Faridkot Murder Case - Sach Kahoon Punjabi

Faridkot Murder Case: ਫ਼ਰੀਦਕੋਟ ਪੁਲਿਸ ਨੇ ਕਤਲ ਦਾ ਮਾਮਲਾ 2 ਘੰਟਿਆਂ ’ਚ ਸੁਲਝਾਇਆ, ਮੁਲਜ਼ਮ ਗ੍ਰਿਫ਼ਤਾਰ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਫ਼ਰੀਦਕੋਟ ਪੁਲਿਸ ਨੇ ਦਿਨ-ਦਿਹਾੜੇ ਹੋਏ ਇੱਕ ਕਤਲ ਦੇ ਮਾਮਲੇ ਨੂੰ ਸੁਲਝਾਉਂਦਿਆਂ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗਿਰਫ਼ਤਾਰ ਵਿਅਕਤੀ ਕੋਲੋਂ ਵਾਰਦਾਤ ’ਚ ਵਰਤੇ ਗਏ ਹਥਿਆਰ ਤੇ ਚੋਰੀ ਕੀਤੀ ਨਕਦੀ ਵੀ ਬਰਾਮਦ ਕਰ ਲਈ ਹੈ। ਐਸਐਸਪੀ ਫ਼ਰੀਦਕੋਟ ਦੀ ਅਗਵਾਈ ਹੇਠ, ਐਸਪੀ (ਇਨਵੈਸਟੀਗੇਸ਼ਨ) ਜੋਗੇਸ਼ਵਰ ਸਿੰਘ ਗੋਰਾਇਆ ਦੀ ਰਹਿਨੁਮਾਈ ਤੇ ਡੀਐਸਪੀ (ਸਬ-ਡਵੀਜ਼ਨ) ਤਰਲੋਚਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਸਿਟੀ ਫ਼ਰੀਦਕੋਟ ਦੀ ਪੁਲਿਸ ਟੀਮ ਨੇ ਮੁਹੱਲਾ ਜਾਨੀਆ ’ਚ ਵਾਪਰੀ ਕਤਲ ਦੀ ਵਾਰਦਾਤ ਨੂੰ ਤੇਜ਼ੀ ਨਾਲ ਟਰੇਸ ਕਰਦਿਆਂ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਿਸ ਅਨੁਸਾਰ ਸ਼ਿਕਾਇਤਕਰਤਾ ਪ੍ਰਦੀਪ ਕਾਲੜਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਡਿਊਟੀ ’ਤੇ ਚਲਾ ਗਿਆ ਸੀ, ਜਦਕਿ ਉਸ ਦੀਆਂ ਦੋਵੇਂ ਧੀਆਂ ਸਕੂਲ ਚਲੀਆਂ ਗਈਆਂ ਸਨ ਤੇ ਪਤਨੀ ਨੀਤੂ ਘਰ ’ਚ ਇਕੱਲੀ ਸੀ। ਦੁਪਹਿਰ ਕਰੀਬ 2:10 ਵਜੇ ਜਦੋਂ ਉਹ ਘਰ ਪਰਤਿਆ ਤਾਂ ਕਈ ਵਾਰ ਆਵਾਜ਼ ਮਾਰਨ ਦੇ ਬਾਵਜੂਦ ਪਤਨੀ ਬਾਹਰ ਨਾ ਆਈ। ਇਸ ਤੋਂ ਬਾਅਦ ਉਹ ਆਪਣੀ ਭਰਜਾਈ ਨਾਲ ਘਰ ਅੰਦਰ ਗਿਆ, ਜਿੱਥੇ ਨੀਤੂ ਖੂਨ ਨਾਲ ਲੱਥਪੱਥ ਹਾਲਤ ’ਚ ਬੈੱਡ ਦੇ ਕੋਲ ਡਿੱਗੀ ਹੋਈ ਮਿਲੀ। ਉਸ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਘਰ ਦੀ ਅਲਮਾਰੀ ’ਚ ਰੱਖੀ 44 ਹਜ਼ਾਰ ਰੁਪਏ ਦੀ ਨਕਦੀ ਵੀ ਗਾਇਬ ਸੀ। ਉਸ ਨੇ ਸ਼ੱਕ ਜਤਾਇਆ ਕਿ ਪ੍ਰੇਮ ਚੰਦ, ਜੋ ਪਹਿਲਾਂ ਵੀ ਘਰ ਆਉਂਦਾ-ਜਾਂਦਾ ਸੀ ਤੇ ਛੋਟੀਆਂ-ਮੋਟੀਆਂ ਚੋਰੀਆਂ ਕਰ ਚੁੱਕਾ ਸੀ, ਇਸ ਵਾਰਦਾਤ ’ਚ ਸ਼ਾਮਲ ਹੋ ਸਕਦਾ ਹੈ। ਗੁਆਂਢੀ ਵੱਲੋਂ ਵੀ ਦੱਸਿਆ ਗਿਆ ਕਿ ਦੁਪਹਿਰ ਸਮੇਂ ਪ੍ਰੇਮ ਚੰਦ ਨੂੰ ਘਰ ਵਿੱਚੋਂ ਜਲਦੀ-ਜਲਦੀ ਨਿਕਲਦੇ ਦੇਖਿਆ ਗਿਆ ਸੀ।

Read Also : India Wholesale Inflation: ਜੂਨ ’ਚ ਥੋਕ ਮਹਿੰਗਾਈ ਦਰ ਵਧ ਕੇ 9.87 ਫੀਸਦੀ ਹੋਈ

ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪ੍ਰੇਮ ਚੰਦ ਪੁੱਤਰ ਬਦਰੀ ਨਾਥ ਵਾਸੀ ਸੋਢੀਆ ਵਾਲੀ ਗਲੀ, ਮੁਹੱਲਾ ਜਾਨੀਆ, ਫ਼ਰੀਦਕੋਟ ਨੂੰ ਗ੍ਰਿਫ਼ਤਾਰ ਕਰ ਲਿਆ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਪਹਿਲਾਂ ਤੋਂ ਬਣਾਈ ਯੋਜਨਾ ਤਹਿਤ ਘਰ ’ਚ ਦਾਖ਼ਲ ਹੋਇਆ ਤੇ ਕਤਲ ਕਰਨ ਤੋਂ ਬਾਅਦ ਨਕਦੀ ਲੈ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਕਟਰ, ਇੱਕ ਕਰਦ ਤੇ 44 ਹਜ਼ਾਰ ਰੁਪਏ ਨਗਦ ਬਰਾਮਦ ਕੀਤੇ ਹਨ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਉਸ ਦੇ ਪਿੱਛੇ ਤੇ ਅੱਗੇ ਦੇ ਸਾਰੇ ਲਿੰਕਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ। ਇਸ ਸਬੰਧੀ ਥਾਣਾ ਸਿਟੀ ਫ਼ਰੀਦਕੋਟ ’ਚ ਮੁਕੱਦਮਾ ਨੰਬਰ 334 ਮਿਤੀ 13 ਜੁਲਾਈ 2026 ਅਧੀਨ ਧਾਰਾਵਾਂ 103, 305 ਤੇ 333 ਬੀਐਨਐਸ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਸ.ਐਸ.ਪੀ. ਫ਼ਰੀਦਕੋਟ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕਿਸੇ ਵੀ ਅਪਰਾਧ ’ਚ ਸ਼ਾਮਲ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਉਸ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

Faridkot Murder Case: ਫ਼ਰੀਦਕੋਟ ਪੁਲਿਸ ਵੱਲੋਂ ਜ਼ਮੀਨ ਵਿਵਾਦ ਨੂੰ ਲੈ ਕੇ ਮਹਿਲਾ ਦੇ ਕਤਲ ਦੇ ਮੁੱਖ ਮੁਲਜ਼ਮ ਕੁਝ ਹੀ ਘੰਟਿਆਂ ’ਚ ਕੀਤੇ ਕਾਬੂ
ਪਿੰਡ ਖਾਰਾ ਵਿੱਚ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਕੀਤਾ ਸੀ ਮਹਿਲਾ ਦਾ ਕਤਲ

Faridkot Murder Case: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਦੀ ਅਗਵਾਈ ਵਿੱਚ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਜਤਿੰਦਰ ਸਿੰਘ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣੇਦਾਰ ਚਮਕੌਰ ਸਿੰਘ ਮੁੱਖ ਅਫਸਰ ਥਾਣਾ ਸਦਰ ਕੋਟਕਪੂਰਾ ਵੱਲੋਂ ਪਿੰਡ ਖਾਰਾ ਵਿੱਚ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਇੱਕ ਮਹਿਲਾ ਦੇ ਹੋਏ ਕਤਲ ਮਾਮਲੇ ਵਿੱਚ ਫਰਾਰ ਹੋਏ ਮੁਲਜ਼ਮ ਨੂੰ ਮਹਿਜ ਕੁਝ ਹੀ ਘੰਟਿਆਂ ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਬਲਤੇਜ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੋਠੇ ਬਾਹਮਂਣ ਵਾਲਾ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਸਦੀ ਭੈਣ ਗਗਨਦੀਪ ਕੌਰ ਜਿਸਦੀ ਸ਼ਾਦੀ ਜਸਪ੍ਰੀਤ ਸਿੰਘ ਉਰਫ ਸ਼ਕਤੀਮਾਨ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਖਾਰਾ ਨਾਲ ਹੋਈ ਸੀ, ਜਿਸ ਵੱਲੋਂ ਉਸਦੀ ਭੈਣ ਨਾਲ ਲੜਾਈ-ਝਗੜਾ ਵੀ ਕੀਤਾ ਜਾਂਦਾ ਸੀ, ਉਸਦੀ ਭੈਣ ਗਗਨਦੀਪ ਕੌਰ ਨੇ ਉਸਨੂੰ ਫੋਨ ਕਰਕੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਕਿ ਉਸਦਾ ਪਤੀ ਜਸਪ੍ਰੀਤ ਸਿੰਘ ਉਰਫ ਸ਼ਕਤੀਮਾਨ, ਉਸਦਾ ਜੇਠ ਸੁਖਵੰਤ ਸਿੰਘ, ਸਹੁਰਾ ਮਹਿੰਦਰ ਸਿੰਘ, ਸੱਸ ਚਰਨਜੀਤ ਕੌਰ ਨਾਲ ਰਲ ਕੇ ਖੇਤ ਵਿੱਚੋ ਮਿੱਟੀ ਚੁਕਵਾਉਣ ਦੀ ਤਿਆਰੀ ਵਿੱਚ ਹਨ। ਜਿਸ ਉਪਰੰਤ ਉਸਨੂੰ ਸੂਚਨਾ ਮਿਲੀ ਕਿ ਉਸਦੀ ਭੈਣ ਗਗਨਦੀਪ ਕੌਰ ਦਾ ਉਸਦੇ ਪਤੀ ਜਸਪ੍ਰੀਤ ਸਿੰਘ ਉਰਫ ਸ਼ਕਤੀਮਾਨ ਵੱਲੋਂ ਖੇਤ ਵਿੱਚ ਕਤਲ ਕਰ ਦਿੱਤਾ ਗਿਆ ਹੈ। ਜਦ ਮੁਦੱਈ ਬਲਤੇਜ ਸਿੰਘ ਆਪਣੀ ਭੈਣ ਦੇ ਖੇਤ ਮੇਲਕਾ ਵਾਲਾ ਰਾਹ ਬਾਹੱਦ ਖਾਰਾ ਪੁੱਜਾ, ਜਿੱਥੇ ਖੇਤ ਵਿੱਚ ਉਸਦੀ ਭੈਣ ਗਗਨਦੀਪ ਕੌਰ ਦੀ ਲਾਸ਼ ਪਈ ਸੀ। Faridkot Murder Case

ਇਹ ਵੀ ਪੜ੍ਹੋ: ਕਿਸਾਨਾਂ ਲਈ ਚਿੰਤਾ ਭਰੀ ਖਬਰ, ਰਜਵਾਹਾ ਬਣਿਆ ਸਾਉਣੀ ਦੀ ਬਿਜਾਈ ’ਚ ਅੜਚਨ, ਹੋਇਆ ਨੁਕਸਾਨ

ਮੁੱਦਈ ਵੱਲੋਂ ਦੱਸਿਆ ਗਿਆ ਕਿ ਵਜਾ ਰੰਜਿਸ਼ ਇਹ ਹੈ ਕਿ ਉਸਦੀ ਭੈਣ ਗਗਨਦੀਪ ਕੌਰ ਆਪਣੇ ਪਤੀ ਜਸਪ੍ਰੀਤ ਸਿੰਘ ਉਰਫ ਸ਼ਕਤੀਮਾਨ, ਸਹੁਰਾ ਮਹਿੰਦਰ ਸਿੰਘ, ਸੱਸ ਚਰਨਜੀਤ ਕੌਰ, ਜੇਠ ਸੁਖਵੰਤ ਸਿੰਘ ਨੂੰ ਖੇਤ ਵਿੱਚੋਂ ਮਿੱਟੀ ਚੁਕਵਾਉਣ ਤੋਂ ਰੋਕਦੀ ਸੀ। ਜਿਸ ’ਤੇ ਉਸਦੇ ਜੀਜੇ ਜਸਪ੍ਰਤੀ ਸਿੰਘ ਉਰਫ ਸ਼ਕਤੀਮਾਨ ਨੇ ਉਸਦੀ ਭੈਣ ਦਾ ਕਤਲ ਆਪਣੇ ਪਿਤਾ ਮਹਿੰਦਰ ਸਿੰਘ, ਮਾਤਾ ਚਰਨਜੀਤ ਕੌਰ ਅਤੇ ਭਰਾ ਸੁਖਵੰਤ ਸਿੰਘ ਦੀ ਸ਼ਹਿ ਅਤੇ ਉਕਸਾਉਣ ’ਤੇ ਕੀਤਾ ਹੈ।

ਇਤਲਾਹ ਮਿਲਣ ’ਤੇ ਥਾਣਾ ਸਦਰ ਕੋਟਕਪੂਰਾ ਵਿੱਚ ਮੁਕੱਦਮਾ ਨੰਬਰ 60 ਅ/ਧ 103(1)/61(2) ਬੀ.ਐਨ.ਐਸ ਬਰਖਿਲਾਫ ਜਸਪ੍ਰੀਤ ਸਿੰਘ ਉਰਫ ਸ਼ਕਤੀਮਾਨ, ਮਹਿੰਦਰ ਸਿੰਘ, ਚਰਨਜੀਤ ਕੌਰ ਅਤੇ ਸੁਖਵੰਤ ਸਿੰਘ ਦਰਜ ਰਜਿਸਟਰ ਕੀਤਾ ਗਿਆ। ਕਤਲ ਕਰਨ ਉਪਰੰਤ ਉਪਰੋਕਤ ਤਿੰਨੇ ਮੁਲਜ਼ਮ ਫਰਾਰ ਹੋ ਗਏ ਸਨ। ਜਿਸ ਉਪਰੰਤ ਫਰੀਦਕੋਟ ਪੁਲਿਸ ਵੱਲੋਂ ਅਲੱਗ-ਅਲੱਗ ਟੀਮਾਂ ਬਣਾ ਕੇ ਛਾਪੇਮਾਰੀ ਸ਼ੁਰੂ ਕੀਤੀ ਗਈ, ਜਿਸ ਉਪਰੰਤ ਸਫਲਤਾ ਹਾਸਿਲ ਕਰਦੇ ਹੋਏ ਮੁਕੱਦਮਾ ਦੇ ਮੁੱਖ ਮੁਲਜ਼ਮ ਜਸਪ੍ਰੀਤ ਸਿੰਘ ਉਰਫ ਸ਼ਕਤੀਮਾਨ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਖਾਰਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਉਕਤ ਮੁਕੱਦਮਾ ਵਿੱਚ ਸ਼ਾਮਲ ਬਾਕੀ ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। Faridkot Murder Case

Faridkot Murder Case: ਫਰੀਦਕੋਟ ਦੇ ਬਹੁਚਰਚਿਤ ਗੁਰਪ੍ਰੀਤ ਹਰੀਨੌਂ ਕਤਲ ਮਾਮਲੇ ’ਚ 2 ਸਕੇ ਭਰਾਵਾਂ ਸਮੇਤ ਤਿੰਨ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ 2 ਪਿਸਟਲ ਸਮੇਤ ਜਿੰਦਾ ਕਾਰਤੂਸ ਅਤੇ ਨਗਦੀ ਬਰਾਮਦ | Faridkot Murder Case

Faridkot Murder Case: (ਗੁਰਪ੍ਰੀਤ ਪੱਕਾ) ਫਰੀਦਕੋਦ। ਜ਼ਿਲ੍ਹਾ ਫਰੀਦਕੋਟ ਦੇ ਪਿੰਡ ਹਰੀਨੌਂ ਦੇ ਰਹਿਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਹਰੀਨੌਂ ਦੇ ਕਤਲ ਮਾਮਲੇ ਵਿਚ ਲੋਂੜੀਦੇ 2 ਸੂਟਰਾਂ ਨੂੰ ਇਕ ਸਾਥੀ ਸਮੇਤ ਫਰੀਦਕੋਟ ਪੁਲਿਸ ਨੇ ਫੜ੍ਹਨ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਕਹਿਣਾ ਕਿ ਬਰਨਾਲਾ ਜਿਲ੍ਹੇ ਦੇ ਭਦੌੜ ਨਾਲ ਸੰਬੰਧਿਤ ਸੂਟਰ ਨਵਜੋਤ ਸਿੰਘ ਅਤੇ ਅਨਮੋਲ ਪ੍ਰੀਤ ਸਿੰਘ ਵੱਲੋਂ 9 ਅਕਤੂਬਰ ਨੂੰ ਗੁਰਪ੍ਰੀਤ ਹਰੀਨੌਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਕੇਸ ਨੂੰ ਫਰੀਦਕੋਟ ਪੁਲਿਸ ਨੇ ਇਕ ਮਹੀਨੇ ਦੀ ਸਖਤ ਮਿਹਨਤ ਤੋਂ ਬਾਅਦ ਸੁਲਝਾ ਲਿਆ ਹੈ ਅਤੇ ਗੋਲੀਆ ਮਾਰਨ ਵਾਲੇ ਦੋਹਾਂ ਸੂਟਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: Farmers News: ਕਿਸਾਨਾਂ ਨੇ ਰੇਲਵੇ ਸਟੇਸ਼ਨ ’ਤੇ ਡੀਏਪੀ ਰੈਂਕ ਦਾ ਕੀਤਾ ਘਿਰਾਓ

ਐਸਐਸਪੀ ਫਰੀਦਕੋਟ ਮੈਡਮ ਪ੍ਰਗਿਆ ਜੈਨ ਨੇ ਦੱਸਿਆ ਕਿ ਦੋਹਾਂ ਸੂਟਰਾਂ ਨੂੰ ਵਿਦੇਸ਼ ਵਿਚ ਬੈਠੇ ਅੱਤਵਾਦੀ ਅਰਸ਼ ਡੱਲਾ ਨੇ ਹਾਇਰ ਕੀਤਾ ਸੀ ਅਤੇ ਉਸ ਨੇ ਇਹਨਾਂ ਸੂਟਰਾਂ ਵਿਚੋਂ ਇਕ ਦੇ ਭਰਾ ਬਲਵੀਰ ਸਿੰਘ ਨੂੰ ਪੈਸੇ ਵੀ ਭੇਜੇ ਸਨ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਬਲਵੀਰ ਸਿੰਘ ਨੂੰ ਵੀ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਪਾਸੋਂ 2 ਪਿਸਟਲ, ਸਮੇਤ ਜਿੰਦਾ ਕਾਰਤੂਸ਼ ਅਤੇ ਕੁਝ ਨਗਦੀ ਵੀ ਬ੍ਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਦੋਵੇਂ ਸੂਟਰ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਵੱਖ-ਵੱਖ ਥਾਵਾਂ ’ਤੇ ਘੁੰਮਦੇ ਰਹੇ ਅਤੇ ਗਿ੍ਰਫਤਾਰੀ ਤੋਂ ਇਕ ਦਿਨ ਪਹਿਲਾਂ ਇਹਨਾਂ ਵੱਲੋਂ ਗਵਾਲੀਅਰ ਨੇੜੇ ਵੀ ਇਕ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਦੱਸਿਆ ਕਿ ਕਈ ਜਿਲ੍ਹਿਆਂ ਦੀ ਪੁਲਿਸ ਅਤੇ ਏਜੀਟੀਐਫ ਦੇ ਸਹਿਯੋਗ ਨਾਲ ਕੱਲ੍ਹ ਇਹਨਾਂ ਦੋਵਾਂ ਨੂੰ ਮੋਹਾਲੀ ਦੇ ਖਰੜ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ।