Footpath - Sach Kahoon Punjabi
ਦੋ ਜਣੇ ਹੋਏ ਜਖ਼ਮੀ (Hit And Ran Case)
(ਸੁਖਜੀਤ ਮਾਨ) ਬਠਿੰਡਾ। ਬਠਿੰਡਾ-ਗੋਨਿਆਣਾ ਰੋਡ ਤੇ ਰੋਜ ਗਾਰਡਨ ਸਾਹਮਣੇ ਓਵਰ ਬ੍ਰਿਜ ਦੇ ਥੱਲੇ ਅੱਜ ਸਵੇਰੇ 2:30 ਵਜੇ ਇੱਕ ਕਾਰ ਬੇਕਾਬੂ ਹੋ ਕੇ ਫੁੱਟਪਾਥ ਤੇ ਚੜ੍ਹ ਗਈ । ਕਾਰ ਨੇ ਫੁੱਟਪਾਥ ‘ਤੇ ਸੁੱਤੇ ਪਏ ਪਰਿਵਾਰ ਦੀਆਂ ਦੋ ਔਰਤਾਂ ਅਤੇ ਇੱਕ ਬੱਚੀ ਨੂੰ ਕੁਚਲ ਦਿੱਤਾ। ਇਸ ਦਰਦਨਾਕ ਘਟਨਾ ਵਿੱਚ 11 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ ਜਦੋੰਕਿ ਮਿਰਤਕ ਬੱਚੀ ਦੀ ਮਾਂ ਸਮੇਤ ਦੋ ਔਰਤਾਂ ਇਲਾਜ ਅਧੀਨ ਹਨ। ਇਹ ਪਰਿਵਾਰ ਸੜਕ ਕਿਨਾਰੇ ਹੀ ਗੁਬਾਰੇ ਵੇਚਦਾ ਸੀ ਤੇ ਰਾਤ ਵੇਲੇ ਉੱਥੇ ਹੀ ਫੁੱਟਪਾਥ ਤੇ ਸੌ ਜਾਂਦਾ ਸੀ । ਥਾਣਾ ਥਰਮਲ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। (Hit And Ran Case)
ਇਹ ਵੀ ਪੜ੍ਹੋ: Punjab News : ਖਾਲਿਸਤਾਨੀ ਅੱਤਵਾਦੀ ਪੰਨੂ ਦੀ ਧਮਕੀ ’ਤੇ CM ਭਗਵੰਤ ਮਾਨ ਦਾ ਵੱਡਾ ਬਿਆਨ
ਵੇਰਵਿਆਂ ਮੁਤਾਬਿਕ ਰੋਜ ਗਾਰਡਨ ਸਾਹਮਣੇ ਓਵਰ ਬ੍ਰਿਜ ਹੇਠਾਂ ਇੱਕ ਗਰੀਬ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਰਹਿ ਰਿਹਾ ਹੈ । ਪਰਿਵਾਰ ਦੇ ਮੈਂਬਰ ਦਿਨ ਵੇਲੇ ਸੜਕ ਕਿਨਾਰੇ ਰਾਹਗੀਰਾਂ ਨੂੰ ਗੁਬਾਰੇ ਆਦਿ ਵੇਚਦੇ ਹਨ ਤੇ ਰਾਤ ਨੂੰ ਫੁੱਟਪਾਥ ‘ਤੇ ਸੌਂ ਜਾਂਦੇ ਸੀ। ਗਰੀਬੀ ਦੇ ਮਾਰੇ ਤੇ ਬੇਘਰ ਪਰਿਵਾਰ ‘ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਸਵੇਰੇ 2:30 ਵਜੇ ਓਵਰ ਬ੍ਰਿਜ ਦੇ ਹੇਠਾਂ ਦੀ ਲੰਘਣ ਵੇਲੇ ਇੱਕ ਕਾਰ ਸੁੱਤੇ ਪਏ ਪਰਿਵਾਰ ‘ਤੇ ਚੜ੍ਹ ਗਈ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਸੰਦੀਪ ਗੋਇਲ ਤੁਰੰਤ ਐਂਬੂਲੈਂਸ ਲੈ ਕੇ ਅਤੇ ਪੁਲਿਸ ਵੀ ਘਟਨਾ ਸਥਾਨ ‘ਤੇ ਪੁੱਜੀ। ਸਹਾਰਾ ਟੀਮ ਨੇ ਤਿੰਨਾਂ ਜ਼ਖਮੀਆਂ ਨੰਦਿਨੀ (11 ਮਹੀਨੇ) ਪੁੱਤਰੀ ਤੂਫਾਨ, ਸ਼ਿਵਾਨੀ (19) ਪਤਨੀ ਤੂਫਾਨ, ਮੀਨਾ (70) ਪਤਨੀ ਨੰਦੂ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ। ਹਸਪਤਾਲ ਵਿੱਚ ਡਾਕਟਰਾਂ ਨੇ ਬੱਚੀ ਨੰਦਿਨੀ ਨੂੰ ਮਿਰਤਕ ਐਲਾਨ ਦਿੱਤਾ। ਇਸ ਘਟਨਾ ਬਾਰੇ ਥਾਣਾ ਥਰਮਲ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। Hit And Ran Case
ਠੰਢ ਤੇ ਫੁੱਟਪਾਥ ਦੀ ਜ਼ਿੰਦਗੀ
ਸਰਦ ਰੁੱਤ ਦੇ ਮੌਸਮ ਦੇ ਕਹਿਰ ਨਾਲ ਜਾਨੀ ਨੁਕਸਾਨ ਦੀਆਂ ਘਟਨਾਵਾਂ ਹਰ ਸਾਲ ਵਾਪਰਦੀਆਂ ਹਨ ਪਿਛਲੇ ਕਈ ਸਾਲਾਂ ‘ਚ ਉੱਤਰੀ ਭਾਰਤ ‘ਚ ਠੰਢ ਨਾਲ ਸੈਂਕੜੇ ਲੋਕ ਮਾਰੇ ਗਏ ਹਾਲਾਂਕਿ ਇਸ ਵਾਰ ਸਰਦੀ ਕੁਝ ਦੇਰ ਤੋਂ ਪੈ ਰਹੀ ਹੈ, ਪਰ ਸ਼ਾਮ ਢਲਦੇ-ਢਲਦੇ ਮਤਲਬ ਰਾਤ ਨੂੰ ਕੜਾਕੇ ਦੀ ਠੰਢ ਪੈ ਰਹੀ ਹੈ ਅਜਿਹੀ ਸਥਿਤੀ ‘ਚ ਸਰਕਾਰ ਨੂੰ ਪਹਿਲਾਂ ਹੀ ਇੰਤਜ਼ਾਮ ਕਰ ਲੈਣੇ ਚਾਹੀਦੇ ਹਨ ਠੰਢ ਨਾਲ ਮਰਨ ਵਾਲਿਆਂ ‘ਚ ਜ਼ਿਆਦਾ ਗਿਣਤੀ ਖਾਸ ਕਰਕੇ ਜਨਤਕ ਸਥਾਨਾਂ ਤੇ ਫੁਟਪਾਥਾਂ ‘ਤੇ ਰਾਤ ਗੁਜ਼ਾਰਨ ਵਾਲਿਆਂ ਦੀ ਹੁੰਦੀ ਹੈ ਭਿਖਾਰੀ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਵਿਅਕਤੀ ਅਕਸਰ ਠੰਢ ਦਾ ਸ਼ਿਕਾਰ ਹੋ ਜਾਂਦੇ ਹਨ।
ਸਰਕਾਰ ਦੇ ਨਾਲ ਵਿਰੋਧੀ ਪਾਰਟੀਆਂ ਨੂੰ ਵੀ ਇਸ ਮਾਮਲੇ ‘ਚ ਪਹਿਲ ਕਰਨੀ ਚਾਹੀਦੀ ਸੀ ਵਿਰੋਧੀ ਧਿਰ ਇਸ ਮਾਮਲੇ ‘ਤੇ ਸੂਬਾ ਸਰਕਾਰ ਦਾ ਧਿਆਨ ਕੇਂਦਰਿਤ ਕਰਵਾ ਸਕਦਾ ਹੈ ਪਰ ਲੱਗਦਾ ਹੈ ਕਿ ਸੜਕ ‘ਤੇ ਮਰਨ ਵਾਲੇ ਵਿਅਕਤੀਆਂ ਨਾਲ ਸਿਆਸੀ ਪਾਰਟੀਆਂ ਨੂੰ ਕੋਈ ਸਰੋਕਾਰ ਨਹੀਂ ਰਹਿ ਗਿਆ ਤੱਥ ਇਹ ਹੈ ਕਿ ਗੈਰ ਸਰਕਾਰੀ ਸੰਸਥਾਵਾਂ ਦੀ ਕੋਸ਼ਿਸ਼ ਹੀ ਇਸ ਦਿਸ਼ਾ ‘ਚ ਫਲਦਾਇਕ ਸਿੱਧ ਹੁੰਦੀ ਹੈ ਬਿਨਾਂ ਕੋਈ ਸ਼ੱਕ ਮੌਸਮ ਕਿਸੇ ਸਰਕਾਰ ਜਾਂ ਕਿਸੇ ਪਾਰਟੀ ਦੇ ਵੱਸ ਦੀ  ਗੱਲ ਨਹੀਂ, ਪਰ ਜ਼ਰੂਰੀ ਪ੍ਰਬੰਧਾਂ ‘ਚ ਕਿਸੇ ਤਰ੍ਹਾਂ ਦੀ ਦੇਰੀ ਦੀ ਜ਼ਿੰਮੇਵਾਰੀ ਸਰਕਾਰ ਦੀ ਜ਼ਰੂਰ ਬਣਦੀ ਹੈ ਇਹ ਹਕੀਕਤ ਹੈ ਕਿ ਹਰੇਕ ਸਾਲ ਸਰਦੀ ਨਾਲ ਮੌਤਾਂ ਹੁੰਦੀਆਂ ਹਨ।
ਇਹ ਵੀ ਪੜ੍ਹੋ : ਜਦੋਂ ਮੁੱਖ ਮੰਤਰੀ ਨੇ ਕਿਹਾ ਲੋਕਾਂ ਦਾ ਇੱਕ ਰੁਪੱਈਆ ਖਾਧਾ ਵੀ ਮੇਰੇ ਲਈ ਸਲਫਾਸ ਖਾਣ ਬਰਾਬਰ
ਇਸ ਲਈ ਫੁਟਪਾਥ ‘ਤੇ ਪਏ ਲੋਕਾਂ ਨੂੰ ਪਹਿਲਾਂ ਹੀ ਗਰਮ ਕੱਪੜੇ ਮੁਹੱਈਆ ਕਰਵਾ ਦਿੱਤੇ ਜਾਣੇ ਚਾਹੀਦੇ ਹਨ ਸਮਾਜਸੇਵੀ ਸੰਸਥਾਵਾਂ ਵੀ ਆਪਣੇ-ਆਪਣੇ ਪੱਧਰ ‘ਤੇ ਇਹ ਇਨਸਾਨੀਅਤ ਦਾ ਕਾਰਜ ਕਰਦੀਆਂ ਹਨ, ਪਰ ਕੜਾਕੇ ਦੀ ਸਰਦੀ ਨੇ ਸਾਡੇ ਦੇਸ਼ ਦੇ ਸਿਆਸਤਦਾਨਾਂ ਦੇ ਇਨ੍ਹਾਂ ਦਾਅਵਿਆਂ ਨੂੰ ਚੂਰ-ਚੂਰ ਕਰ ਦਿੱਤਾ ਹੈ ਕਿ ਗਰੀਬੀ ਦੂਰ ਕੀਤੀ ਜਾਵੇਗੀ ਅਤੇ ਸਾਰਿਆਂ ਨੂੰ ਘਰ ਮਿਲ ਜਾਵੇਗਾ ਅਜ਼ਾਦੀ ਦੇ 70 ਸਾਲ ਬੀਤਣ ਦੇ ਬਾਵਜ਼ੂਦ ਫੁਟਪਾਥ ‘ਤੇ ਸੌਣ ਵਾਲਿਆਂ ਦੀ ਗਿਣਤੀ ਅਸਟਰੇਲੀਆ ਦੀ ਆਬਾਦੀ ਤੋਂ ਜਿਆਦਾ ਹੈ ਝੁੱਗੀਆਂ-ਝੌਂਪੜੀਆਂ, ਬਸਤੀਆਂ ਦੀ ਸਮੱਸਿਆ ਜਿਉਂ ਦੀ ਤਿਉਂ ਹੈ ਇਨ੍ਹਾਂ ਬਸਤੀਆਂ ਨੂੰ ਪ੍ਰਸ਼ਾਸਨ ਇੱਕ ਥਾਂ ਤੋਂ ਉਜਾੜਦਾ ਹੈ ਤੇ ਦੂਜੀ ਥਾਂ ਵੱਸ ਜਾਂਦੀਆਂ ਹਨ।
ਗੈਰ ਸਰਕਾਰੀ ਸਰਵੇਖਣ ਅਨੁਸਾਰ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ ਹੁਣ ਵੀ ਸਰਕਾਰ ਦੀਆਂ ਨੀਤੀਆਂ ਗਰੀਬੀ ਸਮਾਪਤ ਕਰਨ ਲਈ ਨਹੀਂ, ਸਗੋਂ ਗਰੀਬਾਂ ਨੂੰ ਕੁਝ ਰਾਹਤ ਦੇਣ ਵਾਲੀਆਂ ਹਨ ਤੇ ਜਦੋਂ ਤੱਕ ਕੌਮੀ ਪੱਧਰ ‘ਤੇ ਅਜਿਹੀਆਂ ਨੀਤੀਆਂ ਅਪਣਾਈਆਂ ਜਾਣਗੀਆਂ, ਉਦੋਂ ਤੱਕ ਠੰਢ ਨਾਲ ਮਰਨ ਵਾਲੀਆਂ ਘਟਨਾਵਾਂ ਘਟਦੀਆਂ ਰਹਿਣਗੀਆਂ ਦੁਖਦਾਈ ਗੱਲ ਇਹ ਹੈ ਕਿ ਇਸ ਕੜਾਕੇ ਦੀ ਠੰਢ ‘ਚ ਸਿਆਸੀ ਹਸਤੀਆਂ ‘ਚ ਇਨਸਾਨੀਅਤ ਦਾ ਜਜ਼ਬਾ ਵੀ ਪਾਣੀ ਵਾਂਗ ਜੰਮ ਗਿਆ ਹੈ ਸੁਖਦਾਈ ਗੱਲ ਇਹ ਹੈ ਕਿ ਸਮਾਜ ਸੇਵੀ ਸੰਗਠਨ ਇਸ ਮਾਹੌਲ ‘ਚ ਆਪਣੇ ਦਿਲਾਂ ਦੀ ਇਨਸਾਨੀਅਤ ਦੇ ਜਜ਼ਬੇ ਦੀ ਗਰਮਾਹਟ ਪੀੜਤਾਂ ‘ਚ ਵੰਡ ਰਹੇ ਹਨ।