Captain Amarjit Singh JG - Sach Kahoon Punjabi
ਕੈਪਟਨ ਅਮਰਜੀਤ ਸਿੰਘ ਜੇਜੀ ਨੂੰ ਮਿਲੀ ਪੱਕੀ ਜਮਾਨਤ
ਮਾਮਲਾ ਕੈਪਟਨ ਵੱਲੋਂ ਜਨਰਲ ਨੂੰ ਬੁੱਤ ‘ਤੇ ਹਾਰ ਪਾਉਣ ਤੋਂ ਰੋਕਣ ਦਾ
ਅਕਾਲੀ ਉਮੀਦਵਾਰ ਜਨਰਲ ਜੇ. ਜੇ. ਸਿੰਘ ਵੱਲੋਂ ਕਰਵਾਇਆ ਗਿਆ ਸੀ ਮਾਮਲਾ ਦਰਜ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਸ਼ਹਿਰੀ ਤੋਂ ਅਕਾਲੀ ਉਮੀਦਵਾਰ ਜਨਰਲ ਜੇ.ਜੇ. ਸਿੰਘ ਦੀ ਸ਼ਿਕਾਇਤ ‘ਤੇ ਕੈਪਟਨ ਅਮਰਜੀਤ ਸਿੰਘ ਜੇਜੀ ਵਿਰੁੱਧ ਦਰਜ ਹੋਏ ਮਾਮਲੇ ਵਿੱਚ ਸ੍ਰੀ ਜੇਜੀ ਨੂੰ ਅੱਜ ਪੱਕੀ ਜਮਾਨਤ ਮਿਲ ਗਈ। ਜਨਰਲ ਜੇ.ਜੇ. ਸਿੰਘ ਵੱਲੋਂ ਥਾਣਾ ਸਿਵਲ ਲਾਈਨ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹ ਚੋਣਾ ਮੌਕੇ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ‘ਤੇ ਹਾਰ ਪਾਉਣ ਗਏ ਸਨ ਪਰ ਉੱਥੇ ਕੈਪਟਨ ਅਮਰਜੀਤ ਸਿੰਘ ਜੇਜੀ ਵੱਲੋਂ ਉਨ੍ਹਾਂ ਨੂੰ ਠੀਕਰੀਵਾਲਾ ਦੇ ਬੁੱਤ ‘ਤੇ ਹਾਰ ਪਾਉਣ ਤੋਂ ਰੋਕ ਦਿੱਤਾ ਗਿਆ ਸੀ। ਉਨ੍ਹਾਂ ਇਹ ਵੀ ਦੋਸ਼ ਲਾਏ ਸਨ ਕਿ ਕੈਪਟਨ ਅਮਰਜੀਤ ਸਿੰਘ ਜੇਜੀ ਵੱਲੋਂ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਜਨਰਲ ਦੀ ਸ਼ਿਕਾਇਤ ‘ਤੇ ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਕੈਪਟਨ ਜੇਜੀ ਖਿਲਾਫ਼ ਧਾਰਾ 341 ਅਤੇ 506 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਸਾਬਕਾ ਕੈਪਟਨ ਅਮਰਜੀਤ ਸਿੰਘ ਜੇਜੀ ਅੱਜ ਆਪਣੇ ਵਕੀਲ ਸ੍ਰੀ ਸੋਢੀ ਨਾਲ ਸਿਵਲ ਲਾਈਨ ਥਾਣਾ ਪੁੱਜੇ ਅਤੇ ਆਪਣੇ ਵਕੀਲ ਰਾਹੀਂ ਪੱਕੀ ਜਮਾਨਤ ਹਾਸਲ ਕਰ ਲਈ। ਕੈਪਟਨ ਜੇਜੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਸੇਵਾ ਸਿੰਘ ਠੀਕਰੀਵਾਲ ਉਨ੍ਹਾਂ ਦੇ ਨਾਨਾ ਹਨ। ਇਸ ਲਈ ਉਹ ਜਨਰਲ ਨੂੰ ਹਾਰ ਨਹੀਂ ਪਾਉਣ ਦੇਣਗੇ ਕਿਉਂÎਕਿ ਹੁਣ ਉਹ ਸਿਆਸਤ ਵਿੱਚ ਪੈ ਗਏ ਹਨ। ਇਸ ਦੌਰਾਨ ਇਨ੍ਹਾਂ ਦੋਹਾਂ ਵਿੱਚ ਬਹਿਸਬਾਜੀ ਵੀ ਹੋਈ ਸੀ। ਜਨਰਲ ਜੇ.ਜੇ. ਸਿੰਘ ਵੱਲੋਂ ਵੋਟਾਂ ਪੈਣ ਤੋਂ ਕੁਝ ਦਿਨਾਂ ਬਾਅਦ ਆਪਣੀ ਸ਼ਿਕਾਇਤ ‘ਤੇ ਕੈਪਟਨ ਜੇਜੀ ਖਿਲਾਫ਼ ਮਾਮਲਾ ਦਰਜ਼ ਕਰਵਾ ਦਿੱਤਾ ਸੀ। ਕੈਪਟਨ ਜੇਜੀ ਖਿਲਾਫ਼ ਜੋਂ ਧਰਾਵਾਂ ਲੱਗੀਆਂ ਸਨ ਉਹ ਜਮਾਨਤ ਯੋਗ ਧਾਰਾਵਾਂ ਸਨ ਜਿਸ ਕਾਰਨ ਉਨ੍ਹਾਂ ਨੂੰ ਥਾਣੇ ਵਿਚੋਂ 50 ਹਜ਼ਾਰ ਦੇ ਮੁਚਲਕੇ ਭਰਕੇ ਅਤੇ ਬਣਦੀ ਪ੍ਰਕਿਰਿਆ ਪੂਰੀ ਕਰਕੇ ਪੱਕੀ ਜਮਾਨਤ ਮਿਲ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
(ਕੁਲਵੰਤ ਕੋਟਲੀ) ਮੋਹਾਲੀ। ਸਕੂਲਾਂ ‘ਚ ਮਿਡ ਡੇ ਮੀਲ ਦੇ ਫੰਡ ਨਾ ਪਹੁੰਚਣ ਕਾਰਨ ਪ੍ਰਭਾਵਿਤ ਹੋ ਰਹੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਨੂੰ ਜਾਰੀ ਰੱਖਣ ਲਈ ਮਿਡ ਡੇ ਮੀਲ ਦੇ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਵੱਲੋਂ ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਮਿਡ ਡੇ ਮੀਲ ਨੂੰ ਜਾਰੀ ਰੱਖਣ ਲਈ ਸਕੂਲ ਦੇ ਦੂਜੇ ਫੰਡਾਂ ਵਿਚੋਂ ਪੈਸਾ ਖਰਚਕੇ ਜਾਰੀ ਰੱਖਿਆ ਜਾਵੇ। ਪੱਤਰ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਵਿਦਿਆਰਥੀ ਮਿਡ ਡੇ ਮੀਲ ਤੋਂ ਵਾਂਝਾ ਨਾ ਰਹੇ।
ਦੂਜੇ ਪਾਸੇ ਗੌਰਮਿੰਟ ਟੀਚਰਜ਼ ਯੂਨੀਅਨ (ਜੀਟੀਯੂ) ਦੇ ਸੂਬਾਈ ਪ੍ਰਧਾਨ ਕਰਨੈਲ ਸਿੰਘ ਸੰਧੂ, ਜਨਰਲ ਸਕੱਤਰ ਸ਼ਿਵ ਕੁਮਾਰ, ਸੂਬਾਈ ਪ੍ਰੈੱਸ ਸਕੱਤਰ ਹਰਨੇਕ ਮਾਵੀ, ਸੁਰਜੀਤ ਸਿੰਘ ਮੁਹਾਲੀ, ਸੁਖਵਿੰਦਰਜੀਤ ਸਿੰਘ ਗਿੱਲ, ਜਸਮੇਰ ਸਿੰਘ ਦੇਸੂਮਾਜਰਾ ਨੇ ਕਿਹਾ ਕਿ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ-2009 (ਆਰ.ਟੀ.ਈ. ਐਕਟ) ਲਾਗੂ ਹੋ ਜਾਣ ਮਗਰੋਂ ਪਹਿਲੀ ਤੋਂ ਅੱਠਵੀਂ ਜਮਾਤਾਂ ਦੇ ਬੱਚਿਆਂ ਤੋਂ ਕਿਸੇ ਕਿਸਮ ਦੀ ਕੋਈ ਫ਼ੀਸ/ਫ਼ੰਡ ਦੀ ਵਸੂਲੀ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਸੂਬੇ ਦੇ ਸਾਰੇ ਪ੍ਰਾਇਮਰੀ-ਮਿਡਲ ਸਕੂਲਾਂ ਦੇ ਫ਼ੰਡਾਂ ਦੇ ਖਾਤੇ ਸੱਖਣੇ ਹਨ ਜਾਂ ਮੌਜੂਦ ਹੀ ਨਹੀਂ ਹਨ, ਜਿਸ ਕਾਰਨ ਉਹ ਦੂਜੇ ਫੰਡਾਂ ਵਿਚੋਂ ਮਿਡ ਡੇ ਮੀਲ ਚਾਲੂ ਰੱਖਣ ‘ਚ ਅਸਮਰਥ ਹਨ।
ਦੂਜੇ ਪਾਸੇ ਵੱਡੀ ਗਿਣਤੀ ਵਿਚ ਅਧਿਆਪਕਾਂ ਨੂੰ ਪਿਛਲੇ 5 ਮਹੀਨਿਆਂ ਤੋਂ ਆਪਣੀ ਤਨਖਾਹ ਵੀ ਨਸੀਬ ਨਹੀਂ ਹੋਈ ਤਾਂ ਜੋ ਉਹ ਆਪਣੀਆਂ ਜੇਬਾਂ ਵਿੱਚੋਂ ਖਰਚ ਕਰ ਸਕਣ। ਹੁਣ ਰਹਿੰਦੀ ਕਸਰ ਅਧਿਕਾਰੀਆਂ ਦੇ ਇਸ ਤੁਗ਼ਲਕੀ-ਨਾਦਰਸ਼ਾਹੀ ਆਦੇਸ਼ਾਂ ਨੇ ਪ੍ਰਾਇਮਰੀ-ਮਿਡਲ ਸਕੂਲਾਂ ਦੇ ਅਧਿਆਪਕਾਂ ਦੇ ਉਪਰ ਆਰਥਿਕ ਔਕੜਾਂ ਦਾ ਹੋਰ ਬੋਝ ਲੱਦ ਦਿੱਤਾ।  ਜੀਟੀਯੂ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਇੱਕ ਹਫ਼ਤੇ ਵਿੱਚ ਅਨਾਜ ਅਤੇ ਕੁਕਿੰਗ-ਕਾਸਟ ਦੀ ਸਪਲਾਈ ਨਾ ਹੋਈ ਤਾਂ ਅਧਿਆਪਕ ਮਿਡ-ਡੇ-ਮੀਲ ਉਪਲਬਧ ਕਰਵਾਉਣ ਤੋਂ ਅਸਮਰਥ ਹੋਣਗੇ ਜਿਸ ਦੀ ਸਾਰੀ ਜ਼ੁੰਮੇਵਾਰੀ ਮਹਿਕਮੇ ਸਿਰ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ