Vision - Sach Kahoon Punjabi

ਸੱਚੇ ਦਿਲੋਂ ਯਾਦ ਕਰਨ ਨਾਲ ਜ਼ਰੂਰ ਹੁੰਦੇ ਹਨ ਰੱਬ ਦੇ ਦਰਸ਼ਨ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਗੁਰੂ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਜਿਸ ਦੇ ਕਰੋੜਾਂ ਨਾਮ ਹਨ। ਜੋ ਵੀ ਕੋਈ ਉਸ ਨੂੰ ਸੱਚੇ ਦਿਲ ਨਾਲ ਯਾਦ ਕਰਦਾ ਹੈ, ਭਾਵੇਂ ਉਹ ਕਿਤੇ ਵੀ ਹੋਵੇ, ਉਹ ਸਤਿਗੁਰੂ ਮੌਲਾ ਦਰਸ਼-ਦੀਦਾਰ ਜ਼ਰੂਰ ਦਿੰਦਾ ਹੈ। ਇਨਸਾਨ ਦੀ ਭਾਵਨਾ ਸ਼ੁੱਧ ਹੋਵੇ, ਇਨਸਾਨ ਦੇ ਵਿਚਾਰ ਸ਼ੁੱਧ ਹੋਣ, ਕਿਤੇ ਜਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਸਭ ਦੇ ਅੰਦਰ ਮੌਜ਼ੂਦ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਹ ਅੰਦਰੋਂ ਹੀ ਨਜ਼ਾਰੇ ਦਿਖਾ ਦਿੰਦਾ ਹੈ, ਅੰਦਰ ਹੀ ਦਰਸ਼-ਦੀਦਾਰ ਨਾਲ ਨਿਵਾਜ ਦਿੰਦਾ ਹੈ ਉਹ ਰਹਿਮੋ-ਕਰਮ ਦਾ ਮਾਲਕ ਹੈ, ਦਇਆ ਦਾ ਸਾਗਰ ਹੈ, ਕਿਸੇ ਚੀਜ਼ ਦੀ ਉਸ ਕੋਲ ਕੋਈ ਘਾਟ ਨਹੀਂ ਹੈ। (Saint Dr MSG)

ਸੋਨੇ ‘ਤੇ ਸੁਹਾਗਾ ਹੈ ਸੇਵਾ ਦੇ ਨਾਲ ਕੀਤਾ ਗਿਆ ਸਿਮਰਨ : Saint Dr MSG

ਆਪ ਜੀ ਫ਼ਰਮਾਉਂਦੇ ਹਨ ਕਿ ਬਹੁਤ ਹੀ ਭਾਗਾਂ ਵਾਲੇ ,ਨਸੀਬਾਂ ਵਾਲੇ ਜੀਵ ਹੁੰਦੇ ਹਨ ਜੋ ਇਸ ਕਲਿਯੁਗ ‘ਚ ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਕਰਦੇ ਹਨ ਜਾਂ ਮਾਲਕ ਦੇ ਕਿਸੇ ਵੀ ਰੂਪ ‘ਚ ਦਰਸ਼-ਦੀਦਾਰ ਕਰ ਲਿਆ ਕਰਦੇ ਹਨ। ਪੂਜੀਨਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਿਵੇਂ-ਜਿਵੇਂ ਭਗਤੀ ਕਰਦਾ ਜਾਂਦਾ ਹੈ ਉਵੇਂ-ਉਵੇਂ ਮਾਲਕ ਦਾ ਰਹਿਮੋ-ਕਰਮ ਵਰਸਦਾ ਹੈ।  ਜੇਕਰ ਇਨਸਾਨ ਅੰਦਰ ਬਾਹਰ ਭਾਵਨਾ ਸ਼ੁੱਧ ਕਰ ਲੈਂਦਾ ਹੈ, ਬਚਨਾਂ ‘ਤੇ ਪੱਕਾ ਰਹਿੰਦਾ ਹੈ, ਘੱਟੋ-ਘੱਟ ਘੰਟਾ ਸਵੇਰੇ-ਸ਼ਾਮ ਸਿਮਰਨ ਕਰਦਾ ਹੈ, ਵਿਹਾਰ ਦਾ ਸੱਚਾ ਹੈ ਤਾਂ ਇੱਕ ਦਿਨ ਉਸ ਨੂੰ ਨੂਰੀ ਸਰੂਪ ਦੇ ਦਰਸ਼ਨ ਹੁੰਦੇ ਹਨ, ਜ਼ਰੂਰ ਉਸ ਦਾ ਦਸਵਾਂ ਦੁਆਰ ਖੁੱਲ੍ਹ ਜਾਂਦਾ ਹੈ। (Saint Dr MSG)

ਇਨਸਾਨ ਬਚਨਾਂ ਦਾ ਪੱਕਾ ਹੈ, ਥੋੜ੍ਹਾ ਸਿਮਰਨ ਕਰਦਾ ਹੈ, ਸੇਵਾ ਕਰਦਾ ਹੈ, ਵਿਹਾਰ ਦਾ ਵੀ ਠੀਕ-ਠਾਕ ਹੈ ਤਾਂ ਕਦੇ ਨਾ ਕਦੇ ਜ਼ਰੂਰ ਦਰਸ਼-ਦੀਦਾਰ ਹੁੰਦੇ ਹਨ, ਭਾਵੇਂ ਉਹ ਨੂਰੀ ਨਾ ਹੋਵੇ ਪਰ ਦਰਸ਼ਨ ਹੁੰਦੇ ਹਨ।  ਜਿਨ੍ਹਾਂ ਨੂੰ ਦ੍ਰਿੜ ਯਕੀਨ ਹੈ, ਬਹੁਤ ਹੀ ਵਿਸ਼ਵਾਸ ਪੱਕਾ ਹੈ, ਬਚਨਾਂ ‘ਤੇ ਪੱਕੇ ਹਨ ਉਨ੍ਹਾਂ ਨੂੰ ਮਾਲਕ ਦੇ ਨਜ਼ਾਰੇ ਨਜ਼ਰ ਆ ਜਾਇਆ ਕਰਦੇ ਹਨ । ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਕਲਿਯੁਗ ‘ਚ ਜੇਕਰ ਨੂਰੀ ਸਵਰੂਪ ਦੇਖਣਾ ਹੋਵੇ, ਦ੍ਰਿੜ ਯਕੀਨ ਹੋਵੇ, ਬਚਨਾਂ ਦੇ ਪੱਕੇ ਹੋ, ਸਿਮਰਨ ਦੇ ਪੱਕੇ ਹੋ, ਸੇਵਾ ਕਰਦੇ ਹੋ, ਵਿਹਾਰ ਦੇ ਸੱਚੇ ਹੋ, ਅੰਦਰ ਸ਼ੁੱਧ ਬਾਹਰ ਵੀ ਸ਼ੁੱਧ ਭਾਵਨਾ ਦੇ ਤੁਸੀਂ ਮਾਲਕ ਹੋ ਤਾਂ ਯਕੀਨ ਮੰਨੋ ਨੂਰੀ ਸਰੂਪ ਹੀ ਨਹੀਂ, ਪਹਿਲਾਂ ਦਸਵਾਂ ਦੁਆਰ ਖੁੱਲ੍ਹੇਗਾ, ਫਿਰ ਨੂਰੀ ਸਰੂਪ ਨਜ਼ਰ ਆਵੇਗਾ ਤੇ ਮਾਲਕ ਦੀ ਅਨਹਦ ਨਾਦ ਤੁਹਾਨੂੰ ਮਾਲਕ ਤੱਕ ਜ਼ਰੂਰ ਲੈ ਜਾਵੇਗੀ। (Saint Dr MSG)

ਕਿੰਨਾ ਸਮਾਂ ਲੱਗਦਾ ਹੈ, ਸਮਾਂ ਸੀਮਾ ਕੋਈ ਨਹੀਂ ਹੈ, ਕੁਝ ਕਿਹਾ ਨਹੀਂ ਜਾ ਸਕਦਾ, ਕਿੰਨੇ ਸਮੇਂ ਤੱਕ ਤੁਸੀਂ ਮਾਲਕ ਦੇ ਨੂਰੀ ਸਰੂਪ  ਦੇ ਦਰਸ਼-ਦੀਦਾਰ ਕਰ ਸਕਦੇ ਹੋ, ਪਰ ਇਹ ਸੱਚ ਹੈ ਕਿ ਇੱਕ ਦਿਨ ਉਹ ਨਜ਼ਰ ਜ਼ਰੂਰ ਆਉਂਦਾ ਹੈ ਇਸ ਲਈ ਸਿਮਰਨ ਕਰੋ, ਭਗਤੀ-ਇਬਾਦਤ ਕਰੋ, ਬਚਨਾਂ ਦੇ ਪੱਕੇ, ਵਿਹਾਰ ਦੇ ਸੱਚੇ ਬਣੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਹਮੇਸ਼ਾਂ ਇਹ ਧਿਆਨ ਰੱਖੇ ਕਿ ਉਸਦੇ ਵਿਹਾਰ ਨਾਲ ਕਦੇ ਕੋਈ ਦੁਖੀ ਨਾ ਹੋਵੇ, ਕਦੇ ਕੋਈ ਪਰੇਸ਼ਾਨ ਨਾ ਹੋਵੇ ਵਿਹਾਰ ਦਾ ਸੱਚਾ ਬਣ ਕੇ ਜੋ ਬਚਨਾਂ ‘ਤੇ ਚੱਲਿਆ ਕਰਦੇ ਹਨ, ਉਹ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ ਇੱਕ ਦਿਨ ਜ਼ਰੂਰ ਬਣ ਜਾਂਦੇ ਹਨ। (Saint Dr MSG)

ਫੌਜ ਦੇ 78ਵੇਂ ਸਥਾਵਨਾ ਦਿਵਸ ਦੀ ਦਿੱਤੀ ਵਧਾਈ | Saint Dr MSG

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸੀਆਰਪੀਐੱਫ ਦੇ ਜਵਾਨਾਂ ਨੂੰ 78ਵੇਂ ਸਥਾਪਨਾ ਦਿਵਸ ‘ਤੇ ਵਧਾਈ ਦਿੱਤੀ।  ਪੂਜਨੀਕ ਗੁਰੂ ਜੀ ਨੇ ਟਵੀਟ ਕੀਤਾ ਕਿ ਦੇਸ਼ ਲਈ ਅਣਥੱਕ ਕੋਸ਼ਿਸਾਂ ਤੇ ਸ਼ਲਾਘਾਯੋਗ ਸੇਵਾਵਾਂ ਲਈ ਤੁਹਾਨੂੰ ਸੈਲੂਟ ਤੇ ਸ਼ੁੱਭਕਾਮਨਾਵਾਂ। (Saint Dr MSG)

ਸਿੱਧੂ ਵੱਲੋਂ ਸ਼ਹਿਰਾਂ ਤੇ ਸੱਭਿਆਚਾਰ ਲਈ ਵਿਜ਼ਨ ਡਾਕੂਮੈਂਟ ਜਾਰੀ
30 ਜੂਨ ਤੱਕ ਸਾਰੇ ਸ਼ਹਿਰ ਤੇ ਕਸਬੇ ਹੋਣਗੇ ‘ਖੁੱਲੇ ਵਿੱਚ ਪਖਾਨੇ ਤੋਂ ਮੁਕਤ’

‘ਸੱਭਿਆਚਾਰ ਤੋਂ ਰੋਜ਼ਗਾਰ’ ਰਾਹੀਂ ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਅਤੇ ਪੈਰਾਂ ਸਿਰ ਕੀਤਾ ਜਾਵੇਗਾ

ਚਾਰ ਵੱਡੇ ਸ਼ਹਿਰਾਂ ਤੇ ਤਿੰਨ ਕਸਬਿਆਂ ਦਾ ਹੋਵੇਗਾ ਫੋਰੈਂਸਿਕ ਆਡਿਟ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੇ ਦੋਵੇਂ ਵਿਭਾਗਾਂ ਸਥਾਨਕ ਸਰਕਾਰਾਂ ਅਤੇ ਸੱਭਿਆਚਾਰ ਤੇ ਸੈਰ ਸਪਾਟਾ ਵੱਲੋਂ ਹੁਣ ਤੱਕ ਦੇ ਕੀਤੇ ਕੰਮਾਂ ਦਾ ਵਿਸਥਾਰ ਵਿੱਚ ਵੇਰਵਾ ਦਿੰਦਿਆਂ ਭਵਿੱਖ ਦੀਆਂ ਯੋਜਨਾਵਾਂ ਦਾ ਵੀ ਖੁਲਾਸਾ ਕੀਤਾ। ਉਨ੍ਹਾਂ ਦੋਵੇਂ ਵਿਭਾਗਾਂ ਦਾ ‘ਵਿਜ਼ਨ ਡਾਕੂਮੈਂਟ’ (ਭਵਿੱਖੀ ਯੋਜਨਾਵਾਂ) ਜਾਰੀ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਦਾ ਸਲੋਗਨ ‘ਕੈਪਟਨ ਸਰਕਾਰ, ਲੋਕਾਂ ਦੇ ਦੁਆਰ’ ਅਤੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦਾ ਸਲੋਗਨ ‘ਸੱਭਿਆਚਾਰ ਤੋਂ ਰੁਜ਼ਗਾਰ’ ਰੱਖਿਆ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਅਗਵਾਈ ਸਦਕਾ ਦੋਵੇਂ ਵਿਭਾਗਾਂ ਵਿੱਚ ਵਿਕਾਸ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਸਿੱਧੂ ਨੇ ਕਿਹਾ ਕਿ ਸ਼ਹਿਰੀਆਂ ਨੂੰ ਘਰ ਬੈਠਿਆਂ ਪ੍ਰਸ਼ਾਸਕੀ ਸੇਵਾਵਾਂ ਦੇਣ ਲਈ ਈ-ਗਵਰਨੈਂਸ ਪ੍ਰੋਜੈਕਟ ਮਾਰਚ 2018 ਤੋਂ ਸ਼ੁਰੂ ਕੀਤਾ ਜਾ ਰਿਹਾ ਜਿਹੜਾ ਦਸੰਬਰ 2018 ਤੱਕ ਲਾਗੂ ਹੋ ਜਾਵੇਗਾ। ਆਨ-ਲਾਈਨ ਨਕਸ਼ੇ ਪਾਸ ਕਰਨ ਦਾ ਕੰਮ ਇਸੇ ਮਹੀਨੇ ਸ਼ੁਰੂ ਹੋ ਜਾਵੇਗਾ ਜਿਹੜਾ ਇਸ ਸਾਲ ਸਤੰਬਰ ਮਹੀਨੇ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਪਾਰਦਰਸ਼ੀ ਤੇ ਸੁਖਾਲੀਆਂ ਸੇਵਾਵਾਂ ਮਿਲਣਗੀਆਂ।

ਇਹ ਵੀ ਪੜ੍ਹੋ : ਸੁਰੱਖਿਆ ਕਰਮਚਾਰੀਆਂ ਕੋਲ ਵੀ ਮੌਜੂਦ ਸੀ ਪਿਸਤੌਲ, ਬਾਵਜੂਦ ਹੋਈ ਕਰੋੜਾਂ ਦੀ ਲੁੱਟ : ਕਮਿਸ਼ਨਰ ਸਿੱਧੂ

ਉਨ੍ਹਾਂ ਦੱਸਿਆ ਕਿ ਸ਼ਹਿਰੀਆਂ ਇਕਾਈਆਂ ਨੂੰ ਜਵਾਬਦੇਹ ਬਣਾਉਣ ਅਤੇ ਪਿਛਲੇ ਸਮੇਂ ਵਿੱਚ ਹੋਏ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਲਈ ਇਸੇ ਮਹੀਨੇ ਤੋਂ ਫੋਰੈਂਸਿਕ ਆਡਿਟ ਸ਼ੁਰੂ ਹੋ ਰਿਹਾ ਹੈ ਅਤੇ ਪਹਿਲੇ ਪੜਾਅ ਵਿੱਚ ਚਾਰ ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਪਟਿਆਲਾ ਤੇ ਲੁਧਿਆਣਾ ਦੇ ਨਗਰ ਨਿਗਮਾਂ ਅਤੇ ਨਗਰ ਸੁਧਾਰ ਟਰੱਸਟਾਂ ਅਤੇ ਤਿੰਨ ਮਿਉਂਸਪੈਲਟੀਆਂ ਖਰੜ, ਜ਼ੀਰਕਪੁਰ ਤੇ ਰਾਜਪੁਰਾ ਤੋਂ ਇਹ ਕੰਮ ਸ਼ੁਰੂ ਹੋਵੇਗਾ, ਜਿਸ ਨੂੰ ਸਤੰਬਰ ਮਹੀਨੇ ਤੱਕ ਮੁਕੰਮਲ ਕਰ ਲਿਆ ਜਾਵੇਗਾ।

ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਬੀ.ਆਰ.ਟੀ.ਐਸ. ਪ੍ਰੋਜੈਕਟ ਲਈ 495 ਕਰੋੜ ਰੁਪਏ ਜਾਰੀ ਹੋ ਗਏ ਹਨ ਅਤੇ ਇਸ ਨਾਲ 31 ਕਿਲੋਮੀਟਰ ਦੇ ਘੇਰੇ ਅੰਦਰ ਤਿੰਨ ਕੋਰੀਡਰ ਬਣਨਗੇ। ਸ਼ਹਿਰਾਂ ਦੇ ਸਰਵ ਪੱਖੀ ਵਿਕਾਸ ਲਈ ਸਥਾਨਕ ਇਕਾਈਆਂ ਨੂੰ ਆਰਥਿਕ ਤੌਰ ‘ਤੇ ਨਿਰਭਰ ਬਣਾਉਣ ਲਈ ਨਵੀਂ ਇਸ਼ਤਿਹਾਰ ਨੀਤੀ ਲਿਆਂਦੀ ਜਾ ਰਹੀ ਹੈ ਜੋ ਇਸੇ ਮਹੀਨੇ ਤਿਆਰ ਕਰ ਕੇ ਅਪਰੈਲ ਮਹੀਨੇ ਤੱਕ ਲਾਗੂ ਕੀਤੀ ਜਾਵੇਗੀ। ਸ਼ਹਿਰਾਂ ਵਿੱਚ ਜੀ.ਆਈ.ਐਸ. ਦੀ ਸਹਾਇਤਾ ਨਾਲ ਸ਼ਹਿਰਾਂ ਦੇ ਮਾਸਟਰ ਪਲਾਨ ਨੋਟੀਫਾਈ ਕੀਤੇ ਜਾ ਰਹੇ ਹਨ। 16 ਅਮਰੁਤ ਸ਼ਹਿਰਾਂ ਵਿੱਚ 31 ਜਨਵਰੀ ਤੱਕ ਜੀ.ਆਈ.ਐਸ. ਅਧਾਰਿਤ ਮਾਸਟਰ ਪਲਾਨ ਦਾ ਕੰਮ ਸ਼ੁਰੂ ਹੋ ਜਾਵੇਗਾ।

ਸ਼ਹਿਰਾਂ ਵਿੱਚ ਇਕਸਾਰ ਇਮਾਰਤਾਂ ਦੇ ਨਿਰਮਾਣ ਲਈ ਯੂਨੀਫਾਈਡ ਬਿਲਡਿੰਗ ਬਾਏਲਾਜ਼ ਬਣਾਏ ਜਾ ਰਹੇ ਹਨ ਜਿਹੜੇ ਮਈ ਮਹੀਨੇ ਤੱਕ ਬਣਾ ਲਏ ਜਾਣਗੇ। ਸ਼ਹਿਰਾਂ ਵਿੱਚ ਪਾਰਕਿੰਗ ਦੀ ਵਿਵਸਥਾ ਦੇ ਸੁਚੱਜੇ ਪ੍ਰਬੰਧਾਂ ਲਈ ਨੀਤੀ ਤਿਆਰ ਕੀਤੀ ਜਾ ਰਹੀ ਹੈ ਜੋ ਅਪਰੈਲ ਮਹੀਨੇ ਤੱਕ ਲਾਗੂ ਹੋ ਜਾਵੇਗੀ। ਸ਼ਹਿਰਾਂ ਵਿੱਚ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਵੀ ਨੀਤੀ ਬਣਾਈ ਜਾ ਰਹੀ ਹੈ। 31 ਦਸੰਬਰ 2017 ਤੱਕ 46 ਸ਼ਹਿਰੀਆਂ ਸਥਾਨਕ ਇਕਾਈਆਂ ਨੂੰ ‘ਖੁੱਲ੍ਹੇ ਵਿੱਚ ਸੌਚ ਤੋਂ ਮੁਕਤ’ ਕਰ ਦਿੱਤਾ ਹੈ ਅਤੇ 100 ਹੋਰ ਸ਼ਹਿਰਾਂ ਨੂੰ ਆਉਂਦੀ 31 ਮਾਰਚ ਤੱਕ ਕਰ ਦਿੱਤਾ ਜਾਵੇਗਾ ਅਤੇ ਸਾਰੇ ਸ਼ਹਿਰ 30 ਜੂਨ ਤੱਕ ਹੋ ਜਾਣਗੇ।

ਇਹ ਵੀ ਪੜ੍ਹੋ : ਅਣਪਛਾਤਿਆਂ ਵੱਲੋਂ ਡਾਕਟਰ ਦਾ ਕਤਲ, ਘਰ ਵਿੱਚੋਂ ਲੈ ਗਏ ਨਕਦੀ

ਸਿੱਧੂ ਨੇ ਕਿਹਾ ਕਿ ਤਿੰਨ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਸਮਾਰਟ ਸਿਟੀ ਅੰਦਰ ਕਵਰ ਹਨ, ਇਨ੍ਹਾਂ ਸ਼ਹਿਰਾਂ ਲਈ ਕੇਂਦਰ ਵੱਲੋਂ 350 ਕਰੋੜ ਰੁਪਏ ਖ਼ਰਚੇ ਜਾਣਗੇ, ਜਿਸ ਲਈ ਪੰਜਾਬ ਨੇ ਵੀ 50 ਕਰੋੜ ਰੁਪਏ ਦਾ ਹਿੱਸਾ ਪਾਇਆ ਹੈ। ਹੁਣ ਤੱਕ 87 ਫੀਸਦੀ ਸ਼ਹਿਰੀ ਵਸੋਂ ਨੂੰ ਸਾਫ ਪੀਣ ਵਾਲਾ ਪਾਣੀ ਦਿੱਤਾ ਜਾ ਰਿਹਾ ਹੈ ਅਤੇ 73 ਫੀਸਦੀ ਨੂੰ ਸੀਵਰੇਜ ਦੀ ਸਹੂਲਤ ਹਾਸਲ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦਾ ਟੀਚਾ 100 ਫੀਸਦੀ ਵਸੋਂ ਪਾਣੀ ਤੇ ਸੀਵਰੇਜ ਹੇਠ ਕਵਰ ਕਰਨਾ ਹੈ। ਚਾਰ ਵੱਡੇ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਤੇ ਪਟਿਆਲਾ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ, ਜਿਸ ਲਈ ਚਾਰ ਵੱਡੇ ਸ਼ਹਿਰਾਂ ਦੇ ਲਈ ਕ੍ਰਮਵਾਰ 1708 ਕਰੋੜ ਰੁਪਏ, 2874 ਕਰੋੜ ਰੁਪਏ, 2000 ਕਰੋੜ ਰੁਪਏ ਤੇ 7171 ਕਰੋੜ ਦਾ ਪ੍ਰਾਜੈਕਟ ਹੈ।

ਸਿੱਧੂ ਨੇ ਕਿਹਾ ਕਿ ਵਿਭਾਗ ਵੱਲੋਂ ਸੂਬੇ ਦੀ ਜਵਾਨੀ ਨੂੰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਅਤੇ ਉਨ੍ਹਾਂ ਲਈ ਸੱਭਿਆਚਾਰ ਤੋਂ ਰੋਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਵਿਆਪਕ ਸੱਭਿਆਚਾਰਕ ਨੀਤੀ ਬਣਾਈ ਗਈ, ਜਿਸ ਨੂੰ ਬਣਾਉਣ ਵਾਲਾ ਪੰਜਾਬ ਦੇਸ਼ ਦਾ ਮਨੀਪੁਰ ਤੋਂ ਬਾਅਦ ਦੂਜਾ ਸੂਬਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਸੈਰ-ਸਪਾਟਾ ਤੇ ਮੈਡੀਕਲ ਸੈਰ-ਸਪਾਟਾ ਨੀਤੀ ਵੀ ਤਿਆਰ ਹੈ ਜਿਸ ਨੂੰ ਜਲਦ ਹੀ ਕੈਬਨਿਟ ਤੋਂ ਮਨਜ਼ੂਰੀ ਦਿਵਾਈ ਜਾਵੇਗੀ।