Cricket News Today - Sach Kahoon Punjabi
IND vs ENG: ਟੈਸਟ ਲੜੀ ਖਤਮ ਹੋਣ ਤੋਂ ਬਾਅਦ ਇਹ ਖਿਡਾਰੀ ਨੇ ਬੇਨ ਸਟੋਕਸ ’ਤੇ ਕਹਿ ਦਿੱਤੀ ਵੱਡੀ ਗੱਲ
ਸਪੋਰਟਸ ਡੈਸਕ। IND vs ENG: ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਦਾ ਮੰਨਣਾ ਹੈ ਕਿ ਕਪਤਾਨ ਬੇਨ ਸਟੋਕਸ ਦੀ ਗੈਰਹਾਜ਼ਰੀ ’ਚ, ਇੰਗਲੈਂਡ ਦੀ ਟੀਮ ਨੇ ਭਾਰਤ ਵਿਰੁੱਧ ਪੰਜਵੇਂ ਟੈਸਟ ਮੈਚ ਦੇ ਆਖਰੀ ਦਿਨ ਜਲਦਬਾਜ਼ੀ ਦਿਖਾਈ, ਜਦੋਂ ਕਿ ਉਸਨੂੰ ਜਿੱਤਣ ਲਈ ਸਿਰਫ 35 ਦੌੜਾਂ ਦੀ ਲੋੜ ਸੀ ਤੇ ਉਸਦੇ ਚਾਰ ਵਿਕਟ ਬਾਕੀ ਸਨ। ਭਾਰਤ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਛੇ ਦੌੜਾਂ ਨਾਲ ਜਿੱਤ ਪ੍ਰਾਪਤ ਕਰਕੇ ਪੰਜ ਮੈਚਾਂ ਦੀ ਲੜੀ 2-2 ਨਾਲ ਬਰਾਬਰ ਕਰ ਦਿੱਤੀ।
ਇਹ ਖਬਰ ਵੀ ਪੜ੍ਹੋ : ਪੂਜਨੀਕ ਗੁਰੂ ਜੀ ਸਰਸਾ ਪਧਾਰੇ
… ਤਾਂ ਇੰਗਲੈਂਡ ਇਹ ਟੈਸਟ ਮੈਚ ਜਿੱਤ ਜਾਂਦਾ’ | IND vs ENG
ਵਾਨ ਨੇ ਕਿਹਾ, ‘ਜੇਕਰ ਬੇਨ ਸਟੋਕਸ ਟੀਮ ’ਚ ਹੁੰਦਾ, ਤਾਂ ਇੰਗਲੈਂਡ ਇਹ ਟੈਸਟ ਮੈਚ ਜਿੱਤ ਜਾਂਦਾ। ਉਹ ਇਸ ਟੀਮ ’ਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ। ਉਹ ਟੀਮ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਰੱਖਦਾ ਹੈ। ਇੰਗਲੈਂਡ ਨੇ (ਪੰਜਵੇਂ ਦਿਨ ਸਵੇਰੇ) ਜਲਦਬਾਜ਼ੀ ਦਿਖਾਈ।’ ਵਾਨ ਨੇ ਬੀਬੀਸੀ ਦੇ ਟੈਸਟ ਮੈਚ ਸਪੈਸ਼ਲ ਵਿੱਚ ਕਿਹਾ, ‘ਉਨ੍ਹਾਂ ਨੂੰ ਸਿਰਫ਼ ਇੱਕ ਸਾਂਝੇਦਾਰੀ ਦੀ ਲੋੜ ਸੀ। ਉਹ ਹਮਲਾਵਰ ਤਰੀਕੇ ਨਾਲ ਖੇਡਣ ਦੇ ਤਰੀਕੇ ’ਚ ਜਲਦਬਾਜ਼ੀ ਦਿਖਾਉਂਦੇ ਹਨ। ਪਾਰੀ ਦਾ ਪਤਨ ਐਤਵਾਰ ਦੁਪਹਿਰ ਨੂੰ ਹੈਰੀ ਬਰੂਕ ਦੇ ਆਊਟ ਹੋਣ ਨਾਲ ਸ਼ੁਰੂ ਹੋਇਆ, ਪਰ ਇਹ ਇੰਗਲੈਂਡ ਦਾ ਖੇਡਣ ਦਾ ਤਰੀਕਾ ਹੈ।’
ਸਟੋਕਸ ਮੋਢੇ ਦੀ ਸੱਟ ਕਾਰਨ ਨਹੀਂ ਖੇਡ ਸਕਿਆ | IND vs ENG
ਸਟੋਕਸ ਮੋਢੇ ਦੀ ਸੱਟ ਕਾਰਨ ਪੰਜਵੇਂ ਟੈਸਟ ’ਚ ਨਹੀਂ ਖੇਡ ਸਕਿਆ, ਜਦੋਂ ਕਿ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਤੇ ਬ੍ਰਾਇਡਨ ਕਾਰਸੇ ਨੂੰ ਆਰਾਮ ਦਿੱਤਾ ਗਿਆ ਸੀ। ਵਾਨ ਨੇ ਕਿਹਾ ਕਿ ਭਾਰਤ ਵਿਰੁੱਧ ਦਿਲਚਸਪ ਲੜੀ ਇਸ ਸਾਲ ਨਵੰਬਰ ’ਚ ਅਸਟਰੇਲੀਆ ’ਚ ਹੋਣ ਵਾਲੀ ਐਸ਼ੇਜ਼ ਲੜੀ ਲਈ ਇੰਗਲੈਂਡ ਲਈ ਇੱਕ ਆਦਰਸ਼ ਤਿਆਰੀ ਹੈ। ਉਨ੍ਹਾਂ ਕਿਹਾ, ‘ਇੰਗਲੈਂਡ ਨੇ ਪੰਜ ਵਧੀਆ ਮੈਚ ਖੇਡੇ। ਤੁਹਾਨੂੰ ਯਥਾਰਥਵਾਦੀ ਹੋਣਾ ਪਵੇਗਾ। ਇਸ ਹਫ਼ਤੇ ਉਨ੍ਹਾਂ ਕੋਲ ਸਿਰਫ਼ 10 ਖਿਡਾਰੀ ਸਨ।
ਉਨ੍ਹਾਂ ਨੇ ਆਪਣੇ ਇੱਕ ਗੇਂਦਬਾਜ਼ ਨੂੰ ਜਲਦੀ ਗੁਆ ਦਿੱਤਾ ਤੇ ਬੇਨ ਸਟੋਕਸ ਵੀ ਨਹੀਂ ਖੇਡ ਸਕੇ। ਮੈਨੂੰ ਲੱਗਦਾ ਹੈ ਕਿ ਖਿਡਾਰੀ ਹੁਣ ਅਸਟਰੇਲੀਆ ਦੌਰੇ ਲਈ ਚੰਗੀ ਤਰ੍ਹਾਂ ਤਿਆਰ ਹਨ। ਵਾਨ ਨੇ ਕਿਹਾ, ‘ਅਸਟਰੇਲੀਆਈ ਦੌਰੇ ਲਈ, ਸਾਨੂੰ ਸਿਰਫ਼ ਆਪਣੇ ਗੇਂਦਬਾਜ਼ੀ ਹਮਲੇ ਨੂੰ ਠੀਕ ਕਰਨਾ ਹੋਵੇਗਾ। ਸਪੱਸ਼ਟ ਤੌਰ ’ਤੇ ਬੇਨ ਸਟੋਕਸ ਨੂੰ ਫਿੱਟ ਹੋਣਾ ਪਵੇਗਾ। ਬੇਨ ਸਟੋਕਸ ਨਾਲ, ਇੰਗਲੈਂਡ ਦੀ ਟੀਮ ਕਿਸੇ ਨੂੰ ਵੀ ਹਰਾ ਸਕਦੀ ਹੈ। ਉਨ੍ਹਾਂ ਤੋਂ ਬਿਨਾਂ ਉਹ ਕਿਸੇ ਤੋਂ ਵੀ ਹਾਰ ਸਕਦੇ ਹਨ।’
ਸਪੋਰਟਸ ਡੈਸਕ। ICC New Rules 2025: ਅੰਤਰਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ ਹਾਲ ਹੀ ’ਚ ਪੁਰਸ਼ ਕ੍ਰਿਕੇਟ ਦੇ 6 ਨਿਯਮਾਂ ’ਚ ਬਦਲਾਅ ਕੀਤਾ ਹੈ, ਤਾਂ ਜੋ ਖੇਡ ਨੂੰ ਹੋਰ ਤੇਜ਼, ਨਿਰਪੱਖ ਤੇ ਦਿਲਚਸਪ ਬਣਾਇਆ ਜਾ ਸਕੇ। ਟੈਸਟ ਕ੍ਰਿਕੇਟ ’ਚ, ਇਹ ਨਿਯਮ ਨਵੀਂ ਵਿਸ਼ਵ ਟੈਸਟ ਚੈਂਪੀਅਨਸ਼ਿਪ (2025-27) ਲਈ ਲਾਗੂ ਕੀਤੇ ਗਏ ਹਨ। ਇਸ ਦੇ ਨਾਲ ਹੀ, ਇਹ ਨਿਯਮ 2 ਜੁਲਾਈ 2025 ਤੋਂ ਸੀਮਤ ਓਵਰਾਂ (ਇੱਕਰੋਜ਼ਾ ਤੇ ਟੀ20) ਫਾਰਮੈਟਾਂ ’ਚ ਲਾਗੂ ਹੋਣਗੇ। ਆਈਸੀਸੀ ਨੇ ਨਿਯਮਾਂ ’ਚ ਕੀਤੇ ਗਏ ਬਦਲਾਵਾਂ ਬਾਰੇ ਜਾਣਕਾਰੀ ਸਾਰੇ ਦੇਸ਼ਾਂ ਨਾਲ ਸਾਂਝੀ ਕੀਤੀ ਹੈ। ਆਓ ਜਾਣਦੇ ਹਾਂ ਉਨ੍ਹਾਂ ਨਿਯਮਾਂ ਬਾਰੇ….
ਇਹ ਖਬਰ ਵੀ ਪੜ੍ਹੋ : Punjab Schools News: ਪੰਜਾਬ ਦੇ ਸਕੂਲਾਂ ’ਚ ਛੁੱਟੀਆਂ ਦੌਰਾਨ ਸਿੱਖਿਆ ਮੰਤਰੀ ਨੇ ਕੀਤਾ ਵੱਡਾ ਐਲਾਨ, ਹੁਣ ਇਨ੍ਹਾਂ ਮੁਲ…
ਕ੍ਰਿਕੇਟ ਦੇ 6 ਨਿਯਮ ਬਦਲੇ ਗਏ | ICC New Rules 2025
ਟੈਸਟ ਕ੍ਰਿਕੇਟ ’ਚ ਸਟਾਪ ਕਲਾਕ ਨਿਯਮ
ਆਈਸੀਸੀ ਨੇ ਹੁਣ ਟੈਸਟ ਕ੍ਰਿਕੇਟ ’ਚ ਸਟਾਪ ਕਲਾਕ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਤਹਿਤ, ਜੇਕਰ ਫੀਲਡਿੰਗ ਟੀਮ ਓਵਰ ਸ਼ੁਰੂ ਕਰਨ ’ਚ 60 ਸਕਿੰਟਾਂ (ਭਾਵ 1 ਮਿੰਟ ਦੇ ਸਮੇਂ) ਤੋਂ ਜਿਆਦਾ ਸਮਾਂ ਲੈਂਦੀ ਹੈ, ਤਾਂ ਉਸਨੂੰ 2 ਵਾਰ ਚੇਤਾਵਨੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਵੀ, ਜੇਕਰ ਇਹ ਨਿਯਮ ਤੋੜਿਆ ਜਾਂਦਾ ਹੈ, ਤਾਂ 5 ਦੌੜਾਂ ਜੁਰਮਾਨੇ ਵਜੋਂ ਕੱਟੀਆਂ ਜਾਣਗੀਆਂ। ਇਹ ਨਿਯਮ ਇੱਕ ਸਾਲ ਪਹਿਲਾਂ ਟੀ20 ਤੇ ਵਨਡੇ ਕ੍ਰਿਕੇਟ ’ਚ ਲਾਗੂ ਕੀਤਾ ਗਿਆ ਹੈ।
ਛੋਟੀਆਂ ਦੌੜਾਂ ’ਤੇ ਜੁਰਮਾਨਾ | ICC New Rules 2025
ਆਈਸੀਸੀ ਨੇ ਤਿੰਨੋਂ ਫਾਰਮੈਟਾਂ ਲਈ ਛੋਟੀਆਂ ਦੌੜਾਂ ਦੇ ਨਿਯਮ ਨੂੰ ਵੀ ਬਦਲ ਦਿੱਤਾ ਹੈ। ਪਹਿਲਾਂ, ਜਾਣਬੁੱਝ ਕੇ ਛੋਟੀਆਂ ਦੌੜਾਂ ਲੈਣ ਲਈ 5 ਦੌੜਾਂ ਦਾ ਜੁਰਮਾਨਾ ਲਾਇਆ ਜਾਂਦਾ ਸੀ। ਹੁਣ, ਜੇਕਰ ਕੋਈ ਬੱਲੇਬਾਜ਼ ਜਾਣਬੁੱਝ ਕੇ ਵਾਧੂ ਦੌੜ ਚੋਰੀ ਕਰਨ ਲਈ ਦੌੜ ਪੂਰੀ ਨਹੀਂ ਕਰਦਾ ਹੈ, ਤਾਂ ਅੰਪਾਇਰ ਫੀਲਡਿੰਗ ਟੀਮ ਨੂੰ ਪੁੱਛੇਗਾ ਕਿ ਉਹ ਪਿੱਚ ’ਤੇ ਮੌਜ਼ੂਦ 2 ਬੱਲੇਬਾਜ਼ਾਂ ’ਚੋਂ ਕਿਸ ਨੂੰ ਸਟ੍ਰਾਈਕ ’ਤੇ ਚਾਹੁੰਦੇ ਹਨ। 5 ਦੌੜਾਂ ਦੇ ਜੁਰਮਾਨੇ ਦਾ ਨਿਯਮ ਵੀ ਲਾਗੂ ਹੋਵੇਗਾ।
ਜੇਕਰ ਗਲਤੀ ਨਾਲ ਲਾਰ ਲਾਈ, ਤਾਂ ਗੇਂਦ ਨਹੀਂ ਬਦਲੀ ਜਾਵੇਗੀ
ਗੇਂਦ ’ਤੇ ਲਾਰ ਲਾਉਣ ’ਤੇ ਪਾਬੰਦੀ ਜਾਰੀ ਰਹੇਗੀ। ਹਾਲਾਂਕਿ, ਜੇਕਰ ਗਲਤੀ ਨਾਲ ਲਾਰ ਲਾਈ ਜਾਂਦੀ ਹੈ ਤਾਂ ਗੇਂਦ ਨੂੰ ਬਦਲਣਾ ਲਾਜ਼ਮੀ ਨਹੀਂ ਹੋਵੇਗਾ। ਅੰਪਾਇਰ ਗੇਂਦ ਨੂੰ ਸਿਰਫ਼ ਉਦੋਂ ਹੀ ਬਦਲੇਗਾ ਜਦੋਂ ਇਸ ਦੀ ਸਥਿਤੀ ’ਚ ਬਹੁਤ ਵੱਡਾ ਬਦਲਾਅ ਹੁੰਦਾ ਹੈ, ਜਿਵੇਂ ਕਿ ਗੇਂਦ ਬਹੁਤ ਗਿੱਲੀ ਹੁੰਦੀ ਹੈ ਜਾਂ ਇਸ ’ਚ ਵਾਧੂ ਚਮਕ ਹੁੰਦੀ ਹੈ। ਇਹ ਫੈਸਲਾ ਅੰਪਾਇਰ ਦੇ ਵਿਵੇਕ ’ਤੇ ਅਧਾਰਤ ਹੋਵੇਗਾ। ਜੇਕਰ ਉਸ ਨੂੰ ਲੱਗਦਾ ਹੈ ਕਿ ਗੇਂਦ ਦੀ ਸਥਿਤੀ ’ਚ ਬਹੁਤ ਜ਼ਿਆਦਾ ਬਦਲਾਅ ਨਹੀਂ ਹੈ, ਤਾਂ ਇਸ ਨੂੰ ਨਹੀਂ ਬਦਲਿਆ ਜਾਵੇਗਾ। ਇਹ ਨਿਯਮ ਤਿੰਨੋਂ ਫਾਰਮੈਟਾਂ ਲਈ ਵੀ ਹੈ। ICC New Rules 2025
ਕੈਚ ਰਿਵਿਊ ’ਚ LBW ਦੀ ਵੀ ਜਾਂਚ ਕੀਤੀ ਜਾਵੇਗੀ
ਆਈਸੀਸੀ ਨੇ ਕੈਚ ਦੇ ਨਿਯਮ ਨੂੰ ਵੀ ਬਦਲ ਦਿੱਤਾ ਹੈ। ਜੇਕਰ ਕੈਚ ਆਊਟ ਰਿਵਿਊ ਗਲਤ ਸਾਬਤ ਹੁੰਦਾ ਹੈ, ਪਰ ਗੇਂਦ ਪੈਡ ਨਾਲ ਲੱਗ ਗਈ ਹੈ, ਤਾਂ ਟੀਵੀ ਅੰਪਾਇਰ ਵੀ ਐੱਲਬੀਡਬਲਯੂ ਦੀ ਵੀ ਜਾਂਚ ਕਰੇਗਾ। ਜੇਕਰ ਬੱਲੇਬਾਜ਼ ਐੱਲਬੀਡਬਲਯੂ ਆਊਟ ਹੁੰਦਾ ਹੈ, ਤਾਂ ਉਸ ਨੂੰ ਆਊਟ ਦਿੱਤਾ ਜਾਵੇਗਾ। ਇਹ ਨਿਯਮ ਤਿੰਨਾਂ ਫਾਰਮੈਟਾਂ ਲਈ ਵੀ ਹੈ।
ਨੋ ਬਾਲ ’ਤੇ ਕੈਚ | ICC New Rules 2025
ਜੇਕਰ ਸਾਫਟ ਸਿਗਨਲ (ਅੰਪਾਇਰ ਵੱਲੋਂ ਲਿਆ ਗਿਆ ਰਿਵਿਊ) ਲਿਆ ਜਾਂਦਾ ਹੈ ਤੇ ਨੋ ਬਾਲ ’ਤੇ ਕੈਚ ਸਹੀ ਹੁੰਦਾ ਹੈ, ਤਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਨੋ ਬਾਲ ਲਈ ਇੱਕ ਵਾਧੂ ਦੌੜ ਮਿਲੇਗੀ। ਜੇਕਰ ਕੈਚ ਸਹੀ ਨਹੀਂ ਹੁੰਦਾ, ਤਾਂ ਨੋ ਬਾਲ ਲਈ ਇੱਕ ਦੌੜ ਤੇ ਦੌੜ ਕੇ ਬਣਾਏ ਗਏ ਦੌੜਾਂ ਵੀ ਦਿੱਤੀਆਂ ਜਾਣਗੀਆਂ। ਪਹਿਲਾਂ, ਜੇਕਰ ਕੈਚ ਬਾਰੇ ਸ਼ੱਕ ਹੁੰਦਾ ਸੀ, ਤਾਂ ਫੀਲਡ ਅੰਪਾਇਰ ਤੀਜੇ ਅੰਪਾਇਰ ਦਾ ਹਵਾਲਾ ਦਿੰਦੇ ਸਨ ਤੇ ਟੀਵੀ ਅੰਪਾਇਰ ਕਹਿੰਦੇ ਸਨ ਕਿ ਇਹ ਨੋ ਬਾਲ ਹੈ, ਤਾਂ ਕੈਚ ਦੀ ਜਾਂਚ ਨਹੀਂ ਕੀਤੀ ਜਾਂਦੀ ਸੀ। ਪਰ ਹੁਣ ਇਸਦੀ ਜਾਂਚ ਕੀਤੀ ਜਾਵੇਗੀ। ਇਹ ਨਿਯਮ ਤਿੰਨਾਂ ਫਾਰਮੈਟਾਂ ਲਈ ਹੈ।
ਟੀ20 ਮੈਚਾਂ ਲਈ ਨਵੇਂ ਪਾਵਰਪਲੇ ਨਿਯਮ
ਆਈਸੀਸੀ ਨੇ ਟੀ20 ਮੈਚਾਂ ਲਈ ਨਵੇਂ ਪਾਵਰਪਲੇ ਨਿਯਮਾਂ ’ਚ ਬਦਲਾਅ ਕੀਤੇ ਹਨ। ਨਵੇਂ ਨਿਯਮ ਜੁਲਾਈ ਤੋਂ ਲਾਗੂ ਕੀਤੇ ਜਾਣਗੇ ਤੇ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਮੈਚ ਦੇ ਓਵਰ ਮੀਂਹ ਜਾਂ ਕਿਸੇ ਹੋਰ ਕਾਰਨ ਕਰਕੇ ਘਟਾਏ ਜਾਂਦੇ ਹਨ, ਤਾਂ ਪਾਵਰਪਲੇ ਓਵਰ ਵੀ ਉਸੇ ਆਧਾਰ ’ਤੇ ਘਟਾਏ ਜਾਣਗੇ।
ਨਵੇਂ ਨਿਯਮਾਂ ਅਨੁਸਾਰ… | ICC New Rules 2025
5 ਓਵਰਾਂ ਦੇ ਮੈਚ ’ਚ, 1.3 ਓਵਰ ਪਾਵਰਪਲੇ ਹੋਣਗੇ।
6 ਓਵਰਾਂ ਦੇ ਮੈਚ ’ਚ, 1.5 ਓਵਰ ਪਾਵਰਪਲੇ ਹੋਣਗੇ।
7 ਓਵਰਾਂ ਦੇ ਮੈਚ ’ਚ, 2.1 ਓਵਰ ਪਾਵਰਪਲੇ ਹੋਣਗੇ।
8 ਓਵਰਾਂ ਦੇ ਮੈਚ ’ਚ, 2.2 ਓਵਰ ਪਾਵਰਪਲੇ ਹੋਣਗੇ।
9 ਓਵਰਾਂ ਦੇ ਮੈਚ ’ਚ, 2.4 ਓਵਰ ਪਾਵਰਪਲੇ ਹੋਣਗੇ।
10 ਓਵਰਾਂ ਦੇ ਮੈਚ ’ਚ, 3 ਓਵਰ ਪਾਵਰਪਲੇ ਹੋਣਗੇ।
11 ਓਵਰਾਂ ਦੇ ਮੈਚ ’ਚ, 3.2 ਓਵਰ ਪਾਵਰਪਲੇ ਹੋਣਗੇ।
12 ਓਵਰਾਂ ਦੇ ਮੈਚ ’ਚ, 3.4 ਓਵਰਾਂ ਦਾ ਪਾਵਰਪਲੇ ਹੋਵੇਗਾ।
13 ਓਵਰਾਂ ਦੇ ਮੈਚ ’ਚ, 3.5 ਓਵਰਾਂ ਦਾ ਪਾਵਰਪਲੇ ਹੋਵੇਗਾ।
14 ਓਵਰਾਂ ਦੇ ਮੈਚ ’ਚ, 4.1 ਓਵਰਾਂ ਦਾ ਪਾਵਰਪਲੇ ਹੋਵੇਗਾ।
15 ਓਵਰਾਂ ਦੇ ਮੈਚ ’ਚ, 4.3 ਓਵਰਾਂ ਦਾ ਪਾਵਰਪਲੇ ਹੋਵੇਗਾ।
16 ਓਵਰਾਂ ਦੇ ਮੈਚ ’ਚ, 4.5 ਓਵਰਾਂ ਦਾ ਪਾਵਰਪਲੇ ਹੋਵੇਗਾ।
ਪਾਵਰਪਲੇ ਦੌਰਾਨ, ਸਿਰਫ਼ ਦੋ ਫੀਲਡਰ 30-ਯਾਰਡ ਸਰਕਲ ਤੋਂ ਬਾਹਰ ਰਹਿ ਸਕਦੇ ਹਨ। ਇਹ ਨਿਯਮ ਛੋਟੇ ਟੀ-20 ਮੈਚਾਂ ਨੂੰ ਵਧੇਰੇ ਸਪੱਸ਼ਟ ਤੇ ਨਿਰਪੱਖ ਬਣਾਉਣ ਲਈ ਲਾਗੂ ਕੀਤੇ ਗਏ ਹਨ।
Cricket News Today: ਇਸ ਦਿਨ ਤੋਂ ਸ਼੍ਰੀਲੰਕਾ-ਬੰਗਲਾਦੇਸ਼ ਵਿਚਕਾਰ ਟੈਸਟ ਸੀਰੀਜ਼, ਐਂਜਲੋ ਮੈਥਿਊਜ਼ ਲਈ ਬਹੁਤ ਖਾਸ ਹੋਵੇਗਾ ਪਹਿਲਾ ਟੈਸਟ
ਸਪੋਰਟਸ ਡੈਸਕ। Cricket News Today: ਸ਼੍ਰੀਲੰਕਾ ਤੇ ਬੰਗਲਾਦੇਸ਼ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ 17 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪਹਿਲਾ ਮੈਚ ਗਾਲੇ ’ਚ ਤੇ ਦੂਜਾ ਕੋਲੰਬੋ ’ਚ ਖੇਡਿਆ ਜਾਵੇਗਾ। ਟੈਸਟ ਸੀਰੀਜ਼ ਤੋਂ ਇਲਾਵਾ, ਬੰਗਲਾਦੇਸ਼ ਦੀ ਟੀਮ ਸ਼੍ਰੀਲੰਕਾ ਦੌਰੇ ’ਤੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਸੀਰੀਜ਼ ਤੇ ਬਰਾਬਰ ਟੀ-20 ਸੀਰੀਜ਼ ਖੇਡੇਗੀ। ਕ੍ਰਿਕੇਟ ਇਤਿਹਾਸ ’ਚ ਸ਼੍ਰੀਲੰਕਾ ਤੇ ਬੰਗਲਾਦੇਸ਼ ਵਿਚਕਾਰ ਹੁਣ ਤੱਕ 26 ਟੈਸਟ ਖੇਡੇ ਗਏ ਹਨ, ਜਿਨ੍ਹਾਂ ’ਚੋਂ ਸ਼੍ਰੀਲੰਕਾ ਨੇ 20 ਜਿੱਤੇ ਹਨ। ਬੰਗਲਾਦੇਸ਼ ਦੀ ਟੀਮ ਸ਼੍ਰੀਲੰਕਾ ਵਿਰੁੱਧ ਸਿਰਫ਼ ਇੱਕ ਟੈਸਟ ਜਿੱਤਣ ’ਚ ਕਾਮਯਾਬ ਰਹੀ ਹੈ। ਇਸ ਦੇ ਨਾਲ ਹੀ ਪੰਜ ਮੈਚ ਡਰਾਅ ਹੋਏ ਹਨ। Cricket News Today
ਦੋਵਾਂ ਦੇਸ਼ਾਂ ਵਿਚਕਾਰ ਪਹਿਲਾ ਟੈਸਟ ਸਤੰਬਰ 2001 ’ਚ ਖੇਡਿਆ ਗਿਆ ਸੀ। ਇਸ ਦੇਸ਼ ਵਿਰੁੱਧ ਬੰਗਲਾਦੇਸ਼ ਨੇ ਜਿੱਤਿਆ ਇੱਕੋ ਇੱਕ ਟੈਸਟ ਮਾਰਚ 2017 ’ਚ ਖੇਡਿਆ ਗਿਆ ਸੀ। ਸ਼੍ਰੀਲੰਕਾ ਦੀ ਟੀਮ ਧਨੰਜੈ ਡੀ ਸਿਲਵਾ ਦੀ ਕਪਤਾਨੀ ’ਚ ਆਪਣਾ ਨਵਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਚੱਕਰ ਸ਼ੁਰੂ ਕਰਨ ਜਾ ਰਹੀ ਹੈ। ਬੰਗਲਾਦੇਸ਼ ਵਿਰੁੱਧ ਚੁਣੀ ਗਈ ਟੀਮ ’ਚ ਸ਼੍ਰੀਲੰਕਾ ਦੀ ਟੀਮ ’ਚ ਕਈ ਨਵੇਂ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ’ਚੋਂ, ਪਵਨ ਰਤਨਾਇਕੇ, ਇਸਿਤਾ ਵਿਜੇਸੁੰਦਰਾ ਤੇ ਪਾਸਿੰਡੂ ਸੂਰੀਆਬੰਦਰਾ ਨਵੇਂ ਚਿਹਰੇ ਹਨ।
ਇਸ ਟੀਮ ’ਚ ਸੋਨਲ ਦਿਨੁਸ਼ਾ ਤੇ ਲਾਹਿਰੂ ਉਦਾਰਾ ਆਪਣੀ ਜਗ੍ਹਾ ਬਚਾਉਣ ’ਚ ਕਾਮਯਾਬ ਰਹੇ ਹਨ, ਜਦੋਂ ਕਿ ਜ਼ਖਮੀ ਤੇਜ਼ ਗੇਂਦਬਾਜ਼ ਲਾਹਿਰੂ ਕੁਮਾਰਾ, ਜਿਸ ਨੂੰ ਟੀਮ ’ਚ ਚੁਣਿਆ ਗਿਆ ਸੀ, ਪਹਿਲਾ ਟੈਸਟ ਨਹੀਂ ਖੇਡ ਸਕਣਗੇ। ਬੰਗਲਾਦੇਸ਼ ਦੀ ਅਗਵਾਈ ਨਜ਼ਮੁਲ ਹੁਸੈਨ ਸ਼ਾਂਤੋ ਕਰ ਰਹੇ ਹਨ। ਪ੍ਰਸ਼ੰਸਕਾਂ ਨੂੰ ਮੇਹਦੀ ਹਸਨ ਮਿਰਾਜ਼, ਲਿਟਨ ਦਾਸ, ਇਬਾਦਤ ਹੁਸੈਨ ਅਤੇ ਸ਼ਾਦਮਾਨ ਇਸਲਾਮ ਤੋਂ ਬਹੁਤ ਉਮੀਦਾਂ ਹੋਣਗੀਆਂ। ਬੰਗਲਾਦੇਸ਼ ਤੇ ਸ਼੍ਰੀਲੰਕਾ ਦੀਆਂ ਟੀਮਾਂ 17-21 ਜੂਨ ਦੇ ਵਿਚਕਾਰ ਗਾਲੇ ’ਚ ਪਹਿਲਾ ਟੈਸਟ ਖੇਡਣਗੀਆਂ।
ਦੂਜਾ ਮੈਚ 25-29 ਜੂਨ ਦੇ ਵਿਚਕਾਰ ਕੋਲੰਬੋ ’ਚ ਖੇਡਿਆ ਜਾਣਾ ਹੈ। ਲੜੀ ਦਾ ਪਹਿਲਾ ਟੈਸਟ ਮੈਚ ਐਂਜਲੋ ਮੈਥਿਊਜ਼ ਲਈ ਬਹੁਤ ਖਾਸ ਹੋਵੇਗਾ। ਮੈਥਿਊਜ਼ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਬੰਗਲਾਦੇਸ਼ ਵਿਰੁੱਧ ਇਸ ਲੜੀ ਦਾ ਸ਼ੁਰੂਆਤੀ ਟੈਸਟ ਮੈਚ ਉਨ੍ਹਾਂ ਦੇ ਕਰੀਅਰ ਦਾ ਆਖਰੀ ਟੈਸਟ ਹੋਵੇਗਾ। ਇਸ ਦੇ ਨਾਲ ਹੀ ਮੈਥਿਊਜ਼ ਨੇ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਉਹ ਚਿੱਟੀ ਗੇਂਦ ਦੇ ਫਾਰਮੈਟ ਲਈ ਉਪਲਬਧ ਹੋਵੇਗਾ। Cricket News Today
Boxing Day Test: ਕੀ ਹੁੰਦਾ ਹੈ ਬਾਕਸਿੰਗ ਡੇ ਟੈਸਟ ਤੇ ਕਿਵੇਂ ਹੈ ਭਾਰਤੀ ਟੀਮ ਦਾ ਰਿਕਾਰਡ? ਆਂਕੜੇ ਜਾਣ ਰਹਿ ਜਾਓਂਗੇ ਹੈਰਾਨ, ਪੜ੍ਹੋ ਪੂਰੀ ਰਿਪੋਰਟ
ਸਪੋਰਟਸ ਡੈਸਕ। Boxing Day Test: ਭਾਰਤ ਤੇ ਅਸਟਰੇਲੀਆ ਵਿਚਕਾਰ 5 ਮੈਚਾਂ ਦੀ ਟੈਸਟ ਸੀਰੀਜ਼ ਚੱਲ ਰਹੀ ਹੈ। ਪਹਿਲੇ ਤਿੰਨ ਮੈਚਾਂ ਤੋਂ ਬਾਅਦ ਸੀਰੀਜ਼ ਫਿਲਹਾਲ 1-1 ਨਾਲ ਬਰਾਬਰ ਹੈ। ਹੁਣ ਦੋਵੇਂ ਟੀਮਾਂ ਚੌਥੇ ਟੈਸਟ ’ਚ ਇਕ ਵਾਰ ਫਿਰ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਭਲਕੇ ਤੋਂ ਭਾਵ 26 ਦਸੰਬਰ ਤੋਂ ਮੈਲਬੋਰਨ ਕ੍ਰਿਕੇਟ ਮੈਦਾਨ (ਐੱਮਸੀਜੀ) ’ਚ ਖੇਡਿਆ ਜਾਵੇਗਾ।
ਇਹ ਖਬਰ ਵੀ ਪੜ੍ਹੋ : Punjab Roadways News: ਮਹਿੰਗਾ ਹੋਇਆ ਪੰਜਾਬ ਦੀਆਂ ਬੱਸਾਂ ’ਚ ਸਫ਼ਰ ਕਰਨਾ, ਪੀਆਰਟੀਸੀ ਨੇ ਚੁੱਪ-ਚੁਪੀਤੇ ਵਧਾਇਆ ਬੱਸਾਂ …
ਕੀ ਹੁੰਦਾ ਹੈ ਬਾਕਸਿੰਗ ਡੇ ਟੈਸਟ | Boxing Day Test
ਐੱਮਸੀਜੀ ’ਚ ਖੇਡੇ ਜਾਣ ਵਾਲੇ ਇਸ ਮੈਚ ਨੂੰ ਬਾਕਸਿੰਗ ਡੇ ਟੈਸਟ ਵੀ ਕਿਹਾ ਜਾਂਦਾ ਹੈ। ਇਸ ਦੇ ਕਈ ਕਾਰਨ ਹਨ। ਦਰਅਸਲ, ਕ੍ਰਿਸਮਸ ਦੇ ਅਗਲੇ ਦਿਨ (25 ਦਸੰਬਰ) ਨੂੰ ਕਈ ਦੇਸ਼ਾਂ ’ਚ ਬਾਕਸਿੰਗ ਡੇ ਵਜੋਂ ਜਾਣਿਆ ਜਾਂਦਾ ਹੈ। ਕੁਝ ਮਾਨਤਾਵਾਂ ਅਨੁਸਾਰ, ਕ੍ਰਿਸਮਸ ਵਾਲੇ ਦਿਨ ਚਰਚ ’ਚ ਇੱਕ ਡੱਬਾ ਰੱਖਿਆ ਜਾਂਦਾ ਹੈ। ਇਸ ਬਕਸੇ ’ਚ ਗਰੀਬਾਂ ਲਈ ਤੋਹਫ਼ੇ ਰੱਖੇ ਜਾਂਦੇ ਹਨ। ਕ੍ਰਿਸਮਿਸ ਤੋਂ ਅਗਲੇ ਦਿਨ, ਡੱਬਾ ਖੋਲ੍ਹਿਆ ਜਾਂਦਾ ਹੈ ਤੇ ਗਰੀਬਾਂ ’ਚ ਸਮਾਨ ਵੰਡਿਆ ਜਾਂਦਾ ਹੈ। ਇਸ ਲਈ ਇਸ ਨੂੰ ਬਾਕਸਿੰਗ ਡੇਅ ਵੀ ਕਿਹਾ ਜਾਂਦਾ ਹੈ। ਕ੍ਰਿਕੇਟ ’ਚ ਬਾਕਸਿੰਗ ਡੇ ਟੈਸਟ ਦੀ ਸ਼ੁਰੂਆਤ 1892 ’ਚ ਮੈਲਬੋਰਨ ’ਚ ਖੇਡੇ ਗਏ ਸ਼ੈਫੀਲਡ ਸ਼ੀਲਡ ਮੈਚ ਨਾਲ ਹੋਈ ਸੀ।
ਪਿਛਲੇ 5 ਬਾਕਸਿੰਗ ਡੇ ਟੈਸਟਾਂ ’ਚ ਭਾਰਤ ਦਾ ਪ੍ਰਦਰਸ਼ਨ
ਕ੍ਰਿਸਮਸ ਦੇ ਅਗਲੇ ਦਿਨ ਭਾਰਤ ਦਾ ਸਾਹਮਣਾ ਅਸਟਰੇਲੀਆ ਨਾਲ ਹੋਵੇਗਾ। ਇਹੀ ਕਾਰਨ ਹੈ ਕਿ ਮੈਲਬੌਰਨ ’ਚ ਖੇਡੇ ਗਏ ਇਸ ਮੈਚ ਨੂੰ ਬਾਕਸਿੰਗ ਡੇ ਟੈਸਟ ਵੀ ਕਿਹਾ ਜਾ ਰਿਹਾ ਹੈ। ਬਾਕਸਿੰਗ ਡੇ ਟੈਸਟ ’ਚ ਭਾਰਤ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਜੇਕਰ ਅਸੀਂ ਪਿਛਲੇ 5 ਬਾਕਸਿੰਗ ਡੇ ਟੈਸਟਾਂ ਦੇ ਨਤੀਜਿਆਂ ’ਤੇ ਨਜ਼ਰ ਮਾਰੀਏ ਤਾਂ ਭਾਰਤ ਦਾ ਹੱਥ ਸਭ ਤੋਂ ਉੱਪਰ ਹੈ। ਭਾਰਤ ਨੇ 2014, 2018 ਤੇ 2020 ’ਚ ਅਸਟਰੇਲੀਆ (ਬਾਕਸਿੰਗ ਡੇ ਟੈਸਟ) ਦਾ ਸਾਹਮਣਾ ਕੀਤਾ ਸੀ। 2018 ’ਚ ਭਾਰਤ ਨੇ 137 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ ਜਦਕਿ 2020 ’ਚ ਭਾਰਤ 8 ਵਿਕਟਾਂ ਨਾਲ ਜਿੱਤਿਆ ਸੀ। ਇਸ ਦੇ ਨਾਲ ਹੀ 2021 ਤੇ 2023 ’ਚ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਬਾਕਸਿੰਗ ਡੇ ਟੈਸਟ ਖੇਡਿਆ ਗਿਆ ਸੀ। ਭਾਰਤੀ ਟੀਮ ਨੇ ਦੋਵੇਂ ਜਿੱਤੇ।
MCG ਮੈਦਾਨ ’ਤੇ ਭਾਰਤ ਦਾ ਪੱਲਾ ਭਾਰੀ | Boxing Day Test
ਮੈਲਬੌਰਨ ਕ੍ਰਿਕੇਟ ਮੈਦਾਨ (MCG) ’ਤੇ ਭਾਰਤ ਦਾ ਅਸਟਰੇਲੀਆ ’ਤੇ ਪੱਲਾ ਭਾਰੀ ਹੈ। ਇਹ ਮੈਦਾਨ ਪਿਛਲੇ 10 ਸਾਲਾਂ ’ਚ ਭਾਰਤ ਲਈ ਟੈਸਟ ਮੈਚਾਂ ’ਚ ਅਜਿੱਤ ਕਿਲ੍ਹਾ ਬਣਿਆ ਹੋਇਆ ਹੈ। ਭਾਰਤੀ ਟੀਮ ਨੇ 2014 ਤੋਂ ਹੁਣ ਤੱਕ ਇਸ ਮੈਦਾਨ ’ਤੇ ਅਸਟਰੇਲੀਆ ਵਿਰੁੱਧ ਖੇਡੇ ਗਏ ਕੁੱਲ 3 ਮੈਚ ਖੇਡੇ ਹਨ ਤੇ 2 ’ਚ ਜਿੱਤ ਹਾਸਲ ਕੀਤੀ ਹੈ, ਜਦਕਿ 1 ਮੈਚ ਡਰਾਅ ਰਿਹਾ ਹੈ। ਇਸ ਦੇ ਨਾਲ ਹੀ, ਪੈਟ ਕਮਿੰਸ ਦੀ ਅਗਵਾਈ ਵਾਲੀ ਟੀਮ ਪਿਛਲੇ 10 ਸਾਲਾਂ ’ਚ ਐੱਮਸੀਜੀ ’ਚ ਭਾਰਤ ਖਿਲਾਫ ਜਿੱਤ ਦਰਜ ਨਹੀਂ ਕਰ ਸਕੀ ਹੈ। ਇਹ ਅੰਕੜੇ ਭਾਰਤ ਲਈ ਰਾਹਤ ਭਰੇ ਹਨ ਕਿਉਂਕਿ ਟੀਮ ਦੀ ਨਜ਼ਰ ਬੜ੍ਹਤ ’ਤੇ ਹੈ। ਜਦੋਂ ਕਿ ਸਮੁੱਚੇ ਰਿਕਾਰਡ ’ਤੇ ਨਜ਼ਰ ਮਾਰੀਏ ਤਾਂ ਭਾਰਤ ਨੇ ਇਸ ਮੈਦਾਨ ’ਤੇ ਕੁੱਲ 14 ਟੈਸਟ ਮੈਚ ਖੇਡੇ ਹਨ। ਇਨ੍ਹਾਂ ’ਚ ਉਹ 4 ਜਿੱਤੇ ਹਨ ਤੇ 8 ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।