Shah Satnam Ji Maharaj - Sach Kahoon Punjabi
ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਬੇਟਾ, ਅੱਜ ਸਮਾਂ ਘੱਟ ਹੈ, ਕਈ ਵਾਰ ਆਵਾਂਗੇ
ਬੁਢਲਾਡਾ ਤੋਂ ਪ੍ਰੇਮੀ ਨਿਰੰਜਨ ਲਾਲ ਦੱਸਦੇ ਹਨ ਕਿ ਸੰਨ 1973 ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਗੁਰਨੇ ਕਲਾਂ ’ਚ ਸਤਿਸੰਗ ਫ਼ਰਮਾਉਣ ਆਏ ਤਾਂ ਅਸੀਂ ਪੂਜਨੀਕ ਪਰਮ ਪਿਤਾ ਜੀ ਦੇ ਚਰਨਾਂ ’ਚ ਅਰਜ਼ ਕੀਤੀ, ‘‘ਪਿਤਾ ਜੀ, ਸਾਡੇ ਘਰ ਵੀ ਚਰਨ ਟਿਕਾਓ।’’ (Shah Satnam Ji Maharaj)
ਇਹ ਵੀ ਪੜ੍ਹੋ: ਸੱਚੇ ਦਿਲੋਂ ਯਾਦ ਕਰਨ ਨਾਲ ਜ਼ਰੂਰ ਹੁੰਦੇ ਹਨ ਰੱਬ ਦੇ ਦਰਸ਼ਨ : Saint Dr MSG
ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਬੇਟਾ, ਅੱਜ ਸਮਾਂ ਘੱਟ ਹੈ ਫਿਰ ਕਦੇ ਆਵਾਂਗੇ, ਆਵਾਂਗੇ ਜ਼ਰੂਰ ਅਤੇ ਕਈ ਵਾਰ ਆਵਾਂਗੇ’’ ਉਸ ਸਮੇਂ ਤਾਂ ਉਸ ਪ੍ਰੇਮੀ ਦਾ ਦਿਲ ਬਹੁਤ ਉਦਾਸ ਹੋਇਆ ਤੇ ਲੱਗਾ ਕਿ ਪੂਜਨੀਕ ਪਰਮ ਪਿਤਾ ਜੀ ਦਿਲਾਸਾ ਦੇ ਗਏ ਹਨ ਫਿਰ ਇਹ ਬਚਨ 1975 ਅਤੇ 1976 ’ਚ ਜਿਉਂ ਦੇ ਤਿਉਂ ਪੂਰੇ ਹੋਏ, ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਬੁਢਲਾਡਾ ’ਚ ਸਾਡੇ ਘਰੇ ਉਤਾਰਾ ਕੀਤਾ ਅਤੇ ਫਿਰ 1996 ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਡੇ ਘਰ ਪਵਿੱਤਰ ਚਰਨ ਟਿਕਾਏ।
Shah Satnam Ji Maharaj: ਰੂਹਾਨੀਅਤ ਦੇ ਸ਼ਹਿਨਸ਼ਾਹ
106ਵਾਂ ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜਾ | Shah Satnam Ji Maharaj
Shah Satnam Ji Maharaj: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪੂਜਨੀਕ ਪਿਤਾ ਜੀ ਦਾ ਨਾਂਅ ਸਰਦਾਰ ਵਰਿਆਮ ਸਿੰਘ ਸਿੱਧੂ ਅਤੇ ਪੂਜਨੀਕ ਮਾਤਾ ਜੀ ਨਾਂਅ ਆਸ ਕੌਰ ਜੀ ਸੀ ਜੋ ਕਿ ਸ੍ਰੀ ਜਲਾਲਆਣਾ ਸਾਹਿਬ ਤਹਿਸੀਲ ਡੱਬਵਾਲੀ ਜ਼ਿਲ੍ਹਾ ਸਰਸਾ ਦੇ ਰਹਿਣ ਵਾਲੇ ਸਨ ਆਪ ਜੀ ਦੇ ਘਰ ਸਭ ਸੁੱਖ ਪਦਾਰਥ ਮੌਜ਼ੂਦ ਸਨ ਪਰੰਤੂ ਸੰਤਾਨ ਦੀ ਪ੍ਰਾਪਤੀ ਨਹੀਂ ਸੀ ਆਪ ਜੀ ਦੇ ਮਾਤਾ-ਪਿਤਾ ਦੀਨ-ਦੁਖੀਆਂ, ਸੰਤਾਂ- ਮਹਾਤਮਾਂ ਦੀ ਸੇਵਾ ਕਰਦੇ ਆਪ ਜੀ ਦੇ ਪਿੰਡ ਵਿੱਚ ਇੱਕ ਫ਼ਕੀਰ ਆਇਆ ਜਿੰਨੇ ਦਿਨ ਵੀ ਉਹ ਫ਼ਕੀਰ ਸ੍ਰੀ ਜਲਾਲਆਣਾ ਸਾਹਿਬ ਰਿਹਾ ਆਪ ਜੀ ਦੇ ਘਰ ਹੀ ਭੋਜਨ ਕਰਦਾ ਰਿਹਾ।
ਇਹ ਖਬਰ ਵੀ ਪੜ੍ਹੋ : ਪਵਿੱਤਰ ਐਮਐਸਜੀ ਭੰਡਾਰੇ ਦਾ ਆਇਆ ਸਮਾਂ, ਪੜ੍ਹੋ ਤੇ ਜਾਣੋ
ਇੱਕ ਦਿਨ ਫਕੀਰ ਨੇ ਪੂਜਨੀਕ ਮਾਤਾ-ਪਿਤਾ (ਪੂਜਨੀਕ ਮਾਤਾ ਆਸ ਕੌਰ ਜੀ ਅਤੇ ਪੂਜਨੀਕ ਬਾਪੂ ਵਰਿਆਮ ਸਿੰਘ ਜੀ) ਦੀ ਸੇਵਾ ਭਾਵਨਾ ਤੋਂ ਪ੍ਰਸੰਨ ਹੋ ਕੇ ਪੂਜਨੀਕ ਮਾਤਾ ਜੀ ਨੂੰ ਕਿਹਾ ਕਿ ‘‘ਮਾਤਾ ਜੀ ਪ੍ਰਭੂ-ਪਰਮਾਤਮਾ ਆਪ ਜੀ ਦੀ ਸੰਤਾਨ ਪ੍ਰਾਪਤੀ ਦੀ ਇੱਛਾ ਜ਼ਰੂਰ ਪੂਰੀ ਕਰਨਗੇ, ਆਪ ਜੀ ਦੇ ਘਰ ਕੋਈ ਮਹਾਂਪੁਰਸ਼ ਜਨਮ ਲਵੇਗਾ’’ ਪੂਜਨੀਕ ਮਾਤਾ-ਪਿਤਾ ਜੀ ਨੂੰ ਅਠਾਰਾਂ ਸਾਲ ਦੀ ਉਡੀਕ ਪਿੱਛੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਰੂਪ ਵਿੱਚ ਸੰਤਾਨ ਪ੍ਰਾਪਤੀ ਹੋਈ ਆਪ ਜੀ ਦਾ ਜਨਮ 25 ਜਨਵਰੀ 1919 ਦਿਨ ਸ਼ਨੀਵਾਰ ਨੂੰ ਆਪਣੇ ਨਾਨਕੇ ਪਿੰਡ ਜੀਵਨ ਸਿੰੰਘ ਵਾਲਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ (ਪੰਜਾਬ) ਵਿਖੇ ਹੋਇਆ।
ਬਾਲ ਰੂਪ ’ਚ ਹੀ ਅਨੋਖੀ ਖਿੱਚ | Shah Satnam Ji Maharaj
ਆਪ ਜੀ ਨੂੰ ਬਾਲ ਰੂਪ ਵਿੱਚ ਜੋ ਵੀ ਵੇਖਦਾ ਬੱਸ ਵੇਖਦਾ ਹੀ ਰਹਿ ਜਾਂਦਾ ਇੱਕ ਵਾਰ ਆਪ ਜੀ ਸੌਂ ਰਹੇ ਸਨ ਆਪ ਜੀ ਦੇ ਘਰ ਜੋ ਵਿਅਕਤੀ ਪਾਣੀ ਭਰਨ ਆਉਂਦਾ ਸੀ ਆਪ ਜੀ ਨੂੰ ਬਿਨਾਂ ਅੱਖ ਝਪਕੇ ਨਿਹਾਰ ਰਿਹਾ ਸੀ ਜਦੋਂ ਪੂਜਨੀਕ ਮਾਤਾ ਜੀ ਨੇ ਵੇਖਿਆ ਤਾਂ ਸੋਚਿਆ ਕਿਤੇ ਮੇਰੇ ਲਾਲ ਨੂੰ ਨਜ਼ਰ ਨਾ ਲਾ ਦੇਵੇ ਤਾਂ ਪੂਜਨੀਕ ਮਾਤਾ ਜੀ ਨੇ ਉਸ ਨੂੰ ਪੁੱਛਿਆ ਕਿ ਤੂੰ ਇਸ ਤਰ੍ਹਾਂ ਕਿਉਂ ਵੇਖ ਰਿਹਾ ਹੈਂ? ਤਾਂ ਉਸ ਨੇ ਉੱਤਰ ਦਿੱਤਾ, ਮਾਤਾ ਜੀ ਮੈਂ ਕਿਸੇ ਬੁਰੇ ਖਿਆਲ ਨਾਲ ਨਹੀਂ ਵੇਖ ਰਿਹਾ ਮੈਨੂੰ ਇਨ੍ਹਾਂ ਵਿੱਚੋਂ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਰਹੇ ਹਨ ਜਿਸ ਨਾਲ ਮੈਨੂੰ ਅਥਾਹ ਖੁਸ਼ੀ ਮਿਲ ਰਹੀ ਹੈ।
ਬਚਪਨ ’ਚ ਕੀਤਾ ਗੁਰੂ ਰੂਪ ਦਾ ਇਸ਼ਾਰਾ | Shah Satnam Ji Maharaj
ਆਪ ਜੀ ਦਾ ਬਚਪਨ ਤੋਂ ਹੀ ਬਹੁਤਾ ਸਮਾਂ ਪ੍ਰਭੂ-ਪਰਮਾਤਮਾ ਦੇ ਗੁਣਗਾਨ ’ਚ ਬੀਤਦਾ ਪੂਜਨੀਕ ਮਾਤਾ ਜੀ ਹਮੇਸ਼ਾ ਹੀ ਆਪ ਜੀ ਨੂੰ ਧਾਰਮਿਕ ਸਿੱਖਿਆ ਦਿੰਦੇ ਆਪ ਜੀ ਜਦੋਂ ਵੀ ਬਾਹਰ ਖੇਡਣ ਜਾਂਦੇ ਤਾਂ ਆਪਣੇ ਸਾਥੀਆਂ ਨੂੰ ਨੇਕ ਬਣਨ, ਪ੍ਰਭੂ-ਪਰਮਾਤਮਾ ਦੇ ਗੁਣਗਾਨ ਕਰਨ ਦੀ ਹੀ ਸਿੱਖਿਆ ਦਿੰਦੇ ਇੱਕ ਦਿਨ ਆਪ ਜੀ ਆਪਣੇ ਸਾਥੀਆਂ ਨਾਲ ਧਾਰਮਿਕ ਚਰਚਾ ਕਰ ਰਹੇ ਸਨ ਤਾਂ ਪੂਜਨੀਕ ਮਾਤਾ ਜੀ ਨੇ ਪੁੱਛਿਆ, ਬੇਟਾ ਹਰਬੰਸ (ਪੂਜਨੀਕ ਪਰਮ ਪਿਤਾ ਜੀ ਦਾ ਪਹਿਲਾ ਨਾਂਅ) ਇਹ ਕੀ ਕਰ ਰਹੇ ਹੋ? ਤਾਂ ਆਪ ਜੀ ਨੇ ਬਾਲ ਮੁੱਖ ’ਚੋਂ ਫ਼ਰਮਾਇਆ, ‘‘ਮਾਤਾ ਜੀ ਮੈਂ ਸਤਿਸੰਗ ਕਰ ਰਿਹਾ ਹਾਂ ਮੈਂ ਵੱਧ ਤੋਂ ਵੱਧ ਲੋਕਾਂ ਦਾ ਭਲਾ ਕਰਾਂਗਾ ਦੂਰ-ਦੂਰ ਸਤਿਸੰਗ ਕਰਿਆ ਕਰਾਂਗਾ’’ ਬਾਲ ਮੁੱਖ ਦੇ ਇਹ ਬਚਨ ਸਾਰਥਿਕ ਸਿੱਧ ਹੋਏ ਜਦੋਂ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ ਆਪਣੇ ਉੱਤਰਾ-ਅਧਿਕਾਰੀ ਦੇ ਰੂਪ ’ਚ ਨਿਵਾਜਿਆ।
ਬਚਪਨ ਤੋਂ ਹੀ ਅਤਿ ਦਿਆਲੂ ਸੁਭਾਅ | Shah Satnam Ji Maharaj
ਆਪ ਜੀ ਬਚਪਨ ਤੋਂ ਹੀ ਦਿਆਲੂ ਸੁਭਾਅ ਦੇ ਸਨ ਇੱਕ ਦਿਨ ਪੂਜਨੀਕ ਮਾਤਾ ਜੀ ਕੋਲ ਇੱਕ ਗਰੀਬ ਪਰਿਵਾਰ ਆਇਆ ਉਨ੍ਹਾਂ ਦੀ ਲੜਕੀ ਦਾ ਵਿਆਹ ਸੀ ਪਰ ਘਰ ਵਿੱਚ ਪੈਸਾ ਨਹੀਂ ਸੀ ਉਸ ਗਰੀਬ ਵਿਅਕਤੀ ਨੇ ਮਾਤਾ ਜੀ ਨੂੰ ਅਰਜ਼ ਕੀਤੀ ਕਿ ਮਾਤਾ ਜੀ ਮੇਰੀ ਬੇਟੀ ਦਾ ਵਿਆਹ ਹੈ ਵਿਆਹ ਵਿੱਚ ਦਿਨ ਬਹੁਤ ਘੱਟ ਹਨ ਮੇਰੀ ਮੱਦਦ ਕਰ ਦਿਓ ਮੈਂ ਤੁਹਾਡਾ ਪੈਸਾ ਵਿਆਜ਼ ਸਮੇਤ ਵਾਪਸ ਕਰ ਦਿਆਂਗਾ ਉਸ ਸਮੇਂ ਆਪ ਜੀ ਦੀ ਉਮਰ ਛੇ ਕੁ ਸਾਲ ਦੀ ਹੋਵੇਗੀ ਆਪ ਜੀ ਆਪਣੀ ਪੂਜਨੀਕ ਮਾਤਾ ਜੀ ਕੋਲ ਬੈਠੇ ਸਨ।
ਜਦੋਂ ਆਪ ਜੀ ਨੇ ਇਹ ਸੁਣਿਆ ਤਾਂ ਆਪ ਜੀ ਨੇ ਪੂਜਨੀਕ ਮਾਤਾ ਜੀ ਨੂੰ ਕਿਹਾ, ‘‘ਮਾਤਾ ਜੀ ਜੇਕਰ ਮੇਰੀ ਇੱਕ ਭੈਣ ਹੁੰਦੀ ਤਾਂ ਉਸ ਦੇ ਵਿਆਹ ’ਤੇ ਵੀ ਖਰਚ ਹੋਣਾ ਸੀ ਇਹ ਸਮਝ ਲੈਣਾ ਕਿ ਮੇਰੀ ਭੈਣ ਦਾ ਵਿਆਹ ਹੈ ਇਨ੍ਹਾਂ ਨੂੰ ਖਾਲੀ ਹੱਥ ਨਾ ਭੇਜਣਾ ਤੇ ਨਾ ਹੀ ਪੈਸੇ ਵਾਪਸ ਲੈਣਾ ਆਪ ਜੀ ਨੂੰ ਬਚਪਨ ਤੋਂ ਹੀ ਕੁੱਲ ਮਾਲਕ ਦੇ ਮਿਲਾਪ ਦੀ ਤੀਬਰ ਇੱਛਾ ਸੀ ਆਪ ਜੀ ਦਾ ਮਿਲਾਪ ਅਨੇਕਾਂ ਵਿਅਕਤੀਆਂ ਨਾਲ ਹੋਇਆ ਜਿਨ੍ਹਾਂ ਨੇ ਧਾਰਮਿਕ ਚਰਚਾ ਕਰਕੇ ਆਪ ਜੀ ਨੂੰ ਪ੍ਰਭਾਵਿਤ ਕਰਨਾ ਚਾਹਿਆ।
ਪਰ ਪ੍ਰਭੂ-ਪਰਮਾਤਮਾ ਦੇ ਮਿਲਾਪ ਸਬੰਧੀ ਆਪ ਜੀ ਦੀ ਤਸੱਲੀ ਨਾ ਹੋਈ ਜਦੋਂ ਆਪ ਜੀ ਨੇ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਬਾਰੇ ਸੁਣਿਆ ਤਾਂ ਆਪ ਜੀ ਦਰਸ਼ਨਾਂ ਲਈ ਆਏ ਬੇਪ੍ਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕਰਕੇ ਆਪ ਜੀ ਦੀ ਤਸੱਲੀ ਹੋਈ, ਸਤਿਸੰਗ ਸੁਣਿਆ ਅਤੇ ਆਪਣਾ-ਆਪ ਆਪਣੇ ਮੁਰਸ਼ਿਦ ਦੇ ਹਵਾਲੇ ਕਰ ਦਿੱਤਾ ਅਤੇ ਨਾਮ ਸ਼ਬਦ ਲਈ ਬੇਨਤੀ ਕੀਤੀ ਆਪ ਜੀ ਨੂੰ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ, ‘‘ਅਜੇ ਆਪ ਜੀ ਨੂੰ ਨਾਮ ਸ਼ਬਦ ਦੇਣ ਦਾ ਸਮਾਂ ਨਹੀਂ ਆਇਆ, ਜਦੋਂ ਸਮਾਂ ਆਇਆ ਤਾਂ ਆਪ ਜੀ ਨੂੰ ਸੱਦ ਕੇ ਨਾਮ ਸ਼ਬਦ ਦੇਵਾਂਗੇ’’।
ਰੱਬ ਦੀ ਪੈੜ ਦੇ ਬਚਨ | Shah Satnam Ji Maharaj
ਦਸੰਬਰ 1953 ’ਚ ਆਪ ਜੀ ਆਪਣੀ ਰਿਸ਼ਤੇਦਾਰੀ ’ਚ ਮਿਲਣ ਲਈ ਪਿੰਡ ਗਦਰਾਣਾ ਜ਼ਿਲ੍ਹਾ ਸਰਸਾ ਗਏ ਹੋਏ ਸਨ ਉਨ੍ਹੀਂ ਦਿਨੀਂ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਅੱਠ ਦਿਨ ਗਦਰਾਣਾ ਰਹਿ ਕੇ ਸਤਿਸੰਗ ਫ਼ਰਮਾਏ ਇੱਕ ਦਿਨ ਪਿੰਡ ਵਿੱਚ ਘੁੰਮਣ ਸਮੇਂ ਪੂਜਨੀਕ ਮਸਤਾਨਾ ਜੀ ਮਹਾਰਾਜ ਉਸ ਸਥਾਨ ’ਤੇ ਪੁੱਜੇ ਜਿੱਥੇ ਰੇਤ ’ਤੇ ਇੱਕ ਪੈੜ (ਪਦਚਿੰਨ੍ਹ) ਸੀ ਉਸ ਸਮੇਂ ਪੂਜਨੀਕ ਮਸਤਾਨਾ ਜੀ ਮਹਾਰਾਜ ਨਾਲ ਹੋਰ ਵੀ ਅਨੇਕ ਸੇਵਾਦਾਰ ਸਨ।
ਉਸ ਪੈੜ ਦੇ ਨਿਸ਼ਾਨ ਦੇ ਚਾਰੇ ਪਾਸੇ ਸੋਟੀ ਨਾਲ ਘੇਰਾ ਵਲ਼ਦਿਆਂ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ, ‘‘ਵੇਖੋ ਭਾਈ ਰੱਬ ਕੀ ਪੈੜ ਹੈ’’ ਇੱਥੋਂ ਖੁਦ ਖੁਦਾ ਲੰਘਿਆ ਹੈ ਉਸ ਸਮੇਂ ਪੂਜਨੀਕ ਪਰਮ ਪਿਤਾ ਜੀ ਦਾ ਇੱਕ ਰਿਸ਼ਤੇਦਾਰ ਵੀ ਉੱਥੇ ਪੁੱਜ ਗਿਆ ਤਾਂ ਉਸ ਨੇ ਕਿਹਾ, ਬਾਬਾ ਜੀ ਇਹ ਤਾਂ ਸਾਡੇ ਰਿਸ਼ਤੇਦਾਰ ਸ੍ਰੀ ਜਲਾਲਆਣਾ ਸਾਹਿਬ ਵਾਲੇ ਸਰਦਾਰ ਹਰਬੰਸ ਸਿੰਘ ਦੀ ਪੈੜ ਹੈ, ਮੈਂ ਹੁਣੇ-ਹੁਣੇ ਉਨ੍ਹਾਂ ਨੂੰ ਛੱਡ ਕੇ ਆਇਆ ਹਾਂ ਤਾਂ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਫਿਰ ਜ਼ੋਰ ਦੇ ਕੇ ਕਿਹਾ, ‘‘ਇਸ ਮਸਤਾਨਾ ਸੇਵਾਧਾਰੀ ਨੂੰ ਨਹੀਂ ਪਤਾ ਕੌਣ ਕਿਸ ਦਾ ਰਿਸ਼ਤੇਦਾਰ ਹੈ ਪਰੰਤੂ ਇਹ ਹੈ ਤਾਂ ਜ਼ਰੂਰ ਰੱਬ ਦੀ ਪੈੜ’’।
ਜਿੰਦਾਰਾਮ ਦਾ ਲੀਡਰ ਬਣਾਵਾਂਗੇ | Shah Satnam Ji Maharaj
ਆਪ ਜੀ ਤਿੰੰਨ ਸਾਲ ਪੂਜਨੀਕ ਮਸਤਾਨਾ ਜੀ ਮਹਾਰਾਜ ਦਾ ਸਤਿਸੰਗ ਸੁਣਦੇ ਰਹੇ 1954 ਵਿੱਚ ਪਿੰਡ ਘੁੱਕਿਆਂਵਾਲੀ (ਜ਼ਿਲ੍ਹਾ ਸਰਸਾ ਵਿੱਚ ਮਸਤਾਨਾ ਜੀ ਮਹਾਰਾਜ ਨੇ ਸਤਿਸੰਗ ਫ਼ਰਮਾਇਆ) ਸਤਿਸੰਗ ਦੀ ਸਮਾਪਤੀ ’ਤੇ ਜਦੋਂ ਨਾਮ ਸ਼ਬਦ ਦੇਣ ਲਈ ਜਾਣ ਲੱਗੇ ਤਾਂ ਆਪ ਜੀ ਨੂੰ ਫ਼ਰਮਾਇਆ, ‘‘ਆਪ ਵੀ ਅੰਦਰ ਜਾ ਕੇ ਸਾਡੇ ਮੂੜੇ੍ਹ ਕੋਲ ਬੈਠ ਜਾਓ, ਅੱਜ ਆਪ ਜੀ ਨੂੰ ਨਾਮ ਦੀ ਅਨਮੋਲ ਦਾਤ ਬਖਸ਼ੀ ਜਾਵੇਗੀ’’ ਆਪ ਜੀ ਅੰਦਰ ਚਲੇ ਗਏ ਪਰ ਮੂੜ੍ਹੇ ਕੋਲ ਜਗ੍ਹਾ ਨਾ ਹੋਣ ਕਰਕੇ ਆਪ ਜੀ ਪਿੱਛੇ ਹੀ ਬੈਠ ਗਏ ਜਦੋਂ ਪੂਜਨੀਕ ਮਸਤਾਨਾ ਜੀ ਮਹਾਰਾਜ ਕਮਰੇ ਅੰਦਰ ਆਏ ਤਾਂ ਬਚਨ ਫ਼ਰਮਾਏ, ‘‘ਭਾਈ ਅੱਗੇ ਆ ਕੇ ਸਾਡੇ ਮੂੜ੍ਹੇ ਕੋਲ ਬੈਠੋ ਆਪ ਜੀ ਨੂੰ ਕੋਲ ਬਿਠਾ ਕੇ ਇਸ ਲਈ ਨਾਮ ਸ਼ਬਦ ਬਖਸ਼ ਰਹੇ ਹਾਂ ਕਿ ਆਪ ਜੀ ਤੋਂ ਕੋਈ ਕੰਮ ਲੈਣਾ ਹੈ, ਆਪ ਜੀ ਨੂੰ ਜ਼ਿੰਦਾਰਾਮ ਦਾ ਲੀਡਰ ਬਣਾਵਾਂਗੇ ਜੋ ਦੁਨੀਆ ਨੂੰ ਰਾਮ ਨਾਮ ਜਪਾਏਗਾ’’।
ਸਾਈਂ ਜੀ ਨੇ ਆਪਣੇ ਨਾਲ ਸਟੇਜ ’ਤੇ ਬਿਰਾਜਮਾਨ ਕੀਤਾ:
29 ਦਸੰਬਰ 1958 ਨੂੰ ਪਿੰਡ ਕੇਲ੍ਹਣੀਆਂ ਜ਼ਿਲ੍ਹਾ ਸਰਸਾ ’ਚ ਸਤਿਸੰਗ ਸੀ ਉਸ ਵੇਲੇ ਸਤਿਸੰਗ ਦੌਰਾਨ ਵਿਆਹ ਕਰਕੇ ਸਨ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ ਫ਼ਰਮਾਇਆ, ‘‘ਹਰਬੰਸ ਸਿੰਘ ਕੱਲ੍ਹ ਵਿਆਹ ਕਰਨੇ ਹਨ ਜੇਕਰ ਅਸੀਂ ਭੁੱਲ ਗਏ ਤਾਂ ਸਾਨੂੰ ਯਾਦ ਕਰਵਾ ਦੇਣਾ’’ ਜਦੋਂ ਸਤਿਸੰਗ ਦਾ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਪੂਜਨੀਕ ਮਸਤਾਨਾ ਜੀ ਮਹਾਰਾਜ ਸਟੇਜ ’ਤੇ ਬਿਰਾਜਮਾਨ ਹੋ ਗਏ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ ਆਪਣੇ ਨਾਲ ਸਟੇਜ ’ਤੇ ਬਿਰਾਜਮਾਨ ਹੋਣ ਲਈ ਫ਼ਰਮਾਇਆ।
ਤਾਂ ਆਪ ਜੀ ਨੇ ਬੇਨਤੀ ਕੀਤੀ, ‘‘ਸਾਈਂ ਜੀ ਆਪ ਜੀ ਦੇ ਬਰਾਬਰ ਸਟੇਜ ’ਤੇ ਕਿਵੇਂ ਬੈਠੀਏ ਜੀ!’’ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਫਰਮਾਇਆ, ‘‘ਇਹ ਗੁਰੂ ਦਾ ਹੁਕਮ ਹੈ’’ ਇਹ ਪਵਿੱਤਰ ਬਚਨ ਸੁਣਦਿਆਂ ਹੀ ਆਪ ਜੀ ਸਟੇਜ ’ਤੇ ਬਿਰਾਜਮਾਨ ਹੋ ਗਏ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਫਿਰ ਫ਼ਰਮਾਇਆ, ‘‘ਅਸੀਂ ਤਾਂ ਆਪਣੀ ਹਜ਼ਰੂੀ ’ਚ ਇੱਕ ਵਿਆਹ ਹੀ ਕਰਵਾਇਆ ਹੈ ਤੁਸੀਂ ਆਪਣੀ ਹਜ਼ੂਰੀ ’ਚ ਸੈਂਕੜੇ, ਹਜ਼ਾਰਾਂ ਵਿਆਹ ਕਰਵਾਓਗੇ’’
ਗੁਰਗੱਦੀ ਦਾ ਇਸ਼ਾਰਾ
ਆਪ ਜੀ ਆਪਣਾ ਬਹੁਤ ਸਮਾਂ ਡੇਰਾ ਸੱਚਾ ਸੌਦਾ ਵਿਖੇ ਸੇਵਾ ਕਾਰਜਾਂ ’ਚ ਲਾਉਂਦੇ ਆਪ ਜੀ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਆਗਿਆ ਲੈ ਕੇ ਕਿਸੇ ਜ਼ਰੂਰੀ ਕੰਮ ਸ੍ਰੀ ਜਲਾਲਆਣਾ ਸਾਹਿਬ ਆ ਗਏ ਜਦੋਂ ਪੰਜ-ਛੇ ਦਿਨਾਂ ਬਾਅਦ ਆਪ ਜੀ ਪੂਜਨੀਕ ਮਸਤਾਨਾ ਜੀ ਮਹਾਰਾਜ ਕੋਲ ਦਰਸ਼ਨਾਂ ਲਈ ਗਏ ਤਾਂ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਬਚਨ ਫ਼ਰਮਾਏ, ‘‘ਹਰਬੰਸ ਸਿੰਘ ਐਨੇ ਦਿਨ ਕਿੱਥੇ ਸੀ ਭਾਈ, ਇਹ ਬਾਡੀ ਤਾਂ ਹੁਣ ਬੁੱਢੀ ਹੋ ਗਈ ਹੈ ਹੁਣ ਤੁਸੀਂ ਕੰਮ ਕਰਨਾ ਹੈ’’ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਕੁਝ ਸਾਮਾਨ ਲੈਣ ਲਈ ਸ਼ਹਿਰ ਭੇਜ ਦਿੱਤਾ ਤਾਂ ਪੂਜਨੀਕ ਪਰਮ ਪਿਤਾ ਜੀ ਬਾਰੇ ਬਚਨ ਫ਼ਰਮਾਏ, ‘‘ਵੇਖੋ ਭਾਈ ਕਿੰਨੀ ਸੁੰਦਰ ਬਾਡੀ ਹੈ ਐਨਾ ਗੁਣਵਾਨ, ਲੰਮਾ ਅਤੇ ਸੁੰਦਰ ਨੌਜਵਾਨ ਸਾਰੇ ਹਿੰਦੁਸਤਾਨ ’ਚ ਨਹੀਂ ਮਿਲੇਗਾ ਵੇਖੋ ਇਸਰਾਰ (ਈਸ਼ਵਰ) ਨੇ ਕਿੰਨਾ ਸੁੰਦਰ ਨੌਜਵਾਨ ਸਾਨੂੰ ਲੱਭ ਕੇ ਦਿੱਤਾ’’। Shah Satnam Ji Maharaj
ਸਤਿਗੁਰੂ ਦਾ ਹਰ ਬਚਨ ਸਿਰ-ਮੱਥੇ ਮੰਨਿਆ:
ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਉਸ ਸਮੇਂ ਦੇ ਸੇਵਾਦਾਰ ਖਿਆਲੀ ਰਾਮ ਨੂੰ ਕੋਲ ਸੱਦ ਕੇ ਬਚਨ ਫ਼ਰਮਾਏ, ‘‘ਸਰਦਾਰ ਹਰਬੰਸ ਸਿੰਘ ਅੰਦਰ ਪ੍ਰੇਮ ਦਾ ਬਾਦਸ਼ਾਹ ਆ ਗਿਆ ਹੈ ਉਸ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕਦੀ’’ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਪਾਸ ਸੁਨੇਹਾ ਭੇਜਿਆ ਕਿ ਆਪਣਾ ਘਰ-ਬਾਰ ਢਾਹ ਕੇ ਸਾਰਾ ਸਾਮਾਨ ਡੇਰੇ ਲੈ ਕੇ ਆ ਜਾਓ ਜਿਵੇਂ ਹੀ ਆਪ ਜੀ ਨੂੰ ਸੁਨੇਹਾ ਮਿਲਿਆ ਆਪ ਜੀ ਨੇ ਬਿਨਾਂ ਕਿਸੇ ਦੇਰੀ ਦੇ ਆਪਣਾ ਘਰ-ਬਾਰ ਢਾਹੁਣਾ ਸ਼ੁਰੂ ਕਰ ਦਿੱਤਾ ਪੂਜਨੀਕ ਗੁਰੂ ਜੀ ਦੀ ਇਹ ਅਲੌਕਿਕ ਖੇਡ ਕਈ ਦਿਨ ਚੱਲਦੀ ਰਹੀ ਇਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਸੀ।
ਆਪ ਜੀ ਆਪਣੇ ਘਰ ਦਾ ਸਾਰਾ ਸਾਮਾਨ ਟਰੈਕਟਰ-ਟਰਾਲੀਆਂ, ਟਰੱਕਾਂ ’ਚ ਭਰ ਕੇ ਡੇਰਾ ਸੱਚਾ ਸੌਦਾ ਲੈ ਆਏ ਸ਼ਾਮ ਨੂੰ ਪੂਜਨੀਕ ਮਸਤਾਨਾ ਜੀ ਮਹਾਰਾਜ ਤੇਰਾਵਾਸ ’ਚੋਂ ਬਾਹਰ ਆਏ ਤੇ ਸਾਮਾਨ ਵੇਖ ਕੇ ਬਚਨ ਫ਼ਰਮਾਏ, ‘‘ਇਹ ਸਾਮਾਨ ਡੇਰੇ ਕਿਉਂ ਲਿਆਂਦਾ, ਇਹ ਸਾਮਾਨ ਹੁਣੇ ਬਾਹਰ ਕੱਢੋ ਅਤੇ ਹਰਬੰਸ ਸਿੰਘ ਨੂੰ ਕਹੋ ਉਹ ਆਪਣੇ ਸਾਮਾਨ ਦੀ ਖੁਦ ਰਾਖੀ ਕਰਨ’’ ਕੜਾਕੇ ਦੀ ਠੰਢ ਸੀ ਮੀਂਹ ਪੈ ਰਿਹਾ ਸੀ ਆਪ ਜੀ ਨੇ ਆਪਣੇ ਛੋਟੇ-ਛੋਟੇ ਬੱਚਿਆਂ ਅਤੇ ਪੂਜਨੀਕ ਮਾਤਾ ਜੀ ਨਾਲ ਸਾਰੀ ਰਾਤ ਉਸ ਸਾਮਾਨ ਦੀ ਰਾਖੀ ਕਰਦਿਆਂ ਖੁੱਲ੍ਹੇ ਅਸਮਾਨ ਹੇਠ ਬਿਤਾਈ ਅਗਲੇ ਦਿਨ ਪੂਜਨੀਕ ਬੇਪਰਵਾਹ ਜੀ ਨੇ ਸਾਰਾ ਸਾਮਾਨ ਸਤਿਸੰਗ ਵਿਚ ਵੰਡਾ ਦਿੱਤਾ।
ਗੁਰਗੱਦੀ ਦੀ ਬਖ਼ਸ਼ਿਸ਼ | Shah Satnam Ji Maharaj
28 ਫਰਵਰੀ 1960 ਨੂੰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਕੀਤੀ ਪੂਜਨੀਕ ਬੇਪਰਵਾਹ ਜੀ ਨੇ ਵਿਸ਼ੇਸ਼ ਤੌਰ ’ਤੇ ਸੱਦਾ ਭੇਜ ਕੇ ਸਾਧ-ਸੰਗਤ ਨੂੰ ਸਰਸੇ ਬੁਲਾਇਆ ਆਪ ਜੀ ਨੂੰ ਸਟੇਜ ’ਤੇ ਆਪਣੇ ਨਾਲ ਬਿਰਾਜਮਾਨ ਕਰਦਿਆਂ ਬਚਨ ਫ਼ਰਮਾਏ, ‘‘ਸਰਦਾਰ ਸਤਿਨਾਮ ਸਿੰਘ ਬਹੁਤ ਬਹਾਦਰ ਹਨ, ਇਨ੍ਹਾਂ ਨੇ ਮਸਤਾਨਾ ਗਰੀਬ ਦੇ ਹਰ ਹੁਕਮ ਨੂੰ ਮੰਨਿਆ ਅਤੇ ਬਹੁਤ ਵੱਡੀ ਕੁਰਬਾਨੀ ਦਿੱਤੀ ਇਨ੍ਹਾਂ ਦੀ ਜਿੰਨੀ ਵੀ ਸਿਫਤ ਕੀਤੀ ਜਾਵੇ ਘੱਟ ਹੈ ਅੱਜ ਤੋਂ ਅਸੀਂ ਇਨ੍ਹਾਂ ਨੂੰ ਆਪਣਾ ਵਾਰਸ ਬਣਾ ਦਿੱਤਾ ਹੈ। ਅੱਜ ਇਨ੍ਹਾਂ ਨੂੰ ਹਰਬੰਸ ਸਿੰਘ ਤੋਂ ਸਤਿਨਾਮ ਸਿੰਘ ਬਣਾ ਦਿੱਤਾ ਹੈ ਇਨ੍ਹਾਂ ਦਾ ਇਹ ਨਾਂਅ ਦਰਗਾਹ ਤੋਂ ਮਨਜ਼ੂਰ ਹੋਇਆ ਹੈ ਅਸੀਂ ਸਰਦਾਰ ਸਤਿਨਾਮ ਸਿੰਘ ਨੂੰ ਸਤਿਗੁਰੂ ਕੁੱਲ ਮਾਲਕ ਬਣਾ ਦਿੱਤਾ ਹੈ।
ਮਾਲਕ ਨੇ ਇਨ੍ਹਾਂ ਤੋਂ ਬਹੁਤ ਕੰਮ ਲੈਣਾ ਹੈ’’ ਉਸ ਦਿਨ ਤੋਂ ਆਪ ਜੀ ਪੂਜਨੀਕ ਮਸਤਾਨਾ ਜੀ ਮਹਾਰਾਜ ਦੀ ਆਗਿਆ ਅਨੁਸਾਰ ਡੇਰਾ ਸੱਚਾ ਸੌਦਾ ਦੀਆਂ ਸਾਰੀਆਂ ਜਿੰਮੇਵਾਰੀਆਂ ਸੰਭਾਲ ਕੇ ਤੇਰਾਵਾਸ ’ਚ ਰਹਿਣ ਲੱਗੇ ਆਪ ਜੀ ਨੇ 1963 ਵਿੱਚ ਸਤਿਸੰਗ ਫਰਮਾ ਕੇ ਨਾਮ ਦੀ ਅਨਮੋਲ ਦਾਤ ਬਖ਼ਸ਼ ਕੇ ਜੀਵੋਂ-ਉੱਧਾਰ ਮਿਸ਼ਨ ਆਰੰਭ ਕਰ ਦਿੱਤਾ ਆਪ ਜੀ ਨੇ 30 ਸਾਲ ਤੱਕ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਆਦਿ ਰਾਜਾਂ ਦੇ ਪਿੰਡਾਂ, ਸ਼ਹਿਰਾਂ, ਮਹਾਂਨਗਰਾਂ ਵਿੱਚ ਸਤਿਸੰਗ ਫਰਮਾ ਕੇ ਈਸ਼ਵਰ, ਮਾਲਕ ਦੇ ਨਾਮ ਦਾ ਸੰਦੇਸ਼ ਦਿੱਤਾ ਆਪ ਜੀ ਨੇ 11 ਲੱਖ ਤੋਂ ਵੱਧ ਜੀਵਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਬਖ਼ਸ਼ ਕੇ, ਨਸ਼ਾ, ਮਾਸਾਹਾਰ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਰਹਿਤ ਕਰਕੇ ਨੈਤਿਕਤਾ ਦੇ ਰਾਹ ’ਤੇ ਚਲਾ ਕੇ ਭਵਸਾਗਰ ਤੋਂ ਪਾਰ ਕੀਤਾ।
ਆਪ ਜੀ ਨੇ 103 ਡਿਗਰੀ ਬੁਖਾਰ ਹੋਣ ਦੇ ਬਾਵਜ਼ੂਦ ਸਤਿਸੰਗ ਫ਼ਰਮਾਇਆ ਆਪ ਜੀ ਨੇ ਨਿੱਗਰ (ਆਦਰਸ਼) ਸਮਾਜ ਦੀ ਸਥਾਪਨਾ ਲਈ ਸਬਰ ਸੰਤੋਖ ਕਰਨ, ਰਿਸ਼ਤਿਆਂ ’ਚ ਪਵਿੱਤਰਤਾ ਰੱਖਣ, ਨੇਕੀ ਭਲਾਈ ਦੇ ਕਾਰਜ ਕਰਨ, ਪ੍ਰਭੂ-ਪਰਮਾਤਮਾ ਦਾ ਭਾਣਾ ਮੰਨਣ, ਵਿਖਾਵਾ ਨਾ ਕਰਨ, ਆਪਣੇ ਸਤਿਗੁਰੂ ’ਤੇ ਦ੍ਰਿੜ੍ਹ ਵਿਸ਼ਵਾਸ ਕਰਨ, ਹੁਕਮ ਮੰਨਣ, ਨਸ਼ਿਆਂ ਤੇ ਮਾਸਾਹਾਰ ਤੋਂ ਰਹਿਤ ਰਹਿਣ, ਹੱਕ-ਹਲਾਲ ਦੀ ਕਮਾਈ ਕਰਕੇ ਖਾਣ, ਸਾਦਗੀ ਭਰਿਆ ਜੀਵਨ ਬਤੀਤ ਕਰਨ, ਵਹਿਮਾਂ-ਭਰਮਾਂ, ਪਾਖੰਡਾਂ ਤੋਂ ਬਚਣ, ਸਭ ਨਾਲ ਮਿੱਠਾ ਬੋਲਣ ਦਾ ਸੰਦੇਸ਼ ਜਨ-ਜਨ ਤੱਕ ਪਹੁੰਚਾਇਆ ਆਪ ਜੀ ਨੇ ਹਜ਼ਾਰਾਂ ਭਜਨ ਸ਼ਬਦਾਂ ਤੇ ਅਨੇਕਾਂ ਗ੍ਰੰਥਾਂ ਦੀ ਰਚਨਾ ਕੀਤੀ, ਜਿੰਨ੍ਹਾਂ ਦੀ ਭਾਸ਼ਾ ਸਰਲ ਤੇ ਸਪੱਸ਼ਟ ਹੈ ਜਿਸ ਨੂੰ ਛੋਟਾ ਬੱਚਾ ਵੀ ਆਸਾਨੀ ਨਾਲ ਸਮਝ ਸਕਦਾ ਹੈ।
ਹੁਣ ਨੌਜਵਾਨ ਬਾਡੀ ’ਚ ਬੈਠ ਕੇ ਕਰਾਂਗੇ ਕੰਮ | Shah Satnam Ji Maharaj
23 ਸਤੰਬਰ 1990 ਨੂੰ ਆਪ ਜੀ ਨੇ ਸਾਧ-ਸੰਗਤ ਦੀ ਹਾਜ਼ਰੀ ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕੀਤੀ ਅਤੇ ਬਚਨ ਫ਼ਰਮਾਏ, ‘‘ਅੱਜ ਤੋਂ ਅਸੀਂ ਇਨ੍ਹਾਂ ਨੂੰ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਆਪਣਾ ਰੂਪ ਬਣਾ ਦਿੱਤਾ ਹੈ ਦੋਵਾਂ ਜਹਾਨਾਂ ਦੀ ਤਮਾਮ ਦੌਲਤ ਇਨ੍ਹਾਂ ਦੀ ਝੋਲੀ ਪਾ ਰਹੇ ਹਾਂ ਅਸੀਂ ਖੁਦ ਇਸ ਨੌਜਵਾਨ ਬਾਡੀ ’ਚ ਬੈਠ ਕੇ ਕੰਮ ਕਰਾਂਗੇ ਅਸੀਂ ਸੀ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ’’ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹੁਣ ਤੱਕ ਕਰੀਬ ਸੱਤ ਕਰੋੜ ਲੋਕਾਂ ਦਾ ਨਸ਼ਾ ਛੁਡਵਾ ਕੇ, ਉਨ੍ਹਾਂ ਨੂੰ ਪ੍ਰਭੂ-ਪਰਮਾਤਮਾ ਦਾ ਅਨਮੋਲ ਨਾਮ-ਸ਼ਬਦ ਬਖ਼ਸ਼ ਕੇ ਉਨ੍ਹਾਂ ਦਾ ਜੀਵਨ ਖੁਸ਼ੀਆਂ ਨਾਲ ਭਰ ਰਹੇ ਹਨ।
ਡੇਰਾ ਸੱਚਾ ਸੌਦਾ ਦੁਆਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ 167 ਮਾਨਵਤਾ ਭਲਾਈ ਕਾਰਜ ਕੀਤੇ ਜਾ ਰਹੇ ਹਨ, ਜਿਵੇਂ ਗਰੀਬ ਲੜਕੀਆਂ ਦਾ ਵਿਆਹ, ਖੂਨਦਾਨ, ਅੱਖਾਂਦਾਨ, ਲੋੜਵੰਦਾਂ ਲਈ ਅਨਾਜ ਦਾ ਪ੍ਰਬੰਧ, ਮਕਾਨ ਬਣਾ ਕੇ ਦੇਣਾ, ਗਰੀਬ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ, ਗਰਭਵਤੀ ਲੋੜਵੰਦ ਔਰਤਾਂ ਨੂੰ ਪੌਸ਼ਟਿਕ ਖੁਰਾਕ ਆਦਿ ਅਨੇਕ ਕਾਰਜ ਜਾਰੀ ਹਨ ਆਪ ਜੀ ਵੱਲੋਂ ਨਸ਼ੇ ਤੇ ਸਮਾਜਿਕ ਬੁਰਾਈਆਂ ਪ੍ਰਤੀ ਗਾਏ ਗੀਤ ਤੇ ਫਿਲਮਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੂੰ ਸੁਣ-ਵੇਖ ਕੇ ਲੱਖਾਂ ਲੋਕ ਨਸ਼ਾ ਤਿਆਗ ਚੁੱਕੇ ਹਨ ਆਪ ਜੀ ਦੀ ਪਵਿੱਤਰ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਭਲਾਈ ਕਾਰਜਾਂ ਦੇ 79 ਵਿਸ਼ਵ ਰਿਕਾਰਡ ਹਨ। Shah Satnam Ji Maharaj
ਸਤਿਗੁਰੂ ਨੇ ਬਖ਼ਸ਼ੀ ਨਵੀਂ ਜ਼ਿੰਦਗੀ
ਮੈਂ ਲੋਕ ਨਿਰਮਾਣ ਵਿਭਾਗ ’ਚ ਰੋਲਰ ਡਰਾਈਵਰ ਦੀ ਨੌਕਰੀ ਕਰਦਾ ਸੀ। 10 ਮਈ, 1990 ਨੂੰ ਮੈਂ ਜ਼ਿਲ੍ਹਾ ਰੋਪੜ ਦੇ ਕੁਰਾਲੀ ਪਿੰਡ ਤੋਂ ਦੋ ਕਿਲੋਮੀਟਰ ਦੂਰ ਸੜਕ ’ਤੇ ਕੰਮ ਕਰ ਰਿਹਾ ਸੀ ਮੈਂ ਅਤੇ ਮੇਰਾ ਅਫਸਰ ਚਾਹ ਪੀਣ ਲਈ ਸੜਕ ਨੇੜੇ ਹੀ ਪਈਆਂ ਕੁਰਸੀਆਂ ’ਤੇ ਬੈਠ ਗਏ ਜਦੋਂ ਅਸੀਂ ਦੋਵੇਂ ਚਾਹ ਪੀ ਰਹੇ ਸਾਂ ਉਦੋਂ ਮੈਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੋਏ। ਉਨ੍ਹਾਂ ਨੇ ਹੱਥ ਦਾ ਇਸ਼ਾਰਾ ਕਰਦਿਆਂ ਫ਼ਰਮਾਇਆ, ‘‘ਬੇਟਾ, ਇੱਥੋਂ ਕੁਰਸੀਆਂ ਚੁੱਕ ਲਓ ਤੇ ਸੜਕ ਦੇ ਇੱਕ ਪਾਸੇ ਬੈਠ ਜਾਓ’’ ਮੈਂ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨ ਕਰਕੇ ਬੇਹੱਦ ਖੁਸ਼ੀ ਮਹਿਸੂਸ ਕਰ ਰਿਹਾ ਸੀ। Dera Sacha Sauda
ਇਹ ਵੀ ਪੜ੍ਹੋ: ਅਖੰਡ ਸਿਮਰਨ ਮੁਕਾਬਲਾ: ਬਲਾਕ ਕਲਿਆਣ ਨਗਰ ਰਿਹਾ ਪਹਿਲੇ ਸਥਾਨ ’ਤੇ
ਮੈਂ ਪੂਜਨੀਕ ਪਰਮ ਪਿਤਾ ਜੀ ਦੇ ਹੁਕਮ ਅਨੁਸਾਰ ਕੁਰਸੀਆਂ ਉੱਥੋਂ ਚੁੱਕ ਕੇ ਸੜਕ ਤੋਂ ਦੂਰ ਰੱਖ ਦਿੱਤੀਆਂ ਤੇ ਅਫਸਰ ਸਮੇਤ ਉੱਥੇ ਬੈਠ ਕੇ ਚਾਹ ਪੀਣ ਲੱਗਾ। ਉਸ ਸਮੇਂ ਇੱਕ ਟਰੱਕ ਆਇਆ ਤੇ ਉਸੇ ਥਾਂ ’ਤੇ ਪਲਟ ਗਿਆ ਜਿੱਥੋਂ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਕੁਰਸੀਆਂ ਚੁੱਕਣ ਦਾ ਇਸ਼ਾਰਾ ਕੀਤਾ ਸੀ ਜੇਕਰ ਅਸੀਂ ਉੱਥੇ ਬੈਠੇ ਰਹਿੰਦੇ ਤਾਂ ਸਾਡੀ ਮੌਤ ਪੱਕੀ ਸੀ।
ਮੇਰੇ ਅਫਸਰ ਨੇ ਮੈਨੂੰ ਕਿਹਾ, ‘‘ਤੂੰ ਚੰਗਾ ਕੀਤਾ ਜੋ ਕੁਰਸੀਆਂ ਉੱਥੋਂ ਚੁੱਕ ਲਈਆਂ ਪਰ ਮੈਨੂੰ ਇਹ ਤਾਂ ਦੱਸ ਕਿ ਤੈਨੂੰ ਪਤਾ ਕਿਵੇਂ ਲੱਗਾ ਕਿ ਇੱਥੇ ਇਹ ਹਾਦਸਾ ਹੋਣ ਵਾਲਾ ਹੈ’’ ਮੈਂ ਕਿਹਾ ਕਿ ਮੇਰੇ ਸਤਿਗੁਰੂ ਨੇ ਮੈਨੂੰ ਦਰਸ਼ਨ ਦਿੱਤੇ ਅਤੇ ਉੱਥੋਂ ਕੁਰਸੀਆਂ ਚੁੱਕਣ ਲਈ ਕਿਹਾ ਸੀ। ਇਸ ਲਈ ਮੈਂ ਉੱਥੋਂ ਕੁਰਸੀਆਂ ਚੁੱਕੀਆਂ ਸਨ। ਇਹ ਸੁਣ ਕੇ ਮੇਰਾ ਅਫਸਰ ਹੈਰਾਨੀ ਪ੍ਰਗਟਾਉਂਦਿਆਂ ਕਹਿਣ ਲੱਗਾ, ‘‘ਤੁਹਾਡਾ ਸਤਿਗੁਰੂ ਤਾਂ ਖੁਦ ਪਰਮਾਤਮਾ ਹੈ ਮੈਨੂੰ ਵੀ ਉਨ੍ਹਾਂ ਦੇ ਦਰਸ਼ਨ ਕਰਵਾਓ’’ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਦਰਸ਼ਨ ਦੇ ਕੇ ਸਾਡੀ ਜਾਨ ਬਚਾਈ। Dera Sacha Sauda
ਸ੍ਰੀ ਸੰਤਾ ਰਾਮ, ਬਨੂੰੜ, ਪਟਿਆਲਾ (ਪੰਜਾਬ)
ਪੂਜਨੀਕ ਪਰਮ ਪਿਤਾ ਜੀ ਨੇ ਸ਼ਰਧਾਲੂ ਦੀ ਦਿਲੀ ਇੱਛਾ ਕੀਤੀ ਪੂਰੀ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ
ਇੱਕ ਵਾਰ ਰਾਜਸਥਾਨ ’ਚ ਸਤਿਸੰਗ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Shah Satnam Ji Maharaj) ਅਰਾਮ ਕਰਨ ਵਾਲੇ ਘਰ ’ਚ ਬਿਰਾਜੇ ਹੋਏ ਸਨ ਬਾਹਰ ਬੈਠੇ ਸੇਵਾਦਾਰਾਂ ਕੋਲ ਕਰੀਬ 80 ਸਾਲਾਂ ਦਾ ਬਜ਼ੁਰਗ ਆਪਣੀ 14-15 ਸਾਲਾ ਪੋਤਰੀ ਨਾਲ ਦੁੱਧ ਲੈ ਕੇ ਆ ਗਿਆ ਪੁੱਛਣ ’ਤੇ ਪਤਾ ਲੱਗਾ ਕਿ ਉਸ ਬਜ਼ੁਰਗ ਨੇ ਪੂਜਨੀਕ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਲਿਆ ਹੋਇਆ ਸੀ ਤੇ ਉਸ ਦੀ ਪੋਤਰੀ ਨੇ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ ਲਿਆ ਸੀ। ਉਹ ਕਹਿਣ ਲੱਗੇ ਕਿ ਅਸੀਂ ਪੂਜਨੀਕ ਪਰਮ ਪਿਤਾ ਜੀ ਨੂੰ ਹੁਣੇ ਮਿਲਣਾ ਹੈ ਸੇਵਾਦਾਰਾਂ ਨੇ ਕਿਹਾ ਕਿ ਪਰਮ ਪਿਤਾ ਜੀ ਹਾਲੇ ਬਾਹਰ ਘੁੰਮਣ ਜਾਣਗੇ ਤੇ ਜਦੋਂ ਵਾਪਸ ਆਏ ਉਦੋਂ ਤੁਸੀਂ ਮਿਲ ਲੈਣਾ।
ਬਜ਼ੁਰਗ ਕਹਿਣ ਲੱਗਾ, ‘‘ਨਹੀਂ ਜੀ! ਅਸੀਂ ਤਾਂ ਹੁਣੇ ਮਿਲਣਾ ਹੈ’’ ਗੱਲਾਂ-ਗੱਲਾਂ ’ਚ ਉਨ੍ਹਾਂ ਦੱਸਿਆ, ‘‘ਇੱਕ ਵਾਰ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਮੈਨੂੰ ਕਿਹਾ ਸੀ ਕਿ ਤੈਨੂੰ ਫਿਰ ਕਦੇ ਮਿਲਾਂਗੇ ਫਿਰ ਮੈਂ ਸ਼ਰਾਬ ਪੀਣ ਲੱਗ ਗਿਆ ਸੀ। ਹੁਣ ਮੈਨੂੰ ਮੇਰੀ ਪੋਤਰੀ ਲੈ ਕੇ ਆਈ ਹੈ। ਮੈਂ ਪੂਜਨੀਕ ਪਰਮ ਪਿਤਾ ਜੀ ਤੋਂ ਮਾਫ਼ੀ ਵੀ ਲੈਣੀ ਹੈ’’ ਉਹ ਮਿੰਨਤਾਂ ਕਰਨ ਲੱਗਿਆ ਕਿ ਮੈਨੂੰ ਪਰਮ ਪਿਤਾ ਜੀ ਨੂੰ ਤੁਰੰਤ ਮਿਲਾ ਦਿਓ। ਮੈਂ ਪੂਜਨੀਕ ਪਰਮ ਪਿਤਾ ਜੀ ਲਈ ਘਰੋਂ ਕੜਾਹ (ਹਲਵਾ) ਬਣਵਾ ਕੇ ਲਿਆਇਆ ਹਾਂ ਇੰਨੇ ’ਚ ਪੂਜਨੀਕ ਸਤਿਗੁਰੂ ਜੀ ਨੇ ਇੱਕ ਸੇਵਾਦਾਰ ਨੂੰ ਅੰਦਰ ਸੱਦਿਆ ਤੇ ਪੁੱਛਣ ਲੱਗੇ, ‘‘ਕੀ ਗੱਲ ਹੈ?’’ ਉਸ ਸੇਵਾਦਾਰ ਨੇ ਸਾਰੀ ਗੱਲ ਦੱਸ ਦਿੱਤੀ।
ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਕੋਈ ਗੱਲ ਨਹੀਂ ਬੇਟਾ, ਮਾਫ਼ ਹੈ, ਮਾਫ਼ੀ ਦੇ ਲਈ ਹੀ ਤੈਨੂੰ ਇੱਥੇ ਸੱਦਿਆ ਹੈ’’ (Shah Satnam Ji Maharaj)
ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਉਨ੍ਹਾਂ ਨੂੰ ਅੰਦਰ ਭੇਜ ਦਿਓ’’ ਉਹ ਅੰਦਰ ਚਲੇ ਗਏ ਤੇ ਬੈਠਦੇ ਹੀ ਉਸ ਬਜ਼ੁਰਗ ਨੇ ਆਪਣਾ ਸਿਰ ਪਰਮ ਪਿਤਾ ਜੀ ਦੇ ਚਰਨਾਂ ’ਚ ਰੱਖ ਦਿੱਤਾ ਜਦੋਂ ਕੋਲ ਖੜ੍ਹੇ ਸੇਵਾਦਾਰ ਨੇ ਉਸ ਨੂੰ ਥੋੜ੍ਹਾ ਪਿੱਛੇ ਕਰਨਾ ਚਾਹਿਆ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਕੋਈ ਗੱਲ ਨਹੀਂ ਭਾਈ! ਇਸ ਨੂੰ ਆਪਣੀ ਕਸਰ ਕੱਢ ਲੈਣ ਦਿਓ’’ ਫਿਰ ਉਹ ਜੀਅ ਭਰ ਕੇ ਵੈਰਾਗ ’ਚ ਰੋਇਆ ਤੇ ਰੋ-ਰੋ ਕੇ ਉਸ ਦੇ ਮਨ ਦਾ ਬੋਝ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨ ਕਰਨ ’ਤੇ ਹਲਕਾ ਹੋ ਗਿਆ।
ਪੂਜਨੀਕ ਪਰਮ ਪਿਤਾ ਜੀ ਨੇ ਉਸ ਨੂੰ ਆਪਣੀ ਰਹਿਮਤ ਨਾਲ ਨਿਹਾਲ ਕਰਦਿਆਂ ਫ਼ਰਮਾਇਆਾ, ‘‘ਹਾਂ ਭਾਈ! ਠੀਕ ਹੈਂ, ਖੁਸ਼ ਹੈਂ ਹੁਣ’’ ਉਸ ਨੇ ਕਿਹਾ, ‘‘ਹਾਂ ਪਿਤਾ ਜੀ! ਮੈਂ ਤਾਂ ਕਾਫ਼ੀ ਸਮੇਂ ਤੋਂ ਸ਼ਰਾਬ ਪੀਂਦਾ ਰਿਹਾ ਹਾਂ, ਮੈਨੂੰ ਮਾਫ਼ ਕਰ ਦਿਓ ਜੀ’’ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਕੋਈ ਗੱਲ ਨਹੀਂ ਬੇਟਾ, ਮਾਫ਼ ਹੈ, ਮਾਫ਼ੀ ਦੇ ਲਈ ਹੀ ਤੈਨੂੰ ਇੱਥੇ ਸੱਦਿਆ ਹੈ’’ ਫਿਰ ਪਰਮ ਪਿਤਾ ਜੀ ਉਸ ਬਰਤਨ ਵੱਲ ਇਸ਼ਾਰਾ ਕਰਕੇ ਫ਼ਰਮਾਉਣ ਲੱਗੇ, ‘‘ਇਹ ਕੀ ਹੈ ਭਾਈ? ਲੱਗਦਾ ਤਾਂ ਕੜਾਹ (ਹਲਵਾ) ਹੈ’’ ਫਿਰ ਪੂਜਨੀਕ ਪਰਮ ਪਿਤਾ ਜੀ ਨੇ ਉਸ ਦੀ ਬੇਹੱਦ ਸ਼ਰਧਾ ਤੇ ਮਾਲਕ ਪ੍ਰਤੀ ਉਸ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਉਹ ਕੜਾਹ (ਹਲਵਾ) ਖੁਦ ਵੀ ਗ੍ਰਹਿਣ ਕੀਤਾ ਤੇ ਸੇਵਾਦਾਰਾਂ ਨੂੰ ਵੀ ਖੁਆਇਆ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਬਚਨਾਂ ਨੂੰ ਪੂਰਾ ਕੀਤਾ।
ਧਰਤੀ ’ਤੇ ਚੱਲ ਆਇਆ ਰੂਹਾਂ ਦਾ ਤਾਰਨਹਾਰ
ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜਾ ਭੰਡਾਰੇ ‘ਤੇ ਵਿਸ਼ੇਸ਼
ਇਲਾਹੀ ਨੂਰ ਵਰਸਿਆ ਤਾਂ ਸਾਰਾ ਜਹਾਨ ਪ੍ਰਕਾਸ਼ਮਾਨ ਹੋ ਉੱਠਿਆ ਗਲੀ-ਗਲੀ, ਪਿੰਡ-ਪਿੰਡ, ਸ਼ਹਿਰ-ਸ਼ਹਿਰ ਰੂਹਾਨੀਅਤ ਦੇ ਰੰਗ ’ਚ ਰੰਗਿਆ ਗਿਆ ਇਲਾਹੀ ਨੂਰ ਦਾ ਕਮਾਲ ਅਜਿਹਾ ਕਿ ਕੀ ਬੱਚਾ-ਬੁੱਢਾ, ਕੀ ਪੜਿ੍ਹਆ-ਲਿਖਿਆ, ਕੀ ਅਨਪੜ੍ਹ, ਨਰ-ਨਾਰੀ ਹਰ ਕਿਸੇ ਨੇ ਆਪਣਾ ਜੀਵਨ ਧਰਮਾਂ ਦੀ ਸਿੱਖਿਆ ਅਨੁਸਾਰ ਢਾਲ ਲਿਆ ਰੂਹਾਨੀਅਤ ਦੀ ਅਸਲ ਨਿਸ਼ਾਨੀ ਹੀ ਇਹੀ ਹੈ ਕਿ ਰੂਹਾਨੀਅਤ ਰੱਬ ਲਈ ਪਿਆਰ, ਭਗਤੀ ਕਿਸੇ ਵਰਗ, ਧਰਮ ਜਾਂ ਜਾਤ ਵਿਸ਼ੇਸ਼ ਤੱਕ ਸੀਮਤ ਨਹੀਂ ਹੁੰਦੀ ਸੱਚੇ ਰੂਹਾਨੀ ਰਹਿਬਰ ਦੀ ਨੂਰਾਨੀ ਨਜ਼ਰ ਹੀ ਗਿਆਨ ਦੇ ਫੁਹਾਰੇ, ਰੱਬੀ ਦੀਦ ਦੇ ਝਲਕਾਰੇ ਵਰਸਾਉਂਦੀ ਹੈ। (Shah Satnam Ji Maharaj)
MSG Bhandara : ਆਈ ਸ਼ੁੱਭ ਘੜੀ, ਖੁਸ਼ੀਆਂ ਨਾਲ ਮਹਿਕਿਆ ਜ਼ਰਾ-ਜ਼ਰਾ
ਕਿ ਮਨੁੱਖ ਪਹਿਲੀ ਨਜ਼ਰੇ ਹੀ ਉਹਨਾਂ ਦੇ ਪਿਆਰ ਦੇ ਰੰਗ ’ਚ ਰੰਗਿਆ ਜਾਂਦਾ ਹੈ ਰੂਹਾਨੀਅਤ ਲਈ ਨਿਰਮਲ ਹਿਰਦੇ ਦੀ, ਸ਼ਰਧਾ ਦੀ ਲੋੜ ਹੁੰਦੀ ਹੈ। ਨਾ ਕਿ ਪੜ੍ਹਾਈ-ਲਿਖਾਈ ਦੇ ਗਿਆਨ ਦੀ ਜਦੋਂ ਅਨਪੜ੍ਹ ਵਿਅਕਤੀ ਵੀ ਰੂਹਾਨੀਅਤ ਨੂੰ ਪਲਾਂ ’ਚ ਸਮਝ ਲਵੇ, ਬੱਚੇ ਨੂੰ ਵੀ ਭਗਤੀ ਦੀ ਲਗਨ ਲੱਗ ਜਾਵੇ ਤੇ ਮਾਨਵਤਾ ਦੀ ਸੇਵਾ ’ਚ ਹਿੱਸਾ ਪਾਉਣ ਲੱਗੇ ਅਤੇ ਧਰਮ ਦੀ ਅਸਲੀ ਸਿੱਖਿਆ ਨੂੰ ਆਪਣੇ ਅੰਦਰ ਵਸਾ ਲਵੇ ਤਾਂ ਸਮਾਜ ’ਚ ਤਬਦੀਲੀ ਆਉਣੀ ਯਕੀਨੀ ਹੁੰਦੀ ਹੈ ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣੇ ਸਤਿਸੰਗਾਂ ਰਾਹੀਂ ਲੱਖਾਂ ਲੋਕਾਂ ਨੂੰ ਨਸ਼ੇ, ਬੁਰਾਈਆਂ, ਅੰਧ-ਵਿਸ਼ਵਾਸਾਂ ’ਚੋਂ ਕੱਢ ਕੇ ਪਰਮਾਤਮਾ ਦੀ ਭਗਤੀ ਦਾ ਸਹੀ ਮਾਰਗ ਦੱਸਿਆ।
ਕਿ ਬੁਰਾਈਆਂ ’ਚ ਜੁੜੇ ਲੋਕ ਬੁਰਾਈਆਂ ਛੱਡ ਪਲਾਂ ’ਚ ਭਗਤ ਤੇ ਸਮਾਜਸੇਵੀ ਬਣ ਗਏ ਜ਼ੁਲਮ ਢਾਹੁਣ ਵਾਲੇ ਮਜ਼ਲੂਮਾਂ ਦੇ ਰਾਖੇ ਬਣ ਗਏ ਨਸ਼ਿਆਂ ਦੀ ਦਲਦਲ ’ਚ ਫਸੇ ਲੋਕਾਂ ਨੇ ਨਾ ਸਿਰਫ਼ ਆਪ ਨਸ਼ਾ ਛੱਡਿਆ, ਸਗੋਂ ਉਹ ਦੂਜਿਆਂ ਨੂੰ ਨਸ਼ਾ ਛੁਡਵਾਉਣ ਦਾ ਜ਼ਰੀਆ ਵੀ ਬਣ ਗਏ ਹੁਣ ਸੱਚੇ ਮੁਰਸ਼ਿਦ-ਏ-ਕਾਮਲ ਦੀ ਨੂਰਾਨੀ ਜੋਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਹੀ ਕਮਾਲ ਹੈ। ਕਿ ਉਸੇ ਜੋਤ ਨੇ ਅੱਜ ਉਸ ਨਸ਼ੇ ਦੇ ਪਹਾੜ ਨੂੰ ਚੂਰ-ਚੂਰ ਕਰ ਦਿੱਤਾ ਹੈ। (Shah Satnam Ji Maharaj)
ਜੋ ਨਸ਼ਾ ਪੂਰੀ ਦੁਨੀਆ ਲਈ ਚੁਣੌਤੀ ਬਣਿਆ ਹੋਇਆ ਸੀ ਨਸ਼ਿਆਂ ’ਚ ਫਸੇ ਨੌਜਵਾਨਾਂ ਦੇ ਮਾਪਿਆਂ ਦੇ ਹੰਝੂ ਪੂੰਝ ਕੇ ਉਨ੍ਹਾਂ ਦੇ ਚਿਹਰਿਆਂ ’ਤੇ ਰੌਣਕ ਲਿਆਉਣ ਦੀ ਸਫ਼ਲਤਾ ਕਿਸੇ ਅਜੂਬੇ ਤੋਂ ਘੱਟ ਨਹੀਂ ਲੱਖਾਂ ਲੋਕਾਂ ਨੂੰ ਨਰਕ ਵਰਗੀ ਜ਼ਿੰਦਗੀ ’ਚੋਂ?ਕੱਢ ਕੇ ਉਹਨਾਂ ਨੂੰ ਸਵਰਗ ਵਰਗੀ ਜ਼ਿੰਦਗੀ ਜਿਉਣ ਦਾ ਰਸਤਾ ਦੱਸਣ ਵਾਲੇ ਸਤਿਗੁਰੂੁ ਜੀ ਦਾ ਸ਼ੁਕਰਾਨਾ ਜਿੰਨਾ ਗਾਈਏ ਓਨਾ ਘੱਟ ਹੈ ਪਰਉਪਕਾਰੀ ਰੂਹਾਨੀਅਤ ਦੇ ਸ਼ਹਿਨਸ਼ਾਹ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜੇ ’ਤੇ ਪੂਜਨੀਕ ਗੁਰੂ ਜੀ ਨੂੰ ਲੱਖ-ਲੱਖ ਸਿਜਦਾ। (Shah Satnam Ji Maharaj)
ਸੱਭਿਆਚਾਰਾਂ ਦਾ ਗੁਲਦਸਤਾ | Shah Satnam Ji Maharaj
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਇਨਸਾਨੀਅਤ ਦੀ ਸਾਂਝ ਦਾ ਸੰਦੇਸ਼ ਦਿੱਤਾ ਕਿ ਇਨਸਾਨੀਅਤ ਦੀ ਸੇਵਾ ਹੀ ਸੱਚਾ ਧਰਮ ਹੈ ਆਪ ਜੀ ਨੂੰ ਹਿੰਦੂ, ਮੁਸਲਿਮ, ਸਿੱਖ, ਈਸਾਈ ਜੋ ਵੀ ਮਿਲਿਆ ਉਸ ਨੂੰ ਅਜਿਹਾ ਆਪਣਾਪਣ ਪਿਆਰ ਬਖਸ਼ਿਆ ਕਿ ਹਰ ਕੋਈ ਆਪ ਜੀ ਦਾ ਮੁਰੀਦ ਹੁੰਦਾ ਗਿਆ ਹਰ ਕਿਸੇ ਨੂੰ ਇਹ ਗੱਲ ਸਮਝ ਆਈ ਕਿ ਸੰਤਾਂ ਦਾ ਸੰਦੇਸ਼ ਧਰਮਾਂ ਦਾ ਸਾਰ ਹੈ ਇਹੀ ਕਾਰਨ ਹੈ ਕਿ ਵੱਖ-ਵੱਖ ਧਰਮਾਂ ਦੇ ਪਹਿਰਾਵਿਆਂ ਵਾਲੇ ਲੋਕ ਡੇਰਾ ਸੱਚਾ ਸੌਦਾ ’ਚ ਇੱਕ ਰੰਗ-ਬਰੰਗੀ ਫੁਲਵਾੜੀ ਵਾਂਗ ਨਜ਼ਰ ਆਉਂਦੇ ਹਨ ਡੇਰਾ ਸੱਚਾ ਸੌਦਾ ਵਿਸ਼ਵ ਸੱਭਿਆਚਾਰਾਂ (ਸੰਸਕ੍ਰਿਤੀਆਂ) ਦਾ ਗੁਲਦਸਤਾ ਬਣ ਗਿਆ ਹੈ। (Shah Satnam Ji Maharaj)
ਸੰਪਾਦਕ
ਪਵਿੱਤਰ ‘ਐੱਮਐੱਸਜੀ ਅਵਤਾਰ ਦਿਵਸ ਭੰਡਾਰਾ’ ਭਲਕੇ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 105ਵੇਂ ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ’ਚ ਮਸਤ ਆਲਮ | MSG Bhandara
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ | MSG Bhandara
ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਧੂਮਧਾਮ ਨਾਲ ਮਨਾਇਆ ਜਾਵੇਗਾ ਪਵਿੱਤਰ ਭੰਡਾਰਾ | MSG Bhandara
ਨਵੀਂ ਦਿੱਲੀ/ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 105ਵੇਂ ਪਵਿੱਤਰ ਅਵਤਾਰ ਦਿਹਾੜੇ ਦਾ ਪਵਿੱਤਰ ਐੱਮਐੱਸਜੀ ਅਵਤਾਰ ਭੰਡਾਰਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 25 ਜਨਵਰੀ ਵੀਰਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ, ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ਦੇ ਨਾਲ-ਨਾਲ ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਵੇਗੀ। (MSG Bhandara)
ਇਸ ਮੌਕੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ, ਜ਼ਿਲ੍ਹਾ ਬਾਗਪਤ (ਯੂਪੀ) ਤੋਂ ਆਨਲਾਈਨ ਆਪਣੇ ਪਵਿੱਤਰ ਬਚਨ ਫ਼ਰਮਾਉਣਗੇ। ਪਵਿੱਤਰ ਐੱਮਐੱਸਜੀ ਅਵਤਾਰ ਭੰਡਾਰਾ ਦੁਪਹਿਰ 12 ਵਜੇ ਸ਼ੁਰੂ ਹੋਵੇਗਾ ਇਸ ਮੌਕੇ ਨਸ਼ਾ ਤੇ ਬੁਰਾਈਆਂ ਛੁਡਵਾਉਣ ਦਾ ਸੰਕਲਪ ਵੀ ਦਿਵਾਇਆ ਜਾਵੇਗਾ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। (MSG Bhandara)
ਦੂਜਿਆਂ ਨੂੰ ਬੁਰਾ ਕਹਿਣਾ ਬਹੁਤ ਆਸਾਨ, ਕਦੇ ਆਪਣੇ ਗਿਰੇਬਾਨ ’ਚ ਵੀ ਤਾਂ ਵੇਖੋ
ਪਵਿੱਤਰ ਐੱਮਐੱਸਜੀ ਭੰਡਾਰੇ ਸਬੰਧੀ ਪੰਡਾਲ, ਲੰਗਰ, ਟ੍ਰੈਫਿਕ, ਸਫਾਈ, ਪੀਣ ਦੇ ਪਾਣੀ ਸਮੇਤ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ ਪਵਿੱਤਰ ਅਵਤਾਰ ਭੰਡਾਰੇ ਦੇ ਮੱਦੇਨਜ਼ਰ ਡੇਰਾ ਸੱਚਾ ਸੌਦਾ ਦੇ ਸਾਰੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰਾਂ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ। ਇਸ ਸ਼ੁੱਭ ਮੌਕੇ ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਤੇ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ਨੂੰ ਸ਼ਾਨਦਾਰ ਰੂਪ ਨਾਲ ਸਜਾਇਆ ਗਿਆ ਹੈ। (MSG Bhandara)
ਖੁਦੀ ਨੂੰ ਮਿਟਾ ਕੇ ਹੀ ਪਾਇਆ ਜਾ ਸਕਦਾ ਹੈ ਖੁਦਾ : Saint Dr MSG
ਸਾਧ-ਸੰਗਤ ਦੇ ਆਗਮਨ ਦੇ ਮੱਦੇਨਜ਼ਰ ਪਵਿੱਤਰ ਭੰਡਾਰੇ ਵਾਲੀਆਂ ਥਾਵਾਂ ਵੱਲ ਆਉਂਦੇ ਸਾਰੇ ਮਾਰਗਾਂ ਨੂੰ ਰੰਗ-ਬਰੰਗੀਆਂ ਝੰਡੀਆਂ, ਝਾਲਰਾਂ, ਲਾਈਟਾਂ ਅਤੇ ਸ਼ਾਨਦਾਰ ਸੁਆਗਤੀ ਗੇਟਾਂ ਨਾਲ ਸਜਾਇਆ ਗਿਆ ਹੈ ਸੇਵਾਦਾਰ ਬਿਨਾ ਥੱਕੇ, ਬਿਨਾ ਰੁਕੇ ਦਿਨ-ਰਾਤ ਸੇਵਾ ਕਾਰਜਾਂ ’ਚ ਜੁਟੇ ਹੋਏ ਹਨ ਜ਼ਿਕਰਯੋਗ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ ਸੰਨ 1919 ਨੂੰ ਪਵਿੱਤਰ ਧਰਤੀ ਪਿੰਡ ਸ਼੍ਰੀ ਜਲਾਲਆਣਾ ਸਾਹਿਬ, ਜ਼ਿਲ੍ਹਾ ਸਰਸਾ ’ਚ ਅਵਤਾਰ ਧਾਰਨ ਕੀਤਾ ਸੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇਸ ਦਿਹਾੜੇ ਨੂੰ ਪਵਿੱਤਰ ਐੱਮਐੱਸਜੀ ਭੰਡਾਰੇ ਦੇ ਰੂਪ ’ਚ ਮਨਾਉਂਦੀ ਹੈ ਅਤੇ ਵਿਸ਼ਾਲ ਪੱਧਰ ’ਤੇ ਮਾਨਵਤਾ ਭਲਾਈ ਦੇ ਕਾਰਜ ਕਰਦੀ ਹੈ। (MSG Bhandara)
ਇੱਥੇ-ਇੱਥੇ ਮਨਾਇਆ ਜਾਵੇਗਾ ਪਵਿੱਤਰ ਐੱਮਐੱਸਜੀ ਭੰਡਾਰਾ | MSG Bhandara
ਹਰਿਆਣਾ | MSG Bhandara
ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਸਰਸਾ
ਸ਼ਾਹ ਮਸਤਾਨ ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਸਰਸਾ
ਪੰਜਾਬ | MSG Bhandara
ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ-ਸਲਾਬਤਪੁਰਾ (ਬਠਿੰਡਾ)
ਰਾਜਸਥਾਨ | MSG Bhandara
ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜ਼ਪੂਰ ਧਾਮ, ਬੁੱਧਰਵਾਲੀ ਸਾਦੁਲਸ਼ਹਿਰ ਸ਼੍ਰੀ ਗੰਗਾਨਗਰ
ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਦਇਆਪੁਰ ਧਾਮ, ਕੋਟਾ
ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹ-ਏ-ਸੁੱਖ ਆਸ਼ਰਮ, ਜੈਪੁਰ
ਹਿਮਾਚਲ
ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਪਰਮ ਪਿਤਾ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ, ਚਚਿਆ ਨਗਰੀ ਪਾਲਮਪੁਰ (ਕਾਂਗੜਾ)
ਉੱਤਰ-ਪ੍ਰਦੇਸ਼
ਤੇਹਰਾ (ਆਗਰਾ)
ਦਾਦਰੀ (ਗੌਤਮ ਬੁੱਧ ਨਗਰ)
ਮੁਜੱਫਰਨਗਰ ਪੱਛਮ
ਡਬਾਰਸੀ (ਅਮਰੋਹਾ)
ਉਤਰਾਖੰਡ
ਰੂੜਕੀ (ਹਰਿਦਵਾਰ)
ਗੋਬਰਾ, (ਬਾਜਪੁਰ, ਜ਼ਿਲ੍ਹਾ ਊਧਮ ਸਿੰਘ ਨਗਰ)
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕਦੇ ਕੋਈ ਨਿਰਾਸ਼ ਨਹੀਂ ਮੋੜਿਆ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕਦੇ ਕੋਈ ਨਿਰਾਸ਼ ਨਹੀਂ ਮੋੜਿਆ
ਸੱਚੇ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Shah Satnam Ji Maharaj) ਨੇ ਇਨਸਾਨੀਅਤ ਦੇ ਭਲੇ ਲਈ ਦਿਨ ਰਾਤ ਇੱਕ ਕੀਤਾ ਪੂਜਨੀਕ ਪਰਮ ਪਿਤਾ ਜੀ ਨੇ ਮਾਨਵਤਾ ਦੇ ਕਲਿਆਣ, ਸਮਾਜ ਦੇ ਸੁਧਾਰ, ਪਾਖੰਡ ਆਦਿ ਕੁਰੀਤੀਆਂ ਤੋਂ ਰਹਿਤ ਸਮਾਜ ਦੇ ਨਿਰਮਾਣ ਦਾ ਜੋ ਬੀੜਾ ਚੁੱਕਿਆ ਸੀ, ਉਸ ਦਿਸ਼ਾ ‘ਚ ਲੋਕਾਂ ਨੂੰ ਸਫਲਤਾਪੂਰਵਕ ਅੱਗੇ ਵਧਾਉਣ ਲਈ  ਉਤਸ਼ਾਹਿਤ ਕੀਤਾ।
ਪੂਜਨੀਕ ਪਰਮ ਪਿਤਾ ਜੀ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸਮਾਜਿਕ ਬਰਾਈਆਂ, ਪਾਖੰਡਵਾਦ ਤੋਂ ਮੁਕਤ ਹੋ ਕੇ ਅੱਜ ਸੁਖਮਈ ਜੀਵਨ ਜੀ ਰਹੀ ਹੈ ਸਮਾਜ ਵੀ ਇਸ ਤੋਂ ਪ੍ਰੇਰਨਾ ਲੈ ਰਿਹਾ ਹੈ । ਪੂਜਨੀਕ ਮਾਤਾ ਜੀ ਦੇ ਉੱਤਮ ਸੰਸਕਾਰਾਂ ਦਾ ਵੀ ਆਪ ਜੀ ਦੇ ਪਵਿੱਤਰ ਜੀਵਨ ‘ਚ ਆਪਣਾ ਇੱਕ ਮਹੱਤਵਪੂਰਨ ਸਥਾਨ ਰਿਹਾ ਹੈ ਕੋਈ ਵੀ ਦਰਵਾਜੇ ‘ਤੇ ਆ ਗਿਆ ਕੁਝ ਪਾਉਣ ਦੀ ਉਮੀਦ ਨਾਲ, ਆਪ ਜੀ ਨੇ ਉਸ ਦੀ ਉਮੀਦ ਤੋਂ ਕਿਤੇ ਜ਼ਿਆਦਾ ਉਸ ਦੀ ਝੋਲੀ ‘ਚ ਪਾਇਆ।
ਇੱਕ ਵਾਰ ਜਿਮੀਂਦਾਰ ਆਇਆ, ਜ਼ਮੀਨ ਤਾਂ ਬੇਸ਼ੱਕ ਘੱਟ ਸੀ, ਖੇਤੀ ਕਾਰਜਾਂ ਲਈ ਊਠਣੀ (ਬੋਤੀ) ਲੈਣ ਦੀ ਇੱਛਾ ਸੀ, ਪਰ ਆਰਥਿਕ ਮੰਦਹਾਲੀ ਕਾਰਨ ਸੰਭਵ ਨਹੀਂ ਹੋ ਸਕਿਆ ਸੀ ਉਹ ਸਖਸ਼ ਪੂਜਨੀਕ ਮਾਤਾ ਜੀ ਕੋਲ ਇਸੇ ਉਮੀਦ ਨਾਲ ਆਇਆ ਪੂਜਨੀਕ ਸ਼ਹਿਨਸ਼ਾਹ ਜੀ ਪੂਜਨੀਕ ਮਾਤਾ ਜੀ ਕੋਲ ਹੀ ਬੈਠੇ ਹੋਏ ਸਨ। ਉਸ ਸਮੇਂ ਸੌ-ਪੰਜਾਹ ‘ਚ ਵਧੀਆ ਊਠਣੀ ਮਿਲ ਜਾਂਦੀ ਸੀ।
ਪੂਜਨੀਕ ਪਰਮ ਪਿਤਾ Shah Satnam Ji Maharaj
ਪੂਜਨੀਕ ਪਰਮ ਪਿਤਾ ਜੀ ਨੇ ਪੂਜਨੀਕ ਮਾਤਾ ਜੀ ਤੋਂ ਸੌ ਰੁਪਏ ਦਿਵਾ ਦਿੱਤੇ ਕਿ ਜਦੋਂ ਤੇਰੇ ਤੋਂ ਸੰਭਵ ਹੋਇਆ ਉਦੋਂ ਮੋੜ ਦੇਣਾ ਇਸ ਤਰ੍ਹਾਂ ਕਰਦੇ-ਕਰਦੇ ਇੱਕ ਦੋ ਸਾਲ ਲੰਘ ਗਏ, ਉਹ ਜਿਮੀਂਦਾਰ ਪੈਸੇ ਨਹੀਂ ਮੋੜ ਸਕਿਆ, ਉਦੋਂ ਤੱਕ ਉਸ ਦੇ ਘਰ ਬੱਚਾ ਪੈਦਾ ਹੋ ਗਿਆ ਹੁਣ ਖਰਚ ਹੋਰ ਵੀ ਵਧ ਗਿਆ, ਉਸ ਦੀ ਇੱਕ ਮੱਝ ਸੂਈ ਹੋਈ ਸੀ।
, ਘਰ ‘ਚ ਦੁੱਧ-ਘਿਓ ਦੀ ਤਾਂ ਹੁਣ ਸਖ਼ਤ ਜਰੂਰਤ ਸੀ, ਪਰ ਦੂਜੇ ਪਾਸੇ ਸਿਰ ‘ਤੇ ਕਰਜ਼ੇ ਦਾ ਭਾਰ ਕਿਵੇਂ ਉੱਤਰੇ ਇੱਕ ਦਿਨ ਉਸ ਨੇ ਆਪਣੀ ਉਹ ਮੱਝ ਪੂਜਨੀਕ ਮਾਤਾ ਜੀ ਦੇ ਘਰ ਲਿਆ ਕੇ ਕਿੱਲੇ ਨਾਲ ਬੰਨ੍ਹ ਦਿੱਤੀ, ਹਾਲਾਂਕਿ ਪੂਜਨੀਕ ਮਾਤਾ ਜੀ ਨੇ ਬਹੁਤ ਮਨ੍ਹਾ ਕੀਤਾ, ਪਰ ਉਸ ਨੇ ਆਪਣੀ ਬੇਵਸੀ ਪ੍ਰਗਟਾਉਂਦਿਆਂ ਬੇਨਤੀ ਕੀਤੀ ਕਿ ਮਾਤਾ ਜੀ ਪੈਸਾ ਘਰ ‘ਚ ਖਰਚ ਹੋ ਗਿਆ ਅਤੇ ਬਣ ਨਹੀਂ  ਰਿਹਾ ਇਸ ਲਈ ਇਹ ਮੱਝ ਨਾਲ ਕਰਜ਼ਾ ਅਦਾ ਕਰ ਰਿਹਾ ਹਾਂ।
ਪੂਜਨੀਕ ਪਿਤਾ ਜੀ ਉਸ ਸਮੇਂ ਘਰ ‘ਚ ਨਹੀਂ ਸਨ ਘਰ ਆਉਣ ‘ਤੇ ਪਤਾ ਲੱਗਿਆ ਤਾਂ ਤੁਰੰਤ ਉਸ ਨੂੰ ਸੱਦ ਕੇ ਸਮਝਾਇਆ ਕਿ ਇਹ ਤੂੰ ਕੀ ਕੀਤਾ ਘਰ ‘ਚ ਤੁਹਾਡੀ ਪਤਨੀ ਨੂੰ ਦੁੱਧ ਦੀ ਜ਼ਰੂਰਤ ਹੈ, ਛੋਟਾ ਬੱਚਾ ਹੈ, ਕੋਈ ਗੱਲ ਨਹੀਂ ਸਾਡੇ ਪੈਸੇ ਨਹੀਂ ਆਉਣਗੇ ਤਾਂ ਕੋਈ ਗੱਲ ਨਹੀਂ ਪਰ ਇਹ ਅਸੀਂ ਨਹੀਂ ਸਹਿ ਸਕਾਂਗੇ ਤੁਹਾਡਾ ਬੱਚਾ ਹੈ, ਕੀ ਉਹ ਸਾਡਾ ਕੁਝ ਨਹੀਂ ਲੱਗਦਾ? ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਦਿਆਲੂ ਸੁਭਾਅ ਰਾਹੀਂ ਉਸ ਦਾ ਹੌਂਸਲਾ ਵਧਾਇਆ ਅਤੇ ਮੱਝ ਮੋੜ ਦਿੱਤੀ ਅਤੇ ਹੋਰ ਵੀ ਮੱਦਦ ਦਾ ਭਰੋਸਾ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪਵਿੱਤਰ ਯਾਦ ’ਤੇ ਵਿਸ਼ੇਸ਼ | Shah Satnam Ji Maharaj
ਰੂਹਾਨੀਅਤ ’ਚ ਸ਼ਿਸ਼ ਲਈ ਸਤਿਗੁਰੂ ਹੀ ਉਸ ਦੀ ਜਿੰਦਜਾਨ ਤੇ ਜ਼ਿੰਦਗੀ ਦਾ ਮਕਸਦ ਹੁੰਦਾ ਹੈ ਸਤਿਗੁਰੂ ਨੂੰ ਵੇਖ ਕੇ ਸ਼ਿਸ਼ ਦਾ ਦਿਨ ਚੜ੍ਹਦਾ ਹੈ, ਹਰ ਖੁਸ਼ੀ ਸਤਿਗੁਰੂ ਨਾਲ ਹੁੰਦੀ ਹੈ, ਸਤਿਗੁਰੂ ਨਾਲ ਪਤਝੜ ਵੀ ਬਹਾਰ ਹੁੰਦੀ ਹੈ, ਸਤਿਗੁਰੂ ਤੋਂ ਬਿਨਾ ਬਹਾਰ ਵੀ ਪਤਝੜ ਸਤਿਗੁਰੂ ਤੋਂ ਇੱਕ ਪਲ ਦਾ ਵਿਛੋੜਾ ਕਲਯੁੱਗ ਹੁੰਦਾ ਹੈ, ਫਿਰ ਚੋਲਾ (ਪੰਜ ਤੱਤਾਂ ਦਾ ਭੌਤਿਕ ਸਰੀਰ) ਬਦਲਣਾ ਦੇਹ ਰੂਪ ’ਚ ਸਦੀਵੀ ਵਿਛੋੜਾ ਸ਼ਰਧਾਲੂਆਂ ਦੇ ਦਿਲ ’ਚ ਦੁੱਖਾਂ ਦਾ ਸਮੁੰਦਰ ਵਹਾਅ ਦਿੰਦਾ ਹੈ ਪਰ ਰੂਹਾਨੀਅਤ ਦੇ ਇਤਿਹਾਸ ’ਚ ਇੱਕ ਵੱਡਾ ਚਮਤਕਾਰ, ਪਰਉਪਕਾਰ ਵੇਖਣ ਨੂੰ ਮਿਲਿਆ, ਜਿਸ ਨੇ ਸਾਧ-ਸੰਗਤ ਨੂੰ ਇੱਕ ਨਵੇਂ ਤੇ ਮਹਾਨ ਅਨੁਭਵ ਦਾ ਅਹਿਸਾਸ ਕਰਵਾਇਆ ਕਿ ਸਤਿਗੁਰੂ ਕਿਤੇ ਗਿਆ ਹੀ ਨਹੀਂ ਉਹ ਹਰ ਪਲ ਅੰਗ-ਸੰਗ ਹੈ। (Shah Satnam Ji Maharaj)
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਮਹਾਨ ਪਰਉਪਕਾਰ ਕਰਕੇ ਐੱਮਐੱਸਜੀ ਦੇ ਰੂਪ ’ਚ ਸਾਧ-ਸੰਗਤ ਦੇ ਦਿਲਾਂ ’ਚ ਅਜਿਹਾ ਨਿਵਾਸ ਕੀਤਾ ਹੈ ਕਿ ਸਤਿਗੁਰੂ ਤੋਂ ਦੂਰੀ ਰਹੀ ਹੀ ਨਹੀਂ, ਇੱਕ, ਦੋ, ਤਿੰਨ ਦਾ ਸੁਆਲ ਨਹੀਂ ਬਚਿਆ, ਉਹੀ ਸਤਿਗੁਰੂ, ਉਹੀ ਨਜ਼ਾਰੇ, ਉਹੀ ਗੱਲਾਂ, ਉਹੀ ਰੂਹਾਨੀਅਤ ਸਮਝਾਉਣ ਦੇ ਤਰੀਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 13 ਦਸੰਬਰ 1991 ਨੂੰ ਪਵਿੱਤਰ ਚੋਲਾ ਬਦਲਿਆ ਪਰ ਜਦੋਂ ਆਪ ਜੀ ਨੇ ਸੰਨ 1990 ਵਿੱਚ ਹੀ ਆਪਣੇ ਰਹਿਮਤ ਭਰੇ ਬਚਨ ‘ਅਸੀਂ ਸਾਂ, ਅਸੀਂ ਹਾਂ ਤੇ ਅਸੀਂ ਹੀ ਰਹਾਂਗੇ’ ਫ਼ਰਮਾਏ ਤਾਂ ਸਾਧ-ਸੰਗਤ ਹਮੇਸ਼ਾ ਆਪਣੇ ਸਤਿਗੁਰੂ ਨੂੰ ਪ੍ਰਤੱਖ ਤੇ ਅੰਗ-ਸੰਗ ਮੰਨਦੀ ਹੈ ਸਾਧ-ਸੰਗਤ ਦੇ ਪ੍ਰੇਮ ’ਚ ਰੱਤੀ ਭਰ ਫ਼ਰਕ ਨਹੀਂ ਆਇਆ ਪੂਜਨੀਕ ਪਰਮ ਪਿਤਾ ਜੀ ਦੇ ਚਿਤਾਏ ਜੀਵ ਹੀ ਨਹੀਂ। (Shah Satnam Ji Maharaj)
ਇਹ ਵੀ ਪੜ੍ਹੋ : ‘ਯਾਦ-ਏ-ਮੁਰਸ਼ਿਦ’ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 32ਵੇਂ ਫਰੀ ਆਈ ਕੈਂਪ ’ਤੇ ਆਈ ਵੱਡੀ ਜਾਣਕਾਰੀ
ਸਗੋਂ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਚਿਤਾਏ ਹੋਏ ਜੀਵ ਵੀ ਕਹਿੰਦੇ ਹਨ ਕਿ ਸਾਨੂੰ ਤਾਂ ਪੂਜਨੀਕ ਹਜ਼ੂਰ ਪਿਤਾ ਜੀ ’ਚੋਂ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਜੀ ਮਿਲਦੇ ਹਨ ਅਸਲ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਵੇਲੇ ਹੀ ਬਚਨ ਫ਼ਰਮਾਏ ਸਨ ਕਿ ਅਸੀਂ ਕਿਤੇ ਨਹੀਂ ਚੱਲੇ, ਅਸੀਂ ਹੀ ਸਾਂ (ਸ਼ਾਹ ਮਸਤਾਨਾ ਜੀ ਦੇ ਰੂਪ ’ਚ) ਅਸੀਂ ਹੀ ਹਾਂ (ਬੇਪਰਵਾਹ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਰੂਪ ’ਚ) ਅਤੇ ਅਸੀਂ ਹੀ ਰਹਾਂਗੇ (ਪੂਜਨੀਕ ਹਜ਼ੂਰ ਪਿਤਾ ਜੀ ਦੇ ਰੂਪ ’ਚ) ਇਹ ਮਹਾਪਰਉਪਕਾਰ ਐੱਮਐੱਸਜੀ ਦੇ ਰੂਪ ’ਚ ਸਾਧ-ਸੰਗਤ ਦੇ ਦਿਲ ਦਰਿਆ ’ਚ ਅਨੰਦ, ਮਿਠਾਸ, ਸਤਿਗੁਰੂ ਪ੍ਰਤੀ ਅਥਾਹ ਪਿਆਰ, ਸ਼ਰਧਾ ਤੇ ਉਤਸ਼ਾਹ ਦੀਆਂ ਲਹਿਰਾਂ ਪੈਦਾ ਕਰ ਗਿਆ।
ਵਿਛੋੜੇ, ਗ਼ਮ, ਨਿਰਾਸ਼ਾ ਦੇ ਭਾਵ ਉੱਡ ਗਏ ਤੇ ਇਨਸਾਨੀਅਤ ਦੀ ਸੇਵਾ-ਭਾਵ ਦਾ ਸਮੁੰਦਰ ਦਾ ਠਾਠਾਂ ਮਾਰਨ ਲੱਗਾ ਜਦੋਂ ਦੋ ਬਾਡੀਆਂ ’ਚ ਸਤਿਗੁਰੂ ਜੀ ਆਪਾਂ ਸ਼ਬਦ ਵਰਤਣ ਤਾਂ ਇਹ ਨਜ਼ਾਰਾ ਵੱਖਰਾ ਹੁੰਦਾ ਹੈ ਫਿਰ ਤੁਸੀਂ ਅਤੇ ਅਸੀਂ ਕੋਈ ਸ਼ਬਦ ਹੀ ਨਹੀਂ ਰਹਿ ਜਾਂਦਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਰਉਪਕਾਰਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ ਆਪ ਜੀ ਦੇ ਪਵਿੱਤਰ ਜੀਵਨ ਦੀਆਂ ਝਲਕਾਂ, ਪਵਿੱਤਰ ਬਚਨ, ਮਹਾਨਤਾ ਭਰੇ ਉਪਕਾਰਾਂ ਦੀ ਮਿਸਾਲ ਮਨੁੱਖਤਾ ਨੂੰ ਨੇਕੀਆਂ ਭਰਿਆ ਜੀਵਨ ਜਿਉਣ ਲਈ ਪ੍ਰੇਰਦੀ ਹੈ ਆਪ ਜੀ ਨੇ ਜਿੱਥੇ ਪਵਿੱਤਰ ਗੁਰਗੱਦੀ ਦੀ ਬਖ਼ਸ਼ਿਸ਼ ਤੋਂ ਪਹਿਲਾਂ ਮਨੁੱਖਤਾ ਲਈ ਅਥਾਹ ਪਿਆਰ ਤੇ ਸਮਾਜ ਸੇਵਾ ਦੀਆਂ ਮਿਸਾਲਾਂ ਕਾਇਮ ਕੀਤੀਆਂ।
ਇਹ ਵੀ ਪੜ੍ਹੋ : ਸੇਵਾ ਸਿਮਰਨ ਨਾਲ ਮਿਲਦੀਆਂ ਹਨ ਬਰਕਤਾਂ : ਪੂਜਨੀਕ ਗੁਰੂ ਜੀ
ਉੱਥੇ ਪਵਿੱਤਰ ਗੁਰਗੱਦੀ ’ਤੇ ਬਿਰਾਜਮਾਨ ਹੋ ਕੇ ਆਪਣੇ ਸੁਖ-ਅਰਾਮ ਦੀ ਪਰਵਾਹ ਨਾ ਕਰਦਿਆਂ ਦਿਨ-ਰਾਤ ਮਨੁੱਖਤਾ ਨੂੰ ਅੰਧਵਿਸ਼ਵਾਸ, ਨਫ਼ਰਤ, ਜਾਤੀ-ਧਰਮ ਦੇ ਭੇਦ-ਭਾਵ ਜਿਹੀਆਂ ਬੁਰਾਈਆਂ ਤੋਂ ਰਹਿਤ ਕਰਕੇ ਸੁਖੀ ਜੀਵਨ ਜਿਉਣ ਦਾ ਮਾਰਗ ਵਿਖਾਇਆ ਆਪ ਜੀ ਨੇ ਮਨੁੱਖਤਾ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਸੌਖਾ ਰਸਤਾ ਦੱਸਿਆ ਕਿ ਪਰਮਾਤਮਾ ਨੂੰ ਪਾਉਣ ਲਈ ਪੈਸੇ, ਦਾਨ, ਚੜ੍ਹਾਵੇ ਦੀ ਲੋੜ ਨਹੀਂ ਹੈ ਕੋਈ ਉੱਚਾ-ਨੀਵਾਂ ਨਹੀਂ, ਸਗੋਂ ਸਾਰੀ ਮਨੁੱਖਤਾ ਪਰਮਾਤਮਾ ਦੀ ਔਲਾਦ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ ਸੰਨ 1919 ਨੂੰ ਪੂਜਨੀਕ ਪਿਤਾ ਸ. ਵਰਿਆਮ ਸਿੰਘ ਜੀ ਤੇ ਪੂਜਨੀਕ ਮਾਤਾ ਆਸ ਕੌਰ ਜੀ ਦੇ ਘਰ ਪਵਿੱਤਰ ਧਰਤੀ ਪਿੰਡ ਸ੍ਰੀ ਜਲਾਲਆਣਾ ਸਾਹਿਬ ਜ਼ਿਲ੍ਹਾ ਸਰਸਾ (ਹਰਿਆਣਾ) ਵਿਖੇ ਅਵਤਾਰ ਧਾਰਨ ਕੀਤਾ। (Shah Satnam Ji Maharaj)
ਆਪ ਜੀ ਦੇ ਦਿਲ ’ਚ ਬਚਪਨ ਤੋਂ ਪ੍ਰਭੂ ਭਗਤੀ ਦਾ ਸਮੁੰਦਰ ਠਾਠਾਂ ਮਾਰਦਾ ਸੀ ਸੱਚੇ ਰੂਹਾਨੀ ਗੁਰੂ ਦੀ ਖੋਜ ਕਰਦਿਆਂ ਆਪ ਜੀ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਚਰਨੀਂ ਲੱਗੇ ਸਾਈਂ ਜੀ ਨੇ ਆਪ ਜੀ ਦੀ ਅਤਿਅੰਤ ਕਰੜੀ ਪਰ ਪ੍ਰੇਰਨਾਦਾਇਕ ਪ੍ਰੀਖਿਆ ਲਈ, ਜੋ ਰੂਹਾਨੀਅਤ ਦੇ ਇਤਿਹਾਸ ’ਚ ਗੁਰੂ-ਸ਼ਿਸ਼ ਪਿਆਰ ਦੀ ਕੁਰਬਾਨੀ ਦਾ ਇੱਕ ਮੀਲ ਪੱਥਰ ਹੈ ਆਪ ਜੀ ਨੇ ਸਾਈਂ ਜੀ ਦੇ ਹੁਕਮਾਂ ਅਨੁਸਾਰ ਆਪਣੀ ਵੱਡੀ ਹਵੇਲੀ ਢਾਹ ਕੇ ਘਰ ਦਾ ਸਾਰਾ ਸਾਮਾਨ ਆਪਣੇ ਮੁਰਸ਼ਿਦ-ਪਿਆਰੇ ਦੇ ਚਰਨਾਂ ’ਚ ਡੇਰਾ ਸੱਚਾ ਸੌਦਾ ’ਚ ਅਰਪਿਤ ਕਰ ਦਿੱਤਾ ਲੋਕ ਤਾਨ੍ਹੇ ਮਾਰਦੇ ਰਹੇ ਪਰ ਆਪ ਜੀ ਨੇ ਕੋਈ ਪ੍ਰਵਾਹ ਨਾ ਕੀਤੀ ਅਜੇ ਹੋਰ ਕਰੜੀ ਪ੍ਰੀਖਿਆ ਬਾਕੀ ਸੀ, ਸਾਈਂ ਜੀ ਨੇ ਅੱਧੀ ਰਾਤ ਵੇਲੇ ਆਪ ਜੀ ਨੂੰ ਸਾਰਾ ਸਾਮਾਨ ਡੇਰੇ ’ਚ ਬਾਹਰ ਰੱਖਣ ਤੇ ਆਪ ਹੀ ਰਾਖੀ ਕਰਨ ਦੇ ਬਚਨ ਫ਼ਰਮਾਏ। (Shah Satnam Ji Maharaj)
ਇਹ ਵੀ ਪੜ੍ਹੋ : ਵਿੱਲ ਪਾਵਰ ਨਾਲ ਆਪਣੀਆਂ ਬੁਰਾਈਆਂ ’ਤੇ ਕੰਟਰੋਲ ਪਾਓ : ਪੂਜਨੀਕ ਗੁਰੂ ਜੀ
ਆਪ ਜੀ ਨੇ ਗੁਰੂ ਬਚਨਾਂ ’ਤੇ ਫੁੱਲ ਚੜ੍ਹਾਉਂਦਿਆਂ ਕੜਾਕੇ ਦੀ ਸਰਦੀ ਤੇ ਪੈਂਦੇ ਮੀਂਹ ’ਚ ਸਾਮਾਨ ਬਹਾਰ ਰੱਖ ਲਿਆ ਅਗਲੇ ਦਿਨ ਆਪ ਜੀ ਨੇ ਸਾਰਾ ਸਾਮਾਨ ਸਤਿਸੰਗ ’ਚ ਆਈ ਹੋਈ ਸਾਧ-ਸੰਗਤ ਨੂੰ ਵੰਡ ਦਿੱਤਾ, ਜਿਸ ਵਿੱਚ ਮੋਟਰਸਾਇਕਲ ਤੋਂ ਲੈ ਕੇ ਖੇਤੀ ਸੰਦਾਂ ਤੱਕ ਹਰ ਨਿੱਕਾ ਵੱਡਾ ਸਾਰਾ ਸਾਮਾਨ ਸੀ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਇਸ ਕਰੜੀ ਪ੍ਰੀਖਿਆ ਤੋਂ ਬੇਹੱਦ ਪ੍ਰਸੰਨ ਹੋਏ ਤੇ ਸਾਰਿਆਂ ਦੇ ਸਾਹਮਣੇ ਅਸਲ ਭੇਤ ਨੂੰ ਪ੍ਰਗਟ ਕਰ ਦਿੱਤਾ ਸਾਈਂ ਜੀ ਨੇ ਫ਼ਰਮਾਇਆ ਕਿ ਆਪ ਜੀ ਦੀ ਸਖ਼ਤ ਪ੍ਰੀਖਿਆ ਲਈ ਗਈ ਤੇ ਪਤਾ ਵੀ ਨਹੀਂ ਲੱਗਣ ਦਿੱਤਾ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ ਰੂਹਾਨੀਅਤ ਦੀ ਦੌਲਤ ਨਾਲ ਮਾਲਾਮਾਲ ਕਰਦਿਆਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਗੁਰਗੱਦੀ ਦੀ ਬਖ਼ਸ਼ਿਸ਼ ਕੀਤੀ। (Shah Satnam Ji Maharaj)
ਸਾਈਂ ਜੀ ਨੇ ਆਪ ਜੀ ਨੂੰ 28 ਫਰਵਰੀ 1960 ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕਰਕੇ ਆਪ ਜੀ ਦਾ ਨਾਂਅ ਹਰਬੰਸ ਸਿੰਘ ਜੀ (ਬਚਪਨ ਦਾ ਨਾਂਅ) ਬਦਲਕੇ ਪੂਜਨੀਕ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਰੱਖ ਦਿੱਤਾ ਪੂਜਨੀਕ ਪਰਮ ਪਿਤਾ ਜੀ ਨੇ 30 ਸਾਲ ਦੇਸ਼ ਦੇ ਵੱਖ ਵੱਖ ਸੂਬਿਆਂ ’ਚ ਹਜ਼ਾਰਾਂ ਸਤਿਸੰਗ ਫਰਮਾ ਕੇ 11 ਲੱਖ ਤੋਂ ਵੱਧ ਲੋਕਾਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਿਆ ਪੂਜਨੀਕ ਪਰਮ ਪਿਤਾ ਜੀ ਨੇ ਪਵਿੱਤਰ ਗੁਰਗੱਦੀ ਬਖਸ਼ਿਸ਼ ਕਰਦਿਆਂ ਰੂਹਾਨੀਅਤ ਦੇ ਇਤਿਹਾਸ ’ਚ ਨਵੀਂ ਮਿਸਾਲ ਕਾਇਮ ਕੀਤੀ ਆਪ ਜੀ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ 23 ਸਤੰਬਰ 1990 ਨੂੰ ਪਵਿੱਤਰ ਗੁਰਗੱਦੀ ’ਤੇ ਸੁਸ਼ੋਭਿਤ ਕੀਤਾ ਸਵਾ ਸਾਲ ਆਪ ਜੀ ਪੂਜਨੀਕ ਹਜ਼ੂਰ ਪਿਤਾ ਜੀ ਨਾਲ ਸਟੇਜ ’ਤੇ ਬਿਰਾਜਮਾਨ ਰਹੇ ਰੂਹਾਨੀਅਤ ’ਚ ਜ਼ਿਆਦਾਤਰ ਕਿਹਾ ਜਾਂਦਾ ਹੈ ਕਿ ਸਾਡੇ ਤੋਂ ਬਾਅਦ ਇਹ ਨਵੇਂ ਗੁਰੂ ਹੋਣਗੇ। (Shah Satnam Ji Maharaj)
ਇਹ ਵੀ ਪੜ੍ਹੋ : ਸੰਤਾਂ ਦੇ ਬਚਨਾਂ ਨੂੰ ਸੁਣਨ ਵਾਲੇ ਜੀਵ ਬਹੁਤ ਭਾਗਸ਼ਾਲੀ ਹੁੰਦੇ ਹਨ : ਪੂਜਨੀਕ ਗੁਰੂ ਜੀ
ਪਰ ਪੂਜਨੀਕ ਪਰਮ ਪਿਤਾ ਜੀ ਨੇ ਉਸੇ ਦਿਨ ਤੋਂ ਹੀ ਸਾਧ-ਸੰਗਤ ਦੀ ਸੰਭਾਲ ਦੀਆਂ ਤਮਾਮ ਜਿੰਮੇਵਾਰੀਆਂ ਤੇ ਨਾਮ ਸ਼ਬਦ ਦੇਣ ਦਾ ਅਧਿਕਾਰ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਬਖਸ਼ਿਸ਼ ਕੀਤਾ ਕੁਦਰਤ ਦੇ ਅਸੂਲਾਂ ਮੁਤਾਬਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਰੂਪੀ ਬਾਗ ਨੂੰ ਸਜਾ ਕੇ 13 ਦਸੰਬਰ 1991 ਨੂੰ ਆਪਣਾ ਰੂਹਾਨੀ ਚੋਲਾ ਬਦਲ ਲਿਆ ਇਸ ਮਹੀਨੇ ਨੂੰ ਸਾਧ-ਸੰਗਤ ਐੱਮਐੱਸਜੀ ਸੇਵਾ ਭੰਡਾਰੇ ਦੇ ਰੂਪ ’ਚ ਮਾਨਵਤਾ ਦੀ ਸੇਵਾ ਕਰਕੇ ਮਨਾਉਂਦੀ ਹੈ ਸ਼ਾਹ ਸਤਿਨਾਮ ਜੀ ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ਵਿਖੇ 12 ਤੋਂ 15 ਦਸੰਬਰ ਤੱਕ ਅੱਖਾਂ ਦਾ ਮੁਫ਼ਤ ਕੈਂਪ ਲਾਇਆ ਜਾ ਰਿਹਾ ਹੈ,ਜਿਸ ਵਿੱਚ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਦੀ ਜਾਂਚ ਹੋਵੇਗੀ ਇਸ ਕੈਂਪ ’ਚ ਅੱਖਾਂ ਦੇ ਆਪ੍ਰੇਸ਼ਨ ਹੋਣਗੇ ਤੇ ਹਨ੍ਹੇਰੀਆਂ ਜਿੰਦਗੀਆਂ ਰੌਸ਼ਨ ਹੋਣਗੀਆਂ।
ਸੱਚ ਕਹੂੰ ਟੀਮ
ਪਿਆਰੇ ਸਤਿਗੁਰੂ ਜੀ ਨੇ ਖੂਹ ਦਾ ਖਾਰਾ ਪਾਣੀ ਬਚਨਾਂ ਨਾਲ ਕੀਤਾ ਮਿੱਠਾ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ
ਪ੍ਰੇਮੀ ਭੂਰਾ ਸਿੰਘ ਸੇਵਾਦਾਰ ਪਿੰਡ ਮਲਕਾਣਾ, ਤਹਿ. ਤਲਵੰਡੀ ਸਾਬੋ, ਜਿਲ੍ਹਾ ਬਠਿੰਡਾ (ਪੰਜਾਬ) ਤੋਂ ਲਿਖਦਾ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕਿਸ ਤਰ੍ਹਾਂ ਉਨ੍ਹਾਂ ਦੇ ਪਿੰਡ ਦੇ ਖੂਹ ਦਾ ਖਾਰਾ ਪਾਣੀ ਮਿੱਠਾ ਕੀਤਾ ਉਸ ਅਨੋਖੀ ਖੇਡ ਦਾ ਵਰਣਨ ਇਸ ਤਰ੍ਹਾਂ ਹੈ:-
ਦਸੰਬਰ 1965 ਦੀ ਗੱਲ ਹੈ ਕਿ ਸ਼ਹਿਨਸ਼ਾਹ ਪਰਮ ਪਿਤਾ ਜੀ ਨੇ ਮਲਕਾਣਾ ਪਿੰਡ ’ਚ ਸਤਿਸੰਗ ਮਨਜ਼ੂਰ ਕੀਤਾ ਪ੍ਰੇਮੀ ਭੂਰਾ ਸਿੰਘ ਅਤੇ ਉਨ੍ਹਾਂ ਦੇ ਪਿੰਡ ਦੀ ਸਾਧ-ਸੰਗਤ ਰਲ਼ ਕੇ ਸਤਿਸੰਗ ਦੀ ਤਿਆਰੀ ਕਰ ਰਹੀ ਸੀ ਉਨ੍ਹਾਂ ਦਿਨਾਂ ਦੇ ਕੁਝ ਸ਼ੰਕਾਵਾਦੀ ਜੀਵਾਂ ਨੇ ਸਵਾਲ ਉਠਾਇਆ ਕਿ ਜੇਕਰ ਸੱਚੇ ਸੌਦੇ ਵਾਲੇ ਪੂਰਨ ਸੰਤ-ਮਹਾਤਮਾ ਹਨ ਤਾਂ ਸਾਡੇ ਪਿੰਡ ਦੇ ਖੂਹ ਦਾ ਖਾਰਾ ਪਾਣੀ ਮਿੱਠਾ ਕਰ ਦੇਣ। ਸਤਿਸੰਗ ਦਾ ਦਿਨ ਆ ਗਿਆ ਪੂਜਨੀਕ ਪਰਮ ਪਿਤਾ ਜੀ ਵਾਲੀ ਦੋ ਜਹਾਨ ਸਤਿਸੰਗ ਫਰਮਾਉਣ ਲਈ ਪਿੰਡ ਮਲਕਾਣਾ ਪਧਾਰੇ।
ਪੂਜਨੀਕ ਸ਼ਹਿਨਸ਼ਾਹ ਜੀ ਦੇ ਉੱਥੇ ਪਹੁੰਚਣ ’ਤੇ ਸਾਧ-ਸੰਗਤ ਅਤੇ ਪ੍ਰੇਮੀ ਭੂਰਾ ਸਿੰਘ ਸੇਵਾ ਸੰਮਤੀ ਵਾਲੇ ਦੇ ਪਰਿਵਾਰ ਨੇ ਬਹੁਤ ਹੀ ਖੁਸ਼ੀ ਮਨਾਈ ਕਿਉਂਕਿ ਉਨ੍ਹਾਂ ਦੇ ਰਹਿਬਰ ਖੁਦ ਚੱਲ ਕੇ ਉਨ੍ਹਾਂ ਦੇ ਘਰ ਪਹੁੰਚੇ ਸਨ। ਪੂਜਨੀਕ ਪਰਮ ਪਿਤਾ ਜੀ ਨੇ ਸਾਧ-ਸੰਗਤ ਨੂੰ ਉਤਾਰੇ ਵਾਲੇ ਘਰ ਦਰਸ਼ਨ ਦੇਣ ਤੋਂ ਬਾਅਦ ਸਤਿਸੰਗ ਦਾ ਪ੍ਰੋਗਰਾਮ ਸ਼ੁਰੂ ਕਰਵਾ ਦਿੱਤਾ। ਸ਼ਹਿਨਸ਼ਾਹ ਜੀ ਥੋੜ੍ਹੀ ਦੇਰ ਬਾਅਦ ਸਤਿਸੰਗ ’ਚ ਜਾ ਬਿਰਾਜਮਾਨ ਹੋਏ। ਸਤਿਸੰਗ ਤੋਂ ਬਾਅਦ ਨਾਮ ਦੇ ਕੇ ਜਦੋਂ ਪੂਜਨੀਕ ਪਰਮ ਪਿਤਾ ਜੀ ਵਾਪਸ ਆਪਣੇ ਉਤਾਰੇ ਵਾਲੇ ਘਰ ਆ ਰਹੇ ਸਨ ਤਾਂ ਰਸਤੇ ’ਚ ਪ੍ਰੇਮੀ ਹਾਕਮ ਸਿੰਘ ਨੇ ਸਤਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਸ਼ਹਿਨਸ਼ਾਹ ਜੀ ਆਪ ਜੀ ਜਾਂਦੇ-ਜਾਂਦੇ ਆਪਣੇ ਇਸ ਨਾਦਾਨ ਬੱਚੇ ਦੇ ਘਰ ਵੀ ਜ਼ਰੂਰ ਪਵਿੱਤਰ ਚਰਨ-ਕਮਲ ਪਾ ਕੇ ਜਾਓ ਜੀ। ਹਾਕਮ ਸਿੰਘ ਦੀ ਅਰਦਾਸ ਪ੍ਰਵਾਨ ਹੋ ਗਈ ਪਿਆਰੇ ਸਤਿਗੁਰੂ ਜੀ ਸਾਧ-ਸੰਗਤ ਨਾਲ ਜਾ ਰਹੇ ਸਨ ਰਸਤੇ ’ਚ ਇੱਕ ਵੀਰਾਨ ਖੂਹ ਸੀ। ਅੰਤਰਯਾਮੀ ਦਾਤਾ ਜੀ ਇੱਕਦਮ ਉਸ ਖੂਹ ਕੋਲ ਜਾ ਕੇ ਰੁਕ ਗਏ।
ਪਿਆਰੇ ਸਤਿਗੁਰੂ ਜੀ ਨੇ ਖੂਹ ਦਾ ਖਾਰਾ ਪਾਣੀ ਬਚਨਾਂ ਨਾਲ ਕੀਤਾ ਮਿੱਠਾ
ਸ਼ਹਿਨਸ਼ਾਹ ਜੀ ਨੇ ਖੂਹ ਵੱਲ ਹੱਥ ਨਾਲ ਇਸ਼ਾਰਾ ਕਰਦਿਆਂ ਫਰਮਾਇਆ, ‘‘ਭਾਈ! ਇਹ ਖੂਹ ਉਦਾਸ ਕਿਉਂ ਹੈ?’’ ਮੌਜ਼ੂਦ ਪ੍ਰੇਮੀਆਂ ਨੇ ਦੱਸਿਆ ਕਿ ਪਰਮ ਪਿਤਾ ਜੀ! ਇਸ ਦਾ ਪਾਣੀ ਏਨਾ ਖਾਰਾ ਹੈ ਕਿ ਇਸ ਨੂੰ ਪੀਣ ਨਾਲ ਦਸਤ ਲੱਗ ਜਾਂਦੇ ਹਨ ਇਸ ਲਈ ਪਿੰਡ ਵਾਲੇ ਇਸ ਦਾ ਪਾਣੀ ਨਹੀਂ ਪੀਂਦੇ। ਉਸ ਸਮੇਂ ਪ੍ਰੇਮੀਆਂ ਨੇ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਚਰਨ-ਕਮਲਾਂ ’ਚ ਅਰਜ਼ ਕਰ ਦਿੱਤੀ, ਸ਼ਹਿਨਸ਼ਾਹ ਜੀ ਇਸ ਖੂਹ ਦਾ ਪਾਣੀ ਮਿੱਠਾ ਹੋ ਜਾਵੇ ਸਾਰੇ ਪਿੰਡ ਵਾਲਿਆਂ ਦੀ ਬੱਸ ਇਹੀ ਇੱਛਾ ਹੈ।
ਦਿਆਲੂ ਦਾਤਾ ਜੀ ਨੇ ਫ਼ਰਮਾਇਆ, ‘‘ਭਾਈ! ਤੁਹਾਡੇ ਲਈ ਬੇਪਰਵਾਹ ਸਾਈਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਕੋਲ ਅਰਦਾਸ ਕਰਦੇ ਹਾਂ, ਸ਼ਾਇਦ ਤੁਹਾਡੀ ਇਹ ਅਰਦਾਸ ਮਨਜ਼ੂਰ ਹੋ ਜਾਵੇ, ਇਸ ਦਾ ਪਾਣੀ ਤਾਂ ਜ਼ਰੂਰ ਮਿੱਠਾ ਹੋ ਜਾਵੇਗਾ, ਪਰ ਤੁਸੀਂ ਤਾਂ ਹੱਥਾਂ ’ਤੇ ਸਰ੍ਹੋ੍ਂ ਜਮਾਉਣ ਵਾਲੀ ਗੱਲ ਕਰਦੇ ਹੋ’’ ਸ਼ਹਿਨਸ਼ਾਹ ਜੀ ਸਰਵਸ਼ਕਤੀਮਾਨ ਦੇ ਪਵਿੱਤਰ ਬਚਨ ਤਾਂ ਹੋ ਹੀ ਗਏ ਸਨ, ਉਹ ਟਲ਼ ਨਹੀਂ ਸਕਦੇ ਸਨ। ਸਤਿਗੁਰੂ ਜੀ ਦੀ ਮਿਹਰ ਸਦਕਾ ਉਸ ਖੂਹ ਦਾ ਪਾਣੀ ਮਿੱਠਾ ਹੋ ਗਿਆ। ਪਿੰਡ ਦੇ ਸ਼ੰਕਾਵਾਦੀ ਲੋਕ ਇਹ ਦੇਖ ਕੇ ਹੈਰਾਨ ਰਹਿ ਗਏ ਕਈ ਸਾਲਾਂ ਤੋਂ ਵੀਰਾਨ ਜਿਹੇ ਪਏ ਉਸ ਖੂਹ ਦਾ ਪਾਣੀ ਮਿੱਠਾ ਹੋਣ ਨਾਲ ਪਿੰਡ ਵਾਸੀਆਂ ਦੇ ਭਾਗ ਜਾਗ ਗਏ। ਘਟ-ਘਟ ਦੇ ਜਾਨਣਹਾਰ ਕੁੱਲ ਮਾਲਕ ਜੀ ਨੇ ਪਿੰਡ ਦੇ ਲੋਕਾਂ ਦੀ ਇੱਛਾ ਨੂੰ ਪੂਰਾ ਕਰ ਦਿੱਤਾ। ਪੂਜਨੀਕ ਪਰਮ ਪਿਤਾ ਜੀ ਦੇ ਇਸ ਪਰਉਪਕਾਰ ਲਈ ਸਾਡੇ ਪਿੰਡ ਵਾਲੇ ਸ਼ਹਿਨਸ਼ਾਹ ਜੀ ਦਾ ਲੱਖ-ਲੱਖ ਸ਼ੁਕਰਾਨਾ ਕਰਨ ਲੱਗੇ।
ਇਹ ਕੁੱਲ ਮਾਲਕ ਦੀ ਦਇਆ-ਮਿਹਰ ਦਾ ਪ੍ਰਤੱਖ ਪ੍ਰਮਾਣ ਹੈ ਕੋਈ ਵੀ ਜੀਵ ਹੁਣ ਵੀ ਖੂਹ ਨੂੰ ਅੱਖਾਂ ਨਾਲ ਦੇਖ ਸਕਦਾ ਹੈ ਤੇ ਪਿੰਡ ਵਾਸੀਆਂ ਤੋਂ ਉਸ ਦਾ ਇਤਿਹਾਸ ਸੁਣ ਸਕਦਾ ਹੈ ਪੂਜਨੀਕ ਪਰਮ ਪਿਤਾ ਜੀ ਨੇ ਪਿੰਡ ਮਲਕਾਣਾ ਦੇ ਲੋਕਾਂ ਦੇ ਪ੍ਰਬਲ ਪੇ੍ਰਮ ਨੂੰ ਦੇਖਦਿਆਂ ਉੱਥੇ ਕਈ ਸਤਿਸੰਗ ਫਰਮਾਏ ਅਤੇ ਬਹੁਤ ਸਾਰੇ ਜੀਵਾਂ ਨੂੰ ਨਾਮ ਦੀ ਅਨਮੋਲ ਦਾਤ ਬਖਸ਼ ਕੇ ਭਵਸਾਗਰ ਤੋਂ ਪਾਰ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
‘‘ਬੇਟਾ, ਚਿੰਤਾ ਨਾ ਕਰੋ, ਮਾਲਕ ਦੇ ਨਾਮ ਦਾ ਸਿਮਰਨ ਕਰੋ, ਮਾਲਕ ਤੁਹਾਨੂੰ ਤੰਦਰੁਸਤ ਪੁੱਤਰ ਦੇਵੇਗਾ!’’
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ
ਮੈਂ ਅਤਿਅੰਤ ਦੁਖੀ ਸਾਂ ਕਿਉਕਿ ਮੇਰੇ ਤਿੰਨ ਬੱਚੇ ਇੱਕ ਤੋਂ ਬਾਅਦ ਇੱਕ ਕਰਕੇ ਪੈਦਾ ਹੁੰਦਿਆਂ ਹੀ ਮਰ ਗਏ ਸਨ ਅਤੇ ਪੇਕਿਆਂ ’ਚ ਮੇਰੇ ਮਾਤਾ-ਪਿਤਾ ਜਿਉਂਦੇ ਨਹੀਂ ਸਨ ਮੈਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਲਿਆ ਹੋਇਆ ਸੀ। ਦੁਨੀਆਂ ਵਾਲੇ ਅਕਸਰ ਮੈਨੂੰ ਤਾਹਨੇ ਦਿੰਦੇ ਸਨ ਕਿ ਤੂੰ ਡੇਰਾ ਸੱਚਾ ਸੌਦਾ ਦਰਬਾਰ ’ਚ ਜਾਂਦੀ ਹੈਂ ਤਾਂ ਗੁਰੂ ਜੀ ਤੈਨੂੰ ਸੰਤਾਨ ਕਿਉ ਨਹੀਂ ਦਿੰਦੇ? ਇਹ ਤਾਹਨੇ ਸੁਣ ਕੇ ਮੈਂ ਆਪਣੀ ਕਿਸਮਤ ਨੂੰ ਕੋਸਦੀ ਰਹਿੰਦੀ ਸੀ ਪਰ ਸਤਿਗੁਰੂ ਦੇ ਪ੍ਰਤੀ ਮੇਰੀ ਸ਼ਰਧਾ ਅਟੁੱਟ ਸੀ।
ਘਰ-ਪਰਿਵਾਰ ਵਾਲੇ ਮੈਨੂੰ ਪਾਖੰਡੀਆਂ ਦੇ ਕੋਲ ਜਾਣ ਲਈ ਮਜ਼ਬੂਰ ਕਰਦੇ ਪਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਦਇਆ-ਮਿਹਰ ਨਾਲ ਮੈਂ ਉਨ੍ਹਾਂ ਕੋਲ ਨਹੀਂ ਗਈ। ਇੱਕ ਦਿਨ ਮੈਂ ਅਤਿਅੰਤ ਦੁਖੀ ਮਨ ਨਾਲ ਪੂਜਨੀਕ ਪਰਮ ਪਿਤਾ ਜੀ ਨੂੰ ਚਿੱਠੀ ਲਿਖ ਕੇ ਆਪਣਾ ਸਾਰਾ ਦੁੱਖ ਸੁਣਾਇਆ ਕੁਝ ਦਿਨ ਬਾਅਦ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਆਪਣੇ ਕੋਲ ਬੁਲਾ ਲਿਆ ਅਤੇ ਪਵਿੱਤਰ ਬਚਨ ਫ਼ਰਮਾਏ, ‘‘ਬੇਟਾ ਚਿੰਤਾ ਨਾ ਕਰੋ, ਮਾਲਕ ਦੇ ਨਾਮ ਦਾ ਸਿਮਰਨ ਕਰੋ ਮਾਲਕ ਤੈਨੂੰ ਤੰਦਰੁਸਤ ਪੁੱਤਰ ਦੇਵੇਗਾ’’ ਇਸ ਤੋਂ ਬਾਅਦ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਪ੍ਰਸ਼ਾਦ ਦਿੱਤਾ ਅਤੇ ਮੈਂ ਖੁਸ਼ੀ-ਖੁਸ਼ੀ ਆਪਣੇ ਘਰ ਆ ਗਈ।
ਪਿਆਰੇ ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਮੈਂ ਸਿਮਰਨ ਕੀਤਾ ਅਤੇ ਹੁਣ ਮੇਰੇ ਤਿੰਨ ਪੁੱਤਰ ਹਨ ਅਤੇ ਬਿਲਕੁਲ ਤੰਦਰੁਸਤ ਹਨ ਮੇਰੇ ਘਰ ’ਚ ਖੁਸ਼ੀਆਂ ਦੇ ਦੀਵੇ ਬਾਲ਼ ਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਮੈਨੂੰ ਸਭ ਕੁਝ ਦਿੱਤਾ ਅਸੀਂ ਪਿਆਰੇ ਸਤਿਗੁਰੂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹੋਏ ਕਹਿੰਦੇ ਹਾਂ ਕਿ ਸਤਿਗੁਰੂ ਸਭ ਦੀ ਸੁਣਦਾ ਹੈ।
ਜਰਨੈਲ ਕੌਰ,
ਕੋਟਕਪੂਰਾ (ਪੰਜਾਬ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਆਓ ਜਾਣੀਏ, ਕਿਵੇਂ ਬਣਿਆ ਸ੍ਰੀ ਜਲਾਲਆਣਾ ਸਾਹਿਬ ‘ਚ ਡੇਰਾ ‘ਮੌਜ ਮਸਤਪੁਰਾ ਧਾਮ’
ਅੱਜ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Shah Satnam Ji Maharaj) ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ‘ਚ ‘ਸੱਚ ਕਹੂੰ’ ਤੁਹਾਨੂੰ ਰੂ-ਬ-ਰੂ ਕਰਵਾ ਰਿਹਾ ਹੈ, ਪਵਿੱਤਰ ਧਰਤੀ ਸ੍ਰੀ ਜਲਾਲਾਆਣਾ ਸਾਹਿਬ ਦੇ ਗੌਰਵਮਈ ਇਤਿਹਾਸ ਨਾਲ, ਜਿਸ ਦੌਰਾਨ ਕਰੋੜਾਂ ਲੋਕਾਂ ਦੇ ਜੀਵਨ ‘ਚ ਖੁਸ਼ੀਆਂ ਛਾਈਆਂ ਆਓ ਜਾਣੀਏ ਕਿਵੇਂ ਰੱਖੀ ਗਈ ਡੇਰਾ ਸੱਚਾ ਸੌਦਾ, ਮੌਜ ਮਸਤਪੁਰਾ ਧਾਮ ਦੀ ਨੀਂਹ ਅਗਸਤ 1956 ਦੀ ਗੱਲ ਹੈ। ਪਿੰਡ ਦੇ ਕੁਝ ਜ਼ਿੰਮੇਵਾਰ ਡੇਰਾ ਸ਼ਰਧਾਲੂਆਂ ਨੇ ਸ. ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਦੇ ਨਾਲ ਆ ਕੇ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੂੰ ਪਿੰਡ ‘ਚ ਡੇਰਾ ਬਣਾਉਣ ਲਈ ਅਰਜ਼ ਕੀਤੀ।
ਬੇਪਰਵਾਹ ਸ਼ਾਹ ਮਸਤਾਨਾ ਜੀ ਨੇ ਖੁਸ਼ ਹੁੰਦਿਆਂ ਹੁਕਮ ਫ਼ਰਮਾਇਆ ਕਿ ਤੁਹਾਡਾ ਡੇਰਾ ਮਨਜ਼ੂਰ ਹੈ ਜ਼ਮੀਨ ਦੱਸੋ, ਕਿੱਥੇ ਬਣਾਓਗੇ? ਸਭ ਨੇ ਪਿੰਡ ਦੇ ਬਿਲਕੁਲ ਨੇੜੇ 2 ਏਕੜ 16 ਮਰਲੇ ਜ਼ਮੀਨ ਦਾ ਨਕਸ਼ਾ ਦਿਖਾਇਆ, ਜੋ ਪਿੰਡ ਦੇ ਉੱਤਰੀ-ਪੱਛਮੀ ਦਿਸ਼ਾ ‘ਚ ਸਥਿਤ ਹੈ ਇਹ ਉਹ ਜ਼ਮੀਨ ਹੈ ਜਿੱਥੇ ਹੁਣ ਦਰਬਾਰ (ਡੇਰਾ ਸੱਚਾ ਸੌਦਾ, ਮੌਜ ਮਸਤਪੁਰਾ ਧਾਮ) ਸਥਿੱਤ ਹੈ ਤੇ ਰਜਬਾਹਾ (ਪਾਣੀ ਦਾ ਛੋਟਾ ਨਾਲਾ) ਵੀ ਕੋਲੋਂ ਲੰਘਦਾ ਹੈ।
ਪੂਜਨੀਕ ਬੇਪਰਵਾਹ ਜੀ ਨੇ ਮਨਜ਼ੂਰੀ ਪ੍ਰਦਾਨ ਕਰਦਿਆਂ ਹੁਕਮ ਫ਼ਰਮਾਇਆ, ‘ਵਰੀ! ਇਹ ਜ਼ਮੀਨ ਠੀਕ ਹੈ ਕੱਚੀਆਂ ਇੱਟਾਂ ਕੱਢ ਕੇ ਡੇਰਾ ਬਣਾਉਣਾ ਸ਼ੁਰੂ ਕਰ ਦਿੱਤਾ
ਇੱਟਾਂ ਖੁਦ ਆਪਣੇ ਹੱਥੀਂ ਕੱਢਣੀਆਂ ਹਨ।
ਆਪਣੇ ਪਿਆਰੇ ਮੁਰਸ਼ਿਦ ਦਾਤਾ ਜੀ ਦੇ ਹੁਕਮ ਅਨੁਸਾਰ ਪਿੰਡ ਦੀ ਸਾਧ-ਸੰਗਤ ‘ਚ ਬਹੁਤ ਜ਼ਰਬਰਦਸਤ ਖੁਸ਼ੀ ਪਾਈ ਗਈ।
ਪੂਜਨੀਕ ਪਰਮ ਪਿਤਾ ਜੀ ਆਪਣੇ ਘਰੋਂ ਇੱਕ ਥਾਲੀ ਭਰ ਕੇ ਗੁੜ ਲੈ ਆਏ।
ਉਸੇ ਸ਼ਾਮ ਨਿਸ਼ਾਨ ਲਾ ਕੇ ਗੁਫ਼ਾ ਦੀ ਨੀਂਹ ਪੁੱਟ ਦਿੱਤੀ ਗਈ।
ਸਭ ਨੂੰ ਗੁੜ ਦਾ ਪ੍ਰਸਾਦ ਵੰਡਿਆ ਗਿਆ।
ਆਪਣੇ ਪਿਆਰੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਆਸ਼ਰਮ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ।
ਦਿਨ ਦੇ ਸਮੇਂ ਇੱਟਾਂ ਕੱਢੀਆਂ ਜਾਂਦੀਆਂ ਤੇ ਰਾਤ ਨੂੰ ਸਾਰੀ ਸੰਗਤ ਨੀਂਹ ਦੀ ਪੁਟਾਈ ਕਰਦੀ।
ਸਾਰੇ ਪਿੰਡ ਵਿਚ ਇਸ ਗੱਲ ਦਾ ਬਹੁਤ ਉਤਸ਼ਾਹ ਸੀ।
ਪੂਜਨੀਕ ਪਰਮ ਪਿਤਾ ਜੀ ਵੀ ਸਾਧ-ਸੰਗਤ ਦੇ ਨਾਲ ਦਰਬਾਰ ਵਿਚ ਇੱਟਾਂ ਕੱਢਦੇ ਰਹੇ।
ਇਸ ਤਰ੍ਹਾਂ ਸਾਧ-ਸੰਗਤ ਦੇ ਪੂਰੇ ਉਤਸ਼ਾਹ ਨਾਲ ਆਸ਼ਰਮ ‘ਚ ਇੱਕ ਸ਼ਹਿਨਸ਼ਾਹੀ ਗੁਫ਼ਾ, ਉਸਦੇ ਅੱਗੇ ਬਰਾਂਡਾ, ਇੱਕ ਛੋਟਾ ਚੁਬਾਰਾ, ਮੁੱਖ ਗੇਟ ਤੇ ਕੱਚੀ ਚਾਰਦੀਵਾਰੀ ਬਣਵਾਈ।
ਜਦੋਂ ਸਾਈਂ ਜੀ ਨੇ ਪਰਮ ਪਿਤਾ ਜੀ ਨੂੰ ਕੀਤੇ ਬਚਨ…
ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ ਸ੍ਰੀ ਜਲਾਲਆਣਾ ਸਾਹਿਬ ‘ਚ ਪਹਿਲਾ ਸਤਿਸੰਗ ਫ਼ਰਮਾਇਆ ਰਾਤ ਨੂੰ ਸਤਿਸੰਗ ਤੋਂ ਬਾਅਦ ਪੂਜਨੀਕ ਸ਼ਹਿਨਸ਼ਾਹ ਜੀ ਨੇ ਪੂਜਨੀਕ ਪਰਮ ਪਿਤਾ ਜੀ ਦੇ ਘਰ ‘ਚ ਹੀ ਨਾਮ ਦੀ ਇਲਾਹੀ ਦਾਤ ਪ੍ਰਦਾਨ ਕੀਤੀ। ਬੇਪਰਵਾਹ ਜੀ ਨੇ ਪੂਜਨੀਕ ਪਰਮ ਪਿਤਾ ਜੀ ਵੱਲ ਇਸ਼ਾਰਾ ਕਰਦਿਆਂ ਬਚਨ ਫ਼ਰਮਾਏ, ”ਸਰਦਾਰ ਹਰਬੰਸ ਸਿੰਘ (ਪੂਜਨੀਕ ਪਰਮ ਪਿਤਾ ਜੀ) ਆਪ ਇਨ੍ਹਾਂ ਸਭ ਦੇ ਜ਼ਮਾਨਤੀ ਹੋ’। ਇਸ ‘ਤੇ ਪੂਜਨੀਕ ਪਰਮ ਪਿਤਾ ਜੀ ਨੇ ਅਰਜ਼ ਕੀਤੀ, ”ਸਾਈਂ ਜੀ, ਆਪ ਜੀ ਨੇ ਇਨ੍ਹਾਂ ਨੂੰ ਨਾਮ ਦੇਣਾ ਹੈ ਤੇ ਆਪ ਜੀ ਨੇ ਖੁਦ ਹੀ ਇਨ੍ਹਾਂ ਨੂੰ ਸੰਸਾਰ ਸਾਗਰ ‘ਚੋਂ ਪਾਰ ਲੰਘਾਉਣਾ ਹੈ। ਫਿਰ ਅਸੀਂ ਜ਼ਿੰਮੇਵਾਰ ਕਿਵੇਂ ਹੋਏ?” ਬੇਪਰਵਾਹ ਜੀ ਨੇ ਬਚਨ ਫ਼ਰਮਾਏ, ”ਨਹੀਂ ਵਰੀ! ਆਪ ਹੀ ਇਨ੍ਹਾਂ ਦੇ ਜ਼ਿੰਮੇਵਾਰ ਹੋ। ਅਗਲੇ ਜਹਾਨ ਦੇ ਜ਼ਿੰਮੇਵਾਰ ਵੀ ਆਪ ਹੋ। ਇਨ੍ਹਾਂ ਲਈ ਇੱਥੋਂ ਦੇ ਜ਼ਿੰਮੇਵਾਰ ਵੀ ਆਪ ਹੀ ਹੋ”।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਮ-ਨਾਮ ਨਾਲ ਸੁਧਰ ਸਕਦੀ ਹੈ ਦੁਨੀਆ
ਇਸ ਧਰਤੀ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਹ ਕਦੇ ਸੰਤਾਂ,ਪੀਰ-ਪੈਗੰਬਰਾਂ ਤੋਂ ਰਹਿਤ ਨਹੀਂ ਹੁੰਦੀ ਹਰ ਯੁਗ ‘ਚ ਸੰਤ-ਫ਼ਕੀਰਾਂ ਦਾ ਆਗਮਨ ਜੀਵ-ਆਤਮਾਵਾਂ ਨੂੰ ਸੁਖਦਾਈ ਅਹਿਸਾਸ ਕਰਵਾਉਂਦਾ ਆ ਰਿਹਾ ਹੈ ਸੱਚਾ ਗੁਰੂ ਅਸਲ ‘ਚ ਉਹ ਆਇਨਾ ਹੈ ਜੋ ਰੂਹਾਨੀਅਤ, ਸੂਫ਼ੀਅਤ ਦਾ ਸਹੀ ਦਰਸ਼ਨ ਕਰਵਾਉਂਦਾ ਹੈ ਰੂਹਾਨੀਅਤ ਸੱਚ ਨੂੰ ਉਜਾਗਰ ਕਰਨ ਦਾ ਇੱਕ ਅਜਿਹਾ ਮਜ਼ਬੂਤ ਮਾਧਿਅਮ ਹੈ, ਜਿਸ ਨੂੰ ਸੰਤ-ਸਤਿਗੁਰੂ ਦੀ ਪਵਿੱਤਰ ਹਜ਼ੂਰੀ ‘ਚ ਹੀ ਸਮਝਿਆ ਜਾ ਸਕਦਾ ਹੈ ਸੰਤ-ਮਹਾਂਪੁਰਸ਼ਾਂ ਦਾ ਸਬੰਧ ਕਿਸੇ ਧਰਮ, ਜਾਤੀ ਜਾਂ ਸੰਪਰਦਾਏ ਨਾਲ ਨਹੀਂ ਹੁੰਦਾ ਸਗੋਂ ਉਹ ਤਾਂ ਸਮੂਹ ਜੀਵ-ਆਤਮਾਵਾਂ ਨਾਲ ਜੁੜਿਆ ਹੁੰਦਾ ਹੈ ਜਦੋਂ ਸੰਤ-ਮਹਾਤਮਾ ਮਨੁੱਖ ਨੂੰ ਰਸਤੇ ਤੋਂ ਭਟਕਦਿਆਂ ਦੇਖਦੇ ਹਨ ਤਾਂ ਬੇਹੱਦ ਦੁਖੀ ਹੁੰਦੇ ਹਨ ਕਿਉਂਕਿ ਦੁਖੀ ਮਨੁੱਖ ਨੂੰ ਦੇਖ ਕੇ ਉਹ ਵਿਆਕੁਲ ਤੇ ਫ਼ਿਕਰਮੰਦ ਹੋਏ ਬਿਨਾ ਨਹੀਂ ਰਹਿ ਸਕਦੇ।
ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ
ਭਲੇ ਕੀ ਕਹੂੰ ਸੰਨ 1954, ਗਦਰਾਣਾ ਜ਼ਿਲ੍ਹਾ ਸਰਸਾ ‘ਚ ਸਤਿਸੰਗ ਸੀ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਉੱਥੇ ਪਧਾਰਨ ਲਈ ਸਰਸਾ ਤੋਂ ਰੇਲਗੱਡੀ ਰਾਹੀਂ ਲੱਕੜਵਾਲੀ ਦੇ ਰੇਲਵੇ ਸਟੇਸ਼ਨ ਪਹੁੰਚੇ ਉੱਥੇ ਸਾਧ-ਸੰਗਤ ਨੇ ਬੇਪਰਵਾਹ ਸ਼ਾਹ ਮਸਤਾਨਾ ਜੀ ਦਾ ਸਵਾਗਤ ਕੀਤਾ ਪਿੰਡ ਗਦਰਾਣਾ ਦੀ ਸਾਧ-ਸੰਗਤ ਉੱਥੇ ਪੂਜਨੀਕ ਗੁਰੂ ਜੀ ਲਈ ਰਥ ਲੈ ਕੇ ਆਈ ਸੀ ਪਰ ਬੇਪਰਵਾਹ ਜੀ ਪੈਦਲ ਹੀ ਚੱਲਦੇ ਗਏ ਅੱਗੇ-ਅੱਗੇ ਭਜਨ ਮੰਡਲੀ ਨੱਚਦੀ ਗਾਉਂਦੀ ਹੋਈ ਜਾ ਰਹੀ ਸੀ ਭਜਨ ਬੋਲਿਆ ਜਾ ਰਿਹਾ ਸੀ।
”ਅਜਲ ਸਪੈਸ਼ਲ ਆਨੇ ਵਾਲੀ ਹੈ ਤੇਰੇ ਭਲੇ ਕੀ ਕਹੂੰ ਥੋੜ੍ਹਾ ਖਾਹ ਤੇਰੇ ਭਲੇ ਕੀ ਕਹੂੰ” ਪੂਜਨੀਕ ਮਸਤਾਨਾ ਜੀ ਨੇ ਵਿਚਾਲੇ ਕਿਹਾ, ‘ਕਾਖ ਮੇਂ ਖੇਸ ਤੇਰੇ ਭਲੇ ਕੀ ਕਹੂੰ”  ਇਹ ਸੁਣ ਕੇ ਸਾਰੀ ਸਾਧ-ਸੰਗਤ ਬਹੁਤ ਹੱਸੀ ਸਤਿਸੰਗ ਤੋਂ ਬਾਅਦ ਪੂਜਨੀਕ ਬੇਪਰਵਾਹ ਜੀ ਡੇਰਾ ਸੱਚਾ ਸੌਦਾ ਲੱਕੜਵਾਲੀ ਤੋਂ ਪੂਰਬ ਦੀ ਦਿਸ਼ਾ ‘ਚ ਖੜ੍ਹੇ ਸਨ ਉੱਥੇ ਉਨ੍ਹਾਂ ਨੇ ਪੱਛਮ ਵੱਲ ਇਸ਼ਾਰਾ ਕੀਤਾ ਤੇ ਫ਼ਰਮਾਇਆ, ਉੱਥੇ ਸਟੇਸ਼ਨ, ਆਸ਼ਰਮ ਦੇ ਸਾਹਮਣੇ ਬਣੇਗਾ, ਸੰਗਤ ਨੂੰ ਅਰਾਮ ਰਹੇਗਾ’ ਕੁਝ ਹੀ ਸਮੇਂ ਬਾਅਦ ਸ਼ਹਿਨਸ਼ਾਹ ਜੀ ਦੇ ਇਲਾਹੀ ਬਚਨ ਪੂਰੇ ਹੋਏ ਤੇ ਆਸ਼ਰਮ ਦੇ ਸਾਹਮਣੇ ਸਟੇਸ਼ਨ ਬਣ ਗਿਆ, ਜਿਸਦਾ ਨਾਂਅ ਹੁਣ ਸੁਖਚੈਨ ਹੈ।
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ
‘ਪਿੰਡ ਤਰ ਗਿਆ ਨਸੀਬਪੁਰਾ ਸਾਰਾ, ਗੁਰੂ ਦੇ ਨਾਲ ਤਾਰ ਜੋੜ ਕੇ’
17 ਜੂਨ 1967 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸਤਿਸੰਗ ਫ਼ਰਮਾਉਣ ਲਈ ਪਿੰਡ ਕੈਲੇ ਵਾਂਦਰ ਜ਼ਿਲ੍ਹਾ ਬਠਿੰਡਾ ਪਧਾਰੇ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ‘ਦੋ ਘੜੀ ਤੂੰ ਬੈਠ ਕੇ ਬੰਦੇ ਰਾਮ ਨਾਮ ਗੁਣ ਗਾ..’ ‘ਤੇ ਵਿਆਖਿਆ ਕੀਤੀ ਸਾਰੀ ਰਾਤ ਸਤਿਸੰਗ ਚੱਲਿਆ ਸਾਧ-ਸੰਗਤ ਦੇ ਪ੍ਰੇਮ ਨੂੰ ਵੇਖ ਕੇ ਪੂਜਨੀਕ ਪਰਮ ਪਿਤਾ ਜੀ ਬਹੁਤ ਖੁਸ਼ ਹੋਏ ਰਾਤ ਦਾ ਸਤਿਸੰਗ ਸਮਾਪਤ ਹੋਣ ਤੋਂ ਬਾਅਦ ਪਰਮ ਪਿਤਾ ਜੀ ਨੇ ਫ਼ਿਰ ਅਗਲੇ ਦਿਨ ਉੱਥੇ ਸਤਿਸੰਗ ਫ਼ਰਮਾਇਆ ਸਤਿਸੰਗ ਦਾ ਪ੍ਰੇਮ ਵੇਖ ਕੇ ਪਰਮ ਪਿਤਾ ਜੀ ਬਹੁਤ ਖੁਸ਼ ਹੋਏ ਤੇ ਫ਼ਰਮਾਇਆ ਕਿ ‘ਬੇਟਾ! ਤੁਹਾਡੇ ਪਿੰਡ ਦਾ ਪਹਿਲਾ ਨੰਬਰ ਹੈ”।
ਪ੍ਰੇਮੀ ਧਨੀ ਰਾਮ ਨੂੰ ਕੋਲ ਸੱਦ ਕੇ ਪਰਮ ਪਿਤਾ ਜੀ ਨੇ ਫ਼ਰਮਾਇਆ ਕਿ ਬੇਟਾ, ਤੁਹਾਡੀ ਸਾਧ-ਸੰਗਤ ਪਹਿਲਾ ਨੰਬਰ ਲੈਣਾ ਚਾਹੁੰਦੀ ਹੈ ਇਸ ‘ਤੇ ਧਨੀਰਾਮ ਨੇ ਕਿਹਾ ਕਿ ਸਤਿਗੁਰੂ ਜੀ ਸਾਡੀ ਪ੍ਰੀਤ ਰੂਪੀ ਤਾਰ ਆਪ ਜੀ ਨਾਲ ਇਸੇ ਤਰ੍ਹਾਂ ਜੁੜੀ ਰਹੇ ਫਿਰ ਪਰਮ ਪਿਤਾ ਜੀ ਨੇ ਫ਼ਰਮਾਇਆ, ”ਬੇਟਾ! ਤੁਸੀਂ ਤਾਂ ਸਭ ਕੁਝ ਪਾ ਗਏ ਜਦੋਂ ਤਾਰ ਹੀ ਮਾਲਕ ਨਾਲ ਜੁੜ ਗਈ ਤਾਂ ਪਿੱਛੇ ਫਿਰ ਕੀ ਰਹਿ ਗਿਆ” ਇੰਨਾ ਸੁਣ ਕੇ ਸਾਰੀ ਸਾਧ-ਸੰਗਤ ਨੱਚ ਉੱਠੀ।
ਅਗਲੇ ਸਤਿਸੰਗ ਨੇ ਹੋਰ ਜ਼ਿਆਦਾ ਉਤਸ਼ਾਹ ਵਿਖਾਇਆ ਸਤਿਗੁਰੂ ਜੀ ਨੇ ਖੁਸ਼ ਹੋ ਕੇ ਉਸ ਪਿੰਡ ਦਾ ਨਾਂਅ ਕੈਲੇ ਵਾਂਦਰ ਤੋਂ ਬਦਲ ਕੇ ‘ਨਸੀਬਪੁਰਾ’ ਰੱਖ ਦਿੱਤਾ ਤੇ ਫ਼ਰਮਾਇਆ, ”ਬੇਟਾ! ਇਹ ਤਾਂ ਨਸੀਬਾਂ ਵਾਲਾ ਨਗਰ ਹੈ” ਪਰਮ ਪਿਤਾ ਜੀ ਨੇ ਉਸ ਸਮੇਂ ਗਾਈ ਜਾ ਰਹੀ ਕਵਾਲੀ ‘ਚ ਇਹ ਲਾਈਨ ਜੋੜ ਦਿੱਤੀ ‘ਪਿੰਡ ਤਰ ਗਿਆ ਨਸੀਬਪੁਰਾ ਸਾਰਾ, ਗੁਰੂ ਦੇ ਨਾਲ ਤਾਰ ਜੋੜ ਕੇ’।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਰਾਮ-ਨਾਮ ਨਾਲ ਖਤਮ ਹੁੰਦੀ ਹੈ ਬੁਰੀ ਸੋਚ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਪਰ ਭਾਗਾਂਵਾਲੇ ਜੀਵ ਹੀ ਸਿਮਰਨ ਕਰਦੇ ਹਨ ਇਸ ਘੋਰ ਕਲਿਯੁਗ ‘ਚ ਲੋਕ ਹੋਰ ਕੰਮ-ਧੰਦਿਆਂ ‘ਚ ਮਸਤ ਹਨ ਪਰ ਮਾਲਕ ਦੀ ਭਗਤੀ ਇਬਾਦਤ ਕੋਈ ਭਾਗਾਂਵਾਲਾ ਹੀ ਕਰ ਪਾਉਂਦਾ ਹੈ ਜਾਂ ਜੋ ਇਨਸਾਨ ਆਪਣੀ ਖੁਦ-ਮੁਖਤਿਆਰੀ ਦਾ ਫਾਇਦਾ ਉਠਾਉਂਦੇ ਹੋਏ ਸਤਿਸੰਗ ਸੁਣਦੇ  ਹਨ, ਅੱਲ੍ਹਾ, ਵਾਹਿਗੁਰੂ ਦੀ ਯਾਦ ‘ਚ ਬੈਠਦੇ ਹਨ, ਮਾਲਕ ਉਨ੍ਹਾਂ ਨੂੰ ਹਿੰਮਤ ਦਿੰਦਾ ਹੈ ਤੇ ਉਹ ਮਾਲਕ ਦੀ ਭਗਤੀ-ਇਬਾਦਤ ‘ਚ ਲੱਗ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਰਾਮ-ਨਾਮ ਨਾਲ ਤਮਾਮ ਦੁਨੀਆ ਸੁਧਰ ਰਹੀ ਹੈ ਦੁਨੀਆ ਸੁਧਰੇਗੀ ਤਾਂ ਇਸ ਧਰਤੀ ‘ਤੇ ਪਿਆਰ-ਮੁਹੱਬਤ ਦੀ ਗੰਗਾ ਵਹਿ ਸਕਦੀ ਹੈ ਇਨਸਾਨ ਤਮਾਮ ਖੁਸ਼ੀਆਂ ਦਾ ਹੱਕਦਾਰ ਬਣ ਸਕਦਾ ਹੈ।
ਪਰ ਕੀ ਆਮ, ਭੋਲਾ-ਭਾਲਾ ਇਨਸਾਨ ਇਸ ‘ਤੇ ਯਕੀਨ ਕਰੇਗਾ ਦੁਨੀਆ ਸੁਧਰਨ ਨਾਲ, ਰਾਮ-ਨਾਮ ਥਾਂ-ਥਾਂ ਹੋਣ ਨਾਲ ਵੀ ਬਹੁਤ ਸਾਰੇ ਲੋਕਾਂ ਨੂੰ ਤਕਲੀਫ਼ ਹੁੰਦੀ ਹੈ ਕਿ ਜੇਕਰ ਇੰਜ ਹੀ ਰਾਮ-ਨਾਮ ਫੈਲਦਾ ਰਿਹਾ ਤਾਂ ਸਾਰੀ ਜਗ੍ਹਾ ਹੀ ਰਾਮ-ਨਾਮ ਹੋਵੇਗਾ ਤਾਂ ਭਾਈ, ਜੇਕਰ ਮਾਲਕ ਨੂੰ ਮਨਜ਼ੂਰ ਹੈ ਤਾਂ ਅਜਿਹਾ ਹੀ ਹੋਵੇਗਾ ਕਿਉਂਕਿ ਜਦੋਂ ਉਸਦੀ ਮਰਜ਼ੀ ਹੁੰਦੀ ਹੈ ਉਦੋਂ ਰਾਮ-ਨਾਮ ਹੁੰਦਾ ਹੈ ਰਾਮ-ਨਾਮ ਚੱਲ ਰਿਹਾ ਹੈ ਬਸ, ਤੁਸੀਂ ਉਸ ਨਾਲ ਜੁੜ ਜਾਓ ਉਹ ਧੁਨ, ਅਨਹਦ-ਨਾਦ ਜੋ ਤੁਹਾਡੇ ਅੰਦਰ ਚੱਲ ਰਿਹਾ ਹੈ, ਤੁਸੀਂ ਜਿਵੇਂ ਹੀ ਉਸ ਨਾਲ ਜੁੜੋਗੇ ਤਾਂ ਉਹ ਅੰਦਰ-ਬਾਹਰੋਂ ਉਸ ਦਇਆ-ਮਿਹਰ, ਰਹਿਮਤ  ਨਾਲ ਮਿਲਾ ਦੇਵੇਗਾ ਜੋ ਤਮਾਮ ਗ਼ਮ, ਚਿੰਤਾ, ਪਰੇਸ਼ਾਨੀਆਂ ਨੂੰ ਮਿਟਾਉਂਦਿਆਂ ਤੁਹਾਨੂੰ ਖੁਸ਼ੀਆਂ ਨਾਲ ਮਾਲਾਮਾਲ ਕਰ ਦੇਵੇਗੀ।