Adelaide Test - Sach Kahoon Punjabi
Adelaide Test: ਐਡੀਲੇਡ ਟੈਸਟ ਲਈ ਕਮਿੰਸ, ਲਿਓਨ ਦੀ ਕੰਗਾਰੂ ਟੀਮ ’ਚ ਵਾਪਸੀ, ਖਵਾਜਾ ਬਾਹਰ
Adelaide Test: ਸਪੋਰਟਸ ਡੈਸਕ। ਕਪਤਾਨ ਪੈਟ ਕਮਿੰਸ ਤੇ ਤਜਰਬੇਕਾਰ ਸਪਿਨ ਗੇਂਦਬਾਜ਼ ਨਾਥਨ ਲਿਓਨ ਐਸ਼ੇਜ਼ ਸੀਰੀਜ਼ ਦੇ ਮਹੱਤਵਪੂਰਨ ਤੀਜੇ ਟੈਸਟ ਲਈ ਅਸਟਰੇਲੀਆ ਦੀ ਪਲੇਇੰਗ ਇਲੈਵਨ ’ਚ ਵਾਪਸ ਆਏ ਹਨ, ਜੋ ਐਡੀਲੇਡ ਓਵਲ ’ਚ ਖੇਡਿਆ ਜਾਵੇਗਾ। ਗਾਬਾ ਟੈਸਟ ਅੱਠ ਵਿਕਟਾਂ ਨਾਲ ਜਿੱਤਣ ਵਾਲੀ ਟੀਮ ਤੋਂ ਦੋ ਖਿਡਾਰੀਆਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਆਲਰਾਊਂਡਰ ਮਾਈਕਲ ਨੇਸਰ ਸਭ ਤੋਂ ਬਦਕਿਸਮਤ ਸੀ, ਜਦੋਂ ਕਿ ਤੇਜ਼ ਗੇਂਦਬਾਜ਼ ਬ੍ਰੈਂਡਨ ਡੌਗੇਟ ਨੂੰ ਵੀ ਬਾਹਰ ਕਰ ਦਿੱਤਾ ਗਿਆ ਸੀ। ਨੇਸਰ ਨੇ ਗਾਬਾ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ। ਇਹ ਟੈਸਟ ਵੈਸਟਇੰਡੀਜ਼ ਵਿਰੁੱਧ ਮੱਧ-ਸਾਲ ਦੇ ਮੈਚ ਤੋਂ ਬਾਅਦ ਪੈਟ ਕਮਿੰਸ ਦਾ ਪਹਿਲਾ ਟੈਸਟ ਹੋਵੇਗਾ। Adelaide Test
ਇਹ ਖਬਰ ਵੀ ਪੜ੍ਹੋ : Delhi Air Pollution: ਦਿੱਲੀ ’ਚ AQI 500 ਤੱਕ ਪਹੁੰਚਿਆ, 228 ਉਡਾਣਾਂ ਰੱਦ
ਕਮਿੰਸ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਫਿੱਟ ਹੈ ਤੇ ਕੋਈ ਓਵਰ ਸੀਮਾ ਨਹੀਂ ਹੋਵੇਗੀ। ਉਸਨੇ ਸਮਝਾਇਆ ਕਿ ਜੇਕਰ ਉਹ ਬ੍ਰਿਸਬੇਨ ਟੈਸਟ ’ਚ ਖੇਡਦਾ, ਤਾਂ ਉਹ ਸੰਭਾਵਤ ਤੌਰ ’ਤੇ ਘੱਟ ਓਵਰ ਗੇਂਦਬਾਜ਼ੀ ਕਰਦਾ, ਪਰ ਇਸ ਮੈਚ ’ਚ, ਉਹ ਆਪਣੀ ਪੂਰੀ ਸਮਰੱਥਾ ਨਾਲ ਖੇਡੇਗਾ, ਜਿਵੇਂ ਕਿ ਇੱਕ ਆਮ ਟੈਸਟ ’ਚ। ਤਜਰਬੇਕਾਰ ਓਪਨਰ ਉਸਮਾਨ ਖਵਾਜਾ ਨੂੰ ਇੱਕ ਵਾਰ ਫਿਰ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ। ਚੋਣਕਾਰਾਂ ਨੇ ਟ੍ਰੈਵਿਸ ਹੈੱਡ ਤੇ ਜੇਕ ਵੈਦਰਲਡ ਵਿੱਚ ਓਪਨਿੰਗ ਜੋੜੀ ਵਜੋਂ ਆਪਣਾ ਵਿਸ਼ਵਾਸ ਬਰਕਰਾਰ ਰੱਖਿਆ ਹੈ। Adelaide Test
ਵਿਕਟਕੀਪਰ-ਬੱਲੇਬਾਜ਼ ਜੋਸ਼ ਇੰਗਲਿਸ ਵੀ ਟੀਮ ਵਿੱਚ ਬਣੇ ਹੋਏ ਹਨ ਤੇ ਸੱਤਵੇਂ ਨੰਬਰ ’ਤੇ ਬੱਲੇਬਾਜ਼ੀ ਕਰਨਗੇ। ਕਮਿੰਸ ਨੇ ਸਪੱਸ਼ਟ ਕੀਤਾ ਕਿ ਉਸਮਾਨ ਖਵਾਜਾ ਦਾ ਅੰਤਰਰਾਸ਼ਟਰੀ ਕਰੀਅਰ ਖਤਮ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਖਵਾਜਾ ਇੱਕ ਅਜਿਹਾ ਖਿਡਾਰੀ ਹੈ ਜੋ ਹਮੇਸ਼ਾ ਟੀਮ ਲਈ ਤਿਆਰ ਰਹਿੰਦਾ ਹੈ। ਕਮਿੰਸ ਨੇ ਇਹ ਵੀ ਕਿਹਾ ਕਿ ਬਿਊ ਵੈਬਸਟਰ, ਮਾਈਕਲ ਨੇਸਰ ਤੇ ਬ੍ਰੈਂਡਨ ਡੌਜੇਟ ਸਮੇਤ ਕਈ ਖਿਡਾਰੀਆਂ ਨੂੰ ਇਸ ਲੜੀ ਤੋਂ ਬਾਹਰ ਰੱਖਿਆ ਗਿਆ ਹੈ, ਪਰ ਸਾਰਿਆਂ ਨੇ ਇੱਕ ਸਕਾਰਾਤਮਕ ਟੀਮ ਮਾਹੌਲ ਬਣਾਈ ਰੱਖਿਆ ਹੈ।
ਐਸ਼ੇਜ਼ ਲੜੀ ਜਿੱਤਣ ਲਈ ਇੱਕ ਮਜ਼ਬੂਤ ​​ਟੀਮ ਤੇ ਇੱਕ ਵੱਡੀ ਟੀਮ ਜ਼ਰੂਰੀ ਹੈ। ਐਸ਼ੇਜ਼ ਪੰਜ ਮੈਚਾਂ ਦੀ ਟੈਸਟ ਲੜੀ ਹੈ, ਜਿਸ ’ਚ ਮੇਜ਼ਬਾਨ ਅਸਟਰੇਲੀਆ ਨੇ ਹਰ ਮੋਰਚੇ ’ਤੇ ਬੇਨ ਸਟੋਕਸ ਦੀ ਅਗਵਾਈ ਵਾਲੀ ਇੰਗਲੈਂਡ ਨੂੰ ਪਿੱਛੇ ਛੱਡਿਆ ਹੈ, ਪਹਿਲੇ ਦੋ ਟੈਸਟ ਜਿੱਤੇ ਹਨ। ਤੀਜਾ ਟੈਸਟ ਜਿੱਤਣ ਨਾਲ ਅਸਟਰੇਲੀਆ ਨੂੰ ਐਸ਼ੇਜ਼ ’ਚ ਅਜਿੱਤ ਲੀਡ ਮਿਲੇਗੀ। ਅਜਿਹੇ ’ਚ ਇੰਗਲੈਂਡ ਲਈ ‘ਕਰੋ ਜਾਂ ਮਰੋ’ ਦੀ ਚੁਣੌਤੀ ਹੈ।
ਅਸਟਰੇਲੀਆ ਦੀ ਪਲੇਇੰਗ-11 : ਟ੍ਰੈਵਿਸ ਹੈੱਡ, ਜੇਕ ਵੇਦਰਲਡ, ਮਾਰਨਸ ਲਾਬੂਸ਼ਾਨੇ, ਸਟੀਵ ਸਮਿਥ, ਕੈਮਰਨ ਗ੍ਰੀਨ, ਐਲੇਕਸ ਕੈਰੀ (ਵਿਕਟਕੀਪਰ), ਜੋਸ਼ ਇੰਗਲਿਸ, ਪੈਟ ਕਮਿੰਸ (ਕਪਤਾਨ), ਮਿਸ਼ੇਲ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ।
IND vs AUS: ਗੁਲਾਬੀ ਗੇਂਦ ’ਚ ਫਿਰ ਫਸਿਆ ਭਾਰਤ, ਐਡੀਲੇਡ ਮੈਦਾਨ ’ਤੇ ਮਿਲੀ ਸ਼ਰਮਨਾਕ ਹਾਰ
ਅਸਟਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ
ਬਾਰਡਰ-ਗਾਵਸਕਰ ਟਰਾਫੀ 1-1 ਨਾਲ ਬਰਾਬਰ | IND vs AUS
IND vs AUS: ਸਪੋਰਟਸ ਡੈਸਕ। ਬਾਰਡਰ-ਗਾਵਸਕਰ ਟਰਾਫੀ ਦੇ ਐਡੀਲੇਡ ਟੈਸਟ ’ਚ ਅਸਟਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਮੇਜ਼ਬਾਨ ਟੀਮ ਨੇ ਬਿਨਾਂ ਕੋਈ ਵਿਕਟ ਗੁਆਏ 19 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਬਾਰਡਰ-ਗਾਵਸਕਰ ਟਰਾਫੀ ਦੇ 5 ਮੈਚਾਂ ’ਚ ਦੋਵੇਂ ਟੀਮਾਂ 1-1 ਨਾਲ ਬਰਾਬਰੀ ’ਤੇ ਹਨ। ਭਾਰਤ ਨੇ ਪਰਥ ਟੈਸਟ 295 ਦੌੜਾਂ ਨਾਲ ਜਿੱਤਿਆ ਸੀ। ਸੀਰੀਜ਼ ਦਾ ਤੀਜਾ ਮੈਚ 14 ਦਸੰਬਰ ਤੋਂ ਬ੍ਰਿਸਬੇਨ ਦੇ ਗਾਬਾ ਮੈਦਾਨ ’ਤੇ ਖੇਡਿਆ ਜਾਵੇਗਾ। ਐਡੀਲੇਡ ਦੇ ਓਵਲ ਮੈਦਾਨ ’ਤੇ ਐਤਵਾਰ ਨੂੰ ਭਾਰਤ ਦੂਜੀ ਪਾਰੀ ’ਚ 175 ਦੌੜਾਂ ’ਤੇ ਆਲ ਆਊਟ ਹੋ ਗਿਆ। ਟੀਮ ਨੇ ਦਿਨ ਦੀ ਸ਼ੁਰੂਆਤ 128/5 ਦੇ ਸਕੋਰ ਨਾਲ ਕੀਤੀ ਤੇ 47 ਦੌੜਾਂ ’ਤੇ ਆਖਰੀ 5 ਵਿਕਟਾਂ ਗੁਆ ਦਿੱਤੀਆਂ। ਰਿਸ਼ਭ ਪੰਤ ਅੱਜ ਕੋਈ ਦੌੜਾਂ ਨਹੀਂ ਬਣਾ ਸਕੇ ਤੇ 28 ਦੌੜਾਂ ਬਣਾ ਕੇ ਆਊਟ ਹੋ ਗਏ।
ਇਹ ਖਬਰ ਵੀ ਪੜ੍ਹੋ : Kisan Andolan: ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਦਿੱਲੀ ਮਾਰਚ ਇਸ ਟਾਈਮ, ਪੰਜਾਬ-ਹਰਿਆਣਾ ਪੁਲਿਸ ਅਲਰਟ
ਨਿਤੀਸ਼ ਰੈੱਡੀ ਨੇ 15 ਦੌੜਾਂ ਨਾਲ ਖੇਡ ਦੀ ਸ਼ੁਰੂਆਤ ਕੀਤੀ ਤੇ 42 ਦੌੜਾਂ ਬਣਾ ਕੇ ਆਊਟ ਹੋ ਗਏ। ਅਸਟਰੇਲੀਆ ਲਈ ਕਪਤਾਨ ਪੈਟ ਕਮਿੰਸ ਨੇ 5 ਵਿਕਟਾਂ ਲਈਆਂ। ਸਕਾਟ ਬੋਲੈਂਡ ਨੇ 3 ਤੇ ਮਿਸ਼ੇਲ ਸਟਾਰਕ ਨੇ 2 ਵਿਕਟਾਂ ਹਾਸਲ ਕੀਤੀਆਂ। ਸਟਾਰਕ ਨੇ ਪਹਿਲੀ ਪਾਰੀ ’ਚ 6 ਵਿਕਟਾਂ ਲਈਆਂ ਸਨ। ਅਸਟਰੇਲੀਆ ਦੀ ਟੀਮ ਪਹਿਲੀ ਪਾਰੀ ’ਚ 337 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਟਰੈਵਿਸ ਹੈੱਡ (140 ਦੌੜਾਂ) ਨੇ ਸੈਂਕੜਾ ਲਾਇਆ। ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਟੀਮ 180 ਦੌੜਾਂ ਹੀ ਬਣਾ ਸਕੀ।
ਦੂਜੀ ਪਾਰੀ ’ਚ ਅਸਟਰੇਲੀਆ ਨੇ 3.4 ਓਵਰਾਂ ’ਚ ਹਾਸਲ ਕੀਤਾ 19 ਦੌੜਾਂ ਦਾ ਟੀਚਾ
19 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਅਸਟਰੇਲੀਆਈ ਟੀਮ ਨੇ 10 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਹੈ। ਨਾਥਨ ਮੈਕਸਵੀਨੀ 10 ਤੇ ਉਸਮਾਨ ਖਵਾਜਾ 9 ਦੌੜਾਂ ਬਣਾ ਕੇ ਨਾਬਾਦ ਪਰਤੇ।
WTC ਅੰਕ ਸੂਚੀ ‘ਤੇ ਤੀਜੇ ਸਥਾਨ ‘ਤੇ ਖਿਸਕਿਆ ਭਾਰਤ
ਇਸ ਹਾਰ ਤੋਂ ਬਾਅਦ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਮੌਜੂਦਾ ਚੱਕਰ ‘ਚ ਤੀਜੇ ਸਥਾਨ ‘ਤੇ ਪਹੁੰਚ ਗਈ ਹੈ। ਟੀਮ ਇੰਡੀਆ ਦੇ 57.29% ਅੰਕ ਹਨ। ਇਸ ਦੇ ਨਾਲ ਹੀ ਆਸਟ੍ਰੇਲੀਆ 60.71% ਅੰਕਾਂ ਨਾਲ ਪਹਿਲੇ ਸਥਾਨ ‘ਤੇ ਹੈ। ਦੱਖਣੀ ਅਫਰੀਕਾ 59.26% ਨਾਲ ਦੂਜੇ ਸਥਾਨ ‘ਤੇ ਹੈ।
ਦੋਵਾਂ ਟੀਮਾਂ ਦੀ ਪਲੇਇੰਗ-11 | IND vs AUS
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਰਵੀਚੰਦਰਨ ਅਸ਼ਵਿਨ, ਹਰਸ਼ਿਤ ਰਾਣਾ, ਜਸਪ੍ਰੀਤ ਬੁਮਰਾਹ (ਉਪ-ਕਪਤਾਨ) ਤੇ ਮੁਹੰਮਦ ਸਿਰਾਜ।
ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਨਾਥਨ ਮੈਕਸਵੀਨੀ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟਰੈਵਿਸ ਹੈੱਡ, ਮਿਸ਼ੇਲ ਮਾਰਸ਼, ਐਲੇਕਸ ਕੈਰੀ (ਵਿਕੇਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ।
IND vs AUS: ਡੇ-ਨਾਈਟ ਟੈਸਟ ਦਾ ਪਹਿਲਾ ਦਿਨ ਅਸਟਰੇਲੀਆ ਦੇ ਨਾਂਅ, ਲਾਬੁਸ਼ੇਨ-ਮੈਕਸਵੀਨੀ ਨਾਟਆਊਟ ਪਰਤੇ
1 ਵਿਕਟ ਓਪ ਕਪਤਾਨ ਜਸਪ੍ਰੀਤ ਨੂੰ ਮਿਲਿਆ
ਅਸਟਰੇਲੀਆ ਭਾਰਤ ਦੇ ਸਕੋਰ ਤੋਂ ਸਿਰਫ 94 ਦੌੜਾਂ ਪਿੱਛੇ
ਐਡੀਲੇਡ (ਏਜੰਸੀ)। Adelaide Test: ਐਡੀਲੇਡ ’ਚ ਡੇ-ਨਾਈਟ ਟੈਸਟ ਦੇ ਪਹਿਲੇ ਦਿਨ ਅਸਟਰੇਲੀਆ ਮਜ਼ਬੂਤ ​​ਸਥਿਤੀ ’ਚ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਟੀਮ 180 ਦੌੜਾਂ ਹੀ ਬਣਾ ਸਕੀ। ਦਿਨ ਦੀ ਖੇਡ ਖਤਮ ਹੋਣ ਤੱਕ ਅਸਟਰੇਲੀਆ ਨੇ ਆਪਣੀ 1 ਵਿਕਟ ਗੁਆ ਕੇ 86 ਦੌੜਾਂ ਬਣਾ ਲਈਆਂ ਹਨ ਤੇ ਟੀਮ 94 ਦੌੜਾਂ ਨਾਲ ਪਿੱਛੇ ਸੀ। ਅਸਟਰੇਲੀਆ ਵੱਲੋਂ ਨਾਥਨ ਮੈਕਸਵੀਨੀ 38 ਦੌੜਾਂ ਬਣਾ ਕੇ ਨਾਬਾਦ ਪਰਤੇ ਤੇ ਮਾਰਨਸ ਲੈਬੁਸ਼ੇਨ 20 ਦੌੜਾਂ ਬਣਾ ਕੇ ਨਾਟ ਆਊਟ ਰਹੇ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ ਇਕਲੌਤਾ ਵਿਕਟ ਲਿਆ। Adelaide Test
ਇਹ ਖਬਰ ਵੀ ਪੜ੍ਹੋ : Sunam News: ਪੰਜਾਬ ਦੇ 144 ਪਿੰਡਾਂ ’ਚ 160 ਕਰੋੜ ਦੀ ਲਾਗਤ ਨਾਲ ਬਣਨਗੀਆਂ ਨਵੀਆਂ ਜਲ ਸਪਲਾਈ ਸਕੀਮਾਂ : ਹਰਦੀਪ ਸਿੰਘ ਮੁੰਡੀਆਂ
ਉਸ ਨੇ ਉਸਮਾਨ ਖਵਾਜਾ (13 ਦੌੜਾਂ) ਨੂੰ ਕੈਚ ਆਊਟ ਕਰਵਾਇਆ। ਦੂਜੇ ਦਿਨ ਦਾ ਖੇਡ ਸ਼ਨਿੱਚਰਵਾਰ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਭਾਰਤ ਨੇ ਮੈਚ ਦੀ ਪਹਿਲੀ ਹੀ ਗੇਂਦ ’ਤੇ ਯਸ਼ਸਵੀ ਜਾਇਸਵਾਲ ਦੀ ਵਿਕਟ ਗੁਆ ਦਿੱਤੀ ਸੀ। ਸ਼ੁਭਮਨ ਗਿੱਲ ਨੇ 31 ਦੌੜਾਂ ਤੇ ਕੇਐਲ ਰਾਹੁਲ ਨੇ 37 ਦੌੜਾਂ ਬਣਾ ਕੇ ਪਾਰੀ ਨੂੰ ਸੰਭਾਲਿਆ। ਦੋਨਾਂ ਦੇ ਆਊਟ ਹੁੰਦੇ ਹੀ ਟੀਮ ਵਿਗੜ ਗਈ, ਵਿਰਾਟ ਕੋਹਲੀ ਸਿਰਫ਼ 7 ਦੌੜਾਂ ਹੀ ਬਣਾ ਸਕੇ ਤੇ ਰੋਹਿਤ ਸ਼ਰਮਾ ਸਿਰਫ਼ 3 ਦੌੜਾਂ ਹੀ ਬਣਾ ਸਕੇ। ਨਿਤੀਸ਼ ਰੈੱਡੀ ਨੇ 42, ਰਵੀ ਅਸ਼ਵਿਨ ਨੇ 22 ਤੇ ਰਿਸ਼ਭ ਪੰਤ ਨੇ 21 ਦੌੜਾਂ ਬਣਾਈਆਂ। ਅਸਟਰੇਲੀਆ ਵੱਲੋਂ ਮਿਸ਼ੇਲ ਸਟਾਰਕ ਨੇ 6 ਵਿਕਟਾਂ ਲਈਆਂ। ਪੈਟ ਕਮਿੰਸ ਤੇ ਸਕਾਟ ਬੋਲੈਂਡ ਨੇ 2-2 ਵਿਕਟਾਂ ਹਾਸਲ ਕੀਤੀਆਂ। IND vs AUS
ਐਡੀਲੇਡ ਟੈਸਟ ਦਾ ਪਹਿਲਾ ਦਿਨ ਅਸਟਰੇਲੀਆ ਦੇ ਨਾਂਅ | IND vs AUS
ਐਡੀਲੇਡ ਟੈਸਟ ਦਾ ਪਹਿਲਾ ਦਿਨ ਪੂਰੀ ਤਰ੍ਹਾਂ ਅਸਟਰੇਲੀਆ ਦੇ ਨਾਂਅ ਰਿਹਾ। ਟੀਮ ਨੇ ਤੀਜੇ ਸੈਸ਼ਨ ’ਚ ਸਿਰਫ 1 ਵਿਕਟ ਗੁਆ ਕੇ 86 ਦੌੜਾਂ ਬਣਾਈਆਂ। ਸਿਰਫ਼ ਉਸਮਾਨ ਖਵਾਜਾ 13 ਦੌੜਾਂ ਬਣਾ ਕੇ ਆਊਟ ਹੋਏ। ਉਸ ਤੋਂ ਬਾਅਦ ਨਾਥਨ ਮੈਕਸਵੀਨੀ 38 ਦੌੜਾਂ ਬਣਾ ਕੇ ਨਾਬਾਦ ਪਰਤੇ ਤੇ ਮਾਰਨਸ ਲੈਬੁਸ਼ੇਨ 20 ਦੌੜਾਂ ਬਣਾ ਕੇ ਵਾਪਸ ਪਰਤੇ। ਦੋਵਾਂ ਵਿਚਕਾਰ 62 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਭਾਰਤ ਨੇ ਪਹਿਲੀ ਪਾਰੀ ’ਚ 180 ਦੌੜਾਂ ਬਣਾਈਆਂ ਸਨ, ਇਸ ਲਈ ਅਸਟਰੇਲੀਆ ਫਿਲਹਾਲ 94 ਦੌੜਾਂ ਨਾਲ ਪਿੱਛੇ ਹੈ। ਡੇ-ਨਾਈਟ ਟੈਸਟ ਦੇ ਪਹਿਲੇ ਸੈਸ਼ਨ ’ਚ ਬੱਲੇਬਾਜ਼ੀ ਕਰਨਾ ਬਾਕੀ ਦੋ ਸੈਸ਼ਨਾਂ ਦੇ ਮੁਕਾਬਲੇ ਆਸਾਨ ਹੈ। ਇਸ ਲਈ ਅਸਟਰੇਲੀਆ ਕੋਲ ਆਪਣੀ ਸਥਿਤੀ ਹੋਰ ਵੀ ਮਜ਼ਬੂਤ ਕਰਨ ਦਾ ਵਧੀਆ ਮੌਕਾ ਹੈ।
ਦੋਵਾਂ ਟੀਮਾਂ ਦੀ ਪਲੇਇੰਗ-11 | IND vs AUS
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਰਵੀਚੰਦਰਨ ਅਸ਼ਵਿਨ, ਹਰਸ਼ਿਤ ਰਾਣਾ, ਜਸਪ੍ਰੀਤ ਬੁਮਰਾਹ (ਉਪ-ਕਪਤਾਨ) ਤੇ ਮੁਹੰਮਦ ਸਿਰਾਜ।
ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਨਾਥਨ ਮੈਕਸਵੀਨੀ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟਰੈਵਿਸ ਹੈੱਡ, ਮਿਸ਼ੇਲ ਮਾਰਸ਼, ਐਲੇਕਸ ਕੈਰੀ (ਵਿਕੇਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ।
IND vs AUS: ਦੂਜਾ ਟੈਸਟ ਮੈਚ ਅੱਜ, ਜਾਣੋ ਕਿਵੇਂ ਦੀ ਹੈ ਪਿੱਚ ਤੇ ਕਿਹੜੀ ਟੀਮ ਦਾ ਪੱਲਾ ਹੈ ਇੱਥੇ ਭਾਰੀ
ਕਪਤਾਨ ਰੋਹਿਤ ਸ਼ਰਮਾ ਦੀ ਵਾਪਸੀ | IND vs AUS
ਭਾਰਤੀ ਟੀਮ ਲਈ ਕੀਤੇ ਗਏ ਹਨ ਕਈ ਬਦਲਾਅ
ਸ਼ੁਭਮਨ ਗਿੱਲ ਦੀ ਵੀ ਹੋਈ ਹੈ ਵਾਪਸੀ
IND vs AUS: ਸਪੋਰਟਸ ਡੈਸਕ। ਭਾਰਤ ਤੇ ਅਸਟਰੇਲੀਆ ਵਿਚਕਾਰ ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਮੈਚ ਅੱਜ ਐਡੀਲੇਡ ਦੇ ਓਵਲ ਮੈਦਾਨ ’ਤੇ ਖੇਡਿਆ ਜਾਵੇਗਾ। ਇਹ ਮੈਚ ਡੇ-ਨਾਈਟ ਹੋਵੇਗਾ। ਭਾਵ ਲਾਲ ਗੇਂਦ ਦੀ ਬਜਾਏ ਇਹ ਮੈਚ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ। ਇਸ ਨੂੰ ਪਿੰਕ ਬਾਲ ਟੈਸਟ ਵੀ ਕਿਹਾ ਜਾਂਦਾ ਹੈ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ ਸਾਢੇ ਨੌ ਵਜੇ ਸ਼ੁਰੂ ਹੋਵੇਗਾ। ਟਾਸ ਅੱਧਾ ਘੰਟਾ ਪਹਿਲਾਂ ਭਾਵ 9 ਵਜੇ ਹੋਵੇਗਾ। ਪਿਛਲੇ 9 ਸਾਲਾਂ ’ਚ ਕੁਲ 22 ਡੇ-ਨਾਈਟ ਟੈਸਟ ਖੇਡੇ ਗਏ ਹਨ ਤੇ ਸਾਰਿਆਂ ਦੇ ਨਤੀਜੇ ਨਿਕਲੇ ਹਨ। ਇਸ ਵਿੱਚ 73 ਫੀਸਦੀ ਮੈਚ 4 ਜਾਂ ਇਸ ਤੋਂ ਘੱਟ ਦਿਨਾਂ ਵਿੱਚ ਹੀ ਖਤਮ ਹੋ ਗਏ ਹਨ। 22 ’ਚ ਸਿਰਫ 6 ਟੈਸਟ ਮੈਚ 5 ਦਿਨਾਂ ਤੱਕ ਚੱਲਿਆ ਹੈ, ਜਦਕਿ 16 ਟੈਸਟ ਮੈਚਾਂ ਦੇ ਨਤੀਜੇ 4 ਜਾਂ ਇਸ ਤੋਂ ਵੀ ਘੱਟ ਸਮੇਂ ’ਚ ਨਿਕਲੇ ਹਨ।
ਇਹ ਖਬਰ ਵੀ ਪੜ੍ਹੋ : Adelaide Test: ਜਾਣੋ ਐਡੀਲੇਡ ਟੈਸਟ ਲਈ ਭਾਰਤ ਦੀ ਸੰਭਾਵਿਤ ਪਲੇਇੰਗ-11, ਇਹ ਖਿਡਾਰੀ ਕਰੇਗਾ ਓਪਨਿੰਗ
ਹੁਣ ਮੈਚ ਸਬੰਧੀ ਜਾਣਕਾਰੀ | IND vs AUS
ਟੂਰਨਾਮੈਂਟ : ਬਾਰਡਰ-ਗਾਵਸਕਰ ਟਰਾਫੀ
ਮੈਚ : ਦੂਜਾ ਟੈਸਟ ਮੈਚ
ਟੀਮਾਂ : ਭਾਰਤ ਬਨਾਮ ਅਸਟਰੇਲੀਆ
ਸਟੇਡੀਅਮ : ਐਡੀਲੇਡ ਕ੍ਰਿਕੇਟ ਸਟੇਡੀਅਮ
ਟਾਸ : ਭਾਰਤੀ ਸਮੇਂ ਮੁਤਾਬਕ ਸਵੇਰੇ 9 ਵਜੇ
ਮੈਚ ਸ਼ੁਰੂ : ਭਾਰਤੀ ਸਮੇਂ ਅਨੁਸਾਰ ਸਵੇਰੇ ਸਾਢੇ 9 ਵਜੇ
ਭਾਰਤ ਦੇ ਕਦੋਂ-ਕਦੋਂ ਖੇਡੇ ਡੇ-ਨਾਈਟ ਟੈਸਟ | IND vs AUS
ਭਾਰਤ ਨੇ ਹੁਣ ਤੱਕ ਆਪਣੀ ਧਰਤੀ ’ਤੇ ਚਾਰ ਡੇ-ਨਾਈਟ ਟੈਸਟ ਮੈਚਾਂ ’ਚੋਂ ਤਿੰਨ ਤੇ ਅਸਟਰੇਲੀਆ ’ਚ ਇੱਕ ਟੈਸਟ ਮੈਚ ਖੇਡਿਆ ਹੈ। ਭਾਰਤ ਨੇ ਨਵੰਬਰ 2019 ’ਚ ਬੰਗਲਾਦੇਸ਼ ਵਿਰੁੱਧ ਖੇਡਿਆ ਗਿਆ ਆਪਣਾ ਪਹਿਲਾ ਗੁਲਾਬੀ ਗੇਂਦ ਦਾ ਟੈਸਟ ਤਿੰਨ ਦਿਨਾਂ ’ਚ ਜਿੱਤ ਲਿਆ ਸੀ। ਇਸ ਦੇ ਨਾਲ ਹੀ ਦਸੰਬਰ 2020 ’ਚ ਅਸਟਰੇਲੀਆ ਦੇ ਐਡੀਲੇਡ ’ਚ ਖੇਡੇ ਗਏ ਡੇ-ਨਾਈਟ ਟੈਸਟ ’ਚ ਭਾਰਤ ਨੂੰ ਤਿੰਨ ਦਿਨਾਂ ਦੇ ਅੰਦਰ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਫਰਵਰੀ 2021 ’ਚ ਭਾਰਤ ਨੇ ਇੰਗਲੈਂਡ ਖਿਲਾਫ਼ ਡੇ-ਨਾਈਟ ਟੈਸਟ ਸਿਰਫ਼ ਦੋ ਦਿਨਾਂ ’ਚ ਜਿੱਤ ਲਿਆ ਸੀ। 2022 ’ਚ, ਬੈਂਗਲੁਰੂ ’ਚ ਸ਼੍ਰੀਲੰਕਾ ਖਿਲਾਫ ਖੇਡਿਆ ਗਿਆ ਡੇ-ਨਾਈਟ ਟੈਸਟ ਟੀਮ ਇੰਡੀਆ ਨੇ ਤਿੰਨ ਦਿਨਾਂ ’ਚ ਜਿੱਤਿਆ ਸੀ।
ਐਡੀਲੇਡ ਓਵਲ ’ਚ ਟੀਮ ਇੰਡੀਆ ਦਾ ਰਿਕਾਰਡ | IND vs AUS
ਭਾਰਤ ਨੇ ਐਡੀਲੇਡ ’ਚ ਹੁਣ ਤੱਕ 13 ਟੈਸਟ ਮੈਚ ਖੇਡੇ ਹਨ। ਟੀਮ ਇੰਡੀਆ ਨੇ ਇਨ੍ਹਾਂ ’ਚੋਂ ਸਿਰਫ ਦੋ ਮੈਚ ਜਿੱਤੇ ਹਨ। ਭਾਰਤੀ ਟੀਮ ਨੂੰ ਅੱਠ ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਤਿੰਨ ਟੈਸਟ ਡਰਾਅ ਹੋਏ ਹਨ। ਭਾਰਤ ਨੇ 2003 ’ਚ ਐਡੀਲੇਡ ’ਚ ਪਹਿਲਾ ਟੈਸਟ ਜਿੱਤਿਆ ਸੀ। ਫਿਰ ਉਨ੍ਹਾਂ ਨੇ ਅਸਟਰੇਲੀਆ ਨੂੰ ਚਾਰ ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ 2018 ’ਚ ਵੀ ਟੀਮ ਇੰਡੀਆ ਨੇ ਐਡੀਲੇਡ ’ਚ ਅਸਟਰੇਲੀਆ ਨੂੰ 31 ਦੌੜਾਂ ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਅਸਟਰੇਲੀਆ ਨੇ ਐਡੀਲੇਡ ਓਵਲ ’ਚ ਹੁਣ ਤੱਕ 82 ਟੈਸਟ ਖੇਡੇ ਹਨ ਤੇ 45 ਜਿੱਤੇ ਹਨ। ਕੰਗਾਰੂਆਂ ਨੂੰ 18 ਟੈਸਟਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ। 19 ਮੈਚ ਡਰਾਅ ਰਹੇ ਹਨ। IND vs AUS
ਭਾਰਤ ਤੇ ਅਸਟਰੇਲੀਆ ਵਿਚਕਾਰ ਟੈਸਟ ’ਚ ਓਵਰਆਲ ਰਿਕਾਰਡ
ਭਾਰਤ ਤੇ ਅਸਟਰੇਲੀਆ ਵਿਚਕਾਰ ਕੁੱਲ ਰਿਕਾਰਡ ਦੀ ਗੱਲ ਕਰੀਏ ਤਾਂ ਦੋਵਾਂ ਵਿਚਕਾਰ ਕੁੱਲ 108 ਟੈਸਟ ਮੈਚ ਖੇਡੇ ਗਏ ਹਨ। ਇਨ੍ਹਾਂ ’ਚੋਂ ਭਾਰਤ ਨੇ 33 ਤੇ ਅਸਟਰੇਲੀਆ ਨੇ 45 ਮੈਚ ਜਿੱਤੇ ਹਨ। 29 ਟੈਸਟ ਡਰਾਅ ਰਹੇ ਹਨ, ਜਦਕਿ ਇੱਕ ਟੈਸਟ ਟਾਈ ਰਿਹਾ ਹੈ। ਇਸ ਦੇ ਨਾਲ ਹੀ ਦੋਵਾਂ ਟੀਮਾਂ ਵਿਚਾਲੇ ਅਸਟਰੇਲੀਆ ਦੀ ਧਰਤੀ ’ਤੇ ਕੁੱਲ 53 ਟੈਸਟ ਹੋਏ ਹਨ। ਇਨ੍ਹਾਂ ’ਚੋਂ ਭਾਰਤ ਨੇ 10 ਮੈਚ ਜਿੱਤੇ ਹਨ ਜਦਕਿ ਅਸਟਰੇਲੀਆ ਨੇ 30 ਮੈਚ ਜਿੱਤੇ ਹਨ। 13 ਟੈਸਟ ਡਰਾਅ ਰਹੇ ਹਨ।
ਭਾਰਤ ਤੇ ਅਸਟਰੇਲੀਆ ਵਿਚਕਾਰ ਦੂਜਾ ਮੈਚ ਟੀਵੀ ’ਤੇ ਕਿਹੜੇ ਚੈਨਲ ’ਤੇ ਵੇਖ ਸਕਦੇ ਹੋ
ਭਾਰਤ ਤੇ ਅਸਟਰੇਲੀਆ ਵਿਚਕਾਰ ਦੂਜਾ ਟੈਸਟ ਮੈਚ ਟੈਲੀਵਿਜ਼ਨ ’ਤੇ ਤੁਸੀਂ ਸਟਾਰ ਸਪੋਰਟਸ ਚੈੱਨਲ ’ਤੇ ਵੇਖ ਸਕਦੇ ਹੋਂ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs AUS
ਭਾਰਤ : ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਨਿਤੀਸ਼ ਕੁਮਾਰ ਰੈਡੀ, ਹਰਸ਼ਿਤ ਰਾਣਾ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ।
ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਨਾਥਨ ਮੈਕਸਵੀਨੀ, ਉਸਮਾਨ ਖਵਾਜਾ, ਸਟੀਵ ਸਮਿਥ, ਮਾਰਨਸ ਲੈਬੁਸ਼ਗਨ, ਟ੍ਰੈਵਿਸ ਹੈੱਡ, ਅਲੈਕਸ ਕੈਰੀ (ਵਿਕਟਕੀਪਰ), ਨਾਥਨ ਲਿਓਨ, ਮਿਸ਼ੇਲ ਸਟਾਰਕ, ਸਕਾਟ ਬੋਲੈਂਡ ਤੇ ਬੀਓ ਵੈਬਸਟਰ।
Adelaide Test: ਸਪੋਰਟਸ ਡੈਸਕ। ਭਾਰਤੀ ਬੱਲੇਬਾਜ਼ ਕੇਐਲ ਰਾਹੁਲ ਨੇ ਐਡੀਲੇਡ ਟੈਸਟ ਤੋਂ 2 ਦਿਨ ਪਹਿਲਾਂ ਕਿਹਾ ਹੈ ਕਿ ਉਹ ਕਿਸੇ ਵੀ ਸਥਿਤੀ ’ਤੇ ਬੱਲੇਬਾਜ਼ੀ ਕਰ ਸਕਦੇ ਹਨ। ਬੁੱਧਵਾਰ ਨੂੰ ਰਾਹੁਲ ਤੋਂ ਉਨ੍ਹਾਂ ਦੀ ਪਸੰਦੀਦਾ ਬੱਲੇਬਾਜ਼ੀ ਸਥਿਤੀ ਬਾਰੇ ਪੁੱਛਿਆ ਗਿਆ। ਉਨ੍ਹਾਂ ਨੇ ਓਵਲ ਮੈਦਾਨ ’ਚ ਅਭਿਆਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। ਜਦੋਂ 32 ਸਾਲਾ ਕੇਐੱਲ ਰਾਹੁਲ ਤੋਂ ਪੁੱਛਿਆ ਗਿਆ ਕਿ ਉਹ ਕਿਹੜੀ ਬੱਲੇਬਾਜ਼ੀ ਸਥਿਤੀ ’ਚ ਆਰਾਮਦਾਇਕ ਹੈ ਤਾਂ ਉਸ ਨੇ ਕਿਹਾ- ‘ਕਿਸੇ ਵੀ ਥਾਂ… ਮੈਂ ਪਹਿਲਾਂ ਵੀ ਕਿਹਾ ਹੈ ਕਿ ਮੈਂ ਸਿਰਫ ਪਲੇਇੰਗ-11 ’ਚ ਰਹਿਣਾ ਚਾਹੁੰਦਾ ਹਾਂ। ਤੁਸੀਂ ਮੈਨੂੰ ਟੀਮ ’ਚ ਕਿਤੇ ਵੀ ਫਿੱਟ ਕਰ ਸਕਦੇ ਹੋ। ਮੈਂ ਸਿਰਫ ਟੀਮ ਲਈ ਖੇਡਣਾ ਚਾਹੁੰਦਾ ਹਾਂ। ਕੀ ਤੁਹਾਨੂੰ ਆਪਣੀ ਬੱਲੇਬਾਜ਼ੀ ਸਥਿਤੀ ਬਾਰੇ ਸੂਚਿਤ ਕੀਤਾ ਗਿਆ ਹੈ…? ਇਸ ਸਵਾਲ ਦੇ ਜਵਾਬ ’ਚ ਰਾਹੁਲ ਨੇ ਮੁਸਕਰਾਉਂਦੇ ਹੋਏ ਕਿਹਾ- ਹਾਂ, ਪਰ ਇਹ ਵੀ ਕਿਹਾ ਗਿਆ ਹੈ ਕਿ ਮੈਨੂੰ ਇਸ ਨੂੰ ਤੁਹਾਡੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। KL Rahul
ਇਹ ਖਬਰ ਵੀ ਪੜ੍ਹੋ : ਇਸ ਦਿਨ ਹੋਵੇਗਾ ਸਟਾਰ ਬੈਡਮਿੰਟਰ ਖਿਡਾਰਨ ਦਾ ਵਿਆਹ, ਜਾਣੋ ਕੌਣ ਹਨ ਉਨ੍ਹਾਂ ਦੇ ਹੋਣ ਵਾਲੇ ਪਤੀ
ਅੱਗੇ ਬੋਲਦਿਆਂ ਕੇਐਲ ਰਾਹੁਲ ਨੇ ਕਿਹਾ- | Adelaide Test
ਮੈਂ ਬੱਲੇਬਾਜ਼ੀ ਲੜੀ ਨੂੰ ਬਦਲਣ ਦੀ ਮਾਨਸਿਕ ਚੁਣੌਤੀ ਨੂੰ ਪਾਰ ਕਰ ਲਿਆ ਹੈ। ਮੈਂ ਕਈ ਸਥਾਨਾਂ ’ਤੇ ਬੱਲੇਬਾਜ਼ੀ ਕੀਤੀ ਹੈ। ਪਹਿਲਾਂ ਇਹ ਥੋੜਾ ਚੁਣੌਤੀਪੂਰਨ ਸੀ, ਨਾ ਸਿਰਫ ਤਕਨੀਕੀ ਤੌਰ ’ਤੇ, ਬਲਕਿ ਮਾਨਸਿਕ ਤੌਰ’ ਤੇ ਵੀ। ਬੱਲੇਬਾਜ਼ੀ ਲੜੀ ਨੂੰ ਬਦਲਣ ਨੇ ਮੈਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਪਹਿਲੀਆਂ 20-25 ਗੇਂਦਾਂ ਕਿਵੇਂ ਖੇਡੀਆਂ ਜਾਣੀਆਂ ਹਨ। ਮੈਂ ਕਿੰਨੀ ਜਲਦੀ ਹਮਲਾਵਰ ਬਣ ਸਕਦਾ ਹਾਂ? ਮੈਨੂੰ ਕਿੰਨਾ ਸਾਵਧਾਨ ਰਹਿਣ ਦੀ ਲੋੜ ਹੈ? ਇਹ ਉਹ ਚੀਜ਼ਾਂ ਸਨ ਜੋ ਸ਼ੁਰੂ ’ਚ ਮੁਸ਼ਕਲ ਸਨ।
ਸਵਾਲ-ਜਵਾਬ ’ਚ ਪੂਰੇ ਮਾਮਲੇ ਨੂੰ ਸਮਝੋ… | Adelaide Test
ਰਾਹੁਲ ਦੀ ਬੱਲੇਬਾਜ਼ੀ ਸਥਿਤੀ ’ਤੇ ਸਵਾਲ ਕਿਉਂ?
ਰਾਹੁਲ ਨੇ ਪਰਥ ਟੈਸਟ ’ਚ ਰੋਹਿਤ ਦੀ ਗੈਰ-ਮੌਜੂਦਗੀ ’ਚ ਓਪਨਿੰਗ ਕੀਤੀ ਸੀ। ਉਸ ਨੇ ਪਹਿਲੀ ਪਾਰੀ ’ਚ 74 ਗੇਂਦਾਂ ’ਚ 26 ਤੇ ਦੂਜੀ ਪਾਰੀ ’ਚ 176 ਗੇਂਦਾਂ ’ਚ 77 ਦੌੜਾਂ ਬਣਾਈਆਂ। ਉਸ ਨੇ ਦੂਜੀ ਪਾਰੀ ’ਚ ਯਸ਼ਸਵੀ ਜਾਇਸਵਾਲ ਨਾਲ 201 ਦੌੜਾਂ ਦੀ ਰਿਕਾਰਡ ਓਪਨਿੰਗ ਸਾਂਝੇਦਾਰੀ ਕੀਤੀ। ਹੁਣ ਕਪਤਾਨ ਰੋਹਿਤ ਸ਼ਰਮਾ ਟੀਮ ’ਚ ਸ਼ਾਮਲ ਹੋ ਗਏ ਹਨ। ਉਸ ਦੇ ਆਉਣ ਨਾਲ ਸਵਾਲ ਉੱਠ ਰਹੇ ਹਨ ਕਿ ਯਸ਼ਸਵੀ ਜਾਇਸਵਾਲ ਨਾਲ ਓਪਨਿੰਗ ਕੌਣ ਕਰੇਗਾ? ਕੇਐਲ ਰਾਹੁਲ ਜਾਂ ਨਿਯਮਤ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ। ਇਹ ਸਵਾਲ ਇਸ ਲਈ ਵੀ ਉੱਠ ਰਿਹਾ ਹੈ ਕਿਉਂਕਿ ਰੋਹਿਤ ਸ਼ਰਮਾ ਪਿਛਲੀਆਂ 5 ਪਾਰੀਆਂ ’ਚ ਅਰਧ ਸੈਂਕੜੇ ਨਹੀਂ ਬਣਾ ਸਕੇ ਹਨ। ਉਨਾਂ ਨੇ ਪਿਛਲੀਆਂ 5 ਪਾਰੀਆਂ ’ਚ ਸਿਰਫ 39 ਦੌੜਾਂ ਹੀ ਬਣਾਈਆਂ ਹਨ।
ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਮੈਚ 6 ਨਵੰਬਰ ਤੋਂ
ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਮੈਚ 6 ਨਵੰਬਰ ਤੋਂ ਐਡੀਲੇਡ ’ਚ ਖੇਡਿਆ ਜਾਣਾ ਹੈ। ਇਸ ਸੀਰੀਜ਼ ਦਾ ਇਹ ਇੱਕੋ-ਇੱਕ ਡੇ-ਨਾਈਟ ਟੈਸਟ ਹੈ। ਪਿਛਲੇ ਦੌਰੇ ’ਤੇ ਭਾਰਤੀ ਟੀਮ ਡੇ-ਨਾਈਟ ਟੈਸਟ ’ਚ 36 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਅਜਿਹੇ ’ਚ ਇਸ ਵਾਰ ਐਡੀਲੇਟ ਟੈਸਟ ਟਰੈਂਡਿੰਗ ’ਚ ਹੈ।