Synthetic Drugs - Sach Kahoon Punjabi

Synthetic Drugs: ਸਿੰਥੈਂਟਿਕ ਡਰੱਗ ਖਿਲਾਫ਼ ਇੱਕਜੁਟਤਾ ਜ਼ਰੂਰੀ, ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨੇ ਚਲਾਈ ਹੈ ‘ਡੈਪਥ ਮੁਹਿੰਮ’
ਡਾ. ਸੰਦੀਪ ਸਿੰਹਮਾਰ

ਨਸ਼ਾ ਸਮਾਜ ’ਤੇ ਕਲੰਕ ਹੈ। ਬੀਤੇ ਕੁਝ ਸਾਲਾਂ ’ਚ ਇਸ ਦਾ ਰੂਪ ਤੇਜ਼ੀ ਨਾਲ ਬਦਲਿਆ ਹੈ। ਅੱਜ ਭਾਰਤ ਹੀ ਨਹੀਂ, ਦੁਨੀਆ ਦੇ ਕਈ ਦੇਸ਼ਾਂ ’ਚ ਸਿੰਥੇਟਿਕ ਨਸ਼ੇ ਦਾ ਪ੍ਰਸਾਰ ਇੱਕ ਗੰਭੀਰ ਸਮਾਜਿਕ ਅਤੇ ਸਿਹਤ ਸੰਕਟ ਦਾ ਰੂਪ ਲੈ ਚੁੱਕਿਆ ਹੈ। ਪਾਬੰਦੀਆਂ, ਕਾਨੂੰਨਾਂ ਅਤੇ ਮੁਹਿੰਮਾਂ ਦੇ ਬਾਵਜੂਦ ਸਿੰਥੈਂਟਿਕ ਨਸ਼ੇ ਦਾ ਕਾਰੋਬਾਰ ਲਗਾਤਾਰ ਫੈਲ ਰਿਹਾ ਹੈ ਅਤੇ ਇਸ ਦੀ ਸਭ ਤੋਂ ਵੱਡੀ ਲਪੇਟ ’ਚ ਨੌਜਵਾਨ ਪੀੜ੍ਹੀ ਆ ਰਹੀ ਹੈ। ਰਵਾਇਤੀ ਨਸ਼ਿਆਂ ਦੇ ਨਾਲ ਹੁਣ ਨੌਜਵਾਨ ਵਰਗ ਤੇਜ਼ੀ ਨਾਲ ਸਿੰਥੈਂਟਿਕ ਡਰੱਗ ਵੱਲ ਆਕਰਸ਼ਿਤ ਹੋ ਰਿਹਾ ਹੈ।

ਪਹਿਲਾਂ ਇਹ ਸਮੱਸਿਆ ਵੱਡੇ ਸ਼ਹਿਰਾਂ ਦੇ ਕਲੱਬਾਂ ਅਤੇ ਪਾਰਟੀਆਂ ਤੱਕ ਸੀਮਿਤ ਮੰਨੀ ਜਾਂਦੀ ਸੀ, ਪਰ ਹੁਣ ਇਹ ਗਲੀਆਂ ਮੁਹੱਲਿਆਂ, ਛੋਟੇ ਕਸਬਿਆਂ ਅਤੇ ਵਿੱਦਿਅਕ ਅਦਾਰਿਆਂ ਤੱਕ ਪਹੁੰਚ ਗਈ ਹੈ। ਜੋ ਦਵਾਈਆਂ ਕਦੇ ਦਰਦ ਨਿਵਾਰਨ, ਮਾਨਸਿਕ ਰੋਗਾਂ ਜਾਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਡਾਕਟਰੀ ਦੇਖਰੇਖ ’ਚ ਦਿੱਤੀਆਂ ਜਾਂਦੀਆਂ ਸਨ, ਅੱਜ ਉਹੀ ਦਵਾਈਆਂ ਨਸ਼ੇ ਦੇ ਰੂਪ ’ਚ ਵਰਤੋਂ ਕੀਤੀਆਂ ਜਾ ਰਹੀਆਂ ਹਨ। ਇਹ ਬਦਲਾਅ ਕੇਵਲ ਆਦਤ ਦਾ ਨਹੀਂ, ਸਗੋਂ ਸੋਚ ਅਤੇ ਜੀਵਨਸ਼ੈਲੀ ਦੇ ਪਤਨ ਦਾ ਸੰਕੇਤ ਹੈ। Synthetic Drugs

ਸਰਕਾਰਾਂ ਸਮੇਂ-ਸਮੇਂ ਨਸ਼ਿਆਂ ਖਿਲਾਫ ਜਾਗਰੂਕਤਾ ਮੁਹਿੰਮ ਚਲਾਉਂਦੀਆਂ ਰਹੀਆਂ ਹਨ। ਕੇਂਦਰ ਅਤੇ ਸੂਬਾ ਪੱਧਰ ’ਤੇ ਪੋਸਟਰ, ਇਸ਼ਤਿਹਾਰ, ਸੈਮੀਨਾਰ ਅਤੇ ਸਕੂਲ ਪ੍ਰੋਗਰਾਮਾਂ ਦੇ ਜਰੀਏ ਨੌਜਵਾਨਾਂ ਨੂੰ ਸੁਚੇਤ ਕਰਨ ਦਾ ਯਤਨ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਜ਼ਮੀਨੀ ਹਕੀਕਤ ਇਹ ਹੈ ਕਿ ਸਿੰਥੈਂਟਿਕ ਨਸ਼ਾ ਰੁਕਣ ਦੀ ਬਜਾਇ ਲਗਾਤਾਰ ਵਧਦਾ ਜਾ ਰਿਹਾ ਹੈ।

ਆਰਥਿਕ ਰਾਜਧਾਨੀ ਮੁੰਬਈ ਵਰਗੇ ਮਹਾਂਨਗਰਾਂ ’ਚ ਇਹ ਸਮੱਸਿਆ ਹੋਰ ਵੀ ਭਿਆਨਕ ਰੂਪ ਲੈ ਚੁੱਕੀ ਹੈ। ਦੇਰ ਰਾਤ ਨੌਜਵਾਨ ਨਸ਼ੇ ਦੀ ਭਾਲ ’ਚ ਘਰਾਂ ’ਚੋਂ ਨਿਕਲਦੇ ਹਨ ਅਤੇ ਕਈ ਵਾਰ ਉਨ੍ਹਾਂ ਦੇ ਪਰਤਣ ਦਾ ਸਮਾਂ ਜਾਂ ਹਾਲ ਕਿਸੇ ਨੂੰ ਪਤਾ ਨਹੀਂ ਹੁੰਦਾ। ਇਹ ਕੇਵਲ ਪਰਿਵਾਰਾਂ ਦੀ ਚਿੰਤਾ ਨਹੀਂ, ਸਗੋਂ ਪੂਰੇ ਸਮਾਜ ਦੀ ਸਾਮੂਹਿਕ ਅਸਫਲਤਾ ਦਾ ਸੰਕੇਤ ਹੈ। ਨਸ਼ੇ ਦੀ ਇਸ ਤ੍ਰਾਸ਼ਦੀ ਨੂੰ ਲੈ ਕੇ ਸਿਨੇਮਾ ਨੇ ਵੀ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।

‘ਉੜਤਾ ਪੰਜਾਬ ’ ਵਰਗੀਆਂ ਫਿਲਮਾਂ ਦੇ ਨੇ ਨਸ਼ਿਆਂ ਦੇ ਸਮਾਜਿਕ ਮਾੜੇ ਨਤੀਜਿਆਂ ਨੂੰ ਸਾਹਮਣੇ ਰੱਖਿਆ, ਇਹ ਸਮੱਸਿਆ ਕਿਸੇ ਇੱਕ ਸੂਬੇ ਜਾਂ ਖੇਤਰ ਤੱਕ ਸੀਮਿਤ ਨਹੀਂ ਹੈ। ਲੱਗਭੱਗ ਹਰ ਸੂਬਾ ਇਸ ਚੁਣੌਤੀ ਨਾਲ ਜੂਝ ਰਿਹਾ ਹੈ। ਫਿਲਮ ਉਦਯੋਗ ਨਾਲ ਜੁੜੇ ਕਈ ਚਰਚਿਤ ਮਾਮਲਿਆਂ ਨੇ ਇਹ ਵੀ ਸਮੱਸ਼ਟ ਕੀਤਾ ਕਿ ਸਿੰਥੈਂਟਿਕ ਨਸ਼ਾ ਸਮਾਜਿਕ ਹੈਸੀਅਤ ਜਾਂ ਪੇਸ਼ੇ ਦਾ ਭੇਦ ਨਹੀਂ ਕਰਦਾ। ਪੁਲਿਸ ਅਤੇ ਜਾਂਚ ਏਜੰਸੀਆਂ ਨੇ ਸਮੇਂ-ਸਮੇਂ ’ਤੇ ਕਾਰਵਾਈ ਕੀਤੀ ਹੈ, ਗ੍ਰਿਫ਼ਤਾਰੀਆਂ ਵੀ ਹੋਈਆਂ ਹਨ, ਫਿਰ ਵੀ ਨਸ਼ੇ ਦਾ ਨੈਟਵਰਕ ਟੁੱਟਣ ਦੀ ਬਜਾਇ ਨਵੇਂ-ਨਵੇਂ ਰੂਪਾਂ ’ਚ ਸਾਹਮਣੇ ਆਉਂਦਾ ਰਿਹਾ ਹੈ।

ਵਿਸ਼ਪੀਵਿਆਪੀ ਦ੍ਰਿਸ਼ਟੀਕੋਣ ’ਚ ਦੇਖੀਏ ਤਾਂ ਸਥਿਤੀ ਹੋਰ ਚਿੰਤਾਜਨਕ ਪ੍ਰਤੀਤ ਹੁੰਦੀ ਹੈ। ਇੱਕ ਪਾਸੇ ਦੁਨੀਆ ਦੇ ਕਈ ਦੇਸ਼ ਦਵਾਈ ਨੀਤੀ ’ਚ ਸੁਧਾਰ, ਜਨਤਕ ਸਿਹਤ ਅਤੇ ਇਲਾਜ ਆਧਾਰਿਤ ਦ੍ਰਿਸ਼ਟੀਕੋਣ ਵੱਲ ਵਧ ਰਹੇ ਹਨ, ਦੂਜੇ ਪਾਸੇ ਭਾਰਤ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੀ ਵਧਦੀ ਖਪਤ ਦੇ ਜਾਲ ’ਚ ਉਲਝਦਾ ਜਾ ਰਿਹਾ ਹੈ। ਹੈਰੋਇਨ, ਕੈਨਬਿਸ ਅਤੇ ਕੋਕੀਨ ਵਰਗੇ ਡਰੱਗ ਨਾਲ ਹੁਣ ਸਿੰਥੈਂਟਿਕ ਪਦਾਰਥਾਂ ਦੀ ਉਪਲਬੱਧਤਾ ਵੀ ਵਧੀ ਹੈ।

ਇਹ ਆਦਤ ਕੇਵਲ ਨੌਜਵਾਨਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਅਧੇੜ ਉਮਰ ਅਤੇ ਬਜ਼ੁਰਗ ਵਰਗਾਂ ਤੱਕ ਫੈਲ ਗਈ ਹੈ। ਖੰਘ ਦੀ ਸ਼ਿਰਪ, ਦਰਦ ਨਿਵਾਰਕ ਗੋਲੀਆਂ ਅਤੇ ਨੀਂਦ ਦੀਆਂ ਦਵਾਈਆਂ ਦੀ ਦੁਰਵਰਤੋਂ ਆਮ ਹੁੰਦੀ ਜਾ ਰਹੀ ਹੈ, ਜੋ ਸਥਿਤੀ ਨੂੰ ਹੋਰ ਖਤਰਨਾਕ ਬਣਾ ਦਿੰਦਾ ਹੈ। ਸਿੰਥੈਂਟਿਕ ਦਵਾਈਆਂ ਦਾ ਸਭ ਤੋਂ ਵੱਡਾ ਖਤਰਾ ਉਨ੍ਹਾਂ ਦੀ ਬੇਲੋੜੀ ਆਦਤ ਹੈ। ਇਨ੍ਹਾਂ ਦੀ ਰਸਾਇਣਕ ਬਰਤਰ ਅਕਸਰ ਬਦਲਦੀ ਰਹਿੰਦੀ ਹੈ। ਇੱਕ ਨਾਂਅ ਨਾਲ ਵਿਕਣ ਵਾਲੀ ਦਵਾਈ ਦਾ ਪ੍ਰਭਾਵ ਹਰ ਵਾਰ ਵੱਖ ਹੋ ਸਕਦਾ ਹੈ।

ਖਾਣ ਵਾਲੇ ਨੂੰ ਇਥੋਂ ਤੱਕ ਪਤਾ ਨਹੀਂ ਹੁੰਦਾ ਕਿ ਇਹ ਕਿਸ ਮਾਤਰਾ ’ਚ ਅਤੇ ਕਿਸ ਤਰ੍ਹਾਂ ਦਾ ਰਸਾਇਣ ਸਰੀਰ ’ਚ ਲਿਜਾ ਰਹੀਆਂ ਹਨ। ਇਸ ਕਾਰਨ ਓਵਰਇੰਨ੍ਹਾਂ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਲੰਮੇਂ ਸਮੇਂ ਦੇ ਪ੍ਰਭਾਵਾਂ ’ਤੇ ਵੀ ਹਾਲੇ ਤੱਕ ਭਰਪੂਰ ਵਿਗਿਆਨੀ ਖੋਜ਼ ਮੁਹੱਈਆ ਨਹੀਂ ਹੈ, ਜਿਸ ਨਾਲ ਇਹ ਜੋਖ਼ਿਮ ਹੋਰ ਡੂੰਘਾ ਹੋ ਜਾਂਦਾ ਹੈ। ਸਰੀਰ ’ਤੇ ਪੈਣ ਵਾਲੀਆਂ ਪ੍ਰਤੀਕਿਰਿਆਵਾਂ ਕਈ ਵਾਰ ਐਨੀਆਂ ਗੰਭੀਰ ਹੁੰਦੀਆਂ ਹਨ ਕਿ ਸਮਾਂ ਰਹਿੰਦੇ ਇਲਾਜ ਵੀ ਸੰਭਵ ਨਹੀਂ ਹੋ ਸਕਦਾ।

ਜਾਣਕਾਰੀ ਅਤੇ ਜਾਗਰੂਕਤਾ ਦੀ ਕਮੀ ਇਸ ਸਮੱਸਿਆ ਨੂੰ ਹੋਰ ਵਧਾ ਰਹੀ ਹੈ। ਹਲਾਂਕਿ ਵਿਸ਼ਵ ਪੱਧਰ ’ਤੇ ਕਈ ਸੰਸਥਾਵਾਂ ਨਸ਼ੀਲੀਆਂ ਦਵਾਈਆਂ ਦੇ ਪ੍ਰਭਾਵਾਂ ਅਤੇ ਇਲਾਜ ’ਤੇ ਪ੍ਰਮਾਣਿਕ ਜਾਣਕਾਰੀ ਮੁਹੱਈਆ ਕਰਾਉਂਦੀਆਂ ਹਨ। ਰੋਗ ਕੰਟਰੋਲ ਅਤੇ ਰੋਕਥਾਮ ਨਾਲ ਜੁੜੀਆਂ ਅੰਤਰਰਾਸ਼ਟਰੀ ਸੰਸਥਾਵਾਂ, ਨੈਸ਼ਨਲ ਇੰਸਟੀਚਿਊਟ ਆਨ ਡਰੱਗ ਐਬਿਊਜ਼, ਵਿਸ਼ਵ ਸਿਹਤ ਸੰਗਠਨ ਅਤੇ ਵੱਕਾਰੀ ਯੂਨੀਵਰਸਿਟੀਆਂ ਦੇ ਮੈਡੀਕਲ ਕਾਲਜ ਇਸ ਵਿਸ਼ੇ ’ਤੇ ਸ਼ੋਧ ਅਤੇ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ। ਇਨ੍ਹਾਂ ਸਰੋਤਾਂ ’ਚ ਨਸ਼ੇ ਦੇ ਸਿਹਤ ਪ੍ਰਭਾਵ, ਆਦਤ ਦੀ ਪ੍ਰਕਿਰਿਆ ਅਤੇ ਇਲਾਜ ਤੇ ਤਰੀਕਿਆਂ ਦੀ ਵਿਸਥਾਰ ਨਾਲ ਜਾਣਕਾਰੀ ਮਿਲਦੀ ਹੈ।

Read Also : ਸਾਹ ਤੇ ਫੇਫੜਿਆਂ ਦੇ ਰੋਗ ਤੋਂ ਪੀੜਤ ਸੈਂਕੜੇ ਮਰੀਜ਼ਾਂ ਨੂੰ ਮਿਲਿਆ ਲਾਭ

ਇਸ ਤੋਂ ਇਲਾਵਾ ਮਾਹਿਰਾਂ ਵੱਲੋਂ ਲਿਖੀਆਂ ਗਈਆਂ ਪੁਸਤਕਾਂ ਵੀ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਦੀ ਗੰਭੀਰਤਾ ਨੂੰ ਸਮਝਣ ’ਚ ਸਹਾਇਕ ਹੋ ਸਕਦੀਆਂ ਹਨ। ਮੰਦਭਾਗਾ ਇਹ ਹੈ ਕਿ ਆਮ ਸਮਾਜ ਤੱਕ ਇਹ ਜਾਣਕਾਰੀ ਸੀਮਿਤ ਰੂਪ ’ਚ ਹੀ ਪਹੁੰਚ ਪਾਉਂਦੀ ਹੈ। ਨਸ਼ਾ ਕਰਨ ਵਾਲਾ ਵਿਅਕਤੀ ਅਕਸਰ ਆਪਣੇ ਪੱਧਰ ’ਤੇ ਰਸਤੇ ਖੋਜ਼ ਲੈਂਦਾ ਹੈ, ਜਦੋਂ ਕਿ ਜਾਗਰੂਕਤਾ ਮੁਹਿੰਮ ਓਨੀ ਤੇਜ਼ੀ ਨਾਲ ਪ੍ਰਭਾਵ ਨਹੀਂ ਪਾਉਂਦੀ। ਇਹ ਅਸੰਤੁਲਨ ਚਿੰਤਾ ਦਾ ਵਿਸ਼ਾ ਹੈ। ਨਸ਼ੇ ਖਿਲਾਫ ਲੜਾਈ ਕੇਵਲ ਸਰਕਾਰਾਂ ਦੀ ਜਿੰਮੇਵਾਰੀ ਨਹੀਂ ਹੈ, ਇਸ ’ਚ ਪਰਿਵਾਰ, ਵਿੱਦਿਅਕ ਅਦਾਰਿਆਂ, ਸਮਾਜਿਕ ਸੰਗਠਨਾਂ ਅਤੇ ਸਥਾਨਕ ਭਾਈਚਾਰੇ ਦੀ ਸਰਗਰਮ ਭੂਮਿਕਾ ਜ਼ਰੂਰੀ ਹੈ।

ਜੇਕਰ ਸਰਕਾਰ ਅਤੇ ਸਮਾਜ ਮਿਲ ਕੇ ਮੋਢੇ ਨਾਲ ਮੋਢਾ ਜੋੜੇ, ਤਾਂ ਰਵਾਇਤੀ ਅਤੇ ਸਿੰਥੈਂਟਿਕ ਦੋਵਾਂ ਤਰ੍ਹਾਂ ਦੇ ਨਸ਼ੇ ’ਤੇ ਪ੍ਰਭਾਵੀ ਕੰਟਰੋਲ ਸੰਭਵ ਹੈ। ਇਸ ਲਈ ਨੌਜਵਾਨਾਂ ਨੂੰ ਸੰਵਾਦ, ਵਿਸ਼ਵਾਸ ਅਤੇ ਸਹਿਯੋਗ ਦੀ ਜ਼ਰੂਰਤ ਹੈ, ਨਾ ਕਿ ਕੇਵਲ ਡਰ ਅਤੇ ਸਜ਼ਾ ਦੀ। ਸਮਾਂ ਰਹਿੰਦੇ ਠੋਸ ਕਦਮ ਚੁੱਕੇ ਜਾਣ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਵਿਨਾਸ਼ਕਾਰੀ ਚੱਕਰ ਤੋਂ ਬਚਾਇਆ ਜਾ ਸਕਦਾ ਹੈ। ਇਹ ਲੜਾਈ ਕੇਵਲ ਨਸ਼ੇ ਖਿਲਾਫ ਨਹੀਂ, ਸਗੋਂ ਸਿਹਤ, ਜਾਗਰੂਕਤਾ ਅਤੇ ਜਿੰਮੇਵਾਰ ਸਮਾਜ ਦੇ ਨਿਰਮਾਣ ਦੀ ਹੈ।

ਇਹ ਲੇਖਕ ਦੇ ਨਿਜੀ ਵਿਚਾਰ ਹਨ।

ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨੇ ਚਲਾਈ ਹੈ ‘ਡੈਪਥ ਮੁਹਿੰਮ’

ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮਾਜ ਨੂੰ ਨਸ਼ੇ ਦੀ ਲਤ ਤੋਂ ਮੁਕਤ ਕਰਨ ਦੇ ਮਕਸਦ ਨਾਲ ‘ਡੈਪਥ ਮੁਹਿੰਮ’ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਨਤੀਜਿਆਂ ਤੋਂ ਜਾਣੂ ਕਰਾਉਂਦੇ ਹੋਏ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਮੁਹਿੰਮ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ ਅਤੇ ਹੁਣ ਤੱਕ ਲੱਖਾਂ ਲੋਕ ਨਸ਼ੇ ਨੂੰ ਤਿਆਗ ਕੇ ਸਮਾਜ ਦੀ ਮੁੱਖ ਧਾਰਾ ’ਚ ਪਰਤ ਚੁੱਕੇ ਹਨ ।

ਨਸ਼ਾ ਮੁਕਤੀ ਤੋਂ ਬਾਅਦ ਇਹ ਲੋਕ ਨਾ ਕੇਵਲ ਤੰਦਰੁਸਤ ਜੀਵਨ ਜਿਉਂ ਰਹੇ ਹਨ, ਸਗੋਂ ਆਪਣੇ ਪਰਿਵਾਰ ਅਤੇ ਸਮਾਜ ਲਈ ਵੀ ਪ੍ਰੇਰਨਾ ਸਰੋਤ ਬਣ ਰਹੇ ਹਨ। ਪੂਜਨੀਕ ਗੁਰੂ ਜੀ ਨੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਸੱਦਾ ਦਿੱਤਾ ਹੈ ਕਿ ਉਹ ਅੱਗੇ ਆ ਕੇ ਸਮਾਜ ਨੂੰ ਨਸ਼ੇ ਵਰਗੀਆਂ ਗੰਭੀਰ ਸਮੱਸਿਆ ਤੋਂ ਮੁਕਤ ਕਰਾਉਣ ’ਚ ਸਰਗਰਮ ਭੂਮਿਕਾ ਨਿਭਾਉਣ।

Synthetic Drugs: ਸਿੰਥੈਟਿਕ ਡਰੱਗਸ ਦਾ ਪਸਾਰ, ਇੱਕ ਸੰਸਾਰਿਕ ਸੰਕਟ
Synthetic Drugs: ਪਿਛਲੇ ਕੁਝ ਸਾਲਾਂ ’ਚ ਦੁਨੀਆ ਭਰ ’ਚ ਇੱਕ ਗੰਭੀਰ ਸਮਾਜਿਕ, ਆਰਥਿਕ ਅਤੇ ਸਿਹਤ ਸੰਕਟ ਉੱਭਰ ਕੇ ਸਾਹਮਣੇ ਆਇਆ ਹੈ- ਸਿੰਥੈਟਿਕ ਡਰੱਗਸ ਇਹ ਨਾ ਸਿਰਫ਼ ਭਾਰਤ, ਸਗੋਂ ਸੰਸਾਰ ਦੇ ਕਈ ਦੇਸ਼ਾਂ ਦੇ ਨੌਜਵਾਨ ਵਰਗ ਨੂੰ ਆਪਣੀ ਜਕੜ ’ਚ ਲੈ ਰਿਹਾ ਹੈ ਇਹ ਸੰਕਟ ਐਨਾ ਵਿਆਪਕ ਹੈ ਕਿ ਇਸ ਦੇ ਪ੍ਰਭਾਵ ਨਾਲ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਹਨ, ਅਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਇਸ ਦੀ ਸਭ ਤੋਂ ਵੱਡੀ ਸ਼ਿਕਾਰ ਬਣ ਰਹੀ ਹੈ ਨੌਜਵਾਨ ਪੀੜ੍ਹੀ ਦਾ ਭਵਿੱਖ ਇਸ ਖ਼ਤਰਨਾਕ ਆਦਤ ਨਾਲ ਕਿੰਨਾ ਪ੍ਰਭਾਵਿਤ ਹੋ ਸਕਦਾ ਹੈ, ਇਹ ਵਿਚਾਰਨ ਵਾਲੀ ਗੱਲ ਹੈ ਸਿੰਥੈਟਿਕ ਡਰੱਗਸ ਦੀ ਬਜ਼ਾਰ ’ਚ ਵਧਦੀ ਹਰਮਨਪਿਆਰਤਾ ਦਾ ਮੁੱਖ ਕਾਰਨ ਇੰਟਰਨੈੱਟ ਦਾ ਪਸਾਰ ਹੈ ਕੁਝ ਬਟਨਾਂ ਦੇ ਕਲਿੱਕ ਨਾਲ ਇਹ ਨਸ਼ੀਲੀ ਸਮੱਗਰੀ ਆਮ ਖ਼ਪਤਕਾਰਾਂ ਤੱਕ ਪਹੰੁਚ ਰਹੀ।

ਇਹ ਖਬਰ ਵੀ ਪੜ੍ਹੋ : Punjab Weather News: ਮੌਸਮ ਵਿਭਾਗ ਦੀ ਚੇਤਾਵਨੀ, ਫਿਰ ਹੋਣ ਵਾਲੀ ਐ ਪੱਛਮੀ ਗੜਬੜੀ, ਬਦਲੇਗਾ ਮੌਸਮ

ਨੌਜਵਾਨ ਇੱਕ ਕਲਿੱਕ ’ਚ ਇਨ੍ਹਾਂ ਖ਼ਤਰਨਾਕ ਪਦਾਰਥਾਂ ਨੂੰ ਪ੍ਰਾਪਤ ਕਰ ਰਹੇ ਹਨ ਇਹ ਇੱਕ ਨਵੀਂ ਤਕਨੀਕ ਹੈ, ਜਿਸ ਨੇ ਨਾ ਸਿਰਫ਼ ਡਰੱਗਸ ਦੀ ਵਰਤੋਂ ਨੂੰ ਸੌਖਾ ਬਣਾ ਦਿੱਤਾ ਹੈ, ਸਗੋਂ ਇਸ ਨੂੰ ਇੱਕ ਨਵਾਂ ਚਿਹਰਾ ਵੀ ਦੇ ਦਿੱਤਾ ਹੈ ਇਸ ਬਦਲਾਅ ਨੇ ਨਾ ਸਿਰਫ਼ ਡਰੱਗਸ ਦੇ ਵਪਾਰ ਨੂੰ ਹੱਲਾਸ਼ੇਰੀ ਦਿੱਤੀ ਹੈ, ਸਗੋਂ ਇਸ ਦੇ ਉਤਪਾਦਨ ਦੀ ਪ੍ਰਕਿਰਿਆ ਨੂੰ ਵੀ ਸੌਖਾ ਬਣਾ ਦਿੱਤਾ ਹੈ ਸਿੰਥੈਟਿਕ ਡਰੱਗਸ ਦਾ ਨਿਰਮਾਣ ਬਹੁਤ ਹੀ ਸਸਤਾ ਅਤੇ ਸੌਖਾ ਹੰੁਦਾ ਹੈ, ਅਤੇ ਇਸ ਲਈ ਬਹੁਤ ਜ਼ਿਆਦਾ ਵਸੀਲਿਆਂ ਦੀ ਲੋੜ ਨਹੀਂ ਹੰੁਦੀ ਇਹੀ ਕਾਰਨ ਹੈ ਕਿ ਡਰੱਗਸ ਮਾਫੀਆ ਵੀ ਹੁਣ ਸਿੰਥੈਟਿਕ ਡਰੱਗਸ ਦੇ ਉਤਪਾਦਨ ਵੱਲ ਵਧ ਰਹੇ ਹਨ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ’ਚ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਰਹੀ ਹੈ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਇਸ ਸਮੱਸਿਆ ਤੋਂ ਜ਼ਿਆਦਾ ਖਤਰਾ ਹੈ। Synthetic Drugs

ਕਿਉਂਕਿ ਉਹ ਨਸ਼ੀਲੇ ਪਦਾਰਥਾਂ ਦੀ ਚਮਕ-ਦਮਕ ਨਾਲ ਆਕਰਸ਼ਿਤ ਹੋ ਜਾਂਦੇ ਹਨ ਅਤੇ ਇਸ ਜਾਲ ’ਚ ਫਸ ਜਾਂਦੇ ਹਨ ਇਸ ਸੰਕਟ ਨੂੰ ਜੇਕਰ ਛੇਤੀ ਹੀ ਨਾ ਰੋਕਿਆ ਗਿਆ, ਤਾਂ ਆਉਣ ਵਾਲੇ ਕੱਲ੍ਹ ’ਚ ਸਾਡੇ ਨੌਜਵਾਨ ਜੋ ਦੇਸ਼ ਦੇ ਪ੍ਰਤਿਭਾਸ਼ਾਲੀ ਭਵਿੱਖ ਹਨ, ਇਸ ਖਤਰੇ ਦਾ ਸ਼ਿਕਾਰ ਹੋ ਸਕਦੇ ਹਨ ਇਹੀ ਕਾਰਨ ਹੈ ਕਿ ਇਹ ਜ਼ਰੂਰਤ ਹੈ ਕਿ ਭਾਰਤ ਸਮੇਤ ਸਾਰੇ ਦੇਸ਼ ਇਸ ਸੰਕਟ ਦਾ ਸਾਹਮਣਾ ਕਰਨ ਲਈ ਇਕੱਠੇ ਹੋਣ ਸਾਨੂੰ ਮਿਲ ਕੇ ਇਸ ਸਮੱਸਿਆ ਖਿਲਾਫ ਸਾਂਝੀ ਲੜਾਈ ਲੜਨੀ ਹੋਵੇਗੀ ਭਾਰਤ ਅਤੇ ਅਮਰੀਕਾ ਨੂੰ ਇਸ ਦਿਸ਼ਾ ’ਚ ਠੋਸ ਕਦਮ ਚੁੱਕਣ ਦੀ ਲੋੜ ਹੈ ਇਹ ਜ਼ਰੂਰੀ ਹੈ ਕਿ ਸਿਰਫ਼ ਘਰੇਲੂ ਉਪਾਵਾਂ ’ਤੇ ਨਿਰਭਰ ਨਾ ਰਹੀਏ। Synthetic Drugs

ਸਗੋਂ ਇੱਕ ਸਾਂਝਾ ਅੰਤਰਰਾਸ਼ਟਰੀ ਆਪਰੇਸ਼ਨ ਅਤੇ ਨੀਤੀ ਬਣਾਈਏ ਹਾਲ ਦੇ ਦਿਨਾਂ ’ਚ, ਭਾਰਤ ਅਤੇ ਅਮਰੀਕਾ ਵਿਚਕਾਰ ਡਰੱਗਸ ਦੀ ਸਮੱਸਿਆ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਦੋਵਾਂ ਦੇਸ਼ਾਂ ਨੇ ਮਿਲ ਕੇ ਇਸ ਸਮੱਸਿਆ ਦੇ ਹੱਲ ਲਈ ਕਈ ਯਤਨ ਕੀਤੇ ਹਨ ਹਾਲ ਹੀ ’ਚ ਦਿੱਲੀ ’ਚ 900 ਕਿੱਲੋ ਕੋਕੀਨ ਦੀ ਬਰਾਮਦਗੀ ਨੇ ਇਸ ਸਮੱਸਿਆ ਦੀ ਗੰਭੀਰਤਾ ਨੂੰ ਹੋਰ ਵਧਾ ਦਿੱਤਾ ਹੈ ਇਹ ਸਿਰਫ਼ ਇੱਕ ਵੱਡੀ ਖੇਪ ਦੀ ਬਰਾਮਦਗੀ ਨਹੀਂ ਹੈ, ਸਗੋਂ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਦੀ ਚੌਕਸੀ ਨੂੰ ਦਰਸ਼ਾਉਂਦੀ। ਅਮਰੀਕਾ ’ਚ ਨੈਸ਼ਨਲ ਡਰੱਗ ਕੰਟਰੋਲ ਪਾਲਿਸੀ ਨੇ ਪਿਛਲੇ ਕੁਝ ਸਾਲਾਂ ’ਚ ਸਿੰਥੈਟਿਕ ਡਰੱਗਸ ਦੇ ਪਸਾਰ ਦੇ ਖਿਲਾਫ ਚਿੰਤਾ ਪ੍ਰਗਟਾਈ। ਇਨ੍ਹਾਂ ਡਰੱਗਸ ਦੀ ਸੰਸਾਰ ਪੱਧਰ ’ਤੇ ਵਧਦੀ ਵਰਤੋਂ ਨਾ ਸਿਰਫ਼ ਸਿਹਤ ’ਤੇ ਸਗੋਂ ਸਮਾਜਿਕ ਢਾਂਚੇ ’ਤੇ ਵੀ ਡੂੰਘਾ ਅਸਰ ਪਾ ਰਹੀ ਹੈ।

ਇਸ ਨਾਲ ਨਾ ਸਿਰਫ਼ ਨਿੱਜੀ ਸਿਹਤ ਖਤਰੇ ’ਚ ਹੈ, ਸਗੋਂ ਸਮਾਜ ’ਚ ਅਪਰਾਧ ਅਤੇ ਹਿੰਸਾ ਵੀ ਵਧ ਰਹੀ ਹੈ ਅਮਰੀਕਾ ਨੇ ਕਈ ਅੰਤਰਰਾਸ਼ਟਰੀ ਸਹਿਯੋਗ ਅਤੇ ਨੀਤੀਆਂ ਬਣਾਈਆਂ ਹਨ, ਜਿਨ੍ਹਾਂ ’ਚ ਭਾਰਤ ਵਰਗੇ ਮਿੱਤਰ ਰਾਸ਼ਟਰਾਂ ਨਾਲ ਗਠਜੋੜ ਵੀ ਸ਼ਾਮਲ ਹਨ ਭਾਰਤ ਅਤੇ ਅਮਰੀਕਾ ਵਿਚਕਾਰ ਡਰੱਗਸ ਦੀ ਰੋਕਥਾਮ ਲਈ ਐਕਸ਼ਨ ਪਲਾਨ ਦੀ ਲੋੜ ਪਹਿਲਾਂ ਤੋਂ ਕਿਤੇ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ ਦੋਵਾਂ ਦੇਸ਼ਾਂ ਨੂੰ ਮਿਲ ਕੇ ਡਰੱਗਸ ਦੇ ਨੈੱਟਵਰਕ ਨੂੰ ਕਮਜ਼ੋਰ ਕਰਨ, ਤਸਕਰੀ ਦੀਆਂ ਗਤੀਵਿਧੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ’ਤੇ ਕੰਟਰੋਲ ਰੱਖਣ ਲਈ ਰਣਨੀਤੀਆਂ ’ਤੇ ਵਿਚਾਰ ਕਰਨਾ ਹੋਵੇਗਾ ਇਸ ਸਬੰਧੀ, ਹਾਲ ’ਚ ਹੋਈ ਬਰਾਮਦਗੀ ਨਾ ਸਿਰਫ਼ ਇੱਕ ਉਦਾਹਰਨ ਹੈ, ਸਗੋਂ ਇਹ ਇੱਕ ਵਿਆਪਕ ਸਮੱਸਿਆ ਦਾ ਹਿੱਸਾ ਹੈ। Synthetic Drugs

ਜੇਕਰ ਇਸ ’ਤੇ ਕਾਬੂ ਨਾ ਪਾਇਆ ਗਿਆ ਤਾਂ ਇਹ ਰਾਸ਼ਟਰਾਂ ਦੀ ਸੁਰੱਖਿਆ ਅਤੇ ਜਨਤਾ ਦੀ ਸਿਹਤ ਲਈ ਇੱਕ ਗੰਭੀਰ ਖਤਰਾ ਬਣ ਸਕਦਾ ਹੈ ਭਾਰਤ ਅਤੇ ਅਮਰੀਕਾ ਨੂੰ ਮਿਲ ਕੇ ਇੱਕ ਠੋਸ ਰਣਨੀਤੀ ਬਣਾਉਣੀ ਹੋਵੇਗੀ ਜਿਸ ’ਚ ਤਕਨੀਕੀ ਸਹਿਯੋਗ, ਸਿਖਲਾਈ ਅਤੇ ਸੂਚਨਾ ਦਾ ਅਦਾਨ-ਪ੍ਰਦਾਨ ਸ਼ਾਮਲ ਹੋਵੇ ਇਹ ਸਪੱਸ਼ਟ ਹੈ ਕਿ ਡਰੱਗ ਦੀ ਸਮੱਸਿਆ ਸਿਰਫ ਇੱਕ ਦੇਸ਼ ਦੀ ਸਮੱਸਿਆ ਨਹੀਂ ਹੈ, ਸਗੋਂ ਇਹ ਇੱਕ ਸੰਸਾਰਿਕ ਚੁਣੌਤੀ ਹੈ ਭਾਰਤ ਅਤੇ ਅਮਰੀਕਾ ਵਰਗੇ ਦੇਸ਼ ਜੇਕਰ ਇੱਕਜੁਟ ਹੋ ਕੇ ਕੰਮ ਕਰਨ, ਤਾਂ ਉਹ ਇਸ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਨ ਅਤੇ ਇੱਕ ਸਿਹਤਮੰਦ ਸਮਾਜ ਦੀ ਸਥਾਪਨਾ ਕਰ ਸਕਦੇ ਹਨ ਇਸ ਦਿਸ਼ਾ ’ਚ ਅੰਤਰਰਾਸ਼ਟਰੀ ਮੰਚਾਂ ’ਤੇ ਡਰੱਗਸ ਦੇ ਪਸਾਰ ਖਿਲਾਫ ਸਾਂਝੀਆਂ ਨੀਤੀਆਂ ਲਾਗੂ ਕਰਨ ਦੀ ਲੋੜ ਹੈ ਸਿੰਥੈਟਿਕ ਡਰੱਗਸ, ਜੋ ਵਿਗਿਆਨਕ ਪ੍ਰਕਿਰਿਆਵਾਂ ਨਾਲ ਬਣਦੇ ਹਨ।

ਇਨ੍ਹੀਂ ਦਿਨੀਂ ਦੁਨੀਆ ਭਰ ’ਚ ਤੇਜ਼ੀ ਨਾਲ ਫੈਲ ਰਹੇ ਹਨ ਇਨ੍ਹਾਂ ਦੀ ਵਰਤੋਂ ਨਾ ਸਿਰਫ਼ ਖ਼ਤਰਨਾਕ ਹੈ, ਸਗੋਂ ਇਹ ਸੰਸਾਰਿਕ ਪੱਧਰ ’ਤੇ ਇੱਕ ਗੰਭੀਰ ਸਮੱਸਿਆ ਦਾ ਰੂਪ ਲੈ ਰਹੀ ਹੈ ਪਿਛਲੇ ਚਾਰ ਸਾਲਾਂ ’ਚ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਸਿੰਥੈਟਿਕ ਡਰੱਗਸ ਦੇ ਵਾਧੇ ਨੂੰ ਰੋਕਣ ਲਈ ਵੱਖ-ਵੱਖ ਪਹਿਲਾਂ ਕੀਤੀਆਂ ਹਨ ਅਮਰੀਕਾ ’ਚ ਸਰਕਾਰ ਨੇ ਇਸ ਖਤਰੇ ਨਾਲ ਨਜਿੱਠਣ ਲਈ ਕਈ ਰਣਨੀਤੀਆਂ ਅਪਣਾਈਆਂ ਹਨ, ਜਿਨ੍ਹਾਂ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ ਤੱਤਕਾਲੀ ਯਤਨਾਂ ਦੇ ਬਾਵਜ਼ੂਦ, ਇਹ ਸਪੱਸ਼ਟ ਹੈ ਕਿ ਇਹ ਲੜਾਈ ਹਾਲੇ ਵੀ ਅਧੂਰੀ ਹੈ ਸਿੰਥੈਟਿਕ ਡਰੱਗਸ ਦਾ ਵਪਾਰ ਤੇਜ਼ੀ ਨਾਲ ਵਧ ਰਿਹਾ ਹੈ। Synthetic Drugs

ਇਨ੍ਹਾਂ ਡਰੱਗਸ ਦਾ ਨਿਰਮਾਣ ਅਕਸਰ ਅਜਿਹੇ ਰਸਾਇਣਾਂ ਨਾਲ ਕੀਤਾ ਜਾਂਦਾ ਹੈ, ਜੋ ਜਾਨਲੇਵਾ ਪ੍ਰਭਾਵ ਪਾ ਸਕਦੇ ਹਨ ਇਸ ਨਾਲ ਖਾਸ ਤੌਰ ’ਤੇ ਨੌਜਵਾਨ ਪੀੜ੍ਹੀ ਪ੍ਰਭਾਵਿਤ ਹੋ ਰਹੀ ਹੈ ਇਸ ਦੀ ਵਰਤੋਂ ਨਾਲ ਨਾ ਸਿਰਫ਼ ਵਿਅਕਤੀਗਤ ਸਿਹਤ ਨੂੰ ਖਤਰਾ ਹੈ, ਸਗੋਂ ਇਸ ਨਾਲ ਸਮਾਜ ’ਚ ਅਪਰਾਧ ਅਤੇ ਹਿੰਸਾ ਵੀ ਵਧ ਰਹੀ ਹੈ ਭਾਰਤ ਦੀ ਭੂਮਿਕਾ ਇਸ ਸੰਦਰਭ ’ਚ ਬੇਹੱਦ ਮਹੱਤਵਪੂਰਨ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਨਾਲ ਕੀਤੇ ਗਏ ਸਮਝੌਤੇ ਨੇ ਡਰੱਗਸ ਦੀ ਰੋਕਥਾਮ ਲਈ ਇੱਕ ਸਾਂਝਾ ਢਾਂਚਾ ਤਿਆਰ ਕੀਤਾ ਹੈ ਇਸ ਸਮਝੌਤੇ ਤਹਿਤ ਦੋਵੇਂ ਦੇਸ਼ ਮਿਲ ਕੇ ਸਿੰਥੈਟਿਕ ਡਰੱਗ ਦੀ ਸਮੱਸਿਆ ਦਾ ਸਾਹਮਣਾ ਕਰਨਗੇ ਭਾਰਤ ਨੇ ਆਪਣੀ ਸੰਸਾਰਿਕ ਅਗਵਾਈ ਦੀ ਭੂਮਿਕਾ ਨੂੰ ਸਵੀਕਾਰ ਕੀਤਾ ਹੈ, ਅਤੇ ਹੁਣ ਸਮਾਂ ਆ ਗਿਆ ਹੈ। Synthetic Drugs

ਕਿ ਇਸ ਦਿਸ਼ਾ ’ਚ ਹੋਰ ਸਰਗਰਮੀ ਦਿਖਾਈ ਜਾਵੇ ਨਵੀਂ ਅਮਰੀਕੀ ਸਰਕਾਰ ਦੀ ਅਗਵਾਈ ’ਚ ਕਈ ਚੁਣੌਤੀਆਂ ਸਾਹਮਣੇ ਆਉਣਗੀਆਂ, ਜਿਨ੍ਹਾਂ ਨਾਲ ਨਜਿੱਠਣ ਲਈ ਭਾਰਤ ਨੂੰ ਤਿਆਰ ਰਹਿਣਾ ਹੋਵੇਗਾ ਡਰੱਗਸ ਦੀ ਸਮੱਸਿਆ ਨੂੰ ਸਿਰਫ਼ ਐਲਾਨਾਂ ਅਤੇ ਯਤਨਾਂ ਨਾਲ ਨਹੀਂ ਹੱਲ ਕੀਤਾ ਜਾ ਸਕਦਾ ਇਹ ਜ਼ਰੂਰੀ ਹੈ ਕਿ ਦੇਸ਼ਾਂ ਵਿਚਕਾਰ ਨਾ ਸਿਰਫ਼ ਸਮਝੌਤੇ ਹੋਣ, ਸਗੋਂ ਉਨ੍ਹਾਂ ’ਤੇ ਠੋਸ ਕਾਰਵਾਈ ਵੀ ਕੀਤੀ ਜਾਵੇ ਇਸ ਖਤਰੇ ’ਤੇ ਸਮਾਂ ਰਹਿੰਦਿਆਂ ਕਾਬੂ ਨਾ ਪਾਇਆ ਗਿਆ, ਤਾਂ ਇਸ ਦਾ ਖਮਿਆਜ਼ਾ ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਾਰੇ ਦੇਸ਼, ਖਾਸ ਕਰਕੇ ਭਾਰਤ ਅਤੇ ਅਮਰੀਕਾ ਇੱਕਜੁਟ ਹੋ ਕੇ ਇਸ ਖਤਰਨਾਕ ਰੁਝਾਨ ਦਾ ਮੁਕਾਬਲਾ ਕਰਨ ਇੱਕ ਸੁਰੱਖਿਅਤ ਅਤੇ ਸਿਹਤਮੰਦ ਸਮਾਜ ਦੀ ਦਿਸ਼ਾ ’ਚ ਇਹ ਇੱਕ ਮਹੱਤਵਪੂਰਨ ਕਦਮ ਹੋਵੇਗਾ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਡਾ. ਸੰਦੀਪ ਸਿੰਹਮਾਰ