Los Angeles Fire - Sach Kahoon Punjabi

Los Angeles Fire: ਕੈਲੀਫੋਰਨੀਆ ’ਚ ਫਿਰ ਤੋਂ ਭੜਕੀ ਅੱਗ, 50 ਹਜ਼ਾਰ ਲੋਕਾਂ ਨੂੰ ਘਰ ਛੱਡਣ ਦੇ ਆਦੇਸ਼ ਜਾਰੀ
Los Angeles Fire: ਕੈਲੀਫੋਰਨੀਆ (ਏਜੰਸੀ)। ਅਮਰੀਕਾ ਦੇ ਕੈਲੀਫੋਰਨੀਆ ’ਚ ਪਿਛਲੇ ਕਈ ਹਫ਼ਤਿਆਂ ਤੋਂ ਭਿਆਨਕ ਅੱਗ ਇੱਕ ਵਾਰ ਫਿਰ ਭੜਕ ਉੱਠੀ ਹੈ। ਇਸ ਵਾਰ ਲਾਸ ਏਂਜਲਸ ਦੇ ਉੱਤਰ ’ਚ ਸਥਿਤ ਹਿਊਜਸ ’ਚ ਅੱਗ ਲੱਗ ਗਈ ਹੈ। ਬੁੱਧਵਾਰ ਨੂੰ ਲੱਗੀ ਅੱਗ ’ਚ ਲਗਭਗ 10,000 ਏਕੜ ਰਕਬਾ ਸੜ ਗਿਆ ਹੈ। ਅੱਗ ਕਾਰਨ 50 ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਕਿਹਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਕਾਸਟੈਕ ਝੀਲ ਦੇ ਨੇੜੇ ਇਸ ਅੱਗ ਨੂੰ ਬੁਝਾਉਣ ਲਈ 4,000 ਫਾਇਰਫਾਈਟਰ ਤਾਇਨਾਤ ਕੀਤੇ ਗਏ ਹਨ। Los Angeles Fire

ਇਹ ਖਬਰ ਵੀ ਪੜ੍ਹੋ : Railway Recruitment: ਰੇਲਵੇ ਗਰੁੱਪ ਡੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ

ਇੱਥੇ 48 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਹੈ। ਸੀਐਨਐਨ ਦੇ ਅਨੁਸਾਰ, ਅੱਗ ਇੰਨੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਇਹ ਹਰ 3 ਸਕਿੰਟਾਂ ’ਚ ਇੱਕ ਫੁੱਟਬਾਲ ਮੈਦਾਨ ਦੇ ਬਰਾਬਰ ਖੇਤਰ ਨੂੰ ਸਾੜ ਰਹੀ ਹੈ। ਸੈਟੇਲਾਈਟ ਡੇਟਾ ਦੇ ਅਨੁਸਾਰ, ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 10:45 ਵਜੇ ਕਾਸਟੈਕ ਝੀਲ ਦੇ ਨੇੜੇ ਹੌਟਸਪੌਟ ਦਾ ਪਤਾ ਲਾਇਆ ਗਿਆ ਹੈ। ਇਸ ਤੋਂ ਪਹਿਲਾਂ, 7 ਜਨਵਰੀ ਨੂੰ, ਲਾਸ ਏਂਜਲਸ ਦੇ ਆਲੇ-ਦੁਆਲੇ ਦੱਖਣੀ ਜੰਗਲਾਂ ’ਚ ਅੱਗ ਲੱਗ ਗਈ ਸੀ। ਇਸ ’ਚ 25 ਲੋਕਾਂ ਦੀ ਜਾਨ ਚਲੀ ਗਈ।

Los Angeles Fire: ਭਿਆਨਕ ਅੱਗ ਤੋਂ ਦੁਨੀਆ ਸਬਕ ਲਵੇ
Los Angeles Fire: ਅਮਰੀਕਾ ਦੇ ਲਾਸ ਏਂਜਿਲਸ ’ਚ ਜੰਗਲ ’ਚ ਲੱਗੀ ਬੇਕਾਬੂ ਅੱਗ ਨੇ ਨਾ ਸਿਰਫ਼ ਉੁਥੇ ਤਬਾਹੀ ਮਚਾਈ, ਸਗੋਂ ਇਹ ਘਟਨਾ ਮਨੁੱਖਤਾ ਅਤੇ ਆਧੁਨਿਕ ਵਿਕਾਸ ਦੇ ਮਾਡਲ ਲਈ ਵੀ ਇੱਕ ਗੰਭੀਰ ਚਿਤਾਵਨੀ ਬਣ ਗਈ ਹੈ ਇਹ ਅੱਗ ਅਮਰੀਕਾ ਦੇ ਇਤਿਹਾਸ ਦੀਆਂ ਸਭ ਤੋਂ ਭਿਆਨਕ ਅਤੇ ਤਬਾਹਕਾਰੀ ਆਫਤਾਂ ’ਚੋਂ ਇੱਕ ਸਾਬਤ ਹੋ ਰਹੀ ਹੈ ਤੇਜ਼ ਹਵਾਵਾਂ ਦੇ ਚੱਲਦਿਆਂ ਇਹ ਅੱਗ ਤੇਜ਼ੀ ਨਾਲ ਫੈਲ ਰਹੀ ਹੈ, ਜਿਸ ਨਾਲ ਇਸ ਨੂੰ ਕਾਬੂ ਕਰਨਾ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਵਿਭਾਗ ਲਈ ਇੱਕ ਮੁਸ਼ਕਿਲ ਚੁਣੌਤੀ ਬਣ ਗਿਆ ਹੈ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਇਸ ਅੱਗ ਨੂੰ ਹੋਰ ਭੜਕਾ ਰਹੀਆਂ ਹਨ।

ਜਿਸ ਨਾਲ ਅਮਰੀਕਾ ਵਰਗੀ ਮਹਾਂਸ਼ਕਤੀ ਦੀ ਸਥਿਤੀ ਵੀ ਲਾਚਾਰ ਨਜ਼ਰ ਆ ਰਹੀ ਹੈ ਇਸ ਅੱਗ ਦੀ ਭਿਆਨਕਤਾ ਸਿਰਫ਼ ਅਮਰੀਕਾ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਪੂਰੀ ਦੁਨੀਆ ਲਈ ਇੱਕ ਸੰਕੇਤ ਹੈ ਕਿ ਬੇਕਾਬੂ ਵਿਕਾਸ ਅਤੇ ਵਾਤਾਵਰਨ ਦੀ ਘੋਰ ਅਣਦੇਖੀ ਦਾ ਨਤੀਜਾ ਕਿੰਨਾ ਤਬਾਹਕਾਰੀ ਹੋ ਸਕਦਾ ਹੈ ਇਸ ਆਫਤ ’ਚ ਖਰਬਾਂ ਰੁਪਏ ਦੀ ਜਾਇਦਾਦ ਤਬਾਹ ਹੋ ਗਈ, ਹਜ਼ਾਰਾਂ ਹੈਕਟੇਅਰ ਜੰਗਲ ਸੁਆਹ ’ਚ ਬਦਲ ਗਏ, ਅਤੇ ਲਗਭਗ 24 ਜਣਿਆਂ ਦੀ ਜਾਨ ਚਲੀ ਗਈ ਨਾਲ ਹੀ, 2 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ ਆਲੀਸ਼ਾਨ ਬੰਗਲਿਆਂ, ਕਾਰੋਬਾਰੀ ਇਮਾਰਤਾਂ ਅਤੇ ਨਾਗਰਿਕ ਸੁਵਿਧਾਵਾਂ ਦਾ ਇਸ ਅੱਗ ’ਚ ਸੁਆਹ ਹੋਣਾ ਅਮਰੀਕਾ ਦੀ ਭੌਤਿਕਵਾਦੀ ਜੀਵਨਸ਼ੈਲੀ ਅਤੇ ਵਾਤਾਵਰਨ ਅਸੰਤੁਲਨ ਦੀ ਪੋਲ ਖੋਲ੍ਹਦਾ ਹੈ। Los Angeles Fire

ਇਹ ਖਬਰ ਵੀ ਪੜ੍ਹੋ : Walfare Work: ਬਲਾਕ ਮਲੋਟ ਦੇ ਸੇਵਾਦਾਰਾਂ ਵੱਲੋਂ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਇੱਕ ਹੋਰ ਵੱਡਾ ਉਪਰਾਲਾ

ਅਮਰੀਕਾ, ਜੋ ਦੁਨੀਆ ’ਚ ਆਧੁਨਿਕਤਾ, ਤਕਨੀਕ ਅਤੇ ਵਿਕਾਸ ਦਾ ਸਭ ਤੋਂ ਵੱਡਾ ਪ੍ਰਤੀਕ ਹੈ, ਅੱਜ ਇਸ ਤ੍ਰਾਸਦੀ ਸਾਹਮਣੇ ਕਮਜ਼ੋਰ ਦਿਸ ਰਿਹਾ ਹੈ ਇਹ ਘਟਨਾ ਇੱਕ ਮਹੱਤਵਪੂਰਨ ਸੰਦੇਸ਼ ਦਿੰਦੀ ਹੈ ਕਿ ਭੌਤਿਕ ਵਿਕਾਸ ਦੀ ਅੰਨ੍ਹੀ ਦੌੜ ਅਤੇ ਵਾਤਾਵਰਨ ਦੀ ਅਣਦੇਖੀ ਨਾਲ ਜਿਊਣ ਵਾਲਾ ਸਮਾਜ ਕਿੰਨਾ ਅਸੁਰੱਖਿਅਤ ਹੈ ਜਦੋਂ ਕੁਦਰਤ ਆਪਣਾ ਵਿਕਰਾਲ ਰੂਪ ਦਿਖਾਉਂਦੀ ਹੈ, ਫਿਰ ਸਾਰੀਆਂ ਤਕਨੀਕਾਂ ਅਤੇ ਆਧੁਨਿਕ ਯਤਨ ਨਾਕਾਮ ਹੋ ਜਾਂਦੇ ਹਨ ਇਸ ਘਟਨਾ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਜਲਵਾਯੂ ਬਦਲਾਅ ਹੈ ਲਗਾਤਾਰ ਬਦਲਦੇ ਮੌਸਮ ਅਤੇ ਵਧਦੇ ਤਾਪਮਾਨ ਕਾਰਨ ਜੰਗਲਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਹੁਣ ਆਮ ਹੁੰਦੀਆਂ ਜਾ ਰਹੀਆਂ ਹਨ ਜੰਗਲਾਂ ’ਚ 95 ਫੀਸਦੀ ਅੱਗ ਇਨਸਾਨਾਂ ਦੀ ਲਾਪਰਵਾਹੀ ਨਾਲ ਲੱਗਦੀ ਹੈ। Los Angeles Fire

ਪਰ ਜਲਵਾਯੂ ਬਦਲਾਅ ਦੇ ਚੱਲਦਿਆਂ ਇਹ ਸਮੱਸਿਆ ਹੋਰ ਗੰਭੀਰ ਹੋ ਗਈ ਹੈ ਲਾਸ ਏਂਜਿਲਸ ਅਤੇ ਆਸ-ਪਾਸ ਦੇ ਖੇਤਰਾਂ ’ਚ ਸੋਕਾ, ਤੇਜ਼ ਹਵਾਵਾਂ ਅਤੇ ਬੇਹੱਦ ਗਰਮੀ ਨੇ ਅੱਗ ਨੂੰ ਹੋਰ ਭੜਕਾਉਣ ਦਾ ਕੰਮ ਕੀਤਾ ਹੈ ਅੱਗ ਤੋਂ ਬਾਅਦ ਦਾ ਮੰਜਰ ਹੋਰ ਵੀ ਭਿਆਨਕ ਹੈ ਹਜ਼ਾਰਾਂ ਘਰ ਤਬਾਹ ਹੋ ਗਏ ਹਨ, ਬਿਜਲੀ ਅਤੇ ਪਾਣੀ ਦੀ ਸਪਲਾਈ ’ਚ ਰੁਕਾਵਟ ਆਈ ਹੈ, ਅਤੇ ਸਿਹਤ ਐਮਰਜੈਂਸੀ ਦੀ ਸਥਿਤੀ ਬਣ ਗਈ ਹੈ ਸੁਆਹ ਅਤੇ ਧੂੰਏਂ ਨਾਲ ਹਵਾ ਪ੍ਰਦੂਸ਼ਿਤ ਹੋ ਗਈ ਹੈ, ਜਿਸ ਨਾਲ ਲੋਕਾਂ ਦਾ ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ ਅਮਰੀਕਾ, ਜੋ ਖੁਦ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਵਿਕਸਿਤ ਦੇਸ਼ ਮੰਨਦਾ ਹੈ, ਇਸ ਅੱਗ ਸਾਹਮਣੇ ਕਮਜ਼ੋਰ ਨਜ਼ਰ ਆ ਰਿਹਾ ਹੈ ਇਸ ਘਟਨਾ ਨੇ ਇਹ ਵੀ ਸਾਬਤ ਕੀਤਾ ਹੈ ਕਿ ਅਤਿ-ਆਧੁਨਿਕ ਤਕਨੀਕ ਅਤੇ ਵਸੀਲਿਆਂ ਦੇ ਬਾਵਜ਼ੂਦ। Los Angeles Fire

ਜਦੋਂ ਤੱਕ ਅਸੀਂ ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਨਹੀਂ ਹੋਵਾਂਗੇ, ਉਦੋਂ ਤੱਕ ਅਜਿਹੀਆਂ ਆਫਤਾਂ ਤੋਂ ਬਚਣਾ ਸੰਭਵ ਨਹੀਂ ਹੈ ਅਮਰੀਕਾ ਦੀ ਇਹ ਅੱਗ ਸਿਰਫ਼ ਉਸ ਦੀ ਅਸਫ਼ਲਤਾ ਦਾ ਪ੍ਰਤੀਕ ਨਹੀਂ ਹੈ, ਸਗੋਂ ਇਹ ਪੂਰੀ ਦੁਨੀਆ ਲਈ ਇੱਕ ਚਿਤਾਵਨੀ ਹੈ ਕਿ ਵਿਕਾਸ ਦੀ ਅੰਨ੍ਹੀ ਦੌੜ ਸਾਨੂੰ ਤਬਾਹੀ ਦੇ ਨੇੜੇ ਲਿਜਾ ਰਹੀ ਹੈ ਇਸ ਅੱਗ ਨੇ ਨਾ ਸਿਰਫ਼ ਜਾਇਦਾਦ ਅਤੇ ਜੀਵਨ ਦਾ ਨੁਕਸਾਨ ਕੀਤਾ ਹੈ, ਸਗੋਂ ਇਹ ਸਾਨੂੰ ਇਹ ਵੀ ਸੋਚਣ ਲਈ ਮਜ਼ਬੂਰ ਕਰਦੀ ਹੈ ਕਿ ਆਖਰ ਅਸੀਂ ਕਿਸ ਦਿਸ਼ਾ ’ਚ ਜਾ ਰਹੇ ਹਾਂ ਜਦੋਂ ਕੁਦਰਤ ਦਾ ਸੰਤੁਲਨ ਵਿਗੜਦਾ ਹੈ, ਤਾਂ ਇਸ ਦਾ ਖਮਿਆਜ਼ਾ ਪੂਰੇ ਸਮਾਜ ਨੂੰ ਭੁਗਤਣਾ ਪੈਂਦਾ ਹੈ ਇਸ ਘਟਨਾ ਤੋਂ ਸਾਨੂੰ ਕਈ ਮਹੱਤਵਪੂਰਨ ਸਬਕ ਮਿਲਦੇ ਹਨ ਸਭ ਤੋਂ ਪਹਿਲਾ ਸਬਕ ਇਹ ਹੈ ਕਿ ਬੇਕਾਬੂ ਵਿਕਾਸ ਅਤੇ ਵਾਤਾਵਰਨ ਦੀ ਅਣਦੇਖੀ ਸਾਨੂੰ ਤਬਾਹੀ ਵੱਲ ਲਿਜਾ ਰਹੀ ਹੈ।

ਜੇਕਰ ਸਮਾਂ ਰਹਿੰਦੇ ਅਸੀਂ ਆਪਣੀਆਂ ਨੀਤੀਆਂ ’ਚ ਬਦਲਾਅ ਨਾ ਕੀਤਾ ਅਤੇ ਕੁਦਰਤ ਨਾਲ ਸੰਤੁਲਨ ਬਣਾ ਕੇ ਨਾ ਚੱਲੇ, ਤਾਂ ਅਜਿਹੀਆਂ ਘਟਨਾਵਾਂ ਹੋਰ ਵਧ ਸਕਦੀਆਂ ਹਨ ਦੂਜਾ ਸਬਕ ਇਹ ਹੈ ਕਿ ਜਲਵਾਯੂ ਬਦਲਾਅ ਇੱਕ ਗੰਭੀਰ ਅਸਲੀਅਤ ਹੈ ਇਹ ਸਿਰਫ਼ ਇੱਕ ਦੇਸ਼ ਜਾਂ ਖੇਤਰ ਦੀ ਸਮੱਸਿਆ ਨਹੀਂ ਹੈ, ਸਗੋਂ ਇਹ ਪੂਰੀ ਦੁਨੀਆ ਲਈ ਖ਼ਤਰਾ ਹੈ ਇਸ ਨੂੰ ਰੋਕਣ ਲਈ ਸੰਸਾਰਿਕ ਪੱਧਰ ’ਤੇ ਯਤਨ ਕਰਨ ਦੀ ਲੋੜ ਹੈ ਤੀਜਾ ਸਬਕ ਇਹ ਹੈ ਕਿ ਸਾਨੂੰ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਲੰਮੇ ਸਮੇਂ ਦੀਆਂ ਯੋਜਨਾਵਾਂ ਬਣਾਉਣੀਆਂ ਹੋਣਗੀਆਂ ਅੱਗ ਤੋਂ ਬਚਾਅ ਅਤੇ ਇਸ ਨੂੰ ਕਾਬੂ ਕਰਨ ਲਈ ਆਧੁਨਿਕ ਤਕਨੀਕ ਦੇ ਨਾਲ-ਨਾਲ ਵਾਤਾਵਰਨ ਸੁਰੱਖਿਆ ਨੂੰ ਪਹਿਲ ਦੇਣੀ ਹੋਵੇਗੀ।

ਜਦੋਂ ਤੱਕ ਕੁਦਰਤ ਸਾਨੂੰ ਡਰਾਉਂਦੀ ਨਹੀਂ ਹੈ, ਉਦੋਂ ਤੱਕ ਅਸੀਂ ਆਪਣੀਆਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ ਪਰ ਇਹ ਸਮਝਣਾ ਜ਼ਰੂਰੀ ਹੈ ਕਿ ਜਦੋਂ ਕੁਦਰਤ ਮੁਸਕੁਰਾਉਣਾ ਭੁੱਲ ਜਾਂਦੀ ਹੈ, ਤਾਂ ਉਹ ਵਿਕਾਸ ਨੂੰ ਤਬਾਹੀ ’ਚ ਬਦਲਣ ’ਚ ਦੇਰ ਨਹੀਂ ਲਾਉਂਦੀ ਲਾਸ ਏਂਜਿਲਸ ਦੀ ਇਸ ਅੱਗ ਨੇ ਸਾਨੂੰ ਇਹ ਦਿਖਾ ਦਿੱਤਾ ਹੈ ਕਿ ਸਾਡੇ ਵਿਕਾਸ ਦੇ ਰਸਤੇ ਕਿੰਨੇ ਅਸਥਿਰ ਅਤੇ ਖਤਰਨਾਕ ਹੋ ਗਏ ਹਨ ਮਨੁੱਖਤਾ ਨੂੰ ਹੁਣ ਇਹ ਸਮਝਣ ਦੀ ਲੋੜ ਹੈ ਕਿ ਕੁਦਰਤ ਦਾ ਸਨਮਾਨ ਕਰਨਾ ਅਤੇ ਉਸ ਨਾਲ ਤਾਲਮੇਲ ਬਿਠਾਉਣਾ ਹੀ ਸੱਚਾ ਵਿਕਾਸ ਹੈ ਜਦੋਂ ਤੱਕ ਅਸੀਂ ਕੁਦਰਤ ਦੇ ਮਹੱਤਵ ਨੂੰ ਨਹੀਂ ਸਮਝਾਂਗੇ। Los Angeles Fire

ਉਦੋਂ ਤੱਕ ਅਜਿਹੀਆਂ ਆਫਤਾਂ ਸਾਡੇ ਜੀਵਨ ਨੂੰ ਹੋਰ ਵੀ ਜ਼ਿਆਦਾ ਪ੍ਰਭਾਵਿਤ ਕਰਦੀਆਂ ਰਹਿਣਗੀਆਂ ਅਮਰੀਕਾ ਦੀ ਇਹ ਅੱਗ ਸਿਰਫ਼ ਉੱਥੋਂ ਲਈ ਨਹੀਂ, ਸਗੋਂ ਸਮੁੱਚੀ ਦੁਨੀਆ ਲਈ ਚਿਤਾਵਨੀ ਹੈ, ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਵਿਕਾਸ ਅਤੇ ਤਕਨੀਕੀ ਤਰੱਕੀ ਦਾ ਕੋਈ ਮਤਲਬ ਨਹੀਂ ਜੇਕਰ ਇਹ ਕੁਦਰਤ ਨਾਲ ਸੰਤੁਲਨ ਸਥਾਪਿਤ ਨਾ ਕਰੇ ਇਹ ਸਮਾਂ ਹੈ ਜਾਗਣ ਦਾ, ਸਮਝਣ ਦਾ ਅਤੇ ਆਪਣੀਆਂ ਨੀਤੀਆਂ ’ਚ ਬਦਲਾਅ ਕਰਨ ਦਾ ਜੇਕਰ ਅਸੀਂ ਹੁਣ ਵੀ ਨਾ ਸੰਭਲੇ, ਤਾਂ ਇਹ ਅੱਗ ਭਵਿੱਖ ’ਚ ਹੋਰ ਵੱਡੇ ਪੱਧਰ ’ਤੇ ਸਾਨੂੰ ਘੇਰ ਸਕਦੀ ਹੈ ਇਹ ਅੱਗ ਸਿਰਫ਼ ਅਮਰੀਕਾ ਨੂੰ ਨਹੀਂ, ਸਗੋਂ ਪੂਰੀ ਦੁਨੀਆ ਨੂੰ ਇਹ ਸੰਦੇਸ਼ ਦੇ ਰਹੀ ਹੈ ਕਿ ਸਾਨੂੰ ਆਪਣੀ ਵਿਕਾਸ ਦੀ ਪਰਿਭਾਸ਼ਾ ’ਤੇ ਫਿਰ ਤੋਂ ਵਿਚਾਰ ਕਰਨਾ ਹੋਵੇਗਾ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਲਲਿਤ ਗਰਗ

Los Angeles Fire: ਲਾਸ ਏਂਜਲਸ ’ਚ ਅੱਗ ਨਾਲ ਮਰਨ ਵਾਲਿਆਂ ਦਾ ਅੰਕੜਾ ਵਧਿਆ, 13 ਲੋਕ ਅਜੇ ਵੀ ਲਾਪਤਾ, ਜਾਣੋ ਸਾਰੇ ਅਪਡੇਟਸ
Los Angeles Fire: ਲਾਸ ਏਂਜਲਸ (ਏਜੰਸੀ)। ਲਾਸ ਏਂਜਲਸ ਦੇ ਜੰਗਲਾਂ ’ਚ ਲੱਗੀ ਅੱਗ ਨੇ ਅੱਜ ਸ਼ਹਿਰ ਦੇ ਵੱਡੇ ਹਿੱਸੇ ਨੂੰ ਤਬਾਹ ਕਰ ਦਿੱਤਾ ਹੈ। ਇਸ ਆਫ਼ਤ ’ਚ ਮਰਨ ਵਾਲਿਆਂ ਦੀ ਗਿਣਤੀ ਹੁਣ 16 ਹੋ ਗਈ ਹੈ। ਇਸ ਤੋਂ ਇਲਾਵਾ, 12 ਹਜ਼ਾਰ ਤੋਂ ਵੱਧ ਘਰ ਆਦਿ ਤਬਾਹ ਹੋ ਗਏ ਹਨ। ਇਨ੍ਹਾਂ ਵਿੱਚ ਕਈ ਪ੍ਰਮੁੱਖ ਸ਼ਖਸੀਅਤਾਂ ਦੇ ਘਰ ਵੀ ਸ਼ਾਮਲ ਹਨ। ਲਾਸ ਏਂਜਲਸ ਦੀ ਅੱਗ ਇਸ ਲਈ ਵੀ ਚਰਚਾ ਵਿੱਚ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਜੰਗਲ ਦੀ ਅੱਗ ਨੇ ਇੰਨੇ ਵੱਡੇ ਖੇਤਰ ਨੂੰ ਆਪਣੀ ਲਪੇਟ ’ਚ ਲਿਆ ਹੈ। ਖਾਸ ਕਰਕੇ ਅਮਰੀਕਾ ਵਰਗੇ ਦੇਸ਼ ’ਚ ਜਿੱਥੇ ਸਾਰੇ ਸਾਧਨ ਅਤੇ ਸਹੂਲਤਾਂ ਉਪਲਬਧ ਹਨ, ਪਰ ਲਾਸ ਏਂਜਲਸ ’ਚ ਲੱਗੀ ਅੱਗ ਨੇ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਨੂੰ ਵੀ ਗੋਡਿਆਂ ਭਾਰ ਕਰ ਦਿੱਤਾ ਹੈ। Los Angeles Fire

ਇਹ ਖਬਰ ਵੀ ਪੜ੍ਹੋ : Haryana Winter Holidays: ਹਰਿਆਣਾ ਦੇ ਸਕੂਲਾਂ ’ਚ ਵਧ ਸਕਦੀਆਂ ਹਨ ਸਕੂਲਾਂ ਦੀਆਂ ਛੁੱਟੀਆਂ !

ਅੱਗ ਬੁਝਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਸਫਲ ਨਹੀਂ ਹੋ ਰਹੀਆਂ ਹਨ ਤੇ ਮੌਸਮ ਮੁਸ਼ਕਲਾਂ ਵਧਾ ਰਿਹਾ ਹੈ। ਦਰਅਸਲ, ਅਮਰੀਕੀ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਹਫ਼ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜਿਸ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ।

ਇਸ ਵੇਲੇ ਪੂਰੇ ਲਾਸ ਏਂਜਲਸ ’ਚ ਅੱਗ ਲੱਗੀ ਹੋਈ ਹੈ, ਜਿਸ ’ਚੋਂ ਪੈਲੀਸੇਡਸ ਅੱਗ 22 ਹਜ਼ਾਰ ਏਕੜ ਦੇ ਖੇਤਰ ’ਚ ਫੈਲ ਗਈ ਹੈ ਤੇ ਇਸ ’ਚ ਹਜ਼ਾਰਾਂ ਘਰ ਤਬਾਹ ਹੋ ਗਏ ਹਨ। ਵੱਡੀ ਗਿਣਤੀ ਵਿੱਚ ਲੋਕਾਂ ਨੂੰ ਵਿਸਥਾਪਿਤ ਹੋਣਾ ਪਿਆ ਹੈ। ਇਸ ਤੋਂ ਇਲਾਵਾ, ਈਟਨ ਤੇ ਅਲਟਾਡੇਨਾ ਖੇਤਰਾਂ ’ਚ ਅੱਗ ਭਿਆਨਕ ਰੂਪ ਧਾਰਨ ਕਰ ਰਹੀ ਹੈ। ਲਾਸ ਏਂਜਲਸ ’ਚ ਅੱਗ ਲੱਗਣ ਕਾਰਨ 1.5 ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋ ਗਏ ਹਨ।

16 ਮ੍ਰਿਤਕਾਂ ਤੋਂ ਇਲਾਵਾ, 13 ਹੋਰ ਲਾਪਤਾ ਹਨ। ਲਾਪਤਾ ਲੋਕਾਂ ਦੀ ਭਾਲ ਕਰਨਾ ਵੀ ਫਾਇਰ ਵਿਭਾਗ ਲਈ ਇੱਕ ਮੁਸ਼ਕਲ ਕੰਮ ਸਾਬਤ ਹੋ ਰਿਹਾ ਹੈ।

ਅੱਗ ਹੁਣ ਲਾਸ ਏਂਜਲਸ ਦੇ ਮੈਂਡੇਵਿਲ ਕੈਨਿਯਨ ਖੇਤਰ ਤੱਕ ਪਹੁੰਚ ਗਈ ਹੈ ਤੇ ਇਸਦੇ ਸੈਨ ਫਰਨਾਂਡੋ ਵੈਲੀ ਤੇ ਬ੍ਰੈਂਟਵੁੱਡ ਤੱਕ ਫੈਲਣ ਦੀ ਉਮੀਦ ਹੈ। ਇਨ੍ਹਾਂ ਇਲਾਕਿਆਂ ਵਿੱਚ ਕਈ ਮਸ਼ਹੂਰ ਹਸਤੀਆਂ ਵੀ ਰਹਿੰਦੀਆਂ ਹਨ, ਜਿਨ੍ਹਾਂ ’ਚ ਮਸ਼ਹੂਰ ਅਦਾਕਾਰ ਅਰਨੋਲਡ ਸ਼ਵਾਰਜ਼ਨੇਗਰ ਵੀ ਸ਼ਾਮਲ ਹਨ।

ਸੈਂਟਾ ਆਨਾ ਹਵਾਵਾਂ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ ਅਤੇ ਕੁਝ ਖੇਤਰਾਂ ਵਿੱਚ ਇਨ੍ਹਾਂ ਹਵਾਵਾਂ ਦੀ ਗਤੀ 100 ਮੀਲ ਪ੍ਰਤੀ ਘੰਟਾ ਤੱਕ ਪਹੁੰਚ ਗਈ ਹੈ। ਇਹ ਸੁੱਕੀਆਂ ਹਵਾਵਾਂ ਅੱਗ ’ਤੇ ਕਾਬੂ ਪਾਉਣ ਲਈ ਇੱਕ ਔਖੀ ਚੁਣੌਤੀ ਬਣੀਆਂ ਹੋਈਆਂ ਹਨ।

ਲਗਭਗ 1.5 ਲੱਖ ਹੋਰ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਹੈ ਤੇ 1,66,000 ਹੋਰ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਅੱਗ ਦੀ ਲਪੇਟ ’ਚ 57 ਹਜ਼ਾਰ ਹੋਰ ਘਰਾਂ ਤੇ ਦੁਕਾਨਾਂ ਦੇ ਆਉਣ ਦਾ ਖ਼ਤਰਾ ਹੈ।

7 ਜਨਵਰੀ ਤੋਂ ਲੈ ਕੇ ਹੁਣ ਤੱਕ 39 ਹਜ਼ਾਰ ਏਕੜ ਰਕਬਾ ਅੱਗ ਨਾਲ ਤਬਾਹ ਹੋ ਚੁੱਕਾ ਹੈ। ਇਹ ਸੈਨ ਫਰਾਂਸਿਸਕੋ ਨਾਲੋਂ ਵੱਡਾ ਖੇਤਰ ਹੈ। ਇੱਕ ਅੰਦਾਜ਼ੇ ਅਨੁਸਾਰ, ਲਾਸ ਏਂਜਲਸ ਦੀ ਅੱਗ ਨਾਲ ਹੁਣ ਤੱਕ 135 ਬਿਲੀਅਨ ਡਾਲਰ ਤੋਂ ਲੈ ਕੇ 150 ਬਿਲੀਅਨ ਡਾਲਰ ਤੱਕ ਦਾ ਨੁਕਸਾਨ ਹੋਇਆ ਹੈ। ਇਹ ਅਮਰੀਕਾ ਦੇ ਇਤਿਹਾਸ ’ਚ ਅੱਗ ਨਾਲ ਹੋਇਆ ਸਭ ਤੋਂ ਵੱਡਾ ਨੁਕਸਾਨ ਹੈ।

ਰਾਸ਼ਟਰਪਤੀ ਬਿਡੇਨ ਨੇ ਲਾਸ ਏਂਜਲਸ ਦੀ ਅੱਗ ਨੂੰ ਆਫ਼ਤ ਐਲਾਨਿਆ ਹੈ, ਜਿਸ ਤੋਂ ਬਾਅਦ ਲੋਕ ਸੰਘੀ ਸਰਕਾਰ ਤੋਂ ਮਦਦ ਦੀ ਉਮੀਦ ਕਰ ਰਹੇ ਹਨ। ਰਾਸ਼ਟਰਪਤੀ ਲਗਾਤਾਰ ਲਾਸ ਏਂਜਲਸ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਨ ਅਤੇ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ।

ਕੈਨੇਡਾ ਤੇ ਮੈਕਸੀਕੋ ਨੇ ਵੀ ਅੱਗ ਬੁਝਾਉਣ ਲਈ ਮਦਦ ਭੇਜੀ ਹੈ ਤੇ ਦੋਵਾਂ ਦੇਸ਼ਾਂ ਤੋਂ ਵੱਡੀ ਗਿਣਤੀ ’ਚ ਅੱਗ ਬੁਝਾਉਣ ਵਾਲੇ ਲਾਸ ਏਂਜਲਸ ਪਹੁੰਚ ਗਏ ਹਨ।

ਕੈਲੀਫੋਰਨੀਆ ਯੂਨੀਵਰਸਿਟੀ-ਸੈਨ ਡਿਏਗੋ ਦੇ ਹਾਈਡ੍ਰੋਲੋਜਿਸਟ ਮਿੰਗ ਪੈਨ ਨੇ ਕਿਹਾ ਹੈ ਕਿ ਦੱਖਣੀ ਕੈਲੀਫੋਰਨੀਆ ਬਹੁਤ ਖੁਸ਼ਕ ਹੈ ਤੇ ਇਸੇ ਕਾਰਨ ਲਾਸ ਏਂਜਲਸ ਦੇ ਜੰਗਲਾਂ ’ਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਉਨ੍ਹਾਂ ਕਿਹਾ ਕਿ ਇਸ ਵਾਰ ਕੈਲੀਫੋਰਨੀਆ ’ਚ ਘੱਟ ਮੀਂਹ ਪਿਆ, ਜਿਸ ਕਾਰਨ ਜ਼ਮੀਨ ਤੇ ਬਨਸਪਤੀ ਸੁੱਕ ਗਈ ਹੈ। ਇਹੀ ਕਾਰਨ ਸੀ ਕਿ ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਤੇ ਸਾਂਤਾ ਆਨਾ ਦੀਆਂ ਹਵਾਵਾਂ ਨੇ ਇਸ ਅੱਗ ਨੂੰ ਇੱਕ ਵੱਡੇ ਖੇਤਰ ’ਚ ਤੇਜ਼ੀ ਨਾਲ ਫੈਲਾ ਦਿੱਤਾ।

Los Angeles Fire: ਹੋਰ ਵੀ ਭਿਆਨਕ ਹੁੰਦੀ ਜਾ ਰਹੀ ਹੈ ਲਾਸ ਏਂਜਲਸ ਦੀ ਅੱਗ, ਮਚੀ ਤਬਾਹੀ, ਹੁਣ ਤੱਕ 10 ਹਜ਼ਾਰ ਇਮਾਰਤਾਂ ਤਬਾਹ
ਲਾਸ ਏਂਜਲਸ (ਏਜੰਸੀ)। Los Angeles Fire: ਲਾਸ ਏਂਜਲਸ ਦੇ ਆਲੇ-ਦੁਆਲੇ ਲੱਗੀ ਅੱਗ ਕਾਰਨ ਅਮਰੀਕਾ ਦੇ ਕੈਲੀਫੋਰਨੀਆ ਸੂਬੇ ’ਚ ਲਗਭਗ 10,000 ਘਰ ਸੜ ਗਏ ਹਨ। 4 ਦਿਨਾਂ ਤੋਂ ਲੱਗੀ ਅੱਗ ਲਗਭਗ 40 ਹਜ਼ਾਰ ਏਕੜ ’ਚ ਫੈਲ ਗਈ ਹੈ। ਇਸ ’ਚੋਂ 29 ਹਜ਼ਾਰ ਏਕੜ ਜ਼ਮੀਨ ਪੂਰੀ ਤਰ੍ਹਾਂ ਸੜ ਗਈ ਹੈ। ਅੱਗ ਕਾਰਨ ਲਗਭਗ 10 ਹਜ਼ਾਰ ਇਮਾਰਤਾਂ ਤਬਾਹ ਹੋ ਗਈਆਂ ਹਨ। ਇਸ ਤੋਂ ਇਲਾਵਾ ਲਗਭਗ 30 ਹਜ਼ਾਰ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਸ਼ੁੱਕਰਵਾਰ ਨੂੰ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ। ਇਹ ਲਾਸ ਏਂਜਲਸ ਤੇ ਆਸ-ਪਾਸ ਦੇ ਇਲਾਕਿਆਂ ’ਚ ਲੱਗੀ ਹੁਣ ਤੱਕ ਦੀ ਸਭ ਤੋਂ ਵੱਡੀ ਅੱਗ ਹੈ।

ਇਹ ਖਬਰ ਵੀ ਪੜ੍ਹੋ : Body Donation: ਮਾਤਾ ਦਲੀਪ ਕੌਰ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

ਲਾਸ ਏਂਜਲਸ ਕਾਉਂਟੀ ਸ਼ੈਰਿਫ਼ (ਇੱਕ ਜ਼ਿਲ੍ਹਾ ਸੀਈਓ ਵਾਂਗ) ਰੌਬਰਟ ਲੂਨਾ ਨੇ ਅੱਗ ਕਾਰਨ ਹੋਈ ਤਬਾਹੀ ਦੀ ਤੁਲਨਾ ਪ੍ਰਮਾਣੂ ਬੰਬ ਧਮਾਕੇ ਨਾਲ ਕੀਤੀ। ਲੂਨਾ ਨੇ ਕਿਹਾ ਕਿ ਅੱਗ ਨੂੰ ਵੇਖ ਅਜਿਹਾ ਲੱਗਦਾ ਹੈ ਜਿਵੇਂ ਇਨ੍ਹਾਂ ਇਲਾਕਿਆਂ ’ਚ ਕੋਈ ਪਰਮਾਣੂ ਬੰਬ ਸੁੱਟਿਆ ਗਿਆ ਹੋਵੇ। ਅੱਗ ਦੀ ਸਥਿਤੀ ਨਾਲ ਨਜਿੱਠਣ ਲਈ ਨੈਸ਼ਨਲ ਗਾਰਡ ਨੂੰ ਬੁਲਾਇਆ ਗਿਆ। ਲਗਭਗ 50 ਹਜ਼ਾਰ ਲੋਕਾਂ ਨੂੰ ਤੁਰੰਤ ਆਪਣੇ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ। ਲਗਭਗ 3 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਨ ਨੇ ਸ਼ਹਿਰ ’ਚ ਐਮਰਜੈਂਸੀ ਘੋਸ਼ਿਤ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਇਹ ਸ਼ਨਿੱਚਰਵਾਰ ਤੱਕ ਫੈਲ ਸਕਦੀ ਹੈ।

ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਘਰ ਖਾਲੀ ਕਰਵਾਇਆ ਗਿਆ | Los Angeles Fire

ਅੱਗ ਲੱਗਣ ਕਾਰਨ, ਲਾਸ ਏਂਜਲਸ ਦੇ ਬ੍ਰੈਟਨਵੁੱਡ ਖੇਤਰ ’ਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਘਰ ਨੂੰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਐਲਏ ਅਮਰੀਕਾ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਕਾਉਂਟੀ ਹੈ। ਇੱਥੇ 1 ਕਰੋੜ ਤੋਂ ਜ਼ਿਆਦਾ ਲੋਕ ਰਹਿੰਦੇ ਹਨ। ਕੈਲੀਫੋਰਨੀਆ ’ਚ ਹੈਲੀਕਾਪਟਰਾਂ ਤੇ ਜਹਾਜ਼ਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਤੇਜ਼ ਹਵਾਵਾਂ ਤੇ ਉਨ੍ਹਾਂ ਦੀ ਬਦਲਦੀ ਦਿਸ਼ਾ ਕਾਰਨ ਅੱਗ ਵੱਖ-ਵੱਖ ਥਾਵਾਂ ’ਤੇ ਫੈਲ ਰਹੀ ਹੈ।

ਅੱਗ ਬੁਝਾਉਣ ਲਈ ਲਗਭਗ 7,500 ਫਾਇਰਫਾਈਟਰ ਤਾਇਨਾਤ ਕੀਤੇ ਗਏ ਹਨ। ਬਚਾਅ ਟੀਮਾਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਰਹੀਆਂ ਹਨ। ਸਕੂਲਾਂ, ਕਮਿਊਨਿਟੀ ਸੈਂਟਰਾਂ ਤੇ ਹੋਰ ਸੁਰੱਖਿਅਤ ਥਾਵਾਂ ਨੂੰ ਐਮਰਜੈਂਸੀ ਆਸਰਾ ਸਥਾਨਾਂ ’ਚ ਬਦਲ ਦਿੱਤਾ ਗਿਆ ਹੈ। ਹਾਲਾਤ ਅਜਿਹੇ ਹਨ ਕਿ ਕਈ ਥਾਵਾਂ ’ਤੇ ਫਾਇਰ ਹਾਈਡ੍ਰੈਂਟ, ਭਾਵ ਅੱਗ ਬੁਝਾਉਣ ਵਾਲੇ ਉਪਕਰਨ, ਸੁੱਕੇ ਪਏ ਹਨ। ਉਸਦਾ ਪਾਣੀ ਮੁੱਕ ਗਿਆ ਹੈ।