Ended - Sach Kahoon Punjabi

ਛੱਤ ਨੇ ਕੀਤੀਆਂ ਦੋ ਜ਼ਿੰਦਗੀਆਂ ਖ਼ਤਮ
ਛੱਤ ਡਿੱਗਣ ਨਾਲ ਦਾਦੀ-ਪੋਤੇ ਦੀ ਮੌਤ

ਸਾਦਿਕ, (ਅਰਸ਼ਦੀਪ ਸੋਨੀ) ਜ਼ਿਲ੍ਹਾ ਫਰੀਦਕੋਟ ਦੇ ਸਾਦਿਕ ਨੇੜੇ ਪਿੰਡ ਸੰਗਤਪੁਰਾ ਵਿਖੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਦੋ ਦੀ ਮੌਤ ਹੋਣ ਅਤੇ ਦੋ ਦੇ ਫੱਟੜ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ‘ਤੇ ਜਾ ਕੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਜੋ ਕੇ ਪ੍ਰਾਈਵੇਟ ਨੌਕਰੀ ਕਰਦਾ ਹੈ ਦੇ ਮਾਤਾ ਜਸਮੇਲ ਕੌਰ, ਪੁੱਤਰ ਯੁਵਰਾਜ ਸਿੰਘ ਤੇ ਦੋ ਲੜਕੀਆਂ ਘਰੇ ਸਨ ਜਦੋਂ ਕਿ ਉਹ ਆਪ ਡਿਊਟੀ ਤੇ ਗਿਆ ਹੋਇਆ ਤੇ ਉਸ ਦਾ ਪਿਤਾ ਵੀ ਰਿਸ਼ਤੇਦਾਰੀ ਵਿੱਚ ਗਿਆ ਹੋਇਆ ਸੀ। ਰਾਤ ਨੂੰ ਦਾਦੀ ਅਤੇ ਤਿੰਨੇ ਬੱਚੇ ਕਮਰੇ ਵਿੱਚ ਇੱਕੋ ਬੈੱਡ ‘ਤੇ ਸੁੱਤੇ ਪਏ ਸਨ ਕਿ ਰਾਤ ਦੇ ਕਰੀਬ 10 ਕੁ ਦਸ ਵਜੇ ਅਚਾਨਕ ਕਮਰੇ ਦੀ ਛੱਡ ਡਿੱਗ ਪਈ। ਜਿਸ ਨਾਲ ਜ਼ੋਰਦਾਰ ਖੜਾਕ ਹੋਇਆ।

ਗੁਆਂਢੀ ਜਸਕਰਨ ਸਿੰਘ ਨੇ ਦੱਸਿਆ ਕਿ ਖੜਕਾ ਸੁਣ ਕੇ ਉਹ ਹਰਜੀਤ ਸਿੰਘ ਦੇ ਘਰ ਨੂੰ ਭੱਜ ਕੇ ਆਏ ਤਾਂ ਕਮਰੇ ਦਾ ਦਰਵਾਜਾ ਤੋੜ ਕੇ ਅੰਦਰ ਦਾਖਲ ਹੋਏ ਤਾਂ ਦੇਖਿਆ ਕਿ ਛੱਤ ਦੀਆਂ ਡਾਂਟਾਂ ਹੇਠ ਸਾਰਾ ਪਰਿਵਾਰ ਦੱਬਿਆ ਪਿਆ। ਉਨ੍ਹਾਂ ਮਲਬਾ ਪਾਸੇ ਕਰਕੇ ਦਾਦੀ, ਪੋਤਾ ਤੇ ਪੋਤੀਆਂ ਨੂੰ ਬਾਹਰ ਕੱਢਿਆ। ਹਰਜੀਤ ਸਿੰਘ ਦੇ ਲੜਕੇ ਯੁਵਰਾਜ ਸਿੰਘ ਜੱਜ (17) ਦੇ ਕਾਫੀ ਸੱਟਾਂ ਹੋਣ ਕਾਰਨ ਅਸੀਂ ਉਸ ਨੂੰ ਹਸਪਤਾਲ ਲਿਜਾ ਰਹੇ ਸੀ ਤਾਂ ਰਸਤੇ ਵਿਚ ਉਸ ਦੀ ਮੌਤ ਹੋ ਗਈ। ਜਦ ਉਹ ਘਰ ਪੁੱਜੇ ਤਾਂ ਜਸਮੇਲ ਕੌਰ ਜੋ ਕਿ ਖੁਦ ਵੀ ਫੱਟੜ ਸੀ ਪਰ ਗਲਬਾਤ ਕਰ ਰਹੀ ਸੀ,

ਆਪਣੇ ਪੋਤੇ ਦੀ ਮੌਤ ਸੁਣ ਕੇ ਘਬਰਾ ਗਈ ਤੇ ਕੁਝ ਚਿਰ ਬਾਅਦ ਸਦਮੇ ਨਾਲ ਉਸ ਦੀ ਵੀ ਮੌਤ ਹੋ ਗਈ। ਜਦੋਂ ਕਿ ਹਰਜੀਤ ਸਿੰਘ ਦੀਆਂ ਫੱਟੜ ਲੜਕੀਆਂ ਖਤਰੇ ਤੋਂ ਬਾਹਰ ਹਨ। ਘਟਨਾ ਦਾ ਪਤਾ ਲੱਗਦੇ ਹੀ ਮ੍ਰਿਤਕ ਨੌਜਵਾਨ ਦਾ ਪਿਤਾ ਤੇ ਦਾਦਾ ਵੀ ਘਰ ਪੁੱਜ ਗਏ। ਯੁਵਰਾਜ +2 ਦਾ ਵਿਦਿਆਰਥੀ ਸੀ ਤੇ ਆਪਣੇ ਦਾਦਾ-ਦਾਦੀ ਦੀ ਸੰਭਾਲ ਕਰ ਰਿਹਾ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸਿੰਧੂ ਦੀ ਹਾਰ ਨਾਲ ਭਾਰਤੀ ਚੁਣੌਤੀ ਸਮਾਪਤ
ਸਿੰਗਾਪੁਰ | ਨਵੇਂ ਸੈਸ਼ਨ ‘ਚ ਆਪਣੇ ਪਹਿਲੇ ਖਿਤਾਬ ਦੀ ਤਲਾਸ਼ ‘ਚ ਲੱਗੀ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਜੇਤੂ ਭਾਰਤ ਦੀ ਪੀਵੀ ਸਿੰਧਨੂੰ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਇਸ ਦੇ ਨਾਲ ਹੀ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ  ‘ਚ ਭਾਰਤੀ ਚੁਣੌਤੀ ਸਮਾਪਤ ਹੋ ਗਈ ਚੋਥੀ ਸੀਡ ਸਿੰਧੂ ਨੂੰ ਸੈਮੀਫਾਈਨਲ ‘ਚ ਦੂਜੀ ਸੀਡ ਜਪਾਨ ਦੀ ਨੋਜੋਮੀ ਓਕੁਹਾਰਾ ਨੇ ਸਿਰਫ 37 ਮਿੰਟਾਂ ‘ਚ 21-7, 21-11 ਨਾਲ ਹਰਾ ਕੇ ਖਿਤਾਬੀ ਮੁਕਾਬਲੇ ‘ਚ ਜਗ੍ਹਾ ਬਣਾ ਲਈ ਸਿੰਧੂ ਨੇ 2018 ਦੇ ਆਖਰ ‘ਚ ਅੱਠ ਚੋਟੀ ਖਿਡਾਰੀਆਂ ਦਾ ਵਰਲਡ ਟੂਰ ਫਾਈਨਲ ਟੂਰਨਾਮੈਂਟ ਜਿੱਤਿਆ ਸੀ ਪਰ 2019 ‘ਚ ਉਨ੍ਹਾਂ ਦੀ ਖਿਤਾਬ ਦੀ ਤਲਾਸ਼ ਹੁਣ ਤੱਕ ਪੂਰੀ ਨਹੀਂ ਹੋ ਸਕੀ ਹੈ ਸਿੰਧੂ ਮਾਰਚ ਦੇ ਅੰਤ ‘ਚ ਆਪਣੇ ਘਰੇਲੂ ਟੂਰਨਾਮੈਂਟ ਇੰਡੀਆਨ ਓਪਨ  ਦੇ ਸੈਮੀਫਾਈਨਲ ਤੱਕ ਪਹੁੰਚੀ ਸੀ ਜਦੋਂਕਿ ਪਿਛਲੇ ਹਫਤੇ ਉਹ ਮਲੇਸ਼ੀਆ ਓਪਨ ਦੇ ਦੂਜੇ ਗੇੜ ‘ਚ ਬਾਹਰ ਹੋ ਗਈ ਸੀ ਵਿਸ਼ਵ ਰੈਂਕਿੰਗ ‘ਚ ਛੇਵੇਂ ਨੰਬਰ ਦੀ ਭਾਰਤੀ ਖਿਡਾਰੀ ਦਾ ਸਿੰਗਾਪੁਰ ਓਪਨ ‘ਚ ਸਫਰ ਸੈਮੀਫਾਈਨਲ ‘ਚ ਸਮਾਪਤ ਹੋ ਗਿਆ ਸਿੰਧੂ ਮੁਕਾਬਲੇ ‘ਚ ਓਕੁਹਾਰਾ ਸਾਹਮਣੇ ਕੋਈ ਚੁਣੌਤੀ ਨਹੀ ਪੇਸ਼ ਕਰ ਸਕੀ ਓਕੁਹਾਰਾ ਨੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ‘ਚ ਪਾਰਤ ਦੀ ਸਾਇਨਾ ਨੇਹਵਾਲ ਨੂੰ ਵੀ ਹਰਾਇਆ ਸੀ ਸਿੰਧੂ ਦਾ ਇਸ ਹਾਰ ਤੋਂ ਬਾਅਦ ਓਕੁਹਾਰਾ ਖਿਲਾਫ 7-7 ਦਾ ਕਰੀਅਰ ਰਿਕਾਰਡ ਹੋ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

19ਵੇਂ ਦਿਨ ਅਧਿਆਪਕਾਂ ਦਾ ਮਰਨ ਵਰਤ ਖਤਮ, ਪੱਕਾ ਮੋਰਚਾ ਜਾਰੀ
ਜ਼ੇਲ੍ਹ ਭਰੋ ਅੰਦੋਲਨ ਦੀ ਲਹਿਰ ਨੂੰ ਪ੍ਰਫੁੱਲਤ ਕਰਨ ਲਈ ਵਿੱਢਾਂਗੇ ਸੰਘਰਸ਼

ਤਨਖਾਹ ਕਟੌਤੀ ਕਿਸੇ ਵੀ ਤਰ੍ਹਾਂ ਨਹੀਂ ਹੋਵੇਗੀ ਮਨਜ਼ੂਰ : ਡਾ. ਅੰਮ੍ਰਿਤਪਾਲ ਸਿੰਘ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਸਾਂਝਾ ਅਧਿਆਪਕ ਮੋਰਚਾ ਵੱਲੋਂ ਆਪਣੀ ਤਨਖਾਹ ਕਟੌਤੀ ਸਬੰਧੀ ਪਿਛਲੇ 19 ਦਿਨਾਂ ਤੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ ਅਚਾਨਕ ਖਤਮ ਕਰ ਦਿੱਤਾ ਗਿਆ, ਉਂਜ ਪੱਕਾ ਮੋਰਚਾ ਇਸੇ ਤਰ੍ਹਾਂ ਜਾਰੀ ਰੱਖਣ ਦਾ ਅਹਿਦ ਲਿਆ ਗਿਆ। ਇਸ ਮਰਨ ਵਰਤ ‘ਤੇ ਐਸਐਸਏ ਰਮਸਾ ਟੀਚਰ ਯੂਨੀਅਨ ਪੰਜਾਬ ਅਤੇ ਮਾਡਲ ਆਦਰਸ਼ ਸਕੂਲ ਕਰਮਚਾਰੀ ਐਸੋਸੀਏਸ਼ਨ ਦੇ 16 ਅਧਿਆਪਕ ਮਰਨ ਵਰਤ ਤੇ ਡਟੇ ਹੋਏ ਸਨ, ਜਿਨ੍ਹਾਂ ਨੂੰ ਇਨ੍ਹਾਂ ਦੇ ਮਾਤਾ-ਪਿਤਾ ਵੱਲੋਂ ਜੂਸ ਪਿਆ ਕੇ ਮਰਨ ਵਰਤ ਤੋਂ ਉਠਾਇਆ ਗਿਆ। ਇੱਧਰ ਹੁਣ ਇਨ੍ਹਾਂ ਦੋਹਾਂ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਸੀ ਕਿ ਹੁਣ ਉਹ ਆਪਣੇ ਸੰਘਰਸ਼ ਨੂੰ ਜੇਲ੍ਹ ਭਰੋ ਅੰਦੋਲਨ ਨੂੰ ਸਫਲ ਕਰਨ ਲਈ ਵਿੱਢਣਗੇ।

ਜਾਣਕਾਰੀ ਅਨੁਸਾਰ ਸਾਂਝਾ ਅਧਿਆਪਕ ਮੋਰਚਾ ਵਿੱਚ 26 ਜਥੇਬੰਦੀਆਂ ਸ਼ਾਮਲ ਹਨ। ਇਨ੍ਹਾਂ ਜਥੇਬੰਦੀਆਂ ਵੱਲੋਂ ਪਟਿਆਲਾ ਵਿਖੇ ਆਪਣਾ ਸੰਘਰਸ਼ ਸ਼ੁਰੂ ਕਰਨ ਮੌਕੇ ਸਿਰਫ਼ ਪੱਕਾ ਮੋਰਚਾ ਲਾਉਣ ਦਾ ਫੈਸਲਾ ਕੀਤਾ ਗਿਆ ਸੀ। ਪਰ ਇਸੇ ਦੌਰਾਨ ਐਸਐਸਏ ਰਮਸਾ ਟੀਚਰ ਯੂਨੀਅਨ ਪੰਜਾਬ ਦੇ ਆਗੂ ਦੀਦਾਰ ਸਿੰਘ ਮੁੱਦਕੀ ਅਤੇ ਮਾਡਲ ਆਦਰਸ਼ ਸਕੂਲ ਕਰਮਚਾਰੀ ਐਸੋਸੀਏਸ਼ਨ ਦੇ ਆਗੂ ਡਾ. ਅਮ੍ਰਿਤਪਾਲ ਸਿੰਘ ਵੱਲੋਂ ਆਪਣੇ ਜਥੇਬੰਦੀਆਂ ਦੇ ਅਧਿਆਪਕਾਂ ਦਾ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ।

ਜਦਕਿ ਸਾਂਝਾ ਅਧਿਆਪਕ ਮੋਰਚਾਂ ਮਰਨ ਵਰਤ ਦੇ ਹੱਕ ਵਿੱਚ ਨਹੀਂ ਸੀ। ਅੱਜ ਇਨ੍ਹਾਂ ਦੋਵਾਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਅਚਾਨਕ ਹੀ ਇਸ ਮਰਨ ਵਰਤ ‘ਤੇ ਬੈਠੇ 16 ਅਧਿਆਪਕਾਂ ਦਾ ਮਰਨ ਵਰਤ ਖਤਮ ਕਰਵਾ ਦਿੱਤਾ ਗਿਆ ਹੈ। ਅਚਾਨਕ ਕੀਤੇ ਇਸ ਫੈਸਲੇ ਤੋਂ ਬਾਅਦ ਇਹ ਗੱਲ ਫੈਲ ਗਈ ਸਾਂਝਾ ਅਧਿਆਪਕ ਮੋਰਚਾ ਦੋਫਾੜ ਹੋਂ ਗਿਆ ਹੈ, ਪਰ ਸਾਂਝੇ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਫੈਸਲਾ ਦੋਹਾਂ ਯੂਨੀਅਨਾਂ ਦਾ ਸੀ। ਮਰਨ ਵਰਤ ਖਤਮ ਕਰਨ ਵਾਲੀਆਂ ਦੋਵਾਂ ਯੂਨੀਅਨਾਂ ਦੇ ਆਗੂਆਂ ਦੀਦਾਰ ਸਿੰਘ ਮੁੱਦਕੀ ਅਤੇ ਡਾ. ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਲੋਕ ਲਹਿਰ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ, ਕਿਉਂਕਿ ਜੇਕਰ 5 ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਵਿੱਚ ਅਧਿਆਪਕਾਂ ਦੀਆਂ ਮੰਗਾਂ ਪ੍ਰਵਾਨ ਨਾ ਚੜ੍ਹੀਆਂ ਤਾਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ

ਅਸੀਂ ਮਰਨ ਵਰਤ ‘ਤੇ ਬੈਠੇ ਆਪਣੇ ਭੈਣਾਂ ਭਰਾਵਾਂ ਨੂੰ ਸਰਕਾਰ ਦੀ ਅਧਿਆਪਕ ਵਿਰੋਧੀ ਜਾਲਮ ਬਿਰਤੀ ਦਾ ਖਾਜਾ ਨਹੀਂ ਬਣਨ ਦੇਵਾਂਗੇ ਅਸੀਂ ਆਪਣੇ ਇਹਨਾਂ ਸਾਥੀਆਂ ਤੋਂ ਪ੍ਰੇਰਣਾ ਜੋਸ਼ ਅਤੇ ਉਤਸ਼ਾਹ ਲੈ ਕੇ ਆਪਣੇ ਸੰਘਰਸ਼ ਨੂੰ ਹੋਰ ਵੀ ਤੇਜ ਕਰਾਂਗੇ। ਉਨ੍ਹਾਂ  ਕਿਹਾ ਕਿ ਇਸ ਸਰਕਾਰ ਨੂੰ ਸਰਕਾਰ ਦੇ ਮੁਖੀ ਦੇ ਸ਼ਹਿਰ ਅੰਦਰ ਸੰਘਰਸ਼ ਦੇ ਅਖਾੜੇ ਭਖਾਈ ਰੱਖਾਂਗੇ ਉੱਥੇ ਅਸੀਂ ਆਪਣੇ ਪਿੰਡਾਂ ਅੰਦਰ ਆਪਣਿਆਂ ਮਾਪਿਆਂ ਅਤੇ ਸੰਘਰਸ਼ਸ਼ੀਲ ਕਿਸਾਨ, ਮਜ਼ਦੂਰ, ਮੁਲਾਜ਼ਮ ਜੱਥੇਬੰਦੀਆਂ ਨੂੰ ਨਾਲ ਲੈ ਕੇ ਸਰਕਾਰ ਖਿਲਾਫ ਲਾਮਬੰਦੀ ਕਰ ਘੇਰਾਂਗੇ।

ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਨਾਲ ਹੋਈ ਮੀਟਿੰਗ ਵਿੱਚ ਭਾਵੇਂ ਸਾਂਝੇ ਅਧਿਆਪਕ ਮੋਰਚੇ ਦੇ ਮੰਗ ਪੱਤਰ ਵਿੱਚ ਦਰਜ਼ ਮੰਗਾਂ ਦੀ ਸੁਣਵਾਈ ਹੋਈ ਹੈ, ਤਨਖਾਹ ਕਟੌਤੀ ਦੇ ਫੈਸਲੇ ਨੂੰ ਰੱਦ ਕੀਤੇ ਜਾਣ ਦੀ ਮੰਗ ਨੂੰ ਵਿਸ਼ੇਸ਼ ਰੂਪ ਵਿੱਚ ਸੁਣਿਆ ਗਿਆ ਹੈ ਪਰ ਸਰਕਾਰ ਦੇ ਮੀਟਿੰਗਾਂ ਤੋਂ ਮੁਕਰਨ ਦੇ ਪਿਛਲੇ ਅਮਲ ਨੂੰ ਦੇਖਦਿਆਂ ਉਸ ‘ਤੇ ਭਰੋਸਾ ਕਰਨਾ ਮੁਸ਼ਕਿਲ ਕੰਮ ਹੈ। ਉਨ੍ਹਾਂ ਦੱਸਿਆ ਕਿ  28 ਅਕਤੂਬਰ ਨੂੰ ਪੰਜਾਬ ਭਰ ਦੀ ਲੀਡਰਸ਼ਿਪ ਤਿਆਰੀ ਕੰਨਵੈਨਸ਼ਨ ਸੱਦੀ ਗਈ ਹੈ ਅਤੇ 4 ਨਵੰਬਰ ਨੂੰ ਪੰਜਾਬ ਦੇ ਜ਼ਿਲ੍ਹਾ ਮੁਕਾਮਾਂ ਉੱਤੇ ਆਪਣੀ ਮੰਗ ਉਭਾਰਨ ਵਾਸਤੇ ਅਤੇ ਸਰਕਾਰ ਤੋਂ ਤਨਖਾਹ ਕਟੌਤੀ ਦਾ ਫੈਸਲਾ ਰੱਦ ਕਰਵਾਉਣ ਲਈ ਵੱਡੀਆ ਇਕੱਤਰਤਾਵਾਂ ਕੀਤੀਆਂ ਜਾਣਗੀਆਂ।

ਅੱਜ ਤੋਂ 24-24 ਘੰਟਿਆਂ ਦੀ ਭੁੱਖ ਹੜ੍ਹਤਾਲ ਹੋਵੇਗੀ ਸ਼ੁਰੂ : ਹਰਦੀਪ ਟੋਡਰਪੁਰ

ਇੱਧਰ ਐਸਐਸਏ ਰਮਸਾ ਅਧਿਆਪਕ ਯੂਨੀਅਨ ਦੇ ਦੂਜੇ ਗਰੁੱਪ ਦੇ ਆਗੂ ਹਰਦੀਪ ਸਿੰਘ ਟੋਡਰਪੁਰ ਦਾ ਕਹਿਣਾ ਹੈ ਕਿ ਸਾਂਝਾ ਅਧਿਆਪਕ ਮੋਰਚਾ ਵੱਲੋਂ ਪੱਕਾ ਮੋਰਚਾ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਕੱਲ੍ਹ ਤੋਂ ਉਨ੍ਹਾਂ ਦੇ ਸਾਥੀ 24-24 ਘੰਟਿਆਂ ਦੀ ਭੁੱਖ ਹੜਤਾਲ ‘ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਮਰਨ ਵਰਤ ਤੋੜਨ ਦਾ ਫੈਸਲਾ ਇਨ੍ਹਾਂ ਦੋਵਾਂ ਜਥੇਬੰਦੀਆਂ ਦਾ ਹੈ, ਕਿਉਂਕਿ ਇਨ੍ਹਾਂ ਜਥੇਬੰਦੀਆਂ ਦੇ ਅਧਿਆਪਕ ਹੀ ਮਰਨ ਵਰਤ ‘ਤੇ ਬੈਠੇ ਸਨ। ਉਨ੍ਹਾਂ ਕਿਹਾ ਕਿ ਸਾਂਝਾ ਅਧਿਆਪਕ ਮੋਰਚਾ ਤਨਖਾਹ ਕਟੌਤੀ ਦੇ ਮਾਮਲੇ ਸਬੰਧੀ 5 ਨਵੰਬਰ ਦੀ ਮੀਟਿੰਗ ਦੇ ਇੰਤਜਾਰ ਵਿੱਚ ਹੈ, ਜੇਕਰ ਇਸ ਮੀਟਿੰਗ ਵਿੱਚ ਕੋਈ ਹੱਲ ਨਾ ਹੋਇਆ ਤਾ ਜੇਲ੍ਹ ਭਰੋ ਅੰਦੋਲਨ ਹਰ ਹੀਲੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੱਕੇ ਮੋਰਚੇ ‘ਤੇ ਅਧਿਆਪਕ ਪੂਰੀ ਤਰ੍ਹਾਂ ਡਟੇ ਰਹਿਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਅੱਵਲ ਓਪਨਰ ਦੇ ਤੌਰ ਂਤੇ ਸਮਾਪਤ ਹੋਇਆ ਕੁਕ ਦਾ ਕਰੀਅਰ
ਓਪਨਰ ਦੇ ਤੌਰ ‘ਤੇ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼

ਲੰਦਨ, 11 ਸਤੰਬਰ।

ਇੰਗਲਿਸ਼ ਬੱਲੇਬਾਜ਼ ਅਲਿਸਟਰ ਕੁਕ ਨੇ ਆਪਣੇ ਆਖ਼ਰੀ ਟੈਸਟ ਦੀ ਆਖ਼ਰੀ ਪਾਰੀ ‘ਚ ਸੈਂਕੜਾ ਲਾਇਆ ਉਹ ਓਪਨਰ ਦੇ ਤੌਰ ‘ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ ਉਹਨਾਂ ਆਪਣੇ ਕਰੀਅਰ ‘ਚ 154 ਟੈਸਟ ਮੈਚਾਂ ‘ਚ ਓਪਨਿੰਗ ਕਰਦੇ ਹੋਏ ਕੁੱਲ 11845 ਦੌੜਾਂ ਬਣਾਈਆਂ ਹਨ ਉਹਨਾਂ ਦੀ ਔਸਤ 44.86 ਰਹੀ ਅਤੇ ਉੱਚ ਸਕੋਰ 294 ਦੌੜਾਂ ਰਿਹਾ ਉਹਨਾਂ ਆਪਣੇ ਕਰੀਅਰ ‘ਚ 33 ਸੈਂਕੜੇ ਅਤੇ 55 ਅਰਧ ਸੈਂਕੜੇ ਲਾਏ ਕੁਕ ਦੇ ਇਸ ਰਿਕਾਰਡ ਨੂੰ ਤੋੜਨਾ ਬੱਲੇਬਾਜ਼ਾਂ ਲਈ ਆਸਾਨ ਨਹੀਂ ਹੋਵੇਗਾ

ਦੂਸਰੇ ਨੰਬਰ ‘ਤੇ ਸਾਬਕਾ ਭਾਰਤੀ ਓਪਨਰ ਸੁਨੀਲ ਗਾਵਸਕਰ ਹਨ ਗਾਵਸਕਰ ਨੇ 119 ਟੈਸਟ ਮੈਚਾਂ ‘ਚ 50.29 ਦੀ ਔਸਤ ਨਾਲ 9607 ਦੌੜਾਂ ਬਣਾਈਆਂ ਉਹਨਾਂ ਦੇ ਨਾਂਅ 33 ਸੈਂਕੜੇ ਅਤੇ 42 ਅਰਧ ਸੈਂਕੜੇ ਹਨ ਗਾਵਸਕਰ ਦਾ ਉੱਚ ਸਕੋਰ 221 ਦੋੜਾਂ ਹੈ ਓਪਨਰ ਦੇ ਤੌਰ ‘ਤੇ ਟੇਸਟ ਮੈਚਾਂ ‘ਚ ਤੀਸਰੇ ਨੰਬਰ ‘ਤੇ ਦੱਖਣੀ ਅਫ਼ਰੀਕਾ ਦੇ ਕਪਤਾਨ ਅਤੇ ਓਪਨਰ ਰਹਿ ਚੁੱਕੇ ਗ੍ਰੀਮ ਸਮਿੱਥ ਹਨ ਉਹਨਾਂ 114 ਟੈਸਟ ਮੈਚਾਂ ‘ਚ 49.07 ਦੀ ਔਸਤ ਨਾਲ 9030 ਦੌੜਾਂ ਬਣਾਈਆਂ

ਸਾਬਕਾ ਆਸਟਰੇਲੀਆਈ ਓਪਨਰ ਮੈਥਿਊ ਹੇਡਨ ਚੌਥੇ ਨੰਬਰ ‘ਤੇ ਹਨ ਹੇਡੇਨ ਨੇ 103 ਟੈਸਟ ਮੈਚਾਂ ‘ਚ 50.73 ਦੀ ਔਸਤ ਨਾਲ 8625 ਦੌੜਾਂ ਬਣਾਈਆਂ ਹਨ ਉਹਨਾਂ ਦੇ ਨਾਂਅ 30 ਸੈਂਕੜੇ ਅਤੇ 29 ਅਰਧ ਸੈਂਕੜੇ ਹਨ ਹੇਡੇਨ ਦਾ ਉੱਚ ਸਕੋਰ 380 ਦੌੜਾਂ ਰਿਹਾ ਹੈ ਧਾਕਰ ਭਾਰਤੀ ਓਪਨਰ ਵਰਿੰਦਰ ਸਹਿਵਾਗ ਨੇ ਭਾਰਤ ਲਈ 99 ਟੈਸਟ ਖੇਡਦੇ ਹੋਏ 50.04 ਦੀ ਔਸਤ ਨਾਲ ਕੁਲ 8203 ਦੌੜਾਂ ਬਣਾਈਆਂ ਉਹ ਇਸ ਲਿਸਟ ‘ਚ 5ਵੇਂ ਨੰਬਰ ‘ਤੇ ਹਨ ਉਹਨਾਂ ਆਪਣੇ ਟੈਸਟ ਕਰੀਅਰ ‘ਚ 22 ਸੈਂਕੜੇ ਅਤੇ 33 ਅਰਧ ਸੈਂਕੜਾ ਲਾਏ ਸਹਿਵਾਗ ਦਾ ਉੱਚ ਸਕੋਰ 319 ਦੌੜਾਂ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਕਿਸਾਨਾਂ ਦੀ ਹੜਤਾਲ ਖਤਮ ਹੋਣ ਪਿੱਛੋਂ ਲੀਹੇ ਪੈਣ ਲੱਗੀ ਜ਼ਿੰਦਗੀ
ਮਾਲਵੇ ਦੀਆਂ ਮੰਡੀਆਂ ‘ਚ ਖਪਤਕਾਰ ਵਸਤਾਂ ਦੀ ਆਮਦ ਸ਼ੁਰੂ

ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਪੰਜਾਬ ‘ਚ ਕਿਸਾਨਾਂ ਦੀ ਹੜਤਾਲ ਖਤਮ ਹੋਣ ਤੋਂ ਬਾਅਦ ਰੋਜ਼ਮਰ੍ਹਾ ਦੇ ਜੀਵਨ ਵਿੱਚ ਆਈ ਖੜੋਤ ਖ਼ਤਮ ਹੋਣ ਲੱਗੀ ਹੈ। ਅੱਜ ਮਾਲਵੇ ਦੀਆਂ ਤਕਰੀਬਨ ਸਾਰੀਆਂ ਹੀ ਮੰਡੀਆਂ ‘ਚ ਸਬਜ਼ੀ ਦੀਆਂ ਗੱਡੀਆਂ ਪੁੱਜੀਆਂ, ਜਿਨ੍ਹਾਂ ਕਾਰਨ ਸਬਜ਼ੀ ਮੰਡੀ ‘ਚ ਰਵਾਇਤੀ ਚਹਿਲ ਪਹਿਲ ਸ਼ੁਰੂ ਹੋ ਗਈ ਹੈ। ਅੱਜ ਲਗਭਗ ਸਾਰੇ ਹੀ ਪਾਸੇ ਦੁੱਧ ਸਪਲਾਈ ਹੋਇਆ ਹੈ ਅਤੇ ਸਬਜ਼ੀਆਂ, ਫ਼ਲਾਂ  ਅਤੇ ਦੁੱਧ ਤੋਂ ਬਣੀਆਂ ਵਸਤਾਂ ਦੇ ਹੜਤਾਲ ਦੌਰਾਨ ਅਰਸ਼ ‘ਤੇ ਚੜ੍ਹੇ ਭਾਅ ਮੁੜ ਫ਼ਰਸ਼ ‘ਤੇ ਆ ਗਏ ਸੰਘਰਸ਼ ਦੀ ਧਾਰ ਮੱਠੀ ਪੈਣ ਮਗਰੋਂ ਲੋਕਾਂ ਦਾ ਜੀਵਨ ਹੌਲੀ-ਹੌਲੀ ਪਟੜੀ ‘ਤੇ ਆ ਰਿਹਾ ਹੈ, ਪਰ ਹਾਲੇ ਲੋਕਾਂ ਵਿੱਚ ਭੈਅ ਕਾਇਮ ਹੈ।

ਸੜਕਾਂ ‘ਤੇ ਅੰਦੋਲਨਕਾਰੀਆਂ ਦਾ ਕਬਜ਼ਾ ਹੋਣ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ ਜੋ ਹੁਣ ਆਮ ਵਾਂਗ ਹੋਣਾ ਸ਼ੁਰੂ ਹੋ ਗਿਆ ਹੈ। ਅੱਜ ਬਠਿੰਡਾ ਦੀ ਥੋਕ ਸਬਜ਼ੀ ਮੰਡੀ ‘ਚ ਬਾਹਰੋਂ ਆਉਣ ਵਾਲੇ ਮਾਲ ‘ਚ ਵਾਧਾ ਦਰਜ ਹੋਇਆ ਹੈ। ਹਾਲਾਂਕਿ ਅੱਜ ਸਬਜ਼ੀ ਮੰਡੀ ‘ਚ ਕਾਫੀ ਗਹਿਮਾ ਗਹਿਮੀ ਦੇਖਣ ਨੂੰ ਮਿਲੀ ਪਰ ਪਹਿਲਾਂ ਵਾਲਾ ਮਹੌਲ ਬਣਨ ‘ਚ ਦੋ ਤਿੰਨ ਦਿਨ ਲੱਗ ਸਕਦੇ ਹਨ। ਬਠਿੰਡਾ ਦੀ ਥੋਕ ਸਬਜ਼ੀ ਮੰਡੀ ‘ਚ ਆੜ੍ਹਤੀ ਫਰਮ ਅਰੋੜਾ ਵੈਜੀਟੇਬਲਜ਼ ਦੇ ਪੰਕਜ਼ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਹੜਤਾਲ ਖਤਮ ਹੋਣ ਕਾਰਨ ਸੁੱਖ ਦਾ ਸਾਹ ਲਿਆ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਜਿਆਦਾ ਚਿੰਤਾ ਭੰਨ-ਤੋੜ ਦੀ ਹੁੰਦੀ ਸੀ ਜੋ ਹੁਣ ਸਮਾਪਤ ਹੋ ਗਈ ਹੈ। ਸਬਜ਼ੀ ਮੰਡੀ ‘ਚ ਆਲੂ ਦੇ ਵਪਾਰੀ ਵਿਸ਼ੇਸ਼ਰ ਯਾਦਵ ਨੇ ਦੱਸਿਆ ਕਿ ਅੱਜ ਉਸ ਨੇ ਆਲੂ ਤੇ ਪਿਆਜ ਦਾ ਆਰਡਰ ਦਿੱਤਾ ਹੈ, ਜਿਸ ਦਾ ਭਾਅ ਤੇਜ ਦੱਸ ਰਹੇ ਹਨ।

ਉਸ ਨੇ ਦੱਸਿਆ ਕਿ ਐਤਵਾਰ ਤੱਕ ਮਾਲਵੇ ਦੀਆਂ ਸਮੂਹ ਮੰਡੀਆਂ ‘ਚ ਸਥਿਤੀ ਆਮ ਦੀ ਤਰ੍ਹਾਂ ਹੋ ਜਾਏਗੀ। ਉਨ੍ਹਾਂ ਦੱਸਿਆ ਕਿ ਪ੍ਰਚੂਨ ਕੀਮਤਾਂ ਵਧਣ ਦਾ ਅਸਰ ਆਮ ਆਦਮੀ ਦੀ ਜੇਬ ਅਤੇ ਉਨ੍ਹਾਂ ਦੀ ਕਮਾਈ ‘ਤੇ ਪੈ ਰਿਹਾ ਸੀ, ਜਿਸ ਨੂੰ ਹੁਣ ਸੌਖਾ ਸਾਹ ਆਵੇਗਾ। ਪ੍ਰਚੂਨ ਦੁਕਾਨਦਾਰ ਮਹਾਂਬੀਰ ਪ੍ਰਸ਼ਾਦ ਦਾ ਕਹਿਣਾ ਸੀ ਕਿ  ਹੜਤਾਲ ਦਾ ਸਭ ਤੋਂ ਜਿਆਦਾ ਅਸਰ ਨਾਸਿਕ ਤੋਂ ਆਉਣ ਵਾਲੇ ਟਮਾਟਰ ਅਤੇ ਹਰੀ ਮਿਰਚ ‘ਤੇ ਪਿਆ ਸੀ ਪਰ ਹੁਣ ਇਹ ਦੋਵੇਂ ਮੋੜਾ ਕੱਟਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਅੱਧੀ ਦਰਜਨ ਸਬਜ਼ੀਆਂ ਦੇ ਭਾਅ ਇੱਕਦਮ ਡਿੱਗੇ ਹਨ। ਪ੍ਰਚੂਨ ਵਿਕ੍ਰੇਤਾ ਬਲਜੀਤ ਕੁਮਾਰ ਨੇ ਦੱਸਿਆ ਕਿ ਭਾਅ ਘਟਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਵਕਤ ਦਿੱਲੀ ਤੋਂ ਆਉਣ ਵਾਲੇ ਮਾਲ ‘ਚ ਤੇਜੀ ਬਣੀ ਹੋਈ ਸੀ ਪਰ ਰਾਜਸਥਾਨ ਤੋਂ ਆਉਣ ਵਾਲੇ ਪਿਆਜ ਤੇ ਕੁਝ ਹੋਰ ਸਬਜ਼ੀਆਂ ‘ਚ ਗਿਰਾਵਟ ਦਰਜ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਪੰਜਾਬ ਦੀਆਂ ਅੱਧੀ ਦਰਜਨ ਕਿਸਾਨ ਜੱਥੇਬੰਦੀਆਂ ਨੇ ਆਪਣੀਆਂ ਮੰਗਾਂ ਖਾਤਰ ਪਹਿਲੀ ਜੂਨ ਤੋਂ ਦਸ ਜੂਨ ਤੱਕ ਕਿਸਾਨ ਹੜਤਾਲ ਦਾ ਐਲਾਨ ਕੀਤਾ ਸੀ। ਇਸ ਹੜਤਾਲ ਤਹਿਤ ਕਿਸਾਨ ਧਿਰਾਂ ਵੱਲੋਂ ਉਂਜ ਤਾਂ ਪੰਜਾਬ ਪਰ ਮਾਲਵੇ ਦੀਆਂ ਜਿਆਦਾਤਰ ਸੜਕਾਂ ‘ਤੇ ਨਾਕੇ ਲਾਏ ਹੋਏ ਸਨ ਜਿਨ੍ਹਾਂ ‘ਤੇ ਪਿੰਡਾਂ ‘ਚੋਂ ਆਉਣ ਵਾਲੇ ਦੁੱਧ ,ਸਬਜ਼ੀਆਂ ਅਤੇ ਬਾਹਰਲੇ ਸੂਬਿਆਂ ‘ਚ ਆਉਂਦੀਆਂ ਸਬਜ਼ੀਆਂ ਨੂੰ ਰੋਕਿਆ ਜਾ ਰਿਹਾ ਸੀ। ਇਸ ਦੌਰਾਨ ਕੁਝ ਥਾਵਾਂ ‘ਤੇ ਟਕਰਾਅ ਪੈਦਾ ਹੋ ਗਿਆ, ਜਿਸ ਨੂੰ ਦੇਖਦਿਆਂ ਕਿਸਾਨ ਜੱਥੇਬੰਦੀਆਂ ਨੇ ਅੱਜ ਆਪਣਾ ਸੰਘਰਸ਼ ਸਮਾਪਤ ਕਰ ਦਿੱਤਾ ਹੈ, ਜਿਸ ਨਾਲ ਆਮ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ।

ਲੋਕਾਂ ਦੇ ਪੁੱਤ ਨਹੀਂ ਮਰਵਾਉਣਾ ਚਾਹੁੰਦੇ : ਰਾਜੇਵਾਲ

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਅੱਧ ਵਿਚਾਲੇ ਹੜਤਾਲ ਖਤਮ ਕਰਨ ਬਾਰੇ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਅਸੀਂ ਲੋਕਾਂ ਦੇ ਪੁੱਤ ਨਹੀਂ ਮਰਵਾਉਣਾ ਚਾਹੁੰਦੇ, ਕਾਤਲ ਸਾਡੇ ਕਿਸਾਨਾਂ ‘ਤੇ ਹਮਲੇ ਕਰ ਰਹੇ ਸੀ, ਜਿਸ ਕਾਰਨ ਹਿੰਸਾ ਦੇ ਡਰ ਤੋਂ ਅਸੀਂ ਸਮੇਂ ਤੋਂ ਪਹਿਲਾਂ ਹੜਤਾਲ ਵਾਪਸ ਲਈ ਹੈ। ਉਨ੍ਹਾਂ ਕਿਹਾ ਕਿ ਬਾਕੀ ਰਾਜਾਂ ਦੀ ਲੀਡਰਸ਼ਿਪ ਤੋਂ ਇਸ ਲਈ ਮਾਫ਼ੀ ਮੰਗੀ ਹੈ। ਉੱਥੇ 10 ਜੂਨ ਤੱਕ ਸੰਘਰਸ਼ ਚੱਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਲਾਤ ਦੂਜੇ ਰਾਜਾਂ ਨਾਲੋਂ ਬਿਲਕੁਲ ਵੱਖਰੇ ਹਨ। ਇੱਥੇ ਲੋਕ ਜਲਦੀ ਹਿੰਸਕ ਹੋ ਜਾਂਦੇ ਹਨ। ਉਨ੍ਹਾਂ ਕਿਹਾ, ਅਸੀਂ ਹਮੇਸ਼ਾ ਸ਼ਾਂਤਮਈ ਅੰਦੋਲਨ ਦੇ ਹਾਮੀ ਰਹੇ ਹਾਂ ਹਿੰਸਾ ਖਿਲਾਫ ਹਾਂ ਰਾਜੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਈ ਥਾਈਂ ਸਾਡੇ ਲੀਡਰਾਂ ‘ਤੇ ਹਮਲੇ ਹੋਏ ਇਸ ਲਈ ਸੰਘਰਸ਼ ਵਾਪਸ ਲਿਆ ਹੈ।

ਦਹਾਕੇ ਦਾ ਸਭ ਤੋਂ ਹੰਗਾਮੇਦਾਰ ਸੈਸ਼ਨ ਸਮਾਪਤ, ਜਨਤਾ ਦੀ ਕਮਾਈ ਦੇ 190 ਕਰੋੜ ਸੁਆਹ!
ਲੋਕ ਸਭਾ ‘ਚ ਸਿਰਫ਼ 23 ਤੇ ਰਾਜ ਸਭਾ ‘ਚ 28 ਫੀਸਦੀ ਹੋਇਆ ਕੰਮ-ਕਾਜ | Turbulent Session

ਨਵੀਂ ਦਿੱਲੀ (ਏਜੰਸੀ)। ਬਜਟ ਸੈਸ਼ਨ ‘ਚ ਵੱਖ-ਵੱਖ ਮੁੱਦਿਆਂ ‘ਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਨਾਲ ਹੀ ਖੇਤਰੀ ਪਾਰਟੀਆਂ ਵੱਲੋਂ ਹੰਗਾਮਾ ਕੀਤੇ ਜਾਣ ਕਾਰਨ ਲੋਕ ਸਭਾ ਤੇ ਰਾਜ ਸਭਾ ਦਾ ਕੰਮਕਾਜ ਨਿਰਾਸ਼ਾਜਨਕ ਰਿਹਾ ਤੇ ਇਸ ਸੈਸ਼ਨ ‘ਚ ਲੋਕ ਸਭਾ ‘ਚ ਉਤਪਾਦਕਤਾ ਸਿਰਫ਼ 23 ਫੀਸਦੀ ਤੇ ਰਾਜ ਸਭਾ ਦੀ 28 ਫੀਸਦੀ ਰਹੀ। ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਤੇ ਸੰਸਦੀ ਕਾਰਜ ਰਾਜ ਮੰਤਰੀ ਵਿਜੈ ਗੋਇਲ ਨੇ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਅਣਮਿੱਥੇ ਸਮੇਂ ਤੱਕ ਮੁਲਤਵੀ ਕੀਤੇ ਜਾਣ ਤੋਂ ਬਾਅਦ ਅੱਜ ਪੱਤਰਕਾਰਾਂ ਨੂੰ ਕਿਹਾ ਕਿ 29 ਜਨਵਰੀ ਤੋਂ ਸ਼ੁਰੂ ਹੋਏ ਇਸ ਬਜਟ ਸੈਸ਼ਨ ਦੇ ਦੋਵਾਂ ਗੇੜਾਂ ‘ਚ ਲੋਕ ਸਭਾ ਦੀਆਂ 29 ਤੇ ਰਾਜ ਸਭਾ ਦੀਆਂ 30 ਮੀਟਿੰਗਾਂ ਹੋਈਆਂ ਹਨ। ਪਹਿਲੇ ਗੇੜ ‘ਚ ਲੋਕ ਸਭਾ ਦੀ ਸੱਤ ਤੇ ਰਾਜ ਸਭਾ ਦੀ ਅੱਠ ਮੀਟਿੰਗਾਂ ਹੋਈਆਂ ਸਨ। ਇਸ ਸੈਸ਼ਨ ਨੂੰ ਚਲਾਉਣ ‘ਚ ਹੁਣ ਤੱਕ 190 ਕਰੋੜ ਤੋਂ ਵਧ ਰੁਪਏ ਖਰਚ ਹੋਏ ਹਨ। (Turbulent Session)

ਇਸ ‘ਚ ਸਾਂਸਦਾਂ ਦੇ ਤਨਖਾਹ ਭੱਤੇ, ਹੋਰ ਸਹੂਲਤਾਂ ਤੇ ਕਾਰਵਾਈ ਨਾਲ ਸਬੰਧਿਤ ਪ੍ਰਬੰਧ ‘ਤੇ ਖਰਚ ਸ਼ਾਮਲ ਹੈ ਪਰ ਇੰਨੀ ਭਾਰੀ ਰਾਸ਼ੀ ਖਰਚ ਹੋਣ ਦੇ ਬਾਵਜ਼ੂਦ ਸੰਸਦ ਨੂੰ ਸੁਚਾਰੂ ਰੂਪ ਨਾਲ ਨਹੀਂ ਚਲਾਇਆ ਜਾ ਸਕਿਆ। ਸੰਸਦੀ ਕਾਰਜ ਰਾਜ ਮੰਤਰੀ ਨੇ ਦੱਸਿਆ ਕਿ ਪਹਿਲੇ ਗੇੜ ‘ਚ ਲੋਕ ਸਭਾ ਦੀ ਉਤਪਾਦਕਤਾ 134 ਫੀਸਦੀ ਤੇ ਰਾਜ ਸਭਾ ਦੀ 96 ਫੀਸਦੀ ਰਹੀ ਸੀ ਪਰ ਦੂਜੇ ਗੇੜ ‘ਚ ਕਾਂਗਰਸ ਸਮੇਤ ਕਈ ਖੇਤਰੀ ਪਾਰਟੀਆਂ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਉਤਪਾਦਕਤਾ ਸਿਰਫ਼ 4 ਫੀਸਦੀ ਤੇ ਰਾਜ ਸਭਾ ਦੀ ਉਤਪਾਦਕਤਾ ਅੱਠ ਫੀਸਦੀ ਰਹਿ ਗਈ। ਇਸ ਤਰ੍ਹਾਂ ਕੁੱਲ ਮਿਲਾ ਕੇ ਬਜਟ ਸੈਸ਼ਨ ‘ਚ ਲੋਕ ਸਭਾ ਦੀ ਉਤਪਾਦਕਤਾ 23 ਫੀਸਦੀ ਤੇ ਰਾਜ ਸਭਾ ਦੀ ਉਤਪਾਦਕਤਾ 28 ਫੀਸਦੀ ਰਹੀ। ਉਨ੍ਹਾਂ ਕਿਹਾ ਕਿ ਸੈਸ਼ਨ ਦੌਰਾਨ ਲੋਕ ਸਭਾ ‘ਚ ਵਿੱਤੀ ਬਿੱਲ 2018 ਸਮੇਤ ਪੰਜ ਬਿੱਲ ਪੇਸ਼ ਕੀਤੇ ਤੇ ਪੰਜ ਹੀ ਬਿੱਲ ਪਾਸ ਵੀ ਕੀਤੇ ਗਏ ਰਾਜ ਸਭਾ ‘ਚ ਸਿਰਫ਼ ਇੱਕ ਬਿੱਲ ਪਾਸ ਕੀਤਾ। (Turbulent Session)

ਸੰਸਦ ‘ਚ ਅੜਿੱਕੇ ਖਿਲਾਫ਼ ਦੇਸ਼ ਭਰ ‘ਚ ਹੜਤਾਲ ਕਰਨਗੇ ਭਾਜਪਾ ਸਾਂਸਦ : ਮੋਦੀ | Turbulent Session

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀਆਂ ‘ਤੇ ਵੰਡ ਪਾਊ ਸਿਆਸਤ ਕਰਨ ਦਾ ਦੋਸ਼ ਲਾਇਆ ਤੇ ਸੰਸਦ ‘ਚ ਅੜਿੱਕੇ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ। ਮੋਦੀ ਨੇ ਐਲਾਨ ਕੀਤਾ ਕਿ ਭਾਜਪਾ ਸਾਂਸਦ ਇਸ ਦੇ ਵਿਰੋਧ ‘ਚ 12 ਅਪਰੈਲ ਨੂੰ ਦੇਸ਼ ਭਰ ‘ਚ ਹੜਤਾਲ ਕਰਨਗੇ ਭਾਜਪਾ ਸੰਸਦੀ ਦਲ ਦੀ ਮੀਟਿੰਗ ਤੋਂ ਬਾਅਦ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੀਟਿੰਗ ‘ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਤਾਲਮੇਲ ਭਾਵਨਾ ਦੀ ਸਿਆਸਤ ਕਰ ਰਹੀ ਹੈ।

ਜਦੋਂਕਿ ਵਿਰੋਧੀ ਧਿਰ ਵੰਡਪਾਊ ਤੇ ਨਕਾਰਾਤਮਕ ਸਿਆਸਤ ਕਰ ਰਹੀ ਹੈ ਕਿਉਂਕਿ ਉਹ ਸਾਡੀ ਪਾਰਟੀ ਦੇ ਕਲਿਆਣ ਤੋਂ ਬੌਖਲਾ  ਗਈ ਹੈ। ਦਲਿਤਾਂ ਦੇ ਵਿਰੋਧ ਪ੍ਰਦਰਸ਼ਨ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਦਰਮਿਆਨ ਮੋਦੀ ਨੇ ਕਿਹਾ ਕਿ ਭਾਜਪਾ ਸਾਂਸਦ ਤੇ ਹੋਰ ਆਗੂ 14 ਅਪਰੈਲ ਤੋਂ 5 ਮਈ ਦਰਮਿਆਨ 20,844 ਅਜਿਹੇ ਪਿੰਡਾਂ ‘ਚ ਰਾਤ ਗੁਜ਼ਾਰਨਗੇ ਜਿੱਥੇ ਅਨੁਸੂਚਿਤ ਜਾਤੀ ਤੇ ਜਨਜਾਤੀ ਭਾਈਚਾਰੇ ਦੀ ਅਬਾਦੀ 50 ਫੀਸਦੀ ਤੋਂ ਵੱਧ ਹੈ।

ਦੇਸ਼ ਵਿੱਚ ਪਹਿਲੀ ਵਾਰ ਹੱਜ ਸਬਸਿਡੀ ਖਤਮ
ਪੌਣੇ ਦੋ ਲੱਖ ਯਾਤਰੀ ਬਿਨਾਂ ਸਰਕਾਰੀ ਮੱਦਦ ਕਰਨਗੇ ਇਸ ਵਾਰ ਯਾਤਰਾ

ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਹੱਜ ਯਾਤਰਾ ‘ਤੇ ਮਿਲਣ ਵਾਲੀ ਸਬਸਿਡੀ ਨੂੰ ਖਤਮ ਕਰ ਦਿੱਤਾ ਹੈ।  ਕੇਂਦਰ ਨੇ ਹੱਜ ਸਬਸਿਡੀ ਖਤਮ ਕਰਕੇ ਮੁਸਲਮਾਨਾਂ ਨੂੰ ਤਕੜਾ ਝਟਕਾ ਦਿੱਤਾ ਹੈ। ਕੇਂਦਰ ਨੇ ਨਵੀਂ ਹੱਜ ਨੀਤੀ ਤਹਿਤ ਇਹ ਫੈਸਲਾ ਕੀਤਾ ਹੈ। ਕੇਂਦਰ ਵੱਲੋਂ ਹਰ ਸਾਲ ਇੱਕ ਲੱਖ 75 ਹਜ਼ਾਰ ਹੱਜ ਯਾਤਰੀਆਂ ਨੂੰ ਇਹ ਸਬਸਿਡੀ ਦਿੱਤੀ ਜਾਂਦੀ ਸੀ। ਇਸ ‘ਤੇ ਸਰਕਾਰ ਨੂੰ ਸਲਾਨਾ 700 ਕਰੋੜ ਰੁਪਏ ਖਰਚ ਕਰਨੇ ਪੈਂਦੇ ਸਨ।

ਇਸ ਤੋਂ ਪਹਿਲਾਂ ਕੇਂਦਰ ਨੇ ਮੁਸਲਿਮ ਔਰਤਾਂ ਨੂੰ ਬਿਨਾਂ ਮੇਹਰਮ ਦੇ ਹੱਜ ‘ਤੇ ਜਾਣ ਦੀ ਇਜਾਜ਼ਤ ਦਿੱਤੀ ਸੀ। ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਹੱਜ ਯਾਤਰੀਆਂ ਨੂੰ ਸਬਸਿਡੀ ਨਹੀਂ ਦੇਵੇਗੀ। ਇਸ ਸਾਲ ਇੱਕ ਲੱਖ 75 ਹਜ਼ਾਰ ਮੁਸਲਮਾਨ ਹੱਜ ਯਾਤਰਾ ‘ਤੇ ਜਾਣ ਵਾਲੇ ਹਨ। ਨਕਵੀ ਨੇ ਕਿਹਾ ਕਿ ਹੱਜ ਯਾਤਰਾ ਲਈ ਮਿਲਣ ਵਾਲੀ ਸਬਸਿਡੀ ਦਾ ਲਾਭ ਗਰੀਬ ਅਤੇ ਜ਼ਰੂਰਤਮੰਦਾਂ ਨੂੰ ਨਹੀਂ ਮਿਲਦਾ ਸੀ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਹੱਜ ਯਾਤਰਾ ‘ਤੇ ਜਾਣ ਵਾਲੇ ਗਰੀਬ ਮੁਸਲਮਾਨਾਂ ਲਈ ਮੋਦੀ ਸਰਕਾਰ ਨੇ ਉਪਾਅ ਕੀਤਾ ਹੈ। ਅਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਭਾਰਤੀ ਮੁਸਲਮਾਨ ਬਿਨਾਂ ਸਬਸਿਡੀ ਤੋਂ ਹੱਜ ਯਾਤਰਾ ‘ਤੇ ਜਾਣਗੇ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਦਾ ਐਲਾਨ, ਬਨਣ ਜਾ ਰਹੀ ਐ ਇੱਕ ਹੋਰ ਹਾਈ ਸਕਿਊਰਿਟੀ ਜ਼ੇਲ੍ਹ

ਕੇਂਦਰੀ ਘੱਟ ਗਿਣਤੀ ਮੰਤਰੀ ਨਕਵੀ ਨੇ ਕਿਹਾ ਕਿ ਭਵਿੱਖ ਵਿੱਚ ਸਮੁੰਦਰੀ ਰਸਤੇ ਰਾਹੀਂ ਵੀ ਹੱਜ ਯਾਤਰਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਹਿਕਾ ਕਿ ਹੁਣ ਹੱਜ ਸਬਸਿਡੀ ਫੰਡ ਦੀ ਵਰਤੋਂ ਘੱਟ ਗਿਣਤੀ ਭਾਈਚਾਰੇ ਦੀਆਂ ਲੜਕੀਆਂ ਅਤੇ ਔਰਤਾਂ ਨੂੰ ਸਿੱਖਿਆ ਦੇਣ ਲਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸਾਊਦੀ ਅਰਬ ਦੇ ਮੱਕਾ ਵਿੱਚਨਕਵੀ ਨੇ ਸਾਊਦੀ ਅਰਬ ਦੇ ਹੱਜ ਅਤੇ ਉਮਰਾ ਮੰਤਰੀ ਡਾ. ਮੁਹੰਮਦ ਸਾਲੇਹ ਬਿਨ ਤਾਹਿਰ ਬਿਨਤੇਨ ਨਾਲ ਹੱਜ-2018 ਸਬੰਧੀ ਦੁਵੱਲੇ ਸਮਝੌਤੇ ‘ਤੇ ਦਸਤਖ਼ਤ ਕੀਤੇ ਸਨ। ਇਸ ਦੌਰਾਨ ਸਾਊਦੀ ਅਰਬ ਸਰਕਾਰ ਨੇ ਭਾਰਤ ਤੋਂ ਪਾਣੀ ਦੇ ਜਹਾਜ਼ ਰਾਹੀਂ ਹੱਜ ਯਾਤਰਾ ਦੁਬਾਰਾ ਸ਼ੁਰੂ ਕੀਤੇ ਜਾਣ ਨੂੰ ਝੰਡੀ ਦੇ ਦਿੱਤੀ ਸੀ।

ਉੱਧਰ, ਕਾਂਗਰਸ ਦੇ ਬੁਲਾਰ ਮੀਮ ਅਫ਼ਜਲ ਨੇ ਕਿਹਾ ਕਿ ਇਹ ਕਹਿਣਾ ਪੂਰੀ ਤਰ੍ਹਾਂ ਗਲਤ ਹੈ ਕਿ ਹੱਜ ਸਬਸਿਡੀ ਫੰਡ ਨਾਲ ਏਜੰਟਾਂ ਅਤੇ ਕੁਝ ਕੰਪਨੀਆਂ ਨੂੰ ਫਾਇਦਾ ਹੁੰਦਾ ਸੀ। ਮਾਮਲੇ ਨੂੰ ਮੁਸਲਮਾਨਾਂ ਦੇ ਆਤਮ-ਸਨਮਾਨ ਨਾਲ ਜੋੜਦੇ ਹੋਏ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਵੀ 10 ਸਾਲ ਦੇ ਅੰਦਰ ਹੱਜ ਸਬਸਿਡੀ ਨੂੰ ਹੌਲੀ-ਹੌਲੀ ਖਤਮ ਕਰਨ ਦਾ ਨਿਰਦੇਸ਼ ਦਿੱਤਾ ਸੀ। ਯੂਪੀ ਸਰਕਾਰ ਦੇ ਸਮੇਂ ਤੋਂ ਹੀ  ਹੱਜ ਸਬਸਿਡੀ ਖਤਮ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ, ਪਰ ਮੋਦੀ ਸਰਕਾਰ ਨੇ ਇਸ ਨੂੰ ਅਚਾਨਕ ਅਤੇ ਬੇਹੱਦ ਜਲਦੀ ਖਤਮ ਕਰ ਦਿੱਤਾ। ਮੋਦੀ ਸਰਕਾਰ ਇੰਨੀ ਜਲਦੀ ਇਹ ਫੈਸਲਾ ਲੈ ਕੇ ਮੁਸਲਮਾਨਾਂ ਨੂੰ ਸਖ਼ਤ ਸੰਦੇਸ਼ ਦੇਣਾ ਚਾਹੁੰਦੀ ਹੈ।

ਤਿੰਨ ਤਲਾਕ ਦਾ ਅੰਤ ਕਿਸੇ ਬਲਾ ਦੇ ਟਲਣ ਵਰਗਾ
ਵੀਰਵਾਰ ਨੂੰ ਲੋਕ ਸਭਾ ‘ਚ ਤਿੰਨ ਤਲਾਕ ਜਿਸ ਨੂੰ ਤਲਾਕ ਉਲ ਵਿਦੱਤ ਵੀ ਕਿਹਾ ਜਾਂਦਾ ਹੈ ਇੱਕ ਬਿੱਲ ਪਾਸ ਕਰਕੇ ਖਤਮ ਕਰ ਦਿੱਤਾ ਗਿਆ ਹੈ। ਤਲਾਕ ਉਲ ਵਿਦੱਤ ਸੁੰਨੀ ਮੁਸਲਮਾਨਾਂ ‘ਚ ਇੱਕਦਮ ਤਿੰਨ ਵਾਰ ਤਲਾਕ ਤਲਾਕ ਤਲਾਕ ਬੋਲ ਕੇ ਵਿਆਹ ਨੂੰ ਖਤਮ ਕਰ ਲੈਣ ਦਾ ਪ੍ਰਚਲਨ ਭਾਰਤ ‘ਚ ਸਦੀਆਂ ਤੋਂ ਹੈ। ਹੁਣ ਇਹ ਤਲਾਕ ਫੋਨ, ਵਟਸਐੱਪ, ਈਮੇਲ ਨਾਲ ਵੀ ਦਿੱਤਾ ਜਾਣ ਲੱਗਿਆ ਹੈ। ਇਸ ਨੂੰ ਗੈਰ-ਮੁਸਲਿਮ ਲੋਕਾਂ ਵੱਲੋਂ ਜਾਂ ਆਮ ਬੋਲੀ ‘ਚ ਤਿੰਨ ਤਲਾਕ ਕਿਹਾ ਜਾਂਦਾ ਹੈ। ਤਿੰਨ ਤਲਾਕ ਮੁਸਲਿਮ ਮਹਿਲਾਵਾਂ ਲਈ ਕਿਸੇ ਸਜਾ ਜਾਂ ਕਰੋਪੀ ਤੋਂ ਘੱਟ ਨਹੀਂ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ‘ਚ ਤਿੰਨ ਤਲਾਕ ਗੰਭੀਰ ਮੁੱਦੇ ਦੇ ਰੂਪ ‘ਚ ਉੱਠਿਆ ਸੀ। (Triple Talaq)

ਚੋਣ ਵਿਸ਼ਲੇਸ਼ਕਾਂ ਦਾ ਵੀ ਮੰਨਣਾ ਹੈ ਕਿ ਇਸ ਵਾਰ ਭਾਜਪਾ ਸਰਕਾਰ ਬਣਾਉਣ ‘ਚ ਮੁਸਲਿਮ ਔਰਤਾਂ ਦਾ ਵੀ ਯੋਗਦਾਨ ਹੈ ਕਿਉਂਕਿ ਉਨ੍ਹਾਂ ਨੇ ਭਾਜਪਾ ਦੇ ਵਾਅਦੇ ਕਿ ਤਿੰਨ ਤਲਾਕ ਨੂੰ ਖਤਮ ਕੀਤਾ ਜਾਵੇਗਾ, ‘ਤੇ ਭਰੋਸਾ ਕੀਤਾ। ਅਜੇ ਇਹ ਬਿੱਲ ਰਾਜ ਸਭਾ ‘ਚ ਪਾਸ ਹੋਣਾ ਬਾਕੀ ਹੈ। ਇਸ ਤੋਂ ਬਾਅਦ ਰਾਸ਼ਟਰਪਤੀ ਦੇ ਹਸਤਾਖਰਾਂ ਨਾਲ ਇਹ ਲਾਗੂ ਹੋ ਜਾਵੇਗਾ। ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਮੁਸਲਿਮ ਪੁਰਸ਼ਾਂ ‘ਤੇ ਤਿੰਨ ਤਲਾਕ ਦੇਣ ਦੀ ਪਾਬੰਦੀ ਲੱਗ ਜਾਵੇਗੀ, ਇੰਨਾ ਹੀ ਨਹੀਂ ਤਿੰਨ ਤਲਾਕ ਬੋਲਣ ਵਾਲੇ ਪਤੀ ‘ਤੇ ਅਪਰਾਧਿਕ ਮੁਕੱਦਮਾ ਚੱਲੇਗਾ। ਨਤੀਜਾ ਅਜਿਹਾ ਵਿਅਕਤੀ ਜੇਲ੍ਹ ਵੀ ਜਾ ਸਕਦਾ ਹੈ। (Triple Talaq)

ਇਹ ਵੀ ਪੜ੍ਹੋ : ਜੇਕਰ ਬੱਚੇ ਹਨ ਮੋਬਾਇਲ ਦੀ ਆਦਤ ਤੋਂ ਮਜ਼ਬੂਰ, ਕਿਵੇਂ ਰੱਖਣ ਮਾਪੇ ਬੱਚਿਆਂ ਨੂੰ ਇਨ੍ਹਾਂ ਤੋਂ ਦੂਰ? ਜਾਣੋ ਪ੍ਰਭਾਵਸ਼ਾਲੀ ਟਿਪ…

ਵਿਰੋਧੀ ਧਿਰ ਨੇ ਇਸ ਮੁੱਦੇ ‘ਤੇ ਮੋਨ ਰਹਿ ਕੇ ਠੇਕਾ ਹੈਦਰਾਬਾਦ ਦੇ ਸੰਸਦ ਤੇ ਬੇਬਾਕ ਨੇਤਾ ਅਸਦੁਦੀਨ ਓਵੈਸੀ ਨੂੰ ਦੇ ਦਿੱਤਾ। ਓਵੈਸੀ ਦੇ ਤਰਕ ਇੱਥੇ ਮੁਸਲਿਮਾਂ ਦੇ ਸੰਸਕਾਰਾਂ ‘ਚ ਸਰਕਾਰ ਦੀ ਦਖਲਅੰਦਾਜ਼ੀ ਸੀ, ਉੱਥੇ ਉਨ੍ਹਾਂ ਨੇ ਤਿੰਨ ਤਲਾਕ ਦੀਆਂ ਸ਼ਰਤਾਂ ਨੂੰ ਨਿਕਾਹ ਸਮੇਂ ਹੀ ਸਖਤ ਕਰਨ ਦੀ ਹਿਦਾਇਤ ‘ਤੇ ਜ਼ੋਰ ਦਿੱਤਾ। ਕਿਉਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਮੁਸਲਿਮਾਂ ‘ਚ ਸ਼ਾਦੀ ਇੱਕ ਸਿਵਲ ਕੰਟਰੈਕਟ ਤੋਂ ਜ਼ਿਆਦਾ ਕੁਝ ਨਹੀਂ ਆਖਰ ਕੰਟਰੈਕਟ ਤੋੜਨ ਵਾਲੇ ਨੂੰ ਅਰਥਦੰਡ ਨਾਲ ਸਜਾ ਮਿਲੇ ਇੱਥੇ ਸਿਆਸਤ ‘ਚ ਜੋ ਵੀ ਹੋ ਰਿਹਾ। ਉਸ ਵੱਲ ਗੌਰ ਨਾ ਕਰਨ ਜੇਕਰ ਮੁਸਲਿਮ ਮਹਿਲਾਵਾਂ ਦੀ ਗੱਲ ਕੀਤੀ ਜਾਵੇ। (Triple Talaq)

ਉਦੋਂ ਉਹ ਖੁਸ਼ ਹਨ ਕਿ ਇੱਕ ਬੁਰੀ ਬਲਾ ਉਨ੍ਹਾਂ ਦੇ ਸਿਰ ਤੋਂ ਹੁਣ ਸਦਾ-ਸਦਾ ਲਈ ਟਲ ਰਹੀ ਹੈ। ਤਲਾਕ ਉਂਜ ਕਿਸੇ ਵੀ ਧਰਮ, ਜਾਤੀ ਜਾਂ ਮਜ਼੍ਹਬ ‘ਚ ਹੋਵੇ ਇੱਕ ਨਕਾਰਾਤਮਕ ਤਰੀਕਾ ਹੈ, ਜਿਸ ਨੂੰ ਤਲਾਕ ਦੇਣ-ਲੈਣ ਵਾਲੇ ਵੀ ਨਹੀਂ ਅਪਣਾਉਣਾ ਚਾਹੁੰਦੇ। ਤਲਾਕ ਨਾਲ ਪਰਿਵਾਰ ਟੁੱਟ ਜਾਂਦੇ ਹਨ ਅਤੇ ਸਮਾਜ ‘ਤੇ ਬੱਚਿਆਂ ਅਤੇ ਟੁੱਟੇ ਪਰਿਵਾਰਾਂ ਦਾ ਬੋਝ ਪੈਂਦਾ ਹੈ, ਜੋਕਿ ਹੁਣ ਕਾਫੀ ਵਧ ਰਿਹਾ ਹੈ। ਇਸੇ ਕਾਰਨ ਯੂਰਪੀ ਦੇਸ਼ਾਂ ‘ਚ ਸ਼ਾਦੀ ਤੋਂ ਲੋਕ ਕੰਨੀ ਕਤਰਾਉਣ ਲੱਗੇ ਹਨ ਭਾਰਤ ਇਸ ਮਾਮਲੇ ‘ਚ ਬੇਹੱਦ ਸ਼ਾਂਤ ਦੇਸ਼ ਹੈ ।ਪਰ ਦੇਸ਼ ‘ਚ ਵਧ ਰਹੀ ਬੇਰੁਜ਼ਗਾਰੀ, ਨਸ਼ਾ ਅਤੇ ਗੈਰ-ਸਬੰਧਾਂ ਦੇ ਚੱਲਦੇ ਹੁਣ ਤਲਾਕ ਦੀ ਗਿਣਤੀ ਵਧ ਰਹੀ ਹੈ, ਅਜਿਹੇ ‘ਚ ਤਿੰਨ ਤਲਾਕ ਵਰਗਾ ਆਸਾਨ ਤਰੀਕਾ ਸਮੱਸਿਆ ਨੂੰ ਜ਼ਿਆਦਾ ਜਟਿਲ ਬਣਾ ਰਿਹਾ ਸੀ ਪਰ ਤਿੰਨ ਤਲਾਕ ਦੇ ਅੰਤ ਨਾਲ ਕੋਈ ਜਿਆਦਾ ਫਾਇਦਾ ਨਹੀਂ ਹੋਵੇਗਾ। (Triple Talaq)

ਇਸ ਨਾਲ ਮਹਿਲਾਵਾਂ ਘਰੇਲੂ ਹਿੰਸਾ ਸਹਿੰਦੀਆਂ ਰਹਿਣਗੀਆਂ ਜਾਂ ਫਿਰ ਬਿਨਾ ਤਲਾਕ ਦੇ ਛੱਡ ਦਿੱਤੀਆਂ ਮਹਿਲਾਵਾਂ ਦੀ ਗਿਣਤੀ ਵਧ ਜਾਵੇਗੀ। ਜਿਸ ਦਾ ਵੀ ਹੱਲ ਸਰਕਾਰ ਨੂੰ ਲੱਭਣਾ ਹੋਵੇਗਾ ਚੰਗੀ ਸਿੱਖਿਆ, ਸਿਹਤ, ਰੁਜ਼ਗਾਰ ਹੀ ਅਜਿਹੇ ਪ੍ਰਬੰਧ ਹਨ ਜੋ ਨਾ ਸਿਰਫ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਉਂਦੇ ਹਨ ਸਗੋਂ ਮਜ਼ਬੂਤ ਵੀ ਬਣਾਉਂਦੇ ਹਨ, ਜਿਸ ਨੂੰ ਹਰ ਸਰਕਾਰ ਨੂੰ ਪਹਿਲ ਨਾਲ ਪੂਰਾ ਕਰਨਾ ਚਾਹੀਦਾ ਹੈ।