Ganga River - Sach Kahoon Punjabi

Haridwar News: ਗੰਗਾ ’ਚ ਨਹਾਉਂਦੇ ਸਮੇਂ ਦੋ ਦੋਸਤ ਤੇਜ਼ ਵਹਾਅ ’ਚ ਰੁੜ੍ਹੇ
Haridwar News: ਹਰਿਦੁਆਰ (ਸੱਚ ਕਹੂੰ ਨਿਊਜ਼)। ਐਤਵਾਰ ਸਵੇਰੇ ਹਰਿਦੁਆਰ ਕੋਤਵਾਲੀ ਖੇਤਰ ਦੇ ਦੁਧੀਆ ਬੰਧ ਵਿਖੇ ਗੰਗਾ ਇਸ਼ਨਾਨ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਿਆ। ਨਦੀ ’ਚ ਨਹਾਉਂਦੇ ਸਮੇਂ ਦੋ ਨੌਜਵਾਨ ਡੁੱਬ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਜਲ ਪੁਲਿਸ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਤੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ। ਲਗਭਗ ਡੇਢ ਘੰਟੇ ਤੱਕ ਚੱਲੇ ਬਚਾਅ ਕਾਰਜ ਤੋਂ ਬਾਅਦ, ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨਦੀ ’ਚੋਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਬਾਅਦ ਲਾਸ਼ਾਂ ਨੂੰ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ।

Read Also : Uttarakhand Earthquake: ਬਾਗੇਸ਼ਵਰ ਜ਼ਿਲ੍ਹੇ ’ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, 3.7 ਰਹੀ ਤੀਬਰਤਾ

ਜਿੱਥੇ ਪੰਚਨਾਮਾ (ਜਾਂਚ ਰਿਪੋਰਟ) ਪੂਰਾ ਕੀਤਾ ਗਿਆ ਤੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਪੁਲਿਸ ਅਨੁਸਾਰ, ਦੋਵੇਂ ਮ੍ਰਿਤਕ ਦੋਸਤ ਸਨ ਤੇ ਗੰਗਾ ਵਿੱਚ ਇਸ਼ਨਾਨ ਕਰਨ ਲਈ ਹਰਿਦੁਆਰ ਆਏ ਸਨ। ਮ੍ਰਿਤਕਾਂ ਦੀ ਪਛਾਣ ਬ੍ਰਿਜੇਸ਼ ਕੁਮਾਰ ਤ੍ਰਿਪਾਠੀ (43), ਪੁੱਤਰ ਰਾਜਨਾਥ ਤ੍ਰਿਪਾਠੀ, ਵਾਸੀ ਰਾਜਨਗਰ ਐਕਸਟੈਂਸ਼ਨ, ਗਾਜ਼ੀਆਬਾਦ ਤੇ ਸਚਿਨ ਤਿਆਗੀ (39), ਪੁੱਤਰ ਜਗਜੀਤ ਸਿੰਘ ਤਿਆਗੀ, ਵਾਸੀ ਰਾਜਨਗਰ, ਗਾਜ਼ੀਆਬਾਦ ਵਜੋਂ ਹੋਈ ਹੈ। ਮੁੱਖ ਪੁਲਿਸ ਸੁਪਰਡੈਂਟ (ਸ਼ਹਿਰ), ਸ਼ਿਸ਼ੂਪਾਲ ਸਿੰਘ ਨੇਗੀ ਨੇ ਦੱਸਿਆ ਕਿ ਦੋਵਾਂ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

Haridwar News: ਗੰਗਾ ’ਚ ਨਹਾਉਂਦੇ ਸਮੇਂ ਦੋ ਦੋਸਤ ਤੇਜ਼ ਵਹਾਅ ’ਚ ਰੁੜ੍ਹੇ

Varanasi News: ਗੰਗਾ ’ਚ ਵੱਡੀ ਕਿਸ਼ਤੀ ਨਾਲ ਟਕਰਾਉਣ ਤੋਂ ਬਾਅਦ ਪਲਟੀ ਛੋਟੀ ਕਿਸ਼ਤੀ, ਮੱਚੀ ਹਫੜਾ-ਦਫੜੀ, ਰੈਸਕਿਊ ਜਾਰੀ
Varanasi News: ਵਾਰਾਣਸੀ (ਏਜੰਸੀ)। ਸ਼ੁੱਕਰਵਾਰ ਨੂੰ ਦਸ਼ਾਸਵਮੇਧ ਘਾਟ ਨੇੜੇ ਸਥਿਤ ਮਨਮੰਦਿਰ ਘਾਟ ਸਾਹਮਣੇ ਇੱਕ ਛੋਟੀ ਕਿਸ਼ਤੀ ਇੱਕ ਵੱਡੀ ਕਿਸ਼ਤੀ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਜਿਸ ਕਾਰਨ ਛੋਟੀ ਕਿਸ਼ਤੀ ਡੁੱਬਣ ਲੱਗੀ। ਇਸ ਦੌਰਾਨ ਮੌਕੇ ’ਤੇ ਹਫੜਾ-ਦਫੜੀ ਮਚ ਗਈ। ਕਿਸ਼ਤੀ ’ਚ ਬੈਠੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ, ਕਿਸ਼ਤੀ ਪਲਟਣ ਦੀ ਸੂਚਨਾ ਮਿਲਣ ’ਤੇ, ਐਨਡੀਆਰਐਫ ਦੇ ਜਵਾਨਾਂ ਦੇ ਨਾਲ ਜਲ ਪੁਲਿਸ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਸਾਰੇ ਯਾਤਰੀਆਂ ਨੂੰ ਬਚਾ ਲਿਆ ਹੈ। ਕਿਸ਼ਤੀ ’ਤੇ ਸਵਾਰ ਸਾਰੇ ਲੋਕ ਸੁਰੱਖਿਅਤ ਦੱਸੇ ਜਾ ਰਹੇ ਹਨ। Varanasi News

ਇਹ ਖਬਰ ਵੀ ਪੜ੍ਹੋ : OSD of Governor: ਇੱਕ ਸਾਲ ਬਾਅਦ ਖ਼ਤਮ ਹੋਵੇਗਾ ਰਾਜਪਾਲ ਨੂੰ ਓਐੱਸਡੀ ਮਿਲਣ ਦਾ ਇੰਤਜ਼ਾਰ, ਕੈਬਨਿਟ ਮੀਟਿੰਗ ’ਚ ਮਿਲੇਗੀ ਮ…

ਦੋ ਲੋਕਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ | Varanasi News

ਵਧੀਕ ਪੁਲਿਸ ਕਮਿਸ਼ਨਰ (ਕਾਨੂੰਨ ਤੇ ਵਿਵਸਥਾ) ਡਾ. ਐਸ ਚਨੱਪਾ ਅਨੁਸਾਰ, ਵੱਡੀ ਕਿਸ਼ਤੀ ’ਚ 58 ਲੋਕ ਸਵਾਰ ਸਨ। ਛੋਟੀ ਕਿਸ਼ਤੀ ’ਚ ਛੇ ਲੋਕ ਸਵਾਰ ਸਨ। ਛੋਟੀ ਕਿਸ਼ਤੀ ਇੱਕ ਵੱਡੀ ਕਿਸ਼ਤੀ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਜਹਾਜ਼ ’ਚ ਸਵਾਰ ਛੇ ਲੋਕਾਂ ਨੂੰ 11 ਐਨਡੀਆਰਐਫ, ਪੀਏਸੀ ਹੜ੍ਹ ਰਾਹਤ ਟੀਮਾਂ ਤੇ ਜਲ ਪੁਲਿਸ ਕਰਮਚਾਰੀਆਂ ਨੇ ਸੁਰੱਖਿਅਤ ਬਚਾ ਲਿਆ। ਦੋ ਲੋਕਾਂ ਨੂੰ ਮੁੱਢਲੀ ਸਹਾਇਤਾ ਲਈ ਡਿਵੀਜ਼ਨਲ ਹਸਪਤਾਲ ਭੇਜਿਆ ਗਿਆ। ਦੋਵਾਂ ਕਿਸ਼ਤੀ ਚਾਲਕਾਂ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ।

ਬਿਹਾਰ ਦੇ ਕਟਿਹਾਰ ’ਚ ਵੱਡਾ ਹਾਦਸਾ, ਕਿਸ਼ਤੀ ਪਲਟਣ ਕਾਰਨ 4 ਦੀ ਮੌਤ, ਕਈ ਲਾਪਤਾ
Katihar News: ਕਟਿਹਾਰ (ਏਜੰਸੀ)। ਬਿਹਾਰ ਦੇ ਕਟਿਹਾਰ ਜ਼ਿਲ੍ਹੇ ’ਚ ਗੰਗਾ ਨਦੀ ’ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਹੁਣ ਤੱਕ ਇੱਥੇ ਕਿਸ਼ਤੀ ਡੁੱਬਣ ਕਾਰਨ 4 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਕਈ ਲੋਕ ਗੰਭੀਰ ਜ਼ਖਮੀ ਹਨ ਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ, ਲਗਭਗ 10 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

ਇਹ ਖਬਰ ਵੀ ਪੜ੍ਹੋ : Railway News: ਹਰਿਆਣਾ ਦੇ ਸਰਸਾ ਸਟੇਸ਼ਨ ਤੋਂ ਚੱਲਣ ਵਾਲੀਆਂ ਰੇਲ ਗੱਡੀਆਂ ਦਾ ਦੇਖ ਲਓ ਸਮਾਂ, ਆਵੇਗਾ ਤੁਹਾਡੇ ਵੀ ਕੰਮ

ਹਾਦਸੇ ਦਾ ਵੇਰਵਾ | Katihar News

ਇਹ ਘਟਨਾ ਅਹਿਮਦਾਬਾਦ ਥਾਣਾ ਖੇਤਰ ਦੇ ਗਦਾਈ ਡਾਇਰਾ ਇਲਾਕੇ ’ਚ ਵਾਪਰੀ। ਕਿਸ਼ਤੀ ’ਤੇ ਕੁੱਲ 17 ਲੋਕ ਸਵਾਰ ਸਨ ਜੋ ਖੇਤਾਂ ਵੱਲ ਜਾ ਰਹੇ ਸਨ। ਕਿਹਾ ਜਾਂਦਾ ਹੈ ਕਿ ਕਿਸ਼ਤੀ ’ਤੇ ਜ਼ਿਆਦਾ ਲੋਕ ਹੋਣ ਕਾਰਨ, ਕਿਸ਼ਤੀ ਹਿੱਲਣ ਲੱਗੀ ਤੇ ਗੰਗਾ ਨਦੀ ਦੇ ਵਿਚਕਾਰ ਡੁੱਬ ਗਈ। Katihar News

ਮ੍ਰਿਤਕਾਂ ਦੀ ਪਛਾਣ | Katihar News

ਮ੍ਰਿਤਕਾਂ ਦੀ ਪਛਾਣ 60 ਸਾਲਾ ਪਵਨ ਕੁਮਾਰ ਤੇ 70 ਸਾਲਾ ਸੁਧੀਰ ਮੰਡਲ ਵਜੋਂ ਹੋਈ ਹੈ। ਤੀਜੇ ਤੇ ਚੌਥੇ ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ’ਚ ਦਹਿਸ਼ਤ ਫੈਲ ਗਈ ਤੇ ਕਈ ਪਰਿਵਾਰਾਂ ਦੇ ਲੋਕ ਆਪਣੇ ਅਜ਼ੀਜ਼ਾਂ ਦੀ ਭਾਲ ’ਚ ਘਾਟ ’ਤੇ ਇਕੱਠੇ ਹੋ ਗਏ। Katihar News

Gange River: ਆਧੁਨਿਕ ਵਿਕਾਸ ਅਤੇ ਗੰਗਾ ਦੀ ਹੋਂਦ ’ਤੇ ਮੰਡਰਾਉਂਦਾ ਸੰਕਟ
Gange River: ਭਾਰਤ ਦੀ ਪਵਿੱਤਰ ਅਤੇ ਜੀਵਨਦਾਤੀ ਗੰਗਾ ਨਦੀ ਨਾ ਸਿਰਫ਼ ਇੱਕ ਕੁਦਰਤੀ ਸੰਪੱਤੀ ਹੈ, ਸਗੋਂ ਦੇਸ਼ ਦੀ ਸੱਭਿਆਚਾਰਕ, ਅਧਿਆਤਮਿਕ ਅਤੇ ਭਾਵਨਾਤਮਕ ਆਸਥਾ ਦਾ ਪ੍ਰਤੀਕ ਵੀ ਹੈ ਹਿਮਾਲਿਆ ’ਚੋਂ ਨਿੱਕਲ ਕੇ ਇਹ ਨਦੀ ਬੰਗਾਲ ਦੀ ਖਾੜੀ ਤੱਕ ਆਪਣੀ ਯਾਤਰਾ ’ਚ 2510 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੈ, ਜਿਸ ਵਿੱਚ 2071 ਕਿਲੋਮੀਟਰ ਭਾਰਤ ਦੀ ਜ਼ਮੀਨ ਤੋਂ ਹੋ ਕੇ ਲੰਘਦੀ ਹੈ ਅਤੇ ਬਾਕੀ ਦਾ ਹਿੱਸਾ ਬੰਗਲਾਦੇਸ਼ ’ਚ ਵਗਦਾ ਹੈ ਗੰਗਾ ਅਤੇ ਇਸ ਦੀਆਂ ਸਹਾਇਕ ਨਦੀਆਂ ਮਿਲ ਕੇ ਦਸ ਲੱਖ ਵਰਗ ਕਿਲੋਮੀਟਰ ਦਾ ਇੱਕ ਵਿਸ਼ਾਲ ਉਪਜਾਊ ਮੈਦਾਨ ਬਣਾਉਂਦੀ ਹੈ, ਜੋ ਭਾਰਤੀ ਖੇਤੀ ਅਤੇ ਸੱਭਿਅਤਾ ਦੀ ਰੀੜ੍ਹ ਹੈ।

ਇਹ ਖਬਰ ਵੀ ਪੜ੍ਹੋ : Farmers News Update: ਮੁੜ ਦਿੱਲੀ ਕੂਚ ਕਰਦੇ ਕਿਸਾਨਾਂ ’ਤੇ ਦਾਗੇ ਹੰਝੂ ਗੈਸ ਦੇ ਗੋਲੇ, ਅੱਧੀ ਦਰਜਨ ਤੋਂ ਵੱਧ ਕਿਸਾਨ ਜ…

ਗੰਗਾ ਨਦੀ ਭਾਰਤੀ ਸੰਸਕ੍ਰਿਤੀ ਅਤੇ ਧਰਮ ਦਾ ਅਨਿੱਖੜਵਾਂ ਅੰਗ ਹੈ ਇਸ ਨੂੰ ਹਿੰਦੂ ਧਰਮ ’ਚ ਪਵਿੱਤਰ ਮੰਨਿਆ ਗਿਆ ਹੈ ਅਤੇ ਇਸ ਦੇ ਜਲ ਦੀ ਵਰਤੋਂ ਧਾਰਮਿਕ ਪੂਜਾ-ਪਾਠਾਂ ਤੋਂ ਲੈ ਕੇ ਅੰਤਿਮ ਸਸਕਾਰ ਤੱਕ ਕੀਤੀ ਜਾਂਦੀ ਹੈ ਪੁਰਾਣਾਂ, ਉਪਨਿਸ਼ਦਾਂ ਅਤੇ ਹੋਰ ਪੁਰਾਤਨ ਗ੍ਰੰਥਾਂ ’ਚ ਗੰਗਾ ਦੀ ਮਹਿਮਾ ਦਾ ਵਰਣਨ ਮਿਲਦਾ ਹੈ ਇਸ ਤੋਂ ਇਲਾਵਾ, ਵਿਦੇਸ਼ੀ ਯਾਤਰੀਆਂ ਅਤੇ ਵਿਦਵਾਨਾਂ ਨੇ ਵੀ ਗੰਗਾ ਦੀ ਮਹੱਤਤਾ ਨੂੰ ਆਪਣੇ ਸਾਹਿਤ ’ਚ ਸਥਾਨ ਦਿੱਤਾ ਹੈ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਗੰਗਾ ਦਾ ਜਲ ਅਦੁੱਤੀ ਹੈ ਇਸ ’ਚ ਮੌਜ਼ੂਦ ਬੈਕਟੀਰੀਓਫੇਜ ਨਾਂਅ ਦਾ ਜੀਵਾਣੂ ਇਸ ਨੂੰ ਸ਼ੁੱਧ ਬਣਾਈ ਰੱਖਦਾ ਹੈ। Gange River

ਜਿਸ ਨਾਲ ਇਹ ਜਲ ਹੋਰ ਨਦੀਆਂ ਦੀ ਤੁਲਨਾ ’ਚ ਜ਼ਿਆਦਾ ਸਵੱਛ ਅਤੇ ਸਿਹਤ ਵਰਧਕ ਹੁੰਦਾ ਹੈ ਪਰ ਆਧੁਨਿਕ ਯੁੱਗ ’ਚ ਗੰਗਾ ਦੀ ਇਹ ਪਵਿੱਤਰਤਾ ਅਤੇ ਮਹਿਮਾ ਪ੍ਰਦੂਸ਼ਣ ਕਾਰਨ ਖਤਰੇ ’ਚ ਪੈ ਗਈ ਹੈ ਅੱਜ ਗੰਗਾ ਦਾ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਬਣ ਗਿਆ ਹੈ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਗੰਗਾ ’ਚ ਸੀਵਰੇਜ ਅਤੇ ਉਦਯੋਗਿਕ ਕਚਰੇ ਦਾ ਡਿੱਗਣਾ ਨਾ ਰੋਕਿਆ ਗਿਆ, ਤਾਂ ਇਸ ਦਾ ਮਾੜਾ ਨਤੀਜਾ ਨਾ ਸਿਰਫ਼ ਵਾਤਾਵਰਨ ’ਤੇ ਪਵੇਗਾ, ਸਗੋਂ ਮਨੁੱਖੀ ਸਿਹਤ ’ਤੇ ਵੀ ਡੂੰਘਾ ਅਸਰ ਪਵੇਗਾ ਗੰਗਾ ’ਚ ਹਰ ਰੋਜ਼ ਲੱਖਾਂ ਲੀਟਰ ਸੀਵਰੇਜ ਦਾ ਪਾਣੀ ਅਤੇ ਉਦਯੋਗਿਕ ਕਚਰਾ ਸੁੱਟਿਆ ਜਾਂਦਾ ਹੈ ਨਾਲ ਹੀ, ਧਾਰਮਿਕ ਪੂਜਾ-ਪਾਠਾਂ ਅਤੇ ਸਸਕਾਰ ਕਾਰਨ ਵੀ ਗੰਗਾ ਦਾ ਜਲ ਪ੍ਰਦੂਸ਼ਿਤ ਹੁੰਦਾ ਹੈ। Gange River

ਇਸ ਪ੍ਰਦੂਸ਼ਣ ਦਾ ਨਾ ਸਿਰਫ਼ ਗੰਗਾ ਦੇ ਜਲ ਜੀਵਨ ’ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ, ਸਗੋਂ ਇਹ ਉਨ੍ਹਾਂ ਭਾਈਚਾਰਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਜੋ ਆਪਣੀ ਆਮਦਨੀ ਲਈ ਗੰਗਾ ’ਤੇ ਨਿਰਭਰ ਹਨ ਗੰਗਾ ਬੇਸਿਨ ਭਾਰਤ ਦੇ ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਰਾਜਾਂ ’ਚ ਫੈਲਿਆ ਹੈ ਇਹ ਖੇਤਰ ਨਾ ਸਿਰਫ਼ ਖੇਤੀ ਅਤੇ ਉਦਯੋਗ ਲਈ ਮਹੱਤਵਪੂਰਨ ਹੈ, ਸਗੋਂ ਜੈਵ-ਵਿਭਿੰਨਤਾ ਦੀ ਸੁਰੱਖਿਆ ’ਚ ਵੀ ਇਸ ਦੀ ਅਹਿਮ ਭੂਮਿਕਾ ਹੈ ਫਿਰ ਵੀ, ਇਹ ਖੇਤਰ ਵਿਕਾਸ ਅਤੇ ਸ਼ੋਸ਼ਣ ਦੀ ਮਾਰ ਝੱਲ ਰਿਹਾ ਹੈ ਰੇਤ ਮਾਈਨਿੰਗ, ਗਾਰ ਦੀ ਸਮੱਸਿਆ, ਜਲਵਾਯੂ ਬਦਲਾਅ ਅਤੇ ਕਬਜ਼ਾ ਗੰਗਾ ਦੀ ਹੋਂਦ ਨੂੰ ਲਗਾਤਾਰ ਖਤਰੇ ’ਚ ਪਾ ਰਹੇ ਹਨ ਉੱਤਰਾਖੰਡ ਦੇ ਸੁਰੇਸ਼ ਭਾਈ ਵਰਗੇ ਵਾਤਾਵਰਨ ਮਾਹਿਰਾਂ ਨੇ ਵਾਰ-ਵਾਰ ਗੰਗਾ ਦੇ ਉਦੈ ’ਤੇ ਮੰਡਰਾਉਂਦੇ ਖਤਰਿਆਂ ਵੱਲ ਇਸ਼ਾਰਾ ਕੀਤਾ ਹੈ। Gange River

ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਮਾਂ ਰਹਿੰਦੇ ਵਾਤਾਵਰਨ ਸੁਰੱਖਿਆ ’ਤੇ ਧਿਆਨ ਨਾ ਦਿੱਤਾ ਗਿਆ, ਤਾਂ ਗੰਗਾ ਦੀ ਹੋਂਦ ਖਤਮ ਹੋ ਸਕਦੀ ਹੈ ਗੰਗਾ ਮੁਕਤੀ ਅੰਦੋਲਨ ਦੇ ਸੰਸਥਾਪਕ ਅਨਿਲ ਪ੍ਰਕਾਸ਼ ਦਾ ਕਹਿਣਾ ਹੈ ਕਿ ਗੰਗਾ ਸਿਰਫ਼ ਇੱਕ ਨਦੀ ਨਹੀਂ, ਸਗੋਂ ਭਾਰਤੀ ਸੰਸਕ੍ਰਿਤੀ ਦੀ ਆਤਮਾ ਹੈ ਉਹ ਮੰਨਦੇ ਹਨ ਕਿ ਗੰਗਾ ਨੂੰ ਬਚਾਉਣ ਲਈ ਜਨ ਅੰਦੋਲਨ ਜ਼ਰੂਰੀ ਹੈ ਫਰੱਕਾ ਬੈਰਾਜ ਅਤੇ ਹੋਰ ਬੰਨ੍ਹਾਂ ਨੂੰ ਹਟਾਉਣ ਦੀ ਮੰਗ ਵੀ ਤੇਜ਼ ਹੋ ਰਹੀ ਹੈ ਇਨ੍ਹਾਂ ਬੰਨ੍ਹਾਂ ਨੇ ਗੰਗਾ ਦੀ ਕੁਦਰਤੀ ਧਾਰਾ ਨੂੰ ਰੋਕ ਦਿੱਤਾ ਹੈ, ਜਿਸ ਨਾਲ ਨਦੀ ਦੇ ਈਕੋਲਾਜੀ ਤੰਤਰ ’ਤੇ ਉਲਟ ਪ੍ਰਭਾਵ ਪੈਂਦਾ ਹੈ ਸਾਬਕਾ ਸਾਂਸਦ ਅਲੀ ਅਨਵਰ ਨੇ ਗੰਗਾ ਦੀ ਸਫਾਈ ਨੂੰ ਸਿਆਸੀ ਸਵਾਰਥ ਤੋਂ ਉੱਪਰ ਚੁੱਕਣ ਦੀ ਅਪੀਲ ਕੀਤੀ ਉਨ੍ਹਾਂ ਨੇ ਨਮਾਮੀ ਗੰਗੇ ਯੋਜਨਾ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਸ ਯੋਜਨਾ ਤਹਿਤ ਜਾਰੀ ਬਜਟ ਦੀ ਦੁਰਵਰਤੋਂ ਹੋਈ ਹੈ।

ਗੰਗਾ ਦੀ ਸਫਾਈ ਦੇ ਨਾਂਅ ’ਤੇ ਭ੍ਰਿਸ਼ਟਾਚਾਰ ਅਤੇ ਠੇਕੇਦਾਰੀ ਨੇ ਸਮੱਸਿਆ ਨੂੰ ਹੋਰ ਮੁਸ਼ਕਿਲ ਬਣਾ ਦਿੱਤਾ ਹੈ ਗੰਗਾ ਨੂੰ ਬਚਾਉਣ ਲਈ ਇਹ ਜ਼ਰੂਰੀ ਹੈ ਕਿ ਸਥਾਨਕ ਭਾਈਚਾਰਿਆਂ ਨੂੰ ਇਸ ਪ੍ਰਕਿਰਿਆ ’ਚ ਸ਼ਾਮਲ ਕੀਤਾ ਜਾਵੇ ਗੰਗਾ ’ਤੇ ਨਿਰਭਰ ਲੋਕਾਂ ਦੀਆਂ ਜ਼ਰੂਰਤਾਂ ਅਤੇ ਸੁਝਾਵਾਂ ਨੂੰ ਧਿਆਨ ’ਚ ਰੱਖ ਕੇ ਹੀ ਪ੍ਰਭਾਵਸ਼ਾਲੀ ਯੋਜਨਾਵਾਂ ਬਣਾਈਆਂ ਜਾ ਸਕਦੀਆਂ ਹਨ ਬਿਹਾਰ ਦੇ ਵਾਤਾਵਰਨ ਮਾਹਿਰ ਘਣਸ਼ਿਆਮ ਸਿੰਘ ਨੇ ਬੰਨ੍ਹਾਂ ਦੇ ਮਾੜੇ ਪ੍ਰਭਾਵਾਂ ’ਤੇ ਚਿੰਤਾ ਪ੍ਰਗਟਾਈ ਅਤੇ ਫਰੱਕਾ ਬੈਰਾਜ ਨੂੰ ਖੋਲ੍ਹਣ ਦੀ ਮੰਗ ਕੀਤੀ ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਹੋਰ ਦੇਸ਼ਾਂ ’ਚ ਜਿੱਥੇ ਬੰਨ੍ਹ ਤੋੜੇ ਜਾ ਰਹੇ ਹਨ, ਉੱਥੇ ਭਾਰਤ ’ਚ ਨਵੇਂ ਬੰਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਇਹ ਨਾ ਸਿਰਫ਼ ਵਾਤਾਵਰਨ ਲਈ ਖਤਰਨਾਕ ਹੈ, ਸਗੋਂ ਸਥਾਨਕ ਭਾਈਚਾਰਿਆਂ ਦੇ ਜੀਵਨ ਨੂੰ ਵੀ ਪ੍ਰਭਾਵਿਤ ਕਰਦਾ ਹੈ। Gange River

ਭਾਗਲਪੁਰ ’ਚ ਹੋਏ ਇੱਕ ਰਾਸ਼ਟਰੀ ਵਿਚਾਰ-ਵਟਾਂਦਰੇ ਨਾਲ ਗੰਗਾ ਦੇ ਸਵਾਲ ’ਤੇ ਵੱਖ-ਵੱਖ ਰਾਜਾਂ ਅਤੇ ਨੇਪਾਲ ਦੇ ਨੁਮਾਇੰਦਿਆਂ ਨੇ ਇੱਕਜੁਟ ਹੋ ਕੇ ਆਪਣੀ ਅਵਾਜ਼ ਬੁਲੰਦ ਕੀਤੀ ਇਸ ਵਿਚਾਰ-ਵਟਾਂਦਰੇ ’ਚ ਫੈਸਲਾ ਲਿਆ ਗਿਆ ਕਿ 2025 ’ਚ ਗੰਗਾ ਮੁਕਤੀ ਅੰਦੋਲਨ ਦੀ ਵਰ੍ਹੇਗੰਢ ’ਤੇ ਦੇਸ਼ ਭਰ ਤੋਂ ਗੰਗਾ ਪ੍ਰੇਮੀ ਇਕੱਠੇ ਹੋਣਗੇ ਅਤੇ ਗੰਗਾ ਦੇ ਨਿਰੰਤਰ ਵਹਾਅ ਅਤੇ ਨਿਰਮਲਤਾ ਨੂੰ ਬਹਾਲ ਕਰਨ ਲਈ ਇੱਕ ਵਿਆਪਕ ਮੁਹਿੰਮ ਚਲਾਉਣ ਦੀ ਰਣਨੀਤੀ ਤਿਆਰ ਕਰਨਗੇ ਗੰਗਾ ਨੂੰ ਬਚਾਉਣ ਲਈ ਸਰਕਾਰ, ਗੈਰ-ਸਰਕਾਰੀ ਸੰਗਠਨਾਂ ਅਤੇ ਆਮ ਜਨਤਾ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਇਹ ਸਿਰਫ਼ ਇੱਕ ਨਦੀ ਨਹੀਂ, ਸਗੋਂ ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਹੈ ਗੰਗਾ ਦੀ ਸੁਰੱਖਿਆ ਨਾ ਸਿਰਫ਼ ਸਾਡੀ ਜਿੰਮੇਵਾਰੀ ਹੈ। Gange River

ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਅਨਮੋਲ ਤੋਹਫਾ ਵੀ ਹੈ ਗੰਗਾ ਭਾਰਤ ਲਈ ਸਿਰਫ਼ ਜਲ ਸਰੋਤ ਨਹੀਂ ਹੈ, ਸਗੋਂ ਇਹ ਸਾਡੀ ਪਛਾਣ, ਸਾਡੀ ਸੱਭਿਅਤਾ ਅਤੇ ਸਾਡੇ ਵਿਸ਼ਵਾਸ ਦੀ ਧਾਰਾ ਹੈ ਇਸ ਨੂੰ ਬਚਾਉਣ ਲਈ ਸਾਨੂੰ ਆਪਣੇ ਦ੍ਰਿਸ਼ਟੀਕੋਣ ਅਤੇ ਵਿਕਾਸ ਦੀਆਂ ਨੀਤੀਆਂ ’ਤੇ ਮੁੜ-ਵਿਚਾਰ ਕਰਨਾ ਹੋਵੇਗਾ ਜੇਕਰ ਸਮਾਂ ਰਹਿੰਦੇ ਸਹੀ ਕਦਮ ਨਾ ਚੁੱਕੇ ਗਏ, ਤਾਂ ਗੰਗਾ ਅਤੇ ਉਸ ਨਾਲ ਜੁੜੀ ਭਾਰਤੀ ਸੰਸਕ੍ਰਿਤੀ ਨੂੰ ਬਚਾਉਣਾ ਅਸੰਭਵ ਹੋ ਜਾਵੇਗਾ ਇਸ ਲਈ, ਇਹ ਜ਼ਰੂਰੀ ਹੈ ਕਿ ਅਸੀਂ ਸਾਰੇ ਗੰਗਾ ਨੂੰ ਪ੍ਰਦੂਸ਼ਣ ਅਤੇ ਸ਼ੋਸ਼ਣ ਤੋਂ ਮੁਕਤ ਕਰਨ ਦੀ ਇਸ ਮੁਹਿੰਮ ’ਚ ਆਪਣੀ ਭਾਗੀਦਾਰੀ ਯਕੀਨੀ ਕਰੀਏ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਕੁਮਾਰ ਕ੍ਰਿਸ਼ਨਨ

Ganga River: ਗੰਗਾ ਦੀ ਰੱਖਿਆ
Ganga River: ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਦੀ ਹਾਲੀਆ ਰਿਪੋਰਟ ਨੇ ਗੰਗਾ ਦੇ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਨੂੰ ਉਜਾਗਰ ਕੀਤਾ ਹੈ ਰਿਪੋਰਟ ਅਨੁਸਾਰ, ਗੰਗਾ ਆਪਣੇ ਸਰੋਤ ਗੰਗੋਤਰੀ ਤੋਂ ਹੀ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੰਦੀ ਹੈ ਗੰਗਾ ਅਤੇ ਯਮੁਨਾ ਵਰਗੇ ਜਲ ਸਰੋਤਾਂ ਦੀ ਸੁਰੱਖਿਆ ਸਿਰਫ ਸਰਕਾਰੀ ਯੋਜਨਾਵਾਂ ’ਤੇ ਨਿਰਭਰ ਨਹੀਂ ਹੋ ਸਕਦੀ ਜਦੋਂ ਅਸੀਂ ਗੰਗਾ ਬਾਰੇ ਸੋਚਦੇ ਹਾਂ, ਤਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਸਿਰਫ਼ ਨਦੀ ਨਹੀਂ, ਸਗੋਂ ਸਾਡੇ ਸੱਭਿਆਚਾਰਕ ਅਤੇ ਧਾਰਮਿਕ ਜੀਵਨ ਦਾ ਅਨਿੱਖੜਵਾਂ ਹਿੱਸਾ ਹੈ ਗੰਗਾ ਦੇ ਸੀਵੇਜ, ਕੂੜਾ ਅਤੇ ਉਦਯੋਗਿਕ ਰਹਿੰਦ-ਖੂੰਹਦ ਮਿਲਦੇ ਜਾ ਰਹੇ ਹਨ। Yamuna River

ਇਹ ਖਬਰ ਵੀ ਪੜ੍ਹੋ : Murder: ਦੋ ਧੀਆਂ ਦੀ ਮਾਂ ਦਾ ਭੇਦ ਭਰੇ ਹਾਲਾਤਾਂ ’ਚ ਕਤਲ, ਪੁਲਿਸ ਜਾਂਚ ਜੁਟੀ

ਪਰ ਸਾਨੂੰ ਇਹ ਸਮਝਣਾ ਹੋਵੇਗਾ ਕਿ ਸਿਰਫ਼ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਨਾਲ ਅਸੀਂ ਇਸ ਨੂੰ ਸਾਫ਼ ਨਹੀਂ ਕਰ ਸਕਦੇ ਇਹ ਸਾਡੀ ਸਮੂਹਿਕ ਜਿੰਮੇਵਾਰੀ ਹੈ ਜੇਕਰ ਅਸੀਂ ਸਾਰੇ ਗੰਗਾ ਨੂੰ ਆਪਣੀ ਮਾਂ ਮੰਨਦੇ ਹਾਂ, ਤਾਂ ਉਸ ਦੀ ਸਫਾਈ ਪ੍ਰਤੀ ਸਾਡੀ ਜਿੰਮੇਵਾਰੀ ਵੀ ਓਨੀ ਹੀ ਵੱਡੀ ਹੋਣੀ ਚਾਹੀਦੀ ਹੈ ਗੰਗਾ ’ਚ ਪ੍ਰਦੂਸ਼ਣ ਦੀ ਸਮੱਸਿਆ ਗੁੰਝਲਦਾਰ ਹੈ, ਪਰ ਇਸ ਨੂੰ ਹੱਲ ਕੀਤਾ ਜਾ ਸਕਦਾ ਹੈ ਅਸੀਂ ਇਹ ਮੰਨੀਏ ਜਾਂ ਨਾ ਮੰਨੀਏ, ਪਰ ਸਾਨੂੰ ਆਪਣੀਆਂ ਆਦਤਾਂ ਬਦਲਣ ਦੀ ਲੋੜ ਹੈ ਸਾਨੂੰ ਗੰਗਾ ਦੀ ਸੁਰੱਖਿਆ ਲਈ ਠੋਸ ਕਦਮ ਚੁੱਕਣੇ ਹੋਣਗੇ।

ਸਾਨੂੰ ਇਹ ਸਮਝਣਾ ਪਵੇਗਾ ਕਿ ਗੰਗਾ ਦਾ ਪ੍ਰਦੂਸ਼ਣ ਸਾਡੇ ਗੈਰ-ਜਿੰਮੇਵਾਰ ਰਵੱਈਏ ਦਾ ਨਤੀਜਾ ਹੈ ਜੇਕਰ ਅਸੀਂ ਅਸਲ ’ਚ ਗੰਗਾ ਨੂੰ ਉਸ ਦੀ ਪਵਿੱਤਰਤਾ ਵਾਪਸ ਦੇਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੇ ਹਿੱਸੇ ਦਾ ਯੋਗਦਾਨ ਦੇਣਾ ਪਵੇਗਾ ਗੰਗਾ ਦੀ ਸਫਾਈ ਸਿਰਫ਼ ਸਰਕਾਰੀ ਯੋਜਨਾਵਾਂ ’ਤੇ ਨਹੀਂ, ਸਗੋਂ ਸਾਡੇ ਸਮੂਹਿਕ ਯਤਨਾਂ ’ਤੇ ਨਿਰਭਰ ਕਰਦੀ ਹੈ ਜੇਕਰ ਅਸੀਂ ਸੱਚੀਂ ਗੰਗਾ ਨੂੰ ਪਵਿੱਤਰ ਬਣਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੀਆਂ ਜਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ ਅਤੇ ਇਸ ਨੂੰ ਸਾਫ ਰੱਖਣ ਲਈ ਇਮਾਨਦਾਰੀ ਨਾਲ ਯਤਨ ਕਰਨੇ ਪੈਣਗੇ।