Pollution - Sach Kahoon Punjabi

Delhi News: ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਸਰਕਾਰ ਨੇ ਚੁੱਕੇ ਸਖ਼ਤ ਕਦਮ, ਜਾਣੋ
ਖੁੱਲ੍ਹੇ ’ਚ ਕੂੜਾ ਸਾੜਨ ‘ਤੇ 5,000 ਰੁਪਏ ਤੱਕ ਦਾ ਜੁਰਮਾਨਾ

Delhi News: ਨਵੀਂ ਦਿੱਲੀ, (ਆਈਏਐਨਐਸ): ਵਧਦੇ ਪ੍ਰਦੂਸ਼ਣ ਨੂੰ ਧਿਆਨ ਵਿੱਚ ਰੱਖਦੇ ਹੋਏ, ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਦਿੱਲੀ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਐਤਵਾਰ ਨੂੰ ਸਖ਼ਤ ਕਦਮ ਚੁੱਕੇ ਹਨ। ਮੁੱਖ ਮੰਤਰੀ ਰੇਖਾ ਗੁਪਤਾ ਨੇ ਖੁੱਲ੍ਹੇ ਵਿੱਚ ਕੂੜਾ ਸਾੜਨ ‘ਤੇ 5,000 ਰੁਪਏ ਤੱਕ ਦੇ ਜੁਰਮਾਨੇ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿੱਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ।

ਉਨ੍ਹਾਂ ਨੇ ਇਸ ਵਿੱਚ ਲੋਕਾਂ ਦੀ ਭਾਗੀਦਾਰੀ ਦੀ ਵੀ ਬੇਨਤੀ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਉਲੰਘਣਾ ਕਰਨ ‘ਤੇ ਜੁਰਮਾਨੇ ਦੀ ਵਿਵਸਥਾ ਹੈ। ਉਨ੍ਹਾਂ ਲਿਖਿਆ, “ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।” ਖੁੱਲ੍ਹੇ ਵਿੱਚ ਕੂੜਾ ਸਾੜਨ ‘ਤੇ 5,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ।” ਉਨ੍ਹਾਂ ਅੱਗੇ ਲਿਖਿਆ, “ਦਿੱਲੀ ਦੇ ਸਾਰੇ ਨਿਵਾਸੀਆਂ ਨੂੰ ਨਿਮਰਤਾਪੂਰਵਕ ਅਪੀਲ ਹੈ ਕਿ ਉਹ ਪ੍ਰਦੂਸ਼ਣ ਵਿਰੁੱਧ ਇਸ ਯਤਨ ਵਿੱਚ ਸਰਕਾਰ ਦਾ ਸਾਥ ਦੇਣ, ਨਿਯਮਾਂ ਦੀ ਪਾਲਣਾ ਕਰਨ ਅਤੇ ਸਾਫ਼-ਸੁਥਰੀ ਦਿੱਲੀ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਉਣ।”

ਇਹ ਵੀ ਪੜ੍ਹੋ: Lionel Messi: ਮੈਸੀ ਨੂੰ ਦੇਖਣ ਦਾ ਰੋਮਾਂਚ, 2-3 ਦਿਨ ਤੋਂ ਸੁੱਤਾ ਨਹੀਂ ਨੌਜਵਾਨ ਫੈਨ

ਮੁੱਖ ਮੰਤਰੀ ਰੇਖਾ ਗੁਪਤਾ ਨੇ 48 ਸਕਿੰਟ ਦਾ ਵੀਡੀਓ ਵੀ ਸਾਂਝਾ ਕੀਤਾ। ਦੱਸਿਆ ਗਿਆ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ‘ਤੇ ਮੌਕੇ ‘ਤੇ ਕਾਰਵਾਈ ਕੀਤੀ ਜਾਵੇਗੀ। ਵੀਡੀਓ ਵਿੱਚ ਕਿਹਾ ਗਿਆ ਹੈ, “ਦਿੱਲੀ ਸਰਕਾਰ ਨੇ ਪ੍ਰਦੂਸ਼ਣ ਵਿਰੁੱਧ ਸਖ਼ਤ ਮੁਹਿੰਮ ਸ਼ੁਰੂ ਕੀਤੀ ਹੈ। ਹਰ ਨਾਗਰਿਕ ਦੀ ਸਿਹਤ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ। ਹੁਣ, ਖੁੱਲ੍ਹੇ ਵਿੱਚ ਕੂੜਾ, ਪੱਤੇ ਜਾਂ ਪਲਾਸਟਿਕ ਸਾੜਨ ‘ਤੇ 5,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।

ਹੋਟਲਾਂ ਤੇ ਰੈਸਟੋਰੈਂਟਾਂ ਵਿੱਚ ਕੋਲੇ ਤੇ ਲੱਕੜ ਨਾਲ ਚੱਲਣ ਵਾਲੇ ਤੰਦੂਰਾਂ ‘ਤੇ ਵੀ ਪਾਬੰਦੀ

ਐਮਸੀਡੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੌਕੇ ‘ਤੇ ਕਾਰਵਾਈ ਕਰੇਗਾ।” ਵੀਡੀਓ ਵਿੱਚ ਕਿਹਾ ਗਿਆ ਹੈ ਕਿ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਕੋਲੇ ਅਤੇ ਲੱਕੜ ਨਾਲ ਚੱਲਣ ਵਾਲੇ ਤੰਦੂਰਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਇਸਦੀ ਸਖ਼ਤ ਮਨਾਹੀ ਹੈ। ਸਿਰਫ਼ ਗੈਸ ਅਤੇ ਬਿਜਲੀ ਨਾਲ ਚੱਲਣ ਵਾਲੇ ਤੰਦੂਰਾਂ ਦੀ ਇਜਾਜ਼ਤ ਹੋਵੇਗੀ। ਉਲੰਘਣਾ ਕਰਨ ‘ਤੇ ਜੁਰਮਾਨਾ ਅਤੇ ਉਪਕਰਣ ਜ਼ਬਤ ਕੀਤੇ ਜਾਣਗੇ। ਦਿੱਲੀ ਦੀਆਂ ਸੜਕਾਂ ‘ਤੇ ਉਸਾਰੀ ਸਮੱਗਰੀ ਦੇ ਖੁੱਲ੍ਹੇ ਭੰਡਾਰਨ ਦੀ ਵੀ ਹੁਣ ਇਜਾਜ਼ਤ ਨਹੀਂ ਹੋਵੇਗੀ। ਦਿੱਲੀ ਸਰਕਾਰ ਦਾ ਨਿਰਦੇਸ਼ ਸਪੱਸ਼ਟ ਹੈ: “ਕੋਈ ਢਿੱਲ ਨਹੀਂ, ਕੋਈ ਸਮਝੌਤਾ ਨਹੀਂ।” ਸਿਰਫ਼ ਉਦੋਂ ਹੀ ਜਦੋਂ ਦਿੱਲੀ ਇਕੱਠੀ ਹੋਵੇਗੀ, ਦਿੱਲੀ ਸਾਫ਼ ਹੋਵੇਗੀ। –

Gange River: ਆਧੁਨਿਕ ਵਿਕਾਸ ਅਤੇ ਗੰਗਾ ਦੀ ਹੋਂਦ ’ਤੇ ਮੰਡਰਾਉਂਦਾ ਸੰਕਟ
Gange River: ਭਾਰਤ ਦੀ ਪਵਿੱਤਰ ਅਤੇ ਜੀਵਨਦਾਤੀ ਗੰਗਾ ਨਦੀ ਨਾ ਸਿਰਫ਼ ਇੱਕ ਕੁਦਰਤੀ ਸੰਪੱਤੀ ਹੈ, ਸਗੋਂ ਦੇਸ਼ ਦੀ ਸੱਭਿਆਚਾਰਕ, ਅਧਿਆਤਮਿਕ ਅਤੇ ਭਾਵਨਾਤਮਕ ਆਸਥਾ ਦਾ ਪ੍ਰਤੀਕ ਵੀ ਹੈ ਹਿਮਾਲਿਆ ’ਚੋਂ ਨਿੱਕਲ ਕੇ ਇਹ ਨਦੀ ਬੰਗਾਲ ਦੀ ਖਾੜੀ ਤੱਕ ਆਪਣੀ ਯਾਤਰਾ ’ਚ 2510 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੈ, ਜਿਸ ਵਿੱਚ 2071 ਕਿਲੋਮੀਟਰ ਭਾਰਤ ਦੀ ਜ਼ਮੀਨ ਤੋਂ ਹੋ ਕੇ ਲੰਘਦੀ ਹੈ ਅਤੇ ਬਾਕੀ ਦਾ ਹਿੱਸਾ ਬੰਗਲਾਦੇਸ਼ ’ਚ ਵਗਦਾ ਹੈ ਗੰਗਾ ਅਤੇ ਇਸ ਦੀਆਂ ਸਹਾਇਕ ਨਦੀਆਂ ਮਿਲ ਕੇ ਦਸ ਲੱਖ ਵਰਗ ਕਿਲੋਮੀਟਰ ਦਾ ਇੱਕ ਵਿਸ਼ਾਲ ਉਪਜਾਊ ਮੈਦਾਨ ਬਣਾਉਂਦੀ ਹੈ, ਜੋ ਭਾਰਤੀ ਖੇਤੀ ਅਤੇ ਸੱਭਿਅਤਾ ਦੀ ਰੀੜ੍ਹ ਹੈ।

ਇਹ ਖਬਰ ਵੀ ਪੜ੍ਹੋ : Farmers News Update: ਮੁੜ ਦਿੱਲੀ ਕੂਚ ਕਰਦੇ ਕਿਸਾਨਾਂ ’ਤੇ ਦਾਗੇ ਹੰਝੂ ਗੈਸ ਦੇ ਗੋਲੇ, ਅੱਧੀ ਦਰਜਨ ਤੋਂ ਵੱਧ ਕਿਸਾਨ ਜ…

ਗੰਗਾ ਨਦੀ ਭਾਰਤੀ ਸੰਸਕ੍ਰਿਤੀ ਅਤੇ ਧਰਮ ਦਾ ਅਨਿੱਖੜਵਾਂ ਅੰਗ ਹੈ ਇਸ ਨੂੰ ਹਿੰਦੂ ਧਰਮ ’ਚ ਪਵਿੱਤਰ ਮੰਨਿਆ ਗਿਆ ਹੈ ਅਤੇ ਇਸ ਦੇ ਜਲ ਦੀ ਵਰਤੋਂ ਧਾਰਮਿਕ ਪੂਜਾ-ਪਾਠਾਂ ਤੋਂ ਲੈ ਕੇ ਅੰਤਿਮ ਸਸਕਾਰ ਤੱਕ ਕੀਤੀ ਜਾਂਦੀ ਹੈ ਪੁਰਾਣਾਂ, ਉਪਨਿਸ਼ਦਾਂ ਅਤੇ ਹੋਰ ਪੁਰਾਤਨ ਗ੍ਰੰਥਾਂ ’ਚ ਗੰਗਾ ਦੀ ਮਹਿਮਾ ਦਾ ਵਰਣਨ ਮਿਲਦਾ ਹੈ ਇਸ ਤੋਂ ਇਲਾਵਾ, ਵਿਦੇਸ਼ੀ ਯਾਤਰੀਆਂ ਅਤੇ ਵਿਦਵਾਨਾਂ ਨੇ ਵੀ ਗੰਗਾ ਦੀ ਮਹੱਤਤਾ ਨੂੰ ਆਪਣੇ ਸਾਹਿਤ ’ਚ ਸਥਾਨ ਦਿੱਤਾ ਹੈ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਗੰਗਾ ਦਾ ਜਲ ਅਦੁੱਤੀ ਹੈ ਇਸ ’ਚ ਮੌਜ਼ੂਦ ਬੈਕਟੀਰੀਓਫੇਜ ਨਾਂਅ ਦਾ ਜੀਵਾਣੂ ਇਸ ਨੂੰ ਸ਼ੁੱਧ ਬਣਾਈ ਰੱਖਦਾ ਹੈ। Gange River

ਜਿਸ ਨਾਲ ਇਹ ਜਲ ਹੋਰ ਨਦੀਆਂ ਦੀ ਤੁਲਨਾ ’ਚ ਜ਼ਿਆਦਾ ਸਵੱਛ ਅਤੇ ਸਿਹਤ ਵਰਧਕ ਹੁੰਦਾ ਹੈ ਪਰ ਆਧੁਨਿਕ ਯੁੱਗ ’ਚ ਗੰਗਾ ਦੀ ਇਹ ਪਵਿੱਤਰਤਾ ਅਤੇ ਮਹਿਮਾ ਪ੍ਰਦੂਸ਼ਣ ਕਾਰਨ ਖਤਰੇ ’ਚ ਪੈ ਗਈ ਹੈ ਅੱਜ ਗੰਗਾ ਦਾ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਬਣ ਗਿਆ ਹੈ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਗੰਗਾ ’ਚ ਸੀਵਰੇਜ ਅਤੇ ਉਦਯੋਗਿਕ ਕਚਰੇ ਦਾ ਡਿੱਗਣਾ ਨਾ ਰੋਕਿਆ ਗਿਆ, ਤਾਂ ਇਸ ਦਾ ਮਾੜਾ ਨਤੀਜਾ ਨਾ ਸਿਰਫ਼ ਵਾਤਾਵਰਨ ’ਤੇ ਪਵੇਗਾ, ਸਗੋਂ ਮਨੁੱਖੀ ਸਿਹਤ ’ਤੇ ਵੀ ਡੂੰਘਾ ਅਸਰ ਪਵੇਗਾ ਗੰਗਾ ’ਚ ਹਰ ਰੋਜ਼ ਲੱਖਾਂ ਲੀਟਰ ਸੀਵਰੇਜ ਦਾ ਪਾਣੀ ਅਤੇ ਉਦਯੋਗਿਕ ਕਚਰਾ ਸੁੱਟਿਆ ਜਾਂਦਾ ਹੈ ਨਾਲ ਹੀ, ਧਾਰਮਿਕ ਪੂਜਾ-ਪਾਠਾਂ ਅਤੇ ਸਸਕਾਰ ਕਾਰਨ ਵੀ ਗੰਗਾ ਦਾ ਜਲ ਪ੍ਰਦੂਸ਼ਿਤ ਹੁੰਦਾ ਹੈ। Gange River

ਇਸ ਪ੍ਰਦੂਸ਼ਣ ਦਾ ਨਾ ਸਿਰਫ਼ ਗੰਗਾ ਦੇ ਜਲ ਜੀਵਨ ’ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ, ਸਗੋਂ ਇਹ ਉਨ੍ਹਾਂ ਭਾਈਚਾਰਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਜੋ ਆਪਣੀ ਆਮਦਨੀ ਲਈ ਗੰਗਾ ’ਤੇ ਨਿਰਭਰ ਹਨ ਗੰਗਾ ਬੇਸਿਨ ਭਾਰਤ ਦੇ ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਰਾਜਾਂ ’ਚ ਫੈਲਿਆ ਹੈ ਇਹ ਖੇਤਰ ਨਾ ਸਿਰਫ਼ ਖੇਤੀ ਅਤੇ ਉਦਯੋਗ ਲਈ ਮਹੱਤਵਪੂਰਨ ਹੈ, ਸਗੋਂ ਜੈਵ-ਵਿਭਿੰਨਤਾ ਦੀ ਸੁਰੱਖਿਆ ’ਚ ਵੀ ਇਸ ਦੀ ਅਹਿਮ ਭੂਮਿਕਾ ਹੈ ਫਿਰ ਵੀ, ਇਹ ਖੇਤਰ ਵਿਕਾਸ ਅਤੇ ਸ਼ੋਸ਼ਣ ਦੀ ਮਾਰ ਝੱਲ ਰਿਹਾ ਹੈ ਰੇਤ ਮਾਈਨਿੰਗ, ਗਾਰ ਦੀ ਸਮੱਸਿਆ, ਜਲਵਾਯੂ ਬਦਲਾਅ ਅਤੇ ਕਬਜ਼ਾ ਗੰਗਾ ਦੀ ਹੋਂਦ ਨੂੰ ਲਗਾਤਾਰ ਖਤਰੇ ’ਚ ਪਾ ਰਹੇ ਹਨ ਉੱਤਰਾਖੰਡ ਦੇ ਸੁਰੇਸ਼ ਭਾਈ ਵਰਗੇ ਵਾਤਾਵਰਨ ਮਾਹਿਰਾਂ ਨੇ ਵਾਰ-ਵਾਰ ਗੰਗਾ ਦੇ ਉਦੈ ’ਤੇ ਮੰਡਰਾਉਂਦੇ ਖਤਰਿਆਂ ਵੱਲ ਇਸ਼ਾਰਾ ਕੀਤਾ ਹੈ। Gange River

ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਮਾਂ ਰਹਿੰਦੇ ਵਾਤਾਵਰਨ ਸੁਰੱਖਿਆ ’ਤੇ ਧਿਆਨ ਨਾ ਦਿੱਤਾ ਗਿਆ, ਤਾਂ ਗੰਗਾ ਦੀ ਹੋਂਦ ਖਤਮ ਹੋ ਸਕਦੀ ਹੈ ਗੰਗਾ ਮੁਕਤੀ ਅੰਦੋਲਨ ਦੇ ਸੰਸਥਾਪਕ ਅਨਿਲ ਪ੍ਰਕਾਸ਼ ਦਾ ਕਹਿਣਾ ਹੈ ਕਿ ਗੰਗਾ ਸਿਰਫ਼ ਇੱਕ ਨਦੀ ਨਹੀਂ, ਸਗੋਂ ਭਾਰਤੀ ਸੰਸਕ੍ਰਿਤੀ ਦੀ ਆਤਮਾ ਹੈ ਉਹ ਮੰਨਦੇ ਹਨ ਕਿ ਗੰਗਾ ਨੂੰ ਬਚਾਉਣ ਲਈ ਜਨ ਅੰਦੋਲਨ ਜ਼ਰੂਰੀ ਹੈ ਫਰੱਕਾ ਬੈਰਾਜ ਅਤੇ ਹੋਰ ਬੰਨ੍ਹਾਂ ਨੂੰ ਹਟਾਉਣ ਦੀ ਮੰਗ ਵੀ ਤੇਜ਼ ਹੋ ਰਹੀ ਹੈ ਇਨ੍ਹਾਂ ਬੰਨ੍ਹਾਂ ਨੇ ਗੰਗਾ ਦੀ ਕੁਦਰਤੀ ਧਾਰਾ ਨੂੰ ਰੋਕ ਦਿੱਤਾ ਹੈ, ਜਿਸ ਨਾਲ ਨਦੀ ਦੇ ਈਕੋਲਾਜੀ ਤੰਤਰ ’ਤੇ ਉਲਟ ਪ੍ਰਭਾਵ ਪੈਂਦਾ ਹੈ ਸਾਬਕਾ ਸਾਂਸਦ ਅਲੀ ਅਨਵਰ ਨੇ ਗੰਗਾ ਦੀ ਸਫਾਈ ਨੂੰ ਸਿਆਸੀ ਸਵਾਰਥ ਤੋਂ ਉੱਪਰ ਚੁੱਕਣ ਦੀ ਅਪੀਲ ਕੀਤੀ ਉਨ੍ਹਾਂ ਨੇ ਨਮਾਮੀ ਗੰਗੇ ਯੋਜਨਾ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਸ ਯੋਜਨਾ ਤਹਿਤ ਜਾਰੀ ਬਜਟ ਦੀ ਦੁਰਵਰਤੋਂ ਹੋਈ ਹੈ।

ਗੰਗਾ ਦੀ ਸਫਾਈ ਦੇ ਨਾਂਅ ’ਤੇ ਭ੍ਰਿਸ਼ਟਾਚਾਰ ਅਤੇ ਠੇਕੇਦਾਰੀ ਨੇ ਸਮੱਸਿਆ ਨੂੰ ਹੋਰ ਮੁਸ਼ਕਿਲ ਬਣਾ ਦਿੱਤਾ ਹੈ ਗੰਗਾ ਨੂੰ ਬਚਾਉਣ ਲਈ ਇਹ ਜ਼ਰੂਰੀ ਹੈ ਕਿ ਸਥਾਨਕ ਭਾਈਚਾਰਿਆਂ ਨੂੰ ਇਸ ਪ੍ਰਕਿਰਿਆ ’ਚ ਸ਼ਾਮਲ ਕੀਤਾ ਜਾਵੇ ਗੰਗਾ ’ਤੇ ਨਿਰਭਰ ਲੋਕਾਂ ਦੀਆਂ ਜ਼ਰੂਰਤਾਂ ਅਤੇ ਸੁਝਾਵਾਂ ਨੂੰ ਧਿਆਨ ’ਚ ਰੱਖ ਕੇ ਹੀ ਪ੍ਰਭਾਵਸ਼ਾਲੀ ਯੋਜਨਾਵਾਂ ਬਣਾਈਆਂ ਜਾ ਸਕਦੀਆਂ ਹਨ ਬਿਹਾਰ ਦੇ ਵਾਤਾਵਰਨ ਮਾਹਿਰ ਘਣਸ਼ਿਆਮ ਸਿੰਘ ਨੇ ਬੰਨ੍ਹਾਂ ਦੇ ਮਾੜੇ ਪ੍ਰਭਾਵਾਂ ’ਤੇ ਚਿੰਤਾ ਪ੍ਰਗਟਾਈ ਅਤੇ ਫਰੱਕਾ ਬੈਰਾਜ ਨੂੰ ਖੋਲ੍ਹਣ ਦੀ ਮੰਗ ਕੀਤੀ ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਹੋਰ ਦੇਸ਼ਾਂ ’ਚ ਜਿੱਥੇ ਬੰਨ੍ਹ ਤੋੜੇ ਜਾ ਰਹੇ ਹਨ, ਉੱਥੇ ਭਾਰਤ ’ਚ ਨਵੇਂ ਬੰਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਇਹ ਨਾ ਸਿਰਫ਼ ਵਾਤਾਵਰਨ ਲਈ ਖਤਰਨਾਕ ਹੈ, ਸਗੋਂ ਸਥਾਨਕ ਭਾਈਚਾਰਿਆਂ ਦੇ ਜੀਵਨ ਨੂੰ ਵੀ ਪ੍ਰਭਾਵਿਤ ਕਰਦਾ ਹੈ। Gange River

ਭਾਗਲਪੁਰ ’ਚ ਹੋਏ ਇੱਕ ਰਾਸ਼ਟਰੀ ਵਿਚਾਰ-ਵਟਾਂਦਰੇ ਨਾਲ ਗੰਗਾ ਦੇ ਸਵਾਲ ’ਤੇ ਵੱਖ-ਵੱਖ ਰਾਜਾਂ ਅਤੇ ਨੇਪਾਲ ਦੇ ਨੁਮਾਇੰਦਿਆਂ ਨੇ ਇੱਕਜੁਟ ਹੋ ਕੇ ਆਪਣੀ ਅਵਾਜ਼ ਬੁਲੰਦ ਕੀਤੀ ਇਸ ਵਿਚਾਰ-ਵਟਾਂਦਰੇ ’ਚ ਫੈਸਲਾ ਲਿਆ ਗਿਆ ਕਿ 2025 ’ਚ ਗੰਗਾ ਮੁਕਤੀ ਅੰਦੋਲਨ ਦੀ ਵਰ੍ਹੇਗੰਢ ’ਤੇ ਦੇਸ਼ ਭਰ ਤੋਂ ਗੰਗਾ ਪ੍ਰੇਮੀ ਇਕੱਠੇ ਹੋਣਗੇ ਅਤੇ ਗੰਗਾ ਦੇ ਨਿਰੰਤਰ ਵਹਾਅ ਅਤੇ ਨਿਰਮਲਤਾ ਨੂੰ ਬਹਾਲ ਕਰਨ ਲਈ ਇੱਕ ਵਿਆਪਕ ਮੁਹਿੰਮ ਚਲਾਉਣ ਦੀ ਰਣਨੀਤੀ ਤਿਆਰ ਕਰਨਗੇ ਗੰਗਾ ਨੂੰ ਬਚਾਉਣ ਲਈ ਸਰਕਾਰ, ਗੈਰ-ਸਰਕਾਰੀ ਸੰਗਠਨਾਂ ਅਤੇ ਆਮ ਜਨਤਾ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਇਹ ਸਿਰਫ਼ ਇੱਕ ਨਦੀ ਨਹੀਂ, ਸਗੋਂ ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਹੈ ਗੰਗਾ ਦੀ ਸੁਰੱਖਿਆ ਨਾ ਸਿਰਫ਼ ਸਾਡੀ ਜਿੰਮੇਵਾਰੀ ਹੈ। Gange River

ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਅਨਮੋਲ ਤੋਹਫਾ ਵੀ ਹੈ ਗੰਗਾ ਭਾਰਤ ਲਈ ਸਿਰਫ਼ ਜਲ ਸਰੋਤ ਨਹੀਂ ਹੈ, ਸਗੋਂ ਇਹ ਸਾਡੀ ਪਛਾਣ, ਸਾਡੀ ਸੱਭਿਅਤਾ ਅਤੇ ਸਾਡੇ ਵਿਸ਼ਵਾਸ ਦੀ ਧਾਰਾ ਹੈ ਇਸ ਨੂੰ ਬਚਾਉਣ ਲਈ ਸਾਨੂੰ ਆਪਣੇ ਦ੍ਰਿਸ਼ਟੀਕੋਣ ਅਤੇ ਵਿਕਾਸ ਦੀਆਂ ਨੀਤੀਆਂ ’ਤੇ ਮੁੜ-ਵਿਚਾਰ ਕਰਨਾ ਹੋਵੇਗਾ ਜੇਕਰ ਸਮਾਂ ਰਹਿੰਦੇ ਸਹੀ ਕਦਮ ਨਾ ਚੁੱਕੇ ਗਏ, ਤਾਂ ਗੰਗਾ ਅਤੇ ਉਸ ਨਾਲ ਜੁੜੀ ਭਾਰਤੀ ਸੰਸਕ੍ਰਿਤੀ ਨੂੰ ਬਚਾਉਣਾ ਅਸੰਭਵ ਹੋ ਜਾਵੇਗਾ ਇਸ ਲਈ, ਇਹ ਜ਼ਰੂਰੀ ਹੈ ਕਿ ਅਸੀਂ ਸਾਰੇ ਗੰਗਾ ਨੂੰ ਪ੍ਰਦੂਸ਼ਣ ਅਤੇ ਸ਼ੋਸ਼ਣ ਤੋਂ ਮੁਕਤ ਕਰਨ ਦੀ ਇਸ ਮੁਹਿੰਮ ’ਚ ਆਪਣੀ ਭਾਗੀਦਾਰੀ ਯਕੀਨੀ ਕਰੀਏ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਕੁਮਾਰ ਕ੍ਰਿਸ਼ਨਨ

ਤੰਦਰੁਸਤੀ ਲਈ ਪ੍ਰਦੂਸ਼ਣ ਵਿਰੁੱਧ ਜੰਗ ਜਿੱਤਣੀ ਜ਼ਰੂਰੀ
Pollution: ਹਵਾ ਪ੍ਰਦੂਸ਼ਣ ਦਾ ਸੰਕਟ ਭਾਰਤ ਦੀ ਰਾਸ਼ਟਰ-ਪੱਧਰੀ ਸਮੱਸਿਆ ਹੈ। ਯੂਨੀਵਰਸਿਟੀ ਆਫ ਸ਼ਿਕਾਗੋ ਦੀ ਹਾਲ ਹੀ ’ਚ ਜਾਰੀ ਰਿਪੋਰਟ ਇਸ ਚਿੰਤਾ ਨੂੰ ਵਧਾਉਂਦੀ ਹੈ ਜਿਸ ’ਚ ਕਿਹਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਦੇ ਚੱਲਦਿਆਂ ਭਾਰਤ ’ਚ ਜੀਵਨ ਉਮੀਦ ’ਚ ਗਿਰਾਵਟ ਆ ਰਹੀ ਹੈ। ਜਿਸ ’ਚ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਪੀ.ਐਮ. 2.5 ਕਣ ਦੀ ਵੱਡੀ ਭੂਮਿਕਾ ਹੈ। ਰਿਪੋਰਟ ਦੱਸਦੀ ਹੈ ਕਿ ਸੰਸਾਰਿਕ ਮਾਪਦੰਡਾਂ ਤੋਂ ਕਿਤੇ ਜ਼ਿਆਦਾ ਪ੍ਰਦੂਸ਼ਣ ਭਾਰਤ ’ਚ ਲੋਕਾਂ ਦੀ ਔਸਤ ਉਮਰ ਤਿੰਨ ਤੋਂ ਪੰਜ ਸਾਲ ਤੇ ਦਿੱਲੀ ’ਚ ਦਸ ਤੋਂ ਬਾਰਾਂ ਸਾਲ ਘੱਟ ਕਰ ਰਿਹਾ ਹੈ।

ਫਿਲਹਾਲ ਪ੍ਰਦੂਸ਼ਣ ਖਿਲਾਫ ਵਿਉਂਤਬੰਦ ਢੰਗ ਨਾਲ ਮੁਹਿੰਮ ਛੇੜਨ ਦੀ ਲੋੜ ਹੈ। ਅਧਿਐਨ ਕਹਿੰਦਾ ਹੈ ਕਿ ਦੇਸ਼ ਦੀ ਇੱਕ ਅਰਬ ਤੋਂ ਜ਼ਿਆਦਾ ਅਬਾਦੀ ਅਜਿਹੀਆਂ ਥਾਵਾਂ ’ਤੇ ਰਹਿੰਦੀ ਹੈ ਜਿੱਥੇ ਪ੍ਰਦੂਸ਼ਣ ਡਬਲਐੱਚਓ ਦੇ ਮਾਪਦੰਡਾਂ ਤੋਂ ਕਿਤੇ ਜ਼ਿਆਦਾ ਹੈ। ਦਰਅਸਲ, ਦੇਸ਼ ਦੇ ਵੱਡੇ ਸ਼ਹਿਰ ਅਬਾਦੀ ਦੇ ਬੋਝ ਥੱਲੇ ਦੱਬੇ ਹਨ। ਵਧਦੀ ਅਬਾਦੀ ਲਈ ਰੁਜ਼ਗਾਰ ਵਧਾਉਣ ਅਤੇ ਅਰਥਵਿਵਸਥਾ ਨੂੰ ਰਫ਼ਤਾਰ ਦੇਣ ਲਈ ਜੋ ਉਦਯੋਗਿਕ ਇਕਾਈਆਂ ਲਾਈਆਂ ਗਈਆਂ, ਉਨ੍ਹਾਂ ਦੀ ਵੀ ਪ੍ਰਦੂਸ਼ਣ ਵਧਾਉਣ ’ਚ ਭੂਮਿਕਾ ਰਹੀ ਹੈ। ਡੀਜ਼ਲ-ਪੈਟਰੋਲ ਦੇ ਨਿੱਜੀ ਵਾਹਨਾਂ ਦਾ ਵਧਦਾ ਕਾਫਲਾ, ਨਿਰਮਾਣ ਕਾਰਜਾਂ ’ਚ ਲਾਪਰਵਾਹੀ, ਕੂੜੇ ਦਾ ਨਿਪਟਾਰਾ ਨਾ ਹੋਣਾ ਅਤੇ ਜੈਵਿਕ ਈਂਧਨ ਨੇ ਪ੍ਰਦੂਸ਼ਣ ਵਧਾਇਆ ਹੈ। ਇਹ ਵਧਦਾ ਹਵਾ ਪ੍ਰਦੂਸ਼ਣ ਸਾਡੀ ਜੀਵਨਸ਼ੈਲੀ ਨਾਲ ਪੈਦਾ ਪ੍ਰਦੂਸ਼ਣ ਦੀ ਦੇਣ ਵੀ ਹੈ।

Pollution

ਇਨ੍ਹਾਂ ਨਿਰਾਸ਼ਾਜਨਕ ਖਬਰਾਂ ਵਿਚਕਾਰ ਉਤਸ਼ਾਹ ਵਧਾਉਣ ਵਾਲੀ ਖਬਰ ਇਹ ਵੀ ਹੈ ਕਿ ਭਾਰਤ ’ਚ ਸੂਖ਼ਮ ਕਣਾਂ ਨਾਲ ਪੈਦਾ ਹੋਣ ਵਾਲੇ ਜਾਨਲੇਵਾ ਪ੍ਰਦੂਸ਼ਣ ’ਚ ਗਿਰਾਵਟ ਆਈ ਹੈ। ਪਰ ਹਾਲੇ ਜੀਵਨ ਉਮੀਦ ਘਟਾਉਣ ਵਾਲੇ ਪ੍ਰਦੂਸ਼ਣ ਸਬੰਧੀ ਜਾਰੀ ਲੜਾਈ ਖਤਮ ਨਹੀਂ ਹੋਈ ਹੈ। ਯੂਨੀਵਰਸਿਟੀ ਆਫ ਸ਼ਿਕਾਗੋ ਦੇ ਐਨਰਜੀ ਪਾਲਿਸੀ ਇਸਟੀਚਿਊਟ ਦੀ ਰਿਪੋਰਟ ਹਵਾ ਗੁਣਵੱਤਾ ਜੀਵਨ ਸੂਚਕ ਅੰਕ-2024 ਦੱਸਦੀ ਹੈ ਕਿ ਭਾਰਤ ’ਚ ਸਾਲ 2021 ਦੀ ਤੁਲਨਾ ’ਚ 2022 ਦੇ ਹਵਾ ਪ੍ਰਦੂਸ਼ਣ ’ਚ 19.3 ਫੀਸਦੀ ਦੀ ਕਮੀ ਆਈ ਹੈ।

ਹਾਲਾਂਕਿ ਇਹ ਪ੍ਰਾਪਤੀ ਮੌਜੂਦਾ ਹਾਲਾਤ ’ਚ ਬਹੁਤ ਵੱਡੀ ਤਾਂ ਨਹੀਂ ਕਹੀ ਜਾ ਸਕਦੀ ਹੈ, ਪਰ ਇਹ ਗੱਲ ਉਤਸ਼ਾਹ ਵਧਾਉਣ ਵਾਲੀ ਹੈ ਕਿ ਹਰੇਕ ਭਾਰਤੀ ਦੀ ਜੀਵਨ ਉਮੀਦ ’ਚ ਇਕਵੰਜਾ ਦਿਨ ਦਾ ਵਾਧਾ ਹੋਇਆ ਹੈ। ਹਾਲਾਂਕਿ, ਅਸੀਂ ਹਾਲੇ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡਾਂ ਦੀ ਕਸੌਟੀ ’ਤੇ ਖਰੇ ਨਹੀਂ ਉੱਤਰੇ ਹਾਂ, ਪਰ ਇੱਕ ਵਿਸ਼ਵਾਸ ਜਾਗਿਆ ਹੈ ਕਿ ਜੰਗੀ ਪੱਧਰ ’ਤੇ ਯਤਨਾਂ ਨਾਲ ਭਿਆਨਕ ਪ੍ਰਦੂਸ਼ਣ ਖਿਲਾਫ ਕਿਸੇ ਹੱਦ ਤੱਕ ਜੰਗ ਜਿੱਤੀ ਵੀ ਜਾ ਸਕਦੀ ਹੈ। Pollution

ਪਰ ਇਸ ਦੇ ਨਾਲ ਹੀ ਸੂਚਕ ਅੰਕ 2024 ’ਚ ਇਹ ਚਿਤਾਇਆ ਵੀ ਹੈ ਕਿ ਜੇਕਰ ਭਾਰਤ ’ਚ ਡਬਲਯੂਐੱਚਓ ਦੇ ਸਾਲਾਨਾ ਪੀਐਮ 2.5 ਦੇ ਟੀਚੇ ਪੂਰੇ ਨਹੀਂ ਹੁੰਦੇ ਤਾਂ ਭਾਰਤੀਆਂ ਦੀ ਜੀਵਨ ਉਮੀਦ ’ਚ ਕਰੀਬ ਸਾਢੇ ਤਿੰਨ ਸਾਲ ਦੀ ਕਮੀ ਆਉਣ ਦਾ ਸੰਭਾਵਨਾ ਪੈਦਾ ਹੋ ਸਕਦੀ ਹੈ। ਪੀਐਮ 2.5 ਸਾਹ ਪ੍ਰਣਾਲੀ ’ਚ ਡੂੰਘਾਈ ਤੱਕ ਪ੍ਰਵੇਸ਼ ਕਰ ਸਕਦਾ ਹੈ ਅਤੇ ਸਾਹ ਸਬੰਧੀ ਸਮੱਸਿਆ ਨੂੰ ਜਨਮ ਦਿੰਦਾ ਹੈ। ਇਹ ਸਿਹਤ ਨੂੰ ਇੱਕ ਵੱਡਾ ਖਤਰਾ ਹੈ ਅਤੇ ਹਵਾ ਪ੍ਰਦੂਸ਼ਣ ਦਾ ਇੱਕ ਮੁੱਖ ਕਾਰਨ ਹੈ।

ਹਾਲਾਂਕਿ, ਰਾਜਧਾਨੀ ਸਮੇਤ ਕਈ ਹੋਰ ਰਾਜਾਂ ’ਚ ਮੈਟਰੋ ਰੇਲ ਸ਼ੁਰੂ ਹੋਣ ਤੋਂ ਬਾਅਦ ਪ੍ਰਦੂਸ਼ਣ ’ਚ ਕਾਫੀ ਕਮੀ ਆਈ ਹੈ। ਇਸ ਦਿਸ਼ਾ ’ਚ ਸਾਨੂੰ ਲੰਮੇ ਸਮੇਂ ਦੀਆਂ ਨੀਤੀਆਂ ਬਾਰੇ ਸੋਚਣਾ ਹੋਵੇਗਾ। ਸਾਡੀ ਕੋਸ਼ਿਸ਼ ਹੋਵੇ ਕਿ ਸੰਘਣੀ ਅਬਾਦੀ ਵਿਚਕਾਰ ਚਲਾਈਆਂ ਜਾ ਰਹੀਆਂ ਉਦਯੋਗਿਕ ਇਕਾਈਆਂ ਨੂੰ ਸ਼ਹਿਰਾਂ ਤੋਂ ਦੂਰ ਸਥਾਪਿਤ ਕੀਤਾ ਜਾਵੇ। ਸਾਡੇ ਉੱਦਮੀਆਂ ਨੂੰ ਵੀ ਜਿੰਮੇਵਾਰ ਨਾਗਰਿਕ ਦੇ ਰੂਪ ’ਚ ਪ੍ਰਦੂਸ਼ਣ ਕੰਟਰੋਲ ’ਚ ਯੋਗਦਾਨ ਦੇਣਾ ਚਾਹੀਦਾ ਹੈ।

Pollution

ਨੀਤੀ ਘਾੜਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਪ੍ਰਦੂਸ਼ਣ ’ਚ ਐਨੇ ਵਾਧੇ ਤੋਂ ਬਾਅਦ ਦਿੱਲੀ ਆਦਿ ਮਹਾਂਨਗਰਾਂ ’ਚ ਚਲਾਏ ਜਾਣ ਵਾਲੇ ਗੇ੍ਰਡੇਡ ਰਿਸਪਾਂਸ ਐਕਸ਼ਨ ਪਲਾਨ ਭਾਵ ਗਰੇਪ ਵਰਗੀ ਵਿਵਸਥਾ ਨੂੰ ਨਿਯਮਿਤ ਰੂਪ ਨਾਲ ਲਾਗੂ ਕਿਉਂ ਨਹੀਂ ਕੀਤਾ ਜਾ ਸਕਦਾ? ਤਾਜ਼ਾ ਕੁਝ ਅਧਿਐਨਾਂ ’ਚ ਦੱਸਿਆ ਗਿਆ ਹੈ ਕਿ ਵਧਦਾ ਪ੍ਰਦੂਸ਼ਣ ਨਵਜਾਤ ਬੱਚਿਆਂ ਦੀ ਜੀਵਨ ਉਮੀਦ ’ਤੇ ਮਾੜਾ ਅਸਰ ਪਾ ਰਿਹਾ ਹੈ। ਅਜਿਹੇ ’ਚ ਸਾਨੂੰ ਪਰਾਲੀ ਦੇ ਨਿਪਟਾਰੇ, ਉਦਯੋਗਿਕ ਕਚਰੇ ਦੇ ਹੱਲ ਅਤੇ ਕਾਰਬਨ ਨਿਕਾਸੀ ਕਰਨ ਵਾਲੇ ਈਂਧਨ ’ਤੇ ਰੋਕ ਲਾਉਣ ਵਰਗੇ ਫੌਰੀ ਉਪਾਅ ਤੁਰੰਤ ਕਰਨੇ ਚਾਹੀਦੇ ਹਨ। ਅਜਿਹੇ ਤਮਾਮ ਪ੍ਰਦੂਸ਼ਣ ਸਰੋਤਾਂ ਨੂੰ ਕੰਟਰੋਲ ਕਰਨ ਦੀ ਲੋੜ ਹੈ ਜੋ ਸਾਡੇ ਜੀਵਨ ’ਤੇ ਸੰਕਟ ਪੈਦਾ ਕਰ ਰਹੇ ਹਨ।

ਸਰਵੇ ਕਹਿੰਦਾ ਹੈ ਕਿ ਭਾਰਤ ਦੇ ਸਭ ਤੋਂ ਘੱਟ ਪ੍ਰਦੂਸ਼ਿਤ ਸ਼ਹਿਰ ਵੀ ਡਬਲਯੂਐੱਚਓ ਦੇ ਨਿਰਧਾਰਿਤ ਮਾਪਦੰਡਾਂ ਤੋਂ ਸੱਤ ਗੁਣਾ ਜ਼ਿਆਦਾ ਪ੍ਰਦੂਸ਼ਿਤ ਹਨ। ਅਸੀਂ ਨਾ ਭੁੱਲੀਏ ਕਿ ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਗਿਣਤੀ ਲਗਾਤਾਰ ਦੁਨੀਆ ਦੀਆਂ ਸਭ ਤੋਂ ਪ੍ਰਦੂਸ਼ਿਤ ਰਾਜਧਾਨੀਆਂ ’ਚ ਹੁੰਦੀ ਰਹੀ ਹੈ। ਨਵੰਬਰ ’ਚ ਜਦੋਂ ਦਿੱਲੀ ਪ੍ਰਦੂਸ਼ਣ ਦੀ ਬੁੱਕਲ ’ਚ ਹੁੰਦੀ ਹੈ ਤਾਂ ਕੋਰਟ ਤੋਂ ਲੈ ਕੇ ਸਰਕਾਰ ਤੱਕ ਅਤਿ ਸਰਗਰਮੀ ਦਰਸਾਉਂਦੇ ਹਨ।

ਪਰ ਥੋੜ੍ਹੀ ਸਥਿਤੀ ਆਮ ਹੋਣ ’ਤੇ ਨਤੀਜਾ ਉਹੀ ‘ਪਰਨਾਲਾ ਉੱਥੇ ਦਾ ਉੱਥੇ’। ਕਦੇ ਪੈਟਰੋਲ-ਡੀਜ਼ਲ ਦੇ ਨਵੇਂ ਮਾਪਦੰਡ ਤੈਅ ਹੁੰਦੇ ਹਨ ਤਾਂ ਕਦੇ ਜੈਵਿਕ ਈਂਧਨ ’ਤੇ ਰੋਕ ਲੱਗਦੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਾਲ 2019 ’ਚ ਪ੍ਰਦੂਸ਼ਣ ਘੱਟ ਕਰਨ ਨੂੰ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਦੇਸ਼ ਦੇ ਸੌ ਤੋਂ ਜ਼ਿਆਦਾ ਸ਼ਹਿਰਾਂ ’ਚ ਸ਼ੁਰੂ ਕੀਤਾ ਸੀ। ਚਾਰ ਸਾਲ ਬਾਅਦ ਪਤਾ ਲੱਗਾ ਕਿ ਕਿਸੇ ਵੀ ਸ਼ਹਿਰ ਨੇ ਆਪਣੇ ਟੀਚੇ ਨੂੰ ਪੂਰਾ ਨਹੀਂ ਕੀਤਾ। ਵਿਕਾਸਸ਼ੀਲ ਦੇਸ਼ ਪਹਿਲਾਂ ਹੀ ਨਿਰਧਾਰਿਤ ਹਵਾ ਗੁਣਵੱਤਾ ਦੇ ਮਾਪਦੰਡ ਪੂਰੇ ਨਹੀਂ ਕਰਦੇ ਹਨ, ਉੱਥੇ ਡਬਲਯੂਐਚਓ ਨੇ ਮਾਪਦੰਡਾਂ ਨੂੰ ਹੋਰ ਸਖਤ ਬਣਾ ਦਿੱਤਾ ਹੈ।

Pollution

ਸਾਰੀਆਂ ਸਰਕਾਰਾਂ ਅਤੇ ਨਾਗਰਿਕਾਂ ਦਾ ਫਰਜ ਬਣਦਾ ਹੈ ਕਿ ਆਪਣੇ-ਆਪਣੇ ਪੱਧਰ ’ਤੇ ਪ੍ਰਦੂਸ਼ਣ ਨੂੰ ਘੱਟ ਕਰਨ ਵਾਲੀ ਜੀਵਨਸ਼ੈਲੀ ਅਪਣਾਉਣ। ਸਾਨੂੰ ਇਹ ਵੀ ਧਿਆਨ ਰੱਖਣਾ ਪਵੇਗਾ ਕਿ ਪੂਰੀ ਦੁਨੀਆ ’ਚ ਸੱਤਰ ਲੱਖ ਮੌਤਾਂ ਹਰ ਸਾਲ ਪ੍ਰਦੂਸ਼ਿਤ ਹਵਾ ਦੇ ਚੱਲਦਿਆਂ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਭਾਰਤ ਦੇ ਰਾਸ਼ਟਰੀ ਵਾਤਾਵਰਣਕ ਹਵਾ ਗੁਣਵੱਤਾ ਮਾਪਦੰਡ ਅਨੁਸਾਰ ਹਵਾ ’ਚ ਪੀਐਮ 2.5 ਅਤੇ ਪੀਐਮ 10 ਦੇ ਸਾਲਾਨਾ ਪੱਧਰ ਦੀ ਸੁਰੱਖਿਅਤ ਸੀਮਾ ਲੜੀਵਾਰ 40 ਮਾਈਕੋਗ੍ਰਾਮ ਪ੍ਰਤੀ ਘਣ ਮੀਟਰ ਅਤੇ 60 ਮਾਈਕ੍ਰੋਗਾ੍ਰਮ ਪ੍ਰਤੀ ਘਣ ਮੀਟਰ ਹੋਣੀ ਚਾਹੀਦੀ ਹੈ। ਹਾਲਾਂਕਿ ਇਹ ਮਾਪਦੰਡ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਰਧਾਰਿਤ ਮਾਪਦੰਡਾਂ ਤੋਂ ਕਿਤੇ ਜ਼ਿਆਦਾ ਹਨ। ਦਰਅਸਲ, ਸਾਡੇ ਨੀਤੀ ਘਾੜੇ ਪ੍ਰਦੂਸ਼ਣ ਘੱਟ ਕਰਨ ਲਈ ਨਾਗਰਿਕਾਂ ਨੂੰ ਜਾਗਰੂਕ ਕਰਨ ’ਚ ਵੀ ਨਾਕਾਮ ਰਹੇ ਹਨ।

ਨਿਸ਼ਚਿਤ ਹੀ ਹਵਾ ਪ੍ਰਦੂਸ਼ਣ ਤੋਂ ਪੈਦਾ ਹੋਏ ਦਮਘੋਟੂ ਮਾਹੌਲ ਦਾ ਸੰਕਟ ਜੀਵਨ ਦਾ ਸੰਕਟ ਬਣਦਾ ਜਾ ਰਿਹਾ ਹੈ। ਇਹ ਸਮੱਸਿਆ ਸਾਲ-ਦਰ-ਸਾਲ ਗੰਭੀਰ ਹੁੰਦੀ ਜਾ ਰਹੀ ਹੈ। ਸਰਕਾਰਾਂ ਕਈ ਲੁਭਾਊ ਤਰਕ ਤੇ ਤੱਥ ਦੇ ਕੇ ਸਮੱਸਿਆ ਨੂੰ ਘੱਝ ਦਿਖਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ। ਪਰ ਹਕੀਕਤ ਇਹੀ ਹੈ ਕਿ ਲੋਕਾਂ ਦਾ ਦਮ ਘੁਟ ਰਿਹਾ ਹੈ। ਇਸ ਭਖ਼ਦੀ ਸਮੱਸਿਆ ਤੋਂ ਮੁਕਤੀ ਲਈ ਹਰ ਸਿਆਸੀ ਪਾਰਟੀ ਅਤੇ ਸਰਕਾਰਾਂ ਨੂੰ ਸੰਵੇਦਨਸ਼ੀਲ ਬਣਨਾ ਹੋਵੇਗਾ।

ਲਲਿਤ ਗਰਗ

(ਇਹ ਲੇਖਕ ਦੇ ਆਪਣੇ ਵਿਚਾਰ ਹਨ)

Pollution: ਸਿਹਤ ਵਿਭਾਗ ਵੱਲੋਂ ਹਵਾ ਪ੍ਰਦੂਸ਼ਣ ਤੋਂ ਬਚਾਅ ਲਈ ਅਡਵਾਇਜ਼ਰੀ ਜਾਰੀ
ਵਧੇਰੇ ਜ਼ੋਖਮ ਵਾਲੇ ਲੋਕਾਂ ਨੂੰ ਦੇਰ ਸ਼ਾਮ ਤੋਂ ਸਵੇਰੇ ਤੱਕ ਨਹੀਂ ਜਾਣਾ ਚਾਹੀਦਾ ਘਰਾਂ ਤੋਂ ਬਾਹਰ : ਸਿਵਲ ਸਰਜਨ | Pollution

Pollution: (ਗੁਰਪ੍ਰੀਤ ਸਿੰਘ) ਬਰਨਾਲਾ। ਮੌਸਮ ਦੇ ਬਦਲਣ, ਤਿਓਹਾਰਾਂ ਅਤੇ ਪਰਾਲੀ ਦੇ ਧੂੰਏ ਦਾ ਪ੍ਰਦੂਸ਼ਣ ਵਧਣ ਕਾਰਨ ਹਵਾ ਦੀ ਗੁਣਵਤਾ ਵਿਗੜਨੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਸਾਹ, ਦਮਾ, ਜ਼ੁਕਾਮ, ਖੰਘ ਅਤੇ ਛਾਤੀ ਰੋਗ ਦੇ ਮਰੀਜ਼ ਵੱਧਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ.ਤਪਿੰਦਰਜੋਤ ਕੌਸ਼ਲ ਵੱਲੋਂ ਕੀਤਾ ਗਿਆ।

ਸਿਹਤ ਵਿਭਾਗ ਬਰਨਾਲਾ ਵੱਲੋਂ ਅਡਵਾਇਜ਼ਰੀ ਜਾਰੀ ਕੀਤੀ ਗਈ ਕਿ ਛੋਟੇ ਬੱਚੇ, ਗਰਭਵਤੀ ਔਰਤਾਂ, ਬਜ਼ੁਰਗ ਲੰਬੇ ਸਮੇਂ ਤੋਂ ਸਾਂਹ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਹਵਾ ਦਾ ਪ੍ਰਦੂਸ਼ਣ ਖਤਰਨਾਕ ਹੁੰਦਾ ਹੈ। ਹਵਾ ਪ੍ਰਦੂਸ਼ਣ ਦੇ ਦਿਨਾਂ ’ਚ ਬਾਹਰ ਸਵੇਰ ਅਤੇ ਦੇਰ ਸ਼ਾਮ ਸੈਰ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਸਵੇਰ ਅਤੇ ਦੇਰ ਸ਼ਾਮ ਦੇ ਸਮੇਂ ਬਾਹਰੀ ਦਰਵਾਜ਼ੇ ਅਤੇ ਖਿੜਕੀਆਂ ਖੋਲ੍ਹਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। Pollution

ਇਹ ਵੀ ਪੜ੍ਹੋ: LPG Subsidy Scheme: ਰਸੋਈ ਗੈਸ ਸਬਸਿਡੀ ਲੈਣ ਲਈ ਛੇਤੀ ਕਰੋ ਇਹ ਕੰਮ!

ਜੇਕਰ ਕਿਸੇ ਵਿਅਕਤੀ ਨੂੰ ਸਾਂਹ ਲੈਣ ’ਚ ਮੁਸ਼ਕਿਲ, ਖੰਘ, ਛਾਤੀ, ਬੇ-ਆਰਾਮੀ ਮਹਿਸੂਸ ਹੁੰਦਾ ਹੈ ਤਾਂ ਤੁਰੰਤ ਨਜ਼ਦੀਕੀ ਸਿਹਤ ਸੰਸਥਾ ’ਚ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਨੇ ਦੱਸਿਆ ਕਿ ਗਰਭਵਤੀ ਔਰਤਾਂ, ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਲੰਮੇ ਸਮੇਂ ਤੋਂ ਕਿਸੇ ਬਿਮਾਰੀ ਤੋਂ ਪੀੜਤ ਉੱਚ ਜ਼ੋਖਮ ਵਾਲੇ ਲੋਕਾਂ ਨੂੰ ਜਿਥੋਂ ਤੱਕ ਸੰਭਵ ਹੋ ਸਕੇ ਘਰ ਤੋਂ ਬਾਹਰ ਖਾਸ ਕਰਕੇ ਸਵੇਰੇ ਅਤੇ ਸ਼ਾਮ ਨੂੰ ਜਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਭਰਪੂਰ ਮਾਤਰਾ ’ਚ ਮੌਸਮੀ ਫ਼ਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਅਤੇ ਲੋੜੀਂਦੀ ਮਾਤਰਾ ’ਚ ਜੂਸ, ਦੁੱਧ ਅਤੇ ਪਾਣੀ ਪੀਣਾ ਚਾਹੀਦਾ ਹੈ ਸਿਗਰਟ, ਬੀੜੀ ਅਤੇ ਹੋਰ ਸਬੰਧਤ ਤੰਬਾਕੂ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। Pollution

Air Pollution: ਦੀਵਾਲੀ ਦੇ ਨੇੜੇ-ਤੇੜੇ ਹੀ ਕਿਉਂ ਪੈਂਦੈ ਪ੍ਰਦੂਸ਼ਣ ਦਾ ਰੌਲਾ
Pollution: ਭਾਰਤ ’ਚ ਦੀਵਾਲੀ ਨਾ ਸਿਰਫ਼ ਇੱਕ ਤਿਉਹਾਰ ਹੈ ਸਗੋਂ ਰੌਸ਼ਨੀ ਅਤੇ ਖੁਸ਼ੀਆਂ ਦਾ ਇੱਕ ਵਿਸ਼ੇਸ਼ ਤਿਉਹਾਰ ਹੁੰਦਾ ਹੈ ਇਸ ਤਿਉਹਾਰ ਨੂੰ ਪੂਰੇ ਦੇਸ਼ ’ਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜਿਸ ’ਚ ਘਰਾਂ ਨੂੰ ਸਜਾਉਣਾ, ਦੀਵੇ ਜਗਾਉਣਾ ਅਤੇ ਮਠਿਆਈਆਂ ਦਾ ਲੈਣ-ਦੇਣ ਮੁੱਖ ਹੁੰਦਾ ਹੈ ਪਰ ਪਿਛਲੇ ਕੁਝ ਸਾਲਾਂ ’ਚ ਦੀਵਾਲੀ ਦੇ ਨਾਲ-ਨਾਲ ਪ੍ਰਦੂਸ਼ਣ ਅਤੇ ਵਾਤਾਵਰਨ ਸੁਰੱਖਿਆ ਸਬੰਧੀ ਵੀ ਚਰਚਾ ਤੇਜ਼ ਹੋ ਗਈ ਹੈ ਹਰ ਸਾਲ ਦੀਵਾਲੀ ਦੇ ਨੇੜੇ ਪ੍ਰਦੂਸ਼ਣ ਨਾਲ ਜੁੜੀਆਂ ਚਿੰਤਾਵਾਂ ਦਾ ਰੌਲਾ ਪੈਂਦਾ ਹੈ, ਜਿਸ ਨਾਲ ਇਸ ਤਿਉਹਾਰ ਦਾ ਆਨੰਦ ਕਿਤੇ ਨਾ ਕਿਤੇ ਸੀਮਿਤ ਹੁੰਦਾ ਦਿਖਾਈ ਦਿੰਦਾ ਹੈ ਇਹ ਸਵਾਲ ਉੱਠਦਾ ਹੈ। Air Pollution

Read This : Pension Scheme: ਪੈਨਸ਼ਨ ਧਾਰਕਾਂ ਦੀ ਹੋਈ ਬੱਲੇ! ਬੱਲੇ!, ਸਰਕਾਰ ਨੇ ਪੈਨਸ਼ਨ ਕੀਤੀ ਦੁੱਗਣੀ

ਕਿ ਪ੍ਰਦੂਸ਼ਣ ਨੂੰ ਲੈ ਕੇ ਇਹ ਰੌਲਾ ਸਿਰਫ਼ ਦੀਵਾਲੀ ’ਤੇ ਕਿਉਂ ਹੁੰਦਾ ਹੈ, ਜਦੋਂਕਿ ਪ੍ਰਦੂਸ਼ਣ ਇੱਕ ਸਾਲ ਭਰ ਦੀ ਸਮੱਸਿਆ ਹੈ ਭਾਰਤ ’ਚ ਪ੍ਰਦੂਸ਼ਣ ਦੀ ਸਮੱਸਿਆ ਸਿਰਫ਼ ਦੀਵਾਲੀ ਤੱਕ ਸੀਮਿਤ ਨਹੀਂ ਹੈ ਵੱਡੇ ਸ਼ਹਿਰਾਂ ’ਚ ਸਾਲ ਭਰ ਫੈਕਟਰੀਆਂ, ਵਾਹਨ ਅਤੇ ਨਿਰਮਾਣ ਕਾਰਜਾਂ ਨਾਲ ਭਾਰੀ ਪ੍ਰਦੂਸ਼ਣ ਹੁੰਦਾ ਹੈ ਪਰ ਉਸ ’ਤੇ ਉਨੀ ਸਖਤੀ ਜਾਂ ਚਰਚਾ ਨਹੀਂ ਹੁੰਦੀ ਜਿੰਨੀ ਦੀਵਾਲੀ ਵੇਲੇ ਪਟਾਕਿਆਂ ਦੇ ਪ੍ਰਦੂਸ਼ਣ ਨੂੰ ਲੈ ਕੇ ਹੁੰਦੀ ਹੈ ਦਿੱਲੀ, ਮੁੰਬਈ ਵਰਗੇ ਵੱਡੇ ਸ਼ਹਿਰਾਂ ’ਚ ਹਵਾ ਪ੍ਰਦੂਸ਼ਣ ਦਾ ਪੱਧਰ ਪਹਿਲਾਂ ਤੋਂ ਹੀ ਖਤਰਨਾਕ ਸਥਿਤੀ ’ਚ ਰਹਿੰਦਾ ਹੈ ਸੜਕਾਂ ’ਤੇ ਵਾਹਨਾਂ ਨਾਲ ਹੋਣ ਵਾਲਾ ਪ੍ਰਦੂਸ਼ਣ, ਕਾਰਖਾਨਿਆਂ ਦਾ ਧੂੰਆਂ, ਧੂੜ ਅਤੇ ਨਿਰਮਾਣ ਕਾਰਜਾਂ ਕਾਰਨ ਪੂਰਾ ਸਾਲ ਹਵਾ ਦੀ ਗੁਣਵੱਤਾ ’ਤੇ ਉਲਟ ਅਸਰ ਪੈਂਦਾ ਹੈ, ਪਰ ਇਨ੍ਹਾਂ ਸਮੱਸਿਆਵਾਂ ’ਤੇ ਲੋੜੀਂਦਾ ਧਿਆਨ ਨਹੀਂ ਦਿੱਤਾ ਜਾਂਦਾ।

ਇੱਕ ਪਾਸੇ ਦੀਵਾਲੀ ਨੇੜੇ ਪ੍ਰ੍ਰਦੂਸ਼ਣ ਦੀ ਚਰਚਾ ਹੁੰਦੀ ਹੈ, ਉੱਥੇ ਪੂਰੇ ਸਾਲ ਦੌਰਾਨ ਹੋਰ ਪ੍ਰਦੂਸ਼ਣਕਾਰੀ ਸਰੋਤਾਂ ’ਤੇ ਕੋਈ ਠੋਸ ਨੀਤੀ ਜਾਂ ਜਾਗਰੂਕਤਾ ਦੀ ਪਹਿਲ ਨਹੀਂ ਕੀਤੀ ਜਾਂਦੀ ਇਸ ਨਾਲ ਇਹ ਸਵਾਲ ਉੱਠਦਾ ਹੈ ਕਿ ਕੀ ਸਿਰਫ਼ ਦੀਵਾਲੀ ਦਾ ਤਿਉਹਾਰ ਹੀ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾਂ ਫਿਰ ਇਹ ਇੱਕ ਅਜਿਹਾ ਸਮਾਂ ਹੈ ਜਦੋਂ ਜਨਤਾ ਦੀਆਂ ਭਾਵਨਾਵਾਂ ਦੀ ਵਰਤੋਂ ਕਰਕੇ ਪ੍ਰਦੂਸ਼ਣ ਵੱਲ ਧਿਆਨ ਖਿੱਚਿਆ ਜਾਂਦਾ ਹੈ ਦੀਵਾਲੀ ’ਤੇ ਪ੍ਰਦੂਸ਼ਣ ਦੇ ਰੌਲੇ ਦਾ ਇੱਕ ਵੱਡਾ ਕਾਰਨ ਪਟਾਕਿਆਂ ’ਤੇ ਪਾਬੰਦੀ ਦਾ ਮੁੱਦਾ ਵੀ ਹੈ ਵਾਤਾਵਰਨ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਪਟਾਕਿਆਂ ਦਾ ਧੂੰਆਂ ਅਤੇ ਅਵਾਜ਼ ਪ੍ਰਦੂਸ਼ਣ ਦਾ ਅਸਰ ਨਕਾਰਿਆ ਨਹੀਂ ਜਾ ਸਕਦਾ, ਪਰ ਇਸ ’ਤੇ ਬਹਿਸ ਇਹ ਵੀ ਹੈ ਕਿ ਕੀ ਇਹ ਸਮੱਸਿਆ ਸਿਰਫ਼ ਦੀਵਾਲੀ ਤੱਕ ਸੀਮਿਤ ਹੈ?

Read This : WTC Final 2025: ਭਾਰਤ ਦਾ WTC ਫਾਈਨਲ ’ਚ ਪਹੁੰਚਣਾ ਮੁਸ਼ਕਲ

ਹੋਰ ਤਿਉਹਾਰਾਂ, ਸਮਾਰੋਹਾਂ ਅਤੇ ਸਿਆਸੀ ਪ੍ਰੋਗਰਾਮਾਂ ’ਚ ਵੀ ਪਟਾਕਿਆਂ ਦੀ ਵਰਤੋਂ ਹੁੰਦੀ ਹੈ ਸ਼ਾਦੀ-ਵਿਆਹਾਂ ’ਚ ਆਤਿਸ਼ਬਾਜ਼ੀ, ਨਵੇਂ ਸਾਲ ਦਾ ਜਸ਼ਨ ਅਤੇ ਹੋਰ ਮੌਕਿਆਂ ’ਤੇ ਪਟਾਕਿਆਂ ਦੀ ਵਰਤੋਂ ਇੱਕ ਆਮ ਗੱਲ ਹੈ ਫਿਰ ਵੀ, ਇਨ੍ਹਾਂ ਮੌਕਿਆਂ ’ਤੇ ਪਾਬੰਦੀ ਲਾਉਣ ਦੀ ਮੰਗ ਨਹੀਂ ਹੁੰਦੀ ਇਸ ਇੱਕਤਰਫਾ ਰਵੱਈਏ ਕਾਰਨ ਸਮਾਜ ਦਾ ਇੱਕ ਵੱਡਾ ਵਰਗ ਖੁਦ ਨੂੰ ਪ੍ਰੇਸ਼ਾਨ ਮਹਿਸੂਸ ਕਰਦਾ ਹੈ ਅਤੇ ਇਹ ਸਵਾਲ ਉੱਠਦਾ ਹੈ ਕਿ ਕੀ ਪ੍ਰਦੁੂਸ਼ਣ ਦੀ ਸਮੱਸਿਆ ਨੂੰ ਧਾਰਮਿਕ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ? ਦੀਵਾਲੀ ਦਾ ਤਿਉਹਾਰ ਭਾਰਤੀ ਸੰਸਕ੍ਰਿਤੀ ਦਾ ਇੱਕ ਅਨਿੱਖੜਵਾਂ ਅੰਗ ਹੈ, ਜਿਸ ’ਚ ਪਰੰਪਰਾਵਾਂ ਦਾ ਵਿਸ਼ੇਸ਼ ਮਹੱਤਵ ਹੈ ਇਸ ਨੂੰ ਸਿਰਫ ਰੌਸ਼ਨੀ ਦਾ ਤਿਉਹਾਰ ਨਹੀਂ ਸਗੋਂ ਬੁਰਾਈ ’ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

Read This : Bathinda News: ਮਲਬੇ ਹੇਠ ਦਬਿਆ ਮਿਹਨਤ ਦਾ ‘ਫਲ’: ਫਰੂਟ ਮੰਡੀ ’ਤੇ ਚੱਲਿਆ ਨਿਗਮ ਦਾ ਪੀਲਾ ਪੰਜਾ

ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਸਾਰੇ ਇਸ ਤਿਉਹਾਰ ’ਚ ਪੂਰੀ ਸ਼ਰਧਾ ਨਾਲ ਭਾਗ ਲੈਂਦੇ ਹਨ ਪਰ ਜਦੋਂ ਪ੍ਰਦੂਸ਼ਣ ਨੂੰ ਲੈ ਕੇ ਦੀਵਾਲੀ ’ਤੇ ਪਾਬੰਦੀ ਲਾਈ ਜਾਂਦੀ ਹੈ, ਤਾਂ ਕਿਤੇ ਨਾ ਕਿਤੇ ਇਸ ਨਾਲ ਸਾਡੀਆਂ ਪਰੰਪਰਾਵਾਂ ਪ੍ਰਭਾਵਿਤ ਹੁੰਦੀਆਂ ਹਨ ਇਹ ਸੱਚ ਹੈ ਕਿ ਬਦਲਦੇ ਸਮੇਂ ਦੇ ਨਾਲ ਸਾਨੂੰ ਵਾਤਾਵਰਨ ਦੀ ਰੱਖਿਆ ਪ੍ਰਤੀ ਜਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ, ਪਰ ਕੀ ਸਿਰਫ ਇੱਕ ਹੀ ਤਿਉਹਾਰ ਨੂੰ ਨਿਸ਼ਾਨਾ ਬਣਾ ਕੇ ਇਹ ਮਕਸਦ ਪੂਰਾ ਕੀਤਾ ਜਾ ਸਕਦਾ ਹੈ? ਕਈ ਮਾਹਿਰ ਮੰਨਦੇ ਹਨ ਕਿ ਪਟਾਕਿਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣੀ ਹੱਲ ਨਹੀਂ ਹੈ, ਸਗੋਂ ਲੋੜ ਹੈ ਜਾਗਰੂਕਤਾ ਫੈਲਾਉਣ ਦੀ ਨਾਲ ਹੀ, ਪ੍ਰਦੂਸ਼ਣ ’ਤੇ ਕੰਟਰੋਲ ਲਈ ਅਜਿਹੀਆਂ ਯੋਜਨਾਵਾਂ ਬਣਾਉਣ ਦੀ ਜੋ ਪੂਰੇ ਸਾਲ ਲਾਗੂ ਹੋਣ ਸਿਰਫ਼ ਦੀਵਾਲੀ ’ਤੇ ਪ੍ਰਦੂਸ਼ਣ ਖਿਲਾਫ ਅਵਾਜ ਉਠਾਉਣਾ ਨਾ ਤਾਂ ਭਰਪੂਰ ਹੈ। Air Pollution

ਨਾ ਹੀ ਸਹੀ ਦੀਵਾਲੀ ਮੌਕੇ ਪ੍ਰਦੂਸ਼ਣ ’ਤੇ ਰੌਲਾ ਪਾਉਣਾ ਉਦੋਂ ਤੱਕ ਸਾਰਥਿਕ ਨਹੀਂ ਹੈ ਜਦੋਂ ਤੱਕ ਕਿ ਪੂਰਾ ਸਾਲ ਪ੍ਰਦੂਸ਼ਣ ਕੰਟਰੋਲ ਲਈ ਠੋਸ ਕਦਮ ਨਹੀਂ ਚੁੱਕੇ ਜਾਂਦੇ ਸਾਨੂੰ ਇਹ ਸਮਝਣਾ ਹੋਵੇਗਾ ਕਿ ਪ੍ਰਦੂਸ਼ਣ ਦੀ ਸਮੱਸਿਆ ਕਿਸੇ ਇੱਕ ਦਿਨ ਦੀ ਨਹੀਂ ਸਗੋਂ ਸਾਲ ਭਰ ਰਹਿਣ ਵਾਲੀ ਸਮੱਸਿਆ ਹੈ ਇਸ ਲਈ ਅਜਿਹੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਜੋ ਪ੍ਰਦੂਸ਼ਣ ਨੂੰ ਸਥਾਈ ਰੂਪ ਨਾਲ ਘੱਟ ਕਰਨ ’ਚ ਸਹਾਇਕ ਹੋਣ ਵਾਹਨਾਂ ਦੀ ਗਿਣਤੀ ਨੂੰ ਕੰਟਰੋਲ ਕਰਨਾ, ਜਨਤਕ ਆਵਾਜਾਈ ਨੂੰ ਹੱਲਾਸ਼ੇਰੀ ਦੇਣਾ, ਸੌਰ ਊਰਜਾ ਵਰਗੇ ਸਵੱਛ ਊਰਜਾ ਸਰੋਤਾਂ ਦੀ ਵਰਤੋਂ ਵਧਾਉਣਾ, ਅਤੇ ਕਚਰਾ ਪ੍ਰਬੰਧਨ ’ਚ ਸੁਧਾਰ ਕਰਨ ਵਰਗੇ ਉਪਾਅ ਲੰਮੇ ਸਮੇਂ ਤੱਕ ਕਾਰਗਰ ਹੋ ਸਕਦੇ ਹਨ।

Read This : London: ਪਵਿੱਤਰ MSG ਅਵਤਾਰ ਮਹੀਨੇ ’ਚ ਡੇਰਾ ਪ੍ਰੇਮੀਆਂ ਨੇ ਲੰਦਨ ਨੂੰ ਦਿੱਤਾ ਹਰਿਆਲੀ ਦਾ ਤੋਹਫਾ, ਲਾਏ 1160 ਪੌਧੇ

ਪ੍ਰਦੂਸ਼ਣ ਦੀ ਸਮੱਸਿਆ ਦੇ ਸਥਾਈ ਹੱਲ ਦੀ ਲੋੜ ਹੈ ਇਸ ਲਈ ਸਿਰਫ਼ ਕਿਸੇ ਇੱਕ ਤਿਉਹਾਰ ਜਾਂ ਇੱਕ ਭਾਈਚਾਰੇ ਨੂੰ ਦੋਸ਼ ਦੇਣਾ ਸਹੀ ਨਹੀਂ ਹੈ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਰਕਾਰ, ਸਮਾਜ ਅਤੇ ਨਿੱਜੀ ਪੱਧਰ ’ਤੇ ਮਿਲ ਕੇ ਕੰਮ ਕਰਨਾ ਜ਼ਰੂਰੀ ਹੈ ਸੜਕਾਂ ’ਤੇ ਲੱਗੇ ਵਾਹਨਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਜ਼ਿਆਦਾ ਕਾਰਗਰ ਆਵਾਜਾਈ ਸਾਧਨਾਂ ਦਾ ਵਿਕਾਸ, ਈਂਧਨ ਦੀ ਗੁਣਵੱਤਾ ’ਚ ਸੁਧਾਰ ਅਤੇ ਹਰਿਆਲੀ ਵਧਾਉਣ ਦੇ ਯਤਨ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦੇ ਹਨ ਦੀਵਾਲੀ ’ਤੇ ਪ੍ਰਦੂਸ਼ਣ ਦਾ ਰੌਲਾ ਇਹ ਸਵਾਲ ਖੜ੍ਹਾ ਕਰਦਾ ਹੈ ਕਿ ਕੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਅਸੀਂ ਅਸਲ ਵਿਚ ਗੰਭੀਰਤਾ ਨਾਲ ਲੈ ਰਹੇ ਹਾਂ। Air Pollution

ਜਾਂ ਫਿਰ ਇਹ ਇੱਕ ਮੌਕਾ ਬਣ ਗਿਆ ਹੈ ਕਿਸੇ ਵਿਸ਼ੇਸ਼ ਭਾਈਚਾਰੇ ਜਾਂ ਪਰੰਪਰਾ ਨੂੰ ਨਿਸ਼ਾਨਾ ਬਣਾਉਣ ਦਾ ਵਾਤਾਵਰਨ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਦਾ ਸਾਰਿਆਂ ’ਤੇ ਬਰਾਬਰ ਲਾਗੂ ਹੋਣਾ ਜ਼ਰੂਰੀ ਹੈ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕਿਸੇ ਇੱਕ ਤਿਉਹਾਰ ਨੂੰ ਦੋਸ਼ ਦੇਣਾ ਸਹੀ ਨਹੀਂ ਹੈ ਸਗੋਂ, ਸਮਾਜ ਦੇ ਹਰ ਵਰਗ ਨੂੰ ਪ੍ਰਦੂਸ਼ਣ ਕੰਟਰੋਲ ’ਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਦੀਵਾਲੀ ਇੱਕ ਤਿਉਹਾਰ ਹੈ ਜੋ ਸਾਨੂੰ ਖੁਸ਼ੀ ਅਤੇ ਖੁਸ਼ਹਾਲੀ ਦਾ ਸੰਦੇਸ਼ ਦਿੰਦਾ ਹੈ, ਅਤੇ ਇਸ ਨੂੰ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਦਾ ਮੌਕਾ ਬਣਾ ਕੇ ਅਸੀਂ ਇਸ ਨੂੰ ਹੋਰ ਵੀ ਅਰਥਪੂਰਨ ਬਣਾ ਸਕਦੇ ਹਾਂ। Air Pollution

ਸੱਚ ਕਹੂੰ ਡੈਸਕ

Pollution: ਪ੍ਰਦੂਸ਼ਣ ਦੇ ਕਾਰਨਾਂ ਨੂੰ ਸਮਝਣਾ ਹੋਵੇਗਾ
Pollution: ਹਰ ਸਾਲ ਦੇਸ਼ ’ਚ ਅਕਤੂਬਰ ਤੋਂ ਦਸੰਬਰ ਤੱਕ ਪ੍ਰਦੂਸ਼ਣ ਸਿਖ਼ਰ ’ਤੇ ਹੁੰਦਾ ਹੈ। ਪ੍ਰਦੂਸ਼ਣ ਨਾਲ ਆਮ ਜਨਤਾ ਤਾਂ ਪ੍ਰਭਾਵਿਤ ਹੁੰਦੀ ਹੀ ਹੈ ਪਰ ਬਜ਼ੁਰਗ, ਸਾਹ ਅਤੇ ਦਿਲ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਲਈ ਇਹ ਮਹੀਨੇ ਬਹੁਤ ਦੀ ਤਕਲੀਫ਼ਦੇਹ ਹੋ ਜਾਂਦੇ ਹਨ। ਅਜਿਹਾ ਨਹੀਂ ਕਿ ਪ੍ਰਦੂਸ਼ਣ ਸਿਰਫ਼ ਇਨ੍ਹਾਂ ਮਹੀਨਿਆਂ ’ਚ ਹੁੰਦਾ ਹੈ। ਪ੍ਰਦੂਸ਼ਣ ਪੂਰਾ ਸਾਲ ਹੀ ਰਹਿੰਦਾ ਹੈ ਪਰ ਚੰਗੀ ਗੱਲ ਇਹ ਹੈ ਕਿ ਗਰਮੀ ’ਚ ਗਰਮ ਤਾਪਮਾਨ ਕਾਰਨ ਪ੍ਰਦੂਸ਼ਣ ਤੱਤ ਜ਼ਲਦੀ ਖ਼ਤਮ ਹੋ ਜਾਂਦੇ ਹਨ ਅਤੇ ਬਰਸਾਤ ਦੇ ਮੌਸਮ ’ਚ ਪਾਣੀ ਨਾਲ ਧੋਤੇ ਜਾਂਦੇ ਹਨ, ਪਰ ਜਿਵੇਂ ਹੀ ਸਰਦ ਮੌਸਮ ਸ਼ੁਰੂ ਹੁੰਦਾ ਹੈ ਇਹ ਪ੍ਰਦੂਸ਼ਣ ਤੱਤ ਜ਼ਲਦੀ ਖ਼ਤਮ ਨਹੀਂ ਹੁੰਦੇ।

Read Also : ਤੇਲੰਗਾਨਾ ’ਚ ਸਰਕਾਰੀ ਤੇ ਨਿੱਜੀ ਬੱਸ ਦੀ ਟੱਕਰ, 25 ਲੋਕ ਜ਼ਖਮੀ

ਹਵਾ ’ਚ ਨਮੀ ਦੀ ਵਜ੍ਹਾ ਨਾਲ ਇਹ ਕਾਫੀ ਸਮਾਂ ਇੱਕ ਥਾਂ ’ਤੇ ਹੀ ਜੰਮੇ ਰਹਿੰਦੇ ਹਨ। ਦੂਜਾ ਇਨ੍ਹਾਂ ਮਹੀਨਿਆਂ ’ਚ ਹਵਾ ਦਾ ਰੁਖ਼ ਉੱਤਰ ਤੋਂ ਪੱਛਮ ਵੱਲ ਹੁੰਦਾ ਹੈ, ਜਿਸ ਨਾਲ ਮਾਰੂਥਲ ਦੀ ਰੇਤ ਵੀ ਹਵਾ ’ਚ ਛਾਈ ਰਹਿੰਦੀ ਹੈ। ਤੀਜਾ ਇਸ ਮੌਸਮ ’ਚ ਫਸਲੀ ਰਹਿੰਦ-ਖੂੰਹਦ (ਪਰਾਲੀ) ਦਾ ਸਾੜਨਾ ਅਤੇ ਤਿਉਹਾਰਾਂ ’ਤੇ ਆਤਿਸ਼ਬਾਜ਼ੀਆਂ ਦਾ ਰੁਝਾਨ ਪ੍ਰਦੂਸ਼ਣ ਦੇ ਇਨ੍ਹਾਂ ਕਾਰਨਾਂ ’ਚ ਹੋਰ ਇਜਾਫਾ ਕਰ ਦਿੰਦਾ ਹੈ। Pollution

ਅਕਤੂਬਰ, ਨਵੰਬਰ ਅਤੇ ਦਸੰਬਰ ’ਚ ਹਵਾ ਗੁਣਵੱਤਾ ਦੀ ਖਰਾਬੀ ਲਈ ਸਿਰਫ਼ ਪਰਾਲੀ ਜਾਂ ਆਤਿਸ਼ਬਾਜ਼ੀ ਨੂੰ ਜਿੰਮੇਵਾਰ ਦੱਸਣਾ ਸਹੀ ਨਹੀਂ ਹੈ ਸਗੋਂ ਮੋਟਰ ਵਾਹਨਾਂ ਦੇ ਧੂੰਏਂ ਦਾ ਪ੍ਰਦੂਸ਼ਣ, ਉਦਯੋਗਿਕ ਇਕਾਈਆਂ ਦਾ ਪ੍ਰਦੂਸ਼ਣ, ਏਅਰ ਕੰਡੀਸ਼ਨਰ ਨਾਲ ਪੈਦਾ ਪ੍ਰਦੂਸ਼ਣ ਆਦਿ ਤਮਾਮ ਕਾਰਨ ਜੋ ਪੂਰਾ ਸਾਲ ਪ੍ਰਦੂਸ਼ਣ ਫੈਲਾਉਂਦੇ ਹਨ, ਵੀ ਉਪਰੋਕਤ ਮਹੀਨਿਆਂ ’ਚ ਖਰਾਬ ਹਵਾ ਗੁਣਵੱਤਾ ਲਈ ਓਨੇ ਹੀ ਜਿੰਮੇਵਾਰ ਹਨ। ਸਰਕਾਰਾਂ ਵੱਲੋਂ ਪ੍ਰਦੂਸ਼ਣ ’ਤੇ ਸਿਰਫ਼ ਇਨ੍ਹੀਂ ਦਿਨੀਂ ਹੀ ਚਿੰਤਾ ਪ੍ਰਗਟ ਕਰਨ ਨਾਲ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ ਸਗੋਂ ਪ੍ਰਦੂਸ਼ਣ ’ਤੇ ਸਾਨੂੰ ਹਮੇਸ਼ਾ ਜਾਗਰੂਕ ਰਹਿ ਕੇ ਇਸ ਨੂੰ ਦੂਰ ਕਰਨ ਦੇ ਸਖ਼ਤ ਅਤੇ ਰਚਨਾਤਮਕ ਕਦਮ ਚੁੱਕਣੇ ਹੋਣਗੇ ਫਿਰ ਅਸੀਂ ਇਸ ਗੰਭੀਰ ਸਮੱਸਿਆ ਤੋਂ ਨਿਜਾਤ ਪਾ ਕੇ ਸ਼ੁੱਧ ਹਵਾ ’ਚ ਸਾਹ ਲੈ ਸਕਾਂਗੇ।

Pollution: ਦਰਿਆਵਾਂ ’ਚ ਵਧ ਰਿਹਾ ਪ੍ਰਦੂਸ਼ਣ
ਦਰਿਆਵਾਂ ’ਚ ਅਮੋਨੀਆ ਦਾ ਪੱਧਰ (ਸਤਰ) ਵਧ ਜਾਣ ਨਾਲ ਪੀਣ ਵਾਲੇ ਪਾਣੀ ਦਾ ਸੰਕਟ ਪੈਦਾ ਹੋ ਗਿਆ ਹੈ ਅਸਲ ’ਚ ਵੱਖ -ਵੱਖ ਸੂਬਿਆਂ ਦੇ ਉਦਯੋਗਾਂ ਤੇ ਸ਼ਹਿਰੀ ਅਬਾਦੀ ਦਾ ਗੰਦਾ ਪਾਣੀ ਪੈਣ ਕਾਰਨ ਹੀ ਇਹ ਪ੍ਰਦੂਸ਼ਣ ਦੀ ਸਮੱਸਿਆ ਆ ਰਹੀ ਹੈ ਇਸ ਗੱਲ ਨੂੰ ਵੀ ਸਮਝਣਾ ਪੈਣਾ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ (ਸਤਰ) ਹੇਠਾਂ ਜਾਣ ਕਾਰਨ ਦਰÇਆਵਾਂ ਦਾ ਪਾਣੀ ਹੀ ਇੱਕੋ ਇੱਕ ਵੱਡਾ ਸਰੋਤ ਹੈ ਜੋ ਪੀਣ ਵਾਲੇ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰ ਸਕਦਾ ਹੈ ਦਰਿਆਵਾਂ ’ਚ ਪ੍ਰਦੂਸ਼ਣ ਨੂੰ ਨਜ਼ਰ ਅੰਦਾਜ਼ ਕਰਕੇ ਪਾਣੀ ਦੇ ਸੰਕਟ ਨੂੰ ਦੂਰ ਨਹੀਂ ਕੀਤਾ ਜਾ ਸਕਦਾ ਜਿਹੜੇ ਉਦਯੋਗ ਗੰਦਾ ਪਾਣੀ ਜਾਂ ਅਣਸੋਧਿਆ ਪਾਣੀ ਦਰਿਆਵਾਂ ’ਚ ਛੱਡ ਰਹੇ ਹਨ ਉਹਨਾਂ ਖਿਲਾਫ ਸਖਤ ਕਾਰਵਾਈ ਕਰਨੀ ਜ਼ਰੂਰੀ ਹੈ ਉਦਯੋਗ ’ਚ ਪਾਣੀ ਸੋਧਣ ਵਾਲੇ ਲਾਏ ਗਏ। Pollution

Read This : New Governor: ਪੰਜਾਬ ਸਮੇਤ 9 ਸੂਬਿਆਂ ਦੇ ਬਦਲੇ ਰਾਜਪਾਲ, ਵੇਖੋ ਪੂਰੀ ਸੂਚੀ

ਪਲਾਂਟ ਸਿਰਫ ਵਿਖਾਵੇ ਦੇ ਨਹੀਂ ਹੋਣੇ ਚਾਹੀਦੇ ਜਿਆਦਾਤਰ ਇਹ ਹੁੰਦਾ ਹੈ ਕਿ ਪਲਾਂਟ ਲਾ ਦਿੱਤੇ ਜਾਂਦੇ ਹਨ ਫਿਰ ਖਰਾਬ ਹੋਣ ਦਾ ਬਹਾਨਾ ਬਣਾ ਕੇ ਕਈ ਕਈ ਮਹੀਨੇ ਉਹਨਾਂ ਦੀ ਮੁਰੰਮਤ ਹੀ ਨਹੀਂ ਕਾਰਵਾਈ ਜਾਂਦੀ ਹੈ ਇਹ ਰੁਝਾਨ ਪ੍ਰਦੂਸ਼ਣ ਪ੍ਰਤੀ ਜ਼ਿੰਮੇਵਾਰੀ ਤੋਂ ਬਚਣ ਦੀ ਚੋਰਮੋਰੀ ਹੈ ਸਰਕਾਰਾਂ ਨੂੰ ਉਹਨਾਂ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ ਜੋ ਪ੍ਰਦੂਸ਼ਣ ਦੇ ਮਾਮਲਿਆਂ ’ਚ ਕਾਰਵਾਈ ਨਹੀਂ ਕਰਦੇ ਦਰਿਆ ਕੁਦਰਤ ਦਾ ਅਨਮੋਲ ਖਜਾਨਾ ਹੈ ਦਰਿਆਵਾਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਕੁਦਰਤ ਤੇ ਮਨੁੱਖ ਦੀ ਸਾਂਝ ਨੂੰ ਕਾਇਮ ਰੱਖਣ ਲਈ ਇਮਾਨਦਾਰੀ ਤੇ ਵਚਨਬੱਧਤਾ ਜ਼ਰੂਰੀ ਹੈ ਨਿਰਮਲ ਦਰਿਆ ਹੀ ਜ਼ਿੰਦਗੀ ਦੀ ਗਾਰੰਟੀ ਹਨ। Pollution

Pollution: ਮਹਾਂਨਗਰਾਂ ’ਚ ਵਧਦਾ ਪ੍ਰਦੂਸ਼ਣ ਗੰਭੀਰ ਚੁਣੌਤੀ
Pollution : ਮੈਡੀਕਲ ਵਿਗਿਆਨ ਨਾਲ ਜੁੜੀ ਮਸ਼ਹੂਰ ਅੰਤਰਰਾਸ਼ਟਰੀ ਪੱਤ੍ਰਿਕਾ ਲਾਸੇਂਟ ਦੇ ਹਾਲ ਹੀ ਦੇ ਸਰਵੇ ’ਚ ਵਾਯੂ ਪ੍ਰਦੂਸ਼ਣ ਦੀ ਵਧਦੀ ਵਿਨਾਸ਼ਕਾਰੀ ਸਥਿਤੀਆਂ ਦੇ ਅੰਕੜੇ ਨਾ ਕੇਵਲ ਹੈਰਾਨ ਕਰਨ ਵਾਲੇ ਹਨ ਸਗੋਂ ਬੇਹੱਦ ਚਿੰਤਾਜਨਕ ਹਨ ਭਾਰਤ ਦੇ ਦਸ ਵੱਡੇ ਸ਼ਹਿਰਾਂ ’ਚ ਹਰ ਦਿਨ ਹੋਣ ਵਾਲੀਆਂ ਮੌਤਾਂ ’ਚ ਸੱਤ ਫੀਸਦੀ ਤੋਂ ਜਿਆਦਾ ਦਾ ਮੁੱਖ ਕਾਰਨ ਹਵਾ ’ਚ ਪ੍ਰਚੱਲਿਤ ਪ੍ਰਦੂਸ਼ਣ ਹੈ ਉਥੇ ਦੁਨੀਆ ’ਚ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਦਿੱਲੀ ’ਚ ਇਹ ਅੰਕੜਾ ਸਾਢੇ ਗਿਆਰਾ ਫੀਸਦੀ ਹੈ ਭਾਰਤ ਦੇ ਮਹਾਂਨਗਰਾਂ ’ਚ ਵਾਯੂ ਪ੍ਰਦੂਸ਼ਣ ਦੇ ਰੂਪ ’ਚ ਪਸਰ ਰਹੀ ਮੌਤ ਲਈ ਸਰਕਾਰ ਅਤੇ ਉਨ੍ਹਾਂ ਨਾਲ ਸਬੰਧਿਤ ਏਜੰਸੀਆਂ ਦੀ ਲਾਪਰਵਾਹੀ ਅਤੇ ਕੋਤਾਹੀ ਸ਼ਰਮਨਾਕ ਹੈ।

ਸਰਕਾਰ ਵੱਲੋਂ 131 ਸ਼ਹਿਰਾਂ ਨੂੰ ਵੰਡੀ ਧਨਰਾਸ਼ੀ ਦਾ ਮਹਿਜ਼ 60 ਫੀਸਦੀ ਹੀ ਖਰਚ ਕੀਤਾ ਜਾਂਦਾ ਹੈ

ਕਿਉਂਕਿ ਸਰਕਾਰ ਵੱਲੋਂ 131 ਸ਼ਹਿਰਾਂ ਨੂੰ ਵੰਡੀ ਧਨਰਾਸ਼ੀ ਦਾ ਮਹਿਜ਼ 60 ਫੀਸਦੀ ਹੀ ਖਰਚ ਕੀਤਾ ਜਾਂਦਾ ਹੈ ਗੰਭੀਰ ਤੋਂ ਗੰਭੀਰ ਹੁੰਦੀਆਂ ਵਾਯੂ ਪ੍ਰਦੂਸ਼ਣ ਦੀਆਂ ਸਥਿਤੀਆਂ ਦੇ ਬਾਵਜੂਦ ਸਮੱਸਿਆ ਦੇ ਹੱਲ ’ਚ ਕੋਤਾਹੀ ਚਿੰਤਾ ’ਚ ਪਾ ਰਹੀ ਹੈ ਅਤੇ ਆਮ ਜਨਜੀਵਨ ਦੀ ਸਿਹਤ ਨੂੰ ਚੌਪਟ ਕਰ ਰਹੀ ਹੈ ਮਹਾਂਨਗਰਾਂ ’ਚ ਪ੍ਰਦੂਸ਼ਣ ਦਾ ਅਜਿਹਾ ਭਿਆਨਕ ਜਾਲ ਹੈ ਜਿਸ ’ਚ ਮਨੁੱਖ ਸਮੇਤ ਸਾਰੇ ਜੀਵ-ਜੰਤੂ ਫਸ ਕੇ ਸੰਘਰਸ਼ ਕਰ ਰਹੇ ਹਨ, ਸਾਹਾਂ ’ਤੇ ਛਾਏ ਸੰਕਟ ਨਾਲ ਜੂਝ ਰਹੇ ਹਨ ਕੇਂਦਰ ਸਰਕਾਰ ਨੇ ਵਾਯੂ ਪ੍ਰਦੂਸ਼ਣ ਅਤੇ ਹਵਾ ’ਚ ਘੁਲਦੇ ਜਹਿਰੀਲੇ ਤੱਤਾਂ ਦੀ ਚੁਣੌਤੀ ਦੇ ਮੁਕਾਬਲੇ ਲਈ ਰਾਸ਼ਟਰੀ ਵਾਯੂ ਸਵੱਛਤਾ ਪ੍ਰੋਗਰਾਮ ਲਾਗੂ ਕਰਨ ਦਾ ਐਲਾਨ 2019 ’ਚ ਕੀਤਾ ਸੀ। Pollution

Read This : NEET: ਨੀਟ ਨਾਲ ਸਬੰਧਤ ਨਵਾਂ ਅਪਡੇਟ, ਇਹ ਸੂਬਾ ਵੀ ਖਤਮ ਕਰ ਸਕਦੈ ਨੀਟ…

ਜਿਸ ਦਾ ਮਕਸਦ ਸੀ ਕਿ ਖਰਾਬ ਹਵਾ ਕਾਰਨ ਨਾਗਰਿਕਾਂ ਦੀ ਸਿਹਤ ’ਤੇ ਪੈਣ ਵਾਲੇ ਖਤਰਨਾਕ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ ਸਰਕਾਰ ਦੀ ਕੋਸ਼ਿਸ਼ ਸੀ ਕਿ ਦੇਸ਼ ਦੇ ਚੁਣਵੇਂ ਇੱਕ ਸੌ ਤੀਹ ਸ਼ਹਿਰਾਂ ’ਚ ਸਾਲ 2017 ਦੇ ਮੁਕਾਬਲੇ ਸਾਲ 2024 ਤੱਕ ਖਤਰਨਾਕ ਧੂੜ ਕਣਾਂ ਦੀ ਮੌਜੂਦਗੀ ਨੂੰ ਵੀਹ ਤੋਂ ਤੀਹ ਫੀਸਦੀ ਘੱਟ ਕੀਤਾ ਜਾ ਸਕੇ ਪਰ ਵਿਡੰਬਨਾ ਹੈ ਕਿ ਤੈਅ ਟੀਚਾ ਹਾਸਲ ਨਹੀਂ ਹੋ ਸਕਿਆ ਮਹਾਂਨਗਰਾਂ-ਨਗਰਾਂ ਨੂੰ ਰਹਿਣ ਲਾਈਕ ਬਣਾਉਣ ਦੀ ਜਿੰਮੇਵਾਰੀ ਕੇਵਲ ਸਰਕਾਰਾਂ ਦੀ ਨਹੀਂ ਹੈ, ਸਗੋਂ ਸਾਡੀ ਸਾਰਿਆਂ ਦੀ ਹੈ ਹਲਾਂਕਿ ਲੋਕਾਂ ਨੂੰ ਸਿਰਫ ਇੱਕ ਜਿੰਮੇਵਾਰ ਨਾਗਰਿਕ ਦੀ ਭੂਮਿਕਾ ਨਿਭਾਉਣੀ ਹੈ। Pollution

ਐਂਟੀਡਸਟ ਮੁਹਿੰਮ ਨੂੰ ਲਗਾਤਾਰ ਜੀਵਨ ਦਾ ਹਿੱਸਾ ਬਣਾਉਣਾ ਪਵੇਗਾ

ਐਂਟੀਡਸਟ ਮੁਹਿੰਮ ਨੂੰ ਲਗਾਤਾਰ ਜੀਵਨ ਦਾ ਹਿੱਸਾ ਬਣਾਉਣਾ ਪਵੇਗਾ ਲੋਕਾਂ ਨੂੰ ਖੁਦ ਵੀ ਪੂਰੀ ਚੌਕਸੀ ਵਰਤਣੀ ਪਵੇਗੀ ਲੋਕਾਂ ਨੂੰ ਖੁੱਲ੍ਹੀ ਥਾਂ ’ਚ ਕੂੜਾ ਨਹੀਂ ਸੁੱਟਣਾ ਚਾਹੀਦਾ ਨਾ ਹੀ ਉਸ ਨੂੰ ਸਾੜਿਆ ਜਾਵੇ ਵਾਹਨਾਂ ਦਾ ਪ੍ਰਦੂਸ਼ਣ ਲੇਵਲ ਚੈਕ ਕਰਨਾ ਚਾਹੀਦਾ ਹੈ ਕੋਸ਼ਿਸ਼ ਕਰੀਏ ਕਿ ਅਸੀਂ ਨਿੱਜੀ ਵਾਹਨਾਂ ਦੀ ਵਰਤੋਂ ਘੱਟੋ ਘੱਟ ਕਰੀਏ ਅਤੇ ਜਨਤਕ ਵਾਹਨਾਂ ਦੀ ਵਰਤੋਂ ਕਰੀਏ ਆਮ ਜਨਤਾ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਪਟਾਕੇ ਸਾੜਨ ਦੀ ਭੌਤਿਕਤਾਵਾਦੀ ਮਾਨਸਿਕਤਾ ਨੂੰ ਰੋਕਣਾ ਜ਼ਰੂਰੀ ਹੈ ਪ੍ਰਦੂਸ਼ਣ ਮੁਕਤ ਵਾਤਾਵਰਨ ਦੀ ਵਿਸ਼ਵੀ ਧਾਰਨਾ ਨੂੰ ਠੋਸ ਰੂਪ ਦੇਣ ਲਈ ਈਕੋ ਫ੍ਰੇਂਡਲੀ ਦੀਵਾਲੀ ਮਨਾਉਣ ਦੀ ਦਿਸ਼ਾ ’ਚ ਬੀਤੇ ਦੋ ਤਿੰਨ ਸਾਲ ’ਚ ਕਈ ਪੌੜੀਆਂ ਅਸੀਂ ਉਪਰ ਚੜ੍ਹੇ ਹਾਂ, ਇੱਕ ਸਕਾਰਾਤਮਕ ਵਾਤਾਵਰਨ ਬਣੇ ਪਰ ਪਟਾਕਿਆਂ ਤੋਂ ਜਿਆਦਾ ਖਤਰਨਾਕ ਹੈ। Pollution

ਪਰਾਲੀ ਦਾ ਪ੍ਰਦੂਸ਼ਣ ਪਰਾਲੀ ਅੱਜ ਇੱਕ ਸਿਆਸੀ ਪ੍ਰਦੂਸ਼ਣ ਬਣ ਗਿਆ ਹੈ

ਪਰਾਲੀ ਦਾ ਪ੍ਰਦੂਸ਼ਣ ਪਰਾਲੀ ਅੱਜ ਇੱਕ ਸਿਆਸੀ ਪ੍ਰਦੂਸ਼ਣ ਬਣ ਗਿਆ ਹੈ ਪ੍ਰਦੂਸ਼ਣ ਨਾਲ ਠੀਕ ਉਸੇ ਤਰ੍ਹਾਂ ਲੜਨਾ ਹੋਵੇਗਾ ਜਿਵੇਂ ਇੱਕ ਨੰਨ੍ਹਾ ਜਿਹਾ ਦੀਵਾ ਭਿਆਨਕ ਹਨ੍ਹੇਰੇ ’ਚ ਲੜਦਾ ਹੈ ਛੋਟੀ ਔਕਾਤ, ’ਤੇ ਹਨ੍ਹੇਰੇ ਨੂੰ ਕੋਲ ਨਹੀਂ ਆਉਣ ਦਿੰਦਾ ਪਲ-ਪਲ ਅਗਨੀ ਪ੍ਰੀਖਿਆ ਦਿੰਦਾ ਹੈ ਪਰ ਹਾਂ! ਅਗਨੀ ਪ੍ਰੀਖਿਆ ਨਾਲ ਕੋਈ ਆਪਣੇ ਸਰੀਰ ’ਤੇ ਫੂਸ ਲਪੇਟ ਕੇ ਨਹੀਂ ਨਿਕਲ ਸਕਦਾ ਇਸ ਲਈ ਸ਼ਹਿਰਾਂ ’ਚ ਪੌਦੇ ਲਾਉਣ ਕਰਕੇ ਹਰਿਆਲੀ ਦਾ ਦਾਇਰਾ ਵਧਾਉਣਾ, ਕਚਰੇ ਦਾ ਵਿਗਿਆਨਿਕ ਪ੍ਰਬੰਧਨ, ਇਲੈਕਟ੍ਰਾਨਿਕ ਵਾਹਨਾਂ ਨੂੰ ਉਤਸ਼ਾਹਿਤ ਅਤੇ ਇਨ੍ਹਾਂ ਵਾਹਨਾਂ ਲਈ ਚਾਰਜਿੰਗ ਸਟੇਸ਼ਨ ਬਣਾਉਣ ਵਰਗੇ ਯਤਨ ਕਰਨ ਦੇ ਸੁਝਾਵਾਂ ਨੂੰ ਚਲਾਉਣ ਦੀ ਉਮੀਦ ਹੈ। Pollution

ਇਸ ਲਈ ਜੋ ਪ੍ਰੋਗਰਾਮ ਪ੍ਰਦੂਸ਼ਣ ਨਾਲ ਗ੍ਰਸ਼ਤ ਚੁਣਵੇਂ ਸ਼ਹਿਰਾਂ ’ਚ ਚਲਾਏ ਜਾਣੇ ਸਨ, ਪਰ ਸਥਾਨਕ ਪ੍ਰਸ਼ਾਸਨ ਵੱਲੋਂ ਇਸ ਦਿਸ਼ਾ ’ਚ ਕੋਈ ਗੰਭੀਰ ਯਤਨ ਨਹੀਂ ਕੀਤਾ ਗਿਆ ਜਿਸ ਨਾਲ ਸਮੱਸਿਆ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਇਸ ਕਾਰਨ ਦੇਸ਼ ਦੇ ਜਿਆਦਾਤਰ ਸ਼ਹਿਰ ਗੰਭੀਰ ਵਾਯੂ ੍ਰਪ੍ਰਦੂਸ਼ਣ ਦੀ ਚਪੇਟ ’ਚ ਹਨ ਪਰ ਸਥਾਨਕ ਨਿਗਮਾਂ ਅਤੇ ਪ੍ਰਸ਼ਾਸਨ ਨੇ ਸੰਕਟ ਦੀ ਗੰਭੀਰਤਾ ਨੂੰ ਨਹੀਂ ਸਮਝਿਆ ਇਸ ਦਿਸ਼ਾ ’ਚ ਉਮੀਦ ਨਾਲ ਸਰਗਰਮੀ ਨਜ਼ਰ ਨਹੀਂ ਆਈ ਸਵਾਲ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਇਸ ਮਹਾਂਸੰਕਟ ਨਾਲ ਜੂਝ ਰਹੇ ਮਹਾਂਨਗਰਾਂ ਨੂੰ ਕੋਈ ਹੱਲ ਦੀ ਰੌਸ਼ਨੀ ਕਿਉਂ ਨਹੀਂ ਮਿਲਦੀ? Pollution

ਜਲਵਾਯੂ ਪਰਿਵਰਤਨ ਮੰਤਰਾਲੇ ਨੇ ਵੀ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕਰੀਬ ਸਾਢੇ ਦਸ ਹਜ਼ਾਰ ਕਰੋੜ ਰੁਪਏ ਰਾਸ਼ੀ ਦੀ ਵੰਡ ਕੀਤੀ ਸੀ

ਸਰਕਾਰਾਂ ਅਤੇ ਸਿਆਸੀ ਆਗੂ ਇੱਕ ਦੂਜੇ ’ਤੇ ਜਿੰਮੇਵਾਰੀ ਲਾਉਣ ਦੀ ਬਜਾਇ ਹੱਲ ਲਈ ਤਿਆਰ ਕਿਉਂ ਨਹੀਂ ਹੁੰਦੇ ? ਪ੍ਰਸ਼ਾਸਨ ਆਪਣੀ ਜਿੰਮੇਵਾਰੀ ਕਿਉਂ ਨਹੀਂ ਨਿਭਾ ਰਿਹਾ ਹੈ? ਨੈਸ਼ਨਲ ਗਰੀਨ ਅਥਾਰਟੀ ਵਧਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਰਗਰਮ ਹੈ, ਕੇਂਦਰੀ ਵਾਤਾਵਰਨ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਵੀ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕਰੀਬ ਸਾਢੇ ਦਸ ਹਜ਼ਾਰ ਕਰੋੜ ਰੁਪਏ ਰਾਸ਼ੀ ਦੀ ਵੰਡ ਕੀਤੀ ਸੀ ਪਰ ਵਿਡੰਬਨਾ ਹੈ ਕਿ ਵਾਧੂ ਫੰਡ ਹੋਣ ਦੇ ਬਾਵਜੂਦ ਸਿਰਫ ਸੱਠ ਫੀਸਦੀ ਰਾਸ਼ੀ ਹੀ ਇਸ ਮਕਸਦ ਲਈ ਖਰਚ ਕੀਤੀ ਗਈ ਸਤਾਈ ਨੇ ਬਜਟ ਦਾ ਤੀਹ ਫੀਸਦੀ ਹੀ ਖਰਚ ਕੀਤਾ ਕੁਝ ਸ਼ਹਿਰਾਂ ਨੇ ਤਾਂ ਇਸ ਮਕਸਦ ਲਈ ਵੰਡ ਧਨ ਦੀ ਬਿਲਕੁਲ ਵਰਤੋਂ ਨਹੀਂ ਕੀਤੀ ਕਿਵੇਂ ਸਮੱਸਿਆ ਤੋਂ ਮੁਕਤੀ ਮਿਲੇਗੀ? Pollution

ਜੈਵਿਕ ਬਾਲਣ ਦੀ ਵਰਤੋਂ, ਸੜਕਾਂ ’ਤੇ ਲਗਾਤਾਰ ਵਧਦੇ ਪੈਟਰੋਲ-ਡੀਜਲ ਵਾਹਨ, ਜਨਤਕ ਆਵਾਜਾਈ ਦੀ ਬਦਹਾਲੀ ਅਤੇ ਕਚਰੇ ਦਾ ਠੀਕ ਤਰ੍ਹਾਂ ਨਿਪਟਾਰਾ ਨਾ ਹੋਣ ਨਾਲ ਵਾਯੂ ਪ੍ਰਦੂਸ਼ਣ ’ਤੇ ਕੰਟਰੋਲ ਦੇ ਟੀਚੇ ਹਾਸਲ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਹੁਣ ਸਮੱਸਿਆ ਦੀ ਭਿਆਨਕਤਾ ਨੂੰ ਦੇਖਦਿਆਂ ਕੇਂਦਰ ਸਰਕਾਰ ਇਸ ਦਿਸ਼ਾ ’ਚ ਨਵੇਂ ਸਿਰੇ ਤੋਂ ਗੰਭੀਰਤਾ ਨਾਲ ਪਹਿਲ ਕਰ ਰਹੀ ਹੈ, ਜਿਸ ਨਾਲ ਪ੍ਰਦੂਸ਼ਿਤ ਸ਼ਹਿਰਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਦਾ ਯਥਾ ਸਮਾਂ ਜਿਆਦਾਤਰ ਵਰਤੋਂ ਹੋ ਸਕੇ ਪਰਾਲੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਵੱਲੋਂ 1347 ਕਰੋੜ ਰੁਪਏ ਅਤੇ ਉਪਕਰਨ ਦਿੱਤੇ ਗਏ। Pollution

ਬੱਚਿਆਂ ਨੂੰ ਸਾਹ ਦੀ ਬਿਮਾਰੀ ਅਤੇ ਦਿਲ ਦੇ ਰੋਗਾਂ ਵੱਲ ਧੱਕ ਰਹੀ ਹੈ

ਜੇਕਰ ਇਸ ’ਤੇ ਰਾਜਨੀਤੀ ਕਰਨ ਦੀ ਥਾਂ ਇਮਾਨਦਾਰੀ ਨਾਲ ਕੰਮ ਹੁੰਦਾ ਤਾਂ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਦਿਸ਼ਾ ’ਚ ਅਸੀਂ ਕੁਝ ਕਦਮ ਵਧੇ ਲੈਂਦੇ ਵਾਯੂ ਪ੍ਰਦੂਸ਼ਣ ਬੱਚਿਆਂ, ਮਹਿਲਾਵਾਂ ਅਤੇ ਬਜ਼ੁਰਗਾਂ ਲਈ ਵਿਸੇਸ਼ ਰੂਪ ਨਾਲ ਖਤਰਨਾਕ ਹੋਣ ਲੱਗਦੀ ਹੈ ਮਹਾਂਨਗਰਾਂ ਦੀ ਹਵਾ ’ਚ ਜਿਆਦਾ ਧਿਆਨ ਲਾਉਣਾ ਹੈ, ਜੋ ਬੱਚਿਆਂ ਨੂੰ ਸਾਹ ਦੀ ਬਿਮਾਰੀ ਅਤੇ ਦਿਲ ਦੇ ਰੋਗਾਂ ਵੱਲ ਧੱਕ ਰਹੀ ਹੈ ਸ਼ੋਧ ਅਤੇ ਸਰਵੇ ’ਚ ਇਹ ਵੀ ਪਾਇਆ ਗਿਆ ਹੈ ਕਿ ਦਿੱਲੀ ਵਰਗੇ ਮਹਾਂਨਗਰਾਂ ’ਚ ਰਹਿਣ ਵਾਲੇ 75. 4 ਫੀਸਦੀ ਬੱਚਿਆਂ ਨੂੰ ਘੁੱਟਣ ਮਹਿਸੂਸ਼ ਹੁੰਦੀ ਹੈ 24. 2 ਫੀਸਦੀ ਬੱਚਿਆਂ ਦੀਆਂ ਅੱਖਾਂ ’ਚ ਖਾਜ ਦੀ ਸ਼ਿਕਾਇਤ ਹੁੰਦੀ ਹੈ ਸਰਦੀਆਂ ’ਚ ਬੱਚਿਆਂ ਨੂੰ ਖੰਘ ਦੀ ਸ਼ਿਕਾਇਤ ਵੀ ਹੁੰਦੀ ਹੈ ਬਜ਼ੁਰਗਾਂ ਦੀ ਸਿਹਤ ਤਾਂ ਬਹੁਤ ਜਿਆਦਾ ਪ੍ਰਭਾਵਿਤ ਹੁੰਦੀ ਹੀ ਹੈ। Pollution

300 ਤੋਂ ਜਿਆਦਾ ਇੱਕਯੂਆਈ ਵਾਲੇ ਸ਼ਹਿਰਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ

ਹਵਾ ’ਚ ਕੈਡਮੀਅਮ ਅਤੇ ਆਸੇਨਿਕ ਦੀ ਮਾਤਰਾ ’ਚ ਵਾਧੇ ਨਾਲ ਕੈਂਸਰ, ਗੁਰਦੇ ਦੀ ਸਮੱਸਿਆ ਅਤੇ ਉਚ ਬਲੱਡ ਪ੍ਰੈਸ਼ਰ, ਸੂਗਰ ਅਤੇ ਦਿਲ ਦੇ ਰੋਗਾਂ ਦਾ ਖਤਰਾ ਵਧ ਜਾਂਦਾ ਹੈ 300 ਤੋਂ ਜਿਆਦਾ ਇੱਕਯੂਆਈ ਵਾਲੇ ਸ਼ਹਿਰਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ ਰਾਸ਼ਟਰੀ ਰਾਜਧਾਨੀ ਸਮੇਤ ਕਈ ਮਹਾਂਨਗਰ ਖੇਤਰ ’ਚ ਰਹਿਣ ਵਾਲੇ ਸਾਹ ਦੇ ਰੂਪ ’ਚ ਜ਼ਹਿਰ ਖਿੱਚਣ ਨੂੰ ਕਿਉਂ ਮਜ਼ਬੂਰ ਹਨ, ਇਸ ਦੇ ਕਾਰਨਾਂ ’ਤੇ ਐਨੀ ਵਾਰ ਚਰਚਾ ਹੋ ਗਈ ਹੈ ਕਿ ਉਨ੍ਹਾਂ ਨੂੰ ਦੁਹਰਾਉਣ ਦੀ ਜ਼ਰੂਰਤ ਨਹੀਂ ਨਾਗਰਿਕਾਂ ਦੀ ਜਾਗਰੂਕਤਾ ਅਤੇ ਜਵਾਬਦੇਹੀ ਵਧਾ ਕੇ ਵਾਯੂ ਪ੍ਰਦੂਸ਼ਣ ’ਤੇ ਕੰਟਰੋਲ ਕੀਤਾ ਜਾ ਸਕਦਾ ਹੈ ਸਮੱਸਿਆ ਤੋਂ ਮੁਕਤੀ ਲਈ ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਸੰਵੇਦਨਸ਼ੀਲ ਅਤੇ ਅੰਤਰਦ੍ਰਿਸ਼ਟੀ ਸੰਪੰਨ ਬਣਨਾ ਹੋਵੇਗਾ। Pollution

ਲਲਿਤ ਗਰਗ

ਇਹ ਲੇਖਕ ਦੇ ਆਪਣੇ ਵਿਚਾਰ ਹਨ

ਪ੍ਰਦੂਸ਼ਣ ’ਤੇ ਸਹੀ ਖੋਜ ਜ਼ਰੂਰੀ
Pollution : ਕੌਮੀ ਹਰਿਆਵਲ ਨਿਗਰਾਨ (ਐਨਜੀਟੀ) ਨੇ ਦਿੱਲੀ ’ਚ ਪ੍ਰਦੂਸ਼ਣ ਲਈ ਪੰਜਾਬ ਨੂੰ ਕਲੀਨ ਚਿੱਟ ਦਿੱਤੀ ਹੈ। ਐਨਜੀਟੀ ਦੇ ਮੈਂਬਰ ਜਸਟਿਸ ਸੁਧੀਰ ਅਗਰਵਾਲ ਦਾ ਕਹਿਣਾ ਹੈ ਕਿ ਹਵਾ ਦਾ ਰੁਖ ਪੰਜਾਬ ਤੋਂ ਦਿੱਲੀ ਵੱਲ ਬਹੁਤ ਘੱਟ ਹੁੰਦਾ ਹੈ। ਇਸ ਕਾਰਨ ਪੰਜਾਬ ਨੂੰ ਦੋਸ਼ ਦੇਣਾ ਸਹੀ ਨਹੀਂ, ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਹੋਰ ਖੋਜ ਕਰਨ ਦੀ ਗੱਲ ਕਹੀ ਹੈ। ਇਹ ਘਟਨਾ ਚੱਕਰ ਜਿੱਥੇ ਸੱਚ ਨੂੰ ਜਾਣਨ ਲਈ ਨਸੀਹਤ ਦੇਂਦਾ ਹੈ, ਉੱਥੇ ਖੋਜ ਦੇ ਮੌਜੂਦਾ ਪੱਧਰ ’ਤੇ ਵੀ ਚਿੰਤਾ ਪ੍ਰਗਟ ਕਰਦਾ ਹੈ।

ਬਿਨਾਂ ਡੂੰਘੀ ਛਾਣਬੀਣ ਤੇ ਅੰਤਰਰਾਸ਼ਟਰੀ ਮਾਪਦੰਡ ਆਪਣਾਏ ਬਗੈਰ ਕਿਸੇ ਸੂਬੇ ’ਤੇ ਦੋਸ਼ ਲਾਈ ਜਾਣਾ ਬੇਹੱਦ ਨਿਰਾਸ਼ਾਜਨਕ ਤੇ ਚਿੰਤਾ ਵਾਲੀ ਗੱਲ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਖੋਜ ਦਾ ਪੱਧਰ ਸਹੀ ਦਿਸ਼ਾ ਵੱਲ ਕਦੋਂ ਜਾਵੇਗਾ। ਪ੍ਰਦੂਸ਼ਣ ਬਹੁਤ ਗੰਭੀਰ ਸਮੱਸਿਆ ਹੈ ਪਰ ਪਿਛਲੇ 20 ਸਾਲਾਂ ’ਚ ਇਸ ਸਿੱਟੇ ’ਤੇ ਨਹੀਂ ਅੱਪੜਿਆ ਜਾ ਸਕਿਆ ਕਿ ਆਖ਼ਰ ਦਿੱਲੀ ਦੇ ਪ੍ਰਦੂਸ਼ਣ ਲਈ ਦੋਸ਼ੀ ਹੈ ਕੌਣ? ਉਂਜ ਇਹ ਤੱਥ ਹਨ ਕਿ ਪਰਾਲੀ ਦਾ ਧੂੰਆਂ ਆਪਣੇ-ਆਪ ’ਚ ਬਹੁਤ ਵੱਡੀ ਸਮੱਸਿਆ ਹੈ। ਇਹ ਸਬੰਧਿਤ ਰਾਜਾਂ ਦੀ ਵਨਸਪਤੀ, ਜੰਗਲੀ ਜੀਵ-ਜੰਤੂਆਂ ਤੇ ਜ਼ਮੀਨ ਲਈ ਵੀ ਵੱਡਾ ਖ਼ਤਰਾ ਹੈ। (Pollution)

Also Read : ਪਾਰਕ ’ਚੋਂ ਭੇਦਭਰੇ ਹਾਲਾਤਾਂ ’ਚ ਮਿਲੀ ਪ੍ਰਵਾਸੀ ਮਜ਼ਦੂਰ ਦੀ ਲਾਸ਼

ਪਰਾਲੀ ਨੂੰ ਅੱਗ ਲਾਉਣ ਦਾ ਹੱਲ ਲੱਭਣਾ ਜ਼ਰੂਰੀ ਹੈ ਪਰ ਕਿਸੇ ਮਸਲੇ ਦੀ ਗਲਤ ਵਿਆਖਿਆ ਕਰਕੇ ਅਸਲੀ ਕਾਰਨ ਲੱਭਣ ਦੇ ਯਤਨਾਂ ਨੂੰ ਕਮਜ਼ੋਰ ਕਰਨਾ ਹੈ ਤੇ ਦੋ ਰਾਜਾਂ ਵਿਚਾਲੇ ਸਿਆਸੀ ਟਕਰਾਅ ਵਾਲਾ ਮਾਹੌਲ ਬਣਾਉਣ, ਸਮਾਜ ਤੇ ਦੇਸ਼ ਨਾਲ ਧੋਖਾ ਹੈ। ਕਿਸੇ ਵੀ ਮਸਲੇ ਦਾ ਹੱਲ ਸੱਚਾਈ, ਇਮਾਨਦਾਰੀ ਤੇ ਸਦਭਾਵਨਾ ਨਾਲ ਕੱਢਣ ਲਈ ਅਤੇ ਗਲਤ ਬਿਰਤਾਂਤ ਦੇ ਫੈਲਾਅ ਨੂੰ ਰੋਕਣ ਲਈ ਸਹੀ, ਤੱਥਪੂਰਨ ਤੇ ਵਿਗਿਆਨਕ ਖੋਜ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

Air Pollution: ਹਵਾ ਪ੍ਰਦੂਸ਼ਣ ਤੋਂ ਮਾਸੂਮਾਂ ਨੂੰ ਬਚਾਉਣਾ ਹੋਵੇਗਾ
ਹਵਾ ਪ੍ਰਦੂਸ਼ਣ ਸਬੰਧੀ ਹਾਲ ਹੀ ’ਚ ਆਈ ਰਿਪੋਰਟ ਡਰਾਉਣ ਵਾਲੀ ਹੈ

ਹਵਾ ਪ੍ਰਦੂਸ਼ਣ ਸਬੰਧੀ ਹਾਲ ਹੀ ’ਚ ਆਈ ਰਿਪੋਰਟ ਡਰਾਉਣ ਵਾਲੀ ਹੈ ਯੂਨੀਸੇਫ ਨਾਲ ਸਾਂਝੇ ਤੌਰ ’ਤੇ ਬਣਾਈ ਗਈ ਅਮਰੀਕੀ ਸੰਸਥਾ ਹੈਲਥ ਇਫੈਕਟਸ ਇੰਸਟੀਚਿਊਟ (ਏਈਆਈ) ਦੀ ਸਟੇਟ ਆਫ਼ ਦ ਗਲੋਬਲ ਏਅਰ-2024 ਰਿਪੋਰਟ ਨਾ ਸਿਰਫ਼ ਹਵਾ ਪ੍ਰਦੂਸ਼ਣ ਦੇ ਲਗਾਤਾਰ ਵਧਦੇ ਖ਼ਤਰਿਆਂ ਪ੍ਰਤੀ ਸੁਚੇਤ ਕਰ ਰਹੀ ਹੈ, ਸਗੋਂ ਇਸ ਤੋਂ ਬਚਣ ਦੇ ਉਪਾਅ ਕਰਨ ’ਤੇ ਜ਼ੋਰ ਦੇ ਰਹੀ ਹੈ ਇਸ ਰਿਪੋਰਟ ਅਨੁਸਾਰ ਭਾਰਤ ’ਚ 2021 ’ਚ 5 ਸਾਲ ਤੋਂ ਘੱਟ ਉਮਰ ਦੇ ਕਰੀਬ 1.6 ਲੱਖ ਬੱਚਿਆਂ ਨੂੰ ਹਵਾ ਪ੍ਰਦੂਸ਼ਣ ਨਾਲ ਸਬੰਧਿਤ ਬਿਮਾਰੀਆਂ ਕਾਰਨ ਜਾਨ ਗਵਾਉਣੀ ਪਈ ਹੈਸਾਡੇ ਆਸ-ਪਾਸ ਵੱਡੇ ਕਾਰਖਾਨਿਆਂ, ਛੋਟੀਆਂ-ਵੱਡੀਆਂ ਫੈਕਟਰੀਆਂ, ਵਾਹਨਾਂ, ਇੱਟਾਂ ਵਾਲੇ ਭੱਠਿਆਂ ਆਦਿ ਕਾਰਨ ਹਵਾ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ। (Air Pollution)

ਕੋਈ ਪਿੰਡ ਅਤੇ ਸ਼ਹਿਰ ਇਸ ਤੋਂ ਅਛੂਤਾ ਨਹੀਂ ਰਿਹਾ ਹੈ ਜ਼ਿਆਦਾਤਰ ਲੋਕ ਤਾਂ ਹਵਾ ਪ੍ਰਦੂਸ਼ਣ ਦੇ ਖ਼ਤਰਿਆਂ ਤੋਂ ਅਣਜਾਣ ਹਨ ਪਰ ਜੋ ਇਸ ਬਾਰੇ ਜਾਣਦੇ ਹਨ ਤੇ ਇਨ੍ਹਾਂ ਦੇ ਮਾੜੇ ਨਤੀਜਿਆਂ ਨੂੰ ਮਹਿਸੂਸ ਕਰਦੇ ਹਨ, ਉਹ ਵੀ ਆਮ ਤੌਰ ’ਤੇ ਇਨ੍ਹਾਂ ਨੂੰ ਅਣਦੇਖਿਆ ਕਰ ਦਿੰਦੇ ਹਨ ਹਵਾ ਪ੍ਰਦੂਸ਼ਣ ਦੇ ਮਾੜੇ ਅਸਰਾਂ ਨੂੰ ਅਸੀਂ ਮਹਿਸੂਸ ਕਰਦੇ ਹਾਂ ਪਰ ਮਾਸੂਮ ਬੱਚੇ ਤਾਂ ਸਮਝ ਹੀ ਨਹੀਂ ਸਕਦੇ ਕਿ ਆਖਰ ਹੋ ਕੀ ਰਿਹਾ ਹੈ ਅਜਿਹੇ ਬੱਚਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜੋ ਪਹਿਲਾਂ ਬਿਮਾਰ ਹੁੰਦੇ ਹਨ ਅਤੇ ਫਿਰ ਛੋਟੀ ਉਮਰ ’ਚ ਹੀ ਮੌਤ ਦੇ ਮੂੰਹ ’ਚ ਚਲੇ ਜਾਂਦੇ ਹਨ ਬੱਚਿਆਂ ਨੂੰ ਸਮੇਂ ਤੋਂ ਪਹਿਲਾਂ ਜਨਮ, ਘੱਟ ਵਜ਼ਨ, ਅਸਥਮਾ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਇਹ ਪ੍ਰਦੂਸ਼ਣ ਸਬੰਧੀ ਸਿਹਤ ਪ੍ਰਭਾਵਾਂ ਦੇ ਅਸਰ ਕਾਰਨ ਹੀ ਵਧ ਰਹੀਆਂ ਹਨ। (Air Pollution)

ਇਹ ਵੀ ਪੜ੍ਹੋ : NEET Exam 2024: ਪ੍ਰੀਖਿਆਵਾਂ ਦੀ ਸ਼ਾਨ ਬਹਾਲ ਹੋਵੇ

ਸਾਡੇ ਦੇਸ਼ ’ਚ ਹਵਾ ਪ੍ਰਦੂਸ਼ਣ ਕਿਸ ਤਰ੍ਹਾਂ ਵਧਦਾ ਜਾ ਰਿਹਾ ਹੈ, ਇਸ ਦਾ ਪਤਾ ਇਸ ਰਿਪੋਰਟ ਤੋਂ ਲੱਗਦਾ ਹੈ ਇਸ ਰਿਪੋਰਟ ਅਨੁਸਾਰ ਸੰਸਾਰ ਦੇ 10 ਹਵਾ ਪ੍ਰਦੂਸ਼ਿਤ ਦੇਸ਼ਾਂ ’ਚ ਭਾਰਤ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ ਦੇਸ਼ ਦੇ 83 ਸ਼ਹਿਰਾਂ ਦੀ ਹਵਾ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਏਅਰ ਕੁਆਲਿਟੀ ਗਾਈਡਲਾਈਨ ਦੇ ਹਿਸਾਬ ਨਾਲ ਖਰਾਬ ਹੈ ਰਿਪੋਰਟ ਅਨੁਸਾਰ ਵਿਸ਼ਵ ’ਚ ਸਾਲ 2021 ’ਚ ਹਵਾ ਪ੍ਰਦੂਸ਼ਣ ਕਾਰਨ 80 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਮੌਤ ਦਾ ਸ਼ਿਕਾਰ ਹੋਣਾ ਪਿਆ ਹੈ, ਇਸ ’ਚ ਭਾਰਤ ’ਚ 21 ਲੱਖ ਅਤੇ ਚੀਨ ’ਚ 23 ਲੱਖ ਲੋਕਾਂ ਦੀ ਮੌਤ ਸ਼ਾਮਲ ਹੈ ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ। (Air Pollution)

ਵਧਦਾ ਪ੍ਰਦੂਸ਼ਣ ਬੱਚਿਆਂ ਲਈ ਹੋ ਰਿਹਾ ਜਾਨਲੇਵਾ ਸਾਬਤ

ਕਿ ਵਧਦਾ ਪ੍ਰਦੂਸ਼ਣ ਬੱਚਿਆਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ ਸਾਲ 2021 ’ਚ ਹਵਾ ਪ੍ਰਦੂਸ਼ਣ ਦੇ ਸ਼ਿਕਾਰ ਸਭ ਤੋਂ ਜ਼ਿਆਦਾ ਭਾਰਤੀ ਬੱਚੇ ਹੋਏ ਹਨ ਸਾਲ 2021 ’ਚ ਪ੍ਰਦੂਸ਼ਣ ਕਾਰਨ ਭਾਰਤ ’ਚ 169,400 ਬੱਚੇ ਮੌਤ ਦੇ ਮੂੰਹ ’ਚ ਜਾ ਚੁੱਕੇ ਹਨ ਬੱਚਿਆਂ ਨੂੰ ਮਾਂ ਦੇ ਗਰਭ ’ਚ ਹੀ ਹਵਾ ਪ੍ਰਦੂਸ਼ਣ ਨਾਲ ਹੋਣ ਵਾਲਾ ਨੁਕਸਾਨ ਝੱਲਣਾ ਪੈ ਸਕਦਾ ਹੈ ਅਤੇ ਉਨ੍ਹਾਂ ਨੂੰ ਇਸ ਦਾ ਸਿਹਤ ’ਤੇ ਅਸਰ ਜੀਵਨ ਭਰ ਝੱਲਣਾ ਪੈ ਸਕਦਾ ਹੈ ਇਸ ਨਾਲ ਬੱਚਿਆਂ ਨੂੰ ਸਮੇਂ ਤੋਂ ਪਹਿਲਾਂ ਜਨਮ ਲੈਣਾ ਪੈ ਸਕਦਾ ਹੈ, ਉਨ੍ਹਾਂ ਦਾ ਵਜ਼ਨ ਘਟ ਸਕਦਾ ਹੈ, ਉਨ੍ਹਾਂ ਨੂੰ ਦਮਾ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਹੋਣ ਦਾ ਸ਼ੱਕ ਹੈ ਦੁਨੀਆ ਭਰ ’ਚ ਨਵਜੰਮੇ ਸ਼ਿਸ਼ੂਆਂ ਦੀ ਮੌਤ ਦਾ 20 ਫੀਸਦੀ ਹਵਾ ਪ੍ਰਦੂਸ਼ਣ ਕਾਰਨ ਹੁੰਦਾ ਹੈ, ਜਿਨ੍ਹਾਂ ’ਚੋਂ ਜ਼ਿਆਦਾਤਰ ਮਾਮਲੇ ਘੱਟ ਵਜ਼ਨ ਅਤੇ ਸਮੇਂ ਤੋਂ ਪਹਿਲਾਂ ਜਨਮ ਦੀਆਂ ਮੁਸ਼ਕਲਾਂ ਨਾਲ ਸਬੰਧਿਤ ਹੁੰਦੇ ਹਨ।

ਲੋਕਾਂ ਨੂੰ ਸਾਹ ਲੈਣ ’ਚ ਤਕਲੀਫ ਦੇਣ ਵਾਲੀਆਂ ਬਿਮਾਰੀਆਂ

ਪ੍ਰਦੂਸ਼ਿਤ ਹਵਾ ਦੀ ਵਜ੍ਹਾ ਨਾਲ ਲੱਖਾਂ ਲੋਕਾਂ ਨੂੰ ਸਾਹ ਲੈਣ ’ਚ ਤਕਲੀਫ ਦੇਣ ਵਾਲੀਆਂ ਬਿਮਾਰੀਆਂ ਝੱਲਣੀਆਂ ਪੈ ਰਹੀਆਂ ਹਨ ਇਨ੍ਹਾਂ ਬਿਮਾਰੀਆਂ ਦਾ ਇਲਾਜ ਬੇਹੱਦ ਮਹਿੰਗਾ ਹੈ, ਜਿਸ ਨਾਲ ਹਸਪਤਾਲਾਂ, ਅਰਥਵਿਵਸਥਾ ਤੇ ਪੂਰੇ ਸਮਾਜ ’ਤੇ ਬੋਝ ਪੈਂਦਾ ਹੈ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਪ੍ਰਦੂਸ਼ਿਤ ਹਵਾ ਦੇ ਸਭ ਤੋਂ ਜ਼ਿਆਦਾ ਸ਼ਿਕਾਰ ਹੁੰਦੇ ਹਨ ਯੂਨੀਸੇਫ ਅਨੁਸਾਰ ਹਵਾ ਪ੍ਰਦੂਸ਼ਣ ਗਰੀਬੀ ’ਚ ਰਹਿਣ ਵਾਲੇ ਬੱਚਿਆਂ ਨੂੰ ਅਸਮਾਨ ਰੂਪ ਨਾਲ ਨੁਕਸਾਨ ਪਹੁੰਚਾਉਂਦਾ ਹੈ, ਅਤੇ ਹੇਠਲੇ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ’ਚ ਜ਼ਿਆਦਾਤਰ ਬਿਮਾਰੀਆਂ ਅਤੇ ਬੇਵਕਤੀ ਮੌਤਾਂ ਲਈ ਜਿੰਮੇਵਾਰ ਹੁੰਦਾ ਹੈ ਗਰੀਬੀ ਕਾਰਨ ਲੋਕ ਖਾਣਾ ਬਣਾਉਣ ਲਈ ਪ੍ਰਦੂਸ਼ਣਕਾਰੀ ਈਂਧਨ ਅਤੇ ਉਪਕਰਨਾਂ ਦੀ ਵਰਤੋਂ ਕਰਨ ਨੂੰ ਮਜ਼ਬੂਰ ਹਨ ਜੋ ਘਰ ਅੰਦਰ ਹਵਾ ਪ੍ਰਦੂਸ਼ਣ ਦਾ ਇੱਕ ਮੁੱਖ ਸਰੋਤ ਬਣਿਆ ਹੋਇਆ ਹੈ। (Air Pollution)

ਬੱਚਿਆਂ ਨੂੰ ਹਵਾ ਪ੍ਰਦੂਸ਼ਣ ਤੋਂ ਕਿਵੇਂ ਬਚਾ ਸਕਦੇ ਹਾਂ ਯੂਨੀਸੇਫ ਨੇ ਇਸ ਬਾਰੇ ਕਈ ਸੁਝਾਅ ਦਿੱਤੇ ਹਨ

ਥਰਮਲ ਪਲਾਂਟ, ਕਾਰਖਾਨੇ ਅਤੇ ਰੁੱਝੀਆਂ ਸੜਕਾਂ ਆਦਿ ਵਰਗੇ ਬਾਹਰੀ ਹਵਾ ਪ੍ਰਦੂਸ਼ਣ ਦੇ ਸਭ ਤੋਂ ਖਰਾਬ ਸਰੋਤ ਅਕਸਰ ਗਰੀਬ ਭਾਈਚਾਰਿਆਂ ਦੇ ਨਜ਼ਦੀਕ ਸਥਿਤ ਹੁੰਦੇ ਹਨ ਹਵਾ ਪ੍ਰਦੂਸ਼ਣ ਕਾਰਨ ਘੱਟ-ਗੁਣਵੱਤਾ ਵਾਲੀਆਂ ਰਿਹਾਇਸ਼ਾਂ ਅਤੇ ਅਸਥਾਈ ਬਸਤੀਆਂ ’ਚ ਰਹਿਣ ਵਾਲੇ ਲੋਕ ਵੀ ਪ੍ਰਭਾਵਿਤ ਹੁੰਦੇ ਹਨ ਵੱਡਾ ਸਵਾਲ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਹਵਾ ਪ੍ਰਦੂਸ਼ਣ ਤੋਂ ਕਿਵੇਂ ਬਚਾ ਸਕਦੇ ਹਾਂ ਯੂਨੀਸੇਫ ਨੇ ਇਸ ਬਾਰੇ ਕਈ ਸੁਝਾਅ ਦਿੱਤੇ ਹਨ ਯੂਨੀਸੇਫ ਦੇ ਸੁਝਾਵਾਂ ਅਨੁਸਾਰ ਹਵਾ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਹੋਣ ’ਤੇ ਬੱਚਿਆਂ ਨੂੰ ਘਰ ਅੰਦਰ ਹੀ ਰੱਖਣਾ ਚਾਹੀਦਾ ਹੈ ਜੇਕਰ ਉਨ੍ਹਾਂ ਨੂੰ ਬਾਹਰ ਜਾਣਾ ਵੀ ਪਵੇ। (Air Pollution)

ਫਿਲਟਰ ਕਰਨ ਵਾਲੇ ਅਤੇ ਚੰਗੀ ਤਰ੍ਹਾਂ ਫਿੱਟ ਕੀਤੇ ਗਏ ਮਾਸਕ ਨਾਲ ਸੁਰੱਖਿਅਤ ਹੋਣਾ ਚਾਹੀਦਾ ਹੈ

ਤਾਂ ਉਨ੍ਹਾਂ ਨੂੰ ਫਿਲਟਰ ਕਰਨ ਵਾਲੇ ਅਤੇ ਚੰਗੀ ਤਰ੍ਹਾਂ ਫਿੱਟ ਕੀਤੇ ਗਏ ਮਾਸਕ ਨਾਲ ਸੁਰੱਖਿਅਤ ਹੋਣਾ ਚਾਹੀਦਾ ਹੈ ਜੇਕਰ ਸੰਭਵ ਹੋਵੇ ਤਾਂ ਘਰ ’ਚ ਖਿੜਕੀ ਅਤੇ ਏਅਰ ਫਿਲਟਰ ਲਾਓ ਜਿੱਥੋਂ ਤੱਕ ਸੰਭਵ ਹੋਵੇ, ਖਾਣਾ ਪਕਾਉਣ, ਘਰ ਨੂੰ ਗਰਮ ਕਰਨ ਅਤੇ ਰੌਸ਼ਨੀ ਲਈ ਸਵੱਛ ਈਂਧਨ ਅਤੇ ਤਕਨੀਕ ਦੀ ਵਰਤੋਂ ਕਰੋ ਬੱਚਿਆਂ ਨੂੰ ਵਿਟਾਮਿਨ ਸੀ, ਈ ਅਤੇ ਓਮੇਗਾ-3 ਐਂਟੀਆਕਸੀਡੈਂਟ ਨਾਲ ਭਰਪੂਰ ਭੋਜਨ ਅਤੇ ਪੀਣਯੋਗ ਪਦਾਰਥ ਮੁਹੱਈਆ ਕਰਾਓ ਸਰਕਾਰ ਨੂੰ ਮਹੱਤਵਪੂਰਨ ਜਲਵਾਯੂ ਤੇ ਵਾਤਾਵਰਨ ਨੀਤੀਆਂ ਅਤੇ ਟੀਚਾ ਨਿਰਧਾਰਿਤ ਕਰਨ, ਆਵਾਜਾਈ ਦੇ ਸਵੱਛ ਸਾਧਨਾਂ ਨੂੰ ਅਪਣਾਉਣ ਲਈ ਕਿਫਾਇਤੀ, ਸਵੱਛ ਈਂਧਨ ਬਦਲ ਪ੍ਰਦਾਨ ਕਰਨ ਤੇ ਸਵੱਛ। ਕੁਸ਼ਲ ਊਰਜਾ ਤੇ ਆਵਾਜਾਈ ’ਚ ਬਦਲਾਅ ਨੂੰ ਤੇਜ਼ ਕਰਨ ਲਈ ਨੀਤੀਆਂ ਅਤੇ ਨਿਵੇਸ਼ਾਂ ਨੂੰ ਮਜ਼ਬੂਤ ਕਰਨ ਅਤੇ ਉੱਨਤ ਨਿਕਾਸੀ ਮਾਪਦੰਡਾਂ ਨੂੰ ਲਾਗੂ ਕਰਨ ਵਰਗੇ ਕਦਮ ਚੁੱਕਣੇ ਹੋਣਗੇ। (Air Pollution)

ਇਸ ਦੇ ਨਾਲ-ਨਾਲ ਜਿੱਥੇ ਜ਼ਿਆਦਾ ਪੌਦੇ ਲਾ ਕੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕਦਮ ਚੁੱਕਣੇ ਹੋਣਗੇ, ਉੱਥੇ ਹਵਾ ਪ੍ਰਦੂਸ਼ਣ ਲਈ ਜਿੰਮੇਵਾਰ ਉਦਯੋਗਿਕ ਇਕਾਈਆਂ ’ਤੇ ਸ਼ਿਕੰਜਾ ਕੱਸਣਾ ਹੋਵੇਗਾ ਇਸ ਦੀ ਘਾਟ ’ਚ ਹਵਾ ਪ੍ਰਦੂਸ਼ਣ ਵਧਦਾ ਹੀ ਜਾਵੇਗਾ ਅਤੇ ਸਾਡੇ ਬੱਚੇ ਇਸ ਦੇ ਮਾੜੇ ਨਤੀਜੇ ਭੁਗਤਣ ਨੂੰ ਮਜ਼ਬੂਰ ਹੋਣਗੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰਾਂ, ਆਮ ਲੋਕਾਂ ਤੇ ਉਦਯੋਗਿਕ ਸੰਸਥਾਨਾਂ ਨੂੰ ਮਿਲ ਕੇ ਯਤਨ ਕਰਨੇ ਹੋਣਗੇ ਇਸ ’ਚ ਵੀ ਸਰਕਾਰਾਂ ਦੀ ਵੱਡੀ ਜਿੰਮੇਵਾਰੀ ਹੈ ਸਰਕਾਰਾਂ ਜਦੋਂ ਤੱਕ ਹਵਾ ਪ੍ਰਦੂਸ਼ਣ ਨਾਲ ਸਬੰਧਿਤ ਬਿਮਾਰੀਆਂ ਦਾ ਪਤਾ ਲਾਉਣ, ਉਨ੍ਹਾਂ ਦੀ ਰੋਕਥਾਮ ਤੇ ਇਲਾਜ ’ਚ ਸਿਹਤ ਖੇਤਰ ਦੀ ਸਮਰੱਥਾ ਦਾ ਨਿਰਮਾਣ ਨਹੀਂ ਕਰਨਗੀਆਂ, ਉਦੋਂ ਤੱਕ ਪ੍ਰਦੂਸ਼ਣ ਨਾਲ ਮੌਤਾਂ ਇਸੇ ਤਰ੍ਹਾਂ ਹੁੰਦੀਆਂ ਰਹਿਣਗੀਆਂ ਇਸ ਤਰ੍ਹਾਂ ਹਵਾ ਗੁਣਵੱਤਾ ਨਿਗਰਾਨੀ ਪ੍ਰਣਾਲੀਆਂ ਸਥਾਪਿਤ ਕਰਨਾ ਅਤੇ ਉਨ੍ਹਾਂ ਦਾ ਰੱਖ-ਰਖਾਅ ਕਰਨਾ ਅਤੇ ਜਨਤਾ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਜ਼ਰੂਰੀ ਕਦਮ ਚੁੱਕਣੇ ਹੋਣਗੇ। (Air Pollution)

ਅਮਰਪਾਲ ਵਰਮਾ

ਜ਼ਿੰਦਗੀ ਖੋਂਹਦਾ ਪ੍ਰਦੂਸ਼ਣ
ਅੱਜ ਦੀ ਸਭ ਤੋਂ ਵੱਡੀ ਲੋੜ ਵਾਤਾਵਰਨ ਦੀ ਸੁਰੱਖਿਆ ਹੈ । ਵਾਤਾਵਰਨ ਦਾ ਪ੍ਰਦੂਸ਼ਣ ਦੇਸ ਦਾ ਹੀ ਨਹੀਂ ਬਲਕਿ ਸੰਸਾਰਕ ਸੰਕਟ ਹੈ। ਧਰਤੀ, ਹਵਾ ਆਦਿ ਸਾਡੇ ਜੀਵਨ ਨੂੰ ਸੰਭਵ ਬਣਾਉਣ ਵਾਲੇ ਮੁੱਖ ਸੋਮਿਆਂ ਨੂੰ ਹੀ ਅਸੀਂ ਆਪਣੀ ਜੀਵਨਸ਼ੈਲੀ ਦੇ ਨਾਲ ਬਰਾਬਾਦ ਤੇ ਖ਼ਤਮ ਕਰ ਰਹੇ ਹਾਂ। ਇਸ ਮੁਸ਼ਕਿਲ ਸਮੱਸਿਆ ਦੇ ਹੱਲ ਲਈ ਜੀ-ਤੋੜ ਕੋਸ਼ਿਸ਼ ਵੀ ਕੀਤੀਆਂ ਜਾ ਰਹੀਆਂ ਹਨ। ਸੰਸਾਰਕ ਪੱਧਰ ’ਤੇ ਸੰਮੇਲਨ ਤੇ ਗੋਸ਼ਟੀਆਂ ਹੁੰਦੀਆਂ ਹਨ। ਵੱਡੀਆਂ ਯੋਜਨਾਵਾਂ ਬਣਦੀਆਂ ਹਨ, ਪਰ ਸਮੱਸਿਆ ਹੱਲ ਨਹੀਂ ਹੋ ਰਹੀ। ਮਨੁੱਖ ਦੀ ਸਿਹਤ ਖਤਰੇ ਵਿੱਚ ਪੈ ਗਈ ਹੈ। ਇਸ ਦੇ ਮੁਕੰਮਲ ਪ੍ਰਬੰਧ ਤਾਂ ਜਦੋਂ ਕਦੋਂ ਹੋਣਗੇ। (Pollution)

ਇਹ ਵੀ ਪੜ੍ਹੋ : SYL ਬਾਰੇ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਫਿਰ ਹੋਣਗੇ ਇਕੱਠੇ

ਪਰ ਸਾਨੂੰ ਪਰਿਵਾਰਕ ਪੱਧਰ ’ਤੇ ਇਸ ਪਾਸੇ ਸੋਚ ਕੇ ਵਰਤਾਓ ਕਰਨਾ ਚਾਹੀਦਾ ਹੈ ਜਿਵੇਂ ਕਿ ਜਿੱਥੋਂ ਤੱਕ ਸੰਭਵ ਹੋਵੇ ਸਕੂਟਰ ਦੀ ਥਾਂ ਸਾਈਕਲ ਦੀ ਵਰਤੋਂ ਕਰਨਾ। ਰਸਾਇਣਕ ਖਾਦ ਦੀ ਵਰਤੋਂ ਨਾ ਕਰਨਾ। ਜੀਵ-ਜੰਤੂ ਮਾਰਨ ਲਈ ਰਸਾਇਣਾਂ ਦੀ ਵਰਤੋਂ ਨਾ ਕਰਨਾ ਭੋਜਨ ਸਮੱਗਰੀ ਵਿੱਚ ਰਸਾਇਣਕ ਖਾਦ ਦੀ ਥਾਂ ਕੁਦਰਤੀ ਵਸਤੂਆਂ ਦੀ ਵਰਤੋਂ ਕਰਨਾ। ਪਲਾਸਟਿਕ ਪੋਲੀਥੀਨ ਆਦਿ ਦੀ ਵਰਤੋਂ ਘੱਟ ਕਰਨਾ। ਘਰ ਵਿੱਚ ਪਲਾਸਟਿਕ ਦੇ ਫੁੱਲ ਗੁਲਦਸਤੇ ਨਾ ਹੋਣਾ। ਫਰਿੱਜ ਆਦਿ ਵਾਤਾਵਰਨ ਦੇ ਵਿਰੁੱਧ ਸਹੂਲਤਾਂ ਦੀ ਵਰਤੋਂ ਘੱਟ ਕਰਨਾ। ਇਹ ਬਹੁਤ ਛੋਟੀਆਂ-ਛੋਟੀਆਂ ਗੱਲਾਂ ਹਨ। ਹਰ ਕੋਈ ਇਹਨਾਂ ਦਾ ਪਾਲਣ ਕਰ ਸਕਦਾ ਹੈ। ਪੱਕੇ ਇਰਾਦੇ ਨਾਲ ਜੇ ਕਰੋੜਾਂ ਲੋਕ ਪਾਲਣਾ ਕਰਨ ਲੱਗਣ ਤਾਂ ਪ੍ਰਦੂਸ਼ਣ ਦੀ ਸਮੱਸਿਆ ’ਤੇ ਇਸ ਦਾ ਬਹੁਤ ਵਧੀਆ ਅਸਰ ਪਵੇਗਾ। (Pollution)

ਆਬੋਂ-ਹਵਾ ’ਚ ਹੋਇਆ ਕਾਫ਼ੀ ਸੁਧਾਰ, ਬਠਿੰਡਾ ਦੀ ਸਥਿਤੀ ਸਭ ਤੋਂ ਬਿਹਤਰ
ਸਭ ਤੋਂ ਖ਼ਰਾਬ ਸਥਿਤੀ ਵਾਲੇ ਬਠਿੰਡਾ ਦਾ ਏਅਰ ਕੁਆਲਟੀ ਇੰਡੈਕਸ 86 ਤੇ ਪੁੱਜਿਆ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਦੀ ਆਬੋਂ ਹਵਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਏਕਿਊਆਈ ਦਰਮਿਆਨੇ ਪੱਧਰ ਤੇ ਪੁੱਜ ਗਿਆ ਹੈ। ਸਭ ਤੋਂ ਵੱਧ ਖ਼ਰਾਬ ਚੱਲ ਰਹੇ ਬਠਿੰਡਾ ਦਾ ਏਅਰ ਕੁਆਲਟੀ ਇੰਡੈਕਸ ਮੌਜੂਦਾ ਸਮੇਂ ਸਭ ਤੋਂ ਬਿਹਤਰ ਚੱਲ ਰਿਹਾ ਹੈ ਅਤੇ ਤਸੱਲੀਬਖਸ਼ ਪਾਇਆ ਗਿਆ ਹੈ। ਪੰਜਾਬ ਦਾ ਸਿਰਫ਼ ਮੰਡੀ ਗੋਬਿੰਦਗੜ੍ਹ ਹੀ ਅਜਿਹਾ ਹੈ, ਜਿੱਥੇ ਅਜੇ ਵੀ ਏਕਿਊਆਈ ਖਰਾਬ ਪੱਧਰ ’ਤੇ ਚੱਲ ਰਿਹਾ ਹੈ। (Pollution Control)

ਸੂਬੇ ਦਾ ਸਿਰਫ਼ ਮੰਡੀਗੋਬਿੰਦਗੜ੍ਹ ਹੀ ਅਜਿਹਾ ਖੇਤਰ ਜੋਂ ਚੱਲ ਰਿਹੈ ਖ਼ਰਾਬ ਸਥਿਤੀ ’ਚ

ਹਾਸਲ ਹੋਏ ਵੇਰਵਿਆਂ ਮੁਤਾਬਿਕ ਸੂਬੇ ਅੰਦਰ ਅੱਗਾਂ ਲੱਗਣ ਦਾ ਪੀਰੀਅਡ 30 ਨਵੰਬਰ ਨੂੰ ਖਤਮ ਹੋ ਗਿਆ ਸੀ, ਜਿਸ ਤੋਂ ਬਾਅਦ ਸੂਬੇ ਦੀ ਆਬੋਂ ਹਵਾ ਵਿੱਚ ਚੰਗਾ ਸੁਧਾਰ ਹੋਇਆ ਹੈ। 30 ਨਵੰਬਰ ਤੋਂ ਪਹਿਲਾ ਸੂਬੇ ਦੀ ਆਬੋਂ-ਹਵਾ ਕਾਫ਼ੀ ਖ਼ਰਾਬ ਸੀ ਅਤੇ ਕਈ ਜ਼ਿਲ੍ਹਿਆਂ ਦਾ ਏਕਿਊਆਈ ਪੱਧਰ 300 ਤੋਂ ਉੱਪਰ ਚੱਲ ਰਿਹਾ ਸੀ। ਮੌਜ਼ੂਦਾ ਸਮੇਂ ਸਭ ਤੋਂ ਚੰਗੀ ਹਵਾ ਗੁਣਵਤਾ ਬਠਿੰਡਾ ਦੀ ਦਰਜ਼ ਕੀਤੀ ਗਈ ਹੈ ਅਤੇ ਇੱਥੇ ਏਅਰ ਕੁਆਲਟੀ ਇੰਡੈਕਸ ਸਿਰਫ਼ 86 ਦਰਜ਼ ਕੀਤਾ ਗਿਆ ਸੀ, ਜੋਂ ਕਿ ਤਸੱਲੀਬਖਸ਼ ਦਰਸਾ ਰਿਹਾ ਹੈ।

ਜਿਸ ਸਮੇਂ ਪਰਾਲੀ ਨੂੰ ਅੱਗਾਂ ਲੱਗ ਰਹੀਆਂ ਸਨ, ਉਸ ਸਮੇਂ ਬਠਿੰਡਾ ਦਾ ਏਅਰ ਕੁਆਲਟੀ ਇੰਡੈਕਸ 400 ਨੇੜੇ ਪੁੱਜ ਗਿਆ ਸੀ, ਜੋਂ ਕਿ ਸਭ ਤੋਂ ਵੱਧ ਦੂਸ਼ਿਤ ਸੀ। ਪੰਜਾਬ ਦਾ ਸਿਰਫ਼ ਮੰਡੀ ਗੋਬਿੰਦਗੜ੍ਹ ਹੀ ਅਜਿਹਾ ਖੇਤਰ ਹੈ, ਜੋਂ ਅੱਜ ਦੀ ਤਾਰੀਖ ਵਿੱਚ ਹਵਾ ਗੁਣਵਤਾ ਪੱਖੋਂ ਸਭ ਤੋਂ ਜਿਆਦਾ ਖ਼ਰਾਬ ਚੱਲ ਰਿਹਾ ਹੈ। ਇੱਥੇ ਅੱਜ ਵੀ ਏਅਰ ਕੁਆਲਟੀ ਇੰਡੈਕਸ 267 ਦਰਜ਼ ਕੀਤਾ ਗਿਆ ਹੈ, ਜੋਂ ਕਿ ਪੁੂਅਰ ਸਥਿਤੀ ਨੂੰ ਦਰਸਾ ਰਿਹਾ ਹੈ।

ਪਟਿਆਲਾ ਦਾ ਏਕਿਊਆਈ ਪੱਧਰ 110 (Pollution Control)

ਇਸ ਤੋਂ ਇਲਾਵਾ ਰੂਪਨਗਰ ਦਾ ਏਅਰ ਕੁਆਲਟੀ ਇੰਡੈਕਸ 181, ਅੰਮਿ੍ਰਤਸਰ ਦਾ 174 ਜਦਕਿ ਜਲੰਧਰ ਦਾ 157 ਦਰਜ਼ ਕੀਤਾ ਗਿਆ ਹੈ। ਇਹ ਹਵਾ ਗੁਣਵਤਾ ਨੂੰ ਦਰਮਿਆਨੇ ਪੱਧਰ ਦੀ ਦਰਸਾ ਰਿਹਾ ਹੈ। ਇਸ ਤੋਂ ਇਲਾਵਾ ਪਟਿਆਲਾ ਦਾ ਏਕਿਊਆਈ ਪੱਧਰ 110 ਅਤੇ ਖੰਨਾ ਦਾ 109 ਦਰਜ਼ ਕੀਤਾ ਗਿਆ ਹੈ ਅਤੇ ਇੱਥੇ ਵੀ ਹਵਾ ਦੀ ਸਥਿਤੀ ਦਰਮਿਆਨੀ ਮਾਪੀ ਗਈ ਹੈ। ਨਵੰਬਰ ਮਹੀਨੇ ਵਿੱਚ ਪੰਜਾਬ ਦੀ ਹਵਾ ਕੁਆਲਟੀ ਸਭ ਤੋਂ ਮਾੜੀ ਰਹੀ ਹੈ। ਝੋਨੇ ਨੂੰ ਅੱਗਾਂ ਲੱਗਣ ਦਾ ਸਿਲਸਿਲਾ ਲਗਭਗ 30 ਨਵੰਬਰ ਤੱਕ ਖਤਮ ਹੋ ਜਾਂਦਾ ਹੈ ਅਤੇ ਪਿਛਲੇ ਦਿਨਾਂ ਦੌਰਾਨ ਮੀਂਹ ਪੈਣ ਕਾਰਨ ਆਸਮਾਨ ’ਤੇ ਚੜ੍ਹਿਆ ਧੂੰਆ ਧਰੋਲ ਵੀ ਲੱਥ ਗਿਆ ਸੀ। (Pollution Control)

ਇਹ ਵੀ ਪੜ੍ਹੋ: (Rajasthan New CM: ਰਾਜਸਥਾਨ, ਮੱਧ ਪ੍ਰਦੇਸ਼, ਛੱਤੀ ਸਗੜ੍ਹ ਦੇ ਸੀਐਮ ਸਬੰਧੀ ਆਈ ਵੱਡੀ ਅਪਡੇਟ

ਪੰਜਾਬ ਦੇ ਬਠਿੰਡਾ ਦੀ ਸਥਿਤੀ ਵਿੱਚ ਸਭ ਤੋਂ ਵੱਧ ਸੁਧਾਰ ਹੋਇਆ ਹੈ। ਦੱਸਣਯੋਗ ਹੈ ਕਿ ਇਸ ਵਾਰ ਪੰਜਾਬ ਅੰਦਰ ਝੋਨੇ ਦੀ ਪਰਾਲੀ ਨੂੰ ਅੱਗਾਂ ਲੱਗਣ ਦੇ ਮਾਮਲਿਆਂ ਵਿੱਚ ਕਾਫ਼ੀ ਕਮੀ ਦਰਜ਼ ਕੀਤੀ ਗਈ ਹੈ ਅਤੇ ਮਾਹਰਾਂ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜੇ ਅਗਲੇ ਸੀਜ਼ਨ ਵਿੱਚ 11 ਮਹੀਨਿਆਂ ਦਾ ਸਮਾਂ ਹੈ। ਇਸ ਲਈ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਮੁਹਿੰਮਾਂ ਸਮੇਤ ਕਿਸਾਨਾਂ ਨੂੰ ਪਰਾਲੀ ਦੇ ਹੱਲ ਲਈ ਮਸ਼ੀਨਰੀ ਦੀ ਜਿਆਦਾ ਤੋਂ ਜਿਆਦਾ ਸਹੂਲਤ ਦੇਣ ਲਈ ਹੁਣੇ ਤੋਂ ਹੀ ਪ੍ਰਬੰਧਾਂ ਨੂੰ ਅੰਜਾਮ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ।