FD - Sach Kahoon Punjabi
ATM: ਹਰ ਮਹੀਨੇ ਲੈਣ ਦੇਣ ਤੇ ਖਰੀਦਦਾਰੀਆਂ ਦੇ ਨਿਯਮਾਂ ’ਚ ਬਦਲਾਅ ਕੀਤੇ ਜਾਂਦੇ ਹਨ। ਇਸ ਵਾਰ ਸਿਰਫ਼ ਮਹੀਨਾ ਹੀ ਨਹੀਂ ਬਦਲੇਗਾ ਸਗੋਂ ਹੋਰ ਵੀ ਬਹੁਤ ਕੁਝ ਬਦਲਣ ਜਾ ਰਿਹਾ ਹੈ। ਇਹ ਬਦਲਾਅ ਤੁਹਾਡੀਆਂ ਜੇਬ੍ਹਾਂ ’ਤੇ ਅਸਰ ਪਾ ਸਕਦਾ ਹੈ। ਸਰਕਾਰ ਅਤੇ ਬੈਂਕਾਂ ਦੀਆਂ ਨਵੀਆਂ ਨੀਤੀਆਂ ਕਾਰਨ ਘਰੇਲੂ ਗੈਸ, ਬੈਂਕਿੰਗ ਸੇਵਾਵਾਂ, ਨਿਵੇਸ਼ ਅਤੇ ਖਰੀਦਦਾਰੀ ਨਾਲ ਸਬੰਧਤ ਨਿਯਮਾਂ ਵਿੱਚ ਵੱਡੇ ਬਦਲਾਅ ਆਉਣਗੇ, ਜਿਸ ਨਾਲ ਹਰ ਆਮ ਆਦਮੀ ਦੇ ਖਰਚੇ, ਬੱਚਤ ਅਤੇ ਜ਼ਰੂਰੀ ਜ਼ਰੂਰਤਾਂ ਪ੍ਰਭਾਵਿਤ ਹੋਣਗੀਆਂ। ਜਾਣੋ 1 ਸਤੰਬਰ 2025 ਤੋਂ ਕੀ ਬਦਲ ਰਿਹਾ ਹੈ ਅਤੇ ਤੁਹਾਨੂੰ ਹੁਣ ਤੋਂ ਕਿਵੇਂ ਤਿਆਰੀ ਕਰਨੀ ਚਾਹੀਦੀ ਹੈ:
ਚਾਂਦੀ ਦੀ ਖਰੀਦਦਾਰੀ ਹੋ ਸਕਦੀ ਐ ਮਹਿੰਗੀ
ਹੁਣ ਸਿਰਫ ਸੋਨੇ ’ਤੇ ਹੀ ਨਹੀਂ ਸਗੋਂ ਚਾਂਦੀ ਦੇ ਗਹਿਣਿਆਂ ਅਤੇ ਸਿੱਕਿਆਂ ’ਤੇ ਵੀ ਹਾਲਮਾਰਕਿੰਗ ਲਾਜ਼ਮੀ ਕਰ ਦਿੱਤੀ ਗਈ ਹੈ। ਯਾਨੀ, ਹੁਣ ਤੁਹਾਡੇ ਦੁਆਰਾ ਖਰੀਦੀ ਜਾਣ ਵਾਲੀ ਚਾਂਦੀ ਦੀ ਸ਼ੁੱਧਤਾ ਨਿਰਧਾਰਤ ਮਾਪਦੰਡਾਂ ਦੁਆਰਾ ਨਿਰਧਾਰਤ ਕੀਤੀ ਜਾਵੇਗੀ। ਹਾਲਾਂਕਿ ਜੌਹਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਚਾਂਦੀ ਦੀਆਂ ਕੀਮਤਾਂ ਵਧ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਚਾਂਦੀ ਵਿੱਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ 1 ਸਤੰਬਰ ਤੋਂ ਪਹਿਲਾਂ ਖਰੀਦਣਾ ਲਾਭਦਾਇਕ ਹੋਵੇਗਾ।
ਕਰੈਡਿਟ ਕਾਰਡ ਵੀ ਲਾਉਣਗੇ ਜੇਬ੍ਹ ਨੂੰ ਧੱਕਾ
ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਨੇ ਕ੍ਰੈਡਿਟ ਕਾਰਡ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਆਟੋ-ਡੈਬਿਟ ਫੇਲ੍ਹ ਹੋਣ ’ਤੇ 2% ਜੁਰਮਾਨਾ ਲਗਾਇਆ ਜਾਵੇਗਾ। ਅੰਤਰਰਾਸ਼ਟਰੀ ਲੈਣ-ਦੇਣ, ਈਂਧਣ ਅਤੇ ਈ-ਕਾਮਰਸ ’ਤੇ ਵੱਖਰੇ ਤੌਰ ’ਤੇ ਵਾਧੂ ਚਾਰਜ ਲਗਾਏ ਜਾਣਗੇ। ਰਿਵਾਰਡ ਪੁਆਇੰਟ ਦਾ ਮੁੱਲ ਵੀ ਘੱਟ ਸਕਦਾ ਹੈ। ਜੇਕਰ ਤੁਸੀਂ ਐਸਬੀਆਈ ਕਾਰਡ ਦੀ ਵਰਤੋਂ ਕਰਦੇ ਹੋ, ਤਾਂ ਖਰਚ ਕਰਨ ਤੋਂ ਪਹਿਲਾਂ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਨਣਾ ਜ਼ਰੂਰੀ ਹੋਵੇਗਾ, ਨਹੀਂ ਤਾਂ ਜੇਬ ’ਤੇ ਬੋਝ ਅਣਜਾਣੇ ਵਿੱਚ ਵਧ ਸਕਦਾ ਹੈ।
ਰਸੋਈ ਗੈਸ ਸਿਲੰਡਰ ਦੀਆਂ ਦਰਾਂ ’ਤੇ ਅਸਰ
ਘਰੇਲੂ ਐਲਪੀਜੀ ਗੈਸ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਸੋਧੀਆਂ ਜਾਂਦੀਆਂ ਹਨ, ਅਤੇ ਐਲਪੀਜੀ ਦੀਆਂ ਨਵੀਆਂ ਕੀਮਤਾਂ ਵੀ 1 ਸਤੰਬਰ ਨੂੰ ਜਾਰੀ ਕੀਤੀਆਂ ਜਾਣਗੀਆਂ। ਜੇਕਰ ਅੰਤਰਰਾਸ਼ਟਰੀ ਪੱਧਰ ’ਤੇ ਕੱਚੇ ਤੇਲ ਦੀ ਕੀਮਤ ਵਧਦੀ ਹੈ, ਤਾਂ ਘਰੇਲੂ ਸਿਲੰਡਰ ਵੀ ਮਹਿੰਗੇ ਹੋ ਸਕਦੇ ਹਨ। ਕੀਮਤਾਂ ਵਿੱਚ ਗਿਰਾਵਟ ਦੀ ਸਥਿਤੀ ਵਿੱਚ ਜ਼ਰੂਰ ਕੁਝ ਰਾਹਤ ਮਿਲੇਗੀ। ਕੁੱਲ ਮਿਲਾ ਕੇ, ਰਸੋਈ ਦਾ ਬਜਟ ਹਿੱਲ ਸਕਦਾ ਹੈ, ਇਸ ਲਈ ਹੁਣ ਤੋਂ ਹੀ ਤਿਆਰੀ ਕਰੋ।
ਏਟੀਐਮ ’ਚੋਂ ਪੈਸੇ ਕਢਵਾਉਣੇ ਪੈ ਸਕਦੇ ਨੇ ਮਹਿੰਗੇ
ਪਹਿਲੀ ਸਤੰਬਰ ਤੋਂ ਬਹੁਤ ਸਾਰੇ ਬੈਂਕ ਏਟੀਐਮ ਤੋਂ ਮੁਫ਼ਤ ਲੈਣ-ਦੇਣ ਦੀ ਸੀਮਾ ਖਤਮ ਹੋਣ ਤੋਂ ਬਾਅਦ ਚਾਰਜ ਵਧਾਉਣ ਜਾ ਰਹੇ ਹਨ। ਭਾਵ ਜੇਕਰ ਤੁਸੀਂ ਨਿਰਧਾਰਤ ਸੀਮਾ ਤੋਂ ਵੱਧ ਪੈਸੇ ਕਢਵਾਉਂਦੇ ਹੋ, ਤਾਂ ਤੁਹਾਨੂੰ ਵਾਧੂ ਫੀਸ ਦੇਣੀ ਪਵੇਗੀ। ਬੈਂਕ ਦਾ ਤਰਕ ਹੈ ਕਿ ਇਸ ਨਾਲ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਜੇਕਰ ਤੁਸੀਂ ਨਕਦ ਲੈਣ-ਦੇਣ ’ਤੇ ਜ਼ਿਆਦਾ ਨਿਰਭਰ ਹੋ, ਤਾਂ ਤੁਹਾਡੇ ਲਈ ਖਰਚ ਅਤੇ ਕਢਵਾਉਣ ਵਿਚਕਾਰ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੋਵੇਗਾ।
ਐਫ਼ਡੀ ਵਿਆਜ ਦਰਾਂ ਵਿੱਚ ਬਦਲਾਅ
ਬਹੁਤ ਸਾਰੇ ਬੈਂਕਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਸਤੰਬਰ ਵਿੱਚ ਫਿਕਸਡ ਡਿਪਾਜ਼ਿਟ (ਐਫ਼ਡੀ) ਦੀਆਂ ਵਿਆਜ ਦਰਾਂ ਦੀ ਸਮੀਖਿਆ ਕਰ ਸਕਦੇ ਹਨ। ਹੁਣ ਤੱਕ ਜ਼ਿਆਦਾਤਰ ਬੈਂਕ 6.5% ਤੋਂ 7.5% ਤੱਕ ਵਿਆਜ ਦੇ ਰਹੇ ਹਨ। ਜੇਕਰ ਦਰਾਂ ਘਟਾਈਆਂ ਜਾਂਦੀਆਂ ਹਨ ਤਾਂ ਨਿਵੇਸ਼ ’ਤੇ ਘੱਟ ਰਿਟਰਨ ਮਿਲਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਐਫ਼ਡੀ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਤੰਬਰ ਤੋਂ ਪਹਿਲਾਂ ਮੌਜ਼ੂਦਾ ਦਰ ’ਤੇ ਨਿਵੇਸ਼ ਕਰਨਾ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ।
Read Also : ਪੰਜਾਬ ’ਚ ਹੜ੍ਹਾਂ ਦੀ ਸਥਿਤੀ ਦੌਰਾਨ ਸਕੂਲਾਂ ਤੋਂ ਬਾਅਦ ਹੁਣ ਬੰਦ ਰਹਿਣਗੇ ਇਹ ਅਦਾਰੇ, ਆਦੇਸ਼ ਜਾਰੀ
SBI Scheme: ਸਿਰਫ਼ 591 ਰੁਪਏ ਕੱਢੋ ਤੇ ਲੱਖ ਰੁਪਏ ਦੇ ਬਣੋ ਮਾਲਕ, ਐਸਬੀਆਈ ਨੇ ਸ਼ੁਰੂ ਕੀਤੀ ਸ਼ਾਨਦਾਰ ਸਕੀਮ
ਐੱਸਬੀਆਈ ਦੀ ਹਰ ਘਰ ਲੱਖਪਤੀ ਸਕੀਮ: ਹਰ ਮਹੀਨੇ 591 ਰੁਪਏ ਜਮ੍ਹਾ ਕਰਨ ’ਤੇ ਮਿਲਣਗੇ ਇੱਕ ਲੱਖ | Har Ghar Lakhpati Scheme
ਦੇਸ਼ ਦੇ ਸਭ ਤੋਂ ਵੱਡੇ ਪਬਲਿਕ ਸੈਕਟਰ ਬੈਂਕ, ਸਟੇਟ ਬੈਂਕ ਆਫ਼ ਇੰਡੀਆ (RBI) ਨੇ ‘ਹਰ ਘਰ ਲੱਖਪਤੀ’ ਨਾਂਅ ਦੀ ਨਵੀਂ ਰਿਕਰਿੰਗ ਡਿਪਾਜ਼ਿਟ (RD) ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਦਾ ਮਕਸਦ ਲੋਕਾਂ ਨੂੰ ਛੋਟੀ-ਛੋਟੀ ਵਿੱਤੀ ਸੇਵਿੰਗ ਰਾਹੀਂ 1 ਲੱਖ ਰੁਪਏ ਜਾਂ ਉਸ ਤੋਂ ਵੱਧ ਰਕਮ ਦਾ ਫੰਡ ਖੜ੍ਹਾ ਕਰਨ ਵਿੱਚ ਮੱਦਦ ਕਰਨਾ ਹੈ। ਇਹ ਯੋਜਨਾ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ ਜੋ ਆਪਣੀ ਤਨਖਾਹ ’ਚੋਂ ਹਰ ਮਹੀਨੇ ਕੁਝ ਪੈਸੇ ਨਿਯਮਿਤ ਬਚਾਉਂਦੇ ਹਨ। ਨਿਯਮਿਤ ਵਿੱਤੀ ਸੇਵਿੰਗ ਨੂੰ ਤੈਅ ਵਿਆਜ ਤੇ ਸਮੇਂ ਲਈ ਨਿਵੇਸ਼ ਕਰਨਾ ਚਾਹੁੰਦੇ ਹਨ। ਇੱਥੇ ਜਾਣੋ ਐਸਬੀਆਈ ਦੀ ਲੱਖਪਤੀ ਯੋਜਨਾ ਤੁਹਾਨੂੰ ਲਖਪਤੀ ਬਣਾਉਣ ਵਿੱਚ ਕਿਵੇਂ ਮੱਦਦ ਕਰੇਗੀ। Har Ghar Lakhpati Scheme
ਯੋਜਨਾ ਦੇ ਫਾਇਦੇ | Har Ghar Lakhpati Scheme
ਇਸ ਯੋਜਨਾ ਦੇ ਤਹਿਤ ਗ੍ਰਾਹਕ 3 ਤੋਂ 10 ਸਾਲ ਲਈ ਫਲੈਕਸੀਬਲ ਟਾਈਮ ਪੀਰੀਅਡ ਲਈ ਮੰਥਲੀ ਸੇਵਿੰਗ ਕਰ ਸਕਦੇ ਹਨ। 10 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਬੱਚੇ ਵੀ ਐੱਸਬੀਆਈ ਦੀ ਇਸ ਯੋਜਨਾ ਵਿੱਚ ਨਿਵੇਸ਼ ਕਰ ਸਕਦੇ ਹਨ। ਇਸ ਵਿੱਚ ਖਾਸ ਗੱਲ ਹੈ ਕਿ ਉਹ ਆਪਣਾ ਹਸਤਾਖ਼ਰ ਕਰਨਾ ਜਾਣਦੇ ਹੋਣ। ਜੋ ਬੱਚੇ ਹਸਤਾਖਰ ਨਹੀਂ ਕਰ ਸਕਦੇ, ਉਨ੍ਹਾਂ ਲਈ ਖਾਤਾ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਦੇ ਨਾਲ ਖੋਲ੍ਹਿਆ ਜਾ ਸਕਦਾ ਹੈ।
ਯੋਜਨਾ ਕਿਵੇਂ ਕਰੇਗੀ ਕੰਮ?
ਇਸ ਯੋਜਨਾ ਵਿੱਚ ਮੈਚਿਊਰਿਟੀ ਰਕਮ 1 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਗ੍ਰਾਹਕ ਆਪਣੀ ਪਸੰਦ ਦੇ ਪੀਰੀਅਡ ਤੇ ਮਹੀਨਾਵਾਰ ਕਿਸ਼ਤ ਦੀ ਚੋਣ ਕਰ ਸਕਦੇ ਹਨ। ਉਦਾਹਰਨ ਲਈ ਜੇ ਕੋਈ ਗ੍ਰਾਹਕ 3 ਸਾਲ ਲਈ 2,500 ਰੁਪਏ ਮਹੀਨੇਵਾਰ ਜਮ੍ਹਾ ਕਰਦਾ ਹੈ, ਤਾਂ ਮੈਚਿਊਰਿਟੀ ’ਤੇ ਉਸ ਨੂੰ 1 ਲੱਖ ਰੁਪਏ ਮਿਲਣਗੇ। 10 ਸਾਲ ਲਈ ਯੋਜਨਾ ਚੁਣਨ ’ਤੇ ਮਹੀਨੇਵਾਰ ਕਿਸ਼ਤ ਘਟ ਕੇ 591 ਰੁਪਏ ਹੋ ਜਾਂਦੀ ਹੈ। ਮਹੀਨੇਵਾਰ ਕਿਸ਼ਤ ਯੋਜਨਾ ਸ਼ੁਰੂ ਕਰਦੇ ਸਮੇਂ ਲਾਗੂ ਵਿਆਜ ਦਰ ’ਤੇ ਅਧਾਰਿਤ ਹੁੰਦੀ ਹੈ। ਭਾਵ, ਇਸ ’ਤੇ ਪਹਿਲਾਂ ਤੋਂ ਤੈਅ ਵਿਆਜ ਮਿਲਦਾ ਹੈ।
ਲਚਕੀਲਾਪਣ ਤੇ ਜ਼ੁਰਮਾਨਾ
ਯੋਜਨਾ ਵਿੱਚ ਅੰਸ਼ਿਕ ਕਿਸ਼ਤ ਭੁਗਤਾਨ ਦੀ ਸਹੂਲਤ ਹੈ। ਹਾਲਾਂਕਿ, ਕਿਸ਼ਤਾਂ ’ਚ ਦੇਰੀ ’ਤੇ ਜ਼ੁਰਮਾਨਾ ਲਾਇਆ ਜਾਂਦਾ ਹੈ। ਜ਼ੁਰਮਾਨਾ 100 ਰੁਪਏ ਦੀ ਕਿਸ਼ਤ ’ਤੇ 1.50 ਤੋਂ 2 ਰੁਪਏ ਤੱਕ ਹੋ ਸਕਦਾ ਹੈ। ਇਹ ਜ਼ੁਰਮਾਨਾ ਪੀਰੀਅਡ ’ਤੇ ਨਿਰਭਰ ਕਰਦਾ ਹੈ। ਜੇ ਲਗਾਤਾਰ 6 ਕਿਸ਼ਤਾਂ ਜਮ੍ਹਾ ਨਹੀਂ ਕੀਤੀਆਂ ਜਾਂਦੀਆਂ, ਤਾਂ ਖਾਤਾ ਬੰਦ ਕਰਕੇ ਬੈਲੇਂਸ ਰਕਮ ਗ੍ਰਾਹਕ ਦੇ ਸੇਵਿੰਗ ਖਾਤੇ ਵਿੱਚ ਟਰਾਂਸਫ਼ਰ ਕਰ ਦਿੱਤੀ ਜਾਵੇਗੀ।
ਵਿਆਜ ਦਰਾਂ ਤੇ ਟੈਕਸ
ਯੋਜਨਾ ਦੇ ਤਹਿਤ ਵਿਆਜ ਦਰਾਂ ਗ੍ਰਾਹਕ ਦੀ ਸ਼੍ਰੇਣੀ ਅਨੁਸਾਰ ਵੱਖ-ਵੱਖ ਹਨ।
ਆਮ ਗ੍ਰਾਹਕਾਂ ਲਈ ਵਿਆਜ ਦਰ 6.75% ਤੱਕ ਹੈ।
ਸੀਨੀਅਰ ਸਿਟੀਜ਼ਨ ਲਈ ਵਿਆਜ ਦਰ 7.25% ਤੱਕ ਹੈ।
ਐੱਸਬੀਆਈ ਦੇ ਕਰਮਚਾਰੀ ਅਤੇ ਸੀਨੀਅਰ ਸਿਟੀਜ਼ਨ ਕਰਮਚਾਰੀ ਨੂੰ 8% ਤੱਕ ਵਿਆਜ ਮਿਲਦਾ ਹੈ।
ਆਮਦਨ ਟੈਕਸ ਨਿਯਮਾਂ ਦੇ ਅਨੁਸਾਰ ਯੋਜਨਾ ’ਤੇ ਟੀਡੀਐੱਸ ਲਾਗੂ ਹੈ।
ਕਿਵੇਂ ਖੋਲ੍ਹੀਏ ਖਾਤਾ
ਯੋਜਨਾ ਵਿੱਚ ਸ਼ਾਮਿਲ ਹੋਣ ਲਈ ਗ੍ਰਾਹਕ ਆਪਣੀ ਨਜ਼ਦੀਕੀ ਐਸਬੀਆਈ ਬ੍ਰਾਂਚ ਵਿੱਚ ਜਾ ਕੇ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰ ਸਕਦੇ ਹਨ। ਉਨ੍ਹਾਂ ਨੂੰ ਮੈਚਿਊਰਿਟੀ ਰਕਮ ਤੇ ਪੀਰੀਅਡ ਦੀ ਚੋਣ ਕਰਨੀ ਹੋਵੇਗੀ, ਜਿਸਦੇ ਆਧਾਰ ’ਤੇ ਮਹੀਨੇਵਾਰ ਕਿਸ਼ਤ ਤੈਅ ਕੀਤੀ ਜਾਵੇਗੀ।