Tragedy - Sach Kahoon Punjabi
Mathura Accident: ਮਥੁਰਾ ਹਾਦਸੇ ’ਚ ਹੁਣ ਤੱਕ 13 ਲੋਕਾਂ ਦੀ ਮੌਤ, ਜਾਂਚ ’ਚ ਜੁੱਟੀ ਪੁਲਿਸ
Mathura Accident: ਮਥੁਰਾ, (ਆਈਏਐਨਐਸ)। ਉੱਤਰ ਪ੍ਰਦੇਸ਼ ਦੇ ਮਥੁਰਾ ’ਚ ਯਮੁਨਾ ਐਕਸਪ੍ਰੈਸਵੇਅ ‘ਤੇ ਮੰਗਲਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਬਲਦੇਵ ਥਾਣਾ ਖੇਤਰ ਵਿੱਚ 127 ਕਿਲੋਮੀਟਰ ਦੇ ਮੀਲ ਪੱਥਰ ਨੇੜੇ ਹੋਏ ਭਿਆਨਕ ਸੜਕ ਹਾਦਸੇ ’ਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਗਈ ਹੈ। ਜਾਂਚ ਤੋਂ ਬਾਅਦ 13 ਮੌਤਾਂ ਦੀ ਪੁਸ਼ਟੀ ਹੋਈ ਹੈ। ਸੀਨੀਅਰ ਪੁਲਿਸ ਸੁਪਰਡੈਂਟ ਸ਼ਲੋਕ ਕੁਮਾਰ ਨੇ ਕਿਹਾ ਕਿ ਬਲਦੇਵ ਥਾਣਾ ਖੇਤਰ ਵਿੱਚ 127 ਕਿਲੋਮੀਟਰ ਦੇ ਮੀਲ ਪੱਥਰ ਨੇੜੇ ਹੋਏ ਭਿਆਨਕ ਸੜਕ ਹਾਦਸੇ ਵਿੱਚੋਂ ਬਰਾਮਦ ਹੋਈਆਂ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਹਾਊਸ ਭੇਜ ਦਿੱਤਾ ਗਿਆ ਹੈ। ਹੁਣ ਤੱਕ 13 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ।
ਮਿਲੇ ਮਲਬੇ ਅਤੇ ਲਾਸ਼ਾਂ ਨੂੰ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ ਹੈ। ਤਿੰਨ ਲਾਸ਼ਾਂ ਦੀ ਪਛਾਣ ਹੋ ਗਈ ਹੈ। ਬਾਕੀ ਸੜੀਆਂ ਅਤੇ ਅੰਸ਼ਕ ਤੌਰ ‘ਤੇ ਸੜੀਆਂ ਲਾਸ਼ਾਂ ਦੀ ਪਛਾਣ ਡੀਐਨਏ ਟੈਸਟਿੰਗ ਰਾਹੀਂ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪੋਸਟਮਾਰਟਮ ਦੀ ਕਾਰਵਾਈ ਜਾਰੀ ਹੈ। ਬਾਕੀ ਲਾਸ਼ਾਂ ਦਾ ਅੰਤਿਮ ਸੰਸਕਾਰ ਬਹੁਤ ਹੀ ਸਤਿਕਾਰ ਨਾਲ ਕੀਤਾ ਜਾਵੇਗਾ। ਜਿਨ੍ਹਾਂ ਲਾਸ਼ਾਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ ਦੇ ਪਰਿਵਾਰ ਸਾਡੇ ਸੰਪਰਕ ਵਿੱਚ ਹਨ। ਪੁਲਿਸ ਨੇ ਪੂਰੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ, ਤਾਂ ਜੋ ਪੂਰੀ ਘਟਨਾ ਦੇ ਹਰ ਪਹਿਲੂ ਦਾ ਪਤਾ ਲਗਾਇਆ ਜਾ ਸਕੇ। ਡਿਵੀਜ਼ਨਲ ਕਮਿਸ਼ਨਰ ਸ਼ੈਲੇਂਦਰ ਕੁਮਾਰ ਸਿੰਘ ਨੇ ਕਿਹਾ ਹੈ ਕਿ ਚਾਰ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ, ਇੱਕ ਟੀਮ ਬਾਕੀਆਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: New District News: ਅੱਜ ਦੀ ਸਭ ਤੋਂ ਵੱਡੀ ਖ਼ਬਰ, ਮੁੱਖ ਮੰਤਰੀ ਨੇ ਨਵੇਂ ਜ਼ਿਲ੍ਹੇ ਦਾ ਕੀਤਾ ਐਲਾਨ, ਅਸਮਾਨੀ ਚੜ੍ਹੇਗਾ ਜ਼ਮ…
ਚਸ਼ਮਦੀਦਾਂ ਦੇ ਅਨੁਸਾਰ ਘਟਨਾ ਦੇ ਸਮੇਂ ਦ੍ਰਿਸ਼ਟੀ ਲਗਭਗ ਜ਼ੀਰੋ ਸੀ। ਧੁੰਦ ਕਾਰਨ, ਬੱਸਾਂ ਅਤੇ ਤਿੰਨ ਕਾਰਾਂ ਇੱਕ ਤੋਂ ਬਾਅਦ ਇੱਕ ਟਕਰਾ ਗਈਆਂ। ਟੱਕਰ ਇੰਨੀ ਭਿਆਨਕ ਸੀ ਕਿ ਕਈ ਵਾਹਨਾਂ ਵਿੱਚ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਜਿਵੇਂ ਹੀ ਅੱਗ ਦੀਆਂ ਲਪਟਾਂ ਉੱਠੀਆਂ, ਬੱਸਾਂ ਵਿੱਚ ਸਵਾਰ ਯਾਤਰੀ ਚੀਕਣ ਲੱਗ ਪਏ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮਥੁਰਾ ਜ਼ਿਲ੍ਹੇ ਵਿੱਚ ਹੋਏ ਸੜਕ ਹਾਦਸੇ ਦਾ ਨੋਟਿਸ ਲਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਘਟਨਾ ਸਥਾਨ ‘ਤੇ ਪਹੁੰਚਣ ਅਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜ਼ਖਮੀਆਂ ਦੇ ਸਹੀ ਇਲਾਜ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ। Mathura Accident
Septic Tank Accident: ਸੀਤਾਪੁਰ ਵਿੱਚ ਵੱਡਾ ਹਾਦਸਾ, ਸੈਪਟਿਕ ਟੈਂਕ ’ਚ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ
ਸੀਤਾਪੁਰ, (ਆਈਏਐਨਐਸ)। ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਸਕਰਾਨ ਥਾਣਾ ਖੇਤਰ ਦੇ ਸੁਕੇਥਾ ਪਿੰਡ ਵਿੱਚ ਐਤਵਾਰ ਸਵੇਰੇ ਇੱਕ ਦੁਖਦਾਈ ਘਟਨਾ ਵਾਪਰੀ। ਪਿੰਡ ਵਿੱਚ ਇੱਕ ਘਰ ਦੇ ਬਾਹਰ ਸੈਪਟਿਕ ਟੈਂਕ ਵਿੱਚ ਡਿੱਗਣ ਵਾਲੇ 10 ਸਾਲਾ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਬੱਚਾ ਅਤੇ ਇੱਕ ਹੋਰ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਹੈ।
ਇਹ ਵੀ ਪੜ੍ਹੋ: PM Modi: ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਨੂੰ 11,000 ਕਰੋੜ ਰੁਪਏ ਦਾ ਦਿੱਤਾ ਤੋਹਫ਼ਾ, ਜਾਣੋ
ਚਸ਼ਮਦੀਦਾਂ ਅਨੁਸਾਰ, ਸੁਕੇਥਾ ਦੇ ਰਹਿਣ ਵਾਲੇ ਸੋਹਨ ਗੁਪਤਾ ਦਾ ਪੁੱਤਰ ਵਿਵੇਕ (10) ਸਵੇਰੇ ਲਗਭਗ 10 ਵਜੇ ਪਿੰਡ ਵਿੱਚ ਅਨਿਲ ਦੇ ਘਰ ਦੇ ਸਾਹਮਣੇ ਟੈਂਕ ਵਿੱਚ ਡਿੱਗ ਪਿਆ। ਬੱਚੇ ਨੂੰ ਬਚਾਉਣ ਲਈ ਅਨਿਲ ਕੁਮਾਰ (40) ਤੁਰੰਤ ਟੈਂਕ ਵਿੱਚ ਉਤਰਿਆ ਅਤੇ ਵਿਵੇਕ ਨੂੰ ਬਾਹਰ ਕੱਢਿਆ। ਪਰ, ਇਸ ਦੌਰਾਨ, ਉਹ ਖੁਦ ਜ਼ਹਿਰੀਲੀ ਗੈਸ ਕਾਰਨ ਬੇਹੋਸ਼ ਹੋ ਗਿਆ ਅਤੇ ਡੁੱਬਣ ਲੱਗ ਪਿਆ। ਇਸ ਤੋਂ ਬਾਅਦ ਉਸੇ ਪਿੰਡ ਦੇ ਰਾਜਕੁਮਾਰ ਕੁਮਾਰ (45) ਅਤੇ ਫਿਰ ਰੰਗੀ ਲਾਲ (45) ਵੀ ਅਨਿਲ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਟੈਂਕ ਵਿੱਚ ਹੇਠਾਂ ਉਤਰ ਗਏ। ਪਰ, ਜ਼ਹਿਰੀਲੀ ਗੈਸ ਅਤੇ ਦਮ ਘੁੱਟਣ ਕਾਰਨ, ਤਿੰਨੋਂ ਬੇਹੋਸ਼ ਹੋ ਗਏ ਅਤੇ ਬਾਹਰ ਨਾ ਆ ਸਕੇ।
ਪਿੰਡ ਵਾਸੀਆਂ ਦੀ ਮੱਦਦ ਨਾਲ, ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਸਾਰੇ ਲੋਕਾਂ ਨੂੰ ਟੈਂਕ ਵਿੱਚੋਂ ਬਾਹਰ ਕੱਢਿਆ ਗਿਆ। ਪਰ, ਉਦੋਂ ਤੱਕ ਅਨਿਲ, ਰਾਜਕੁਮਾਰ ਅਤੇ ਰੰਗੀਲਾਲ ਦੀ ਹਾਲਤ ਨਾਜ਼ੁਕ ਹੋ ਗਈ ਸੀ। ਸਥਿਤੀ ਨੂੰ ਦੇਖਦੇ ਹੋਏ, ਤਿੰਨਾਂ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਸੰਦਾ ਲਿਜਾਇਆ ਗਿਆ, ਜਿੱਥੇ ਡਾਕਟਰ ਡਾ. ਸੁਨੀਲ ਯਾਦਵ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਸ ਹਾਦਸੇ ਵਿੱਚ ਜ਼ਖਮੀ ਦੀਪੂ ਅਤੇ ਵਿਵੇਕ ਦਾ ਇਲਾਜ ਜਾਰੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸੀਓ ਲਹਿਰਪੁਰ ਨਗੇਂਦਰ ਚੌਬੇ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਘਰ ਦੇ ਬਾਹਰ ਸੈਪਟਿਕ ਟੈਂਕ ਵਿੱਚ ਦਾਖਲ ਹੋਏ ਚਾਰ ਲੋਕ ਜ਼ਹਿਰੀਲੀ ਗੈਸ ਤੋਂ ਪ੍ਰਭਾਵਿਤ ਹੋਏ। ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਬੱਚੇ ਨੂੰ ਸੁਰੱਖਿਅਤ ਬਚਾ ਲਿਆ ਗਿਆ। ਪੁਲਿਸ ਮੌਕੇ ‘ਤੇ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ। ਇਸ ਦੁਖਦਾਈ ਘਟਨਾ ਨੇ ਸੁਕੇਥਾ ਪਿੰਡ ਵਿੱਚ ਸੋਗ ਫੈਲਾ ਦਿੱਤਾ ਹੈ। ਪਰਿਵਾਰਾਂ ਵਿੱਚ ਹਫੜਾ-ਦਫੜੀ ਹੈ।
ਉਨਾਵ ਦੀ ਤਰਾਸਦੀ ਤੋਂ ਪੈਦਾ ਹੋਏ ਸਵਾਲ
ਲਲਿਤ ਗਰਗ
ਉੱਤਰ ਪ੍ਰਦੇਸ਼ ਦੇ ਉਨਾਵ ਵਿੱਚ ਦੁਰਾਚਾਰ ਪੀੜਤ ਲੜਕੀ ਅਤੇ ਉਸਦੇ ਪਰਿਵਾਰ ਦੇ ਨਾਲ ਜਿਸ ਤਰ੍ਹਾਂ ਦੀਆਂ ਭਿਆਨਕ ਅਤੇ ਖੌਫਨਾਕ ਘਟਨਾਵਾਂ ਘਟੀਆਂ ਹਨ, ਉਹ ਨਾ ਸਿਰਫ਼ ਦੇਸ਼ ਦੇ ਰਾਜਨੀਤਕ ਚਰਿੱਤਰ ‘ਤੇ ਬਦਨੁਮਾ ਦਾਗ ਹੈ ਸਗੋਂ ਮੂੰਹ ਕਾਲਾ ਕਰ ਦਿੱਤਾ ਹੈ ਕਾਨੂੰਨ ਅਤੇ ਵਿਵਸਥਾ ਦੇ ਸੂਤਰਧਾਰਾਂ ਦਾ। ਇਸ ਤੋਂ ਵੱਡੀ ਵਿਡੰਬਨਾ ਹੋਰ ਕੀ ਹੋ ਸਕਦੀ ਹੈ ਕਿ ਇੱਕ ਪਾਸੇ ਦੁਰਾਚਾਰ ਤੋਂ  ਬਾਅਦ ਲੜਕੀ ਹਰ ਪੱਧਰ ‘ਤੇ ਨਿਆਂ ਦੀ ਗੁਹਾਰ ਲਾ ਰਹੀ ਸੀ ਤੇ ਦੂਜੇ ਪਾਸੇ ਪਰਿਵਾਰ ਸਮੇਤ ਉਸਨੂੰ ਬੇਹੱਦ ਖੌਫ਼ਨਾਕ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੁਲਜ਼ਮ ਵਿਧਾਇਕ ਵੱਲੋਂ ਲਗਾਤਾਰ ਇਸ ਪੀੜਤ ਲੜਕੀ ਅਤੇ ਉਸਦੇ ਗਰੀਬ ਪਰਿਵਾਰ ਨੂੰ ਤਰ੍ਹਾਂ-ਤਰ੍ਹਾਂ ਨਾਲ ਧਮਕਾਇਆ ਜਾ ਰਿਹਾ ਸੀ। ਮਿਲਣ ਵਾਲੀਆਂ ਧਮਕੀਆਂ ਦੇ ਬਾਵਜੂਦ ਥੱਕ ਕੇ ਲੜਕੀ ਨੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਚਿੱਠੀ ਲਿਖੀ, ਪਰ ਉੱਥੇ ਵੀ ਇੰਨੀ ਅਰਾਜਕਤਾ ਪਸਰੀ ਸੀ ਕਿ ਚਿੱਠੀ ਉਨ੍ਹਾਂ ਤੱਕ ਪੁੱਜਣ ਹੀ ਨਹੀਂ ਦਿੱਤੀ ਗਈ। ਦੇਸ਼ ਵਿੱਚ ਰਾਜਨੀਤਕ ਗਿਰਾਵਟ ਅਤੇ ਕਦਰਾਂ-ਕੀਤਾਂ ਦੇ ਘਾਣ ਦੇ ਇਸ ਡਰਾਉਣੇ ਘਟਨਾਕ੍ਰਮ ਨੇ ਪੂਰੇ ਦੇਸ਼ ਦੀ ਆਤਮਾ ਨੂੰ ਝੰਜੋੜ ਦਿੱਤਾ, ਉਸਨੇ ਸ਼ਾਸਨ ਅਤੇ ਕਾਨੂੰਨ ਦੀਆਂ ਵੀ ਧੱਜੀਆਂ ਉਡਾਉਂਦੇ ਹੋਏ ਅਨੇਕਾਂ ਭਖ਼ੇ ਸਵਾਲ ਖੜ੍ਹੇ ਕੀਤੇ ਹਨ।
ਉੱਤਰ ਪ੍ਰਦੇਸ਼ ਦੇ ਰਾਜਨੀਤਕ ਇਤਿਹਾਸ ਅਤੇ ਪਿੱਠਭੂਮੀ ਵਿੱਚ ਅਜਿਹੇ ਕਾਲੇ ਪੰਨਿਆਂ ਦਾ ਲੰਮਾ ਸਿਲਸਿਲਾ ਰਿਹਾ ਹੈ। ਪਰ ਭਾਜਪਾ ਦੇ ਵਿਧਾਇਕ ਦਾ ਇਹ ਕਾਰਨਾਮਾ ਹੈਰਾਨੀ ਵਿੱਚ ਪਾਉਣ ਵਾਲਾ ਰਿਹਾ, ਕਿਉਂਕਿ ਇੱਥੇ ਚਰਿੱਤਰ ਅਤੇ ਕਦਰਾਂ-ਕੀਮਤਾਂ ਦੀ ਵਕਾਲਤ ਹੁੰਦੇ ਹੋਏ ਵੇਖੀ ਜਾਂਦੀ ਰਹੀ ਹੈ। ਪਰ ਵਿਡੰਬਨਾਪੂਰਣ ਤਾਂ ਓਦੋਂ ਲੱਗਾ ਜਦੋਂ ਇਨ੍ਹਾਂ ਘਟਨਾਵਾਂ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਪਾਰਟੀ ਅਤੇ ਸ਼ਾਸਨ ਵਿੱਚ ਡੂੰਘਾ ਸੰਨਾਟਾ ਪਸਰਿਆ ਰਿਹਾ। ਦੁਖਦਾਈ ਪਹਿਲੂ ਤਾਂ ਇਹ ਵੀ ਰਿਹਾ ਕਿ ਇਨਸਾਫ ਦੇ ਰਸਤੇ ਵਿੱਚ ਕਿਸ-ਕਿਸ ਤਰ੍ਹਾਂ ਦੀਆਂ ਅੜਚਨਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ ਪਰ ਚਾਰ ਦਿਨ ਪਹਿਲਾਂ ਜਦੋਂ ਕਥਿਤ ਹਾਦਸੇ ਵਿੱਚ ਉਸਦੇ ਪਰਿਵਾਰ ਦੀਆਂ ਦੋ ਔਰਤਾਂ ਮਾਰੀਆਂ ਗਈਆਂ ਅਤੇ ਉਹ ਖੁਦ ਬੁਰੀ ਤਰ੍ਹਾਂ ਜਖ਼ਮੀ ਹੋ ਕੇ ਮੌਤ ਨਾਲ ਲੜ ਰਹੀ ਹੈ, ਤੱਦ ਜਾ ਕੇ ਸਬੰਧਿਤ ਪੱਖਾਂ ਦੀ ਸਰਗਰਮੀ ਦਿਸ ਰਹੀ ਹੈ। ਸਵਾਲ ਹੈ ਕਿ ਅਜਿਹੇ ਮਾਮਲਿਆਂ ਵਿੱਚ ਵੀ ਪੱਖਪਾਤ ਕਿਉਂ? ਕਿਉਂ ਇੰਨਾ ਸਮਾਂ ਲੱਗਾ ਇਸ ਘਟਨਾ ਦੇ ਖਿਲਾਫ ਕਾਰਵਾਈ ਦਾ ਫ਼ੈਸਲਾ ਲੈਣ ‘ਚ? ਕੀ ਅਜਿਹੇ ਘਿਨੌਣੇ ਹਾਦਸਿਆਂ ਵਿੱਚ ਵੀ ਰਾਜਨੀਤਕ ਨਫ਼ੇ-ਨੁਕਸਾਨ ਦਾ ਹਿਸਾਬ ਵੇਖਣਾ ਜਰੂਰੀ ਹੈ? ਮਾਮਲੇ ਦੇ ਤੂਲ ਫੜਨ ਤੋਂ ਬਾਅਦ ਹੀ ਕੇਂਦਰ ਸਰਕਾਰ ਕਿਉਂ ਹਰਕਤ ਵਿੱਚ ਆਈ? ਬੇਸ਼ੱਕ ਹੀ ਹੁਣ ਇਸ ਹਾਦਸੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ, ਜਿਸ ਨੇ ਮੁਲਜ਼ਮ ਵਿਧਾਇਕ ਕੁਲਦੀਪ ਸਿੰਘ ਸੇਂਗਰ ਅਤੇ ਹੋਰ ਦਸ ਜਣਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਰ ਅਜਿਹੀਆਂ ਘਟਨਾਵਾਂ ਮੁੜ ਨਾ ਹੋਣ, ਇਸ ਲਈ ਤਾਂ ਸਖ਼ਤ ਕਾਰਵਾਈ ਜਰੂਰੀ ਹੈ, ਇੱਕ ਸਖ਼ਤ ਸੁਨੇਹਾ ਜਾਣਾ ਜਰੂਰੀ ਹੈ।
ਸਾਫ਼ ਹੈ ਕਿ ਦੁਰਾਚਾਰ ਪੀੜਤਾ ਨੂੰ ਖ਼ਤਮ ਕਰਨ ਦੀ ਹਰ ਸੰਭਵ ਕੋਸ਼ਿਸ਼ ਮੁਲਜ਼ਮ ਵਿਧਾਇਕ ਨੇ ਕੀਤੀ। ਪੀੜਤਾ ਜਿਸ ਕਾਰ ਵਿੱਚ ਸਵਾਰ ਸੀ ਉਸ ਨੂੰ ਰਾਇਬਰੇਲੀ ਜਾਂਦੇ ਹੋਏ ਜਿਸ ਟਰੱਕ ਨੇ ਟੱਕਰ ਮਾਰੀ ਸੀ, ਉਸਦੀ ਨੰਬਰ ਪਲੇਟ ਕਾਲੇ ਰੰਗ ਨਾਲ ਢੱਕੀ ਹੋਣ ਅਤੇ ਪੀੜਤਾ ਦੀ ਸੁਰੱਖਿਆ ਵਿੱਚ ਤੈਨਾਤ ਸੁਰੱਖਿਆ ਕਰਮੀਆਂ ਦੇ ਨਾ ਹੋਣ ਦਾ ਹਾਲ ਸਾਹਮਣੇ ਆਇਆ ਹੈ। ਇਸ ਤੋਂ ਇਹ ਸਪੱਸ਼ਟ ਹੈ ਕਿ ਮੁਲਜ਼ਮ ਨੇ ਆਪਣੇ ਰਾਜਨੀਤਕ ਵਜੂਦ ਦੀ ਭਰਪੂਰ ਦੁਰਵਰਤੋਂ ਕੀਤੀ। ਇਹੀ ਕਾਰਨ ਹੈ ਤੇ ਹੈਰਾਨੀ ਦੀ ਗੱਲ ਵੀ ਹੈ ਕਿ ਸ਼ੁਰੂਆਤੀ ਤੌਰ ‘ਤੇ ਪੁਲਿਸ ਵੱਲੋਂ ਇਸ ਨੂੰ ਇੱਕ ਆਮ ਹਾਦਸੇ ਦੇ ਰੂਪ ‘ਚ ਹੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂਕਿ ਲੜਕੀ ਦੇ ਖਿਲਾਫ ਹੋਣ ਵਾਲੇ ਅੱਤਿਆਚਾਰ ਤੋਂ ਲੈ ਕੇ ਹੁਣ ਤੱਕ ਜੋ ਵੀ ਹਾਲਾਤ ਸਾਹਮਣੇ ਆ ਰਹੇ ਹਨ, ਉਨ੍ਹਾਂ ਤੋਂ ਸਾਫ਼ ਹੈ ਕਿ ਉਸ ਲਈ ਇਨਸਾਫ ਦੇ ਰਸਤੇ ਵਿੱਚ ਵੱਡੀਆਂ ਰੁਕਾਵਟਾਂ ਹਰ ਪੱਧਰ ‘ਤੇ ਖੜ੍ਹੀਆਂ ਕਰਨ ਦੀ ਕੋਸ਼ਿਸ਼ ਹੁੰਦੀ ਰਹੀ ਹੈ। ਇਸ ਤੋਂ ਪਹਿਲਾਂ ਵੀ ਉੱਤਰ ਪ੍ਰਦੇਸ਼ ਸਰਕਾਰ ‘ਤੇ ਇਸ ਮਾਮਲੇ ਵਿੱਚ ਨਰਮ ਰੁਖ਼ ਅਖਤਿਆਰ ਕਰਨ ਦੇ ਇਲਜ਼ਾਮ ਲੱਗ ਚੁੱਕੇ ਹਨ। ਅਜਿਹੇ ਵਿੱਚ ਸੁਭਾਵਿਕ ਹੀ ਵਿਰੋਧੀ ਪਾਰਟੀਆਂ ਮੁਲਜ਼ਮ ਨੂੰ ਹਿਫਾਜ਼ਤ ਦੇਣ ਤੇ ਉਸਨੂੰ ਬਚਾਉਣ ਦੀ ਕੋਸ਼ਿਸ਼ ਦੇ ਇਲਜ਼ਾਮ ਲਾ ਰਹੀਆਂ ਹਨ। ਇਸ ਤੋਂ ਪਹਿਲਾਂ ਜਦੋਂ ਲੜਕੀ ਨੇ ਆਪਣੇ ਦੁਰਾਚਾਰ ਦਾ ਮਾਮਲਾ ਜਨਤਕ ਕੀਤਾ ਸੀ ਅਤੇ ਪ੍ਰਸ਼ਾਸਨ ਤੋਂ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ, ਤੱਦ ਪੁਲਿਸ ਨੇ ਨਾ ਸਿਰਫ਼ ਉਚਿਤ ਕਦਮ ਨਹੀਂ ਚੁੱਕੇ, ਸਗੋਂ ਉਸਦੇ ਪਿਤਾ ਨੂੰ ਹਿਰਾਸਤ ਵਿੱਚ ਲਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਵੀ ਪੁਲਿਸ ‘ਤੇ ਤਸੀਹੇ ਦੇਣ ਦੇ ਇਲਜ਼ਾਮ ਲੱਗੇ ਸਨ। ਪੁਲਿਸ ਦੀ ਭੂਮਿਕਾ ਨੇ ਅਨੇਕ ਭਖ਼ੇ ਸਵਾਲ ਖੜੇ ਕੀਤੇ ਹਨ ਅਤੇ ਸਾਫ਼ ਕੀਤਾ ਕਿ ਸੱਤਾਧਾਰੀ ਅਤੇ ਪੁਲਿਸ ਦੀ ਗੰਢ-ਤੁੱਪ ਨਾਲ ਕਿੰਨਾ ਵੀ ਵੱਡਾ ਅਨਰਥ ਕੀਤਾ ਜਾ ਸਕਦਾ ਹੈ।
‘ਹੁਣ ਰਾਜਨੀਤੀ ਵਿੱਚ ਜ਼ਿਆਦਾ ਸ਼ੁੱਧਤਾ ਅਤੇ ਚਾਰਿੱਤਰਿਕ ਉੱਜਵਲਤਾ ਆਏ’ ‘ਅਮੀਰ-ਗਰੀਬ ਦੇਸ਼ਾਂ ਦੀ ਖਾਈ ਪੂਰੀ ਜਾਵੇ’, ‘ਰਾਜਨੀਤਕ ਅਪਰਾਧੀਕਰਨ ‘ਤੇ ਕਾਬੂ ਹੋਵੇ, ਪਰ ਕਿਵੇਂ? ਜਦੋਂ ਰਾਜਨੀਤੀ ਦੇ ਸਾਰੇ ਪੱਧਰਾਂ ‘ਤੇ ਆਦਰਸ਼ਹੀਣਤਾ, ਚਰਿੱਤਰਹੀਣਤਾ ਅਤੇ ਹਿੰਸਾ ਦੀ ਹਨ੍ਹੇਰੀ ਚੱਲ ਰਹੀ ਹੈ, ਜੋ ਨਵੀਂਆਂ ਕਰੂੰਬਲਾਂ ਦੇ ਨਾਲ ਪੁਰਾਣੇ ਰੁੱਖਾਂ ਨੂੰ ਵੀ ਪੁੱਟ ਰਹੀ ਹੈ। ਕਦਰਾਂ-ਕੀਮਤਾਂ ਦੇ ਬਿਖਰਾਅ ਦੇ ਇਸ ਚੱਕਰਵਾਤੀ ਦੌਰ ਵਿੱਚ ਰਾਸ਼ਟਰ ਵਿੱਚ ਉਥਲ-ਪੁਥਲ ਮੱਚੀ ਹੋਈ ਹੈ। ਹੁਣ ਨਾਇਕ ਨਹੀਂ ਬਣਦੇ, ਖਲਨਾਇਕ ਸੰਮੋਹਨ ਪੈਦਾ ਕਰ ਰਹੇ ਹਨ। ਪਰਦੇ ਦੇ ਪਿੱਛੇ ਸ਼ਤਰੰਜੀ ਚਾਲ ਚੱਲਣ ਵਾਲੇ ਮੰਚ ਦਾ ਸੰਚਾਲਨ ਕਰ ਰਹੇ ਹਨ। ਕਈਆਂ ਨੇ ਤਾਂ ਇਹ ਨੀਤੀ ਆਪਣਾ ਰੱਖੀ ਹੈ ਕਿ ਗਲਤ ਕਰੋ ਅਤੇ ਗਲਤ ਕਹੋ, ਤਾਂ ਸਾਨੂੰ ਸਭ ਸੁਣਨਗੇ। ਅਸੀਂ ਖਬਰਾਂ ਵਿੱਚ ਰਹਾਂਗੇ।
ਹੁਣ ਸ਼ਬਦਾਂ ਦੀ ਲਿੰਬ-ਪੋਚੀ ਦੀ ਹੁਸ਼ਿਆਰੀ ਨਾਲ ਸਭ ਦੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ, ਕਿਉਂਕਿ ਸਿਰਫ ਸ਼ਬਦਾਂ ਦੀ ਸਭ ਦੀ ਸਹਿਮਤੀ ਕਿਸੇ ਇੱਕ ਗਲਤ ਸ਼ਬਦ ਦੇ ਪ੍ਰਯੋਗ ਨਾਲ ਹੀ ਪਿੱਠਭੂਮੀ ਵਿੱਚ ਚਲੀ ਜਾਂਦੀ ਹੈ। ਇਹ ਰੋਜ਼ ਸੁਣਦੇ ਹਾਂ ਤੇ ਇਸ ਉਨਾਵ ਦੀ ਘਟਨਾ ਵਿੱਚ ਵੀ ਸੁਣਾਈ ਦਿੱਤਾ। ਭਾਰਤ ਵਿੱਚ ਹਾਲੇ ਵੀ ਚਾਰਿੱਤਰਿਕ ਨਿਘਾਰ, ਅਸੰਤੋਸ਼ ਅਤੇ ਬਿਖਰਾਓ ਹੈ। ਅਫਸੋਸਨਾਕ ਇਹ ਹੈ ਕਿ ਨਿਰਾਸ਼ਾ ਵਿੱਚ ਜਦੋਂ ਦੁਰਾਚਾਰ ਪੀੜਤਾ ਨੇ ਮੱਦਦ ਦੀ ਉਮੀਦ ਵਿੱਚ ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਨੂੰ ਚਿੱਠੀ ਲਿਖੀ, ਤਾਂ ਉਹ ਵੀ ਸਮੇਂ ‘ਤੇ ਸਹੀ ਜਗ੍ਹਾ ਨਹੀਂ ਪਹੁੰਚ ਸਕੀ। ਅੰਦਾਜਾ ਲਾਇਆ ਜਾ ਸਕਦਾ ਹੈ ਕਿ ਜੇਕਰ ਪੀੜਤ ਕਮਜੋਰ ਪਿੱਠਭੂਮੀ ਤੋਂ ਹੋਵੇ ਤਾਂ ਉਸ ਲਈ ਇਨਸਾਫ ਦੇ ਰਸਤੇ ‘ਚ ਕਿਸ-ਕਿਸ ਤਰ੍ਹਾਂ ਦੀਆਂ ਅੜਚਨਾਂ ਸਾਹਮਣੇ ਆ ਸਕਦੀਆਂ ਹਨ। ਮੁਲਜ਼ਮ ਰਾਜਨੀਤੀ ਨਾਲ ਜੁੜਿਆ ਹੋਵੇ ਤਾਂ ਵੱਡੇ ਤੋਂ ਵੱਡੇ ਅਪਰਾਧ ‘ਤੇ ਪਰਦਾ ਪਾਇਆ ਜਾ ਸਕਦਾ ਹੈ।
ਸੁਭਾਵਿਕ ਹੀ ਮਾਮਲੇ ਦੇ ਨੋਟਿਸ ਵਿੱਚ ਆਉਣ ਤੋਂ ਬਾਅਦ ਮੁੱਖ ਜੱਜ ਨੇ ਨਰਾਜਗੀ ਜ਼ਾਹਿਰ ਕੀਤੀ ਹੈ। ਇੰਨਾ ਤੈਅ ਹੈ ਕਿ ਇਨਸਾਫ ਦੇ ਰਸਤੇ ਵਿੱਚ ਇਸ ਮਾਮਲੇ ਨੂੰ ਇੱਕ ਕਸੌਟੀ ਵਾਂਗ ਵੇਖਿਆ ਜਾਵੇਗਾ। ਇਸ ਲਈ ਹੁਣ ਸਰਕਾਰ ਨੂੰ ਪਹਿਲ ਕਰਕੇ ਪੀੜਤਾ ਦੇ ਹੱਕ ਵਿੱਚ ਇਨਸਾਫ ਯਕੀਨੀ ਕਰਨਾ ਚਾਹੀਦਾ ਹੈ, ਚਾਹੇ ਇਸ ਲਈ ਉਸਨੂੰ ਆਪਣੀ ਪਾਰਟੀ ਦੇ ਕਿਸੇ ਵਿਧਾਇਕ ਦੇ ਖਿਲਾਫ ਕਿੰਨਾ ਵੀ ਸਖ਼ਤ ਕਦਮ ਕਿਉਂ ਨਾ ਚੁੱਕਣਾ ਪਏ। ਜਿਵੇਂ ਡਰ ਸਿਰਫ਼ ਮੌਤ ਵਿੱਚ ਹੀ ਨਹੀਂ, ਜੀਵਨ ਵਿੱਚ ਵੀ ਹੈ। ਠੀਕ ਉਸੇ ਤਰ੍ਹਾਂ ਡਰ ਸਿਰਫ਼ ਗਰੀਬੀ ਵਿੱਚ ਹੀ ਨਹੀਂ, ਰਾਜਨੀਤੀ ਵਿੱਚ ਵੀ ਹੈ। ਇਹ ਡਰ ਹੈ ਦੁਰਾਚਾਰ ਕਰਨ ਵਾਲਿਆਂ ਤੋਂ, ਸੱਤਾ ਦੀ ਦੁਰਵਰਤੋਂ ਕਰਨ ਵਾਲਿਆਂ ਤੋਂ। ਜਦੋਂ ਚਾਰੇ ਪਾਸੇ ਚੰਗੇ ਦੀ ਉਮੀਦ ਨਜ਼ਰ ਨਹੀਂ ਆਉਂਦੀ, ਓਦੋਂ ਪੀੜਤ ਅਦਾਲਤ ਵੱਲ ਮੁੜਦਾ ਹੈ ਕਾਰਨ, ਉਸ ਸਮੇਂ ਸਭ ਕੁੱਝ ਦਾਅ ‘ਤੇ ਹੁੰਦਾ ਹੈ। ਪਰ ਇਹ ਸਕਿਤੀ ਸ਼ਾਸਨ ਦੀ ਅਸਫਲਤਾ ਨੂੰ ਹੀ ਦਰਸ਼ਾਉਂਦੀ ਹੈ ।  ਦੇਸ਼ ਵਿੱਚ ਹਰ ਰੋਜ਼ ਕੋਈ ਨਾ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ, ਜੋ ਵਿਵਸਥਾ ਵਿੱਚ ਸਭ ਕੁੱਝ ਚੰਗਾ ਹੋਣ ਦੀ ਪ੍ਰਕਿਰਿਆ ਨੂੰ ਹੋਰ ਦੂਰ ਲੈ ਜਾਂਦੀ ਹੈ। ਕੋਈ ਵਿਵਾਦ ਦੇ ਘੇਰੇ ਵਿੱਚ ਆਉਂਦਾ ਹੈ ਤਾਂ ਕਿਸੇ ਪਾਸੇ ਸ਼ੱਕ ਦੀ ਸੂਈ ਘੁੰਮ ਜਾਂਦੀ ਹੈ। ਪੂਰੇ ਭਾਰਤ ਦੀ ਲੋਕਤੰਤਰਿਕ ਵਿਵਸਥਾ ਵਿੱਚ ਅਨੁਸ਼ਾਸਨ, ਚਰਿੱਤਰ, ਨੈਤਿਕਤਾ ਅਤੇ ਸ਼ਾਂਤੀ ਦੀ ਆਦਰਸ਼ ਪਿੱਠਭੂਮੀ ਬਣ ਹੀ ਨਹੀਂ ਰਹੀ ਹੈ। ਜੇਕਰ ਕੋਈ ਕੋਸ਼ਿਸ਼ ਕਰ ਵੀ ਰਿਹਾ ਹੈ ਤਾਂ ਉਹ ਗਰਮ ਤਵੇ ‘ਤੇ ਹਥੇਲੀ ਰੱਖ ਕੇ ਠੰਢਾ ਕਰਨ ਦੀ ਕੋਸ਼ਿਸ਼ ਵਰਗਾ ਹੈ। ਜਿਸ ‘ਤੇ ਰਾਜਨੀਤੀ ਦੀ ਰੋਟੀ ਤਾਂ ਸੇਕੀ ਜਾ ਸਕਦੀ ਹੈ ਪਰ ਹਥੇਲੀ ਸੜੇ ਬਿਨਾਂ ਨਹੀਂ ਰਹਿੰਦੀ। ਇਸ ਲਈ ਜੋ ਨੈਤਿਕ ਅਤੇ ਚਾਰਿੱਤਰਿਕ ਚੁਣੌਤੀਆਂ ਭਾਰਤ ਦੇ ਸਾਹਮਣੇ ਹਨ, ਉਹ ਸ਼ਤਾਬਦੀਆਂ ਤੋਂ ਮਿਲ ਰਹੀਆਂ ਚੁਣੌਤੀਆਂ ਤੋਂ ਵੱਖ ਹਨ। ਇਸ ਲਈ ਇਨ੍ਹਾਂ ਦਾ ਮੁਕਾਬਲਾ ਵੀ ਵੱਖਰੇ ਤਰੀਕੇ ਨਾਲ ਕਰਨਾ ਹੋਵੇਗਾ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
275 ਕਿਮੀ ਰਫ਼ਤਾਰ ਨਾਲ ਹਾਦਸਾਗ੍ਰਸਤ ਹੋਈ 17 ਸਾਲਾ ਸੋਫ਼ੀਆ ਦੀ ਕਾਰ
ਹਾਂਗਕਾਗ, 19 ਨਵੰਬਰ
ਫਾਰਮੂਲਾ ਥ੍ਰੀ ਮਕਾਉ ਗ੍ਰਾਂ ਪ੍ਰੀ ‘ਚ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ 17 ਸਾਲ ਦੀ ਮਹਿਲਾ ਚਾਲਕ ਸੋਫੀਆ ਫਲੋਰਸ਼ ਦੀ ਰੀਡ ਦੀ ਹੱਡੀ ਟੁੱਟ ਗਈ
16ਵੇਂ ਨੰਬਰ ਤੋਂ ਰੇਸ ਦੀ ਸ਼ੁਰੂਆਤ ਕਰਨ ਵਾਲੀ ਰੋਫ਼ੀਆ ਇੱਕ ਮੌੜ ਦੌਰਾਨ ਸਟੇਰਿੰਗ ਤੋਂ ਕਾਬੂ ਗੁਆ ਬੈਠੀ ਅਤੇ ਉਸਦੀ ਕਾਰ ਡਿਵਾਈਡਰ ਨਾਲ ਟਕਰਾ ਗਈ ਟੱਕਰ ਐਨੀ ਜ਼ੋਰਦਾਰ ਸੀ ਕਿ ਸੋਫੀਆ ਦੀ ਕਾਰ ਖ਼ਤਰਨਾਕ ਢੰਗ ਨਾਲ ਹਵਾ ‘ਚ ਪਲਟੀਆਂ ਖਾਂਦੀ ਟਰੈਕ ਤੋਂ ਬਾਹਰ ਜਾ ਡਿੱਗੀ ਜਿੱਥੇ ਮਾਰਸ਼ਲਜ਼ ਅਤੇ ਫੋਟੋਗ੍ਰਾਫ਼ਰ ਖੜੇ ਸਨ ਇਸ ਰੇਸ ਨੂੰ ਰੈਡ ਬੁੱਲ ਜੂਨੀਅਰ ਟੀਮ ਦੇ 19 ਸਾਲਾ ਬਰਤਾਨੀਆ ਦੇ ਡੈਨ ਨੇ ਜਿੱਤਿਆ
ਇਸ ਹਾਦਸੇ ‘ਚ ਜਰਮਨੀ ਦੀ ਸੋਫੀਆ ਤੋਂ ਇਲਾਵਾ ਜਾਪਾਨ ਦੇ ਚਾਲਕ ਸ਼ੋ ਤਸੁਬੋਈ, ਇੱਕ ਮਾਰਸ਼ਲ ਅਤੇ ਦੋ ਫੋਟੋਗ੍ਰਾਫ਼ਰ ਵੀ ਜਖ਼ਮੀ ਹੋ ਗਏ ਮਕਾਉ ਗ੍ਰਾਂ ਪ੍ਰੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਹਸਪਤਾਲ ‘ਚ ਸਾਰੇ ਜਖ਼ਮੀਆਂ ਦੀ ਹਾਲਤ ਠੀਕ ਹੈ ਪਰ ਸੋਫ਼ੀਆ ਦੀ ਰਿਪੋਰਟ ‘ਚ ਰੀਡ ਦੀ ਹੱਡੀ ‘ਚ ਫਰੈਕਚਰ ਹੈ ਪਰ ਉਹ ਖ਼ਤਰੇ ਤੋਂ ਬਾਹਰ ਹੈ ਅਤੇ ਉਸਦੀ ਕੱਲ ਸਰਜਰੀ ਹੋਵੇਗੀ
ਪਹਿਲਾਂ ਦੇ ਹਾਦਸਿਆ?’ਚ ਹੁਣ ਤਿੰਨ ਮੌਤਾਂ ਹੋ ਚੁੱਕੀਆਂ?ਹਨ
ਮਕਾਊ ਗਰੈਂਡ ਪ੍ਰਿਕਸ ਸਰਕਟ ਦੇ ਪਿਛਲੇ ਸੈਸ਼ਨਾਂ ‘ਚ ਰੇਸ ਦੌਰਾਨ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਿਛਲੇ ਸਾਲ ਮਕਾਉ ‘ਚ ਮੋਟਰਸਾਈਕਲ ਰੇਸ ਦੌਰਾਨ ਬਰਤਾਨਵੀ ਰਾਈਡਰ ਡੇਨਿਅਲ ਦੀ ਮੌਤ ਹੋ ਗਈ ਸੀ 2012 ‘ਚ ਪੁਰਤਗਾਲ ਦੇ ਲੁਈਸ ਕਰੇਰਿਆ ਅਤੇ ਹਾਂਗਕਾਂਗ ਦੇ ਫਿਲਿਪ ਦੀ  ਮੌਤ ਹੋ ਚੁੱਕੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਸ ਧਰਤੀ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਹ ਕਦੇ ਸੰਤਾਂ,ਪੀਰ-ਪੈਗੰਬਰਾਂ ਤੋਂ ਰਹਿਤ ਨਹੀਂ ਹੁੰਦੀ ਹਰ ਯੁਗ ‘ਚ ਸੰਤ-ਫ਼ਕੀਰਾਂ ਦਾ ਆਗਮਨ ਜੀਵ-ਆਤਮਾਵਾਂ ਨੂੰ ਸੁਖਦਾਈ ਅਹਿਸਾਸ ਕਰਵਾਉਂਦਾ ਆ ਰਿਹਾ ਹੈ ਸੱਚਾ ਗੁਰੂ ਅਸਲ ‘ਚ ਉਹ ਆਇਨਾ ਹੈ ਜੋ ਰੂਹਾਨੀਅਤ, ਸੂਫ਼ੀਅਤ ਦਾ ਸਹੀ ਦਰਸ਼ਨ ਕਰਵਾਉਂਦਾ ਹੈ ਰੂਹਾਨੀਅਤ ਸੱਚ ਨੂੰ ਉਜਾਗਰ ਕਰਨ ਦਾ ਇੱਕ ਅਜਿਹਾ ਮਜ਼ਬੂਤ ਮਾਧਿਅਮ ਹੈ, ਜਿਸ ਨੂੰ ਸੰਤ-ਸਤਿਗੁਰੂ ਦੀ ਪਵਿੱਤਰ ਹਜ਼ੂਰੀ ‘ਚ ਹੀ ਸਮਝਿਆ ਜਾ ਸਕਦਾ ਹੈ ਸੰਤ-ਮਹਾਂਪੁਰਸ਼ਾਂ ਦਾ ਸਬੰਧ ਕਿਸੇ ਧਰਮ, ਜਾਤੀ ਜਾਂ ਸੰਪਰਦਾਏ ਨਾਲ ਨਹੀਂ ਹੁੰਦਾ ਸਗੋਂ ਉਹ ਤਾਂ ਸਮੂਹ ਜੀਵ-ਆਤਮਾਵਾਂ ਨਾਲ ਜੁੜਿਆ ਹੁੰਦਾ ਹੈ ਜਦੋਂ ਸੰਤ-ਮਹਾਤਮਾ ਮਨੁੱਖ ਨੂੰ ਰਸਤੇ ਤੋਂ ਭਟਕਦਿਆਂ ਦੇਖਦੇ ਹਨ ਤਾਂ ਬੇਹੱਦ ਦੁਖੀ ਹੁੰਦੇ ਹਨ ਕਿਉਂਕਿ ਦੁਖੀ ਮਨੁੱਖ ਨੂੰ ਦੇਖ ਕੇ ਉਹ ਵਿਆਕੁਲ ਤੇ ਫ਼ਿਕਰਮੰਦ ਹੋਏ ਬਿਨਾ ਨਹੀਂ ਰਹਿ ਸਕਦੇ। (Shah Satnam Singh Ji Maharaj)
ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ | Shah Satnam Singh Ji Maharaj
ਜਿਉਣ ਦੀ ਸਹੀ ਰਾਹ ਦਿਖਾਈ | Shah Satnam Singh Ji Maharaj
ਸੰਨ 1954, ਫਾਜ਼ਿਲਕਾ (ਪੰਜਾਬ) ਬੇਪਰਵਾਹ ਜੀ ਆਪਣੀ ਜੀਵੋ-ਉਧਾਰ ਯਾਤਰਾ ‘ਚ ਪੰਜਾਬ ਦੌਰੇ ਤਹਿਤ ਫਾਜ਼ਿਲਕਾ ਪਹੁੰਚੇ ਉੱਥੇ ਛੋਟੀ ਉਮਰ ਦੀਆਂ ਦੋ ਲੜਕੀਆਂ ਭੀਖ ਮੰਗ ਰਹੀਆਂ ਸਨ ਰੇਲਵੇ ਸਟੇਸ਼ਨ ਕੋਲ ਹੀ ਸ਼ਹਿਨਸ਼ਾਹ ਮਸਤਾਨਾ ਜੀ ਦਾ ਸਤਿਸੰਗ ਹੋਣਾ ਸੀ ਬੇਪਰਵਾਹ ਜੀ  ਪਲੇਟਫਾਰਮ ‘ਤੇ ਪਧਾਰੇ ਤਾਂ ਦੋਵੇਂ ਭਿਖਾਰਨ ਲੜਕੀਆਂ ਬੇਪਰਵਾਹ ਜੀ ਤੋਂ ਭਿੱਖਿਆ ਮੰਗਣ ਆ ਗਈਆਂ ਬੇਪਰਵਾਹ ਜੀ ਨੇ ਦਇਆ-ਮਿਹਰ ਕਰਕੇ ਉਨ੍ਹਾਂ ਬੱਚੀਆਂ ‘ਤੇ ਭਰਪੂਰ ਨੂਰਾਨੀ ਦ੍ਰਿਸ਼ਟੀ ਪਾਈ ਤੇ ਨਾਲ ਦੇ ਪਿੰਡ ‘ਚ ਸਤਿਸੰਗ ਵਾਲੇ ਸਥਾਨ ਵੱਲ ਚਲੇ ਗਏ ਉੱਥੇ ਸੂਰਜ ਛਿਪਣ ‘ਤੇ ਪੂਜਨੀਕ ਬੇਪਰਵਾਹ ਜੀ ਅੰਤਰਧਿਆਨ ਹੋ ਗਏ। (Shah Satnam Singh Ji Maharaj)
ਇਹ ਵੀ ਪੜ੍ਹੋ : ਰੂਹਾਨੀਅਤ : ਸਤਿਸੰਗੀ ਦੇ ਅਨਮੋਲ ਗਹਿਣੇ ਹਨ ਸੇਵਾ ਤੇ ਸਿਮਰਨ
ਕੁਝ ਸਮੇਂ ਬਾਅਦ ਬੇਪਰਵਾਹ ਜੀ ਨੇ ਸੇਵਾਦਾਰਾਂ ਨੂੰ ਫ਼ਰਮਾਇਆ ਕਿ ਸਵੇਰੇ ਜੋ ਬੱਚੀਆਂ ਪਲੇਟਫਾਰਮ ‘ਤੇ ਮਿਲੀਆਂ ਸਨ ਉਹ ਫ਼ਲਾਂ ਟਿੱਬੇ  ‘ਤੇ ਇਕੱਲੀਆਂ ਬੈਠੀਆਂ ਹਨ, ਉਨ੍ਹਾਂ ਦੀ ਸੰਭਾਲ ਕਰੋ ਕੁਝ ਸੇਵਾਦਾਰ ਬੇਪਰਵਾਹ ਜੀ ਦਾ ਹੁਕਮ ਪਾ ਕੇ ਤੁਰੰਤ ਉਨ੍ਹਾਂ ਬੱਚੀਆਂ ਨੂੰ ਲੱਭਣ ਚੱਲ ਪਏ ਸੇਵਾਦਾਰ ਉਸ ਟਿੱਬੇ ‘ਤੇ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਦੋਵੇਂ ਬੱਚੀਆਂ ਉੱਥੇ ਬੈਠੀਆਂ ਠੰਢ ‘ਚ ਠਰ ਰਹੀਆਂ ਸਨ ਬੱਚੀਆਂ ਨੂੰ ਸੇਵਾਦਾਰ ਭੈਣਾਂ ਨੇ ਕੁਝ ਕੱਪੜੇ ਤੇ ਸ਼ਾਲ ਦਿੱਤੇ ਤੇ ਉਨ੍ਹਾਂ ਨੂੰ ਖਾਣਾ ਖੁਆਇਆ ਗਿਆ। ਸ਼ਾਹ ਮਸਤਾਨਾ ਜੀ ਨੇ ਅਗਲੀ ਸਵੇਰ ਹੋਏ ਸਤਿਸੰਗ ‘ਚ ਉਨ੍ਹਾਂ ਬੱਚੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਬਖ਼ਸ਼ੀ ਉਸ ਤੋਂ ਬਾਅਦ ਉਨ੍ਹਾਂ ਬੱਚੀਆਂ ਨੇ ਪਰਿਵਾਰ ਸਮੇਤ ਡੇਰੇ ‘ਚ ਸੇਵਾ  ਕੀਤੀ ਤੇ ਭੀਖ ਮੰਗਣ ਦੀ ਜਗ੍ਹਾ ਮਿਹਨਤ ਦੀ ਕਮਾਈ ਨਾਲ ਉਹ ਪਰਿਵਾਰ ਆਪਣਾ ਗੁਜ਼ਾਰਾ ਕਰਨ ਲੱਗਿਆ। (Shah Satnam Singh Ji Maharaj)
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ | Shah Satnam Singh Ji Maharaj
ਮਨ ਸ਼ੈਤਾਨ ਚੰਗੇ ਰਸਤੇ ‘ਤੇ ਚੱਲਣ ਤੋਂ ਰੋਕਦਾ ਹੈ | Shah Satnam Singh Ji Maharaj
14 ਮਈ 1966 ਦੇ ਦਿਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ਰੋੜੀ ਜ਼ਿਲ੍ਹਾ ਸਰਸਾ ਵਿਖੇ ਸਤਿਸੰਗ ਕਰਨ ਪਧਾਰੇ ਉਸ ਪਿੰਡ ‘ਚ ਲਗਭਗ ਤਿੰਨ ਸਾਲਾਂ ਤੋਂ ਮੀਂਹ ਨਹੀਂ ਪਿਆ ਸੀ ਪਿੰਡ ਦੇ ਲੋਕ ਕਹਿਣ ਲੱਗੇ ਕਿ ਸੱਚੇ ਸੌਦੇ ਵਾਲੇ ਸੰਤਾਂ ਨੂੰ ਪੂਰਨ ਸੰਤ ਉਦੋਂ ਮੰਨਾਂਗੇ ਜਦੋਂ ਉਹ ਸਾਡੇ ਪਿੰਡ ‘ਚ ਮੀਂਹ ਪੁਆ ਦੇਣਗੇ ਕਿਸੇ ਪ੍ਰੇਮੀ ਰਾਹੀਂ ਉਕਤ ਗੱਲ ਪੂਜਨੀਕ ਪਰਮ ਪਿਤਾ ਜੀ ਤੱਕ ਪਹੁੰਚੀ ਉਦੋਂ ਪਰਮ ਪਿਤਾ ਜੀ ਨੇ ਫ਼ਰਮਾਇਆ, ‘ਭਾਈ! ਅੱਜ ਪਾਣੀ ਹੀ ਵਰਸਣ ਦਿਓ, ਸਤਿਸੰਗ ਅਸੀਂ ਕੱਲ੍ਹ ਕਰ ਲਵਾਂਗੇ” ਦੇਖਦੇ ਹੀ ਦੇਖਦੇ ਅਸਮਾਨ ‘ਚ ਬੱਦਲ ਬਣਨ ਲੱਗੇ ਤੇ ਕੁਝ ਹੀ ਸਮੇਂ ਬਾਅਦ ਮੋਹਲੇਧਾਰ ਮੀਂਹ ਪੈਣ ਲੱਗਿਆ ਪਿੰਡ ਵਾਲੇ ਬੇਹੱਦ ਖੁਸ਼ ਹੋਏ ਤੇ ਫਿਰ ਸਮੂਹ ਪਿੰਡ ਵਾਸੀਆਂ ਨੇ ਅਗਲੇ ਦਿਨ ਪ੍ਰੇਮ ਨਾਲ ਸਤਿਸੰਗ ਸੁਣਿਆ ਤੇ ‘ਨਾਮ ਸ਼ਬਦ’ ਦੀ ਅਨਮੋਲ ਦਾਤ ਵੀ ਪ੍ਰਾਪਤ ਕੀਤੀ। (Shah Satnam Singh Ji Maharaj)
ਇਸ ਦਿਨ ਪੂਜਨੀਕ ਪਰਮ ਪਿਤਾ ਜੀ ਨੇ ਪਿੰਡ ਜੋਗੀਆਣਾ ਦੀ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕੀਤਾ ਤੇ ਦੱਸਿਆ ਕਿ ਰਾਤੀਂ ਅਰਾਮ ਦੌਰਾਨ ਅਸੀਂ ਚੁਬਾਰੇ ‘ਤੇ ਸਾਂ ਤੇ ਦੇਖਿਆ ਕਿ ਗਲੀ ‘ਚ ਉਸ ਸਮੇਂ ਦੋ ਨੌਜਵਾਨ ਆਪਸ ‘ਚ ਗੱਲਾਂ ਕਰ ਰਹੇ ਸਨ ਇੱਕ ਲੜਕਾ ਬੋਲਿਆ ਕਿ ਕੁਝ ਸਤਿਸੰਗੀ ਮੈਨੂੰ ਨਸ਼ਾ ਛੱਡਣ ਤੇ ਰਾਮ-ਨਾਮ ਨਾਲ ਜੋੜਨ ਲਈ ਕਹਿ ਰਹੇ ਸਨ, ਮੈਨੂੰ ਫਸਾਉਣ ਹੀ ਲੱਗੇ ਸਨ ਪਰ ਮੈਂ ਉੱਥੋਂ ਭੱਜ ਆਇਆ ਪਰਮ ਪਿਤਾ ਜੀ ਨੇ ਫ਼ਰਮਾਇਆ ਕਿ ਉਹ ਲੜਕਾ ਇੰਜ ਦੱਸ ਰਿਹਾ ਸੀ ਜਿਵੇਂ ਉਸਨੇ ਬਹੁਤ ਬਹਾਦਰੀ ਦਾ ਕੰਮ ਕੀਤਾ ਹੋਵੇ ਦੇਖੋ ਇਨਸਾਨ ਦੇ ਅੰਦਰ ਬੈਠਾ ਮਨ ਸ਼ੈਤਾਨ ਸਭ ਨੂੰ ਚੰਗੇ ਰਸਤੇ ‘ਤੇ ਚੱਲਣ ਤੋਂ ਕਿੱਥੋਂ ਤੱਕ ਰੋਕਦਾ ਹੈ। (Shah Satnam Singh Ji Maharaj)
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ | Shah Satnam Singh Ji Maharaj
ਮਾਲਕ ਦਾ ਨਾਮ ਤਿੰਨੇ ਕਾਲਾਂ ‘ਚ ਸਹਾਈ | Shah Satnam Singh Ji Maharaj
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜਨਮ-ਮਰਨ ਦਾ ਚੱਕਰ ਸਦੀਆਂ ਲੰਮਾ ਹੈ ਆਤਮਾ ਨੂੰ ਮਾਲਕ ਤੋਂ ਵਿੱਛੜੇ ਹੋਏ ਸਦੀਆਂ ਗੁਜ਼ਰ ਗਈਆਂ ਇਸ ਦਾ ਕੁਝ ਪਤਾ ਨਹੀਂ ਕਿ ਆਤਮਾ ਮਾਲਕ ‘ਚ ਕਦੋਂ ਸਮਾਏਗੀ ਜੇਕਰ ਤੁਹਾਨੂੰ ਇਸ ਦਾ ਪਤਾ ਕਰਨਾ ਹੈ ਤਾਂ ਤੁਸੀਂ ਮਾਲਕ ਦਾ ਨਾਮ ਜਪੋ ਮਾਲਕ ਦਾ ਨਾਮ ਤੁਹਾਨੂੰ ਪਤਾ ਹੀ ਨਹੀਂ ਕਰਵਾਏਗਾ ਸਗੋਂ ਦਿਖਾ ਵੀ ਦੇਵੇਗਾ ਕਿ ਉਸ ਮਾਲਕ ਨਾਲ ਮਿਲਾਪ ਕਿਵੇਂ ਹੁੰਦਾ ਹੈ। ਉਸ ਮਾਲਕ ਨੇ ਆਪਣੀ ਅੱਖ ਬਣਾ ਦੇਣੀ ਹੈ ਤੇ ਉਸ ਅੱਖ ਨਾਲ ਤੁਹਾਨੂੰ ਮਾਲਕ ਹੀ ਮਾਲਕ ਨਜ਼ਰ ਆਉਣ ਲੱਗੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਤੜਫ ਨਾਲ ਮਾਲਕ ਨਾਲ ਲਗਾਤਾਰ ਲਿਵ ਜੋੜ ਕੇ ਰੱਖਣੀ ਚਾਹੀਦੀ ਹੈ ਸਵੇਰੇ-ਸ਼ਾਮ ਥੋੜ੍ਹਾ-ਥੋੜ੍ਹਾ ਸਮਾਂ ਮਾਲਕ ਦੀ ਯਾਦ ‘ਚ ਦੇਣਾ ਚਾਹੀਦਾ ਹੈ। (Shah Satnam Singh Ji Maharaj)
ਥੋੜ੍ਹਾ ਜਿਹਾ ਸਮਾਂ ਵੀ ਤੁਸੀਂ ਮਾਲਕ ਦੀ ਯਾਦ ‘ਚ ਦਿਓਗੇ ਤਾਂ ਉਹ ਤੁਹਾਡੇ ਆਉਣ ਵਾਲੇ ਸਮੇਂ ਨੂੰ ਬਹੁਤ ਚੰਗਾ ਕਰ ਦੇਵੇਗਾ ਤੁਹਾਡੇ ਭਵਿੱਖ ਨੂੰ ਪਵਿੱਤਰ, ਉਜਵੱਲ ਬਣਾ ਦੇਵੇਗਾ ਮਾਲਕ ਦਾ ਨਾਮ ਜਪਣਾ ਤਿੰਨੇ ਕਾਲਾਂ ਲਈ ਜ਼ਰੂਰੀ ਹੈ ਕਿਉਂਕਿ ਕੀਤਾ ਗਿਆ ਸਿਮਰਨ ਤੁਹਾਡੇ ਪਿਛਲੇ ਜਨਮ ਦੇ ਭਿਆਨਕ ਕਰਮਾਂ ਨੂੰ ਕੱਟ ਦੇਵੇਗਾ ਵਰਤਮਾਨ ‘ਚ ਤੁਹਾਨੂੰ ਬੇਹੱਦ ਸੁਖ, ਟੈਨਸ਼ਨ ਮੁਕਤ ਕਰ ਦਿੰਦਾ ਹੈ ਤੇ ਕੀਤਾ ਗਿਆ ਸਿਮਰਨ ਆਉਣ ਵਾਲੇ ਪਹਾੜਾਂ ਵਰਗੇ ਕਰਮਾਂ ਨੂੰ ਕੰਕਰ ‘ਚ ਬਦਲ ਦਿੰਦਾ ਹੈ। (Shah Satnam Singh Ji Maharaj)