Walking - Sach Kahoon Punjabi
ਚੰਦਰਯਾਨ-2: ਚੱਲਿਆ ਚੰਨ ਦੇ ਪਾਰ
ਪ੍ਰਮੋਦ ਭਾਰਗਵ
ਭਾਰਤੀ ਪੁਲਾੜ ਅਨੁਸੰਧਾਨ ਸੰਗਠਨ (ਇਸਰੋ) ਨੇ ਚੰਨ ‘ਤੇ ਚੰਦਰਯਾਨ-2 ਪੁਲਾੜ ਵੱਲ ਭੇਜ ਦਿੱਤਾ ਹੈ। ਇਹ ਯਾਨ ਇਸਰੋ ਮੁਖੀ ਕੇ. ਸਿਵਨ ਦੀ ਅਗਵਾਈ ਵਿੱਚ ਸ਼੍ਰੀਹਰੀ ਕੋਟਾ ਦੇ ਪੁਲਾੜ ਕੇਂਦਰ ਤੋਂ ਬੀਤੇ ਦਿਨ ਦੁਪਹਿਰ 2 ਵੱਜ ਕੇ 43 ਮਿੰਟ ‘ਤੇ ਛੱਡਿਆ ਗਿਆ। 3 ਲੱਖ 75 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰਕੇ ਸਤੰਬਰ 2019 ਨੂੰ ਚੰਨ ਦੇ ਦੱਖਣੀ ਧਰੁਵ ਦੀ ਧਰਤੀ ‘ਤੇ ਉੱਤਰੇਗਾ। ਇਸ ਯਾਨ ਦਾ 600 ਕਿੱਲੋਗ੍ਰਾਮ ਭਾਰ ਵੀ ਵਧਾਇਆ ਗਿਆ ਹੈ। ਦਰਅਸਲ, ਪ੍ਰਯੋਗਾਂ ਦੌਰਾਨ ਪਤਾ ਲੱਗਾ ਕਿ ਉਪਗ੍ਰਹਿ ‘ਚੋਂ ਜਦੋਂ ਚੰਨ ‘ਤੇ ਉੱਤਰਨ ਵਾਲਾ ਹਿੱਸਾ ਬਾਹਰ ਆਵੇਗਾ ਤਾਂ ਇਹ ਹਿੱਲਣ ਲੱਗੇਗਾ। ਲਿਹਾਜ਼ਾ ਇਸਦਾ ਭਾਰ ਵਧਾਉਣ ਦੀ ਜ਼ਰੂਰਤ ਪਈ। ਹੁਣ ਇਸਦਾ 13 ਸਵਦੇਸ਼ੀ ਵਿਗਿਆਨਕ ਉਪਕਰਨਾਂ ਅਤੇ ਉਪਗ੍ਰਹਿ ਸਮੇਤ ਕੁੱਲ ਭਾਰ 38 ਕੁਇੰਟਲ ਦੇ ਲਗਭਗ ਹੈ। ਸਵਦੇਸ਼ੀ ਜੀਐਸਐਲਬੀ ਮਾਰਕ ਤਿੰਨ ਰਾਕੇਟ ਇਸਨੂੰ ਪੁਲਾੜ ਵਿੱਚ ਪਹੁੰਚਾਏਗਾ। ਇਸਦੇ ਤਿੰਨ ਭਾਗ ਹਨ। ਲੈਂਡਰ, ਆਰਬਿਟਰ ਅਤੇ ਰੋਵਰ। ਰੋਵਰ ਵਿੱਚ ‘ਪ੍ਰਗਿਆਨ’ ਬੇਹੱਦ ਮਹੱਤਵਪੂਰਨ ਹੈ। ਇਹੀ ਪ੍ਰਗਿਆਨ ਚੰਦਰਮੇ ਦੇ ਦੱਖਣੀ ਧੁਰਵ ‘ਤੇ ਉੱਤਰਨ ਤੋਂ ਬਾਅਦ ਆਪਣੇ ਕੰਮ ਵਿੱਚ ਜੁਟ ਜਾਵੇਗਾ। ਇੱਥੋਂ ਦੀ ਸਤ੍ਹਾ ਵਿੱਚ ਪਾਣੀ ਅਤੇ ਖਣਿੱਜਾਂ ਦੀ ਖੋਜ ਕਰੇਗਾ। ਚੰਨ ‘ਤੇ ਹੀਲੀਅਮ ਦੀ ਖੋਜ ਕਰਕੇ ਉਸ ਨਾਲ ਧਰਤੀ ‘ਤੇ ਫਿਊਜਨ ਪ੍ਰਣਾਲੀ ਨਾਲ ਊਰਜਾ ਦੀ ਸਮੱਸਿਆ ਦਾ ਹੱਲ ਕਰਨ ਦੀ ਕਲਪਨਾ ਵਿਗਿਆਨੀਆਂ ਦੇ ਦਿਮਾਗ ਵਿੱਚ ਹੈ। ਦਰਅਸਲ ਫਿਲਹਾਲ ਚੰਨ ‘ਤੇ ਘੋਰ ਹਨ੍ਹੇਰਾ ਅਤੇ ਸੰਨਾਟਾ ਪਸਰਿਆ ਹੈ। ਇਸ ਲਈ ਬਨਾਉਟੀ ਤਰੀਕਿਆਂ ਨਾਲ ਬਿਜਲੀ ਪੈਦਾ ਕੀਤੀ ਜਾਵੇਗੀ। ਇੱਥੇ ਜੀਵਨਦਾਈ ਤੱਤ ਹਵਾ, ਪਾਣੀ ਅਤੇ ਅੱਗ ਨਹੀਂ ਹਨ। ਇਹ ਤੱਤ ਨਹੀਂ ਹਨ ਇਸ ਲਈ, ਜੀਵਨ ਵੀ ਨਹੀਂ ਹੈ। ਇੱਥੇ ਸਾਢੇ 14 ਦਿਨ ਦੇ ਬਰਾਬਰ ਇੱਕ ਦਿਨ ਹੁੰਦਾ ਹੈ। ਧਰਤੀ ‘ਤੇ ਅਜਿਹਾ ਕਿਤੇ ਨਹੀਂ ਹੈ। ਬਾਵਜੂਦ ਇੱਥੇ ਮਨੁੱਖ ਨੂੰ ਵਸਾਉਣ ਦੀ ਤਿਆਰੀ ਵਿੱਚ ਦੁਨੀਆ ਦੇ ਵਿਗਿਆਨੀ ਜੁਟੇ ਹਨ।
ਖੈਰ, ਚੰਨ ‘ਤੇ ਜੀਵਨ ਦੀਆਂ ਸਥਿਤੀਆਂ ਨੂੰ ਜਾਨਣ ਤੋਂ ਪਹਿਲਾਂ, ਇਸਦੀ ਭੂਗੋਲਿਕ ਸਥਿਤੀ ਨੂੰ ਸਮਝਦੇ ਹਾਂ। ਚੰਨ ਧਰਤੀ ਦਾ ਸਭ ਤੋਂ ਕਰੀਬੀ ਗ੍ਰਹਿ ਹੈ। ਇਸ ਲਈ ਇਸਨੂੰ ਜਾਣਨ ਦੀ ਕਾਹਲੀ ਖਗੋਲ-ਵਿਗਿਆਨੀਆਂ ਨੂੰ ਹਮੇਸ਼ਾ ਰਹੀ ਹੈ। ਦਰਅਸਲ ਜਦੋਂ ਧਰਤੀ ਹੋਂਦ ਵਿੱਚ ਆਈ, ਉਸੇ ਦੇ ਬਰਾਬਰ ਚੰਨ ਦਾ ਨਿਰਮਾਣ ਹੋਇਆ। ਇਹ ਗ੍ਰਹਿ ਜਦੋਂ ਬੀਜ ਰੂਪ ਵਿੱਚ ਸਨ, ਤਦ ਇਨ੍ਹਾਂ ਦੇ ਵਿਕਾਸਕ੍ਰਮ ਦੀ ਸ਼ੁਰੂਆਤ ਛੋਟੇ ਗ੍ਰਹਿਆਂ ਦੇ ਰੂਪ ਵਿੱਚ ਹੋਈ ਸੀ। ਸ਼ੁਰੂਆਤ ਹਾਲਤ ਵਿੱਚ ਇਹ ਦੋਵੇਂ ਗ੍ਰਹਿ-ਬੀਜ ਧਰਤੀ ਦੀ ਜਮਾਤ ਵਿੱਚ ਹੀ ਲੰਮੇ ਸਮੇਂ ਤੱਕ ਘੁੰਮਦੇ ਰਹੇ। ਇਸ ਸਮੇਂ ਵਿੱਚ ਇਹ ਗ੍ਰਹਿ ਆਕਾਸ਼ ਵਿੱਚ ਭਟਕਣ ਵਾਲੇ ਉਲਕਾ-ਪਿੰਡਾਂ, ਛੋਟੇ-ਗ੍ਰਹਿਆਂ ਅਤੇ ਹੋਰ ਘਾਤਕ ਵਸਤੂਆਂ ਦੇ ਵਾਰ ਆਪਣੀ ਛਾਤੀ ‘ਤੇ ਝੱਲਦੇ ਰਹੇ। ਭਾਵ, ਇਨ੍ਹਾਂ ਦਾ ਲਗਾਤਾਰ ਵਿਸਥਾਰ ਹੁੰਦਾ ਰਿਹਾ। ਫਿਰ ਸਮਾਂ ਪਾ ਕੇ ਧਰਤੀ ਅਤੇ ਚੰਨ ਪੂਰਨ ਗ੍ਰਹਿਆਂ ਦੇ ਰੂਪ ਵਿੱਚ ਹੋਂਦ ਵਿੱਚ ਆਏ। ਖਗੋਲ ਵਿਗਿਆਨੀ ਵੀ ਹੁਣ ਮੰਨਣ ਲੱਗੇ ਹਨ ਕਿ ਗ੍ਰਹਿਆਂ ਦੀਆਂ ਨਿਰਮਾਣ ਵਿਧੀਆਂ ਇਹੀ ਹਨ।
ਭਾਰਤੀ ਪੁਲਾੜ ਏਜੰਸੀ ਇਸਰੋ ਪਹਿਲੀ ਵਾਰ ਆਪਣੇ ਯਾਨ ਨੂੰ ਚੰਨ ਦੇ ਦੱਖਣ ਧਰੁਵ ‘ਤੇ ਲਾਹੁਣ ਦੀ ਕੋਸ਼ਿਸ਼ ਵਿੱਚ ਹੈ। ਯਾਦ ਰਹੇ ਭਾਰਤ ਦੁਆਰਾ 2008 ਵਿੱਚ ਭੇਜੇ ਗਏ ਚੰਦਰਯਾਨ-1 ਨੇ ਹੀ ਦੁਨੀਆ ਵਿੱਚ ਪਹਿਲੀ ਵਾਰ ਚੰਨ ‘ਤੇ ਪਾਣੀ ਹੋਣ ਦੀ ਖੋਜ ਕੀਤੀ ਹੈ। ਚੰਦਰਯਾਨ-2 ਇਸ ਅਭਿਆਨ ਦਾ ਵਿਸਥਾਰ ਹੈ। ਇਹ ਅਭਿਆਨ ਮਨੁੱਖ ਨੂੰ ਚੰਨ ‘ਤੇ ਉਤਾਰਨ ਵਰਗਾ ਹੀ ਚਮਤਕਾਰਿਕ ਹੋਵੇਗਾ। ਇਸ ਅਭਿਆਨ ਦੀ ਲਾਗਤ ਕਰੀਬ 800 ਕਰੋੜ ਰੁਪਏ ਆਵੇਗੀ। ਚੰਨ ‘ਤੇ ਉੱਤਰਨ ਵਾਲਾ ਯਾਨ ਹੁਣ ਤੱਕ ਚੰਨੇ ਦੇ ਅਛੂਤੇ ਹਿੱਸੇ ਦੱਖਣ ਧਰੁਵ ਦੇ ਰਹੱਸਾ ਨੂੰ ਫਰੋਲੇਗਾ। ਚੰਦਰਯਾਨ-2 ਇਸਰੋ ਦਾ ਪਹਿਲਾ ਅਜਿਹਾ ਯਾਨ ਹੈ, ਜੋ ਕਿਸੇ ਦੂਜੇ ਗ੍ਰਹਿ ਦੀ ਜ਼ਮੀਨ ‘ਤੇ ਆਪਣਾ ਯਾਨ ਉਤਾਰੇਗਾ। ਦੱਖਣੀ ਧਰੁਵ ‘ਤੇ ਯਾਨ ਨੂੰ ਭੇਜਣ ਦਾ ਉਦੇਸ਼ ਇਸ ਲਈ ਅਹਿਮ ਹੈ, ਕਿਉਂਕਿ ਇਹ ਥਾਂ ਦੁਨੀਆ ਦੇ ਪੁਲਾੜ ਵਿਗਿਆਨੀਆਂ ਲਈ ਹੁਣ ਤੱਕ ਰਹੱਸਮਈ ਬਣੀ ਹੋਈ ਹੈ। ਇੱਥੋਂ ਦੀਆਂ ਚੱਟਾਨਾਂ 10 ਲੱਖ ਸਾਲ ਤੋਂ ਵੀ ਜ਼ਿਆਦਾ ਪੁਰਾਣੀਆਂ ਦੱਸੀਆਂ ਗਈਆਂ ਹਨ। ਇਨ੍ਹਾਂ ਪ੍ਰਾਚੀਨ ਚੱਟਾਨਾਂ ਦੇ ਅਧਿਐਨ ਨਾਲ ਬ੍ਰਹਿਮੰਡ ਦੀ ਉਤਪਤੀ ਨੂੰ ਸਮਝਣ ਵਿੱਚ ਮੱਦਦ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਇਸ ‘ਤੇ ਟੀਚਾ ਸਾਧਣ ਦਾ ਹੋਰ ਉਦੇਸ਼ ਚੰਨ ਦੇ ਇਸ ਖੇਤਰ ਦਾ ਹੁਣ ਤੱਕ ਅਛੂਤਾ ਰਹਿਣਾ ਵੀ ਹੈ। ਦੱਖਣੀ ਧਰੁਪ ‘ਤੇ ਹੁਣ ਤੱਕ ਕੋਈ ਵੀ ਯਾਨ ਨਹੀਂ ਉਤਾਰਿਆ ਗਿਆ ਹੈ। ਹੁਣ ਤੱਕ ਦੇ ਅਭਿਆਨਾਂ ਵਿੱਚ ਜ਼ਿਆਦਾਤਰ ਯਾਨ ਚੰਨ ਦੀ ਭੂਮੱਧ ਰੇਖਾ ਦੇ ਆਸ-ਪਾਸ ਹੀ ਉੱਤਰਦੇ ਰਹੇ ਹਨ। ਚੰਨ ‘ਤੇ ਉੱਤਰਨ ਦੀ ਦਿਲਚਸਪੀ ਇਸ ਲਈ ਵੀ ਹੈ, ਕਿਉਂਕਿ ਇੱਥੇ ਇੱਕ ਤਾਂ ਪਾਣੀ ਉਪਲੱਬਧ ਹੋਣ ਦੀ ਸੰਭਾਵਨਾ ਜੁੜ ਗਈ ਹੈ, ਦੂਜਾ, ਇੱਥੇ ਊਰਜਾ ਉਤਸਰਜਨ ਦੀਆਂ ਸੰਭਾਨਵਾਂ ਨੂੰ ਵੀ ਤਲਾਸ਼ਿਆ ਜਾ ਰਿਹਾ ਹੈ। ਊਰਜਾ ਅਤੇ ਪਾਣੀ ਦੋ ਹੀ ਅਜਿਹੇ ਕੁਦਰਤ ਦੇ ਅਨੋਖੇ ਤੱਤ ਹਨ, ਜੋ ਮਨੁੱਖ ਨੂੰ ਜਿੰਦਾ ਅਤੇ ਗਤੀਸ਼ੀਲ ਬਣਾਈ ਰੱਖ ਸਕਦੇ ਹਨ ।
ਦਰਅਸਲ ਪੁਲਾੜ ਵਿੱਚ ਮੌਜੂਦ ਗ੍ਰਹਿਆਂ ‘ਤੇ ਯਾਨਾਂ ਨੂੰ ਭੇਜਣ ਦੀ ਪ੍ਰਕਿਰਿਆ ਬੇਹੱਦ ਮੁਸ਼ਕਲ ਅਤੇ ਸੰਭਾਵਨਾਵਾਂ ਨਾਲ ਭਰੀ ਹੁੰਦੀ ਹੈ। ਜੇਕਰ ਅਵਰੋਹ ਦਾ ਕੋਣ ਜ਼ਰਾ ਵੀ ਡਿੱਗ ਜਾਵੇ ਜਾਂ ਫਿਰ ਰਫ਼ਤਾਰ ਦਾ ਸੰਤੁਲਨ ਥੋੜ੍ਹਾ ਜਿਹਾ ਹੀ ਡੋਲ ਜਾਵੇ ਤਾਂ ਕੋਈ ਵੀ ਚੰਨ-ਅਭਿਆਨ ਜਾਂ ਤਾਂ ਚੰਨ ‘ਤੇ ਜਾ ਕੇ ਤਬਾਹ ਹੋ ਜਾਂਦਾ ਹੈ, ਜਾਂ ਫਿਰ ਆਕਾਸ਼ ਵਿੱਚ ਕਿਤੇ ਭਟਕ ਜਾਂਦਾ ਹੈ। ਇਸਨੂੰ ਨਾ ਤਾਂ ਭਾਲਿਆ ਜਾ ਸਕਦਾ ਹੈ ਅਤੇ ਨਾ ਹੀ ਕੰਟਰੋਲ ਕਰਕੇ ਦੁਬਾਰਾ ਟੀਚੇ ‘ਤੇ ਲਿਆਇਆ ਜਾ ਸਕਦਾ ਹੈ।
ਇਸ ਲਈ 15 ਜੁਲਾਈ ਨੂੰ ਖਰਾਬੀ ਦਾ ਥੋੜ੍ਹੀ ਜਿਹਾ ਸ਼ੱਕ ਹੋਣ ਤੋਂ ਬਾਅਦ ਇਸਦਾ ਐਨ ਵਕਤ ‘ਤੇ ਪ੍ਰੀਖਣ ਟਾਲ਼ ਦਿੱਤਾ ਸੀ। 1960 ਦੇ ਦਹਾਕੇ ਵਿੱਚ ਜਦੋਂ ਅਮਰੀਕਾ ਨੇ ਉਪਗ੍ਰਹਿ ਭੇਜੇ ਸਨ, ਉਦੋਂ ਉਸਦੇ ਸ਼ੁਰੂ ਦੇ ਛੇ ਪ੍ਰੀਖਣਾਂ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਸਨ। ਅਣਵੰਡੇ ਸੋਵੀਅਤ ਸੰਘ ਨੇ 1959 ਤੋਂ 1976 ਵਿੱਚ 29 ਅਭਿਆਨਾਂ ਨੂੰ ਅੰਜਾਮ ਦਿੱਤਾ। ਇਹਨਾਂ ‘ਚੋਂ ਨੌਂ ਨਾਕਾਮ ਰਹੇ ਸਨ। 1959 ਵਿੱਚ ਰੂਸ ਨੇ ਪਹਿਲਾ ਉਪਗ੍ਰਹਿ ਭੇਜ ਕੇ ਇਸ ਮੁਕਾਬਲੇ ਨੂੰ ਰਫ਼ਤਾਰ ਦੇ ਦਿੱਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ 67 ਚੰਨ-ਅਭਿਆਨ ਹੋ ਚੁੱਕੇ ਹਨ, ਪਰ ਚੰਨ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਜੁਟਾਈ ਜਾ ਸਕੀ ਹੈ। ਇਸ ਹੋੜ ਦਾ ਹੀ ਨਤੀਜਾ ਰਿਹਾ ਕਿ ਅਮਰੀਕਾ ਦੇ ਤੱਤਕਾਲੀਨ ਰਾਸ਼ਟਰਪਤੀ ਜਾਨ ਐਫ ਕੈਨੇਡੀ ਨੇ ਚੰਨ ‘ਤੇ ਮਨੁੱਖ ਭੇਜਣ ਦਾ ਸੰਕਲਪ ਲੈ ਲਿਆ। 20 ਜੁਲਾਈ 1969 ਨੂੰ ਅਮਰੀਕਾ ਨੇ ਇਹ ਇਤਿਹਾਸਕ ਉਪਲੱਬਧੀ ਵਿਗਿਆਨੀ ਨੀਲ ਆਰਮਸਟਰਾਂਗ ਅਤੇ ਬਜ ਐਲਡਰਿਨ ਨੂੰ ਚੰਨ ‘ਤੇ ਉਤਾਰ ਕੇ ਪ੍ਰਾਪਤ ਵੀ ਕਰ ਲਈ। ਇਸ ਨਾਲ ਕਦਮ ਮਿਲਾਉਂਦੇ ਹੋਏ ਰੂਸ ਨੇ 3 ਅਪਰੈਲ 1984 ਨੂੰ ਵਿਗਿਆਨੀ ਸਨੇਕਾਲੋਵ, ਮਾਲੀਸ਼ੇਵ ਬਾਈਕਾਨੂਰ ਅਤੇ ਰਾਕੇਸ਼ ਸ਼ਰਮਾ ਨੂੰ ਪੁਲਾਡ ਯਾਨ ਸੋਊਜ ਟੀ-11 ਵਿੱਚ ਬਿਠਾ ਕੇ ਚੰਨ ‘ਤੇ ਭੇਜਣ ਦੀ ਸਫ਼ਲਤਾ ਹਾਸਲ ਕੀਤੀ। ਇਸ ਕੜੀ ਵਿੱਚ ਚੀਨ 2003 ਵਿੱਚ ਮਾਨਵਯੁਕਤ ਯਾਨ ਚੰਨ ‘ਤੇ ਉਤਾਰਨ ਵਿੱਚ ਸਫਲ ਹੋ ਚੁੱਕਾ ਹੈ ।
ਰੂਸ ਅਤੇ ਅਮਰੀਕਾ ਹੋਰ ਸਮਾਂ ਪਾ ਕੇ ਚੰਨ-ਅਭਿਆਨਾਂ ਤੋਂ ਇਸ ਲਈ ਪਿੱਛੇ ਹਟ ਗਏ, ਕਿਉਂਕਿ ਇੱਕ ਤਾਂ ਇਹ ਬਹੁਤ ਖਰਚੀਲੇ ਸਨ, ਦੂਜਾ, ਮਾਨਵਯੁਕਤ ਯਾਨ ਭੇਜਣ ਦੇ ਬਾਵਜੂਦ ਚੰਨ ਦੇ ਖਗੋਲੀ ਰਹੱਸਾਂ ਦੇ ਨਵੇਂ ਖੁਲਾਸੇ ਨਹੀਂ ਹੋ ਸਕੇ। ਉੱਥੇ ਮਨੁੱਖੀ ਬਸਤੀਆਂ ਵਸਾਏ ਜਾਣ ਦੀਆਂ ਸੰਭਾਵਨਾਵਾਂ ਵੀ ਨਹੀਂ ਤਲਾਸ਼ੀਆਂ ਜਾ ਸਕੀਆਂ। ਭਾਵ, ਦੋਵਾਂ ਹੀ ਦੇਸ਼ਾਂ ਦੀ ਹੋੜ ਬਿਨਾਂ ਕਿਸੇ ਨਤੀਜੇ ‘ਤੇ ਪੁੱਜੇ ਠੰਢੀ ਪੈਂਦੀ ਚਲੀ ਗਈ। ਪਰ 90 ਦੇ ਦਹਾਕੇ ਵਿੱਚ ਚੰਨ ਨੂੰ ਲੈ ਕੇ ਫਿਰ ਤੋਂ ਦੁਨੀਆ ਦੇ ਸਮਰੱਥਾਵਾਨ ਦੇਸ਼ਾਂ ਦੀ ਦਿਲਚਸਪੀ ਵਧਣ ਲੱਗੀ। ਅਜਿਹਾ ਉਦੋਂ ਹੋਇਆ ਜਦੋਂ ਚੰਨ ‘ਤੇ ਬਰਫੀਲੇ ਪਾਣੀ ਅਤੇ ਭਵਿੱਖ ਦੇ ਬਾਲਣ ਦੇ ਰੂਪ ਵਿੱਚ ਹੀਲੀਅਮ-3 ਦੀ ਵੱਡੀ ਮਾਤਰਾ ਵਿੱਚ ਉਪਲੱਬਧ ਹੋਣ ਦੀਆਂ ਜਾਣਕਾਰੀਆਂ ਮਿਲਣ ਲੱਗੀਆਂ। ਵਿਗਿਆਨੀ ਦਾਅਵਾ ਕਰ ਰਹੇ ਹਨ ਕਿ ਊਰਜਾ ਉਤਪਾਦਨ ਦੀ ਫਿਊਜਨ ਤਕਨੀਕ ਦੇ ਵਿਵਹਾਰਕ ਹੁੰਦਿਆਂ ਹੀ ਬਾਲਣ ਦੇ ਸਰੋਤ ਵਜੋਂ ਚੰਨ ਦੀ ਉਪਯੋਗਿਤਾ ਵਧ ਜਾਵੇਗੀ। ਇਹ ਸਥਿਤੀ ਆਉਣ ਵਾਲੇ ਦੋ ਦਹਾਕਿਆਂ ਦੇ ਅੰਦਰ ਬਣ ਸਕਦੀ ਹੈ। ਭਾਵ, ਭਵਿੱਖ ਵਿੱਚ ਉਨ੍ਹਾਂ ਦੇਸ਼ਾਂ ਨੂੰ ਇਹ ਬਾਲਣ ਉਪਲੱਬਧ ਹੋ ਪਾਵੇਗਾ, ਜੋ ਹੁਣੇ ਤੋਂ ਚੰਨ ਤੱਕ ਦੀ ਆਵਾਜਾਈ ਨੂੰ ਸਸਤੀ ਤੇ ਲਾਭਦਾਇਕ ਬਣਾਉਣ ਵਿੱਚ ਜੁਟੇ ਹਨ। ਅਜਿਹੇ ਵਿੱਚ ਜਾਪਾਨ ਅਤੇ ਭਾਰਤ ਦਾ ਨਾਲ ਆਉਣਾ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਚੰਨ ਦੇ ਪਰਿਪੱਖ ਵਿੱਚ ਦੋਵਾਂ ਦੀ ਤਕਨੀਕੀ ਯੋਗਤਾ ਆਪਸ ਵਿੱਚ ਪੂਰਕ ਸਿੱਧ ਹੋ ਰਹੀ ਹੈ। ਮੰਗਲ ਹੋਵੇ ਜਾਂ ਫਿਰ ਚੰਨ ਘੱਟ ਲਾਗਤ ਦੇ ਪੁਲਾੜ ਯਾਨ ਭੇਜਣ ਵਿੱਚ ਭਾਰਤ ਨੇ ਵਿਸ਼ੇਸ਼ ਯੋਗਤਾ ਪ੍ਰਾਪਤ ਕਰ ਲਈ ਹੈ। ਇਸ ਚੰਦਰਯਾਨ-2 ‘ਤੇ 978 ਕਰੋੜ ਰੁਪਏ ਖਰਚ ਆਵੇਗਾ। ਦੂਜੇ ਪਾਸੇ ਜਾਪਾਨ ਨੇ ਹਾਲ ਹੀ ਵਿੱਚ ਚੰਨ ‘ਤੇ 50 ਕਿਮੀ. ਲੰਮੀ ਇੱਕ ਅਜਿਹੀ ਕੁਦਰਤੀ ਸੁਰੰਗ ਖੋਜ ਲਈ ਹੈ, ਜਿਸ ‘ਚੋਂ ਭਿਆਨਕ ਲਾਵਾ ਫੁੱਟ ਰਿਹਾ ਹੈ। ਚੰਨ ਦੀ ਸਤ੍ਹਾ ‘ਤੇ ਰੈਡੀਏਸ਼ਨ ਨਾਲ ਯੁਕਤ ਇਹ ਲਾਵਾ ਹੀ ਅੱਗ ਰੂਪੀ ਉਹ ਤੱਤ ਹੈ, ਜੋ ਚੰਨ ‘ਤੇ ਮਨੁੱਖ ਦੇ ਟਿਕੇ ਰਹਿਣ ਦੀਆਂ ਬੁਨਿਆਦੀ ਸ਼ਰਤਾਂ ‘ਚੋਂ ਇੱਕ ਹੈ। ਇਸ ਲਾਵਾ ਸੁਰੰਗ ਦੇ ਆਲੇ-ਦੁਆਲੇ ਹੀ ਅਜਿਹਾ ਮਾਹੌਲ ਬਣਾਇਆ ਜਾਣਾ ਸੰਭਵ ਹੈ, ਜਿੱਥੇ ਮਨੁੱਖ ਜੀਵਨ-ਰੱਖਿਆ ਦੇ ਬਨਾਉਟੀ ਉਪਕਰਨਾਂ ਤੋਂ ਅਜ਼ਾਦ ਰਹਿੰਦੇ ਹੋਏ, ਕੁਦਰਤੀ ਰੂਪ ਨਾਲ ਜੀਵਨ-ਨਿਰਵਾਹ ਕਰ ਸਕੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਿਤਿਨ ਗਡਕਰੀ ਹੋਏ ਮੰਚ ਤੇ ਬੇਹੋਸ਼
ਸ਼ੂਗਰ ਘਟਣ ਕਾਰਨ ਹੋਈ ਹਾਲਤ ਖਰਾਬ
ਮੁੰਬਈ। ਕੇਂਦਰੀ ਮੰਤਰੀ ਤੇ ਬੀਜੇਪੀ ਦੇ ਸੀਨੀਅਰ ਲੀਡਰ ਨਿਤਿਨ ਗਡਕਰੀ ਦੀ ਸਮਾਗਮ ਦੌਰਾਨ ਹੀ ਅਚਾਨਕ ਹਾਲਤ ਵਿਗੜ ਗਈ। ਮਹਾਰਾਸ਼ਟਰ ਦੇ ਅਹਿਮਦਨਗਰ ਵਿੱਚ ਕਿਸੇ ਪ੍ਰੋਗਰਾਮ ਦੌਰਾਨ ਉਹ ਮੰਚ ‘ਤੇ ਹੀ ਬੇਹੋਸ਼ ਹੋ ਕੇ ਡਿੱਗ ਪਏ ਜਿਸ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਨ ਲਿਜਾਇਆ ਗਿਆ। ਜਾਣਕਾਰੀ ਅਨੁਸਾਰ ਗਡਕਰੀ ਦਾ ਸ਼ੂਗਰ ਲੈਵਲ ਬਹੁਤ ਜ਼ਿਆਦਾ ਡਿੱਗ ਗਿਆ ਸੀ ਜਿਸ ਦੀ ਵਜ੍ਹਾ ਕਰਕੇ ਉਹ ਬੇਹੋਸ਼ ਹੋ ਗਏ। ਡਾਕਟਰਾਂ ਨੇ ਤੁਰੰਤ ਮਿੱਠਾ ਖਾਣ ਨੂੰ ਦਿੱਤਾ ਜਿਸ ਪਿੱਛੋਂ ਉਨ੍ਹਾਂ ਦੀ ਹਾਲਤ ਵਿੱਚ ਜ਼ਰਾ ਸੁਧਰਾ ਦਿਖ ਰਿਹਾ ਹੈ। ਇਸ ਕਰਕੇ ਨਿਤਿਨ ਗਡਕਰੀ ਅਹਿਮਦਨਗਰ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਪੁੱਜੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ ਭੇਜੇ ਗਏ ਹਨ ਗੋਆ, ਕੁਝ ਦਿਨ ਹੋਰ ਰਹਿਣਗੇ ਗੋਆ
ਖਹਿਰਾ ਦੀ ਪਾਰਟੀ ‘ਚ ਸ਼ਾਮਲ ਹੋਏ ਜੈ ਕ੍ਰਿਸ਼ਨ ਰੋੜੀ ਤੋਂ ਬਾਅਦ ਡਰੇ ਹੋਏ ਨਜ਼ਰ ਆ ਰਹੇ ਹਨ ਕੇਜਰੀਵਾਲ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸੁਖਪਾਲ ਖਹਿਰਾ ਤੇ ਕੰਵਰ ਸੰਧੂ ਦੀ ਬਾਗੀ ਟੋਲੀ ‘ਚ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕ ਸ਼ਾਮਲ ਨਾ ਹੋ ਜਾਣ, ਇਸ ਲਈ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ 4 ਤੋਂ ਜ਼ਿਆਦਾ ਵਿਧਾਇਕਾਂ ਨੂੰ ਗੋਆ ਭੇਜ ਦਿੱਤਾ ਗਿਆ ਹੈ, ਜਿੱਥੇ ਕਿ ਉਹ ਕੁਝ ਦਿਨ ਬਿਤਾਉਣ ਦੇ ਨਾਲ ਹੀ ਪੰਜਾਬ ਦੀ ਰਾਜਨੀਤੀ ਤੋਂ ਦੂਰ ਰਹਿਣਗੇ। ਇੰਜ ਨਹੀਂ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਹੁਣ ਇਨ੍ਹਾਂ ਵਿਧਾਇਕਾਂ ‘ਤੇ ਵਿਸ਼ਵਾਸ ਨਹੀਂ ਰਿਹਾ ਹੈ ਪਰ ਪੰਜਾਬ ‘ਚ ਬਣ ਰਹੀ ਨਵੀਂ ਸਥਿਤੀ ਨੂੰ ਦੇਖਦੇ ਹੋਏ ਅਰਵਿੰਦ ਕੇਜਰੀਵਾਲ ਡਰੇ ਹੋਏ ਨਜ਼ਰ ਆ ਰਹੇ ਹਨ।
ਇਸ ਲਈ ਪੰਜਾਬ ਦੇ 4 ਤੋਂ ਜਿਆਦਾ ਵਿਧਾਇਕਾਂ ਨੂੰ ਗੋਆ ਵਿਖੇ ਭੇਜ ਦਿੱਤਾ ਗਿਆ ਹੈ, ਜਿੱਥੇ ਕਿ ਉਹ 2 ਦਿਨ ਹੋਰ ਰਹਿੰਦੇ ਹੋਏ 11 ਜਾਂ ਫਿਰ 12 ਅਗਸਤ ਨੂੰ ਪੰਜਾਬ ਲਈ ਵਾਪਸੀ ਕਰਨਗੇ ਤੇ ਇਨ੍ਹਾਂ ਵਿਧਾਇਕਾਂ ‘ਤੇ ਆਉਣ ਵਾਲੇ ਹੋਟਲ ਤੇ ਹਵਾਈ ਜਹਾਜ਼ ਦਾ ਸਾਰਾ ਖ਼ਰਚ ਪਾਰਟੀ ਪੱਧਰ ‘ਤੇ ਹੀ ਕੀਤਾ ਜਾ ਰਿਹਾ ਹੈ।  ਖਹਿਰਾ ਦੇ ਬਾਗੀ ਗੁੱਟ ‘ਚ ਸ਼ਾਮਲ ਹੋਏ ਜੈ ਕ੍ਰਿਸ਼ਨ ਸਿੰਘ ਰੋੜੀ ਦੇ ਘਟਨਾਕ੍ਰਮ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਬਾਕੀ ਵਿਧਾਇਕਾਂ ‘ਚੋਂ ਕੁਝ ਵਿਧਾਇਕਾਂ ਦੀ ਚੋਣ ਕੀਤੀ ਸੀ, ਜਿਹੜੇ ਕਿ ਬਾਗੀ ਗੁੱਟ ਵੱਲ ਡਰਾਉਣ ਧਮਕਾਉਣ ਜਾਂ ਫਿਰ ਕਿਸੇ ਤਰ੍ਹਾਂ ਦਾ ਲਾਲਚ ਦੇਣ ਤੋਂ ਬਾਅਦ ਸ਼ਾਮਲ ਹੋ ਸਕਦੇ ਹਨ।
ਇਸ ਲਈ ਲਗਭਗ 4-5 ਵਿਧਾਇਕਾਂ ਦੀ ਚੋਣ ਕਰਦੇ ਹੋਏ ਉਨ੍ਹਾਂ ਨੂੰ ਗੋਆ ਭੇਜਿਆ ਗਿਆ ਹੈ, ਬਾਕੀ ਵਿਧਾਇਕਾਂ ਨੂੰ ਪੰਜਾਬ ‘ਚ ਹੀ ਰੱਖਿਆ ਗਿਆ ਹੈ, ਕਿਉਂਕਿ ਉਹ ਖੁੱਲ੍ਹੇਆਮ ਹੀ ਖਹਿਰਾ ਗੁੱਟ ਖ਼ਿਲਾਫ਼ ਹੋ ਕੇ ਪ੍ਰਚਾਰ ਕਰਨ ਤੱਕ ਲਗੇ ਹੋਏ ਹਨ। ਸਰਬਜੀਤ ਕੌਰ ਮਾਣੂਕੇ ਤੇ ਰੁਪਿੰਦਰ ਕੌਰ ਰੂਬੀ ਸਣੇ ਡਾ. ਬਲਜਿੰਦਰ ਕੌਰ ਤਿੰਨੇ ਮਹਿਲਾ ਵਿਧਾਇਕ ਕਿਸੇ ਵੀ ਹਾਲਤ ਵਿੱਚ ਖਹਿਰਾ ਗੁੱਟ ਵੱਲ ਨਹੀਂ ਜਾਣਗੀਆਂ, ਕਿਉਂਕਿ ਮਾਣੂਕੇ ਤੇ ਰੂਬੀ ਖ਼ਿਲਾਫ਼ ਖਹਿਰਾ ਦੇ ਸਾਥੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕੀਤਾ ਗਿਆ ਸੀ, ਜਦੋਂ ਕਿ ਡਾ. ਬਲਜਿੰਦਰ ਕੌਰ ਸ਼ੁਰੂ ਤੋਂ ਹੀ ਖਹਿਰਾ ਵਿਰੋਧੀ ਤੇ ਕੇਜਰੀਵਾਲ ਪੱਖੀ ਹਨ।
ਇਸ ਦੇ ਨਾਲ ਹੀ ਵਿਧਾਇਕ ਮੀਤ ਹੇਅਰ, ਹਰਵਿੰਦਰ ਸਿੰਘ ਫੂਲਕਾ ਤੇ ਅਮਨ ਅਰੋੜਾ ਵੀ ਅਰਵਿੰਦ ਕੇਜਰੀਵਾਲ ਤੋਂ ਬਾਹਰ ਨਹੀਂ ਹਨ ਪਰ ਪਾਰਟੀ ਨੂੰ ਕੁਲਵੰਤ ਸਿੰਘ ਪੰਡੋਰੀ, ਕੁਲਤਾਰ ਸਿੰਘ ਸੰਧਵਾਂ ਤੇ ਮਨਜੀਤ ਸਿੰਘ ਬਿਲਾਸਪੁਰ ਤੇ ਅਮਰਜੀਤ ਸਿੰਘ ਸੰਦੋਆ ਸਬੰਧੀ ਮਨ ‘ਚ ਕੁਝ ਡਰ ਸੀ, ਜਿਸ ਕਾਰਨ ਇਨ੍ਹਾਂ ਨੂੰ ਬੀਤੀ 7 ਅਗਸਤ ਨੂੰ ਹਵਾਈ ਜਹਾਜ਼ ਰਾਹੀਂ ਗੋਆ ਭੇਜ ਦਿੱਤਾ ਗਿਆ ਹੈ, ਜਿੱਥੇ ਕਿ ਇਨ੍ਹਾਂ ਲਈ ਫਾਈਵ ਸਟਾਰ ਹੋਟਲ ਤੱਕ ਬੁੱਕ ਕਰਵਾਇਆ ਗਿਆ ਹੈ, ਜਿਸ ‘ਤੇ ਸਾਰਾ ਖ਼ਰਚ ਆਮ ਆਦਮੀ ਪਾਰਟੀ ਹੀ ਕਰ ਰਹੀ ਹੈ। ਇਹ ਵਿਧਾਇਕ ਹੁਣ 11 ਜਾਂ ਫਿਰ 12 ਅਗਸਤ ਨੂੰ ਪੰਜਾਬ ਦੀ ਵਾਪਸੀ ਕਰਨਗੇ ਤੇ ਭਗਵੰਤ ਮਾਨ ਸਣੇ ਹੋਰ ਵਿਧਾਇਕ ਇਨ੍ਹਾਂ ਦੇ ਸੰਪਰਕ ‘ਚ ਰਹਿੰਦੇ ਹੋਏ ਪਾਰਟੀ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਦਮ ਨਾਲ ਕਦਮ ਮਿਲਾ ਕੇ ਸਰ ਹੁੰਦੀਆਂ ਤਰੱਕੀ ਦੀਆਂ ਮੰਜ਼ਿਲਾਂ
ਇਸ ਪਿੰਡ ਦੀ ਕੁੱਲ 2000 ਅਬਾਦੀ ‘ਚੋਂ 500-600 ਤਾਂ ਗੱਭਰੂ ਜਵਾਨ ਹੋਣਗੇ
ਸਿੰਗਾਪੁਰ ਤੋਂ ਯੰਗ ਸਿੱਖ ਐਸੋਸੀਏਸ਼ਨ ਨਾਮਕ ਸੰਸਥਾ ਦੇ 21 ਨੌਜਵਾਨ ਮਾਲਵੇ ਦੇ ਇੱਕ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਕਾਇਆ ਕਲਪ ਕਰਨ ਲਈ ਆਏ ਹੋਏ ਹਨ। ਉਹਨਾਂ ਨੇ ਸਕੂਲ ਅਤੇ ਹੋਰ ਸਮਾਜ ਭਲਾਈ ਦੇ ਕੰਮਾਂ ਲਈ 15 ਲੱਖ ਰੁਪਈਆ ਖਰਚਣਾ ਹੈ। ਉਹ ਨੌਜਵਾਨ ਸਕੂਲ ਨੂੰ ਪੇਂਟ ਕਰਨ ਤੋਂ ਇਲਾਵਾ ਸਟਾਫ ਲਈ ਦਫਤਰ ਅਤੇ ਬੱਚਿਆਂ ਲਈ ਟਾਇਲਟ-ਬਾਥਰੂਮ ਆਦਿ ਦੀ ਉਸਾਰੀ ਵੀ ਕਰ ਰਹੇ ਹਨ। ਇਸ ਤੋਂ ਇਲਾਵਾ ਲਾਇਬ੍ਰੇਰੀ ਲਈ 3000 ਕਿਤਾਬਾਂ ਲੈ ਕੇ ਆਏ ਹਨ (ਇਹਨਾਂ ਨੂੰ ਸਿਊਂਕ ਨੇ ਖਾ ਜਾਣਾ ਹੈ, ਪੜ੍ਹਨੀਆਂ ਕਿਸੇ ਨੇ ਨਹੀਂ)। ਇਸ ਪਿੰਡ ਦੀ ਕੁੱਲ 2000 ਅਬਾਦੀ ‘ਚੋਂ 500-600 ਤਾਂ ਗੱਭਰੂ ਜਵਾਨ ਹੋਣਗੇ ਹੀ।
ਚਾਹੀਦਾ ਤਾਂ ਇਹ ਸੀ ਕਿ ਇਹਨਾਂ ਵਿਦੇਸ਼ੀ ਮਹਿਮਾਨਾਂ ਦੀ ਮੱਦਦ ਵਾਸਤੇ ਪਿੰਡ ਦੇ ਨੌਜਵਾਨ ਧਾ ਕੇ ਪੈ ਜਾਂਦੇ ਤੇ ਮਿੰਟੋ-ਮਿੰਟੀ ਸਾਰਾ ਕੰਮ ਨਿਪਟਾ ਕੇ ਔਹ ਮਾਰਦੇ। ਪਰ ਅਖਬਾਰਾਂ ਵਿੱਚ ਛਪ ਰਹੀਆਂ ਤਸਵੀਰਾਂ ਵਿੱਚ ਪਿੰਡ ਦੇ ਨੌਜਵਾਨ ਉਹਨਾਂ ਦੀ ਮੱਦਦ ਕਰਦੇ ਕਿਤੇ ਵੀ ਦਿਖਾਈ ਨਹੀਂ ਦੇ ਰਹੇ। ਪੁਰਾਣੇ ਸਮਿਆਂ ਵਿੱਚ ਇਹ ਬਹੁਤ ਵੱਡੀ ਬੇਇੱਜ਼ਤੀ ਸਮਝੀ ਜਾਂਦੀ ਸੀ ਕਿ ਕਿਸੇ ਦੂਸਰੇ ਪਿੰਡ ਦਾ ਬੰਦਾ ਆ ਕੇ ਸਾਡੇ ਪਿੰਡ ਦੇ ਸਾਂਝੇ ਕੰਮ ਕਰੇ। ਅੱਜ ਤੋਂ 40-50 ਸਾਲ ਪਹਿਲਾਂ ਲੋਕਾਂ ਵਿੱਚ ਸਾਂਝੇ ਕੰਮ ਕਰਨ ਦਾ ਬਹੁਤ ਸ਼ੌਂਕ ਹੁੰਦਾ ਸੀ। ਅਮੀਰ-ਗਰੀਬ ਦੇ ਖੁਸ਼ੀ-ਗਮੀ ਦੇ ਕਾਰਜ ਹੱਥੋ-ਹੱਥੀ ਭੁਗਤਾ ਦਿੱਤਾ ਜਾਂਦੇ ਸਨ। ਕੈਟਰਿੰਗ ਅਤੇ ਵੇਟਰਾਂ ਦਾ ਕਿਸੇ ਨੇ ਨਾਂਅ ਵੀ ਨਹੀਂ ਸੀ ਸੁਣਿਆ। ਨਹਿਰੀ ਕੱਸੀਆਂ-ਖਾਲ ਚੰਡਣੇ, ਪਹਿਆਂ ਦੇ ਟੋਇਆਂ ‘ਚ ਮਿੱਟੀ ਪਾਉਣੀ, ਸਕੂਲਾਂ ਦੇ ਗਰਾਊਂਡਾਂ ਨੂੰ ਲਿਸ਼ਕਾਉਣਾ, ਧਾਰਮਿਕ ਸਥਾਨਾਂ ਵਿੱਚ ਭਰਤ ਪਾਉਣੀ ਅਤੇ ਟੋਭੇ ਸਾਫ ਕਰਨ ਲਈ ਲੋਕਾਂ ਨੂੰ ਚਾਅ ਚੜ੍ਹ ਜਾਂਦਾ ਸੀ।
ਗਰੀਬ ਗਰੁੱਬੇ ਦੀ ਲੜਕੀ ਦੇ ਵਿਆਹ ਵੇਲੇ ਸਾਰਾ ਪਿੰਡ ਆਪਣੀ ਧੀ ਸਮਝ ਕੇ ਮੱਦਦ ਕਰਦਾ
ਹਰੇਕ ਘਰ ਆਪਣਾ ਇੱਕ ਬੰਦਾ ਸਾਂਝੇ ਕੰਮ ਲਈ ਭੇਜਦਾ ਸੀ। ਲਿਸ਼ਕਦੇ ਜੁੱਸਿਆਂ ਵਾਲੇ ਕੜੀਅਲ ਜਵਾਨ ਵਧ-ਵਧ ਕੇ ਕਹੀਆਂ ਦੇ ਟੱਪ ਮਾਰਦੇ। ਕਿਤੇ ਕਿਸੇ ਦੇ ਖੇਤ ਅੱਗ ਲੱਗ ਜਾਣੀ ਤਾਂ ਸਾਰੇ ਪਿੰਡ ਨੇ ਬੋਰੀਆਂ-ਬਾਲਟੀਆਂ ਲੈ ਕੇ ਦੌੜ ਪੈਣਾ। ਪਲਾਂ ਵਿੱਚ ਫਾਇਰ ਬ੍ਰਿਗੇਡ ਤੋਂ ਵੱਧ ਮੋਟੀਆਂ ਪਾਣੀ ਦੀਆਂ ਬੁਛਾੜਾਂ ਅੱਗ ‘ਤੇ ਪੈਣ ਲੱਗ ਜਾਣੀਆਂ। ਇੱਕ ਦੀ ਮੁਸੀਬਤ ਸਾਰੇ ਪਿੰਡ ਦੀ ਮੁਸੀਬਤ ਸਮਝੀ ਜਾਂਦੀ ਸੀ। ਗਰੀਬ ਗਰੁੱਬੇ ਦੀ ਲੜਕੀ ਦੇ ਵਿਆਹ ਵੇਲੇ ਸਾਰਾ ਪਿੰਡ ਆਪਣੀ ਧੀ ਸਮਝ ਕੇ ਮੱਦਦ ਕਰਦਾ, ਬਰਾਤ ਸੰਭਾਲੀ ਜਾਂਦੀ ਤੇ ਸਰਦਾ-ਬਣਦਾ ਦਹੇਜ਼ ਵੀ ਦਿੱਤਾ ਜਾਂਦਾ। ਲੋਕ ਬਰਾਤੀਆਂ ਦੀਆਂ ਘੋੜੀਆਂ-ਊਠ ਵੰਡ ਕੇ ਆਪੋ-ਆਪਣੇ ਘਰਾਂ ਵਿੱਚ ਬੰਨ੍ਹ ਲੈਂਦੇ ਤੇ ਰੱਜਵਾਂ ਦਾਣਾ-ਪੱਠਾ ਪਾਉਂਦੇ। ਇੱਕ-ਦੂਸਰੇ ਦੀ ਫਸਲ ਸੰਭਾਲਣ ਵਿੱਚ ਮੱਦਦ ਕਰਦੇ। ਹੁਣ ਤਾਂ ਲੋਕ ਗਲੀਆਂ-ਨਾਲੀਆਂ ਦੀ ਸਫਾਈ ਲਈ ਵੀ ਸਰਕਾਰੀ ਗਰਾਂਟ ਭਾਲਦੇ ਹਨ।
ਪਿੰਡ ਦੀ ਇੱਜ਼ਤ ਲਈ ਲੋਕ ਮਰ ਮਿਟਦੇ ਸਨ
ਪਿੰਡ ਦੀ ਇੱਜ਼ਤ ਲਈ ਲੋਕ ਮਰ ਮਿਟਦੇ ਸਨ। ਸਾਡੇ ਲਾਗੇ ਨੌਸ਼ਹਿਰਾ ਢਾਲਾ ਪਿੰਡ ਕਿਸੇ ਵੇਲੇ ਸਮਗਲਿੰਗ ਲਈ ਬਹੁਤ ਮਸ਼ਹੂਰ ਹੁੰਦਾ ਸੀ। ਉਸ ਪਿੰਡ ਦੇ ਇੱਕ ਵਿਅਕਤੀ ਨੇ ਕਿਤੇ ਪਾਕਿਸਤਾਨੀ ਸਮੱਗਲਰਾਂ ਦੇ ਪੈਸੇ ਮਾਰ ਲਏ। ਜਦੋਂ ਉਹ ਕਿਸੇ ਸੂਤਰ ਨਾ ਬੈਠਾ ਤਾਂ ਇੱਕ ਲੋਹੜੀ ਵਾਲੇ ਦਿਨ ਪਾਕਿਸਤਾਨੀ ਸਮੱਗਲਰਾਂ (ਚੌਧਰੀਆਂ) ਨੇ ਹੱਲਾ ਬੋਲ ਦਿੱਤਾ। ਉਹ ਉਸ ਦੀਆਂ ਮੁਸ਼ਕਾਂ ਬੰਨ੍ਹ ਕੇ ਘੋੜੀਆਂ ‘ਤੇ ਲੱਦ ਕੇ ਬਾਰਡਰ ਵੱਲ ਤੁਰ ਪਏ। ਉਸ ਵਿਅਕਤੀ ਦੀ ਪਿੰਡ ਵਿੱਚ ਸ਼ੋਹਰਤ ਕੋਈ ਬਹੁਤੀ ਚੰਗੀ ਨਹੀਂ ਸੀ, ਇਸ ਲਈ ਪਿੰਡ ਵਾਲਿਆਂ ਨੇ ਵੀ ਕੋਈ ਮੱਦਦ ਨਾ ਕੀਤੀ। ਚੌਧਰੀਆਂ ਦੀ ਕਿਸਮਤ ਮਾੜੀ ਸੀ, ਉਹ ਜਿਆਦਾ ਫੂਕ ਛਕ ਗਏ ਕਿ ਸ਼ਾਇਦ ਲੋਕ ਉਹਨਾਂ ਦੇ ਡਰ ਕਾਰਨ ਨਹੀਂ ਕੁਸਕੇ।
ਉਹ ਬਾਰਡਰ ਪਾਰ ਕਰਨ ਦੀ ਬਜਾਏ ਪਿੰਡ ਦੀ ਸੱਥ ਵੱਲ ਤੁਰ ਪਏ। ਉੱਥੇ ਪਹੁੰਚ ਕੇ ਸਾਰੇ ਪਿੰਡ ਨੂੰ ਨਾ ਸੁਣਨ ਯੋਗ ਗਾਲ੍ਹ ਕੱਢ ਕੇ ਲਲਕਾਰਾ ਮਾਰਿਆ, ਸੁਣ ਲਉ ਉਏ ਨੌਸ਼ਹਿਰੀਉ ਕੰਨ ਖੋਲ੍ਹ ਕੇ, ਜੇ ਅਗਾਂਹ ਤੋਂ ਕਿਸੇ ਨੇ ਸਾਡਾ ਮਾਲ ਦੱਬਣ ਦੀ ਹਿੰਮਤ ਕੀਤੀ ਤਾਂ ਐਂ ਈ ਲਿਜਾਵਾਂਗੇ ਧੂਹ-ਧੂਹ ਕੇ। ਪਿੰਡ ਨੂੰ ਕੱਢੀ ਗਾਲ੍ਹ ਸੁਣ ਕੇ ਲੋਕਾਂ ਦੇ ਸੀਨੇ ਭਾਂਬੜ ਮੱਚ ਉੱਠੇ ਤੇ ਉਹ ਇੱਕਦਮ ਚੌਧਰੀਆਂ ‘ਤੇ ਟੁੱਟ ਪਏ। ਚੌਧਰੀਆਂ ਦੇ ਕਈ ਆਦਮੀ ਮਾਰੇ ਗਏ ਤੇ ਉਹਨਾਂ ਨੂੰ ਉਹ ਬੰਦਾ ਵੀ ਛੱਡ ਕੇ ਭੱਜਣਾ ਪਿਆ।
ਇੱਥੇ ਲੋਕਾਂ ਦੇ ਆਪਸੀ ਸਹਿਯੋਗ ਦੁਆਰਾ ਦੋ ਪਿੰਡਾਂ, ਦੋਰਾਹੇ ਨੇੜਲਾ ਪਿੰਡ ਬੇਗੋਵਾਲ ਅਤੇ ਸ੍ਰੀ ਮੁਕਤਸਰ ਸਾਹਿਬ ਨੇੜਲਾ ਪਿੰਡ ਸੱਕਾਂਵਾਲੀ ਵੱਲੋਂ ਕੀਤੀ ਤਰੱਕੀ ਦਾ ਅੱਖੀਂ ਵੇਖਿਆ ਵਰਨਣ ਕਰਨਾ ਬਣਦਾ ਹੈ। ਬੇਗੋਵਾਲ ਦੀ ਸਾਰੀ ਤਰੱਕੀ ਸਾਬਕਾ ਸਰਪੰਚ ਰਾਜਵਿੰਦਰ ਸਿੰਘ ਨੇ ਕਰਵਾਈ ਸੀ ਜੋ 15-16 ਸਾਲ ਪਿੰਡ ਦਾ ਸਰਪੰਚ ਰਿਹਾ। 1998-99 ਵੇਲੇ ਕਹਿੰਦੇ ਹੁੰਦੇ ਸਨ ਕਿ ਬੇਗੋਵਾਲ ਦਾ ਪੰਚਾਇਤ ਘਰ ਲੁਧਿਆਣੇ ਦੇ ਡੀ.ਸੀ. ਦੇ ਦਫਤਰ ਨਾਲੋਂ ਵੱਧ ਸ਼ਾਨਦਾਰ ਹੈ।
ਇਹ ਵੀ ਪੜ੍ਹੋ : ਹਰਿਆਣਾ ਭਾਜਪਾ-ਜੇਜੇਪੀ ਗਠਜੋੜ ’ਚ ਵਧਿਆ ਤਣਾਅ | Video
ਸਰਹੰਦ ਨਹਿਰ ਤੋਂ ਪਿੰਡ ਵੱਲ ਮੁੜਦੇ ਸਾਰ ਰੂਹ ਖੁਸ਼ ਹੋ ਜਾਂਦੀ ਹੈ। ਸੜਕ ਦੇ ਦੋਵੇਂ ਪਾਸੇ ਵਧੀਆ ਫੁੱਲਦਾਰ ਬੂਟੇ ਮਹਿਕਦੇ ਹਨ। ਸਾਰੀਆਂ ਰੂੜੀਆਂ ਦੇ ਅੱਗੇ ਪੱਕੀਆਂ ਕੰਧਾਂ ਕੀਤੀਆਂ ਹੋਈਆਂ ਹਨ ਤੇ ਗਲੀਆਂ-ਨਾਲੀਆਂ ਦੀ ਸਵੀਪਰਾਂ ਦੁਆਰਾ ਰੋਜ਼ਾਨਾ ਸਫਾਈ ਕੀਤੀ ਜਾਂਦੀ ਸੀ। ਗਰਮੀਆਂ ਵਿੱਚ ਪਿੰਡ ਦੀ ਫਿਰਨੀ ‘ਤੇ ਦੋ ਵਾਰ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਸੀ। ਪੁਲਿਸ ਦੇ ਸਹਿਯੋਗ ਨਾਲ ਪੰਜਾਬ ਦੀ ਪਹਿਲੀ ਹਾਈਵੇਅ ਐਂਬੂਲੈਂਸ ਰਾਜਵਿੰਦਰ ਨੇ ਸ਼ੁਰੂ ਕਰਵਾਈ ਸੀ ਜੋ ਹੁਣ ਵੀ ਦੋਰਾਹੇ ਜੀ.ਟੀ. ਰੋਡ ‘ਤੇ ਸਿੱਧੂ ਹਸਪਤਾਲ ਲਾਗੇ ਖੜ੍ਹੀ ਵੇਖੀ ਜਾ ਸਕਦੀ ਹੈ। ਐਂਬੂਲੈਂਸ ਤਾਂ ਸ਼ਾਇਦ ਹੁਣ ਬਦਲ ਗਈ ਹੋਵੇਗੀ ਪਰ ਸ਼ੁਰੂਆਤ ਰਾਜਵਿੰਦਰ ਦੀ ਹੀ ਸੀ।
ਇਸ ਐਂਬੂਲੈਂਸ ਨੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ
ਇਸ ਐਂਬੂਲੈਂਸ ਨੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ। ਬੇਗੋਵਾਲ ਵਿੱਚ ਵਾਪਰੀ ਇੱਕ ਘਟਨਾ ਅੱਜ ਵੀ ਮੇਰੇ ਚੇਤੇ ਵਿੱਚ ਤਾਜ਼ਾ ਹੈ। ਪਿੰਡ ਵਿੱਚ ਗੰਦੇ ਪਾਣੀ ਦੇ ਨਿਕਾਸ ਲਈ ਨਾਲੀਆਂ ਬਣ ਰਹੀਆਂ ਸਨ ਕਿ ਇੱਕ ਸਿਰੇ ਦੇ ਕਲੇਸ਼ੀ ਵਿਅਕਤੀ ਗੁਲਮੋਹਰ ਸਿੰਘ (ਨਾਂਅ ਬਦਲਿਆ ਹੋਇਆ) ਨੇ ਸਟੇਅ ਲੈ ਕੇ ਕੰਮ ਰੋਕ ਦਿੱਤਾ। ਸਾਰੇ ਪਿੰਡ ਨੇ ਕਲੇਸ਼ੀ ਦੇ ਵਾਸਤੇ ਪਾਏ ਪਰ ਉਹ ਟੱਸ ਤੋਂ ਮੱਸ ਨਾ ਹੋਇਆ। ਅਚਾਨਕ ਪਿੰਡ ਦਾ ਇੱਕ ਦਰਦੀ ਭਜਨ ਸਿੰਘ ਉੱਠਿਆ।
ਪਾਣੀ ਉਸ ਦੀ ਨਵੀਂ ਬਣੀ ਕੋਠੀ ਦੇ ਪਿਛਵਾੜੇ ਖੜ੍ਹਾ ਸੀ ਤੇ ਉੱਪਰ ਦੀ ਘੁੰਮ ਕੇ ਅਗਲੇ ਪਾਸੇ ਵੱਡੇ ਨਾਲੇ ਵਿੱਚ ਪੈਣਾ ਸੀ। ਉਸ ਨੇ ਕਿਹਾ ਕਿ ਤੁਸੀਂ ਮੇਰੀ ਕੋਠੀ ਦੇ ਥੱਲੇ ਦੀ ਨਾਲਾ ਬਣਾ ਕੇ ਪਾਣੀ ਲੰਘਾ ਲਉ। ਸਾਰਾ ਪਿੰਡ ਹੈਰਾਨ ਰਹਿ ਗਿਆ। ਉਸ ਨੂੰ ਕਈ ਕੂਹਣੀਮਾਰਾਂ ਨੇ ਪੱਟੀ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਕਿ ਕਿਉਂ ਗੰਦਾ ਪਾਣੀ ਕੋਠੀ ਥੱਲਿਉਂ ਲੰਘਣ ਦੇ ਰਿਹਾ ਹੈਂ? ਤੇਰੀ ਕੋਠੀ ਸਲ੍ਹਾਬੀ ਜਾਵੇਗੀ। ਪਰ ਉਸ ਨੇ ਸੀਅ ਨਾ ਕੀਤੀ। ਮੇਰੇ ਸਾਹਮਣੇ ਉਸ ਦੀ ਕੋਠੀ ਦੀਆਂ ਕੰਧਾਂ ਅਤੇ ਮਹਿੰਗਾ ਮਾਰਬਲ ਲੱਗੀਆਂ ਫਰਸ਼ਾਂ ਪੁੱਟ ਕੇ ਅੰਡਰ ਗਰਾਊਂਡ ਨਾਲਾ ਬਣਾਇਆ ਗਿਆ ਜੋ ਅੱਜ ਵੀ ਚੱਲ ਰਿਹਾ ਹੈ। ਉਸ ਨੇ ਸਾਂਝੇ ਕੰਮ ਦੀ ਖਾਤਰ ਲੱਖਾਂ ਦਾ ਕਸਾਰਾ ਲਵਾਇਆ। 1997 ਵਿੱਚ ਬੇਗੋਵਾਲ ਨੂੰ ਪੰਜਾਬ ਦਾ ਸਰਵੋਤਮ ਪਿੰਡ ਹੋਣ ਦਾ ਐਵਾਰਡ ਮਿਲਿਆ ਸੀ।
ਸੱਕਾਂਵਾਲੀ ਦੇ ਨੌਜਵਾਨ ਸਰਪੰਚ ਚਰਨਜੀਤ ਨੇ ਤਾਂ ਚਮਤਕਾਰ ਹੀ ਕਰ ਵਿਖਾਇਆ ਹੈ
ਸੱਕਾਂਵਾਲੀ ਦੇ ਨੌਜਵਾਨ ਸਰਪੰਚ ਚਰਨਜੀਤ ਨੇ ਤਾਂ ਚਮਤਕਾਰ ਹੀ ਕਰ ਵਿਖਾਇਆ ਹੈ। ਉਸ ਨੂੰ ਵੀ ਬਾਕੀ ਪਿੰਡਾਂ ਦੇ ਬਰਾਬਰ ਹੀ ਗਰਾਂਟ ਮਿਲਦੀ ਹੈ। ਪਰ ਸਰਕਾਰ ਦੇ ਮੂੰਹ ਵੱਲ ਵੇਖਣ ਦੀ ਬਜਾਏ ਉਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਡੇਢ ਕਰੋੜ ਤੋਂ ਵੱਧ ਰੁਪਈਆ ਪਿੰਡ ਦੇ ਵਿਕਾਸ ‘ਤੇ ਖਰਚ ਚੁੱਕਾ ਹੈ। ਉਸ ਵੱਲੋਂ ਪਿੰਡ ਦੇ ਗੰਦੇ ਛੱਪੜ ਦਾ ਕਾਇਆ ਕਲਪ ਕਰ ਕੇ ਬਣਾਈ ਝੀਲ ਵੇਖਣ ਲਈ ਪੰਜਾਬ ਦਾ ਮੁੱਖ ਮੰਤਰੀ ਅਤੇ ਦੇਸ਼-ਵਿਦੇਸ਼ ਤੋਂ ਸੈਂਕੜੇ ਲੋਕ ਆ ਚੁੱਕੇ ਹਨ।
2017 ਵਿੱਚ ਸਵੱਛ ਭਾਰਤ ਪ੍ਰੋਗਰਾਮ ਅਧੀਨ ਭਾਰਤ ਦਾ ਸਭ ਤੋਂ ਸਾਫ-ਸੁਥਰਾ ਪਿੰਡ ਹੋਣ ਦਾ ਐਵਾਰਡ ਮਿਲਿਆ ਹੈ
ਲੱਗਦਾ ਹੈ ਜਿਵੇਂ ਸੁਖਨਾ ਝੀਲ ‘ਤੇ ਬੈਠੇ ਹੋਈਏ। ਵਿਚਕਾਰ ਟਾਪੂ ਬਣਿਆ ਹੋਇਆ ਹੈ ਤੇ ਕਿਸ਼ਤੀਆਂ ਚੱਲਦੀਆਂ ਹਨ। ਪਿੰਡ ਵਿੱਚ ਸ਼ਾਨਦਾਰ ਮੈਰਿਜ ਪੈਲੇਸ, ਸਕੂਲ, ਜਾਨਵਰਾਂ ਦਾ ਹਸਪਤਾਲ, ਪੱਕੀਆਂ ਸਾਫ-ਸੁਥਰੀਆਂ ਗਲੀਆਂ-ਨਾਲੀਆਂ ਅਤੇ ਪੰਜਾਬ ਦਾ ਪਹਿਲਾ ਪੰਚਾਇਤ ਵੱਲੋਂ ਬਣਾਇਆ ਗਿਆ ਫਾਈਵ ਸਟਾਰ ਹੋਟਲ ਵਰਗਾ ਗੈਸਟ ਹਾਊਸ ਵੇਖਣ ਵਾਲੇ ਨੂੰ ਅਚੰਭਿਤ ਕਰ ਦਿੰਦਾ ਹੈ। ਪੰਚਾਇਤ ਦਾ ਅਸੂਲ ਹੈ ਕਿ ਕੋਈ ਵਿਅਕਤੀ ਘਰ ਦਾ ਪਾਣੀ ਸੜਕ-ਗਲੀ ‘ਤੇ ਨਹੀਂ ਰੋੜ੍ਹ ਸਕਦਾ ਤੇ ਨਾ ਹੀ ਕੋਈ ਆਪਣੇ ਘਰ ਦਾ ਰੈਂਪ ਸੜਕ ‘ਤੇ ਬਣਾਉਂਦਾ ਹੈ। ਨਹੀਂ ਤਾਂ ਪਿੰਡਾਂ-ਸ਼ਹਿਰਾਂ ਵਿੱਚ ਲੋਕਾਂ ਨੇ ਰੈਂਪ ਬਣਾ ਕੇ ਅੱਧੀ ਸੜਕ ਰੋਕੀ ਹੁੰਦੀ ਹੈ। ਸੱਕਾਂਵਾਲੀ ਨੂੰ 2016 ਵਿੱਚ ਪੰਜਾਬ ਸਰਕਾਰ ਵੱਲੋਂ ਬੈਸਟ ਵਿਲੇਜ਼ ਐਵਾਰਡ ਅਤੇ 2017 ਵਿੱਚ ਸਵੱਛ ਭਾਰਤ ਪ੍ਰੋਗਰਾਮ ਅਧੀਨ ਭਾਰਤ ਦਾ ਸਭ ਤੋਂ ਸਾਫ-ਸੁਥਰਾ ਪਿੰਡ ਹੋਣ ਦਾ ਐਵਾਰਡ ਮਿਲਿਆ ਹੈ।
ਇਹ ਪਿੰਡ ਆਪਸੀ ਸਹਿਯੋਗ ਅਤੇ ਪੰਚਾਇਤਾਂ ਦੀ ਸੁਚੱਜੀ ਲੀਡਰਸ਼ਿਪ ਦੀ ਸ਼ਾਨਦਾਰ ਮਿਸਾਲ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਜੇ ਕੋਈ ਵਿਅਕਤੀ ਸੱਚੇ ਮਨ ਨਾਲ ਚੰਗੇ ਕੰਮ ਕਰਨਾ ਚਾਹੇ ਤਾਂ ਉਸ ਨੂੰ ਕੋਈ ਰੋਕ ਨਹੀਂ ਸਕਦਾ। ਪਰ ਹੈਰਾਨੀ ਵਾਲੀ ਗੱਲ ਹੈ ਕਿ ਇਹਨਾਂ ਪਿੰਡਾਂ ਦੀ ਤਰੱਕੀ ਦਾ ਆਸ-ਪਾਸ ਦੀਆਂ ਪੰਚਾਇਤਾਂ ‘ਤੇ ਕੋਈ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਲਦਾ। ਬੇਗੋਵਾਲ ਦਾ ਗੁਆਂਢੀ ਪਿੰਡ ਜਹਾਜ਼ਗੜ (ਨਾਂਅ ਬਦਲਿਆ ਹੋਇਆ) ਵਿੱਚ ਦਾਖਲ ਹੋਣ ਤੋਂ 5 ਕਿ.ਮੀ. ਪਹਿਲਾਂ ਹੀ ਮੁਸ਼ਕ ਆਉਣੀ ਸ਼ੁਰੂ ਹੋ ਜਾਂਦੀ ਸੀ (2002 ਤੱਕ)। ਪਿੰਡ ਦੇ ਸਿਆਣੇ ਲੋਕਾਂ ਨੇ ਇੱਕ-ਦੂਸਰੇ ਦੀ ਨਾਲੀ ਨੂੰ ਬੰਨ੍ਹ ਮਾਰੇ ਹੋਏ ਸਨ ਕਿ ਆਪਣੇ ਘਰ ਦੇ ਸਾਹਮਣਿਉਂ ਦੂਸਰੇ ਦਾ ਗੰਦਾ ਪਾਣੀ ਨਹੀਂ ਨਿੱਕਲਣ ਦੇਣਾ। ਪਿੰਡ ਦਾ ਗੰਦਾ ਪਾਣੀ ਛੱਪੜ ਵਿੱਚ ਜਾਣ ਦੀ ਬਜਾਏ ਗਲੀਆਂ ਵਿੱਚ ਸੈਰ ਕਰਦਾ ਰਹਿੰਦਾ ਸੀ।
ਪੰਜਾਬ ਨੂੰ ਤਾਂ ਪਹਿਲਾਂ ਹੀ ਨਸ਼ਿਆਂ ਅਤੇ ਜੱਟਵਾਦੀ ਗਾਣਿਆਂ ਨੇ ਬਰਬਾਦ ਕੀਤਾ ਹੋਇਆ ਸੀ, ਉੱਪਰੋਂ ਧੜੇਬੰਦੀ ਨੇ ਰਹੀ-ਸਹੀ ਕਸਰ ਪੂਰੀ ਕਰ ਦਿੱਤੀ ਹੈ। ਜੇ ਕੋਈ ਸਰਪੰਚ ਕੰਮ ਕਰਨਾ ਵੀ ਚਾਹੁੰਦਾ ਹੈ ਤਾਂ ਵਿਰੋਧੀ ਧਿਰ ਕਰਨ ਨਹੀਂ ਦਿੰਦੀ। ਵਿਕਾਸ ਦਾ ਕੰਮ ਸ਼ੁਰੂ ਹੁੰਦੇ ਸਾਰ ਸਟੇਅ ਲੈ ਲੈਂਦੇ ਹਨ ਕਿ ਸਰਪੰਚ ਨੂੰ ਗਰਾਂਟ ਨਹੀਂ ਖਾਣ ਦੇਣੀ। ਕਈ ਸਰਪੰਚ ਵੀ ਵਿਰੋਧੀਆਂ ਨੂੰ ਤੰਗ ਕਰਦੇ ਹਨ ਤੇ ਲੜਾਈ-ਝਗੜੇ ਕਰਵਾ ਕੇ ਲੋਕਾਂ ਨੂੰ ਥਾਣੇ-ਕਚਹਿਰੀ ਵੱਲ ਤੋਰੀ ਰੱਖਦੇ ਹਨ। ਜ਼ਮਾਨਾ ਬਦਲ ਚੁੱਕਾ ਹੈ। ਜੇ ਪਿੰਡਾਂ ਨੇ ਤਰੱਕੀ ਕਰਨੀ ਹੈ ਤਾਂ ਸੋਚ ਬਦਲਣੀ ਪਵੇਗੀ। ਚੰਗਾ ਕੰਮ ਕਦੇ ਵੀ ਸ਼ੁਰੂ ਕੀਤਾ ਜਾ ਸਕਦਾ ਹੈ।