heinrich klaasen - Sach Kahoon Punjabi

Heinrich Klaasen Retirement: ਹੁਣ ਇਹ ਵਿਸਫੋਟਕ ਬੱਲੇਬਾਜ਼ ਨੇ ਲਿਆ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ, ਵਿਸ਼ਵ ਕ੍ਰਿਕੇਟ ਹੈਰਾਨ
ਹੈਨਰਿਕ ਕਲਾਸੇਨ ਕੀਤਾ ਸੰਨਿਆਸ ਦਾ ਐਲਾਨ | Heinrich Klaasen Retirement

Heinrich Klaasen Retirement: ਸਪੋਰਟਸ ਡੈਸਕ। ਦੁਨੀਆ ਦੇ ਸਭ ਤੋਂ ਵਿਸਫੋਟਕ ਬੱਲੇਬਾਜ਼ ਵਜੋਂ ਜਾਣੇ ਜਾਂਦੇ ਦੱਖਣੀ ਅਫਰੀਕਾ ਦੇ ਹੇਨਰਿਕ ਕਲਾਸੇਨ ਨੇ ਅਚਾਨਕ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਹੇਨਰਿਕ ਕਲਾਸੇਨ ਨੇ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾਉਣ ਲਈ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਕਲਾਸੇਨ ਨੂੰ ਚਿੱਟੀ ਗੇਂਦ ਦੇ ਕ੍ਰਿਕਟ ਵਿੱਚ ਸਭ ਤੋਂ ਵਿਸਫੋਟਕ ਬੱਲੇਬਾਜ਼ ਮੰਨਿਆ ਜਾਂਦਾ ਹੈ, ਇਸ ਲਈ ਅੰਤਰਰਾਸ਼ਟਰੀ ਕ੍ਰਿਕਟ ਤੋਂ ਉਨ੍ਹਾਂ ਦਾ ਵੱਖ ਹੋਣਾ ਵਿਸ਼ਵ ਕ੍ਰਿਕੇਟ ਲਈ ਇੱਕ ਵੱਡਾ ਝਟਕਾ ਹੈ। ਕਲਾਸੇਨ ਨੇ ਆਪਣੇ ਟੈਸਟ ਕਰੀਅਰ ’ਚ ਸਿਰਫ 4 ਮੈਚ ਖੇਡੇ ਤੇ ਕੁੱਲ 104 ਦੌੜਾਂ ਬਣਾਉਣ ’ਚ ਕਾਮਯਾਬ ਰਹੇ। ਇਸ ਦੇ ਨਾਲ ਹੀ, ਵਨਡੇ ’ਚ, ਕਲਾਸੇਨ ਨੇ 60 ਮੈਚ ਖੇਡੇ ਤੇ 2141 ਦੌੜਾਂ ਬਣਾਉਣ ’ਚ ਕਾਮਯਾਬ ਰਹੇ।

ਇਹ ਖਬਰ ਵੀ ਪੜ੍ਹੋ : Glenn Maxwell Retirement: ਗਲੇਨ ਮੈਕਸਵੈੱਲ ਦਾ ਵਨਡੇ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ

ਇਸ ਤੋਂ ਇਲਾਵਾ, ਹੇਨਰਿਕ ਕਲਾਸੇਨ ਨੇ ਵਨਡੇ ’ਚ 4 ਸੈਂਕੜੇ ਤੇ 11 ਅਰਧ ਸੈਂਕੜੇ ਲਾ ਕੇ ਹੈਰਾਨੀਜਨਕ ਪ੍ਰਦਰਸ਼ਨ ਕੀਤਾ। ਟੀ-20 ਅੰਤਰਰਾਸ਼ਟਰੀ ਦੀ ਗੱਲ ਕਰੀਏ ਤਾਂ, ਕਲਾਸੇਨ ਨੇ 58 ਮੈਚਾਂ ’ਚ 1000 ਦੌੜਾਂ ਬਣਾਈਆਂ ਜਿਸ ’ਚ ਉਨ੍ਹਾਂ 5 ਅਰਧ ਸੈਂਕੜੇ ਲਗਾਏ। ਕਲਾਸੇਨ ਨੇ ਇੰਸਟਾ ’ਤੇ ਇੱਕ ਪੋਸਟ ਸਾਂਝੀ ਕਰਕੇ ਆਪਣੇ ਸੰਨਿਆਸ ਦਾ ਐਲਾਨ ਕੀਤਾ। ਕਲਾਸੇਨ ਨੇ ਲਿਖਿਆ, ‘ਇਹ ਮੇਰੇ ਲਈ ਇੱਕ ਦੁਖਦਾਈ ਦਿਨ ਹੈ, ਮੈਂ ਆਪਣੇ ਆਪ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਵੱਖ ਕਰਨ ਦਾ ਫੈਸਲਾ ਕੀਤਾ ਹੈ। ਮੈਨੂੰ ਇਹ ਫੈਸਲਾ ਕਰਨ ’ਚ ਬਹੁਤ ਸਮਾਂ ਲੱਗਿਆ ਕਿ ਮੇਰੇ ਅਤੇ ਮੇਰੇ ਪਰਿਵਾਰ ਦੇ ਭਵਿੱਖ ਲਈ ਕੀ ਸਭ ਤੋਂ ਵਧੀਆ ਹੈ। ਇਹ ਇੱਕ ਬਹੁਤ ਮੁਸ਼ਕਲ ਫੈਸਲਾ ਸੀ, ਪਰ ਨਾਲ ਹੀ ਮੈਂ ਇਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ’। Heinrich Klaasen Retirement

ਦੱਖਣੀ ਅਫ਼ਰੀਕੀ ਦਿੱਗਜ ਨੇ ਅੱਗੇ ਲਿਖਿਆ, ‘ਸ਼ੁਰੂ ਤੋਂ ਹੀ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਰਿਹਾ ਹੈ। ਆਪਣੇ ਦੇਸ਼ ਲਈ ਖੇਡਣਾ ਮੇਰਾ ਬਚਪਨ ਦਾ ਸੁਪਨਾ ਸੀ, ਮੈਂ ਇਸ ਲਈ ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕੀਤਾ। ਮੈਂ ਬਹੁਤ ਵਧੀਆ ਦੋਸਤੀਆਂ ਤੇ ਰਿਸ਼ਤੇ ਬਣਾਏ ਹਨ ਜਿਨ੍ਹਾਂ ਨੂੰ ਮੈਂ ਜ਼ਿੰਦਗੀ ਭਰ ਸੰਭਾਲਾਂਗਾ। ਇਸ ਯਾਤਰਾ ਵਿੱਚ ਮੈਂ ਬਹੁਤ ਸਾਰੇ ਸ਼ਾਨਦਾਰ ਦੋਸਤ ਤੇ ਰਿਸ਼ਤੇ ਬਣਾਏ, ਜਿਨ੍ਹਾਂ ਨੂੰ ਮੈਂ ਜ਼ਿੰਦਗੀ ਭਰ ਸੰਭਾਲਾਂਗਾ। ਕ੍ਰਿਕਟ ਨੇ ਮੈਨੂੰ ਅਜਿਹੇ ਮਹਾਨ ਲੋਕਾਂ ਨਾਲ ਜਾਣੂ ਕਰਵਾਇਆ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਂ ਉਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ।’ ਕਲਾਸੇਨ ਹੁਣ ਅੰਤਰਰਾਸ਼ਟਰੀ ਕ੍ਰਿਕੇਟ ਖੇਡਦੇ ਨਜ਼ਰ ਨਹੀਂ ਆਉਣਗੇ ਪਰ ਫਰੈਂਚਾਇਜ਼ੀ ਕ੍ਰਿਕੇਟ ਖੇਡਦੇ ਨਜ਼ਰ ਆਉਣਗੇ। ਜੋ ਪ੍ਰਸ਼ੰਸਕਾਂ ਲਈ ਰਾਹਤ ਦੀ ਗੱਲ ਹੈ। ਤੁਹਾਨੂੰ ਦੱਸ ਦੇਈਏ ਕਿ ਕਲਾਸੇਨ ਆਈਪੀਐਲ ’ਚ ਹੈਦਰਾਬਾਦ ਲਈ ਖੇਡਦੇ ਹਨ। Heinrich Klaasen Retirement

IND vs SA T20 Scorecard: ਸੰਜੂ ਦਾ ਟੀ20 ’ਚ ਟਾਪ ਸ਼ੋਅ, ਭਾਰਤੀ ਸਪਿਨਰਾਂ ਦੀ ਫਿਰਕੀ ’ਚ ਫਸੇ ਅਫਰੀਕੀ ਬੱਲੇਬਾਜ਼, ਜਾਣੋ
ਸੰਜੂ ਦੇ ਟੀ20 ’ਚ ਲਗਾਤਾਰ 2 ਸੈਂਕੜੇ

ਸਾਲ 2024 ’ਚ ਭਾਰਤ ਦੀ ਟੀ20 ’ਚ 22ਵੀਂ ਜਿੱਤ

ਸਪੋਰਟਸ ਡੈਸਕ। IND vs SA T20 Scorecard: ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ 4 ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੈਚ ਡਰਬਨ ਦੇ ਕਿੰਗਸਮੀਡ ਸਟੇਡੀਅਮ ’ਚ ਖੇਡਿਆ ਗਿਆ। ਇਹ ਮੈਚ ’ਚ ਦੱਖਣੀ ਅਫਰੀਕਾ ਨੇ ਟਾਸ ਜਿੱਤਿਆ ਤੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਹ ਮੈਚ ’ਚ ਭਾਰਤੀ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਤੂਫਾਨੀ ਸੈਂਕੜਾ ਜੜਿਆ। ਸੰਜੂ ਸੈਮਸਨ ਦੇ ਸੈਂਕੜੇ ਦੀ ਮੱਦਦ ਨਾਲ ਭਾਰਤ ਨੇ ਟੀ20 ’ਚ 7ਵੀਂ ਵਾਰ 200 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਜਵਾਬ ’ਚ ਦੱਖਣੀ ਅਫਰੀਕਾ ਆਪਣੀ ਪਾਰੀ ’ਚ 17.5 ਓਵਰਾਂ ’ਚ ਸਿਰਫ 141 ਦੌੜਾਂ ਬਣਾ ਕੇ ਆਲਆਊਟ ਹੋ ਗਿਆ।

Read This : IND vs SA: IND vs SA ਪਹਿਲਾ ਟੀ20 ਅੱਜ, ਇਹ ਖਿਡਾਰੀ ਕਰ ਸਕਦਾ ਹੈ ਡੈਬਿਊ

ਦੱਖਣੀ ਅਫਰੀਕਾ ਨੂੰ ਭਾਰਤੀ ਗੇਂਦਬਾਜ਼ਾਂ ਦੀ ਸਪਿਨ ਸਮਝ ਨਹੀਂ ਆਈ ਤੇ ਸਪਿਨਰਾਂ ਦੀ ਫਿਰਕੀ ’ਚ ਫਸਦੇ ਚਲੇ ਗਏ। ਭਾਰਤ ਵੱਲੋਂ ਰਵਿ ਬਿਸ਼ਨੋਈ ਨੇ 3 ਤੇ ਵਰੂਣ ਚਕਰਵਰਤੀ ਨੇ ਵੀ 3 ਵਿਕਟਾਂ ਲਈਆਂ। ਦੱਖਣੀ ਅਫਰੀਕਾ ਵੱਲੋਂ ਤੇਜ਼ ਗੇਂਦਬਾਜ਼ ਜੇਰਾਲਡ ਕੂਏਟਜੀ ਨੇ ਵੀ 3 ਭਾਰਤੀ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ। ਇਹ ਗੇਂਦਬਾਜ਼ ਨੇ ਬੱਲੇ ਨਾਲ 23 ਦੌੜਾਂ ਦੀ ਪਾਰੀ ਵੀ ਖੇਡੀ। ਭਾਰਤੀ ਟੀਮ ਨੇ ਪਹਿਲਾ ਟੀ20 ਜਿੱਤ ਕੇ 4 ਮੈਚਾਂ ਦੀ ਸੀਰੀਜ਼ ’ਚ 1-0 ਦੀ ਬੜ੍ਹਤ ਵੀ ਬਣਾ ਲਈ ਹੈ। ਸੀਰੀਜ਼ ਦਾ ਦੂਜਾ ਟੀ20 ਮੁਕਾਬਲਾ 10 ਨਵੰਬਰ ਨੂੰ ਕੇਬੇਰਾ ’ਚ ਖੇਡਿਆ ਜਾਵੇਗਾ।

ਹੁਣ ਮੈਚ ਦੇ ਕਈ ਰਿਕਾਰਡ | IND vs SA T20 Scorecard

1. ਪਲੇਅਰ ਆਫ ਦਾ ਮੈਚ

ਭਾਰਤੀ ਟੀਮ ਵੱਲੋਂ ਓਪਨਰ ਤੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਲਗਾਤਾਰ ਦੂਜਾ ਸੈਂਕੜਾ ਜੜਿਆ। ਇਸ ਤੋਂ ਪਹਿਲਾਂ ਉਨ੍ਹਾਂ ਬੰਗਲਾਦੇਸ਼ ਖਿਲਾਫ਼ ਤੀਜੇ ਟੀ20 ’ਚ ਭਾਰਤ ਦੀ ਘਰੇਲੂ ਸੀਰੀਜ਼ ’ਚ ਸੈਂਕੜਾ ਜੜਿਆ ਸੀ। ਸੰਜੂ ਨੇ ਦੱਖਣੀ ਅਫਰੀਕਾ ’ਤੇ ਪਾਵਰਪਲੇ ’ਚ ਕਾਫੀ ਦਵਾਬ ਬਣਾਇਆ। ਸੈਮਸਨ ਨੇ ਆਪਣੀ ਸੈਂਕੜੇ ਵਾਲੀ ਪਾਰੀ ’ਚ 7 ਚੌਕੇ ਜੜੇ ਤੇ 10 ਵੱਡੇ ਛੱਕੇ ਜੜੇ। ਮੁਸ਼ਕਲ ਪਿੱਚ ’ਤੇ ਖੇਡੀ ਗਈ ਇਸ ਵਧੀਆ ਪਾਰੀ ਲਈ ਸੰਜੂ ਸੈਮਸਨ ਨੂੰ ‘ਪਲੇਆਰ ਆਫ ਦਾ ਮੈਚ’ ਦਾ ਅਵਾਰਡ ਮਿਲਿਆ।

2. ਜਿੱਤ ਦੇ ਹੀਰੋ

ਤਿਲਕ ਵਰਮਾ : ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ ਕਰਨ ਆਈ ਭਾਰਤੀ ਟੀਮ ਨੇ 90 ਦੌੜਾਂ ਬਣਾ ਕੇ ਆਪਣੀਆਂ 2 ਵੱਡੀਆਂ ਵਿਕਟਾਂ ਗੁਆ ਦਿੱਤੀਆਂ ਸਨ। ਓਪਨਰ ਅਭਿਸ਼ੇਕ ਸ਼ਰਮਾ ਤੇ ਕਪਤਾਨ ਸੂਰਿਆ ਕੁਮਾਰ ਯਾਦਵ ਆਊਟ ਹੋਏ। ਫਿਰ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰਨ ਆਈ ਤਿਲਕ ਵਰਮਾ ਨੇ ਸੈਮਸਨ ਨਾਲ 77 ਦੌੜਾਂ ਦੀ ਸਾਂਝੇਦਾਰੀ ਕੀਤੀ। ਜਿਸ ਨਾਲ ਭਾਰਤ ਦੇ ਸਕੋਰ ’ਚ ਤੇਜ਼ੀ ਨਾਲ ਇਜ਼ਾਫਾ ਹੋਇਆ। ਤਿਲਕ ਵਰਮਾ ਨੇ 18 ਗੇਂਦਾਂ ’ਤੇ 33 ਦੌੜਾਂ ਬਣਾਈਆਂ।

ਰਵਿ ਬਿਸ਼ਨੋਈ : ਸਪਿਨਰ ਰਵਿ ਬਿਸ਼ਨੋਈ ਨੇ ਫਿਰ ਆਪਣਾ ਜਾਲ ਵਿਛਾਇਆ ਤੇ 3 ਵਿਕਟਾਂ ਹਾਸਲ ਕੀਤੀਆਂ। ਬਿਸ਼ਨੋਈ ਸਾਹਮਣੇ ਅਫਰੀਕਾ ਦੇ ਡੇਵਿਡ ਮਿਲਰ ਤੇ ਹੈਨਰਿਕ ਕਲਾਸੇਨ ਵਰਗੇ ਵੱਡੇ ਬੱਲੇਬਾਜ਼ ਵੀ ਕੁੱਝ ਨਹੀਂ ਕਰ ਸਕੇ। ਬਿਸ਼ਨੋਈ ਨੇ ਆਪਣੇ ਸ਼ੁਰੂਆਤੀ 3 ਓਵਰਾਂ ’ਚ ਸਿਰਫ 15 ਦੌੜਾਂ ਹੀ ਦਿੱਤੀਆਂ।

ਵਰੁਣ ਚਕਰਵਰਤੀ : ਦੱਖਣੀ ਅਫਰੀਕਾ ਨੂੰ ਜਿੱਤ ਲਈ 203 ਦੌੜਾਂ ਦਾ ਟੀਚਾ ਮਿਲਿਆ। ਅਫਰੀਕਾ ਟੀਚੇ ਦਾ ਤੇਜੀ ਨਾਲ ਪਿੱਛਾ ਕਰ ਰਿਹਾ ਸੀ। ਪਰ ਫਿਰ ਪਾਵਰਪਲੇ ਦੇ ਆਖਿਰੀ ਓਵਰ ’ਚ ਵਰੂਣ ਚਕਰਵਰਤੀ ਨੇ ਤੇਜ਼ੀ ਨਾਲ ਬੱਲੇਬਾਜ਼ੀ ਕਰ ਰਹੇ ਰਾਇਨ ਰਿਕਲੇਟਨ ਨੂੰ ਆਊਟ ਕੀਤਾ। ਫਿਰ ਹੈਨਰਿਕ ਕਲਾਸੇਨ ਤੇ ਡੇਵਿਡ ਮਿਲਰ ਨੂੰ ਪਵੇਲੀਅਨ ਭੇਜਿਆ। ਹੈਨਰਿਕ ਕਲਾਸੇਨ ਤੇ ਡੇਵਿਡ ਮਿਲਰ ਇੱਕ ਹੀ ਓਵਰ ’ਚ ਆਊਟ ਹੋਏ।

ਫਾਈਟਰ ਆਫ ਦਾ ਮੈਚ | IND vs SA T20 Scorecard

ਦੱਖਣੀ ਅਫਰੀਕਾ ਲਈ ਗੇਰਾਲਡ ਕੋਏਟਜ਼ੀ ਨੇ ਪਹਿਲਾ ਵਿਕਟ ਲਿਆ, ਉਨ੍ਹਾਂ ਨੇ ਅਭਿਸ਼ੇਕ ਸ਼ਰਮਾ ਨੂੰ ਪੈਵੇਲੀਅਨ ਭੇਜਿਆ। ਕੂਟਜੀ ਨੇ ਫਿਰ ਹਾਰਦਿਕ ਪੰਡਯਾ ਤੇ ਰਿੰਕੂ ਸਿੰਘ ਨੂੰ ਡੈਥ ਓਵਰਾਂ ’ਚ ਖੁੱਲ੍ਹ ਕੇ ਸ਼ਾਟ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ। ਕੂਟਜੀ ਨੇ ਵੀ ਦੋਹਾਂ ਨੂੰ ਪਵੇਲੀਅਨ ਭੇਜ ਦਿੱਤਾ। 3 ਵਿਕਟਾਂ ਲੈਣ ਤੋਂ ਬਾਅਦ ਕੂਟਜੀ ਨੇ 11 ਗੇਂਦਾਂ ’ਚ 3 ਛੱਕੇ ਲਾ ਕੇ 23 ਦੌੜਾਂ ਬਣਾਈਆਂ।

ਟਰਨਿੰਗ ਪੁਆਇੰਟ

ਸੈਮਸਨ ਨੇ ਆਪਣੇ ਸੈਂਕੜੇ ਨਾਲ ਪਹਿਲਾਂ ਹੀ ਭਾਰਤ ਨੂੰ ਮੈਚ ’ਚ ਹਾਵੀ ਬਣਾ ਦਿੱਤਾ ਸੀ। ਦੂਜੀ ਪਾਰ ’ਚ ਫਿਰ ਕਲਾਸੇ ਤੇ ਮਿਲਰ ਸੈਟ ਹੋ ਗਏ ਸਨ। ਇੱਥੇ ਚੱਕਰਵਰਤੀ 12ਵਾਂ ਓਵਰ ਗੇਂਦਬਾਜ਼ੀ ਕਰਨ ਆਏ ਤਾਂ ਉਸ ਨੇ ਇੱਕੋ ਓਵਰ ’ਚ ਦੋਵੇਂ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜ ਦਿੱਤਾ ਤੇ ਮੇਜ਼ਬਾਨ ਟੀਮ ਦੇ ਹੱਥੋਂ ਮੈਚ ਖਿੱਚ ਲਿਆ। ਦੋਵਾਂ ਦੀਆਂ ਵਿਕਟਾਂ ਤੋਂ ਬਾਅਦ ਟੀਮ ਨੇ 54 ਦੌੜਾਂ ਦੇ ਸਕੋਰ ’ਤੇ ਆਖਰੀ 5 ਵਿਕਟਾਂ ਗੁਆ ਦਿੱਤੀਆਂ।

ਮੈਚ ਰਿਪੋਰਟ | IND vs SA T20 Scorecard

ਸੈਮਸਨ ਦਾ ਲਗਾਤਾਰ ਦੂਜੇ ਟੀ-20 ’ਚ ਸੈਂਕੜਾ

ਟੀਮ ਇੰਡੀਆ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਗੁਆ ਕੇ 202 ਦੌੜਾਂ ਬਣਾਈਆਂ। ਟੀਮ ਨੇ ਸੰਜੂ ਸੈਮਸਨ ਦੇ ਸੈਂਕੜੇ ਦੀ ਬਦੌਲਤ 15 ਓਵਰਾਂ ਬਾਅਦ 3 ਵਿਕਟਾਂ ਗੁਆ ਕੇ 167 ਦੌੜਾਂ ਬਣਾਈਆਂ ਸਨ। ਸੈਮਸਨ 107 ਦੌੜਾਂ ਬਣਾ ਕੇ ਆਊਟ ਹੋਏ। ਸੈਮਸਨ ਨੇ ਲਗਾਤਾਰ ਦੂਜੇ ਟੀ-20 ’ਚ ਸੈਂਕੜਾ ਲਾਇਆ, ਇਸ ਤੋਂ ਪਹਿਲਾਂ ਉਨ੍ਹਾਂ ਨੇ ਹੈਦਰਾਬਾਦ ’ਚ ਬੰਗਲਾਦੇਸ਼ ਖਿਲਾਫ ਸੈਂਕੜਾ ਲਾਇਆ ਸੀ। ਉਹ ਲਗਾਤਾਰ ਦੋ ਟੀ-20 ਵਿੱਚ ਸੈਂਕੜੇ ਲਾਉਣ ਵਾਲਾ ਪਹਿਲਾ ਭਾਰਤੀ ਤੇ ਅਜਿਹਾ ਕਰਨ ਵਾਲਾ ਵਿਸ਼ਵ ਦਾ ਚੌਥਾ ਖਿਡਾਰੀ ਬਣ ਗਿਆ ਹੈ। ਸੈਮਸਨ ਦੇ ਵਿਕਟ ਤੋਂ ਬਾਅਦ ਭਾਰਤ ਆਖਰੀ 26 ਗੇਂਦਾਂ ’ਤੇ ਸਿਰਫ 27 ਦੌੜਾਂ ਹੀ ਬਣਾ ਸਕਿਆ। ਟੀਮ ਵੱਲੋਂ ਤਿਲਕ ਵਰਮਾ ਨੇ 33 ਤੇ ਸੂਰਿਆਕੁਮਾਰ ਯਾਦਵ ਨੇ 21 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਵੱਲੋਂ ਗੇਰਾਲਡ ਕੂਟਜ਼ੀ ਨੇ 3 ਵਿਕਟਾਂ ਲਈਆਂ। ਕੇਸ਼ਵ ਮਹਾਰਾਜ, ਐਨ ਪੀਟਰ, ਪੈਟਰਿਕ ਕਰੂਗਰ ਤੇ ਮਾਰਕੋ ਜੈਨਸਨ ਨੇ 1-1 ਵਿਕਟ ਹਾਸਲ ਕੀਤੀ। ਇੱਕ ਬੱਲੇਬਾਜ ਰਨ ਆਊਟ ਹੋਇਆ। IND vs SA T20 Scorecard

ਸ਼ੁਰੂਆਤ ਤੋਂ ਬਿਖਰਦੀ ਗਈ ਮੇਜ਼ਬਾਨ ਟੀਮ

203 ਦੌੜਾਂ ਦੇ ਟੀਚੇ ਦੇ ਸਾਹਮਣੇ ਦੱਖਣੀ ਅਫਰੀਕਾ ਦੀ ਟੀਮ 18ਵੇਂ ਓਵਰ ’ਚ ਹੀ ਅਸਫਲ ਹੋ ਗਈ। ਓਵਰ ਦੀ ਪੰਜਵੀਂ ਗੇਂਦ ’ਤੇ ਅਵੇਸ਼ ਖਾਨ ਨੇ ਕੇਸ਼ਵ ਮਹਾਰਾਜ ਨੂੰ ਬੋਲਡ ਕਰ ਦਿੱਤਾ। ਟੀਮ 141 ਦੌੜਾਂ ਦੇ ਸਕੋਰ ’ਤੇ ਸਿਮਟ ਗਈ। ਇਸ ਨਾਲ ਭਾਰਤ ਨੇ ਪਹਿਲਾ ਟੀ-20 61 ਦੌੜਾਂ ਨਾਲ ਜਿੱਤ ਲਿਆ। ਦੱਖਣੀ ਅਫ਼ਰੀਕਾ ਵੱਲੋਂ ਹੇਨਰਿਕ ਕਲਾਸਨ 25, ਗੇਰਾਲਡ ਕੋਏਟਜ਼ੀ 23, ਰਿਆਨ ਰਿਕੇਲਟਨ 21, ਡੇਵਿਡ ਮਿਲਰ 18, ਮਾਰਕੋ ਯੈਨਸਨ 12, ਟ੍ਰਿਸਟਨ ਸਟੱਬਸ 11, ਐਂਡੀਲੇ ਸਿਮਲੇਨ 6, ਕੇਸ਼ਵ ਮਹਾਰਾਜ 5, ਪੈਟ੍ਰਿਕ ਕਰੂਗਰ 1, ਐਨ ਪੀਟਰ 5 ਤੇ ਏਡੇਨ ਮਾਰਕ੍ਰਮ ਆਊਟ ਹੋਏ। ਭਾਰਤ ਵੱਲੋਂ ਰਵੀ ਬਿਸ਼ਨੋਈ ਤੇ ਵਰੁਣ ਚੱਕਰਵਰਤੀ ਨੇ 3-3 ਵਿਕਟਾਂ ਲਈਆਂ। ਲਈ। ਅਵੇਸ਼ ਖਾਨ ਨੇ 2 ਤੇ ਅਰਸ਼ਦੀਪ ਸਿੰਘ ਨੇ 1 ਵਿਕਟ ਲਈ। ਇੱਕ ਬੱਲੇਬਾਜ ਰਨਆਊਟ ਵੀ ਹੋਇਆ। ਭਾਰਤ ਨੇ ਡਰਬਨ ’ਚ ਹੁਣ ਤੱਕ ਇੱਕ ਵੀ ਟੀ-20 ਨਹੀਂ ਹਾਰਿਆ ਹੈ।