indian cinema - Sach Kahoon Punjabi

Manoj Kumar: ਮਨੋਜ ਕੁਮਾਰ ਭਾਰਤੀ ਸਿਨੇਮਾ ਦੇ ਸੱਚੇ ਪ੍ਰਤੀਕ, ਪ੍ਰਧਾਨ ਮੰਤਰੀ ਮੋਦੀ ਦਾ ਮਰਹੂਮ ਅਦਾਕਾਰ ਦੀ ਪਤਨੀ ਨੂੰ ਪੱਤਰ
Manoj Kumar: ਨਵੀਂ ਦਿੱਲੀ, (ਆਈਏਐਨਐਸ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਰਹੂਮ ਅਦਾਕਾਰ ਮਨੋਜ ਕੁਮਾਰ ਦੀ ਪਤਨੀ ਸ਼ਸ਼ੀ ਗੋਸਵਾਮੀ ਨੂੰ ਇੱਕ ਪੱਤਰ ਲਿਖਿਆ। ਉਨ੍ਹਾਂ ਨੇ ਅਦਾਕਾਰ ਨੂੰ “ਭਾਰਤੀ ਸਿਨੇਮਾ ਦਾ ਸੱਚਾ ਪ੍ਰਤੀਕ” ਦੱਸਿਆ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ। ਪੀਐਮ ਮੋਦੀ ਨੇ ਪੱਤਰ ਵਿੱਚ ਲਿਖਿਆ, “ਸੱਤਿਆਮੇਵ ਜਯਤੇ, ਸ਼ਸ਼ੀ ਗੋਸਵਾਮੀ ਜੀ, ਮਨੋਜ ਕੁਮਾਰ ਜੀ ਦੇ ਦੇਹਾਂਤ ‘ਤੇ ਬਹੁਤ ਦੁੱਖ ਹੋਇਆ। ਇਸ ਮੁਸ਼ਕਲ ਸਮੇਂ ਵਿੱਚ ਮੇਰੀਆਂ ਸੰਵੇਦਨਾਵਾਂ ਪਰਿਵਾਰ ਅਤੇ ਸ਼ੁਭਚਿੰਤਕਾਂ ਨਾਲ ਹਨ। ਦਿੱਗਜ ਅਦਾਕਾਰ ਅਤੇ ਫਿਲਮ ਨਿਰਮਾਤਾ ਮਨੋਜ ਕੁਮਾਰ ਜੀ ਨੇ ਆਪਣੀਆਂ ਫਿਲਮਾਂ ਰਾਹੀਂ ਭਾਰਤ ਦੇ ਮਾਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ।

ਇਹ ਵੀ ਪੜ੍ਹੋ: Viral News: ਅਨੋਖੀ ਘਟਨਾ, ਚੋਰੀ ਕਰਨ ਆਏ ਵਿਅਕਤੀ ਨੇ ਲਿਖਿਆ ਮਾਫ਼ੀਨਾਮਾ, ਪੜ੍ਹੋ ਕੀ ਲਿਖ ਕੇ ਰੱਖ ਗਿਆ ਚੋਰ

ਉਨ੍ਹਾਂ ਦੀਆਂ ਕਈ ਫਿਲਮਾਂ ਨੇ ਦੇਸ਼ ਵਾਸੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਭਾਰਤ ਦੇ ਇੱਕ ਉਭਰਦੇ ਨੌਜਵਾਨ ਵਜੋਂ ਉਨ੍ਹਾਂ ਦੀਆਂ ਵਿਭਿੰਨ ਭੂਮਿਕਾਵਾਂ ਨੇ ਨਾ ਸਿਰਫ਼ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਨੂੰ ਜ਼ਿੰਦਾ ਕੀਤਾ, ਸਗੋਂ ਲੋਕਾਂ ਨੂੰ ਦੇਸ਼ ਦੇ ਬਿਹਤਰ ਭਵਿੱਖ ਲਈ ਕੰਮ ਕਰਨ ਲਈ ਵੀ ਪ੍ਰੇਰਿਤ ਕੀਤਾ।” ਉਨ੍ਹਾਂ ਅੱਗੇ ਲਿਖਿਆ, “ਉਹ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਕਲਾਤਮਕ ਤੌਰ ‘ਤੇ ਪ੍ਰਗਟ ਕਰਕੇ ਸਿਨੇਮਾ ਨੂੰ ਅਮੀਰ ਬਣਾਉਂਦੇ ਰਹੇ।

ਮੈਂ ਮਨੋਜ ਕੁਮਾਰ ਜੀ ਨਾਲ ਆਪਣੀਆਂ ਮੁਲਾਕਾਤਾਂ ਅਤੇ ਵਿਚਾਰ-ਵਟਾਂਦਰੇ ਨੂੰ ਹਮੇਸ਼ਾ ਯਾਦ ਰੱਖਾਂਗਾ

ਉਨ੍ਹਾਂ ਦੀਆਂ ਫਿਲਮਾਂ ਦੇ ਬਹੁਤ ਸਾਰੇ ਗੀਤ, ਜੋ ਭਾਰਤੀ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ‘ਤੇ ਆਧਾਰਿਤ ਹਨ, ਦੇਸ਼ ਪ੍ਰਤੀ ਪਿਆਰ ਅਤੇ ਸਮਰਪਣ ਦੀ ਭਾਵਨਾ ਨੂੰ ਪ੍ਰਗਟ ਕਰਦੇ ਹਨ, ਜਿਸ ਨੂੰ ਲੋਕ ਹਮੇਸ਼ਾ ਗਾਉਂਦੇ ਰਹਿਣਗੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਮੈਂ ਮਨੋਜ ਕੁਮਾਰ ਜੀ ਨਾਲ ਆਪਣੀਆਂ ਮੁਲਾਕਾਤਾਂ ਅਤੇ ਵਿਚਾਰ-ਵਟਾਂਦਰੇ ਨੂੰ ਹਮੇਸ਼ਾ ਯਾਦ ਰੱਖਾਂਗਾ। ਉਨ੍ਹਾਂ ਦਾ ਕੰਮ ਸਾਡੀਆਂ ਪੀੜ੍ਹੀਆਂ ਨੂੰ ਦੇਸ਼ ਅਤੇ ਸਮਾਜ ਲਈ ਕੰਮ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਦਾ ਵਿਛੋੜਾ ਫਿਲਮ ਉਦਯੋਗ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।” ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਦੁਖੀ ਪਰਿਵਾਰ ਅਤੇ ਸ਼ੁਭਚਿੰਤਕਾਂ ਨੂੰ ਇਸ ਘਾਟੇ ਨੂੰ ਸਹਿਣ ਦੀ ਤਾਕਤ ਦੇਣ।” Manoj Kumar

ਜਿਕਰਯੋਗ ਹੈ ਕਿ ਅਦਾਕਾਰ, ਨਿਰਮਾਤਾ, ਨਿਰਦੇਸ਼ਕ ਮਨੋਜ ਕੁਮਾਰ ਦਾ 4 ਅਪ੍ਰੈਲ ਨੂੰ ਦੇਹਾਂਤ ਹੋ ਗਿਆ। ਉਹ 87 ਸਾਲ ਦੇ ਸਨ। ਜਿੱਥੇ ਉਨ੍ਹਾਂ ਨੇ ਆਪਣੀ ਯਾਦਗਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ ਜਿੱਤੇ, ਉੱਥੇ ਹੀ ਉਨ੍ਹਾਂ ਨੇ ਦੇਸ਼ ਭਗਤੀ ਵਾਲੀਆਂ ਫਿਲਮਾਂ ਬਣਾ ਕੇ ਲੋਕਾਂ ਨੂੰ ਪ੍ਰੇਰਿਤ ਵੀ ਕੀਤਾ। Manoj Kumar

Bollywood News: ਮਿਥੁਨ ਚੱਕਰਵਰਤੀ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ
Bollywood News: ਮੁੰਬਈ (ਏਜੰਸੀ)। ਦਿੱਗਜ ਬਾਲੀਵੁੱਡ ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਭਾਰਤੀ ਸਿਨੇਮਾ ’ਚ ਉਨ੍ਹਾਂ ਦੇ ਯੋਗਦਾਨ ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਮਿਥੁਨ ਚੱਕਰਵਰਤੀ ਨੂੰ 08 ਅਕਤੂਬਰ 2024 ਨੂੰ 70ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਦੌਰਾਨ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਮਿਥੁਨ ਚੱਕਰਵਰਤੀ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਟਵਿੱਟਰ ’ਤੇ ਲਿਖਿਆ, ਮਿਥੁਨ ਦਾ ਸਿਨੇਮਾ ਸਫਰ ਨੇ ਹਰ ਪੀੜ੍ਹੀ ਨੂੰ ਪ੍ਰੇਰਿਤ ਕੀਤਾ ਹੈ। ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਦਾਦਾ ਸਾਹਿਬ ਫਾਲਕੇ ਚੋਣ ਜਿਊਰੀ ਨੇ ਮਿਥੁਨ ਚੱਕਰਵਰਤੀ ਨੂੰ ਭਾਰਤੀ ਸਿਨੇਮਾ। Bollywood News

Read This : Ajab Gajab News: 8 ਅਰਬ ਸਾਲਾਂ ਬਾਅਦ ਅਜਿਹੀ ਵੇਖਣ ’ਚ ਆਵੇਗੀ ਧਰਤੀ, ਖਗੋਲ ਦੇ ਜਾਣਕਾਰਾਂ ਨੂੰ ਮਿਲੀ ਪਹਿਲੀ ਝਲਕ, ਵੇਖ…

ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਲ 1976 ’ਚ ਰਿਲੀਜ ਹੋਈ ਫਿਲਮ ‘ਮ੍ਰਿਗਯਾ’ ਅਭਿਨੇਤਾ ਮਿਥੁਨ ਚੱਕਰਵਰਤੀ ਦੇ ਸਿਨੇ ਕਰੀਅਰ ਦੀ ਪਹਿਲੀ ਫਿਲਮ ਸੀ। ਫਿਲਮ ’ਚ, ਉਸਨੇ ਮ੍ਰਿਗਯਾ, ਇੱਕ ਸੰਥਾਲੀ ਨੌਜਵਾਨ ਦੀ ਭੂਮਿਕਾ ਨਿਭਾਈ, ਜੋ ਬ੍ਰਿਟਿਸ ਸਰਕਾਰ ਵੱਲੋਂ ਆਪਣੀ ਪਤਨੀ ਦੇ ਜਿਨਸੀ ਸੋਸ਼ਣ ਖਿਲਾਫ ਆਵਾਜ ਉਠਾਉਂਦਾ ਹੈ। ਫਿਲਮ ’ਚ ਦਮਦਾਰ ਅਦਾਕਾਰੀ ਲਈ ਉਨ੍ਹਾਂ ਨੂੰ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ। ਮਿਥੁਨ ਚੱਕਰਵਰਤੀ ਨੂੰ ਕਲਾ ਦੇ ਖੇਤਰ ’ਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ, ਉਨ੍ਹਾਂ ਨੇ ਆਪਣੇ ਕਰੀਅਰ ’ਚ 350 ਤੋਂ ਜ਼ਿਆਦਾ ਫਿਲਮਾਂ ’ਚ ਕੰਮ ਕੀਤਾ ਹੈ। ਮਿਥੁਨ ਚੱਕਰਵਰਤੀ ਅਜੇ ਵੀ ਪੂਰੇ ਜੋਸ਼ ਨਾਲ ਫਿਲਮਾਂ ’ਚ ਕੰਮ ਕਰ ਰਹੇ ਹਨ। Bollywood News

ਬਦਲ ਰਿਹਾ ਭਾਰਤੀ ਸਿਨੇਮਾ
ਸਿਨੇਮਾ ਜਗਤ ‘ਚ ਮਾਹੌਲ ਬਦਲ ਰਿਹਾ ਹੈ ਦਰਸ਼ਕਾਂ ਦੇ ਅਨੁਭਵਾਂ ਤੋਂ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਜੋ ਕੁਝ ਫ਼ਿਲਮਾਂ ‘ਚ ਹੋਣਾ ਚਾਹੀਦਾ ਹੈ ਉਹ ਉਨ੍ਹਾਂ ਨੂੰ ਮਿਲ ਰਿਹਾ ਹੈ ਫ਼ਿਲਮ ਵੇਖਣ ਆਏ ਪਰਿਵਾਰ ਦੇ ਪੂਰੇ ਮੈਂਬਰ ਜਿਨ੍ਹਾਂ ‘ਚ ਬੱਚੇ, ਬੁੱਢੇ, ਜਵਾਨ ,ਔਰਤ ਮਰਦ ਸਭ ਇਹ ਕਹਿਣ ਕਿ ਪੂਰੇ ਪੈਸੇ ਵਸੂਲ ਹੋ ਗਏ ਤਾਂ ਫ਼ਿਲਮ ਦੀ ਸਫ਼ਲਤਾ ‘ਤੇ ਕੋਈ ਸ਼ੱਕ ਨਹੀਂ ਰਹਿ ਜਾਂਦਾ ਤਿੰਨ ਚਾਰ ਦਹਾਕਿਆਂ ਤੋਂ  ਕੁੱਟਮਾਰ, ਅਸ਼ਲੀਲਤਾ,ਫੈਸ਼ਨ, ਉੱਚੀਆਂ ਇਮਾਰਤਾਂ , ਮਹਾਂਨਗਰਾਂ ਦੀ ਸੰਸਕ੍ਰਿਤੀ ਦੇ ਦ੍ਰਿਸ਼ਾ ਵਾਲੀਆਂ ਫ਼ਿਲਮਾਂ ਦਰਸ਼ਕਾਂ ਨੂੰ ਬੇਗਾਨੇਪਣ ਦਾ ਅਹਿਸਾਸ ਕਰਵਾਉਂਦੀਆਂ ਰਹੀਆਂ ਫ਼ਿਲਮਾਂ ‘ਚ ਸਿਗਰਟਨੋਸ਼ੀ ਤੇ ਸ਼ਰਾਬ ਪੀਣ ਦੇ ਦ੍ਰਿਸ਼ਾਂ ਨੂੰ ਨੌਜਵਾਨ ਪੀੜ੍ਹੀ ਨੇ ਸਟੇਟਸ ਸਿੰਬਲ ਸਮਝ ਕੇ ਅਪਣਾ ਲਿਆ ਦਰਸ਼ਕ ਨੂੰ ਇਹ ਮਹਿਸੂਸ ਹੁੰਦਾ ਸੀ।

ਕਿ ਫ਼ਿਲਮ ਵਿਚਲੇ ਸੰਸਾਰ ਦੀ ਉਸ ਦੇ ਸੰਸਾਰ ਨਾਲ ਕੋਈ ਵਾਸਤਾ ਨਹੀਂ ਅਖੀਰ ਗੱਲ ਇੱਥੇ ਤੱਕ ਪਹੁੰਚ ਗਈ ਕਿ ਫ਼ਿਲਮਾਂ ਕੁਰਾਹੇ ਪਏ ਲੋਕਾਂ ਦਾ ਹੀ ਗੁਣਗਾਨ ਕਰਨ ਲੱਗੀਆਂ ਤੇ ਸੁਚੇਤ ਦਰਸ਼ਕ ਫ਼ਿਲਮਾਂ ਤੋਂ ਨਿਰਾਸ਼ ਹੋਣ ਲੱਗੇ ਛੋਟੇ-ਵੱਡੇ ਸ਼ਹਿਰਾਂ ਤੇ ਕਸਬਿਆਂ ‘ਚ ਸਿਨੇਮਾ ਹਾਲ ਖੰਡਰ ਹੋ ਗਏ ਤੇ ਇਮਾਰਤਾਂ ਢਾਹ ਕੇ ਹੋਰ ਕਾਰੋਬਾਰ ਲਈ ਇਮਾਰਤਾਂ ਬਣਨ ਲੱਗੀਆਂ ਖਾਸਕਰ ਪੇਂਡੂ ਲੋਕਾਂ ਦੇ ਜੀਵਨ ਨਾਲ ਤਾਂ ਫ਼ਿਲਮ ਦਾ ਵਾਸਤਾ ਹੀ ਖ਼ਤਮ ਹੋ ਗਿਆ ਫ਼ਿਲਮਾਂ ਸਿਰਫ਼ ਮਹਾਂਨਗਰ ਦੀ ਜੀਵਨਸ਼ੈਲੀ ਤੱਕ ਸੀਮਿਤ ਹੋ ਕੇ ਰਹਿ ਗਈਆਂ ਅਸ਼ਲੀਲਤਾ ‘ਚ ਲਗਾਤਾਰ ਵਾਧਾ ਹੁੰਦਾ ਗਿਆ ਕੋਈ ਵਿਰਲੀ ਫ਼ਿਲਮ ਹੀ ਜ਼ਿੰਦਗੀ ਦੇ ਸਕਾਰਾਤਮਕ ਪਹਿਲੂ ਦੀ ਕਹਾਣੀ ਪੇਸ਼ ਕਰਦੀ ਸੁਚੇਤ ਦਰਸ਼ਕਾਂ ਵੱਲੋਂ ਘਟੀਆ ਫ਼ਿਲਮਾਂ ਨੂੰ ਨਕਾਰੇ ਜਾਣ ਦਾ ਹੀ ਨਤੀਜਾ ਹੈ ।

ਇਹ ਵੀ ਪੜ੍ਹੋ : ਚੀਨ ਨੂੰ ਸਹੀ ਜਵਾਬ ਦਾ ਢੰਗ

ਕਿ ਮਨੋਰੰਜਨ ਦੇ ਨਾਂਅ ‘ਤੇ ਸੱਭਿਆਚਾਰ ਨਾਲ ਖਿਲਵਾੜ ਕਰਨ ਵਾਲੀਆਂ ਫ਼ਿਲਮਾਂ ਕਰੋੜਾਂ ਰੁਪਏ ਦੀ ਮਸ਼ਹੂਰੀ ਦੇ ਬਾਵਜੂਦ ਆਪਣਾ ਨਿਰਮਾਣ ਬਜਟ ਵੀ ਪੂਰਾ ਨਹੀਂ ਕਰ ਸਕੀਆਂ ਪੱਛਮ ਦੀ ਜੀਵਨਸ਼ੈਲੀ ‘ਲਿਵ ਇਨ ਰਿਲੇਸ਼ਨ’ ਦਾ ਰੁਝਾਨ ਫ਼ਿਲਮ ਕੱਟੀ ਬੱਟੀ ਬੁਰੀ ਤਰ੍ਹਾਂ ਫ਼ਲਾਪ ਹੋ ਗਈ  ਕਮੇਡੀ ਦੇ ਨਾਂਅ ‘ਤੇ ਅਸ਼ਲੀਲਤਾ ਪਰੋਸਣ ਵਾਲੀ ਫ਼ਿਲਮ ਦਾ ‘ਦ ਗਰੈਂਡ ਮਸਤੀ’ ਵੀ ਆਪਣਾ ਖਰਚਾ ਪੂਰਾ ਨਹੀਂ ਕਰ ਸਕੀ, ਭਾਵੇਂ ਇਸ ਫ਼ਿਲਮ ਲਈ ਸਟਾਰ ਸਲਮਾਨ ਖਾਨ ਨੇ ਗਾਣਾ ਵੀ ਗਾ ਦਿੱਤਾ ਦਰਸ਼ਕ ਚੰਗਾ ਪਸੰਦ ਕਰਦੇ ਹਨ ਦਰਸ਼ਕ ਸਿਰਫ਼ ਮਨੋਰੰਜਨ ਨਹੀਂ ਚਾਹੁੰਦਾ ਸਗੋਂ ਅਜਿਹੇ ਸੁਨੇਹੇ ਦੀ ਆਸ ਵੀ ਕਰਦਾ ਹੈ ।

ਜੋ ਉਸ ਦੇ ਆਸ-ਪਾਸ ਵਾਪਰ ਰਹੇ ਗਲਤ ਰੁਝਾਨ ਨੂੰ ਰੋਕਣ ‘ਚ ਮੱਦਦ ਕਰ ਸਕੇ ਦਰਸ਼ਕ ਅਜਿਹੀ ਫ਼ਿਲਮ ਚਾਹੁੰਦਾ ਹੈ ਜੋ ਬੁਰਾਈ ਪ੍ਰਤੀ ਨਫ਼ਰਤ ਤੇ ਨੇਕੀ ਪ੍ਰਤੀ ਜਜ਼ਬੇ ਜਗਾ ਸਕੇ ਫ਼ਿਲਮਾਂ ਦੇ ਖੇਤਰ ‘ਚ ਕ੍ਰਾਂਤੀ ਦਾ ਆਗਾਜ਼ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕਰ ਦਿੱਤਾ ਹੈ ਆਪ ਜੀ ਨੇ ਸਮਾਜ ਸੁਧਾਰਕ ਫ਼ਿਲਮਾਂ ਦਾ ਅਜਿਹਾ ਬੀੜਾ ਚੁੱਕਿਆ ਹੈ ।

ਕਿ ਆਪ ਜੀ ਦੀ ਦੂਸਰੀ ਫ਼ਿਲਮ 300 ਦਿਨ ਦਾ ਸਫ਼ਰ ਵੀ ਪਾਰ ਚੁੱਕੀ ਹੈ ਦੋ ਫ਼ਿਲਮਾਂ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਦੋ ਹੋਰ ਫ਼ਿਲਮਾਂ ਆਉਣ ਲਈ ਤਿਆਰ ਹਨ ਆਪ ਜੀ ਦੀਆਂ ਫ਼ਿਲਮਾਂ ਸਦਕਾ ਹੀ ਹੋਰ ਫ਼ਿਲਮਕਾਰਾਂ ਨੇ ਇਹ ਗੱਲ ਸਮਝ ਲਈ ਹੈ ਕਿ ਚੰਗੀਆਂ ਫ਼ਿਲਮਾਂ ਹੀ ਅਸਲ ਕਾਮਯਾਬੀ ਹਾਸਲ ਕਰ ਸਕਦੀਆਂ ਹਨ । ਫ਼ਿਲਮ ਦ੍ਰਿਸ਼ਟੀ , ਦ੍ਰਿਸ਼ਟੀਕੋਣ, ਮਿਹਨਤ ਤੇ ਲਗਨ ਦੀ  ਮੰਗ ਕਰਦੀ ਹੈ ਸਿਰਫ਼ ਪੈਸੇ ਦੇ ਲੋਭ ‘ਚ ਮਨੋਰੰਜਨ ਦੇ ਨਾਂਅ ‘ਤੇ ਕੱਚਾ ਪਿੱਲਾ ਪਰੋਸਣ ਦਾ ਸਮਾਂ ਲੰਘ ਚੁੱਕਾ ਹੈ ਭਾਰਤੀ ਦਰਸ਼ਕ ਫ਼ਿਲਮ ‘ਚ ਭਾਰਤੀ ਸਮਾਜ ਦੀਆਂ ਸਮੱਸਿਆ ਤੇ ਹੱਲ ਚਾਹੁੰਦਾ ਹੈ ਦਰਸ਼ਕ ਫ਼ਿਲਮ ‘ਚ ਫ਼ਿਲਾਸਫ਼ੀ ਚਾਹੁੰਦਾ ਹੈ ਬਦਲ ਰਿਹਾ ਸਿਨੇਮਾ ਦੇਸ਼ ਬਦਲੇਗਾ ਸੰਚਾਰ ਦੇ ਇਸ ਤਾਕਤਵਰ ਸਾਧਨ ਦਾ ਸਮਰੱਥਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।