Patiala Police News - Sach Kahoon Punjabi

Patiala Police News: ਪੁਲਿਸ ਨੇ 4 ਮੈਬਰਾਂ ਨੂੰ 15 ਪਿਸਟਲਾਂ ਸਮੇਤ ਕੀਤਾ ਕਾਬੂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੁਲਿਸ ਨੇ ਅੰਤਰਰਾਜੀ ਅਸਲਾ ਤਸਕਰੀ ਗਿਰੋਹ ਦੇ 4 ਮੈਬਰਾਂ ਨੂੰ 15 ਪਿਸਟਲਾਂ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਗਿਰੋਹ ਮੱਧ ਪ੍ਰਦੇਸ਼ ਤੋਂ ਬੱਸਾਂ ਜਾ ਟਰੇਨ ਰਾਹੀਂ ਸਸਤਾ ਅਸਲਾ ਲਿਆ ਕੇ ਇੱਥੇ ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਨੂੰ ਮਹਿੰਗੇ ਭਾਅ ਤੇ ਵੇਚ ਕੇ ਮੁਨਾਫ਼ਾ ਕਮਾਉਂਦੇ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀ.ਆਈ.ਏ ਪਟਿਆਲਾ, ਇੰਸਪੈਕਟਰ ਕ੍ਰਿਪਾਲ ਸਿੰਘ ਮੋਹੀ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਦੀ ਟੀਮ ਵੱਲੋਂ ਸਾਝੇ ਅਪਰੇਸਨ ਦੌਰਾਨ ਮੱਧ ਪ੍ਰਦੇਸ ਇੰਦੋਰ ਦੇ ਅੰਦਰੂਨੀ ਖੇਤਰਾਂ ਵਿੱਚੋ ਨਜਾਇਜ ਤੌਰ ਤੇ ਬਣੇ ਹੋਏ ਅਸਲਾ ਕਾਰਖਾਨਿਆਂ ਵਿੱਚੋਂ ਤਿਆਰ ਹੋਏ ਅਸਲੇ ਨੂੰ ਇੱਥੇ ਲਿਆ ਕੇ ਵੇਚਦੇ ਸਨ।

Read Also : ਭਾਜਪਾ ਨੂੰ ਮਿਲਿਆ ਹੁੰਗਾਰਾ, ਕਈ ਪ੍ਰਮੁੱਖ ਸ਼ਖਸ਼ੀਅਤਾਂ ਭਾਜਪਾ ’ਚ ਸ਼ਾਮਲ

ਇਨ੍ਹਾਂ 4 ਮੈਬਰਾਂ ਨੂੰ 15 ਪਿਸਟਲਾਂ ਸਮੇਤ 30 ਰੋਦਾ ਭਾਰੀ ਮਾਤਰਾ ਵਿੱਚ ਅਸਲਾ ਐਮੋਨੀਸਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਕਾਬੂ ਕੀਤੇ ਵਿਅਕਤੀਆਂ ਵਿੱਚ ਵਿਸਾਲ ਵਾਸੀ ਪਿੰਡ ਗੜਦੀਵਾਲ ਜ਼ਿਲ੍ਹਾ ਹੁਸਿਆਰਪੁਰ,  ਸੁਭਾਸ ਜ਼ਿਲ੍ਹਾ ਬਰੇਲੀ ਯੂਪੀ, ਜਿੰਦਰ ਉਰਫ ਸਾਗਰ ਵਾਸੀ ਪਿੰਡ ਟੱਲਾ ਜ਼ਿਲ੍ਹਾ ਹੁਸਿਆਰਪੁਰ, ਬਾਦਲ ਕੁਮਾਰ ਵਾਸੀ ਭਾਰਗਵ ਕੈਪ ਥਾਣਾ ਰਾਮਾ ਮੰਡੀ ਜਿਲ੍ਹਾ ਜਲੰਧਰ ਨੂੰ ਨੈਸਨਲ ਹਾਈਵੇ ਦਿੱਲੀ—ਜਲੰਧਰ ਜੀਟੀ ਰੋਡ ਨੇੜੇ ਬਸੰਤਪੁਰਾ ਤੋ ਗ੍ਰਿਫਤਾਰ ਕੀਤਾ ਗਿਆ ਹੈ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਸਾਰਿਆਂ ਦੀ ਉਮਰ 20-21 ਸਾਲ ਦੀ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਨੌਜਵਾਨ ਫਲਿਪ ਕਾਰਡ ਆਦਿ ਡਿਲਵਰੀ ਸਿਸਟਮ ਵਿੱਚ ਨੋਕਰੀ ਕਰਦੇ ਸਨ ਪ੍ਰੰਤੂ ਪੈਸੇ ਦੀ ਲਾਲਸਾ ਨੇ ਇਨ੍ਹਾਂ ਨੂੰ ਹਥਿਆਰ ਸਮੱਗਲਿੰਗ ਦੇ ਮੁਨਾਫੇ ਵਾਲੇ ਵਪਾਰ ਵਿੱਚ ਖਿੱਚ ਲਿਆ ਕਿਉਕਿ ਉਕਤਾਨ ਵਿਅਕਤੀ ਫਲਿਪ ਕਾਰਡ ਆਦਿ ਯੂਨੀਫਾਰਮ ਪਹਿਨਕਰ ਬੱਸ ਅਤੇ ਰੇਲਵੇ ਸਾਧਨਾਂ ਵਿੱਚ ਸਫਰ ਕਰਦੇ ਸਨ ਤਾਂ ਕਿ ਕੋਈ ਉਨ੍ਹਾਂ ਤੇ ਸੱਕ ਨਾ ਕਰੇ।

ਹਥਿਆਰਾਂ ਦੀ ਪੈਕਿੰਗ ਵੀ ਇਨ੍ਹਾਂ ਵੱਲੋਂ ਫਲਿਪ ਕਾਰਡ ਆਦਿ ਪੁਰਾਣੇ ਡੱਬਿਆ ਵਿੱਚ ਕੀਤੀ ਜਾਂਦੀ ਸੀ। ਇਸ ਗਿਰੋਹ ਦੇ ਮੈਬਰ ਗੈਗਸਟਰ ਸੋਨੂੰ ਖੱਤਰੀ ਗਿਰੋਹ ਦੇ ਸੰਪਰਕ ਵਿੱਚ ਸਨ। ਗ੍ਰਿਫਤਾਰ ਕੀਤੇ ਮੁਲਜ਼ਮਾਂ ਪਾਸੋਂ ਬਰਾਮਦ ਹੋਏ ਹਥਿਆਰਾਂ ਬਾਰੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਇਸ ਗਿਰੋਹ ਤੇ ਜ਼ਿਲ੍ਹਾ ਹੁਸਿਆਰਪੁਰ ਵਿਖੇ ਲੋਕਲ ਲੈਵਲ ਦੀ ਗੈਗਵਾਰ ਦੇ ਲੜਾਈ ਝਗੜੇ ਸਬੰਧੀ ਮਾਮਲੇ ਦਰਜ਼ ਹਨ।  ਇਸ ਮੌਕੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।

Patiala Police News: ਪਟਿਆਲਾ ’ਚ ਪ੍ਰਸ਼ਾਸਨ ਦੀ ਵੱਡੀ ਕਾਰਵਾਈ, ਮੁਹਿੰਮ ਹੋਈ ਸ਼ੁਰੂ, ਬੱਚਿਆਂ ਦੀ ਸੁਰੱਖਿਆ ਦਾ ਮੁੱਦਾ
Patiala Police News: ਜ਼ਿਲ੍ਹੇ ਭਰ ’ਚ ਛਾਪੇਮਾਰੀ ਲਈ ਦਿੱਤੇ ਆਦੇਸ਼, ਵੱਖ-ਵੱਖ ਨੋਡਲ ਅਫ਼ਸਰ ਲਾਏ

ਸ਼ੱਕ ਪੈਣ ’ਤੇ ਡੀਐੱਨਏ ਟੈਸਟ ਵੀ ਕਰਵਾਇਆ ਜਾਵੇਗਾ, ਸਾਰੇ ਪ੍ਰਬੰਧ ਮੁਕੰਮਲ | Patiala Police News

Patiala Police News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਜ਼ਿਲ੍ਹੇ ਅੰਦਰ ਭੀਖ ਮੰਗਣ ਵਾਲਿਆ ਦੇ ਡੀਐੱਨਏ ਟੈਸਟ ਕਰਵਾਉਣ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਆਖਰ ਜਾਗਿਆ ਹੈ। ਪਟਿਆਲਾ ਦੀ ਡਿਪਟੀ ਕਮਿਸ਼ਨਰ ਵੱਲੋਂ ਅੱਜ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਇੱਧਰ ਅੱਜ ਪਟਿਆਲਾ ਅੰਦਰੋਂ ਭੀਖ ਮੰਗਦੇ 19 ਬੱਚਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਚਾਉਣ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਸੂਬੇ ਨੂੰ ਭੀਖ ਮੁਕਤ ਕਰਨ ਸਮੇਤ ਭੀਖ ਮੰਗਦੇ ਬੱਚਿਆਂ ਦੇ ਡੀਐੱਨਏ ਟੈਸਟ ਕਰਵਾਉਣ ਸਬੰਧੀ ਪ੍ਰੋਜੈਕਟ ਜੀਵਨਜੋਤ ਸਬੰਧੀ ਮੁਹਿੰਮ ਆਰੰਭੀ ਗਈ ਹੈ।

ਪਟਿਆਲਾ ਜ਼ਿਲ੍ਹੇ ਅੰਦਰੋਂ ਅੱਜ ਇਸ ਮੁਹਿੰਮ ਦਾ ਵੀ ਅਗਾਜ਼ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਤੇ ਟਾਸਕ ਫੋਰਸ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚੋਂ ਵੱਖ-ਵੱਖ ਥਾਵਾਂ ’ਤੇ ਭੀਖ ਮੰਗਦੇ 19 ਬੱਚੇ ਬਚਾਏ ਗਏ ਹਨ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਬੱਚਿਆਂ ਦੀ ਤਸਕਰੀ ਨੂੰ ਰੋਕਣ ਲਈ ਭੀਖ ਮੰਗਦੇ ਫੜੇ ਗਏ ਸ਼ੱਕੀ ਬੱਚਿਆਂ ਦੇ ਡੀਐੱਨਏ ਟੈਸਟ ਕਰਵਾਉਣ ਸਮੇਤ ਬਾਲ ਮਜ਼ਦੂਰੀ ਰੋਕਣ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ। Patiala Police News

Read Also : Punjab News Today: ਅੱਜ ਪੰਜਾਬ ਲਈ ਹੋਣ ਜਾ ਰਹੇ ਨੇ ਵੱਡੇ ਐਲਾਨ, ਚੰਡੀਗੜ੍ਹ ਤੋਂ ਆਇਆ ਸੱਦਾ, ਜਾਣੋ ਕੀ ਹੈ ਏਜੰਡਾ

ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੇ ਵੱਖ-ਵੱਖ ਚੌਂਕਾਂ ਸਮੇਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੇ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਸਮੇਤ ਹੋਰ ਬਾਜ਼ਾਰਾਂ ਤੇ ਸੰਭਾਵਤ ਥਾਵਾਂ ’ਤੇ ਵਿਸ਼ੇਸ਼ ਚੈਕਿੰਗ ਕੀਤੀ ਜਾਵੇ ਅਤੇ ਬਾਲ ਭਿੱਖਿਆ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੱਚੇ ਤਸਕਰੀ ਦਾ ਸੌਖਾ ਨਿਸ਼ਾਨਾ ਹੁੰਦੇ ਹਨ, ਇਸ ਲਈ ਬਾਲ ਤਸਕਰੀ ਦੇ ਨੈਟਵਰਕ ਨੂੰ ਤੋੜਨ ਲਈ ਬਾਲ ਭਿੱਖਿਆ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

Patiala Police News

ਉਨ੍ਹਾਂ ਦੱਸਿਆ ਕਿ ਅਜਿਹਾ ਕਰਨਾ ਬਾਲ ਅਧਿਕਾਰਾਂ ਦੇ ਵੀ ਖ਼ਿਲਾਫ਼ ਹੈ, ਜਿਸ ਲਈ ਭੀਖ ਮੰਗਦੇ ਬੱਚਿਆਂ ਦੇ ਅਸਲ ਮਾਪਿਆਂ ਦੀ ਪਛਾਣ ਕਰਨ ਲਈ ਇਨ੍ਹਾਂ ਬੱਚਿਆਂ ਤੇ ਇਨ੍ਹਾਂ ਦੇ ਨਾਲ ਵਾਲੇ ਵਿਅਕਤੀ ਦੇ ਡੀਐੱਨਏ ਟੈਸਟ ਲਈ ਏਡੀਸੀ (ਜ) ਨੂੰ ਨੋਡਲ ਅਫ਼ਸਰ ਲਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਭੀਖ ਮੰਗਣ ਲਈ ਮਜ਼ਬੂਰ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ ਅਤੇ ਅਜਿਹੇ ਅਨਸਰਾਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।

‘ਆਮ ਲੋਕ ਵੀ ਦੇਣ ਇਸ ਮੁਹਿੰਮ ਵਿੱਚ ਸਹਿਯੋਗ’

ਡੀਸੀ ਵੱਲੋਂ ਜ਼ਿਲ੍ਹੇ ਨੂੰ ਬਾਲ ਭਿੱਖਿਆ ਤੋਂ ਮੁਕਤ ਕਰਨ ਲਈ ਆਮ ਲੋਕਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਗਈ ਹੈ। ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਕਿਸੇ ਵੀ ਬੱਚੇ ਨੂੰ ਭੀਖ ਨਾ ਦੇਣ, ਸਗੋਂ ਜੇਕਰ ਕਿਤੇ ਅਜਿਹੇ ਬੱਚੇ ਭੀਖ ਮੰਗਦੇ ਨਜ਼ਰ ਆਉਣ ਤਾਂ ਚਾਈਲਡ ਹੈਲਪ ਲਾਈਨ 1098 ’ਤੇ ਸੂਚਨਾ ਦਿੱਤੀ ਜਾਵੇ ਤਾਂ ਕਿ ਅਜਿਹੇ ਬੱਚਿਆਂ ਨੂੰ ਤੁਰੰਤ ਸੁਰੱਖਿਆ, ਸੰਭਾਲ ਅਤੇ ਸੁਚੱਜਾ ਭਵਿੱਖ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾਣ।

ਭੀਖ ਮੰਗਣ ਵਾਲੇ ਹੋਣ ਲੱਗੇ ਗਾਇਬ

ਭੀਖ ਮੰਗਦੇ ਬੱਚਿਆਂ ਨੂੰ ਰੈਸਕਿਊ ਕਰਨ ਦੀ ਚੱਲੀ ਮੁਹਿੰਮ ਤਹਿਤ ਪਟਿਆਲਾ ਸ਼ਹਿਰ ਅੰਦਰ ਭੀਖ ਮੰਗਦੇ ਭਿਖਾਰੀਆਂ ਵੱਲੋਂ ਵੀ ਦੜ੍ਹ ਵੱਟ ਲਈ ਗਈ ਹੈ। ਅੱਜ ਜਦੋਂ ਵੱਖ-ਵੱਖ ਚੌਂਕਾਂ ਵਿੱਚ ਦੇਖਿਆ ਗਿਆ ਤਾਂ ਬੱਚੇ ਜਾਂ ਮੰਗਤੇ ਦਿਖਾਈ ਨਾ ਦਿੱਤੇ। ਇਸ ਮੁਹਿੰਮ ਦਾ ਭਿਖਾਰੀਆਂ ਦੇ ਸਰਗਣਿਆਂ ਨੂੰ ਵੀ ਪਤਾ ਚੱਲ ਚੁੱਕਾ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ਆਪਣਾ ਇਹ ਕੰਮ ਫਿਲਹਾਲ ਠੰਢੇ ਬਸਤੇ ਪਾ ਦਿੱਤਾ ਹੈ। ਛੋਟੀ ਬਾਰਾਂਦਰੀ ਵਿਖੇ ਛੋਟੇ ਬੱਚੇ ਮੰਗਦੇ ਜਾਂ ਪੈੱਨ ਵੇਚਦੇ ਆਮ ਦੇਖੇ ਜਾਂਦੇ ਸਨ, ਪਰ ਅੱਜ ਇੱਥੇ ਕੋਈ ਨਜ਼ਰ ਨਹੀਂ ਆਇਆ।