Perth Test - Sach Kahoon Punjabi

Perth Test Pitch Rating: ਆਖਰ ਭਾਰਤੀ ਪਿੱਚਾਂ ਕਿਉਂ ਹਨ ਸੰਤੁਸ਼ਟੀਜਨਕ, ਪਰਥ ਸਟੇਡੀਅਮ ਦੀ ਪਿੱਚ ਨੂੰ ਮਿਲਿਆ ਬਹੁਤ ਵਧੀਆ ਦਰਜ਼ਾ, ਜਾਣੋ ਕਿਉਂ
ਪਰਥ ਟੈਸਟ ਮੈਚ ਹੋਇਆ ਸੀ 2 ਦਿਨਾਂ ’ਚ ਖਤਮ

ਦੋ ਦਿਨਾਂ ’ਚ ਖਤਮ ਹੋ ਗਿਆ ਸੀ ਪਹਿਲਾ ਮੁਕਾਬਲਾ

Perth Test Pitch Rating: ਸਪੋਰਟਸ ਡੈਸਕ। ਹਾਲ ਹੀ ਦੇ ਦਿਨਾਂ ’ਚ ਟੈਸਟ ਕ੍ਰਿਕੇਟ ਪਿੱਚਾਂ ’ਤੇ ਬਹਿਸ ਤੇਜ਼ ਹੋ ਗਈ ਹੈ। ਇਸ ਦੌਰਾਨ, ਅੰਤਰਰਾਸ਼ਟਰੀ ਕ੍ਰਿਕੇਟ ਕੌਂਸਲ (ਆਈਸੀਸੀ) ਨੇ ਇੱਕ ਵੱਡਾ ਫੈਸਲਾ ਲਿਆ ਹੈ, ਜਿਸ ’ਚ ਪਰਥ ਸਟੇਡੀਅਮ ’ਚ ਖੇਡੇ ਗਏ ਦੋ-ਰੋਜ਼ਾ ਐਸ਼ੇਜ਼ ਟੈਸਟ ਦੀ ਪਿੱਚ ਨੂੰ ‘ਬਹੁਤ ਵਧੀਆ’ ਦੀ ਆਪਣੀ ਸਭ ਤੋਂ ਉੱਚੀ ਰੇਟਿੰਗ ਦਿੱਤੀ ਗਈ ਹੈ। ਦੂਜੇ ਪਾਸੇ, ਭਾਰਤ ’ਚ ਹਾਲ ਹੀ ’ਚ ਹੋਈ ਟੈਸਟ ਲੜੀ ਦੀਆਂ ਪਿੱਚਾਂ ਨੂੰ ਸਿਰਫ਼ ‘ਸੰਤੁਸ਼ਟੀਜਨਕ’ ਦਰਜਾ ਦਿੱਤਾ ਗਿਆ ਹੈ। ਇਸ ਨਾਲ ਇਹ ਸਵਾਲ ਉੱਠਦਾ ਹੈ ਕਿ ਕੀ ਆਈਸੀਸੀ ਦੀ ਰੇਟਿੰਗ ਪ੍ਰਣਾਲੀ ’ਚ ਕੋਈ ਅੰਤਰ ਹੈ।

ਇਹ ਖਬਰ ਵੀ ਪੜ੍ਹੋ : India Commonwealth Games 2030: ਭਾਰਤ ਨੂੰ 15 ਸਾਲਾਂ ਬਾਅਦ ਮਿਲੀ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ

ਦੋ ਦਿਨਾਂ ’ਚ ਮੈਚ ਖਤਮ, ਫਿਰ ਵੀ ਆਈਸੀਸੀ ਨੇ ਕੀਤੀ ਤਾਰੀਫ

ਪਰਥ ’ਚ ਮੈਚ ਸਿਰਫ਼ 847 ਗੇਂਦਾਂ ’ਚ ਖਤਮ ਹੋ ਗਿਆ। ਇਹ ਅਸਟਰੇਲੀਆ ਦਾ ਦੂਜਾ ਸਭ ਤੋਂ ਛੋਟਾ ਮੈਚ ਸੀ ਤੇ 1888 ਤੋਂ ਬਾਅਦ ਐਸ਼ੇਜ਼ ਇਤਿਹਾਸ ’ਚ ਸਭ ਤੋਂ ਤੇਜ਼ ਸੀ। ਇਸ ਦੇ ਬਾਵਜੂਦ, ਮੈਚ ਰੈਫਰੀ ਰੰਜਨ ਮਦੁਗਲੇ ਨੇ ਕਿਹਾ ਕਿ ਪਿੱਚ ਬੱਲੇ ਤੇ ਗੇਂਦ ਵਿਚਕਾਰ ਇੱਕ ਸ਼ਾਨਦਾਰ ਸੰਤੁਲਨ ਪ੍ਰਦਾਨ ਕਰਦੀ ਹੈ। ਪਹਿਲੇ ਦਿਨ 19 ਵਿਕਟਾਂ ਡਿੱਗੀਆਂ, ਪਰ ਆਈਸੀਸੀ ਨੇ ਇਸ ਨੂੰ ਮਾੜਾ ਨਹੀਂ ਮੰਨਿਆ।

ਭਾਰਤੀ ਪਿੱਚਾਂ ਨੂੰ ਕਿਉਂ ਮਿਲਿਆ ‘ਸੰਤੁਸ਼ਟੀਜਨਕ’ ਦਰਜਾ?

ਇਸ ਦੌਰਾਨ, ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੇ ਭਾਰਤ ’ਚ ਵੈਸਟਇੰਡੀਜ਼ ਵਿਰੁੱਧ ਖੇਡੇ ਗਏ ਅਹਿਮਦਾਬਾਦ ਤੇ ਦਿੱਲੀ ਟੈਸਟਾਂ ਦੀਆਂ ਪਿੱਚਾਂ ਨੂੰ ‘ਸੰਤੁਸ਼ਟੀਜਨਕ’ ਦਰਜਾ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਇਹ ਮੈਚ ਤਿੰਨ ਤੋਂ ਪੰਜ ਦਿਨ ਚੱਲੇ, ਭਾਵ ਮੈਚ ਜਲਦੀ ਖਤਮ ਨਹੀਂ ਹੋਏ। ਫਿਰ ਵੀ, ਭਾਰਤ ਆਈਸੀਸੀ ਦੇ ਮੁਲਾਂਕਣ ’ਚ ਘੱਟ ਰਿਹਾ।

ਆਈਸੀਸੀ ਰੇਟਿੰਗ ਸਿਸਟਮ ਕੀ ਕਹਿੰਦਾ ਹੈ?

ਆਈਸੀਸੀ ਦੇ ਚਾਰ-ਪੱਧਰੀ ਰੇਟਿੰਗ ਸਕੇਲ ਦੇ ਅਨੁਸਾਰ

ਬਹੁਤ ਵਧੀਆ : ਇੱਕ ਪਿੱਚ ਜੋ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਨੂੰ ਬਰਾਬਰ ਮਦਦ ਕਰਦੀ ਹੈ।

ਚੰਗਾ : ਇੱਕ ਸੰਤੁਲਿਤ, ਪਰ ਥੋੜ੍ਹੀ ਜਿਹੀ ਇਕਪਾਸੜ ਪਿੱਚ।

ਸੰਤੁਸ਼ਟੀਜਨਕ : ਇੱਕ ਆਮ ਪਿੱਚ ਜਿਸ ’ਚ ਸੁਧਾਰ ਦੀ ਲੋੜ ਹੈ।

ਔਸਤ ਤੋਂ ਘੱਟ : ਇੱਕ ਪਿੱਚ ਜੋ ਮੈਚ ਨੂੰ ਨਕਾਰਾਤਮਕ ਤੌਰ ’ਤੇ ਪ੍ਰਭਾਵਿਤ ਕਰਦੀ ਹੈ।

ਪਰਥ ਪਿੱਚ ਨੂੰ ਇਸਦੇ ਚੰਗੇ ਉਛਾਲ, ਸੀਮ ਮੂਵਮੈਂਟ ਤੇ ਪਾਰੀ ਵਿੱਚ ਬਾਅਦ ਵਿੱਚ ਸੁਧਾਰ ਦੇ ਕਾਰਨ ਬਹੁਤ ਵਧੀਆ ਦਰਜਾ ਦਿੱਤਾ ਗਿਆ ਸੀ। Perth Test Pitch Rating

ਪਰਥ ’ਚ ਤੇਜ਼ ਗੇਂਦਬਾਜ਼ਾਂ ਦਾ ਕਹਿਰ | Perth Test Pitch Rating

ਤੇਜ਼ ਗੇਂਦਬਾਜ਼ਾਂ ਨੇ ਪਰਥ ਪਿੱਚ ’ਤੇ ਮੈਚ ’ਤੇ ਪੂਰੀ ਤਰ੍ਹਾਂ ਦਬਦਬਾ ਬਣਾਇਆ। ਮਿਸ਼ੇਲ ਸਟਾਰਕ ਨੇ 58 ਦੌੜਾਂ ਦੇ ਕੇ 7 ਵਿਕਟਾਂ ਲਈਆਂ, ਜੋ ਉਸਦੇ ਟੈਸਟ ਕਰੀਅਰ ਦਾ ਸਭ ਤੋਂ ਵਧੀਆ ਗੇਂਦਬਾਜ਼ੀ ਅੰਕੜਾ ਹੈ। ਸਕਾਟ ਬੋਲੈਂਡ ਨੇ ਇੰਗਲੈਂਡ ਦੀ ਦੂਜੀ ਪਾਰੀ ਨੂੰ ਢਾਹ ਦਿੱਤਾ, ਜਦੋਂ ਕਿ ਬੇਨ ਸਟੋਕਸ ਨੇ ਪੰਜ ਵਿਕਟਾਂ ਲਈਆਂ। ਪਰ ਪਿੱਚ ਆਲੋਚਕਾਂ ਲਈ ਅਸਲ ਚਰਚਾ ਉਦੋਂ ਸ਼ੁਰੂ ਹੋਈ ਜਦੋਂ ਟ੍ਰੈਵਿਸ ਹੈੱਡ ਨੇ ਸਿਰਫ਼ 83 ਗੇਂਦਾਂ ’ਤੇ 123 ਦੌੜਾਂ ਬਣਾ ਕੇ ਮੈਚ ਖਤਮ ਕੀਤਾ। ਆਈਸੀਸੀ ਅਨੁਸਾਰ, ਇਸ ਨੇ ਸਾਬਤ ਕੀਤਾ ਕਿ ਪਿੱਚ ਬੱਲੇਬਾਜ਼ੀ ਲਈ ਅਸੰਭਵ ਨਹੀਂ ਸੀ। Perth Test Pitch Rating

ਦਰਸ਼ਕਾਂ ਨੂੰ ਨੁਕਸਾਨ, ਪਰ ਕ੍ਰਿਕੇਟ ਅਸਟਰੇਲੀਆ ਖੁਸ਼

ਹਾਲਾਂਕਿ ਮੈਚ ਸਿਰਫ਼ ਦੋ ਦਿਨ ਚੱਲਿਆ, ਕ੍ਰਿਕੇਟ ਅਸਟਰੇਲੀਆ ਨੂੰ ਲਗਭਗ ਤਿੰਨ ਤੋਂ ਚਾਰ ਮਿਲੀਅਨ ਅਸਟਰੇਲੀਆਈ ਡਾਲਰ ਦਾ ਨੁਕਸਾਨ ਹੋਇਆ। ਹਾਲਾਂਕਿ, ਬੋਰਡ ਨੇ ਆਈਸੀਸੀ ਦੇ ਫੈਸਲੇ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ, ‘ਪਿੱਚ ਨੇ ਖੇਡ ਨੂੰ ਸ਼ਾਨਦਾਰ ਸੰਤੁਲਨ ਪ੍ਰਦਾਨ ਕੀਤਾ, ਤੇ ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਹੁਨਰ ਨੇ ਖੇਡ ਨੂੰ ਦਿਲਚਸਪ ਬਣਾਇਆ।’ ਮੈਚ ਤੋਂ ਬਾਅਦ, ਕਪਤਾਨ ਸਟੀਵ ਸਮਿਥ ਨੇ ਵੀ ਕਿਹਾ ਕਿ ਪਿੱਚ ਦੂਜੇ ਦਿਨ ਤੋਂ ਬੱਲੇਬਾਜ਼ਾਂ ਦੇ ਪੱਖ ’ਚ ਆਉਣ ਲੱਗੀ।

ਹੁਣ ਧਿਆਨ ਗਾਬਾ ਟੈਸਟ ’ਤੇ

ਹੁਣ ਸਾਰੀਆਂ ਨਜ਼ਰਾਂ 4 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਅਗਲੇ ਡੇ-ਨਾਈਟ ਟੈਸਟ (ਗਾਬਾ, ਬ੍ਰਿਸਬੇਨ) ’ਤੇ ਹਨ। ਪਿੱਚ ਕਿਊਰੇਟਰ ਡੇਵ ਸੈਂਡਰਸਕੀ ਦਾ ਮੰਨਣਾ ਹੈ ਕਿ ਅਗਲੀ ਪਿੱਚ ਪੰਜ ਦਿਨ ਚੱਲੇਗੀ ਤੇ ਹਰ ਤਰ੍ਹਾਂ ਦੇ ਖਿਡਾਰੀਆਂ ਲਈ ਮੌਕੇ ਪ੍ਰਦਾਨ ਕਰੇਗੀ। ਗਾਬਾ ਨੇ 2022-23 ’ਚ ਦੋ ਦਿਨਾਂ ਵਿੱਚ ਖਤਮ ਹੋਏ ਟੈਸਟ ਲਈ ਔਸਤ ਤੋਂ ਘੱਟ ਰੇਟਿੰਗ ਵੀ ਹਾਸਲ ਕੀਤੀ।

Yashasvi Jaiswal: ਯਸ਼ਸਵੀ ਜਾਇਸਵਾਲ ਨੇ ਬਣਾਇਆ ਇੱਕ ਅਨੋਖਾ ਰਿਕਾਰਡ
ਸਪੋਰਟਸ ਡੈਸਕ। Yashasvi Jaiswal: ਪਰਥ ਟੈਸਟ ਦੇ ਦੂਜੇ ਦਿਨ ਭਾਰਤ ਦੇ ਸਲਾਮੀ ਬੱਲੇਬਾਜ਼ 172 ਦੌੜਾਂ ਦੀ ਸਾਂਝੇਦਾਰੀ ਕਰਕੇ ਨਾਬਾਦ ਪਰਤੇ। ਯਸ਼ਸਵੀ ਜਾਇਸਵਾਲ 90 ਤੇ ਕੇਐਲ ਰਾਹੁਲ 62 ਦੌੜਾਂ ਬਣਾ ਕੇ ਨਾਬਾਦ ਹਨ। ਜਦੋਂ ਉਨ੍ਹਾਂ ਨੇ ਨਾਥਨ ਲਿਓਨ ਖਿਲਾਫ ਮੈਚ ’ਚ 100 ਮੀਟਰ ਛੱਕਾ ਲਾਇਆ, ਤਾਂ ਜਾਇਸਵਾਲ ਟੈਸਟ ਦੇ ਕਿਸੇ ਇੱਕ ਸਾਲ ’ਚ ਸਭ ਤੋਂ ਵੱਧ ਛੱਕੇ ਮਾਰਨ ਵਾਲੇ ਬੱਲੇਬਾਜ਼ ਬਣ ਗਏ ਹਨ। ਹੁਣ ਭਾਰਤੀ ਟੀਮ ਦੀ ਇਸ ਟੈਸਟ ਮੈਚ ਦੀ ਦੂਜੀ ਪਾਰੀ ’ਚ ਬੜ੍ਹਤ 218 ਦੌੜਾਂ ਹੋ ਗਈ ਹੈ। ਦੂਜੇ ਦਿਨ ਕਈ ਰਿਕਾਰਡ ਬਣੇ, ਬੁਮਰਾਹ ਨੇ ਸੇਨਾ ਦੇਸ਼ਾਂ ’ਚ ਸਭ ਤੋਂ ਜ਼ਿਆਦਾ 5 ਵਿਕਟਾਂ ਲੈਣ ਦੇ ਮਾਮਲੇ ’ਚ ਕਪਿਲ ਦੇਵ ਦੀ ਬਰਾਬਰੀ ਕੀਤੀ। ਕੰਗਾਰੂਆਂ ਨੇ ਭਾਰਤ ਖਿਲਾਫ ਆਪਣਾ ਦੂਜਾ ਸਭ ਤੋਂ ਘੱਟ ਸਕੋਰ ਬਣਾਇਆ। Yashasvi Jaiswal

Read This : India vs Australia Perth Test: ਪਰਥ ਟੈਸਟ : ਯਸ਼ਸਵੀ-ਰਾਹੁਲ ਦੀ ਜ਼ਬਰਦਸਤ ਓਪਨਿੰਗ ਸਾਂਝੇਦਾਰੀ, ਨਾਬਾਦ ਪਵੇਲੀਅਨ ਪਰਤੇ, ਦੂਜੇ ਦਿਨ ਸਟੰਪ ਤੱਕ ਭਾਰਤ ਮਜ਼ਬੂਤ

ਯਸ਼ਸਵੀ ਜਾਇਸਵਾਲ ਨੇ ਪਾਰੀ ’ਚ 2 ਛੱਕੇ ਲਾਏ ਹਨ, ਜਿਸ ਨਾਲ 2024 ’ਚ ਉਨ੍ਹਾਂ ਦੇ ਕੁੱਲ 34 ਛੱਕੇ ਹੋ ਗਏ ਹਨ। ਇਸ ਨਾਲ ਉਹ ਟੈਸਟ ਕ੍ਰਿਕੇਟ ’ਚ 1 ਸਾਲ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਖਿਡਾਰੀ ਬਣ ਗਿਆ। ਰੋਹਿਤ ਸ਼ਰਮਾ ਨੇ ਵਨਡੇ ’ਚ 67 ਛੱਕੇ ਤੇ ਸੂਰਿਆਕੁਮਾਰ ਯਾਦਵ ਨੇ ਟੀ-20 ’ਚ ਇੱਕ ਸਾਲ ’ਚ 68 ਛੱਕੇ ਲਾਏ ਹਨ।

ਏਸ਼ੀਆ ਤੋਂ ਬਾਹਰ ਜਸਪ੍ਰੀਤ ਬੁਮਰਾਹ ਦਾ ਇਹ ਨੌਵਾਂ ਪੰਜ ਵਿਕਟਾਂ ਸੀ। ਉਨ੍ਹਾਂ ਨੇ ਇਸ ਮਾਮਲੇ ’ਚ ਕਪਿਲ ਦੇਵ ਦੀ ਬਰਾਬਰੀ ਕੀਤੀ। ਬੁਮਰਾਹ ਨੇ ਅਸਟਰੇਲੀਆ ’ਚ ਦੂਜੀ ਵਾਰ ਪਾਰੀ ’ਚ ਪੰਜ ਵਿਕਟਾਂ ਲਈਆਂ।

ਟੈਸਟ ’ਚ 1 ਸਾਲ ’ਚ ਸਭ ਤੋਂ ਵੱਧ ਛੱਕੇ ਦਾ ਨਾਂਅ ਜਾਇਸਵਾਲ ਦੇ ਨਾਂਅ

ਯਸ਼ਸਵੀ ਜਾਇਸਵਾਲ ਟੈਸਟ ਕ੍ਰਿਕੇਟ ਦੇ ਇੱਕ ਸਾਲ ’ਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਦੇ ਮਾਮਲੇ ’ਚ ਪਹਿਲੇ ਸਥਾਨ ’ਤੇ ਪਹੁੰਚ ਗਏ ਹਨ। 2024 ’ਚ ਉਨ੍ਹਾਂ ਦੇ 34 ਛੱਕੇ ਹੋਣਗੇ। ਉਸ ਤੋਂ ਪਹਿਲਾਂ ਇਹ ਰਿਕਾਰਡ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਬ੍ਰੈਂਡਨ ਮੈਕੁਲਮ ਦੇ ਨਾਂਅ ਸੀ, ਜਿਨ੍ਹਾਂ ਨੇ 2014 ’ਚ 33 ਛੱਕੇ ਲਾਏ ਸਨ। Yashasvi Jaiswal

ਬੁਮਰਾਹ ਨੇ ਕਪਿਲ ਦੇਵ ਦੇ ਰਿਕਾਰਡ ਦੀ ਕੀਤੀ ਬਰਾਬਰੀ | Yashasvi Jaiswal

ਜਸਪ੍ਰੀਤ ਬੁਮਰਾਹ ਨੇ ਪਰਥ ਟੈਸਟ ’ਚ ਅਸਟਰੇਲੀਆ ਦੀ ਪਹਿਲੀ ਪਾਰੀ ’ਚ 5 ਵਿਕਟਾਂ ਲਈਆਂ ਸਨ। ਉਨ੍ਹਾਂ ਨੇ ਟੈਸਟ ਕ੍ਰਿਕੇਟ ’ਚ 11ਵੀਂ ਵਾਰ 5 ਵਿਕਟਾਂ ਹਾਸਲ ਕੀਤੀਆਂ। ਇਸ ਨਾਲ ਬੁਮਰਾਹ ਸੇਨਾ (ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ, ਅਸਟਰੇਲੀਆ) ਦੇਸ਼ਾਂ ’ਚ ਸਭ ਤੋਂ ਵੱਧ 5 ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਬਣ ਗਿਆ। ਸੇਨਾ ਦੇਸ਼ਾਂ ’ਚ, ਬੁਮਰਾਹ ਨੇ 7 ਵਾਰ 5 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ। ਭਾਰਤੀ ਖਿਡਾਰੀਆਂ ਦੇ ਇਸ ਰਿਕਾਰਡ ’ਚ ਉਹ ਕਪਿਲ ਦੇਵ ਦੇ ਨਾਲ ਚੋਟੀ ’ਤੇ ਪਹੁੰਚ ਗਏ ਹਨ।

ਅਸਟਰੇਲੀਆ ’ਚ 20 ਸਾਲਾਂ ਬਾਅਦ ਓਪਨਰਾਂ ਨੇ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ

ਭਾਰਤ ਵੱਲੋਂ ਕੇਐਲ ਰਾਹੁਲ ਤੇ ਯਸ਼ਸਵੀ ਜਾਇਸਵਾਲ ਨੇ 172 ਦੌੜਾਂ ਜੋੜ ਕੇ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਅਜਿਹਾ 2000 ਤੋਂ ਬਾਅਦ ਤੀਜੀ ਵਾਰ ਹੋਇਆ ਹੈ, ਜਦੋਂ ਭਾਰਤੀ ਸਲਾਮੀ ਬੱਲੇਬਾਜ਼ਾਂ ਨੇ ਅਸਟਰੇਲੀਆ ’ਚ 100 ਤੋਂ ਜ਼ਿਆਦਾ ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ ਸੀ। ਇਨ੍ਹਾਂ ਦੋਵਾਂ ਤੋਂ ਪਹਿਲਾਂ ਵਰਿੰਦਰ ਸਹਿਵਾਗ ਤੇ ਆਕਾਸ਼ ਚੋਪੜਾ 2003-04 ਦੇ ਦੌਰੇ ਦੌਰਾਨ ਦੋ ਵਾਰ ਅਜਿਹਾ ਕਰ ਚੁੱਕੇ ਹਨ।

Indian vs Australia Test: ਪਰਥ ਟੈਸਟ, ਪਹਿਲਾ ਦਿਨ ਰਿਹਾ ਤੇਜ਼ ਗੇਂਦਬਾਜ਼ਾਂ ਦੇ ਨਾਂਅ, ਬੁਮਰਾਹ ਅਤੇ ਸਿਰਾਜ਼ ਦੀ ਖਤਰਨਾਕ ਗੇਂਦਬਾਜ਼ੀ
ਭਾਰਤ ਪਹਿਲੀ ਪਾਰੀ ‘ਚ 150 ‘ਤੇ ਆਲਆਊਟ | Indian vs Australia Test

ਸਭ ਤੋਂ ਜਿ਼ਆਦਾ ਨੀਤੀਸ਼ ਕੁਮਾਰ ਰੇੱਡੀ ਨੇ ਦੌੜਾਂ ਬਣਾਈਆਂ

ਦੂਜੀ ਪਾਰੀ ‘ਚ ਬੁਮਰਾਹ ਨੇ 4 ਤੇ ਸਿਰਾਜ਼ ਨੇ ਲਈਆਂ 2 ਵਿਕਟਾਂ

ਪਰਥ (ਏਜੰਸੀ)। Indian vs Australia Test: ਭਾਰਤ ਤੇ ਅਸਟਰੇਲੀਆ ਵਿਚਕਾਰ 5 ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਸ਼ੁਰੂ ਹੋ ਗਈ ਹੈ। ਜਿਸ ਦਾ ਪਹਿਲਾ ਮੈਚ ਪਰਥ ਦੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਤੇ ਕਪਤਾਨ ਜਸਪ੍ਰੀਤ ਬੁਮਰਾਹ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਭਾਰਤੀ ਟੀਮ ਪਹਿਲੀ ਪਾਰੀ ‘ਚ 150 ਦੌੜਾਂ ‘ਤੇ ਆਲਆਊਟ ਹੋ ਗਈ, ਭਾਰਤ ਵੱਲੋਂ ਸਭ ਤੋਂ ਜਿਆਦਾ ਨੀਤੀਸ਼ ਕੁਮਾਰ ਰੈੱਡੀ ਨੇ 41 ਦੌੜਾਂ ਬਣਾਈਆਂ, ਜਦਕਿ ਰਿਸ਼ਭ ਪੰਤ ਨੇ 37 ਦੌੜਾਂ ਦੀ ਪਾਰੀ ਖੇਡੀ। ਅਸਟਰੇਲੀਆ ਵੱਲੋਂ ਗੇਂਦਬਾਜ਼ੀ ‘ਚ ਜੋਸ਼ ਹੈਜਲਵੂੱਡ ਨੇ 4 ਜਦਕਿ ਕਪਤਾਨ ਪੈਟ ਕੰਮਿਸ, ਮਿਸ਼ੇਲ ਸਟਾਰਕ ਤੇ ਮਿਸ਼ੇਲ ਮਾਰਸ਼ ਨੂੰ 2-2 ਵਿਕਟਾਂ ਮਿਲੀਆਂ।

ਇਹ ਖਬਰ ਵੀ ਪੜ੍ਹੋ : India vs Australia Perth Test: ਭਾਰਤ VS ਅਸਟਰੇਲੀਆ ਪਹਿਲਾ ਟੈਸਟ ਅੱਜ, ਔਪਟਸ ਸਟੇਡੀਅਮ ’ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ ਟੀਮਾਂ

ਜਵਾਬ ‘ਚ ਪਹਿਲੀ ਪਾਰੀ ‘ਚ ਅਸਟਰੇਲੀਆ ਟੀਮ ਦੀ ਪਾਰੀ ਡਗਮਗਾ ਗਈ ਹੈ ਤੇ ਦਿਨ ਦੀ ਖੇਡ ਖਤਮ ਹੋਣ ਤੱਕ 67 ਦੌੜਾਂ ‘ਤੇ ਆਪਣੀਆਂ 7 ਵਿਕਟਾਂ ਗੁਆ ਦਿੱਤੀਆਂ ਹਨ। ਟੀਮ ਅਜੇਵੀ ਭਾਰਤੀ ਟੀਮ ਦੇ ਸਕੋਰ ਤੋਂ 87 ਦੌੜਾਂ ਪਿੱਛੇ ਹੈ। ਊਸ ਦੀਆਂ ਸਿਰਫ 3 ਵਿਕਟਾਂ ਬਾਕੀ ਹਨ। ਦਿਨ ਦੀ ਖੇਡ ਖਤਮ ਹੋਣ ਤੱਕ ਅਲੈਕਸ ਕੈਰੀ ਤੇ ਮਿਸ਼ੇਲ ਸਟਾਰਕ ਕ੍ਰੀਜ ‘ਤੇ ਨਾਬਾਦ ਸਨ। ਭਾਰਤੀ ਟੀਮ ਵੱਲੋਂ ਕਪਤਾਨ ਜਸਪ੍ਰੀਤ ਬੁਮਰਾਹ ਨੇ 4, ਮੁਹੰਮਦ ਸਿਰਾਜ਼ ਨੇ 2 ਜਦਕਿ ਹਰਸਿ਼ਤ ਰਾਣਾ ਨੇ 1 ਵਿਕਟ ਮਿਲੀ। ਦੱਸ ਦੇਈਏ ਕਿ ਪਹਿਲੇ ਟੈਸਟ ਮੈਚ ‘ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨਹੀਂ ਖੇਡ ਰਹੇ। Indian vs Australia Test

ਹੁਣ ਉਨ੍ਹਾਂ ਦੀ ਜਗ੍ਹਾ ਟੀਮ ਦੀ ਕਪਤਾਨੀ ਉਪਕਪਤਾਨ ਜਸਪ੍ਰੀਤ ਬੁਮਰਾਹ ਕਰ ਰਹੇ ਹਨ, ਰੋਹਿਤ ਨੇ ਨਿਜੀ ਕਾਰਨਾਂ ਕਰਕੇ ਪਹਿਲੇ ਟੈਸਟ ਤੋਂ ਬ੍ਰੇਕ ਲਿਆ ਸੀ, ਉਹ 24 ਨਵੰਬਰ ਨੂੰ ਅਸਟਰੇਲੀਆ ਪਹੁੰਚਣਗੇ ਤੇ ਦੂਜੇ ਟੈਸਟ ਮੈਚ ‘ਚ ਟੀਮ ਦੀ ਕਪਤਾਨੀ ਕਰਨਗੇ, ਜਦਕਿ ਟਾਪ ਆਰਡਰ ਬੱਲੇਬਾਜ਼ ਸ਼ੁਭਮਨ ਗਿੱਲ ਪਹਿਲੇ ਟੈਸਟ ‘ਚ ਜਖਮੀ ਹੋਣ ਕਰਕੇ ਨਹੀਂ ਖੇਡ ਰਹੇ। ਉਨ੍ਹਾਂ ਨੂੰ ਅਭਿਆਸ ਦੌਰਾਨ ਅੰਗੂਠੇ ‘ਤੇ ਸੱਟ ਲੱਗ ਗਈ ਸੀ, ਉਨ੍ਹਾਂ ਦੀ ਜਗ੍ਹਾ ਦੇਵਦੱਤ ਪੱਡੀਕਲ ਨੂੰ ਟੀਮ ‘ਚ ਮੌਕਾ ਦਿੱਤਾ ਗਿਆ ਹੈ। Indian vs Australia Test

ਦੋਵਾਂ ਟੀਮਾਂ ਦੀ ਪਲੇਇੰਗ-11 | Indian vs Australia Test

ਭਾਰਤ : ਜਸਪ੍ਰੀਤ ਬੁਮਰਾਹ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐੱਲ ਰਾਹੁਲ, ਦੇਵਦੱਤ ਪੱਡੀਕਲ, ਵਿਰਾਟ ਕੋਹਲੀ, ਧਰੁਵ ਜੁਰੇਲ, ਰਿਸ਼ਭ ਪੰਤ, ਵਾਸਿ਼ੰਗਟਨ ਸੁੰਦਰ, ਨੀਤੀਸ਼ ਕੁਮਾਰ ਰੈੱਡੀ, ਹਰਸਿਤ ਰਾਣਾ ਤੇ ਮੁਹੰਮਦ ਸਿਰਾਜ਼।

ਅਸਟੇਲੀਆ : ਪੈਟ ਕਮਿੰਸ (ਕਪਤਾਨ), ਨਾਥਨ ਮੈਕਸਵੀਨੀ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਅਲੈਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ ਤੇ ਨਾਥਨ ਲਿਓਨ।