Body Donation Punjab - Sach Kahoon Punjabi

Body Donation Punjab: ਛਿੰਦੋ ਦੇਵੀ ਇੰਸਾਂ ਦੇ ਮ੍ਰਿਤਕ ਸਰੀਰ ’ਤੇ ਹੋਣਗੀਆਂ ਮੈਡੀਕਲ ਖੋਜਾਂ
ਬਲਾਕ ਮਲੋਟ ’ਚ ਸਾਲ 2026 ’ਚ ਹੋਇਆ ਤੀਸਰਾ ਹੋਇਆ ਸਰੀਰਦਾਨ

Body Donation Punjab: (ਮਨੋਜ) ਮਲੋਟ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਪਿੰਡ ਦਾਨੇਵਾਲਾ ਨਿਵਾਸੀ ਸੇਵਾਦਾਰ ਮਾਤਾ ਛਿੰਦੋ ਦੇਵੀ ਇੰਸਾਂ (62 ਸਾਲ) ਧਰਮਪਤਨੀ ਅਮਰਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਮਾਤਾ ਜੀ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਇਸ ਮੌਕੇ ਮਾਤਾ ਜੀ ਦਾ ਮ੍ਰਿਤਕ ਸਰੀਰ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕਰਨ ਲਈ ਨਿਵਾਸ ਸਥਾਨ ਤੋਂ ਅੰਤਿਮ ਸ਼ਵ ਯਾਤਰਾ ਕੱਢੀ ਗਈ। ਇਸ ਮੌਕੇ ਭਾਰੀ ਗਿਣਤੀ ਵਿੱਚ ਇਕੱਤਰ ਹੋਈ ਸਾਧ-ਸੰਗਤ ਨੇ ਅੰਤਿਮ ਸ਼ਵ ਯਾਤਰਾ ਵਿੱਚ ਫੁੱਲਾਂ ਦੀ ਵਰਖਾ ਕਰਦੇ ਹੋਏ ਮਾਤਾ ਛਿੰਦੋ ਦੇਵੀ ਇੰਸਾਂ ਅਮਰ ਰਹੇ ਦੇ ਨਾਅਰੇ ਵੀ ਲਗਾਏ। ਇਸ ਮੌਕੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰ, ਪਤਵੰਤਿਆਂ ਅਤੇ ਭਾਰੀ ਗਿਣਤੀ ਵਿੱਚ ਪਹੁੰਚੀ ਸਾਧ-ਸੰਗਤ ਨੇ ਮ੍ਰਿਤਕ ਸਰੀਰ ਗੰਗਾਸ਼ੀਲ ਆਯੁਰਵੈਦਿਕ ਮੈਡੀਕਲ ਕਾਲਜ ਐਂਡ ਹਸਪਤਾਲ, ਮਾਂਡਾ, ਬਰੇਲੀ ਨਰੋਤਮ ਨਾਗਪਲਾ (ਉਤਰ ਪ੍ਰਦੇਸ਼) ਨੂੰ ਨਵੀਆਂ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ।

ਮਲੋਟ: ਸੱਚਖੰਡਵਾਸੀ ਮਾਤਾ ਛਿੰਦੋ ਦੇਵੀ ਇੰਸਾਂ ਦੀ ਅਰਥੀ ਨੂੰ ਮੋਢਾ ਦਿੰਦੀਆਂ ਧੀਆਂ।

ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿੱਚੋਂ ਬਲਿਹਾਰ ਸਿੰਘ ਇੰਸਾਂ, ਖੁਸ਼ਕਰਨ ਸਿੰਘ ਇੰਸਾਂ, ਵੀਰਪਾਲ ਕੌਰ ਇੰਸਾਂ, ਬੇਅੰਤ ਕੌਰ ਇੰਸਾਂ, ਗੁਰਲਾਲ ਸਿੰਘ, ਬਿੰਦਰ ਸਿੰਘ ਇੰਸਾਂ, ਜੋਗਿੰਦਰ ਸਿੰਘ, ਗੁਰਦਾਸ ਸਿੰਘ, ਕੁਲਦੀਪ ਕੌਰ ਤੋਂ ਇਲਾਵਾ ਸੱਚੇ ਨਿਮਰ ਸੇਵਾਦਾਰ ਬਲਰਾਜ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਬਲਾਕ ਮਲੋਟ ਦੇ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ, ਜੋਨ 6 ਦੇ ਪ੍ਰੇਮੀ ਸੇਵਕ ਬਿੰਟੂ ਪਾਲ ਇੰਸਾਂ, ਘੁਮਿਆਰਾ ਖੇੜਾ ਦੇ ਪ੍ਰੇਮੀ ਸੇਵਕ ਗੋਰਾ ਸਿੰਘ ਇੰਸਾਂ, ਜੋਨ 6 ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸੱਤਪਾਲ ਇੰਸਾਂ, ਜਸਵਿੰਦਰ ਸਿੰਘ ਇੰਸਾਂ (ਜੱਸਾ), ਭੈਣਾਂ ਕਮਲ ਕੌਰ ਇੰਸਾਂ, ਗੁੱਡੀ ਇੰਸਾਂ, ਰਜਨੀ ਇੰਸਾਂ, ਊਸ਼ਾਂ ਇੰਸਾਂ, ਸੇਵਾਦਾਰ ਸਵਿੱਤਰੀ ਇੰਸਾਂ, ਸੁਨੀਤਾ ਇੰਸਾਂ, ਰੀਟਾ ਗਾਬਾ ਇੰਸਾਂ ਤੋਂ ਇਲਾਵਾ ਐਮਐਸਜੀ ਆਈ ਟੀ ਵਿੰਗ ਦੇ ਸੇਵਾਦਾਰ ਅਤੁਲ ਇੰਸਾਂ, ਅਨਮੋਲ ਇੰਸਾਂ, ਸ਼ੁਭਮ ਇੰਸਾਂ ਤੋਂ ਇਲਾਵਾ ਸੇਵਾਦਾਰ ਪ੍ਰੇਮ ਚਾਵਲਾ ਇੰਸਾਂ, ਬ੍ਰਿਜ ਲਾਲ ਇੰਸਾਂ, ਵੀਰਪਾਲ ਇੰਸਾਂ, ਬਲਰਾਜ ਸਿੰਘ ਇੰਸਾਂ, ਬਾਬੂ ਰਾਮ, ਰਾਮ ੇਵਕ, ਦੇਸ ਰਾਜ, ਅੰਗਰੇਜ ਸਿੰਘ, ਸਾਬਕਾ ਸਰਪੰਚ ਸੁਰਿੰਦਰ ਕੁਮਾਰ ਆਦਿ ਤੋਂ ਇਲਾਵਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜੂਦ ਸੀ।

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਬਲਰਾਜ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਭੈਣਾਂ ਕਿਰਨ ਇੰਸਾਂ, ਸਤਵੰਤ ਕੌਰ ਇੰਸਾਂ, ਅਮਰਜੀਤ ਕੌਰ ਇੰਸਾਂ, ਮਮਤਾ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਸਾਧ-ਸੰਗਤ ਨੂੰ ਮਾਨਵਤਾ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ।

ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਸਨ ਮਾਤਾ ਛਿੰਦੋ ਦੇਵੀ ਇੰਸਾਂ

ਆਪ ਜੀ ਨੂੰ ਇਹ ਵੀ ਦੱਸਣਾ ਬਣਦਾ ਹੈ ਕਿ ਸੱਚਖੰਡਵਾਸੀ ਮਾਤਾ ਛਿੰਦੋ ਦੇਵੀ ਇੰਸਾਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਸਨ ਅਤੇ ਜਿੱਥੇ ਮਾਤਾ ਜੀ ਨੇ ਆਪਣੀ ਰਹਿੰਦੀ ਜ਼ਿੰਦਗੀ ਤੱਕ ਮਾਨਵਤਾ ਦੀ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਉਥੇ ਦੇਹਾਂਤ ਉਪਰੰਤ ਵੀ ਸਰੀਰਦਾਨ ਕਰਕੇ ਮਾਨਵਤਾ ’ਤੇ ਵੱਡਾ ਪਰਉਪਕਾਰ ਕੀਤਾ ਹੈ।

ਸਾਲ 2026 ’ਚ ਹੋਏ ਸਰੀਰਦਾਨ

ਜਿੱਥੇ ਹੁਣ ਤੱਕ ਬਲਾਕ ਮਲੋਟ ਵਿੱਚ 61 ਸਰੀਰਦਾਨ ਹੋ ਚੁੱਕੇ ਹਨ ਉਥੇ ਸਾਲ 2026 ’ਚ 5 ਜਨਵਰੀ ਨੂੰ ਸ਼੍ਰੀ ਮੰਗਤ ਰਾਏ ਇੰਸਾਂ (63 ਸਾਲ) ਪੁੱਤਰ ਸ਼੍ਰੀ ਬਾਬੂ ਰਾਮ ਨਿਵਾਸੀ ਟੀਚਰ ਕਲੋਨੀ, ਮਲੋਟ ਅਤੇ 11 ਮਾਰਚ ਨੂੰ ਪਿੰਡ ਝੌਰੜ ਦੇ ਸੇਵਾਦਾਰ ਲਾਭ ਸਿੰਘ ਇੰਸਾਂ (87 ਸਾਲ) ਪੁੱਤਰ ਸ਼੍ਰੀ ਇਲਮਾ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਆਪਸੀ ਸਹਿਮਤੀ ਨਾਲ ਮੈਡੀਕਲ ਖੋਜਾਂ ਲਈ ਦਾਨ ਕੀਤਾ ਸੀ ਅਤੇ ਤੀਸਰਾ ਸਰੀਰਦਾਨ ਅੱਜ 13 ਅਪ੍ਰੈਲ ਨੂੰ ਮਾਤਾ ਛਿੰਦੋ ਦੇਵੀ ਇੰਸਾਂ ਪਿੰਡ ਦਾਨੇਵਾਲਾ ਦਾ ਸਰੀਰਦਾਨ ਹੋਇਆ।

Body Donation: ਬਲਾਕ ਲਹਿਰਾਗਾਗਾ ਦੇ 35ਵੇਂ ਸਰੀਰ ਦਾਨੀ ਬਣੇ ਅਜੈਬ ਸਿੰਘ ਇੰਸਾਂ
ਜਾਂਦੇ ਜਾਂਦੇ ਵੀ ਕਈਆਂ ਨੂੰ ਰੋਸ਼ਨੀ ਦੇ ਗਈ ਪਿਤਾ ਅਜੈਬ ਸਿੰਘ

ਸਰੀਰ ਦਾਨ ਤੋਂ ਅਨੇਕਾਂ ਵਿਦਿਆਰਥੀ ਸਟਡੀ ਕਰਕੇ ਬਣਦੇ ਹਨ ਡਾਕਟਰ : ਸੱਚੇ ਨਿਮਰ ਸੇਵਾਦਾਰ

Body Donation: ਲਹਿਰਾਗਾਗਾ (ਰਾਜ ਸਿੰਗਲਾ)। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਬਲਾਕ ਲਹਿਰਾਗਾਗਾ ਦੇ ਸੱਚੇ ਨਿਮਰ ਸੇਵਾਦਾਰ ਗੁਰਵਿੰਦਰ ਸਿੰਘ ਇੰਸਾਂ ਦੇ ਪਿਤਾ ਜੀ ਪਿੰਡ ਲਹਿਲ ਕਲਾਂ ਦੇ ਦੂਜੇ ਸਰੀਰਦਾਨ ਬਣੇ ਪਿਤਾ ਅਜੈਬ ਸਿੰਘ ਲੋਕਾਂ ਲਈ ਮਿਸਾਲ ਬਣ ਗਏ ਹਨ। ਅਜੇਬ ਸਿੰਘ 62 ਸਾਲ ਦੇ ਸਨ। ਅਜੈਬ ਸਿੰਘ ਇੰਸਾਂ ਜੀ ਦਾ ਸਾਰਾ ਪਰਿਵਾਰ ਸੇਵਾ ਭਾਵਨਾ ਨਾਲ ਹਮੇਸ਼ਾ ਮਾਨਵਤਾ ਦੀ ਸੇਵਾ ’ਚ ਲਗਿਆ ਰਹਿੰਦਾ ਹੈ, ਡੇਰਾ ਸੱਚਾ ਸੌਦਾ ਸਰਸਾ ਵੱਲੋਂ ਚਲਾਏ ਜਾ ਰਹੇ 170 ਮਾਨਵਤਾ ਭਲਾਈ ਦੇ ਕਾਰਜਾਂ ਦੇ ਵਿੱਚੋਂ ਸਭ ਤੋਂ ਵੱਡਾ ਦਾਨ ਸਰੀਰ ਦਾਨ ਕਰਨਾ ਹੈ। ਲਹਿਰਾਗਾਗਾ ਦੇ ਸੇਵਾਦਾਰ ਨੇ ਮਰਨ ਉਪਰੰਤ ਪਰਿਵਾਰ ਦੀ ਸਹਿਮਤੀ ਨਾਲ ਪਿਤਾ ਜੀ ਦਾ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਮੈਡੀਕਲ ਰਿਸਰਚ ਕਾਲਜ ਲਖਨਊ ਯੂਪੀ ਨੂੰ ਦਾਨ ਕਰ ਦਿੱਤਾ ਹੈ।

ਇਹ ਖਬਰ ਵੀ ਪੜ੍ਹੋ : Middle East Conflict: ਈਰਾਨ ਨੇ ਇਜ਼ਰਾਈਲ ’ਤੇ 4 ਮਿਜ਼ਾਈਲਾਂ ਦਾਗੀਆਂ, 300 ਜ਼ਖਮੀ

ਇਸ ਮੌਕੇ ਪਰਿਵਾਰ ਨੇ ਆਖਿਆ ਕਿ ਜਿਉਂਦੇ ਜੀ ਗੁਰਦਾ ਦਾਨ ਮਰਨ ਉਪਰੰਤ ਸਰੀਰ ਦਾਨ ਕਰਨਾ ਹੀ ਸਾਡੇ ਗੁਰੂ ਜੀ ਨੇ ਸਿਖਾਇਆ ਹੈ। ਉਨ੍ਹਾਂ ਦੇ ਬਚਨਾਂ ਤੇ ਅਮਲ ਕਰਦਿਆਂ ਹੋਇਆ ਅੱਜ ਅਸੀਂ ਆਪਣੇ ਪਿਤਾ ਜੀ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਹੈ, ਬਾਪੂ ਅਜੈਬ ਸਿੰਘ ਦੀ ਅਰਥੀ ਨੂੰ ਪਿਤਾ ਜੀ ਦੀ ਕੁੜੀਆਂ ਨੇ ਮੋਢਾ ਲਗਾ ਕੇ ਬਾਪੂ ਜੀ ਨੂੰ ਵਿਦਾ ਕੀਤਾ। ਪਵਿੱਤਰ ਦੇਹ ਨੂੰ ਪਵਿੱਤਰ ਨਾਅਰਾ ਲਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ ਤੇ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਪਿੰਡ ਦੇ ਸਰਪੰਚ ਗੁਰੂ ਤੇਗ ਬਹਾਦਰ ਨਗਰ ਦੇ ਸਰਪੰਚ ਜਸਪਾਲ ਸ਼ਰਮਾ ਕਾਲਾ ਜਸਵਿੰਦਰ ਸਿੰਘ ਰਿੰਪੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸਾਬਕਾ ਸਰਪੰਚ ਲੇਹਲ ਕਲਾਂ, ਅਜਿੰਦਰ ਸਿੰਘ ਸੱਚੇ ਨਿਮਰ ਸੇਵਾਦਾਰ, ਚੜਤ ਸਿੰਘ ਸਮੁੱਚੀ ਪੰਚਾਇਤ, ਪਿੰਡ ਦੇ ਸੇਵਾਦਾਰ ਸੱਚੇ ਨਿਮਰ ਸੇਵਾਦਾਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਇਸ ਮੌਕੇ ਗੁਰੂ ਤੇਗ ਬਹਾਦਰ ਨਗਰ ਦੇ ਸਰਪੰਚ ਦੇ ਪਤੀ ਜਸਪਾਲ ਸ਼ਰਮਾ ਕਾਲਾ ਤੇ ਜਸਵਿੰਦਰ ਸਿੰਘ ਰਿੰਪੀ ਨੇ ਆਖਿਆ ਕਿ ਡੇਰਾ ਸੱਚਾ ਸੌਦਾ ਸਰਸਾ ਦੀ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਸਾਡੇ ਪਿੰਡ ਲਹਿਲ ਕਲਾਂ ਦਾ ਦੂਜਾ ਸਰੀਰ ਦਾਨ ਹੈ ਜੋ ਆਪਣੀ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਜੇ ਸਨ ਉਹਨਾਂ ਨੇ ਆਪਣੀ ਸਹਿਮਤੀ ਦੇ ਨਾਲ ਸਰੀਰ ਦਾਨ ਕੀਤਾ। ਜਿਸ ਦੇ ਨਾਲ ਅਨੇਕਾਂ ਵਿਦਿਆਰਥੀ ਮੈਡੀਕਲ ਦੀ ਖੋਜ ਕਰਕੇ ਡਾਕਟਰ ਬਣਨਗੇ। ਜੋ ਕਿ ਬਹੁਤ ਨੇਕ ਉਪਰਾਲਾ ਹੈ। ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਦੇ ਚੱਲਦੇ ਹੋਏ ਪਿਤਾ ਜੀ ਨੂੰ ਫੁੱਲਾਂ ਦੀ ਵਰਖਾ ਦੇ ਨਾਲ ਵਿਦਾ ਕੀਤਾ।

ਬਲਾਕ ਅਤੇ ਪਿੰਡ ਦੇ ਸੇਵਾਦਾਰ, ਗੁਰਮੇਲ ਸਿੰਘ ਮੇਲਾ, ਕਰਮਜੀਤ ਸਿੰਘ, ਬ੍ਰਿਸ਼ਭਾਨ, ਅਜੈਬ ਸਿੰਘ, ਜਗਰਾਜ ਸਿੰਘ, ਜਰਨੈਲ ਸਿੰਘ, ਸੋਹਣ ਸਿੰਘ, ਇਰਫਾਨ ਖਾਨ, ਕਰਮਾ ਮਿਸਤਰੀ ਨੇ ਆਖਿਆ ਕਿ ਸਾਨੂੰ ਬੜਾ ਫਕਰ ਮਹਿਸੂਸ ਹੁੰਦਾ ਹੈ ਕਿ ਸਾਡੇ ਬਲਾਕ ਦਾ 35ਵਾਂ ਤੇ ਪਿੰਡ ਦਾ ਦੂਸਰਾ ਸਰੀਰਦਾਨ ਹੋਇਆ ਡੇਰੇ ਦੀ ਸਿੱਖਿਆਵਾਂ ’ਤੇ ਚਲਦੇ ਹੋਏ ਮਾਨਤਾ ਭਲਾਈ ਦੇ ਕੰਮਾਂ ਦੇ ’ਚ ਸਾਰੀ ਸਾਧ ਸੰਗਤ ਜੁਟੀ ਰਹਿੰਦੀ ਹੈ ਸਾਰੀ ਸਾਧ ਸੰਗਤ ਨੇ ਆਪਣਾ ਪਰਿਵਾਰ ਸਮਝਦੇ ਹੋਏ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਸਰੀਰ ਦਾਨ ਦੇ ਕਾਫਲੇ ਦੇ ਵਿੱਚ ਆਪਣਾ ਯੋਗਦਾਨ ਪਾਇਆ ਸਾਰੇ ਪਿੰਡ ’ਚ ਪਿਤਾ ਅਜੇਬ ਸਿੰਘ ਅਮਰ ਰਹੇ ਦੇ ਨਾਰਿਆਂ ਦੇ ਨਾਲ ਗੂੰਜ ਉੱਠਿਆ ਤੇ ਪਿੰਡ ਲਹਿਲ ਕਲਾਂ ਤੇ ਸਮੂਹ ਸਾਧ ਸੰਗਤ ਨੇ ਅੰਤਿਮ ਯਾਤਰਾ ਦੇ ਵਿੱਚ ਸ਼ਮੂਲੀਅਤ ਕੀਤੀ। Body Donation

ਇਸ ਮੌਕ, ਪਰਿਵਾਰਿਕ ਮੈਂਬਰ ਬੀਰਬਲ ਸਿੰਘ, ਨੇਬ ਸਿੰਘ, ਤੋਂ ਇਲਾਵਾ 3 ਕੁੜੀਆਂ ਹਨ। ਸਮੂਹ ਪੰਚਾਇਤ ਤੋਂ ਇਲਾਵਾ, ਸ਼ਹਿਰ ਨਿਵਾਸੀ, (ਗੁਰਵਿੰਦਰ ਸਿੰਘ, ਅਜਿੰਦਰ ਸਿੰਘ, ਜਗਦੀਸ਼ ਇੰਸਾਂ ਸੱਚੇ ਨਿਮਰ ਸੇਵਾਦਾਰ), ਚੜਤ ਸਿੰਘ, ਪਿੰਡਾਂ ਦੇ ਪ੍ਰੇਮੀ ਸੇਵਕ, ਪ੍ਰੇਮੀ ਸੰਮਤੀ, ਗ੍ਰੀਨ ਐੱਸ ਵੈੱਲਫੇਅਰ ਫੋਰਸ ਸੰਗਠਨ ਦੇ ਸੇਵਾਦਾਰ, ਆਈਟੀ ਵਿੰਗ ਦੇ ਭੈਣ ਤੇ ਭਾਈ, ਤੋ ਇਲਾਵਾ ਵੱਖ- ਵੱਖ ਪਿੰਡਾਂ ਦੀ ਸਾਧ ਸੰਗਤ ਵੀ ਹਾਜ਼ਰ ਸੀ।

Humanitarian Works: ਮਾਨਵਤਾ ਭਲਾਈ ਕਾਰਜਾਂ ਨਾਲ ਮਨਾਈ ਸਰੀਰਦਾਨੀ ਅੰਮ੍ਰਿਤ ਲਾਲ ਇੰਸਾਂ ਦੀ ਤੀਜੀ ਬਰਸੀ
Humanitarian Works: (ਅਸ਼ੋਕ ਗਰਗ) ਬਾਂਡੀ। ਡੇਰਾ ਸੱਚਾ ਸੌਦਾ ਸਰਸਾ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਬਾਂਡੀ ਦੇ ਪਿੰਡ ਗਹਿਰੀ ਭਾਗੀ ਵਿਖੇ ਸੱਚੇ ਨਿਮਰ ਸੇਵਾਦਾਰ ਜੀਵਨ ਕੁਮਾਰ ਇੰਸਾਂ ਤੇ ਬਿਨੂੰ ਕੁਮਾਰ ਇੰਸਾਂ ਨੇ ਸਮੂਹ ਪਰਿਵਾਰ ਸਮੇਤ ਆਪਣੇ ਪਿਤਾ ਸਰੀਰਦਾਨੀ ਅੰਮ੍ਰਿਤ ਲਾਲ ਇੰਸਾਂ (ਸੱਚੀ ਲੰਗਰ ਸੰਮਤੀ ਦੇ ਸੇਵਾਦਾਰ) ਦੀ ਤੀਜੀ ਬਰਸੀ ਮਾਨਵਤਾ ਭਲਾਈ ਕਾਰਜਾਂ ਨਾਲ ਮਨਾਈ। ਇਸ ਮੌਕੇ ਪਰਿਵਾਰ ਵੱਲੋਂ ਬਰਸੀ ਮੌਕੇ ਨਾਮ ਚਰਚਾ ਕਰਵਾਈ ਗਈ ।

ਇਸ ਮੌਕੇ ਨਾਮ ਚਰਚਾ ਦੀ ਕਾਰਵਾਈ ਚਲਾਉਂਦੇ ਹੋਏ ਪ੍ਰੇਮੀ ਸੇਵਕ ਜਸਕਰਨ ਸਿੰਘ ਇੰਸਾਂ ਨੇ ਕਿਹਾ ਕਿ ਸਰੀਰਦਾਨੀ ਅੰਮ੍ਰਿਤ ਲਾਲ ਇੰਸਾਂ ਨੇਕ ਦਿਲ ਦੇ ਇਨਸਾਨ ਸਨ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਮਾਨਵਤਾ ਭਲਾਈ ਕਾਰਜ ਵੱੱਧ-ਚੜ੍ਹ ਕੇ ਕੀਤੇ ਅਤੇ ਪਿੰਡ ਦੇ ਲੋਕਾਂ ਨੂੰ ਡੇਰਾ ਸੱਚਾ ਸੌਦਾ ਨਾਲ ਜੋੜ ਕੇ ਮਾਨਵਤਾ ਭਲਾਈ ਕੰਮਾਂ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਬਲਾਕ ਬਾਂਡੀ ਵਿੱਚ ਬਲਾਕ ਪ੍ਰੇਮੀ ਸੇਵਕ ਵਜੋਂ ਪੂਰੀ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਅਤੇ ਸ਼ਾਹੀ ਦਰਬਾਰ ਵਿੱਚ ਸੱਚੀ ਲੰਗਰ ਸੰਮਤੀ ਵਿੱਚ ਵੀ ਸੇਵਾ ਕੀਤੀ ਜਿਨ੍ਹਾਂ ਦੀ ਪ੍ਰੇਰਨਾ ਨਾਲ ਇਨ੍ਹਾਂ ਦਾ ਪਰਿਵਾਰ ਵੀ ਮਾਨਵਤਾ ਭਲਾਈ ਕੰਮਾਂ ਵਿੱਚ ਲੱਗਿਆ ਹੋਇਆ ਹੈ, ਇਥੇ ਹੀ ਬੱਸ ਨਹੀਂ ਇਨ੍ਹਾਂ ਦਾ ਸਪੁੱਤਰ ਜੀਵਨ ਕੁਮਾਰ ਇੰਸਾਂ ਸੱਚੇ ਨਿਮਰ ਸੇਵਾਦਾਰ ਵਜੋਂ ਦਿਨ-ਰਾਤ ਸੇਵਾ ਕਰ ਰਿਹਾ ਹੈ।

ਅੱਜ ਵੀ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਸ਼ਕੁੰਤਲਾ ਦੇਵੀ, ਸੱਚੇ ਨਿਮਰ ਸੇਵਾਦਾਰ ਜੀਵਨ ਕੁਮਾਰ ਇੰਸਾਂ, ਬਿਨੂੰ ਕੁਮਾਰ ਇੰਸਾਂ, ਸ਼ੁਸ਼ਮਾ ਇੰਸਾਂ, ਸੋਨਮ ਬਾਲਾ, ਨਰੇਸ਼ ਕੁਮਾਰ, ਸ਼ੁਭਮ ਕੁਮਾਰ, ਰਜਨੀ ਬਾਲਾ, ਰੰਜਨਾ ਤੇ ਸਮੂਹ ਪਰਿਵਾਰ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਆਪਣੇ ਪਿਤਾ ਦੀ ਯਾਦ ਵਿੱਚ ਫਲਦਾਰ ਪੌਦਾ ਲਗਾਇਆ ਹੈ

ਇਹ ਵੀ ਪੜ੍ਹੋ: Jaggery Benefits Winter Special: ਸਰਦੀਆਂ ’ਚ ਗੁੜ ਖਾਣ ਦੇ ਚਮਤਕਾਰੀ ਫਾਇਦੇ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਛਿੰਦਰਪਾਲ ਇੰਸਾਂ ਵੱਲੋਂ ਪਹੁੰਚੀ ਹੋਈ ਸਾਧ-ਸੰਗਤ ਅਤੇ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਸੱਚੇ ਨਿਮਰ ਸੇਵਾਦਾਰ ਹਰਪਾਲ ਚੰਦ ਇੰਸਾਂ, ਮਲਕੀਤ ਸਿੰਘ ਇੰਸਾਂ (ਸੇਵਾਦਾਰ ਸੱਚੀ ਸੇਵਾ ਸੰਮਤੀ), ਸੱਚੇ ਨਿਮਰ ਸੇਵਾਦਾਰ ਭੈਣ ਅਮਨਪ੍ਰੀਤ ਕੌਰ ਇੰਸਾਂ, ਸੱਤ ਪਾਲ ਇੰਸਾਂ, ਪਿੰਡ ਦੀ ਸੱਚੀ ਸੰਮਤੀ ਦੇ ਸੇਵਾਦਾਰ ਗੋਰਵ ਜਿੰਦਲ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਮੰਦਰ ਸਿੰਘ ਇੰਸਾਂ, ਰਿਸ਼ਤੇਦਾਰਾਂ ਅਤੇ ਸਾਧ ਸੰਗਤ ਨੇ ਸਰੀਰਦਾਨੀ ਅਮ੍ਰਿੰਤ ਲਾਲ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

Body Donation Punjab: ਜੈਤੋ ਤੋਂ ਸਰੀਰਦਾਨੀ ਬਣੀ ਮਾਤਾ ਗੁੱਡੀ ਦੇਵੀ ਇੰਸਾਂ, ਹੋਣਗੀਆਂ ਮੈਡੀਕਲ ਖੋਜ਼ਾਂ
Body Donation Punjab: ਜੈਤੋ (ਅਜੈ ਮਨਚੰਦਾ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਜ਼ਿਲ੍ਹਾ ਫਰੀਦਕੋਟ ਦੇ ਬਲਾਕ ਜੈਤੋਂ ਦੇ ਜ਼ੋਨ ਨੰਬਰ 2 ਦੇ ਰੇਗਰ ਬਸਤੀ ਨੇੜੇ ਬਾਜਾਖਾਨਾ ਚੌਂਕ ਦੇ ਵਸਨੀਕ ਮਾਤਾ ਗੁੱਡੀ ਦੇਵੀ ਇੰਸਾਂ (64) ਦੇ ਦਿਹਾਂਤ ਮਗਰੋਂ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ। ਮਾਤਾ ਗੁੱਡੀ ਦੇਵੀ ਇੰਸਾਂ ਦੇ ਪੁੱਤਰ ਅਮਰਜੋਤੀ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਨੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ਦੀ ਪੇ੍ਰਰਨਾ ਤਹਿਤ ਦੇਹਾਂਤ ਉਪਰੰਤ ਸਰੀਰਦਾਨ ਦਾ ਪ੍ਰਣ ਕੀਤਾ ਹੋਇਆ ਸੀ ਅੱਜ ਉਨ੍ਹਾਂ ਦੇ ਮਾਤਾ ਦਾ ਦੇਹਾਂਤ ਹੋ ਗਿਆ ਸੀ।

ਇਹ ਖਬਰ ਵੀ ਪੜ੍ਹੋ : Kotakpura News: ਕੂੜੇ ਦੇ ਡੰਪ ਨੂੰ ਲੱਗੀ ਅੱਗ, ਪਾਰਕਿੰਗ ’ਚ ਖੜੀ ਕਾਰ ਸੜੀ

ਜਿਸ ਤੋਂ ਬਾਅਦ ਉਨ੍ਹਾਂ ਦੀ ਇੱਛਾ ਪੂਰੀ ਕਰਦਿਆਂ ਉਨ੍ਹਾਂ ਦੀ ਮ੍ਰਿਤਕ ਦੇਹ ਨਰੈਣਾ ਮੈਡੀਕਲ ਕਾਲਜ ਤੇ ਖੋਜ ਕੇਂਦਰ ਗੰਗਾਗੰਜ, ਪੰਕੀ, ਕਾਨਪੁਰ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ। ਮ੍ਰਿਤਕ ਦੇਹ ਨੂੰ ਵੱਡੀ ਗਿਣਤੀ ਰਿਸ਼ਤੇਦਾਰਾਂ, ਸਾਧ-ਸੰਗਤ ਤੇ ਇਲਾਕਾ ਨਿਵਾਸੀਆਂ ਵੱਲੋਂ ‘ਗੁੱਡੀ ਦੇਵੀ ਇੰਸਾਂ ਅਮਰ ਰਹੇ’ ਤੇ ‘ਸਰੀਰਦਾਨ ਮਹਾਂਦਾਨ’ ਦੇ ਆਕਾਸ਼ ਗੁੰਜਾਊ ਨਾਅਰਿਆਂ ਦੇ ਨਾਲ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ ਗਈ। ਸਰੀਰ ਦਾਨ ਕਰਨ ਤੋਂ ਪਹਿਲਾਂ ਮਾਤਾ ਦੀਆਂ ਧੀਆਂ ਸਿਮਰਨ ਕੌਰ ਇੰਸਾਂ, ਤੇ ਨੂੰਹ ਸੁਮਨ ਇੰਸਾਂ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ। Body Donation Punjab

ਜੈਤੋਂ ਨਗਰ ਕੌਂਸਲ ਦੇ ਪ੍ਰਧਾਨ ਡਾ. ਹਰੀਸ਼ ਨੇ ਸਰੀਰਦਾਨੀ ਵਾਲੀ ਐਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਜੈਤੋਂ ਦੇ ਨਗਰ ਕੌਂਸਲ ਦੇ ਪ੍ਰਧਾਨ ਡਾ ਹਰੀਸ਼ ਨੇ ਦੱਸਿਆ ਕਿ ਜੋ ਗੁੱਡੀ ਦੇਵੀ ਇੰਸਾਂ ਦਾ ਅੱਜ ਜੋ ਦੇਹਾਂਤ ਹੋਇਆ, ਉਨਾਂ ਦੀ ਦਿਲੋਂ ਇੱਛਾ ਸੀ ਕਿ ਉਹਨਾਂ ਦਾ ਪਰਿਵਾਰ ਉਹਦੇ ਸਰੀਰ ਨੂੰ ਕਿਸੇ ਮੈਡੀਕਲ ਕਾਲਜ ਨੂੰ ਦਾਨ ਦੇਵੇ ਤਾਂ ਉਨ੍ਹਾਂ ਨੇ ਪਰਿਵਾਰ ਨੇ ਆਪਣੀ ਮਾਤਾ ਦੀ ਦਿਲੀ ਇੱਛਾ ਨੂੰ ਪੂਰਾ ਕਰਦੇ ਹੋਏ ਅੱਜ ਮੈਡੀਕਲ ਕਾਲਜ ਨੂੰ ਸਰੀਰਦਾਨ ਕੀਤਾ। ਇਹ ਜਿਹੜਾ ਦਾਨ ਬਹੁਤ ਵੱਡਾ ਮਹਾਦਾਨ ਹੈ ਇਸ ਦੇ ਸਰੀਰ ਤੋਂ ਜਿਹੜੇ ਆਪਣੇ ਬੱਚੇ ਆ ਉਹ ਮੈਡੀਕਲ ਦੀ ਸਿੱਖਿਆ ਲੈਂਦੇ ਆ ਜਿਸ ਦੇ ਨਾਲ ਉਹ ਹੋਰ ਵਧੀਆ ਇਲਾਜ ਕਰ ਸਕਦੇ ਹਨ।

ਇਸ ਦੇ ਲਈ ਮੈਂ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨਾਂ ਨੇ ਆਪਣੇ ਮਾਤਾ ਦੀ ਆਖਰੀ ਇੱਛਾ ਪੂਰੀ ਕੀਤੀ ਹੈ ਤੇ ਨਾਲ ਹੀ ਡੇਰਾ ਸੱਚਾ ਸੌਦਾ ਦਾ ਧੰਨਵਾਦ ਕਰਦਾ ਹਾਂ। ਜਿਹੜੇ ਕਿ ਸਮਾਜ ਸੇਵਾ ਦੇ ਕੰਮ ਪਰਉਪਕਾਰ ਦੇ ਕੰਮ ਬਹੁਤ ਕਰਦੇ ਆ ਮੈਂ ਆਪ ਦੇਖਿਆ ਵੀ ਇਹ ਗਰੀਬ ਘਰਾਂ ਦੇ ਲੋਕਾਂ ਨੂੰ ਘਰ ਵੀ ਬਣਾ ਕੇ ਦਿੰਦੇ ਐ ਉਹਨਾਂ ਦੇ ਹਰ ਤਰ੍ਹਾਂ ਦੀ ਮਦਦ ਕਰਦੇ ਆ ਜਿਸ ਦੇ ਨਾਲ ਜਿਹੜਾ ਡੇਰਾ ਸੱਚਾ ਸੌਦਾ ਦੇ ਵਿੱਚ ਆਮ ਲੋਕਾਂ ਦਾ ਗਰੀਬ ਲੋਕਾਂ ਦਾ ਵਿਸ਼ਵਾਸ ਵੱਧਦਾ ਜਾ ਰਿਹਾ ਮੈਂ ਇਹਦੇ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ। ਬਿੱਟੂ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 170 ਕਾਰਜਾਂ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨਾ ਮੇਨ ਕਾਰਜ ਹੈ, ਜਿਸ ਨਾਲ ਮੈਡੀਕਲ ਦੀ ਪੜ੍ਹਾਈ ਕਰ ਰਹੇ। Body Donation Punjab

ਬੱਚੇ ਨਵੀਆਂ-ਨਵੀਆਂ ਖੋਜਾਂ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਬਾਰੇ ਖੋਜ ਕਰਨ ਦਾ ਮੌਕਾ ਮਿਲਦਾ ਹੈ। ਬਲਾਕ ਜੈਤੋਂ ਵਿਖੇ 23 ਵਾਂ ਸਰੀਰਦਾਨੀ ਹੋਇਆ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਗੁਰਦਾਸ ਸਿੰਘ ਰਾਜਾ ਇੰਸਾਂ, ਭੈਣਾਂ ਰਜਿੰਦਰ ਇੰਸਾਂ, ਚਰਨਜੀਤ ਕੌਰ ਇੰਸਾਂ, ਪ੍ਰੇਮੀ ਸੇਵਕ ਟੇਕ ਚੰਦ ਇੰਸਾਂ, ਰਾਕੇਸ਼ ਕੁਮਾਰ ਇੰਸਾਂ, ਪ੍ਰੇਮੀ ਸੇਵਕ ਗੁਰਲਾਲ ਸਿੰਘ, ਗੁਰਪਿਆਰ ਸਿੰਘ, ਰਵਿੰਦਰ ਕੁਮਾਰ ਬਿੱਟੂ ਇੰਸਾਂ, ਵਿਜੈ ਇੰਸਾਂ, ਕੁਲਵਿੰਦਰ ਕੌਰ ਪ੍ਰੇਮੀ ਸੰਮਤੀ, ਸ਼ਾਮ ਲਾਲ, ਅਜੈ ਕੁਮਾਰ, ਸਾਹਿਲ, ਸ਼ਕੁੰਤਲਾ ਦੇਵੀ, ਅੰਸ਼ਨੂਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਤੇ ਵੱਡੀ ਗਿਣਤੀ ’ਚ ਸਾਧ-ਸੰਗਤ, ਰਿਸ਼ਤੇਦਾਰ, ਇਲਾਕਾ ਵਾਸੀ ਵੀ ਹਾਜ਼ਰ ਸਨ। Body Donation Punjab

Body Donation Punjab : ਜਗਦੇਵ ਰਾਮ ਇੰਸਾਂ ਨੇ ਖੱਟਿਆ ਸਰੀਰਦਾਨੀ ਤੇ ਨੇਤਰਦਾਨੀ ਹੋਣ ਦਾ ਮਾਣ
Body Donation Punjab: ਬਲਾਕ ਮਾਨਸਾ ਦੇ 50ਵੇਂ ਸਰੀਰਦਾਨੀ ਬਣੇ

Body Donation Punjab: ਮਾਨਸਾ (ਸੁਖਜੀਤ ਮਾਨ)। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ ਬਲਾਕ ਅਤੇ ਸ਼ਹਿਰ ਮਾਨਸਾ ਦੇ ਜਗਦੇਵ ਰਾਮ ਇੰਸਾਂ (76) ਪੁੱਤਰ ਨਾਥ ਰਾਮ ਵਾਸੀ ਲੌਂਗੋਵਾਲ (ਸੰਗਰੂਰ) ਹਾਲ ਆਬਾਦ ਮਾਨਸਾ ਨੇ ਬਲਾਕ ਮਾਨਸਾ ਦੇ 50ਵੇਂ ਸਰੀਰਦਾਨੀ ਅਤੇ ਨੇਤਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਹਨਾਂ ਵੱਲੋਂ ਡੇਰਾ ਸੱਚਾ ਸੌਦਾ ਦੀ ਸਿੱਖਿਆ ’ਤੇ ਚੱਲਦਿਆਂ ਜਿਉਂਦੇ ਜੀਅ ਕੀਤੇ ਗਏ ਮਰਨ ਉਪਰੰਤ ਸਰੀਰਦਾਨ ਦੇ ਪ੍ਰਣ ਨੂੰ ਉਹਨਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੂਰਾ ਕਰਦਿਆਂ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਦੀ ਬਜਾਇ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ।

Read Also : Cold Wave Alert: ਮੌਸਮ ਵਿਭਾਗ ਨੇ ਅਗਲੇ 40 ਦਿਨਾਂ ਦੀ ਕੀਤੀ ਭਵਿੱਖਬਾਣੀ, ਠੰਢ ਨੇ ਛੇੜੀ ਕੰਬਣੀ

ਵੇਰਵਿਆਂ ਅਨੁਸਾਰ ਜਗਦੇਵ ਰਾਮ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਉਹਨਾਂ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੇ ਪੁੱਤਰ ਸੰਜੀਵ ਕੁਮਾਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਹਨਾਂ ਵੱਲੋਂ ਲਏ ਪ੍ਰਣ ਨੂੰ ਪੂਰਾ ਕਰਦਿਆਂ ਉਹਨਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ। Body Donation Punjab

ਉਹਨਾਂ ਦੀ ਮ੍ਰਿਤਕ ਦੇਹ ਵਰੁਣ ਅਰਜੁਨ ਮੈਡੀਕਲ ਕਾਲਜ ਤੇ ਰੋਹੇਲਖੰਡ ਹਸਪਤਾਲ ਬਾਂਥਰਾ ਸ਼ਾਹਜਹਾਂਪੁਰ (ਯੂਪੀ) ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ। ਮ੍ਰਿਤਕ ਦੇ ਨਿਵਾਸ ਸਥਾਨ ਤੋਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਤੇ ਇਲਾਕਾ ਨਿਵਾਸੀਆਂ ਵੱਲੋਂ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਤੋਂ ਪਹਿਲਾਂ ਉਹਨਾਂ ਦੀ ਬੇਟੀ ਅਤੇ ਨੂੰਹ ਵੱਲੋਂ ਉਹਨਾਂ ਦੀ ਅਰਥੀ ਨੂੰ ਮੋਢਾ ਦਿੱਤਾ ਗਿਆ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਵੱਲੋਂ ‘ਸਰੀਰਦਾਨੀ ਅਤੇ ਨੇਤਰਦਾਨੀ ਜਗਦੇਵ ਰਾਮ ਇੰਸਾਂ ਅਮਰ ਰਹੇ’ ਦੇ ਆਕਾਸ਼ ਗੁਜਾਊਂ ਨਾਅਰੇ ਲਗਾਏ ਗਏ।

Body Donation Punjab

ਇਸ ਮੌਕੇ 85 ਮੈਂਬਰ ਬਿੰਦਰ ਇੰਸਾਂ ਤੇ ਸ਼ਿਵ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਤਹਿਤ ਮਾਨਵਤਾ ਭਲਾਈ ਦੇ 167 ਕਾਰਜ ਕਰਦੇ ਹਨ, ਜਿਨ੍ਹਾਂ ’ਚ ਮਰਨ ਉਪਰੰਤ ਸਰੀਰਦਾਨ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਖੇਤਰ ’ਚ ਸਰੀਰਦਾਨ ਦੀ ਕਾਫੀ ਮਹੱਤਤਾ ਹੈ ਕਿਉਂਕਿ ਮਨੁੱਖੀ ਸਰੀਰ ਨੂੰ ਲੱਗਦੀਆਂ ਅਨੇਕਾਂ ਬਿਮਾਰੀਆਂ ਦੇ ਇਲਾਜ ਲਈ ਖੋਜਾਂ ਕਰਨ ਵਾਸਤੇ ਮ੍ਰਿਤਕ ਦੇਹ ਮੈਡੀਕਲ ਵਿਦਿਆਰਥੀਆਂ ਦੇ ਕੰਮ ਆਉਂਦੀ ਹੈ।

ਉਨ੍ਹਾਂ ਦੱਸਿਆ ਕਿ ਜਗਦੇਵ ਰਾਮ ਇੰਸਾਂ ਦੀ ਮ੍ਰਿਤਕ ਦੇਹ ਦਾਨ ਕਰਨ ਤੋਂ ਪਹਿਲਾਂ ਉਹਨਾਂ ਦੀਆਂ ਦੋਵੇਂ ਅੱਖਾਂ ਵੀ ਦਾਨ ਕੀਤੀਆਂ ਗਈਆਂ ਹਨ ਜੋ ਦੋ ਹਨ੍ਹੇਰੀ ਜ਼ਿੰਦਗੀਆਂ ਨੂੰ ਰੌਸ਼ਨੀ ਪ੍ਰਦਾਨ ਕਰਨਗੀਆਂ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਸੁਖਦੇਵ ਇੰਸਾਂ, ਜੋਨ ਸੀ ਦੇ ਪ੍ਰੇਮੀ ਸੇਵਕ ਵੇਦ ਪ੍ਰਕਾਸ਼ ਇੰਸਾਂ ਤੇ ਵੱਖ-ਵੱਖ ਜੋਨਾਂ ਦੇ ਜ਼ਿੰਮੇਵਾਰ ਸੇਵਾਦਾਰ ਤੇ ਵੱਡੀ ਗਿਣਤੀ ’ਚ ਸਾਧ ਸੰਗਤ ਹਾਜ਼ਰ ਸੀ।