America - Sach Kahoon Punjabi
Gut Bacteria: ਅਮਰੀਕੀ ਵਿਗਿਆਨੀਆਂ ਨੇ ਖੋਜਿਆ ਅਜਿਹਾ ਗਟ ਬੈਕਟੀਰੀਆ ਜੋ ਭਾਰ ਘਟਾਉਣ ਵਿੱਚ ਵੀ ਮੱਦਦਗਾਰ
Gut Bacteria: ਨਵੀਂ ਦਿੱਲੀ, (ਆਈਏਐਨਐਸ)। ਅਮਰੀਕੀ ਖੋਜਕਰਤਾਵਾਂ ਨੇ ਇੱਕ ਗਟ ਬੈਕਟੀਰੀਆ ਦੀ ਖੋਜ ਕੀਤੀ ਹੈ ਜੋ ਲੋਕਾਂ ਨੂੰ ਭਾਰ ਘਟਾਉਣ ਅਤੇ ਉਨ੍ਹਾਂ ਦੀ ਮੈਟਾਬੋਲਿਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮੱਦਦ ਕਰ ਸਕਦਾ ਹੈ। ਇਹ ਇੱਕ ਕ੍ਰਾਂਤੀਕਾਰੀ ਖੋਜ ਹੈ ਜੋ ਲੋਕਾਂ ਨੂੰ ਭਾਰ ਘਟਾਉਣ ਵਾਲੇ ਟੀਕਿਆਂ ਅਤੇ ਦਵਾਈਆਂ ਤੋਂ ਮੁਕਤ ਕਰ ਸਕਦੀ ਹੈ। ਚੂਹਿਆਂ ‘ਤੇ ਕੀਤੇ ਗਏ ਇੱਕ ਅਧਿਐਨ ਵਿੱਚ ਯੂਟਾਹ ਯੂਨੀਵਰਸਿਟੀ ਦੀ ਇੱਕ ਟੀਮ ਨੇ ਪਾਇਆ ਕਿ ਇੱਕ ਖਾਸ ਕਿਸਮ ਦਾ ਗਟ ਬੈਕਟੀਰੀਆ, ‘ਟਿਊਰੀਸੀਬੈਕਟਰ’, ਮੈਟਾਬੋਲਿਕ ਸਿਹਤ ਨੂੰ ਬਿਹਤਰ ਬਣਾਉਣ ਦੇ ਸਮਰੱਥ ਹੈ ਅਤੇ ਭਾਰ ਵਧਣ ਨੂੰ ਰੋਕਣ ਵਿੱਚ ਵੀ ਪ੍ਰਭਾਵਸ਼ਾਲੀ ਹੈ।
ਖੋਜਕਰਤਾਵਾਂ ਨੇ ਪਾਇਆ ਕਿ ਮੋਟੇ ਲੋਕਾਂ ਵਿੱਚ ਟੂਰੀਸੀਬੈਕਟਰ ਘੱਟ ਪ੍ਰਚਲਿਤ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸੂਖਮ ਜੀਵ ਮਨੁੱਖੀ ਭਾਰ ਨੂੰ ਪ੍ਰਬੰਧਨ ਵਿੱਚ ਮੱਦਦ ਕਰਦਾ ਹੈ। ਇਹ ਪੇਪਰ ‘ਸੈੱਲ ਮੈਟਾਬੋਲਿਜ਼ਮ’ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਸੀ। ਟੀਮ ਦਾ ਦਾਅਵਾ ਹੈ ਕਿ ਇਹ ਨਤੀਜੇ ਗਟ ਬੈਕਟੀਰੀਆ ਨੂੰ ਸੰਸ਼ੋਧਿਤ ਕਰਕੇ ਭਾਰ ਨੂੰ ਕੰਟਰੋਲ ਕਰਨ ਦੇ ਨਵੇਂ ਤਰੀਕੇ ਸੁਝਾਅ ਸਕਦੇ ਹਨ। ਟਿਊਰੀਸੀਬੈਕਟਰ, ਇੱਕ ਡੰਡੇ ਦੇ ਆਕਾਰ ਦਾ ਬੈਕਟੀਰੀਆ, ਉੱਚ ਚਰਬੀ ਵਾਲੀ ਖੁਰਾਕ ਵਾਲੇ ਚੂਹਿਆਂ ਵਿੱਚ ਇਕੱਲੇ ਬਲੱਡ ਸ਼ੂਗਰ, ਬਲੱਡ ਫੈਟ ਦੇ ਪੱਧਰ ਅਤੇ ਭਾਰ ਵਧਣ ਨੂੰ ਘਟਾਉਂਦਾ ਪਾਇਆ ਗਿਆ ਸੀ।
ਇਹ ਵੀ ਪੜ੍ਹੋ: Fertilizer Crisis: ਟੋਂਕ ਜ਼ਿਲ੍ਹੇ ’ਚ ਖਾਦ ਦੀ ਘਾਟ, ਸਵੇਰ ਤੋਂ ਲਾਈਨਾਂ ’ਚ ਖੜ੍ਹੇ ਰਹੇ ਕਿਸਾਨ
ਟਿਊਰੀਸੀਬੈਕਟਰ ਦੇ ਪ੍ਰਭਾਵ ਵਿਲੱਖਣ ਨਹੀਂ ਹੋ ਸਕਦੇ; ਬਹੁਤ ਸਾਰੇ ਵੱਖ-ਵੱਖ ਗਟ ਬੈਕਟੀਰੀਆ ਸੰਭਾਵਿਤ ਤੌਰ ‘ਤੇ ਪਾਚਕ ਸਿਹਤ ਵਿੱਚ ਯੋਗਦਾਨ ਪਾਉਂਦੇ ਹਨ ਅਤੇ ਜਾਨਵਰਾਂ ਦੇ ਮਾਡਲਾਂ ਵਿੱਚ ਖੋਜਾਂ ਮਨੁੱਖਾਂ ‘ਤੇ ਲਾਗੂ ਨਹੀਂ ਹੋ ਸਕਦੀਆਂ। ਹਾਲਾਂਕਿ, ਖੋਜਕਰਤਾਵਾਂ ਨੂੰ ਉਮੀਦ ਹੈ ਕਿ ਟਿਊਰੀਸੀਬੈਕਟਰ ਅਜਿਹੇ ਇਲਾਜ ਵਿਕਸਤ ਕਰਨ ਲਈ ਇੱਕ ਸ਼ੁਰੂਆਤੀ ਬਿੰਦੂ ਹੋ ਸਕਦਾ ਹੈ ਜੋ ਸਿਹਤਮੰਦ ਮੈਟਾਬੋਲਿਜ਼ਮ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਭਾਰ ਵਧਣ ਤੋਂ ਰੋਕਦੇ ਹਨ।
ਖੋਜਕਰਤਾਵਾਂ ਨੇ ਪਾਇਆ ਕਿ ਟਿਊਰੀਸੀਬੈਕਟਰ ਸੈਰਾਮਾਈਡ ਨਾਮਕ ਚਰਬੀ ਦੇ ਅਣੂਆਂ ਨੂੰ ਬਣਾਉਣ ਦੇ ਤਰੀਕੇ ਨੂੰ ਪ੍ਰਭਾਵਿਤ ਕਰਕੇ ਪਾਚਕ ਸਿਹਤ ਵਿੱਚ ਸੁਧਾਰ ਕਰਦਾ ਹੈ। ਉੱਚ ਚਰਬੀ ਵਾਲੀ ਖੁਰਾਕ ਨਾਲ ਸਿਰਾਮਾਈਡ ਦਾ ਪੱਧਰ ਵਧਦਾ ਹੈ ਅਤੇ ਸਿਰਾਮਾਈਡ ਦੇ ਉੱਚ ਪੱਧਰ ਕਈ ਪਾਚਕ ਬਿਮਾਰੀਆਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿੱਚ ਟਾਈਪ 2 ਸ਼ੂਗਰ ਅਤੇ ਦਿਲ ਦੀ ਬਿਮਾਰੀ ਸ਼ਾਮਲ ਹੈ। “ਵੱਖ-ਵੱਖ ਰੋਗਾਣੂਆਂ ਦੀ ਹੋਰ ਜਾਂਚ ਦੇ ਨਾਲ ਅਸੀਂ ਰੋਗਾਣੂਆਂ ਨੂੰ ਦਵਾਈ ਵਿੱਚ ਬਦਲਣ ਅਤੇ ਬੈਕਟੀਰੀਆਂ ਲੱਭਣ ਦੇ ਯੋਗ ਹੋ ਸਕਦੇ ਹਾਂ ਜੋ ਵੱਖ-ਵੱਖ ਬਿਮਾਰੀਆਂ ਵਾਲੇ ਲੋਕਾਂ ਵਿੱਚ ਖਤਮ ਹੋ ਸਕਦੇ ਹਨ। Gut Bacteria
Russia Vs America: ਅਨੂ ਸੈਣੀ (ਸੱਚ ਕਹੂੰ ਨਿਊਜ਼)। ਅਮਰੀਕਾ ਤੇ ਰੂਸ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਮਹਾਂਸ਼ਕਤੀਆਂ ਹਨ। ਕਿਹਾ ਜਾਂਦਾ ਹੈ ਕਿ ਜੇਕਰ ਇਨ੍ਹਾਂ ਦੋਵਾਂ ਵਿਚਕਾਰ ਸਿੱਧੀ ਜੰਗ ਹੁੰਦੀ ਹੈ, ਤਾਂ ਇਸ ਦਾ ਅਸਰ ਸਿਰਫ਼ ਇਨ੍ਹਾਂ ਦੇਸ਼ਾਂ ’ਤੇ ਹੀ ਨਹੀਂ ਸਗੋਂ ਪੂਰੀ ਦੁਨੀਆ ’ਤੇ ਪਵੇਗਾ। ਦੋਵਾਂ ਕੋਲ ਇੰਨੇ ਸ਼ਕਤੀਸ਼ਾਲੀ ਹਥਿਆਰ ਹਨ ਕਿ ਸਥਿਤੀ ਇੱਕ ਪਲ ’ਚ ਬਦਲ ਸਕਦੀ ਹੈ। ਸਵਾਲ ਇਹ ਹੈ ਕਿ ਜੇਕਰ ਅਜਿਹਾ ਹੁੰਦਾ ਹੈ, ਤਾਂ ਕਿਸ ਕੋਲ ਕਿੰਨੀ ਤਾਕਤ ਹੈ ਤੇ ਕੌਣ ਅੰਤ ਤੱਕ ਬਚ ਸਕੇਗਾ?
ਇਹ ਖਬਰ ਵੀ ਪੜ੍ਹੋ : Punjab Police: ਗੈਂਗਸਟਰ ’ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ
ਆਬਾਦੀ ਤੇ ਫੌਜੀ ਤਾਕਤ | Russia Vs America
ਅਮਰੀਕਾ ਦੀ ਆਬਾਦੀ ਲਗਭਗ 33 ਕਰੋੜ ਹੈ, ਜਿਸ ’ਚੋਂ ਲਗਭਗ 12 ਕਰੋੜ ਲੋਕਾਂ ਨੂੰ ਫੌਜੀ ਸੇਵਾ ਲਈ ਯੋਗ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ, ਰੂਸ ਦੀ ਆਬਾਦੀ ਲਗਭਗ 14.6 ਕਰੋੜ ਹੈ ਤੇ ਲਗਭਗ 4.6 ਕਰੋੜ ਲੋਕ ਫੌਜੀ ਸੇਵਾ ਲਈ ਯੋਗ ਹਨ। ਸਰਗਰਮ ਸੈਨਿਕਾਂ ਦੀ ਗੱਲ ਕਰੀਏ ਤਾਂ ਅਮਰੀਕਾ ਕੋਲ ਲਗਭਗ 13.6 ਲੱਖ ਸਰਗਰਮ ਸੈਨਿਕ ਤੇ 8 ਲੱਖ ਰਿਜ਼ਰਵ ਫੋਰਸ ਹਨ। ਰੂਸ ਕੋਲ ਲਗਭਗ 11 ਤੋਂ 15 ਲੱਖ ਸਰਗਰਮ ਸੈਨਿਕ ਤੇ ਲਗਭਗ 15 ਲੱਖ ਰਿਜ਼ਰਵ ਫੋਰਸ ਹਨ।
ਹਥਿਆਰ ਤੇ ਤਕਨਾਲੋਜੀ
ਅਮਰੀਕਾ ਕੋਲ ਅਤਿ-ਆਧੁਨਿਕ ਜਹਾਜ਼, ਜਹਾਜ਼ ਵਾਹਕ, ਲੰਬੀ ਦੂਰੀ ਦੀਆਂ ਮਿਜ਼ਾਈਲਾਂ ਤੇ ਉੱਚ-ਤਕਨੀਕੀ ਜਾਸੂਸੀ ਪ੍ਰਣਾਲੀਆਂ ਹਨ। ਦੂਜੇ ਪਾਸੇ, ਰੂਸ ਕੋਲ ਦੁਨੀਆ ਦਾ ਸਭ ਤੋਂ ਵੱਡਾ ਪ੍ਰਮਾਣੂ ਹਥਿਆਰਾਂ ਦਾ ਭੰਡਾਰ ਹੈ ਤੇ ਵੱਡੀ ਗਿਣਤੀ ’ਚ ਟੈਂਕ, ਤੋਪਖਾਨਾ ਤੇ ਬੈਲਿਸਟਿਕ ਮਿਜ਼ਾਈਲਾਂ ਹਨ।
ਰੱਖਿਆ ਬਜਟ | Russia Vs America
2024 ’ਚ, ਅਮਰੀਕਾ ਨੇ ਰੱਖਿਆ ’ਤੇ ਲਗਭਗ 997 ਬਿਲੀਅਨ ਡਾਲਰ ਖਰਚ ਕੀਤੇ, ਜੋ ਕਿ ਦੁਨੀਆ ਦੇ ਕੁੱਲ ਫੌਜੀ ਖਰਚ ਦਾ 37 ਫੀਸਦੀ ਹੈ। ਰੂਸ ਦਾ ਰੱਖਿਆ ਬਜਟ ਲਗਭਗ 109 ਬਿਲੀਅਨ ਡਾਲਰ ਹੈ, ਪਰ ਇਹ ਇਸਦੇ ਬਜਟ ਦਾ 5.9 ਫੀਸਦੀ ਹੈ, ਜੋ ਦਰਸ਼ਾਉਂਦਾ ਹੈ ਕਿ ਰੂਸ ਆਪਣੀ ਆਰਥਿਕਤਾ ਦਾ ਇੱਕ ਵੱਡਾ ਹਿੱਸਾ ਰੱਖਿਆ ’ਚ ਨਿਵੇਸ਼ ਕਰਦਾ ਹੈ।
ਸੰਭਾਵੀ ਨਤੀਜਾ
ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਕੋਲ ਤਕਨੀਕੀ ਤੇ ਵਿੱਤੀ ਲਾਭ ਹੈ, ਜਦੋਂ ਕਿ ਰੂਸ ਕੋਲ ਜ਼ਮੀਨੀ ਸ਼ਕਤੀ ਤੇ ਪਰਮਾਣੂ ਸ਼ਕਤੀ ’ਚ ਲਾਭ ਹੈ। ਹਾਲਾਂਕਿ, ਜੇਕਰ ਸਿੱਧੀ ਟੱਕਰ ਹੁੰਦੀ ਹੈ, ਤਾਂ ਇਸ ਦਾ ਨਤੀਜਾ ਨਾ ਸਿਰਫ਼ ਫੌਜੀ ਤਾਕਤ ’ਤੇ, ਸਗੋਂ ਰਣਨੀਤੀ, ਸਹਿਯੋਗੀ ਦੇਸ਼ਾਂ ਦੀ ਮਦਦ ਤੇ ਆਰਥਿਕ ਸਥਿਰਤਾ ’ਤੇ ਵੀ ਨਿਰਭਰ ਕਰੇਗਾ। ਇਸ ਸਮੇਂ, ਅੰਤਰਰਾਸ਼ਟਰੀ ਭਾਈਚਾਰਾ ਦੋਵਾਂ ਦੇਸ਼ਾਂ ਨੂੰ ਸ਼ਾਂਤੀ ਬਣਾਈ ਰੱਖਣ ਤੇ ਕੂਟਨੀਤਕ ਰਸਤਾ ਅਪਣਾਉਣ ਦੀ ਅਪੀਲ ਕਰ ਰਿਹਾ ਹੈ, ਤਾਂ ਜੋ ਇਹ ਤਣਾਅ ਇੱਕ ਵੱਡੀ ਵਿਨਾਸ਼ਕਾਰੀ ਜੰਗ ’ਚ ਨਾ ਬਦਲ ਜਾਵੇ।
America News: ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ ਨੌਜਵਾਨ ਦਵਿੰਦਰ ਸਿੰਘ ਨੇ ਦੱਸੀ ਦਰਦ ਭਰੀ ਕਹਾਣੀ
ਕੰਬਾਇਨ ਮਸ਼ੀਨ ਵੇਚ ਕੇ ਅਤੇ ਰਿਸ਼ਤੇਦਾਰਾਂ ਤੋਂ ਫੜ ਕੇ ਦਿੱਤੇ ਏਜੰਟਾਂ ਨੂੰ 50 ਲੱਖ
America News: (ਬਲਕਾਰ ਸਿੰਘ) ਖਨੌਰੀ। ਪੰਜਾਬ ਦੇ ਬਹੁ ਗਿਣਤੀ ਨੌਜਵਾਨਾਂ ਨੇ ਜਾਅਲੀ ਟਰੈਵਲ ਏਜੰਟਾਂ ਦੇ ਜਾਲ ਵਿੱਚ ਫਸ ਕੇ ਜਿੱਥੇ ਲੱਖਾਂ ਰੁਪਏ ਗਵਾਏ ਹਨ, ਉਥੇ ਹੀ ਦੁੱਖ ਤਕਲੀਫਾਂ ਝੱਲਣ ਉਪਰੰਤ ਵਾਪਸ ਡਿਪੋਰਟ ਭਾਰਤ ਹੋਏ। ਇਨ੍ਹਾਂ ’ਚ ਇੱਕ ਨੌਜਵਾਨ ਹੈ ਹਲਕਾ ਲਹਿਰਾ ਦੇ ਪਿੰਡ ਮੰਡਵੀ ਦਾ ਦਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ, ਜਿਸ ਨੇ ਆਪਣੀ ਨੂੰ ਅਮਰੀਕਾ ਜਾਣ ਲਈ 50 ਲੱਖ ਰੁਪਏ ਗੁਆਉਣੇ ਪਏ ਅਤੇ ਖਾਲੀ ਹੱਥ ਵਾਪਸ ਭਾਰਤ ਡਿਪੋਰਟ ਹੋਇਆ ਦਵਿੰਦਰ ਸਿੰਘ ਦੇ ਪਰਿਵਾਰ ਕੋਲ ਜੋ ਕੁਝ ਸੀ ਉਹ ਤਾਂ ਏਜੰਟਾਂ ਨੂੰ ਦੇ ਹੀ ਦਿੱਤਾ ਸਗੋਂ ਆਪਣੇ ਰਿਸ਼ਤੇਦਾਰਾਂ ਤੋਂ ਫੜ ਕੇ ਵੀ ਏਜੰਟਾਂ ਨੂੰ ਪੈਸੇ ਦਿੱਤੇ। ਜਿਸ ਦੌਰਾਨ ਹੁਣ ਦਵਿੰਦਰ ਸਿੰਘ ਨੇ ਆਪਣੇ ਨਾਲ ਹੋਈ ਠੱਗੀ ਸਬੰਧੀ ਦੋ ਏਜੰਟਾਂ ਸਮੇਤ ਹੋਰ ’ਤੇ ਪਰਚਾ ਵੀ ਦਰਜ ਕਰਵਾਇਆ ਹੈ।
ਏਜੰਟਾਂ ਖਿਲਾਫ ਮਾਮਲਾ ਦਰਜ ਕਰਵਾਇਆ
ਥਾਣਾ ਖਨੌਰੀ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡੀਐੱਸਪੀ ਐੱਚ ਸੰਗਰੂਰ ਹਰਪ੍ਰੀਤ ਸਿੰਘ ਅਤੇ ਥਾਣਾ ਮੁਖੀ ਖਨੌਰੀ ਸਬ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਮੰਡਵੀ, ਥਾਣਾ ਖਨੌਰੀ ਨੇ ਬਰਖਿਲਾਫ ਏਜੰਟ ਜਗਜੀਤ ਸਿੰਘ ਵਾਸੀ ਨੀਸਿੰਗ, ਜ਼ਿਲ੍ਹਾ ਕਰਨਾਲ, ਹਰਿਆਣਾ ਅਤੇ ਅੰਗਰੇਜ਼ ਸਿੰਘ ਵਾਸੀ ਮੰਡਵੀ ਖਿਲਾਫ ਮਾਮਲਾ ਦਰਜ ਕਰਵਾਇਆ। ਜਿਸ ਵਿੱਚ ਪੀੜਤ ਦਵਿੰਦਰ ਸਿੰਘ ਨੇ ਦੱਸਿਆ, ਕਿ ਉਹ ਬਾਹਰਲੇ ਦੇਸ਼ ਜਾਣ ਦਾ ਚਾਹਵਾਨ ਸੀ।ਅੰਗਰੇਜ਼ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਮੰਡਵੀ, ਜੋ ਕਿ ਉਸ ਦਾ ਗੁਆਂਢੀ ਹੈ। ਜਿਸ ਨੇ ਉਸ ਨੂੰ ਕਿਹਾ ਕਿ ਸਾਡਾ ਪਰਾਹੁਣਾ ਜਗਜੀਤ ਸਿੰਘ ਜੋ ਕਿ ਨਵਰੂਪ ਵੀਜਾ ਏਜੰਟ ਟਰੈਵਲ ਕੰਪਨੀ ਚਲਾਉਂਦਾ ਹੈ। ਜੋ ਤੈਨੂੰ ਵਿਦੇਸ਼ ਕੈਨੇਡਾ ਭੇਜ ਦੇਵੇਗਾ। ਅੰਗਰੇਜ਼ ਸਿੰਘ ਅਤੇ ਜਗਜੀਤ ਸਿੰਘ ਨੇ ਉਸ ਕੋਲੋਂ 10 ਲੱਖ ਰੁਪਏ ਪਿੰਡ ਮੰਡਵੀ ਵਿਖੇ ਅੰਗਰੇਜ਼ ਸਿੰਘ ਦੇ ਘਰ ਬੈਠ ਕੇ ਲੈ ਲਏ ਅਤੇ 36 ਲੱਖ ਰੁਪਏ ਵਿੱਚ ਬਾਹਰ ਕੈਨੇਡਾ ਭੇਜਣ ਦੀ ਗੱਲਬਾਤ ਤੈਅ ਕਰ ਲਈ।
ਉਸ ਦਾ ਕੈਨੇਡਾ ਦਾ ਵੀਜ਼ਾ ਰਿਫਿਊਜ਼ਲ ਆਉਣ ਉੱਤੇ ਅੰਗਰੇਜ਼ ਸਿੰਘ ਅਤੇ ਜਗਜੀਤ ਸਿੰਘ ਨੇ ਉਸ ਨਾਲ ਅਮਰੀਕਾ ਭੇਜਣ ਸਬੰਧੀ 45 ਲੱਖ ਰੁਪਏ ਵਿੱਚ ਗੱਲ ਕਰ ਲਈ । ਜਿਨ੍ਹਾਂ ਨੇ ਉਸ 8 ਨਵੰਬਰ 2024 ਨੂੰ ਅਜੀਪਟ ਦੀ ਆਨਲਾਈਨ ਵੀਜ਼ਾ ਲਗਵਾ ਕੇ ਟਿਕਟ ਕਰਵਾ ਦਿੱਤੀ।ਉਹ ਅੱਠ ਨਵੰਬਰ ਨੂੰ ਫਲਾਈਟ ਲੈ ਕੇ ਅਜੀਪਟ ਚਲਾ ਗਿਆ। ਜਿਥੇ ਉਨ੍ਹਾਂ ਨੇ ਮੈਨੂੰ ਕਰੀਬ ਇੱਕ ਮਹੀਨਾ ਦੀ ਸਟੇਅ ਕਰਵਾ ਕੇ ਰੱਖੀ ਅਤੇ ਨੇਵੀ ਦੀ ਜਾਅਲੀ ਸੀਡੀਸੀ ਕਰਵਾਈ, ਜੋ ਕਿ ਜਾਅਲੀ ਹੋਣ ਕਾਰਨ ਸਫਲ ਨਹੀਂ ਹੋਈ। ਫਿਰ ਇੱਕ ਮਹੀਨੇ ਬਾਅਦ ਅੱਠ ਦਸੰਬਰ ਨੂੰ ਉਸ ਦੀ ਦੁਬਈ ਦੀ ਫਲੈਟ ਕਰਵਾਈ ਜਿੱਥੇ ਪਹੁੰਚਣ ਤੇ ਮੈਨੂੰ 23 ਦਿਨ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਗਿਆ ਖਾਣ ਲਈ ਰੋਟੀ ਨਹੀਂ ਦਿੱਤੀ ਅਤੇ ਸਿਰਫ਼ ਸਨੈਕਸ ਖਾ ਕੇ ਅਤੇ ਪਾਣੀ ਪੀ ਕੇ ਹੀ ਡੰਗ ਟਪਾਇਆ। America News
ਇਹ ਵੀ ਪੜ੍ਹੋ: Punjab Electricity News: ਫਰਵਰੀ ਮਹੀਨੇ ’ਚ ਹੀ ਬਿਜਲੀ ਦੀ ਮੰਗ ਨੇ ਫਿਕਰੀਂ ਪਾਇਆ, ਜਾਣੋ ਮੌਕੇ ਦਾ ਹਾਲ
ਇਸ ਦੌਰਾਨ ਜਗਜੀਤ ਸਿੰਘ ਨੇ 26 ਜਨਵਰੀ ਨੂੰ ਮੈਕਸੀਕੋ ਤੋਂ ਅਮਰੀਕਾ ਦੇ ਬਾਰਡਰ ਤੋਂ ਡੰਕੀ ਕਰਵਾ ਦਿੱਤੀ, ਜਿੱਥੋਂ ਸਾਨੂੰ ਅਮਰੀਕਾ ਪੈਟਰੋਲਿੰਗ ਪੁਲਿਸ ਪਾਰਟੀ ਨੇ ਫੜ ਕੇ ਕੈਂਪ ਸੈਡੀਆਗੂ ਕੈਲੀਫੋਰਨੀਆ ਭੇਜ ਦਿੱਤਾ। ਜਿੱਥੇ ਸਾਨੂੰ 13 ਫਰਵਰੀ ਤੱਕ ਰੱਖਿਆ ਅਤੇ ਵਾਪਸ ਆਪਣੇ ਜਹਾਜ਼ ਰਾਹੀਂ ਭਾਰਤ ਦੇ ਅੰਮ੍ਰਿਤਸਰ ਏਅਰਪੋਰਟ ਲਿਆ ਤਾਰਿਆ। ਜਿੱਥੋਂ ਮੈਨੂੰ ਪੁਲਿਸ ਨੇ ਮੇਰੇ ਘਰ ਪਹੁੰਚਾਇਆ। ਪੀੜਤ ਦਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਏਜੰਟਾਂ ਅਤੇ ਅੰਗਰੇਜ਼ ਸਿੰਘ ਨੂੰ ਜੋ ਰਕਮ ਦਿੱਤੀ ਸੀ ਉਹ ਰਕਮ ਉਸ ਨੇ ਆਪਣੇ ਰਿਸ਼ਤੇਦਾਰਾਂ ਪਾਸੋਂ ਉਧਾਰ ਲੈ ਕੇ ਅਤੇ ਆਪਣੀ ਕੰਬਾਈਨ ਮਸ਼ੀਨ ਵੇਚ ਕੇ ਪੂਰੀ ਕੀਤੀ ਸੀ, ਜਦੋਂ ਕਿ ਇਹਨਾਂ ਨੇ ਮੈਨੂੰ ਇੱਕ ਨੰਬਰ ਵਿੱਚ ਭੇਜਣ ਦਾ ਝਾਂਸਾ ਦੇ ਕੇ ਦੋ ਨੰਬਰ ਦੇ ਤਰੀਕੇ ਰਾਹੀਂ ਮੈਕਸੀਕੋ ਰਾਹੀਂ ਅਮਰੀਕਾ ਭੇਜਿਆ। ਦਵਿੰਦਰ ਸਿੰਘ ਨੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਏਜੰਟਾਂ ਖਿਲਾਫ਼ ਸਖਤ ਕਾਰਵਾਈ ਕਰਨ ਲਈ ਕਿਹਾ ਹੈ
Deportation: ਸੁਨਹਿਰੀ ਭਵਿੱਖ ਦੀ ਭਾਲ ’ਚ ਅਮਰੀਕਾ ਗਿਆ ਗੁਰਨੇ ਖੁਰਦ ਦਾ ਇੰਦਰਜੀਤ ਪਰਤਿਆ ਪਿੰਡ
50 ਲੱਖ ਦੇ ਕਰੀਬ ਰੁਪਏ ਲੱਗ ਗਏ ਪਰ ਕੋਈ ਰਾਸ ਨਾ ਆਇਆ: ਬਿੱਕਰ ਸਿੰਘ
Deportation: (ਗੁਰਪ੍ਰੀਤ ਸਿੰਘ/ਰਾਜ ਸਿੰਗਲਾ) ਲਹਿਰਾਗਾਗਾ। ਰੋਜ਼ੀ ਰੋਟੀ ਦੀ ਭਾਲ ਵਿੱਚ ਅਮਰੀਕਾ ਗਏ ਲਹਿਰਾ ਨੇੜਲੇ ਪਿੰਡ ਗੁਰਨੇ ਖੁਰਦ ਦੇ 20 ਸਾਲਾ ਨੌਜਵਾਨ ਇੰਦਰਜੀਤ ਸਿੰਘ ਨੇ ਹਾਲੇ ਆਪਣੇ ਸੁਨਹਿਰੇ ਭਵਿੱਖ ਲਈ ਕਾਨਾ-ਕਾਨਾ ਇਕੱਠਾ ਕਰਨਾ ਆਰੰਭ ਹੀ ਕੀਤਾ ਸੀ ਕਿ ਅਚਾਨਕ ਉਸਦੀਆਂ ਸੱਧਰਾਂ ਤਾਰ-ਤਾਰ ਹੋ ਗਈਆਂ ਜਦੋ ਅਮਰੀਕੀ ਜਹਾਜ਼ ਉਸ ਨੂੰ ਉਸੇ ਥਾਂ ਛੱਡ ਗਿਆ, ਜਿਥੋਂ ਉਸਨੇ ਆਪਣੇ ਲਈ ਖੁਸ਼ਹਾਲ ਭਵਿੱਖ ਬਾਰੇ ਸੋਚਣਾ ਆਰੰਭ ਕੀਤਾ ਸੀ। ਉਹ ਆਪਣੇ ਨਾਲ ਹੋਈ ਇਸ ਹੋਣੀ ਤੋਂ ਏਨਾ ਫ਼ਿਕਰਮੰਦ ਹੋ ਗਿਆ ਕਿ ਉਹ ਹਾਲ ਦੀ ਘੜੀ ਕਿਸੇ ਦੇ ਮੱਥੇ ਨਹੀਂ ਲੱਗ ਰਿਹਾ ਉਸ ਨੇ ਸੋਚਿਆ ਕੁਝ ਹੋਰ ਸੀ ਤੇ ਹੋ ਕੁਝ ਹੋਰ ਹੀ ਗਿਆ।
ਇੰਦਰਜੀਤ ਸਿੰਘ ਦੇ ਪਿਤਾ ਬਿੱਕਰ ਸਿੰਘ ਨੇ ਦੱਸਿਆ ਉਸ ਦਾ ਇਕਲੌਤਾ ਪੁੱਤਰ ਹਾਲੇ ਕੁਝ ਦਿਨ ਪਹਿਲਾਂ ਅਮਰੀਕਾ ਗਿਆ ਸੀ, ਜਿਸ ਨੂੰ ਉਹ ਲੰਘੀ ਅੱਧੀ ਰਾਤ ਅੰਮ੍ਰਿਤਸਰ ਏਅਰ ਪੋਰਟ ਤੋਂ ਵਾਪਸ ਲੈ ਆਏ। ਉਨ੍ਹਾਂ ਦੱਸਿਆ ਕਿ ਉਸਦੇ ਪੁੱਤਰ ਦੀ ਗੱਲ ਇੱਕ ਟਰੈਵਲ ਏਜੰਟ ਨਾਲ ਹੋਈ ਸੀ ਕਿ ਉਹ ਉਸਨੂੰ 1 ਨੰਬਰ ਵਿਚ ਅਮਰੀਕਾ ਭੇਜ ਦੇਵੇਗਾ ਅਤੇ ਉਸ ਨੇ ਯੂਰਪ ਰਾਹੀਂ ਕਿਵੇਂ ਨਾ ਕਿਵੇਂ ਅਮਰੀਕਾ ਭੇਜ ਦਿੱਤਾ। ਪਰ ਓਥੇ ਜਾ ਕੇ ਉਹ ਅਮਰੀਕੀ ਅਧਿਕਾਰੀਆਂ ਦੇ ਹੱਥ ਆ ਗਿਆ। Deportation
ਇਹ ਵੀ ਪੜ੍ਹੋ: Action Against Drugs: ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ, ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ
ਬਿੱਕਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ 50 ਲੱਖ ਦੇ ਕਰੀਬ ਰੁਪਏ ਲੱਗ ਗਏ ਪਰ ਕੋਈ ਰਾਸ ਨਾ ਆਇਆ। ਉਸਨੇ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਵੱਲੋਂ ਉਸਦੇ ਪੈਰਾਂ ਵਿੱਚ ਬੇੜੀਆਂ ਪਾ ਕੇ ਮੁਜ਼ਰਿਮ ਵਾਂਗ ਇਥੇ ਲਿਆਂਦਾ। ਬਿੱਕਰ ਸਿੰਘ ਨੇ ਦੱਸਿਆ ਕਿ ਇਥੇ ਆ ਕੇ ਵੀ ਉਸ ਦੇ ਪੁੱਤਰ ਨਾਲ ਮਾੜੀ ਹੋਈ, ਉਸਦੀ ਜੇਬ੍ਹ ਵਿੱਚ ਕਾਫੀ ਅਮਰੀਕੀ ਡਾਲਰ ਸਨ ਉਹ ਵੀ ਕਿਸੇ ਨੇ ਕੱਢ ਲਏ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਕੋਲੋਂ ਪੈਸੇ ਇਕੱਠੇ ਕੀਤੇ ਸੀ ਅਤੇ ਉਹਨਾਂ ਕੋਲ ਵੀ ਜਿਹੜੀ ਜ਼ਮ੍ਹਾਂ ਪੂੰਜੀ ਸੀ, ਉਸਦੇ ਭਵਿੱਖ ਲਈ ਖਰਚ ਦਿੱਤੀ। ਉਸ ਨੇ ਦੱਸਿਆ ਇੰਦਰਜੀਤ ਕਾਫੀ ਪਰੇਸ਼ਾਨ ਹੈ ਅਤੇ ਉਹ ਫਿਲਹਾਲ ਕਿਸੇ ਨੂੰ ਮਿਲ ਨਹੀਂ ਰਿਹਾ, ਉਹ ਆਪਣੇ ਕਿਸੇ ਰਿਸ਼ਤੇਦਾਰੀ ਵਿੱਚ ਚਲਾ ਗਿਆ ਹੈ।
ਬਰਡ ਫਲੂ ਦੀ ਦਸਤਕ, ਇੱਕ ਵਿਅਕਤੀ ਦੀ ਮੌਤ
America: ਲਾਸ ਏਂਜਲਸ (ਏਜੰਸੀ)। ਅਮਰੀਕੀ ਰਾਜ ਲੁਈਸਿਆਨਾ ਵਿੱਚ ਬਰਡ ਫਲੂ ਨਾਲ ਇੱਕ ਮਰੀਜ਼ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਇਸ ਸਾਲ ਸੂਬੇ ’ਚ ਇਸ ਬੀਮਾਰੀ ਕਾਰਨ ਇਹ ਪਹਿਲੀ ਮੌਤ ਹੈ। ਪ੍ਰੈਸ ਰਿਲੀਜ਼ ਦੇ ਅਨੁਸਾਰ, ਇਸ ਸਾਲ ਰਾਜ ਵਿੱਚ ਕਿਸੇ ਮਨੁੱਖ ਦੇ ਇਸ ਸੰਕਰਮਣ ਨਾਲ ਸੰਕਰਮਿਤ ਹੋਣ ਦਾ ਇਹ ਪਹਿਲਾ ਮਾਮਲਾ ਹੈ। ਵਿਭਾਗ ਨੇ ਕਿਹਾ ਕਿ ਮਰੀਜ਼ ਦੀ ਉਮਰ 65 ਸਾਲ ਤੋਂ ਵੱਧ ਸੀ ਅਤੇ ਉਸ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਨ। ਵਿਭਾਗ ਨੇ ਕਿਹਾ ਕਿ ਮਰੀਜ਼ ਨੂੰ ਗੈਰ-ਵਪਾਰਕ ਵਿਹੜੇ ਦੇ ਝੁੰਡਾਂ ਅਤੇ ਜੰਗਲੀ ਪੰਛੀਆਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਐਚ5ਐਨ1 ਦੀ ਲਾਗ ਲੱਗ ਗਈ।
Read Also : Income Tax ਵਿਭਾਗ ਨੇ ਜਾਰੀ ਕੀਤੇ ਨਵੇਂ ਨਿਰਦੇਸ਼, ਇਸ ਪੈਨ ਕਾਰਡ ਵਾਲਿਆਂ ਨੂੰ ਲੱਗੇਗਾ 10 ਹਜ਼ਾਰ ਰੁਪਏ ਜ਼ੁਰਮਾਨਾ
ਵਿਭਾਗ ਨੇ ਕਿਹਾ ਕਿ ਇਹ ਕੇਸ ਦੱਖਣ-ਪੂਰਬੀ ਯੂਐਸ ਰਾਜ ਵਿੱਚ ਐਚ5ਐਨ1 ਦਾ ਇੱਕਮਾਤਰ ਮਨੁੱਖੀ ਕੇਸ ਹੈ ਅਤੇ ਵਿਭਾਗ ਦੀ ਵਿਆਪਕ ਜਨਤਕ ਸਿਹਤ ਜਾਂਚ ਵਿੱਚ ਐਚ5ਐਨ1 ਦਾ ਕੋਈ ਹੋਰ ਕੇਸ ਜਾਂ ਵਿਅਕਤੀ-ਤੋਂ-ਵਿਅਕਤੀ ਵਿੱਚ ਪ੍ਰਸਾਰਣ ਦੇ ਸਬੂਤ ਨਹੀਂ ਮਿਲੇ ਹਨ। ਹਾਲਾਂਕਿ ਆਮ ਲੋਕਾਂ ਲਈ ਮੌਜ਼ੂਦਾ ਜਨਤਕ ਸਿਹਤ ਜੋਖਮ ਘੱਟ ਹੈ, ਪਰ ਜਿਹੜੇ ਲੋਕ ਪੰਛੀਆਂ, ਮੁਰਗੀਆਂ ਜਾਂ ਗਾਵਾਂ ਨਾਲ ਕੰਮ ਕਰਦੇ ਹਨ ਜਾਂ ਮਨੋਰੰਜਨ ਲਈ ਉਨ੍ਹਾਂ ਦੇ ਸੰਪਰਕ ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਵਧੇਰੇ ਜੋਖਮ ਹੁੰਦਾ ਹੈ। ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਐਚ5ਐਨ1 ਤੋਂ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਸੰਪਰਕ ਦੇ ਸਰੋਤਾਂ ਤੋਂ ਬਚਣਾ ਹੈ। America
ਯੂਐਸ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਏਜੰਸੀ ਮੌਤ ਤੋਂ ‘ਦੁਖੀ’ ਹੈ। ਏਜੰਸੀ ਨੇ ਕਿਹਾ, ਇਹ ਘਟਨਾ ਦੁਖਦਾਈ ਹੈ, ਪਰ ਸੰਯੁਕਤ ਰਾਜ ਵਿੱਚ ਐਚ5ਐਨ1 ਬਰਡ ਫਲੂ ਨਾਲ ਹੋਣ ਵਾਲੀਆਂ ਮੌਤਾਂ ਅਚਾਨਕ ਨਹੀਂ ਹਨ, ਗੰਭੀਰ ਬਿਮਾਰੀ ਅਤੇ ਇਹਨਾਂ ਵਾਇਰਸਾਂ ਦੀ ਲਾਗ ਨਾਲ ਮੌਤ ਦੀ ਜਾਣੀ ਜਾਂਦੀ ਸੰਭਾਵਨਾ ਦੇ ਮੱਦੇਨਜ਼ਰ, ਏਜੰਸੀ ਨੇ ਕਿਹਾ। ਵਰਣਨਯੋਗ ਹੈ ਕਿ ਅਮਰੀਕਾ ਵਿਚ 2024 ਤੋਂ ਹੁਣ ਤੱਕ ਐਚ5ਐਨ1 ਬਰਡ ਫਲੂ ਦੇ 66 ਅਤੇ 2022 ਤੋਂ 67 ਮਾਮਲੇ ਦਰਜ ਕੀਤੇ ਗਏ ਹਨ।
India-US Relation: ਸੌਖਾ ਨਹੀਂ ਹੋਵੇਗਾ ਭਾਰਤ-ਅਮਰੀਕਾ ਰਿਸ਼ਤਿਆਂ ਨੂੰ ਨਕਾਰਨਾ
India-US Relation: ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਤੇ ਸਭ ਤੋਂ ਪ੍ਰਾਚੀਨ ਲੋਕਤੰਤਰ ਅਰਥਾਤ ਸੰਯੁਕਤ ਰਾਜ ਅਮਰੀਕਾ ਦੀ ਵਾਗਡੋਰ ਹੁਣ ਰਿਪਬਲਿਕਨ ਪਾਰਟੀ ਦੇ ਆਗੂ ਡੋਨਾਲਡ ਟਰੰਪ ਦੇ ਹੱਥਾਂ ’ਚ ਹੋਵੇਗੀ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ 131 ਸਾਲ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਸਾਬਕਾ ਰਾਸ਼ਟਰਪਤੀ ਨੇ ਇੱਕ ਵਾਰ ਚੋਣਾਂ ਹਾਰਨ ਤੋਂ ਬਾਅਦ ਫਿਰ ਤੋਂ ਸੱਤਾ ’ਚ ਵਾਪਸੀ ਕੀਤੀ ਹੈ ਇਸ ਤੋਂ ਪਹਿਲਾਂ 1893 ’ਚ ਗ੍ਰੋਵਰ ਕਲੀਕਲੈਂਡ ਅਜਿਹੇ ਰਾਸ਼ਟਰਪਤੀ ਸਨ ਜਿਨ੍ਹਾਂ ਨੂੰ ਦੁਬਾਰਾ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ ਚੋਣਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪੂਰੇ ਸਿਆਸੀ ਪਰਿਦ੍ਰਿਸ਼ ਅਤੇ ਚੋਣ ਕੈਂਪੇਨ ’ਤੇ ਨਜ਼ਰ ਮਾਰੀਏ ਤਾਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਕਮਲਾ ਦੇ ਜਿੱਤ ਦੇ ਯਤਨਾਂ ’ਚ ਹੀ ਉਨ੍ਹਾਂ ਦੀ ਹਾਰ ਛੁਪੀ ਹੋਈ ਸੀ।
ਪੂਰੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੇ ਟਰੰਪ ਨੂੰ ਹਲਕੇ ’ਚ ਲਿਆ ਅਮਰੀਕੀ ਮੀਡੀਆ ਸੰਯੁਕਤ ਰਾਜ ਨੂੰ ਪਹਿਲੀ ਗੈਰ-ਗੋਰੀ ਅਤੇ ਮਹਿਲਾ ਰਾਸ਼ਟਰਪਤੀ ਦੇਣ ਲਈ ਉਤਸ਼ਾਹਿਤ ਸੀ ਮੀਡੀਆ ਦੇ ਇਸ ਉਤਸ਼ਾਹ ’ਚ ਕਮਲਾ ਦੇ ਵਧੇਰੇ ਆਤਮ-ਵਿਸ਼ਵਾਸ ਨੇ ਕਾਕਟੈਲ ਦਾ ਕੰਮ ਕੀਤਾ ਜਿਸ ਦਾ ਨਤੀਜਾ ਇਹ ਹੋਇਆ ਕਿ ਉਹ ਚੁਣਾਵੀਂ ਸੰਨਾਟੇ ’ਚ ਪਸਰੀ ਵੋਟਰਾਂ ਦੀ ਮਨਸ਼ਾ ਨੂੰ ਟੋਹ ਨਹੀਂ ਸਕੇ ਅਤੇ ਚੋਣ ਹਾਰ ਗਏ ਉਹ ਜਿੱਤ ਨੂੰ ਜੇਬ੍ਹ ’ਚ ਰੱਖ ਕੇ ਖਰਗੋਸ਼ ਵਾਂਗ ਸਰਪਟ ਦੌੜ ਰਹੀ ਸਨ ਇਸ ਦੇ ਉਲਟ ਟਰੰਪ ਨੇ 2019 ਦੀਆਂ ਚੋਣਾਂ ’ਚ ਮਿਲੀ ਹਾਰ ਤੋਂ ਕੁਝ ਚੀਜ਼ਾਂ ਸਿੱਖੀਆਂ ਇਸ ਵਾਰ ਉਨ੍ਹਾਂ ਨੇ ਨਰਮਾਈ ਅਤੇ ਸ਼ਾਂਤੀ ਨਾਲ ਚੋਣ ਲੜੀ ਉਨ੍ਹਾਂ ਦੇ ਕੈਂਪਨ ’ਚ ਪਹਿਲਾਂ ਵਰਗੀ ਹਮਲਾਵਰਤਾ ਨਹੀਂ ਸੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੇ ਆਪਣੇ ਭਾਸ਼ਣਾਂ ਅਤੇ ਸੰਬੋਧਨਾਂ ’ਚ ਜਿਸ ਤਰ੍ਹਾਂ ਦੀ ਭਾਸ਼ਾ ਤੇ ਬਾਡੀ ਲੈਂਗੁਏਜ ਦੀ ਵਰਤੋਂ ਕੀਤੀ।
Read This : Farmers News: ਕਿਸਾਨਾਂ ਨੇ ਰੇਲਵੇ ਸਟੇਸ਼ਨ ’ਤੇ ਡੀਏਪੀ ਰੈਂਕ ਦਾ ਕੀਤਾ ਘਿਰਾਓ
ਉਸ ਨਾਲ ਉਹ ਅਮਰੀਕੀ ਵੋਟਰਾਂ ਅੰਦਰ ਇਸ ਵਿਸ਼ਵਾਸ ਨੂੰ ਜਗਾਉਣ ’ਚ ਸਫਲ ਹੋਏ ਕਿ ਉਹ ‘ਮੇਕ ਅਮਰੀਕਾ ਗੇ੍ਰਟ ਅਗੇਨ’ ਦੇ ਏਜੰਡੇ ’ਤੇ ਹੀ ਕੰਮ ਕਰਦੇ ਦਿਸਣਗੇ ਦੇਖਿਆ ਜਾਵੇ ਤਾਂ ਟਰੰਪ ਨੇ ਉਸ ਦਿਨ ਜਿੱਤ ਦਾ ਮਨ ਬਣਾ ਲਿਆ ਸੀ ਜਦੋਂ ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਲਈ ਇੱਕ ਹੋਰ ਮੌਕਾ ਦੇਣ ਲਈ ਨਾਮਜ਼ਦ ਕੀਤਾ ਸੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਰੂਪ ’ਚ ਜਦੋਂ ਉਹ ਚੋਣ ਮੈਦਾਨ ’ਚ ਉੱਤਰੇ ਸਨ ਤਾਂ ਬਹੁਤ ਘੱਟ ਲੋਕਾਂ ਨੂੰ ਇਹ ਅੰਦਾਜ਼ਾ ਸੀ ਕਿ ਉਹ ਬਾਇਡੇਨ ਦੀ ਪਾਰਟੀ ਨੂੰ ਸੱਤਾ ’ਚੋਂ ਰੁਖਸਤ ਕਰਨ ’ਚ ਸਫਲ ਹੋ ਸਕਣਗੇ ਅਰਥਵਿਵਸਥਾ ’ਚ ਸੁਧਾਰ ਦਾ ਵਾਅਦਾ, ਇਮੀਗ੍ਰੇਸ਼ਨ ਨੀਤੀ, ਅਮਰੀਕੀ ਫਸਟ, ਯੂਕਰੇਨ ਜੰਗ, ਇਜ਼ਰਾਈਲ ਸੰਘਰਸ਼, ਟ੍ਰੇਡਵਾਰ ਆਦਿ ਮੁੱਦਿਆਂ ਨੇ ਟਰੰਪ ਲਈ ਵਾਧੇ ਦਾ ਕੰਮ ਕੀਤਾ। India-US Relation
ਅਰਥਵਿਵਸਥਾ ਅਤੇ ਇਮੀਗ੍ਰੇਸ਼ਨ ਦੇ ਮੁੱਦੇ ’ਤੇ ‘ਸਵਿੰਗ ਸਟੇਟਸ’ ਦੇ ਵੋਟਰਾਂ ਨੇ ਟਰੰਪ ’ਤੇ ਭਰੋਸਾ ਜਤਾਇਆ ਅਤੇ ਖੁੱਲ੍ਹ ਕੇ ਉਨ੍ਹਾਂ ਦੇ ਪੱਖ ’ਚ ਵੋਟਾਂ ਪਾਈਆਂ ਹਾਲਾਂਕਿ, ਕਮਲਾ ਨੇ ਵੰਡ ਨੂੰ ਦੂਰ ਕਰਨ ਅਤੇ ਰਿਪਬਲਿਕਨ ਅਤੇ ਡੈਮੋਕੇ੍ਰਟਸ ਨੂੰ ਫਿਰ ਤੋਂ ਇਕੱਠੇ ਕੰਮ ਕਰਨ ਲਈ ਪ੍ਰੇਰਿਤ ਕਰਨ ਦਾ ਸੰਕਲਪ ਲਿਆ ਸੀ ਉਨ੍ਹਾਂ ਨੇ ਗਰਭਪਾਤ ਅਧਿਕਾਰ ਅਤੇ ਜਣੇਪਾ ਸਿਹਤ ਸੇਵਾਵਾਂ ਸਬੰਧੀ ਵੱਡਾ ਵਾਅਦਾ ਕੀਤਾ ਸੀ ਜਣੇਪਾ ਅਧਿਕਾਰਾਂ ਦੇ ਮਾਮਲੇ ’ਚ ਅਮਰੀਕੀ ਵੋਟਰ ਕਮਲਾ ਨਾਲ ਖੜ੍ਹੇ ਦਿਸੇ ਅਮਰੀਕੀ ਲੋਕਤੰਤਰ ਦਾ ਭਵਿੱਖ ਵੀ ਇਸ ਵਾਰੀ ਚੋਣਾਂ ’ਚ ਵੱਡਾ ਮੁੱਦਾ ਬਣ ਕੇ ਉੱਭਰਿਆ ਸਰਵੇਖਣ ’ਚ ਅੱਧੇ ਤੋਂ ਜਿਆਦਾ ਵੋਟਰਾਂ ਦਾ ਮੰਨਣਾ ਸੀ ਕਿ ਟਰੰਪ ਅਮਰੀਕੀ ਲੋਕਤੰਤਰ ਲਈ ਖ਼ਤਰਾ ਹੋ ਸਕਦੇ ਹਨ ਪਰ ਤਮਾਮ ਧਾਰਨਾਵਾਂ ਦੇ ਬਾਵਜੂਦ ਟਰੰਪ ਦੂਜੀ ਵਾਰੀ ਵਾਈਟ ਹਾਊਸ ਪਹੁੰਚਣ ’ਚ ਸਫਲ ਰਹੇ।
ਚੋਣ ’ਚ ਧਰਮ ਦੀ ਐਂਟਰੀ ਵੀ ਹੋਈ ਟਰੰਪ ਨੇ ਬੜੀ ਹੁਸ਼ਿਆਰੀ ਨਾਲ ਬੰਗਲਾਦੇਸ਼ ਦਾ ਮੁੱਦਾ ਚੁੱਕ ਕੇ ਭਾਰਤੀ ਵੋਟਰਾਂ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਹਿੰਦੂ ਹਿੱਤਾਂ ਵਾਲਾ ਉਨ੍ਹਾਂ ਦਾ ਬਿਆਨ ਕਾਫੀ ਅਸਰਦਾਰ ਸਿੱਧ ਹੋਇਆ ਚੋਣਾਂ ’ਚ ਇਹ ਟਰੰਪ ਦਾ ਸਭ ਤੋਂ ਵੱਡਾ ਸਿਆਸੀ ਦਾਅ ਸਾਬਤ ਹੋਇਆ ਹਾਲਾਂਕਿ, ਕਮਲਾ ਨੇ ਵੀ ਭਾਰਤੀ ਮੂਲ ਦੇ ਲੋਕਾਂ ਨੂੰ ਲੁਭਾਉਣ ਲਈ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਉਨ੍ਹਾਂ ਨੇ ਅਪ੍ਰਵਾਸੀਆਂ ਲਈ ਸੌਖੀਆਂ ਨੀਤੀਆਂ ਬਣਾਉਣ, ਭਾਰਤੀ ਕਾਮਿਆਂ ਅਤੇ ਵਿਦਿਆਰਥੀਆਂ ਲਈ ਅਮਰੀਕੀ ਦਰਵਾਜ਼ੇ ਖੋਲ੍ਹਣ ਅਤੇ ਵੀਜ਼ਾ ਨਿਯਮਾਂ ਨੂੰ ਸੌਖਾ ਬਣਾਉਣ ਦਾ ਵਾਅਦਾ ਕੀਤਾ ਭਾਰਤੀ ਵੋਟਰਾਂ ਦਾ ਰੁਖ ਦੱਸਦਾ ਹੈ ਕਿ ਕਮਲਾ ਭਾਰਤੀਆਂ ਦੇ ਹਰਮਨਪਿਆਰੇ ਹਨ, ਪਰ ਅਮਰੀਕਾ ਦੇ ਦੂਜੇ ਵੱਡੇ ਭਾਈਚਾਰਿਆਂ ’ਚ ਉਹ ਸ਼ਾਇਦ ਆਪਣੀ ਪਕੜ ਮਜ਼ਬੂਤ ਨਹੀਂ ਕਰ ਸਕੇ। India-US Relation
ਜਿਸ ਦਾ ਨੁਕਸਾਨ ਚੋਣਾਂ ’ਚ ਝੱਲਣਾ ਪਿਆ ਸਵਾਲ ਇਹ ਹੈ ਕਿ ਟਰੰਪ ਦੇ ਸੱਤਾ ’ਚ ਆਉਣ ਤੋਂ ਬਾਅਦ ਦੁਨੀਆ ਪ੍ਰਤੀ ਅਮਰੀਕਾ ਦਾ ਨਜ਼ਰੀਆ ਕੀ ਰਹੇਗਾ ਜਿਸ ਬਹੁਧਰੁਵੀ ਵਿਸ਼ਵ ਵਿਵਸਥਾ ਦੀ ਗੱਲ ਦੁਨੀਆ ਦੇ ਵੱਖ-ਵੱਖ ਕੋਨਿਆਂ ’ਚ ਕੀਤੀ ਜਾ ਰਹੀ ਹੈ, ਕੀ ਉਸ ਦੇ ਰੂਪ ’ਚ ਕੋਈ ਬਦਲਾਅ ਆਵੇਗਾ ਕਿਤੇ ਅਜਿਹਾ ਤਾਂ ਨਹੀਂ ਕਿ ਡੋਨਾਲਡ ਟਰੰਪ ਪਿਛਲੇ ਰਿਪਬਲਿਕਨ ਰਾਸ਼ਟਰਪਤੀਆਂ ਵੱਲੋਂ ਸਥਾਪਿਤ ਪਰੰਪਰਾ ’ਤੇ ਹੀ ਅੱਗੇ ਵਧਦੇ ਹੋਏ ਦਿਸਣ ਸਵਾਲ ਭਾਰਤ ਸਬੰਧੀ ਵੀ ਹੈ ਹਾਲਾਂਕਿ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟਰੰਪ ਦੀ ਬਿਹਤਰ ਕੈਮਿਸਟਰੀ ਹੈ ਉਹ ਅਕਸਰ ਮੋਦੀ ਨਾਲ ਆਪਣੀ ਮਿੱਤਰਤਾ ਦੀ ਚਰਚਾ ਕਰਦੇ ਹਨ ਉਨ੍ਹਾਂ ਨੇ ਚੋਣਾਂ ਦੌਰਾਨ ਵੀ ਭਾਰਤ ਅਮਰੀਕੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕਹੀ ਹੈ।
ਦੋਵੇਂ ਆਗੂ ‘ਇੰਡੀਆ ਫਸਟ’ ਅਤੇ ‘ਅਮਰੀਕਾ ਫਸਟ’ ਦੀ ਨੀਤੀ ’ਤੇ ਅੱਗੇ ਵਧ ਰਹੇ ਹਨ ਪਰ ਧਿਆਨ ਰਹੇ ਅਮਰੀਕਾ ਦੁਨੀਆ ਦੀ ਮਹਾਂਸ਼ਕਤੀ ਹੈ ਉਹ ਹਮੇਸ਼ਾ ਆਪਣੇ ਹਿੱਤਾਂ ਨੂੰ ਧਿਆਨ ’ਚ ਰੱਖਦਾ ਹੈ ਅਜਿਹੇ ’ਚ ਭਾਰਤ ਨੂੰ ਕਿਸੇ ਭੁਲੇਖੇ ’ਚ ਨਹੀਂ ਰਹਿਣਾ ਚਾਹੀਦਾ ਹਿੰਦ ਪ੍ਰਸ਼ਾਂਤ ਤੇ ਉਸ ਦੇ ਬਾਹਰ ਚੀਨ ਦੀ ਫੌਜ ਅਤੇ ਆਰਥਿਕ ਵਿਸਥਾਰ ਨੂੰ ਰੋਕਣਾ ਅਮਰੀਕਾ ਦਾ ਐਲਾਨਿਆ ਟੀਚਾ ਹੈ ਟਰੰਪ ਭਾਰਤ ਨੂੰ ਉਦੋਂ ਤੱਕ ਮਹੱਤਵ ਦੇਣਗੇ ਜਦੋਂ ਤੱਕ ਉਸਨੂੰ ਲੱਗਦਾ ਹੈ ਕਿ ਏਸ਼ੀਆ ’ਚ ਚੀਨ ਨੂੰ ਕਾਊਂਟਰ ਕਰਨ ਲਈ ਭਾਰਤ ਇੱਕ ‘ਵੱਡੀ ਲੋੜ’ ਸਾਬਤ ਹੋ ਸਕਦਾ ਹੈ ਇਸ ਲਈ ਜਦੋਂ ਤੱਕ ਚੀਨ ਨਾਲ ਅਮਰੀਕੀ ਮੁਕਾਬਲਾ ਰਹੇਗਾ ਉਦੋਂ ਤੱਕ ਟਰੰਪ ਹੀ ਨਹੀਂ ਕੋਈ ਵੀ ਅਮਰੀਕੀ ਰਾਸ਼ਟਪਤੀ ਭਾਰਤ ਨਾਲ ਸਬੰਧ ਕਮਜ਼ੋਰ ਕਰਨ ਦਾ ਜੋਖ਼ਿਮ ਨਹੀਂ ਚੁੱਕੇਗਾ। India-US Relation
ਪਰ ਟਰੰਪ ਦੀ ਵਪਾਰ ਸੰਤੁਲਨ ਅਤੇ ਇਮੀਗ੍ਰੇਸ਼ਨ ਦੀ ਨੀਤੀ ਭਾਰਤ ਨੂੰ ਪੇ੍ਰਸ਼ਾਨ ਕਰ ਸਕਦੀ ਹੈ ਉਹ ਭਾਰਤ ’ਤੇ ਵਪਾਰ ਰੁਕਾਵਟਾਂ ਨੂੰ ਘੱਟ ਕਰਨ ਅਤੇ ਟੈਰਿਫ ਦਾ ਸਾਹਮਣਾ ਕਰਨ ਦਾ ਦਬਾਅ ਪਾ ਸਕਦੇ ਹਨ ਅਜਿਹੇ ’ਚ ਭਾਰਤ ਦਾ ਆਈਟੀ, ਫਾਰਮਾਸਿਊਟੀਕਲਸ ਅਤੇ ਟੈਕਸਟਾਈਲ ਖੇਤਰ ਦਾ ਬਰਾਮਦ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਸਕਦਾ ਹੈ ਬਰਾਮਦ ਟੈਕਸ ਦੇ ਮਾਮਲੇ ’ਚ ਉਹ ਭਾਰਤ ਨੂੰ ‘ਦੋਹਨ ਕਰਨ ਵਾਲਾ ਰਾਸ਼ਟਰ’ ਦੱਸ ਚੁੱਕੇ ਹਨ ਟਰੰਪ ਦੇ ਪਿਛਲੇ ਕਾਰਜਕਾਲ ’ਚ ਵੀ ਵਪਾਰ ਤੇ ਟੈਕਸਾਂ ਸਬੰਧੀ ਭਾਰਤ-ਅਮਰੀਕੀ ਸਬੰਧਾਂ ’ਚ ਟਕਰਾਅ ਦੀ ਸਥਿਤੀ ਬਣੀ ਸੀ ਸੱਚ ਤਾਂ ਇਹ ਹੈ ਕਿ ਅੱਜ ਭਾਰਤ-ਅਮਰੀਕਾ ਰਿਸ਼ਤੇ ਜਿਸ ਮੁਕਾਮ ’ਤੇ ਹਨ, ਉੱਥੇ ਰਾਸ਼ਟਰ ਮੁਖੀਆਂ ਦੀ ਨਿੱਜੀ ਪਸੰਦ ਜਾਂ ਨਾਪਸੰਦ ਕੋਈ ਮਾਇਨੇ ਨਹੀਂ ਰੱਖਦੀ ਹੈ ਅਜਿਹੇ ’ਚ ਡੋਨਾਲਡ ਟਰੰਪ ਲਈ ਵੀ ਭਾਰਤ ਅਮਰੀਕਾ ਸਬੰਧਾਂ ਨੂੰ ਨਕਾਰਨਾ ਸੌਖਾ ਨਹੀਂ ਹੋਵੇਗਾ। India-US Relation
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਐੱਨਕੇ. ਸੋਮਾਨੀ
Indian Medicine: ਭਾਰਤੀ ਦਵਾਈਆਂ ਦਾ ਵਧਦਾ ਕਾਰੋਬਾਰ
Indian Medicine: ਭਾਰਤ ਦਾ ਦਵਾਈ ਬਰਾਮਦ ਕਾਰੋਬਾਰ (ਨਿਰਯਾਤ) ਸੰਸਾਰ ਪੱਧਰ ’ਤੇ ਤੇਜੀ ਨਾਲ ਵਧ ਰਿਹਾ ਹੈ, ਖਾਸ ਕਰਕੇ ਪੱਛਮੀ ਦੇਸ਼ਾਂ ’ਚ ਇਸ ਦੇ ਪਿੱਛੇ ਪ੍ਰੋਡਕਸ਼ਨ Çਲੰਕਡ ਇੰਸੈਟਿਵ (ਪੀਐਲਆਈ) ਯੋਜਨਾ ਦਾ ਮਹੱਤਵਪੂਰਨ ਯੋਗਦਾਨ ਹੈ, ਜਿਸ ਨੇ ਦਵਾਈ ਉਦਯੋਗ ’ਚ ਭਾਰਤ ਦੀ ਪਕੜ ਮਜ਼ਬੂਤ ਕੀਤੀ ਹੈ ਹੁਣ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ ਅਤੇ ਰੂਸ ਵਰਗੇ ਦੇਸ਼ਾਂ ’ਚ ਭਾਰਤੀ ਦਵਾਈਆਂ ਦੀ ਮੰਗ ਵਧ ਰਹੀ ਹੈ, ਜਿਸ ਨਾਲ ਇਹ ਖੇਤਰ ਕੌਮਾਂਤਰੀ ਪੱਧਰ ’ਤੇ ਛਵ੍ਹੀ ਬਣਾ ਰਿਹਾ ਹੈ ਹਾਲ ਦੇ ਸਾਲਾਂ ’ਚ, ਖਾਸ ਕਰਕੇ ਸਾਲ 2019-20 ਤੋਂ 2023-24 ਤੱਕ, ਭਾਰਤ ਦੀ ਦਵਾਈ ਬਰਾਮਦ 20.68 ਅਰਬ ਡਾਲਰ ਤੋਂ ਵਧ ਕੇ 28 ਅਰਬ ਡਾਲਰ ਹੋ ਗਈ ਹੈ ਇਸ ਵਿੱਤੀ ਵਰ੍ਹੇ ਦੇ ਪਹਿਲੇ ਛੇ ਮਹੀਨਿਆਂ ’ਚ ਭਾਰਤ ਦੀ ਦਵਾਈ ਬਰਾਮਦ 14.45 ਅਰਬ ਡਾਲਰ ਤੋਂ ਪਾਰ ਪਹੁੰਚ ਗਈ ਹੈ।
ਇਹ ਖਬਰ ਵੀ ਪੜ੍ਹੋ : Kisan News: ਭਾਜਪਾ ਨੇ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਦਾ ਕੀਤਾ ਐਲਾਨ, ਇਸ ਸੂਬੇ ਦੇ ਕਿਸਾਨਾਂ ਦੇ ਚਿਹਰਿਆਂ ’ਤੇ ਆਈ ਮੁਸਕਰਾ…
ਅੰਦਾਜ਼ਾ ਹੈ ਕਿ ਇਹ 30 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਦਵਾਈਆਂ ਦੇ ਕੱਚੇ ਮਾਲ ਲਈ ਚੀਨ ’ਤੇ ਨਿਰਭਰ ਸੀ, ਪਰ ਪੀਐਲਆਈ ਯੋਜਨਾ ਨੇ ਇਸ ਨਿਰਭਰਤਾ ਨੂੰ ਘੱਟ ਕਰਨ ’ਚ ਸਹਾਇਤਾ ਕੀਤੀ ਦਰਜਨਾਂ ਕੰਪਨੀਆਂ ਨੇ ਸਰਕਾਰ ਦੀ ਇਸ ਯੋਜਨਾ ਤਹਿਤ ਆਪਣੀ ਉਤਪਾਦਨ ਸਮਰੱਥਾ ਵਧਾਈ ਅਤੇ ਗੁਣਵੱਤਾ ’ਚ ਸੁਧਾਰ ਕੀਤਾ ਇਸ ਤਰ੍ਹਾਂ, ਭਾਰਤ ਨੇ ਦਵਾਈਆਂ ਦੇ ਉਤਪਾਦਨ ’ਚ ਆਤਮ-ਨਿਰਭਰਤਾ ਵੱਲ ਕਦਮ ਵਧਾਏ ਭਾਰਤ ਨੇ ਬ੍ਰਾਂਡਿਡ ਦਵਾਈਆਂ ਦੇ ਨਾਲ-ਨਾਲ ਸਸਤੀਆਂ ਜੈਨੇਰਿਕ ਦਵਾਈਆਂ ਦਾ ਵੀ ਉਤਪਾਦਨ ਕੀਤਾ, ਜਿਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਸਲਾਹਿਆ ਗਿਆ ਫਾਰਮਾ ਪ੍ਰੋਨਤੀ ਪ੍ਰੀਸ਼ਦ ਦੀ ਰਿਪੋਰਟ ਅਨੁਸਾਰ, 2021-22 ’ਚ ਭਾਰਤ ਨੇ 24.47 ਅਰਬ ਡਾਲਰ ਦੀਆਂ ਦਵਾਈਆਂ ਦੀ ਬਰਾਮਦ ਕੀਤੀ। Indian Medicine
ਇਹ ਅੰਕੜਾ 2030 ਤੱਕ 70 ਅਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ ਭਾਰਤ 206 ਤੋਂ ਜ਼ਿਆਦਾ ਦੇਸ਼ਾਂ ਨੂੰ ਦਵਾਈਆਂ ਬਰਾਮਦ ਕਰ ਰਿਹਾ ਹੈ ਯੂਏਈ ਅਤੇ ਅਸਟਰੇਲੀਆ ਵਰਗੇ ਦੇਸ਼ਾਂ ਨਾਲ ਦੁਵੱਲੇ ਵਪਾਰ ਸਮਝੌਤਿਆਂ ਨੇ ਭਾਰਤੀ ਦਵਾਈਆਂ ਦੀ ਪਹੁੰਚ ਨੂੰ ਹੋਰ ਵੀ ਵਿਸਤ੍ਰਿਤ ਕਰ ਦਿੱਤਾ ਹੈ ਅਸਟਰੇਲੀਆ ਨੂੰ ਬਰਾਮਦ ਵਧ ਕੇ ਇੱਕ ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ ਯੂਕਰੇਨ ਜੰਗ ਕਾਰਨ ਰੂਸ ’ਤੇ ਲੱਗੀਆਂ ਪਾਬੰਦੀਆਂ ਨੇ ਵੀ ਭਾਰਤ ਲਈ ਨਿਰਯਾਤ ਦਾ ਇੱਕ ਨਵਾਂ ਰਸਤਾ ਖੋਲ੍ਹਿਆ ਹੈ ਪੱਛਮੀ ਦੇਸ਼ਾਂ ਨੇ ਰੂਸ ’ਤੇ ਪਾਬੰਦੀਆਂ ਲਾ ਦਿੱਤੀਆਂ, ਜਿਸ ਤੋਂ ਬਾਅਦ ਰੂਸ ਨੇ ਭਾਰਤੀ ਦਵਾਈਆਂ ਦਾ ਰੁਖ਼ ਕੀਤਾ ਇਸ ਤਰ੍ਹਾਂ ਭਾਰਤ ਰੂਸ ਨੂੰ ਦਵਾਈਆਂ ਬਰਾਮਦ ਕਰਨ ਵਾਲਾ ਇੱਕ ਮਹੱਤਵਪੂਰਨ ਦੇਸ਼ ਬਣ ਗਿਆ ਹੈ ਯੂਰਪੀ ਸੰਘ। Indian Medicine
ਬ੍ਰਿਟੇਨ ਅਤੇ ਕੈਨੇਡਾ ਵਰਗੇ ਦੇਸ਼ਾਂ ਨੇ ਵੀ ਭਾਰਤ ਤੋਂ ਜੈਨੇਰਿਕ ਦਵਾਈਆਂ ਖਰੀਦਣ ਲਈ ਵਪਾਰਕ ਸਮਝੌਤੇ ਕੀਤੇ ਹਨ ਰਸਾਇਣ ਅਤੇ ਉਰਵਰਕ ਮੰਤਰਾਲੇ ਨੇ 35 ਸਰਗਰਮ ਫਾਰਮਾਸਿਊਟੀਕਲਸ ਇੰਗ੍ਰੀਡੀਐਂਟਸ (ਏਪੀਆਈ) ਇਕਾਈਆਂ ਨੂੰ ਉਤਪਾਦਨ ਵਧਾਉਣ ਦੀ ਆਗਿਆ ਦਿੱਤੀ ਹੈ ਪੀਐਲਆਈ ਯੋਜਨਾ ਤਹਿਤ 53 ਏਪੀਆਈ ਦਾ ਉਤਪਾਦਨ ਨਿਸ਼ਾਨਦੇਹ ਕੀਤਾ ਗਿਆ ਹੈ, ਅਤੇ ਇਸ ਲਈ 32 ਨਵੇਂ ਪਲਾਂਟ ਸਥਾਪਿਤ ਕੀਤੇ ਗਏ ਹਨ ਇਹ ਪਲਾਂਟ ਦਵਾਈਆਂ ਦੇ ਕੱਚੇ ਮਾਲ ਦੀ ਪ੍ਰੋਸੈਸਿੰਗ ਕਰਦੇ ਹਨ, ਪਰ ਕੱਚੇ ਮਾਲ ਦਾ ਇੱਕ ਵੱਡਾ ਹਿੱਸਾ ਹਾਲੇ ਵੀ ਚੀਨ ਤੋਂ ਦਰਾਮਦ ਕੀਤਾ ਜਾਂਦਾ ਹੇੈ ਕੋਰੋਨਾ ਮਹਾਂਮਾਰੀ ਦੌਰਾਨ, ਚੀਨ ਵੱਲੋਂ ਭਾਰਤ ਦੀਆਂ ਦਵਾਈ ਅਤੇ ਟੀਕਾ ਉਤਪਾਦਨ ਸਮਰੱਥਾਵਾਂ ’ਤੇ ਕਈ ਵਾਰ ਸਵਾਲ ਚੁੱਕੇ ਗਏ।
ਵਿਸ਼ੇਸ਼ ਰੂਪ ਨਾਲ ਲਾਂਸੈਟ ਵਰਗੇ ਮੈਡੀਕਲ ਜਨਰਲ ਨੇ ਭਾਰਤੀ ਦਵਾਈਆਂ ਦੀ ਸਮਰੱਥਾ ’ਤੇ ਸ਼ੱਕ ਜਤਾਇਆ, ਜਿਸ ਨੇ ਅੰਤਰਰਾਸ਼ਟਰੀ ਪੱਧਰ ’ਤੇ ਵਿਵਾਦ ਖੜ੍ਹਾ ਕੀਤਾ ਹਾਲਾਂਕਿ, ਬ੍ਰਸੇਲਸ ਸਥਿਤ ਨਿਊਜ਼ ਵੈੱਬਸਾਈਟ ਈਯੂ ਰਿਪੋਰਟ ਨੇ ਇਨ੍ਹਾਂ ਰਿਪੋਰਟਰ ਨੇ ਇਨ੍ਹਾਂ ਰਿਪੋਰਟਾਂ ਨੂੰ ਦਵਾਈ ਕੰਪਨੀਆਂ ਦੀ ਲਾਬੀ ਦਾ ਹਿੱਸਾ ਦੱਸਿਆ, ਜੋ ਨਹੀਂ ਚਾਹੁੰਦੀ ਸੀ ਕਿ ਭਾਰਤ ਵਰਗੀ ਉੱਭਰਦੀ ਅਰਥਵਿਵਸਥਾ ਘੱਟ ਕੀਮਤ ’ਤੇ ਵੈਕਸੀਨ ਮੁਹੱਈਆ ਕਰਵਾਏ ਭਾਰਤ ਨੇ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਹਾਈਡ੍ਰੋਕਸੀਕਲੋਰੋਕਵੀਨ ਦਾ ਉਤਪਾਦਨ ਵਧਾਇਆ, ਜੋ ਲਾਗ ਨੂੰ ਕੰਟਰੋਲ ਕਰਨ ’ਚ ਉਪਯੋਗੀ ਸਾਬਤ ਹੋਈ ਇਸ ਦਵਾਈ ਦੀ ਮੰਗ ਅਮਰੀਕਾ ਸਮੇਤ ਲਗਭਗ 150 ਦੇਸ਼ਾਂ ’ਚ ਸੀ, ਅਤੇ ਭਾਰਤ ਨੇ ਸਮੇਂ ’ਤੇ ਇਸ ਦੀ ਸਪਲਾਈ ਕੀਤੀ ਹਾਲਾਂਕਿ, ਲਾਂਸੈਟ ਨੇ ਇਸ ਦਵਾਈ ਦੇ ਪ੍ਰਭਾਵ ’ਤੇ ਸਵਾਲ ਖੜ੍ਹੇ ਕੀਤੇ। Indian Medicine
ਜਿਸ ਦੇ ਚੱਲਦੇ ਸੰਸਾਰ ਸਿਹਤ ਸੰਗਠਨ ਨੇ ਇਸ ਦੇ ਕਲੀਨੀਕਲ ਪ੍ਰੀਖਣ ’ਤੇ ਰੋਕ ਲਾ ਦਿੱਤੀ ਇਸ ਤਰ੍ਹਾਂ ਦੀਆਂ ਰਿਪੋਰਟਾਂ, ਜੋ ਚੀਨ ਅਤੇ ਕੁਝ ਬਹੁਕੌਮੀ ਕੰਪਨੀਆਂ ਦੇ ਹਿੱਤਾਂ ਨੂੰ ਸਾਧਣ ਲਈ ਸਨ, ਭਾਰਤ ਖਿਲਾਫ ਕੂੜਪ੍ਰਚਾਰ ਦਾ ਹਿੱਸਾ ਮੰਨੀਆਂ ਗਈਆਂ ਪੇਟੈਂਟ ਕਾਨੂੰਨ ਵੀ ਭਾਰਤ ਦੇ ਪਾਰੰਪਰਿਕ ਗਿਆਨ ’ਤੇ ਖ਼ਤਰਾ ਬਣ ਕੇ ਉੱਭਰਿਆ ਹੈ ਇਹ ਕਾਨੂੰਨ ਮੁੱਖ ਤੌਰ ’ਤੇ, ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਨੂੰ ਟੀਚਾ ਬਣਾਉਂਦਾ ਹੈ, ਜਿਨ੍ਹਾਂ ਕੋਲ ਜੈਵ-ਵਿਭਿੰਨਤਾ ਦਾ ਵਿਸ਼ਾਲ ਭੰਡਾਰ ਹੈ ਕਈ ਵੱਡੀਆਂ ਕੰਪਨੀਆਂ ਇਨ੍ਹਾਂ ਪਾਰੰਪਰਿਕ ਨੁਸਖਿਆਂ ਨੂੰ ਮਾਮੂਲੀ ਬਦਲਾਵਾਂ ਨਾਲ ਆਪਣੇ ਨਾਂਅ ’ਤੇ ਪੇਟੈਂਟ ਕਰਵਾ ਲੈਂਦੀਆਂ ਹਨ ਅਤੇ ਇਸ ਗਿਆਨ ’ਤੇ ਏਕਾਧਿਕਾਰ ਸਥਾਪਿਤ ਕਰ ਲੈਂਦੀਆਂ ਹਨ।
ਇਹ ਕਾਨੂੰਨ ਮੁੱਖ ਰੂਪ ਨਾਲ ਭਾਰਤ ਵਰਗੇ ਦੇਸ਼ਾਂ ਦੀ ਹਰਬਲ ਅਤੇ ਆਯੁਰਵੈਦਿਕ ਸੰਪਦਾ ਨੂੰ ਆਪਣੇ ਕੰਟਰੋਲ ’ਚ ਲੈਣ ਦਾ ਯਤਨ ਹੈ ਵਿਸ਼ਵ ਬੈਂਕ ਨੇ ਵੀ ਆਪਣੀ ਇੱਕ ਰਿਪੋਰਟ ’ਚ ਇਸ ਸਮੱਸਿਆ ਵੱਲ ਇਸ਼ਾਰਾ ਕੀਤਾ ਹੈ ਭਾਰਤ ਦਾ ਪਾਰੰਪਰਿਕ ਗਿਆਨ ਅਤੇ ਆਯੁਰਵੈਦਿਕ ਦਵਾਈਆਂ ਦਾ ਖੇਤਰ ਸੰਸਾਰ ’ਚ ਇੱਕ ਕੀਮਤੀ ਵਿਰਾਸਤ ਹੈ ਜੈਵ-ਵਿਭਿੰਨਤਾ ਦੇ ਇਸ ਭੰਡਾਰ ’ਤੇ ਕਬਜ਼ਾ ਜਮਾਉਣ ਦੇ ਮਕਸਦ ਨਾਲ ਪੱਛਮੀ ਦੇਸ਼ਾਂ ਦੀਆਂ ਵੱਡੀਆਂ ਫਾਰਮਾ ਕੰਪਨੀਆਂ ਪੇਟੈਂਟ ਦਾ ਸਹਾਰਾ ਲੈ ਰਹੀਆਂ ਹਨ ਆਯੁਰਵੈਦਿਕ ਉਤਪਾਦਾਂ ਦਾ ਬਜ਼ਾਰ ਇਸ ਸਮੇਂ ਅਰਬਾਂ ਡਾਲਰ ਦਾ ਹੈ, ਅਤੇ ਵਿਦੇਸ਼ੀ ਕੰਪਨੀਆਂ ਦੀ ਨਜ਼ਰ ਇਸ ‘ਹਰੇ ਸੋਨੇ’ ਤੇ ਟਿਕੀ ਹੋਈ ਹੈ। Indian Medicine
1970 ’ਚ ਅਮਰੀਕੀ ਪੇਟੈਂਟ ਕਾਨੂੰਨ ’ਚ ਸੋਧ ਕੀਤੀ ਗਈ, ਜੋ ਪਾਰੰਪਰਿਕ ਗਿਆਨ ਨੂੰ ਨਜ਼ਰਅੰਦਾਜ਼ ਕਰਦਾ ਹੈ ਇਹ ਸਿਰਫ਼ ਇੱਕ ਤਰ੍ਹਾਂ ਭਾਰਤੀ ਸੰਪਦਾ ਦੇ ਦੋਹਨ ਦਾ ਸਾਧਨ ਬਣ ਗਿਆ ਹੈ, ਜੋ ਇਸ ਗਿਆਨ ਨੂੰ ਜਨਤਕ ਵਰਤੋਂ ਤੋਂ ਵਾਂਝਾ ਕਰਨਾ ਚਾਹੁੰਦਾ ਹੈ ਸਪੱਸ਼ਟ ਹੈ ਕਿ ਭਾਰਤੀ ਦਵਾਈਆਂ ਦੀ ਬਰਾਮਦ ਲਗਾਤਾਰ ਵਧ ਰਹੀ ਹੈ, ਅਤੇ ਭਾਰਤ ਹੁਣ ਆਪਣੀ ਗੁਣਵੱਤਾ, ਸਸਤੀਆਂ ਜੈਨੇਰਿਕ ਦਵਾਈਆਂ ਅਤੇ ਪਾਰੰਪਰਿਕ ਔਸ਼ਧੀਆਂ ਜ਼ਰੀਏ ਅੰਤਰਰਾਸ਼ਟਰੀ ਬਜ਼ਾਰ ’ਚ ਇੱਕ ਮਜ਼ਬੂਤ ਖਿਡਾਰੀ ਦੇ ਰੂਪ ’ਚ ਉੱਭਰ ਰਿਹਾ ਹੈ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪ੍ਰਮੋਦ ਭਾਰਗਵ
America ਨੇ ਕੈਲੀਫੋਰਨੀਆ ’ਚ ਐੱਚ5 ਐਨ1 ਬਰਡ ਫਲੂ ਦੇ ਨਵੇਂ ਮਨੁੱਖੀ ਮਾਮਲਿਆਂ ਦੀ ਪੁਸ਼ਟੀ ਕੀਤੀ
America: ਲਾਸ ਏਂਜਲਸ (ਏਜੰਸੀ)। ਯੂ.ਐੱਸ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (CDC) ਨੇ ਕੈਲੀਫੋਰਨੀਆ ਵਿੱਚ ਐੱਚ5ਐਨ1 ਬਰਡ ਫਲੂ ਦੇ ਦੋ ਮਨੁੱਖੀ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜੋ ਕਿ ਗੋਲਡਨ ਸਟੇਟ ਵਿੱਚ ਐੱਚ5ਐਨ1 ਦੇ ਪਹਿਲੇ ਮਨੁੱਖੀ ਮਾਮਲੇ ਹਨ। ਇਹ ਮਾਮਲੇ ਸੰਕਰਮਿਤ ਡੇਅਰੀ ਗਾਵਾਂ ਦੇ ਸੰਪਰਕ ਵਿੱਚ ਆਏ ਲੋਕਾਂ ’ਚ ਸਾਹਮਣੇ ਆਏ ਹਨ। ਸੀਡੀਸੀ ਦੇ ਅਨੁਸਾਰ, ਕੈਲੀਫੋਰਨੀਆ ਦੀ ਅਗਵਾਈ ਵਿੱਚ ਇੱਕ ਜਾਂਚ ਚੱਲ ਰਹੀ ਹੈ।
ਸੀਡੀਸੀ ਦੇ ਅਨੁਸਾਰ, ਵਰਤਮਾਨ ਵਿੱਚ, ਕੈਲੀਫੋਰਨੀਆ ਵਿੱਚ ਪਹਿਲੇ ਅਤੇ ਦੂਜੇ ਪੁਸ਼ਟੀ ਕੀਤੇ ਕੇਸਾਂ ਵਿਚਕਾਰ ਕੋਈ ਜਾਣਿਆ-ਪਛਾਣਿਆ ਲਿੰਕ ਜਾਂ ਸੰਪਰਕ ਨਹੀਂ ਹੈ, ਜੋ ਸੁਝਾਅ ਦਿੰਦਾ ਹੈ ਕਿ ਇਹ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਵਾਲੇ ਵਾਇਰਸ ਦੀਆਂ ਅਲੱਗ-ਥਲੱਗ ਘਟਨਾਵਾਂ ਹਨ। 343 ਕੈਲੀਫੋਰਨੀਆ ਅਤੇ ਹੋਰ ਰਾਜਾਂ ਵਿੱਚ ਸੰਕਰਮਿਤ ਜਾਨਵਰਾਂ ਤੋਂ ਮਨੁੱਖਾਂ ਵਿੱਚ ਐਨ5ਐਚ1 ਦੇ ਫੈਲਣ ਨੂੰ ਕੰਟਰੋਲ ਕਰਨ ਲਈ ਜਨਤਕ ਸਿਹਤ ਅਧਿਕਾਰੀਆਂ ਨਾਲ ਸਹਿਯੋਗ ਕਰ ਰਿਹਾ ਹੈ। America
ਇਸ ਸਾਲ ਪਹਿਲੀ ਵਾਰ ਅਮਰੀਕਾ ਵਿੱਚ ਗਾਵਾਂ ਵਿੱਚ ਐੱਚ5ਐਨ1 ਬਰਡ ਫਲੂ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਇਰਸ ਜੰਗਲੀ ਪੰਛੀਆਂ ਵਿੱਚ ਫੈਲਿਆ ਹੋਇਆ ਹੈ ਅਤੇ 2022 ਤੋਂ ਦੇਸ਼ ਦੇ ਪੋਲਟਰੀ ਵਿੱਚ ਫੈਲਣਾ ਜਾਰੀ ਹੈ। ਇਹ ਸੰਕਰਮਿਤ ਜਾਨਵਰਾਂ, ਜਿਵੇਂ ਕਿ ਡੇਅਰੀ ਗਊ ਵਰਕਰ ਅਤੇ ਪੋਲਟਰੀ ਵਰਕਰ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਵਿੱਚ ਦੁਰਲੱਭ, ਛਿੱਟੇ-ਵਾਰੀ ਲਾਗਾਂ ਦਾ ਕਾਰਨ ਬਣਦਾ ਹੈ। 2024 ਵਿੱਚ ਹੁਣ ਤੱਕ ਅਮਰੀਕਾ ਵਿੱਚ ਐੱਚ5ਐਨ1 ਦੇ 16 ਮਨੁੱਖੀ ਮਾਮਲੇ ਸਾਹਮਣੇ ਆਏ ਹਨ। ਰਿਪੋਰਟ ਕੀਤੇ ਛੇ ਮਨੁੱਖੀ ਕੇਸ ਬਿਮਾਰ ਜਾਂ ਸੰਕਰਮਿਤ ਡੇਅਰੀ ਗਾਵਾਂ ਦੇ ਸੰਪਰਕ ਤੋਂ ਸਨ। ਸੀਡੀਸੀ ਦੇ ਅਨੁਸਾਰ, ਨੌਂ ਕੇਸ ਸੰਕਰਮਿਤ ਪੋਲਟਰੀ ਦੇ ਸੰਪਰਕ ਨਾਲ ਜੁੜੇ ਹੋਏ ਹਨ। America
Read Also : Government Schemes: ਕਿਸਾਨਾਂ ਦੇ ਖਜ਼ਾਨੇ ਭਰਨ ਲਈ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਹੋਵੇਗੀ ਬੱਲੇ! ਬੱਲੇ!
America News: ਪੰਜਾਬੀ ਨੌਜਵਾਨ ਦੀ ਅਮਰੀਕਾ ’ਚ ਮੌਤ
ਪਿੰਡ ਬੁਰਜ ਹਰੀ ਸਿੰਘ ’ਚ ਸੋਗ ਦੀ ਲਹਿਰ
(ਆਰ. ਜੀ. ਰਾਏਕੋਟੀ) ਰਾਏਕੋਟ। ਕਰੀਬੀ ਪਿੰਡ ਬੁਰਜ ਹਰੀ ਸਿੰਘ ਦੇ ਵਸਨੀਕ ਨੌਜਵਾਨ ਕੁਲਵਿੰਦਰ ਸਿੰਘ ਉਰਫ਼ ਸੋਨੂੰ ਪੁੱਤਰ ਚਮਕੌਰ ਸਿੰਘ ਦਾ ਬੀਤੀ 13 ਸਤੰਬਰ ਨੂੰ ਅਮਰੀਕਾ ਦੇ ਨਿਊਯਾਰਕ ਵਿੱਚ ਦੇਹਾਂਤ ਹੋ ਗਿਆ। ਕੁਲਵਿੰਦਰ ਸਿੰਘ ਉਰਫ਼ ਸੋਨੂ ਹਾਕੀ ਦਾ ਚੰਗਾ ਖਿਡਾਰੀ ਸੀ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਉਸ ਨੇ ਹਾਕੀ ਵਿੱਚ ਕਾਫੀ ਸ਼ੋਹਰਤ ਖੱਟੀ ਸੀ। America News
ਇਹ ਵੀ ਪੜ੍ਹੋ: ਮੋਟਰਸਾਈਕਲ ਸਵਾਰ ਵਿਅਕਤੀ ਦੀ ਸੜਕ ਹਾਦਸੇ ‘ਚ ਮੌਤ
ਬੀਤੀ 13 ਸਤੰਬਰ ਨੂੰ ਕੁਲਵਿੰਦਰ ਸਿੰਘ ਦੀ ਅਚਾਨਕ ਤਬੀਅਤ ਵਿਗੜ ਗਈ ਅਤੇ ਜਦੋਂ ਉਸ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਉੱਥੇ ਉਸ ਦੀ ਮੌਤ ਹੋ ਗਈ। ਕੁਲਵਿੰਦਰ ਸਿੰਘ ਦੀ ਅਚਾਨਕ ਹੋਈ ਮੌਤ ਕਾਰਨ ਪਿੰਡ ਬੁਰਜ ਹਰੀ ਸਿੰਘ ਵਿਖੇ ਸੋਗ ਦਾ ਮਾਹੌਲ ਹੈ। ਸਾਹਿਬਜ਼ਾਦਾ ਅਜੀਤ ਸਿੰਘ ਯੂਥ ਸਪੋਰਟਸ ਕਲੱਬ ਦੇ ਪ੍ਰਧਾਨ ਗਗਨਦੀਪ ਧਾਲੀਵਾਲ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਆਪਣੇ ਪਿੱਛੇ ਮਾਤਾ ਪਿਤਾ ਅਤੇ ਪਤਨੀ ਸਮੇਤ ਦੋ ਬੱਚੇ ਛੱਡ ਗਿਆ ਹੈ। ਕੁਲਵਿੰਦਰ ਸਿੰਘ ਦੀ ਬੇਵਕਤੀ ਮੌਤ ’ਤੇ ਪਿੰਡ ਵਾਸੀਆਂ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਯੂਥ ਸਪਰਟਸ ਕਲੱਬ ਦੇ ਸਮੂਹ ਮੈਂਬਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Russia-Ukraine War: ਰੂਸ-ਯੂਕਰੇਨ ਦਰਮਿਆਨ ਵਧ ਰਿਹਾ ਟਕਰਾਅ
Russia-Ukraine War: ਰੂਸ ਤੇ ਯੂਕਰੇਨ ਜੰਗ ’ਚ ਮਹਾਂਸ਼ਕਤੀਆਂ ਦੀ ਤਕਰਾਰ ਤੇ ਜ਼ੋਰਅਜ਼ਮਾਈ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ ਅਮਰੀਕਾ ਤੇ ਬ੍ਰਿਟੇਨ ਯੂਕਰੇਨ ਨੂੰ ਹਥਿਆਰ ਦੇ ਕੇ ਲਗਾਤਾਰ ਮੱਦਦ ਕਰ ਰਹੇ ਹਨ ਹੁਣ ਬ੍ਰਿਟੇਨ ਵੱਲੋਂ ਯੂਕਰੇਨ ਨੂੰ ਲੰਮੀ ਦੂਰੀ ਦੀ ਮਿਜ਼ਾਇਲ ਦੇਣ ਦੀ ਤਿਆਰੀ ਨੇ ਹਾਲਾਤ ਹੋਰ ਤਣਾਅ ਭਰੇ ਬਣਾ ਦਿੱਤੇ ਹਨ ਓਧਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਯੂਕਰੇਨ ਨੂੰ ਮਿਜ਼ਾਇਲ ਦਿੱਤੀ ਗਈ ਤਾਂ ਇਸ ਦੇ ਭਿਆਨਕ ਨਤੀਜੇ ਹੋਣਗੇ ਹੈਰਾਨੀ ਦੀ ਗੱਲ ਹੈ ਕਿ ਜੰਗ ਕਾਰਨ ਹੋਈ ਭਾਰੀ ਬਰਬਾਦੀ ਦੇ ਬਾਵਜ਼ੂਦ ਤਾਕਤਵਰ ਮੁਲਕ ਅਮਨ-ਅਮਾਨ ਲਈ ਕੋਈ ਯਤਨ ਕਰਨ ਦੀ ਬਜਾਇ ਹਥਿਆਰਾਂ ਦੀ ਦੌੜ ’ਚ ਅੱਗੇ ਵਧ ਰਹੇ ਹਨ। Russia-Ukraine War
Read This : ਰੂਸ-ਯੂਕਰੇਨ ਗੱਲਬਾਤ ਅਸਫਲ, ਕੀ ਹੋਵੇਗਾ ਤੀਜਾ ਵਿਸ਼ਵ ਯੁੱਧ?
ਅਜਿਹੇ ਹਾਲਾਤਾਂ ’ਚ ਅਮਨ ਦੇ ਯਤਨ ’ਚ ਰੁਕਾਵਟ ਪਵੇਗੀ ਓਧਰ ਰੂਸ ਤੇ ਇਰਾਨ ਦਰਮਿਆਨ ਪਰਮਾਣੂ ਸੀਕਰੇਟ ਡੀਲ ਦੀ ਚਰਚਾ ਨੇ ਅਮਰੀਕਾ ਤੇ ਪੱਛਮੀ ਦੇਸ਼ਾਂ ਲਈ ਨਵੀਂ ਸਿਰਦਰਦੀ ਪੈਦਾ ਕਰ ਦਿੱਤੀ ਹੈ ਇਰਾਨ ਇਜ਼ਰਾਈਲ ਤੇ ਅਮਰੀਕਾ ਦਾ ਕੱਟੜ ਦੁਸ਼ਮਣ ਹੈ ਅਜਿਹੀਆਂ ਸਰਗਰਮੀਆਂ ਨਾ ਸਿਰਫ ਰੂਸ-ਯੂਕਰੇਨ ਜੰਗ ਨੂੰ ਅੱਗੇ ਵਧਾਉਣਗੀਆਂ ਸਗੋਂ ਹੋਰਨਾਂ ਮੁਲਕਾਂ ਦੇ ਵੀ ਇਸ ਜੰਗ ’ਚ ਅਸਿੱਧੇ ਤੌਰ ’ਤੇ ਸ਼ਾਮਲ ਹੋਣ ਦੇ ਹਾਲਾਤ ਬਣਨਗੇ ਅਸਲ ’ਚ ਇਹ ਸਪੱਸ਼ਟ ਹੈ ਕਿ ਹਥਿਆਰਾਂ ਦੇ ਵਾਧੇ ਨਾਲ ਜਾਂ ਕਿਸੇ ਵੀ ਧਿਰ ਵੱਲੋਂ ਸਖਤ ਜਵਾਬੀ ਕਾਰਵਾਈ ਨਾਲ ਜੰਗ ਨਹੀਂ ਰੁਕ ਸਕਦਾ ਜੰਗ ਰੋਕਣ ਲਈ ਗੱਲਬਾਤ ਹੀ ਇੱਕੋ-ਇੱਕ ਹੱਲ ਅਮਰੀਕਾ, ਬ੍ਰਿਟੇਨ ਨੂੰ ਅਮਨ-ਅਮਾਨ ਵਾਲੇ ਪਾਸੇ ਆਉਣਾ ਚਾਹੀਦਾ ਹੈ। Russia-Ukraine War
ਲਾਸ ਐਨਗਲਜ਼ (ਏਜੰਸੀ)। ਅਮਰੀਕਾ ਦੇ ਮਿਸ਼ੀਗਨ ਰਾਜ ਵਿੱਚ ਬਹੁਤ ਜ਼ਿਆਦਾ ਰੋਗਜਨਕ ਏਵੀਅਨ ਇਨਫਲੂਏਂਜਾ (HPAI) A (H5) ਵਾਇਰਸ ਦੀ ਲਾਗ ਦੇ ਦੂਜੇ ਮਨੁੱਖੀ ਕੇਸ ਦੀ ਪਛਾਣ ਕੀਤੀ ਗਈ ਹੈ। ਦੇਸ਼ ਵਿੱਚ ਡੇਅਰੀ ਗਾਵਾਂ ਵਿੱਚ A(H5N1) ਦੇ ਚੱਲ ਰਹੇ ਮਲਟੀਸਟੇਟ ਪ੍ਰਕੋਪ ਨਾਲ ਜੁੜਿਆ ਇਹ ਤੀਜਾ ਮਨੁੱਖੀ ਕੇਸ ਹੈ। ਅਮਰੀਕੀ ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੇ ਅਨੁਸਾਰ, ਨਵਾਂ ਕੇਸ ਇੱਕ ਡੇਅਰੀ ਫਾਰਮ ਵਰਕਰ ਦਾ ਹੈ ਜੋ ਸੰਕਰਮਿਤ ਗਾਵਾਂ ਦੇ ਸੰਪਰਕ ਵਿੱਚ ਆਇਆ ਸੀ, ਸੰਭਾਵਿਤ ਤੌਰ ‘ਤੇ ਗਊ-ਤੋਂ-ਵਿਅਕਤੀ ਵਿੱਚ ਫੈਲਦਾ ਹੈ। Bard flu
ਇਹ ਵੀ ਪੜ੍ਹੋ: School Holidays: ਸਕੂਲਾਂ ਦੀਆਂ ਛੁੱਟੀਆਂ ਸਬੰਧੀ ਆਏ ਨਵੇਂ ਹੁਕਮ, ਹੁਣ ਮਿਲਣਗੀਆਂ ਐਨੀਆਂ ਛੁੱਟੀਆਂ
ਇਹ ਸੰਯੁਕਤ ਰਾਜ ਵਿੱਚ H5 ਦਾ ਪਹਿਲਾ ਮਨੁੱਖੀ ਕੇਸ ਹੈ, ਜਿਸ ਨੇ CDC ਦੇ ਅਨੁਸਾਰ, A (H5N1) ਵਾਇਰਸਾਂ ਸਮੇਤ, ਇਨਫਲੂਐਂਜ਼ਾ ਵਾਇਰਸ ਦੀ ਲਾਗ ਨਾਲ ਸਬੰਧਤ ਗੰਭੀਰ ਸਾਹ ਦੀ ਬਿਮਾਰੀ ਦੇ ਵਧੇਰੇ ਆਮ ਲੱਛਣਾਂ ਸਾਹਮਣੇ ਆਏ ਹਨ। Bard flu
Moose wala Murder Case : ਗੋਲਡੀ ਬਰਾੜ ਦੀ ਅਮਰੀਕਾ ’ਚ ਮੌਤ ਦਾ ਦਾਅਵਾ!
ਡੱਲਾ-ਲਖਬੀਰ ਨੇ ਜ਼ਿੰਮੇਵਾਰੀ ਲਈ (Gangster Goldy Brar)
ਮੂਸੇਵਾਲਾ ਕਤਲ ਕਾਂਡ ਦਾ ਸੀ ਮਾਸਟਰਮਾਈਂਡ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ। ਇੱਕ ਅਮਰੀਕੀ ਨਿਊਜ਼ ਚੈਨਲ ਨੇ ਦਾਅਵਾ ਕੀਤਾ ਹੈ ਕਿ 30 ਅਪਰੈਲ ਮੰਗਲਵਾਰ ਸ਼ਾਮ 5.30 ਵਜੇ ਅਮਰੀਕਾ ਦੇ ਫੇਅਰਮੌਂਟ ਅਤੇ ਹੋਲਟ ਐਵੇਨਿਊ ’ਚ ਆਪਣੇ ਦੋਸਤ ਨਾਲ ਗਲੀ ’ਚ ਬਾਹਰ ਖੜ੍ਹੇ ਗੋਲਡੀ ਬਰਾੜ ਨੂੰ ਕੁਝ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ: ਸੁਪਰੀਮ ਕੋਰਟ: ਕੋਵਿਸ਼ੀਲਡ ਵੈਕਸੀਨ ਦੇ ਮਾੜੇ ਪ੍ਰਭਾਵਾਂ ਦੀ ਜਾਂਚ ਹੋਵੇ
ਇੱਕ ਅਮਰੀਕੀ ਪੁਲਿਸ ਅਧਿਕਾਰੀ ਨੇ ਚੈਨਲ ਨੂੰ ਦੱਸਿਆ ਕਿ ਦੋ ਲੋਕਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ’ਚੋਂ ਇੱਕ ਦੀ ਮੌਤ ਹੋ ਗਈ ਹੈ। ਗੈਂਗਸਟਰ ਅਰਸ਼ ਡੱਲਾ ਅਤੇ ਲਖਬੀਰ ਨੇ ਗੋਲਡੀ ਬਰਾੜ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।