Punjab Electricity News - Sach Kahoon Punjabi

Punjab Power Cuts: ਚੇਅਰਮੈਨ ’ਤੇ ਡਿੱਗੀ ਬਿਜਲੀ ਕੱਟਾਂ ਦੀ ਗਾਜ, ਸੂਬਾ ਸਰਕਾਰ ਨੇ ਬਸੰਤ ਗਰਗ ਨੂੰ ਹਟਾਇਆ
ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab Electricity News: ਪੰਜਾਬ ’ਚ ਬਿਜਲੀ ਸੰਕਟ ਦੇ ਲਗਾਤਾਰ ਗੰਭੀਰ ਹੋਣ ਦਰਮਿਆਨ ਅਤੇ ਸਿਆਸੀ ਧਿਰਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਲਗਾਤਾਰ ਚੁੱਕੀ ਜਾ ਰਹੀ ਉਂਗਲੀ ਸਬੰਧੀ ਪੰਜਾਬ ਸਰਕਾਰ ਨੇ ਪੰਜਾਬ ਰਾਜ ਬਿਜਲੀ ਨਿਗਮ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਡਾ. ਬਸੰਤ ਗਰਗ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ 2001 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਗੁਰਕੀਰਤ ਕਿਰਪਾਲ ਸਿੰਘ ਨੂੰ ਬਿਜਲੀ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਨਾਲ ਪੰਜਾਬ ਰਾਜ ਬਿਜਲੀ ਨਿਗਮ ਅਤੇ ਪੰਜਾਬ ਰਾਜ ਬਿਜਲੀ ਸੰਚਾਰ ਨਿਗਮ ਦੇ ਮੁਖੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਰਕਾਰੀ ਹੁਕਮਾਂ ਅਨੁਸਾਰ ਬਸੰਤ ਗਰਗ ਨੂੰ ਉਦਯੋਗ ਅਤੇ ਵਣਜ, ਨਿਵੇਸ਼ ਉਤਸ਼ਾਹ ਅਤੇ ਸੂਚਨਾ ਤਕਨਾਲੋਜੀ ਨਾਲ ਸਬੰਧਿਤ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਅਗਲੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਵਧਦੇ ਬਿਜਲੀ ਕੱਟ ਸਰਕਾਰ ਲਈ ਵੱਡੀ ਚੁਣੌਤੀ ਬਣ ਰਹੇ ਹਨ। ਕਿਸਾਨ ਬਿਜਲੀ ਸਪਲਾਈ ਸਬੰਧੀ ਚਿੰਤਤ ਹਨ, ਉਦਯੋਗਪਤੀ ਉਤਪਾਦਨ ਪ੍ਰਭਾਵਿਤ ਹੋਣ ਦੀ ਗੱਲ ਕਰ ਰਹੇ ਹਨ ਅਤੇ ਆਮ ਲੋਕ ਗਰਮੀ ਦੇ ਦਿਨਾਂ ਵਿੱਚ ਲੰਮੇ ਕੱਟਾਂ ਤੋਂ ਪਰੇਸ਼ਾਨ ਹਨ। ਪੰਜਾਬ ਸਰਕਾਰ ਨੂੰ ਲੱਗ ਰਿਹਾ ਸੀ ਕਿ ਇਸ ਦਾ ਅਗਾਮੀ ਵਿਧਾਨ ਸਭਾ ਚੋਣਾਂ ’ਤੇ ਵੀ ਅਸਰ ਪੈ ਸਕਦਾ ਹੈ, ਜਿਸ ਕਾਰਨ ਹੀ ਬਸੰਤ ਗਰਗ ਦੀ ਛੁੱਟੀ ਕਰਦੇ ਹੋਏ ਸੀਨੀਅਰ ਅਧਿਕਾਰੀ ਗੁਰਕੀਰਤ ਕਿਰਪਾਲ ਸਿੰਘ ਦੀ ਤੈਨਾਤੀ ਕੀਤੀ ਗਈ ਹੈ। ਇਸ ਸਮੇਂ ਸਤੰਬਰ ਮਹੀਨੇ ਦੌਰਾਨ ਪੰਜਾਬ ਵਿੱਚ ਬਿਜਲੀ ਦੀ ਮੰਗ 16,500 ਮੈਗਾਵਾਟ ਤੋਂ ਉੱਪਰ ਜਾ ਚੁੱਕੀ ਹੈ ਅਤੇ ਮੰਗ 16,619 ਮੈਗਾਵਾਟ ਤੱਕ ਪਹੁੰਚਣ ਦੀ ਗੱਲ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ : Murder Case Punjab: ਵੈਟਰਨਰੀ ਡਾਕਟਰ ਦੇ ਕਤਲ ਦੇ ਦੋਸ਼-ਚ ਤਿੰਨ ਨੌਜਵਾਨ ਗ੍ਰਿਫ਼ਤਾਰ, ਮਾਮਲਾ ਦਰਜ

ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਮੋਹਾਲੀ ਸਮੇਤ ਕਈ ਉਦਯੋਗਿਕ ਇਲਾਕਿਆਂ ਵਿੱਚ 14 ਘੰਟਿਆਂ ਤੱਕ ਦੇ ਕੱਟਾਂ ਨੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਘਰੇਲੂ ਅਤੇ ਪੇਂਡੂ ਖਪਤਕਾਰ ਵੀ ਲੰਬੇ ਅਤੇ ਅਣਐਲਾਨੇ ਬਿਜਲੀ ਕੱਟਾਂ ਦੀਆਂ ਸ਼ਿਕਾਇਤਾਂ ਕਰ ਰਹੇ ਹਨ। ਇਸ ਸਮੇਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਜਾਬ ਵਿੱਚ ਬਿਜਲੀ ਦੀ ਮੰਗ ਵਧਣ ਦੇ ਮੁਕਾਬਲੇ ਉਤਪਾਦਨ ਅਤੇ ਸਪਲਾਈ ਦੀ ਤਿਆਰੀ ਕਿੰਨੀ ਸੀ। ਉਪਲਬਧ ਬਿਜਲੀ ਉਤਪਾਦਨ ਸਮਰੱਥਾ ਵਿੱਚ ਵੀ ਕਮੀ ਆਈ ਹੈ। ਪਿਛਲੇ ਸਮੇਂ ਵਿੱਚ ਜਿੱਥੇ ਇਹ ਸਮਰੱਥਾ ਲਗਭਗ 6,580 ਮੈਗਾਵਾਟ ਦੱਸੀ ਜਾਂਦੀ ਸੀ, ਉੱਥੇ ਹੁਣ ਇਹ ਕਰੀਬ 5,680 ਮੈਗਾਵਾਟ ਰਹਿ ਗਈ ਹੈ। ਦੋ ਨਿੱਜੀ ਤਾਪ ਬਿਜਲੀ ਘਰਾਂ ਦੀਆਂ ਇਕਾਈਆਂ ਬੰਦ ਹੋਣ ਕਾਰਨ ਲਗਭਗ 1,360 ਮੈਗਾਵਾਟ ਬਿਜਲੀ ਉਤਪਾਦਨ ਵੀ ਘੱਟ ਹੋਣਗੀਆਂ ਖਬਰਾਂ ਸਾਹਮਣੇ ਆਈਆਂ ਹਨ। Punjab Electricity News

Rajpura Thermal Plant: ਰਾਜਪੁਰਾ ਥਰਮਲ ਪਲਾਂਟ ਦਾ ਵੀ ਇੱਕ ਯੂਨਿਟ ਹੋਇਆ ਬੰਦ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Rajpura Thermal Plant: ਪੰਜਾਬ ਦੇ ਥਰਮਲ ਪਲਾਂਟਾਂ ਦਾ ਆਏ ਦਿਨ ਕੋਈ ਨਾ ਕੋਈ ਯੂਨਿਟ ਬੰਦ ਹੋ ਰਿਹਾ ਹੈ। ਕੋਲੇ ਦੀ ਘਾਟ ਨੇ ਥਰਮਲ ਪਲਾਂਟਾਂ ਦੀਆਂ ਚਿਮਨੀਆਂ ਨੂੰ ਠੰਢਾ ਕਰ ਦਿੱਤਾ ਹੈ, ਜਿਸ ਕਾਰਨ ਕੋਈ ਨਾ ਕੋਈ ਯੂਨਿਟ ਬੰਦ ਕਰਨਾ ਥਰਮਲ ਪਲਾਟਾਂ ਦੀ ਮਜ਼ਬੂਰੀ ਬਣ ਰਿਹਾ ਹੈ। ਜਾਣਕਾਰੀ ਅਨੁਸਾਰ ਬਿਜਲੀ ਦੀ ਕਿੱਲਤ ਕਾਰਨ ਸੂਬੇ ਦੇ ਵੱਖ-ਵੱਖ ਥਾਵਾਂ ਤੋਂ ਲੋਕਾਂ ਵੱਲੋਂ ਗਰਿੱਡ ਵਿੱਚ ਪੁੱਜ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਤਰਕ ਹੈ ਕਿ ਟਿਊਬਵੈੱਲਾਂ ਲਈ ਤਿੰਨ-ਚਾਰ ਘੰਟੇ ਹੀ ਬਿਜਲੀ ਰਹਿ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਕੱਟਾਂ ਕਾਰਨ ਲੋਕਾਂ ਵੱਲੋਂ ਸੜਕਾਂ ’ਤੇ ਆ ਕੇ ਧਰਨੇ ਦਿੱਤੇ ਜਾ ਰਹੇ ਹਨ। ਸੂਬੇ ਅੰਦਰ ਅੱਜ ਵੀ ਬਿਜਲੀ ਦੀ ਮੰਗ 16619 ਮੈਗਾਵਾਟ ਦਰਜ਼ ਕੀਤੀ ਗਈ ਹੈ।

ਪਾਵਰਕੌਮ ਦੇ 15 ਯੂਨਿਟਾਂ ਵਿੱਚੋਂ 12 ਯੂਨਿਟ ਚੱਲ ਰਹੇ ਹਨ, ਜਦਕਿ 3 ਯੂਨਿਟ ਬੰਦ ਪਏ ਹਨ। ਜੇਕਰ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਸਥਿਤੀ ਦੇਖੀ ਜਾਵੇ ਤਾਂ ਰਾਜਪੁਰਾ ਥਰਮਲ ਪਲਾਂਟ ਦਾ ਵੀ ਇੱਕ ਯੂਨਿਟ ਠੱਪ ਹੋ ਗਿਆ, ਜਦਕਿ ਇੱਕ ਯੂਨਿਟ ਚੱਲ ਰਿਹਾ ਹੈ। 1400 ਮੈਗਾਵਾਟ ਦੇ ਰਾਜਪੁਰਾ ਥਰਮਲ ਪਲਾਂਟ ਦੇ ਇੱਕ ਯੂਨਿਟ ਵੱਲੋਂ 669 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਇੱਧਰ ਸਰਕਾਰੀ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਸਾਰੇ ਚਾਰ ਯੂਨਿਟ ਚੱਲ ਰਹੇ ਹਨ ਅਤੇ 812 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਰੋਪੜ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚੱਲ ਰਹੇ ਹਨ ਅਤੇ ਇੱਕ ਯੂਨਿਟ ਬੰਦ ਪਿਆ ਹੈ। ਇੱਥੋਂ ਸਿਰਫ਼ 356 ਮੈਗਾਵਾਟ ਹੀ ਬਿਜਲੀ ਉਤਪਾਦਨ ਪੈਦਾ ਹੋ ਰਿਹਾ ਹੈ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਪੂਰੀ ਤਰ੍ਹਾਂ ਭਖੇ ਹੋਏ ਹਨ। ਪਾਵਰਕੌਮ ਵੱਲੋਂ ਕੇਂਦਰੀ ਪੂਲ ਵਿੱਚੋਂ ਜ਼ਿਆਦਾ ਬਿਜਲੀ ਹਾਸਲ ਕੀਤੀ ਜਾ ਰਹੀ ਹੈ। Rajpura Thermal Plant

ਇਹ ਵੀ ਪੜ੍ਹੋ : PRTC Strike: ਪਨਬੱਸ-ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ 22 ਤੋਂ ਚੱਕਾ ਜਾਮ ਦਾ ਐਲਾਨ

ਹਾਈਡ੍ਰਲ ਪ੍ਰਾਜੈਕਟਾਂ ਤੋਂ ਵੀ ਹੋ ਰਿਹੈ ਉਤਪਾਦਨ ਘੱਟ | Rajpura Thermal Plant

ਪਾਵਰਕੌਮ ਦੇ ਹਾਈਡਲ ਪ੍ਰਾਜੈਕਟ ਵੀ ਪੂਰਾ ਬਿਜਲੀ ਉਤਪਾਦਨ ਨਹੀਂ ਕਰ ਰਹੇ। ਹਾਈਡ੍ਰਲ ਪ੍ਰਾਜੈਕਟਾਂ ਤੋਂ 675 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਰਣਜੀਤ ਸਾਗਰ ਡੈਮ ਦੇ ਚਾਰ ਯੂਨਿਟਾਂ ਵਿੱਚੋਂ ਦੋ ਯੂਨਿਟ ਬੰਦ ਪਏ ਹਨ।

Punjab Electricity News: ਕੋਲੇ ਦੀ ਕਮੀ ਕਾਰਨ ਥਰਮਲ ਪਲਾਂਟ ਸਮਰੱਥਾ ਅਨੁਸਾਰ ਨਹੀਂ ਕਰ ਰਹੇ ਬਿਜਲੀ ਪੈਦਾ, ਪੰਜਾਬ ’ਚ ਬਿਜਲੀ ਸੰਕਟ ਘੰਟੀ
ਚੰਡੀਗੜ੍ਹ (ਹਿੰ.ਸ.)। ਪੰਜਾਬ 'ਚ ਬਿਜਲੀ ਉਤਪਾਦਨ ਮੁੱਖ ਤੌਰ ’ਤੇ ਥਰਮਲ ਪਲਾਂਟਾਂ ’ਤੇ ਨਿਰਭਰ ਹੋਣ ਕਾਰਨ ਕੋਲੇ ਦੀ ਕਮੀ ਦਾ ਸਿੱਧਾ ਅਸਰ ਬਿਜਲੀ ਉਤਪਾਦਨ ’ਤੇ ਪੈ ਰਿਹਾ ਹੈ। ਸੂਬੇ ਦੇ ਥਰਮਲ ਪਲਾਂਟ ਆਪਣੀ ਪੂਰੀ ਸਮਰੱਥਾ ਅਨੁਸਾਰ ਬਿਜਲੀ ਪੈਦਾ ਨਹੀਂ ਕਰ ਰਹੇ, ਜਿਸ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ ਅਤੇ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਦੇ ਤਿੰਨ ਯੂਨਿਟਾਂ ਵਿੱਚੋਂ ਇੱਕ ਯੂਨਿਟ ਵੀਰਵਾਰ ਤੋਂ ਹੀ ਬੰਦ ਹਨ। ਇਸ ਤੋਂ ਇਲਾਵਾ ਰਾਜਪੁਰਾ ਥਰਮਲ ਪਲਾਂਟ ਦਾ ਵੀ ਇੱਕ ਯੂਨਿਟ ਦੇਰ ਰਾਤ ਤੋਂ ਬੰਦ ਹੈ। ਇਸ ਤਰ੍ਹਾਂ ਦੋ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਇੱਕ-ਇੱਕ ਯੂਨਿਟ 'ਚ ਬਿਜਲੀ ਉਤਪਾਦਨ ਰੁਕਿਆ ਹੋਇਆ ਹੈ। ਇਸ ਦੇ ਨਾਲ ਹੀ ਇੱਕ ਸਰਕਾਰੀ ਥਰਮਲ ਪਲਾਂਟ ਦਾ ਯੂਨਿਟ ਵੀ ਬੰਦ ਰਿਹਾ।

Read Also : ਰੂਸੀ ਰਾਸ਼ਟਰਪਤੀ ਪੁਤਿਨ ਭਾਰਤ ਪਹੁੰਚੇ, ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਗੱਲਬਾਤ ਅੱਜ

ਵੀਰਵਾਰ ਦੇਰ ਰਾਤ 12 ਵਜੇ ਪੰਜਾਬ ਵਿੱਚ ਬਿਜਲੀ ਦੀ ਮੰਗ 11,655 ਮੈਗਾਵਾਟ ਦਰਜ ਕੀਤੀ ਗਈ, ਜਦਕਿ ਸਵੇਰੇ 6:30 ਵਜੇ ਤੱਕ ਇਹ 11,116 ਮੈਗਾਵਾਟ ਰਹੀ। ਪਿਛਲੇ ਕੁਝ ਦਿਨਾਂ ਤੋਂ ਦਿਨ ਦੇ ਸਮੇਂ ਬਿਜਲੀ ਦੀ ਮੰਗ 16,500 ਮੈਗਾਵਾਟ ਤੋਂ ਵੀ ਉੱਪਰ ਚੱਲ ਰਹੀ ਹੈ।

ਰਾਤ ਤੋਂ ਸਵੇਰ ਤੱਕ ਪੰਜਾਬ ਵਿੱਚ ਆਪਣਾ ਬਿਜਲੀ ਉਤਪਾਦਨ ਲਗਭਗ 4,000 ਮੈਗਾਵਾਟ ਦੇ ਨੇੜੇ ਰਿਹਾ। ਮੰਗ ਅਤੇ ਉਤਪਾਦਨ ਵਿਚਲਾ ਫਰਕ ਪੂਰਾ ਕਰਨ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਨੂੰ ਕੇਂਦਰੀ ਪੂਲ ਤੋਂ ਲਗਭਗ 7,100 ਮੈਗਾਵਾਟ ਬਿਜਲੀ ਖਰੀਦਣੀ ਪਈ।

ਪੰਜਾਬ ਵਿੱਚ ਬਿਜਲੀ ਉਤਪਾਦਨ ਦੇ ਮੁੱਖ ਸਰੋਤ ਪ੍ਰਾਈਵੇਟ ਥਰਮਲ ਪਲਾਂਟ ਹਨ। ਰਾਜਪੁਰਾ ਅਤੇ ਤਲਵੰਡੀ ਸਾਬੋ ਦੇ ਦੋਵੇਂ ਪ੍ਰਾਈਵੇਟ ਪਲਾਂਟਾਂ ਦੀ ਕੁੱਲ ਉਤਪਾਦਨ ਸਮਰੱਥਾ 3,380 ਮੈਗਾਵਾਟ ਹੈ। ਰਾਜਪੁਰਾ ਦੀ ਸਮਰੱਥਾ 1,400 ਮੈਗਾਵਾਟ, ਜਦਕਿ ਤਲਵੰਡੀ ਸਾਬੋ ਦੀ ਸਮਰੱਥਾ 1,980 ਮੈਗਾਵਾਟ ਹੈ।

ਦੋਵਾਂ ਪਲਾਂਟਾਂ ਦਾ ਇੱਕ-ਇੱਕ ਯੂਨਿਟ ਬੰਦ ਹੋਣ ਕਾਰਨ ਦੇਰ ਰਾਤ ਤੋਂ ਸਵੇਰ ਤੱਕ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਸਿਰਫ਼ 1,500 ਮੈਗਾਵਾਟ ਦੇ ਕਰੀਬ ਬਿਜਲੀ ਹੀ ਪੈਦਾ ਹੋਈ, ਜੋ ਕੁੱਲ ਸਮਰੱਥਾ ਦੇ ਅੱਧ ਤੋਂ ਵੀ ਘੱਟ ਹੈ।

ਪੰਜਾਬ ਦੇ ਤਿੰਨ ਸਰਕਾਰੀ ਥਰਮਲ ਪਲਾਂਟਾਂ ਦੀ ਕੁੱਲ ਬਿਜਲੀ ਉਤਪਾਦਨ ਸਮਰੱਥਾ ਲਗਭਗ 2,300 ਮੈਗਾਵਾਟ ਹੈ। ਵੀਰਵਾਰ ਨੂੰ ਰੋਪੜ ਅਤੇ ਗੋਇੰਦਵਾਲ ਦੇ ਇੱਕ-ਇੱਕ ਯੂਨਿਟ ਬੰਦ ਰਹੇ। ਹਾਲਾਂਕਿ ਦੇਰ ਰਾਤ ਗੋਇੰਦਵਾਲ ਦਾ ਬੰਦ ਯੂਨਿਟ ਮੁੜ ਚਾਲੂ ਕਰ ਦਿੱਤਾ ਗਿਆ, ਜਿਸ ਨਾਲ ਸਰਕਾਰੀ ਪਲਾਂਟਾਂ ਦੇ ਉਤਪਾਦਨ ਵਿੱਚ ਕੁਝ ਸੁਧਾਰ ਹੋਇਆ। ਸਵੇਰੇ 6:30 ਵਜੇ ਤੱਕ ਸਰਕਾਰੀ ਥਰਮਲ ਪਲਾਂਟਾਂ ਤੋਂ ਲਗਭਗ 1,600 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਸੀ।

ਪੰਜਾਬ ਦੇ ਬਿਜਲੀ ਮੰਤਰੀ ਨੇ ਚਾਰ ਦਿਨ ਪਹਿਲਾਂ ਹੀ ਕਿਹਾ ਸੀ ਕਿ ਸੂਬੇ ਦੇ ਥਰਮਲ ਪਲਾਂਟਾਂ ਕੋਲ ਕੋਲੇ ਦਾ ਭੰਡਾਰ ਖਤਮ ਹੋਣ ਦੇ ਕੰਢੇ ’ਤੇ ਹੈ ਅਤੇ ਜੇਕਰ ਕੋਲੇ ਦੀ ਸਪਲਾਈ ਨਾ ਮਿਲੀ ਤਾਂ ਪੰਜਾਬ ਵਿੱਚ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਪੀਐੱਸਪੀਸੀਐੱਲ ਦੇ ਅਧਿਕਾਰੀਆਂ ਮੁਤਾਬਕ ਕੋਲੇ ਦੀ ਸਪਲਾਈ ਆ ਰਹੀ ਹੈ, ਪਰ ਇਹ ਲੋੜੀਂਦੀ ਮਾਤਰਾ ਵਿੱਚ ਨਹੀਂ ਹੈ। ਇਸ ਕਾਰਨ ਥਰਮਲ ਪਲਾਂਟਾਂ ਦਾ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ।

Read Also ; ਰੂਸੀ ਰਾਸ਼ਟਰਪਤੀ ਪੁਤਿਨ ਭਾਰਤ ਪਹੁੰਚੇ, ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਗੱਲਬਾਤ ਅੱਜ

ਉਤਪਾਦਨ ਵਿੱਚ ਕਮੀ ਦਾ ਸਿੱਧਾ ਅਸਰ ਆਮ ਲੋਕਾਂ ’ਤੇ ਪੈ ਰਿਹਾ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਬਿਜਲੀ ਕੱਟਾਂ ਦੀ ਸਮੱਸਿਆ ਬਣੀ ਹੋਈ ਹੈ ਅਤੇ ਰਾਤ ਦੇ ਸਮੇਂ ਇਹ ਸਮੱਸਿਆ ਹੋਰ ਵੱਧ ਰਹੀ ਹੈ। ਦਿਨ ਵੇਲੇ ਸੂਰਜੀ ਊਰਜਾ ਤੋਂ ਲਗਭਗ 400 ਮੈਗਾਵਾਟ ਬਿਜਲੀ ਮਿਲ ਜਾਂਦੀ ਹੈ, ਪਰ ਰਾਤ ਨੂੰ ਸੂਰਜੀ ਬਿਜਲੀ ਦਾ ਉਤਪਾਦਨ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਹੈ। ਇਸ ਕਾਰਨ ਰਾਤ ਸਮੇਂ ਬਿਜਲੀ ਦੀ ਘਾਟ ਹੋਰ ਵਧ ਜਾਂਦੀ ਹੈ।

Punjab Electricity News: ਤਲਵੰਡੀ ਸਾਬੋ ਥਰਮਲ ਪਲਾਂਟ ਅੰਦਰ 4 ਦਿਨਾਂ ਦਾ ਕੋਲਾ, ਯੂਨਿਟ ਕਰਨਾ ਪਿਆ ਬੰਦ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਸਤੰਬਰ ਮਹੀਨੇ ਦੌਰਾਨ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ ਵੱਡੀ ਪੱਧਰ ’ਤੇ ਵਧੀ ਹੈ। ਚਾਲੂ ਸਤੰਬਰ ਮਹੀਨੇ ਦੌਰਾਨ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਤੋਂ ਪਾਰ ਚੱਲ ਰਹੀ ਹੈ ਜਦਕਿ ਸਾਲ 2025 ਦੇ ਸਤੰਬਰ ਮਹੀਨੇ ਵਿੱਚ ਬਿਜਲੀ ਦੀ ਮੰਗ 7 ਹਜਾਰ ਤੋਂ 10 ਹਜ਼ਾਰ ਮੈਗਾਵਾਟ ਦੇ ਵਿਚਕਾਰ ਹੀ ਦਰਜ਼ ਕੀਤੀ ਗਈ ਸੀ। ਇੱਧਰ ਮੌਜੂਦਾ ਸਮੇਂ ਪ੍ਰਾਈਵੇਟ ਥਰਮਲ ਕੋਲੇ ਦੀ ਕਮੀ ਨਾਲ ਜੂਝ ਰਹੇ ਹਨ, ਜਿਸ ਕਾਰਨ ਬਿਜਲੀ ਦੀ ਕਿੱਲਤ ਬਣੀ ਹੋਈ ਹੈ।

ਜਾਣਕਾਰੀ ਅਨੁਸਾਰ ਇਸ ਸਾਲ ਬਿਜਲੀ ਦੀ ਮੰਗ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਤੰਬਰ ਮਹੀਨੇ ’ਚ ਵੀ ਬਿਜਲੀ ਦੀ ਮੰਗ ਨੇ ਪਾਵਰਕੌਮ ਨੂੰ ਤਰੇਲੀਆਂ ਲਿਆ ਰੱਖੀਆਂ ਤੇ ਉਪਰੋਂ ਕੋਲੇ ਦੀ ਘਾਟ ਕਰਕੇ ਥਰਮਲ ਪਲਾਟਾਂ ਦੇ ਯੂਨਿਟ ਬੰਦ ਕਰਨੇ ਪੈ ਰਹੇ ਹਨ। ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਅੰਦਰ ਸਿਰਫ਼ 4 ਦਿਨਾਂ ਦਾ ਕੋਲਾ ਬਚਿਆ ਹੈ, ਜਿਸ ਕਾਰਨ ਇਸ ਥਰਮਲ ਪਲਾਂਟ ਦਾ ਇੱਕ ਨੰਬਰ ਯੂਨਿਟ ਬੰਦ ਕਰਨਾ ਪਿਆ ਹੈ। ਇਸ ਥਰਮਲ ਪਲਾਂਟ ਦੇ ਤਿੰਨ ਯੂਨਿਟਾਂ ’ਚੋਂ ਦੋ ਯੂਨਿਟ ਚੱਲ ਰਹੇ ਹਨ, ਜਿਨ੍ਹਾਂ ਦਾ ਬਿਜਲੀ ਉਤਪਾਦਨ ਵੀ ਘਟਿਆ ਹੈ।

Read Also : ਨੇਪਾਲ ’ਚ ਹੜ੍ਹ ਤੋਂ ਬਾਅਦ ਅਜੇ ਵੀ 500 ਵਿਦਿਆਰਥੀ ਸੰਪਰਕ ਤੋਂ ਬਾਹਰ

1980 ਮੈਗਾਵਾਟ ਦੇ ਸਭ ਤੋਂ ਵੱਡੇ ਇਸ ਥਰਮਲ ਪਲਾਂਟ ਦੇ ਦੋ ਯੂਨਿਟਾਂ ਵੱਲੋਂ ਸਿਰਫ਼ 1040 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਇਸ ਥਰਮਲ ਪਲਾਂਟ ਨੂੰ 44588 ਮੀਟਰਕ ਟਨ ਕੋਲਾ ਹਾਸਲ ਹੋਇਆ ਹੈ ਜਦਕਿ ਇਸ ਅੰਦਰ ਖਪਤ 28623 ਮੀਟਰਕ ਟਨ ਖ਼ਪਤ ਹੋਈ ਹੈ। ਇਸ ਕੋਲ 105700 ਮੀਟਰਕ ਟਨ ਕੋਲਾ ਬਚਿਆ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕੋਲਾ ਆ ਰਿਹਾ ਹੈ, ਪਰ ਉਸਦੀ ਮਾਤਰਾ ਘੱਟ ਹੈ।

ਇਸੇ ਤਰ੍ਹਾਂ ਹੀ ਪ੍ਰਾਈਵੇਟ ਰਾਜਪੁਰਾ ਥਰਮਲ ਪਲਾਂਟ ਅੰਦਰ 6 ਦਿਨਾਂ ਦਾ ਕੋਲਾ ਹੈ ਤੇ ਇਸ ਦੇ ਦੋਵੇਂ ਯੂਨਿਟ ਭਖੇ ਹੋਏ ਹਨ। ਇਸ ਪਲਾਂਟ ਅੰਦਰ 92058 ਮੀਟਰਕ ਟਨ ਕੋਲਾ ਹੈ। 1400 ਮੈਗਾਵਾਟ ਦੇ ਦੋਵੇਂ ਯੂਨਿਟਾਂ ਵੱਲੋਂ 1247 ਮੈਗਾਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਸਰਕਾਰੀ ਲਹਿਰਾ ਮੁਹੱਬਤ ਥਰਮਲ ਪਲਾਂਟ ਕੋਲ 11 ਦਿਨਾਂ ਦਾ ਕੋਲਾ ਹੈ ਤੇ ਇਸ ਦੇ ਚਾਰੋਂ ਯੂਨਿਟ ਚੱਲ ਰਹੇ ਹਨ। ਇੱਥੋਂ 800 ਮੈਗਾਵਾਟ ਬਿਜਲੀ ਉਤਪਦਾਨ ਹੋ ਰਿਹਾ ਹੈ। ਰੋਪੜ ਥਰਮਲ ਪਲਾਂਟ ਕੋਲ 29 ਦਿਨਾਂ ਦਾ ਕੋਲਾ ਹੈ ਜਦਕਿ ਇਸ ਵੱਲੋਂ ਸਿਰਫ਼ 340 ਮੈਗਾਵਾਟ ਹੀ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਸ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਪਏ ਹਨ।

ਇਸੇ ਤਰ੍ਹਾਂ ਹੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਅੰਦਰ 16 ਦਿਨਾਂ ਦਾ ਕੋਲਾ ਹੈ ਅਤੇ ਇਸ ਦਾ ਇੱਕ ਯੂਨਿਟ ਬੁਆਇਲਰ ਲੀਕ ਕਾਰਨ ਲੰਘੀ ਰਾਤ ਬੰਦ ਹੋ ਗਿਆ। ਮੌਜ਼ੂਦਾ ਸਮੇਂ ਸਤੰਬਰ ਮਹੀਨੇ ਵਿੱਚ ਬਿਜਲੀ ਦੀ ਮੰਗ 16 ਹਜਾਰ ਮੈਗਾਵਾਟ ਤੋਂ ਪਾਰ ਹੀ ਚੱਲ ਰਹੀ ਹੈ ਜਦਕਿ ਪਿਛਲੇ ਸਾਲ ਇਸੇ ਮਹੀਨੇ ਵਿੱਚ 9 ਸਤੰਬਰ ਨੂੰ ਬਿਜਲੀ ਦੀ ਮੰਗ 10078 ਮੈਗਾਵਾਟ ਸੀ ਜਦਕਿ ਪਿਛਲੇ ਸਾਲ  1 ਤੋਂ 8 ਸਤੰਬਰ ਤੱਕ ਇਹ ਮੰਗ ਇਸ ਤੋਂ ਕਿਤੇ ਘੱਟ ਰਹੀ।

Punjab Electricity News: ਪੰਜਾਬ ’ਚ ਬਿਜਲੀ ਸੰਕਟ ਗਹਿਰਾਇਆ, ਨਿੱਜੀ ਥਰਮਲ ਪਲਾਂਟਾਂ ਕੋਲ ਸਿਰਫ਼ 2 ਦਿਨ ਦਾ ਕੋਲਾ
ਚੰਡੀਗੜ੍ਹ (ਹਿੰ.ਸ.)। ਪੰਜਾਬ ਵਿੱਚ ਬਿਜਲੀ ਸੰਕਟ ਦਿਨੋਂ-ਦਿਨ ਗਹਿਰਾਉਂਦਾ ਜਾ ਰਿਹਾ ਹੈ। ਸੂਬੇ ਦੇ ਨਿੱਜੀ ਥਰਮਲ ਪਲਾਂਟਾਂ ਕੋਲ ਹੁਣ ਸਿਰਫ਼ ਦੋ ਦਿਨ ਦਾ ਕੋਲਾ ਬਚਿਆ ਦੱਸਿਆ ਜਾ ਰਿਹਾ ਹੈ। ਜੇਕਰ ਇਸ ਤੋਂ ਬਾਅਦ ਕੋਲੇ ਦੀ ਸਪਲਾਈ ਨਹੀਂ ਪਹੁੰਚਦੀ ਤਾਂ ਇਨ੍ਹਾਂ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਬੰਦ ਹੋਣ ਦਾ ਖ਼ਤਰਾ ਹੈ। ਅਜਿਹੀ ਸਥਿਤੀ ਵਿੱਚ ਆਮ ਖਪਤਕਾਰਾਂ ਦੇ ਨਾਲ-ਨਾਲ ਉਦਯੋਗਾਂ ਨੂੰ ਵੀ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੰਜਾਬ ਵਿੱਚ ਥਰਮਲ ਪਲਾਂਟਾਂ ਤੋਂ ਕੁੱਲ 5,680 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਹੈ। ਇਨ੍ਹਾਂ ਵਿੱਚ ਤਿੰਨ ਸਰਕਾਰੀ ਥਰਮਲ ਪਲਾਂਟਾਂ ਦੀ ਸਮਰੱਥਾ 2,300 ਮੈਗਾਵਾਟ ਹੈ, ਜਦਕਿ ਦੋ ਨਿੱਜੀ ਥਰਮਲ ਪਲਾਂਟਾਂ ਦੀ ਉਤਪਾਦਨ ਸਮਰੱਥਾ 3,380 ਮੈਗਾਵਾਟ ਹੈ। ਜੇਕਰ ਨਿੱਜੀ ਪਲਾਂਟਾਂ ਵਿੱਚ ਉਤਪਾਦਨ ਰੁਕਦਾ ਹੈ ਤਾਂ ਸੂਬਾ ਸਰਕਾਰ ਨੂੰ ਕੇਂਦਰੀ ਪੂਲ ਤੋਂ ਹੋਰ ਵੱਧ ਬਿਜਲੀ ਖਰੀਦਣੀ ਪਵੇਗੀ।

ਬਾਹਰੋਂ ਖਰੀਦੀ 8,645 ਮੈਗਾਵਾਟ ਬਿਜਲੀ

7 ਸਤੰਬਰ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ 13,979 ਮੈਗਾਵਾਟ ਰਹੀ। ਸੂਬੇ ਦੇ ਆਪਣੇ ਬਿਜਲੀ ਘਰਾਂ ਤੋਂ 5,336 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ, ਜਦਕਿ 8,645 ਮੈਗਾਵਾਟ ਬਿਜਲੀ ਬਾਹਰੋਂ ਖਰੀਦੀ ਗਈ। ਨਿਰਧਾਰਤ ਸ਼ਡਿਊਲ ਦੇ ਮੁਕਾਬਲੇ 50 ਮੈਗਾਵਾਟ ਘੱਟ ਬਿਜਲੀ ਲਈ ਗਈ। ਬਿਜਲੀ ਸੰਕਟ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਬਿਜਲੀ ਮੰਤਰੀ ਜਾਂ ਪਾਵਰਕੌਮ ਦੇ ਉੱਚ ਅਧਿਕਾਰੀਆਂ ਵੱਲੋਂ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਕਾਰਨ ਖਪਤਕਾਰਾਂ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਬਿਜਲੀ ਸੰਕਟ ਹੋਰ ਵਧਣ ਦਾ ਡਰ ਬਣਿਆ ਹੋਇਆ ਹੈ।

Read Also ; ਸੰਗਰੂਰ ’ਚ ਨਸ਼ੇ ਦੀ ਵਿਕਰੀ ’ਤੇ ਮੰਤਰੀ ਨੂੰ ਸਵਾਲ ਪੁੱਛਣ ਵਾਲੇ ਵਿਅਕਤੀ ਦੀ ਮੌਤ

ਲਗਾਤਾਰ ਬਿਜਲੀ ਕੱਟਾਂ ਤੋਂ ਪਰੇਸ਼ਾਨ ਲੁਧਿਆਣਾ ਦੇ ਉਦਯੋਗਪਤੀਆਂ ਨੇ ਵੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਉਦਯੋਗਪਤੀਆਂ ਨੇ ਚੀਫ਼ ਇੰਜੀਨੀਅਰ ਸੈਂਟਰਲ ਜ਼ੋਨ ਜਗਦੇਵ ਸਿੰਘ ਹਾਂਸ ਰਾਹੀਂ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਂਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਨਿਰੰਤਰ ਬਿਜਲੀ ਸਪਲਾਈ ਨਾ ਮਿਲੀ ਤਾਂ ਉਹ ਆਪਣਾ ਕਾਰੋਬਾਰ ਦੂਜੇ ਸੂਬਿਆਂ ਵਿੱਚ ਤਬਦੀਲ ਕਰਨ ਲਈ ਮਜਬੂਰ ਹੋ ਸਕਦੇ ਹਨ।

ਪੰਜਾਬ ਵਿੱਚ ਬਿਜਲੀ ਸੰਕਟ ਦੇ ਨਾਲ ਕੋਲੇ ਦੀ ਸਪਲਾਈ ਨੂੰ ਲੈ ਕੇ ਸਿਆਸਤ ਵੀ ਤੇਜ਼ ਹੋ ਗਈ ਹੈ। ਪੰਜਾਬ ਦੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਦੋ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਦਾਅਵਾ ਕੀਤਾ ਸੀ ਕਿ ਕੇਂਦਰ ਸਰਕਾਰ ਵੱਲੋਂ ਨਿੱਜੀ ਥਰਮਲ ਪਲਾਂਟਾਂ ਨੂੰ ਲੋੜੀਂਦਾ ਕੋਲਾ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਸੀ ਕਿ ਕੋਲੇ ਦੀ ਕਮੀ ਕਾਰਨ ਪਲਾਂਟ ਆਪਣੀ ਸਮਰੱਥਾ ਦੇ ਅੱਧ ਤੋਂ ਵੀ ਘੱਟ ’ਤੇ ਚੱਲ ਰਹੇ ਹਨ ਅਤੇ ਇਸ ਕਾਰਨ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਬਿਜਲੀ ਮੰਤਰੀ ਨੇ ਇਹ ਵੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਕੋਲੇ ਦੀ ਸਪਲਾਈ ਨਾ ਮਿਲੀ ਤਾਂ ਲੋਕਾਂ ਨੂੰ ਲੰਬੇ ਬਿਜਲੀ ਕੱਟਾਂ ਲਈ ਤਿਆਰ ਰਹਿਣਾ ਪੈ ਸਕਦਾ ਹੈ।

ਦੂਜੇ ਪਾਸੇ ਕੇਂਦਰੀ ਕੋਲਾ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਵਿੱਚ ਕੋਲੇ ਦੀ ਕੋਈ ਕਮੀ ਨਹੀਂ ਹੈ ਅਤੇ ਲੋੜ ਅਨੁਸਾਰ ਕੋਲੇ ਦੀ ਮਾਤਰਾ ਅਲਾਟ ਕੀਤੀ ਗਈ ਹੈ। ਇਸ ਤੋਂ ਬਾਅਦ ਪੰਜਾਬ ਵਿੱਚ ਕੋਲੇ ਦੀ ਸਪਲਾਈ ਨੂੰ ਲੈ ਕੇ ਸਿਆਸੀ ਤਕਰਾਰ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਬਿਜਲੀ ਸੰਕਟ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ, ਜਦਕਿ ਭਾਜਪਾ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਦੇ ਕਥਿਤ ਮਾੜੇ ਪ੍ਰਬੰਧਨ ਕਾਰਨ ਸੂਬੇ ਵਿੱਚ ਬਿਜਲੀ ਕੱਟ ਲੱਗ ਰਹੇ ਹਨ।

Punjab Electricity News: ਮੰਤਰੀ ਅਮਨ ਅਰੋੜਾ ਦੀ ਕਿਸਾਨਾਂ ਤੇ ਆਮ ਜਨਤਾ ਦੇ ਹੱਕ 'ਚ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ ਹਦਾਇਤ, ਤੁਸੀਂ ਵੀ ਪੜ੍ਹੋ
ਸੁਨਾਮ। ਪੰਜਾਬ ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਹੜਤਾਲ 'ਤੇ ਬੈਠੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਕਰਮਚਾਰੀਆਂ ਨੂੰ ਤੁਰੰਤ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਝੋਨੇ ਦੀ ਲਵਾਈ ਦੇ ਅਹਿਮ ਸੀਜ਼ਨ ਦੌਰਾਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੂਬੇ ਭਰ ਦੇ ਲਗਭਗ ਤਿੰਨ ਕਰੋੜ ਨਾਗਰਿਕਾਂ ਲਈ ਜ਼ਰੂਰੀ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਗੱਲਬਾਤ ਲਈ ਹਮੇਸ਼ਾ ਤਿਆਰ ਹੈ ਅਤੇ ਕਰਮਚਾਰੀ ਯੂਨੀਅਨਾਂ ਦੀ ਮੰਗ 'ਤੇ 25 ਦਿਨ ਪਹਿਲਾਂ ਗਠਿਤ ਕੀਤੀ ਗਈ ਇੱਕ ਉੱਚ ਪੱਧਰੀ ਕਮੇਟੀ ਪਹਿਲਾਂ ਹੀ ਉਨ੍ਹਾਂ ਦੀਆਂ ਲੰਬਿਤ ਮੰਗਾਂ 'ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਕਮੇਟੀ ਦੀ ਹਰ ਜਾਇਜ਼ ਸਿਫਾਰਸ਼ ਨੂੰ ਸਰਕਾਰ ਵੱਲੋਂ ਪ੍ਰਵਾਨ ਕੀਤਾ ਜਾਵੇਗਾ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ, "ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀ 21 ਜੁਲਾਈ ਤੋਂ ਹੜਤਾਲ 'ਤੇ ਹਨ, ਜਿਸ ਕਾਰਨ ਪੰਜਾਬ ਦੇ ਲੋਕਾਂ, ਖਾਸ ਕਰਕੇ ਸਾਡੇ ਕਿਸਾਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝੋਨੇ ਦੀ ਲਵਾਈ ਦਾ ਸੀਜ਼ਨ ਇਸ ਸਮੇਂ ਅਹਿਮ ਮੋੜ 'ਤੇ ਹੈ ਅਤੇ ਬਿਜਲੀ ਸੇਵਾਵਾਂ ਠੱਪ ਹੋਣ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਕਿਸਾਨਾਂ ਤੋਂ ਇਲਾਵਾ ਘਰੇਲੂ ਖਪਤਕਾਰ, ਵਪਾਰੀ, ਸਾਡੀਆਂ ਮਾਵਾਂ-ਭੈਣਾਂ ਅਤੇ ਆਮ ਨਾਗਰਿਕ ਵੀ ਬਿਜਲੀ ਸੇਵਾਵਾਂ ਵਿੱਚ ਵਿਘਨ ਪੈਣ ਕਾਰਨ ਗੰਭੀਰ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।"

Read Also : Yudh Nashian Virudh ਮੁਹਿੰਮ ਵਿੱਚ ਮਾਂਵਾਂ, ਪਤਨੀਆਂ ਅਤੇ ਭੈਣਾਂ ਬਣ ਰਹੀਆਂ ਹਨ ਭਗਵੰਤ ਮਾਨ ਸਰਕਾਰ ਦੀ ਸਭ ਤੋਂ ਵੱਡੀ ਤਾਕਤ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਕਿਹਾ, "ਭਗਵੰਤ ਮਾਨ ਸਰਕਾਰ ਸਮਾਜ ਦੇ ਹਰ ਵਰਗ ਦੀ ਸਰਕਾਰ ਹੈ। ਸੱਤਾ ਸੰਭਾਲਣ ਤੋਂ ਬਾਅਦ, ਇਸ ਨੇ ਕਰਮਚਾਰੀਆਂ ਦੀ ਭਲਾਈ ਲਈ ਕਈ ਇਤਿਹਾਸਕ ਫੈਸਲੇ ਲਏ ਹਨ। ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ, ਹਜ਼ਾਰਾਂ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਹੈ, ਉਨ੍ਹਾਂ ਨੂੰ ਸੇਵਾ ਲਾਭ ਦਿੱਤੇ ਹਨ ਅਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਚਿਰਕੋਣੀ ਮੰਗਾਂ ਦਾ ਨਿਪਟਾਰਾ ਕੀਤਾ ਹੈ। ਪਾਵਰ ਬੋਰਡ ਦੇ ਕਰਮਚਾਰੀਆਂ ਦੀਆਂ ਬਹੁਤ ਸਾਰੀਆਂ ਮੰਗਾਂ ਸਰਕਾਰ ਵੱਲੋਂ ਪਹਿਲਾਂ ਹੀ ਮੰਨੀਆਂ ਜਾ ਚੁੱਕੀਆਂ ਹਨ।"

ਕੈਬਨਿਟ ਮੰਤਰੀ ਨੇ ਕਿਹਾ, "ਬਾਕੀ ਮੰਗਾਂ ਸਬੰਧੀ, ਖੁਦ ਕਰਮਚਾਰੀ ਯੂਨੀਅਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਸਰਕਾਰ ਅਤੇ ਯੂਨੀਅਨਾਂ ਦੋਵਾਂ ਦੀ ਨੁਮਾਇੰਦਗੀ ਵਾਲੀ ਇੱਕ ਵਿਸ਼ੇਸ਼ ਕਮੇਟੀ ਬਣਾਈ ਜਾਵੇ ਤਾਂ ਜੋ ਇਨ੍ਹਾਂ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ। ਉਨ੍ਹਾਂ ਦੀ ਬੇਨਤੀ 'ਤੇ ਕਾਰਵਾਈ ਕਰਦਿਆਂ ਸਰਕਾਰ ਨੇ ਲਗਭਗ 20 ਤੋਂ 25 ਦਿਨ ਪਹਿਲਾਂ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਵਿੱਚ ਵਿੱਤ, ਬਿਜਲੀ ਅਤੇ ਪ੍ਰਸੋਨਲ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਕਰਮਚਾਰੀ ਯੂਨੀਅਨਾਂ ਦੇ ਚਾਰ ਨੁਮਾਇੰਦੇ ਸ਼ਾਮਲ ਹਨ। ਕਮੇਟੀ ਇਨ੍ਹਾਂ ਮੁੱਦਿਆਂ 'ਤੇ ਲਗਾਤਾਰ ਵਿਚਾਰ-ਵਟਾਂਦਰਾ ਕਰ ਰਹੀ ਹੈ ਅਤੇ ਸਰਕਾਰ ਹਰ ਜਾਇਜ਼ ਮੰਗ 'ਤੇ ਹਮਦਰਦੀ ਅਤੇ ਸਕਾਰਾਤਮਕ ਪਹੁੰਚ ਨਾਲ ਵਿਚਾਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।"

ਉਨ੍ਹਾਂ ਅੱਗੇ ਕਿਹਾ, "ਮੈਂ ਕਰਮਚਾਰੀ ਯੂਨੀਅਨਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਕਮੇਟੀ ਵੱਲੋਂ ਸਿਫਾਰਸ਼ ਕੀਤੀ ਗਈ ਹਰ ਜਾਇਜ਼ ਮੰਗ ਨੂੰ ਸਰਕਾਰ ਵੱਲੋਂ ਪ੍ਰਵਾਨ ਕੀਤਾ ਜਾਵੇਗਾ। ਜਦੋਂ ਸਰਕਾਰ ਅਤੇ ਕਰਮਚਾਰੀ ਯੂਨੀਅਨਾਂ ਵਿਚਕਾਰ ਗੱਲਬਾਤ ਪਹਿਲਾਂ ਹੀ ਚੱਲ ਰਹੀ ਹੈ, ਤਾਂ ਇਹ ਪ੍ਰਕਿਰਿਆ ਪੂਰੀ ਹੋਣ ਤੋਂ ਪਹਿਲਾਂ ਹੜਤਾਲ ਦਾ ਰਾਹ ਚੁਣਨਾ ਵਿਆਪਕ ਜਨਤਕ ਹਿੱਤ ਵਿੱਚ ਨਹੀਂ ਹੈ।"

ਅਮਨ ਅਰੋੜਾ ਨੇ ਕਿਹਾ, "ਜਨਤਾ ਦੀ ਖੱਜਲ-ਖੁਆਰੀ ਅਤੇ ਕਿਸਾਨਾਂ ਨੂੰ ਪਰੇਸ਼ਾਨ ਕਰਕੇ ਸਰਕਾਰ 'ਤੇ ਦਬਾਅ ਪਾਉਣ ਦੀ ਸੋਚ ਨਾਲ ਹੜਤਾਲ 'ਤੇ ਜਾਣਾ ਕਿਸੇ ਵੀ ਸਥਿਤੀ ਵਿੱਚ ਵਾਜਬ ਨਹੀਂ ਠਹਿਰਾਇਆ ਜਾ ਸਕਦਾ। ਸਰਕਾਰ ਤੁਹਾਡੀ ਹੈ ਅਤੇ ਤੁਸੀਂ ਵੀ ਸਾਡੇ ਵਾਂਗ ਜਨਤਾ ਦੇ ਸੇਵਕ ਹੋ। ਇਸ ਲਈ ਮੈਂ ਸਾਰੀਆਂ ਕਰਮਚਾਰੀ ਯੂਨੀਅਨਾਂ ਨੂੰ ਨਿਮਰਤਾ ਸਹਿਤ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਦੇ ਲੋਕਾਂ, ਖਾਸ ਕਰਕੇ ਸਾਡੇ ਕਿਸਾਨ ਭਰਾਵਾਂ ਨੂੰ ਝੋਨੇ ਦੇ ਲਵਾਈ ਦੇ ਸੀਜ਼ਨ ਦੌਰਾਨ ਪਰੇਸ਼ਾਨ ਨਾ ਕਰਨ।"

ਪਿੰਡਾਂ ਦੇ ਆਪਣੇ ਦੌਰੇ ਦੀ ਇੱਕ ਘਟਨਾ ਸਾਂਝਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ, "ਅੱਜ ਮੈਂ ਕਈ ਕਿਸਾਨਾਂ ਨੂੰ ਮਿਲਿਆ, ਜਿਨ੍ਹਾਂ ਵਿੱਚੋਂ ਇੱਕ ਕਿਸਾਨ ਤਿੰਨ ਏਕੜ ਠੇਕੇ ਦੀ ਜ਼ਮੀਨ 'ਤੇ ਖੇਤੀ ਕਰਦਾ ਹੈ। ਉਸਨੇ ਬਹੁਤ ਦੁੱਖ ਨਾਲ ਮੈਨੂੰ ਦੱਸਿਆ ਕਿ ਹੜਤਾਲ ਕਾਰਨ ਬਿਜਲੀ ਦੀ ਸਪਲਾਈ ਠੱਪ ਹੋਣ ਕਰਕੇ ਉਸਦੀ ਰੋਜ਼ੀ-ਰੋਟੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਅਜਿਹੇ ਕਿਸਾਨਾਂ ਦਾ ਕੀ ਕਸੂਰ ਹੈ? ਜੇਕਰ ਕਰਮਚਾਰੀਆਂ ਦੀਆਂ ਕੁਝ ਸਮੱਸਿਆਵਾਂ ਹਨ, ਤਾਂ ਉਹ ਸਰਕਾਰ ਨਾਲ ਹਨ ਅਤੇ ਸਰਕਾਰ ਪਹਿਲਾਂ ਹੀ ਉਨ੍ਹਾਂ 'ਤੇ ਸਕਾਰਾਤਮਕ ਵਿਚਾਰ ਕਰ ਰਹੀ ਹੈ। ਬੇਕਸੂਰ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ।"

ਅਮਨ ਅਰੋੜਾ ਨੇ ਦੱਸਿਆ, "ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਇਸ ਸਮੁੱਚੇ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਕਰਮਚਾਰੀ ਯੂਨੀਅਨਾਂ ਦੇ ਲਗਾਤਾਰ ਸੰਪਰਕ ਵਿੱਚ ਹਨ ਅਤੇ ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।"

ਉਨ੍ਹਾਂ ਕਿਹਾ, "ਪੰਜਾਬ ਸਰਕਾਰ ਦਾ ਸਟੈਂਡ ਬਿਲਕੁਲ ਸਾਫ਼ ਹੈ। ਅਸੀਂ ਕਿਸੇ ਵੀ ਕਰਮਚਾਰੀ ਯੂਨੀਅਨ ਜਾਂ ਕਰਮਚਾਰੀ ਦੀ ਹਰ ਜਾਇਜ਼ ਮੰਗ ਨੂੰ ਸੁਣਨ ਲਈ ਹਮੇਸ਼ਾ ਤਿਆਰ ਹਾਂ ਅਤੇ ਇਸ ਦਾ ਯੋਗ ਹੱਲ ਲੱਭਣ ਲਈ ਵਚਨਬੱਧ ਹਾਂ। ਮੁੱਖ ਮੰਤਰੀ, ਬਿਜਲੀ ਵਿਭਾਗ ਅਤੇ ਸਮੁੱਚੀ ਸਰਕਾਰ ਤੁਹਾਡੇ ਨਾਲ ਹੈ। ਤੁਸੀਂ ਕਿਸੇ ਵੀ ਸਮੇਂ ਮੁੱਖ ਮੰਤਰੀ ਜਾਂ ਕਿਸੇ ਵੀ ਮੰਤਰੀ ਨੂੰ ਮਿਲ ਸਕਦੇ ਹੋ ਅਤੇ ਆਪਣਾ ਪੱਖ ਰੱਖ ਸਕਦੇ ਹੋ। ਹਰ ਉਹ ਮੰਗ ਜੋ ਕਰਮਚਾਰੀਆਂ, ਪੰਜਾਬ ਅਤੇ ਸੂਬੇ ਦੇ ਲੋਕਾਂ ਦੇ ਹਿੱਤ ਵਿੱਚ ਹੋਵੇਗੀ, ਉਸ 'ਤੇ ਵਿਚਾਰ ਕੀਤਾ ਜਾਵੇਗਾ।"

ਕੈਬਨਿਟ ਮੰਤਰੀ ਨੇ ਕਿਹਾ, "ਪਿਛਲੇ ਸਾਢੇ ਚਾਰ ਸਾਲਾਂ ਦੌਰਾਨ, ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਬੇਮਿਸਾਲ ਯਤਨ ਕੀਤੇ ਹਨ। ਜੇਕਰ ਕੁਝ ਲੋਕ ਹੜਤਾਲ ਰਾਹੀਂ ਜਨਤਾ ਨੂੰ ਪਰੇਸ਼ਾਨ ਕਰਕੇ ਸਰਕਾਰ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਪੰਜਾਬ ਦੇ ਲੋਕ ਤੱਥਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ।"

ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਅਮਨ ਅਰੋੜਾ ਨੇ ਕਿਹਾ, "ਮੈਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਵਿਆਪਕ ਜਨਤਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਕਰਮਚਾਰੀ ਯੂਨੀਅਨਾਂ ਨਾਲ ਗੱਲਬਾਤ ਕਰਕੇ ਹੜਤਾਲ ਖਤਮ ਕਰਵਾਉਣ ਵਿੱਚ ਸਕਾਰਾਤਮਕ ਭੂਮਿਕਾ ਨਿਭਾਉਣ।"

ਆਪਣੀ ਅੰਤਿਮ ਅਪੀਲ ਵਿੱਚ ਅਮਨ ਅਰੋੜਾ ਨੇ ਕਿਹਾ, "ਮੈਂ ਇੱਕ ਵਾਰ ਫਿਰ ਹੱਥ ਜੋੜ ਕੇ ਆਪਣੇ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀ ਭਰਾਵਾਂ ਅਤੇ ਭੈਣਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਤੁਰੰਤ ਹੜਤਾਲ ਵਾਪਸ ਲੈਣ ਅਤੇ ਬਿਜਲੀ ਸੇਵਾਵਾਂ ਨੂੰ ਸੁਚਾਰੂ ਬਣਾਉਣ। ਲਗਭਗ 90 ਫੀਸਦੀ ਕਰਮਚਾਰੀ, ਯਾਨੀ ਲਗਭਗ 18,500 ਮੁਲਾਜ਼ਮ ਹੜਤਾਲ 'ਤੇ ਹਨ, ਜਿਸ ਕਾਰਨ ਪੰਜਾਬ ਦੇ ਲਗਭਗ ਤਿੰਨ ਕਰੋੜ ਲੋਕ ਪ੍ਰਭਾਵਿਤ ਹੋ ਰਹੇ ਹਨ। ਜ਼ਰੂਰੀ ਜਨਤਕ ਸੇਵਾਵਾਂ ਨੂੰ ਠੱਪ ਕਰਕੇ ਜਾਂ ਨਾਗਰਿਕਾਂ ਨੂੰ ਪਰੇਸ਼ਾਨ ਕਰਕੇ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਨਾ ਤਾਂ ਸਰਕਾਰ ਅਤੇ ਨਾ ਹੀ ਜਨਤਾ ਪ੍ਰਵਾਨ ਕਰੇਗੀ। ਇਸ ਕਰਕੇ ਆਪਣੀਆਂ ਮੰਗਾਂ ਬਿਨਾਂ ਕਿਸੇ ਝਿਜਕ ਦੇ ਸਰਕਾਰ ਅੱਗੇ ਰੱਖੋ।"

ਅਮਨ ਅਰੋੜਾ ਨੇ ਕਿਹਾ,"ਹਰ ਜਾਇਜ਼ ਮੰਗ ਗੱਲਬਾਤ ਰਾਹੀਂ ਹੱਲ ਕੀਤੀ ਜਾਵੇਗੀ, ਪਰ ਜਨਤਾ ਨੂੰ ਪਰੇਸ਼ਾਨ ਕਰਕੇ ਸਰਕਾਰ ‘ਤੇ ਦਬਾਅ ਪਾਉਣ ਦੀ ਇਸ ਪਹੁੰਚ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਓ ਅਸੀਂ ਪੰਜਾਬ ਅਤੇ ਇਸ ਦੇ ਲੋਕਾਂ ਦੇ ਵਿਆਪਕ ਹਿੱਤਾਂ ਦੀ ਰਾਖੀ ਕਰੀਏ ਅਤੇ ਗੱਲਬਾਤ ਜ਼ਰੀਏ ਸਾਰੇ ਮਸਲੇ ਹੱਲ ਕਰੀਏ।"

Punjab Electricity News: ਖੁਸ਼ਖਬਰੀ! ਪੰਜਾਬ ’ਚ ਬਿਜਲੀ ਹੋਈ ਸਸਤੀ, ਜਾਣੋ ਕਿੰਨਾ ਮਿਲੇਗਾ ਲਾਭ
Punjab Electricity News: 70 ਪੈਸੇ ਤੋਂ ਲੈ ਕੇ 1 ਰੁਪਏ 50 ਪੈਸੇ ਤੱਕ ਕੀਤੀ ਗਈ ਕਟੌਤੀ, ਬਿਜਲੀ ਬਿੱਲ ਭਰਨ ਵਾਲਿਆਂ ਨੂੰ ਹੋਵੇਗਾ ਫਾਇਦਾ

ਇੰਡਸਟਰੀ ਅਤੇ ਕਮਰਸ਼ੀਅਲ ਦੁਕਾਨਦਾਰਾਂ ਲਈ ਵੀ ਕੀਤੀ ਗਈ ਬਿਜਲੀ ਦੀ ਦਰਾਂ ਵਿੱਚ ਕਟੌਤੀ

Punjab Electricity News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਬਿਜਲੀ ਦੀਆਂ ਦਰਾਂ ਵਿੱਚ ਭਾਰੀ ਕਟੌਤੀ ਕਰ ਦਿੱਤੀ ਹੈ। ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਵਲੋਂ ਨਵੀਂ ਦਰਾਂ ਜਾਰੀ ਕਰਦੇ ਹੋਏ 70 ਪੈਸੇ ਤੋਂ ਲੈ ਕੇ 1 ਰੁਪਏ 50 ਪੈਸੇ ਤੱਕ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਨਾਲ ਹੀ ਉਹਨਾਂ ਲੋਕਾਂ ਨੂੰ ਜ਼ਿਆਦਾ ਫਾਇਦਾ ਹੋਵੇਗਾ, ਜਿਹੜੇ ਕਿ ਹਰ ਮਹੀਨੇ ਜ਼ਿਆਦਾ ਖਪਤ ਕਰਨ ਕਰਕੇੇ ਬਿੱਜਲੀ ਦਾ ਬਿੱਲ ਭਰਦੇ ਸਨ। ਹਾਲਾਂਕਿ 300 ਯੂਨਿਟ ਤੱਕ ਹਰ ਮਹੀਨੇ ਖ਼ਪਤ ਕਰਨ ਵਾਲੇ ਆਮ ਲੋਕਾਂ ਨੂੰ ਇਹਦਾ ਕੋਈ ਵੀ ਫਾਇਦਾ ਨਹੀਂ ਹੋਵਗਾ, ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਬਿਜਲੀ ਮੁਫ਼ਤ ਮਿਲ ਰਹੀ ਹੈ। ਇਸ ਕਟੌਤੀ ਨਾਲ ਪੰਜਾਬ ਸਰਕਾਰ ਨੂੰ ਕਾਫ਼ੀ ਜ਼ਿਆਦਾ ਫਾਇਦਾ ਹੋਣ ਜਾ ਰਿਹਾ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਦਰਾਂ ਵਿੱਚ ਕਟੌਤੀ ਹੋਣ ਕਰਕੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮੁਫ਼ਤ ਬਿਜਲੀ ਦੀ ਸਬਸਿਡੀ ਹੁਣ ਘਟ ਜਾਵੇਗੀ ਅਤੇ ਸਰਕਾਰ ਨੂੰ 21 ਹਜ਼ਾਰ ਕਰੋੜ ਰੁਪਏ ਦੀ ਥਾਂ ’ਤੇ 19 ਹਜ਼ਾਰ ਕਰੋੜ ਰੁਪਏ ਲਗਭਗ ਸਾਲਾਨਾ ਦੇਣੇ ਪੈਣਗੇ।

Read Also : ਅਮਰੀਕਾ ਦੀ ਚਿਤਾਵਨੀ, ਅੱਜ ਰਾਤ ਈਰਾਨ ’ਤੇ ਹੋਵੇਗਾ ਸਭ ਤੋਂ ਵੱਡਾ ਹਮਲਾ

ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਵੱਲੋਂ ਇਸ ਸਾਲ ਪੰਜਾਬ ਦੇ ਕਮਰਸ਼ੀਅਲ ਉਦਯੋਗ ਅਤੇ ਦੁਕਾਨਦਾਰਾਂ ਨੂੰ ਵੀ ਕਾਫ਼ੀ ਜ਼ਿਆਦਾ ਫਾਇਦਾ ਦਿੱਤਾ ਗਿਆ ਹੈ। ਆਮ ਦੁਕਾਨਦਾਰਾਂ ਨੂੰ 79 ਪੈਸੇ ਤੱਕ ਦਾ ਪ੍ਰਤੀ ਯੂਨਿਟ ਫਾਇਦਾ ਹੋਣ ਜਾ ਰਿਹਾ ਹੈ। ਇਹ ਬਿਜਲੀ ਦੀ ਦਰਾਂ ਪੰਜਾਬ ਭਰ ਵਿੱਚ 1 ਅਪਰੈਲ 2026 ਤੋਂ ਲਾਗੂ ਹੋਣਗੀਆਂ। ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਵੱਲੋਂ ਇਸ ਭਾਰੀ ਕਟੌਤੀ ਦਾ ਸੁਆਗਤ ਕਰਦੇ ਹੋਏ ਦੱਸਿਆ ਕਿ ਇਸ ਨਾਲ ਪੰਜਾਬ ਦੇ ਉਦਯੋਗ ਅਤੇ ਆਮ ਦੁਕਾਨਦਾਰਾਂ ਨੂੰ ਭਾਰੀ ਰਾਹਤ ਮਿਲੇਗੀ ਅਤੇ ਉਹ ਚਾਹੁੰਦੇ ਵੀ ਸਨ ਕਿ ਇਨ੍ਹਾਂ ਨੂੰ ਵੀ ਸਰਕਾਰ ਵੱਲੋਂ ਰਾਹਤ ਦਿੱਤੀ ਜਾਵੇ। ਸੰਜੀਵ ਅਰੋੜਾ ਨੇ ਦੱਸਿਆ ਕਿ ਪੰਜਾਬ ਵਿੱਚ ਕਾਰਖਾਨੇਦਾਰਾਂ ਨੂੰ 79 ਪੈਸੇ ਤੱਕ ਘੱਟ ਬਿਜਲੀ ਦਾ ਬਿੱਲ ਦੇਣਾ ਪਵੇਗਾ। ਇਸ ਵਾਰ ਆਮ ਦੁਕਾਨਦਾਰਾਂ ਨੂੰ ਹੀ ਜ਼ਿਆਦਾ ਫਾਇਦਾ ਹੋਣ ਜਾ ਰਿਹਾ ਹੈ।

ਪਾਵਰਕੌਮ ਆਇਆ ਰਿਕਾਰਡ ਵਾਧੇ ’ਚ, 2634 ਕਰੋੜ ਦੀ ਬਚਤ

ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪਾਵਰਕੌਮ ਘਾਟੇ ਤੋਂ ਮੁਨਾਫੇ ’ਚ ਆ ਗਿਆ ਹੈ ਅਤੇ ਇਸ ਸਮੇਂ ਰਿਕਾਰਡ ਵਾਧੇ ਨਾਲ 2634 ਕਰੋੜ ਦਾ ਸ਼ੁੱਧ ਮੁਨਾਫ਼ਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਾਵਰਕੌਮ ਨੂੰ ਪੂਰੇ ਦੇਸ਼ ਵਿੱਚ ਏ-ਪਲੱਸ ਦੀ ਰੈਕਿੰਗ ਵੀ ਦਿੱਤੀ ਗਈ ਹੈ। ਜਿਸ ਨਾਲ ਦੇਸ਼ ਭਰ ਵਿੱਚ ਪੰਜਾਬ ਦਾ ਰੁਤਬਾ ਕਾਫ਼ੀ ਮੁਨਾਫੇ ਵਧ ਗਿਆ ਹੈ।

Punjab Electricity News: 50 ਕਿਲੋਵਾਟ ਤੱਕ ਦੇ ਲੋਡ ਵਾਲੇ ਖਪਤਕਾਰਾਂ ਲਈ ਸਵੈ-ਪ੍ਰਮਾਣੀਕਰਨ ਦੀ ਕੀਤੀ ਸ਼ੁਰੂਆਤ
ਬਿਨੈਕਾਰਾਂ ਜਾਂ ਖਪਤਕਾਰਾਂ ਨੂੰ ਸਵੈ-ਪ੍ਰਮਾਣੀਕਰਨ/ਦਸਤਖਤ ਕੀਤੇ ਦਸਤਾਵੇਜ਼ ਜਮ੍ਹਾ ਕਰਨ ਦੀ ਲੋੜ ਨਹੀਂ ਹੋਵੇਗੀ: ਸੰਜੀਵ ਅਰੋੜਾ

Punjab Electricity News: (ਸੁਰਿੰਦਰ ਕੁਮਾਰ ਸ਼ਰਮਾ) ਲੁਧਿਆਣਾ। ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਨਵੇਂ ਬਿਜਲੀ ਕੁਨੈਕਸ਼ਨ ਪ੍ਰਾਪਤ ਕਰਨ ਅਤੇ ਲੋਡ ਸਮਰੱਥਾ ’ਚ ਤਬਦੀਲੀਆਂ ਸਬੰਧੀ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਅਰੋੜਾ ਨੇ ਕਿਹਾ ਕਿ ਨਵੀਂ ਪ੍ਰਣਾਲੀ ਦੇ ਤਹਿਤ, ਐਲ.ਟੀ. (ਲੋਅ ਟੈਂਸ਼ਨ) ਸ਼੍ਰੇਣੀ ਦੇ ਤਹਿਤ 50 ਕਿਲੋਵਾਟ ਤੱਕ ਦੇ ਲੋਡ ’ਚ ਨਵੇਂ ਕੁਨੈਕਸ਼ਨ ਜਾਂ ਤਬਦੀਲੀਆਂ ਦੀ ਮੰਗ ਕਰਨ ਵਾਲੇ ਬਿਨੈਕਾਰਾਂ ਜਾਂ ਖਪਤਕਾਰਾਂ ਨੂੰ ਕਿਸੇ ਲਾਇਸੰਸਸ਼ੁਦਾ ਇਲੈਕਟਰੀਕਲ ਠੇਕੇਦਾਰ ਤੋਂ ਕੋਈ ਟੈਸਟ ਰਿਪੋਰਟ ਜਾਂ ਇਮਾਰਤ ’ਚ ਬਿਜਲੀ ਸਬੰਧੀ ਵਿਵਸਥਾ ਲਈ ਕੋਈ ਸਵੈ-ਪ੍ਰਮਾਣੀਕਰਨ/ਦਸਤਖਤ ਕੀਤੇ ਦਸਤਾਵੇਜ਼ ਜਮ੍ਹਾਂ ਕਰਨ ਦੀ ਲੋੜ ਨਹੀਂ ਪਵੇਗੀ।

ਇਸ ਦੀ ਬਜਾਏ, ਆਨਲਾਈਨ ਅਰਜ਼ੀ ਫਾਰਮ ’ਚ ਇੱਕ ਘੋਸ਼ਣਾ ਹੋਵੇਗੀ ਜਿਸ ਵਿੱਚ ਬਿਨੈਕਾਰ ਘੋਸ਼ਣਾ ਕਰੇਗਾ ਕਿ ਇਮਾਰਤ ਵਿੱਚ ਅੰਦਰੂਨੀ ਤਾਰਾਂ ਇੱਕ ਲਾਇਸੰਸਸ਼ੁਦਾ ਇਲੈਕਟਰੀਕਲ ਠੇਕੇਦਾਰ/ਸਰਕਾਰ ਦੇ ਮਨੋਨੀਤ ਅਧਿਕਾਰੀ ਵੱਲੋਂ ਲਾਈਆਂ ਗਈਆਂ ਹਨ ਅਤੇ ਟੈਸਟ ਕੀਤਾ ਗਿਆ ਹੈ ਅਤੇ ਟੈਸਟ ਸਰਟੀਫਿਕੇਟ ਬਿਨੈਕਾਰ ਕੋਲ ਉਪਲੱਬਧ ਹੈ।

ਜ਼ਿਕਰਯੋਗ ਹੈ ਕਿ ਪੀਐਸਪੀਸੀਐਲ (ਅਟ ਨੂੰ ਛੱਡ ਕੇ) ਵਿੱਚ 50 ਤੋਂ ਘੱਟ ਲੋਡ ਵਾਲੇ ਕੁੱਲ ਕੁਨੈਕਸ਼ਨ 99.5% ਤੋਂ ਵੱਧ ਹਨ। ਉਹਨਾਂ ਕਿਹਾ ਕਿ ਐਲ.ਟੀ. ਸਪਲਾਈ ’ਤੇ 50 ਕਿਲੋਵਾਟ ਤੋਂ ਵੱਧ ਲੋਡ ਵਾਲੇ ਖਪਤਕਾਰਾਂ ਲਈ, ਟੈਸਟ ਰਿਪੋਰਟ ਜਮ੍ਹਾਂ ਕਰਨਾ ਲਾਜ਼ਮੀ ਰਹੇਗੀ, ਪਰ ਪੀਐਸਪੀਸੀਐਲ ਅਧਿਕਾਰੀਆਂ ਨੂੰ ਅਜਿਹੀਆਂ ਰਿਪੋਰਟਾਂ ਦੀ ਪੁਸ਼ਟੀ ਕਰਨ ਦੀ ਲੋੜ ਨਹੀਂ ਪਵੇਗੀ ਇਸੇ ਤਰ੍ਹਾਂ, ਸਾਰੇ ਨਵੇਂ ਐਚ.ਟੀ. (ਹਾਈ ਟੈਂਸ਼ਨ) ਅਤੇ ਈ.ਐਚ.ਟੀ. (ਐਕਸਟਰਾ ਹਾਈ ਟੈਂਸ਼ਨ) ਬਿਨੈਕਾਰਾਂ ਲਈ, ਚੀਫ ਇਲੈਕਟਰੀਕਲ ਇੰਸਪੈਕਟਰ (ਸੀਈਆਈ) ਵੱਲ ਨਿਰੀਖਣ ਰਿਪੋਰਟ ਲਾਜ਼ਮੀ ਰਹੇਗੀ; ਹਾਲਾਂਕਿ, ਟੈਸਟ ਰਿਪੋਰਟ ਜਮ੍ਹਾਂ ਕਰਨਾ ਹੁਣ ਜ਼ਰੂਰੀ ਨਹੀਂ ਹੋਵੇਗਾ।

ਇਹ ਵੀ ਪੜ੍ਹੋ: Book Release: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੁਸਤਕ ‘ਸਾਡਾ ਪੰਜਾਬ’ ਦਾ ਪੰਜਾਬੀ ਐਡੀਸ਼ਨ ਰਿਲੀਜ਼

ਅਰੋੜਾ ਨੇ ਅੱਗੇ ਕਿਹਾ ਕਿ ਲੋਡ ਐਕਸਟੈਂਸ਼ਨ ਦੀ ਮੰਗ ਕਰਨ ਵਾਲੇ ਮੌਜੂਦਾ ਐੱਚ.ਟੀ./ਈ.ਐਚ.ਟੀ. ਖਪਤਕਾਰਾਂ ਦੀ ਸ਼੍ਰੇਣੀ ਵਿੱਚ, ਸੀਈਆਈ ਨਿਰੀਖਣ ਸਿਰਫ਼ ਉਦੋਂ ਹੀ ਲੋੜੀਂਦਾ ਹੋਵੇਗਾ ਜਦੋਂ ਇੱਕ ਨਵਾਂ ਟਰਾਂਸਫਾਰਮਰ ਲਾਇਆ ਜਾਵੇਗਾ। ਹੋਰ ਸਾਰੇ ਮਾਮਲਿਆਂ ਵਿੱਚ, ਸੀਈਆਈ ਪ੍ਰਮਾਣੀਕਰਣ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਫੈਸਲਾ ਪ੍ਰਕਿਰਿਆ ਵਿੱਚ ਹੋਣ ਵਾਲੀ ਦੇਰੀ ਨੂੰ ਘਟਾਏਗਾ, ਪਾਰਦਰਸ਼ਤਾ ਵਧਾਏਗਾ ਅਤੇ ਕੁਨੈਕਸ਼ਨ ਜਲਦ ਜਾਰੀ ਕਰਨ ਦੇ ਸਮੱਰਥ ਬਣਾਏਗਾ।ਬਿਜਲੀ ਮੰਤਰੀ ਨੇ ਕਿਹਾ ਕਿ ਬਿਨੈਕਾਰ/ਖਪਤਕਾਰ ਵੱਲੋਂ ਨਵਾਂ ਕੁਨੈਕਸ਼ਨ/ਵਾਧੂ ਲੋਡ/ਮੰਗ/ਨਾਮ ਬਦਲਣ ਆਦਿ ਲਈ ਲਾਇਸੰਸਸ਼ੁਦਾ ਬਿਜਲੀ ਠੇਕੇਦਾਰ ਰਾਹੀਂ ਜਮ੍ਹਾਂ ਕਰਵਾਈ ਗਈ ਟੈਸਟ ਰਿਪੋਰਟ (ਜਿੱਥੇ ਵੀ ਲਾਗੂ ਹੋਵੇ) ਦੀ ਤਸਦੀਕ ਪੀਐੱਸਪੀਸੀਐੱਲ ਵੱਲੋਂ ਨਹੀਂ ਕੀਤੀ ਜਾਵੇਗੀ। Punjab Electricity News

Punjab Power Cut News: ਭਲਕੇ ਪੰਜਾਬ ਦੇ ਇਸ ਸ਼ਹਿਰ ’ਚ ਲੱਗੇਗਾ ਲੰਬਾ ਬਿਜ਼ਲੀ ਕੱਟ
Punjab Power Cut News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸਹਾਇਕ ਇੰਜੀਨੀਅਰ, ਅਰਬਨ ਸਬ-ਡਵੀਜ਼ਨ, ਨਵਾਂਸ਼ਹਿਰ ਨੇ ਪ੍ਰੈਸ ਨੂੰ ਦੱਸਿਆ ਕਿ 66 ਕੇਵੀ ਸਬ-ਸਟੇਸ਼ਨ, ਨਵਾਂਸ਼ਹਿਰ ਤੋਂ ਚੱਲਣ ਵਾਲੇ 11 ਕੇਵੀ ਬਰਨਾਲਾ ਗੇਟ ਫੀਡਰ, 11 ਕੇਵੀ ਸਿਵਲ ਹਸਪਤਾਲ ਫੀਡਰ ਤੇ 132 ਕੇਵੀ ਚੰਡੀਗੜ੍ਹ ਰੋਡ ਫੀਡਰ ਲਈ ਨਵੀਆਂ ਲਾਈਨਾਂ ਦੇ ਨਿਰਮਾਣ ਲਈ 26 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ ਸਿਵਲ ਹਸਪਤਾਲ, ਲਿਵਾਸਾ ਹਸਪਤਾਲ, ਨਿਊ ਕੋਰਟ ਕੰਪਲੈਕਸ, ਡੀਸੀ ਕੰਪਲੈਕਸ। Punjab Power Cut News

ਇਹ ਖਬਰ ਵੀ ਪੜ੍ਹੋ : Punjab Fire Accident: ਦੁੱਖਦਾਈ ਹਾਦਸਾ, ਪਿਤਾ-ਧੀ ਅੱਗ ’ਚ ਝੁਲਸੇ, ਘਰ ਦਾ ਸਮਾਨ ਸੜਿਆ

ਤਹਿਸੀਲ ਕੰਪਲੈਕਸ, ਸਿਵਲ ਸਰਜਨ ਕੰਪਲੈਕਸ, ਗੁਰੂ ਅੰਗਦ ਨਗਰ, ਸ਼ਿਵਾਲਿਕ ਐਨਕਲੇਵ, ਪ੍ਰਿੰਸ ਐਨਕਲੇਵ, ਰਣਜੀਤ ਨਗਰ, ਛੋਕਾਰਾ ਮੁਹੱਲਾ, ਮਹਿਲਾ ਕਲੋਨੀ, ਗੁਰੂ ਨਾਨਕ ਨਗਰ, ਜਲੰਧਰ ਕਲੋਨੀ, ਬਰਨਾਲਾ ਗੇਟ, ਸਬਜ਼ੀ ਮੰਡੀ, ਸਨਸਿਟੀ ਕਲੋਨੀ, ਰਣਜੀਤ ਨਗਰ, ਲਾਜਪਤ ਨਗਰ, ਲੱਖ ਦਾਤਾ ਪੀਰ ਗਲੀ, ਬੱਸ ਸਟੈਂਡ, ਚੰਡੀਗੜ੍ਹ ਚੌਕ, ਬਾਗ ਕਲੋਨੀ, ਗੜ੍ਹਸ਼ੰਕਰ ਰੋਡ, ਚੰਡੀਗੜ੍ਹ ਰੋਡ, ਕੁਲਮ ਰੋਡ ਤੇ ਇਨ੍ਹਾਂ ਫੀਡਰਾਂ ਵੱਲੋਂ ਸੇਵਾ ਪ੍ਰਾਪਤ ਖੇਤਰਾਂ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

Punjab Electricity News: ਅੱਜ ਸ਼ਹਿਰ ’ਚ ਲੱਗੇਗਾ ਲੰਬਾ ਬਿਜ਼ਲੀ ਕੱਟ, ਜਾਣੋ ਕਦੋਂ ਤੱਕ ਬੰਦ ਰਹੇਗੀ ਬਿਜ਼ਲੀ
Punjab Electricity News: ਮਾਨਸਾ (ਸੱਚ ਕਹੂੰ ਨਿਊਜ਼)। 66 ਕੇਵੀ ਤਿਕੋਨੀ ਗ੍ਰਿਡ ਮਾਨਸਾ ਤੋਂ ਚੱਲ ਰਹੇ 11 ਕੇਵੀ ਬਾਬਾ ਭਾਈ ਗੁਰਦਾਸ ਫੀਡਰ ਦੀ ਬਿਜ਼ਲੀ ਸਪਲਾਈ 4 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਹਾਸਲ ਹੋਏ ਵੇਰਵਿਆਂ ਮੁਤਾਬਕ ਇਸ ਨਾਲ ਗਰਿੱਡ ਕਾਲੋਨੀ, ਬਾਬਾ ਭਾਈ ਗੁਰਦਾਸ ਡੇਰਾ, ਮੂਸਾ ਚੂੰਗੀ, ਬਾਗ ਵਾਲਾ ਗੁਰਦੁਆਰਾ, ਪ੍ਰਕਾਸ਼ ਕਾਟਨ, ਕਬਰੋਂ ਵਾਲਾ ਰਸਤਾ, ਜੱਗਰ ਦੀ ਚੱਕੀ, ਗੰਗਾ ਆਇਲ ਮਿੱਲ, ਲਾਲ ਸਿੰਘ ਐਮਸੀ ਵਾਲੀ ਗਲੀ, ਬੂਗੀ ਵਿਲਾਇਤੀ ਵਾਲੀ ਗਲੀ ਆਦਿ ਖੇਤਰਾਂ ’ਚ ਬਿਜ਼ਲੀ ਦੀ ਸਪਲਾਈ ਜ਼ਰੂਰੀ ਮੁਰੰਮਤ ਕਰਕੇ ਬੰਦ ਰਹੇਗੀ। Punjab Electricity News

ਇਹ ਖਬਰ ਵੀ ਪੜ੍ਹੋ : Bhagwant Mann News: ਮੁੱਖ ਮੰਤਰੀ ਮਾਨ ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਦੇਣਗੇ ਵੱਡਾ ਤੋਹਫ਼ਾ!

ਇਸ ਤੋਂ ਇਲਾਵਾ ਵੀਆਈਪੀ ਫੀਡਰ ਤੋਂ ਚੱਲਣ ਵਾਲੇ ਖੇਤਰਾਂ ਦੀ ਬਿਜ਼ਲੀ ਸਪਲਾਈ 4 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਨਾਲ ਬਸ ਸਟੈਂਡ, ਕਚਹਿਰੀ ਰੋਡ, ਲਾਭ ਸਿੰਘ ਗਲੀ, ਗਲੀ ਨੰਬਰ 1,2,3,4, 33 ਫੁੱਟ ਰੋਡ, ਸੇਂਟ ਜ਼ੇਵੀਅਰ ਸਕੂਲ, ਟੀਚਰ ਕਾਲੋਨੀ, ਖੀਵਾ ਸਟਰੀਟ, ਕੇਸਰੀ ਵਕੀਲ ਵਾਲੀ ਗਲੀ, ਮਾਤਾ ਸੁੰਦਰੀ ਕਾਲਜ਼, ਦਸ਼ਮੇਸ਼ ਸਕੂਲ, ਮਿਟੀ 2 ਪੁਲਿਸ ਪੁਲਿਸ ਸਟੇਸ਼ਨ ਆਦਿ ਵਰਗੇ ਕੁੱਝ ਖੇਤਰਾਂ ’ਚ ਅੱਜ ਬਿਜ਼ਲੀ ਸਪਲਾਈ ਬੰਦ ਰਹੇਗੀ।

Punjab Electricity News: ਅੱਜ ਸ਼ਾਮ 6 ਵਜੇ ਤੱਕ ਲੱਗੇਗਾ ਬਿਜਲੀ ਕੱਟ, ਇਹ ਇਲਾਕੇ ਹੋਣਗੇ ਪ੍ਰਭਾਵਿਤ
Punjab Electricity News: ਲੁਧਿਆਣਾ (ਸੱਚ ਕਹੂੰ ਨਿਊਜ਼)। 220 ਕੇਵੀ ਐਸ/ਐਸ ਜਗਰਾਉਂ ਤੋਂ ਚੱਲਣ ਵਾਲੇ 11 ਕੇਵੀ ਫੀਡਰ ਦੇ ਸਿਟੀ ਫੀਡਰ-1 ਨੂੰ ਬਿਜਲੀ ਸਪਲਾਈ 26 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਮੁਅੱਤਲ ਰਹੇਗੀ। ਜਗਰਾਉਂ ਸ਼ਹਿਰ ਦੇ ਐਸਡੀਓ ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਜ਼ਰੂਰੀ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਦੇ ਕਾਰਨ, ਡਾ. ਹਰੀ ਸਿੰਘ ਰੋਡ, ਰਾਇਲ ਸਿਟੀ, ਸ਼ੇਰਪੁਰ ਰੋਡ, ਨਵੀਂ ਦਾਣਾ ਮੰਡੀ, ਸੁੰਦਰ ਨਗਰ, ਆਤਮ ਨਗਰ, ਕਰਨੈਲ ਗੇਟ, ਅਮਰ ਵਿਹਾਰ ਆਦਿ ਖੇਤਰਾਂ ਨੂੰ ਬਿਜਲੀ ਸਪਲਾਈ ਮੁਅੱਤਲ ਰਹੇਗੀ। Punjab Electricity News

ਇਹ ਖਬਰ ਵੀ ਪੜ੍ਹੋ : ਕਿਸਾਨਾਂ ਨੂੰ ‘ਡਬਲ’ ਰਾਹਤ! 74 ਕਰੋੜ ਦਾ ਪੈਕੇਜ ਤੇ 2 ਲੱਖ ਕੁਇੰਟਲ ਬੀਜ ਮੁਫਤ

ਪਾਵਰਕਾਮ ਦੇ ਸੁੰਦਰ ਨਗਰ ਡਿਵੀਜ਼ਨ ਅਧੀਨ ਆਉਂਦੇ ਚਵਾਨੀ ਮੁਹੱਲਾ ਦੇ ਪਾਵਰ ਸਟੇਸ਼ਨ ’ਤੇ ਤਾਇਨਾਤ ਐਸਡੀਓ ਸ਼ਿਵ ਕੁਮਾਰ ਨੇ ਦੱਸਿਆ ਕਿ ਖੇਤਰ ’ਚ ਹਾਈ-ਟੈਂਸ਼ਨ ਬਿਜਲੀ ਦੀਆਂ ਤਾਰਾਂ ਦੀ ਜ਼ਰੂਰੀ ਮੁਰੰਮਤ ਕਾਰਨ 26 ਸਤੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਠੱਪ ਰਹੇਗੀ। ਸੁਰੱਖਿਆ ਉਪਾਅ ਵਜੋਂ ਇਸ ਸਮੇਂ ਦੌਰਾਨ 11 ਕੇਵੀ ਥਾਪਰ ਨਗਰ ਫੀਡਰ ਬੰਦ ਰਹੇਗਾ।

Punjab Electricity News: ਪੰਜਾਬ ਦੇ ਇਨ੍ਹਾਂ ਇਲਾਕਿਆਂ ’ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, ਘੰਟਿਆਂ ਬੰਦ ਰਹੇਗੀ ਬਿਜਲੀ
ਜਲੰਧਰ (ਸੱਚ ਕਹੂੰ ਨਿਊਜ਼)। Punjab Electricity News: ਅੱਜ ਸ਼ਹਿਰ ਦੇ ਕਈ ਇਲਾਕਿਆਂ ’ਚ ਬਿਜਲੀ ਸਪਲਾਈ ਠੱਪ ਰਹੇਗੀ। ਪਾਵਰਕਾਮ ਵੱਲੋਂ ਚਿਲਡਰਨ ਪਾਰਕ ਵਿਖੇ ਸਥਿਤ 132 ਕੇਵੀ ਪਾਵਰਹਾਊਸ ਤੋਂ ਚੱਲਣ ਵਾਲੇ 11 ਕੇਵੀ ਨਿਊ ਜਵਾਹਰ ਨਗਰ ਫੀਡਰ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਬੰਧਤ ਖੇਤਰਾਂ ’ਚ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਕੱਟ ਦਿੱਤੀ ਜਾਵੇਗੀ। ਮੁਰੰਮਤ ਕੰਮ ਦੌਰਾਨ ਜਿਨ੍ਹਾਂ ਖੇਤਰਾਂ ’ਚ ਬਿਜਲੀ ਸਪਲਾਈ ਠੱਪ ਰਹੇਗੀ।

ਇਹ ਖਬਰ ਵੀ ਪੜ੍ਹੋ : 2000 ਰੁਪਏ ਖਾਤਿਆਂ ਵਿੱਚ ਭੇਜ ਰਹੀ ਸਰਕਾਰ, ਇਸ ਦਿਨ ਹੋਣਗੇ ਜਾਰੀ, ਆਉਣ ਵਾਲਾ ਐ SMS, ਕਰੋ ਚੈੱਕ

ਉਨ੍ਹਾਂ ’ਚ ਬਤਰਦਾਸ ਕਲੋਨੀ, ਨਿਊ ਜਵਾਹਰ ਨਗਰ, ਰੇਡੀਓ ਕਲੋਨੀ, ਗਾਰਡਨ ਕਲੋਨੀ, ਗੁਰੂ ਗੋਬਿੰਦ ਸਿੰਘ ਸਟੇਡੀਅਮ, ਮਹਾਂਵੀਰ ਮਾਰਗ, ਏਪੀਜੇ ਸਕੂਲ ਤੇ ਕਾਲਜ ਰੋਡ, ਗੁਰੂ ਨਾਨਕ ਮਿਸ਼ਨ ਚੌਕ ਤੇ ਆਲੇ-ਦੁਆਲੇ ਦੇ ਖੇਤਰ ਸ਼ਾਮਲ ਹਨ। ਪਾਵਰਕਾਮ ਦੇ ਅਧਿਕਾਰੀਆਂ ਨੇ ਖਪਤਕਾਰਾਂ ਨੂੰ ਬਿਜਲੀ ਕੱਟ ਨੂੰ ਧਿਆਨ ’ਚ ਰੱਖਦੇ ਹੋਏ ਆਪਣੇ ਰੋਜ਼ਾਨਾ ਦੇ ਕੰਮ ਦੀ ਪਹਿਲਾਂ ਤੋਂ ਯੋਜਨਾ ਬਣਾਉਣ ਦੀ ਬੇਨਤੀ ਕੀਤੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ। Punjab Electricity News