Punjab Fire News - Sach Kahoon Punjabi

Jalandhar News: ਜਲੰਧਰ ’ਚ ਬਿਸਕੁਟ ਤੇ ਨਮਕੀਨ ਫੈਕਟਰੀ ’ਚ ਭਿਆਨਕ ਅੱਗ, ਲੋਕਾਂ ਨੇ ਉੱਪਰਲੀ ਮੰਜ਼ਿਲ ’ਤੇ ਪਰਿਵਾਰ ਨੂੰ ਬਚਾਇਆ
ਜਲੰਧਰ (ਸੱਚ ਕਹੂੰ ਨਿਊਜ਼/ਹਿੰ.ਸ.)। Jalandhar News: ਜਲੰਧਰ ਦੇ ਲੰਮਾ ਪਿੰਡ ਚੌਕ ਨੇੜੇ ਇੰਡਸਟਰੀ ਏਰੀਆ ’ਚ ਸਥਿਤ ਬਿਸਕੁਟ ਅਤੇ ਨਮਕੀਨ ਬਣਾਉਣ ਵਾਲੀ ਫੈਕਟਰੀ ’ਚ ਦੇਰ ਰਾਤ ਕਰੀਬ 11 ਵਜੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪੂਰੇ ਇਲਾਕੇ ’ਚ ਹਫੜਾ-ਦਫੜੀ ਮਚ ਗਈ। ਅੱਗ ਦੀਆਂ ਲਪਟਾਂ ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਮੁੱਢਲੀ ਜਾਣਕਾਰੀ ਅਨੁਸਾਰ ਫੈਕਟਰੀ ’ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ, ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਫੈਕਟਰੀ ਰਿਹਾਇਸ਼ੀ ਇਮਾਰਤ ਦੀ ਹੇਠਲੀ ਮੰਜ਼ਿਲ ’ਤੇ ਚੱਲ ਰਹੀ ਸੀ, ਜਦਕਿ ਉੱਪਰਲੀ ਮੰਜ਼ਿਲ ’ਤੇ ਫੈਕਟਰੀ ਮਾਲਕ ਦਾ ਪਰਿਵਾਰ ਰਹਿੰਦਾ ਹੈ। ਘਟਨਾ ਸਮੇਂ ਪਰਿਵਾਰ ਉੱਪਰਲੀ ਮੰਜ਼ਿਲ ’ਤੇ ਸੁੱਤਾ ਹੋਇਆ ਸੀ। ਹੇਠਾਂ ਤੋਂ ਅੱਗ ਤੇ ਧੂੰਆਂ ਨਿਕਲਦਾ ਦੇਖ ਕੇ ਪਰਿਵਾਰ ਨੂੰ ਬਾਹਰ ਕੱਢਿਆ ਗਿਆ। ਤੇਜ਼ ਹਵਾਵਾਂ ਕਾਰਨ ਅੱਗ ਨੇ ਕੁਝ ਹੀ ਸਮੇਂ ’ਚ ਤੇਜ਼ੀ ਨਾਲ ਫੈਲਣਾ ਸ਼ੁਰੂ ਕਰ ਦਿੱਤਾ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਤੇ ਅੱਗ ’ਤੇ ਕਾਬੂ ਪਾਉਣ ਲਈ ਕਾਰਵਾਈ ਸ਼ੁਰੂ ਕੀਤੀ। ਅੱਗ ਬੁਝਾਉਣ ਲਈ ਪਾਣੀ ਦੀਆਂ ਤਿੰਨ ਗੱਡੀਆਂ ਦੀ ਵਰਤੋਂ ਕੀਤੀ ਗਈ। ਕਾਫੀ ਮਿਹਨਤ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਕਾਬੂ ਪਾਇਆ। ਫੈਕਟਰੀ ਮਾਲਕ ਤੁਲਸੀ ਰਾਮ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਲੰਮਾ ਪਿੰਡ ਚੌਕ ਨੇੜੇ ਇੰਡਸਟਰੀ ਏਰੀਆ ’ਚ ਬਿਸਕੁਟ ਤੇ ਨਮਕੀਨ ਦੀ ਫੈਕਟਰੀ ਚਲਾ ਰਹੇ ਹਨ। ਫੈਕਟਰੀ ਹੇਠਲੀ ਮੰਜ਼ਿਲ ’ਤੇ ਹੈ ਤੇ ਉੱਪਰ ਉਨ੍ਹਾਂ ਦਾ ਪਰਿਵਾਰ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਪਰਿਵਾਰ ਸਮੇਤ ਉੱਪਰਲੀ ਮੰਜ਼ਿਲ ’ਤੇ ਸੁੱਤੇ ਹੋਏ ਸਨ, ਜਦੋਂ ਉਨ੍ਹਾਂ ਨੂੰ ਹੇਠਾਂ ਤੋਂ ਅੱਗ ਦੀਆਂ ਲਪਟਾਂ ਤੇ ਧੂੰਆਂ ਨਿਕਲਦਾ ਦਿਖਾਈ ਦਿੱਤਾ। ਤੁਲਸੀ ਰਾਮ ਮੁਤਾਬਕ ਅੱਗ ਲੱਗਣ ਦਾ ਅਸਲ ਕਾਰਨ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਹੈ। ਅੱਗ ਕਾਰਨ ਫੈਕਟਰੀ ’ਚ ਪਿਆ ਸਾਮਾਨ ਸੜ ਗਿਆ ਤੇ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਫਾਇਰ ਬ੍ਰਿਗੇਡ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਕੰਟਰੋਲ ਰੂਮ ’ਚ ਲੰਮਾ ਪਿੰਡ ਚੌਕ ਨੇੜੇ ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ ਤੇ ਕਾਰਵਾਈ ਕਰਦਿਆਂ ਅੱਗ ’ਤੇ ਕਾਬੂ ਪਾ ਲਿਆ। Jalandhar News

ਇਹ ਵੀ ਪੜ੍ਹੋ : Delhi NCR Weather: ਦਿੱਲੀ-NCR ’ਚ ਮੀਂਹ ਤੋਂ ਬਾਅਦ ਹੁੰਮਸ ਭਰੀ ਗਰਮੀ ਨੇ ਕੀਤਾ ਪਰੇਸ਼ਾਨ

Punjab Fire News: ਮਹਾਂਨਗਰ ’ਚ ਇਲੈਕਟ੍ਰਿਕ ਵਾਹਨਾਂ ਦੇ ਸ਼ੋਅਰੂਮ ’ਚ ਦੇਰ ਰਾਤ ਲੱਗੀ ਭਿਆਨਕ ਅੱਗ
Punjab Fire News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਮਹਾਂਨਗਰ ਲੁਧਿਆਣਾ ਵਿਖੇ ਇਲੈਕਟ੍ਰਿਕ ਵਾਹਨਾਂ ਦੇ ਇੱਕ ਸ਼ੋਅਰੂਮ ਵਿੱਚ ਐਤਵਾਰ ਸਵੇਰੇ ਅਚਾਨਕ ਹੀ ਅੱਗ ਲੱਗ ਗਈ। ਇਸ ਅੱਗ ਨੇ ਕੁੱਝ ਮਿੰਟਾਂ ਵਿੱਚ ਹੀ ਵਿਕਰਾਲ ਰੂਪ ਧਾਰਨ ਕਰ ਲਿਆ। ਜਿਸ ਕਰਕੇ ਸ਼ੋਅਰੂਮ ਅੰਦਰ ਖੜ੍ਹੇ ਵੱਡੀ ਗਿਣਤੀ ਦੋਪਹੀਆ ਵਾਹਨ ਅੱਗ ਦੀ ਭੇਟ ਚੜ੍ਹ ਗਈਆਂ।

ਘਟਨਾ ਬਸਤੀ ਜੋਧੇਵਾਲ ਨਜ਼ਦੀਕ ਵਾਪਰੀ। ਜਿੱਥੇ ਸਥਿੱਤ ਇਲੈਕਟ੍ਰਿਕ ਵਾਹਨਾਂ ਦੇ ਸ਼ੋਅਰੂਮ ਦੀ ਦੂਸਰੀ ਮੰਜ਼ਿਲ ’ਤੇ ਐਤਵਾਰ ਸਵੇਰੇ ਪੌਣੇ ਚਾਰ ਵਜੇ ਅੱਗ ਭੜਕ ਗਈ ਤੇ ਹੋਰ ਰਹੇ ਧਮਾਕਿਆਂ ਕਾਰਨ ਅੱਗ ਦੀਆਂ ਲਪਟਾਂ ਕੁੱਝ ਸਮੇਂ ਵਿੱਚ ਹੀ ਅਸਮਾਨ ਛੂਹਣ ਲੱਗੀਆਂ। ਅੱਗ ਲੱਗਣ ਦੀ ਭਿਣਕ ਪੈਂਦਿਆਂ ਹੀ ਇਲਾਕੇ ਦੇ ਵਸਨੀਕਾਂ ਵੱਲੋਂ ਫਾਇਰ ਬਿਗ੍ਰੇਡ ਨੂੰ ਸੂਚਨਾ ਦਿੱਤੀ ਗਈ। ਇੱਕ ਪਾਸੇ ਜਿੱਥੇ ਅੱਗ ਦੀਆਂ ਲਪਟਾਂ ਦੂਰ- ਦੂਰ ਤੋਂ ਨਜ਼ਰ ਆ ਰਹੀਆਂ ਸਨ, ਉੱਥੇ ਹੀ ਹੋ ਰਹੇ ਧਮਾਕਿਆਂ ਕਾਰਨ ਇਲਾਕੇ ਅੰਦਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ। Punjab Fire News

Read Also : Snake News: ਇੱਕ ਸੱਪ ਨੇ ਕਾਰ ਦੀ ਕੀਤੀ ਅਜਿਹੀ ਹਾਲਤ, ਤੁਸੀਂ ਵੀ ਦੇਖ ਕੇ ਰਹਿ ਜਾਓਗੇ ਹੈਰਾਨ

ਸੂਚਨਾ ਮਿਲਣ ’ਤੇ ਪਹੁੰਚੀ ਫਾਇਰ ਬਿਗ੍ਰੇਡ ਵੱਲੋਂ ਅੱਗ ’ਤੇ ਕਾਬੂ ਪਾਉਣ ਦੇ ਯਤਨ ਆਰੰਭ ਦਿੱਤੇ ਗਏ ਪਰ ਅੱਗ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਸੀ। ਆਖਰ ਤਿੰਨ ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ ਪਰ ਉਦੋਂ ਤੱਕ ਸ਼ੋਅਰੂਮ ਅੰਦਰ ਖੜ੍ਹੀਆਂ 100 ਦੇ ਕਰੀਬ ਇਲੈਕਟ੍ਰਿਕ ਸਕੂਟਰੀਆਂ ਅੱਗ ਦੀ ਭੇਟ ਚੜ੍ਹਕੇ ਰਾਖ ਹੋ ਚੁੱਕੀਆਂ ਸਨ। ਜਿੰਨਾਂ ਦੀ ਕੀਮਤ ਦੋ- ਢਾਈ ਕਰੋੜ ਰੁਪਏ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਨਵਿਆਂ ਸਣੇ ਰਿਪੇਅਰ ਲਈ ਆਏ ਪੁਰਾਣੇ ਵੀ ਸੜ ਜਾਣ ਦੀ ਸੂਚਨਾ ਹੈ। ਜਾਂਚ ਤੋਂ ਪਹਿਲਾਂ ਅੱਗ ਲੱਗਣ ਦਾ ਕਾਰਨ ਸਬੰਧੀ ਸਪੱਸ਼ਟ ਤੋਰ ’ਤੇ ਕੁੱਝ ਵੀ ਕਹਿਣਾ ਮੁਨਾਸਿਬ ਨਹੀਂ। ਫਾਇਰ ਬਿਗ੍ਰੇਡ ਅਧਿਕਾਰੀਆਂ ਮੁਤਾਬਕ ਸੂਚਨਾ ਮਿਲਦਿਆਂ ਹੀ ਸ਼ਹਿਰ ਦੇ ਵੱਖ ਵੱਖ ਸਟੇਸ਼ਨਾਂ ਦੀਆਂ ਇੱਕ ਦਰਜ਼ਨ ਤੋਂ ਵੱਧ ਗੱਡੀਆਂ ਨੂੰ ਬੁਲਾਇਆ ਗਿਆ। ਜਿੰਨਾਂ ਦੁਆਰਾ ਭਾਂਰੀ ਜੱਦੋ- ਜ਼ਹਿਦ ਉਪਰੰਤ ਅੱਗ ’ਤੇ ਕਾਬੂ ਪਾਇਆ ਗਿਆ ਹੈ।