Brought - Sach Kahoon Punjabi
ਚਾਰ ਸੂਬਿਆਂ ਦੇ 850 ਏਕੜ ਰਕਬੇ ‘ਚ ਕਰ ਰਿਹੈ ਫੁੱਲਾਂ ਦੀ ਕਾਸ਼ਤ
ਅਮਰੀਕਾ, ਕੈਨੇਡਾ, ਹਾਲੈਂਡ, ਹੰਗਰੀ ਤੇ ਪੋਲੈਂਡ ਸਮੇਤ ਦਰਜਨਾਂ ਮੁਲਕਾਂ ਨੂੰ ਨਿਰਯਾਤ ਹੋ ਰਹੇ ਹਨ ਫੁੱਲਾਂ ਦੇ ਮਿਆਰੀ ਬੀਜ
ਪੰਜਾਬ ਸਰਕਾਰ ਨੇ 89 ਲੱਖ ਦੀ ਸਬਸਿਡੀ ਮੁਹੱਈਆ ਕਰਵਾਈ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪਟਿਆਲਾ ਸ਼ਹਿਰ ਦੇ ਛਿਪਦੇ ਵੱਲ ਪਟਿਆਲਾ ਨਾਭਾ ਸੜਕ ‘ਤੇ ਸਥਿਤ ਪਿੰਡ ਧਬਲਾਨ ਵਿਖੇ ਫੁੱਲਾਂ ਦੀ ਸ਼ੌਂਕ ਨਾਲ ਖੇਤੀ ਕਰਨ ਵਾਲੇ ਪੜ੍ਹੇ-ਲਿਖੇ ਨੌਜਵਾਨ ਸਿਮਰਾਨ ਰੰਗ ਨੂੰ ਨਹੀਂ ਸੀ ਪਤਾ ਕਿ ਇਹ ਖੇਤੀ ਉਸ ਨੂੰ ਦੇਸ਼ ਤੇ ਵਿਦੇਸ਼ ਦੇ ਮੋਹਰੀ ਕਿਸਾਨਾਂ ਦੀ ਕਤਾਰ ਵਿੱਚ ਖੜ੍ਹਾ ਕਰ ਦੇਵੇਗੀ ਤੇ ਉਸ ਦਾ ਇਹ ਸ਼ੌਂਕ ਉਸ ਦੀ ਆਰਥਿਕ ਪੱਖੋਂ ਖੁਸ਼ਹਾਲੀ ਤੇ ਹੋਰਨਾਂ ਸੈਂਕੜੇ ਕਿਸਾਨਾਂ ਲਈ ਰਾਹ ਦਸੇਰਾ ਵੀ ਬਣੇਗਾ। ਮਾਰਕੀਟਿੰਗ ਮੈਨੇਜਮੈਂਟ ਵਿੱਚ ਪੋਸਟ ਗਰੈਜੂਏਟ ਇਸ ਨੌਜਵਾਨ ਨੇ ਦੱਸਿਆ ਕਿ ਪੰਜਾਬ ਦੀ ਮੌਜੂਦਾ ਖੇਤੀ ਪ੍ਰਣਾਲੀ ਜੋ ਕਿ ਕਣਕ ਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਤੱਕ ਸੀਮਤ ਹੈ ਨੂੰ ਅਪਨਾਉਣ ਦੀ ਬਜਾਏ ਉਨ੍ਹਾਂ ਪੰਜਾਬ ਸਰਕਾਰ ਦੇ ਫ਼ਸਲੀ ਵਿਭਿੰਨਤਾ ਚੱਕਰ ਨੂੰ ਅਪਣਾਉਂਦੇ ਹੋਏ ਫੁੱਲਾਂ ਦੀ ਖੇਤੀ ਨੂੰ ਵਪਾਰਕ ਪੱਧਰ ‘ਤੇ ਕਰਨ ਦਾ ਮਨ ਬਣਾਇਆ।
ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬ੍ਰੀਡਿੰਗ ਵਿਭਾਗ ਦੇ ਮੁਖੀ ਰਹੇ ਉਨ੍ਹਾਂ ਦੇ ਪਿਤਾ ਡਾ. ਅੱਲਾ ਰੰਗ ਨੇ ਇਸ ਸੁਫ਼ਨੇ ਨੂੰ ਸਾਕਾਰ ਕਰਨ ਲਈ ਉਸ ਦਾ ਮਾਰਗ ਦਰਸ਼ਨ ਕੀਤਾ। ਸਿਮਰਾਨ ਰੰਗ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵੱਲੋਂ ਤਕਨੀਕੀ ਜਾਣਕਾਰੀ ਤੇ ਵਿੱਤੀ ਸਹਾਇਤਾ ਲੈ ਕੇ ਉਸ ਵੱਲੋਂ 7 ਏਕੜ ਰਕਬੇ ‘ਚ ਫੁੱਲਾਂ ਦੇ ਬੀਜ ਤਿਆਰ ਕਰਨ ਲਈ ਸ਼ੁਰੂ ਕੀਤੀ ਖੇਤੀ ਵਧ ਕੇ ਹੁਣ ਦੇਸ਼ ਦੇ ਚਾਰ ਸੂਬਿਆਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਕਰਨਾਟਕ ‘ਚ 850 ਏਕੜ ਤੱਕ ਪੁੱਜ ਚੁੱਕੀ ਹੈ। ਉਸ ਨੇ ਦੱਸਿਆ ਕਿ ਉਹ ਜਿੱਥੇ ਖੁਦ 80 ਏਕੜ ਜਮੀਨ ‘ਚ ਫੁੱਲਾਂ ਦੀ ਖੇਤੀ ਕਰਕੇ ਫੁੱਲਾਂ ਦੇ ਮਿਆਰੀ ਬੀਜ ਤਿਆਰ ਕਰ ਰਿਹਾ ਹੈ ਉੱਥੇ ਹੀ ਇਨ੍ਹਾਂ ਚਾਰ ਸੂਬਿਆਂ ਦੇ ਕਰੀਬ 225 ਕਿਸਾਨਾਂ ਤੋਂ ਤਕਰੀਬਨ 770 ਏਕੜ ਰਕਬੇ ‘ਚ ਕੰਟਰੈਕਟ ਫਾਰਮਿੰਗ ਰਾਹੀਂ ਡੇਜੀ, ਪਟੂਨਿਆ, ਕਰੈਸੈਸੀਅਮ, ਐਨਕੋਜੀਆ ਤੇ ਗਜਾਟੀਆ ਸਮੇਤ 150 ਕਿਸਮ ਦੇ ਦੁਰਲੱਭ ਫੁੱਲਾਂ ਦੇ ਮਿਆਰੀ ਬੀਜ ਤਿਆਰ ਕਰਕੇ ਅਮਰੀਕਾ, ਕੈਨੇਡਾ, ਹਾਲੈਂਡ, ਹੰਗਰੀ ਤੇ ਪੋਲੈਂਡ ਸਮੇਤ ਦਰਜਨ ਦੇ ਕਰੀਬ ਮੁਲਕਾਂ ਨੂੰ ਆਪਣੀ ਬਾਇਓਕਾਰਵ ਸੀਡਜ਼ ਕੰਪਨੀ ਰਾਹੀਂ ਨਿਰਯਾਤ ਕਰਕੇ ਵਿਦੇਸ਼ੀ ਮੁਦਰਾ ਦੇਸ਼ ਵਿੱਚ ਲਿਆ ਰਿਹਾ ਹੈ।
ਉਸ ਨੇ ਦੱਸਿਆ ਕਿ ਉਸ ਵੱਲੋਂ ਧਬਲਾਨ ਫਾਰਮ ‘ਚ ਸੋਲਰ ਪਾਵਰ ਸਿਸਟਮ, ਬਰਸਾਤੀ ਪਾਣੀ ਦੀ ਸੰਭਾਲ, ਡਰਿੱਪ ਤੇ ਮਿਲਚਿੰਗ ਪ੍ਰਣਾਲੀ ਅਪਣਾ ਕੇ ਫੁੱਲਾਂ ਦੇ ਮਿਆਰੀ ਬੀਜ ਤਿਆਰ ਕਰਕੇ ਵਿਸ਼ਵ ਪੱਧਰ ਦੀ ਗਰੇਡਿੰਗ, ਸਟੋਰੇਜ਼ ਤੇ ਪੈਕਿੰਗ ਤਕਨੀਕ ਅਪਣਾ ਕੇ 95 ਫੀਸਦੀ ਦੇ ਕਰੀਬ ਉਪਜ ਵਿਦੇਸ਼ਾਂ ਨੂੰ ਨਿਰਯਾਤ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਫਾਰਮ ‘ਤੇ ਲਗਾਏ 43 ਕਿਲੋਵਾਟ ਦੇ ਸੋਲਰ ਪਾਵਰ ਸਿਸਟਮ ਤੋਂ ਰੋਜ਼ਾਨਾ ਤਕਰੀਬਨ 225 ਯੂਨਿਟਾਂ ਨਾਲ ਉਹ ਆਪਣੇ ਫਾਰਮ ਦੀਆਂ ਬਿਜਲੀ ਲੋੜਾਂ ਨੂੰ ਪੂਰਾ ਕਰ ਰਿਹਾ ਹੈ।
ਜਗਜੀਵਨ ਰਾਮ, ਅਵਿਨਵ ਕਿਸਾਨ ਪੁਰਸਕਾਰ ਸਮੇਤ ਅਨੇਕਾਂ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਇਸ ਨੌਜਵਾਨ ਕਿਸਾਨ ਨੇ ਦੱਸਿਆ ਕਿ ਕੌਮੀ ਬਾਗਬਾਨੀ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਉਸ ਨੂੰ ਫੁੱਲਾਂ ਦੇ ਬੀਜਾਂ ਦੀ ਗਰੇਡੇਸ਼ਨ, ਪ੍ਰੋਸੈਸਿੰਗ, ਪੈਕਿੰਗ ਤੇ ਸਟੋਰੇਜ਼ ਲਈ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ 89 ਲੱਖ ਰੁਪਏ ਦੇ ਕਰੀਬ ਸਬਸਿਡੀ ਵੀ ਮੁਹੱਈਆ ਕਰਵਾਈ ਗਈ ਹੈ।ਉਨ੍ਹਾਂ ਦੱਸਿਆ ਕਿ ਉਸ ਦੀ ਦਿਲੀ ਇੱਛਾ ਹੈ ਕਿ ਫੁੱਲਾਂ ਦੇ ਭਾਰਤ ਵਿੱਚ ਪੈਦਾ ਕੀਤੇ ਬੀਜਾਂ ਦੀ ਪੂਰੀ ਦੁਨੀਆਂ ਵਿੱਚ ਸਰਦਾਰੀ ਰਹੇ। ਉਸ ਦੀ ਇਸ ਕਾਮਯਾਬੀ ਲਈ ਦਿੱਤੇ ਸਹਿਯੋਗ ਲਈ ਉਸਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਪੰਜਾਬ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਆਰਥਿਕ ਦਸ਼ਾ ਮਜਬੂਤ ਕਰਨ ਲਈ ਝੋਨੇ ਤੇ ਕਣਕ ਦੇ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਨਿਕਲਕੇ ਬਾਗਬਾਨੀ, ਡੇਅਰੀ ਫਾਰਮਿੰਗ ਸਮੇਤ ਫੁੱਲਾਂ ਦੇ ਬੀਜਾਂ ਦੀ ਕਾਸ਼ਤ ਨੂੰ ਵੀ ਤਰਜੀਹ ਦੇਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵਜੋਤ ਸਿੱਧੂ ਲਈ ਨਵੀਂ ਸਬੰਧਿਤ ਬਣ ਸਕਦਾ ਹੈ ਪਾਕਿ ਤੋਂ ਲਿਆਂਦਾ ਕਾਲਾ ਤਿੱਤਰ
ਸਿੱਧੂ ਨੇ ਅਮਰਿੰਦਰ ਨੂੰ ਗਿਫ਼ਟ ਕੀਤਾ ਕਾਲਾ ਤਿੱਤਰ, ਹੋ ਸਕਦੈ ਮਾਮਲਾ ਦਰਜ਼
ਨਵਜੋਤ ਸਿੱਧੂ ਨੇ ਕੀਤੀ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ 1972 ਦੀ ਉਲੰਘਣਾ
ਹਰਿਆਣਾ ਸੂਬੇ ਦਾ ਰਾਜ ਪੰਛੀ ਐ ਕਾਲਾ ਤਿੱਤਰ, ਹਰਿਆਣਾ ਕਰਵਾਏਗਾ ਕਾਰਵਾਈ
ਚੰਡੀਗੜ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਪਾਕਿਸਤਾਨ ਤੋਂ ਲਿਆਂਦੇ ਕਾਲੇ ਤਿੱਤਰ ਨੂੰ ਅਮਰਿੰਦਰ ਸਿੰਘ ਨੂੰ ਗਿਫ਼ਟ ਕਰਦੇ ਹੋਏ ਜਿਥੇ ਨਵਾ ਵਿਵਾਦ ਛੇੜ ਦਿੱਤਾ ਹੈ, ਉਥੇ ਹੀ ਉਨਾਂ ਨੇ  ਕਥਿਤ ਤੌਰ ‘ਤੇ ਵਾਈਲਡਲਾਈਫ਼ ਪ੍ਰੋਟੈਕਸ਼ਨ ਐਕਟ 1972 ਦੀ ਉਲੰਘਣਾ ਕਰ ਦਿੱਤੀ ਹੈ। ਜਿਸ ਦੇ ਤਹਿਤ ਨਵਜੋਤ ਸਿੱਧੂ ‘ਤੇ ਤੁਰੰਤ ਐਫ.ਆਈ.ਆਰ ਦਰਜ਼ ਕੀਤਾ ਜਾ ਸਕਦਾ ਹੈ। ਨਵਜੋਤ ਸਿੱਧੂ ਕੋਲ ਪਾਕਿਸਤਾਨ ਤੋਂ ਤਿੱਤਰ ਭਾਰਤ ਲੈ ਕੇ ਆਉਣ ਦੀ ਇਜਾਜ਼ਤ ਵੀ ਨਹੀਂ ਹੈ, ਜਿਹੜਾ ਕਿ ਕਸਟਮ ਐਕਟ ਦੀ ਉਲੰਘਣਾ ਹੈ। ਜਿਸ ਨਾਲ ਨਵਜੋਤ ਸਿੱਧੂ ਕਈ ਐਕਟ ਦੇ ਦਾਇਰੇ ਦੇ ਘੇਰੇ ਆਉਂਦੇ ਹੋਏ ਵੱਡੀ ਮੁਸੀਬਤ ਵਿੱਚ ਫ਼ਸ ਸਕਦੇ ਹਨ।
ਇਸ ਨਾਲ ਹੀ ਹਰਿਆਣਾ ਸਰਕਾਰ ਨੇ ਇਸ ਮਾਮਲੇ ਵਿੱਚ ਸਿੱਧੂ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਹਰਿਆਣਾ ਸੂਬੇ ਦਾ ਰਾਜ ਪੰਛੀ ਤਿੱਤਰ ਹੈ ਅਤੇ ਹਰਿਆਣਾ ਦੀ ਹੀ ਰਾਜਧਾਨੀ ਚੰਡੀਗੜ ਵਿਖੇ ਇਸ ਤਿੱਤਰ ਨੂੰ ਗਿਫ਼ਟ ਕੀਤਾ ਗਿਆ ਹੈ, ਜਿਹੜਾ ਕਿ ਵੱਡਾ ਗੁਨਾਹ ਦੱਸਿਆ ਜਾ ਰਿਹਾ ਹੈ।
ਇਸ ਸਾਰੇ ਮਾਮਲੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਦਿੱਕਤ ਆ ਸਕਦੀ ਹੈ, ਕਿਉਂਕਿ ਨਿਯਮਾਂ ਅਨੁਸਾਰ ਕੋਈ ਵੀ ਵਿਅਕਤੀ ਨਾ ਹੀ ਤਿੱਤਰ ਨੂੰ ਗਿਫ਼ਟ ਕਰ ਸਕਦਾ ਹੈ ਅਤੇ ਨਾ ਹੀ ਕੋਈ ਵਿਅਕਤੀ ਤਿੱਤਰ ਨੂੰ ਗਿਫ਼ਟ ਲੈ ਸਕਦਾ ਹੈ। ਇਨ੍ਹਾਂ ਨਿਯਮਾਂ ਬਾਰੇ ਕੁਝ ਹੱਦ ਤੱਕ ਜਾਣਕਾਰੀ ਹੋਣ ਦੇ ਕਾਰਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਤਿੱਤਰ ਰੱਖਣ ਤੋਂ ਪਹਿਲਾਂ ਵਾਈਲਡ ਲਾਈਫ਼ ਤੋਂ ਇਜਾਜ਼ਤ ਲੈਣ ਦੀ ਗੱਲ ਵੀ ਸਿੱਧੂ ਨੂੰ ਆਖੀ ਹੈ।
ਨਵਜੋਤ ਸਿੱਧੂ ਨੇ ਖ਼ੁਦ ਮੀਡੀਆ ਨੂੰ ਦੱਸਿਆ ਕਿ ਜਦੋਂ ਉਹ ਪਾਕਿਸਤਾਨ ਗਏ ਸਨ ਤਾਂ ਉਨਾਂ ਨੂੰ ਇੱਕ ਕਾਲਾ ਤਿੱਤਰ ਗਿਫ਼ਟ ਮਿਲਿਆ ਸੀ, ਜਿਸ ਨੂੰ ਕਿ ਉਨਾਂ ਨੇ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਗਿਫ਼ਟ ਕਰ ਦਿੱਤਾ ਹੈ ਪਰ ਅਮਰਿੰਦਰ ਸਿੰਘ ਇਸ ਗਿਫ਼ਟ ਨੂੰ ਆਪਣੇ ਕੋਲ ਰੱਖਣ ਤੋਂ ਪਹਿਲਾਂ ਜੰਗਲੀ ਜੀਵ ਵਿਭਾਗ ਤੋਂ ਇਜ਼ਾਜਤ ਲੈਣਗੇ। ਸਿੱਧੂ ਨੇ ਕਿਹਾ ਕਿ ਇਸ ਤਿੱਤਰ ਵਿੱਚ ਕੁਝ ਭਰਿਆ ਹੋਇਆ ਹੈ ਪਰ ਇਸ ਦੀ ਇਜ਼ਾਜਤ ਲੈਣੀ ਵੀ ਜਰੂਰੀ ਹੋਣੀ, ਜਿਹੜਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਕਹਿ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਧਾਇਕਾਂ ਦੀ ਘਟੀ ਗਿਣਤੀ ਨੇ ਖਹਿਰਾ ਨੂੰ ਲਿਆਂਦੀਆਂ ਤਰੇਲੀਆਂ
ਵਿਧਾਇਕ ਰੁਪਿੰਦਰ ਰੂਬੀ ਤੇ ਜੈ ਕਿਸ਼ਨ ਰੋੜੀ ਨਾ ਪਹੁੰਚੇ
ਵਰਕਰਾਂ ਦਾ ਗਰਮੀ ਨਾਲ ਬੁਰਾ ਹਾਲ, ਸਟੇਜ ‘ਤੇ ਚੱਲਦੇ ਰਹੇ ਕੂਲਰ
ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼
ਦਾਅਵਿਆਂ ਦੇ ਬਾਵਜ਼ੂਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਪਾਸਾ ਵੱਟਣ ਕਰਕੇ ਹਲਕਾ ਭਲੱਥ ਦੇ ਵਿਧਾਇਕ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ (Khaira) ਦੀ ਅੱਜ ਬਠਿੰਡਾ ਕਨਵੈਨਸ਼ਨ ਦਾ ਉਤਸ਼ਾਹ ਮਰਦਾ ਨਜ਼ਰ ਆਇਆ ਚੰਡੀਗੜ੍ਹ ਵਿਖੇ ਖਹਿਰਾ ਦੀ ਪ੍ਰੈੱਸ ਕਾਨਫਰੰਸ ‘ਚ ਪੁੱਜੇ। ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਰੂਬੀ ਤੇ ਜੈ ਕਿਸ਼ਨ ਰੋੜੀ ਅੱਜ ਦੇ ਪ੍ਰੋਗਰਾਮ ‘ਚੋਂ ਨਾਦਾਰਦ ਰਹੇ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੇ ਵਲੰਟੀਅਰਾਂ ਦਾ ਹੁੰਗਾਰਾ ਆਸ ਨਾਲੋਂ ਕਾਫੀ ਮੱਠਾ ਰਿਹਾ। ਪਿਛਲੇ ਕਈ ਦਿਨਾਂ ਤੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਪਾਰਟੀ ਦੇ ਵਿਧਾਇਕ ਖਹਿਰਾ ਦੇ ਪ੍ਰੋਗਰਾਮ ‘ਚ ਸ਼ਾਮਲ ਹੋਣਗੇ ਪ੍ਰੰਤੂ ਇਹ ਅੰਕੜਾ ਅੱਧੀ ਦਰਜਨ ਵਿਧਾਇਕਾਂ ‘ਤੇ ਹੀ ਸਿਮਟਿਆ ਰਿਹਾ ।
ਇੱਥੋਂ ਦੀ ਪਾਰਵਕੌਮ ਕਾਲੌਨੀ ਦੇ ਸਟੇਡੀਅਮ ‘ਚ ਹੋਈ ਕਨਵੈਨਸ਼ਨ ਦੌਰਾਨ  ਅੱਤ ਦੀ ਗਰਮੀ ਦੌਰਾਨ ਪੰਡਾਲ ‘ਚ ਬੈਠੇ ਲੋਕਾਂ ਦਾ ਹੱਦ ਤੋਂ ਜ਼ਿਆਦਾ ਬੁਰਾ ਹਾਲ ਸੀ ਪਰ ਸਟੇਜ਼ ‘ਤੇ ਬੈਠੇ ਵਿਧਾਇਕਾਂ ਤੇ ਹੋਰ ਆਗੂਆਂ ਨੂੰ ਗਰਮੀ ਪ੍ਰਭਾਵਿਤ ਨਾ ਕਰੇ, ਜਿਸ ਲਈ ਚਾਰੇ ਪਾਸੇ ਕੂਲਰ ਲਾਏ ਹੋਏ ਸਨ। ਨਿਰਪੱਖ ਦਰਸ਼ਕਾਂ ਦਾ ਮੰਨਣਾ ਹੈ ਕਿ ਖਹਿਰਾ ਜਿਸ ਹੁੰਗਾਰੇ ਦੀ ਆਸ ਨਾਲ ਬਠਿੰਡਾ ਰੈਲੀ ਕਰਨ ਪੁੱਜੇ ਸਨ। (Khaira)
ਮਲਵਈਆਂ ਨੇ ਓਨਾਂ ਉਤਸ਼ਾਹ ਨਹੀਂ ਦਿਖਾਇਆ ਹੈ ਅੱਜ ਦੀ ਰੈਲੀ ਆਮ ਆਦਮੀ ਪਾਰਟੀ ਵਲੰਟੀਅਰਜ ਕਨਵੈਨਸ਼ਨ ਦੇ ਨਾਮ ਹੇਠ ਕੀਤੀ ਗਈ ਸੀ ਪਰ ਖਹਿਰਾ ਦਾ ਭਾਸ਼ਣ ਪਾਰਟੀ ਨੂੰ ਤੋੜਨ ਵਾਲਾ ਦਿਖਾਈ ਦਿੱਤਾ। ਇਸ ਮੌਕੇ ਖਹਿਰਾ ਨੇ ਅੱਜ ਦੀ ਕਨਵੈਨਸ਼ਨ ‘ਚ ਸ਼ਾਮਲ ਨਾ ਹੋਣ ਵਾਲੇ ਵਿਧਾਇਕਾਂ ਨੂੰ ਪਿੰਡਾਂ ‘ਚ ਦਾਖਲ ਨਾ ਹੋਣ ਦਾ ਸੱਦਾ ਦਿੱਤਾ ਜਿਸ ਦਾ ਕਈ ਵਲੰਟੀਅਰਾਂ ਨੇ ਬੁਰਾ ਮਨਾਇਆ ।
ਰੈਲੀ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਸੱਦਾ ਦਿੱਤਾ ਕਿ ਵਲੰਟੀਅਰ ਪੰਜਾਬ ‘ਚ ਤੀਸਰੇ ਬਦਲ ਲਈ ਯਤਨ ਕਰਨ ਉਨ੍ਹਾਂ ਆਖਿਆ ਕਿ ਇਨ੍ਹਾਂ ਸਿਆਸਤਦਾਨਾਂ ਦੀ ਬਦੌਲਤ ਪੰਜਾਬ ਢਾਈ ਲੱਖ ਕਰੋੜ ਰੁਪਏ ਦਾ ਕਰਜਈ ਹੋ ਗਿਆ ਹੈ ਕਿਸਾਨ ਮਜਦੂਰ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ ਤੇ ਬੇਰੁਜਗਾਰੀ ਕਾਰਨ ਫੈਲੀ ਨਿਰਾਸ਼ਾ ਦੇ ਚਲਦਿਆਂ ਨੌਜਵਾਨ ਨਸ਼ਿਆਂ ਦੇ ਰਾਹ ਪੈ ਗਏ ਹਨ। ਉਨ੍ਹਾਂ ਆਖਿਆ ਕਿ ਸਾਲ 2016 ‘ਚ ਆਮ ਆਦਮੀ ਪਾਰਟੀ ਨੇ ਪਾਰਦਰਸ਼ਤਾ ਤੇ ਜਿੰਮੇਵਾਰੀ ਦੀ ਗੱਲ ਕੀਤੀ ਸੀ (Khaira)
ਬਠਿੰਡਾ ਜਿਲ੍ਹੇ ਦੇ ਵਰਕਰਾਂ ‘ਚ ਮੱਠਾ ਉਤਸ਼ਾਹ
ਦਿੱਲੀ ਦੇ ਲੀਡਰਾਂ ਦੀ ਨਲਾਇਕੀ ਕਾਰਨ ਸੁਪਨਾ ਪੂਰਾ ਨਹੀਂ ਹੋ ਸਕਿਆ। ਖਹਿਰਾ ਨੇ ਦੋਸ਼ ਲਾਏ ਕਿ ਦਿੱਲੀ ਦੇ ਸੂਬੇਦਾਰਾਂ ਵੱਲੋਂ ਕੀਤੀ ਟਿਕਟਾਂ ਦੀ ਗਲਤ ਵੰਡ ਤੇ ਵਿੱਕਰੀ ਕਾਰਨ 100 ਸੀਟਾਂ ਲੈਕੇ ਸਰਕਾਰ ਬਨਾਉਣ ਵਾਲੀ ਪਾਰਟੀ 20 ਸੀਟਾਂ ‘ਤੇ ਸਿਮਟ ਗਈ ਉਨ੍ਹਾਂ ਆਖਿਆ ਕਿ ਅਜਿਹਾ ਹੋਣ ਦੇ ਬਾਵਜੂਦ ਦਿੱਲੀ ਵਾਲੇ ਹਾਲੇ ਵੀ ਸੁਧਰ ਨਹੀਂ ਰਹੇ ਹਨ ਤੇ ਲਗਾਤਾਰ ਗਲਤ ਫੈਸਲਿਆਂ ਨੂੰ ਪੰਜਾਬ ਸਿਰ ਮੜ੍ਹਿਆ ਜਾ ਰਿਹਾ ਹੈ
ਕਨਵੈਨਸ਼ਨ ਦੇ ਅੰਤ ‘ਚ ਅੱਧੀ ਦਰਜਨ ਮਤੇ ਵੀ ਪਾਸ ਕੀਤੇ ਗਏ ਜਿਨ੍ਹਾਂ ਰਾਹੀਂ ਆਮ ਆਦਮੀ ਪਾਰਟੀ ਦਾ ਜੱਥੇਬੰਦਕ ਢਾਂਚਾ ਭੰਗ ਕਰਕੇ ਪੰਜਾਬ ਦੀ ਲੀਡਰਸ਼ਿਪ ਨੂੰ ਖੁਦਮੁਖਤਿਆਰੀ ਦੇਣ ਅਤੇ ਪੰਜਾਬ ਦੇ ਜ਼ਿਲ੍ਹਿਆਂ ‘ਚ ਰੈਲੀਆਂ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ । ਅੱਜ ਦੀ ਕਨਵੈਨਸ਼ਨ ਨੂੰ ਵਿਧਾਇਕ ਜਗਦੇਵ ਸਿੰਘ ਕਮਾਲੂ, ਕੰਵਰ ਸੰਧੂ, ਨਾਜਰ ਸਿੰਘ ਮਾਨਸਾਹੀਆ, ਬਲਦੇਵ ਸਿੰਘ ਜੈਤੋ, ਪਿਰਮਿਲ ਸਿੰਘ, ਜਗਦੇਵ ਸਿੰਘ ਹਿੱਸੋਵਾਲ ਤੋਂ ਇਲਾਵਾ ਨਵਜੋਤ ਕੌਰ ਲੰਬੀ, ਬਠਿੰਡਾ ਸ਼ਹਿਰੀ ਹਲਕੇ ਦੇ ਆਗੂ ਦੀਪਕ ਬਾਂਸਲ, ਦਲਜੀਤ ਸਿੰਘ ਸਦਰਪੁਰਾ ਤੇ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸੁਰੇਸ਼ ਸ਼ਰਮਾ ਨੇ ਵੀ ਸੰਬੋਧਨ ਕੀਤਾ। (Khaira)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐੱਨਆਰਸੀ ਦੀ ਦੂਜੀ ਸੂਚੀ ਨੇ ਲਿਆਂਦਾ ਸਿਆਸੀ ਉਬਾਲ
ਐੱਨਆਰਸੀ ਡਰਾਫਟ ‘ਚ 40 ਲੱਖ ਨਾਂਅ ਨਹੀਂ | NRC
ਐੱਨਆਰਸੀ ‘ਤੇ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ | NRC
ਨਵੀਂ ਦਿੱਲੀ, (ਏਜੰਸੀ)। ਅਸਾਮ ‘ਚ ਨੈਸ਼ਨਲ ਰਜਿਸਟਰ ਆਫ ਸਿਟੀਜਨ (NRC) ਦੀ ਦੂਜੀ ਲਿਸਟ ਜਾਰੀ ਹੋ ਗਈ ਹੈ। ਅਸਾਮ ‘ਚ 40 ਲੱਖ ਵਿਅਕਤੀਆਂ ਨੂੰ ਨਾਗਰਿਕਤਾ ਨਹੀਂ ਮਿਲੀ ਹੈ। ਐਨਆਰਸੀ ਮੁਤਾਬਕ ਕੁੱਲ 2 ਕਰੋੜ 89 ਲੱਖ 83 ਹਜ਼ਾਰ 668 ਵਿਅਕਤੀ ਭਾਰਤ ਦੇ ਨਾਗਰਿਕ ਹਨ, ਅਸਾਮ ਦੀ ਕੁੱਲ ਜਨਸੰਖਿਆ 3 ਕਰੋੜ 29 ਲੱਖ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ 40 ਲੱਖ ਵਿਅਕਤੀਆਂ ਨੂੰ ਆਪਣੀ ਨਾਗਰਿਕਤਾ ਸਾਬਤ ਕਰਨ ਦਾ ਇੱਕ ਹੋਰ ਮੌਕਾ ਮਿਲੇਗਾ। (NRC)
ਐਨਆਰਸੀ ਦੀ ਪਹਿਲੀ ਲਿਸਟ 31 ਦਸੰਬਰ 2017 ਨੂੰ ਜਾਰੀ ਹੋਈ ਸੀ। ਪਹਿਲੀ ਸੂਚੀ ‘ਚ ਅਸਾਮ ਦੀ 3.29 ਕਰੋੜ ਅਬਾਦੀ ‘ਚੋਂ 1.90 ਕਰੋੜ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਐਨਆਰਸੀ ‘ਚ ਉਨ੍ਹਾਂ ਸਾਰੇ ਭਾਰਤੀ ਨਾਗਰਿਕਾਂ ਜਾਂ ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ ਏ ਜੋ 25 ਮਾਰਚ, 1971 ਤੋਂ ਪਹਿਲਾਂ ਅਸਾਮ ‘ਚ ਰਹਿ ਰਹੇ ਹਨ ਉੱਥੇ ਅਸਾਮ ‘ਚ ਕੌਮੀ ਨਾਗਰਿਕ ਰਜਿਸਟਰ ਦੇ ਆਖਰੀ ਖਰੜੇ ‘ਚ ਲਗਭਗ 40 ਲੱਖ ਵਿਅਕਤੀਅੰਾ ਦੇ ਨਾਂਅ ਨਾ ਹੋਣ ਦੇ ਮੁੱਦੇ ‘ਤੇ ਅੱਜ ਰਾਜ ਸਭਾ ਦੀ ਕਾਰਵਾਈ ਤਿੰਨ ਵਾਰ ਰੁਕਣ ਤੋਂ ਬਾਅਦ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। (NRC)
ਇਹ ਪ੍ਰਕਿਰਿਆ ਸੁਪਰੀਮ ਕੋਰਟ ਦੀ ਨਿਗਰਾਨੀ ‘ਚ ਹੋਈ ਹੈ : ਸਰਕਾਰ | NRC
ਐੱਨਆਰਸੀ ਦੀ ਪ੍ਰਕਿਰਿਆ ਨਿਰਪੱਖ: ਰਾਜਨਾਥ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਅਸਾਮ ‘ਚ ਕੌਮੀ ਨਾਗਰਿਕਤਾ ਰਜਿਸਟ੍ਰੇਸ਼ਨ (ਐਨਆਰਸੀ) ਦੀ ਪੂਰੀ ਪ੍ਰਕਿਰਿਆ ਨਿਰਪੱਖਤਾ ਨਾਲ ਕੀਤੀ ਗਈ ਹੈ ਅਤੇ ਖਰੜਾ ਸੂਚੀ ‘ਚ ਜੇਕਰ ਕਿਸੇ ਦਾ ਨਾਂਅ ਰਹਿ ਗਿਆ ਹੈ ਤਾਂ ਉਸ ਨੂੰ ਦਾਅਵੇ ਅਤੇ ਨਰਾਜ਼ਗੀਆਂ ਲਈ ਪੂਰਾ ਮੌਕਾ ਮਿਲੇਗਾ।
ਮੀਂਹ ਨੇ ਪਾਵਰਕੌਮ ਦੇ ਥਰਮਲਾਂ ਨੂੰ ਸਾਹ ਦਿਵਾਇਆ, ਬਿਜਲੀ ਦੀ ਮੰਗ 700 ਲੱਖ ਯੂਨਿਟ ਘਟੀ
ਪਾਵਰਕੌਮ ਵੱਲੋਂ ਤਿੰਨ ਯੂਨਿਟ ਬੰਦ, ਅਗਲੇ ਦਿਨ ਭਰਵੇਂ ਮੀਂਹ ਦੀ ਭਵਿੱਖਬਾਣੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਝੋਨੇ ਦੇ ਸੀਜ਼ਨ ਵਿੱਚ ਮੀਂਹ ਨੇ ਪਾਵਰਕੌਮ ਦੀ ਸਿਖਰ ‘ਤੇ ਚੜ੍ਹੀ ਮੰਗ ਨੂੰ ਘਟਾ ਕੇ ਪਾਵਰਕੌਮ ਨੂੰ ਵੱਡੀ ਰਾਹਤ ਦਿੱਤੀ ਹੈ। ਇਹ ਮੀਂਹ ਦਾ ਹੀ ਅਸਰ ਹੈ ਕਿ ਪਾਵਰਕੌਮ ਨੇ ਗਰਮੀ ਤੇ ਝੋਨੇ ਦੇ ਸੀਜ਼ਨ ਵਿੱਚ ਆਪਣੇ ਤਿੰਨ ਥਰਮਲ ਪਲਾਟਾਂ ਨੂੰ ਬੰਦ ਕਰ ਦਿੱਤਾ ਹੈ। ਭਾਰੀ ਮੀਂਹ ਕਾਰਨ ਬਿਜਲੀ ਦੀ ਮੰਗ 700 ਲੱਖ ਯੂਨਿਟ ਹੇਠਾਂ ਡਿੱਗ ਗਈ ਹੈ ਜੋ ਕਿ ਅਗਲੇ ਦਿਨਾਂ ਵਿੱਚ ਹੋਰ ਘਟੇਗੀ। ਜਾਣਕਾਰੀ ਅਨੁਸਾਰ ਪੈ ਰਹੀ ਗਰਮੀ ਤੇ ਝੋਨੇ ਦੇ ਸੀਜ਼ਨ ਕਾਰਨ ਬਿਜਲੀ ਦੀ ਮੰਗ ਇਤਿਹਾਸਕ ਵਾਧੇ ਨਾਲ 2600 ਲੱਖ ਯੂਨਿਟ ਤੋਂ ਪਾਰ ਚਲੀ ਗਈ ਸੀ ਤੇ ਪਾਵਰਕੌਮ ਦੇ ਮੱਥੇ ਤਰੇਲੀਆਂ ਸ਼ੁਰੂ ਹੋ ਗਈਆਂ ਸਨ।
1950 ਲੱਖ ਯੂਨਿਟ ‘ਤੇ ਪੁੱਜੀ ਬਿਜਲੀ ਦੀ ਮੰਗ
ਮਾਨਸੂਨ ਦੀ ਅਗੇਤੀ ਦਸਤਕ ਨੇ ਪਾਵਰਕੌਮ ਨੂੰ ਸੁਖਾਲਾ ਸਾਹ ਲਿਆ ਦਿੱਤਾ ਹੈ ਅਤੇ ਸ਼ੁਰੂਆਤੀ ਮੀਂਹ ਨਾਲ ਹੀ ਬਿਜਲੀ ਦੀ ਮੰਗ 700 ਲੱਖ ਯੂਨਿਟ ਡਿੱਗ ਕੇ 1950 ਲੱਖ ਯੂਨਿਟ ‘ਤੇ ਪੁੱਜ ਗਈ ਹੈ। ਬਿਜਲੀ ਦੀ ਘਟੀ ਮੰਗ ਕਾਰਨ ਹੀ ਪਾਵਰਕੌਮ ਵੱਲੋਂ ਆਪਣੇ ਸਰਕਾਰੀ ਥਰਮਲਾਂ ਦੇ ਯੂਨਿਟ ਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ। ਪਾਰਵਕੌਮ ਵੱਲੋਂ ਅੱਜ ਰੋਪੜ ਥਰਮਲ ਪਲਾਟ ਤੇ 2 ਯੂਨਿਟ ਜਦਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਕਰ ਦਿੱਤਾ ਹੈ। ਇੱਧਰ ਮੌਸਮ ਵਿਭਾਗ ਵੱਲੋਂ 48 ਘੰਟਿਆਂ ਵਿੱਚ ਭਰਵੇਂ ਮੀਂਹ ਦਾ ਅੰਦੇਸ਼ਾ ਪ੍ਰਗਟਾਇਆ ਗਿਆ ਹੈ, ਜਿਸ ਨਾਲ ਬਿਜਲੀ ਦੀ ਮੰਗ ਹੋਰ ਵੀ ਹੇਠਾਂ ਆ ਜਾਵੇਗੀ।
ਇੱਧਰ ਮੀਂਹ ਕਾਰਨ ਕਿਸਾਨੀ ਨੂੰ ਵੱਡਾ ਹੁੰਗਾਰਾ ਮਿਲਿਆ ਹੈ ਤੇ ਕਿਸਾਨਾਂ ਵੱਲੋਂ ਮੀਂਹ ਦਾ ਲਾਹਾ ਲੈÎਂਦਿਆਂ ਆਪਣੇ ਝੋਨੇ ਦੇ ਵਾਹਣ ਮਿੰਟੋਂ ਮਿੰਟੀ ਤਿਆਰ ਕੀਤੇ ਜਾ ਰਹੇ ਹਨ।  ਕਈ ਥਾਈਂ ਤਾਂ ਕਿਸਾਨਾਂ ਵੱਲੋਂ ਆਪਣੀਆਂ ਮੋਟਰਾਂ ਬੰਦ ਕਰ ਦਿੱਤੀਆਂ ਹਨ। ਪਾਵਰਕੌਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬਿਜਲੀ ਦੀ ਭਾਰੀ ਮੰਗ ਤੇ ਬਾਵਜੂਦ ਪੰਜਾਬ ਦੇ ਕਿਸਾਨਾਂ ਸਮੇਤ ਆਮ ਖਪਤਕਾਰਾਂ ਨੂੰ ਬਿਜਲੀ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ। ਇੱਧਰ ਨਹਿਰਾਂ ਅੰਦਰ ਵੀ ਪਾਣੀ ਵੱਧਣ ਕਾਰਨ ਬਿਜਲੀ ਜਨਰੇਸ਼ਨ ਵਿੱਚ ਵਾਧਾ ਹੋਣ ਦੀ ਆਸ ਹੈ।
ਅੰਨਾਦਰਮੁਕ ਤੇ ਟੀਆਰਐਸ ਦੇ ਮੈਂਬਰਾਂ ਨੇ ਮੰਗਾਂ ਨੂੰ ਲੈ ਕੇ ਕੀਤਾ ਹੱਲਾ
ਟੀਆਰਐਸ ਦੇ ਮੈਂਬਰਾਂ ਨੇ ਲਾਏ ‘ਇੱਕ ਦੇਸ਼ ਇੱਕ ਕਾਨੂੰਨ ਦੇ ਨਾਅਰੇ
ਨਵੀਂ ਦਿੱਲੀ (ਏਜੰਸੀ)। ਵੱਖ-ਵੱਖ ਮੰਗਾਂ ਨੂੰ ਲੈ ਕੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ‘ਚ ਅੱਜ ਵੀ ਬੇਭਰੋਸਗੀ ਮਤੇ ਨੂੰ ਸਦਨ ਸਾਹਮਣੇ ਨਹੀਂ ਰੱਖਿਆ ਜਾ ਸਕਿਆ ਤੇ ਇੱਕ ਵਾਰ ਸਥਗਨ ਤੋਂ ਬਾਅਦ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਵਿਰੋਧੀਆਂ ਦੇ ਹੰਗਾਮੇ ਕਾਰਨ ਸਵੇਰੇ ਪ੍ਰਸ਼ਨ ਕਾਲ ਨਹੀਂ ਹੋ ਸਕਿਆ ਤੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਚੰਦ ਮਿੰਟਾਂ ਦੇ ਅੰਦਰ ਹੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ।
ਇਹ ਵੀ ਪੜ੍ਹੋ : ਨੇਕ ਕਾਰਜਾਂ ’ਚ ਸਮਾਂ ਲਗਾਓ
ਕਾਰਵਾਈ ਦੁਬਾਰਾ ਸ਼ੁਰੂ ਹੋਣ ‘ਤੇ ਅੰਨਾਦਰਮੁਕ ਤੇ ਤੇਲੰਗਾਨਾ ਕੌਮੀ ਕਮੇਟੀ (ਟੀਆਰਐਸ) ਦੇ ਮੈਂਬਰ ਆਪਣੀ-ਆਪਣੀ ਮੰਗਾਂ ਦੇ ਸਮਰੱਥਨ ‘ਚ ਬੈਨਰ ਤੇ ਪਲੇਕਾਰਡ ਲੈ ਕੇ ਸਪੀਕਰ ਦੇ ਆਸਣ ਨੇੜੇ ਪਹੁੰਚ ਕੇ ਨਾਅਰੇਬਾਜ਼ੀ ਕਰਨ ਲੱਗੇ ਜਦੋਂਕਿ ਤੇਲਗੂ ਦੇਸ਼ਮ ਪਾਰਟੀ ਦੇ ਮੈਂਬਰ ਕਾਵੇਰੀ ਨਦੀ ਪ੍ਰਬੰਧਨ ਬੋਰਡ ਗਠਿਤ ਕਰਨ ਤੇ ਟੀਆਰਐਸ ਦੇ ਮੈਂਬਰ ‘ਇੱਕ ਦੇਸ਼ ਇੱਕ ਕਾਨੂੰਨ’ ਦੇ ਪਲੇਕਾਰਡ ਲਈ ਨਾਅਰੇਬਾਜ਼ੀ ਕਰ ਰਹੇ ਸਨ।
ਰੌਲੇ-ਰੱਪੇ ਤੇ ਹੰਗਾਮੇ ਦਰਮਿਆਨ ਹੀ ਸਪੀਕਰ ਨੇ ਜ਼ਰੂਰੀ ਦਸਤਾਵੇਜ਼ ਸਦਨ ਪਟਲ ‘ਤੇ ਰਖਵਾਏ। ਉਨ੍ਹਾਂ ਕਿਹਾ ਕਿ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਕੁਝ ਕਹਿਣਾ ਚਾਹੁੰਦੇ ਹਨ। ਸ੍ਰੀ ਕੁਮਾਰ ਨੇ ਖੜੇ ਹੋ ਕੇ ਕਿਹਾ ਕਿ ਸਰਕਾਰ ਬੇਭਰੋਸਗੀ ਮਤੇ ਸਮੇਤ ਕਿਸੇ ਵੀ ਮੁੱਦੇ ‘ਤੇ ਚਰਚਾ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਪੂਰਨ ਬਹੁਮਤ ਹੈ। ਕੁਮਾਰ ਨੇ ਮੈਂਬਰਾਂ ਨੂੰ ਸ਼ਾਂਤ ਰਹਿਣ ਤੇ ਸੀਟਾਂ ‘ਤੇ ਜਾਣ ਦੀ ਅਪੀਲ ਕੀਤੀ। ਪਰ ਆਸਣ ਕੋਲ ਨਾਅਰੇਬਾਜ਼ੀ ਕਰ ਰਹੇ ਮੈਂਬਰਾਂ ‘ਤੇ ਉਨ੍ਹਾਂ ਦੀ ਅਪੀਲ ਦਾ ਕੋਈ ਅਸਰ ਨਹੀਂ ਹੋਇਆ। ਉਸ ਤੋਂ ਬਾਅਦ ਸ੍ਰੀਮਤੀ ਮਹਾਜਨ ਨੇ ਵੀ ਮੈਂਬਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਦਨ ‘ਚ ਵਿਵਸਥਾ ਨਹੀਂ ਹੋਵੇਗੀ, ਉਹ ਮਤੇ ਦੇ ਸਮਰੱਥਨ ਵਾਲੇ 50 ਮੈਂਬਰਾਂ ਦੀ ਗਿਣਤੀ ਨਹੀਂ ਕਰ ਸਕਦੀ।
ਦਲਿਤ ਵਿਦਿਆਰਥਣ ਵੀਰਪਾਲ ਕੌਰ ਦੇ ਮਾਮਲੇ ਨੇ ਲਿਆ ਨਵਾਂ ਮੋੜ
ਬਲਵੰਤ ਰਾਮੂਵਾਲੀਆ ਵੱਲੋਂ ਬਿਹਾਰ ‘ਚ ਪੜ੍ਹਾਈ ਉਪਰੰਤ ਨੌਕਰੀ ਦੇਣ ਦਾ ਐਲਾਨ
ਜਾਤੀਵਾਦ ਖਿਲਾਫ਼ ਜੰਗ ਜਾਰੀ ਰਹੇਗੀ : ਡਾ. ਜਤਿੰਦਰ ਸਿੰਘ ਮੱਟੂ
ਭਾਦਸੋਂ (ਅਮਰੀਕ ਸਿੰਘ ਭੰਗੂ)। ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਦੀ 11ਵੀਂ ਜਮਾਤ ਦੀ ਵਾਲਮੀਕਿ ਸਮਾਜ ਦੀ ਵਿਦਿਆਰਥਣ ਵੀਰਪਾਲ ਕੌਰ ਨਾਲ ਸਕੂਲ ‘ਚ ਹੋ ਰਹੇ ਕਥਿਤ ਜਾਤੀ ਵਿਤਕਰੇ ਵਾਲੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ ਅੱਜ ਉੱਤਰ ਪ੍ਰਦੇਸ਼ ਸਰਕਾਰ ਦੇ ਸਾਬਕਾ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦਲਿਤ ਵਿਦਿਆਰਥਣ ਨਾਲ ਹੋ ਰਹੇ ਜਾਤੀ ਭੇਦਭਾਵ ਬਾਰੇ ਜਾਣਕਾਰੀ ਲੈਣ ਲਈ ਉਨ੍ਹਾਂ ਦੇ ਪਿੰਡ ਰਾਮਪੁਰ ਸਾਹੀਵਾਲ ਪਹੁੰਚੇ।
ਇਸ ਮੌਕੇ ਪੀੜਤ ਬੱਚੀ ਦੇ ਮਾਮਲੇ ‘ਚ ਇਨਸਾਫ਼ ਦਿਵਾਉਣ ਲਈ ਆਵਾਜ਼ ਬੁਲੰਦ ਕਰਨ ਵਾਲੇ ਐਸ.ਸੀ/ਬੀ.ਸੀ ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਅਤੇ ਦਲਿਤ ਨੇਤਾ ਡਾ. ਜਤਿੰਦਰ ਸਿੰਘ ਮੱਟੂ ਅਤੇ ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਤੋਂ ਜ਼ਿਲ੍ਹਾ ਪ੍ਰਧਾਨ ਵੀਰ ਅਰੁਣ ਧਾਲੀਵਾਲ ਵੀ ਪਹੁੰਚੇ ਹੋਏ ਸਨ।
ਬਲਵੰਤ ਸਿੰਘ ਰਾਮੂਵਾਲੀਆ ਨੇ ਬੱਚੀ ਨਾਲ ਹੋਏ ਸਾਰੇ ਘਟਨਾਕ੍ਰਮ ਨੂੰ ਜਾਨਣ ਤੋਂ ਬਾਅਦ ਐਲਾਨ ਕੀਤਾ ਕਿ ਵੀਰਪਾਲ ਕੌਰ ਜੇ ਚਾਹਵੇ ਤਾਂ ਉਹ ਬਿਹਾਰ ‘ਚ ਮਾਤਾ ਗੁਜਰੀ ਮੈਡੀਕਲ ਕਾਲਜ, ਕਿਸ਼ਨਗੜ੍ਹ (ਬਿਹਾਰ) ‘ਚ ਬਾਰ੍ਹਵੀਂ ਤੱਕ ਮੈਡੀਕਲ ਦੀ ਪੜ੍ਹਾਈ ਮੁਫ਼ਤ ਕਰ ਸਕਦੀ ਹੈ ਵੀਰਪਾਲ ਲਈ ਹੋਸਟਲ ਸਹੂਲਤ ਹੋਵੇਗੀ ਅਤੇ ਖਾਣਾ-ਪੀਣਾ ਬਿਲਕੁਲ ਮੁਫ਼ਤ ਰਹੇਗਾ ਇੰਨਾ ਹੀ ਨਹੀਂ ਇਸ ਨਰਸਿੰਗ ਕਾਲਜ ‘ਚ ਪੜ੍ਹਾਈ ਕਰਨ ਤੋਂ ਬਾਅਦ ਉਸ ਲਈ ਉਸੇ ਕਾਲਜ ‘ਚ ਨਰਸਿੰਗ ਕਰਮਚਾਰੀ ਵਜੋਂ ਨੌਕਰੀ ਦਿੱਤੀ ਜਾਵੇਗੀ ਜਿਸ ਲਈ ਬਲਵੰਤ ਸਿੰਘ ਰਾਮੂਵਾਲੀਆ ਨੇ ਵੀਰਪਾਲ ਕੌਰ ਨੂੰ ਲਿਖ ਕੇ ਦਿੱਤਾ।
ਇਸ ਮੌਕੇ ਦਲਿਤ ਨੇਤਾ ਡਾ. ਜਤਿੰਦਰ ਸਿੰਘ ਮੱਟੂ ਨੇ ਬਿਹਾਰ ਦੇ ਸਾਬਕਾ ਕੈਬਨਿਟ ਮੰਤਰੀ ਦੇ ਕੀਤੇ ਐਲਾਨ ‘ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਵੀਰਪਾਲ ਬਿਹਾਰ ‘ਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੀ ਹੈ ਤਾਂ ਉਹ ਅਤੇ ਉਸ ਦਾ ਪਰਿਵਾਰ ਫੈਸਲਾ ਲੈ ਸਕਦਾ ਹੈ ਇਸ ਮੌਕੇ ਹਾਜ਼ਰ ਆਗੂਆਂ ‘ਚ ਰਾਜਿੰਦਰ ਸਿੰਘ ਮੱਟੂ, ਪਿੰਡ ਦੀ ਸਰਪੰਚ ਦੇ ਪਤੀ ਹੰਸ ਰਾਜ ਸਿੰਘ ਅਤੇ ਕਈ ਹੋਰ ਸ਼ਖਸੀਅਤਾਂ ਹਾਜ਼ਰ ਸਨ।