Varun Chakravarthy - Sach Kahoon Punjabi
ਪੰਜਵੇਂ ਟੀ20 ’ਚ 150 ਦੌੜਾਂ ਨਾਲ ਹਰਾਇਆ ਭਾਰਤ ਨੇ ਇੰਗਲੈਂਡ ਨੂੰ
ਅਭਿਸ਼ੇਕ ਦਾ ਤੂਫਾਨੀ ਸੈਂਕੜਾ, 54 ਗੇਂਦਾਂ ’ਚ 135 ਦੌੜਾਂ ਦੀ ਖੇਡੀ ਪਾਰੀ
IND vs ENG: ਸਪੋਰਟਸ ਡੈਸਕ। ਅਭਿਸ਼ੇਕ ਸ਼ਰਮਾ ਦੀ 135 ਦੌੜਾਂ ਦੀ ਰਿਕਾਰਡ ਪਾਰੀ ਨੇ ਭਾਰਤ ਨੂੰ ਪੰਜਵੇਂ ਟੀ-20 ’ਚ ਇੰਗਲੈਂਡ ਨੂੰ 150 ਦੌੜਾਂ ਨਾਲ ਹਰਾਉਣ ’ਚ ਮਦਦ ਕੀਤੀ। 248 ਦੌੜਾਂ ਦਾ ਪਿੱਛਾ ਕਰ ਰਹੀ ਇੰਗਲੈਂਡ ਭਾਰਤੀ ਗੇਂਦਬਾਜ਼ਾਂ ਸਾਹਮਣੇ ਟਿਕ ਨਹੀਂ ਸਕੀ ਤੇ 10.3 ਓਵਰਾਂ ’ਚ 97 ਦੌੜਾਂ ’ਤੇ ਆਲ ਆਊਟ ਹੋ ਗਈ। ਐਤਵਾਰ ਨੂੰ ਰਿਕਾਰਡ ਦਾ ਨਾਂਅ ਅਭਿਸ਼ੇਕ ਸ਼ਰਮਾ ਦੇ ਨਾਂਅ ਰਿਹਾ। ਅਭਿਸ਼ੇਕ ਭਾਰਤ ਲਈ ਇੱਕ ਟੀ-20ਆਈ ਪਾਰੀ ’ਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਖਿਡਾਰੀ ਬਣ ਗਿਆ। ਉਹ ਭਾਰਤ ਲਈ ਇੱਕ ਪਾਰੀ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਬਣਾਉਣ ਵਾਲਾ ਖਿਡਾਰੀ ਵੀ ਬਣ ਗਿਆ। ਅਭਿਸ਼ੇਕ ਭਾਰਤ ਲਈ ਅਰਧ ਸੈਂਕੜਾ ਤੇ ਸੈਂਕੜਾ ਬਣਾਉਣ ਵਾਲਾ ਦੂਜਾ ਸਭ ਤੋਂ ਤੇਜ਼ ਬੱਲੇਬਾਜ਼ ਹੈ। 150 ਦੌੜਾਂ ਦੀ ਹਾਰ ਇੰਗਲੈਂਡ ਦੀ ਟੀ-20 ਵਿੱਚ ਸਭ ਤੋਂ ਵੱਡੀ ਹਾਰ ਹੈ।
ਇਹ ਖਬਰ ਵੀ ਪੜ੍ਹੋ : Haryana Holidays News: ਬੁੱਧਵਾਰ ਨੂੰ ਹਰਿਆਣਾ ’ਚ ਰਹੇਗੀ ਛੁੱਟੀ, ਜਾਣੋ ਸੈਣੀ ਸਰਕਾਰ ਨੇ ਕਿਉਂ ਲਿਆ ਫੈਸਲਾ
ਮੈਚ ਦੇ ਮੁੱਖ ਤੱਥ | IND vs ENG
ਅਭਿਸ਼ੇਕ ਮੈਚ ਦੇ 10.1 ਓਵਰਾਂ ’ਚ ਸੈਂਕੜਾ ਲਾਉਣ ਵਾਲਾ ਪਹਿਲਾ ਅੰਤਰਰਾਸ਼ਟਰੀ ਖਿਡਾਰੀ ਹੈ। ਉਨ੍ਹਾਂ ਤੋਂ ਪਹਿਲਾਂ, 2023 ’ਚ, ਦੱਖਣੀ ਅਫਰੀਕਾ ਦੇ ਕੁਇੰਟਨ ਡੀ ਕੌਕ ਨੇ ਵੈਸਟਇੰਡੀਜ਼ ਵਿਰੁੱਧ 10.2 ਓਵਰਾਂ ’ਚ ਸੈਂਕੜਾ ਲਗਾਇਆ ਸੀ।
ਟੀ-20 ਸੀਰੀਜ਼ ’ਚ, ਸੂਰਿਆਕੁਮਾਰ ਯਾਦਵ 5.60 ਦੀ ਔਸਤ ਨਾਲ ਸਿਰਫ਼ 28 ਦੌੜਾਂ ਹੀ ਬਣਾ ਸਕੇ। ਇਹ ਕਿਸੇ ਵੀ ਭਾਰਤੀ ਕਪਤਾਨ ਦਾ ਟੀ-20 ਅੰਤਰਰਾਸ਼ਟਰੀ ਲੜੀ ’ਚ ਸਭ ਤੋਂ ਘੱਟ ਔਸਤ ਹੈ।
ਅਭਿਸ਼ੇਕ ਭਾਰਤ ਲਈ 250 ਦੇ ਸਟ੍ਰਾਈਕ ਰੇਟ ਨਾਲ ਸੈਂਕੜਾ ਲਗਾਉਣ ਵਾਲਾ ਤੀਜਾ ਖਿਡਾਰੀ ਹੈ। ਰੋਹਿਤ ਸ਼ਰਮਾ ਨੇ 2017 ’ਚ ਸ਼੍ਰੀਲੰਕਾ ਵਿਰੁੱਧ ਤੇ ਤਿਲਕ ਵਰਮਾ ਨੇ 2024 ’ਚ ਦੱਖਣੀ ਅਫਰੀਕਾ ਵਿਰੁੱਧ 250 ਤੋਂ ਜ਼ਿਆਦਾ ਦੇ ਸਟਰਾਈਕ ਰੇਟ ਨਾਲ ਸੈਂਕੜੇ ਜੜੇ ਸਨ।
ਇਸ ਲੜੀ ’ਚ, ਜੋਫਰਾ ਆਰਚਰ ਦੇ ਖਿਲਾਫ 14 ਛੱਕੇ ਮਾਰੇ ਗਏ, ਜੋ ਕਿ ਇੱਕ ਲੜੀ ’ਚ ਕਿਸੇ ਗੇਂਦਬਾਜ਼ ਖਿਲਾਫ ਲਾਏ ਗਏ ਛੱਕਿਆਂ ਦੀ ਦੂਜੀ ਸਭ ਤੋਂ ਵੱਧ ਗਿਣਤੀ ਹੈ। 2021 ’ਚ, ਦੱਖਣੀ ਅਫਰੀਕਾ ਦੇ ਲੁੰਗੀ ਨਗਿਦੀ ਨੇ ਵੈਸਟਇੰਡੀਜ਼ ਵਿਰੁੱਧ 16 ਛੱਕੇ ਮਾਰੇ ਸਨ।
ਇੰਗਲੈਂਡ ਦੀ ਟੀ-20 ’ਚ ਸਭ ਤੋਂ ਵੱਡੀ ਹਾਰ | IND vs ENG
ਇੰਗਲੈਂਡ ਨੂੰ ਦੌੜਾਂ ਦੇ ਮਾਮਲੇ ਵਿੱਚ ਆਪਣੀ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਇੰਗਲੈਂਡ ਨੂੰ 150 ਦੌੜਾਂ ਨਾਲ ਹਰਾਇਆ। ਇਹ ਭਾਰਤ ਦੀ ਟੀ-20 ’ਚ ਦੂਜੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ, ਟੀਮ ਨੇ 2023 ’ਚ ਅਹਿਮਦਾਬਾਦ ਦੇ ਮੈਦਾਨ ’ਚ ਨਿਊਜ਼ੀਲੈਂਡ ਨੂੰ 168 ਦੌੜਾਂ ਨਾਲ ਹਰਾਇਆ ਸੀ।
ਸੰਜੂ ਮੈਚ ਦੀ ਪਹਿਲੀ ਗੇਂਦ ’ਤੇ ਛੱਕਾ ਮਾਰਨ ਵਾਲੇ ਤੀਜੇ ਭਾਰਤੀ | IND vs ENG
ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਟੀ-20ਆਈ ਦੀ ਪਹਿਲੀ ਗੇਂਦ ’ਤੇ ਛੱਕਾ ਮਾਰਨ ਵਾਲਾ ਤੀਜਾ ਭਾਰਤੀ ਬਣ ਗਿਆ ਹੈ। ਉਸਨੇ ਅੱਜ ਜੋਫਰਾ ਆਰਚਰ ਦੀ ਪਹਿਲੀ ਗੇਂਦ ’ਤੇ ਛੱਕਾ ਮਾਰਿਆ। ਉਨ੍ਹਾਂ ਤੋਂ ਪਹਿਲਾਂ ਯਸ਼ਸਵੀ ਜਾਇਸਵਾਲ ਨੇ ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਦੀ ਪਹਿਲੀ ਗੇਂਦ ’ਤੇ ਛੱਕਾ ਜੜਿਆ ਸੀ, ਜਦਕਿ ਭਾਰਤ ਦੇ ਸਾਬਕਾ ਟੀ20 ਕਪਤਾਨ ਤੇ ਹਿਟਮੈਨ ਸ਼ਰਮਾ ਨੇ ਸ੍ਰੀਲੰਕਾ ਦੇ ਆਦਿਲ ਰਾਸ਼ਿਦ ਦੀ ਪਹਿਲੀ ਗੇਂਦ ’ਤੇ ਛੱਕਾ ਜੜਿਆ ਸੀ।
ਭਾਰਤ ਨੇ ਆਪਣਾ ਸਭ ਤੋਂ ਵੱਡਾ ਪਾਵਰਪਲੇ ਸਕੋਰ ਬਣਾਇਆ
ਭਾਰਤ ਨੇ ਐਤਵਾਰ ਨੂੰ ਇੰਗਲੈਂਡ ਵਿਰੁੱਧ ਟੀ-20 ’ਚ ਆਪਣਾ ਸਭ ਤੋਂ ਵੱਡਾ ਪਾਵਰਪਲੇ ਸਕੋਰ ਦਰਜ ਕੀਤਾ। ਟੀਮ ਨੇ ਪਹਿਲੇ 6 ਓਵਰਾਂ ’ਚ ਇੱਕ ਵਿਕਟ ਦੇ ਨੁਕਸਾਨ ’ਤੇ 95 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ 2024 ’ਚ, ਟੀਮ ਨੇ ਬੰਗਲਾਦੇਸ਼ ਵਿਰੁੱਧ 82/1 ਦਾ ਸਕੋਰ ਬਣਾਇਆ ਸੀ। IND vs ENG
ਅਭਿਸ਼ੇਕ ਨੇ ਭਾਰਤ ਵੱਲੋਂ ਦੂਜਾ ਸਭ ਤੋਂ ਤੇਜ਼ ਸੈਂਕੜਾ ਜੜਿਆ | IND vs ENG
ਅਭਿਸ਼ੇਕ ਸ਼ਰਮਾ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ 37 ਗੇਂਦਾਂ ’ਚ ਆਪਣਾ ਸੈਂਕੜਾ ਪੂਰਾ ਕੀਤਾ। ਉਹ ਭਾਰਤ ਲਈ ਟੀ-20 ਅੰਤਰਰਾਸ਼ਟਰੀ ’ਚ ਸਭ ਤੋਂ ਤੇਜ਼ ਸੈਂਕੜਾ ਜੜਨ ਵਾਲਾ ਦੂਜਾ ਖਿਡਾਰੀ ਬਣ ਗਿਆ ਹੈ। ਉਨ੍ਹਾਂ ਤੋਂ ਅੱਗੇ ਸਿਰਫ਼ ਰੋਹਿਤ ਸ਼ਰਮਾ ਹਨ, ਜਿਨ੍ਹਾਂ ਨੇ 2017 ’ਚ ਇੰਦੌਰ ਦੇ ਹੋਲਕਰ ਸਟੇਡੀਅਮ ’ਚ ਸ਼੍ਰੀਲੰਕਾ ਵਿਰੁੱਧ 35 ਗੇਂਦਾਂ ’ਚ ਸੈਂਕੜਾ ਲਗਾਇਆ ਸੀ।
ਪਾਵਰਪਲੇ ’ਚ ਭਾਰਤ ਲਈ ਅਭਿਸ਼ੇਕ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ
ਅਭਿਸ਼ੇਕ ਸ਼ਰਮਾ ਟੀ-20 ਪਾਰੀ ਦੇ ਪਾਵਰਪਲੇ ’ਚ ਭਾਰਤ ਲਈ ਸਭ ਤੋਂ ਵੱਧ ਸਕੋਰਰ ਬਣੇ। ਉਸਨੇ ਇੰਗਲੈਂਡ ਵਿਰੁੱਧ ਇੱਕ ਅਰਧ ਸੈਂਕੜਾ ਸਮੇਤ 58 ਦੌੜਾਂ ਬਣਾਈਆਂ। ਅਭਿਸ਼ੇਕ ਨੇ 54 ਗੇਂਦਾਂ ’ਤੇ 13 ਛੱਕਿਆਂ ਦੀ ਮਦਦ ਨਾਲ 135 ਦੌੜਾਂ ਦੀ ਪਾਰੀ ਖੇਡੀ। ਯਸ਼ਸਵੀ ਜਾਇਸਵਾਲ ਨੇ 2023 ’ਚ ਅਸਟਰੇਲੀਆ ਖਿਲਾਫ ਪਾਵਰਪਲੇ ’ਚ 53 ਦੌੜਾਂ ਬਣਾਈਆਂ ਸਨ।
ਅਭਿਸ਼ੇਕ ਨੇ ਪਾਰੀ ’ਚ ਜੜੇ 13 ਛੱਕੇ | IND vs ENG
ਅਭਿਸ਼ੇਕ ਭਾਰਤ ਲਈ ਇੱਕ ਟੀ-20 ਪਾਰੀ ’ਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਖਿਡਾਰੀ ਬਣ ਗਿਆ ਹੈ। ਉਨ੍ਹਾਂ ਆਪਣੀ ਪਾਰੀ ’ਚ 13 ਛੱਕੇ ਮਾਰੇ। ਉਨ੍ਹਾਂ ਤੋਂ ਪਹਿਲਾਂ ਇਹ ਰਿਕਾਰਡ ਰੋਹਿਤ ਸ਼ਰਮਾ ਦੇ ਨਾਂਅ ਸੀ। ਉਨ੍ਹਾਂ 2017 ’ਚ ਸ਼੍ਰੀਲੰਕਾ ਖਿਲਾਫ 35 ਗੇਂਦਾਂ ’ਚ ਸੈਂਕੜਾ ਲਗਾਉਂਦੇ ਹੋਏ 10 ਛੱਕੇ ਲਗਾਏ ਸਨ।
IND vs ENG ਚੌਥਾ ਟੀ20 ਅੱਜ, ਪੁਣੇ ’ਚ ਇੰਗਲੈਂਡ ਲਈ ‘ਕਰੋ ਜਾਂ ਮਰੋ’ ਦਾ ਮੁਕਾਬਲਾ
ਭਾਰਤੀ ਟੀਮ ਸੀਰੀਜ਼ ’ਚ 2-1 ਨਾਲ ਅੱਗੇ | IND vs ENG
ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਚੌਥਾ ਮੁਕਾਬਲਾ ਅੱਜ ਪੁਣੇ ’ਚ ਖੇਡਿਆ ਜਾਵੇਗਾ। ਮਹਾਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ’ਚ ਇੰਗਲੈਂਡ ਲਈ ‘ਕਰੋ ਜਾਂ ਮਰੋ’ ਦਾ ਮੁਕਾਬਲਾ ਹੈ। ਕਿਉਂਕਿ ਭਾਰਤ ਨੇ ਜੇਕਰ ਅੱਜ ਦਾ ਮੁਕਾਬਲਾ ਜਿੱਤਿਆ ਤਾਂ ਇੰਗਲੈਂਡ ਦੀ ਟੀਮ ਸੀਰੀਜ਼ ਗੁਆ ਦੇਵੇਗੀ। ਟੀਮ ਇੰਡੀਆ 5 ਮੈਚਾਂ ਦੀ ਸੀਰੀਜ਼ ’ਚ 2-1 ਨਾਲ ਅੱਗੇ ਹੈ। ਇਹ ਮੈਦਾਨ ’ਤੇ ਦੋਵੇਂ ਟੀਮਾਂ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ 2012 ’ਚ ਭਾਰਤ ਨੇ ਇਸ ਮੈਦਾਨ ’ਤੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਭਾਰਤੀ ਟੀਮ ਦੀ ਗੇਂਦਬਾਜ਼ੀ ’ਚ ਅਰਸ਼ਦੀਪ ਸਿੰਘ ਦੀ ਵਾਪਸੀ ਹੋ ਸਕਦੀ ਹੈ, ਨਾਲ ਹੀ ਬੱਲੇਬਾਜ਼ੀ ’ਚ ਧਰੁਵ ਜੁਰੇਲ ਦੀ ਜਗ੍ਹਾ ਸ਼ਿਵਮ ਦੁੱਬੇ ਨੂੰ ਮੌਕਾ ਦਿੱਤਾ ਜਾ ਸਕਦਾ ਹੈ।
ਇਹ ਖਬਰ ਵੀ ਪੜ੍ਹੋ : Budget Session Today: ਸੰਸਦ ਦਾ ਬਜਟ ਸੈਸ਼ਨ ਅੱਜ ਤੋਂ, ਹੰਗਾਮੇਦਾਰ ਹੋਣ ਦੀ ਸੰਭਾਵਨਾ
ਮੈਚ ਸਬੰਧੀ ਜਾਣਕਾਰੀ | IND vs ENG
ਟੂਰਨਾਮੈਂਟ : 5 ਮੈਚਾਂ ਦੀ ਟੀ20 ਸੀਰੀਜ਼
ਮੈਚ : ਚੌਥਾ ਟੀ20 ਮੁਕਾਬਲਾ
ਟੀਮਾਂ : ਭਾਰਤ ਬਨਾਮ ਇੰਗਲੈਂਡ
ਸਟੇਡੀਅਮ : ਮਹਾਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ, ਪੁਣੇ
ਟਾਸ : ਸ਼ਾਮ 6:30 ਵਜੇ
ਮੈਚ ਸ਼ੁਰੂ : ਸ਼ਾਮ 7 ਵਜੇ
ਰਿਕਾਰਡ ’ਚ ਭਾਰਤੀ ਟੀਮ ਅੱਗੇ | IND vs ENG
ਅੱਜ ਤੱਕ ਭਾਰਤ ਤੇ ਇੰਗਲੈਂਡ ਵਿਚਕਾਰ ਟੀ20 ’ਚ ਹੁਣ ਤੱਕ 27 ਮੈਚ ਖੇਡੇ ਜਾ ਚੁੱਕੇ ਹਨ। 15 ’ਚ ਭਾਰਤੀ ਟੀਮ ਜੇਤੂ ਰਹੀ ਹੈ, ਜਦਕਿ 12 ’ਚ ਇੰਗਲੈਂਡ ਦੀ ਟੀਮ ਨੇ ਬਾਜ਼ੀ ਮਾਰੀ ਹੈ। ਭਾਰਤ ਖਿਲਾਫ਼ ਇੰਗਲੈਂਡ ਨੇ ਆਖਿਰੀ ਵਾਰ ਟੀ20 ਸੀਰੀਜ਼ 2014 ’ਚ ਜਿੱਤੀ ਸੀ। ਜੇਕਰ ਇੰਗਲੈਂਡ ਦੀ ਟੀਮ ਅੱਜ ਵਾਲਾ ਮੈਚ ਵੀ ਹਾਰ ਗਈ ਤਾਂ ਉਹ ਸੀਰੀਜ਼ ਗੁਆ ਦੇਵੇਗੀ। ਇਹ 5ਵੀਂ ਟੀ20 ਸੀਰੀਜ਼ ਹੋਵੇਗੀ।
ਪਿੱਚ ਸਬੰਧੀ ਜਾਣਕਾਰੀ | IND vs ENG
ਮਹਾਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ਦੀ ਪਿੱਚ ਹਮੇਸ਼ਾ ਤੋਂ ਹੀ ਸਪਿਨ ਗੇਂਦਬਾਜ਼ੀ ਲਈ ਮੱਦਦਗਾਰ ਮੰਨੀ ਜਾਂਦੀ ਹੈ। ਸਪਿਨਰਾਂ ਨੂੰ ਇਹ ਪਿੱਚ ’ਤੇ ਟਰਨ ਵੇਖਣ ਨੂੰ ਮਿਲਦਾ ਹੈ। ਇਹ ਮੈਦਾਨ ’ਤੇ ਭਾਰਤੀ ਟੀਮ ਨੇ 2 ਮੈਚ ਗੁਆਏ ਵੀ ਹਨ, ਟੀਮ ਨੂੰ 2016 ਤੇ 2023 ’ਚ ਸ਼੍ਰੀਲੰਕਾਈ ਟੀਮ ਨੇ ਹਰਾਇਆ ਸੀ। ਸ਼੍ਰੀਲੰਕਾ ਨੇ 2023 ’ਚ ਭਾਰਤ ਖਿਲਾਫ਼ 206 ਦੌੜਾਂ ਬਣਾਈਆਂ ਸਨ, ਇਹ ਇਹ ਮੈਦਾਨ ਦਾ ਸਭ ਤੋਂ ਜ਼ਿਆਦਾ ਦੌੜਾਂ ਦਾ ਸਕੋਰ ਹੈ।
ਮੌਸਮ ਸਬੰਧੀ ਜਾਣਕਾਰੀ | IND vs ENG
ਪੁਣੇ ’ਚ ਸ਼ੁੱਕਰਵਾਰ ਨੂੰ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਪੂਰੇ ਦਿਨ ਇਸ ਮੈਦਾਨ ’ਤੇ ਬੱਦਲ ਛਾਏ ਰਹਿਣਗੇ ਤੇ ਕੁਝ ਗਰਮੀ ਵੀ ਰਹੇਗੀ। ਇਸ ਮੈਦਾਨ ’ਤੇ ਅੱਜ ਦਾ ਤਾਪਮਾਨ 12 ਤੋਂ 34 ਡਿੱਗਰੀ ਸੈਲਸੀਅਸ ਤੱਕ ਰਹੇਗਾ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਤਿਲਕ ਵਰਮਾ, ਹਾਰਦਿਕ ਪਾਂਡਿਆ, ਧਰੁਵ ਜੁਰੇਲ/ਸ਼ਿਵਮ ਦੁੱਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵਿ ਬਿਸ਼ਨੋਈ, ਮੁਹੰਮਦ ਸ਼ਮੀ ਤੇ ਵਰੁਣ ਚੱਕਰਵਰਤੀ।
ਇੰਗਲੈਂਡ : ਜੋਸ ਬਟਲਰ (ਕਪਤਾਨ), ਫਿਲ ਸਾਲਟ (ਵਿਕਟਕੀਪਰ), ਬੇਨ ਡਕੇਟ, ਹੈਰੀ ਬਰੂਕ, ਜੈਮੀ ਸਮਿਥ, ਲਿਆਮ ਲਿਵਿੰਗਸਟੋਨ, ​​ਜੈਮੀ ਓਵਰਟਨ, ਬ੍ਰਾਇਡਨ ਕਾਰਸੇ, ਜੋਫਰਾ ਆਰਚਰ, ਆਦਿਲ ਰਾਸ਼ਿਦ ਤੇ ਮਾਰਕ ਵੁੱਡ।
IND vs ENG: ਪੜ੍ਹੋ, ਇਹ ਰਿਹਾ ਤੀਜੇ ਟੀ20 ’ਚ ਭਾਰਤ ਦਾ ਹਾਰ ਦਾ ਸਭ ਤੋਂ ਵੱਡਾ ਕਾਰਨ
ਬੇਨ ਡਕੇਟ ਦਾ ਅਰਧਸੈਂਕੜਾ | IND vs ENG
ਪਾਂਡਿਆ-ਸੁੰਦਰ ਤੇ ਅਕਸ਼ਰ ਦੀ ਧੀਮੀ ਬੱਲੇਬਾਜ਼ੀ ਕਾਰਨ ਹਾਰਿਆ ਭਾਰਤ | IND vs ENG
ਤੀਜੇ ਟੀ20 ’ਚ ਇੰਗਲੈਂਡ ਨੇ ਭਾਰਤ ਨੂੰ 26 ਦੌੜਾਂ ਨਾਲ ਹਰਾਇਆ
ਸਪੋਰਟਸ ਡੈਸਕ। IND vs ENG: ਭਾਰਤੀ ਕ੍ਰਿਕੇਟ ਟੀਮ ਮੰਗਲਵਾਰ ਨੂੰ ਇੰਗਲੈਂਡ ਖਿਲਾਫ ਤੀਜੇ ਟੀ-20 ਮੈਚ ’ਚ 26 ਦੌੜਾਂ ਨਾਲ ਹਾਰ ਗਈ। ਰਾਜਕੋਟ ’ਚ ਖੇਡੇ ਗਏ ਮੈਚ ’ਚ ਟੀਮ ਇੰਡੀਆ ਨੂੰ ਇੰਗਲੈਂਡ ਤੋਂ 172 ਦੌੜਾਂ ਦਾ ਟੀਚਾ ਮਿਲਿਆ ਸੀ, ਪਰ ਭਾਰਤੀ ਬੱਲੇਬਾਜ਼ 20 ਓਵਰਾਂ ’ਚ 9 ਵਿਕਟਾਂ ’ਤੇ 145 ਦੌੜਾਂ ਹੀ ਬਣਾ ਸਕੇ। ਭਾਰਤ ਨੇ 8 ਓਵਰਾਂ ’ਚ 68 ਦੌੜਾਂ ’ਤੇ 4 ਵਿਕਟਾਂ ਗੁਆ ਦਿੱਤੀਆਂ ਸਨ। ਇੱਥੋਂ ਰਨ ਰੇਟ ਬਹੁਤ ਹੌਲੀ ਹੋ ਗਿਆ, ਟੀਮ ਅਗਲੇ 6 ਓਵਰਾਂ ’ਚ ਸਿਰਫ਼ 22 ਦੌੜਾਂ ਹੀ ਬਣਾ ਸਕੀ।
ਇਹ ਖਬਰ ਵੀ ਪੜ੍ਹੋ : Faridkot News: ਪੀਐਮਟੀਈ ਪ੍ਰੀਖਿਆ ਮਾਮਲੇ ’ਚ 53 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰਨ ਦਾ ਹੁਕਮ
ਜੋ ਹਾਰ ਦਾ ਸਭ ਤੋਂ ਵੱਡਾ ਕਾਰਨ ਬਣ ਗਿਆ। ਹਾਰਦਿਕ ਪੰਡਯਾ ਨੇ 35 ਗੇਂਦਾਂ ’ਚ 40 ਦੌੜਾਂ, ਵਾਸ਼ਿੰਗਟਨ ਸੁੰਦਰ ਨੇ 15 ਗੇਂਦਾਂ ’ਚ 6 ਦੌੜਾਂ ਤੇ ਅਕਸ਼ਰ ਪਟੇਲ ਨੇ 16 ਗੇਂਦਾਂ ’ਚ 15 ਦੌੜਾਂ ਬਣਾਈਆਂ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਬੇਨ ਡਕੇਟ (51 ਦੌੜਾਂ) ਨੇ ਅਰਧ ਸੈਂਕੜਾ ਜੜਿਆ। ਇੰਗਲੈਂਡ ਨੇ ਤੀਜਾ ਟੀ-20 ਜਿੱਤ ਕੇ ਲੜੀ ਬਚਾ ਲਈ ਹੈ। ਭਾਰਤ ਅਜੇ ਵੀ 2-1 ਨਾਲ ਅੱਗੇ ਹੈ। ਚੌਥਾ ਮੈਚ 31 ਜਨਵਰੀ ਨੂੰ ਪੁਣੇ ’ਚ ਖੇਡਿਆ ਜਾਵੇਗਾ। ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕਰਕੇ ਪਹਿਲਾ ਤੇ ਦੂਜਾ ਟੀ-20 ਜਿੱਤਿਆ ਸੀ।
ਹਾਰ ਦੇ ਮੁੱਖ ਕਾਰਨ | IND vs ENG
ਵਾਸ਼ਿੰਗਟਨ ਸੁੰਦਰ : 8 ਓਵਰਾਂ ’ਚ 4 ਵਿਕਟਾਂ ਡਿੱਗਣ ਤੋਂ ਬਾਅਦ ਸੁੰਦਰ ਬੱਲੇਬਾਜ਼ੀ ਕਰਨ ਆਏ। ਉਹ 16 ਗੇਂਦਾਂ ’ਚ ਸਿਰਫ਼ 5 ਦੌੜਾਂ ਹੀ ਬਣਾ ਸਕਿਆ, ਜਿਸ ਕਾਰਨ ਦੂਜੇ ਬੱਲੇਬਾਜ਼ਾਂ ’ਤੇ ਦਬਾਅ ਵਧ ਗਿਆ।
ਸੰਜੂ ਸੈਮਸਨ : ਵਿਕਟਕੀਪਰ ਬੱਲੇਬਾਜ਼ ਸੈਮਸਨ ਲਗਾਤਾਰ ਤੀਜੇ ਟੀ-20 ’ਚ ਫਲਾਪ ਰਹੇ। ਹਰ ਵਾਰ, ਜੋਫਰਾ ਆਰਚਰ ਨੇ ਉਨ੍ਹਾਂ ਨੂੰ ਬਾਊਂਸਰ ਸੁੱਟ ਕੇ ਪਵੇਲੀਅਨ ਵਾਪਸ ਭੇਜਿਆ। ਸੈਮਸਨ ਇਸ ਵਾਰ ਸਿਰਫ਼ 3 ਦੌੜਾਂ ਹੀ ਬਣਾ ਸਕਿਆ।
ਹਾਰਦਿਕ ਪਾਂਡਿਆ : ਗੇਂਦਬਾਜ਼ੀ ਨਾਲ 2 ਵਿਕਟਾਂ ਲੈਣ ਤੋਂ ਬਾਅਦ, ਹਾਰਦਿਕ ਬੱਲੇਬਾਜ਼ੀ ਨਾਲ ਕੁਝ ਖਾਸ ਨਹੀਂ ਕਰ ਸਕਿਆ। ਉਨ੍ਹਾਂ 19ਵੇਂ ਓਵਰ ਤੱਕ ਬੱਲੇਬਾਜ਼ੀ ਕੀਤੀ ਪਰ 35 ਗੇਂਦਾਂ ’ਚ ਸਿਰਫ਼ 40 ਦੌੜਾਂ ਹੀ ਬਣਾ ਸਕਿਆ।
ਪਲੇਅਰ ਆਫ ਦਾ ਮੈਚ | IND vs ENG
ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ, ਭਾਰਤੀ ਸਪਿਨਰਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਖਾਸ ਕਰਕੇ ਰਹੱਸਮਈ ਸਪਿਨਰ ਵਰੁਣ ਚੱਕਰਵਰਤੀ। ਉਸਨੇ ਆਪਣੇ ਸਪੈੱਲ ਦੇ ਦੂਜੇ ਓਵਰ ’ਚ ਹੀ ਅੰਗਰੇਜ਼ੀ ਕਪਤਾਨ ਜੋਸ ਬਟਲਰ ਨੂੰ ਪੈਵੇਲੀਅਨ ਭੇਜ ਦਿੱਤਾ ਤੇ ਬੇਨ ਡਕੇਟ ਨਾਲ ਉਨ੍ਹਾਂ ਦੀ ਪੰਜਾਹ ਦੌੜਾਂ ਦੀ ਸਾਂਝੇਦਾਰੀ ਤੋੜ ਦਿੱਤੀ। ਵਰੁਣ ਨੇ ਆਪਣਾ ਸਪੈੱਲ ਸਿਰਫ਼ 24 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਉਨ੍ਹਾਂ ਗੇਂਦਬਾਜ਼ੀ ਕਾਰਨ, ਇੰਗਲੈਂਡ ਨੇ ਇੱਕ ਸਮੇਂ 127 ਦੌੜਾਂ ’ਤੇ 8 ਵਿਕਟਾਂ ਗੁਆ ਦਿੱਤੀਆਂ ਸਨ, ਪਰ ਆਖਰੀ ਓਵਰਾਂ ’ਚ ਜ਼ਿਆਦਾ ਦੌੜਾਂ ਕਾਰਨ ਸਕੋਰ 171 ਤੱਕ ਪਹੁੰਚ ਗਿਆ।