Good - Sach Kahoon Punjabi
Dignity: ਚੰਗੇ ਇਨਸਾਨਾਂ ਦੀ ਸਿਰਫ਼ ਇਹ ਗੱਲ ਵਧਾਉਂਦੀ ਐ ਮਾਣ
Dignity: ਆਦਤਾਂ, ਹਾਵ-ਭਾਵ ਤੇ ਸੁਭਾਅ ਹੀ ਤੈਅ ਕਰਦੈ ਕਿ ਸਾਨੂੰ ਘਰ-ਪਰਿਵਾਰ ਤੇ ਸਮਾਜ ਵਿਚ ਕਿਹੋ-ਜਿਹਾ ਸਥਾਨ ਮਿਲੇਗਾ। ਕੁਝ ਲੋਕਾਂ ਨੂੰ ਘਰ ਹੋਵੇ ਜਾਂ ਦਫ਼ਤਰ ਜਾਂ ਮਿੱਤਰਾਂ ਨਾਲ ਹੋਣ ਜਾਂ ਰਿਸ਼ਤੇਦਾਰਾਂ ਨਾਲ ਹਰ ਥਾਂ ਮਾਣ-ਸਨਮਾਨ ਪ੍ਰਾਪਤ ਹੁੰਦਾ ਹੈ। ਉੱਥੇ ਕੁਝ ਲੋਕਾਂ ਨੂੰ ਵਧੇਰੇ ਅਪਮਾਨ ਹੀ ਸਹਿਣਾ ਪੈਂਦਾ ਹੈ, ਜਦੋਂਕਿ ਕੋਈ ਇਨਸਾਨ ਨਹੀਂ ਚਾਹੁੰਦਾ ਕਿ ਉਸ ਨੂੰ ਕਦੇ ਵੀ ਅਪਮਾਨਜਨਕ ਵਿਵਹਾਰ ਸਹਿਣਾ ਪਵੇ ਘਰ ਤੇ ਸਮਾਜ ਵਿਚ ਆਸ-ਪਾਸ ਦੇ ਲੋਕਾਂ ਤੋਂ ਮਾਣ-ਸਨਮਾਨ ਪ੍ਰਾਪਤ ਹੋਵੇ, ਇਸ ਲਈ ਜ਼ਰੂਰੀ ਹੈ ਕਿ ਤੁਹਾਡਾ ਵਿਵਹਾਰ ਸਾਰਿਆਂ ਨਾਲ ਚੰਗਾ ਰਹੇ।
ਧਿਆਨ ਰੱਖੋ ਕਿ ਕਿਸੇ ਵੀ ਵਿਅਕਤੀ ਸਬੰਧੀ ਅਸੀਂ ਜਾਣੇ-ਅਣਜਾਣੇ ਕੋਈ ਅਪਮਾਨਜਨਕ ਜਾਂ ਕੌੜੇ ਸ਼ਬਦਾਂ ਦੀ ਵਰਤੋਂ ਨਾ ਕਰੀਏ। ਅਚਾਰੀਆ ਚਾਣੱਕਿਆ ਅਨੁਸਾਰ ਫੁੱਲਾਂ ਦੀ ਮਹਿਕ ਉਸੇ ਦਿਸ਼ਾ ‘ਚ ਫੈਲਦੀ ਹੈ, ਜਿਸ ਪਾਸੇ ਹਵਾ ਵਗ ਰਹੀ ਹੋਵੇ ਜਦੋਂਕਿ ਚੰਗੇ ਇਨਸਾਨ ਦੀ ਚੰਗਿਆਈ ਸਾਰੀਆਂ ਦਿਸ਼ਾਵਾਂ ‘ਚ ਫੈਲਦੀ ਹੈ ਚੰਗਾ ਵਿਅਕਤੀ ਹਰ ਪਾਸੇ ਸਨਮਾਨ ਪ੍ਰਾਪਤ ਕਰੇਗਾ, ਪ੍ਰਸਿੱਧ ਹੋ ਜਾਵੇਗਾ।
Read Also : ਕੀ ਤੁਹਾਨੂੰ ਪਤਾ ਹੈ ਕਦੇ MRF ਟਾਇਰ ਕੰਪਨੀ ਦੇ ਮਾਲਕ ਵੇਚਦੇ ਸਨ ਗੁਬਾਰੇ? ਜਾਣੋ ਪੂਰੀ ਕਹਾਣੀ
ਇਨਸਾਨ ਦੀ ਚੰਗਿਆਈ ਹੀ ਉਸ ਨੂੰ ਹਰ ਥਾਂ ਆਦਰ-ਮਾਣ ਦਿਵਾਉਂਦੀ ਹੈ ਜੋ ਵਿਅਕਤੀ ਸਾਰਿਆਂ ਲਈ ਚੰਗਾ ਸੋਚਦਾ ਹੈ, ਉਹ ਕਦੇ ਵੀ ਨਿਰਾਦਰ ਦਾ ਪਾਤਰ ਨਹੀਂ ਹੁੰਦਾ ਉਹ ਵਿਅਕਤੀ ਜੋ ਨਿੱਜੀ ਸਵਾਰਥ ਲਈ ਦੂਜਿਆਂ ਨੂੰ ਕਸ਼ਟ ਪਹੁੰਚਾਉਂਦਾ ਹੈ, ਰਾਸ਼ਟਰਹਿੱਤ ‘ਚ ਕੰਮ ਨਹੀਂ ਕਰਦਾ, ਹਮੇਸ਼ਾ ਬੁਰਾਈਆਂ ਨਾਲ ਹੀ ਜ਼ਿੰਦਗੀ ਬਤੀਤ ਕਰਦਾ ਹੈ ਉਹ ਕਦੇ ਵੀ ਸਨਮਾਨ ਦਾ ਪਾਤਰ ਨਹੀਂ ਹੋ ਸਕਦਾ ਇਸ ਲਈ ਸਾਨੂੰ ਆਦਤਾਂ ਤੇ ਸੁਭਾਅ ਉਵੇਂ ਹੀ ਰੱਖਣਾ ਚਾਹੀਦੈ ਜਿਸ ਨਾਲ ਕਿਸੇ ਹੋਰ ਨੂੰ ਕਿਸੇ ਤਰ੍ਹਾਂ ਦੀ ਤਕਲੀਫ਼ ਨਾ ਹੋਵੇ।
ਸੰਤਾਂ ਦੇ ਸਖ਼ਤ ਬਚਨ ਵੀ ਭਲੇ ਲਈ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਇਸ ਦੁਨੀਆਂ ਵਿਚ ਸਭ ਦਾ ਭਲਾ ਕਰਨ ਲਈ ਆਉਂਦੇ ਹਨ ਉਨ੍ਹਾਂ ਦਾ ਕਿਸੇ ਵੀ ਧਰਮ, ਮਜ਼ਹਬ ਜਾਂ ਕਿਸੇ ਵਿਅਕਤੀ ਨਾਲ ਕੋਈ ਵੈਰ-ਵਿਰੋਧ ਨਹੀਂ ਹੁੰਦਾ ਸੰਤ, ਪੀਰ-ਫ਼ਕੀਰ ਹਰ ਜੀਵ ਨੂੰ ਪਿਆਰ ਦਾ ਪਾਠ ਪੜ੍ਹਾਉਂਦੇ ਹਨ ਅਤੇ ਇਹ ਸੰਦੇਸ਼ ਦਿੰਦੇ ਹਨ ਕਿ ਜੋ ਸੰਤ, ਪੀਰ-ਪੈਗੰਬਰਾਂ ਨੇ ਲਿਖਿਆ ਹੈ ਉਸ ਨੂੰ ਸਿਰਫ਼ ਪੜ੍ਹ ਕੇ ਛੱਡੋ ਨਾ ਸਗੋਂ ਉਨ੍ਹਾਂ ਦੇ ਲਿਖੇ ਹੋਏ ਬਚਨਾਂ ਨੂੰ ਪੜ੍ਹ ਕੇ ਉਨ੍ਹਾਂ ‘ਤੇ ਅਮਲ ਵੀ ਕਰੋ ਇਨਸਾਨ ਜੇਕਰ ਉਨ੍ਹਾਂ ਬਚਨਾਂ ‘ਤੇ ਚਲਦਾ ਹੈ ਤਾਂ ਮਾਲਕ ਦੀ ਦਇਆ-ਮਿਹਰ ਨਾਲ ਮਾਲਾਮਾਲ ਜ਼ਰੂਰ ਹੋ ਜਾਂਦਾ ਹੈ। (Saint Dr MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਜੋ ਵੀ ਬਚਨ ਕਰਦੇ ਹਨ ਉਹ ਕਦੇ ਖਾਲੀ ਨਹੀਂ ਜਾਂਦੇ ਅਤੇ ਸਾਡੇ ਗੁਰੂ, ਪੀਰ-ਪੈਗੰਬਰਾਂ ਨੇ ਜੋ ਕੁਝ ਵੀ ਲਿਖਿਆ ਹੈ ਉਹ ਬਿਲਕੁਲ ਝੂਠ ਨਹੀਂ ਹੈ ਉਨ੍ਹਾਂ  ਜੋ ਵੀ ਲਿਖਿਆ ਹੈ ਉਹ ਸੱਚ ਸੀ, ਸੱਚ ਹੈ ਅਤੇ ਸੱਚ ਹੀ ਰਹੇਗਾ ਆਦਮੀ ਨੂੰ ਜੇਕਰ ਚੰਦ ਨੋਟਾਂ ਦੀ ਹਵਾ ਮਿਲ ਜਾਵੇ ਤਾਂ ਆਦਮੀ ਬਦਲ ਜਾਂਦਾ ਹੈ ਭਰਾ, ਭਰਾ ਦਾ ਦੁਸ਼ਮਣ ਹੋ ਜਾਂਦਾ ਹੈ ਪੈਸਿਆਂ ਦੇ ਚੰਦ ਟੁਕੜਿਆਂ ਲਈ ਲੋਕ ਆਪਣਾ ਦੀਨ, ਈਮਾਨ, ਮਜ਼ਹਬ ਸਭ ਕੁਝ ਵੇਚ ਦਿੰਦੇ ਹਨ ਪਰ ਸੰਤ ਵਿਕਾਊ ਨਹੀਂ ਹੁੰਦੇ ਅਤੇ ਕਿਸੇ ਦੇ ਕਹਿਣ ਨਾਲ ਉਹ ਬਚਨ ਨਹੀਂ ਕਰਦੇ ਸਗੋਂ ਉਹ ਤਾਂ ਸਭ ਲਈ ਦੁਆ ਕਰਦੇ ਸਨ, ਕਰਦੇ ਹਨ ਅਤੇ ਕਰਦੇ ਹੀ ਰਹਿਣਗੇ ਜਿਸ ਤਰ੍ਹਾਂ ਰੁੱਖ ਆਪਣਾ ਫ਼ਲ ਖੁਦ ਨਹੀਂ ਖਾਂਦਾ ਅਤੇ ਸਮੁੰਦਰ ਆਪਣਾ ਪਾਣੀ ਖੁਦ ਨਹੀਂ ਪੀਂਦਾ, ਉਸੇ ਤਰ੍ਹਾਂ ਸੰਤ, ਪੀਰ-ਫ਼ਕੀਰ ਵੀ ਪਰਮਾਰਥ ਲਈ, ਦੂਸਰਿਆਂ ਦੀ ਖੁਸ਼ੀ, ਪਰਮਾਨੰਦ ਲਈ ਸੰਸਾਰ ਵਿਚ ਆਉਂਦੇ ਹਨ। (Saint Dr MSG)
ਇਹ ਵੀ ਪੜ੍ਹੋ : ਬੋਗਸ ਖਰੀਦ ਤੇ ਦੂਜੇ ਸੂਬਿਆਂ ਤੋਂ ਅਣ-ਅਧਿਕਾਰਤ ਝੋਨਾ ਜਾਂ ਚੌਲ ਲਿਆਉਣ ਤੋਂ ਰੋਕਣ ਲਈ ਨਾਕੇ ਲਗਾਏ ਜਾਣਗੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤਾਂ ਦੇ ਬਚਨਾਂ ਦਾ ਕਦੇ ਵੀ ਬੁਰਾ ਨਹੀਂ ਮੰਨਣਾ ਚਾਹੀਦਾ ਜੋ ਇਨਸਾਨ ਬਚਨਾਂ  ਗਲਤ ਮੰਨਦਾ ਹੈ ਇਸਦਾ ਅਰਥ ਹੈ ਕਿ ਉਹ ਮਨ ਦੇ ਵੱਸ ਵਿਚ ਹੈ ਇਸ ਲਈ ਮਨ ਨਾਲ ਲੜਨਾ ਚਾਹੀਦਾ ਹੈ ਸੰਤ ਕਦੇ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਕਈ ਵਾਰ ਸੰਤ, ਪੀਰ-ਫ਼ਕੀਰ ਸਖ਼ਤ ਅਲਫ਼ਾਜ਼ ਦਾ ਇਸਤੇਮਾਲ ਵੀ ਕਰਦੇ ਹਨ ਪਰ ਇਸ ਵਿਚ ਵੀ ਪਤਾ ਨਹੀਂ ਆਦਮੀ ਦੇ ਕਿੰਨੇ ਹੀ ਬੁਰੇ ਕਰਮ ਸੜ ਕੇ ਸੁਆਹ ਹੋ ਜਾਂਦੇ ਹਨ ਉਨ੍ਹਾਂ ਬਚਨਾਂ ਨੂੰ ਕਦੇ ਵੀ ਗਲਤ ਤਰੀਕੇ ਨਾਲ ਨਹੀਂ ਸਮਝਣਾ ਚਾਹੀਦਾ ਕਿਉਂਕਿ ਗਰਮ ਪਾਣੀ ਕਦੇ ਵੀ ਘਰ ਨੂੰ ਸਾੜ ਨਹੀਂ ਸਕਦਾ। (Saint Dr MSG)
ਗਰਮ ਪਾਣੀ ਵਿਚ ਨਿੰਮ ਦਾ ਰਸ ਪਾ ਕੇ ਜ਼ਖ਼ਮ ‘ਤੇ ਲਾਉਣ ਨਾਲ ਜਖ਼ਮ ਸਾਫ਼ ਹੋ ਜਾਂਦਾ ਹੈ ਗਰਮ ਦੁੱਧ ਵੀ ਘਰ ਨੂੰ ਨਹੀਂ ਸਾੜਦਾ ਸਗੋਂ ਕੁਝ ਦੇਰ ਬਾਅਦ ਉਸ ‘ਤੇ ਵੀ ਮਲਾਈ ਆ ਜਾਂਦੀ ਹੈ ਭਾਵ ਸੰਤ, ਪੀਰ-ਫ਼ਕੀਰ ਜੇਕਰ ਕੋਈ ਸਖ਼ਤ ਬਚਨ ਕਰਦੇ ਹਨ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਨਸਾਨ ਦਾ ਆਉਣ ਵਾਲਾ ਕੋਈ ਭਿਆਨਕ ਕਰਮ ਖ਼ਤਮ ਹੋ ਗਿਆ ਅਜਿਹਾ ਵੀ ਤਾਂ ਹੀ ਸੰਭਵ ਹੈ ਜਦੋਂ ਇਨਸਾਨ ਉਨ੍ਹਾਂ ਬਚਨਾਂ ਨੂੰ ਆਪਣੇ ਅੰਦਰ ਵਸਾ ਲਵੇ ਜੇਕਰ ਬਚਨਾਂ ਨੂੰ ਕੱਢ ਦਿੰਦਾ ਹੈ ਤਾਂ ਸੋਚੋ! ਉਸਦਾ ਭਲਾ ਕਿਵੇਂ ਹੋਵੇਗਾ। (Saint Dr MSG)
ਇਹ ਵੀ ਪੜ੍ਹੋ : ਮਨੁੱਖ ਲਈ ਸੰਜੀਵਨੀ ਹੈ ਪਰਮਾਤਮਾ ਦਾ ਨਾਮ : Saint Dr MSG
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬਚਨਾਂ ਨੂੰ ਸੁਣ ਕੇ ਉਨ੍ਹਾਂ ‘ਤੇ ਅਮਲ ਕਰਨ ਨਾਲ ਹੀ ਭਲਾ ਹੁੰਦਾ ਹੈ ਕਬੀਰ ਸਾਹਿਬ ਜੀ ਨੇ ਵੀ ਲਿਖਿਆ ਹੈ ਕਿ ਸੰਤਾਂ ਦੇ ਕਰੋਧ ਵਿਚ ਵੀ ਪਤਾ ਨਹੀਂ ਕਿਸ ਤਰ੍ਹਾਂ ਦੀ ਦਾਤ ਲੁਕੀ ਹੁੰਦੀ ਹੈ ਸੰਤ, ਪੀਰ-ਫ਼ਕੀਰ ਕਰੋਧ ਇਸ ਲਈ ਨਹੀਂ ਕਰਦੇ ਕਿ ਲੋਕ ਉਨ੍ਹਾਂ ਦੀਆਂ ਗੱਲਾਂ ਨੂੰ ਨਹੀਂ ਮੰਨਦੇ ਸਗੋਂ ਉਨ੍ਹਾਂ ਨੂੰ ਕਰੋਧ ਇਸ ਲਈ ਆਉਂਦਾ ਹੈ ਕਿ ਇਨਸਾਨ ਦਾ ਆਉਣ ਵਾਲਾ ਸਮਾਂ ਬੁਰਾ ਹੈ, ਫਿਰ ਵੀ ਇਨਸਾਨ ਬੁਰਾ ਕਰਮ ਕਰਨਾ ਕਿਉਂ ਨਹੀਂ ਛੱਡਦਾ? (Saint Dr MSG)
ਜੀਵਾਂ ਦਾ ਭਲਾ ਕਰਨ ਆਉਂਦੇ ਹਨ ਸੰਤ : ਪੂਜਨੀਕ ਗੁਰੂ ਜੀ
ਸਰਸਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫ਼ਰਮਾਉਂਦੇ ਹਨ ਕਿ ਸੱਚੇ, ਪੀਰ-ਫ਼ਕੀਰ ਪਰਮ ਪਿਤਾ ਪਰਮਾਤਮਾ ਤੋਂ ਸਭ ਦਾ ਭਲਾ ਮੰਗਦੇ ਹਨ ਤੇ ਭਲਾ ਕਰਨ ਲਈ ਹੀ ਸੰਸਾਰ ‘ਚ ਆਉਂਦੇ ਹਨ ਉਨ੍ਹਾਂ ਦਾ ਕੰਮ ਜੀਵਾਂ ਨੂੰ ਨਾਮ ਦਾਨ ਦੇ ਕੇ ਆਵਾਗਮਨ ਤੋਂ ਅਜ਼ਾਦ ਕਰਵਾਉਣਾ ਤੇ ਜਿਉਂਦੇ ਜੀਅ ਗ਼ਮ, ਚਿੰਤਾ, ਪਰੇਸ਼ਾਨੀਆਂ ਤੋਂ ਮੁਕਤੀ ਦਿਵਾਉਣਾ ਹੁੰਦਾ ਹੈ ਸੰਤਾਂ ਦਾ ਮਕਸਦ ਦੁਨੀਆਂ ਤੋਂ ਬੁਰਾਈ ਖ਼ਤਮ ਕਰਵਾਉਣਾ ਤੇ ਭਲਾਈ-ਨੇਕੀ ਦੀ ਜੈ-ਜੈਕਾਰ ਕਰਵਾਉਣਾ ਹੁੰਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਸੰਤ ਉਸ ਪਰਮ ਪਿਤਾ ਪਰਮਾਤਮਾ ਦਾ ਮੂਲ ਮੰਤਰ, ਮਾਲਕ ਨੂੰ ਯਾਦ ਕਰਨ ਦਾ ਤਰੀਕਾ, ਉਹ ਨਾਮ ਦਿੰਦੇ ਹਨ ਇਸ ਦੇ ਬਦਲੇ ਕੋਈ ਗਰਜ਼, ਕੋਈ ਸੁਆਰਥ ਜਾਂ ਪੈਸਾ ਕੁਝ ਨਹੀਂ ਲੈਂਦੇ ਉਹ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਸਾਰਿਆਂ ਨੂੰ ਸਮਝਾਉਂਦੇ ਹਨ, ਸਿੱਖਿਆ ਦਿੰਦੇ ਹਨ ਕੋਈ ਜੀਵ ਸੁਣ ਕੇ ਮੰਨ ਲਵੇ ਤਾਂ ਭਲਾ ਤੇ ਨਾ ਮੰਨੇ ਤਾਂ ਸੰਤ ਉਸ ਦੇ ਭਲੇ ਦੀ ਕਾਮਨਾ ਕਰਦੇ ਹਨ ਪਰ ਜੀਵ ਦੇ ਜਿਹੋ-ਜਿਹੇ ਕਰਮ ਹੁੰਦੇ ਹਨ, ਉਸ ਅਨੁਸਾਰ ਉਸ ਨੂੰ ਫ਼ਲ ਭੋਗਣਾ ਪੈਂਦਾ ਹੈ।
ਬੁਰੇ ਕਰਮ ਨਾ ਕਰੋ ਚੰਗੇ ਕਰਮ ਕਰੋ
ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਂਦੇ ਹਨ ਕਿ ਸੰਤ ਹਮੇਸ਼ਾ ਇਹੀ ਸਿੱਖਿਆ ਦਿੰਦੇ ਹਨ ਕਿ ਬੁਰੇ ਕਰਮ ਨਾ ਕਰੋ ਚੰਗੇ ਕਰਮ ਕਰੋ, ਮਾਲਕ ਦਾ ਨਾਮ ਜਪੋ ਤੇ ਸੇਵਾ-ਪਰਮਾਰਥ ਕਰੋ, ਜਿਸ ਨਾਲ ਤੁਹਾਡੇ ਦੋਵੇਂ ਜਹਾਨ ਸੰਵਰ ਜਾਣਗੇ ਸੰਤਾਂ ਦਾ ਕੰਮ ਸਿੱਖਿਆ ਦੇਣਾ, ਰਾਹ ਦੱਸਣਾ ਹੁੰਦਾ ਹੈ ਉਸ ਰਾਹ ‘ਤੇ ਕੋਈ ਚੱਲੇ ਜਾਂ ਨਾ ਚੱਲੇ, ਇਹ ਉਸ ਦੀ ਮਰਜ਼ੀ ਹੈ।
ਸੰਤ ਕਦੇ ਇਹ ਨਹੀਂ ਕਹਿੰਦੇ ਕਿ ਜੀਵ ਮੇਰੇ ਬਚਨ ਨਹੀਂ ਸੁਣਦਾ, ਮੰਨਦਾ ਨਹੀਂ, ਸਗੋਂ ਸੰਤ ਇਹ ਕਹਿੰਦੇ ਹਨ ਕਿ ਤੈਨੂੰ ਅੱਲ੍ਹਾ, ਵਾਹਿਗੁਰੂ, ਰਾਮ ਦੇ ਬਚਨ ਸੁਣਾਉਂਦੇ ਹਾਂ, ਤੂੰ ਮੰਨਦਾ ਕਿਉਂ ਨਹੀਂ, ਕਿਉਂਕਿ ਸੰਤਾਂ ਦਾ ਆਪਣਾ ਕੋਈ ਬਚਨ ਨਹੀਂ ਹੁੰਦਾ ਅੱਲ੍ਹਾ, ਮਾਲਕ ਦਾ ਜਿਹੋ-ਜਿਹਾ ਖ਼ਿਆਲ ਆਉਂਦਾ ਹੈ, ਉਸੇ ਅਨੁਸਾਰ ਸੰਤ ਜੀਵਾਂ ਨੂੰ ਸਮਝਾਉਂਦੇ ਰਹਿੰਦੇ ਹਨ ਮਾਲਕ ਸੰਤਾਂ ਨੂੰ ਜਿਹੋ-ਜਿਹਾ ਦਿਖਾਉਂਦਾ ਹੈ ਕਿ ਅਜਿਹਾ ਕਰਨ ਨਾਲ ਇਹ ਰਿਜ਼ਲਟ ਆਵੇਗਾ ਤਾਂ ਸੰਤ ਜੀਵਾਂ ਨੂੰ ਦੱਸਦੇ ਰਹਿੰਦੇ ਹਨ ਹੁਣ ਅੱਗੇ ਜੀਵ ਮੰਨੇ ਤਾਂ ਭਲਾ ਤੇ ਨਾ ਮੰਨੇ ਤਾਂ ਆਪਣੇ ਕਰਮਾਂ ਦਾ ਫ਼ਲ ਭੋਗਣਾ ਪੈਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਚੰਗੇ ਗੁਆਂਢ ਦੀ ਮਹੱਤਤਾ
ਮਨੁੱਖੀ ਜੀਵਨ ਵਿੱਚ ਭੌਤਿਕ ਜ਼ਰੂਰਤਾਂ | Good Neighborhood
ਤੋਂ ਇਲਾਵਾ ਮਨੁੱਖੀ ਭਾਵਨਾਵਾਂ ਦਾ ਵੀ ਬਹੁਤ ਮਹੱਤਵ ਹੈ। ਕੋਈ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ, ਉਹ ਆਉਣ ਵਾਲੇ ਸੰਕਟ ਬਾਰੇ ਨਹੀਂ ਜਾਣ ਸਕਦਾ ਅਤੇ ਸੰਕਟ ਦਾ ਮੁਕਾਬਲਾ ਇਕੱਲਿਆਂ ਕਰਨਾ ਬੜਾ ਔਖਾ ਹੁੰਦਾ ਹੈ।ਸੰਕਟ ਦੇ ਸਮੇਂ ਸਦਾ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਯਾਰ ਦੋਸਤ ਕੰਮ ਆਉਂਦੇ ਹਨ ਪਰ ਇਸ ਤੋਂ ਵੀ ਪਹਿਲਾਂ ਸਭ ਤੋਂ ਜੋ ਸਾਡੀ ਸੰਕਟ ਸਮੇਂ ਮੱਦਦ ਕਰਦਾ ਹੈ ਉਹ ਹੈ ਸਾਡਾ ਗੁਆਂਢੀ, ਕਿਉਂਕਿ ਉਹ ਹਰ ਵੇਲੇ ਸਾਡੇ ਕੋਲ ਰਹਿੰਦਾ ਹੈ। (Good Neighborhood)
ਇਹ ਵੀ ਪੜ੍ਹੋ : ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਐਲਕੇਜੀ ਦੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਵਾਇਰਲ
ਪਿੰਡਾਂ, ਕਸਬਿਆਂ ਅਤੇ ਛੋਟੇ- ਛੋਟੇ ਨਗਰਾਂ ਦੇ ਸੱਭਿਆਚਾਰ ਨੂੰ ਅੱਜ ਵੀ ਵੱਡੇ ਸ਼ਹਿਰਾਂ ਦੇ ਸੱਭਿਆਚਾਰ ਤੋਂ ਚੰਗਾ ਮੰਨਿਆ ਜਾਂਦਾ ਹੈ। ਪਿੰਡਾਂ ਦੇ ਲੋਕਾਂ ਵਿੱਚ ਆਪਸੀ ਪਿਆਰ, ਮੇਲ- ਮਿਲਾਪ, ਮੋਹ-ਮੁਹੱਬਤ, ਸਹਿਯੋਗ ਤੇ ਛੋਟੇ ਵੱਡਿਆਂ ਲਈ ਆਦਰ ਤੇ ਸਤਿਕਾਰ ਹੁੰਦਾ ਹੈ। ਅੱਜ ਦੇ ਇਸ ਰੁਝੇਵਿਆਂ ਭਰੇ ਯੁਗ ਵਿੱਚ ਜੇ ਕਿਸੇ ਪਿੰਡ ਵਿੱਚ ਕੋਈ ਸਾਧਾਰਨ ਜਿਹਾ ਹਾਦਸਾ ਵਾਪਰ ਜਾਵੇ ਤਾਂ ਇਸ ਦੀ ਖ਼ਬਰ ਅੱਗ ਵਾਂਗੂੰ ਪਿੰਡ, ਨਗਰ, ਕਸਬੇ ਵਿੱਚ ਹੀ ਨਹੀਂ, ਸਗੋਂ ਆਸ-ਪਾਸ, ਦੂਰ ਦਰਾਡੇ ਪਿੰਡਾਂ ਅਤੇ ਕਸਬਿਆਂ ਤੱਕ ਵੀ ਪਹੁੰਚ ਜਾਂਦੀ ਹੈ। ਪਿੰਡਾਂ ਵਾਲੇ ਲੋਕ ਆਂਢ-ਗੁਆਂਢ ਵਿੱਚ ਕਿਸੇ ਵੀ ਕਾਰਨ ਹੋਏ। (Good Neighborhood)
ਕਿਸੇ ਦੇ ਨੁਕਸਾਨ ਦੀ, ਰਲ-ਮਿਲ ਕੇ ਆਰਥਿਕ ਮੱਦਦ ਕਰਦੇ ਹਨ ਪਰ ਨਵੇਂ ਜ਼ਮਾਨੇ ਦੇ ਲੋਕ ਭੌਤਿਕਵਾਦੀ ਦੌੜ ਵਿੱਚ ਅੱਗੇ ਰਹਿਣ ਕਾਰਨ ਗੁਆਂਢ ਦੀ ਮਹੱਤਤਾ ਨੂੰ ਭੁੱਲ ਜਾਂਦੇ ਹਨ । ਆਸ-ਪਾਸ ਜਾਂ ਕੁਝ ਦੂਰੀ ਦੀ ਗੱਲ ਤਾਂ ਕਿਧਰੇ ਰਹੀ, ਬਿਲਕੁਲ ਨਾਲ ਵਾਲੇ ਜਾਂ ੳੁੱਪਰ ਥੱਲੇ ਰਹਿਣ ਵਾਲੇ ਕਿਸੇ ਘਰ ਵਿੱਚ ਵੀ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਆਪਣੇ ਵੱਲੋਂ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ ਜੇਕਰ ਪਤਾ ਲੱਗ ਵੀ ਜਾਵੇ ਤਾਂ ਸਾਰੀ ਕਹਾਣੀ ਰਸਮੀ ਪੁੱਛ-ਗਿੱਛ ਨਾਲ ਹੀ ਖ਼ਤਮ ਹੋ ਜਾਂਦੀ ਹੈ। ਇਨ੍ਹਾਂ ਲੋਕਾਂ ਨੂੰ ਕਿਸੇ ਨਾਲ ਕੋਈ ਵਾਸਤਾ ਨਹੀਂ ਹੁੰਦਾ।
ਇਹ ਵੀ ਪੜ੍ਹੋ : Holiday : ਪੰਜਾਬ ਦੇ ਇਸ ਇਲਾਕੇ ’ਚ 22 ਨੂੰ ਰਹੇਗੀ ਛੁੱਟੀ
ਵੱਡੇ ਸ਼ਹਿਰਾਂ ਵਿੱਚ ਪੜ੍ਹੇ-ਲਿਖੇ ਨੌਜਵਾਨਾਂ ਦੀ ਗਿਣਤੀ ਪਿੰਡਾਂ, ਕਸਬਿਆਂ ਨਾਲੋਂ ਵਧੇਰੇ ਹੁੰਦੀ ਹੈ, ਪਰ ਇਹ ਪੜ੍ਹੇ-ਲਿਖੇ ਨੌਜਵਾਨ ਸਮਝਦੇ ਨਹੀਂ ਕਿ ਹੱਥ ਨੂੰ ਹੀ ਹੱਥ ਦਾ ਸਹਾਰਾ ਹੁੰਦਾ ਹੈ। ਉਹ ਇਹ ਮੰਨ ਲੈਂਦੇ ਹਨ ਕਿ ਗੁਆਂਢੀ ਸਾਡੀ ਅਮੀਰੀ ਨੂੰ ਦੇਖ ਕੇ ਈਰਖਾ ਨਾ ਕਰਨ ਲੱਗ ਪੈਣ ਜਾਂ ਫਿਰ ਅਮੀਰੀ ਜਾਂ ਅਹੁਦੇ ਤੇ ਇੱਜ਼ਤ ਦਾ ਲਾਭ ਨਾ ਲੈਣ ਆ ਜਾਵੇ ਕੋਈ ਕੰਮ ਨਾ ਦੱਸ ਦੇਵੇ। ਇਸ ਕਰਕੇ ਉਹ ਆਪਣੇ- ਆਪ ਨੂੰ ਤੰਗਦਿਲੀ ਦੇ ਦਾਇਰੇ ’ਚੋਂ ਬਾਹਰ ਨਹੀਂ ਕੱਢਦੇ। ਉਹ ਲੋਕ ਸਿਰਫ਼ ਉਨ੍ਹਾਂ ਨਾਲ ਹੀ ਮਿਲਦੇ- ਵਰਤਦੇ ਹਨ, ਜਿਨ੍ਹਾਂ ਨਾਲ ਉਹਨਾਂ ਦਾ ਕਾਰੋਬਾਰੀ ਵਾਹ-ਵਾਸਤਾ ਹੈ। ਗੁਆਂਢੀ ਨਾਲ ਬਹੁਤਾ ਵਰਤਣ ਵਿੱਚ ਉਹ ਆਪਣੇ ਕਾਰੋਬਾਰ ਦਾ ਨੁਕਸਾਨ ਦੇਖਦੇ ਹਨ ਕਿ ਕਿਤੇ ਉਸਦੀ ਸਫ਼ਲਤਾ ਦਾ ਰਾਜ਼ ਦੂਜਾ ਨਾ ਜਾਣ ਜਾਵੇੇ। (Good Neighborhood)
ਜੇਕਰ ਗੁਆਂਢੀ ਗਰੀਬ ਹੋਵੇ ਤਾਂ ਵੀ ਉਹ ਉਸ ਤੋਂ ਦੂਰੀ ਬਣਾ ਕੇ ਰੱਖਦੇ ਹਨ ਕਿ ਕਿਤੇ ਉਹ ਪੈਸੇ ਆਦਿ ਦਾ ਹੀ ਸਵਾਲ ਨਾ ਪਾ ਦੇਵੇ ਜਾਂ ਰਾਤ- ਬਰਾਤੇ ਆਰਥਿਕ ਪ੍ਰੇਸ਼ਾਨੀ ਦਾ ਰੋਣਾ ਰੋਣ ਨਾ ਲੱਗ ਪਵੇ। ਅਜਿਹੇ ਅਮੀਰ ਲੋਕ ਇਕੱਲੇ ਰਹਿਣ ਦੀ ਜੀਵਨਸ਼ੈਲੀ ਅਪਣਾੳਂੁਦੇ ਹਨ, ਚੋਰ- ਲੁਟੇਰਿਆਂ ਵੱਲੋਂ ਅਜਿਹੇ ਘਰ ਦੀ ਘੁਸਪੈਠ ਕੀਤੀ ਜਾਂਦੀ ਹੈ ਕਿੳਂੁਕਿ ਉਹ ਵੀ ਜਾਣਦੇ ਹੁੰਦੇ ਹਨ ਕਿ ਜੋ ਖੁਦ ਤੱਕ ਸਿਮਟ ਕੇ ਰਹਿੰਦੇ ਹਨ ਉਹਨਾਂ ਲਈ ਰੌਲਾ ਪਾਉਣ ’ਤੇ ਵੀ ਕੋਈ ਨਹੀਂ ਆਉਂਦਾ। ਇਹੀ ਕਾਰਨ ਹੈ ਕਿ ਅਮੀਰਾਂ ਦੀਆਂ ਕਲੋਨੀਆਂ ਵਿੱਚੋਂ ਚੋਰੀ ਲੁੱਟਮਾਰ ਅਤੇ ਹਿੰਸਾ ਦੀਆਂ ਘਟਨਾਵਾਂ ਵਧੇਰੇ ਵਾਪਰਦੀਆਂ ਹਨ ਇੱਥੇ ਗੁਆਂਢੀ ਨੂੰ ਗੁਆਂਢੀ ਦਾ ਪਤਾ ਨਹੀਂ ਕਿ ਉਹ ਕੌਣ ਹੈ, ਉਸ ਦਾ ਟੈਲੀਫੋਨ ਨੰਬਰ ਕੀ ਹੈ ਬਸ, ਹਰ ਗੁਆਂਢੀ ਕੋਹਲੂ ਦੇ ਬਲਦ ਵਾਂਗੂੰ ਆਪਣੀ ਚਾਰਦੀਵਾਰੀ ਦੇ ਅੰਦਰ ਹੀ ਚੱਕਰ ਕੱਟਦਾ ਰਹਿੰਦਾ ਹੈ।
ਇਹ ਵੀ ਪੜ੍ਹੋ : ਹੁਣ ਮੁੱਖ ਮੰਤਰੀ ਮਾਨ ਨੇ ਰਾਜਪਾਲ ਨੂੰ ਲਿਖੀ ਚਿੱਠੀ
ਜਿਨ੍ਹਾਂ ਲੋਕਾਂ ਦਾ ਸੁਭਾਅ ਹੰਕਾਰੀ ਜਾਂ ਨਾ- ਮਿਲਵਰਤਨ ਵਾਲਾ ਹੁੰਦਾ ਹੈ ਉਨ੍ਹਾਂ ਦੇ ਪਰਿਵਾਰ ਵਿੱਚ ਅਜਿਹਾ ਕੋਈ ਹਾਦਸਾ ਵਾਪਰ ਜਾਵੇ ਤਾਂ ਕੋਈ ਗੁਆਂਢੀ ਉਨ੍ਹਾਂ ਦੀ ਮੱਦਦ ਕਿਉਂ ਕਰੇਗਾ? ਇਸ ਲਈ ਗੁਆਂਢੀ ਭਾਵੇਂ ਅਮੀਰ ਜਾਂ ਗਰੀਬ ਕੁਝ ਵੀ ਹੋਵੇ ਉਸ ਨਾਲ ਮੇਲ- ਮਿਲਾਪ ਜ਼ਰੂਰ ਰੱਖਣਾ ਚਾਹੀਦਾ ਹੈ। ਇਸ ਲਈ ਇਹ ਜ਼ਰੂਰੀ ਨਹੀਂ ਕਿ ਹਰ ਸਮੇਂ ਗੁਆਂਢੀਆਂ ਦੇ ਘਰ ਜਾ ਕੇ ਬੈਠੇ ਰਹੋ, ਪਰ ਸੁੱਖ-ਦੁੱਖ ਵੇਲੇ ਜਾਂ ਕੋਈ ਕੰਮ ਪੈਣ ’ਤੇ ਹੀ ਗੁਆਂਢੀ ਹੀ ਸਭ ਤੋਂ ਪਹਿਲਾਂ ਪਹੁੰਚ ਸਕਦਾ ਹੈ। ਮਕਾਨ ਜਾਂ ਐਸ਼ੋ-ਆਰਾਮ ਦੀਆਂ ਵਸਤਾਂ ਇਕੱਠੀਆਂ ਕਰਨ ਨਾਲ ਘਰ ਨਹੀਂ ਬਣਦੇ ਤੇ ਨਾ ਹੀ ਇਨ੍ਹਾਂ ਨਾਲ ਸੁਰੱਖਿਆ ਦੀ ਕੋਈ ਗਾਰੰਟੀ ਮਿਲ ਜਾਂਦੀ ਹੈ। ਗੁਆਂਢੀਆਂ ਦੇ ਸਹਿਯੋਗ ਤੇ ਚੰਗੇ ਮੇਲ- ਮਿਲਾਪ ਦੇ ਪਲੱਸਤਰ ਨਾਲ ਹੀ ਘਰ ਨੂੰ ਸੁਰੱਖਿਅਤ ਤੇ ਮਜ਼ਬੂਤ ਰੱਖਿਆ ਜਾ ਸਕਦਾ ਹੈ।
ਸ਼ੇਅਰ ਬਜ਼ਾਰ ਚੰਗੇ ਵਾਧੇ ਨਾਲ ਖੁੱਲਿਆ
110.40 ਅੰਕ ਦੀ ਤੇਜ਼ੀ ਨਾਲ ਖੁੱਲ੍ਹਿਆ
ਮੁੰਬਈ (ਏਜੰਸੀ)। ਦੇਸ਼ ਦੇ ਸ਼ੇਅਰ ਬਜ਼ਾਰਾਂ ‘ਚ ਤੇਜ਼ੀ ਦਾ ਸਿਲਸਿਲਾ ਜਾਰੀ ਰਿਹਾ। ਮੁੰਬਈ ਸ਼ੇਅਰ ਬਜ਼ਾਰ ਦਾ ਸੰਵੇਦੀ ਸੂਚਕਅੰਕ ਬੁੱਧਵਾਰ ਨੂੰ 110.40 ਅੰਕ ਦੀ ਤੇਜ਼ੀ ਨਾਲ 39167.05 ਅੰਕ ‘ਤੇ ਖੁੱਲਿਆ। ਨੈਸ਼ਨਲ ਸਟਾਕ ਐਕਸਚੇਂਜ਼ ਦੇ ਨਿਫਟੀ ‘ਚ ਵੀ ਅੰਗਾ ਵਾਧਾ ਦਿਸਿਆ। ਜ਼ਿਆਦਾਤਰ ਵਿਦੇਸ਼ੀ ਬਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਵਿਚਕਾਰ ਮੰਗਲਵਾਰ ਨੂੰ ਸੈਂਸੇਕਸ 184.78 ਅੰਕ ਦੇ ਵਾਧੇ ਨਾਲ 39,000 ਅੰਕ ਦੇ ਅੰਕੜੇ ਨੂੰ ਪਾਰ ਕਰ ਪਹਿਲੀ ਵਾਰ ਇਸ ਤੋਂ ਉੱਪਰ ਬੰਦ ਹੋਇਆ। ਮੰਗਲਵਾਰ ਨੂੰ ਸੈਂਸੇਕਸ 29,056.65 ਅੰਕ ਅਤੇ ਨਿਫਟੀ 44.05 ਅੰਕ ਦੀ ਤੇਜ਼ੀ ਨਾਲ 11,713.20 ਅੰਕ ‘ਤੇ ਬੰਦ ਹੋਇਆ ਸੀ।
ਕਾਰੋਬਾਰ ਦੀ ਸ਼ੁਰੂਆਤ ‘ਚ ਸੈਂਸੇਕਸ ਕੱਲ੍ਹ ਦੇ 39056.65 ਅੰਕ ਦੇ ਮੁਕਾਬਲੇ 110.40 ਅੰਕ ਉੱਪਰ 39167.05 ਅੰਕ ‘ਤੇ ਖੁੱਲ੍ਹਿਆ। ਕਾਰੋਬਾਰ ਦੇ ਪਹਿਲੇ ਘੰਟੇ ‘ਚ ਸੈਂਸੇਕਸ ਉਂਚੇ 39266.85 ਅੰਕ ਅਤੇ ਹੇਠਾਂ ‘ਚ 39141.09 ਅੰਕ ਤੰਕ ਆਉਣ ਤੋਂ ਬਾਅਦ ਫਿਲਹਾਲ 39229.27 ਅੰਕ ‘ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਫਿਲਹਾਲ 34.85 ਅੰਕ ਉੱਪਰ 11748.05 ਅੰਕ ‘ਤੇ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਕੀਮ ਦਾ ਲਾਹਾ ਲੈਣ ਵਾਲੇ ਕਿਸਾਨਾਂ ਨੇ ਕੀਤੀ ਸਰਕਾਰ ਨੂੰ ਅਪੀਲ
ਕਿਲੀ ਚਾਹਲਾਂ (ਸੁਖਜੀਤ ਮਾਨ) | ਪੰਜਾਬ ਸਰਕਾਰ ਵੱਲੋਂ ਭਾਵੇਂ ਹੀ ਕਿਸਾਨਾਂ ਦੀ ਕਰਜ਼ਾ ਮੁਆਫੀ ਸਕੀਮ ਦਾ ਬੀਤੇ ਦਿਨ ਰੈਲੀ ਦੌਰਾਨ ਚੌਥਾ ਪੜ੍ਹਾਅ ਸ਼ੁਰੂ ਕਰ ਦਿੱਤਾ ਗਿਆ ਪਰ ਕਰਜ਼ਈ ਕਿਸਾਨ ਇਸਦਾ ਪੱਕਾ ਹੱਲ ਭਾਲਦੇ ਹਨ ਕਿਸਾਨ ਆਖਦੇ ਨੇ ਕਿ ਇੱਕ ਵਾਰੀ ਕਰਜ਼ਾ ਮੁਆਫ ਕਰਨ ਨਾਲ ਇਹ ਤੈਅ ਨਹੀਂ ਕੀਤਾ ਜਾ ਸਕਦਾ ਕਿ ਮੁੜ ਕਰਜ਼ਾ ਨਹੀਂ ਚੁੱਕਣਾ ਪਵੇਗਾ ਕਿਉਂਕਿ ਫਸਲਾਂ ਦੇ ਘੱਟ ਭਾਅ ਅਤੇ ਕੁਦਰਤੀ ਕਰੋਪੀ ਉਨ੍ਹਾਂ ਨੂੰ ਕਰਜ਼ਾ ਚੁੱਕਣ ਲਈ ਮਜ਼ਬੂਰ ਕਰ ਦਿੰਦੀ ਹੈ ਉਂਜ ਮੁਆਫੀ ਹਾਸਿਲ ਕਰਨ ਵਾਲੇ ਕਿਸਾਨਾਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਜ਼ਰੂਰ ਕੀਤੀ ਹੈ ਕਿਉਂਕਿ ਇਸ ਮੁਆਫੀ ਨਾਲ ਉਨ੍ਹਾਂ ਦੇ ਕਰਜ਼ ਦਾ ਭਾਰ ਹੌਲਾ ਜ਼ਰੂਰ ਹੋਇਆ ਹੈ
ਕਰਜ਼ਾ ਮੁਆਫ ਸਕੀਮ ਦਾ ਲਾਹਾ ਹਾਸਿਲ ਕਰਨ ਲਈ ਪੁੱਜੇ ਪਿੰਡ ਕਟੋਰਾ ਦਾ ਕਿਸਾਨ ਗੁਰਚਰਨ ਸਿੰਘ ਤੰਗੀਆਂ ਨੂੰ ਦੂਰ ਕਰਨ ਲਈ ਸਬਜੀ ਦੀ ਕਾਸਤ ਕਰਦਾ ਸੀ ਪਰ ਮਾੜੇ ਮੰਡੀਕਰਨ ਨੇ ਰਾਹ ਰੋਕ ਲਿਆ ਕਿਸਾਨ ਨੇ ਆਖਿਆ ਕਿ ‘ਜੇ ਫਸਲਾਂ ਦੇ ਭਾਅ ਨਾ ਵਧੇ ਕਰਜ਼ਾ ਤਾਂ ਫੇਰ ਚੜੂ’ ਇਸ ਕਿਸਾਨ ਨੇ ਰਵਾਇਤੀ ਖੇਤੀ ਦੇ ਨਾਲ-ਨਾਲ ਬਦਲਵੀਂ ਖੇਤੀ ਦੇ ਰਾਹ ਪੈਂਦਿਆਂ ਸ਼ਿਮਲਾ ਮਿਰਚ, ਲਸਣ ਅਤੇ ਅਰਬੀ ਦੀ ਕਾਸ਼ਤ ਆਰੰਭੀ ਸੀ ਪਰ ਲਾਹੇਵੰਦ ਭਾਅ ਨਾ ਮਿਲਣ ਕਾਰਨ ਉਹ ਨਿਰਾਸ਼ ਹੋ ਗਿਆ ਇਸ ਕਿਸਾਨ ਨੇ ਮੰਗ ਕੀਤੀ ਕਿ ਬਦਲਵੀਆਂ ਫਸਲਾਂ ਦੇ ਮੰਡੀਕਰਨ ਨੂੰ ਯਕੀਨੀ ਬਣਾਇਆ ਜਾਣਾ ਜ਼ਰੂਰੀ ਹੈ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਜੋ ਕਰਜ਼ਾ ਮੁਆਫ ਕਰ ਦਿੱਤਾ ਇਸ ਨਾਲ ਵੀ ਵੱਡਾ ਸਹਾਰਾ ਮਿਲਿਆ ਹੈ ਪਰ ਹੁਣ ਕੇਂਦਰ ਸਰਕਾਰ ਨੂੰ ਵੀ ਕੋਈ ਬੋਨਸ ਦੇਣਾ ਚਾਹੀਦਾ ਹੈ ਪਿੰਡ ਲਸਾੜਾ ਦੇ ਕਿਸਾਨ ਦਰਸ਼ਨ ਸਿੰਘ ਨੇ ਆਖਿਆ ਕਿ ਫਸਲਾਂ ਦੇ ਉੱਚ ਭਾਅ ਦੀ ਜ਼ਰੂਰਤ ਹੈ ਪਰ ਇਸ ਸਬੰਧੀ ਕੋਈ ਗੱਲ ਰੈਲੀ ‘ਚ ਵੀ ਨਹੀਂ ਹੋਈ ਜੋ ਜ਼ਰੂਰ ਹੋਣੀ ਚਾਹੀਦੀ ਸੀ
ਪਿੰਡ ਟਾਂਡੀਆ ਦੇ ਕਿਸਾਨ ਬਲਵਿੰਦਰ ਸਿੰਘ ਨੇ ਵੀ ਫਸਲਾਂ ਦੇ ਪੱਕੇ ਭਾਅ ਦੀ ਮੰਗ ਕੀਤੀ ਹੈ ਇਹ ਸਿਰਫ ਕੁੱਝ ਕਿਸਾਨਾਂ ਦੀਆਂ ਉਦਾਹਾਰਨਾਂ ਹਨ ਇਨ੍ਹਾਂ ਤੋਂ ਇਲਾਵਾ ਕਰਜ਼ਾ ਮੁਆਫੀ ਹਾਸਿਲ ਕਰਨ ਵਾਲੇ ਹੋਰ ਕਿਸਾਨਾਂ ਨੇ ਵੀ ਫਸਲਾਂ ਲਈ ਸਹੀ ਮੁੱਲ ਅਤੇ ਕਿਸਾਨ ਪੱਖੀ ਸਕੀਮਾਂ ਲਾਗੂ ਕਰਨ ਦੀ ਮੰਗ ਕੀਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰਿਆਣਾ ਤੋਂ ਭਾਵੇਂ ਹੋਣ ਨਗਦ ਇਨਾਮ ਘੱਟ ਪਰ ਖਿਡਾਰੀ ਪੈਦਾ ਕਰਨ ਵਾਲੀ ਸਾਡੀ ਨੀਤੀ ਚੰਗੀ
ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਪੰਜਾਬ ਦੀ ਖੇਡ ਨੀਤੀ ਨੂੰ ਦੱਸਿਆ ਬਾਕੀ ਸੂਬਿਆਂ ਤੋਂ ਚੰਗਾ
ਨਵੀਂ ਖੇਡ ਨੀਤੀ ਦੇ ਟੋਕੀਓ ਓਲੰਪਿਕ-2020 ਵਿੱਚ ਸਾਰਥਿਕ ਨਤੀਜੇ ਸਾਹਮਣੇ ਆਉਣਗੇ: ਰਾਣਾ ਸੋਢੀ
ਨਵੰਬਰ ਮਹੀਨੇ ‘ਚ ਮਹਾਰਾਜਾ ਰਣਜੀਤ ਸਿੰਘ ਐਵਾਰਡਾਂ ਦੀ ਵੀ ਹੋਵੇਗੀ ਵੰਡ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਪੰਜਾਬ ਦੀ ਖੇਡ ਨੀਤੀ ਵਿੱਚ ਭਾਵੇਂ ਨਗਦ ਇਨਾਮ ਘੱਟ ਹੋਵੇ ਪਰ ਇਸ ਖੇਡ ਨੀਤੀ ਰਾਹੀਂ ਪੰਜਾਬ ਨਵੇਂ ਖਿਡਾਰੀ ਨਾ ਸਿਰਫ਼ ਪੈਦਾ ਕਰੇਗਾ, ਸਗੋਂ ਖਿਡਾਰੀਆਂ ਨੂੰ ਇਸ ਪੱਧਰ ਤੱਕ ਤਿਆਰ ਕਰੇਗਾ, ਜਿਹੜੇ ਕਿ ਆਉਣ ਵਾਲੇ 2 ਸਾਲਾਂ ਵਿੱਚ ਪੰਜਾਬ ਨੂੰ ਹਰ ਖੇਡ ਵਿੱਚੋਂ ਤਗਮਾ ਲੈ ਕੇ ਦੇਣਗੇ। ਇਹ ਪ੍ਰਗਟਾਵਾ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਰਾਣਾ ਸੋਢੀ ਨੇ ਕਿਹਾ ਕਿ ਨਵੀਂ ਖੇਡ ਨੀਤੀ ਵਿੱਚ ਜਿੱਥੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਤਮਗਾ ਜੇਤੂ ਖਿਡਾਰੀਆਂ, ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਇਨਾਮ ਰਾਸ਼ੀ, ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਵਿੱਚ ਵਾਧਾ ਕੀਤਾ ਹੈ ਉਥੇ ਖਿਡਾਰੀਆਂ ਨੂੰ ਤਮਗਾ ਜਿੱਤਣ ਦੇ ਕਾਬਿਲ ਬਣਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਪੈਰਾ ਸਪੋਰਟਸ ਖੇਡਾਂ ਦੇ ਜੇਤੂਆਂ ਦੀ ਇਨਾਮ ਰਾਸ਼ੀ ਵਿੱਚ ਵੀ ਬਰਾਬਰ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਏਸ਼ਿਆਈ ਤੇ ਰਾਸ਼ਟਰਮੰਡਲ/ਪੈਰਾ ਸਪੋਰਟਸ ਦੇ ਤਮਗਾ ਜੇਤੂਆਂ ਨੂੰ ਦਿੱਤੀ ਜਾਣ ਵਾਲੀ ਨਗਦ ਰਾਸ਼ੀ ਵਿੱਚ ਤਿੰਨ ਗੁਣਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਖੇਡ ਮੰਤਰੀ ਨੇ ਇਹ ਵੀ ਕਿਹਾ ਕਿ ਪਿਛਲੇ ਛੇ ਸਾਲਾਂ ਤੋਂ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਨਗਦ ਇਨਾਮ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਬਕਾਇਆ ਪਏ ਹਨ ਜਿਨ੍ਹਾਂ ਨੂੰ ਹੁਣ ਸਾਡੀ ਸਰਕਾਰ ਵੱਲੋਂ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ 814 ਖਿਡਾਰੀਆਂ ਨੂੰ ਨਗਦ ਪੁਰਸਕਾਰ ਦਿੱਤੇ ਜਾਣਗੇ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡਾਂ ਦੀ ਵੀ ਵੰਡ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਇਨਾਮ ਰਾਸ਼ੀ ਵਿੱਚ ਵੀ ਵਾਧਾ ਕਰਦਿਆਂ ਪੰਜ ਲੱਖ ਰੁਪਏ ਕਰ ਦਿੱਤਾ ਗਿਆ ਹੈ। ਕੌਮੀ ਖੇਡ ਐਵਾਰਡਾਂ ਦੀ ਤਰਜ਼ ‘ਤੇ ਹਰ ਸਾਲ 20 ਖਿਡਾਰੀਆਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਿਯਮਤ ਤੌਰ ‘ਤੇ ਦਿੱਤੇ ਜਾਣਗੇ। ਇੱਕ ਸਾਲ ਵਿੱਚ 20 ਖਿਡਾਰੀਆਂ ਤੋਂ ਇਲਾਵਾ ਪਦਮ, ਅਰਜੁਨ ਐਵਾਰਡ ਅਤੇ ਰਾਜੀਵ ਗਾਂਧੀ ਖੇਲ ਰਤਨ ਹਾਸਲ ਕਰਨ ਵਾਲੇ ਸਾਰੇ ਪੰਜਾਬੀਆਂ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਮਿਲੇਗਾ। ਐਵਾਰਡ ਜੇਤੂਆਂ ਦਾ ਇੱਕ ਲੱਖ ਰੁਪਏ ਦਾ ਸਿਹਤ ਜੀਵਨ ਬੀਮਾ ਵੀ ਮੁਫਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਸਿਖਲਾਈ ਉਪਰ ਵੀ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਮਗਾ ਜੇਤੂ ਖਿਡਾਰੀਆਂ ਨੂੰ ਸਿੱਧੇ ਨੌਕਰੀ ‘ਤੇ ਭਰਤੀ ਕਰਨਾ ਵੀ ਖੇਡ ਨੀਤੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ 25 ਸਾਲ ਤੋਂ ਘੱਟ ਉਮਰ ਦਾ ਖਿਡਾਰੀ ਜੋ ਤਮਗਾ ਜਿੱਤਦਾ ਹੈ, ਜੇਕਰ ਉਸ ਲਈ ਨੌਕਰੀ ਦੀ ਕੋਈ ਪੋਸਟ ਨਹੀਂ ਵੀ ਖਾਲੀ ਤਾਂ ਵੀ ਉਸ ਨੂੰ ਸਿੱਧਾ ਖੇਡ ਵਿਭਾਗ ਵੱਲੋਂ ਯਕਮੁਸ਼ਤ ਤਨਖਾਹ ਉੱਪਰ ਰੱਖਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਲਾਈ ਕਾਰਜਾਂ ਨਾਲ ਪਵਿੱਤਰ ਅਵਤਾਰ ਮਹੀਨੇ ਦਾ ਆਗਾਜ਼
ਕਿਤੇ ਬਿਮਾਰਾਂ ਲਈ ਖੂਨਦਾਨ ਤੇ ਕਿਤੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ (Incarnation)
ਸਰਸਾ, ਸੱਚ ਕਹੂੰ ਨਿਊਜ਼
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ (Incarnation) ਮਹੀਨੇ ਅਗਸਤ ਦੇ ਆਗਾਜ਼ ਦੇ ਨਾਲ ਹੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਨੂੰ ਹੋਰ ਜ਼ਿਆਦਾ ਰਫ਼ਤਾਰ ਮਿਲ ਗਈ। ਪਵਿੱਤਰ ਅਵਤਾਰ ਮਹੀਨੇ ਦਾ ਪਹਿਲਾ ਦਿਨ ਪੂਰੀ ਤਰ੍ਹਾਂ ਨਾਲ ਪਰਉਪਕਾਰ ਦੇ ਨਾਂਅ ਰਿਹਾ।
ਇਸ ਸ਼ੁੱਭ ਮੌਕੇ ਦੇਸ਼ ਤੇ ਦੁਨੀਆ ਦੇ ਕੋਨੇ-ਕੋਨੇ ‘ਚ ਮੌਜ਼ੂਦ ਸਾਧ-ਸੰਗਤ ਨੇ ਕਿਤੇ ਬਿਮਾਰ ਲੋੜਵੰਦਾਂ ਲਈ ਖੂਨਦਾਨ ਕੀਤਾ ਤਾਂ ਕਿਤੇ ਆਰਥਿਕ ਪੱਖੋਂ ਕਮਜ਼ੋਰ ਲੋੜਵੰਦਾਂ ਨੂੰ ਰਾਸ਼ਨ ਤੇ ਘਰੇਲੂ ਜ਼ਰੂਰਤ ਦਾ ਸਮਾਨ ਵੰਡਿਆ। ਇਸ ਮੌਕੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ‘ਚ ਖੂਨਦਾਨ ਕੈਂਪ ਵੀ ਲਾਇਆ ਗਿਆ। ਸ਼ਾਹ ਸਤਿਨਾਮ ਜੀ ਧਾਮ ਸਮੇਤ ਦੇਸ਼ ਤੇ ਦੁਨੀਆ ਭਰ ‘ਚ ਸਾਧ-ਸੰਗਤ ਨੇ ਨਾਮ ਚਰਚਾਵਾਂ ਕਰਕੇ ਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ। (Incarnation)
ਰਾਤ ਜਿਉਂ ਹੀ ਘੜੀ ਦੀਆਂ ਸੂਈਆਂ 12 ‘ਤੇ ਆ ਕੇ ਟਿਕੀਆਂ, ਤਿਓਂ ਹੀ ਸਾਧ-ਸੰਗਤ ਨੇ ਆਪਣੇ ਮੁਰਸ਼ਿਦ-ਏ-ਕਾਮਿਲ ਨੂੰ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਗਾ ਕੇ ਮਾਨਵਤਾ ਭਲਾਈ ਕਾਰਜਾਂ ਨੂੰ ਪਹਿਲਾਂ ਵਾਂਗ ਵਧ-ਚੜ੍ਹ ਕੇ ਉਤਸ਼ਾਹ ਨਾਲ ਕਰਨ ਦਾ ਪ੍ਰਣ ਕੀਤਾ। ਪਵਿੱਤਰ ਅਵਤਾਰ ਮਹੀਨੇ ਦੇ ਸਵਾਗਤ ਦੀ ਖੁਸ਼ੀ ‘ਚ ਸ਼ਾਹ ਸਤਿਨਾਮ ਜੀ ਧਾਮ, ਸਰਸਾ ‘ਚ ਵੀ ਮੰਗਲਵਾਰ ਰਾਤ 11 ਵਜੇ ਨਾਮ ਚਰਚਾ ਕੀਤੀ ਗਈ। ਆਸ-ਪਾਸ ਤੋਂ ਪਹੁੰਚੀ ਸਾਧ-ਸੰਗਤ ਨੇ ਰਾਮ-ਨਾਮ ਦਾ ਗੁਣਗਾਨ ਕੀਤਾ। ਬੁੱਧਵਾਰ ਨੂੰ ਵੀ ਦਿਨ ਭਰ ਫੇਸਬੁੱਕ, ਵਟਸਐਪ, ਟਵਿੱਟਰ ਤੇ ਹੋਰ ਸੋਸ਼ਲ ਮੀਡੀਆ ‘ਤੇ ਇੱਕ-ਦੂਜੇ ਨੂੰ ਪਵਿੱਤਰ ਅਵਤਾਰ ਮਹੀਨੇ ਦੀ ਝਲਕ ਦੇਖਣ ਨੂੰ ਮਿਲੀ। (Incarnation)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੈਨਿਨ ਨੇ ਕਿਹਾ ਸੀ ਕਿ ਜੇਕਰ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਤੁਹਾਡੇ ਦੇਸ਼ ਦੀ ਜਵਾਨੀ ਤੇ ਲੋਕਾਂ ਦੇ ਮੂੰਹ ‘ਤੇ ਕਿਸ ਤਰ੍ਹਾਂ ਦੇ ਗੀਤ ਹਨ ਤਾਂ ਮੈਂ ਤੁਹਾਡੇ ਦੇਸ਼ ਦਾ ਭਵਿੱਖ ਦੱਸ ਸਕਦਾ ਹਾਂ। ਲੈਨਿਨ ਦੀ ਸੋਚ ਸੌ ਫੀਸਦੀ ਸਹੀ ਹੈ। ਕਿਸੇ ਵੀ ਦੇਸ਼ ਦਾ ਵਿਕਾਸ ਉੱਥੋਂ ਦੇ ਲੋਕਾਂ ਦੇ ਵਿਚਾਰਾਂ, ਸੋਚ, ਆਦਤਾਂ ਉੱਪਰ ਹੀ ਨਿਰਭਰ ਕਰਦਾ ਹੈ। ਸੋ, ਸਾਡੇ ਦੇਸ਼ ਦੇ ਬੱਚੇ ਗੁਣਾਂ ਦੇ ਧਨੀ ਹੋਣੇ ਜ਼ਰੂਰੀ ਹਨ ਕਿਉਂ ਜੋ ਉਨ੍ਹਾਂ ਨੇ ਆਉਣ ਵਾਲੇ ਕੱਲ੍ਹ ਦਾ ਨੇਤਾ ਬਣਨਾ ਹੁੰਦਾ ਹੈ। ਚੰਗੀ ਸ਼ਖਸੀਅਤ ਬਣਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ।
ਪਰ ਇਹ ਅਸੰਭਵ ਵੀ ਨਹੀਂ ਹੈ। ਬੱਚਿਆਂ ਦੇ ਅੰਦਰ ਵਧੀਆ ਵਿਚਾਰ, ਆਦਤਾਂ ਅਤੇ ਉਸਾਰੂ ਸੋਚ ਪੈਦਾ ਕਰਨ ਲਈ ਮੁੱਢਲੀ ਅਵਸਥਾ ਭਾਵ ਬਾਲ ਅਵਸਥਾ ਉੱਤਮ ਸਮਾਂ ਹੁੰਦੀ ਹੈ। ਓਦੋਂ ਬੱਚੇ ਦਾ ਮਨ ਕੋਰੀ ਸਲੇਟ ਹੁੰਦਾ ਹੈ ਉਸ ‘ਤੇ ਜੋ ਵੀ ਲਿਖ ਦਿੱਤਾ ਜਾਵੇ ਤਾਂ ਬੱਚੇ ਦੀ ਸੋਚ, ਵਿਵਹਾਰ ਉਸੇ ਹੀ ਤਰ੍ਹਾਂ ਦਾ ਹੋ ਜਾਂਦਾ ਹੈ। ਇਸ ਕਾਰਜ ਲਈ ਮਾਪਿਆਂ ਅਤੇ ਸਮਾਜ ਤੋਂ ਇਲਾਵਾ ਬੱਚਿਆਂ ਦਾ ਸਕੂਲੀ ਜੀਵਨ ਕਾਫੀ ਮਹੱਤਵਪੂਰਨ ਰੋਲ ਅਦਾ ਕਰ ਸਕਦਾ ਹੈ। ਬੱਚਿਆਂ ਨੂੰ ਵਿੱਦਿਅਕ ਸਰਗਰਮੀਆਂ ਤੋਂ ਬਿਨਾਂ ਕੁੱਝ ਅਜਿਹੀਆਂ ਕਿਰਿਆਵਾਂ ਵਿੱਚ ਸ਼ਮੂਲੀਅਤ ਕਰਵਾਉਣ ਦੀ ਜ਼ਰੂਰਤ ਹੁੰਦੀ ਹੈ ਜਿਸ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ।
ਸਿੱਖਿਆ ਵਿਭਾਗ ਨੇ ਵਿਸ਼ੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਉਦੇਸ਼ ਨਾਲ ਸੂਬੇ ਦੇ ਮਿਡਲ/ਹਾਈ/ਸੈਕੰਡਰੀ ਸਕਰਾਰੀ ਸਕੂਲਾਂ ਦੇ ਬੱਚਿਆਂ ਲਈ ਪਹਿਲੀ ਵਾਰ ਜੂਨ ਮਹੀਨੇ ਦੀਆਂ ਛੁੱਟੀਆਂ ਦੌਰਾਨ ਸਮਰ ਕੈਂਪਾਂ ਲਾ ਕੇ ਇੱਕ ਵੱਡਾ ਹੰਭਲਾ ਮਾਰਿਆ ਹੈ। ਸਿੱਖਿਆ ਵਿਭਾਗ ਨੇ ਬੱਚਿਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਦੇ ਨਾਲ ਹੀ ਦੇਸ਼ ਦੇ ਵਿਕਾਸ ਵਿੱਚ ਵੀ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ ਕੀਤੀ ਹੈ। ਇਸ ਕਦਮ ਦੇ ਸਕਾਰਾਤਮਕ ਨਤੀਜੇ ਆਉਣੇ ਯਕੀਨੀ ਹਨ।
ਵਿਭਾਗ ਵੱਲੋਂ ਸਕੂਲਾਂ ਅੰਦਰ ਸਮਰ ਕੈਂਪ ਲਾਉਣ ਦਾ ਫੈਸਲਾ ਅਧਿਆਪਕਾਂ ਉੱਪਰ ਜਬਰਦਸਤੀ ਨਹੀਂ ਥੋਪਿਆ ਗਿਆ। ਰਾਜ ਦੇ 71 ਸਕੂਲਾਂ ਦੇ 201 ਅਧਿਆਪਕਾਂ ਦੁਆਰਾ 3304 ਵਿਦਿਆਰਥੀਆਂ ਨੂੰ ਸਮਰ ਕੈਂਪ ਜੁਆਇਨ ਕਰਵਾਇਆ ਜੋ ਕਿ ਅਧਿਆਪਕ ਵਰਗ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਅਗਲੀ ਵਾਰ ਇਸ ਅੰਕੜੇ ਦੇ ਹੋਰ ਵਧ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਕੰਮ ਲਈ ਵਿਭਾਗ ਵੱਲੋਂ ਕਿਸੇ ਵੀ ਪ੍ਰਕਾਰ ਦੀ ਵਿਸ਼ੇਸ ਛੁੱਟੀ, ਮਿਹਨਤਾਨੇ ਆਦਿ ਦਾ ਲਿਖਤੀ ਐਲਾਨ ਨਹੀਂ ਕੀਤਾ ਗਿਆ। ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਂ ਤਿੰਨ ਘੰਟੇ ਰੱਖਿਆ ਗਿਆ। ਇਹ ਕੈਂਪ ਘੱਟੋ-ਘੱਟ ਤਿੰਨ ਦਿਨਾਂ ਜਾਂ ਫਿਰ ਸੱਤ ਦਿਨਾਂ ਤੱਕ ਲਗਾਏ ਗਏ। ਅਧਿਆਪਕਾਂ ਨੂੰ ਜ਼ਿਲ੍ਹਾ ਮੈਂਟਰਜ਼ ਅਤੇ ਬਲਾਕ ਮੈਂਟਰਜ਼ ਵੱਲੋਂ ਯੋਗ ਅਗਵਾਈ ਦਿੱਤੀ ਗਈ। ਇਨ੍ਹਾਂ ਕੈਪਾਂ ਦੀ ਸਫਲਤਾ ਦਾ ਸਿਹਰਾ ਸਿੱਖਿਆ ਵਿਭਾਗ ਦੀ ਕਾਰਗਰ ਯੋਜਨਾਬੰਦੀ  ਦੇ ਨਾਲ ਸਮੁੱਚੇ ਅਧਿਆਪਕ ਵਰਗ ਨੂੰ ਜਾਂਦਾ ਹੈ।
ਪ੍ਰਾਈਵੇਟ ਸਕੂਲਾਂ ਵਿੱਚ ਸਮਰ ਕੈਪਾਂ ਦਾ ਚਲਨ ਕਾਫੀ ਲੰਮੇ ਸਮੇਂ ਤੋਂ ਵਿਦਿਆਰਥੀਆਂ ਤੋਂ ਮੋਟੀ ਰਕਮ ਲੈ ਕੇ ਚਲਦਾ ਆ ਰਿਹਾ ਹੈ। ਪਰੰਤੂ ਸਰਕਾਰੀ ਸਕੂਲਾਂ ਦੇ ਬੱਚਿਆਂ ਤੋਂ ਇਸ ਸਬੰਧੀ ਕੋਈ ਫ਼ੀਸ ਨਹੀਂ ਲਈ ਗਈ ਜੋ ਕਾਬਿਲ-ਏ-ਤਾਰੀਫ ਹੈ। ਵਿਭਾਗ ਦੁਆਰਾ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਅਜਿਹਾ ਪਲੇਟਫਾਰਮ ਪ੍ਰਦਾਨ ਕਰਨਾ ਡਿੱਗ ਰਹੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਵਿਚ ਵੀ ਮੱਦਦ ਕਰੇਗਾ। ਸਮਰ ਕੈਂਪਾਂ ਦਾ ਲਾਭ ਉਂਝ ਤਾਂ ਸਾਰੇ ਹੀ ਬੱਚਿਆਂ ਨੂੰ ਹੁੰਦਾ ਹੈ ਪਰ ਜਿਆਦਾ ਲਾਭ ਉਨ੍ਹਾਂ ਨੂੰ ਹੁੰਦਾ ਹੈ ਜੋ ਬੱਚੇ ਕਲਾਸ ਵਿੱਚ ਅਕਸਰ ਖਾਮੋਸ਼ ਹੀ ਰਹਿੰਦੇ ਹਨ। ਅਜਿਹੇ ਬੱਚਿਆਂ ਦੇ ਸਬੰਧ ਗਤੀਵਿਧੀਆਂ ਕਰਦੇ ਹੋਏ ਅਧਿਆਪਕਾਂ ਅਤੇ ਸਾਥੀਆਂ ਨਾਲ ਵਧੀਆ ਬਣ ਜਾਂਦੇ ਹਨ। ਹਰੇਕ ਬੱਚੇ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਦਾ ਹੈ। ਪ੍ਰਦਰਸ਼ਨ ਦੇ ਆਧਾਰ ‘ਤੇ ਉਨ੍ਹਾਂ ਦੀ ਆਪਣੀ ਇੱਕ  ਵੱਖਰੀ ਪਹਿਚਾਣ ਬਣਦੀ ਹੈ ਜਿਸ ਨਾਲ ਬੱਚੇ ਆਪਣੇ ਟੀਚੇ ਨਿਸ਼ਚਿਤ ਕਰਦੇ ਹਨ। ਇਨ੍ਹਾਂ ਕੈਂਪਾਂ ਦੌਰਾਨ ਬੱਚਿਆਂ ਨੂੰ ਕਰਵਾਈਆਂ ਗਈਆਂ ਕਿਰਿਆਵਾਂ ਅਮਿੱਟ ਛਾਪ ਛੱਡਦੀਆਂ ਹਨ।
ਇਨ੍ਹਾਂ ਕੈਂਪਾ ਦੌਰਾਨ ਵਿਦਿਆਰਥੀਆਂ ਵੱਲੋਂ ਬੇਕਾਰ ਮਟੀਰੀਅਲ ਤੋਂ ਸਜਾਵਟੀ ਵਸਤੂਆਂ, ਮਿੱਟੀ ਦੀਆਂ ਵਸਤੂਆਂ, ਟੈਡੀ ਬੀਅਰ, ਚਾਰਟ ਮੇਕਿੰਗ, ਮਾਡਲ ਬਣਾਉਣਾ, ਪੇਂਟਿੰਗ, ਸਾਹਿਤਕ ਰਚਨਾ ਕਰਨਾ ਆਦਿ ਰਾਹੀਂ ਸਿਰਜਨਾਤਮਕ ਰੁਚੀਆਂ ਵਿੱਚ ਹਿੱਸਾ ਲਿਆ ਗਿਆ। ਵਿਦਿਆਰਥੀਆਂ ਦੇ ਸਰੀਰਕ ਵਿਕਾਸ ਲਈ ਉਨ੍ਹਾਂ ਨੂੰ ਯੋਗਾ, ਕਰਾਟੇ, ਮਾਰਸ਼ਲ ਆਰਟ, ਪ੍ਰਾਚੀਨ ਤੇ ਮਾਡਰਨ ਖੇਡਾਂ, ਸਕਾਊਟ ਤੇ ਗਾਈਡਿੰਗ ਆਦਿ ਵਿਸ਼ਿਆਂ ਸਬੰਧੀ ਸਿਖਲਾਈ ਪ੍ਰਦਾਨ ਕੀਤੀ ਗਈ। ਬੱਚਿਆਂ ਦੇ ਮੰਨੋਰੰਜਨ ਲਈ ਡਾਂਸ, ਗਿੱਧਾ, ਭੰਗੜਾ, ਸਕਿੱਟ, ਚੁਟਕਲੇ, ਮਿਮਿਕਰੀ, ਰੋਲ ਪਲੇਅ, ਕੋਰੀਓਗ੍ਰਾਫੀ, ਗੀਤ, ਕਵਿਤਾ, ਕਹਾਣੀ  ਬੋਲਣ ਆਦਿ ਕਿਰਿਆਵਾਂ ਉੱਪਰ ਜ਼ੋਰ ਦਿੱਤਾ ਗਿਆ। ਸੋ, ਚੰਗੀ ਸ਼ਖਸੀਅਤ ਦੇ ਨਿਰਮਾਣ ਵਿੱਚ ਸਮਰ ਕੈਂਪ ਲਗਾਉਣ ਦੀ ਮਹੱਤਤਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਸਿੱਖਿਆ ਵਿਭਾਗ ਨੂੰ ਇਸ ਤਰ੍ਹਾਂ ਦੇ ਹੋਰ ਕ੍ਰਾਂਤੀਕਾਰੀ ਕਦਮ ਚੁੱਕਦੇ ਰਹਿਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਦਾ ਉਦੇਸ਼ ਪੂਰਾ ਕੀਤਾ ਜਾ ਸਕੇ ਅਤੇ ਦੇਸ਼ ਦੇ ਚੰਗੇ ਭਵਿੱਖ ਦਾ ਨਿਰਮਾਣ ਕੀਤਾ ਜਾ ਸਕੇ।
ਗੈਂਗਸਟਰਾਂ ਨਾਲ ਹੁਣ ਚੰਗੀ ਤਰ੍ਹਾਂ ਨਿੱਬੜਾਂਗੇ : ਅਮਰਿੰਦਰ
ਗੈਂਗਸਟਰਾਂ ਦਾ ਹੁਣ ਹੋਵੇਗਾ ਖ਼ਾਤਮਾ, ਖ਼ਤਮ ਹੋਵੇਗਾ ਹਿੰਸਾ ਦਾ ਸੱਭਿਆਚਾਰ
ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਗੈਂਗਸਟਰਾਂ ਨੂੰ ਚਿਤਾਵਨੀ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਵਿੱਚ ਗੈਂਗਸਟਰਾਂ ਦਾ ਹੁਣ ਖ਼ਾਤਮਾ ਕਰਨਾ ਪਵੇਗਾ, ਹੁਣ ਤੱਕ ਇਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਸਮਾਂ ਦੇ ਦਿੱਤਾ ਗਿਆ ਹੈ ਪਰ ਇਹ ਗੈਂਗਸਟਰ ਸਮਝਣ ਨੂੰ ਤਿਆਰ ਹੀ ਨਹੀਂ ਹਨ। ਇਨ੍ਹਾਂ ਗੈਂਗਸਟਰਾਂ ਨੂੰ ਸੂਬੇ ਤੋਂ ਪੁੱਟ ਸੁੱਟਣ ਲਈ ਪੰਜਾਬ ਪੁਲਿਸ ਵੱਲੋਂ ਕ੍ਰੇਕਡਾਉਣ ਸ਼ੁਰੂ ਕਰ ਦਿੱਤਾ ਗਿਆ ਹੈ, ਜਲਦ ਹੀ ਇਸ ਦੇ ਸਿੱਟੇ ਸਾਰਿਆਂ ਦੇ ਸਾਹਮਣੇ ਆਉਣਗੇ। ਇਹ ਸਿੱਧੀ ਚੇਤਾਵਨੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਗੈਂਗਸਟਰਾਂ ਨੂੰ ਦਿੱਤੀ ਗਈ ਹੈ, ਜਿਹੜੇ ਕਿ ਕਾਫ਼ੀ ਜਿਆਦਾ ਸਮਝਾਉਣ ਦੇ ਬਾਵਜੂਦ ਹਿੰਸਾ ਦੇ ਸੱਭਿਆਚਾਰ ਤੋਂ ਬਾਹਰ ਹੀ ਨਹੀਂ ਆ ਰਹੇ ਹਨ।
ਸ਼ਾਹਕੋਟ ਤੋਂ ਚੋਣ ਜਿੱਤ ਕੇ ਆਏ ਹਰਦੇਵ ਸਿੰਘ ਲਾਡੀ ਦੇ ਬਤੌਰ ਵਿਧਾਇਕ ਸਹੁੰ ਚੁੱਕ ਸਮਾਗਮ ਮੌਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗੈਂਗਸਟਰਾਂ ਦਾ ਖ਼ਾਤਮਾ ਕਰਨਾ ਹੁਣ ਜ਼ਰੂਰੀ ਹੈ ਇਸ ਲਈ ਹੁਣ ਹੋਰ ਸਮਾਂ ਨਹੀਂ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਐਮ.ਸੀ ਨੂੰ ਗੋਲੀ ਮਾਰ ਕੇ ਗੈਂਗਸਟਰਾਂ ਵੱਲੋਂ ਕੀਤੇ ਕਤਲ ਦਾ ਉਨ੍ਹਾਂ ਨੂੰ ਦੁੱਖ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਕੋਈ ਵੀ ਭਾਸ਼ਾ ਸਮਝਣ ਨੂੰ ਤਿਆਰ ਹੀ ਨਹੀਂ ਹਨ ਤਾਂ ਹੁਣ ਪੁਲਿਸ ਆਪਣੇ ਤਰੀਕੇ ਨਾਲ ਇਨ੍ਹਾਂ ਨਾਲ ਨਜਿੱਠੇਗੀ, ਜਿਸ ਦੇ ਸਿੱਟੇ ਜਲਦ ਹੀ ਸਾਹਮਣੇ ਆਉਣਗੇ।
ਅਮਰਿੰਦਰ ਸਿੰਘ ਨੇ ਇੱਥੇ ਕਿਹਾ ਕਿ ਇੱਕ ਹਾਦਸਾ ਹੋਣ ਨਾਲ ਪੰਜਾਬ ਭਰ ਦੇ ਪਾਣੀ ਨੂੰ ਦੂਸ਼ਿਤ ਨਹੀਂ ਕਿਹਾ ਜਾ ਸਕਦਾ ਹੈ, ਇਸ ਲਈ ਪਾਣੀ ਦੇ ਮੁੱਦੇ ‘ਤੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਕਰਨਾ ਠੀਕ ਨਹੀਂ ਹੈ। ਇਥੇ ਹੀ ਅਮਰਿੰਦਰ ਸਿੰਘ ਵੱਲੋਂ ਦੂਸ਼ਿਤ ਪਾਣੀ ਦੇ ਮੁੱਦੇ ‘ਤੇ ਵਿਧਾਨ ਸਭਾ ਸੈਸ਼ਨ ਸੱਦਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਭਗਵੰਤ ਮਾਨ ਨੂੰ ਮਨੀਸ਼ ਸਿਸੋਦੀਆ ਵੱਲੋਂ ਆਦੇਸ਼, ਸੰਗਠਨ ਨੂੰ ਲੈ ਕੇ ਕਰੋ ਮੀਟਿੰਗਾਂ | Chandigarh News
ਸਿਰਫ਼ ਟੌਰ ਬਣਾਉਣ ਤੱਕ ਸੀਮਤ ਰਹਿਣ ਵਾਲੇ ਆਪ ਲੀਡਰਾਂ ਦੀ ਹੋਵੇਗੀ ਛੁੱਟੀ, ਕੰਮ ਕਰਨ ਵਾਲਿਆਂ ਨੂੰ ਮਿਲਣਗੇ ਅਹੁਦੇ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਦੇ ਪੰਜਾਬ (Chandigarh News) ਵਿੱਚ ਲਗਾਤਾਰ ਡਿੱਗਦੇ ਗ੍ਰਾਫ ਨੂੰ ਲੈ ਕੇ ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਦੀ ਲੀਡਰਸ਼ਿਪ ਸਣੇ ਵਿਧਾਇਕਾਂ ਨੂੰ ਫਟਕਾਰ ਲਗਾਉਂਦੇ ਹੋਏ ਕੰਮ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਲਈ ਵੀ ਚੰਗੇ ਨਤੀਜੇ ਆਉਣ। ਵਿਧਾਨ ਸਭਾ ਚੋਣਾਂ ਵਿੱਚ ਉਮੀਦ ਤੋਂ ਬਹੁਤ ਹੀ ਜਿਆਦਾ ਘੱਟ ਸੀਟਾਂ ਮਿਲਣ ਤੋਂ ਬਾਅਦ 4 ਨਗਰ ਨਿਗਮ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਿਰਫ਼ 2 ਸੀਟਾਂ ਹੀ ਮਿਲੀਆਂ ਹਨ। ਆਮ ਆਦਮੀ ਪਾਰਟੀ ਆਪਣੀ ਪੰਜਾਬ ਲੀਡਰਸ਼ਿਪ ਤੋਂ ਖ਼ਾਸਾ ਨਰਾਜ਼ ਹੈ।
ਆਮ ਆਦਮੀ ਪਾਰਟੀ ਪੰਜਾਬ ਦਾ ਇੰਚਾਰਜ ਬਣਨ ਤੋਂ ਬਾਅਦ ਦਿੱਲੀ ਵਿਖੇ ਅਧਿਕਾਰਤ ਤੌਰ ‘ਤੇ ਪਲੇਠੀ ਮੀਟਿੰਗ ਲੈਂਦੇ ਹੋਏ ਮਨੀਸ਼ ਸਿਸੋਦੀਆਂ ਨੇ ਅੱਧਾ ਦਰਜਨ ਤੋਂ ਜ਼ਿਆਦਾ ਵਿਧਾਇਕਾਂ ਤੇ ਪੰਜਾਬ ਸੰਗਠਨ ਲੀਡਰਸ਼ਿਪ ਨੂੰ ਘੂਰਦੇ ਹੋਏ ਹੁਣ ਤੋਂ ਹੀ 2019 ਦੀ ਤਿਆਰੀ ਵਿੱਚ ਜੁਟ ਜਾਣ ਲਈ ਕਿਹਾ ਹੈ ਲਗਾਤਾਰ ਖਰਾਬ ਪ੍ਰਦਰਸ਼ਨ ਹੋਣ ਦੇ ਬਾਵਜ਼ੂਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਸੰਗਠਨ ਦੀਆਂ ਮੀਟਿੰਗ ਕਰਕੇ ਗਲਤੀਆਂ ਨੂੰ ਸੁਧਾਰਨ ਦੀ ਬਜਾਇ ਆਪਣੇ ਘਰ ਵਿੱਚ ਹੀ ਬੈਠਦੀ ਨਜ਼ਰ ਆ ਰਹੀਂ ਹੈ, ਜਿਸ ਤੋਂ ਮਨੀਸ਼ ਸਿਸੋਦੀਆ ਕਾਫ਼ੀ ਜਿਆਦਾ ਨਰਾਜ਼ ਨਜ਼ਰ ਆਏ ਹਨ।
ਇਹ ਵੀ ਪੜ੍ਹੋ : ਜੁਆਇੰਟ ਫੋਰਮ ਦੇ ਸੱਦੇ ’ਤੇ ਬਿਜਲੀ ਮੁਲਾਜ਼ਮਾਂ ਨੇ ਰੋਸ ਰੈਲੀ ਕੱਢੀ
ਪਾਰਟੀ ਦੇ ਸੂਤਰਾਂ ਅਨੁਸਾਰ ਮਨੀਸ਼ ਸਿਸੋਦੀਆ ਵੱਲੋਂ ਕਮੀਆਂ ਨੂੰ ਗਿਣਾਉਣ ਦੀ ਬਜਾਇ ਉਨ੍ਹਾਂ ਤੋਂ ਸਿੱਖਦੇ ਹੋਏ ਇਨ੍ਹਾਂ ਨੂੰ ਦੂਰ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਮਨੀਸ਼ ਸਿਸੋਦੀਆਂ ਵੱਲੋਂ ਉਨ੍ਹਾਂ ਲੀਡਰਾਂ ਦੀ ਛੁੱਟੀ ਕਰਨ ਦੇ ਆਦੇਸ਼ ਦਿੱਤੇ ਹਨ, ਜਿਹੜਾ ਕਿ ਪੰਜਾਬ ਵਿੱਚ ਸਿਰਫ਼ ਟੌਰ ਲਈ ਹੀ ਅਹੁਦੇ ਸੰਭਾਲੀ ਬੈਠੇ ਹਨ।
ਸੰਸਦ ਮੈਂਬਰ ਤੇ ਪੰਜਾਬ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਦੱਸਿਆ ਕਿ ਮੀਟਿੰਗ ਅੰਦਰ 2019 ਦੀਆਂ ਚੋਣਾਂ ਦੀ ਤਿਆਰੀ ਅਤੇ ਪਿਛਲੇ 1 ਸਾਲ ਦਰਮਿਆਨ ਪਾਰਟੀ ਦੇ ਪ੍ਰਦਰਸ਼ਨ ਨੂੰ ਲੈ ਕੇ ਚਰਚਾ ਹੋਈ ਹੈ, ਜਿਸ ਨੂੰ ਲੈ ਕੇ ਹੁਣ ਪਾਰਟੀ ਆਪਣੀਆਂ ਕਮੀਆਂ ਨੂੰ ਦੂਰ ਕਰਕੇ ਜਿਆਦਾ ਤੋਂ ਜਿਆਦਾ ਕੰਮ ਕਰਨ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ‘ਚ ਭਾਰੀ ਹਾਰ ਪਿੱਛੇ ਮਾੜੀ ਕਾਰਗੁਜ਼ਾਰੀ ਦੀ ਥਾਂ ‘ਤੇ ਧੱਕੇਸ਼ਾਹੀ ਜਿਆਦਾ ਜਿੰਮੇਵਾਰ ਹੈ, ਕਿਉਂਕਿ ਕਾਂਗਰਸ ਸਰਕਾਰ ਵੱਲੋਂ ਸ਼ਰੇਆਮ ਜਾਅਲੀ ਵੋਟਾਂ ਪਵਾਈ ਗਈਆਂ ਹਨ। ਇਸ ਸਬੰਧੀ ਸਾਰੀ ਜਾਣਕਾਰੀ ਉਨ੍ਹਾਂ ਵੱਲੋਂ ਮਨੀਸ਼ ਸਿਸੋਦੀਆ ਨੂੰ ਦੇ ਦਿੱਤੀ ਗਈ ਹੈ।
ਬੇਲੋੜੀ ਬਿਆਨਬਾਜ਼ੀ ਤੋਂ ਬਚਣ ਪਾਰਟੀ ਲੀਡਰ : ਸਿਸੋਦੀਆ
ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਪੰਜਾਬ ਪਾਰਟੀ ਦੇ ਲੀਡਰਾਂ ਨੂੰ ਬੇਲੋੜੀ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਮਨੀਸ਼ ਸਿਸੋਦੀਆਂ ਵੱਲੋਂ ਉਨ੍ਹਾਂ ਲੀਡਰਾਂ ਨੂੰ ਮੀਡੀਆ ਤੇ ਬਿਆਨਬਾਜ਼ੀ ਤੋਂ ਕੁਝ ਹੱਦ ਤੱਕ ਦੂਰ ਰਹਿਣ ਲਈ ਕਿਹਾ ਹੈ, ਜਿਹੜੇ ਕਿ ਰੋਜ਼ਾਨਾ ਪ੍ਰੈਸ ਕਾਨਫਰੰਸ ਕਰਕੇ ਬੇਲੋੜੇ ਮੁੱਦੇ ਚੁੱਕਣ ਵਿੱਚ ਲੱਗੇ ਹੋਏ ਹਨ, ਜਿਸ ਦਾ ਪਾਰਟੀ ਨੂੰ ਫਾਇਦਾ ਹੋਣ ਦੀ ਬਜਾਇ ਨੁਕਸਾਨ ਹੋ ਰਿਹਾ ਹੈ।
ਚੰਗੇ ਸਮਾਜ ਦੀ ਡੋਰ ਸਾਡੇ ਆਪਣੇ ਹੱਥ
ਨੇ ਸਾਨੂੰ ਮਾੜੇ ਕੰਮਾਂ ਤੋਂ ਰੋਕਣ ਲਈ ਸਮਝਾਉਂਦਿਆਂ ਸਾਡੀ ਕਲਾਸ ‘ਚ ਨਵੇਂ ਲੱਗੇ ਚਿੱਟੇ ਰੰਗ ਦੇ ਬੋਰਡ ‘ਤੇ ਇੱਕ ਕਾਲੇ ਪਿੰਨ ਨਾਲ ਬਿੰਦੂ ਬਣਾ ਕੇ ਸਾਡੀ ਸਾਰੀ ਕਲਾਸ ਨੂੰ ਕਿਹਾ ਕਿ ਇਹ ਕੀ ਹੈ, ਦੱਸੋ? ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਾਡੀ ਕਲਾਸ ਨੇ ਤਕਰੀਬਨ ਇੱਕੋ-ਜਿਹਾ ਹੀ ਜਵਾਬ ਦਿੱਤਾ ਸੀ ਕਿ ਇਹ ਕਾਲੇ ਰੰਗ ਦਾ ਬਿੰਦੂ ਹੈ। ਟੀਚਰ ਨੇ ਬਾਅਦ ਵਿੱਚ ਦੱਸਿਆ ਕਿ ਬੇਟਾ ਵੇਖਿਆ ਤੁਸੀਂ ਕਿਸੇ ਨੇ ਵੀ ਕਾਲੇ ਰੰਗ ਵਾਲੇ ਬਿੰਦੂ ਤੋਂ ਇਲਾਵਾ ਇਸ ਚਿੱਟੇ ਰੰਗ ਵਾਲੇ ਹਿੱਸੇ ਬਾਰੇ ਕੁਝ ਵੀ ਨਹੀਂ ਕਿਹਾ। ਸੋ, ਬੇਟਾ ਤੁਸੀਂ ਵੀ ਆਪਣੇ ਚਰਿੱਤਰ ਨੂੰ ਸਾਫ਼ ਬਣਾ ਕੇ ਰੱਖਣਾ ਹੈ। ਇੱਕ ਗਲਤ ਫੈਸਲਾ ਤੁਹਾਡੇ ਚਰਿੱਤਰ ‘ਤੇ ਇਸ ਕਾਲੇ ਰੰਗ ਦੇ ਬਿੰਦੂ ਵਾਂਗ ਦਿਸੇਗਾ। ਇਹ ਗੱਲ ਅੱਜ ਮੇਰੇ ਇਸ ਕਰਕੇ ਯਾਦ ਆ ਗਈ ਕਿਉਂਕਿ ਹੁੰਦੀਆਂ ਤਾਂ ਇਹੋ-ਜਿਹੀਆਂ ਗੱਲਾਂ ਆਮ ਹੀ ਨੇ ਪਰ ਫਿਰ ਵੀ ਜ਼ਿਆਦਾਤਰ ਲੋਕ ਨੂੰ ਦੂਜਿਆਂ ਦੀ ਨਿੱਕੀ ਜਿਹੀ ਗਲਤੀ ਵੀ ਦਿਸ ਜਾਂਦੀ ਹੈ, ਆਪ ਉਹ ਚਾਹੇ ਕਿਹੋ ਜੇ ਵੀ ਹੋਣ।
ਪੰਜ ਸਾਲ ਬਾਅਦ ਸਰਕਾਰ ਬਦਲਣ ਦਾ ਸਮਾਂ ਆਉਂਦਾ ਹੈ, ਵੋਟਾਂ ਪੈਂਦੀਆਂ ਹਨ, ਲੀਡਰ ਵੀ ਵੱਡੇ-ਵੱਡੇ ਵਾਅਦੇ ਕਰਦੇ ਹਨ ਤੇ ਦੂਜਿਆਂ ਦੀ ਪਾਰਟੀ ਦੀਆਂ ਕਮੀਆਂ ਕੱਢਕੇ ਵੋਟਾਂ ਮੰਗਦੇ ਨੇ। ਫਿਰ ਇੱਕ ਸਰਕਾਰ ਬਣਦੀ ਹੈ। ਸਰਕਾਰਾਂ ਕੰਮ ਕਰਨ ਜਾਂ ਨਾ, ਪੂਰੇ ਸਿਸਟਮ ਨੂੰ ਗਾਲ੍ਹਾਂ ਕੱਢਣ ਵਾਲੇ ਲੋਕ ਆਮ ਹੀ ਮਿਲ ਜਾਂਦੇ ਹਨ। ਸਰਕਾਰ ਦਾ ਕੰਮ ਹੈ ਆਪਣੇ ਖੇਤਰ ਦੀ ਕਾਮਯਾਬੀ, ਭਲਾਈ ਅਤੇ ਉਸਦੀ ਬਿਹਤਰੀ ਲਈ ਕਦਮ ਚੁੱਕਣੇ, ਜੇ ਉਹ ਨਹੀਂ ਕਰਦੀ ਤਾਂ ਗਲਤ ਹੈ। ਪਰ ਜੇ ਅਸੀਂ ਸਿਸਟਮ ਨੂੰ ਮਾੜਾ ਕਹਿਣ ਲੱਗਦੇ ਹਾਂ ਤਾਂ ਇੱਕ ਗੱਲ ਜਰੂਰ ਸੋਚਣ ਵਾਲੀ ਹੈ ਕਿ ਅਸੀਂ ਵੀ ਕਿਤੇ ਨਾ ਕਿਤੇ ਉਸ ਸਿਸਟਮ ਦਾ ਹਿੱਸਾ ਹਾਂ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਸਾਰੀ ਗਲਤੀ ਸਾਡੀ ਹੀ ਹੈ, ਪਰ ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਕੁਝ ਬਦਲਾਅ ਤਾਂ ਅਸੀਂ ਕਰ ਹੀ ਸਕਦੇ ਹਾਂ ਇਹ ਵੀ ਨਹੀਂ ਕਿ ਕੋਈ ਕੋਸ਼ਿਸ਼ ਨਹੀਂ ਕਰਦਾ ਸਮਾਜ ਬਦਲਣ ਲਈ, ਐਸੇ ਬੁੱਧੀਜੀਵੀ ਵੀ ਬਹੁਤ ਨੇ ਪਰ ਉਹਨਾਂ ਨਾਲ ਮਿਲ ਕੇ ਚੱਲਣ ਵਾਲੇ ਘੱਟ ਹੋਣ ਕਰਕੇ ਪਤਾ ਨਹੀਂ ਲੱਗਦਾ।
ਟਰੈਫ਼ਿਕ ਨਿਯਮ, ਸਾਫ-ਸਫਾਈ, ਭ੍ਰਿਸ਼ਟਾਚਾਰ, ਸੱਚਾਈ, ਵਫਾਦਾਰੀ, ਇੱਕਜੁਟਤਾ ਤੇ ਸਮਾਜ ਭਲਾਈ ਆਦਿ ਵੱਲ ਧਿਆਨ ਦੇ ਕੇ ਅਸੀਂ ਵੀ ਤਾਂ ਸਿਸਟਮ ਬਦਲ ਸਕਦੇ ਹਾਂ। ਅਸੀਂ ਇਹ ਜਾਣਦੇ ਹੋਏ ਕਿ ਬੈਲਟ ਸਾਡੇ ਬਚਾਅ ਲਈ ਹੈ, ਅਸੀਂ ਆਮ ਹੀ ਸੁਣਦੇ ਹਾਂ, ਬਈ ਉਹਦੇ ਬੈਲਟ ਲੱਗੀ ਸੀ ਤਾਂ ਬਚ ਗਿਆ, ਉਹਨੇ ਹੈਲਮਟ ਪਾਇਆ ਸੀ ਤਾਂ ਬਚ ਗਿਆ। ਇਹ ਸਭ ਜਾਣਦੇ ਹੋਏ ਵੀ ਅਸੀਂ ਇਹਨਾਂ ਤੋਂ ਇਵੇਂ ਕਿਨਾਰਾ ਕਰ ਲੈਂਦੇ ਹਾਂ ਜਿਵੇਂ ਸਾਡੇ ਨਾਲ ਤਾਂ ਕੁਝ ਹੋ ਹੀ ਨਹੀਂ ਸਕਦਾ। ਅੱਜ ਤੋਂ ਬਾਅਦ ਮੈਂ ਗੱਡੀ ‘ਚ ਬੈਲਟ ਤੋਂ ਬਿਨਾ ਨਹੀਂ ਚੱਲਾਂਗਾ ਤੇ ਨਾ ਹੀ ਕਿਸੇ ਨੂੰ ਚੱਲਣ ਦੇਵਾਂਗਾ, ਹੈਲਮੇਟ ਖੁਦ ਤਾਂ ਲਵਾਂਗਾ ਬਾਕੀਆਂ ਨੂੰ ਵੀ ਪ੍ਰੇਰਿਤ ਕਰਾਂਗਾ।
ਇਹ ਵੀ ਪੜ੍ਹੋ : ਮਹਾਂ-ਪਰਲੋ ਦਾ ਸੰਕੇਤ, ਦੇਖੋ ਬਿਪਰਜੋਏ ਦੀਆਂ ਭਿਆਨਕ ਤਸਵੀਰਾਂ
ਲਾਲ ਬੱਤੀ ਕਦੀ ਪਾਰ ਨਾ ਕਰਨ ਦਾ ਜਾਂ ਟਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਇਰਾਦਾ ਕਰਕੇ ਵੀ ਤਾਂ ਸਿਸਟਮ ਦੀ ਭਲਾਈ ਦਾ ਕਦਮ ਹੋ ਸਕਦਾ ਹੈ। ਬੱਸ ਸਟੈਂਡ ਵਿੱਚ ਸਿਰਫ ਇਸ ਗੱਲ ‘ਤੇ ਲੜਾਈ ਹੋ ਗਈ ਕਿ ਇੱਕ ਬੰਦੇ ਦਾ ਸੁੱਟਿਆ ਹੋਇਆ ਖਾਲੀ ਲਿਫਾਫ਼ਾ ਹਵਾ ਨਾਲ ਉੱਡ ਕੇ ਦੂਸਰੇ ਦੇ ਮੂੰਹ ‘ਤੇ ਵੱਜਾ। ਪਰ ਜੇ ਨੇੜੇ ਪਏ ਡਸਟਬਿਨ ਵਿੱਚ ਸੁੱਟਿਆ ਹੁੰਦਾ ਉਹ ਖਾਲੀ ਲਿਫਾਫ਼ਾ ਤਾਂ ਸ਼ਾਇਦ ਉਹ ਆਪੋ ਵਿੱਚ ਨਾ ਖਹਿਬੜਦੇ! ਉਸ ਤੋਂ ਬਾਅਦ ਆਪਾਂ ਤਾਂ ਕਦੀ ਨਹੀਂ ਕੀਤੀ ਇਹ ਗਲਤੀ ਕਿ ਡਸਟਬਿਨ ਤੋਂ ਬਿਨਾ ਟਾਫੀ ਦਾ ਕਵਰ ਵੀ ਸੁੱਟਿਆ ਹੋਵੇ। ਮੰਨਿਆ ਮੈਂ ਇੱਕ ਕਾਗਜ਼ ਨਾ ਸੁੱਟ ਕੇ ਗੰਦਗੀ ਨਹੀਂ ਘਟਾ ਸਕਦਾ ਪਰ ਮੈਨੂੰ ਵੇਖ ਕੇ ਦੋ-ਚਾਰ ਨੇ ਵੀ ਜੇ ਡਸਟਬਿਨ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਫਿਰ ਤਾਂ ਮੈਂ ਇਸ ਸਿਸਟਮ ‘ਚ ਬਦਲਾਅ ਲਿਆਉਣ ‘ਚ ਹਿੱਸਾ ਪਾ ਸਕਦਾ ਹਾਂ!
ਅਕਸਰ ਹੀ ਅਸੀਂ ਵੇਖਿਆ ਹੋਣਾ ਏ ਕਿ ਕਿਤੇ ਕੋਈ ਕੰਮ ਲਾਈਨ ਵਿੱਚ ਖੜ੍ਹ ਕੇ ਹੋ ਰਿਹਾ ਹੁੰਦਾ ਹੈ, ਅਚਾਨਕ ਕੋਈ ਇੱਕ ਐਸਾ ਆਉਂਦਾ ਹੈ ਜੋ ਲਾਈਨ ਤੋੜਨ ਦੀ ਕੋਸ਼ਿਸ਼ ਕਰਕੇ ਆਪਣਾ ਕੰਮ ਜਲਦੀ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ। ਮੇਰੇ ਹਿਸਾਬ ਨਾਲ ਉਹ ਆਪਣਾ ਮਤਲਬ ਕੱਢਣ ਲਈ ਇੱਕ ਸਿਸਟਮ ਨੂੰ ਦਾਅ ‘ਤੇ ਲਾ ਦਿੰਦਾ ਹੈ। ਹੁਣ ਜੇ ਅਸੀਂ ਚਾਹੁੰਦੇ ਹਾਂ ਕਿ ਕੋਈ ਸਿਸਟਮ ਬਣਿਆ ਰਹੇ ਤਾਂ ਨਜਾਇਜ਼ ਤੇ ਗਲਤ ਕਦਮ ਨਾ ਚੁੱਕ ਕੇ ਸਿਸਟਮ ਨੂੰ ਬਚਾ ਸਕਦੇ ਹਾਂ। ਕੋਈ ਸਿਸਟਮ ਨੂੰ ਭੰਗ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਉਹਨੂੰ ਰੋਕ ਕੇ ਸਿਸਟਮ ਦੀ ਰਾਖੀ ਹੋ ਸਕਦੀ ਹੈ। ਇੱਕ ਹੋਰ ਬੜਾ ਵੇਖਣ ਨੂੰ ਮਿਲਦਾ ਹੈ ਜੋ ਸ਼ਾਇਦ ਹਰ ਘਰ ਵਿੱਚ ਹੁੰਦਾ ਹੋਵੇ ਘਰ ਦੇ ਫਰਸ਼ਾਂ, ਕਾਰਾਂ, ਮੋਟਰਸਾਈਕਲ ਨੂੰ ਪੂਰੇ ਖੁੱਲ੍ਹੇ ਪਾਣੀ ਨਾਲ ਧੋਣ ਵਾਲੀ ਗੱਲ। ‘ਦੂਜੇ ਵੀ ਇਹੀ ਕਰਦੇ ਨੇ ਫਿਰ ਅਸੀਂ ਵੀ ਕਰਾਂਗੇ ਤਾਂ ਕੀ ਹੋ ਜਾਊ’ ਵਾਲੀ ਸ਼ਬਦਾਵਲੀ ਛੱਡ ਕੇ ਪਾਣੀ ਬਚਾਉਣ ਦੀ ਗੱਲ ਕਰਨੀ ਪਵੇਗੀ।
ਖੈਰ! ਹੋ ਤਾਂ ਬਹੁਤ ਕੁਝ ਗਲਤ ਰਿਹਾ ਹੈ ਪਰ ਮੈਂ ਕੋਈ ਸਿਸਟਮ ਸੁਧਾਰਨਾ ਨਹੀਂ ਸਿਖਾ ਰਿਹਾ ਮੈਂ ਤਾਂ ਸਿਰਫ ਆਪਣੇ ਵਿਚਾਰ ਹੀ ਸਾਂਝੇ ਹੀ ਕਰ ਰਿਹਾ ਹਾਂ। ਲੋਕ-ਤਾਕਤ ਬਹੁਤ ਵੱਡੀ ਤਾਕਤ ਹੈ। ਇਹ ਕੁਝ ਵੀ ਕਰ ਸਕਦੀ ਹੈ। ਹਵਾਵਾਂ ਦੇ ਰੁਖ਼ ਬਦਲਣ ਵਾਲੀ ਤਾਕਤ ਇਤਿਹਾਸ ਬਦਲ ਕੇ ਰੱਖ ਦਿੰਦੀ ਹੈ। ਪਰ ਇਹ ਲੋਕ-ਤਾਕਤ ਇੱਕ ਹੱਥ ਵਾਂਗ ਹੈ, ਜਿਵੇਂ ਹਰ ਉਂਗਲ ਅਲੱਗ-ਅਲੱਗ ਰਹਿ ਕੇ ਆਪਣੇ-ਆਪ ਨੂੰ ਤਾਕਤਵਾਰ ਨਹੀਂ ਬਣਾ ਨਹੀਂ ਸਕਦੀ। ਪਰ ਜੇ ਸਾਰੀਆਂ ਉਂਗਲਾਂ ਇੱਕ ਜਗ੍ਹਾ ਇਕੱਠੀਆਂ ਹੋ ਜਾਣ ਤਾਂ ਉਹ ਮੁੱਕਾ ਬਣ ਜਾਂਦਾ ਹੈ। ਉਹ ਮੁੱਕਾ ਜਿਸਦੇ ਵੱਜਦਾ ਹੈ ਉਸਨੂੰ ਹਿਲਾ ਦਿੰਦਾ ਹੈ। ਬੱਸ ਇਹ ਮੁੱਕਾ ਹੀ ਲੋਕ-ਤਾਕਤ ਹੈ।
ਇਹ ਮੁੱਕਾ ਆਪਣੇ-ਆਪ ਨਹੀਂ ਬਣਦਾ ਇਸ ਨੂੰ ਬਣਾਉਣ ਲਈ ਦਿਮਾਗ ਤੋਂ ਉਂਗਲਾਂ ਨੂੰ ਨਿਰਦੇਸ਼ ਮਿਲਦਾ ਹੈ, ਫਿਰ ਬਣਦਾ ਹੈ ਲੋਕ-ਤਾਕਤ ਮੁੱਕਾ, ਜਿਹੜੇ ਮੁੱਕੇ ਦੀਆਂ ਸਾਰੀਆਂ ਉਂਗਲਾਂ ਅੱਜ ਅਲੱਗ-ਅਲੱਗ ਹੋ ਆਪਣੇ-ਆਪ ਨੂੰ ਤਾਕਤਵਰ ਸਿੱਧ ਕਰਨ ‘ਚ ਲੱਗੀਆਂ ਨੇ। ਪਰ ਇਹ ਉਂਗਲਾਂ ਦਾ ਵੀ ਕੋਈ ਕਸੂਰ ਨਹੀਂ ਜਿਹਨਾਂ ਨੂੰ ਮੁੱਕਾ ਆਪਣੇ ਵੱਜਣ ਦਾ ਫਿਕਰ ਲੱਗਾ ਹੋਇਆ ਉਹ ਲੋਕ ਤਾਕਤ ਨੂੰ ਮੁੱਕਾ ਬਣਨ ਤੋਂ ਰੋਕ ਰਹੇ ਨੇ ਤੇ ਅਲੱਗ-ਅਲੱਗ ਦਿਸ਼ਾਵਾਂ ਵੱਲ ਖਿੱਚ ਰਹੇ ਨੇ। ਅੱਜ ਕੁਝ ਵੀ ਨਵਾਂ ਕਰਨ ਲਈ ਲੋਕ-ਤਾਕਤ ਨੂੰ ਇਕੱਠੇ ਹੋਣ ਦੀ ਲੋੜ ਹੈ। ਆਪੋ-ਆਪਣੇ ਫਾਇਦੇ ਬਾਰੇ ਸੋਚਣਾ ਛੱਡ ਕੇ ਸਿਰਫ ਸਿਸਟਮ ਨੂੰ ਵਧੀਆ ਬਣਾਉਣ ਬਾਰੇ ਸੋਚਣਾ ਸ਼ੁਰੂ ਕਰਨਾ ਹੋਵੇਗਾ। ਜਾਤ-ਪਾਤ ਵਰਗੇ ਹਰ ਤਰ੍ਹਾਂ ਦੇ ਸ਼ਿਕਵੇ ਭੁੱਲ ਕੇ ਇੱਕ ਨਵਾਂ ਏਕਤਾ ਦਾ ਸਮਾਜ ਸਿਰਜ ਕੇ ਨਵੀਂ ਅਤੇ ਸੋਹਣੀ ਦੁਨੀਆਂ ਬਣ ਸਕਦੀ ਹੈ।