Free Bus Service Punjab - Sach Kahoon Punjabi
Free Bus Service punjab: ਮਹਿਲਾਵਾਂ ਦੇ ਮੁਫ਼ਤ ਬੱਸ ਸਫ਼ਰ ਸਬੰਧੀ ਨਵਾਂ ਅਪਡੇਟ, ਸਰਕਾਰ ਕਰਨ ਜਾ ਰਹੀ ਐ ਇਹ ਕੰਮ
Free Bus Service punjab: ਪ੍ਰਾਈਵੇਟ ਕੰਪਨੀ ਕਰੇਗੀ ਸਰਵੇਖਣ, ਮਹਿਲਾਵਾਂ ਨੂੰ ਆ ਰਹੀਆਂ ਔਕੜਾਂ ਬਾਰੇ ਵੀ ਦੇਏਗੀ ਰਿਪੋਰਟ
ਸਰਵੇਖਣ ਰਿਪੋਰਟ ਨੂੰ 7 ਮਹੀਨੇ ’ਚ ਕਰਵਾਉਣਾ ਪਏਗਾ ਜਮ੍ਹਾ | Free Bus Service punjab
Free Bus Service punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ 1 ਕਰੋੜ 40 ਲੱਖ ਤੋਂ ਜ਼ਿਆਦਾ ਮਹਿਲਾਵਾਂ ਨੂੰ ਮੁਫ਼ਤ ਬੱਸ ਸਫ਼ਰ ਕਰਵਾਉਣ ਵਾਲੀ ਪੰਜਾਬ ਸਰਕਾਰ ਹੁਣ ਇਸ ਮੁਫ਼ਤ ਬੱਸ ਸਫ਼ਰ ਦਾ ਸਰਵੇਖਣ ਵੀ ਕਰਵਾਉਣ ਜਾ ਰਹੀ ਹੈ ਕਿ ਪੰਜਾਬ ’ਚ ਇਸ ਮੁਫ਼ਤ ਬੱਸ ਸਰਫ਼ ਦਾ ਅਸਰ ਕੀ ਪਿਆ ਹੈ ਕੀ ਇਸ ਮੁਫ਼ਤ ਬੱਸ ਸਫ਼ਰ ਨਾਲ ਮਹਿਲਾਵਾਂ ਖ਼ੁਸ਼ ਹਨ ਜਾਂ ਫਿਰ ਉਨ੍ਹਾਂ ਨੂੰ ਇਸ ਮੁਫ਼ਤ ਸਫ਼ਰ ਨੂੰ ਸੁਖਾਲਾ ਕਰਨ ਲਈ ਕੁਝ ਹੋਰ ਵੀ ਚਾਹੀਦਾ ਹੈ। ਇਸ ਸਰਵੇਖਣ ’ਚ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਦੌਰਾਨ ਕੀ ਕੀ ਫਾਇਦੇ ਹੋ ਰਹੇ ਹਨ ਤਾਂ ਕਿਹੜੀਆਂ ਔਕੜਾਂ ਆ ਰਹੀਆਂ ਹਨ, ਇਸ ਬਾਰੇ ਵੀ ਡਿਟੇਲ ’ਚ ਰਿਪੋਰਟ ਤਿਆਰ ਕੀਤੀ ਜਾਏਗੀ।
Free Bus Service punjab
ਜਾਣਕਾਰੀ ਅਨੁਸਾਰ ਪੰਜਾਬ ਦੀ ਸੱਤਾ ’ਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਮਹਿਲਾਵਾਂ ਨੂੰ ਪੰਜਾਬ ’ਚ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਜਾਰੀ ਰੱਖਣ ਦਾ ਫੈਸਲਾ ਕਰ ਲਿਆ ਗਿਆ ਸੀ ਤੇ ਜਿਸ ਤੋਂ ਬਾਅਦ ਹੁਣ ਤੱਕ ਪੰਜਾਬ ਦੀਆਂ 1 ਕਰੋੜ 40 ਲੱਖ ਦੇ ਕਰੀਬ ਮਹਿਲਾਵਾਂ ਨੂੰ ਮੁਫ਼ਤ ਬੱਸ ਸਫ਼ਰ ਦਾ ਲਾਭ ਮਿਲ ਰਿਹਾ ਹੈ। ਪੰਜਾਬ ਸਰਕਾਰ ਨੂੰ ਇਸ ਮੁਫ਼ਤ ਬੱਸ ਸਫ਼ਰ ਦਾ ਲਾਭ ਦੇਣ ਬਦਲੇ ਆਪਣੇ ਖ਼ਜਾਨੇ ’ਚੋਂ ਹਰ ਸਾਲ ਕਰੋੜਾਂ ਰੁਪਏ ਦਾ ਖ਼ਰਚਾ ਵੀ ਕਰਨਾ ਪੈ ਰਿਹਾ ਹੈ।
Punjab News
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੁਣ ਇਸ ਬੱਸ ਸਫ਼ਰ ਦੇ ਫਾਇਦੇ ਤੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਸਰਵੇਖਣ ਕਰਵਾਉਣ ਦਾ ਫੈਸਲਾ ਕਰ ਲਿਆ ਗਿਆ ਹੈ ਤੇ ਮਈ ਮਹੀਨੇ ਤੋਂ ਪੰਜਾਬ ’ਚ ਇਸ ਸਰਵੇਖਣ ਨੂੰ ਸ਼ੁਰੂ ਵੀ ਕੀਤਾ ਜਾ ਸਕਦਾ ਹੈ। ਇਸ ਸਰਵੇਖਣ ਨੂੰ ਪ੍ਰਾਈਵੇਟ ਕੰਪਨੀ ਰਾਹੀਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਤਾਂ ਇਸ ਸਰਵੇਖਣ ਨੂੰ ਮੁਕੰਮਲ ਕਰਨ ਲਈ 7 ਮਹੀਨਿਆਂ ਦਾ ਸਮਾਂ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਜਾਏਗਾ।
ਸਰਵੇਖਣ ਕਰਨ ਵਾਲੀ ਕੰਪਨੀ ਨੂੰ ਆਪਣੀ ਰਿਪੋਰਟ ’ਚ 6 ਨੁਕਤਿਆਂ ਨੂੰ ਖ਼ਾਸ ਤੌਰ ’ਤੇ ਦੇਖਣਾ ਹੋਏਗਾ। ਸਰਵੇਖਣ ਰਿਪੋਰਟ ’ਚ ਦੱਸਣਾ ਹੋਏਗਾ ਕਿ ਮੁਫ਼ਤ ਸਫ਼ਰ ਨੇ ਮਹਿਲਾਵਾਂ ਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ। ਕੀ ਸਿਹਤ ਸੇਵਾਵਾਂ ਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਦੇ ਨਾਲ ਰਿਸ਼ਤੇਦਾਰੀ ’ਚ ਜਾਣ ਦੇ ਮੌਕੇ ਪਹਿਲਾਂ ਨਾਲੋਂ ਜ਼ਿਆਦਾ ਮਿਲ ਰਹੇ ਹਨ ਮੁਫ਼ਤ ਸਫ਼ਰ ਨਾਲ ਮਹਿਲਾਵਾਂ ਨੂੰ ਵਿੱਤੀ ਤੌਰ ’ਤੇ ਕੀ ਫਾਇਦਾ ਹੋਇਆ ਹੈ ਤੇ ਇਸ ਮੁਫ਼ਤ ਸਫ਼ਰ ਨਾਲ ਮਹਿਲਾਵਾਂ ਨੂੰ ਹੋ ਰਹੀ ਬਚਤ ਨੂੰ ਕਿੱਥੇ ਖ਼ਰਚ ਕੀਤਾ ਜਾ ਰਿਹਾ ਹੈ।
ਕੀ ਮੁਫ਼ਤ ਸਫ਼ਰ ਨਾਲ ਜਨਤਕ ਜੀਵਨ ’ਚ ਮਹਿਲਾਵਾਂ ਨੂੰ ਸਮਾਜਿਕ ਵਿਕਾਸ ਦੀ ਆਪਣੀ ਭਾਗੀਦਾਰੀ ਵਧਾਉਣ ’ਚ ਜ਼ਿਆਦਾ ਮੌਕੇ ਮਿਲੇ ਹਨ ਤੇ ਹੁਣ ਤੱਕ ਹਾਸ਼ੀਏ ’ਤੇ ਰਹੀਆਂ ਮਹਿਲਾਵਾਂ ਵੱਲੋਂ ਕਿਸ ਤਰੀਕੇ ਨਾਲ ਮੁਫ਼ਤ ਸਫ਼ਰ ਨੇ ਆਪਣਾ ਯੋਗਦਾਨ ਦਿੱਤਾ ਹੈ ਸਰਵੇਖਣ ਰਿਪੋਰਟ ’ਚ ਦੱਸਣਾ ਹੋਏਗਾ ਕਿ ਕੀ ਪ੍ਰਾਈਵੇਟ ਦੀ ਥਾਂ ’ਤੇ ਸਰਕਾਰੀ ਟਰਾਂਸਪੋਰਟ ’ਤੇ ਮਹਿਲਾਵਾਂ ਆਪਣੇ ਆਪ ਨੂੰ ਜਿਆਦਾ ਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ ਤੇ ਮਹਿਲਾਵਾਂ ਲਈ ਸਰਕਾਰੀ ਟਰਾਂਸਪੋਰਟ ’ਚ ਕੀ ਕੀ ਸੁਧਾਰ ਖ਼ੁਦ ਮਹਿਲਾਵਾਂ ਚਾਹੁੰਦੀਆਂ ਹਨ।
ਮਹਿਲਾਵਾਂ ਦੀ ਸਿਆਸੀ ਨਬਜ਼ ਵੀ ਟਟੋਲੇਗੀ ਪੰਜਾਬ ਸਰਕਾਰ
ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਸਰਵੇਖਣ ’ਚ ਮਹਿਲਾਵਾਂ ਦੀ ਸਰਕਾਰ ਪ੍ਰਤੀ ਕੀ ਸੋਚ ਹੈ, ਇਸ ਬਾਰੇ ਵੀ ਸਰਵੇਖਣ ਟੀਮ ਪਤਾ ਕਰਨ ਦੀ ਕੋਸ਼ਿਸ਼ ਕਰੇਗੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਤਾ ਹੈ ਕਿ ਪੰਜਾਬ ’ਚ ਹੁਣ 50 ਫੀਸਦੀ ਦੇ ਲਗਭਗ ਮਹਿਲਾ ਵੋਟਰ ਹਨ ਤਾਂ ਮਹਿਲਾਵਾਂ ਦੇ ਦਿਲ ’ਚ ਸਰਕਾਰ ਪ੍ਰਤੀ ਕੀ ਹੈ? ਇਸ ਬਾਰੇ ਉਹ ਪਤਾ ਕਰਵਾਉਣ ਲਈ ਕਾਫ਼ੀ ਜ਼ਿਆਦਾ ਕੋਸ਼ਿਸ਼ ’ਚ ਲੱਗੀ ਹੋਈ ਹੈ ਕਿ ਜੇਕਰ ਮਹਿਲਾਵਾਂ ਸਰਕਾਰ ਪ੍ਰਤੀ ਸੋਚ ਜ਼ਿਆਦਾ ਠੀਕ ਨਹੀਂ ਤਾਂ ਸਮਾਂ ਰਹਿੰਦੇ ਹੋਏ ਉਹ ਸੋਚ ਨੂੰ ਠੀਕ ਕੀਤਾ ਜਾ ਸਕੇ।
Free Bus Service Punjab: ਪੰਜਾਬ ਸਰਕਾਰ ਵੱਲ ਪੀਆਰਟੀਸੀ ਦਾ ਬਕਾਇਆ 400 ਕਰੋੜ ਨੂੰ ਪੁੱਜਿਆ
ਸਮੇਂ ਸਿਰ ਪੈਸਾ ਜਾਰੀ ਨਾ ਹੋਣ ਕਾਰਨ ਪੀਆਰਟੀਸੀ ਦੀ ਹਾਲਤ ਨਾਜੁਕ ਸਥਿਤੀ ’ਚ | Free Bus Service Punjab
Free Bus Service Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਹੋਇਆ ਔਰਤਾਂ ਦੇ ਮੁਫ਼ਤ ਬੱਸ ਸਫ਼ਰ ਦਾ ਭਾਰ ਪੀਆਰਟੀਸੀ ’ਤੇ ਵਧਦਾ ਹੀ ਜਾ ਰਿਹਾ ਹੈ। ਪੀਆਰਟੀਸੀ ਵੱਲੋਂ ਸਰਕਾਰ ਕੋਲੋਂ ਇਕੱਲਾ ਔਰਤਾਂ ਦੇ ਮੁਫ਼ਤ ਬੱਸ ਸਫ਼ਰ ਦਾ ਬਕਾਇਆ 400 ਕਰੋੜ ’ਤੇ ਪੁੱਜ ਗਿਆ ਹੈ। ਸਰਕਾਰ ਵੱਲੋਂ ਪੀਆਰਟੀਸੀ ਨੂੰ ਸਮੇਂ ਸਿਰ ਬਣਦੀ ਰਾਸ਼ੀ ਨਾ ਮਿਲਣ ਕਾਰਨ ਆਪਣੀ ਗੱਡੀ ਰੋੜਨੀ ਔਖੀ ਹੋ ਰਹੀ ਹੈ।
Read Also : Weather Update Punjab: ਪੰਜਾਬ ’ਚ ਹੁਣ ਜ਼ੋਰ ਫੜੇਗੀ ਠੰਢ, 15 ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ
ਦੱਸਣਯੋਗ ਹੈ ਕਿ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਇਹ ਸਕੀਮ ਕੈਪਟਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ, ਜੋ ਕਿ ਬਾਕੀ ਸਰਕਾਰਾਂ ਲਈ ਗਲੇ ਦੀ ਹੱਡੀ ਬਣੀ ਹੋਈ ਹੈ। ਪੀਆਰਟੀਸੀ ਦੀਆਂ ਲਾਰੀਆਂ ਰਾਹੀਂ ਪੰਜਾਬ ਦੀਆਂ ਔਰਤਾਂ ਵੱਲੋਂ ਇੱਕ ਦਿਨ ਵਿੱਚ ਸਵਾ ਸੌਂ ਕਰੋੜ ਤੱਕ ਦਾ ਮੁਫ਼ਤ ਸਫ਼ਰ ਕੀਤਾ ਜਾ ਰਿਹਾ ਹੈ। ਆਏ ਮਹੀਨੇ ਹੀ ਪੀਆਰਟੀਸੀ ਵੱਲੋਂ ਸਰਕਾਰ ਕੋਲ 35 ਕਰੋੜ ਰੁਪਏ ਤੋਂ ਵੱਧ ਦੇ ਬਿਲ ਭੇਜੇ ਜਾ ਰਹੇ ਹਨ, ਪਰ ਸਰਕਾਰ ਵੱਲੋਂ ਇਹ ਰਕਮ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਵੱਧਦੀ-ਵੱਧਦੀ ਇਹ ਰਕਮ 400 ਕਰੋੜ ਰੁਪਏ ’ਤੇ ਪੁੱਜ ਗਈ ਹੈ।
ਇੱਕ ਦਿਨ ’ਚ ਔਰਤਾਂ ਸਵਾ ਸੌ ਕਰੋੜ ਦਾ ਕਰ ਰਹੀਆਂ ਨੇ ਮੁਫ਼ਤ ਬੱਸ ਸਫ਼ਰ | Free Bus Service Punjab
ਪਤਾ ਲੱਗਾ ਹੈ ਕਿ ਸਰਕਾਰ ਵੱਲੋਂ ਜੁਲਾਈ ਮਹੀਨੇ ਵਿੱਚ 100 ਕਰੋੜ ਰੁਪਏ ਜਾਰੀ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ 3 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਸਰਕਾਰ ਵੱਲੋਂ ਅਜੇ ਤੱਕ ਕੋਈ ਪੈਸਾ ਜਾਰੀ ਨਹੀਂ ਕੀਤਾ ਗਿਆ। ਪੀਆਰਟੀਸੀ ਦੀ ਫਿਕਰ ਇੱਥੇ ਹੀ ਨਹੀਂ ਮੁੱਕ ਰਹੀ ਇਸ 400 ਕਰੋੜ ਤੋਂ ਇਲਾਵਾ ਬਾਕੀ ਕੈਟਾਗਰੀਆਂ ਨੂੰ ਮਿਲਣ ਵਾਲੀ ਮੁਫ਼ਤ ਸੇਵਾ ਦੇ 100 ਕਰੋੜ ਰੁਪਏ ਵੱਖਰੇ ਸਰਕਾਰ ਵੱਲ ਖੜ੍ਹੇ ਹਨ। ਸਰਕਾਰ ਪੀਆਰਟੀਸੀ ਨੂੰ ਤਨਖਾਹਾਂ ਸਮੇਤ ਹੋਰ ਕੰਮ ਚਲਾਉਣ ਲਈ ਕੁਝ ਰਾਸ਼ੀ ਜਾਰੀ ਕਰਕੇ ਆਕਸੀਜ਼ਨ ਦੇ ਦਿੰਦੀ ਹੈ ਅਤੇ ਉਸ ਤੋਂ ਬਾਅਦ ਪੀਆਰਟੀਸੀ ਦੀ ਮੁੜ ਸਰਕਾਰ ਵੱਲ ਝਾਕ ਸ਼ੁਰੂ ਹੋ ਜਾਂਦੀ ਹੈ।
ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਸਰਕਾਰ ਨੂੰ ਸਮੇਂ ਸਿਰ ਮੁਫ਼ਤ ਬੱਸ ਸਫ਼ਰ ਦੇ ਬਿਲ ਭੇਜ ਦਿੱਤੇ ਜਾਂਦੇ ਹਨ, ਪਰ ਪੈਸੇ ਜਾਰੀ ਕਰਨ ਵਿੱਚ ਹਰ ਵਾਰ ਦੇਰੀ ਹੋ ਜਾਂਦੀ ਹੈ। ਉਂਝ ਉਨ੍ਹਾਂ ਕਿਹਾ ਕਿ ਸਰਕਾਰ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਹੋਇਆ ਹੈ ਅਤੇ ਜਲਦ ਪੈਸੇ ਮਿਲਣ ਦੀ ਆਸ ਹੈ। ਦੱਸਣਯੋਗ ਹੈ ਕਿ ਔਰਤਾਂ ਦੇ ਇਹ ਮੁਫ਼ਤ ਬੱਸ ਸਫ਼ਰ ਦਾ ਪੈਸਾ ਸ਼ੁਰੂ ਤੋਂ ਹੀ ਸਰਕਾਰ ਵੱਲ ਪੈਡਿੰਗ ਆਉਂਦਾ ਆ ਰਿਹਾ ਹੈ। ਪੀਆਰਟੀਸੀ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਵੀ ਸਰਕਾਰ ਨੂੰ ਉਕਤ ਪੈਸੇ ਜਾਰੀ ਕਰਨ ਲਈ ਜਗਾਇਆ ਜਾਂਦਾ ਹੈ ਅਤੇ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਹਨ।
ਸਰਕਾਰ ਫੌਰੀ ਤੌਰ ’ਤੇ ਪੀਆਰਟੀਸੀ ਦਾ ਪੈਸਾ ਜਾਰੀ ਕਰੇ: ਨਿਰਮਲ ਧਾਲੀਵਾਲ
ਇਸ ਸਬੰਧੀ ਪੀਆਰਟੀਸੀ ਵਰਕਰਜ਼ ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਸਰਕਾਰ ਪੀਆਰਟੀਸੀ ਦਾ ਬਣਦਾ 400 ਕਰੋੜ ਰੁਪਏ ਫੋਰੀ ਤੌਰ ’ਤੇ ਜਾਰੀ ਕਰੇ। ਉਨ੍ਹਾਂ ਕਿਹਾ ਕਿ ਸਰਕਾਰਾਂ ਜੀ ਸਦਕੇ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ, ਪਰ ਅਜਿਹੇ ਅਦਾਰਿਆਂ ਨੂੰ ਉਨ੍ਹਾਂ ਦੀ ਬਣਦੀ ਰਕਮ ਸਮੇਂ ਸਿਰ ਮੁਹੱਈਆ ਵੀ ਕਰਵਾਏ। ਧਾਲੀਵਾਲ ਨੇ ਆਖਿਆ ਕਿ ਮੌਜੂਦਾ ਸਮੇਂ ਨਵੀਆਂ ਬੱਸਾਂ ਦੀ ਵਧੇਰੇ ਜ਼ਰੂਰਤ ਹੈ ਨਾ ਤਾਂ ਇਸ ਸਰਕਾਰ ਕੋਲੋਂ ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੀਆਰਟੀਸੀ ਦੀ ਮੌਜੂਦਾ ਆਰਥਿਕ ਸਥਿਤੀ ਕਾਫ਼ੀ ਡਾਵਾਂਡੋਲ ਬਣੀ ਹੋਈ ਹੈ।