Punjab National Highway - Sach Kahoon Punjabi

ਡਿਪਟੀ ਕਮਿਸ਼ਨਰ ਨੇ ਖੁਦ ਦੌਰਾ ਕਰਕੇ ਨੈਸ਼ਨਲ ਹਾਈਵੇ ਤੇ ਲਿੰਕ ਸੜਕਾਂ ਦਾ ਕੀਤਾ ਨਿਰੀਖਣ
(ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਅੱਜ ਨੈਸ਼ਨਲ ਹਾਈਵੇ ਅਤੇ ਜ਼ਿਲ੍ਹੇ ਦੀਆਂ ਹੋਰਨਾਂ ਅਹਿਮ ਲਿੰਕ ਸੜਕਾਂ ਦੀ ਚੱਲ ਰਹੀ ਮੁਰੰਮਤ ਪ੍ਰਕਿਰਿਆ ਦਾ ਖੁਦ ਦੌਰਾ ਕਰਕੇ ਨਿਰੀਖਣ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਪੰਜਾਬ ਸਰਕਾਰ ਵੱਲੋਂ ਵਿਆਪਕ ਪੱਧਰ ’ਤੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਸਹਾਦਤ ਯਾਤਰਾ ਦੀ ਆਮਦ ਅਤੇ ਠਹਿਰ ਫਤਹਿਗੜ੍ਹ ਸਾਹਿਬ ਵਿਖੇ ਵੀ ਹੋਵੇਗੀ ਅਤੇ ਇਸ ਲਈ ਸਮਾਂ ਰਹਿੰਦਿਆਂ ਸਮੂਹ ਸੜਕਾਂ ਨੂੰ ਦਰੁਸਤ ਕੀਤਾ ਜਾਣਾ ਸਮੇਂ ਦੀ ਅਹਿਮ ਲੋੜ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਦਸੰਬਰ ਦੌਰਾਨ ਸ਼ਹੀਦੀ ਸਭਾ ਦੇ ਮੱਦੇਨਜ਼ਰ ਦੇਸ਼-ਵਿਦੇਸ਼ਾਂ ਤੋਂ ਨਤਮਸਤਕ ਹੋਣ ਲਈ ਪੁੱਜਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਆਮਦ ਦੇ ਮੱਦੇਨਜ਼ਰ ਵੀ ਸੜਕਾਂ, ਰੌਸ਼ਨੀ ਦਾ ਪ੍ਰਬੰਧ, ਬਿਜਲੀ ਦੀਆਂ ਤਾਰਾਂ ਨੂੰ ਦਰੁਸਤ ਕਰਨ ਦੀ ਵਿਵਸਥਾ, ਸੀਵਰੇਜ ਪ੍ਰਬੰਧਾਂ, ਸਹਿਰ ਦੀ ਸਾਫ ਸਫਾਈ, ਪਖਾਨਿਆਂ ਦੀ ਸਫਾਈ ਆਦਿ ਦੇ ਸਮੁੱਚੇ ਪ੍ਰਬੰਧ ਤੇਜੀ ਨਾਲ ਨੇਪਰੇ ਚੜ੍ਹਾਉਣ ਨੂੰ ਯਕੀਨੀ ਬਣਾਇਆ ਜਾਵੇ।

ਡਿਪਟੀ ਕਮਿਸਨਰ ਵੱਲੋਂ ਅੱਜ ਐਸਡੀਐਮ ਅਰਵਿੰਦ ਕੁਮਾਰ ਗੁਪਤਾ, ਐਸਡੀਐਮ ਅਮਲੋਹ ਚੇਤਨ ਬੰਗੜ, ਮੁੱਖ ਮੰਤਰੀ ਫੀਲਡ ਅਫਸਰ ਸੰਕਰ ਸ਼ਰਮਾ, ਕਾਰਜਕਾਰੀ ਏਜੰਸੀਆਂ ਦੇ ਐਕਸੀਅਨਾਂ, ਪੀਏ ਰਣਧੀਰ ਸਿੰਘ ਤੇ ਹੋਰ ਅਧਿਕਾਰੀਆਂ ਸਮੇਤ ਖੁਦ ਨੈਸਨਲ ਹਾਈਵੇ ਅਤੇ ਲਿੰਕ ਸੜਕਾਂ ਦਾ ਨਿਰੀਖਣ ਕੀਤਾ ਅਤੇ ਕਮੀਆਂ ਨੂੰ ਫੌਰੀ ਆਧਾਰ ’ਤੇ ਦੂਰ ਕੀਤੇ ਜਾਣ ਦੇ ਆਦੇਸ਼ ਦਿੱਤੇ।

ਇਹ ਵੀ ਪੜ੍ਹੋ: Punjab Government News: ਪੰਜਾਬ ਸਰਕਾਰ 13 ਅਕਤੂਬਰ ਨੂੰ ਲਵੇਗੀ ਅਹਿਮ ਫ਼ੈਸਲੇ, ਪੱਤਰ ਜਾਰੀ ਕਰਕੇ ਦਿੱਤੀ ਜਾਣਕਾਰੀ

ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਸਮੂਹ ਕਾਰਜਕਾਰੀ ਏਜੰਸੀਆਂ ਦੇ ਐਕਸੀਅਨਾਂ ਤੇ ਐਸਡੀਓਜ ਨੂੰ ਹਦਾਇਤ ਕੀਤੀ ਹੈ ਕਿ ਸੰਗਤ ਦੀ ਸੁਖਾਵੀਂ ਆਮਦ ਤੇ ਹੋਰ ਪ੍ਰਬੰਧਾਂ ਨੂੰ ਸਮੇਂ ਸਿਰ ਯਕੀਨੀ ਬਣਾਉਣ ਵਿੱਚ ਕੋਈ ਢਿੱਲਮਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਉਪ ਮੰਡਲ ਮੈਜਿਸਟਰੇਟ ਨੂੰ ਕਿਹਾ ਕਿ ਉਹ ਸਮੇਂ ਸਮੇਂ ‘ਤੇ ਸੜਕਾਂ ਦੇ ਨਿਰਮਾਣ ਤੇ ਮੁਰੰਮਤ ਪ੍ਰਕਿਰਿਆ ਦੀ ਨਿਗਰਾਨੀ ਕਰਦੇ ਰਹਿਣ ਤਾਂ ਜੋ ਕਮੀਆਂ ਨੂੰ ਨਾਲੋ ਨਾਲ ਦੂਰ ਕਰਵਾਇਆ ਜਾ ਸਕੇ। ਡਿਪਟੀ ਕਮਿਸ਼ਨਰ ਵੱਲੋਂ ਕੀਤੇ ਨਿਰੀਖਣ ਦੌਰਾਨ ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ, ਨੈਸਨਲ ਹਾਈਵੇ, ਨਗਰ ਕੌਂਸਲ, ਜਲ ਸਪਲਾਈ ਤੇ ਸੀਵਰੇਜ਼ ਬੋਰਡ, ਜਲ ਸਪਲਾਈ ਤੇ ਸੈਨੀਟੇਸਨ, ਪੀਐਸਪੀਸੀਐਲ ਦੇ ਅਧਿਕਾਰੀ ਵੀ ਮੌਜੂਦ ਸਨ।

Punjab National Highway: ਖੁਸ਼ਖਬਰੀ! ਬਨਣ ਜਾ ਰਹੇ ਨੇ 3 ਨਵੇਂ ਹਾਈਵੇਅ, ਪੰਜਾਬ ’ਚ ਵਧਣਗੇ ਜ਼ਮੀਨਾਂ ਦੇ ਭਾਅ
Punjab National Highway: ਚੰਡੀਗੜ੍ਹ। ਹਰਿਆਣਾ ਦੇ ਨਾਲ ਲੱਗਦੇ ਪੰਜਾਬ ਵਿੱਚ ਜਲਦੀ ਹੀ ਤਿੰਨ ਨਵੇਂ ਹਾਈਵੇ ਬਣਨ ਜਾ ਰਹੇ ਹਨ। ਇਹ 3 ਨਵੇਂ ਹਾਈਵੇ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਬਣਾਏ ਜਾ ਰਹੇ ਹਨ। ਇਹ ਹਾਈਵੇ ਪਾਣੀਪਤ ਤੋਂ ਡੱਬਵਾਲੀ ਹਾਈਵੇਅ, ਹਿਸਾਰ ਤੋਂ ਰੇਵਾੜੀ ਹਾਈਵੇਅ ਅਤੇ ਅੰਬਾਲਾ ਤੋਂ ਦਿੱਲੀ ਹਾਈਵੇਅ ਵਿਚਕਾਰ ਬਣਾਏ ਜਾ ਰਹੇ ਹਨ। ਕੇਂਦਰ ਨੇ ਇਨ੍ਹਾਂ ਤਿੰਨਾਂ ਰਾਸ਼ਟਰੀ ਰਾਜਮਾਰਗਾਂ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਜੀ.ਟੀ ਰੋਡ ’ਤੇ ਆਵਾਜਾਈ ਦਾ ਬੋਝ ਵੀ ਘਟੇਗਾ।

Read Also : School Closed: ਹੁਣ ਇਸ ਦਿਨ ਤੱਕ ਹੋਰ ਬੰਦ ਰਹਿਣਗੇ ਸਕੂਲ, ਸਰਕਾਰ ਵੱਲੋਂ ਆਦੇਸ਼ ਜਾਰੀ

ਇਸ ਦੌਰਾਨ ਇਕ ਖਾਸ ਗੱਲ ਇਹ ਸਾਹਮਣੇ ਆਈ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਲੱਗਦੇ ਪੰਜਾਬ ਦੇ ਕਈ ਇਲਾਕਿਆਂ ਵਿਚ ਜ਼ਮੀਨਾਂ ਦੇ ਰੇਟ ਵੀ ਅਸਮਾਨ ਨੂੰ ਛੂਹ ਸਕਦੇ ਹਨ। ਜ਼ਮੀਨ ਦੇ ਰੇਟ ਵਧਣ ਨਾਲ ਕਈਆਂ ਨੂੰ ਫਾਇਦਾ ਹੋਵੇਗਾ। ਜ਼ਿਕਰਯੋਗ ਹੈ ਕਿ ਅੰਬਾਲਾ ਅਤੇ ਦਿੱਲੀ ਵਿਚਕਾਰ ਨਵੇਂ ਯਮੁਨਾ ਹਾਈਵੇਅ ਦੇ ਬਣਨ ਨਾਲ ਚੰਡੀਗੜ੍ਹ ਅਤੇ ਦਿੱਲੀ ਦਰਮਿਆਨ ਦੀ ਦੂਰੀ 2 ਤੋਂ ਢਾਈ ਘੰਟੇ ਤੱਕ ਘੱਟ ਜਾਵੇਗੀ। ਨਵੇਂ ਹਾਈਵੇ ਦੀ ਵਰਤੋਂ ਦਿੱਲੀ ਅਤੇ ਹਰਿਆਣਾ, ਚੰਡੀਗੜ੍ਹ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦਰਮਿਆਨ ਆਵਾਜਾਈ ਲਈ ਕੀਤੀ ਜਾਵੇਗੀ। Punjab National Highway

ਨਵੀਂ ਦਿੱਲੀ ਤੋਂ ਅੰਬਾਲਾ ਤੱਕ ਇੱਕ ਨਵਾਂ ਹਾਈਵੇਅ ਬਣਾਇਆ ਜਾਵੇਗਾ, ਜੋ ਐਕਸਪ੍ਰੈਸ ਵੇਅ ਰਾਹੀਂ ਪੰਚਕੂਲਾ ਤੋਂ ਯਮੁਨਾਨਗਰ ਤੱਕ ਜੁੜ ਜਾਵੇਗਾ। ਪਾਣੀਪਤ ਤੋਂ ਚੌਟਾਲਾ ਪਿੰਡ ਤੱਕ ਇੱਕ ਨਵਾਂ ਗ੍ਰੀਨ ਫੀਲਡ ਐਕਸਪ੍ਰੈਸਵੇਅ ਬਣਾਇਆ ਜਾਵੇਗਾ। ਇਹ ਬੀਕਾਨੇਰ ਤੋਂ ਮੇਰਠ ਤੱਕ ਸਿੱਧੀ ਸੰਪਰਕ ਪ੍ਰਦਾਨ ਕਰੇਗਾ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਇਨ੍ਹਾਂ ਕੌਮੀ ਮਾਰਗਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਿਪੋਰਟ ਮਨਜ਼ੂਰ ਹੁੰਦੇ ਹੀ ਟੈਂਡਰ ਜਾਰੀ ਕਰਕੇ ਹਾਈਵੇਅ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਡੀਪੀਆਰ ਤਿਆਰ ਕਰਨਾ ਸ਼ੁਰੂ ਕਰ ਦੇਣਗੇ। Punjab National Highway