Devotion - Sach Kahoon Punjabi
ਪੰਜਾਬ ਭਗਤੀ ਤੇ ਸ਼ਕਤੀ ਦਾ ਸੰਗਮ : ਸ਼੍ਰੀ ਸ਼੍ਰੀ ਰਵੀ ਸ਼ੰਕਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 50ਵਾਂ ਸਥਾਪਨਾ ਦਿਵਸ ਸਮਾਗਮ ਹੋਇਆ
ਰਾਜਨ ਮਾਨ/ਅੰਮ੍ਰਿਤਸਰ। ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਕਿਹਾ ਕਿ ਪੰਜਾਬ ਭਗਤੀ ਅਤੇ ਸ਼ਕਤੀ ਦਾ ਸੰਗਮ ਹੈ ਜਿੱਥੋਂ ਗਿਆਨ ਦਾ ਛੇਵਾਂ ਦਰਿਆ ਵਗਿਆ ਜਿਸ ਨੇ ਸਮੁੱਚੀ ਲੋਕਾਈ ਨੂੰ ਇੱਕ ਸੂਤਰ ਵਿੱਚ ਪਰੋਇਆ ਹੈ ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50ਵੇਂ ਸਥਾਪਨਾ ਦਿਵਸ ਮੌਕੇ ਹੋਏ ਗੋਲਡਨ ਜੁਬਲੀ ਸਮਾਗਮ ਦਾ ਪ੍ਰਧਾਨਗੀ ਭਾਸ਼ਣ ਦੇ ਰਹੇ ਸਨ।
ਉਨ੍ਹਾਂ ਇਸ ਸਮੇਂ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਪਰਮਾਤਮਾ ਦੇ ਸੰਦੇਸ਼ ਨੂੰ ਲੋਕ ਮਨਾਂ ਵਿੱਚ ਪਹੁੰਚਾ ਕੇ ਲਿਆਂਦੀ ਗਈ ਨਵੀਂ ਜਾਗ੍ਰਿਤੀ ਦਾ ਜ਼ਿਕਰ ਕੀਤਾ, ਉੱਥੇ ਮੌਜੂਦਾ ਹਲਾਤਾਂ ਵਿਚ ਅਧਿਆਪਕਾਂ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਆਖਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੁੱਜਣ ‘ਤੇ ਉਨ੍ਹਾਂ ਦਾ ਸਵਾਗਤ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕੀਤਾ ਅਤੇ ਯੂਨੀਵਰਸਿਟੀ ਦੇ ਪੰਜਾਹ ਸਾਲਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਸਮੇਂ ਯੂਨੀਵਰਸਿਟੀ ਕੈਟਾਗਿਰੀ-1 ਹੈ ਜਿਸ ਨੇ ਅਕਾਦਮਿਕਤਾ, ਖੋਜ, ਸੱਭਿਆਚਾਰ ਅਤੇ ਖੇਡਾਂ ਵਿਚ ਮੱਲਾਂ ਮਾਰੀਆਂ ਹਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50ਵੇਂ ਸਥਾਪਨਾ ਦਿਵਸ ਨੂੰ ਇਤਿਹਾਸਕ ਬਣਾਉਣ ਲਈ ਜਿੱਥੇ ਯੂਨੀਵਰਸਿਟੀ ਨੂੰ ਬਹੁਤ ਸਜਾਇਆ ਹੋਇਆ ਸੀ।
ਭਾਈ ਗੁਰਦਾਸ ਲਾਇਬ੍ਰੇਰੀ ਦੇ ਸਾਹਮਣੇ ਵੱਖ-ਵੱਖ ਕਾਲਜਾਂ ਵੱਲੋਂ ਪੁਰਾਤਨ ਪੰਜਾਬ ਦੀਆਂ ਝਲਕਾਂ ਵਿਖਾਉਂਦੇ ਲਾਏ ਗਏ ਸਟਾਲ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸਨ ‘ਦ ਗੈਲਰੀ: ਹਿਸਟਰੀ ਐਂਡ ਡਰੀਮਜ਼’ ਦੇ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਉੱਪਰ ਲਾਈ ਗਈ ਚਿੱਤਰ ਪ੍ਰਦਰਸ਼ਨੀ ਤੋਂ ਇਲਾਵਾ ਪੇਂਟਿੰਗ ਪ੍ਰਦਰਸ਼ਨੀ, ਹੱਥ ਲਿਖਤਾਂ ਦੀ ਪ੍ਰਦਰਸ਼ਨੀ ਅਤੇ ਤੇਰਾ ਤੇਰਾ ਤੋਲਦੀ ਤੱਕੜੀ ਦਾ ਮਾਡਲ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸੀ ਸਵੇਰ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਅਤੇ ਅਰਦਾਸ ਨਾਲ ਪੂਰੇ ਦਿਨ ਦੇ ਸਮਾਗਮਾਂ ਦੀ ਆਰੰਭਤਾ ਹੋਈ ਤੇ ਸ਼ਾਮ ਵੇਲੇ ਕੀਰਤਨ ਦੇ ਚੱਲੇ ਪ੍ਰਵਾਹ ਅਤੇ ਯੂਨੀਵਰਸਿਟੀ ਦੀ ਕੀਤੀ ਗਈ ਦੀਪਮਾਲਾ ਵੀ ਇੱਕ ਵੱਖਰੀ ਛਾਪ ਛੱਡ ਗਈ ।
ਦਸਮੇਸ਼ ਆਡੀਟੋਰੀਅਮ ਵਿੱਚ ਸ਼੍ਰੀ ਸ਼੍ਰੀ ਰਵੀ ਸ਼ੰਕਰ ਅਤੇ ਉੱਘੇ ਸਿੱਖ ਬੁੱਧੀਜੀਵੀ ਅਤੇ ਪੈਰਿਸ ਯੂਨੈਸਕੋ ਦੇ ਸਾਬਕਾ ਅੰਬੈਸਡਰ ਆਫ ਇੰਡੀਆ ਸ਼੍ਰੀ ਚਿਰੰਜੀਵ ਸਿੰਘ, ਆਈ.ਏ.ਐਸ. (ਰਿਟਾ.) ਨੇ ਆਪਣੇ ਭਾਸ਼ਣਾਂ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਫਲਸਫੇ ਅਤੇ ਮੌਜੂਦਾ ਸਿੱਖਿਆ ਪ੍ਰਣਾਲੀ ਬਾਰੇ ਵਿਚਾਰ ਪ੍ਰਗਟਾਏ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਵੱਖ-ਵੱਖ ਘਟਨਾਵਾਂ, ਸਿਧਾਂਤਾਂ ਅਤੇ ਉਪਦੇਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਜੀਵਨ ਜਾਂਚ ਸਿਖਾਈ ਹੈ ਉਸ ਤੋਂ ਬਾਹਰ ਨਹੀਂ ਹੋਣਾ ਚਾਹੀਦਾ ਉਨ੍ਹਾਂ ਇਸ ਸਮੇਂ ਪਰਮਾਤਮਾ ਬਾਰੇ ਉੱਠੇ ਉਨ੍ਹਾਂ ਸ਼ੰਕਿਆਂ ਨੂੰ ਦੂਰ ਕਰਦਿਆਂ ਕਿਹਾ ਕਿ ਵਿਗਿਆਨ ਵੀ ਗਿਆਨ ਦਾ ਹੀ ਹਿੱਸਾ ਹੈ  ਉੱਘੇ ਸਿੱਖ ਬੁੱਧੀਜੀਵੀ ਅਤੇ ਪੈਰਿਸ ਯੂਨੈਸਕੋ ਦੇ ਸਾਬਕਾ ਅੰਬੈਸਡਰ ਆਫ ਇੰਡੀਆ ਸ਼੍ਰੀ ਚਿਰੰਜੀਵ ਸਿੰਘ, ਆਈ.ਏ.ਐਸ. (ਰਿਟਾ.) ਨੇ ਸ੍ਰੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਰਬ੍ਰਹਮ ਨਾਲ ਹੋਏ ਮਿਲਾਪ ਸਬੰਧੀ ਵੱਖ-ਵੱਖ ਜਨਮਸਾਖੀਆਂ ਦੇ ਹਵਾਲਿਆਂ ਨਾਲ ਬ੍ਰਿਤਾਂਤ ਪੇਸ਼ ਕੀਤਾ।
ਉੱਥੇ ਦੂਸਰੇ ਵੱਖ-ਵੱਖ ਧਰਮਾਂ ਦੇ ਪੈਗੰਬਰਾਂ ਦੇ ਵੀ ਪਰਮਾਤਮਾ ਨਾਲ ਹੋਏ ਮਿਲਾਪ ਦੇ ਧਾਰਮਿਕ ਗ੍ਰੰਥਾਂ ਦੇ ਹਵਾਲਿਆਂ ਨਾਲ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦਾ ਮਿਲਾਪ ਅਲੋਕਾਰ ਮਿਲਾਪ ਹੈ ਗੁਰੂ ਜੀ ਨੇ ਇਸ ਮਿਲਾਪ ਨੂੰ ਆਪ ਆਪਣੀ ਬਾਣੀ ਵਿਚ ਦੱਸਿਆ ਹੈ ਜੋ ਸੰਦੇਸ਼ ਪਾਰਬ੍ਰਹਮ ਨੇ ਗੁਰੂ ਜੀ ਨੂੰ 1499 ਵਿਚ ਦਿੱਤਾ ਉਸ ਨੂੰ ਗੁਰੂ ਜੀ ਨੇ 40 ਸਾਲ ਤੱਕ ਲੁਕਾਈ ਤੱਕ ਪਹੁੰਚਾਇਆ ਉਨ੍ਹਾਂ ਕਿਹਾ ਕਿ ਕੁਦਰਤ ਅਤੇ ਆਪਣੇ ਅੰਦਰ ਨਾਲੋਂ ਟੁਟ ਰਹੇ ਮਨੁੱਖ ਨੂੰ ਜੋੜਨ ਲਈ ਜ਼ਰੂਰੀ ਹੈ ।
ਕਿ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਅਮਲੀ ਜੀਵਨ ਵਿੱਚ ਲਿਆਂਦਾ ਜਾਵੇ ਅਤੇ ਬਾਹਰੀ ਜਗਤ ਅਤੇ ਅੰਦਰ ਦੇ ਸੰਸਾਰ ਵਿੱਚ ਸੰਤੁਲਨ ਬਣਾ ਕੇ ਜੀਵਨ ਜੀਵਿਆ ਜਾਵੇ ਯੂਨੀਵਰਸਿਟੀ ਦੇ ਵੱਖ-ਵੱਖ ਸਥਾਨਾਂ ‘ਤੇ ਹੋਏ ਇਨ੍ਹਾਂ ਜਸ਼ਨਾਂ ਵਿੱਚ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ ਔਜਲਾ ਤੋਂ ਇਲਾਵਾ ਸ਼ਹਿਰ ਦੀਆਂ ਉੱਘੀਆਂ ਸ਼ਖਸੀਅਤਾਂ, ਅਕਾਦਮਿਕ ਮਾਹਿਰਾਂ, ਵਿਦਵਾਨਾਂ, ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਸਭ ਨੇ ਰਲ-ਮਿਲ ਕੇ ਗੁਰੂ ਕਾ ਲੰਗਰ ਛਕਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Punjab, Sangat , Devotion , Power, Shri Ravi Shankar
ਸ਼ਰਧਾ ਨਾਲ ਕਰੋ ਸਿਮਰਨ: ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸਿਮਰਨ ਲਈ ਟਾਈਮ-ਪੀਰੀਅਡ ਫਿਕਸ ਕਰਨਾ ਚਾਹੀਦਾ ਹੈ ਆਮ ਤੌਰ ‘ਤੇ ਲੋਕ ਬਹੁਤ ਜਲਦਬਾਜ਼ੀ ਕਰਦੇ ਹਨ ਕਿ ਪੰਜ-ਸੱਤ ਦਿਨ ਸਿਮਰਨ ਕਰਾਂਗਾ ਅਤੇ ਮੈਨੂੰ ਆਹ ਮਿਲ ਜਾਵੇ, ਔਹ  ਮਿਲ ਜਾਵੇ ਅਸਲ ‘ਚ ਤੁਸੀਂ ਇਹ ਸੋਚੋ ਕਿ ਮੈਂ ਸਾਰੀ ਉਮਰ ਸਿਮਰਨ ਕਰਨਾ ਹੈ ਤਾਂ ਮਾਲਕ ਤੁਹਾਡੀ ਜਾਇਜ਼ ਮੰਗ ਸੁਣਦਾ ਵੀ ਰਹੇਗਾ ਅਤੇ ਪੂਰੀ ਵੀ ਕਰਦਾ  ਰਹੇਗਾ  ਇਨਸਾਨ ਨੂੰ ਹਮੇਸ਼ਾ ਆਪਣੇ ਦਿਲ ‘ਚ ਇਹ ਸ਼ਰਧਾ-ਭਾਵਨਾ ਬਿਠਾ ਕੇ ਰੱਖਣੀ ਚਾਹੀਦੀ ਹੈ ਕਿ ਮਾਲਕ ਦਾ ਰਹਿਮੋ–ਕਰਮ ਤਾਂ ਵਰਸੇਗਾ ਹੀ ਵਰਸੇਗਾ ਜਦੋਂ ਲੋਕ ਚਾਰੇ ਪਾਸੇ ਮਾਲਕ ਦਾ ਰਹਿਮੋ–ਕਰਮ ਵਰਸਦਾ ਵੇਖ ਰਹੇ ਹਨ ਤਾਂ ਨਾਮ ਲੇਵਾ ਜੀਵ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਮੇਰੇ ‘ਤੇ ਮਾਲਕ ਦਾ ਰਹਿਮੋ-ਕਰਮ ਕਿਉਂ ਨਹੀਂ ਵਰਸ ਰਿਹਾ ਫਿਰ ਜੀਵ ਨੂੰ ਸੋਚਣਾ ਚਾਹੀਦਾ ਹੈ ਕਿ ਮੇਰਾ ਕੰਮ ਹੈ ਕਿ ਮੈਂ ਨਾਮ ਦਾ ਸਿਮਰਨ ਕਰਾਂ, ਭਗਤੀ ਕਰਾਂ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨਿੰਦਿਆ–ਚੁਗਲੀ, ਬੁਰਾਈਆਂ ਅਤੇ ਝੂਠ-ਫਰੇਬ ਤੋਂ ਜਿੰਨਾ ਬਚ ਸਕੇ, ਓਨਾ ਹੀ ਚੰਗਾ ਹੈ ਬੇਪਰਵਾਹ ਸੱਚੇ ਦਾਤਾ-ਰਹਿਬਰ (ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ) ਫ਼ਰਮਾਇਆ ਕਰਦੇ ਸਨ ਕਿ ਨਿੰਦਕ ਦਾ ਤਾਂ ਪਰਛਾਵਾਂ ਵੀ ਮਾੜਾ ਹੁੰਦਾ ਹੈ ਅਤੇ ਲੋਕ ਆਪਣੀਆਂ ਬੁਰਾਈਆਂ ਲੁਕੋਣ ਲਈ ਹੀ ਦੂਜਿਆਂ ਦੀ ਨਿੰਦਿਆ ਕਰਦੇ ਹਨ ਇਸ ‘ਤੇ ਪੂਜਨੀਕ ਗੁਰੂ ਜੀ ਨੇ ਇੱਕ ਵਾਰ ਦੀ ਗੱਲ ਸੁਣਾਉਂਦਿਆਂ  ਫ਼ਰਮਾਉਂਦੇ ਹਨ ਕਿ ਅਕਬਰ-ਬੀਰਬਲ ਦੇ ਸਮੇਂ ‘ਚ ਕਿਸੇ ਦਰਬਾਰੀ ਨੇ ਕੋਈ ਸਮਾਨ ਚੋਰੀ ਕਰ ਲਿਆ ਬੀਰਬਲ ਨੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਬਾਦਸ਼ਾਹ ਨੂੰ ਕਿਹਾ ਕਿ ਮੈਨੂੰ ਪਤਾ ਲੱਗ ਗਿਆ ਹੈ ਕਿ ਚੋਰ ਕੌਣ ਹੈ ਬਾਦਸ਼ਾਹ ਨੇ ਪੁੱਛਿਆ ਕਿ ਦੱਸ ਕੌਣ ਹੈ।
ਤਾਂ ਬੀਰਬਲ ਨੇ ਕਿਹਾ ਕਿ ਬਾਦਸ਼ਾਹ! ਤੁਸੀਂ ਨਜ਼ਰ ਮਾਰੋ, ਚੋਰ ਦੀ ਦਾੜ੍ਹੀ ‘ਚ ਤਿਣਕਾ ਹੈ ਐਨਾ ਸੁਣਦਿਆਂ ਹੀ ਜੋ ਚੋਰ ਸੀ, ਉਹ  ਪਹਿਲਾਂ ਹੀ ਆਪਣੀ ਦਾੜ੍ਹੀ ‘ਚ ਹੱਥ ਮਾਰ ਕੇ ਵੇਖਣ ਲੱਗਾ ਕਿ ਕਿਤੇ ਮੇਰੇ ਤਿਣਕਾ ਤਾਂ ਨਹੀਂ ਲੱਗਿਆ ਬੀਰਬਲ ਨੇ ਕਿਹਾ ਕਿ ਇਹ ਰਿਹਾ ਚੋਰ  ਕਹਿਣ ਦਾ ਭਾਵ ਹੈ ਕਿ ਜੋ ਨਿੰਦਿਆ-ਚੁਗਲੀ ਕਰਦੇ ਹਨ, ਅਸਲ ‘ਚ ਉਹ ਖੋਖਲੇ ਹੁੰਦੇ ਹਨ  ਉਹ ਆਪਣੇ ਤਿਣਕੇ ਛੁਪਾਉਣ ਲਈ ਦੂਜਿਆਂ  ‘ਤੇ ਤਿਣਕਿਆਂ ਦੀ ਬਾਰਸ਼ ਕਰਦੇ ਰਹਿੰਦੇ ਹਨ ਇਸ ਲਈ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਵੀ ਨਿੰਦਿਆ ਕਰਦਾ ਹੈ, ਬੁਰਾਈ ਗਾਉਂਦਾ ਹੈ, ਉਸ ਤੋਂ ਜਿੰਨਾ ਪਾਸਾ ਵੱਟ ਕੇ ਰਹੋਗੇ, ਓਨਾ ਹੀ ਸੁਖੀ ਰਹੋਗੇ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਘੋਰ ਕਲਿਯੁਗ ਦਾ ਸਮਾਂ ਹੈ ਆਪਣੇ ਮੂੰਹ ‘ਚੋਂ ਖੁਦ ਆਪਣੀਆਂ ਬੁਰਾਈਆਂ, ਆਪਣੀਆਂ ਕਮੀਆਂ ਕੋਈ ਨਹੀਂ ਗਾਉਂਦਾ ਅਤੇ ਜੋ ਲੋਕ ਬੁਰਾਈ ਕਰਨ ਵਾਲਿਆਂ ਦੇ ਪਿੱਛੇ ਲੱਗਦੇ ਹਨ, ਉਨ੍ਹਾਂ ਦਾ ਵੀ ਬੁਰਾ ਹਾਲ ਹੁੰਦਾ ਹੈ ਇਸ ਲਈ ਇਨਸਾਨ ਨੂੰ ਆਪਣੇ ਗਿਰੇਬਾਨ ‘ਚ ਨਜ਼ਰ ਮਾਰਨੀ ਚਾਹੀਦੀ ਹੈ ਅਤੇ ਆਪਣੇ ਹਿਰਦੇ ‘ਚ ਜੋ ਕਮੀਆਂ ਨਜ਼ਰ ਆਉਂਦੀਆਂ ਹਨ, ਰਾਮ–ਨਾਮ ਦੇ ਸਿਮਰਨ, ਪਰਮਾਰਥ ਦੁਆਰਾ ਉਨ੍ਹਾਂ ਕਮੀਆਂ ਨੂੰ ਕੱਢ ਦਿਓ ਤਾਂ ਯਕੀਨਨ ਮਾਲਕ ਦੀ ਦਇਆ-ਰਹਿਮਤ ਤੁਹਾਡੇ ‘ਤੇ ਮੋਹਲੇਧਾਰ ਵਰਸੇਗੀ ਹੀ ਵਰਸੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਰਧਾ ਭਾਵਨਾ ਅਨੁਸਾਰ ਮਿਲਦਾ ਹੈ ਰਹਿਮੋ-ਕਰਮ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੀ ਰਹਿਮਤ, ਉਸ ਦੀ ਕਿਰਪਾ-ਦ੍ਰਿਸ਼ਟੀ ਹਰ ਸਮੇਂ, ਹਰ ਪਲ ਮੋਹਲੇਧਾਰ ਵਰਸਦੀ ਹੈ, ਜਿਹੋ ਜਿਹਾ ਕਿਸੇ ਦਾ ਬਰਤਨ ਹੁੰਦਾ ਹੈ, ਉਸੇ ਤਰ੍ਹਾਂ ਹੀ ਉਸ ‘ਚ ਸਮਾ ਜਾਂਦੀ ਹੈ ਜਿਹੋ ਜਿਹੀ ਕਿਸੇ ਦੀ ਸ਼ਰਧਾ, ਭਾਵਨਾ ਹੁੰਦੀ ਹੈ, ਉਹੋ ਜਿਹਾ ਹੀ ਰਹਿਮੋ-ਕਰਮ ਉਸ ਦੀ ਝੋਲੀ ‘ਚ ਆਉਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ  ਕਿ ਜਿਵੇਂ ਬਰਸਾਤ ਹੋ ਰਹੀ ਹੋਵੇ, ਤਾਂ ਸਿੱਧੇ ਪਏ ਘੜੇ ਆਪਣੇ-ਆਪ ਭਰ ਜਾਂਦੇ ਹਨ, ਕੋਈ ਆਪਣਾ ਘੜਾ ਮੂਧਾ ਰੱਖ ਦੇਵੇ ਤਾਂ  ਉਹ ਖਾਲੀ ਰਹਿ ਜਾਂਦਾ ਹੈ ਉਸੇ ਤਰ੍ਹਾਂ ਮਾਲਕ ਦਾ ਰਹਿਮੋ-ਕਰਮ ਮੋਹਲੇਧਾਰ ਹਰ ਜਗ੍ਹਾ ਵਰ੍ਹ ਰਿਹਾ ਹੈ ਅੱਗੇ ਇਨਸਾਨ ਦੀ ਸੋਚ ਹੈ, ਸ਼ਰਧਾ ਜਾਂ ਯਕੀਨ ‘ਤੇ ਨਿਰਭਰ ਕਰਦਾ ਹੈ।
ਕਿਉਂਕਿ ਮਾਲਕ ਦੇ ਸਾਹਮਣੇ ਨਾਟਕਬਾਜ਼ੀ ਨਹੀਂ ਚਲਦੀ ਇਹ ਨਹੀਂ ਹੁੰਦਾ ਕਿ ਬਾਹਰੋਂ ਤੁਸੀਂ ਕੁਝ ਹੋਰ ਨਜ਼ਰ ਆਓ, ਤੇ ਅੰਦਰੋਂ ਕੁਝ ਹੋਰ ਹੀ ਕਰਦੇ  ਫਿਰੋ ਮਾਲਕ ਨੂੰ ਹਰ ਪਲ, ਹਰ ਜਗ੍ਹਾ ਪਤਾ ਹੈ ਕਿ ਤੁਸੀਂ ਕੀ ਕਰ ਰਹੇ ਹੋ ਇਸ ਲਈ ਗ਼ਲਤ ਕਰਮ ਨਾ ਕਰੋ ਮਾਲਕ ਦੇ ਮੁਰੀਦ ਬਣਨਾ ਹੈ ਤਾਂ ਨੇਕੀ-ਭਲਾਈ ਕਰੋ ਤੇ ਸਾਰਿਆਂ ਦਾ ਭਲਾ ਮੰਗੋ ਭਲਾ ਕਰਦਿਆਂ ਅੱਗੇ ਵਧੋਗੇ ਤਾਂ ਜ਼ਰੂਰ ਮਾਲਕ ਦਾ ਰਹਿਮੋ-ਕਰਮ ਵਰ੍ਹੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਮਾਲਕ ਦੀ ਰਹਿਮਤ ਨੂੰ ਇੱਕ ਵਾਰ ਪ੍ਰਾਪਤ ਕਰ ਲਵੇ ਤਾਂ ਉਸ ਨੂੰ ਬੇਇੰਤਹਾ ਖੁਸ਼ੀਆਂ ਮਿਲਦੀਆਂ ਹਨ ।
ਗ਼ਮ, ਦੁੱਖ, ਦਰਦ ਚਿੰਤਾ, ਪਰੇਸ਼ਾਨੀਆਂ ਮਿਟ ਜਾਂਦੀਆਂ ਹਨ ਇਸ ਲਈ ਤੁਸੀਂ ਬਚਨਾਂ ‘ਤੇ ਰਹਿੰਦਿਆਂ ਸਿਮਰਨ ਕਰਿਆ ਕਰੋ ਤਾਂਕਿ ਜੋ ਵੀ ਕੰਡੇ ਤੁਹਾਡੀਆਂ ਰਾਹਾਂ ‘ਚ ਆਉਂਦੇ ਹਨ, ਉਹ  ਮਖਮਲ ਬਣ ਜਾਣ ਤੁਸੀਂ ਨਿਯਮ ਬਣਾ ਕੇ ਸਵੇਰੇ-ਸ਼ਾਮ ਲਗਾਤਾਰ ਨਾਮ ਦਾ ਸਿਮਰਨ ਕਰੋ ਜਿਸ ਤਰ੍ਹਾਂ ਤੁਸੀਂ ਹਰ ਰੋਜ਼ ਖਾਣਾ ਲੈਂਦੇ ਹੋ, ਚਾਹ, ਦੁੱਧ, ਪਾਣੀ ਲੈਂਦੇ ਹੋ, ਉਸੇ ਤਰ੍ਹਾਂ ਪਰਮਾਤਮਾ ਦਾ ਨਾਮ ਵੀ ਲੈਣਾ ਸ਼ੁਰੂ ਕਰੋ ਜਿਵੇਂ ਤੁਸੀਂ ਖਾਣ-ਪੀਣ ਬਿਨਾ ਨਹੀਂ ਰਹਿੰਦੇ, ਉਸੇ ਤਰ੍ਹਾਂ ਸਾਰੀ ਉਮਰ ਲਈ ਤੁਸੀਂ ਸੋਚ ਲਓ ਕਿ ਮੈਂ ਸਿਮਰਨ ਦੇ ਬਿਨਾਂ ਨਹੀਂ ਰਹਾਂਗਾ ਤਾਂ ਹੋ ਸਕਦਾ ਹੈ ।
ਕਿ ਕੁਝ ਦਿਨਾਂ ‘ਚ ਨਜ਼ਾਰੇ  ਮਿਲਣੇ ਸ਼ੁਰੂ ਹੋ ਜਾਣ ਤੇ ਹੱਥੋਂ-ਹੱਥ ਨਜ਼ਾਰੇ ਮਿਲ ਜਾਣ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਨੈਗਟਿਵ ਨਹੀਂ ਸੋਚਣਾ ਚਾਹੀਦਾ ਦੂਜੇ ਦਾ ਬੁਰਾ ਸੋਚਣ ਨਾਲ ਉਸ ਦਾ ਖੁਦ ਦਾ ਬੁਰਾ ਹੁੰਦਾ ਰਹਿੰਦਾ ਹੈ ਤੇ ਦੂਜੇ ਦਾ ਬੁਰਾ ਸੋਚਣ ਨਾਲ ਕਿਸੇ  ਦਾ ਬੁਰਾ ਨਹੀਂ ਹੁੰਦਾ ਇਸ ਲਈ ਚੰਗਾ, ਭਲਾ ਸੋਚੋ, ਹਮੇਸ਼ਾ ਮਾਲਕ ਤੋਂ ਮਾਲਕ ਨੂੰ ਮੰਗੋ ਭਲੇ ਕਰਮ ਕਰੋ ਤਾਂ ਉਸ ਦੀ ਵਰ੍ਹਦੀ ਹੋਈ ਮੋਹਲੇਧਾਰ ਬਰਸਾਤ ਤੁਹਾਡੇ ਦਿਲੋ-ਦਿਮਾਗ ‘ਚ ਵੀ ਛਾਵੇਗੀ ਤੇ ਤੁਹਾਨੂੰ ਪਰਮਾਨੰਦ ਨਾਲ ਇੱਕ ਦਿਨ ਜ਼ਰੂਰ ਮਿਲਾ ਦੇਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਮਾਲਕ ਦੀ ਭਗਤੀ-ਇਬਾਦਤ ਕਰਨੀ ਚਾਹੀਦੀ ਹੈ ਕਿਉਂਕਿ ਮਾਲਕ ਦੀ ਭਗਤੀ ਵਿਚ ਹੀ ਪਰਮ ਸ਼ਾਂਤੀ, ਪਰਮ ਸੁਖ, ਪਰਮਾਨੰਦ ਹੈ ਇਹ ਸਭ ਮਨੁੱਖ ਹੀ ਹਾਸਲ ਕਰ ਸਕਦਾ ਹੈ 84 ਲੱਖ ਜੂਨੀਆਂ ਵਿਚੋਂ ਮਾਲਕ ਨੇ ਇਨਸਾਨ ਨੂੰ ਹੀ ਅਜਿਹੀ ਸ਼ਕਤੀ ਦਿੱਤੀ ਹੈ ਜਿਸ ਨਾਲ ਇਨਸਾਨ ਮਾਲਕ ਦਾ ਨਾਮ ਜਪੇ ਅਤੇ ਆਵਾਗਮਨ ਤੋਂ ਆਜ਼ਾਦ ਹੋ ਜਾਵੇ ਮਾਲਕ ਦਾ ਨਾਮ ਜਪਣ ਲਈ ਸਤਿਸੰਗ ਵਿਚ ਆਉਣਾ ਅਤੇ ਸੰਤ, ਪੀਰ-ਫ਼ਕੀਰ ਜੋ ਬਚਨ ਕਰਦੇ ਹਨ ਉਨ੍ਹਾਂ ਨੂੰ ਸੁਣ ਕੇ ਅਮਲ ਕਰਨਾ ਜ਼ਰੂਰੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਵਿਚ ਸੰਤ ਨਿੱਜਘਰ ਜਾਣ ਦਾ ਰਸਤਾ ਦੱਸਦੇ ਹਨ ਸਤਿਸੰਗ ਵਿਚ ਦੱਸਿਆ ਜਾਂਦਾ ਹੈ ਕਿ ਇਨਸਾਨ ਸਤਿਲੋਕ, ਅਨਾਮੀ, ਸੱਚਖੰਡ ਵਿਚ ਕਿਵੇਂ ਜਾ ਸਕਦਾ ਹੈ ਅਤੇ ਜਿਉਂਦੇ-ਜੀਅ ਇਨਸਾਨ ਕਿਵੇਂ ਪਰਮ ਪਿਤਾ ਪਰਮਾਤਮਾ ਨੂੰ ਪਾ ਸਕਦਾ ਹੈ? ਇਨਸਾਨ ਜੇਕਰ ਅਸਲ ਵਿਚ ਮਾਲਕ ਨੂੰ ਮਿਲਣ ਦਾ ਇੱਛੁਕ ਹੈ ਤਾਂ ਸਤਿਸੰਗ ਵਿਚ ਆ ਕੇ ਬਚਨਾਂ ਨੂੰ ਧਿਆਨ ਨਾਲ ਸੁਣ ਕੇ ਉਨ੍ਹਾਂ ‘ਤੇ ਅਮਲ ਕਰਨਾ ਚਾਹੀਦਾ ਹੈ ਬਚਨਾਂ ‘ਤੇ ਅਮਲ ਕਰਕੇ ਹੀ ਇਨਸਾਨ ਪਰਮ ਸੁਖ, ਪਰਮਾਨੰਦ ਹਾਸਲ ਕਰ ਸਕਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬਿਨਾ ਵਜ੍ਹਾ ਗੱਲਾਂ ‘ਤੇ ਹੰਕਾਰ ਕਰਨਾ ਕਿ ਮੇਰੇ ‘ਚ ਅਕਲ ਜ਼ਿਆਦਾ ਹੈ, ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ ਇਸ ਤਰ੍ਹਾਂ ਉਸ ਵਿਚ ਮਨ ਦਾ ਹੰਕਾਰ ਆ ਜਾਂਦਾ ਹੈ ਪੈਸੇ ਦਾ, ਉੱਚੀ ਜਾਤ ਦਾ, ਧਰਮ ਦਾ, ਅਕਲ ਦਾ ਹੰਕਾਰ ਆਦਿ ਹੰਕਾਰ ਬਹੁਤ ਤਰ੍ਹਾਂ ਦਾ ਹੁੰਦਾ ਹੈ, ਇਸ ਨੂੰ ਗੁਮਾਨ ਕਹਿੰਦੇ ਹਨ ਇੱਕ ਭਗਤ ਆਪਣੇ ਗੁਰੂ, ਪੀਰ-ਫ਼ਕੀਰ, ਮਾਲਕ ਜੋ ਭਗਤੀ ਦਾ ਤਰੀਕਾ ਦੱਸਦਾ ਹੈ ਉਸ ‘ਤੇ ਮਾਣ ਕਰਦਾ ਹੈ ਕਿ ਮੇਰਾ ਸਤਿਗੁਰੂ, ਮਾਲਕ ਮੈਨੂੰ ਬੇਇੰਤਹਾ ਪਿਆਰ ਕਰਦਾ ਹੈ ਉਹ ਕਦੇ ਗ਼ਲਤ, ਬੁਰਾ ਨਹੀਂ ਕਹਿੰਦਾ ਮੈਂ ਸੱਚ ਦੇ ਰਸਤੇ ‘ਤੇ ਚਲਦਾ ਹਾਂ, ਰਾਮ ਦਾ ਨਾਮ ਜਪਦਾ ਹਾਂ ਇਹ ਇੱਕ ਤਰ੍ਹਾਂ ਦਾ ਮਾਣ, ਅਣਖ਼ ਹੁੰਦਾ ਹੈ ਇਸ ਵਿਚ ਕਿਸੇ ਦਾ ਦਿਲ ਨਹੀਂ ਦੁਖਾਉਣਾ ਅਤੇ ਕਿਸੇ ਨੂੰ ਤੜਫ਼ਾਉਣਾ ਨਹੀਂ ਹੁੰਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਭਗਤੀ ਵਾਲਾ ਮਾਰਗ ਚੁਣਨਾ ਚਾਹੀਦਾ ਹੈ ਮਨ ਵਿਚ ਉੱਠਣ ਵਾਲੇ ਬੁਰੇ ਵਿਚਾਰਾਂ ਦੇ ਰਸਤੇ ‘ਤੇ ਚੱਲ ਕੇ ਗ਼ਲਤ ਰਸਤਾ ਨਹੀਂ ਅਪਣਾਉਣਾ ਚਾਹੀਦਾ ਜਿਸ ਇਨਸਾਨ ਦੇ ਵਿਚਾਰ ਕੰਟਰੋਲ ਵਿਚ ਆ ਜਾਂਦੇ ਹਨ ਉਹ ਇਨਸਾਨ ਸਭ ਤੋਂ ਸੁਖੀ ਹੁੰਦਾ ਹੈ ਤਾਂ ਭਾਈ, ਹੰਕਾਰ ਦੀ ਬਜਾਇ ਸਿਮਰਨ ਕਰਨਾ ਚਾਹੀਦਾ ਹੈ, ਖੁਦੀ ਦੀ ਬਜਾਇ ਖੁਦਾ ਨੂੰ ਯਾਦ ਕਰਨਾ ਚਾਹੀਦਾ ਹੈ ਇਸ ਨਾਲ ਬੁਰੇ ਵਿਚਾਰ ਕਾਬੂ ਵਿਚ ਆ ਜਾਣਗੇ ਅਤੇ ਇਨਸਾਨ ਅੰਦਰੋਂ-ਬਾਹਰੋਂ ਮਾਲਕ ਦੇ ਦਰਸ਼-ਦੀਦਾਰ, ਦਇਆ-ਮਿਹਰ ਨਾਲ ਮਾਲਾਮਾਲ ਜ਼ਰੂਰ ਹੋ ਜਾਂਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਚੀ ਸ਼ਰਧਾ ਨਾਲ ਮਿਲਦੈ ਪਰਮਾਤਮਾ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੂੰ ਲੱਡੂ-ਪੇੜੇ ਚੜ੍ਹਾਉਣ ਨਾਲ, ਘਿਓ-ਦੁੱਧ ਚੜ੍ਹਾਉਣ ਨਾਲ, ਰੁਪਏ-ਪੈਸਿਆਂ ਨਾਲ ਜਾਂ ਵੱਖਰੇ ਤਰ੍ਹਾਂ ਦੇ ਕੱਪੜੇ ਪਹਿਨਣ ਨਾਲ ਨਹੀਂ ਪਾਇਆ ਜਾ ਸਕਦਾ ਕਿਉਂਕਿ ਜੇਕਰ ਮਾਲਕ ਪੈਸਿਆਂ ਨਾਲ ਮਿਲਦਾ, ਤਾਂ ਉਹ ਸਾਡੇ ਮੈਲੇ-ਕੁਚੈਲੇ ਨੋਟਾਂ ‘ਤੇ ਕਦੇ ਨਾ ਆਉਂਦਾ ਸਗੋਂ ਨੋਟ ਬਣਾਉਣ ਵਾਲੀ ਮਸ਼ੀਨ ‘ਤੇ ਬੈਠ ਜਾਂਦਾ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਪਰਮਾਤਮਾ ਹਰ ਜਗ੍ਹਾ ਹੈ ਪਰ ਉਹ ਪਰਮਾਤਮਾ  ਇਨਸਾਨ ਦੀ ਸੱਚੀ ਸ਼ਰਧਾ-ਭਾਵਨਾ ਨਾਲ ਮਿਲਦਾ ਹੈ। (Dera Sacha Sauda)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਸ਼ਬਦ ‘ਚ ‘ਸਤਿ’ ਦਾ ਅਰਥ ਹੈ ਸੱਚ ਤੇ ‘ਸੰਗ’ ਦਾ ਮਤਲਬ ਹੈ ਸਾਥ ਸੱਚ ਇੱਥੇ ਉਸ ਨੂੰ ਕਿਹਾ ਗਿਆ ਹੈ ਜੋ ਸੱਚ ਸੀ, ਸੱਚ ਹੈ ਤੇ ਸੱਚ ਹੀ ਰਹੇਗਾ ਅਜਿਹਾ ਸੱਚ ਸਿਰਫ਼ ਇੱਕ ਹੈ, ਜਿਸ ਨੂੰ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਪਰਮਾਤਮਾ ਚਾਹੇ ਕੁਝ ਵੀ ਕਹਿ ਲਓ, ਉਸ ਦੇ ਅਰਬਾਂ ਨਾਮ ਹਨ ਉਹ ਹੀ ਇੱਕ ਅਜਿਹਾ ਸੱਚ ਹੈ, ਜਿਸ ‘ਚ ਕੋਈ ਬਦਲਾਅ ਨਹੀਂ ਆਉਂਦਾ, ਬਾਕੀ ਹਰ ਚੀਜ਼ ‘ਚ ਬਦਲਾਅ ਹੁੰਦਾ ਹੈ ਸੰਗ ਦਾ ਮਤਲਬ ਹੈ ਕਿ  ਸੱਚ ਬਾਰੇ ਜਿੱਥੇ ਰੀਤ ਤੇ ਕੁਰੀਤੀ ਬਾਰੇ ਦੱਸਿਆ ਜਾਵੇ ਪਰਮਾਤਮਾ ਬਾਰੇ ਦੱਸਿਆ ਜਾਵੇ ਕੀ ਪਰਮਾਤਮਾ ਨਾਲ ਮਿਲਿਆ ਜਾ ਸਕਦਾ ਹੈ। (Dera Sacha Sauda)
ਇਹ ਵੀ ਪੜ੍ਹੋ : ਓਜ਼ੋਨ ਪਰਤ ਨੂੰ ਪਤਲੇ ਹੋਣ ਤੋਂ ਰੋਕਣ ਲਈ ਵਿਹਾਰਕ ਕਦਮ ਚੁੱਕਣੇ ਜ਼ਰੂਰੀ
ਕੀ ਅਸੀਂ ਉਸ ਨੂੰ ਦੇਖ ਸਕਦੇ ਹਾਂ, ਉਸ ਨੂੰ ਕਿਵੇਂ ਮਿਲ ਸਕਦੇ ਹਾਂ ? ਇਹ ਸਾਰਾ ਸਤਿਸੰਗ ‘ਚ ਸਮਝਾਇਆ ਜਾਂਦਾ ਹੈ ਮਾਲਕ ਪ੍ਰਤੀ ਭਾਵਨਾ ਕਿਹੋ ਜਿਹੀ ਹੋਣੀ ਚਾਹੀਦੀ ਹੈ, ਇਸ ਬਾਰੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਪ੍ਰਤੀ ਇਨਸਾਨ ਨੂੰ ਅਜਿਹੀ ਭਾਵਨਾ ਰੱਖਣੀ ਚਾਹੀਦੀ ਹੈ ਜਿਵੇਂ ਇੱਕ ਮਾਂ ਆਪਣੇ ਬੱਚੇ ਨਾਲ ਰੱਖਦੀ ਹੈ ਉਦਾਹਰਨ ਲਈ ਜਿਵੇਂ ਤੁਹਾਡੀ ਕੋਈ ਔਲਾਦ ਤੁਹਾਡੇ ਤੋਂ ਦੂਰ ਹੋਵੇ ਤੇ ਉਸ ਦਾ ਐਕਸੀਡੈਂਟ ਹੋ ਜਾਵੇ ਤੁਸੀਂ ਫੋਨ ਕਰਦੇ ਹੋ।
ਜਾਂ ਕਿਸੇ ਹੋਰ ਤਰੀਕੇ ਨਾਲ ਉਸ ਬਾਰੇ ਜਾਣਨ ਦੀ ਕੋਸ਼ਿਸ਼ ਕਰੋ ਤੇ ਤੁਹਾਨੂੰ ਪਤਾ ਨਾ ਲੱਗੇ ਕਿ ਉਹ ਕਿਵੇਂ ਹੈ ਉਸ ਸਮੇਂ ਤੁਹਾਡੀਆਂ ਅੱਖਾਂ ‘ਚ ਆਪਣੇ-ਆਪ ਹੰਝੂ ਵਹਿਣ ਲਗਦੇ ਹਨ ਤੁਸੀਂ ਆਪਣੇ ਬੇਟੇ ਲਈ ਜਿਵੇਂ ਵੀ ਰਹਿੰਦੇ ਹੋ, ਉਹ ਤੁਹਾਡੀ ਸ਼ਰਧਾ ਭਾਵਨਾ ਹੈ ਜਿਵੇਂ ਤੁਸੀਂ ਆਪਣੇ ਬੇਟੇ ਲਈ ਜਿਸ ਤਰ੍ਹਾਂ ਤੜਫ਼, ਅਜਿਹੀ ਤੜਫ਼ ਤੁਸੀਂ ਇੱਕ ਰੁਪਏ ‘ਚੋਂ ਸਿਰਫ਼ ਦਸ ਪੈਸੇ ਹੀ ਪਰਮਾਤਮਾ ਲਈ ਬਣਾ ਲਓ ਤਾਂ ਅਸੀਂ ਗਾਰੰਟੀ ਦਿੰਦੇ ਹਾਂ ਕਿ ਪਰਮਾਤਮਾ ਦੇ ਦਰਸ਼ਨ 100 ਫੀਸਦੀ ਜ਼ਰੂਰ ਹੋਣਗੇ।
ਇਹ ਵੀ ਪੜ੍ਹੋ : ਆਖ਼ਰ ਕਦੋਂ ਤੱਕ ਖੇਡੀ ਜਾਵੇਗੀ ਜਵਾਨਾਂ ਦੇ ਖੂਨ ਨਾਲ ਹੋਲੀ?
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਸਾਡੇ ਧਰਮ ਮਹਾਂਵਿਗਿਆਨ ਹਨ ਧਰਮਾਂ ‘ਚ ਲਿਖਿਆ ਹੈ ਕਿ ਬੈਕਟੀਰੀਆ, ਵਾਇਰਸ ਹੁੰਦੇ ਹਨ ਤੇ ਵਿਗਿਆਨ ਨੇ ਇਹ ਗੱਲ 1850 ‘ਚ ਮੰਨੀ ਕਿ ਬੈਕਟੀਰੀਆ ਹੈ ਤੇ 1852 ‘ਚ ਮੰਨਿਆ ਕਿ ਵਾਇਰਸ ਹੈ ਧਰਮਾਂ ‘ਚ ਬਹੁਤ ਪਹਿਲਾਂ ਹੀ ਲਿਖਿਆ ਹੋਇਆ ਹੈ ਕਿ ਲੱਖਾਂ ਚੰਦਰਮਾ, ਸੂਰਜ ਹਨ ਤੇ ਨਾਸਾ ਸਾਇੰਸ ਕੇਂਦਰ ਨੇ ਅਜੇ ਦਸ ਸਾਲ ਪਹਿਲਾਂ ਹੀ ਮੰਨਿਆ ਹੈ ਕਿ ਲੱਖਾਂ ਚੰਦਰਮਾ, ਸੂਰਜ ਹਨ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ, ਜੋ ਸਾਇੰਸ ਮੰਨ ਗਈ ਹੈ। ਜੋ ਸਾਡੇ ਧਰਮਾਂ ‘ਚ ਪਹਿਲਾਂ ਲਿਖਿਆ ਹੋਇਆ ਹੈ ਹਰ ਧਰਮ ‘ਚ ਲਿਖਿਆ ਹੈ ਕਿ ਪਰਮਾਤਮਾ ਹਰ ਜਗ੍ਹਾ ਹੈ ਇਨਸਾਨ ਨੂੰ ਪਰਮਾਤਮਾ ਦਾ ਨਾਮ ਲੈ ਕੇ ਉਸ ਦਾ ਜਾਪ ਕਰਨਾ ਚਾਹੀਦਾ ਹੈ ਨਾਮ ਦਾ ਜਾਪ ਕਰਨ ਨਾਲ ਇਨਸਾਨ ਨੂੰ ਬੇਇੰਤਹਾ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ , ਘਰ ‘ਚੋਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ, ਤੁਹਾਡਾ ਕੰਮ-ਧੰਦਾ ਜ਼ਿਆਦਾ ਚੱਲਣ ਲੱਗੇਗਾ।
ਡੇਰਾ ਸੱਚਾ ਸੌਦਾ ਦਾ 71ਵਾਂ ਰੂਹਾਨੀ ਸਥਾਪਨਾ ਦਿਵਸ ਮਨਾਉਣ ਪੁੱਜੇ ਲੱਖਾਂ ਸ਼ਰਧਾਲੂ, ਸਾਧ-ਸੰਗਤ ਨੇ ਕੀਤੇ ਭਲਾਈ ਦੇ ਕਾਰਜ
ਸਰਸਾ (ਸੱਚ ਕਹੂੰ ਨਿਊਜ਼)  ਤੇਜ਼ ਧੁੱਪ, ਖਚਾਖਚ ਭਰੇ ਪੰਡਾਲ, ਨਾ ਸਤਿਸੰਗ ਪੰਡਾਲ ‘ਚ ਤਿਲ ਭਰ ਥਾਂ ਤੇ ਨਾ ਹੀ ਟਰੈਫਿਕ ਪੰਡਾਲ ‘ਚ ਵਾਹਨਾਂ ਦੀ ਪਾਰਕਿੰਗ ਲਈ, ਜਿੱਧਰ ਵੀ ਨਜ਼ਰ ਮਾਰੋ, ਚਾਰੇ ਪਾਸੇ ਰਾਮ-ਨਾਮ ਦੇ ਦੀਵਾਨਿਆਂ ਦਾ ਹਜ਼ੂਮ ਤੇਜ਼ ਗਰਮੀ ‘ਚ ਸ਼ਰਧਾ ਦਾ ਅਜਿਹਾ ਸੁਮੰਦਰ ਕਿ ਸ਼ਾਹ ਸਤਿਨਾਮ ਜੀ ਧਾਮ ਨੂੰ ਆਉਣ ਵਾਲੇ ਹਰੇਕ ਰਸਤੇ ‘ਤੇ ਤੇਜ਼ੀ ਨਾਲ ਵਧਦਾ ਹਜ਼ਾਰਾਂ ਗੱਡੀਆਂ ਦਾ ਕਾਰਵਾਂ ਤੇ ਕਈ-ਕਈ ਕਿਮੀ. ਤੱਕ ਲੱਗੇ ਲੰਮੇ ਜਾਮ ਮੌਕਾ ਸੀ ਡੇਰਾ ਸੱਚਾ ਸੌਦਾ ਦੇ 71ਵੇਂ  ‘ਪਵਿੱਤਰ ਰੂਹਾਨੀ ਸਥਾਪਨਾ ਦਿਵਸ’ ਤੇ ਜਾਮ-ਏ-ਇੰਸਾਂ ਗੁਰੂ ਕਾ’ ਦੀ 12ਵੀਂ ਵਰ੍ਹੇਗੰਢ ਦੀ ਖੁਸ਼ੀ ‘ਚ ਸ਼ਾਹ ਸਤਿਨਾਮ ਜੀ ਧਾਮ ਵਿਖੇ ਨਾਮ ਚਰਚਾ ਦਾ ਕਣਕ ਦੀ ਵਾਢੀ ਦਾ ਸੀਜ਼ਨ ਤੇ ਅੱਗ ਵਰ੍ਹਾਉਂਦੇ ਸੂਰਜ ਦੇ ਬਾਵਜ਼ੂਦ ਲੱਖਾਂ ਦੀ ਗਿਣਤੀ ‘ਚ ਪੁੱਜੀ ਸਾਧ-ਸੰਗਤ ‘ਚ ਗਜ਼ਬ ਦਾ ਉਤਸ਼ਾਹ ਠਾਠਾਂ ਮਾਰ ਰਿਹਾ ਸੀ ਸਾਧ-ਸੰਗਤ ‘ਚ ਰੂਹਾਨੀ ਸਥਾਪਨਾ ਮਹੀਨੇ ਦਾ ਉਤਸ਼ਾਹ ਇਸ ਗੱਲ ਤੋਂ ਹੀ ਨਜ਼ਰ ਆ ਰਿਹਾ ਸੀ ਐਤਵਾਰ ਸ਼ਾਮ ਨੂੰ ਸਾਧ-ਸੰਗਤ ਵੱਡੀ ਗਿਣਤੀ ‘ਚ ਪਹੁੰਚਣੀ ਸ਼ੁਰੂ ਹੋ ਗਈ ਅਤੇ ਦੇਰ ਰਾਤ ਇਹ ਸਿਲਸਿਲਾ ਜਾਰੀ ਰਿਹਾ ਸਵੇਰ ਚੜ੍ਹਦਿਆਂ ਫਿਰ ਦੇਸ਼ ਭਰ ‘ਚੋਂ ਸਾਧ-ਸੰਗਤ ਬੱਸਾਂ, ਰੇਲ ਗੱਡੀਆਂ ਤੇ ਆਪਣੇ ਨਿੱਜੀ ਸਾਧਨਾਂ ਰਾਹੀਂ ਪਹੁੰਚਣੀ ਸ਼ੁਰੂ ਹੋ ਗਈ 11 ਵਜੇ ਨਾਮ ਚਰਚਾ ਦੀ ਕਾਰਵਾਈ ਸ਼ੁਰੂ ਹੋਈ ਤੇ 3 ਵਜੇ ਨਾਮ ਚਰਚਾ ਦੀ ਕਾਰਵਾਈ ਤੱਕ ਸਾਧ-ਸੰਗਤ ਦਾ ਆਉਣਾ ਜਾਰੀ ਰਿਹਾ
ਸ਼ਾਹ ਸਤਿਨਾਮ ਜੀ ਧਾਮ ਦੇ 35 ਏਕੜ ਦਾ ਮੁੱਖ ਪੰਡਾਲ ਖਚਾਖਚ ਭਰਨ ‘ਤੇ ਡੇਰੇ ਦੇ ਬਾਹਰ ਬਣੇ ਪੰਡਾਲਾਂ ‘ਚ ਵੀ ਸੰਗਤ ਹੀ ਸੰਗਤ ਨਜ਼ਰ ਆਈ ਚਾਰੇ ਪਾਸੇ ਵੱਖ-ਵੱਖ ਥਾਵਾਂ ‘ਤੇ ਟਰੈਫਿਕ ਗਰਾਊਂਡ ਬਣਾਏ ਸਰਸਾ ਸ਼ਹਿਰ ਤੋਂ 15 ਕਿੱਲੋਮੀਟਰ ਤੱਕ ਵੱਖ-ਵੱਖ ਸੜਕਾਂ ‘ਤੇ ਸੰਗਤ ਦੀਆਂ ਗੱਡੀਆਂ ਦਾ ਜਾਮ ਲੱਗਾ ਰਿਹਾ
ਨਾਮ ਚਰਚਾ ਦੌਰਾਨ ਅਨੇਕਾਂ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਤੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ ਇਸ ਦੌਰਾਨ ਲੋੜਵੰਦ ਬੱਚਿਆਂ ਨੂੰ ਸਾਈਕਲ ਤੇ ਅਪੰਗਾਂ ਨੂੰ ਟਰਾਈਸਾਈਕਲ ਵੰਡੇ ਗਏ ਨਾਮ ਚਰਚਾ ‘ਚ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ  (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਦਰਯੋਗ ਮਾਤਾ ਜੀ) ਤੇ ਆਦਰਯੋਗ ਸ਼ਾਹੀ ਪਰਿਵਾਰ ਦੇ ਸਮੂਹ ਮੈਂਬਰਾਂ ਸਮੇਤ ਵੱਡੀ ਗਿਣਤੀ ‘ਚ ਸਾਧ-ਸੰਗਤ ਮੌਜ਼ੂਦ ਰਹੀ ਨਾਮ ਚਰਚਾ ‘ਚ ਕਵੀਰਾਜਾਂ ਨੇ ਭਜਨਾਂ ਰਾਹੀਂ ਰਾਮ-ਨਾਮ ਦਾ ਗੁਣਗਾਨ ਕੀਤਾ ਇਸ ਦੌਰਾਨ ਸਾਧ-ਸੰਗਤ ਨੇ ਐੱਲਈਡੀ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਜੀ ਦਾ ਰਿਕਾਰਡਿਡ ਸਤਿਸੰਗ ਸਰਵਣ ਕੀਤਾ ਨਾਮ ਚਰਚਾ ਦੌਰਾਨ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਵੱਲੋਂ ਚਲਾਏ 134 ਮਾਨਵਤਾ ਭਲਾਈ ਦੇ ਕਾਰਜਾਂ ‘ਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਲਿਆ ਨਾਮ ਚਰਚਾ ਦੌਰਾਨ 9 ਨਵਜੋੜੇ ਇੱਕ-ਦੂਜੇ ਨੂੰ ਦਿਲਜੋੜ ਮਾਲਾ ਪਹਿਨਾ ਕੇ ਵਿਆਹ ਬੰਧਨ ‘ਚ ਬੱਝੇ ਸਮੂਹ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ‘ਚ ਪ੍ਰਸ਼ਾਦ ਤੇ ਲੰਗਰ ਛਕਾਇਆ ਗਿਆ ਜ਼ਿਕਰਯੋਗ ਹੈ ਕਿ 71 ਸਾਲ ਪਹਿਲਾਂ 29 ਅਪਰੈਲ 1948 ਨੂੰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ  ਜੀ ਇੰਸਾਂ ਵੱਲੋਂ 29 ਅਪਰੈਲ 2007 ਨੂੰ ‘ਜਾਮ-ਏ-ਇੰਸਾਂ ਗੁਰੂ ਕਾ’ ਦੀ ਸ਼ੁਰੂਆਤ ਕੀਤੀ ਗਈ ਦੇਸ਼ ਤੇ ਦੁਨੀਆ ਭਰ ‘ਚ ਮੌਜ਼ੂਦ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਰ ਸਾਲ ਇਨ੍ਹਾਂ ਮੁਬਾਰਕ ਦਿਵਸਾਂ ਨੂੰ ਮਾਨਵਤਾ ਭਲਾਈ ਕਾਰਜ ਕਰਕੇ ਮਨਾਉਂਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਧ-ਸੰਗਤ ਦੀ ਸ਼ਰਧਾ ਅਥਾਹ, ਚੱਲੇ ਭਲਾਈ ਕਾਰਜਾਂ ਤੇ ਸਿਮਰਨ ਦਾ ਪ੍ਰਵਾਹ
ਪੰਜਾਬ ‘ਚ ਮੋਗਾ ਬਲਾਕ ਰਿਹਾ ਮੋਹਰੀ
ਟਾਪ-10 ‘ਚ ਹਰਿਆਣਾ ਦੇ 7 ਤਾਂ ਪੰਜਾਬ ਦੇ 3 ਬਲਾਕ ਸ਼ਾਮਲ
ਸਰਸਾ (ਸੱਚ ਕਹੂੰ ਨਿਊਜ਼) ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਫਿਰ ਹਰਿਆਣਾ ਦੇ ਜ਼ਿਲ੍ਹਾ ਕੈਥਲ ਬਲਾਕ ਦੀ ਸਾਧ-ਸੰਗਤ ਨੇ ਇੱਕ ਵਾਰ ਫਿਰ ਪਹਿਲਾ ਸਥਾਨ ਹਾਸਲ ਕੀਤਾ ਹੈ
ਹਰਿਆਣਾ ਦੇ ਹੀ ਬਲਾਕ ਸਰਸਾ ਨੇ ਇਸ ਵਾਰ ਵੀ ਦੂਜਾ ਤੇ ਬਲਾਕ ਕਲਿਆਣ ਨਗਰ ਨੇ ਤੀਜਾ ਸਥਾਨ ਹਾਸਲ ਕੀਤਾ ਟਾਪ-10 ਦੀ ਗੱਲ ਕਰੀਏ ਤਾਂ ਇਸ ਵਾਰ ਹਰਿਆਣਾ ਦੇ 7 ਬਲਾਕ ਤਾਂ ਪੰਜਾਬ ਦੇ 3 ਬਲਾਕਾਂ ਨੇ ਟਾਪ 10 ‘ਚ ਜਗ੍ਹਾ ਬਣਾਈ ਹੈ ਪੂਰੇ ਦੇਸ਼ ਦੀ ਗੱਲ ਕਰੀਏ ਤਾਂ 405 ਬਲਾਕਾਂ ਦੇ 449483 ਸੇਵਾਦਾਰਾਂ ਨੇ 1839472 ਘੰਟੇ ਰਾਮ ਨਾਮ ਦਾ ਜਾਪ ਕੀਤਾ ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈਥਲ ਦੇ 10752 ਸੇਵਾਦਾਰਾਂ ਨੇ 151445 ਘੰਟੇ ਸਿਮਰਨ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਬਲਾਕ ਸਰਸਾ ਦੇ 147079 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ
ਗੱਲ ਜੇਕਰ ਵਿਦੇਸ਼ਾਂ ਦੀ ਕਰੀਏ ਤਾਂ 257 ਸੇਵਾਦਾਰਾਂ ਨੇ 1465 ਘੰਟੇ ਸਿਮਰਨ ਕੀਤਾ ਜਿਸ ‘ਚ ਅਸਟਰੇਲੀਆ ਦੇ ਮੈਲਬੌਰਨ ਨੇ ਪਹਿਲਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਕਤਰ, ਨਿਊਜ਼ੀਲੈਂਡ, ਦੁਬਈ, ਰੋਮ, ਕੈਨਗੇਰੀ, ਕੁਵੈਤ, ਇੰਗਲੈਂਡ, ਸਿਪਰਸ, ਕੈਨਬੇਰਾ, ਆਬੂ ਧਾਬੀ, ਬਿਜਿੰਗ, ਸਿੰਗਾਪੁਰ, ਨੇਪਾਲ, ਬ੍ਰਿਸਬੇਨ ‘ਚ ਵੱਡੀ ਗਿਣਤੀ ‘ਚ ਸੇਵਾਦਾਰਾਂ ਨੇ ਸਿਮਰਨ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਨ ਨਾਲ ਲੜਨਾ ਵੀ ਭਗਤੀ ਹੈ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੇ ਸਾਰੇ ਸਰੀਰਾਂ ‘ਚੋਂ ਮਨੁੱਖ ਨੂੰ ਬਿਲਕੁਲ ਵੱਖਰਾ ਬਣਾਇਆ ਹੈ ਇਸ ਦੇ ਅੰਦਰ ਜਿੰਨਾ ਦਿਮਾਗ, ਸੋਚਣ-ਸਮਝਣ ਦੀ ਸ਼ਕਤੀ ਹੈ, ਕਿਸੇ ਹੋਰ ਪ੍ਰਾਣੀ ‘ਚ ਨਹੀਂ ਆਤਮਾ ਨੂੰ ਮਨੁੱਖੀ ਜਨਮ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ, ਆਤਮਾ ਨੂੰ ਆਵਾਗਮਨ, ਜਨਮ-ਮਰਨ ਤੋਂ ਅਜ਼ਾਦ ਕਰਵਾਉਣ ਲਈ ਮਿਲਿਆ ਹੈ। ਮਨੁੱਖੀ ਸਰੀਰ ‘ਚ ਜੇਕਰ ਜੀਵ-ਆਤਮਾ ਪ੍ਰਭੂ-ਪਰਮਾਤਮਾ ਦਾ ਨਾਮ ਲਵੇ, ਓਮ, ਹਰੀ, ਅੱਲ੍ਹਾ, ਵਾਹਿਗੁਰੂ ਦੀ ਭਗਤੀ-ਇਬਾਦਤ ਕਰੇ ਤਾਂ ਬਹੁਤ ਸਾਰੇ ਭਿਆਨਕ ਕਰਮ ਕੱਟ ਜਾਂਦੇ ਹਨ ਇਨਸਾਨ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਜਾਂਦਾ ਹੈ ਸਫ਼ਲਤਾ ਇਨਸਾਨ ਦੇ ਕਦਮ ਚੁੰਮਦੀ ਹੈ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਇਨਸਾਨ ਸਤਿਸੰਗ ‘ਚ ਆ ਕੇ ਅਮਲ ਕਰੇ।
ਇਹ ਵੀ ਪੜ੍ਹੋ : WTC Final : ਅਸਟਰੇਲੀਆ ਨੂੰ 296 ਦੌੜਾਂ ਦੀ ਲੀੜ, 6 ਵਿਕਟਾਂ ਬਾਕੀ
ਪੂਜਨੀਕ ਗੁਰੂ  ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਚੁਗਲੀ, ਨਿੰਦਿਆ, ਲੱਤ-ਖਿਚਾਈ, ਕਿਸੇ ਦਾ ਬੁਰਾ ਸੋਚਣ, ਕਰਨ ‘ਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਕਾਮ-ਵਾਸ਼ਨਾ, ਕਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ‘ਚ ਪੈ ਕੇ ਮਨੁੱਖੀ ਜਨਮ ਨੂੰ ਤਬਾਹ ਨਹੀਂ ਕਰਨਾ ਚਾਹੀਦਾ, ਸਗੋਂ ਇਨ੍ਹਾਂ ਬੁਰਾਈਆਂ ਤੋਂ  ਆਪਣੇ-ਆਪ ਨੂੰ ਬਚਾਉਣਾ ਚਾਹੀਦਾ ਹੈ ਜਿਵੇਂ ਤੁਸੀਂ ਗੱਡੀ ਚਲਾ ਰਹੇ ਹੋ ਤੇ ਅੱਗੇ ਇੱਕ ਪਾਸੇ ਦਲਦਲ ਹੋਵੇ ਅਤੇ ਦੂਜੇ ਪਾਸੇ ਟੋਏ ਹੋਣ ਤਾਂ ਤੁਸੀਂ ਬੜੇ ਆਰਾਮ ਨਾਲ, ਧਿਆਨ ਨਾਲ ਗੱਡੀ ਚਲਾਉਂਦੇ ਹੋ ਕਿ ਗੱਡੀ ਨਾ ਤਾਂ ਟੋਏ ‘ਚ ਜਾਵੇ ਅਤੇ ਨਾ ਹੀ ਦਲਦਲ ‘ਚ ਫਸੇ।
ਜੇਕਰ ਧਿਆਨ ਨਾਲ ਚਲਾਉਗੇ ਤਾਂ ਤੁਸੀਂ ਸਹੀ-ਸਲਾਮਤ ਨਿਕਲ ਜਾਓਗੇ ਜੇਕਰ ਲਾਪਰਵਾਹੀ ਨਾਲ, ਇੱਧਰ-ਉੱਧਰ ਦੀਆਂ ਗੱਲਾਂ ਕਰਦੇ ਜਾਓਗੇ ਤਾਂ ਗੱਡੀ ਜਾਂ ਤਾਂ ਟੋਏ ‘ਚ ਡਿੱਗ ਜਾਵੇਗੀ ਜਾਂ ਦਲਦਲ ‘ਚ ਫਸ ਜਾਵੇਗੀ ਤਾਂ ਉਸੇ ਤਰ੍ਹਾਂ ਮਨ ਤੇ ਮਾਇਆ ਕਾਲ ਨੇ ਬਣਾਏ ਹਨ ਅਤੇ ਜ਼ਿੰਦਗੀ ਰੂਪੀ ਗੱਡੀ ‘ਤੇ ਜੇਕਰ ਮਨ ਸਵਾਰ ਹੈ ਤਾਂ ਇਨਸਾਨ ਇਨ੍ਹਾਂ ‘ਚ ਡਿੱਗ ਪਵੇਗਾ ਕਾਮ-ਵਾਸ਼ਨਾ, ਕਰੋਧ, ਲੋਭ, ਮੋਹ,ਹੰਕਾਰ, ਮਨ-ਮਾਇਆ ਰੂਪੀ ਦਲਦਲ ‘ਚ ਤੁਹਾਡੀ ਆਤਮਾ ਫੱਸ ਜਾਵੇਗੀ ਜੇਕਰ ਤੁਸੀਂ ਧਿਆਨ ਨਾਲ ਭਾਵ ਸਿਮਰਨ, ਭਗਤੀ-ਇਬਾਦਤ ਕਰੋਗੇ, ਗੁਰੂ, ਪੀਰ-ਫ਼ਕੀਰ ਜਿਹੋ-ਜਿਹੀ ਟਰੇਨਿੰਗ ਦਿੰਦਾ ਹੈ,  ਓਵੇਂ ਡਰਾਈਵਰ ਬਣ ਕੇ ਜ਼ਿੰਦਗੀ ਗੁਜ਼ਾਰੋਗੇ ਤਾਂ ਤੁਸੀਂ ਨਾ ਤਾਂ ਦਲਦਲ ‘ਚ ਫਸੋਗੇ ਤੇ ਨਾ ਹੀ ਕਦੇ ਟੋਇਆਂ ‘ਚ ਗੱਡੀ ਡਿੱਗੇਗੀ, ਕਿਉਂਕਿ ਪੀਰ-ਫ਼ਕੀਰ ਇਨ੍ਹਾਂ ਰਾਹਾਂ ਦੇ ਮਾਹਿਰ ਹੁੰਦੇ ਹਨ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਫ਼ਕੀਰਾਂ ਦੇ ਬਚਨਾਂ ‘ਤੇ ਚੱਲਣਾ ਬੜਾ ਮੁਸ਼ਕਿਲ ਵੀ ਹੈ ਕਿਉਂਕਿ ਮਨ ਬੜੇ ਰੋੜੇ ਅਟਕਾਉਂਦਾ ਹੈ ਅਜਿਹੇ-ਅਜਿਹੇ ਲੋਕ ਜੋ ਭਗਤੀ ‘ਚ ਲੱਗਦੇ ਹਨ, ਬੜੇ ਭਗਤ ਲੱਗਦੇ ਹਨ, ਪਰ ਜਦੋਂ ਮਨ ਦਾਅ ਚਲਾਉਂਦਾ ਹੈ ਤਾਂ ਭਗਤੀ ਧਰੀ-ਧਰਾਈ ਰਹਿ ਜਾਂਦੀ ਹੈ ਕਿਉਂਕਿ ਨਿੰਦਿਆ-ਚੁਗਲੀ, ਵਿਅਰਥ, ਫਜ਼ੂਲ ਦੀਆਂ ਗੱਲਾਂ ਇਨਸਾਨ ਨੂੰ ਕਿਤੋਂ ਦਾ ਨਹੀਂ ਛੱਡਦੀਆਂ ਇੰਜ ਜੋ ਵੀ ਕਰਦੇ ਹਨ ਉਹ ਕਦੇ ਵੀ ਰੂਹਾਨੀਅਤ ‘ਚ ਮਾਲਕ, ਸਤਿਗੁਰੂ ਦੀ ਦਇਆ-ਮਿਹਰ ਦੇ ਕਾਬਲ ਨਹੀਂ ਬਣ ਸਕਦੇ ਇਸ ਲਈ ਮਨ ਨਾਲ ਲੜੋ ਤੇ ਸੇਵਾ-ਸਿਮਰਨ ਕਰੋ।