Artical - Sach Kahoon Punjabi
ਚੰਗੇ ਦੋਸਤ ਦਾ ਜ਼ਿੰਦਗੀ ’ਚ ਹੋਣਾ ਅਹਿਮ
ਮਨੁੱਖ ਇੱਕ ਸਮਾਜਿਕ ਜੀਵ ਹੈ ਸਮਾਜ ਵਿੱਚ ਵਿਚਰਦਿਆਂ ਆਪਣੀਆਂ ਲੋੜਾਂ ਦੀ ਪ੍ਰਾਪਤੀ ਲਈ ਸਾਨੂੰ ਬਹੁਤ ਸਾਰੇ ਲੋਕਾਂ ਨਾਲ ਤਾਲਮੇਲ ਬਣਾਉਣਾ ਪੈਂਦਾ। ਲੋੜਾਂ ਦੀ ਪੂਰਤੀ ਦੀ ਪ੍ਰਾਪਤੀ ਕਰਦੇ ਜੋ ਲੋਕ ਸਾਡੇ ਸੰਪਰਕ ਵਿੱਚ ਆਉਂਦੇ ਹਨ ਤੇ ਜਿਨ੍ਹਾਂ ਨਾਲ ਸਾਡਾ ਤਾਲਮੇਲ ਤੇ ਬਹੁਤ ਵਧੀਆ ਸਹਿਚਾਰ ਬਣ ਜਾਂਦਾ ਉਸ ਨੂੰ ਹੀ ਦੋਸਤੀ (Good Friend) ਦਾ ਨਾਂਅ ਦਿੱਤਾ ਜਾਂਦਾ। ਦੋਸਤੀ ਕਿਸੇ ਨਾਲ ਵੀ ਹੋ ਸਕਦੀ ਹੈ ਭਾਵ ਇਸ ਦੇ ਲਈ ਕੋਈ ਉਮਰ, ਲਿੰਗ, ਧਰਮ ਨਹੀਂ ਦੇਖਿਆ ਜਾਂਦਾ। ਸਾਡੇ ਸਮਾਜ ਵਿੱਚ ਬੱਚੇ-ਬਜ਼ੁਰਗ ਦੀ ਦੋਸਤੀ, ਅਮੀਰ-ਗਰੀਬ ਦੀ ਦੋਸਤੀ, ਅਧਿਆਪਕ-ਵਿਦਿਆਰਥੀ ਦੀ ਦੋਸਤੀ, ਇੱਕਠੇ ਕੰਮ ਕਰਦੇ ਲੋਕਾਂ ਦੀ ਦੋਸਤੀ, ਖੇਤ ਵਿੱਚ ਕੰਮ ਕਰਦੇ ਖੇਤ ਮਜ਼ਦੂਰ ਤੇ ਜਿੰਮੀਂਦਾਰ ਵੀ ਇੱਕ ਚੰਗੇ ਦੋਸਤ ਹੋ ਸਕਦੇ ਹਨ।
ਨਕਾਰਾਤਮਕ ਵਿਚਾਰ ਚੰਗੇ ਨਹੀਂ
ਬਿਨਾਂ ਦੋਸਤ (Good Friend) ਤੋਂ ਇਕੱਲਾਪਣ ਤੁਹਾਡੀ ਰੂਹ ਨੂੰ ਘੁਣ ਵਾਂਗ ਖੋਖਲਾ ਕਰ ਦੇਵੇਗਾ। ਇਕੱਲਾਪਣ ਸਾਡੇ ਵਿੱਚ ਨਕਾਰਾਤਮਕ ਵਿਚਾਰ ਤੇ ਭਾਵਨਾਵਾਂ ਲਿਆਉਦਾ ਹੈ। ਇਕੱਲੇ ਰਹਿਣ ਵਾਲਿਆਂ ’ਤੇ ਸ਼ਿਕਾਗੋ ਯੂਨੀਵਰਸਿਟੀ ਆਫ ਅਮਰੀਕਾ ਦੇ ਖੋਜਕਰਤਾ ਡਾ. ਜੋਹਨ ਕੋਸੀਉਪੋ ਨੇ ਦੱਸਿਆ ਹੈ ਕਿ ਕੁਝ ਮਨੁੱਖ ਇਕੱਲੇਪਣ ਨੂੰ ਖਤਮ ਕਰਨ ਲਈ ਨਸ਼ਿਆਂ ਦੀ ਵਰਤੋਂ ਕਰਦੇ ਹਨ, ਕਸਰਤ ਘੱਟ ਕਰਦੇ ਹਨ, ਉਨ੍ਹਾਂ ਦੀ ਖੁਰਾਕ ਵਿੱਚ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਨੀਂਦ ਵੀ ਘੱਟ ਆਉਂਦੀ ਹੈ। ਇਸ ਦਾ ਮਾੜਾ ਪ੍ਰਭਾਵ ਉਨ੍ਹਾਂ ਦੀ ਜਿੰਦਗੀ ’ਤੇ ਪੈਂਦਾ ਹੈ। ਮਾੜੇ ਵਿਚਾਰਾਂ ਦਾ ਮਨ ਵਿੱਚ ਆਉਣਾ, ਨਕਾਰਾਤਮਕ ਰਵੱਈਆ, ਯਾਦਾਸ਼ਤ ਦਾ ਕਮਜ਼ੋਰ ਹੋਣਾ, ਸਹੀ ਸਮੇਂ ’ਤੇ ਫੈਸਲੇ ਨਾ ਲੈਣਾ ਆਦਿ ਪ੍ਰਭਾਵ ਉਨ੍ਹਾਂ ਦੀ ਜਿੰਦਗੀ ਵਿੱਚ ਦੇਖਣ ਨੂੰ ਮਿਲਦੇ ਹਨ।
ਦੋਸਤੀ ਕਈ ਪੜਾਵਾਂ ’ਚੋਂ ਲੰਘਦੀ ਹੈ (Good Friend)
ਇਨ੍ਹਾਂ ਸਾਰੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਇੱਕ ਚੰਗੇ ਦੋਸਤ ਦਾ ਜ਼ਿੰਦਗੀ ਵਿਚ ਹੋਣਾ ਬਹੁਤ ਜ਼ਰੂਰੀ ਹੈ। ਅਮਰੀਕਾ ਦੀ ਟੈਕਸਾਸ ਟੇਕ ਯੂਨੀਵਰਸਿਟੀ ਵਿੱਚ ਜੈਨੀ ਕੇਡਿਵ ਨੇ ਇੱਕ ਖੋਜ ਕਰਦੇ ਹੋਏ ਕਿਹਾ ਕਿ ਚੰਗਾ ਦੋਸਤ ਬਣਾਉਣ ਨਾਲ ਚੰਗੀ ਅਤੇ ਵਧੀਆ ਜ਼ਿੰਦਗੀ ਮਿਲਦੀ ਹੈ। ਇੱਕ ਹੋਰ ਖੋਜ ਵਿੱਚ ਅਮਰੀਕਾ ਦੀ ਕੰਸਾਸ ਯੂਨੀਵਰਸਿਟੀ ਨੇ ਕਿਹਾ ਕਿ ਗਹਿਰੀ ਦੋਸਤੀ ਕੇਵਲ ਮਨ ਦਾ ਮਿਲਣਾ ਨਹੀਂ, ਸਗੋਂ ਗਹਿਰੀ ਦੋਸਤੀ ਲਈ ਇੱਕਠੇ ਸਮਾਂ ਬਿਤਾਉਣਾ, ਉਹ ਵੀ ਥੋੜ੍ਹਾ ਨਹੀਂ ਘੱਟੋ-ਘੱਟ 200 ਘੰਟੇ ਹੋਣਾ ਚਾਹੀਦਾ। ਖੋਜਕਰਤਾ ਅਨੁਸਾਰ ਦੋਸਤੀ ਕਈ ਪੜਾਵਾਂ ਵਿੱਚੋਂ ਹੁੰਦੀ ਹੋਈ ਅੱਗੇ ਵਧਦੀ ਹੈ। ਸ਼ੁਰੂ ਵਿਚ ਹਲਕਾ-ਫੁਲਕਾ ਹਾਸਾ-ਮਜ਼ਾਕ, ਹਲਕੀਆਂ-ਫੁਲਕੀਆਂ ਗੱਲਾਂ ਤੋਂ ਹੁੰਦੀ ਹੋਈ ਗਹਿਰੀ ਹੋ ਜਾਂਦੀ ਹੈ।
ਦੋਸਤੀ ਵਿਸ਼ਵਾਸ ਦੀ ਨੀਂਹ ’ਤੇ ਟਿਕੀ
ਦੋਸਤੀ ਕਿਸੇ ਨਾਲ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ ਸਕੂਲ, ਕਾਲਜ ਵਿੱਚ ਪੜ੍ਹਦਿਆਂ, ਕੰਮਕਾਰ ਕਰਦਿਆਂ ਸਾਡੇ ਕਈ ਸਾਰੇ ਦੋਸਤ ਬਣ ਜਾਂਦੇ ਹਨ। ਇਨ੍ਹਾਂ ਵਿਚੋਂ ਕੁਝ ਦੋਸਤ ਸਾਡੀ ਜਿੰਦਗੀ ਦਾ ਹਿੱਸਾ ਬਣ ਜਾਂਦੇ ਹਨ। ਸਾਡੇ ਦਿਲ ਦੇ ਕਰੀਬ ਹੋ ਜਾਂਦੇ ਹਨ। ਅਸੀਂ ਉਨ੍ਹਾਂ ਨਾਲ ਡੂੰਘੀਆਂ ਸਾਂਝਾਂ ਪਾ ਲੈਂਦੇ ਹਾਂ। ਅਸੀਂ ਉਨ੍ਹਾਂ ਦੇ ਸੁੱਖ-ਦੁੱਖ ਵਿੱਚ ਸ਼ਰੀਕ ਹੋਣ ਲੱਗਦੇ ਹਾਂ। ਆਪਣੀਆਂ ਸਾਰੀਆਂ ਗੱਲਾਂ ਸਾਂਝੀਆਂ ਕਰਨ ਲੱਗ ਜਾਂਦੇ ਹਾਂ। ਆਪਣੇ ਸਾਰੇ ਭੇਤ, ਘਰ, ਕੰਮਕਾਰਾਂ ਦੀਆਂ ਗੱਲਾਂ ਇੱਕ-ਦੂਜੇ ਅੱਗੇ ਕਰ ਦਿੰਦੇ ਹਾਂ। ਬੱਸ ਇਹ ਦੋਸਤੀ ਇਮਾਨਦਾਰੀ, ਸੂਝ-ਬੂਝ, ਵਿਸ਼ਵਾਸ ਦੀ ਨੀਂਹ ’ਤੇ ਟਿਕੀ ਹੋਣੀ ਚਾਹੀਦੀ ਹੈ। ਦੋਸਤੀ ਵਿੱਚ ਸਹਿਣਸ਼ੀਲਤਾ ਤੇ ਨਿਮਰਤਾ ਵੀ ਹੋਣੀ ਚਾਹੀਦੀ ਹੈ।
ਚੰਗਾ ਦੋਸਤ ਕੀ ਹੈ? (Good Friend)
ਜ਼ਿੰਦਗੀ ਵਿੱਚ ਚੰਗੇ ਦੋਸਤ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਇੱਕ ਚੰਗਾ ਦੋਸਤ ਤਹਾਡੇ ਇਕੱਲੇਪਣ ਨੂੰ ਦੂਰ ਕਰ ਸਕਦਾ ਹੈ। ਉਹ ਤੁਹਾਡੇ ਨਾਲ ਚੰਗੇ-ਮਾੜੇ ਸਮੇਂ ਵਿੱਚ ਖੜ੍ਹ ਸਕਦਾ ਹੈ। ਤੁਹਾਡੇ ਵੱਲੋਂ ਲਏ ਜਾ ਰਹੇ ਫੈਸਲਿਆਂ ਦਾ ਵੀ ਭਾਗੀਦਾਰ ਹੋ ਸਕਦਾ ਹੈ। ਚੰਗੇ ਦੋਸਤਾਂ ਦੀ ਬਦੌਲਤ ਤੁਸੀਂ ਜ਼ਿੰਦਗੀ ਵਿੱਚ ਬਹੁਤ ਚੰਗੇ ਅਹੁਦਿਆਂ ’ਤੇ ਪਹੁੰਚ ਸਕਦੇ ਹੋ। ਚੰਗਾ ਦੋਸਤ ਬਿਜ਼ਨਸ ਸ਼ੁਰੂ ਕਰਨ ਵਿਚ ਵੀ ਸਹਾਈ ਹੁੰਦਾ ਹੈ। ਅੱਜ-ਕੱਲ੍ਹ ਲੋਕ ਦੋਸਤ ਬਣਾਉਣ ਦੇ ਚੱਕਰ ਵਿੱਚ ਮਤਲਬ ਵੀ ਰੱਖਦੇ ਹਨ। ਅੱਜ-ਕੱਲ੍ਹ ਦੇ ਇਨਸਾਨਾਂ ਦੀ ਸੋਚ ਇਹ ਹੈ ਕਿ ਮੈਂ ਇਸ ਨਾਲ ਮਤਲਬ ਦੀ ਦੋਸਤੀ ਰੱਖਾਂ। ਮੇਰੇ ਕੰਮ ਹੁੰਦੇ ਰਹਿਣ, ਇਹ ਮੇਰਾ ਦੋਸਤ ਬਣਿਆ ਰਹੇ।
ਜ਼ਿਆਦਾਤਰ ਲੋਕ ਆਪਣਾ ਫਾਇਦਾ ਦੇਖਦੇ ਹੋਏ ਹੀ ਦੂਜੇ ਵੱਲ ਆਪਣਾ ਹੱਥ ਵਧਾਉਂਦੇ ਹਨ। ਅਜਿਹੇ ਲੋਕ ਕੰਮ ਹੋਣ ਉਪਰੰਤ ਵਰਤ ਕੇ ਛੱਡ ਜਾਂਦੇ ਹਨ। ਤੁਹਾਨੂੰ ਮੁਸੀਬਤ ਵਿੱਚ ਦੇਖ ਆਪਣੇ-ਆਪ ਨੂੰ ਵੱਖ ਕਰ ਲੈਣਗੇ। ਇਸ ਸਮੇਂ ਚੰਗਾ ਦੋਸਤ ਪਰਛਾਵੇਂ ਵਾਂਗ ਤੁਹਾਡੇ ਨਾਲ ਖੜ੍ਹੇਗਾ। ਉਹ ਤੁਹਾਡੇ ਦੁੱਖ ਸੁੱਖ ਵਿੱਚ ਹਮੇਸ਼ਾਂ ਸਾਥ ਹੋਵੇਗਾ। ਤੁਹਾਡੇ ਅਸਫਲ ਰਹਿਣ ’ਤੇ ਵੀ ਉਹ ਤੁਹਾਨੂੰ ਸਕਾਰਾਤਮਕ ਵਿਚਾਰਾਂ ਨਾਲ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰੇਗਾ। ਇਸ ਲਈ ਤੁਸੀਂ ਵੀ ਕਿਸੇ ਦੇ ਚੰਗੇ ਦੋਸਤ ਬਣੋ ਤੇ ਹਮੇਸ਼ਾ ਨਿਰਸਵਾਰਥ ਉਸਦੀ ਮੱਦਦ ਲਈ ਤਿਆਰ ਰਹੋ। ਕਿਸੇ ਨੇ ਦੋਸਤੀ ਤੇ ਬਹੁਤ ਵਧੀਆ ਲਿਖਿਆ:-
ਦੋਸਤੀ ਨਾਮ ਸੁੱਖ ਦੁੱਖ ਦੀ ਕਹਾਣੀ ਦਾ,
ਦੋਸਤੀ ਰਾਜ਼ ਹੈ ਸਦਾ ਮੁਸਕਰਾਉਣ ਦਾ
ਇਹ ਕੋਈ ਪਲ ਭਰ ਦੀ ਜਾਣ-ਪਹਿਚਾਣ ਨਹੀਂ,
ਦੋਸਤੀ ਵਾਅਦਾ ਹੈ ਉਮਰ ਭਰ ਸਾਥ
ਨਿਭਾਉਣ ਦਾ
ਹਰਪ੍ਰੀਤ ਸਿੰਘ ਉੱਪਲ
ਈ.ਟੀ.ਟੀ. ਅਧਿਆਪਕ
ਮੋ. 80540-20692
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਦੇਸ਼ਵਾਸੀਆਂ ਲਈ ਸੰਪੂਰਨ ਅਜ਼ਾਦੀ ਦੇ ਹਿਮਾਇਤੀ ਸ੍ਰ. ਭਗਤ ਸਿੰਘ
ਦੇਸ਼ਵਾਸੀਆਂ ਲਈ ਸੰਪੂਰਨ ਅਜ਼ਾਦੀ ਦੇ ਹਿਮਾਇਤੀ ਸ੍ਰ. ਭਗਤ ਸਿੰਘ
ਅਜ਼ਾਦੀ ਸੰਘਰਸ਼ ਵਿਚ ਦੇਸ਼ ਭਗਤਾਂ ਨੇ ਅੰਗਰੇਜਾਂ ਤੋਂ ਦੇਸ਼ ਨੂੰ ਅਜਾਦ ਕਰਾਉਣ ਲਈ ਆਪਣੀਆਂ ਕੁਰਬਾਨੀਆਂ ਦੇਣ ਦੇ ਨਾਲ-ਨਾਲ ਲੰਮਾ ਸੰਘਰਸ਼ ਵੀ ਕੀਤਾ ਅਤੇ 15 ਅਗਸਤ 1947 ਨੂੰ ਅੰਗਰੇਜਾਂ ਤੋਂ ਦੇਸ਼ ਨੂੰ ਅਜ਼ਾਦ ਕਰਵਾ ਕੇ ਹੀ ਦਮ ਲਿਆ, ਤੇ ਸ਼ਹੀਦ ਭਗਤ ਸਿੰਘ ਵੀ ਉਨ੍ਹਾਂ ਸਿਰਲੱਥ ਘੁਲਾਟੀਆਂ ਵਿੱਚੋਂ ਇੱਕ ਸਨ। ਭਗਤ ਸਿੰਘ ਦਾ ਜਨਮ 27 ਸਤੰਬਰ 1907 ਈ. ਨੂੰ ਪਿਤਾ ਸ੍ਰ. ਕਿਸ਼ਨ ਸਿੰਘ ਦੇ ਗ੍ਰਹਿ ਤੇ ਮਾਤਾ ਵਿੱਦਿਆ ਦੇਵੀ ਦੀ ਕੁੱਖੋਂ ਚੱਕ ਨੰ: 105 ਪਿੰਡ ਬੰਗਾ, ਤਹਿਸੀਲ ਜੰਡਵਾਲਾ, ਜਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਚ ਹੋਇਆ।
ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ (ਨਵਾਂ ਸ਼ਹਿਰ ) ਪੰਜਾਬ ’ਚ ਸਥਿਤ ਹੈ। ਹੁਣ ਨਵਾਂ ਸ਼ਹਿਰ ਦਾ ਨਾਂਅ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ ਗਿਆ ਹੈ। ਦੇਸ਼ ਭਗਤੀ ਦੀ ਗੁੜ੍ਹਤੀ ਭਗਤ ਸਿੰਘ ਨੂੰ ਆਪਣੇ ਪਰਿਵਾਰ ਤੋਂ ਹੀ ਮਿਲੀ। ਭਗਤ ਸਿੰਘ ਦੇ ਜਨਮ ਤੋਂ ਥੋੜੇ੍ਹ ਦਿਨਾਂ ਬਾਦ ਉਸ ਦੇ ਪਿਤਾ ਸ੍ਰ. ਕਿਸ਼ਨ ਅਤੇ ਦੋਵੇਂ ਚਾਚੇ, ਜੋ ਕਿ ਦੇਸ਼ ਦੀਆਂ ਅਜ਼ਾਦੀ ਦੀਆਂ ਗਤੀਵਿਧੀਆਂ ਕਰਕੇ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਨ, ਰਿਹਾਅ ਹੋ ਕੇ ਜਦੋਂ ਘਰ ਪਹੁੰਚੇ ਤਾਂ ਸਾਰਿਆਂ ਨੇ ਭਗਤ ਸਿੰਘ ਨੂੰ ਭਾਗਾਂ ਵਾਲਾ ਆਖਿਆ। ਇਸ ਕਰਕੇ ਇਨ੍ਹਾਂ ਦੀ ਦਾਦੀ ਜੀ ਨੇ ਲਾਡ ਨਾਲ ਇਨ੍ਹਾਂ ਦਾ ਨਾਂਅ ਭਗਤ ਸਿੰਘ ਰੱਖਿਆ।
ਬਚਪਨ ਤੋਂ ਬਾਅਦ ਜਦੋਂ ਭਗਤ ਸਿੰਘ ਨੇ ਸੁਰਤ ਸੰਭਾਲੀ ਤਾਂ ਉਦੋਂ ਸਾਡਾ ਭਾਰਤ ਦੇਸ਼ ਸੂਰਬੀਰ ਦੇਸ਼ ਭਗਤਾਂ ਦੀਆਂ ਕਤਾਰਾਂ ਲੰਮੀਆਂ ਕਰਨ ਲਈ ਛਟਪਟਾ ਰਿਹਾ ਸੀ। ਉਹ ਸੂਰਬੀਰ ਯੋਧੇ ਜੋ ਮੁਲਕ ਅੰਦਰ ਦੇਸ਼ ਨੂੰ ਅਜ਼ਾਦ ਕਰਾਉਣ ਲਈ ਚੱਲ ਰਹੀ ਇਨਕਲਾਬੀ ਲਹਿਰ ਨੂੰ ਹਰਕਤ ਵਿਚ ਲਿਆਉਣ ਲਈ ਮੱਦਦਗਾਰ ਸਾਬਿਤ ਹੋ ਸਕਣ। ਇੱਕ ਪਾਸੇ ਸਾਰੀਆਂ ਇਹ ਘਟਨਾਵਾਂ ਉਥਲ-ਪੁਥਲਾਂ ਤੇ ਅਜ਼ਾਦੀ ਦੀਆਂ ਲਹਿਰਾਂ ਭਗਤ ਸਿੰਘ ਦੇ ਅੱਲ੍ਹੜ ਮਨ ’ਤੇ ਆਪਣੀ ਰੰਗਤ ਚਾੜ੍ਹ ਰਹੀਆਂ ਸਨ, ਦੂਜੇ ਪਾਸੇ ਦੇਸ਼ ਭਗਤ ਸੂਰਬੀਰਾਂ ਦੀ ਸੰਗਤ ਤੇ ਸਰਪ੍ਰਸਤੀ ਸਦਕਾ ਉਸ ਦੇ ਮਨ-ਮਸਤਕ ਅੰਦਰ ਇੱਕ ਹੋਣਹਾਰ ਇਨਕਲਾਬੀ ਹੋਣ ਦੇ ਨੈਣ-ਨਕਸ਼ ਤਰਾਸ਼ੇ ਜਾ ਰਹੇ ਸਨ। ਸੰਨ 1914-15 ਵਿਚ ਗਦਰ ਪਾਰਟੀ ਦੇ ਗਦਰੀਆਂ ਅਤੇ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਭਗਤ ਸਿੰਘ ਦੇ ਘਰ ਆਉਣ-ਜਾਣ ਬਣਿਆ ਹੋਇਆ ਸੀ। ਭਗਤ ਸਿੰਘ ਅਜੇ 9 ਸਾਲ ਦੀ ਉਮਰ ਦੇ ਸਨ, ਕਿ ਕਰਤਾਰ ਸਿੰਘ ਸਰਾਭਾ ਦੇਸ਼ ਦੀ ਅਜਾਦੀ ਖਾਤਿਰ ਹੱਸਦੇ-ਹੱਸਦੇ ਫਾਸੀ ਚੜ੍ਹ ਗਏ। ਇਸ ਸ਼ਹੀਦੀ ਦਾ ਉਸ ’ਤੇ ਬਹੁਤ ਹੀ ਡੂੰਘਾ ਅਸਰ ਪਿਆ, ਭਗਤ ਸਿੰਘ ਕਰਤਾਰ ਸਿੰਘ ਸਰਾਭਾ ਦੀ ਫੋਟੋ ਹਰ ਸਮੇਂ ਆਪਣੀ ਜੇਬ੍ਹ ਵਿਚ ਰੱਖਦੇ ਸਨ। ਇੱਥੋਂ ਤੱਕ ਕਿ ਉਹ ਸਰਾਭੇ ਨੂੰ ਆਪਣਾ ਸਿਆਸੀ ਗੁਰੂ ਵੀ ਮੰਨਦੇ ਸਨ।
1917 ਵਿਚ ਸ੍ਰ: ਕਿਸ਼ਨ ਸਿੰਘ ਨੇ ਆਪਣਾ ਨਿਵਾਸ ਲਾਹੌਰ ਲੈ ਆਂਦਾ ਸ੍ਰ: ਕਿਸਨ ਸਿੰਘ ਜਦੋਂ ਕਿਸੇ ਜਨਤਕ ਜਲਸੇ ਵਿਚ ਜਾਂਦੇ ਤਾਂ ਭਗਤ ਸਿੰਘ ਵੀ ਨਾਲ ਹੁੰਦਾ ਸੀ। ਉਸ ਸਮੇਂ 10-12 ਸਾਲ ਦਾ ਭਗਤ ਸਿੰਘ ਜਨਤਕ ਜਲਸਿਆਂ ਵਿਚ ਕਈ ਵਾਰ ਤਕਰੀਰ ਵੀ ਕਰਦਾ। 13 ਅਪਰੈਲ 1919 ਨੂੰ ਵਾਪਰੇ ਜਲਿਆਂਵਾਲਾ ਖੂਨੀ ਕਾਂਡ ਕਰਕੇ ਦੇਸ਼ ਅੰਦਰ ਇੱਕਦਮ ਹਾਹਾਕਾਰ ਮੱਚ ਗਈ। ਇਸ ਘਟਨਾ ਨੇ ਭਗਤ ਸਿੰਘ ਦੇ ਮਨ ਦੇ ਐਸਾ ਡੂੰਘਾ ਤੇ ਗਹਿਰਾ ਅਸਰ ਪਾਇਆ, ਕਿ ਉਸਦੇ ਅੰਦਰ ਦੇਸ਼ ਨੂੰ ਅਜਾਦ ਕਰਾਉਣ ਦੀ ਤਾਂਘ ਹੋਰ ਵੀ ਜ਼ਿਆਦਾ ਵਧ ਗਈ। ਨਵੰਬਰ 1921 ਵਿਚ ਦੇਸ਼ ਅੰਦਰ ਚੱਲੀ ਨਾ ਮਿਲਵਰਤਣ ਲਹਿਰ ਦੌਰਾਨ ਵਿਦਿਆਰਥੀਆਂ ਨੂੰ ਸਕੂਲ-ਕਾਲਜ ਛੱਡਣ ਦਾ ਸੱਦਾ ਦਿੱਤਾ ਗਿਆ। ਉਸ ਸਮੇਂ ਦਸਵੀਂ ਜਮਾਤ ਦੇ ਵਿਦਿਆਰਥੀ ਭਗਤ ਸਿੰਘ ਨੇ ਵੀ ਸਕੂਲ ਛੱਡ ਦਿੱਤਾ ਅਤੇ ਕੌਮੀ ਲਹਿਰ ਵਿਚ ਕੁੱਦ ਪਿਆ।
ਸੰਨ 1922 ਵਿਚ ਦੇਸ਼ ਭਗਤਾਂ ਨੇ ਲਾਹੌਰ ਵਿਚ ਨੈਸ਼ਨਲ ਕਾਲਜ ਖੋਲ੍ਹਿਆ। ਨੈਸ਼ਨਲ ਕਾਲਜ ਵਿਚ ਵਿਗਿਆਨਕ ਸੋਚ, ਕਿਤਾਬਾਂ ਘੋਖਣ ਤੇ ਨਵੇਂ ਵਿਚਾਰਾਂ ਨੂੰ ਅਪਣਾਉਣ ਅਤੇ ਦੇਸ਼ ਦੀ ਹਾਲਤ ਦਾ ਅਧਿਐਨ ਕਰਨ ਦੇ ਢੰਗ ਸਿਖਾਏ ਜਾਂਦੇ ਸਨ। ਖੁੱਲ੍ਹੀਆਂ ਬਹਿਸਾਂ ਵੀ ਹੁੰਦੀਆਂ ਸਨ। ਇੱਥੇ ਭਗਤ ਸਿੰਘ ਦੇ ਸ਼ਹੀਦ ਸੁਖਦੇਵ ਤੇ ਦੂਸਰੇ ਇਨਕਲਾਬੀਆਂ ਨਾਲ ਸਬੰਧ ਹੋਰ ਵੀ ਪੱਕੇ ਬਣ ਗਏ। ਸ਼ਹੀਦ ਸੁਖਦੇਵ ਤੇ ਭਗਤ ਸਿੰਘ ਹਮਜ਼ਮਾਤੀ ਸਨ। ਉਨ੍ਹਾਂ ਵਿਚ ਹਰ ਵੇਲੇ ਕਿਤਾਬਾਂ ’ਤੇ ਬਹਿਸ ਤੇ ਵਿਚਾਰ-ਵਟਾਂਦਰਾ ਵੀ ਚੱਲਦਾ ਰਹਿੰਦਾ ਸੀ।
ਮਾਪਿਆਂ ਨੇ ਭਗਤ ਸਿੰਘ ਦਾ ਵਿਆਹ ਕਰਨਾ ਚਾਹਿਆ, ਪਰੰਤੂ ਉਹ ਪੜ੍ਹਾਈ ਵਿਚੇ ਛੱਡ ਕੇ ਅਜਾਦੀ ਪ੍ਰਾਪਤੀ ਖਾਤਰ ਕਾਨ੍ਹਪੁਰ ਪਹੁੰਚ ਗਏ। ਕਾਨ੍ਹਪੁਰ ਵਿਖੇ ਉਹ ਵਿਦਿਆਰਥੀ ਗਣੇਸ਼ ਚੰਦਰ ਦੇ ਅਖਬਾਰ ਪ੍ਰਤਾਪ ਵਿਚ ਪੱਤਰਕਾਰ ਵਜੋਂ ਕੰਮ ਕਰਨ ਲੱਗ ਪਏ। ਇੱਥੇ ਹੀ ਉਨ੍ਹਾਂ ਦਾ ਮੇਲ ਬੀ. ਕੇ. ਦੱਤ ਅਤੇ ਬਾਬੂ ਚੰਦਰ ਸ਼ੇਖਰ ਅਜ਼ਾਦ ਨਾਲ ਹੋਇਆ। ਅਕਤੂਬਰ 1927 ਵਿਚ ਕਾਨ੍ਹਪੁਰ ਬੰਬ ਕਾਂਡ ਵਿਚ ਭਗਤ ਸਿੰਘ ਨੂੰ ਤੇ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ, ਪਰੰਤੂ ਜੁਰਮ ਸਾਬਿਤ ਨਾ ਹੋਣ ਕਰਕੇ ਰਿਹਾਅ ਕਰ ਦਿੱਤਾ ਗਿਆ। ਉਨ੍ਹੀਂ ਦਿਨੀ ਗਰਮ ਖਿਆਲੀਏ ਜਵਾਨਾਂ ਵਿਚ ਕਈ ਜਥੇਬੰਦੀਆਂ ਦੇ ਭਗਤ ਸਿੰਘ ਮੋਹਰੀ ਸਨ। ਸੰਨ 1924 ਵਿਚ ਜੈਤੋ ਦੇ ਮੋਰਚੇ ਦੌਰਾਨ ਅੰਗਰੇਜੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਜੈਤੋ ਜਾ ਰਹੇ ਜਥਿਆਂ ਨੂੰ ਕੋਈ ਪਾਣੀ ਤੱਕ ਵੀ ਨਾ ਪਿਆਵੇ। ਪਰੰਤੂ ਭਗਤ ਸਿੰਘ ਨੇ 13ਵੇਂ ਸ਼ਹੀਦੀ ਜਥੇ ਨੂੰ ਆਪਣੇ ਪਿੰਡ ਬੰਗੇ ਲਿਆ ਕੇ ਪੁਲਿਸ ਦੀ ਨਾਕਾਬੰਦੀ ਦੇ ਬਾਵਜੂਦ ਜਥੇ ਨੂੰ ਪਹਿਲਾਂ ਹੀ ਕਮਾਦਾਂ ਵਿਚ ਰੱਖਿਆ ਹੋਇਆ ਲੰਗਰ ਛਕਾਇਆ। ਇਸ ਕਾਰਵਾਈ ਸਦਕਾ ਭਗਤ ਸਿੰਘ ਦੇ ਪੁਲਿਸ ਵਰੰਟ ਨਿੱਕਲ ਗਏ। ਪਿਤਾ ਕਿਸ਼ਨ ਸਿੰਘ ਨੇ ਭਗਤ ਸਿੰਘ ਨੂੰ ਹੁਣ ਆਪ ਕਾਨ੍ਹਪੁਰ ਭੇਜ ਦਿੱਤਾ ਤਾਂ ਜੋ 6 ਮਹੀਨੇ ਦੀ ਮਿਆਦ ਪੁੱਗ ਜਾਵੇ।
30 ਅਕਤੂਬਰ 1928 ਨੂੰ ਲਾਹੋਰ ਆਏ ਸਾਈਮਨ ਕਮਿਸ਼ਨ ਨੇ ਭਾਰਤ ਦਾ ਦੌਰਾ ਕਰਕੇ ਇੰਗਲੈਂਡ ਦੀ ਸਰਕਾਰ ਅੱਗੇ ਇਹ ਤਜ਼ਵੀਜਾਂ ਪੇਸ਼ ਕਰਨੀਆਂ ਸਨ ਕਿ ਭਾਰਤ ਅੰਦਰ ਕਿਹੋ-ਜਿਹੇ ਸੁਧਾਰ ਕੀਤੇ ਜਾਣੇ ਚਾਹੀਦੇ ਹਨ। ਇਸ ਕਮਿਸ਼ਨ ਅੰਦਰ ਕਿਸੇ ਭਾਰਤੀ ਮੈਂਬਰ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ, ਇਸ ਦੇ ਸਾਰੇ ਮੈਂਬਰ ਅੰਗਰੇਜ ਸਨ। ਉਸ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸਰਬਸੰਮਤੀ ਨਾਲ ਲਾਲਾ ਲਾਜਪਤ ਰਾਏ ਦੀ ਅਗਵਾਈ ਵਿਚ ਇੱਕ ਜਲੂਸ ਕੱਢ ਕੇ ਇਸ ਕਮਿਸ਼ਨ ਨੂੰ ਕਾਲੀਆਂ ਝੰਡੀਆਂ ਦਿਖਾਉਣ ਸਮੇਂ ਪੁਲਿਸ ਵੱਲੋ ਕੀਤੇ ਲਾਠੀਚਾਰਜ ਕਾਰਨ ਲਾਲਾ ਲਾਜਪਤ ਰਾਏ ਗੰਭੀਰ ਜਖ਼ਮੀ ਹੋ ਗਏ ਤੇ 19 ਨਵੰਬਰ 1928 ਨੂੰ ਉਨ੍ਹਾਂ ਦੀ ਮੌਤ ਹੋ ਜਾਣ ਨਾਲ ਸਾਰੇ ਮੁਲਕ ਵਿਚ ਭਾਰੀ ਗੁੱਸੇ ਦੀ ਲਹਿਰ ਦੌੜ ਗਈ। ਲਾਲਾ ਲਾਜਪਤ ਰਾਏ ਦੀ ਮੌਤ ਤੋਂ ਠੀਕ ਇੱਕ ਮਹੀਨਾ ਮਗਰੋਂ ਭਗਤ ਸਿੰਘ ਤੇ ਰਾਜਗੁਰੂ ਨੇ ਲਾਹੌਰ ਪੁਲਿਸ ਦੇ ਕੇਂਦਰੀ ਦਫਤਰ ਦੇ ਸਾਹਮਣੇ ਡੀਐਸਪੀ ਸਾਂਡਰਸ ਨੂੰ ਗੋਲੀ ਨਾਲ ਉਡਾ ਦਿੱਤਾ।
ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਅਗਵਾਈ ਵਿਚ ਬਰਤਾਨਵੀ ਹਕੂਮਤ ਨੂੰ ਹੋਰ ਝੰਜੋੜਨ ਲਈ ਅਸੰਬਲੀ ਵਿਚ ਬੰਬ ਧਮਾਕੇ ਦੀ ਯੋਜਨਾ ਬਣਾ ਲਈ, ਕਿਉਂਕਿ 8 ਅਪਰੈਲ 1929 ਨੂੰ ਵਾਇਸਰਾਏ ਨੇ ਅਸੈਂਬਲੀ ਦੇ ਰੱਦ ਕੀਤੇ 2 ਲੋਕ-ਦੁਸ਼ਮਣ ਬਿੱਲਾਂ ਨੂੰ ਆਪਣੇ ਖਾਸ ਅਧਿਕਾਰਾਂ ਰਾਹੀਂ ਲਾਗੂ ਕਰਨ ਦਾ ਐਲਾਨ ਕਰਨਾ ਸੀ, ਭਗਤ ਸਿੰਘ ਹੋਰਾਂ ਨੇ ਇਸ ਐਲਾਨ ਖਿਲਾਫ ਰੋਸ ਪ੍ਰਗਟ ਕਰਨ ਲਈ ਧਮਾਕੇ ਵਾਲੇ 2 ਬੰਬ ਅਸੈਂਬਲੀ ਵਿਚ ਸੁੱਟੇ, ਹਰ ਪਾਸੇ ਆਪਣੀ ਜਾਨ ਬਚਾਉਣ ਲਈ ਭਾਜੜ ਮੱਚ ਗਈ, ਪਰ ਭਗਤ ਸਿੰਘ ਤੇ ਉਸਦਾ ਸਾਥੀ ਬੀ. ਕੇੇ. ਦੱਤ ਉੁਥੋਂ ਭੱਜੇ ਨਹੀਂ, ਉਨ੍ਹਾਂ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਂਦਿਆਂ ਗ੍ਰਿਫਤਾਰੀ ਦਿੱਤੀ ਇਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਮੁਕੱਦਮੇ ਦਾ ਡਰਾਮਾ ਰਚ ਕੇ ਬੰਬ ਸੁੱਟਣ ਦੇ ਦੋਸ਼ਾਂ ਤਹਿਤ ਭਗਤ ਸਿੰਘ ਤੇ ਉਸ ਦੇ ਸਾਥੀ ਬੀ. ਕੇ. ਦੱਤ ਨੂੰ ਉਮਰ ਕੈਦ ਦੀ ਸਜਾ ਸੁਣਾਈ, ਅਤੇ ਇਨ੍ਹਾਂ ਉੱਪਰ ਸਾਂਡਰਸ ਦੇ ਕਤਲ ਦਾ ਮੁਕੱਦਮਾ ਵੀ ਚੱਲਦਾ ਰਿਹਾ। ਅਦਾਲਤ ਸਾਹਮਣੇ ਭਗਤ ਸਿੰਘ ਹੋਰਾਂ ਨੇ ਸਭ ਕੁਝ ਸੱਚ ਦੱਸ ਦਿੱਤਾ ਤੇ ਨਾਲ ਹੀ ਬੜੀ ਨਿੱਡਰਤਾ ਨਾਲ ਅੰਗਰੇਜਾਂ ਦੀਆਂ ਕਾਲੀਆਂ ਕਰਤੂਤਾਂ ਦਾ ਪਰਦਾ ਵੀ ਫਾਸ਼ ਕੀਤਾ। ਸਪੈਸ਼ਲ ਅਦਾਲਤ ਨੇ 7 ਅਕਤੂਬਰ 1930 ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜਾ ਸੁਣਾ ਦਿੱਤੀ। ਉਹ ਹੱਸਦੇ-ਹੱਸਦੇ ਫਾਂਸੀ ਦਾ ਰੱਸਾ ਚੁੰਮਣ ਲਈ ਤਿਆਰ ਹੋ ਗਏ।
ਭਗਤ ਸਿੰਘ ਦਾ ਜੇਲ੍ਹ ਅੰਦਰਲਾ ਸਮਾਂ ਜਿੱਥੇ, ਇਨਕਲਾਬੀ ਸੋਚਾਂ ਤੇ ਸਰਗਰਮੀਆਂ ਦੇ ਰੁਝੇਵਿਆਂ ਨਾਲ ਭਰਪੂਰ ਸੀ, ਉੱਥੇ ਉਸ ਨੂੰ ਆਪਣੀ ਫਾਂਸੀ ਵਾਲੇ ਦਿਨ ਦੀ ਚਾਅ ਨਾਲ ਉਡੀਕ ਸੀ। 23 ਮਾਰਚ 1931 ਨੂੰ ਉਹ ਦਿਨ ਆ ਗਿਆ ਜਿਸ ਦਾ ਕੌਮੀ ਸੰਗਰਾਮ ਅਤੇ ਇਨਕਲਾਬੀ ਲਹਿਰ ਦੇ ਸਿਰਤਾਜ ਸ਼ਹੀਦ ਭਗਤ ਸਿੰਘ ਨੂੰ ਬੇਸਬਰੀ ਨਾਲ ਇੰਤਜਾਰ ਸੀ। ਅੰਗਰੇਜਾਂ ਨੇ ਭਾਰਤ ਅੰਦਰ ਜਗੀ ਇਸ ਹੋਣਹਾਰ ਇਨਕਲਾਬੀ ਜੋਤ ਨੂੰ ਸਦਾ ਲਈ ਬੁਝਾ ਦਿੱਤਾ। ਹਿੰਦੋਸਤਾਨ ਦੀ ਅਜਾਦੀ ਦੇ ਸੰਘਰਸ਼ ਦਾ ਇੱਕ ਸੁਨਹਿਰੀ ਪੰਨਾ ਸ਼ਹੀਦ ਸ: ਭਗਤ ਸਿੰਘ ਹੋ ਨਿੱਬੜਿਆ। ਆਪਣੀ ਸਾਢੇ 23 ਸਾਲ ਦੀ ਛੋਟੀ ਉਮਰੇ ਹੀ ਭਗਤ ਸਿੰਘ ਦੇਸ਼ ਤੇ ਸਮਾਜ ਵਾਸਤੇ ਅਜਿਹੇ ਕਾਰਨਾਮੇ ਕਰ ਗਿਆ ਜੋ ਹਿੰਦੁਸਤਾਨ ਦੇ ਇਤਿਹਾਸ ਵਿਚ ਰਹਿੰਦੀ ਦੁਨੀਆਂ ਤੱਕ ਯਾਦ ਕੀਤੇ ਜਾਣਗੇ।
ਆਪਣੀ ਉਮਰ ਦੇ ਆਖਰੀ ਚਾਰ ਸਾਲਾਂ ਵਿਚ ਉਸ ਸੂਰਬੀਰ ਯੋਧੇ ਨੇ 2 ਸਾਲ ਜੇਲ੍ਹ ਵਿਚ ਗੁਜਾਰੇ ਤੇ ਦੋ ਦਹਾਕਿਆਂ ਦਾ ਕੰਮ ਉਹ ਇਨ੍ਹਾਂ ਦੋ ਸਾਲਾਂ ਵਿਚ ਕਰ ਗਿਆ। ਭਗਤ ਸਿੰਘ ਦੇਸ਼ ਵਾਸੀਆਂ ਲਈ ਸੰਪੂਰਨ ਅਜਾਦੀ, ਭਾਵ ਐਸੀ ਅਜਾਦੀ ਜਿਸ ਵਿਚ ਅਮੀਰ ਤੇ ਗਰੀਬ ਵਿਚ ਕੋਈ ਪਾੜਾ ਨਾ ਹੋਵੇ, ਤੇ ਨਾ ਹੀ ਕਿਸੇ ਦੇ ਹੱਕ ਖੋਹੇ ਜਾਣ ਵਾਲੀ ਅਜਾਦੀ ਦਾ ਉਹ ਮੁਰੀਦ ਸੀ। ਉਸਦੇ ਵਿਚਾਰਾਂ ਦਾ ਰੰਗ ਬਲਦੇ ਸੂਰਜ ਵਰਗਾ, ਤੇਜ ਧੁੱਪ, ਸ਼ੁੱਧ ਲਾਲ ਤੇ ਮੀਂਹ ਦੀ ਕਣੀ ਵਰਗਾ ਸਾਫ ਸੀ। ਪਰ ਅਫਸੋਸ ਇਸ ਗੱਲ ਦਾ ਹੈ ਕਿ ਉਸ ਮਹਾਨ ਸੂਰਬੀਰ ਯੋਧ ਦੇ ਸੁਪਨਿਆਂ ਨੂੰ ਸਾਡੇ ਅੱਜ ਦੇ ਸਿਆਸੀ ਨੇਤਾਵਾਂ ਨੇ ਕਦੇ ਦੇਖਣ ਦੀ ਜਰਾ ਜਿੰਨੀ ਵੀ ਕੋਸ਼ਿਸ ਨਹੀਂ ਕੀਤੀ। ਜਿਸ ਅਜਾਦੀ ਲਈ ਉਸ ਮਹਾਨ ਕ੍ਰਾਂਤੀਕਾਰੀ ਨੇ ਘਾਲਣਾ ਘਾਲੀ, ਆਪਣੇ ਪਰਿਵਾਰਕ ਤੇ ਸਰੀਰਕ ਸੁਖ ਦਾ ਤਿਆਗ ਕਰਕੇ ਦੇਸ਼ ਤੇ ਸਮਾਜ ਦੇ ਭਲੇ ਵਾਸਤੇ ਉਸ ਨੇ ਹੱਸਦੇ-ਹੱਸਦੇ ਫਾਂਸੀ ਨੂੰ ਕਬੂਲ ਕੀਤਾ, ਉਹ ਅਜਾਦੀ ਤਾਂ ਸਿਆਸਤ ਅਤੇ ਸੱਤਾ ਪ੍ਰਾਪਤੀ ਦੀ ਲਾਲਸਾ ਵਿਚ ਸੰਨ 15 ਅਗਸਤ 1947 ਵੇਲੇ ਦੇਸ਼ ਦੇ ਅਜਾਦ ਹੋਣ ਸਮੇਂ ਹੀ ਦਫਨ ਹੋ ਗਈ।
ਦੇਸ਼ ਨੂੰ ਅਜਾਦੀ ਮਿਲਣ ਦੇ ਨਾਲ ਹੀ ਸਾਡੇ ਆਗੂਆਂ ਦੇ ਵਿਚਾਰ ਤੇ ਇੱਛਾਵਾਂ ਬਦਲ ਗਈਆਂ। ਘੱਟ-ਗਿਣਤੀ ਕੌਮਾਂ, ਅਤੇ ਮਿਹਨਤਕਸ਼ ਮਜ਼ਦੂਰ ਤਾਂ ਪਹਿਲਾਂ ਵਾਂਗ ਗੁਲਾਮ ਹੀ ਰਹਿ ਗਏ। ਅਮੀਰ ਤੇ ਗਰੀਬ ਦਾ ਫਾਸਲਾ ਤਾਂ ਪਹਿਲਾਂ ਨਾਲੋਂ ਵੀ ਤੇਜ ਵੇਗ ਨਾਲ ਵਧਣ ਲੱਗ ਪਿਆ। ਜੋ ਅੱਜ ਤੱਕ ਨਿਰੰਤਰ ਜਾਰੀ ਹੈ। ਉਸ ਮਹਾਨ ਸ਼ਹੀਦ ਦੇ ਸੁਪਨਿਆਂ ਦਾ ਭਾਰਤ ਹੁਣ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਅਨਿਆਂ, ਲੁੱਟਾਂ-ਖੋਹਾਂ, ਦੁਰਾਚਾਰ, ਕੰਨਿਆ ਭਰੂਣ ਹੱਤਿਆ, ਬੇਰੁਜ਼ਗਾਰੀ, ਨਸ਼ੇ ਦੀ ਮਾਰ ਆਦਿਕ ਕੁਰੀਤੀਆਂ ਦਾ ਸ਼ਿਕਾਰ ਹੋ ਗਿਆ ਹੈ। ਅੱਜ ਲੋੜ ਹੈ ਕਿ ਮਹਾਨ ਸੂਰਬੀਰ ਸ਼ਹੀਦ ਭਗਤ ਸਿੰਘ ਨੂੰ ਨੌਜਵਾਨਾਂ ਲਈ ਆਦਰਸ਼ ਬਣਾਉਣ ਲਈ ਯਤਨ ਹੋਣ, ਤਾਂ ਜੋ ਭੈੜੀਆਂ ਅਲਾਮਤਾਂ ਦਾ ਸ਼ਿਕਾਰ ਹੋ ਚੁੱਕੀ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਮਿਲ ਸਕੇ ਤੇ ਉਨ੍ਹਾਂ ਦੇ ਦਿਲਾਂ ਅੰਦਰ ਨਰੋਏ ਸਮਾਜ ਦੀ ਸਿਰਜਣਾ ਲਈ ਬਸੰਤੀ ਚੋਲੇ ਰੰਗਾਉਣ ਦੀ ਤਾਂਘ ਪੈਦਾ ਹੋਵੇ।
ਮੇਵਾ ਸਿੰਘ, ਪ੍ਰਤੀਨਿਧ ਬਲਾਕ ਲੰਬੀ/ਮਲੋਟ
ਸ੍ਰੀ ਮੁਕਤਸਰ ਸਾਹਿਬ, ਮੋ. 98726-00923
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਦਲਿਤ ਕਾਰਡ ਖੇਡਣ ਦੀ ਬਜਾਏ ਇਨ੍ਹਾਂ ਬਾਰੇ ਸੋਚਣਾ ਵੀ ਜ਼ਰੂਰੀ
ਦਲਿਤ ਕਾਰਡ ਖੇਡਣ ਦੀ ਬਜਾਏ ਇਨ੍ਹਾਂ ਬਾਰੇ ਸੋਚਣਾ ਵੀ ਜ਼ਰੂਰੀ
ਸਾਬਕਾ ਅਮਰੀਕੀ ਰਾਸ਼ਟਰਪਤੀ ਨਿਕਸਨ ਨੇ ਆਪਣੀ ਕਿਤਾਬ ‘ਦ ਰੀਅਲ ਵਾਰ’ ’ਚ ਲਿਖਿਆ ਹੈ, ਇਹ ਵਿਚਾਰ ਕਿ ਅਸੀਂ ਆਪਣੀ ਅਜ਼ਾਦੀ ਨੂੰ ਸਦਭਾਵਨਾ ਫੈਲਾ ਕੇ ਬਚਾ ਸਕਦੇ ਹਾਂ ਨਾ ਸਿਰਫ ਬਚਕਾਨਾ ਹੈ ਸਗੋਂ ਖਤਰਨਾਕ ਵੀ ਹੈ ਉਨ੍ਹਾਂ ਦੀ ਇਸ ਚਿਤਾਵਨੀ ਭਰੇ ਸ਼ਬਦਾਂ ’ਤੇ ਸਾਡੇ ਆਗੂਆਂ ਨੇ ਕੋਈ ਧਿਆਨ ਨਹੀਂ ਦਿੱਤਾ ਸਾਡੇ ਆਗੂ ਹੁਣ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਦੀ ਤਿਆਰੀ ਕਰ ਰਹੇ ਹਾਂ ਤੇ ਉਹ ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਆਤਮ-ਨਿਰਭਰ ਭਾਰਤ ਵਰਗੇ ਲੁਭਾਉਣੇ ਭਾਸ਼ਣ ਦਿੰਦੇ ਹਨ ਤੇ ਉਨ੍ਹਾਂ ’ਚ ਆਮ ਆਦਮੀ ਦਾ ਮੋਨ ਬੋਲਦਾ ਹੈ ਦੁੱਖਦਾਈ ਤੱਥ ਤਾਂ? ਇਹ ਹੈ ਕਿ ਬੀਤੇ 75 ਸਾਲਾਂ ’ਚ ਕੁਝ ਵੀ ਨਹੀਂ ਬਦਲਿਆ ਅਤੀਤ ਜਿਉਂ ਦਾ ਤਿਉਂ ਬਣਿਆ ਹੋਇਆ ਹੈ
ਅੱਜ ਵੀ ਭਾਰਤ ਜਾਤੀਗਤ ਮੱਤਭੇਦਾਂ ਦੇ ਕੁਚੱਕਰ ’ਚ ਫਸਿਆ ਹੋਇਆ ਹੈ ਜਿੱਥੇ ਦਲਿਤ, ਜੋ ਹਿੰਦੂੁ ਜਾਤੀ ਦੇ ਸਭ ਤੋਂ ਹੇਠਲੇ ਕ੍ਰਮ ’ਚ ਆਉਂਦੀ ਹੈ, ਉਨ੍ਹਾਂ ਦੇ ਨਾਲ ਅੱਜ ਵੀ ਓਹੀ ਪੁਰਾਣਾ ਵਿਹਾਰ ਕੀਤਾ ਜਾਂਦਾ ਹੈ ਪਿਛਲੇ ਦਸ ਦਿਨਾਂ ’ਚ ਦਲਿਤਾਂ ਦੇ ਨਾਲ ਜਾਤੀ ਨਫ਼ਰਤ ਨੇ ਮੁੜ ਆਪਣਾ ਸਿਰ ਚੁੱਕ ਲਿਆ ਹੈ।
ਭਾਰਤੀ ਮਹਿਲਾ ਹਾਕੀ ਟੀਮ ਦੀ ਓਲੰਪਿਕ ਸੈਮੀਫਾਈਨਲ ’ਚ ਅਰਜਨਟੀਨਾ ਤੋਂ ਹਾਰ ਤੋਂ ਬਾਅਦ ਹਰਿਦੁਆਰ ’ਚ ਭਾਰਤੀ ਮਹਿਲਾ ਹਾਕੀ ਟੀਮ ਦੀ ਕੈਪਟਨ ਵੰਦਨਾ ਕਟਾਰੀਆ ਦੇ ਘਰ ਦੇ ਬਾਹਰ ਉੱਚ ਜਾਤੀ ਦੇ ਲੋਕਾਂ ਨੇ ਉਨ੍ਹਾਂ? ਦਾ ਮਖੌਲ ਉਡਾਉਂਦੇ ਹੋਏ ਨ੍ਰਿ ਕੀਤਾ, ਪਟਾਕੇ ਚਲਾਏ ਤੇ ਜਾਤੀ ਅਪਸ਼ਬਦ ਕਹੇ ਤੇ ਇਹ ਇਸ ਦਾ ਸਬੂਤ ਹੈ ਇਹ ਲੋਕ ਕਾਫੀ ਗੁੱਸੇ ’ਚ ਸਨ ਤੇ ਉਨ੍ਹਾਂ ਨੇ ਇਸ ਹਾਰ ਦਾ ਕਾਰਨ ਮਹਿਲਾ ਹਾਕੀ ਟੀਮ ’ਚ ਕਈ ਦਲਿਤ ਖਿਡਾਰੀਆਂ ਨੂੰ ਦੱਸਿਆ ਦਿੱਲੀ ’ਚ 9 ਸਾਲਾ ਗਰੀਬ ਦਲਿਤ ਬੱਚੀ ਦੇ ਨਾਲ ਕੁਝ ਪੁਜਾਰੀਆਂ ਵੱਲੋਂ ਸਾਮੂਹਿਕ ਜਬਰ-ਜਨਾਹ ਕੀਤਾ ਗਿਆ ਜਿਸ ਤੋਂ ਬਾਅਦ ਜ਼ਲਦਬਾਜ਼ੀ ’ਚ ਅੰਤਿਮ ਸਸਕਾਰ ਕੀਤਾ ਗਿਆ
ਜਿਸ ਤੋਂ ਬਾਅਦ ਕਾਂਗਰਸ ਤੇ ਭਾਜਪਾ ਵਿਚਾਲੇ ਰਾਜਨੀਤਿਕ ਤੂੰ-ਤੂੰ, ਮੈਂ-ਮੈਂ ਵੇਖਣ ਨੂੰ ਮਿਲੀ ਰਾਹੁਲ ਪੀੜਤ ਪਰਿਵਾਰ ਨੂੰ ਮਿਲਣ ਗਏ ਤੇ ਉਨ੍ਹਾਂ ਦਾ ਸਾਥ ਦੇਣ ਦਾ ਵਾਅਦਾ ਕੀਤਾ ਜਦੋਂਕਿ ਭਗਵਾ ਬ੍ਰਿਗੇਡ ਨੇ ਉਨ੍ਹਾਂ ’ਤੇ ਦੋਸ਼ ਲਾਇਆ ਕਿ ਉਹ ਜਬਰ-ਜਨਾਹ ਦੇ ਮਾਮਲਿਆਂ ’ਚ ਪ੍ਰਤੀਕਿਰਿਆ ਦੇਣ ਦੇ ਮਾਮਲੇ ’ਚ ਚੋਣਾਤਮਿਕ ਨੀਤੀ ਅਪਣਾਉਂਦੇ ਹਨ ਉਹ ਕਾਂਗਰਸ ਦੀ ਅਗਵਾਈ ਵਾਲੇ ਪੰਜਾਬ, ਰਾਜਸਥਾਨ ਤੇ ਛਤੀਸਗੜ੍ਹ ’ਚ ਦਲਿਤਾਂ ’ਤੇ ਅੱਤਿਆਚਾਰ ਦੇ ਮਾਮਲੇ ’ਚ ਚੁੱਪ ਧਾਰੀ ਰੱਖਦੇੇ ਹਨ।
ਇਸ ਘਟਨਾਕ੍ਰਮ ਵਿਚਕਾਰ ਕੁਝ ਸੂਬੇ ਜਾਤੀ ਜਨਗਣਨਾ ਦੀ ਮੰਗ ਕਰ ਰਹੇ ਹਨ ਜਿਸ ਨੂੰ ਮੋਦੀ ਸਰਕਾਰ ਨੇ ਅਸਵੀਕਾਰ ਕਰ ਦਿੱਤਾ ਹੈ ਕਸ਼ਮੀਰ ਤੋਂ ਕੰਨਿਆਕੁਮਾਰੀ, ਮਹਾਂਰਾਸ਼ਟਰ ਤੋਂ ਮਣੀਪੁਰ ਤੱਕ ਜਾਤੀ ਧਮਾਕਾ ਤੇ ਜਾਤੀ ਸ਼ੋਸ਼ਣ ਵੇਖਣ ਨੂੰ ਮਿਲ ਰਿਹਾ ਹੈ ਤੇ ਅੱਜ ਜਾਤੀ ਸਮੀਕਰਨਾਂ ਨੂੰ ਸੱਤਾ ਦੀ ਐਨਕ ਨਾਲ ਵੇਖਿਆ ਜਾ ਰਿਹਾ ਹੈ
ਹਰ ਪਾਰਟੀ ਆਪਣੀਆਂ ਸਵਾਰਥੀ ਜ਼ਰੂਰਤਾਂ ਅਨੁਸਾਰ ਇਸ ਨੂੰ ਪਰਿਭਾਸ਼ਿਤ ਕਰ ਰਹੀ ਹੈ ਦਲਿਤਾਂ ਦੀ ਸੁਰੱਖਿਆ ਲਈ ਕਾਨੂੰਨਾਂ ਦੇ ਬਾਵਜੂਦ ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ ਉਨ੍ਹਾਂ ਦੇ ਵਿਰੁੱਧ 46 ਹਜ਼ਾਰ ਅਪਰਾਧ ਦਰਜ ਕੀਤੇ ਗਏ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਬਿਹਾਰ, ਆਂਧਰ ਪ੍ਰਦੇਸ਼, ਤੇਲੰਗਾਨਾ, ਕੇਰਲ ਤੇ ਓੜੀਸਾ ਨੌਂ ਸੂਬਿਆਂ ’ਚ ਸਾਲ 2019 ’ਚ ਦਲਿਤਾਂ ਦੇ ਵਿਰੁੱਧ ਹੋਏ ਕੁੱਲ ਅਪਰਾਧਾਂ ’ਚੋਂ 84 ਫੀਸਦੀ ਅਪਰਾਧ ਹੋਏ ਹਾਲਾਂਕਿ ਦੇਸ਼ ’ਚ ਦਲਿਤਾਂ ਦੀ ਅਬਾਦੀ 25 ਫੀਸਦੀ ਹੈ ਪਰ ਦੇਸ਼ ਦੀ ਜੇਲ੍ਹ ’ਚ ਕੈਦੀਆਂ ਦੀ ਗਿਣਤੀ ’ਚ ਉਨ੍ਹਾਂ?ਦੀ ਗਿਣਤੀ 33.2 ਫੀਸਦੀ ਹੈ।
ਵੋਟਰ ਅੱਜ ਫੈਸਲਾਕੁੰਨ ਰੂਪ ਨਾਲ ਜਾਤੀ ਆਧਾਰ ’ਤੇ ਵੋਟ ਪਾਉਂਦੇ ਹਨ ਵੋਟ ਦੇ ਜ਼ਰੀਏ ਸਮਾਜਿਕ ਇੰਜੀਨੀਅਰਿੰਗ ਅੱਜ ਰਾਜਨੀਤਿਕ ਪਾਰਟੀਆਂ ਦਾ ਸਫਲਤਾ ਦਾ ਮੰਤਰ ਬਣ ਗਿਆ ਹੈ ਤੇ ਲੋਕਾਂ ਦਾ ਮੰਨਣਾ ਹੈ ਕਿ ਸਿਰਫ 15 ਫੀਸਦੀ ਬ੍ਰਾਹਮਣ ਤੇ ਠਾਕੁਰ ਹੀ ਕਿਉਂ ਰਾਜ ਕਰਨ ਦੂਸਰੇ ਸ਼ਬਦਾਂ ’ਚ ਜਾਤੀ ਅਤੇ ਭਾਈਚਾਰੇ ਦੇ ਅਧਾਰ ’ਤੇ ਅੱਜ ਰਾਜਨੀਤਿਕ ਜਾਗਰੂਕਤਾ ਜਾਤੀ ਤੇ ਸਮੂਹ ਦੇ ਪੱਧਰ ’ਤੇ ਆ ਕੇ ਠਹਿਰ ਜਾਂਦੀ ਹੈ ਨਤੀਜੇ ਵਜੋਂ ਲਾਲੂ, ਮੁਲਾਇਮ ਤੇ ਮਾਇਆਵਤੀ ਵਰਗੇ ਮੇਡ ਇਨ ਇੰਡੀਆ ਆਗੂਆਂ ਦਾ ਉਦੈ ਦੇ ਨਾਲ ਹੀ ਜਾਤੀ ਭੇਦਭਾਵ ਵਧੇ ਹਨ ਲਾਲੂੁ ਦਾ ਆਰਜੇਡੀ ਪਿੱਛੜੇ ਵੋਟਰਾਂ ’ਤੇ ਨਿਰਭਰ ਹੈ ਤਾਂ ਮੁਲਾਇਮ ਦੀ ਸਪਾ ਯਾਦਵ ਤੇ ਮੁਸਲਿਮ ਕਾਰਡ ਖੇਡਦੀ ਹੈ ਤੇ ਉਹ ਸਰਕਾਰੀ ਨੌਕਰੀਆਂ ਅਤੇ ਨਿਆਂਇਕ ਨਿਯੁਕਤੀਆਂ ’ਚ ਇਨ੍ਹਾਂ ਨੂੰ ਪਹਿਲ ਦਿੰਦੀ ਹੈ
ਮਾਇਆਵਤੀ ਦੀ ਬਸਪਾ ਤਬਦੀਲੀ ਰਾਜ ’ਚ ਵਿਸ਼ਵਾਸ ਕਰਦੀ ਹੈ ਅਤੇ ਕਈ ਉੱਚ ਜਾਤੀ ਦੇ ਅਧਿਕਾਰੀਆਂ ਦੀ ਥਾਂ ’ਤੇ ਦਲਿਤ ਅਧਿਕਾਰੀਆਂ ਨੂੰ? ਨਿਯੁਕਤ ਕਰਦੀ ਹੈ ਇਸ ਤਰ੍ਹਾਂ ਉਹ ਦਲਿਤਾਂ ਨੂੰ ਇੱਕ ਨਵੀਂ ਪਹਿਚਾਣ ਦਿੰਦੇ ਹਨ ਤੇ ਉਨ੍ਹਾਂ?ਦੇ ਦ੍ਰਿਸ਼ਟੀਕੋਣ ’ਚ ਬਦਲਾਅ ਲਿਆਉਂਦੇ ਹਨ।
ਵੱਖ-ਵੱਖ ਜਾਤੀਆਂ ਮੰਨਦੀਆਂ ਹਨ ਕਿ ਉਨ੍ਹਾਂ ਦੇ ਨਾਲ ਬੇਇਨਸਾਫ਼ੀ ਹੋਈ ਹੈ ਤੇ ਉਹ ਰੁਜਗਾਰ ਆਦਿ ਦੇ ਖੇਤਰ ’ਚ ਆਪਣੀਆਂ ਅਧੂਰੀਆਂ?ਇੱਛਾਵਾਂ ਨੂੰ ਪੂਰਾ ਕਰਨ ਲਈ ਰਾਖਵਾਂਕਰਨ ਦੀ ਮੰਗ ਕਰਦੀਆਂ ਹਨ ਤਾਂ ਕਿ ਉਹ ਸਮਾਜ ’ਚ ਅੱਗੇ ਵਧ ਸਕਣ ਪਰ ਰਾਖਵਾਂਕਰਨ ਨਾਲ ਨਾ ਤਾਂ ਰੁਜ਼ਗਾਰ ਦੀ ਸਮੱਸਿਆ ਦਾ ਹੱਲ ਹੋਇਆ ਤੇ ਨਾ ਹੀ ਜਾਤੀ ਸਮਾਵੇਸ਼ ਨੂੰ ਉਤਸ਼ਾਹ ਮਿਲਿਆ ਦਲਿਤ ਸਮਾਜ ਸਮਾਜਿਕ ਅਤੇ ਰਾਜਨੀਤਿਕ ਰੂਪ ਨਾਲ ਨਿਰਾਸ਼ ਹੈ ਭਾਜਪਾ ਜਾਂ ਕਾਂਗਰਸ ਨਾਲ ਗਠਜੋੜ ਕਰਕੇ ਦਲਿਤ ਰਾਜਨੀਤਿਕ ਵਰਕਰ ਅੱਗੇ ਵਧੇ ਹਨ
ਪਰ ਇੱਕ ਭਾਈਚਾਰੇ ਦੇ ਰੂਪ ਵਿਚ ਉਹ ਰਾਜਨੀਤਿਕ ਪ੍ਰਕਿਰਿਆ ’ਚ ਪ੍ਰਭਾਵ ਨਹੀਂ ਪਾ ਸਕੇ ਹਨ ਉਨ੍ਹਾਂ ਦੀ ਅਗਵਾਈ ਦੇ ਰਾਜਨੀਤਿਕ ਦੀਵਾਲੀਏਪਣ ਕਾਰਨ ਰਾਜਨੀਤਿਕ ਅਰਥਵਿਵਸਥਾ ’ਚ ਵਿਕਾਰ ਆਇਆ ਹੈ ਤੇ ਉਹ ਕਮਜ਼ੋਰ ਹੋਈ ਹੈ ਦੁਵੱਲਾ ਸ਼ੱਕ ਜਾਤੀ ਮਾਣ ਜਾਂ ਪਹਿਚਾਣ ਦੀ ਹੋਂਦ ਸਥਾਪਿਤ ਕਰਨਾ ਇਤਿਹਾਸ ਜਾਂ ਪੁਰਾਣੀਆਂ ਯਾਦਾਂ ਦੇ ਤੌਰ ’ਤੇ ਟਕਰਾਅ ਆਮ ਗੱਲ ਹੋ ਗਈ ਹੈ ਜਿਸ ਦੇ ਚੱਲਦੇ ਵੱਖ-ਵੱਖ ਸਮੂਹਾਂ ਵਿੱਚ ਹਿੰਸਾ ਫੈਲਦੀ ਹੈ ।
ਪਰ ਸਾਡੇ ਆਗੂ ਇਹ ਨਹੀਂ ਸਮਝ ਸਕਦੇੇ ਹਨ ਕਿ ਉਨ੍ਹਾਂ? ਨੇ ਇੱਕ ਰਾਖਸ਼ ਪੈਦਾ ਕਰ ਦਿੱਤਾ ਹੈ ਤੇ ਉਹ ਇਤਿਹਾਸ ’ਤੋਂ ਸਬਕ ਲੈਣਾ ਨਹੀਂ ਚਾਹੁੰਦੇ ਹਨ ਇਤਿਹਾਸ ਦੱਸਦਾ ਹੈ ਕਿ ਭਾਰਤ ’ਚ ਸਾਰੇ ਸੰਘਰਸ਼ ਜਾਤੀ ਤੌਰ ’ਤੇ ਹੋਏ ਹਨ 1976 ’ਚ ਬਿਹਾਰ ਦੇ ਬੇਲਚੀ ’ਚ ਠਾਕੁਰ-ਦਲਿਤ ਸੰਘਰਸ਼ ਤੋਂ ਲੈ ਕੇ 1980-90 ਦੇ ਦਹਾਕੇ ’ਚ ਜਾਟ-ਸਿੱਖ ਦੰਗਿਆਂ ਤੇ ਕਸ਼ਮੀਰ ’ਚ ਦੋ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਪਾਕਿਸਤਾਨ ਸਮੱਰਥਿਤ ਅੱਤਵਾਦੀਆ ਵੱਲੋਂ ਹਿੰਦੂ ਪੰਡਿਤਾਂ ਦਾ ਸਫਾਇਆ ਇਸ ਦਾ ਉਦਾਹਰਨ ਹੈ ਅੱਜ ਹਰ ਪਾਰਟੀ ਜਾਤੀ ਜ਼ੀਰੋ ਕਾਂਟਾ ਖੇਡ ’ਚ ਰੁੱਝੀ ਹੈ ਜਿਸ ਦੇ ਚੱਲਦੇ ਅਸੀਂ ਅੱਜ ਭਾਰਤ ਨੂੰ ਉਹ ਦੇਸ਼ ਨਹੀਂ ਮੰਨ ਸਕਦੇ ਜਿਸ ਨੂੰ ਕਦੇ ਐਮਰਸਨ ਨੇ ਮਨੁੱਖੀ ਵਿਚਾਰਾਂ ਦਾ ਸਿਖ਼ਰ ਕਿਹਾ ਸੀ।
ਬਿਨਾ ਸ਼ੱਕ ਸਾਡੇ ਆਗੂ ਜਾਂ?ਤਾਂ ਜਾਤੀ ਘੇਰੇ ’ਚੋਂ ਬਾਹਰ ਨਹੀਂ ਨਿੱਕਲਣਾ ਚਾਹੁੰਦੇ ਹਨ ਜਾਂ ਉਹ ਇਸ ਤਰ੍ਹਾਂ ਕਰਨ ’ਚ ਅਸਮਰੱਥ ਹਨ ਲੰਮੇ ਸਮੇਂ ’ਚ ਇਸ ਨਾਲ ਸਾਰੇ ਵਰਗ ’ਚ ਅਸੰਤੋਸ਼ ਫੈਲੇਗਾ ਰੌਲਾ ਪਾਉਣਾ ਤੇ ਬਲੀ ਦਾ ਬੱਕਰਾ ਲੱਭਣ ਨਾਲ ਸਾਡੇ ਆਗੂ ਜਾਤੀ ਤੌਰ ’ਤੇ ਰਾਜਨੀਤਿਕ ਸਮੀਕਰਨਾਂ ਨੂੰ ਬਦਲਣਾ ਚਾਹੁੰਦੇ ਹਨ ਭਾਰਤ ਇਸ ਗੱਲ ਦਾ ਗਵਾਹ ਹੈ ਕਿ ਵਿਸ਼ੇਸ਼ ਅਧਿਕਾਰ ਦੀ ਸ਼ਕਤੀ ਚੋਣਾਵੀ ਮੁਕਾਬਲੇ ਦੇ ਜ਼ਰੀਏ ਗਿਣਤੀ ਦੀ ਸ਼ਕਤੀ ’ਚ ਬਦਲ ਗਈ ਹੁਣ ਸਮਾਂ ਆ ਗਿਆ ਹੈ ਕਿ ਹਰ ਕੀਮਤ ’ਤੇ ਸੱਤਾ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਸਾਡੇ ਆਗੂਆਂ?ਨੂੰ ਵੋਟ ਬੈਂਕ ਦੀ ਰਾਜਨੀਤੀ ਤੋਂ ਉੱਪਰ ਸੋਚਣਾ ਹੋਵੇਗਾ ਤੇ ਇਸ ਦੇ ਦੀਰਘਕਾਲੀ ਨਤੀਜਿਆਂ ’ਤੇ ਵਿਚਾਰ ਕਰਨਾ ਹੋਵੇਗਾ ਜੇਕਰ ਇਸ ਨੂੰ ਹੁਣ ਨਹੀਂ ਰੋਕਿਆ ਗਿਆ ਤਾਂ ਇਹ ਸਾਡੇ ਲੋਕਤੰਤਰ ਲਈ ਖਤਰਨਾਕ ਹੋਵੇਗਾ।
ਪੂਨਮ ਆਈ ਕੌਸ਼ਿਸ਼
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ
ਮੋਬਾਇਲ ਖੇਡਾਂ ਦੀ ਮਾਰ ਤੋਂ ਬਚੀਏ
ਮੋਬਾਇਲ ਖੇਡਾਂ ਦੀ ਮਾਰ ਤੋਂ ਬਚੀਏ
ਮੋਬਾਇਲ ਖੇਡਾਂ ਮੋਬਾਇਲ ਫੋਨ ਉੱਪਰ ਖੇਡੀਆਂ ਜਾਣ ਵਾਲੀਆਂ ਡਿਜ਼ੀਟਲ ਖੇਡਾਂ ਹਨ। ਇਹ ਖੇਡਾਂ ਅੱਜ ਦੇ ਸਮੇਂ ਦਾ ਟਾਈਮ-ਪਾਸ ਲਈ ਸਭ ਤੋਂ ਵੱਧ ਪਸੰਦੀਦਾ ਸਾਧਨ ਬਣ ਚੁੱਕੀਆਂ ਹਨ। ਪਰ ਇਸ ਨੂੰ ਟਾਈਮ-ਪਾਸ ਨਹੀਂ, ਟਾਈਮ-ਪਾਸ ਦੀ ਆੜ ਵਿੱਚ ਟਾਈਮ ਬਰਬਾਦ ਕਿਹਾ ਜਾ ਸਕਦਾ ਹੈ। ਇਸ ਦੌਰ ਤੋਂ ਪਹਿਲਾਂ ਬੱਚੇ ਲੁਕਣਮੀਚੀ, ਚੋਰ-ਸਿਪਾਹੀ, ਸ਼ੱਕਰ-ਭਿੱਜੀ, ਬਾਂਦਰ-ਕਿੱਲਾ, ਗੁੱਲੀ-ਡੰਡਾ ਆਦਿ ਖੇਡਾਂ ਖੇਡਦੇ ਸਨ ਅਤੇ ਨੌਜਵਾਨ ਕਬੱਡੀ, ਕੁਸ਼ਤੀ, ਛਾਲ, ਵਾਲੀਬਾਲ, ਖਿੱਦੋ-ਖੂੰਡੀ ਆਦਿ ਖੇਡਾਂ ਖੇਡਦੇ ਸਨ। ਮੋਬਾਇਲ ਖੇਡਾਂ ਨੇ ਸਾਡੀਆਂ ਇਹਨਾਂ ਰਵਾਇਤੀ ਖੇਡਾਂ ਨੂੰ ਨਿਗਲ ਲਿਆ ਹੈ।
ਉਕਤ ਸਾਰੀਆਂ ਹੀ ਖੇਡਾਂ ਕਸਰਤ ਅਤੇ ਮਨਪ੍ਰਚਾਵੇ ਦਾ ਵਧੀਆ ਸਾਧਨ ਸਨ। ਇਹਨਾਂ ਖੇਡਾਂ ਵਿੱਚ ਇੱਕ ਤੋਂ ਵੱਧ ਖਿਡਾਰੀ ਹੁੰਦੇ ਸਨ। ਇਕੱਲਾ ਖਿਡਾਰੀ ਇਹਨਾਂ ਖੇਡਾਂ ਨੂੰ ਖੇਡਣ ਦੇ ਸਮਰੱਥ ਨਹੀਂ ਸੀ। ਇਹਨਾਂ ਖੇਡਾਂ ਨੂੰ ਖੇਡਣ ਲਈ ਖੇਡ ਦੇ ਮੈਦਾਨ ਵਿਚ ਜਾਣਾ ਪੈਂਦਾ ਸੀ। ਜਿਸ ਨਾਲ ਖਿਡਾਰੀ ਦੀ ਸਰੀਰਕ ਸ਼ਕਤੀ ਵਧਣ ਦੇ ਨਾਲ-ਨਾਲ ਉਸ ਅੰਦਰ ਕੰਮ ਕਰਨ ਦਾ ਉਤਸ਼ਾਹ, ਟੀਮ ਵਿੱਚ ਕੰਮ ਕਰਨ ਦੀ ਆਦਤ, ਨੈਤਿਕਤਾ, ਸਹਿਣਸ਼ੀਲਤਾ ਅਤੇ ਇੱਕਜੁਟਤਾ ਆਦਿ ਵਰਗੇ ਗੁਣ ਪੈਦਾ ਹੁੰਦੇ ਸਨ। ਪਰ ਅੱਜ ਦੇ ਸਮੇਂ ਵਿੱਚ ਮੋਬਾਇਲ ਫੋਨ ਨੇ ਵਿਅਕਤੀ ਨੂੰ ਬੜੀ ਬੁਰੀ ਤਰ੍ਹਾਂ ਆਪਣੀ ਜਕੜ ਵਿੱਚ ਲਿਆ ਹੋਇਆ ਹੈ।
ਮੋਬਾਇਲ ਫੋਨ ਰਾਹੀਂ ਸੋਸ਼ਲ-ਮੀਡੀਆ ਤੋਂ ਬਾਅਦ ਮੋਬਾਇਲ ਖੇਡਾਂ ਦਾ ਨੰਬਰ ਆਉਂਦਾ ਹੈ। ਜੋ ਸਮਾਂ ਪਰਿਵਾਰ ਨਾਲ ਬਿਤਾਉਣਾ ਸੀ, ਉਹ ਸੋਸ਼ਲ ਮੀਡੀਆ ਜਾਂ ਮੋਬਾਇਲ ਖੇਡਾਂ ਖਾ ਰਹੀਆਂ ਹਨ। ਮੋਬਾਇਲ ਖੇਡ ਖੇਡਣ ਲਈ ਖਿਡਾਰੀ ਨੂੰ ਖੇਡ ਦੇ ਮੈਦਾਨ ਜਾਣ ਦੀ ਲੋੜ ਨਹੀਂ ਪੈਂਦੀ, ਉਹ ਆਪਣੇ ਕਮਰੇ ‘ਚ ਆਪਣੇ ਬੈੱਡ ਜਾਂ ਕੁਰਸੀ ਉੱਪਰ ਬੈਠਾ ਹੀ ਆਨਲਾਈਨ ਖੇਡ ਸਕਦਾ ਹੈ।
ਖਿਡਾਰੀ ਆਲਸੀ ਹੋ ਜਾਂਦਾ ਹੈ। ਸਰੀਰਕ ਹਿੱਲਜੁੱਲ ਨਾ ਹੋਣ ਕਾਰਨ ਖਿਡਾਰੀ ਨੂੰ ਮੁਟਾਪੇ ਦੀ ਬਿਮਾਰੀ ਘੇਰ ਲੈਂਦੀ ਹੈ। ਮੁਟਾਪਾ ਆਪਣੇ ਨਾਲ ਹੋਰ ਕਿੰਨੀਆਂ ਹੀ ਬਿਮਾਰੀਆਂ ਨੂੰ ਲੈ ਕੇ ਆਉਂਦਾ ਹੈ। ਮੋਬਾਇਲ ਫੋਨ ਦੀ ਸਕਰੀਨ ਨਾਲ ਅੱਖਾਂ ਦੀ ਰੌਸ਼ਨੀ ਉੱਤੇ ਮਾੜਾ ਅਸਰ ਪੈਂਦਾ ਹੈ। ਖੇਡਦੇ ਸਮੇਂ ਪਰਿਵਾਰ ਵੱਲੋਂ ਵਿਘਨ ਪਾਉਣ ਨੂੰ ਖਿਡਾਰੀ ਬਰਦਾਸ਼ਤ ਨਹੀਂ ਕਰਦਾ, ਜਿਸ ਕਾਰਨ ਉਸ ਦੇ ਸੁਭਾਅ ਵਿੱਚ ਚਿੜਚਿੜਾਪਣ ਆ ਜਾਂਦਾ ਹੈ।
ਅੱਜ ਦੇ ਸਮੇਂ ਦੀ ਸਭ ਤੋਂ ਵੱਧ ਖੇਡੀ ਜਾਣ ਵਾਲੀ ਡਿਜ਼ੀਟਲ ਖੇਡ ਪਬਜੀ ਹੈ, ਜੋ ਕਿ ਇੰਟਰਨੈੱਟ ‘ਤੇ ਆਨਲਾਈਨ ਹੀ ਮੋਬਾਇਲ ਫੋਨ ਜਾਂ ਕੰਪਿਊਟਰ ‘ਤੇ ਖੇਡੀ ਜਾ ਸਕਦੀ ਹੈ। ਪਬਜੀ ਇੱਕ ਬੈਟਲ ਰਾਇਲ ਖੇਡ ਹੈ। ਇਸ ਦਾ ਇੱਕ ਮੈਚ 100 ਖਿਡਾਰੀਆਂ ਦੇ ਜੁੜ ਜਾਣ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ। ਇਸ ਵਿੱਚ ਇਕੱਠੇ 100 ਖਿਡਾਰੀਆਂ ਨੂੰ ਇੱਕ ਲੜਾਈ ਦੇ ਮੈਦਾਨ ਵਿੱਚ ਉਤਾਰ ਦਿੱਤਾ ਜਾਂਦਾ ਹੈ। ਹਰ ਇੱਕ ਖਿਡਾਰੀ ਮਰਨ ਤੱਕ ਖੇਡਦਾ ਹੈ।
100 ਖਿਡਾਰੀਆਂ ਵਿੱਚੋਂ ਆਖਿਰ ਤੱਕ ਜ਼ਿੰਦਾ ਰਹਿਣ ਵਾਲਾ ਖਿਡਾਰੀ ਜੇਤੂ ਕਰਾਰ ਦਿੱਤਾ ਜਾਂਦਾ ਹੈ। ਇਸ ਤੋਂ ਅੱਗੇ ਹੋਰ ਟਾਰਗੇਟ ਦਿੱਤੇ ਜਾਂਦੇ ਹਨ। ਇਸ ਖੇਡ ਵਿੱਚ ਇੱਕ ਸਮੇਂ 100 ਨੌਜਵਾਨ ਆਪਣਾ ਕੰਮ-ਕਾਰ ਛੱਡ ਕੇ ਮੋਬਾਇਲ ਨਾਲ ਸਿੱਧੇ ਤੌਰ ‘ਤੇ ਜੁੜ ਜਾਂਦੇ ਹਨ। ਇੱਕ ਸਮੇਂ ਹੀ ਕਿੰਨੇ ਹੋਰ ਮੈਚ ਚੱਲ ਰਹੇ ਹੁੰਦੇ ਹਨ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇੱਕੋ ਸਮੇਂ ਲੱਖਾਂ ਨੌਜਵਾਨ/ਬੱਚੇ ਕੰਮ-ਕਾਰ ਕਰਨ ਨਾਲੋਂ ਮੋਬਾਇਲ ਖੇਡਾਂ ਖੇਡਣ ਵਿੱਚ ਲੱਗੇ ਹੁੰਦੇ ਹਨ।
ਇਹ ਸਿਰਫ਼ ਇੱਕ ਮੋਬਾਇਲ ਖੇਡ ਹੈ, ਇਸ ਤੋਂ ਬਿਨਾਂ ਵੀ ਕਿੰਨੀਆਂ ਹੋਰ ਮੋਬਾਇਲ ਖੇਡਾਂ ਹਨ। ਜੋ ਵਿਅਕਤੀਗਤ ਅਤੇ ਟੀਮ ਨਾਲ ਖੇਡੀਆਂ ਜਾਂਦੀਆਂ ਹਨ। ਇਸ ਕਾਰਨ ਬੇਕਾਰੀ ਦਿਨੋ-ਦਿਨ ਵਧ ਰਹੀ ਹੈ। ਇਹ ਖੇਡਾਂ, ਖੇਡਣ ਵਾਲੇ ਦੀ ਮਾਨਸਿਕਤਾ ਉੱਪਰ ਡੂੰਘਾ ਪ੍ਰਭਾਵ ਪਾਉਂਦੀਆਂ ਹਨ। ਇਹ ਖਿਡਾਰੀਆਂ ਅੰਦਰ ਦੁਸ਼ਮਨੀ ਦੀ ਭਾਵਨਾ ਨੂੰ ਪੈਦਾ ਕਰਦੀਆਂ ਹਨ। ਇਹਨਾਂ ਖੇਡਾਂ ਵਿੱਚ ਮਾਰ-ਧਾੜ ਕਰਕੇ ਪੁਲਿਸ ਜਾਂ ਦੁਸ਼ਮਣ ਤੋਂ ਬਚਦੇ ਹੋਏ ਹੋਏ ਆਪਣੀ ਮੰਜ਼ਿਲ ਸਰ ਕਰਨ ਦਾ ਟਾਰਗੇਟ ਦਿੱਤਾ ਜਾਂਦਾ ਹੈ।
ਇਹ ਡਿਜ਼ੀਟਲ ਖੇਡਾਂ ਮਾਰ-ਧਾੜ ਜਾਂ ਲੁੱਟ-ਮਾਰ ਨੂੰ ਉਤਸ਼ਾਹਿਤ ਕਰਦੀਆਂ ਹਨ। ਖੇਡਣ ਵਾਲਾ ਖੇਡ ਤੋਂ ਬਾਹਰ ਆਮ ਜ਼ਿੰਦਗੀ ਵਿੱਚ ਵੀ ਇਸ ਨੂੰ ਅਜ਼ਮਾ ਕੇ ਦੇਖਣ ਲੱਗਦਾ ਹੈ। ਜਿਸ ਕਾਰਨ ਸਮਾਜ ਵਿੱਚ ਮੋਹ-ਪਿਆਰ ਦੀ ਭਾਵਨ ਘਟ ਕੇ ਲੜਾਈ-ਝਗੜੇ ਵਧ ਰਹੇ ਹਨ। ਇਸ ਤੋਂ ਇਲਾਵਾ ਬਲੂ ਵੇਲ੍ਹ ਜਿਹੀਆਂ ਮੋਬਾਇਲ ਖੇਡਾਂ ਖਿਡਾਰੀ ਨੂੰ ਖੁਦਕੁਸ਼ੀ ਕਰਨ ਲਈ ਵੀ ਮਜਬੂਰ ਕਰ ਦਿੰਦੀਆਂ ਹਨ।
ਇਹਨਾਂ ਖੇਡਾਂ ਦਾ ਰੁਝਾਨ ਸਿਰਫ ਬੱਚਿਆਂ ਵਿੱਚ ਹੀ ਨਹੀਂ ਸਗੋਂ ਇਹ ਹਰ ਉਮਰ ਦੇ ਮੋਬਾਇਲ ਵਰਤੋਂਕਾਰ ਵਿੱਚ ਦੇਖਣ ਵਿੱਚ ਆਇਆ ਹੈ। ਦਫ਼ਤਰੀ ਕੰਮ-ਕਾਰ ਕਰਨ ਵਾਲੇ ਲੋਕ ਵੀ ਇਸ ਦੀ ਮਾਰ ਤੋਂ ਬਚੇ ਨਹੀਂ ਹਨ। ਮੋਬਾਇਲ ਖੇਡਾਂ ਅੱਜ ਦੇ ਸਮੇਂ ਡਿਜ਼ੀਟਲ ਨਸ਼ੇ ਦਾ ਰੂਪ ਲੈ ਚੁੱਕੀਆਂ ਹਨ, ਜੋ ਕਿ ਬੱਚਿਆਂ ਅਤੇ ਨੌਜਵਾਨਾਂ ਦੀ ਸਰੀਰਕ ਸ਼ਕਤੀ ਨੂੰ ਹੀ ਨਹੀਂ ਸਗੋਂ ਮਾਨਸਿਕ ਸ਼ਕਤੀ ਨੂੰ ਵੀ ਘੁਣ ਵਾਂਗ ਖਾ ਰਿਹਾ ਹੈ। ਸਾਡੇ ਬੱਚਿਆਂ ਅਤੇ ਨੌਜਵਾਨਾਂ ਨੂੰ ਇਸ ਵੱਲੋਂ ਮੋੜ ਕੇ ਕਬੱਡੀ, ਵਾਲੀਬਾਲ, ਐਥਲੈਟਿਕਸ ਆਦਿ ਅਤੇ ਸਾਡੀਆਂ ਰਵਾਇਤੀ ਖੇਡਾਂ ਨਾਲ ਜੋੜਨ ਲਈ ਲੋੜੀਂਦੇ ਉਪਰਾਲੇ ਕਰਨ ਦੀ ਲੋੜ ਹੈ।
ਕਾਲਜ ਆਫ ਕਮਿਊਨਟੀ ਸਾਇੰਸ, ਪੀ.ਏ.ਯੂ,
ਲੁਧਿਆਣਾ  ਮੋ. 91536-00038
ਸੰਦੀਪ ਕੌਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਰੋਨਾ ਨੇ ਕਈ ਸਮਾਜਿਕ ਪੱਖ ਉਘਾੜੇ, ਸੋਚਣ ਲਈ ਕੀਤਾ ਮਜ਼ਬੂਰ
ਕੋਰੋਨਾ ਨੇ ਕਈ ਸਮਾਜਿਕ ਪੱਖ ਉਘਾੜੇ, ਸੋਚਣ ਲਈ ਕੀਤਾ ਮਜ਼ਬੂਰ
ਅਜੋਕੇ ਸਮੇਂ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸਮੁੱਚਾ ਸੰਸਾਰ ਭੈਅ-ਭੀਤ ਹੈ। ਇਸ ਜਾਨਲੇਵਾ ਵਾਇਰਸ ਖਿਲਾਫ ਸੰਸਾਰ ਹੀ ਜੰਗ ਲੜ ਰਿਹਾ ਹੈ। ਹਰੇਕ ਦੇਸ਼, ਪ੍ਰਾਂਤ/ ਸੂਬਾ ਆਪਣੇ ਨਾਗਰਿਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਿਹਾ ਹੈ। ਉਨ੍ਹਾਂ ਦੀ ਸੁਰੱਖਿਆ ਲਈ ਹਰੇਕ ਲੋੜੀਂਦੇ ਅਤੇ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਜੋ ਅੱਤ ਜ਼ਰੂਰੀ ਵੀ ਹਨ ਅਤੇ ਵਰਤਮਾਨ ਨੂੰ ਬਚਾਉਣ, ਤੇ ਸੁਨਹਿਰੀ ਭਵਿੱਖ ਲਈ ਚੁੱਕੇ ਵੀ ਜਾਣੇ ਚਾਹੀਦੇ ਹਨ।
ਪ੍ਰੰਤੂ ਕੋਰੋਨਾ ਵਾਇਰਸ ਕਾਰਨ ਬਹੁਤ ਸਾਰੇ, ਸਾਡੇ ਅੰਦਰਲੇ ਭੇਦ ਵੀ ਸਾਹਮਣੇ ਆਏ ਹਨ। ਜਾਣੇ-ਅਣਜਾਣੇ ਵਿੱਚ, ਚਾਹੁੰਦੇ ਨਾ ਚਾਹੁੰਦੇ ਹੋਏ ਅੰਦਰ ਦੀਆਂ ਗੁੱਝੀਆਂ ਰਮਜ਼ਾਂ ਦੇ ਅਚਾਨਕ ਖੁੱਲ੍ਹ ਜਾਣ ਕਾਰਨ ਮਨੁੱਖਤਾ ਨੂੰ ਸ਼ਰਮਸਾਰ ਹੋਣ ਦੇ ਨਾਲ ਬਹੁਤ ਕੁਝ ਸੋਚਣ ਲਈ ਮਜਬੂਰ ਕੀਤਾ ਹੈ। ਅਰਥਾਤ ਲੋਕਾਂ ਨੂੰ ਸੱਚ ਸੁਣਨ ਦੀ ਥਾਂ, ਸੱਚ ਹੈ ਕੀ?
ਪ੍ਰਤੱਖ ਵੇਖਣ, ਮਹਿਸੂਸ ਕਰਨ ਅਤੇ ਠਰੰ੍ਹਮੇ ਨਾਲ ਸੱਚ ਦਾ ਸਾਹਮਣਾ ਕਰਨ ਦਾ ਮੌਕਾ ਵੀ ਮਿਲਿਆ ਹੈ। ਕੋਵਿਡ-19 ਨੇ ਜਿੱਥੇ ਸਰਕਾਰੀ ਤੰਤਰ ਦੀਆਂ ਚੂਲਾਂ ਹਿਲਾਉਣ ਦੇ ਨਾਲ-ਨਾਲ ਸਾਡੇ ਸਮਾਜਿਕ ਸਰੋਕਾਰਾਂ, ਮਨੁੱਖਤਾ ਦੀ ਸੇਵਾ ‘ਚ ਹਾਲ-ਦੁਹਾਈ ਪਾਉਣ ਵਾਲਿਆਂ ਬਾਬਤ, ਨੈਤਿਕ ਕਦਰਾਂ-ਕੀਮਤਾਂ ‘ਚ ਆਈ ਗਿਰਾਵਟ ਬਾਰੇ, ਸਾਡੇ ਮਨਾਂ ‘ਚ ਧੁਰ ਅੰਦਰ ਤੱਕ ਫੈਲੀਆਂ ਨਫ਼ਰਤਾਂ ਕਰਕੇ ਪਈਆਂ ਪਰਿਵਾਰਕ ਦੂਰੀਆਂ ਅਤੇ ਸਾਡੀ ਗਰਜ਼ਾਂ ਭਰੀ ਜੀਵਨਸ਼ੈਲੀ ਦੇ ਕੌੜੇ ਸੱਚ ਨੂੰ ਵੀ ਬਿਆਨ ਕੀਤਾ ਹੈ, ਉੱਥੇ ਹੀ ਸਾਡੀ ਲੋਭੀ ਮਾਨਸਿਕਤਾ ਦੇ ਨਾਲ ਮਨੁੱਖ ਵੱਲੋਂ ਮਨੁੱਖ ਦੀ ਨਿਰੰਤਰ ਹੁੰਦੀ/ ਕੀਤੀ ਜਾਂਦੀ ਲੁੱਟ-ਖਸੁੱਟ ਦੇ ਅਣ ਫਰੋਲੇ ਪੰਨਿਆਂ ਨੂੰ ਉਜਾਗਰ ਕਰਦਿਆਂ ਮੁੜ ਇੱਕ ਵਾਰ ਪੜ੍ਹ ਕੇ, ਸਮਝਣ ਲਈ ਬੇਵਸ ਕਰ ਦਿੱਤਾ ਹੈ।
ਆਖਰ ਅਸੀਂ ਤੇ ਸਾਡੀ ਸਮਝ, ਮਾਨਸਿਕਤਾ ਕਿੱਥੇ ਖੜ੍ਹੀ ਹੈ? ਕੀ ਵਾਕਿਆ ਅਸੀਂ 21ਵੀਂ ਸਦੀ, ਭਾਵ ਵਿਗਿਆਨਕ ਯੁੱਗ ਦੇ ਹਾਣੀ ਬਣ ਗਏ? ਜਾਂ ਫਿਰ ਅਜੇ ਬਹੁਤ ਪਿੱਛੇ ਹਾਂ? ਸਾਡੇ ਭਰਮ-ਭੁਲੇਖਿਆਂ, ਵਹਿਮਾਂ ਅਤੇ ਝੂਠੇ ਦਾਅਵਿਆਂ ਭਰੀ ਜ਼ਿੰਦਗੀ ਦੇ ਪਰਦੇ ਪਿਛਲੇ ਸੱਚ ਨੂੰ ਲੋਕ ਕਚਹਿਰੀ ‘ਚ ਪੇਸ਼ ਕਰਨ ਲਈ ਚਿਹਰਿਆਂ ‘ਤੇ ਪਾਏ ਮੁਖੌਟੇ ਨੂੰ ਹਟਾ ਦਿੱਤਾ ਹੈ। ਜਿੱਥੇ ਕਿ ਬਹੁਤ ਸਾਰੇ ਸਵਾਲ ਹੀ ਉਤਪੰਨ ਨਹੀਂ ਹੋਏ ਹਨ, ਉੱਥੇ ਸਵਾਲਾਂ ਦੇ ਉੱਤਰਾਂ ਦੀ ਜਗ੍ਹਾ ਸਵਾਲਾਂ ‘ਚੋਂ ਕਈ ਸੁਆਲ ਪੈਦਾ ਹੋਣ ਦੇ ਕਰਕੇ ਭਵਿੱਖ ਦੇ ਸਮਾਜ ਸਾਹਮਣੇ ਵੱਡੇ ਮੁੱਦਿਆਂ ਦੇ ਰੂਪ ‘ਚ ਮਣਾਂਮੂੰਹੀਂ ਸਾਹਮਣੇ ਸਮੱਸਿਆਵਾਂ ਬਣ ਕੇ ਮੂੰਹ ਅੱਡੀ ਖੜ੍ਹ ਗਈਆਂ ਹਨ।
ਇਨ੍ਹਾਂ ਚੁਣੌਤੀਆਂ ਭਰਪੂਰ ਮੁਸ਼ਕਲਾਂ ਦਾ ਟਾਕਰਾ ਕਰਨ ਲਈ ਸਾਡਾ ਜੰਤਰ-ਤੰਤਰ ਪਹਿਲਾਂ ਹੀ ਬਣਾਉਟੀ ਸਾਹਾਂ ਆਸਰੇ ਚੱਲਦਾ ਹੈ। ਭਾਵ ਆਪਣੇ ਪੈਰਾਂ ਸਿਰ ਨਹੀਂ ਹੈ। ਜਿਸ ਬਾਬਤ ਅਸੀਂ ਸਾਰੇ ਹੀ ਭਲੀਭਾਂਤ ਜਾਣੂ ਹਾਂ। ਜਿਸ ਕਰਕੇ ਲੋਕਾਂ ਨੂੰ ਅਣਗਿਣਤ ਮਜ਼ਬੂਰੀਆਂ, ਕਈ ਦੁਸ਼ਵਾਰੀਆਂ, ਭੁੱਖਮਰੀ ਅਤੇ ਸਮਾਜਿਕ ਹੇਠੀ ਭਰੇ ਕਾਲੇ ਦੌਰ ‘ਚੋਂ ਗੁਜ਼ਰਨਾ ਪੈਣਾ ਹੈ/ਪਵੇਗਾ। ਜਿਸ ਦਾ ਲਾਭ ਹਾਲੇ ਵੀ ਕੁਝ ਇੱਕ ਸਵਾਰਥੀ ਲੋਕ ਚੁੱਕਣੋਂ ਬਾਜ ਨਹੀਂ ਆ ਰਹੇ।
ਕੋਈ ਅਜਿਹਾ ਖੇਤਰ ਨਹੀਂ ਬਚ ਸਕਿਆ ਜਿਹੜਾ ਇਸ ਮਾਇਆ ਰੂਪੀ ਜਾਲ ‘ਚ ਨਾ ਫਸਿਆ ਨਜ਼ਰ ਆਉਂਦਾ ਹੋਵੇ।  ਇਸ ਭਿਆਨਕ ਅਤੇ ਕਾਲੇ ਦੌਰ ‘ਚ ਘੱਟੋ-ਘੱਟ ਸਰਕਾਰਾਂ ਤਾਂ ਬਚ ਜਾਂਦੀਆਂ। ਜਿਹੜੀਆਂ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਕਰਨ ਲਈ ਲੋਕਾਂ ਦੁਆਰਾ ਹੀ ਚੁਣੀਆਂ ਗਈਆਂ ਸਨ। ਜਿਹੜੇ ਅੱਜ ਸਰਕਾਰ ਰੂਪੀ ਰੌਸ਼ਨੀ ਦੀ ਕਿਰਨ ਸਹਾਰੇ ਆਸ ਲਾਈ ਜੀਅ ਰਹੇ ਹਨ। ਫਿਰ ਆਪਣੇ ਦੁਆਰਾ ਚੁਣੀਆਂ ਸਰਕਾਰਾਂ ਦੇ ਹੁੰਦਿਆਂ, ਇੰਨੇ ਬੇਬਸ ਕਿਉਂ ਹਨ? ਉਨ੍ਹਾਂ ‘ਚ ਅਸੁਰੱਖਿਆ ਦੀ ਭਾਵਨਾ ਕਿਉਂ ਪਾਈ ਜਾ ਰਹੀ ਹੈ? ਜਿਸ ਦਾ ਸਹੀ ਜਵਾਬ ਵੀ ਸ਼ਾਇਦ ਇਨ੍ਹਾਂ ਲੋਕਾਂ ਕੋਲ ਹੈ।
ਪਰ ਇਸ ਦੌਰਾਨ ਬਹੁਤ ਸਾਰੇ ਫਿਕਰਮੰਦ/ ਗੈਰਤਮੰਦ ਲੋਕ ਸੇਵਾ ਨੂੰ ਸਮਰਪਿਤ ਦਿੱਖ ਅਤੇ ਆਦਿ ਸੰਸਥਾਵਾਂ ਅਤੇ ਸੇਵਕਜਨ ਸੇਵਾ ਲਈ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਦੇ ਮੈਦਾਨ ‘ਚ ਲੋਕਾਂ ਲਈ ਆਪ-ਮੁਹਾਰੇ ਨਿੱਤਰੇ ਹਨ। ਜੋ ਭਰਪੂਰ ਪ੍ਰਸੰਸਾ ਦੇ ਪਾਤਰ ਹਨ। ਕਿਉਂਕਿ ਸ਼ਲਾਘਾਯੋਗ ਇਸ ਕਾਰਜਸ਼ੈਲੀ ਲਈ ਨਿੱਜ ਭਰੇ ਦੌਰ ‘ਚ ਪਰਿਵਾਰਾਂ ਅਤੇ ਆਪਣੀ ਕੀਮਤੀ ਜਾਨਾਂ ਦੀ ਪ੍ਰਵਾਹ ਕੀਤੇ ਬਗੈਰ ਪਾਏ ਵਡਮੁੱਲੇ ਯੋਗਦਾਨ ਲਈ ਲੋਕ ਮਨਾਂ ‘ਚ ਹਮੇਸ਼ਾਂ ਵੱਸਦੇ ਰਹਿਣਗੇ। ਉਹ ਵੀ ਲੋਕ ਚੇਤਿਆਂ ‘ਚ ਜ਼ਰੂਰ ਉੱਕਰੇ ਰਹਿਣਗੇ ਜਿਹੜੇ ਲੋਕ ਸੇਵਾ ਦੇ ਨਾਂ ‘ਤੇ ਮਹਿਜ ਫੋਕੀਆਂ ਡੀਂਗਾਂ ਮਾਰਦੇ/ਝੂਠੇ ਲਾਰਿਆਂ ‘ਚ ਵੀ ਸੇਵਾਦਾਰ ਹੋਣ ਦੀ ਦੁਹਾਈ ਦਿੰਦੇ ਨਹੀਂ ਥੱਕਦੇ ਹਨ।
ਘਾਤਕ ਜਾਨਲੇਵਾ ਕੋਰੋਨਾ ਵਾਇਰਸ ਦੇ ਭਿਆਨਕ ਸਮੇਂ ਮੌਕੇ ਬਚਾਅ ‘ਚ ਹੀ ਬਚਾਅ ਹੈ। ਪਰਿਵਾਰਾਂ ਸਮੇਤ ਆਪਣੇ ਘਰਾਂ ਅੰਦਰ ਹੀ ਰਹਿਣਾ ਸਭ ਤੋਂ ਵੱਡੀ ਕੌਮੀ, ਮਨੁੱਖੀ ਸੇਵਾ ਹੈ। ਸ਼ਾਸਨ ਅਤੇ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ/ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਾਨੂੰ ਸੰਸਾਰ ਭਰ ਦੀ ਅਤੇ ਨੱਗਰ ਖੇੜੇ, ਆਂਢ-ਗੁਆਂਢ ਦੀ ਸੁੱਖ ਮੰਗਣੀ ਚਾਹੀਦੀ ਹੈ। ਇਹ ਔਖਾ ਦੌਰ ਵੀ ਲੰਘ ਜਾਣਾ। ਜ਼ਰਾ ਕੁ ਹੌਂਸਲੇ ਦੀ ਲੋੜ ਹੈ। ਹਾਲੇ ਫਿਰ ਵੀ ਸਾਨੂੰ ਸੰਭਲਣ ਦੀ ਲੋੜ ਤਾਂ ਹੈ ਹੀ।
ਜੇ ਇਹ ਹਾਲ ਬਾ-ਦਸਤੂਰ ਜਾਰੀ ਰਿਹਾ ਤਾਂ ਭਵਿੱਖ ‘ਚ ਜੀਣਾ ਔਖਾ ਹੋ ਜਾਏਗਾ। ਸ਼ਾਇਦ ਕੁਦਰਤ ਸਾਨੂੰ ਸੰਭਲਣ ਅਤੇ ਸੰਭਾਲਣ ਦਾ ਮੌਕਾ ਪ੍ਰਦਾਨ ਕੀਤਾ ਹੈ। ਬਹੁਤੇ ਵੀ ਬੇਫ਼ਿਕਰੇ, ਨਿੱਜ ਸੁਆਰਥੀ ਬਣ ਕੇ ਅਤੇ ਕੂੜ ਦਾ ਪ੍ਰਚਾਰ ਤੇ ਪ੍ਰਸਾਰ ਹੀ ਨਾ ਕਰੀਏ। ਕੁਝ ਅਸਲੀਅਤ ਵਾਲੇ ਪਾਸੇ ਵੀ ਆਈਏ। ਅਸਲ ਸੱਚ ਬਾਰੇ ਸਿਰਫ ਜਾਣੀਏ ਹੀ ਨਾ, ਜ਼ਿੰਦਗੀ ‘ਚ ਅਮਲੀ ਜਾਮਾ ਵੀ ਪਹਿਨਾਈਏ। ਜਿੰਨਾ ਹੋ ਸਕੇ, ਉਨਾਂ ਹੀ ਸਹੀ ਪਰ ਕੁਝ ਕਰੀਏ ਤਾਂ ਜ਼ਰੂਰ।
ਬਿਲਕੁਲ ਹੀ ਕੁਝ ਕਰਨ ਤੋਂ ਪਹਿਲਾਂ ਹੀ ਸਾਹ, ਸਤਹੀਣ ਨਾ ਹੋਈਏ। ਲੋਕ ਸਮੂਹਾਂ ਸਾਹਮਣੇ ਸਭ ਸੰਭਵ ਹੈ। ਅਸੰਭਵ ਕੁਝ ਵੀ ਨਹੀਂ ਹੈ। ਆਪਣੀਆਂ ਜਾਗਦੀਆਂ ਜ਼ਮੀਰਾਂ ਨੂੰ ਇੰਜ ਮਰਨ ਨਾ ਦੇਈਏ, ਕਿ ਭਿਖਾਰੀਆਂ ਵਾਂਗ ਹੀ ਮੰਗਦੇ ਆਪਣੇ ਹੱਕਾਂ ਤੋਂ ਵਾਂਝੇ ਗੁਰਬਤ ਭਰਿਆ, ਮੁੱਢਲੀ ਤੇ ਉਚੇਰੀ ਸਿੱਖਿਆ ਗ੍ਰਹਿਣ ਕੀਤੇ ਬਿਨਾਂ, ਸਿਹਤ ਸਹੂਲਤਾਂ ਤੋਂ ਸੱਖਣੇ ਜੀਵਨ ਬਤੀਤ ਕਰੀਏ। ਅਰਥਾਤ ਮਰਨ ਤੋਂ ਪਹਿਲਾਂ ਹੀ ਅਣਿਆਈ ਮੌਤੇ ਮਰ ਜਾਈਏ। ਕਿਉਂਕਿ ਜੇ ਹਾਲੇ ਵੀ ਅਸੀਂ ਨਾ ਸਮਝੇ ਤਾਂ ਸਾਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਦੇ ਮਾਫ ਨਹੀਂ ਕਰਨਾ। ਉਹ ਸਵਾਲ ਜ਼ਰੂਰ ਸਾਨੂੰ ਕਰਨਗੇ ਕਿ ਜਦੋਂ ਸਭ ਕੁਝ ਤਹਿਸ-ਨਹਿਸ, ਉੱਜੜ-ਪੁੱਜੜ ਰਿਹਾ ਸੀ। ਤਦ ਤੁਸੀਂ ਕਿੱਥੇ ਸੀ? ਜੋ ਕੁਝ ਤੁਹਾਨੂੰ ਆਪਣੇ ਵੱਡ- ਵਡੇਰਿਆਂ ਪਾਸੋਂ ਵਿਰਾਸਤ ‘ਚ ਮਿਲਿਆ ਸੀ।
ਜ਼ਿਆਦਾ ਨਹੀਂ ਤਾਂ ਉਨਾਂ ਹੀ ਸਾਡੇ ਲਈ ਬਚਾ ਕੇ ਛੱਡ ਦਿੰਦੇ। ਤਦ ਕੁਝ ਦੱਸਣ ਲਈ ਸ਼ਾਇਦ, ਅਸੀਂ ਮੌਜੂਦ ਨਹੀਂ ਹੋਵਾਂਗੇ। ਉਨ੍ਹਾਂ ਕੋਲ ਵੀ ਕੇਵਲ ਪਛਤਾਵਾ ਹੋਵੇਗਾ। ਕਾਸ਼! ਉਦੋਂ ਕਿਤੇ ਸਾਡੇ ਵੱਡ-ਵਡੇਰੇ ਸਮਝ ਗਏ ਹੁੰਦੇ। ਜਦੋਂ ਕੁਦਰਤ ਸਮੇਂ-ਸਮੇਂ ਇੱਕ ਕਰੋਪੀ ਦੇ ਰੂਪ ‘ਚ ਸਮਝਾਉਣ ਦੇ ਸੰਕੇਤ ਕਰਦੀ ਸੀ। ਮਨੁੱਖ ਤੋਂ ਮਨੁੱਖਤਾ/ ਇਨਸਾਨ ਤੋਂ ਇਨਸਾਨੀਅਤ ਨੂੰ ਅਪਣਾਉਣ ਦਾ ਹੋਕਾ ਦਿੰਦੀ ਹੋਵੇਗੀ। ਉਸ ਵਕਤ ਆਪਣੀ ਹੈਂਕੜਬਾਜ਼ੀ, ਚੌਧਰਪੁਣੇ, ਫੋਕੀ ਸ਼ੌਹਰਤ ਪ੍ਰਾਪਤੀ ਲਈ ਅਤੇ ਹਉਮੈ ਨੂੰ ਚਮਕਾਉਣ ਲੱਗ ਕੇ ਸਿਰਫ ਲੁੱਟ-ਖਸੁੱਟ ਕਰਨ ਵੱਲ ਹੀ ਲੱਗੇ ਰਹੇ।
ਉਹ ਭੁੱਲ ਹੀ ਗਏ ਕਿ ਇਸ ਫਾਨੀ ਸੰਸਾਰ ਨੂੰ ਇੱਕ ਦਿਨ ਅਲਵਿਦਾ ਵੀ ਕਹਿਣਾ ਪਵੇਗਾ। ਜੋ ਕੁਦਰਤੀ ਨਿਯਮ/ ਸਿਧਾਂਤ ਹੈ। ਇਹ ਕੁਝ ਸੱਚ ਹੈ, ਜੋ ਰਹਿ ਜਾਵੇਗਾ। ਹਾਲੇ ਵੀ ਕੁਝ ਇੱਕ ਵਪਾਰਕ ਬਿਰਤੀ ਵਾਲੇ ਮਨੁੱਖ ਸਮਝ ਤੋਂ ਸੱਖਣੇ ਜਿਹੇ ਪ੍ਰਤੀਤ ਨਜ਼ਰ ਆਉਂਦੇ ਹਨ। ਜਿਹੜੇ ਦੁੱਗਣੇ-ਤਿੱਗਣੇ ਭਾਅ ‘ਤੇ ਜ਼ਰੂਰੀ ਲੋੜੀਂਦੀਆਂ ਵਸਤਾਂ ਵੇਚਦੇ ਹੋਏ, ਪ੍ਰਸ਼ਾਸਨ ਦੇ ਆਦੇਸ਼ਾਂ ਨੂੰ ਵੀ ਟਿੱਚ ਹੀ ਜਾਣਦੇ ਹਨ। ਘੱਟੋ-ਘੱਟ ਅਜਿਹੇ ਮੌਕੇ ਤਾਂ ਸਾਨੂੰ ਮਨੁੱਖ ਹੋਣ ਦਾ ਸਬੂਤ ਦੇਣਾ ਚਾਹੀਦਾ ਸੀ।
ਬਹੁਤ ਕੁਝ ਸੋਚ-ਸਮਝ ਕੇ ਚੱਲਣ ਦਾ ਸਮਾਂ ਹੈ। ਸਾਨੂੰ ਬੜੇ ਠਰ੍ਹੰਮੇ ਅਤੇ ਸਹਿਣਸ਼ੀਲਤਾ ਤੋਂ ਕੰਮ ਲੈਂਦਿਆਂ ਜਾਨਲੇਵਾ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਜਿੱਤਣੀ ਹੈ। ਜਿਸ ਲਈ ਇੱਕ-ਦੂਜੇ ਦਾ ਸਹਿਯੋਗ ਕਰਨਾ, ਦੂਜੇ ਦੀ ਪੀੜ ਨੂੰ ਆਪਣੀ ਪੀੜ ਸਮਝ ਕੇ ਮਹਿਸੂਸ ਕਰਨਾ ਪਵੇਗਾ। ਅਜਿਹੀ ਵਕਤੀ ਝੂਠੀ ਚੌਧਰ ਤੇ ਸ਼ੋਹਰਤ ਛੱਡਣੀ ਪਵੇਗੀ ਅਤੇ ਆਪੇ ਦਾ ਤਿਆਗ ਕਰਨਾ ਪੈਣਾ ਹੈ। ਤਦ ਫਿਰ ਮਨੁੱਖਤਾ ਜ਼ਿੰਦਾਬਾਦ ਹੈ!
ਕੋਟਲਾ ਖੁਰਦ (ਖੁਸ਼ੀਪੁਰ), ਅੰਮ੍ਰਿਤਸਰ।
ਮੋ. 98881- 45991
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਰੋਨਾ ਨਾਲ ਬਿਹਤਰ ਤਰੀਕੇ ਨਾਲ ਨਜਿੱਠ ਰਿਹਾ ਹੈ ਭਾਰਤ
ਕੋਰੋਨਾ ਨਾਲ ਬਿਹਤਰ ਤਰੀਕੇ ਨਾਲ ਨਜਿੱਠ ਰਿਹਾ ਹੈ ਭਾਰਤ
ਕੋਰੋਨਾ ਵਾਇਰਸ ਦੀ ਰੋਕਥਾਮ ਦੇ ਲਈ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਤਾਰੀਫ਼ ਵਿਸ਼ਵ ਸਿਹਤ ਸੰਗਠਨ ਨੇ ਕੀਤੀ ਹੈ ਕੇਂਦਰੀ ਤੇ ਰਾਜ ਸਰਕਾਰਾਂ ਨੇ ਇਸ ਘਾਤਕ ਵਾਇਰਸ ਦੀ ਰੋਕਥਾਮ ਲਈ ਜਿਸ ਤਰ੍ਹਾਂ ਦੀ ਤੇਜ਼ੀ ਦਿਖਾਈ ਹੈ, ਉਸ ਨਾਲ ਜਨਤਾ ‘ਚ ਵਿਸ਼ਵਾਸ ਪੈਦਾ ਹੋਇਆ ਹੈ ਕਿ ਰਲ ਕੇ ਇਸ ਵਾਇਰਸ ਨਾਲ ਆਸਾਨੀ ਨਾਲ ਲੜਿਆ ਜਾ ਸਕਦਾ ਹੈ ਭਾਰਤ ਵਰਗੇ ਵਿਸ਼ਾਲ ਆਬਾਦੀ ਵਾਲੇ ਦੇਸ਼ ‘ਚ ਕਿਸੇ ਵੀ ਵਾਇਰਸ ਦਾ ਫੈਲਣਾ ਆਪਣੇ-ਆਪ ‘ਚ ਵੱਡੀ ਆਫ਼ਤ ਬਣ ਸਕਦਾ ਹੈ
ਦੱਸਣਯੋਗ ਹੈ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਹਾਲੇ ਬਹੁਤ ਜ਼ਿਆਦਾ ਨਹੀਂ ਹੈ ਸਰਕਾਰ ਨਾਗਰਿਕਾਂ ਨੂੰ ਇਸ ਵਾਇਰਸ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਖੁਦ ਪ੍ਰਧਾਨ ਮੰਤਰੀ ਤੇ ਸੂਬਿਆਂ ਦੇ ਮੁੱਖ ਮੰਤਰੀ ਐਕਸ਼ਨ ਮੋਡ ‘ਚ ਹਨ ਕੋਰੋਨਾ ਵਾਇਰਸ ਸਬੰਧੀ ਪੂਰੀ ਦੁਨੀਆ ‘ਚ ਹੰਗਾਮਾ ਮੱਚਿਆ ਹੋਇਆ ਹੈ ਇਸ ਵਾਇਰਸ ਨੇ ਸਿਰਫ਼ ਲੋਕਾਂ ਦੀ ਸਿਹਤ ਹੀ ਨਹੀਂ ਸਗੋਂ ਬਜ਼ਾਰ, ਮੈਡੀਕਲ ਤਕਨਾਲੋਜੀ, ਤੇ ਸੋਸ਼ਲ ਸਿਸਟਮ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਤਕਨਾਲੋਜੀ ਰੱਖਣ ਵਾਲੇ ਦੇਸ਼ਾਂ ਦੇ ਲਈ ਵੀ ਇਸ ਚੁਣੌਤੀ ਨਾਲ ਨਜਿੱਠਣਾ ਮੁਸ਼ਕਿਲ ਹੋ ਰਿਹਾ ਹੈ ਇਟਲੀ, ਕੋਰੋਨਾ ਵਾਇਰਸ ਦੇ ਹਾਟਸਪਾਟ ਵਜੋਂ ਉੱਭਰਿਆ ਹੈ ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਚੱਲਦੇ ਖੌਫ਼ ‘ਚ ਹੈ ਤੇ ਲਗਾਤਾਰ ਲੋਕਾਂ ਦੇ ਮਰਨ ਦੀਆਂ ਖਬਰਾਂ ਆ ਰਹੀਆਂ ਹਨ
ਇੰਟਰਨੈੱਟ ‘ਤੇ ਬਿਮਾਰੀ ਨਾਲ ਜੁੜੀ ਅਜਿਹੀਆਂ ਤਮਾਮ ਖਬਰਾਂ ਤੇ ਤਸਵੀਰਾਂ ਦੀ ਭਰਮਾਰ ਹੈ ਇਹ ਖਬਰਾਂ ਤੇ ਤਸਵੀਰਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਜਾਂ ਦੇਖ ਕੇ ਮਨ ਘਬਰਾਉਂਦਾ ਹੈ ਡਰ ਮਹਿਸੂਸ ਹੁੰਦਾ ਹੈ ਤੇ ਬਿਮਾਰੀ ਦੇ ਭਿਆਨਕ ਹੋਣ ਦਾ ਪਤਾ ਚੱਲਦਾ ਹੈ ਤਾਂ ਇਸ ਤਰ੍ਹਾਂ ਦਾ ਵੀ ਬਹੁਤ ਕੁਝ ਹੈ ਜੋ ਹੈਰਾਨ ਕਰਦਾ ਹੈ ਤੇ ਇਹ ਸੋਚਣ ‘ਤੇ ਮਜ਼ਬੂਰ ਕਰਦਾ ਹੈ ਕਿ ਜੇਕਰ ਇਸ ਬਿਮਾਰੀ ਦਾ ਵਿਸਥਾਰ ਹੋਵੇਗਾ ਤਾਂ ਸਥਿਤੀ ਕੀ ਹੋਵੇਗੀ?
ਧਿਆਨ ਰਹੇ ਕਿ ਭਾਵੇਂ ਚੀਨ, ਇਟਲੀ, ਫਰਾਂਸ, ਸਪੇਨ, ਇਰਾਨ ਤੇ ਅਮਰੀਕਾ ਵਰਗੇ ਦੇਸ਼ ਹੋਣ ਜਾਂ ਫਿਰ ਪਾਕਿਸਤਾਨ ਤੇ ਭਾਰਤ ਕਿਤੇ ਵੀ ਇਸ ਦੇਸ਼ ਦੀਆਂ ਸਰਕਾਰਾਂ ਇਸ ਬਿਮਾਰੀ ਨੂੰ ਹਲਕੇ ‘ਚ ਨਹੀਂ ਲੈ ਰਹੀਆਂ ਹਨ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਲਗਾਤਾਰ ਇਸ ਕੋਸ਼ਿਸ਼ ‘ਚ ਹਨ ਕਿਸੇ ਵੀ ਸੂਰਤ ‘ਚ ਬਿਮਾਰੀ ‘ਤੇ ਲਗਾਮ ਕੱਸਦਿਆਂ ਉਸ ਨੂੰ ਕੰਟਰੋਲ ਕਰ ਲਿਆ ਜਾਵੇ ਕੋਰੋਨਾ ਵਾਇਰਸ ਦੇ ਫੈਲਣ ਦੀ ਰਫ਼ਤਾਰ ਦੇ ਮੁਕਾਬਲੇ, ਇਸ ਦੇ ਇਲਾਜ ਤੇ ਜਾਂਚ ਦੀ ਰਫ਼ਤਾਰ ਕਾਫ਼ੀ ਮੱਠੀ ਹੈ
ਇਸ ਨੂੰ ਵੇਖਦਿਆਂ ਜ਼ਿਆਦਾਤਰ ਦੇਸ਼ਾਂ ‘ਚ ਇੱਕ ਰੁਝਾਨ ਉੱਭਰ ਕੇ ਆ ਰਿਹਾ ਹੈ ਜ਼ਿਆਦਾਤਰ ਦੇਸ਼ਾਂ ਦੀ ਹੈਲਥ ਅਥਾਰਿਟੀ ਤੇ ਆਗੂ ਲੋਕਾਂ ਨੂੰ ਸਲਾਹ ਦੇ ਰਹੇ ਹਨ ਕਿ ਜ਼ਿਆਦਾ ਇਕੱਠੇ ਨਾ ਹੋਵੇ ਲੋਕਾਂ ਨੂੰ ਹੱਥ ਮਿਲਾਉਣ ਤੋਂ ਵੀ ਪਰਹੇਜ਼ ਕਰਨ ਲਈ ਕਿਹਾ ਜਾ ਰਿਹਾ ਹੈ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਕੋਰੋਨਾ ਵਾਇਰਸ ਨੂੰ ‘ਕੌਮੀ ਆਫ਼ਤਾ’ ਨੋਟੀਫਿਕੇਸ਼ਨ ਕਰ ਦਿੱਤਾ ਹੈ ਇਹ ਸੂਬਾ ਸਰਕਾਰਾਂ ‘ਤੇ  ਵੀ ਲਾਗੂ ਹੋਵੇਗਾ ਦੁਨੀਆ ‘ਚ ਇਸ ਵਾਇਰਸ ਨਾਲ 5600 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ
ਅਮਰੀਕਾ ਤੇ ਸਪੇਨ ਦੀਆਂ ਸਰਕਾਰਾਂ ਨੇ ‘ਐਂਮਰਜੈਂਸੀ’ ਐਲਾਨ ਦਿੱਤੀ ਹੈ ਕੋਰੋਨਾ ਦੇ ਜਾਨਲੇਵਾ ਪ੍ਰਭਾਵ ਦਾ ਕੇਂਦਰ ਹੁਣ ਯੂਰਪ ਹੈ ਸਪੇਨ ‘ਚ ਇੱਕ ਹੀ ਦਿਨ ‘ਚ 1500 ਮਾਮਲੇ ਸਾਹਮਣੇ ਆਏ ਹਨ ਸਪੇਨ ਦੇ ਪ੍ਰਧਾਨ ਮੰਤਰੀ ਦੀ ਪਤਨੀ ਵੀ ਪੀੜਤ ਦੱਸੀ ਜਾ ਰਹੀ ਹੈ ਇਟਲੀ ‘ਚ ਮੌਤ ਦਾ ਅੰਕੜਾ 1400 ਤੋਂ ਪਾਰ ਹੋ ਚੁੱਕਿਆ ਹੈ ਭਾਰਤ ਦੇ ਹਾਲਾਤ ਅਮਰੀਕਾ ਤੇ ਸਪੇਨ, ਇਟਲੀ (ਯੂਰਪ) ਤੋਂ ਬਿਹਤਰ ਹਨ ਬੀਤੀ 15 ਫਰਵਰੀ ਨੂੰ ਭਾਰਤ ‘ਚ ਸਿਰਫ਼ 3 ਮਾਮਲੇ ਸਨ ਤੇ ਇੱਕ ਮਹੀਨੇ ਤੋਂ ਬਾਅਦ ਗਿਣਤੀ ਹੁਣ 147 ਤੱਕ ਪਹੁੰਚ ਗਈ ਹੈ
ਇਸ ਦੌਰਾਨ 3 ਮਰੀਜਾਂ ਦੀ ਮੌਤ ਹੋ ਗਈ ਅਤੇ 10 ਤੋਂ ਜਿਆਦਾ ਲੋਕ ਠੀਕ ਹੋ ਕੇ ਘਰ ਪਰਤ ਚੁੱਕੇ ਹਨ ਫਿਰ ਵੀ ਤੰਦਰੁਸਤ ਨਹੀਂ ਹੋਇਆ ਜਾ ਸਕਦਾ, ਕਿਉਂਕਿ ਮਾਹਿਰ ਡਾਕਟਰਾਂ ਦਾ ਮੰਨਣਾ ਹੈ ਕਿ ਭਾਰਤ ‘ਚ ਕੋਰੋਨਾ ਦੂਜੇ ਗੇੜ ‘ਚ ਪਹੁੰਚ ਚੁੱਕਿਆ ਹੈ ਜੇਕਰ ਇਹ ਕੰਟਰੋਲ ਨਾ ਕੀਤਾ ਗਿਆ, ਤਾਂ ਇਹ ਤੀਜੇ ਗੇੜ ‘ਚ ਪਹੁੰਚ ਸਕਦਾ ਹੈ ਸਰਕਾਰਾਂ ਕੋਲ ਸਿਰਫ਼ 30 ਦਿਨ ਦਾ ਵਕਤ ਹੈ ਸ਼ਾਇਦ ਅਜਿਹੇ ਹੀ ਖ਼ਤਰਿਆਂ ਅਤੇ ਸੰਕਟ ਨੂੰ ਮੰਨਦੇ ਹੋਏ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਨੂੰ ‘ਕੌਮੀ ਆਫ਼ਤ’ ਐਲਾਨ ਕੀਤਾ ਹੈ
ਦੇਸ਼ ‘ਚ ਮੁੱਢਲੀ ਦੇਖਭਾਲ ਦੀ ਸਥਿਤੀ ਵੀ ਖਰਾਬ ਹੈ ਇਕਾਂਤ ਕੇਂਦਰਾਂ ਅਤੇ ਪ੍ਰਮੁੱਖ ਹਸਪਤਾਲਾਂ ‘ਚ ਵੀ ਇਸ ਵਾਇਰਸ ਦੀ ਜਾਂਚ ਦੀ ਵਿਵਸਥਾ ਨਹੀਂ ਹੈ ਦਵਾਈਆਂ ਅਤੇ ਉਪਕਰਨਾਂ ਨੂੰ ਲੈ ਕੇ ਵੀ ਅਸੀਂ ਚੀਨ ਦੇ ਭਰੋਸੇ ਹੈ ਚੀਨ ‘ਚ ਸਾਧਾਰਨ ਹਾਲਤ ਹੋਣ ‘ਚ ਹਾਲੇ ਕੁਝ ਵਕਤ ਲੱਗੇਗਾ ਚੀਨ, ਇੱਟਲੀ ਅਤੇ ਸਪੇਨ ‘ਚ ਕੋਰੋਨਾ ਦਾ ਫੈਲਾਅ ਅਤੇ ਪ੍ਰਭਾਵ ਛੇਵੇ ਗੇੜ ਤੱਕ ਪਹੁੰਚ ਗਿਆ ਹੈ ਫ਼ਿਲਹਾਲ ਕੋਰੋਨਾ ‘ਤੇ ਭਾਰਤ ਸਰਕਾਰ ਅਤੇ ਦੇਸ਼ ਦੇ ਨਾਗਰਿਕ ਆਪਣੇ ਹੀ ਪੱਧਰ ‘ਤੇ ਸਖ਼ਤੀ ਵਰਤ ਰਹੇ ਹਨ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ
ਸਰਕਾਰ ਨੇ ਮਾਸਕ ਅਤੇ ਸੈਨੀਟਾਈਜਰ ਨੂੰ ‘ ‘ਰੋਗਾਣੂ ਮੁਕਤ’ ਜ਼ਰੁਰੀ ਵਸਤੂ ਐਲਾਨਿਆ ਹੈ ਖੇਡ ਦੇ ਲਗਭਗ ਸਾਰੇ ਆਯੋਜਨ ਅਗਲੀ ਤਾਰੀਖ਼ ਤੱਕ ਮੁਲਤਵੀ ਕਰ ਦਿੱਤੇ ਗਏ ਹਨ ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦਾ ਦੋ ਰੋਜਾ ਦੌਰਾ ਰੱਦ ਕਰ ਦਿੱਤਾ ਹੈ ਰਾਸ਼ਟਰਪਤੀ ਭਵਨ ‘ਚ ਪੁਸ਼ਰਕਾਰਾਂ ਦਾ ਸਮਾਰੋਹ ਵੀ ਫ਼ਿਲਹਾਲ ਟਾਲ ਦਿੱਤੇ ਗਏ ਹਨ
ਨਵੀਆਂ ਤਾਰੀਖਾਂ ਦਾ ਐਲਾਨ ਹਾਲੇ ਹੋਣਾ ਹੈ ਸਰਕਾਰ ਨੇ ਸਕੂਲ, ਕਾਲਜ ਤਾਂ ਬੰਦ ਕਰਵਾਏ ਹੀ ਹਨ, ਉਥੇ ਜਨਤਕ ਉਪਯੋਗ ਦੇ ਤਮਾਮ ਸਥਾਨਾਂ ਅਤੇ ਕੇਂਦਰਾਂ ਨੂੰ ਵੀ ਬੰਦ ਕਰਵਾਉਣ ਵਰਗੇ ਕਦਮ ਚੁੱਕੇ ਹਨ
ਮਾਹਿਰਾਂ ਅਨੁਸਾਰ ਕੋਰੋਨਾ ਵਾਇਰਸ ਦਾ ਛਿੱਕਣ ਜਾਂ ਖੰਘਣ ਨਾਲ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ‘ਚ ਹੋ ਸਕਦਾ ਹੈ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਕਿਸੇ ਪੱਧਰ ਤੱਕ ਵੀ ਹੋਂਦ ‘ਚ ਰਹਿ ਸਕਦਾ ਹੈ ਅਤੇ ਕਈ ਦਿਨਾਂ ਤੱਕ ਵੀ ਰਹਿ ਸਕਦਾ ਹੈ ਇਸ ਲਈ ਇਹ ਅਹਿਮ ਹੈ ਕਿ ਤੁਹਾਡਾ ਫੋਨ ਚਾਹੇ ਘਰ ਹੋਵੇ ਜਾਂ ਦਫ਼ਤਰ ‘ਚ ਪੂਰੀ ਤਰ੍ਹਾਂ ਵਾਰ ਵਾਰ ਸਾਫ਼ ਹੋਵੇ ਸਰਕਾਰ ਨਾਗਰਿਕਾਂ ‘ਚ ਜਾਗਰੂਕਤਾ ਫੈਲਾਉਣ ਲਈ ਪ੍ਰਚਾਰ ਪ੍ਰਸਾਰ ਦੇ  ਸਾਰੇ ਸਾਧਨਾਂ ਦਾ ਬਿਹਤਰ ਉਪਯੋਗ ਕਰ ਰਹੀ ਹੈ, ਜਿਸ ਨਾਲ ਕੋਈ ਭਰਮ ਆਮ ਲੋਕਾਂ ਵਿਚਕਾਰ ਇਸ ਵਾਇਰਸ ਨੂੰ ਲੈ ਕੇ ਨਾ ਫੈਲੇ
ਕੋਰੋਨਾ ਵਾਇਰਸ ਨੂੰ ਲੈ ਕੇ ਜੋ ਸੋਸ਼ਲ ਸਾਈਟਸ ‘ਤੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜੋ ਲੋਕ ਕੋਰੋਨਾ ਨੂੰ ਲੈ ਕੇ ਅਫ਼ਵਾਹਾਂ ਜਾਂ ਭਰਮ ਸੋਸ਼ਲ ਮੀਡੀਆ ‘ਤੇ ਫੈਲਾ ਰਹੇ ਹਨ, ਉਨ੍ਹਾਂ ‘ਤੇ ਸ਼ਿਕੰਜਾ ਕਸਣ ਲਈ ਸਰਕਾਰ ਨੂੰ ਕੁਝ ਯਤਨ ਕਰਨੇ ਚਾਹੀਦੇ ਹਨ, ਤਾਂ ਕਿ ਕੋਰੋਨਾ ਦੀ ਅਫ਼ਵਾਹ ਕਿਸੇ ਲਈ ਮੁਸੀਬਤ ਨਾ ਬਣੇ ਜੇਕਰ ਕਿਸੇ ਨੂੰ ਕੋਈ ਅਫ਼ਵਾਹ ਸੋਸਲ ਮੀਡੀਆ ‘ਤੇ ਨਜ਼ਰ ਆਉਂਦੀ ਹੈ ਤਾਂ ਉਸ ਦੀ ਸ਼ਿਕਾਇਤ ਫੌਰਨ ਸਬੰਧਿਤ ਸ਼ੋਸਲ ਮੀਡੀਆ ਦੇ ਹੈਲਪ ਡੈਸਕ, ਮੀਡੀਆ ਅਤੇ ਪੁਲਿਸ ਨੂੰ ਦੇਣੀ ਚਾਹੀਦੀ ਹੈ, ਪਰ ਇਸ ‘ਚ ਵੀ ਕੋਈ ਦੋ ਰਾਇ ਨਹੀਂ  ਹੈ ਕਿ ਸੋਸਲ ਮੀਡੀਆ ‘ਤੇ ਜੋ ਪਰੋਸਿਆ ਜਾ ਰਿਹਾ ਹੇ
ਜ਼ਰੂਰੀ ਨਹੀਂ ਉਹ ਸਾਰਾ ਹੀ ਖਰਾਬ ਜਾਂ ਗਲਤ ਹੋਵੇ ਸੋਸਲ ਮੀਡਆ ਦੀ ਵਰਤੋਂ ਕਰਨ ਵਾਲਿਆਂ ਨੂੰ ਅਪੀਲ ਹੈ ਕਿ ਉਹ ਅਫ਼ਵਾਹਾਂ ਨਾ ਫੈਲਾਉਣ   ਕੋਰੋਨਾ ਵਾਇਰਸ ਨੇ ਸਾਰੀ ਦੁਨੀਆ ਨੂੰ ਚਿੰਤਾ ‘ਚ ਪਾ ਦਿੱਤਾ ਹੈ ਦੁਨੀਆ ਦੇ ਵੱਡੇ ਵੱਡੇ ਦੇਸ਼ ਇਸ ਦੀ ਚਪੇਟ ‘ਚ ਆ ਗਏ ਹਨ ਇਹ ਵਾਇਰਸ ਦੁਨੀਆ ‘ਚ ਜਿਆਦਾ ਤਬਾਹੀ ਨਾ ਮਚਾਵੇ, ਇਸ ਲਈ ਹਰ ਦੇਸ਼ ਭਰਪੂਰ ਕੋਸ਼ਿਸਾਂ ਕਰ ਰਿਹਾ ਹੈ ਸਾਡੇ ਦੇਸ਼ ‘ਚ ਵੀ ਇਹ ਫੈਲ ਰਿਹਾ ਹੈ ਸਰਕਾਰ, ਪ੍ਰਸ਼ਾਸਨ ਅਤੇ ਹੋਰ ਕੁਝ ਸੰਸਥਾਵਾਂ ਕੋਰੋਨਾ ਵਾਇਰਸ ਪ੍ਰਤੀ ਚੌਕਸ ਰਹਿਣ ਲਈ ਜਾਗਰੂਕਤਾ ਮੁਹਿੰਮ ਵੀ ਚਲਾ ਰਹੇ ਹਨ,
ਪਰ ਦੁਨੀਆ ਨੂੰ ਭÎਵਿੱਖ ‘ਚ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚਣਾ ਹੈ ਤਾਂ ਸਭ ਤੋਂ ਪਹਿਲਾਂ ਦੁਨੀਆ ਦੇ ਸਾਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਆਪਣਾ ਖਾਣ-ਪੀਣ ਅਤੇ ਜੀਵਨਸ਼ੈਲੀ ‘ਤੇ ਧਿਆਨ ਦੇਣਾ ਪਵੇਗਾ ਅਸੀਂ ਸਾਰੇ ਸਾਵਧਾਨੀ ਵਰਤ ਕੇ ਇਸ ਵਾਇਰਸ ਤੋਂ ਬਚ ਸਕਦੇ ਹਾਂ ਅਤੇ ਦੂਜਿਆਂ ਦਾ ਵੀ ਬਚਾ ਕਰ ਸਕਦੇ ਹਾਂ ਕਿਉਂਕਿ ਮਾਮਲਾ ਗੰਭੀਰ ਹੈ ਸਰਕਾਰ ਵੱਲੋਂ ਸਮੇਂ ਸਮੇਂ ‘ਤੇ ਦਿੱਤੇ ਜਾ ਰਹੇ ਨਿਰਦੇਸ਼ਾਂ ਦਾ ਪਾਲਣ ਕਰਨਾ ਸਾਡਾ ਰਾਸ਼ਟਰੀ ਫ਼ਰਜ ਬਣਦਾ ਹੈ
ਰਾਜੇਸ਼ ਮਾਹੇਸ਼ਵਰੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਕਾਰੀ ਸਕੂਲਾਂ ਦਾ ਤੱਪੜਾਂ ਤੋਂ ਅਤਿ ਆਧੁਨਿਕ ਤਕਨੀਕਾਂ ਤੱਕ ਦਾ ਸਫਰ
ਸਰਕਾਰੀ ਸਕੂਲਾਂ ਦਾ ਤੱਪੜਾਂ ਤੋਂ ਅਤਿ ਆਧੁਨਿਕ ਤਕਨੀਕਾਂ ਤੱਕ ਦਾ ਸਫਰ
Journey of Public Schools | ਸਰਕਾਰੀ ਸਕੂਲ ਦਾ ਨਾਂਅ ਜ਼ਿਹਨ ‘ਚ ਆਉਂਦਿਆਂ ਹੀ ਜ਼ਮੀਨ ਉੱਪਰ ਤੱਪੜਾਂ ‘ਤੇ ਬੈਠੇ, ਮਿੱਟੀ ਨਾਲ ਖੇਡਦੇ ਅਤੇ ਬਿਲਕੁਲ ਠੇਠ ਪੰਜਾਬੀ ਬੋਲਦੇ, ਲਿੱਬੜੇ-ਤਿੱਬੜੇ ਵਿਦਿਆਰਥੀ ਅਤੇ ਡਿਗੂੰ-ਡਿਗੂੰ ਕਰਦੀਆਂ ਇਮਾਰਤਾਂ ਦਾ ਦ੍ਰਿਸ਼ ਆਪਣੇ-ਆਪ ਅੱਖਾਂ ਸਾਹਮਣੇ ਆ ਜਾਂਦਾ ਹੈ। ਇਹ ਦ੍ਰਿਸ਼ ਕੋਈ ਕਾਲਪਨਿਕ ਦ੍ਰਿਸ਼ ਨਹੀਂ ਸਗੋਂ ਬੀਤੇ ਸਮੇਂ ਦੇ ਸਰਕਾਰੀ ਸਕੂਲਾਂ ਦਾ ਹਕੀਕਤ ਭਰਪੂਰ ਦ੍ਰਿਸ਼ ਹੈ। ਬੁਨਿਆਦੀ ਸਹੂਲਤਾਂ ਪੱਖੋਂ ਕੰਗਾਲ ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਦਾ ਵੀ ਹਮੇਸ਼ਾ ਤੋੜਾ ਹੀ ਰਿਹਾ ਹੈ।
ਸਰਕਾਰੀ ਸਕੂਲਾਂ ਦੇ ਮੰਦਹਾਲੀ ਭਰਪੂਰ ਹਾਲਤਾਂ ਨੇ ਸਿੱਖਿਆ ਦੇ ਵਪਾਰੀਕਰਨ ਦੀ ਸੋਚ ਨੂੰ ਹੁਲਾਰਾ ਦਿੱਤਾ। ਵਪਾਰੀ ਕਿਸਮ ਦੇ ਲੋਕਾਂ ਨੇ ਨਿੱਜੀ ਸਕੂਲਾਂ ਜਰੀਏ ਕਮਾਈ ਕਰਨ ਦਾ ਅਜਿਹਾ ਵਿਚਾਰ ਮਨ ‘ਚ ਲਿਆਂਦਾ ਕਿ ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈ। ਸਰਕਾਰਾਂ ਦੀ ਬੇਧਿਆਨੀ ਦੇ ਚੱਲਦਿਆਂ ਸਰਕਾਰੀ ਸਕੂਲਾਂ ਦੇ ਹਾਲਾਤ ਬਦ ਤੋਂ ਬਦਤਰ ਬਣਦੇ ਗਏ ਉੱਚ ਸਿੱਖਿਅਤ ਅਧਿਆਪਕਾਂ ਦੀਆਂ ਨਿਯੁਕਤੀਆਂ ਵੀ ਲੋਕਾਂ ਦਾ ਵਿਸ਼ਵਾਸ ਜਿੱਤਣ ‘ਚ ਅਸਫਲ ਰਹੀਆਂ। ਆਮ ਲੋਕ ਸਰਕਾਰੀ ਸਕੂਲਾਂ ਦੇ ਉੱਚ ਸਿੱਖਿਅਤ ਅਧਿਆਪਕਾਂ ਦੇ ਮੁਕਾਬਲੇ ਨਿੱਜੀ ਸਕੂਲਾਂ ਦੇ ਅਸਿੱਖਿਅਤ ਅਧਿਆਪਕ ਤੋਂ ਬੱਚੇ ਪੜ੍ਹਾਉਣੇ ਪਸੰਦ ਕਰਨ ਲੱਗੇ।
ਲੋਕਾਂ ਦੀ ਸਰਕਾਰੀ ਸਕੂਲਾਂ ਤੋਂ ਵਧਦੀ ਦੂਰੀ ਦਾ ਨਿੱਜੀ ਸਕੂਲਾਂ ਵੱਲੋਂ ਭਰਪੂਰ ਲਾਹਾ ਲਿਆ ਗਿਆ। ਵਿਦਿਆਰਥੀਆਂ ਤੋਂ ਹੀ ਇਮਾਰਤ ਫੰਡਾਂ ਦੀ ਵਸੂਲੀ ਕਰਕੇ ਵਿਸ਼ਾਲ ਇਮਾਰਤਾਂ ਉਸਾਰੀਆਂ ਜਾਣ ਲੱਗੀਆਂ। ਨਿੱਜੀ ਸਕੂਲਾਂ ਦੀਆਂ ਬੇਲਗਾਮ ਹੁੰਦੀਆਂ ਫੀਸਾਂ ਪਿਛਲੇ ਦਿਨੀਂ ਮਾਪਿਆਂ ਦੇ ਨਿਸ਼ਾਨੇ ‘ਤੇ ਵੀ ਰਹੀਆਂ।
ਸਮੇਂ ਨੇ ਕਰਵਟ ਲਈ ਹੈ। ਸਰਕਾਰੀ ਸਕੂਲਾਂ ਦੇ ਦ੍ਰਿਸ਼ ਹੀ ਬਦਲ ਗਏ ਹਨ। ਕਿਸੇ ਸਮੇਂ ਖਸਤਾ ਹਾਲ ਇਮਾਰਤਾਂ ‘ਚ ਚੱਲਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨਿੱਜੀ ਸਕੂਲਾਂ ਦੀਆਂ ਇਮਾਰਤਾਂ ਦਾ ਭੁਲੇਖਾ ਪਾਉਣ ਲੱਗੀਆਂ ਹਨ। ਸਮਾਰਟ ਅਤੇ ਸੈਲਫ ਸਮਾਰਟ ਸਕੀਮ ਤਹਿਤ ਸਕੂਲਾਂ ‘ਚ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਹਰ ਜਮਾਤ ਕਮਰੇ ‘ਚ ਵੱਡ ਅਕਾਰੀ ਵਾਈਟ ਜਾਂ ਗਰੀਨ ਬੋਰਡ ਦੀ ਵਿਵਸਥਾ ਤੋਂ ਲੈ ਕੇ ਹਰ ਕਮਰੇ ‘ਚ ਲੈਕਚਰ ਸਟੈਂਡ, ਵਿਦਿਆਰਥੀਆਂ ਦੇ ਬੈਠਣ ਲਈ ਰੰਗਦਾਰ ਬੈਂਚ, ਸਕੂਲ ਦਾ ਸ਼ਾਨਦਾਰ ਮੁੱਖ ਦਰਵਾਜ਼ਾ, ਸਜ਼ਾਈ ਹੋਈ ਬਾਹਰੀ ਚਾਰਦਿਵਾਰੀ, ਵਿਦਿਆਰਥੀਆਂ ਲਈ ਸਾਫ-ਸੁਥਰੇ ਪਿਸ਼ਾਬ ਘਰ ਤੇ ਇੱਥੋਂ ਤੱਕ ਕਿ ਕੈਮਰਿਆਂ ਦੀ ਵੀ ਵਿਵਸਥਾ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਦੇ ਗਲਾਂ ‘ਚ ਸਜ਼ੀਆਂ ਟਾਈਆਂ, ਲਟਕਦੇ ਸ਼ਨਾਖਤੀ ਕਾਰਡ ਤੇ ਲੱਗੀਆਂ ਬੈਲਟਾਂ ਨੇ ਵਿਦਿਆਰਥੀਆਂ ਦੀ ਦਿੱਖ ਨੂੰ ਵੀ ਚਾਰ ਚੰਨ ਲਾਏ ਹਨ।
ਬੁਨਿਆਦੀ ਸਹੂਲਤਾਂ ‘ਚ ਕ੍ਰਾਂਤੀਕਾਰੀ ਤਬਦੀਲੀ ਦੇ ਨਾਲ-ਨਾਲ ਸਰਕਾਰੀ ਸਕੂਲਾਂ ਨੇ ਪੜ੍ਹਾਉਣ ਦੀਆਂ ਤਕਨੀਕਾਂ ‘ਚ ਵੀ ਨਵੇਂ ਮੁਕਾਮ ਹਾਸਲ ਕੀਤੇ ਹਨ। ਖਸਤਾ ਹਾਲ ਬਲੈਕ ਬੋਰਡਾਂ ‘ਤੇ ਚਾਕ ਚਲਾਉਣ ਵਾਲੇ ਸਰਕਾਰੀ ਸਕੂਲਾਂ ਦੇ ਅਧਿਆਪਕ ਅੱਜ-ਕੱਲ੍ਹ ਕੰਪਿਊਟਰਾਂ, ਈ-ਕੰਟੈਂਟ ਅਤੇ ਐਜੂਸੈਟ ਜਰੀਏ ਗਿਆਨ ਵੰਡਣ ਲੱਗੇ ਹਨ। ਪੜ੍ਹਾਉਣ ਲਈ ਇਸਤੇਮਾਲ ਕੀਤੀਆਂ ਜਾ ਰਹੀਆਂ ਤਕਨੀਕਾਂ ਦੇ ਮਾਮਲੇ ‘ਚ ਸਰਕਾਰੀ ਸਕੂਲਾਂ ਨੇ ਨਿੱਜੀ ਸਕੂਲਾਂ ਨੂੰ ਪਛਾੜਨਾ ਸ਼ੁਰੂ ਕਰ ਦਿੱਤਾ ਹੈ।
ਪ੍ਰਾਇਮਰੀ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਈ-ਕੰਟੈਂਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਹਰ ਵਿਸ਼ੇ ਦੇ ਮਾਹਿਰਾਂ ਕੋਲੋਂ ਸਰਲ ਤੋਂ ਸਰਲ ਤਰੀਕੇ ਨਾਲ ਸਮੱਗਰੀ ਤਿਆਰ ਕਰਵਾ ਕੇ ਵਿਦਿਆਰਥੀਆਂ ਲਈ ਉਪਲੱਬਧ ਕਰਵਾਈ ਜਾ ਰਹੀ ਹੈ। ਈ-ਕੰਟੈਂਟ ਸਮੱਗਰੀ ਦੇ ਇਸਤੇਮਾਲ ਲਈ ਸਕੂਲਾਂ ‘ਚ ਐਲ.ਸੀ.ਡੀ. ਜਾਂ ਪ੍ਰੋਜੈਕਟਰ ਦੀ ਮੌਜ਼ੂਦਗੀ ਵਾਲੇ ਸਮਾਰਟ ਰੂਮ ਦੀ ਸਥਾਪਨਾ ਕੀਤੀ ਗਈ ਹੈ।
ਜਿੱਥੇ ਹਰ ਜਮਾਤ ਦੇ ਵਿਦਿਆਰਥੀ ਨਿਰਧਾਰਤ ਸਮਾਂ ਸਾਰਣੀ ਅਨੁਸਾਰ ਵੱਖ-ਵੱਖ ਵਿਸ਼ਿਆਂ ਦੇ ਪੀਰੀਅਡ ਲਾਉਂਦੇ ਹਨ। ਬਹੁਗਿਣਤੀ ਸਕੂਲਾਂ ਨੇ ਤਾਂ ਹਰ ਜਮਾਤ ਲਈ ਵੱਖਰੀ ਐਲ.ਸੀ.ਡੀ. ਉਪਲੱਬਧ ਕਰਵਾ ਕੇ ਪੜ੍ਹਾਈ ਦੀ ਦਸ਼ਾ ਹੀ ਤਬਦੀਲ ਕਰਕੇ ਰੱਖ ਦਿੱਤੀ ਹੈ। ਐਲ.ਸੀ.ਡੀ. ਜਰੀਏ ਪੜ੍ਹਾਉਣ ਦਾ ਤਰੀਕਾ ਵਿਦਿਆਰਥੀਆਂ ਲਈ ਬੇਹੱਦ ਕਾਰਗਰ ਸਿੱਧ ਹੋ ਰਿਹਾ ਹੈ।
ਵਿਦਿਆਰਥੀਆਂ ਦੀ ਮਾਨਸਿਕ ਉਮਰ ਅਨੁਸਾਰ ਤਸਵੀਰਾਂ ਅਤੇ ਐਨੀਮੇਸ਼ਨਜ਼ ਸ਼ਾਮਿਲ ਕਰਕੇ ਈ ਕੰਟੈਂਟ ਨੂੰ ਦਿਲਚਸਪ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ।
ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਐਜੂਸੈੱਟ ਜਰੀਏ ਮਾਹਿਰਾਂ ਦੇ ਸਿੱਧੇ ਲੈਕਚਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਹਰ ਜਮਾਤ ਦੇ ਹਰ ਵਿਸ਼ੇ ਦੇ ਔਖੇ ਸੰਕਲਪਾਂ ਨੂੰ ਮਾਹਿਰਾਂ ਵੱਲੋਂ ਨਵੀਨਤਮ ਤਰੀਕਿਆਂ ਨਾਲ ਸਮਝਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਐਜੂਸੈਟ ਜਰੀਏ ਵਿਦਿਆਰਥੀਆਂ ਨੂੰ ਵੱਖ-ਵੱਖ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਦੀ ਵੀ ਤਿਆਰੀ ਕਰਵਾਈ ਜਾਂਦੀ ਹੈ। ਸਮੇਂ ਦੀ ਮੰਗ ਅਨੁਸਾਰ ਵਿਦਿਆਰਥੀਆਂ ਨੂੰ ਅੰਗਰੇਜੀ ਬੋਲਣ ਅਤੇ ਆਈਲੈਟਸ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ।
ਐਜੂਸੈਟ ਜਰੀਏ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਪੇਪਰ ਹੱਲ ਕਰਨ ਤੋਂ ਲੈ ਕੇ ਪ੍ਰੀਖਿਆਵਾਂ ਵਿੱਚੋਂ ਸਫਲ਼ਤਾ ਹਾਸਲ ਕਰਨ ਦੇ ਹਰ ਨੁਕਤੇ ਤੋਂ ਜਾਣੂ ਕਰਵਾਇਆ ਜਾਂਦਾ ਹੈ। ਹਰ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ‘ਚ ਕੰਪਿਊਟਰ ਸਿੱਖਿਆ ਲਈ ਪ੍ਰਯੋਗਸ਼ਾਲਾਵਾਂ ਸਥਾਪਿਤ ਕੀਤੀਆਂ ਗਈਆਂ ਹਨ। ਵਿਸ਼ੇ ਦੇ ਮਾਹਿਰ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਵਿਸ਼ਾਲ ਸਿਖਲਾਈ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਪੜ੍ਹਾਉਣ ਦੀਆਂ ਵਿਧੀਆਂ ‘ਚ ਵੀ ਤਬਦੀਲੀ ਕੀਤੀ ਗਈ ਹੈ।
ਹਰ ਵਿਸ਼ੇ ਨੂੰ ਜਿਆਦਾ ਤੋਂ ਜਿਆਦਾ ਪ੍ਰੈਕਟੀਕਲ ਬਣਾਇਆ ਜਾ ਰਿਹਾ ਹੈ। ਰੱਟਾ ਲਾਉਣ ਦੀ ਬਜਾਏ ਹਰ ਸੰਕਲਪ ਨੂੰ ਗਤੀਵਧੀਆਂ ਰਾਹੀਂ ਕਰਕੇ ਸਿੱਖਣ ‘ਤੇ ਜੋਰ ਦਿੱਤਾ ਜਾ ਰਿਹਾ ਹੈ। ਵੱਖ-ਵੱਖ ਵਿਸ਼ਿਆਂ ਦੇ ਲਾਏ ਜਾ ਰਹੇ ਮੇਲਿਆਂ ਦੌਰਾਨ ਵਿਦਿਆਰਥੀ ਖੁਦ ਕਿਰਿਆਵਾਂ ਕਰਦੇ ਹਨ। ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਅਤੇ ਪੜ੍ਹਾਈ ਸਹੂਲਤਾਂ ‘ਚ ਆ ਰਿਹਾ ਕ੍ਰਾਂਤੀਕਾਰੀ ਬਦਲਾਅ ਆਪਣੇ-ਆਪ ‘ਚ ਸਲਾਹੁਣਯੋਗ ਹੈ।
ਸ਼ਕਤੀ ਨਗਰ, ਬਰਨਾਲਾ।
ਮੋ. 98786-05965
ਬਿੰਦਰ ਸਿੰਘ ਖੁੱਡੀ ਕਲਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੰਗਾਕਾਰੀ ਆਪਣੇ ਅਧਿਕਾਰਾਂ ਦੇ ਨਾਲ ਫਰਜ਼ ਵੀ ਪਛਾਣਨ
ਦੰਗਾਕਾਰੀ ਆਪਣੇ ਅਧਿਕਾਰਾਂ ਦੇ ਨਾਲ ਫਰਜ਼ ਵੀ ਪਛਾਣਨ
ਕੋਰੋਨਾ ਵਾਇਰਸ ਦੇ ਕਹਿਰ ਵਿੱਚ ਉੱਤਰ ਪ੍ਰਦੇਸ਼ ਦੀ ਰਾਜਨੀਤੀ ਵਿੱਚ ਤੂਫਾਨ ਆਇਆ ਹੋਇਆ ਹੈ ਅਤੇ ਇਹ ਤੂਫਾਨ ਪਿਛਲੇ ਸਾਲ ਦਸੰਬਰ ਵਿੱਚ ਲਖਨਊ ਵਿੱਚ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਪ੍ਰਦਰਸ਼ਨ ਦੌਰਾਨ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ 57 ਕਥਿਤ ਦੰਗਾਕਾਰੀਆਂ ਦੇ ਪੋਸਟਰ ਅਤੇ ਹੋਰਡਿੰਗ ਲਾਉਣ ਦੇ ਅਨੋਖੇ ਕਦਮ ਬਾਰੇ ਹੈ। ਇਸ ਦੌਰਾਨ ਵਿਆਪਕ ਹਿੰਸਾ ਹੋਈ ਸੀ ਅਤੇ ਪੁਲਿਸ ਦੁਆਰਾ ਕਾਰਵਾਈ ਕੀਤੀ ਗਈ। ਇਸ ਹਿੰਸਾ ਵਿੱਚ 18 ਮੌਤਾਂ ਹੋਈਆਂ ਸਨ। ਇਹ ਦੱਸਦਾ ਹੈ ਕਿ ਤੁਹਾਡੀ ਅਜ਼ਾਦੀ ਉੱਥੇ ਖ਼ਤਮ ਹੁੰਦੀ ਹੈ ਜਿੱਥੇ ਮੇਰੀ ਨੱਕ ਸ਼ੁਰੂ ਹੁੰਦੀ ਹੈ।
ਇਲਾਹਾਬਾਦ ਹਾਈ ਕੋਰਟ ਨੇ ਖੁਦ ਕਾਰਵਾਈ ਕਰਦੇ ਹੋਏ ਦੋ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਕਿ ਅਜਿਹੇ ਬੈਨਰ ਅਤੇ ਹੋਰਡਿੰਗ ਲਾਉਣ ਦਾ ਕੋਈ ਕਾਨੂੰਨੀ ਅਧਾਰ ਨਹੀਂ ਹੈ ਕਿਉਂਕਿ ਇਹ ਸੰਵਿਧਾਨ ਦੀ ਧਾਰਾ 21 ਦੇ ਅਨੁਸਾਰ ਨਿੱਜਤਾ ਦੇ ਮੂਲ ਅਧਿਕਾਰ ਦੀ ਉਲੰਘਣਾ ਕਰਦਾ ਹੈ ਅਤੇ ਅਦਾਲਤ ਨੇ ਆਦੇਸ਼ ਦਿੱਤਾ ਕਿ ਇਹ ਹੋਰਡਿੰਗ ਅਤੇ ਪੋਸਟਰ ਹਟਾਏ ਜਾਣ।
ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਅਤੇ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਦੰਗਾਕਾਰੀਆਂ ਦੇ ਨਾਂਅ ਨੂੰ ਜਨਤਕ ਕਰਨ ਦੇ ਕਦਮ ਨੂੰ ਇੱਕ ਸਖ਼ਤ ਕਦਮ ਦੱਸਿਆ। ਖਾਸ ਤੌਰ ‘ਤੇ ਉਦੋਂ ਜਦੋਂ ਕਿ ਇਨ੍ਹਾਂ ਦੰਗਾਕਾਰੀਆਂ ਦੀ ਦੇਣਦਾਰੀ ਦਾ ਨਿਰਧਾਰਣ ਅਦਾਲਤ ਦੁਆਰਾ ਕੀਤਾ ਜਾਣਾ ਹੈ ਅਤੇ ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ‘ਤੇ ਸਟੇਅ ਆਰਡਰ ਦੇਣ ਤੋਂ ਮਨਾਹੀ ਕਰ ਦਿੱਤੀ। ਨਾਲ ਹੀ ਇਹ ਵੀ ਕਿਹਾ ਕਿ ਰਾਜ ਸਰਕਾਰ ਦੇ ਫ਼ੈਸਲੇ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ।
ਅਦਾਲਤ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਵਾਰ-ਵਾਰ ਪੁੱਛਿਆ ਕਿ ਉਸਨੂੰ ਲੋਕਾਂ ਦੇ ਨਾਂਅ ਜਨਤਕ ਕਰਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਸ਼ਕਤੀ ਕਿਸ ਕਾਨੂੰਨ ਤੋਂ ਮਿਲੀ ਹੈ ਅਤੇ ਕਿਹਾ ਕਿ ਕੋਈ ਵਿਅਕਤੀ ਅਜਿਹਾ ਕੰਮ ਕਰ ਸਕਦਾ ਹੈ ਜੋ ਕਾਨੂੰਨ ਦੁਆਰਾ ਪਾਬੰਦੀਸ਼ੁਦਾ ਨਹੀਂ ਹੈ ਪਰ ਰਾਜ ਕੇਵਲ ਕਾਨੂੰਨ ਦੇ ਅਨੁਸਾਰ ਹੀ ਕਾਰਵਾਈ ਕਰ ਸਕਦਾ ਹੈ। ਇਹ ਰਾਜ ਤੰਤਰ ਦੀ ਸ਼ਕਤੀ ਤੋਂ ਵਿਅਕਤੀ ਨੂੰ ਸੁਰੱਖਿਆ ਦੇਣ ਦਾ ਕਾਨੂੰਨ ਦੇ ਸ਼ਾਸਨ ਦਾ ਮਹੱਤਵਪੂਰਨ ਪਹਿਲੂ ਹੈ ਅਤੇ ਕੋਈ ਵੀ ਲੋਕਤੰਤਰ ਕਾਨੂੰਨ ਦੀ ਉਚਿਤ ਪ੍ਰਕਿਰਿਆ ਤੋਂ ਬਿਨਾਂ ਲੋਕਾਂ ਨੂੰ ਸਜ਼ਾ ਦੇਣ ਦੀ ਆਗਿਆ ਨਹੀਂ ਦੇ ਸਕਦਾ ਹੈ ਪਰ ਅਦਾਲਤ ਨੇ ਇਸ ਮਾਮਲੇ ਨੂੰ ਵੱਡੀ ਬੈਂਚ ਨੂੰ ਭੇਜ ਦਿੱਤਾ।
ਉੱਤਰ ਪ੍ਰਦੇਸ਼ ਸਰਕਾਰ ਨੇ ਆਪਣੇ ਬਚਾਅ ਵਿੱਚ ਦਲੀਲ਼ ਦਿੱਤੀ ਕਿ ਇਨ੍ਹਾਂ ਨਾਗਰਿਕਾਂ ਨੇ ਆਪਣੀ ਨਿੱਜਤਾ ਦਾ ਅਧਿਕਾਰ ਉਦੋਂ ਗੁਆ ਦਿੱਤਾ ਜਦੋਂ ਉਨ੍ਹਾਂ ਨੇ ਜਨਤਕ ਤੌਰ ‘ਤੇ ਇਹ ਕੰਮ ਕੀਤਾ ਅਤੇ ਇਹ ਪੋਸਟਰ ਅਤੇ ਬੈਨਰ ਭਵਿੱਖ ਵਿੱਚ ਇੱਕ ਅੜਿੱਕੇ ਦੇ ਰੂਪ ਵਿੱਚ ਕੰਮ ਕਰਨਗੇ ਅਤੇ ਕਿਹਾ ਕਿ ਅਦਾਲਤ ਨੂੰ ਅਜਿਹੇ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਮੁਲਜ਼ਮਾਂ ਨੇ ਜਨਤਕ ਅਤੇ ਨਿੱਜੀ ਜਾਇਦਾਦ ਨੂੰ ਨਸ਼ਟ ਕੀਤਾ ਹੈ ਅਤੇ ਉਨ੍ਹਾਂ ਨੂੰ ਇਸਦੀ ਭਰਪਾਈ ਕਰਨੀ ਹੋਵੇਗੀ ਨਹੀਂ ਤਾਂ ਉਨ੍ਹਾਂ ਦੀ ਜਾਇਦਾਦ ਜਬਤ ਕੀਤੀ ਜਾਵੇਗੀ।
ਇੱਕ ਸਮਾਜਿਕ ਵਰਕਰ ਦਾ ਕਹਿਣਾ ਹੈ ਕਿ ਗੰਭੀਰ ਅਪਰਾਧਾਂ ਦੇ ਮੁਲਜ਼ਮਾਂ ਨਾਲ ਵੀ ਅਜਿਹਾ ਵਰਤਾਓ ਨਹੀਂ ਕੀਤਾ ਜਾਂਦਾ ਹੈ ਜਿਵੇਂ ਕਿ ਤੋੜ-ਭੰਨ੍ਹ ਕਰਨ ਦੇ ਮੁਲਜ਼ਮ ਲੋਕਾਂ ਨਾਲ ਕੀਤਾ ਜਾ ਰਿਹਾ ਹੈ ਅਤੇ ਇੱਥੇ ਸਰਕਾਰ ਦੀ ਇੱਛਾ ਲੱਗਦਾ ਹੈ ਬਦਲਾ ਲੈਣ ਦੀ ਹੈ। ਕੋਈ ਵੀ ਰਾਜ ਪ੍ਰਸ਼ਾਸਨ ਪ੍ਰਭਾਵੀ ਰੋਕਥਾਮ ਦੇ ਨੈਤਿਕ ਪਹਿਲੂਆਂ ਕਾਰਨ ਅਜਿਹੇ ਕਦਮ ਨਹੀਂ ਚੁੱਕ ਸਕਦਾ ਹੈ। ਕਿਸੇ ਵਿਅਕਤੀ ਦੇ ਨਾਂਅ ਨੂੰ ਜਨਤਕ ਕਰਕੇ ਉਸਨੂੰ ਬਦਨਾਮ ਕਰਨਾ ਹਾਸੋਹੀਣ ਹੈ ਕਿਉਂਕਿ ਬਿਨਾਂ ਮੁਕੱਦਮੇ ਦੇ ਕਿਸੇ ਗਲਤੀ ਨੂੰ ਕਰਨ ਵਾਲੇ ਵਿਅਕਤੀ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਹੈ। ਰਾਜ ਦੀ ਕਾਨੂੰਨ ਅਤੇ ਵਿਵਸਥਾ ਬਣਾਉਣ ਦੀ ਸ਼ਕਤੀ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਉਸਨੂੰ ਮੂਲ ਅਧਿਕਾਰਾਂ ਦੇ ਘਾਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।
ਪ੍ਰਧਾਨ ਮੰਤਰੀ ਮੋਦੀ ਅਕਸਰ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਹਰ ਇੱਕ ਨਾਗਰਿਕ ਨੂੰ ਮੂਲ ਅਧਿਕਾਰ ਪ੍ਰਾਪਤ ਹਨ ਪਰ ਨਾਲ ਹੀ ਉਸਨੂੰ ਕੁੱਝ ਮੂਲ ਕਰਤੱਵ ਵੀ ਦਿੱਤੇ ਗਏ ਹਨ ਜਿਨ੍ਹਾਂ ਦਾ ਪਾਲਣ ਕਰਨਾ ਉਸਦਾ ਰਾਸ਼ਟਰੀ ਫਰਜ਼ ਹੈ। ਗਾਂਧੀ ਜੀ ਦੀ ਗੱਲ ਨੂੰ ਦੁਹਰਾਉਂਦੇ ਹੋਏ ਅਸੀਂ ਆਪਣੀਆਂ ਜਿੰਮੇਵਾਰੀਆਂ ਨੂੰ ਪੂਰਾ ਕੀਤੇ ਬਿਨਾਂ ਆਪਣੇ ਅਧਿਕਾਰਾਂ ਦੀ ਰੱਖਿਆ ਨਹੀਂ ਕਰ ਸਕਦੇ ਹਾਂ। ਅਸੀਂ ਉਦੋਂ ਆਪਣੇ ਸਾਰੇ ਅਧਿਕਾਰਾਂ ਦੀ ਆਸ ਕਰ ਸਕਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਫਰਜ਼ਾਂ ਨੂੰ ਠੀਕ ਤਰ੍ਹਾਂ ਪੂਰਾ ਕਰਦੇ ਹਾਂ ।
ਨਮੋ ਦਾ ਕਹਿਣਾ ਹੈ ਕਿ ਫਰਜ਼ ਅਤੇ ਅਧਿਕਾਰ ਇੱਕ-ਦੂਜੇ ਨਾਲ ਜੁੜੇ ਹੋਏ ਹਨ ਅਤੇ ਇੱਕ ਦੂਜੇ ਦੇ ਪੂਰਕ ਹਨ। ਸਾਨੂੰ ਧਿਆਨ ਹੋਵੇਗਾ ਕਿ ਮੂਲ ਸੰਵਿਧਾਨ ਵਿੱਚ ਮੂਲ ਫਰਜ਼ਾਂ ਦਾ ਅਧਿਆਏ ਨਹੀਂ ਸੀ। ਇਸਨੂੰ 1976 ਵਿੱਚ ਐਮਰਜੈਂਸੀ ਦੌਰਾਨ 42ਵੀਂ ਸੰਵਿਧਾਨ ਸੋਧ ਦੇ ਜ਼ਰੀਏ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ ਭਾਗ 4 (ਕ) ਦੇ ਰੂਪ ਵਿੱਚ ਜੋੜਿਆ ਗਿਆ। ਇਸ ਵਿੱਚ ਹੋਰ ਗੱਲਾਂ ਦੇ ਨਾਲ-ਨਾਲ ਦੇਸ਼ ਦੀ ਮੁਖਤਿਆਰੀ ਅਤੇ ਅਖੰਡਤਾ ਦੀ ਰੱਖਿਆ ਕਰਨਾ, ਨਾਲ ਹੀ ਨਾਗਰਿਕਾਂ ਅਤੇ ਸਮਾਜ ਦੇ ਪ੍ਰਤੀ ਫਰਜਾਂ, ਭਾਈਚਾਰਾ, ਦੇਸ਼ ਦੀ ਸਾਝੀ ਸੰਸਕ੍ਰਿਤੀ ਦੀ ਰੱਖਿਆ ਕਰਨਾ ਅਤੇ ਜਨਤਕ ਜਾਇਦਾਦ ਦੀ ਸੁਰੱਖਿਆ ਕਰਨਾ ਆਦਿ ਸ਼ਾਮਿਲ ਹਨ।
ਅੱਜ ਤੱਕ ਨਿੱਜਤਾ ਦਾ ਮੁੱਦਾ ਸਿਰਫ਼ ਸਾਡੇ ਨੇਤਾਵਾਂ ਨਾਲ ਜੁੜਿਆ ਰਿਹਾ ਪਰ ਅੱਜ ਉੱਤਰ ਪ੍ਰਦੇਸ਼ ਦੇ ਇਨ੍ਹਾਂ ਪੋਸਟਰਾਂ ਅਤੇ ਹੋਰਡਿੰਗਾਂ ਨੇ ਰਾਜਨੀਤਕ ਸੋਚ ਵਿੱਚ ਬਦਲਾਅ ਲਿਆ ਦਿੱਤਾ ਹੈ। ਜਿੱਥੇ ਸਰਕਾਰ ਨੇ ਨਾਗਰਿਕਾਂ ਦੇ ਨਿੱਜਤਾ ਦੇ ਅਧਿਕਾਰ ਨੂੰ ਉਨ੍ਹਾਂ ਦੇ ਮੂਲ ਫਰਜ਼ਾਂ ਨਾਲ ਜੋੜ ਦਿੱਤਾ ਹੈ ਤਾਂ ਕਿ ਉਹ ਆਪਣੇ ਅਧਿਕਾਰਾਂ ਦੇ ਬਹਾਨੇ ਜਨਤਕ ਖੇਤਰ ਵਿੱਚ ਵੱਖ-ਵੱਖ ਕਾਰੇ ਨਾ ਕਰਨ ਇਸ ਤੋਂ ਇਲਾਵਾ ਜੇਕਰ ਕੋਈ ਨੇਤਾ ਜਨਤਕ ਜੀਵਨ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਸਨੂੰ ਆਪਣੀ ਨਿੱਜਤਾ ਦੀ ਕੀਮਤ ਚੁਕਾਉਣੀ ਪੈਂਦੀ ਹੈ।
ਉਸਨੂੰ ਜਨਤਾ ਪ੍ਰਤੀ ਜਵਾਬਦੇਹ ਬਣਨਾ ਪੈਂਦਾ ਹੈ ਅਤੇ ਇਹੀ ਗੱਲ ਉਨ੍ਹਾਂ ਨਾਗਰਿਕਾਂ ‘ਤੇ ਵੀ ਲਾਗੂ ਹੁੰਦੀ ਹੈ ਜੋ ਜਨਤਕ ਜੀਵਨ ਵਿੱਚ ਆ ਜਾਂਦੇ ਹਨ। ਇਸੇ ਤਰ੍ਹਾਂ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਪੀਆਰ ਦੇ ਮੁੱਦੇ ‘ਤੇ ਵੱਖ-ਵੱਖ ਰਾਜਾਂ ਵਿੱਚ ਹਿੰਸਾ ਵੀ ਇਸ ਦੀ ਉਦਾਹਰਨ ਹੈ। ਇਸ ਲਈ ਇਸ ਦਲੀਲ਼ ਵਿੱਚ ਦਮ ਹੈ ਕਿ ਜਦੋਂ ਰਾਜ ਕਹਿੰਦਾ ਹੈ ਕਿ ਨਾਗਰਿਕਾਂ ਦਾ ਵੀ ਰਾਜ ਦੇ ਪ੍ਰਤੀ ਫ਼ਰਜ਼ ਹੈ। ਕੋਈ ਵਿਅਕਤੀ ਦੰਗੇ ਕਰਕੇ ਕਰਕੇ ਜਨਤਕ ਜਾਇਦਾਦ ਬਰਬਾਦ ਨਹੀਂ ਕਰ ਸਕਦਾ ਹੈ ਕਿਉਂਕਿ ਜਨਤਕ ਜਾਇਦਾਦ ਅਖੀਰ ਜਨਤਾ ਦੀ ਹੁੰਦੀ ਹੈ। ਸ਼ਾਇਦ ਇਸ ਵਜ੍ਹਾ ਨਾਲ ਸੰਵਿਧਾਨ ਘਾੜਿਆਂ ਨੇ ਨਿੱਜਤਾ ਦੀ ਤਜਵੀਜ਼ ਨੂੰ ਸੰਵਿਧਾਨ ਵਿੱਚ ਨਹੀਂ ਜੋੜਿਆ। ਜਦੋਂ ਕਿ ਕਈ ਹੋਰ ਦੇਸ਼ਾਂ ਵਿੱਚ ਅਜਿਹਾ ਤਜਵੀਜ਼ ਹੈ।
ਬ੍ਰਿਟੇਨ ਵਿੱਚ ਨਿੱਜਤਾ ਦਾ ਅਧਿਕਾਰ ਨਹੀਂ ਹੈ ਇਸ ਲਈ ਨਿੱਜਤਾ ਭੰਗ ਹੋਣ ‘ਤੇ ਅਦਾਲਤ ਨੂੰ ਕਾਰਵਾਈ ਕਰਨ ਦਾ ਅਧਿਕਾਰ ਵੀ ਨਹੀਂ ਹੈ। ਅਮਰੀਕਾ ਵਿੱਚ ਪ੍ਰੈੱਸ ਨੂੰ ਇਸ ਆਧਾਰ ‘ਤੇ ਜਨਤਕ ਆਦਮੀਆਂ ਬਾਰੇ ਕਿਸੇ ਵੀ ਸੱਚੀ ਖਬਰ ਨੂੰ ਛਾਪਣ ਦੀ ਆਗਿਆ ਹੈ ਕਿ ਸਾਰੇ ਮਨੁੱਖੀ ਕਿਰਿਆਕਲਾਪ ਵਿਅਕਤੀ ਦੇ ਸੱਚੇ ਚਰਿੱਤਰ ਨੂੰ ਉਜਾਗਰ ਕਰਦੇ ਹਨ। ਇਸ ਤੋਂ ਇਲਾਵਾ ਅਜੋਕੇ ਸੋਸ਼ਲ ਮੀਡੀਆ ਦੇ ਜਮਾਨੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਬਦਨਾਮ ਕਰਨ ਦੀ ਸੰਸਕ੍ਰਿਤੀ ਪੈਦਾ ਹੋ ਗਈ ਹੈ। ਫੇਸਬੁੱਕ, ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਜਿਹੀਆਂ ਗੱਲਾਂ ਜਨਤਕ ਕੀਤੀਆਂ ਜਾਂਦੀਆਂ ਹੈ। ਟਵਿੱਟਰ ਉੱਤੇ ਤੱਤਕਾਲ ਕਿਸੇ ਵਿਅਕਤੀ ਦਾ ਮਜ਼ਾਕ ਉਡਾਇਆ ਜਾ ਸਕਦਾ ਹੈ। ਨੈਤਿਕ ਜੀਵਨ ਗਲਤ ਅਤੇ ਠੀਕ ਦੇ ਆਧਾਰ ‘ਤੇ ਨਹੀਂ ਸਗੋਂ ਸਮਾਵੇਸ਼ ਅਤੇ ਨਿਸ਼ਕਾਸਨ ਦੇ ਅਧਾਰ ‘ਤੇ ਬਣਾਇਆ ਜਾ ਰਿਹਾ ਹੈ।
ਨਤੀਜੇ ਵਜੋਂ ਅਜਿਹੇ ਮਾਹੌਲ ਵਿੱਚ ਜਿੱਥੇ ਸੁਸ਼ਾਸਨ ਅਤੇ ਜਵਾਬਦੇਹੀ ਸਰਕਾਰ ਦਾ ਮੁੱਖ ਉਦੇਸ਼ ਹੈ ਆਮ ਆਦਮੀ ਨੂੰ ਸੱਚਾਈ ਜਾਣਨ ਦਾ ਪੂਰਾ ਅਧਿਕਾਰ ਹੈ ਅਤੇ ਸੱਚਾਈ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਗਲਤ ਨਹੀਂ ਹੋ ਸਕਦੀ ਹੈ ਕਿਉਂਕਿ ਇਹ ਸਮਾਜ ਅਤੇ ਲੋਕਤੰਤਰਿਕ ਵਿਵਸਥਾ ਨੂੰ ਮਜਬੂਤ ਕਰਨ ਦਾ ਮਹੱਤਵਪੂਰਨ ਹਿੱਸਾ ਹੈ। ਰਾਜ ਦੀ ਕਾਰਵਾਈ ਦੇ ਵਿਰੁੱਧ ਤੁਸੀਂ ਵਿਰੋਧ ਕਰ ਸਕਦੇ ਹੋ ਪਰ ਇਹ ਸ਼ਾਂਤੀਪੂਰਨ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਨਿੱਜਤਾ ਦੀ ਆੜ ਵਿੱਚ ਛਿਪਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਹੈ।
ਕੁੱਲ ਮਿਲਾ ਕੇ ਸਾਡੇ ਦੇਸ਼ ਨੂੰ ਭੀੜ ਦੀ ਸ਼ਕਤੀ ਅਤੇ ਫ਼ਰਜਾਂ ਅਤੇ ਜਿੰਮੇਵਾਰੀਆਂ ਵਿੱਚ ਸੰਤੁਲਨ ਬਣਾਉਣਾ ਹੋਵੇਗਾ। ਦੰਗਾਕਾਰੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਮਾਂ ਆ ਗਿਆ ਹੈ ਕਿ ਸਾਡੀ ਜਨਤਾ ਆਪਣੀ ਸੋਚ ਬਦਲੇ ਅਤੇ ਇਸ ਗੱਲ ‘ਤੇ ਵਿਚਾਰ ਕਰੇ ਕਿ ਮੂਲ ਅਧਿਕਾਰਾਂ ਦੇ ਨਾਲ-ਨਾਲ ਰਾਜ ਦੇ ਪ੍ਰਤੀ ਸਾਡੇ ਮੂਲ ਫ਼ਰਜ਼ ਵੀ ਹਨ। ਸਾਨੂੰ ਇਸ ਵੱਲ ਧਿਆਨ ਦੇਣਾ ਹੋਵੇਗਾ ਨਹੀਂ ਤਾਂ ਸਾਡੇ ਰਾਸ਼ਟਰ ਦੀ ਨੀਂਹ ਕਮਜ਼ੋਰ ਹੋਵੇਗੀ। ਉੱਤਰ ਪ੍ਰਦੇਸ਼ ਸਰਕਾਰ ਨੇ ਹਿੰਸਾ ਲਈ ਦੰਗਾਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਦਾ ਰਸਤਾ ਵਿਖਾ ਦਿੱਤਾ ਹੈ। ਇਹ ਇੱਕ ਸ਼ਾਂਤੀਪੂਰਨ ਆਜ਼ਾਦ ਭਾਰਤ ਦੀ ਦਿਸ਼ਾ ਵਿੱਚ ਪਹਿਲਾ ਕਦਮ ਹੈ ਜਿੱਥੇ ਲੋਕਤੰਤਰ ਸਰਵਉੱਚ ਹੈ ਅਤੇ ਇਸ ਬਾਰੇ ਸਵਾਲ ਨਹੀਂ ਚੁੱਕੇ ਜਾ ਸਕਦੇ ਹਨ।
ਪੂਨਮ ਆਈ ਕੌਸ਼ਿਸ਼
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੁੱਪ ਰਹਿਣਾ ਆਪਣੇ-ਆਪ ‘ਚ ਇੱਕ ਕਲਾ
ਇੱਕ ਚੁੱਪ ਸੌ ਸੁਖ ਕਹਾਵਤ ਆਪਣੇ-ਆਪ ‘ਚ ਬੜੀ ਅਹਿਮੀਅਤ ਰੱਖਦੀ ਹੈ ਜੋ ਇਨਸਾਨ ਇਸ ਕਹਾਵਤ ‘ਤੇ ਅਮਲ ਕਰਨਾ ਸਿੱਖ ਗਿਆ ਸਮਝੋ ਉਸ ਨੇ ਜਿੰਦਗੀ ਦਾ ਅਸਲੀ ਰਾਜ਼ ਜਾਣ ਲਿਆ ਬੋਲਣ ਦੀ ਤਰ੍ਹਾਂ ਚੁੱਪ ਰਹਿਣਾ ਵੀ ਇੱਕ ਕਲਾ ਜਾਂ ਹੁਨਰ ਹੈ, ਜੋ ਬਹੁਤ ਤਾਕਤਵਾਰ ਹੈ ਕਿਉਂਕਿ ਜਿੰਨਾ ਸਮਾਂ ਤੁਸੀਂ ਚੁੱਪ ਹੋ, ਕੋਈ ਬੰਦਾ ਤੁਹਾਡੇ ਵਿਅਕਤੀਤਵ ਬਾਰੇ ਜਾਣ ਨਹੀਂ ਸਕਦਾ ਤੁਸੀਂ ਕਿਹੋ-ਜਿਹੀ ਸੋਚ ਰੱਖਦੇ ਹੋ ਪਹਿਚਾਣ ਨਹੀਂ ਸਕਦਾ ਪਰ ਜਦੋਂ ਤੁਸੀਂ ਚੁੱਪ ਤੋੜ ਦਿੱਤੀ ਅਤੇ ਮੂੰਹ ‘ਚੋਂ ਸ਼ਬਦ ਕੱਢ ਦਿੱਤੇ ਤਾਂ ਸਾਹਮਣੇ ਵਾਲੇ ਨੂੰ ਝੱਟ, ਤੁਹਾਡੇ ਬਾਰੇ ਸਭ ਕੁਝ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਕਿਸ ਸ਼ਖਸੀਅਤ ਦੇ ਮਾਲਕ ਹੋ ਤੁਹਾਡੀ ਸੋਚ ਕੀ ਹੈ! ਤਾਂ ਹੀ ਕਿਸੇ ਨੇ ਠੀਕ ਹੀ ਕਿਹਾ ਹੈ ਕਿ ‘ਇੱਕ ਚੁੱਪ ਸੌ ਸੁਖ!’ ਇਸੇ ਕਰਕੇ ਤਾਂ ਕਿਹਾ ਜਾਂਦਾ ਹੈ ਕਿ ਬਹੁਤਾ ਬੋਲਣਾ ਕਈ ਵਾਰ ਨੁਕਸਾਨ ਦਾ ਇਕ ਸਾਬਤ ਹੁੰਦਾ ਹੈ
ਪਰ ਕਈ ਬੰਦਿਆਂ ‘ਚ ਚੁੱਪ ਰਹਿਣ ਦੀ ਬੜੀ ਵੱਡੀ ਕਲਾ ਹੁੰਦੀ ਹੈ ਤੇ ਉਹ ਚੁੱਪ ਰਹਿ ਕੇ ਹੀ ਆਪਣਾ ਸਾਰਾ ਕੰਮ ਕਰ ਜਾਂਦੇ ਹਨ ਜੋ ਦੂਜਾ ਬੰਦਾ ਨਹੀਂ ਕਰ ਸਕਦਾ ਬਹੁਤਾ ਬੋਲਣ ਵਾਲਾ ਬੰਦਾ ਕਈ ਵਾਰ ਆਪਣਾ ਨੁਕਸਾਨ ਕਰ ਬਹਿੰਦਾ ਹੈ ਕਿਉਂਕਿ ਬੋਲਦੇ ਵਕਤ ਕੁਝ ਨਾ ਕੁਝ ਵੱਧ-ਘੱਟ ਬੋਲਿਆ ਜਾਂਦਾ ਹੈ ਕਈ ਵਾਰ ਬੋਲਣ ਸਦਕਾ ਹੀ ਬਣਦੀ ਬਣਦੀ ਗੱਲ ਵਿਗੜ ਜਾਂਦੀ ਹੈ ਅਤੇ ਸਾਰੀ ਕੀਤੀ ਕਰਾਈ ਮਿਹਨਤ ‘ਤੇ ਸਿਰਫ ਏਸੇ ਕਰਕੇ ਪਾਣੀ ਫਿਰ ਜਾਂਦਾ ਹੈ ਕਿ ਕੋਈ ਕੌੜਾ-ਕੁਸੈਲਾ ਸ਼ਬਦ ਬੰਦੇ ਤੋਂ ਬੋਲਿਆ ਜਾਂਦਾ ਹੈ ਇਸੇ ਕਰਕੇ ਸਿਆਣੇ ਕਹਿੰਦੇ ਹਨ ਕਿ ਜੋ ਤਾਕਤ ਚੁੱਪ ਰਹਿਣ ‘ਚ ਹੈ ਉਹ ਹਥਿਆਰ ‘ਚ ਵੀ ਨਹੀਂ
ਮੈਂ ਆਪਣੀ ਜਿੰਦਗੀ ‘ਚ ਅਨੇਕਾਂ ਕੰਮ ਚੁੱਪ ਰਹਿ ਕੇ ਕੀਤੇ ਜੋ ਬੜੇ ਅਰਾਮ ਨਾਲ ਨੇਪਰੇ ਚਾੜ੍ਹੇ ਪਰ ਜਦੋਂ ਕਿਤੇ ਮੇਰੇ ਤੋਂ ਮਾੜਾ-ਮੋਟਾ ਬੋਲਿਆ ਗਿਆ, ਫਿਰ ਜਾਂ ਤਾਂ ਉਹ ਕੰਮ ਸਿਰੇ ਹੀ ਨਹੀਂ ਚੜ੍ਹਿਆ ਤੇ ਜਾਂ ਫਿਰ ਦੁੱਗਣਾ-ਤਿਗੱਣਾ ਜ਼ੋਰ ਲੱਗਾ, ਕੰਮ ਨੂੰ ਨੇਪਰੇ ਚਾੜ੍ਹਨ ਵਾਸਤੇ ਚੁੱਪ ਰਹਿ ਕੇ ਮੈਂ ਬਹੁਤ ਵੱਡੇ-ਵੱਡੇ ਕੰਮਾਂ ਨੂੰ ਅਸਾਨੀ ਨਾਲ ਸਿਰੇ ਚਾੜ੍ਹਿਆ ਹੈ
ਇਹ ਆਮ ਵੇਖਿਆ ਗਿਆ ਹੈ ਕਿ ਸਾਡਾ ਸਮਾਜ ਵੀ ਬਹੁਤਾ ਬੋਲਣ ਵਾਲੇ ਲੋਕਾਂ ਨੂੰ ਪਸੰਦ ਨਹੀਂ ਕਰਦਾ ਬਹੁਤਾ ਬੋਲਣ ਵਾਲੇ ਬੰਦੇ ਤੋਂ ਹਰ ਬੰਦਾ ਪਾਸਾ ਵੱਟਦਾ ਹੈ ਜਦਕਿ ਚੁੱਪ ਰਹਿਣ ਵਾਲੇ ਬੰਦੇ ਦੀ ਹਰ ਬੰਦਾ ਇਹ ਕਹਿ ਕੇ ਸਿਫਤ ਕਰਦਾ ਹੈ ਕਿ ਭਾਈ ਇਸ ਦੇ ਮੂੰਹ ‘ਚ ਤਾਂ ਜ਼ੁਬਾਨ ਨਹੀਂ ਸਿਆਣੇ ਬੰਦੇ ਹਮੇਸ਼ਾ ਆਪ ਘੱਟ ਬੋਲਦੇ ਹਨ ਤੇ ਸਾਹਮਣੇ ਵਾਲੇ ਦੀ ਗੱਲ ਜ਼ਿਆਦਾ ਸੁਣਦੇ ਹਨ ਜਿਸ ਨਾਲ ਸਾਹਮਣੇ ਵਾਲੇ ਬੰਦੇ ਨੂੰ ਹੁੰਦਾ ਹੈ ਕਿ ਇਹ ਬੰਦਾ ਮੇਰੀ ਗੱਲ ਧਿਆਨ ਨਾਲ ਸੁਣ ਰਿਹਾ ਹੈ ਇਸ ਲਈ ਉਹ ਤੁਹਾਡੀ ਕਿਸੇ ਮਾੜੀ-ਮੋਟੀ ਕੀਤੀ ਗਲਤੀ ਨੂੰ ਮਾਫ ਵੀ ਕਰ ਦਿੰਦਾ ਹੈ ਪਰ ਜੇਕਰ ਅਸੀਂ ਖਾਹ-ਮਖਾਹ ਬੇਲੋੜਾ ਬੋਲੀ ਜਾਵਾਂਗੇ ਤਾਂ ਉਹ ਖਿਝ ਕੇ ਤੁਹਾਡੀ ਚੰਗੀ ਤੇ ਸੱਚੀ ਗੱਲ ਨੂੰ ਵੀ ਮੰਨਣ ਤੋਂ ਇਨਕਾਰ ਕਰ ਸਕਦਾ ਹੈ ਇਹ ਹਕੀਕਤ ਹੈ ਕਿ ਚੁੱਪ ਰਹਿਣ ਵਾਲਾ ਬੰਦਾ ਘੱਟ ਐਨਰਜੀ ਲਾ ਕੇ ਵਧੇਰੇ ਆਊਟਪੁਟ ਕੱਢਦਾ ਹੈ ਵਾਹਯਾਤ ਬੋਲਣਾ ਚੰਗਾ ਗੁਣ ਨਹੀਂ ਬਲਕਿ ਘਾਟੇਵੰਦ ਸਾਬਤ ਹੁੰਦਾ ਹੈ
ਹਾਂ ਕਈਆਂ ਨੂੰ ਚੁੱਪ ਰਹਿਣਾ ਪਸੰਦ ਨਹੀਂ ਉਹ ਚੁੱਪ ਰਹਿ ਹੀ ਨਹੀਂ ਸਕਦੇ ਕਈਆਂ ਨੂੰ ਅਜਿਹੀ ਆਦਤ ਹੈ ਕਿ ਉਹ ਦੋ ਬੰਦਿਆਂ ਦੀ ਚੱਲ ਰਹੀ ਗੱਲ ‘ਚ ਧੱਕੇ ਨਾਲ ਦਖਲਅੰਦਾਜੀ ਕਰਨ ਲੱਗ ਪੈਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਕਈ ਵਾਰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜੋ ਤੁਹਾਡੀ ਸ਼ਖਸੀਅਤ ਦੇ ਚੰਗੇ ਪੱਖ ਨੂੰ ਨਹੀਂ ਦਰਸਾਉਂਦਾ ਸੋ ਇਸ ਤੋਂ ਸਦਾ ਬਚਣਾ ਚਾਹੀਦਾ ਹੈ
ਸਾਨੂੰ ਬੋਲਣ ਸਮੇਂ ਹਮੇਸ਼ਾ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਜੋ ਵੀ ਸ਼ਬਦ ਮੂੰਹ ‘ਚੋਂ ਬੋਲੀਏ, ਉਹ ਨਾਪ ਤੋਲ ਕੇ ਬੋਲੀਏ ਵੱਧ-ਘੱਟ ਬੋਲਿਆ ਸ਼ਬਦ ਕਈ ਵਾਰ ਮੁਸੀਬਤ ਬਣ ਜਾਂਦਾ ਹੈ ਇਹ ਵੀ ਵੇਖਣ ਵਿਚ ਆਉਂਦਾ ਹੈ ਕਿ ਕਈ ਵਾਰ ਬਹੁਤਾ ਬੋਲਣ ਵਾਲਾ ਬੰਦਾ ਜ਼ਿਆਦਾ ਬੋਲਣ ਕਰਕੇ ਅਜਿਹਾ ਕਸੂਤਾ ਫਸ ਜਾਂਦਾ ਹੈ ਕਿ ਉਸ ਨੂੰ ਸਾਹਮਣੇ ਵਾਲੇ ਬੰਦੇ ਤੋਂ ਖਹਿੜਾ ਛੁਡਾਉਣਾ ਮੁਸ਼ਕਲ ਹੋ ਜਾਂਦਾ ਹੈ ਜਾਂ ਇੰਝ ਆਖ ਲਵੋ ਕਿ ਉਸ ਨੂੰ ਲੈਣੇ ਦੇ ਦੇਣੇ ਪੈ ਜਾਂਦੇ ਨੇ ਸਿਰਫ ਬੋਲਣ ਕਰਕੇ
ਬੇਲੋੜਾ ਬੋਲਣ ਦੀਆਂ ਕਈ ਉਦਾਹਰਨਾਂ ਅਸੀਂ ਖ਼ਬਰਾਂ/ਅਖ਼ਬਾਰਾਂ ਆਦਿ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਰੋਜ਼ ਵਾਂਗ ਵੇਖ ਰਹੇ ਹਾਂ ਸਿਆਸੀ ਲੋਕ, ਜਿਨ੍ਹਾਂ ਨੂੰ ਅਸੀਂ ਆਪਣੇ ਨੁਮਾਇੰਦੇ ਬਣਾ ਕੇ ਸਾਡੇ ਮੁੱਦੇ ਅੱਗੇ ਪਹੁੰਚਾਉਣ ਲਈ ਚੁਣਦੇ ਹਾਂ, ਉਹ ਵੀ ਬਿਨਾ ਤੋਲੇ ਕਈ ਕੁਝ ਬੋਲ ਦਿੰਦੇ ਹਨ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਪੈਂਦੀ ਹੈ ਜਾਂ ਫਿਰ ਆਪਣੇ ਬੋਲਾਂ ਨੂੰ ਲੁਕੋਣ ਲਈ ਹੋਰ ਬੋਲਣਾ ਪੈਂਦਾ ਹੈ
ਸੋ ਬੰਦੇ ਦੀ ਜਿੰਦਗੀ ਵਿਚ ਚੁੱਪ ਵੀ ਇੱਕ ਤਾਕਤਵਾਰ ਹਥਿਆਰ ਹੈ ਜਿਸ ਨੂੰ ਵਰਤ ਕੇ ਬੰਦਾ ਉੱਚੀਆਂ ਮੰਜਲਾਂ ਹਾਸਲ ਕਰ ਸਕਦਾ ਹੈ ਵਿਰੋਧੀਆਂ ਨੂੰ ਪਛਾੜ ਸਕਦਾ ਹੈ ਦੁਸ਼ਮਣਾਂ ਨੂੰ ਠਿੱਬੀ ਲਾ ਸਕਦਾ ਹੈ ਆਪਣੀ ਜਿੱਤ ਦੇ ਡੰਕੇ ਵਜਾ ਸਕਦਾ ਹੈ ਸਭ ਤੋਂ ਵੱਡੀ ਗੱਲ ਚੁੱਪ ਮਨੁੱਖ ਦੇ ਮਨ ਨੂੰ ਸਕੂਨ ਦਿੰਦੀ ਹੈ, ਸ਼ਾਂਤੀ ਦਿੰਦੀ ਹੈ, ਬੇਲੋੜੇ ਵਿਵਾਦਾਂ ਤੋਂ ਬਚਾਉਂਦੀ ਹੈ ਅਤੇ ਮਨੁੱਖੀ ਸ਼ਖਸੀਅਤ ਦੇ ਭੇਦ ਨੂੰ ਛੁਪਾ ਕੇ ਰੱਖਦੀ ਹੈ ਮੁੱਕਦੀ ਗੱਲ, ਚੁੱਪ ਰਹਿਣਾ ਇੱਕ ਕਲਾ ਹੈ, ਇੱਕ ਹੁਨਰ ਹੈ, ਜੋ ਕਿਸੇ-ਕਿਸੇ ਦੇ ਹਿੱਸੇ ਆਉਂਦਾ ਹੈ
ਮੋ.70095-29004
ਲੈ. ਅਜੀਤ ਸਿੰਘ ਖੰਨਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਨਾ ਸੌਖਾ ਨਹੀਂ ਮਾਪਿਆਂ ਦਾ ਕਰਜ਼ਾ ਮੋੜਨਾ!
ਏਨਾ ਸੌਖਾ ਨਹੀਂ ਮਾਪਿਆਂ ਦਾ ਕਰਜ਼ਾ ਮੋੜਨਾ!
Parental Loan | ਜਿੰਦਗੀ ਨੇ ਤਾਂ ਵਕਤ ਦੇ ਨਾਲ-ਨਾਲ ਬਦਲਦੇ ਹੀ ਰਹਿਣਾ ਹੈ ਬਹੁਤ ਵਾਰ ਤਾਂ ਅਜਿਹਾ ਵਕਤ ਆ ਜਾਂਦਾ ਹੈ ਜਿਵੇਂ ਹੁਣ ਜਿੰਦਗੀ ਬੱਸ ਰੁਕ ਹੀ ਗਈ ਹੋਵੇ। ਪਰ ਫਿਰ ਸੋਚਦੇ ਹਾਂ ਕਿ ਉਹ ਕਿਹੋ-ਜਿਹਾ ਵਕਤ ਹੋਵੇਗਾ ਜਿਸ ਵਕਤ ਸਾਡੇ ਮਾਂ-ਬਾਪ ਨੇ ਪਤਾ ਨਹੀਂ ਕਿੰਝ ਦੁੱਖ ਕੱਟ ਕੇ ਸਾਨੂੰ ਇਹ ਸੁੰਦਰ ਸੰਸਾਰ ਦਿਖਾਇਆ ਹੋਵੇਗਾ। ਪਰ ਪਤਾ ਨਹੀਂ ਅਜੋਕਾ ਵਕਤ ਹੀ ਅਜਿਹਾ ਹੈ ਕਿ ਅਸੀਂ ਆਪਣੇ ਮਾਂ-ਬਾਪ ਨੂੰ ਤਾਂ ਕੁਝ ਵੀ ਨਹੀਂ ਸਮਝਦੇ। ਕਹਿਣ ਤੋਂ ਭਾਵ ਹੈ ਕਿ ਇਸ ਮੌਡਰਨ ਜਮਾਨੇ ਵਿੱਚ ਅਸੀਂ ਆਪਣੇ ਪਰਿਵਾਰ ਨੂੰ ਵਕਤ ਦੇਣਾ ਹੀ ਭੁੱਲ ਗਏ ਹਾਂ। ਹਮੇਸ਼ਾ ਹੀ ਭੱਜ-ਦੌੜ ਵਿੱਚ ਲੱਗੇ ਰਹਿੰਦੇ ਹਾਂ ਅਤੇ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਵੀ ਮਾਂ-ਬਾਪ ਬਣਨਾ ਹੈ।
ਹੋ ਸਕਦਾ ਹੈ ਸਾਡੇ ਬੱਚਿਆਂ ਕੋਲ ਸਾਡੇ ਲਈ ਵੀ ਵਕਤ ਨਾ ਹੋਵੇ! ਘਰ ਵਿਚ ਪਰਿਵਾਰ ਮਿਲ-ਜੁਲ ਕੇ ਰਹੇ ਇਹੀ ਮਾਂ-ਬਾਪ ਦੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੁੰਦੀ ਹੈ। ਪਰ ਅੱਜ-ਕੱਲ੍ਹ ਤਾਂ ਮੌਡਰਨ ਪੁੱਤਰ-ਧੀਆਂ ਆਪਣੇ-ਆਪ ਨੂੰ ਇਕੱਲਾ ਰੱਖਣਾ ਜ਼ਿਆਦਾ ਪਸੰਦ ਕਰਦੇ ਹਨ। ਪਰ ਜੇਕਰ ਸੋਚਿਆ ਜਾਵੇ ਤਾਂ ਪਹਿਲਾਂ ਵਾਲਾ ਵਕਤ ਵਧੀਆ ਹੁੰਦਾ ਸੀ ਜਦੋਂ ਪਰਿਵਾਰ ਮਿਲ ਕੇ ਰਹਿੰਦੇ ਸੀ ਹਰ ਦੁੱਖ-ਸੁਖ  ਮਿਲ ਕੇ ਵੰਡਦੇ ਸੀ। ਆਹ ਤਲਾਕ, ਥਾਣੇ, ਕਚਹਿਰੀ ਪਤਾ ਨਹੀਂ ਕੀ ਕੁਝ ਜੋ ਵੀ ਹੋ ਰਿਹਾ ਹੈ, ਅਨਪੜ੍ਹ ਲੋਕ ਹੋਣ ਦੇ ਬਾਵਜੂਦ ਵੀ ਬਹੁਤ ਘੱਟ ਸੁਣਨ ਨੂੰ ਮਿਲਦੇ। ਹੁਣ ਮੌਡਰਨ ਵਕਤ ਵਿੱਚ ਆਮ ਸੁਣਨ ਨੂੰ ਮਿਲਦਾ ਆ। ਘਰਾਂ-ਪਰਿਵਾਰਾਂ ਵਿੱਚ ਜੋ ਅੱਜ-ਕੱਲ੍ਹ ਦਾ ਮਾਹੌਲ ਹੈ ਉਸ ਵਿਚ ਮਾਨਸਿਕ ਪ੍ਰੇਸ਼ਾਨੀਆਂ ਬਹੁਤ ਨੇ। ਸਹਿਣਸ਼ਕਤੀ ਤਾਂ ਬਿਲਕੁਲ ਹੀ ਖਤਮ ਹੋ ਗਈ ਹੈ।
ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਅਜਿਹਾ ਕੁਝ ਸਾਡੇ ਮਾਂ-ਬਾਪ ਦੇ ਵਕਤ ਵਿੱਚ ਨਹੀਂ ਸੀ ਹੁੰਦਾ? ਉਨ੍ਹਾਂ ਨੇ ਔਕੜਾਂ ਦਾ ਸਾਹਮਣਾ ਨਹੀਂ ਸੀ ਕੀਤਾ? ਬਹੁਤ ਘੱਟ ਸਾਧਨ ਹੋਣ ਦੇ ਬਾਵਜੂਦ ਵੀ ਸਾਨੂੰ ਪੜ੍ਹਾਇਆ, ਅਫ਼ਸਰ ਬਣਾਇਆ, ਸਾਨੂੰ ਚੰਗੇ-ਮਾੜੇ ਬਾਰੇ ਸਮਝਾਇਆ, ਹਰ ਉਹ ਖੁਸ਼ੀ ਦੇਣ ਦੀ ਕੋਸ਼ਿਸ਼ ਕੀਤੀ ਜਿਹੜੀ ਅੱਜ ਅਸੀਂ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦੇ ਹਾਂ। ਕੀ ਉਸ ਵਕਤ ਉਨ੍ਹਾਂ ਨੇ ਆਪਣੇ ਮਾਂ-ਬਾਪ ਨੂੰ ਬਿਰਧ ਆਸ਼ਰਮ ਛੱਡ ਦਿੱਤਾ ਸੀ? ਜਾਂ ਉਨ੍ਹਾਂ ਨੂੰ ਅਨਪੜ੍ਹ ਕਹਿ ਕੇ ਆਪਣੇ ਤੋਂ ਅਲੱਗ ਰਹਿਣ ਲਈ ਕਹਿ ਦਿੱਤਾ ਸੀ? ਨਹੀਂ, ਅਜਿਹਾ ਨਹੀਂ ਸੀ! ਉਨ੍ਹਾਂ ਨੂੰ ਪਹਿਚਾਣ ਸੀ ਕਿ ਮਾਂ-ਬਾਪ ਅਨਪੜ੍ਹ ਹੀ ਸਹੀ ਪਰ ਜੋ ਸਿੱਖਿਆ ਉਨ੍ਹਾਂ ਨੇ ਦਿੱਤੀ ਉੁਸ ਦੀ ਬਦੌਲਤ ਹੀ ਉਹ ਅਫ਼ਸਰ ਬਣਨ ਦੇ ਕਾਬਲ ਹੋਏ। ਮਿਲ-ਜੁਲ ਕੇ ਰਹਿਣਾ, ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰਨਾ ਅਤੇ ਅਜਿਹੀ ਸਿੱਖਿਆ ਦਿੱਤੀ ਕਿ ਉਨ੍ਹਾਂ ਦੇ ਬੱਚੇ ਕਦੇ ਵੀ ਅੱਡ ਨਾ ਹੋਣ।
ਪਰ ਹੁੰਦਾ ਕੀ ਹੈ ਇੱਕ ਅਜਿਹਾ ਵਕਤ ਆਉਂਦਾ ਹੈ ਜਦੋਂ ਪਰਿਵਾਰ ਦੇ ਪਰਿਵਾਰ ਟੁੱਟ ਜਾਂਦੇ ਨੇ। ਦੇਖਿਆ ਜਾਵੇ ਤਾਂ ਜਿਆਦਾਤਰ ਅਜਿਹਾ ਵਿਆਹ ਹੋਣ ਤੋਂ ਬਾਅਦ ਦੇਖਣ ਨੂੰ ਮਿਲਦਾ ਹੈ। ਇੱਕ ਕੁੜੀ ਆਪਣਾ ਘਰ-ਪਰਿਵਾਰ ਛੱਡ ਕੇ ਨਵੇਂ ਪਰਿਵਾਰ ਦਾ ਹਿੱਸਾ ਬਣਦੀ ਹੈ। ਇੱਕ ਮੁੰਡਾ ਜਿੰਮੇਵਾਰੀਆਂ ਨਿਭਾਉਣ ਦੇ ਕਾਬਿਲ ਹੋ ਜਾਂਦਾ ਹੈ।
ਮਾਂ-ਬਾਪ ਵੀ ਸੱਸ-ਸਹੁਰਾ ਬਣ ਜਾਂਦੇ ਨੇ। ਉਨ੍ਹਾਂ ਨੂੰ ਇੱਕ ਨਵਾਂ ਰਿਸ਼ਤਾ ਨਿਭਾਉਣ ਦਾ ਮੌਕਾ ਮਿਲਦਾ ਹੈ। ਪਰ ਹੁੰਦਾ ਕੀ ਹੈ ਕਈ ਵਾਰ ਕੁੜੀ, ਮੁੰਡੇ ਦੇ ਪਰਿਵਾਰ ਨੂੰ ਨਹੀਂ ਸਮਝ ਪਾਉਂਦੀ ਅਤੇ ਨਾ ਹੀ ਪਰਿਵਾਰ ਕੁੜੀ ਨੂੰ ਸਮਝ ਪਾਉਂਦਾ ਹੈ। ਇਸ ਤਰ੍ਹਾਂ ਜਿੰਦਗੀ ਵਿਚ ਉਤਾਰ-ਚੜ੍ਹਾਅ ਆਉਂਦਾ ਹੈ। ਕਈ ਵਾਰ ਤਾਂ ਇਸ ਉਤਾਰ-ਚੜ੍ਹਾਅ ਵਿੱਚ ਪਰਿਵਾਰ ਦੇ ਪਰਿਵਾਰ ਟੁੱਟ ਜਾਂਦੇ ਨੇ। ਇਸ ਦਾ ਸਭ ਤੋਂ ਜ਼ਿਆਦਾ ਦਰਦ ਮਾਂ-ਬਾਪ ਨੂੰ?ਹੁੰਦਾ ਹੈ
ਔਲਾਦ ਨੂੰ ਸਮਝਣਾ ਚਾਹੀਦਾ ਹੈ?ਕਿ ਵਕਤ ਤਾਂ ਸਾਡੇ  ‘ਤੇ ਵੀ ਆਉਣਾ ਹੈ ਸਾਨੂੰ ਵੀ ਪਤਾ ਹੈ ਕਿ ਅਸੀਂ ਵੀ ਇੱਕ ਦਿਨ ਮਾਂ-ਬਾਪ ਬਣਨਾ ਹੈ। ਸਾਨੂੰ ਵੀ ਜਿੰਮੇਵਾਰੀਆਂ ਦਾ ਅਹਿਸਾਸ ਹੋਣਾ ਹੈ। ਜਿਹੜੀ ਸਾਡੇ ਮਾਂ-ਬਾਪ ‘ਤੇ ਗੁਜਰ  ਰਹੀ ਹੈ, ਹੋ ਸਕਦਾ ਸਾਡੇ ‘ਤੇ ਵੀ ਗੁਜਰੇ। ਅਸੀਂ ਵੀ ਹਮੇਸ਼ਾ ਜਵਾਨ ਨਹੀਂ ਰਹਿਣਾ। ਅਸੀਂ ਵੀ ਹਮੇਸ਼ਾ ਹੁਸ਼ਿਆਰ ਨਹੀਂ ਰਹਿਣਾ। ਸੁਣਨਾ, ਦੇਖਣਾ, ਚੱਲਣਾ ਫਿਰਨਾ ਸਭ ਨਾਂਅ ਦਾ ਹੀ ਰਹਿ ਜਾਣਾ। ਫਿਰ ਹੋ ਸਕਦਾ ਸਾਨੂੰ ਵੀ ਚੇਤਾ ਆਵੇ ਕਿ ਮਾਂ-ਬਾਪ ਦਾ ਕਰਜ ਚੁਕਾਉਣਾ ਔਖਾ ਹੀ ਨਹੀਂ ਨਾਮੁਮਕਿਨ ਹੈ।
ਇਕੱਲੇ ਬੈਠ ਕੇ ਸੋਚਣ ਦੀ ਲੋੜ ਹੈ ਕਿ ਜਦੋਂ ਬੁਢਾਪਾ ਆ ਜਾਣਾ, ਨੌਕਰੀ ਤੋਂ ਵੀ ਰਿਟਾਇਰ ਹੋ ਜਾਣਾ ਬੱਚਿਆਂ ਨੇ ਆਪੋ-ਆਪਣੇ ਕੰਮ ‘ਤੇ ਚਲੇ ਜਾਣਾ। ਫਿਰ ਇਕੱਲਿਆਂ ਹੀ ਰਹਿ ਜਾਣਾ। ਨਾ ਕੋਈ ਕਹਿਣ ਵਾਲਾ ਨਾ ਕੋਈ ਸੁਣਨ ਵਾਲਾ। ਨਾ ਕੋਈ ਦੇਖਣ ਵਾਲਾ। ਉਸ ਵਕਤ ਮਾਂ-ਬਾਪ  ਯਾਦ ਆਉਂਦੇ, ਕਿ ਉਹ ਹੀ ਸਨ ਜਿਹੜੇ ਹਰ ਵਕਤ ਸਾਨੂੰ ਸੀਨੇ ਨਾਲ ਲਾ ਕੇ ਰੱਖਦੇ ਸਨ।
ਕਹਿਣਾ ਤੋਂ ਭਾਵ ਇਹ ਹੈ ਕਿ ਅਸੀਂ ਆਪਣੇ ਮਾਂ-ਬਾਪ ਨੂੰ ਵਕਤ ਨਹੀਂ ਦੇਵਾਂਗੇ ਤਾਂ ਸ਼ਾਇਦ ਸਾਡੇ ਬੱਚੇ ਵੀ ਕੱਲ੍ਹ ਨੂੰ ਸਾਨੂੰ ਵਕਤ ਨਾ ਦੇਣ। ਇਸ ਲਈ ਸਾਨੂੰ?ਕੋਸ਼ਿਸ਼ ਕਰਨੀ ਚਾਹੀਦੀ ਹੈ?ਕਿ ਅਸੀਂ ਆਪਣੇ ਬੱਚਿਆਂ ਲਈ ਰੋਲ ਮਾਡਲ ਬਣੀਏ ਅਤੇ ਆਪਣਾ ਬੁਢਾਪਾ ਸਵਾਰੀਏ
ਸਹਾਇਕ ਪ੍ਰੋਫੈਸਰ ਮਿਮਿੱਟ ਕਾਲਜ, ਮਲੋਟ
ਮੋ. 98553-37731
ਇੰਜ: ਸੁਰਿੰਦਰ ਕੁਮਾਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੁਝ ਏਦਾਂ ਕਰੋ ਕਿ ਸੁਖੀ ਰਹੀਏ ਰਿਟਾਇਰਮੈਂਟ ਤੋਂ ਬਾਅਦ
ਕੁਝ ਏਦਾਂ ਕਰੋ ਕਿ ਸੁਖੀ ਰਹੀਏ ਰਿਟਾਇਰਮੈਂਟ ਤੋਂ ਬਾਅਦ
After Retirement | ਪੰਜਾਬ ਸਰਕਾਰ ਦੀ ਨਵੀਂ ਪਾਲਿਸੀ ਅਨੁਸਾਰ ਸਰਕਾਰੀ ਮੁਲਾਜ਼ਮਾਂ ਦੀ ਰਿਟਾਇਮੈਂਟ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰਨ ਕਾਰਨ ਹਜ਼ਾਰਾਂ ਮੁਲਾਜ਼ਮ 31 ਮਾਰਚ ਵਾਲੇ ਦਿਨ ਘਰਾਂ ਨੂੰ ਜਾ ਰਹੇ ਹਨ। ਇਸੇ ਤਰ੍ਹਾਂ ਸਾਡੇ ਮਹਿਕਮੇ ਦੇ ਵੀ ਕਈ ਅਫਸਰ ਤੇ ਮੁਲਾਜ਼ਮ ਰਿਟਾਇਰ ਹੋ ਗਏ ਹਨ। ਇੱਕਦਮ ਖਾਸ ਆਦਮੀ ਤੋਂ ਆਮ ਆਦਮੀ ਦੀ ਸ਼੍ਰੇਣੀ ਵਿੱਚ ਆਉਣ ਦਾ ਸਦਮਾ ਕਈਆਂ ਵਾਸਤੇ ਸਹਿਣਾ ਬਹੁਤ ਔਖਾ ਹੁੰਦਾ ਹੈ। ਮੇਰੇ ਵਰਗੇ ਦਫਤਰੀ ਪੋਸਟਾਂ ‘ਤੇ ਲੱਗੇ ਮੁਲਾਜ਼ਮ ਤਾਂ ਇਸ ਨੂੰ ਝੱਲ ਜਾਂਦੇ ਹਨ, ਪਰ ਮਲਾਈਦਾਰ ਪੋਸਟ ‘ਤੇ ਬੈਠੇ ਵਿਅਕਤੀ ਵਾਸਤੇ ਇਹ ਸਦਮਾ ਕਾਲੇ ਪਾਣੀ ਦੀ ਸਜ਼ਾ ਤੋਂ ਘੱਟ ਨਹੀਂ ਹੁੰਦਾ। ਇੱਕਦਮ ਹਰੇ-ਭਰੇ ਬਗੀਚੇ ਵਾਲਾ ਸਰਕਾਰੀ ਬੰਗਲਾ, ਰਸੋਈਏ, ਚਪੜਾਸੀ, ਸਰਕਾਰੀ ਗੱਡੀ, ਮੁਫਤ ਦੀ ਬਿਜਲੀ-ਪਾਣੀ, ਡਰਾਈਵਰ, ਮਾਲੀ, ਰੀਡਰ, ਸਟੈਨੋ, ਗੰਨਮੈਨਾਂ ਦੀ ਧਾੜ ਅਤੇ ਬਿਨਾਂ ਨਾਗਾ ਸਲਾਮਾਂ ਠੋਕਣ ਵਾਲੀ ਚਮਚਿਆਂ ਦੀ ਭੀੜ ਇੱਕਦਮ ਸਾਥ ਛੱਡ ਜਾਂਦੀ ਹੈ।
ਸਾਰੀ ਉਮਰ ਐਸ਼ਾਂ ਲੁੱਟਣ ਵਾਲੇ ਕਈ ਅਫਸਰ ਰਿਟਾਇਰ ਹੋਣ ‘ਤੇ ਐਨੇ ਹਿੱਲ ਜਾਂਦੇ ਹਨ ਕਿ ਅਜੀਬ ਹਰਕਤਾਂ ਕਰਨ ਲੱਗ ਜਾਂਦੇ ਹਨ। ਕਈ ਸਰਕਾਰੀ ਘਰ ਤੇ ਦਫਤਰ ਨੂੰ ਜਿੰਦਰਾ ਮਾਰ ਕੇ ਬੈਠ ਜਾਂਦੇ ਹਨ ਕਿ ਸਾਨੂੰ ਤਾਂ ਐਕਸਟੈਂਸ਼ਨ ਮਿਲ ਰਹੀ ਹੈ। ਕਈ ਸਾਲ ਪਹਿਲਾਂ ਮੋਗਾ ਜਿਲ੍ਹੇ ਤੋਂ  ਰਿਟਾਇਰ ਹੋਏ ਇੱਕ ਅਜਿਹੇ ਹੀ ਅਫਸਰ ਦਾ ਸਾਮਾਨ ਪੁਲਿਸ ਨੂੰ ਕੁਝ ਮਹੀਨਿਆਂ ਬਾਅਦ ਬਾਹਰ ਸੁੱਟ ਕੇ ਘਰ ਖਾਲੀ ਕਰਾਉਣਾ ਪਿਆ ਸੀ। ਬਰਨਾਲੇ ਜਿਲ੍ਹੇ ਦਾ ਰਿਹਾਇਸ਼ੀ ਇੱਕ ਅਫਸਰ ਰਿਟਾਇਰ ਹੋਣ ਵੇਲੇ ਮਾਨਸਾ ਜਿਲ੍ਹੇ ਵਿਖੇ ਸਥਿਤ ਆਪਣੇ ਦਫਤਰ ਨੂੰ ਜਿੰਦਰਾ ਮਾਰ ਕੇ ਗਾਇਬ ਹੋ ਗਿਆ ਸੀ।
ਨਵੇਂ ਆਏ ਡੀ. ਐਸ. ਪੀ. ਨੂੰ ਉਸ ਦਾ ਜਿੰਦਰਾ ਗਵਾਹਾਂ ਦੀ ਹਾਜ਼ਰੀ ਵਿੱਚ ਭੰਨ੍ਹ ਕੇ ਕੁਰਸੀ ‘ਤੇ ਬੈਠਣਾ ਨਸੀਬ ਹੋਇਆ। ਕਈ ਵਿਅਕਤੀ ਤਾਂ ਜਾਂਦੇ ਸਮੇਂ ਦਫਤਰ ਤੋਂ ਏ. ਸੀ. ਅਤੇ ਕੁਰਸੀਆਂ ਤੱਕ ਚੁੱਕ ਕੇ ਲੈ ਜਾਂਦੇ ਹਨ। ਪਟਿਆਲੇ ਜਿਲ੍ਹੇ ਨਾਲ ਸਬੰਧਿਤ ਇੱਕ ਮਸ਼ਹੂਰ ਇੰਸਪੈਕਟਰ ਤਾਂ ਰਿਟਾਇਰ ਹੋਣ ਤੋਂ ਬਾਅਦ ਵੀ ਕਈ ਦਿਨ ਖਨੌਰੀ ਥਾਣੇ ਵਿੱਚ ਐਸ.ਐਚ.ਉ. ਦੀ ਕੁਰਸੀ ਮੱਲ ਕੇ ਬੈਠਾ ਰਿਹਾ ਕਿ ਮੇਰੇ ਛੇ ਮਹੀਨੇ ਐਕਸਟੈਂਸ਼ਨ ਦੇ ਆਰਡਰ ਹੋ ਗਏ ਹਨ, ਬੱਸ ਪਹੁੰਚਣ ਹੀ ਵਾਲੇ ਹਨ।
ਅਸਲੀ ਐਸ. ਐਚ. ਉ. ਵਿਚਾਰਾ ਮੁੰਸ਼ੀਆਂ ਕੋਲ ਬੈਠ ਕੇ ਡੰਗ ਟਪਾਉਂਦਾ ਰਿਹਾ। ਆਖਰ ਐਸ. ਐਸ. ਪੀ. ਨੇ ਖੁਦ ਜਾ ਕੇ ਧੱਕੇ ਮਾਰ ਕੇ ਉਸ ਨੂੰ ਥਾਣੇ ਤੋਂ ਬਾਹਰ ਕੱਢਿਆ। ਉਹ ਐਨਾ ਢੀਠ ਨਿੱਕਲਿਆ ਕਿ ਐਨੀ ਬੇਇੱਜ਼ਤੀ ਕਰਵਾ ਕੇ ਵੀ ਜਾਣ ਲੱਗਾ ਦਫਤਰ ਵਿੱਚੋਂ ਏ. ਸੀ. ਲਾਹ ਕੇ ਲੈ ਗਿਆ। ਕਈ ਮਨਹੂਸ ਅਫਸਰਾਂ ਨੂੰ ਤਾਂ ਸਾਮਾਨ ਘਰ ਲਿਜਾਣ ਲਈ ਨਾ ਕੋਈ ਗੱਡੀ ਦਿੰਦਾ ਹੈ ਤੇ ਨਾ ਹੀ ਵਿਦਾਇਗੀ ਪਾਰਟੀ। ਇਹ ਅਟੱਲ ਸੱਚਾਈ ਹੈ ਕਿ ਅਖੀਰ ਸਭ ਨੇ ਰਿਟਾਇਰ ਹੋਣਾ ਹੈ, ਇਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ। ਰਿਟਾਇਰਮੈਂਟ ਤੋਂ ਬਾਅਦ ਕਈ ਅਜਿਹੇ ਕੰਮ ਹਨ ਜੋ ਕਿਸੇ ਪੁਲਿਸ ਅਫਸਰ ਨੂੰ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ।
ਪੁਲਿਸ ਅਫਸਰ ਦੀ ਰਿਟਾਇਰਮੈਂਟ ਤੋਂ ਬਾਅਦ ਉਸ ਪ੍ਰਤੀ ਪਬਲਿਕ ਅਤੇ ਮੁਲਾਜ਼ਮਾਂ ਦਾ ਵਿਹਾਰ ਇੱਕਦਮ ਬਦਲ ਜਾਂਦਾ ਹੈ। ਅਜਿਹੇ ਮੁਲਾਜ਼ਮ, ਜਿਨ੍ਹਾਂ ਨੇ ਤੁਹਾਡੇ ਅਧੀਨ ਲੱਗ ਕੇ ਪੂਰੀ ਮੌਜ ਲੁੱਟੀ ਹੁੰਦੀ ਹੈ, ਅੱਖ ਬਚਾ ਕੇ ਲੰਘਣ ਲੱਗ ਜਾਂਦੇ ਹਨ ਕਿ ਕਿਤੇ ਕੋਈ ਵਗਾਰ ਹੀ ਨਾ ਪਾ ਦੇਵੇ। ਇਸ ਲਈ ਰਿਟਾਇਰਮੈਂਟ ਤੋਂ ਬਾਅਦ ਕਦੀ ਭੁੱਲ ਕੇ ਵੀ ਆਪਣੇ ਨਿੱਜੀ ਕੰਮ ਤੋਂ ਇਲਾਵਾ, ਬਿਨਾਂ ਮਤਲਬ ਚੌਧਰੀ ਬਣ ਕੇ ਥਾਣੇ ਨਹੀਂ ਜਾਣਾ ਚਾਹੀਦਾ। ਥਾਣੇ ਦੇ ਮੁਲਾਜ਼ਮ ਵੇਖ ਕੇ ਦੂਰੋਂ ਹੀ ਕਹਿਣਗੇ, ਆ ਗਿਆ ਵਿਹਲੜ ਸਾਡੇ ਢਿੱਡ ‘ਤੇ ਲੱਤ ਮਾਰਨ। ਆਪ ਇਹਨੇ ਸਾਰੀ ਉਮਰ ਨਹੀਂ ਬਖਸ਼ਿਆ ਕਿਸੇ ਨੂੰ।
ਲੁਧਿਆਣੇ ਦਾ ਇੱਕ ਰਿਟਾਇਰਡ ਪੁਲਿਸ ਅਫਸਰ ਸਿਆਸਤ ਵਿੱਚ ਕਾਫੀ ਸਰਗਰਮ ਹੈ ਤੇ ਐਮ. ਐਲ. ਏ. ਦੀ ਟਿਕਟ ਵੀ ਭਾਲਦਾ ਰਿਹਾ ਹੈ। ਇੱਕ ਦਿਨ ਮੈਂ ਆਪਣੇ ਦੋਸਤ ਨਾਲ ਲੁਧਿਆਣੇ ਉਸ ਦੇ ਰਿਸ਼ਤੇਦਾਰ ਦੇ ਸ਼ੋਅਰੂਮ ‘ਤੇ ਗਿਆ ਤਾਂ ਉਹ ਪੁਲਿਸ ਅਫਸਰ ਵੀ ਅੱਗੇ ਬੈਠਾ ਟਿੱਕੀਆਂ ਦੀ ਪਲੇਟ ਚਟਮ ਕਰ ਰਿਹਾ ਸੀ। ਸ਼ੋਅਰੂਮ ਵਾਲੇ ਨੂੰ ਪਤਾ ਨਹੀਂ ਸੀ ਕਿ ਮੈਂ ਵੀ ਪੁਲਿਸ ਵਿੱਚ ਹਾਂ। ਅਫਸਰ ਦੇ ਜਾਂਦੇ ਹੀ ਉਸ ਨੇ ਪੰਜਾਹ ਗਾਲ੍ਹਾਂ ਕੱਢੀਆਂ ਤੇ ਕਿਹਾ ਕਿ ਇਹ ਐਨਾ ਭੁੱਖੜ ਬੰਦਾ ਹੈ ਕਿ ਰੋਜ਼ ਬਿਨ ਬੁਲਾਏ ਟਿੱਕੀਆਂ ਸਮੋਸੇ ਖਾਣ ਆ ਬੈਠਦਾ ਹੈ।
ਰਿਟਾਇਰਮੈਂਟ ਤੋਂ ਬਾਅਦ ਜੇ ਕਿਸੇ ਨੇ ਬਿਜ਼ਨਸ ਵੀ ਕਰਨਾ ਹੋਵੇ ਤਾਂ ਕੋਈ ਇੱਜ਼ਤ ਵਾਲਾ ਕੰਮ ਕਰਨਾ ਚਾਹੀਦਾ ਹੈ। ਕਦੇ ਵੀ ਝਗੜੇ ਵਾਲੀ ਜ਼ਮੀਨ-ਜਾਇਦਾਦ ਦੇ ਮਾਮਲੇ ਵਿੱਚ ਟੰਗ ਨਹੀਂ ਫਸਾਉਣੀ ਚਾਹੀਦੀ। ਰੋਪੜ ਜਿਲ੍ਹੇ ਦੇ ਇੱਕ ਰਿਟਾਇਰ ਇੰਸਪੈਕਟਰ ਨੂੰ ਦੂਸਰੀ ਪਾਰਟੀ ਕੁੱਟ-ਕੁੱਟ ਕੇ ਹੀ ਮਾਰ ਦੇਣ ਲੱਗੀ ਸੀ ਤੇ ਲੀੜੇ ਤਾਂ ਕਈਆਂ ਨੇ ਪੜਵਾਏ ਹਨ।
ਸਨੌਰ ਦਾ ਇੱਕ ਮਸ਼ਹੂਰ ਇੰਸਪੈਕਟਰ ਰਿਟਾਇਰਮੈਂਟ ਤੋਂ ਬਾਅਦ ਫਾਇਨਾਂਸ ਦਾ ਕੰਮ ਕਰ ਰਿਹਾ ਹੈ। ਦੇਣਦਾਰਾਂ ਖਿਲਾਫ ਦਰਖਾਸਤਾਂ ਲੈ ਕੇ ਕਦੀ ਇੱਕ ਥਾਣੇ ਵਿੱਚ ਬੈਠਾ ਹੁੰਦਾ ਹੈ ਤੇ ਕਦੀ ਦੂਸਰੇ ‘ਚ। ਕਦੀ ਵੀ ਲੀਡਰਾਂ ਦੇ ਝਾਂਸੇ ਵਿੱਚ ਆ ਕੇ ਇਲੈਕਸ਼ਨ ਵਾਲਾ ਪੰਗਾ ਨਹੀਂ ਲੈਣਾ ਚਾਹੀਦਾ। ਬੜੇ-ਬੜੇ ਸੀਨੀਅਰ ਅਫਸਰਾਂ ਨੇ ਇਸ ਕੰਮ ਵਿੱਚ ਫਸ ਕੇ ਬੇਇੱਜ਼ਤੀ ਕਰਵਾਈ ਹੈ।
ਡਿਊਟੀ ਸਮੇਂ ਲੋਕ ਚਾਹੇ ਜੋ ਮਰਜ਼ੀ ਵਾਅਦੇ ਕਰਨ, ਪਰ ਰਿਟਾਇਰਮੈਂਟ ਤੋਂ ਬਾਅਦ ਵੋਟ ਕੋਈ ਨਹੀਂ ਪਾਉਂਦਾ। ਨਾ ਹੀ ਕਦੇ ਮੁਹੱਲੇ ਅਤੇ ਪਿੰਡ ਦੇ ਸਾਂਝੇ ਕੰਮਾਂ ਵਿੱਚ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ। ਅੱਜ-ਕੱਲ੍ਹ ਦਾ ਛੋਕਰਵਾਧਾ ਸਿਆਣੇ-ਬਿਆਣੇ ਬੰਦੇ ਦੀ ਬੇਇੱਜ਼ਤੀ ਕਰਨ ਲੱਗਿਆਂ ਮਿੰਟ ਲਾਉਂਦਾ ਹੈ। ਪੰਜਾਬੀ ਗਾਣੇ ਸੁਣ-ਸੁਣ ਕੇ ਜਣਾ-ਖਣਾ ਆਪਣੇ-ਆਪ ਨੂੰ ਗੈਂਗਸਟਰ ਸਮਝਣ ਲੱਗ ਪਿਆ ਹੈ। ਧੂਹ-ਘਸੀਟੀ ਹੋਣ ਤੋਂ ਬਾਅਦ ਥਾਣੇ ਵਾਲੇ ਵੀ ਐਮ. ਐਲ. ਏ. ਦੇ ਡਰੋਂ ਰਿਟਾਇਰਡ ਪੁਲਿਸ ਵਾਲੇ ਦੀ ਨਹੀਂ ਸੁਣਦੇ। ਐਮ. ਐਲ. ਏ. ਨੇ ਤਾਂ ਆਪਣੇ ਵੋਟਰਾਂ ਦੀ ਹੀ ਮੱਦਦ ਕਰਨੀ ਹੁੰਦੀ ਹੈ।
ਰਿਟਾਇਰਮੈਂਟ ਤੋਂ ਪਹਿਲਾਂ ਵਾਹ ਲੱਗਦੀ ਕਦੀ ਵੀ ਆਪਣੀ ਰਿਹਾਇਸ਼ ਵਾਲੀ ਥਾਂ ਦੇ ਨੇੜੇ ਪੋਸਟਿੰਗ ਨਹੀਂ ਕਰਾਉਣੀ ਚਾਹੀਦੀ। ਨੌਕਰੀ ਦੌਰਾਨ ਕਿਸੇ ਨਾਲ ਚੰਗੀ ਕਰਨੀ ਪੈਂਦੀ ਹੈ ਤੇ ਕਿਸੇ ਨਾਲ ਮਾੜੀ। ਪਰ ਕਈ ਖੋਰੀ ਲੋਕ ਆਪਣੀ ਬੇਇੱਜ਼ਤੀ ਕਦੀ ਨਹੀਂ ਭੁੱਲਦੇ। ਮਲੋਟ ਦਾ ਇੱਕ ਅਫਸਰ ਉੱਥੋਂ ਦੇ ਹੀ ਇੱਕ ਥਾਣੇ ਵਿੱਚ ਕਈ ਸਾਲਾਂ ਤੱਕ ਤਾਇਨਾਤ ਰਿਹਾ ਹੈ। ਉਸ ਨੇ ਲਾਹ-ਪਾਹ ਕਰਨ ਲੱਗਿਆਂ ਕਦੇ ਵੀ ਕਿਸੇ ਚੰਗੇ-ਮਾੜੇ ਬੰਦੇ ਦਾ ਲਿਹਾਜ਼ ਨਹੀਂ ਕੀਤਾ। ਉਸ ਹੱਥੋਂ ਜ਼ਲੀਲ ਹੋਣ ਵਾਲੇ ਕਈ ਲਫੰਡਰ ਉਸ ਦੀ ਰਿਟਾਇਰਮੈਂਟ ਦੀ ਬਹੁਤ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਚਾਹੇ ਉਹ ਕੁਝ ਵੀ ਨਾ ਕਰਨ, ਪਰ ਦਿਲ ਵਿੱਚ ਅਜਿਹੇ ਮੂਰਖਾਂ ਦਾ ਡਰ ਤਾਂ ਬਣਿਆ ਹੀ ਰਹਿੰਦਾ ਹੈ।
ਰਿਟਾਇਰਮੈਂਟ ਤੋਂ ਬਾਅਦ ਕਾਰ ਦਾ ਦਰਵਾਜ਼ਾ ਖੁਦ ਖੋਲ੍ਹਣਾ ਪੈਂਦਾ ਹੈ ਤੇ ਚਲਾਉਣੀ ਵੀ ਖੁਦ ਹੀ ਪੈਂਦੀ ਹੈ। ਪੈਟਰੋਲ ਪੰਪ ‘ਤੇ ਤੇਲ ਪਵਾਉਣ ਸਮੇਂ ਬਟੂਆ ਖੋਲ੍ਹਣ ਲੱਗਿਆਂ ਕਲੇਜਾ ਮੂੰਹ ਨੂੰ ਆਉਂਦਾ ਹੈ ਕਿਉਂਕਿ 35 ਸਾਲਾਂ ਦੌਰਾਨ ਇਹ ਤਾਂ ਭੁੱਲ ਹੀ ਜਾਈਦਾ ਹੈ ਕਿ ਤੇਲ ਮੁੱਲ ਮਿਲਦਾ ਹੈ ਤੇ ਐਨਾ ਮਹਿੰਗਾ ਵੀ ਹੋ ਗਿਆ ਹੈ। ਇੱਥੋਂ ਤੱਕ ਕਿ ਮੁਹੱਲੇ ਦੇ ਕਰਿਆਨੇ ਵਾਲੇ ਦਾ ਵੀ ਵਿਹਾਰ ਬਦਲ ਜਾਂਦਾ ਹੈ। ਨੌਕਰੀ ਸਮੇਂ ਰਿਸ਼ਤੇਦਾਰਾਂ ਨਾਲ ਵੀ ਵਿਹਾਰ ਠੀਕ ਰੱਖਣਾ ਚਾਹੀਦਾ ਹੈ।
ਨਹੀਂ ਬਾਅਦ ਵਿੱਚ ਸਕੇ-ਸਬੰਧੀ ਵੀ ਵੇਖ ਕੇ ਮੂੰਹ ਪਰਾਂ ਘੁਮਾ ਲੈਂਦੇ ਹਨ ਤੇ ਚੱਲਿਆ ਹੋਇਆ ਕਾਰਤੂਸ ਤੱਕ ਕਹਿ ਦਿੰਦੇ ਹਨ। ਰਿਟਾਇਰਮੈਂਟ ਤੋਂ ਬਾਅਦ ਕਦੇ ਵੀ ਘਰ ਵਿੱਚ ਸਾਹਬੀ ਘੋਟਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਨਹੀਂ ਤਾਂ ਰੋਜ਼ ਦੀ ਚਿਕ-ਚਿਕ ਤੋਂ ਦੁਖੀ ਹੋ ਕੇ ਪਤਨੀ, ਬੱਚੇ, ਪੋਤਰੇ-ਪੋਤਰੀਆਂ ਤਾਂ ਦੂਰ ਭੱਜਣਗੇ ਹੀ, ਪਾਲਤੂ ਕੁੱਤਾ ਵੀ ਵੇਖ ਕੇ ਪਲੰਘ ਥੱਲੇ ਵੜ ਜਾਵੇਗਾ।
ਜੇ ਸੇਵਾ ਮੁਕਤੀ ਤੋਂ ਬਾਅਦ ਸੁਖ ਲੈਣਾ ਹੈ ਤਾਂ ਸਮਾਂ ਰਹਿੰਦੇ ਸੁਧਾਰ ਜ਼ਰੂਰੀ ਹੈ। ਸਾਹਬੀ ਛੱਡ ਕੇ ਮਾਨਵਤਾ ਅਪਣਾਉਣੀ ਚਾਹੀਦੀ ਹੈ। ਵੱਧ ਤੋਂ ਵੱਧ ਦੋਸਤ ਬਣਾਉ, ਆਪਣਿਆਂ ਨੂੰ ਵਕਤ ਦਿਉ ਤੇ ਬੇਗਾਨਿਆਂ ਦੇ ਕੰਮ ਆਉ। ਸਾਹਬੀ ਪਕੜੀ ਰੱਖੋਗੇ ਤਾਂ ਜ਼ਿੰਦਗੀ ਛੁੱਟ ਜਾਵੇਗੀ। ਬਾਕੀ ਸਭ ਦੀ ਆਪਣੀ-ਆਪਣੀ ਮਰਜ਼ੀ ਹੈ, ਪਰ ਰਿਟਾਇਰ ਸਭ ਨੂੰ ਹੋਣਾ ਪੈਣਾ ਹੈ।
ਯਾਦ ਰਹੇ, ਨੌਕਰੀ ਦੌਰਾਨ ਸਾਰਿਆਂ ਨੂੰ ਤੰਗ ਕਰਨ ਵਾਲਾ, ਕਿਸੇ ਦਾ ਭਲਾ ਨਾ ਕਰਨ ਵਾਲਾ, ਸਭਨਾਂ ਦੀ ਬੇਇੱਜ਼ਤੀ ਕਰਨ ਵਾਲਾ ਤੇ ਆਪਣੇ-ਆਪ ਨੂੰ ਰੱਬ ਸਮਝਣ ਵਾਲਾ ਹਰ ਅਫਸਰ ਰਿਟਾਇਰਮੈਂਟ ਤੋਂ ਬਾਅਦ ਖੁਦ ਵੀ ਦੁਖੀ ਰਹਿੰਦਾ ਹੈ ਤੇ ਆਸ-ਪਾਸ ਵਾਲਿਆਂ ਨੂੰ ਵੀ ਦੁਖੀ ਕਰਦਾ ਹੈ। ਕਿਉਂਕਿ ਕੁਦਰਤ ਦਾ ਅਟੱਲ ਨਿਯਮ ਹੈ, ਜੈਸਾ ਬੀਜੋਗੇ, ਵੈਸਾ ਵੱਢੋਗੇ। ਜੇ ਹੁਣ ਤੁਸੀਂ ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੇ, ਬਾਅਦ ਵਿੱਚ ਲੋਕ ਨਹੀਂ ਕਰਨਗੇ।
ਪੰਡੋਰੀ ਸਿੱਧਵਾਂ
ਮੋ. 95011-00062
ਬਲਰਾਜ ਸਿੰਘ ਸਿੱਧੂ ਐਸ.ਪੀ.
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਭਿਆਸ ਦਾ ਮਹਿਮਾ
ਅਭਿਆਸ ਦਾ ਮਹਿਮਾ
ਸੰਸਾਰ ਵਿਚ ਜਿੰਨੇ ਵੀ ਸਫ਼ਲ ਵਿਅਕਤੀ ਹੋਏ ਹਨ, ਇਸ ਲਈ ਨਹੀਂ ਕਿ ਉਹ ਅਲੌਕਿਕ ਪ੍ਰਤਿਭਾ ਦੇ ਧਨੀ ਸਨ ਜਾਂ ਸਾਧਨ ਸੰਪੰਨ ਸਨ, ਬਲਕਿ ਇਸ ਲਈ ਕਿ ਉਹ ਮਹਾਨ ਵਿਅਕਤੀਤਵ ਦੇ ਸਵਾਮੀ ਸਨ ਸੰਸਾਰ ਵਿਚ ਸਫ਼ਲ ਵਿਅਕਤੀਆਂ ਦੀਆਂ ਜੀਵਨੀਆਂ ਸਾਨੂੰ ਦੱਸਦੀਆਂ ਹਨ ਕਿ ਸਭ ਨੇ ਆਪਣੇ ਵਿਅਕਤੀਤਵ ਦਾ ਵਿਕਾਸ ਕਰਕੇ ਜੀਵਨ ਨੂੰ ਅਨੁਸ਼ਾਸਿਤ ਕੀਤਾ ਅਤੇ ਉਸਨੂੰ ਨਿਸ਼ਚਿਤ ਦਿਸ਼ਾ ਤੇ ਗਤੀ ਪ੍ਰਦਾਨ ਕਰਕੇ ਉਹ ਆਪਣੇ ਉਦੇਸ਼ ਤੱਕ ਪਹੁੰਚਣ ਵਿਚ ਸਫ਼ਲ ਹੋਏ  ਅਸਲੀ ਜੇਤੂ ਉਹ ਜਿਸ ਨੇ ਇਸ ਸਾਰਥਕ ਜੀਵਨ ਬਣਾਉਣ ਦੀ ਕਲਾ ਸਿੱਖ ਕੇ ਸਥਾਈ ਸਫ਼ਲਤਾ ਹਾਸਲ ਕੀਤੀ ਹੈ ਮੂਲ ਰੂਪ ਨਾਲ ਵਿਅਕਤੀ ਦਾ ਸਬੰਧ ਉਨ੍ਹਾਂ ਗਹਿਰਾਈਆਂ ਨਾਲ ਹੈ, ਜੋ ਸਾਡੀ ਚੇਤਨਾ ਨੂੰ ਕੰਟਰੋਲ ਕਰਦੀਆਂ ਹਨ, ਅਰਥਾਤ ਜੋ ਹਰ ਪਲ ਸਾਡੇ ਵਿਵਹਾਰ, ਆਚਰਨ ਤੇ ਸਾਡੇ ਕੰਮਾਂ ਅਤੇ ਕਿਰਿਆਵਾਂ ਵਿਚ ਪ੍ਰਗਟ ਹੁੰਦੀ ਹੈ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਵਿਅਕਤੀ ਦਾ ਸਬੰਧ ਸਿਰਫ਼ ਬਾਹਰੀ ਗੁਣਾਂ ਨਾਲ ਨਹੀਂ ਹੈ, ਉਸ ਦੇ ਅੰਦਰੂਨੀ ਗੁਣਾਂ ਨਾਲ ਵੀ ਹੈ,
ਜਿਵੇਂ ਚਰਿੱਤਰਬਲ, ਇੱਛਾ-ਸ਼ਕਤੀ, ਆਤਮ-ਵਿਸ਼ਵਾਸ, ਰੁਚੀ, ਲਗਨ, ਉਤਸ਼ਾਹ, ਇਕਾਗਰਤਾ ਆਦਿ ਯਥਾਰਥ ਵਿਚ ਅੰਦਰੂਨੀ ਗੁਣਾਂ ਦੇ ਵਿਕਾਸ ਨਾਲ ਹੀ ਤੁਹਾਡੇ ਵਿਅਕਤੀਤਵ ਨੂੰ ਸੰਪੂਰਨਤਾ ਪ੍ਰਾਪਤ ਹੁੰਦੀ ਹੈ ਚਾਰਲਸ ਐਮ. ਸ਼ਵੈਲ ਨੇ ਕਿਹਾ ਹੈ, ਇੱਕ ਮਨੁੱਖ ਲਈ ਵਿਅਕਤੀਤਵ ਦਾ ਉਹੀ ਮਹੱਤਵ ਹੁੰਦਾ ਹੈ, ਜੋ ਇੱਕ ਫੁੱਲ ਵਿਚ ਖੁਸ਼ਬੂ ਦਾ ਮਹਾਂਭਾਰਤ ਕਾਲ ‘ਚ ਇੱਕ ਅਤਿਅੰਤ ਗਰੀਬ ਅਤੇ ਸਾਧਨਹੀਣ ਬਾਲਕ ਏਕਲਵਿਆ ਦੇ ਅੰਦਰ ਵਿਅਕਤੀਤਵ ਨਿਰਮਾਣ ਦੇ ਸਾਰੇ ਗੁਣ ਮੌਜੂਦ ਸਨ ਉਸ ਵਿਚ ਇੱਕ ਸਰਵਸ੍ਰੇਸ਼ਠ ਧਨੁਰਧਾਰੀ ਬਣਨ ਦੀ ਇੰਨੀ ਇੱਛਾ ਸੀ ਕਿ ਉਹ ਆਪਣੀ ਸਕਾਰਾਤਮਕ ਸੋਚ ਨਾਲ ਹਨ੍ਹੇਰੇ ਵਿਚ ਰੌਸ਼ਨੀ ਦੀ ਕਿਰਨ ਕਰਕੇ ਅਭਿਆਸ ਕਰਦਾ ਹੋਇਆ ਇਕਾਗਰਚਿੱਤ ਤੇ ਕਰੜੇ ਅਭਿਆਸ ਦੇ ਬਲਬੂਤੇ ‘ਤੇ ਹੀ ਆਖ਼ਰ ‘ਚ ਆਪਣੇ ਜੀਵਨ ਉਦੇਸ਼ ਤੱਕ ਪਹੁੰਚਣ ਵਿਚ ਸਫ਼ਲ ਹੋਇਆ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।