New Zealand vs India - Sach Kahoon Punjabi
ਚੈਂਪੀਅਨਜ਼ ਟਰਾਫੀ ਫਾਈਨਲ, ਨਿਊਜੀਲੈਂਡ 100 ਪਾਰ, ਯੰਗ-ਰਚਿਨ ਤੇ ਵਿਲੀਅਮਸਨ ਤੋਂ ਬਾਅਦ ਲੈਥਮ ਵੀ ਆਊਟ, ਜਡੇਜਾ ਨੂੰ ਸਫਲਤਾ
ਕੁਲਦੀਪ ਨੂੂੰ ਮਿਲੀਆਂ 2 ਵਿਕਟਾਂ, 1 ਜਡੇਜਾ ਤੇ 1 ਵਿਕਟ ਵਰੁਣ ਦੇ ਖਾਤੇ ’ਚ
ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ 2025 ਦਾ ਫਾਈਨਲ ਮੁਕਾਬਲਾ ਭਾਰਤ ਤੇ ਨਿਊਜੀਲੈਂਡ ਵਿਚਕਾਰ ਖੇਡਿਆ ਜਾ ਰਿਹਾ ਹੈ। ਫਾਈਨਲ ਮੁਕਾਬਲੇ ’ਚ ਫਿਰ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਟਾਸ ਹਾਰ ਗਏ ਹਨ। ਨਿਊਜੀਲੈਂਡ ਨੇ ਕਪਤਾਨ ਸੈਂਟਨਰ ਨੇ ਟਾਸ ਜਿੱਤ ਦੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਜਵਾਬ ’ਚ ਨਿਊਜੀਲੈਂਡ ਦੀ ਟੀਮ ਨੇ 4 ਵਿਕਟਾਂ ਗੁਆ ਕੇ 27 ਓਵਰਾਂ ‘ਚ 123 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਡੈਰਿਲ ਮਿਚੇਲ ਤੇ ਗਲੇਨ ਫਿਲਿਪਸ ਕ੍ਰੀਜ ’ਤੇ ਮੌਜ਼ੂਦ ਹਨ। ਭਾਰਤ ਵੱਲੋਂ 2 ਵਿਕਟਾਂ ਕੁਲਦੀਪ ਯਾਦਵ ਨੇ ਲਈਆਂ ਹਨ, ਜਦਕਿ 1-1 ਵਿਕਟ ਜਡੇਜ਼ਾ ਤੇ ਵਰੁਣ ਚੱਕਰਵਰਤੀ ਨੇ ਹਾਸਲ ਕੀਤੀ ਹੈ। ਫਾਈਨਲ ਮੁਕਾਬਲੇ ’ਚ ਨਿਊਜੀਲੈਂਡ ਦੇ ਤੇਜ਼ ਗੇਂਦਬਾਜ਼ ਮੈਟ ਹੈੱਨਰੀ ਸੱਟ ਕਾਰਨ ਨਹੀਂ ਖੇਡ ਰਹੇ ਹਨ। ਉਨ੍ਹਾਂ ਦੀ ਜਗ੍ਹਾ ਨਾਥਨ ਸਮਿਥ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ।
ਅਸ਼ਵਿਨ ਦਾ ਮੈਜਿਕ ਖਤਮ
ਸਟਾਰ ਖਿਡਾਰਆਂ ਦਾ ਫਲਾਪ ਸ਼ੋਅ | IND vs NZ
IND vs NZ: ਸਪੋਰਟਸ ਡੈਸਕ। ਨਿਊਜ਼ੀਲੈਂਡ ਖਿਲਾਫ਼ ਲੜੀ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚਣ ਲਈ ਚਾਰ ਜਿੱਤਾਂ ਦੀ ਲੋੜ ਸੀ। ਪ੍ਰਸ਼ੰਸਕਾਂ ਤੋਂ ਲੈ ਕੇ ਮਾਹਿਰਾਂ ਤੱਕ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਭਾਰਤੀ ਟੀਮ ਨਿਊਜ਼ੀਲੈਂਡ ਤੋਂ ਤਿੰਨੋਂ ਟੈਸਟ ਮੈਚ ਜਿੱਤੇਗੀ ਤੇ ਅਸਟਰੇਲੀਆ ਦੌਰੇ ’ਤੇ ਘੱਟੋ-ਘੱਟ ਇੱਕ ਮੈਚ ਜਿੱਤ ਕੇ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰ ਲਵੇਗੀ। ਪਰ ਹੋਇਆ ਇਸ ਦੇ ਬਿਲਕੂਲ ਉਲਟਾ। ਕੀਵੀ ਟੀਮ ਨੇ ਭਾਰਤ ਨੂੰ ਲਗਾਤਾਰ ਤਿੰਨ ਟੈਸਟ ਮੈਚਾਂ ’ਚ ਹਰਾ ਕੇ ਸੀਰੀਜ਼ 3-0 ਨਾਲ ਕਲੀਨ ਸਵੀਪ ਕਰ ਲਈ। 24 ਸਾਲ ਬਾਅਦ ਕਿਸੇ ਟੀਮ ਨੇ ਭਾਰਤੀ ਧਰਤੀ ’ਤੇ ਭਾਰਤ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਸਾਲ 2000 ’ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 2-0 ਨਾਲ ਹਰਾਇਆ ਸੀ। ਨਿਊਜ਼ੀਲੈਂਡ ਖਿਲਾਫ ਭਾਰਤੀ ਟੀਮ ਨੂੰ ਅਜਿਹਾ ਕਿਉਂ ਝੱਲਣਾ ਪਿਆ, ਆਓ ਜਾਣਦੇ ਹਾਂ 5 ਗੱਲਾਂ ’ਚ…
Read This : New Zealand vs India: ਵੱਡਾ ਉਲਟਫੇਰ, 24 ਸਾਲਾਂ ਬਾਅਦ ਕਿਸੇ ਟੀਮ ਨੇ ਭਾਰਤ ਤੇ ਕੀਤਾ ਕਲੀਨ ਸਵੀਪ, ਜਾਣੋ ਕਿਵੇਂ
ਸਾਡੇ ਸੁਪਰਸਟਾਰ ਬੱਲੇਬਾਜ਼ਾਂ ਦਾ ਫਲਾਪ ਸ਼ੋਅ | IND vs NZ
ਕਾਗਜ਼ ’ਤੇ ਭਾਰਤ ਦੀ ਬੱਲੇਬਾਜ਼ੀ ਨਿਊਜ਼ੀਲੈਂਡ ਦੇ ਮੁਕਾਬਲੇ ਕਾਫੀ ਬਿਹਤਰ ਦਿਖਾਈ ਦਿੱਤੀ ਪਰ ਪਿੱਚ ’ਤੇ ਭਾਰਤੀ ਸਿਤਾਰੇ ਕਾਗਜ਼ੀ ਸ਼ੇਰਾਂ ਵਾਂਗ ਹੀ ਰਹਿ ਗਏ। ਅੰਤਰਰਾਸ਼ਟਰੀ ਕ੍ਰਿਕੇਟ ’ਚ 80 ਸੈਂਕੜੇ ਜੜਨ ਵਾਲੇ ਵਿਰਾਟ ਕੋਹਲੀ ਨੇ ਇਸ ਸੀਰੀਜ਼ ਦੇ ਤਿੰਨ ਟੈਸਟ ਮੈਚਾਂ ਦੀਆਂ 6 ਪਾਰੀਆਂ ’ਚ ਸਿਰਫ 92 ਦੌੜਾਂ ਬਣਾਈਆਂ। ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਵਿਰਾਟ (93 ਦੌੜਾਂ) ਤੋਂ ਦੋ ਦੌੜਾਂ ਘੱਟ ਬਣਾਈਆਂ। ਉਨ੍ਹਾਂ ਨੇ 6 ਪਾਰੀਆਂ ’ਚ 91 ਦੌੜਾਂ ਬਣਾਈਆਂ।
ਨੌਜਵਾਨ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਜਿਸ ਨੇ ਇੰਗਲੈਂਡ ਖਿਲਾਫ਼ ਘਰੇਲੂ ਸੀਰੀਜ਼ ’ਚ ਲਗਾਤਾਰ 2 ਦੋਹਰੇ ਸੈਂਕੜੇ ਜੜੇ ਸਨ ਉਨ੍ਹਾਂ ਦਾ ਬੱਲਾ ਵੀ ਕੁੱਝ ਜ਼ਿਆਦਾ ਨਹੀਂ ਕਰ ਸਕਿਆ। ਸਰਫਰਾਜ਼ ਖਾਨ ਵੀ ਆਪਣੀਆਂ ਪਾਰੀਆਂ ’ਚ ਇੱਕ ਵਾਰ ਹੀ 50 ਦਾ ਸਕੋਰ ਪਾਰ ਕਰ ਸਕੇ। ਭਾਰਤੀ ਬੱਲੇਬਾਜ਼ੀ ਕਿਵੇਂ ਹੋਈ ਫਲਾਪ, ਇੱਕ ਤੱਥ ਨਾਲ ਸਮਝੋ। ਨਿਊਜ਼ੀਲੈਂਡ ਦੇ ਤਿੰਨ ਬੱਲੇਬਾਜ਼ਾਂ ਨੇ ਸੀਰੀਜ਼ ’ਚ 200-200 ਤੋਂ ਜ਼ਿਆਦਾ ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਭਾਰਤ ਵੱਲੋਂ ਸਿਰਫ਼ ਰਿਸ਼ਭ ਪੰਤ ਹੀ 200 ਦੌੜਾਂ ਦਾ ਅੰਕੜਾ ਪਾਰ ਕਰ ਸਕੇ।
ਨਿਊਜੀਲੈਂਡ ਖਿਲਾਫ ਟੈਸਟ ਸੀਰੀਜ਼ ‘ਚ ਭਾਰਤ | IND vs NZ
ਬੈਂਗਲੁਰੂ ਟੈਸਟ : 8 ਵਿਕਟਾਂ ਨਾਲ ਗੁਆਇਆ
ਪੁਣੇ ਟੈਸਟ : 113 ਦੌੜਾਂ ਨਾਲ ਹਰਾਇਆ
ਮੁੰਬਈ ਟੈਸਟ : 25 ਦੌੜਾਂ ਨਾਲ ਗੁਆਇਆ
ਨਿਊਜ਼ੀਲੈਂਡ ਦੇ ਲੈਫਟ ਆਰਮ ਸਪਿਨਰ ਪਏ ਭਾਰਤੀ ਬੱਲੇਬਾਜ਼ਾਂ ’ਤੇ ਭਾਰੀ
ਨਿਊਜ਼ੀਲੈਂਡ ਦੇ ਖੱਬੇ ਹੱਥ ਦੇ ਸਪਿਨਰ ਸੀਰੀਜ਼ ’ਚ ਭਾਰਤੀ ਬੱਲੇਬਾਜ਼ਾਂ ’ਤੇ ਭਾਰੀ ਪਏ। ਬੈਂਗਲੁਰੂ ’ਚ ਪਹਿਲਾ ਟੈਸਟ ਹਾਰਨ ਤੋਂ ਬਾਅਦ ਭਾਰਤੀ ਟੀਮ ਪ੍ਰਬੰਧਨ ਨੇ ਸਪਿਨ ਫਰੈਂਡਲੀ ਪਿੱਚ ਬਣਾਉਣ ਦਾ ਫੈਸਲਾ ਕੀਤਾ, ਪਰ ਸੀਰੀਜ਼ ਦੀ ਹਾਰ ਨੂੰ ਟਾਲ ਨਹੀਂ ਸਕਿਆ। ਓਵਰਆਲ ਸੀਰੀਜ਼ ’ਚ ਏਜਾਜ਼ ਪਟੇਲ ਨੇ 15 ਤੇ ਮਿਸ਼ੇਲ ਸੈਂਟਨਰ ਨੇ 13 ਵਿਕਟਾਂ ਲਈਆਂ। ਪੁਣੇ ਟੈਸਟ ’ਚ ਮਿਸ਼ੇਲ ਸੈਂਟਨਰ ਤੇ ਮੁੰਬਈ ਟੈਸਟ ’ਚ ਏਜਾਜ਼ ਪਟੇਲ ਨੇ ਭਾਰਤੀ ਬੱਲੇਬਾਜ਼ਾਂ ਨੂੰ ਬੇਅਸਰ ਸਾਬਤ ਕੀਤਾ। ਸੈਂਟਨਰ ਨੇ ਪੁਣੇ ’ਚ ਕੁੱਲ 13 ਵਿਕਟਾਂ ਲਈਆਂ, ਜਦਕਿ ਏਜਾਜ਼ ਪਟੇਲ ਨੇ ਮੁੰਬਈ ਟੈਸਟ ’ਚ 11 ਵਿਕਟਾਂ ਲਈਆਂ। ਉਸ ਨੇ ਪੁਣੇ ਤੇ ਬੈਂਗਲੁਰੂ ’ਚ ਵੀ 2-2 ਵਿਕਟਾਂ ਹਾਸਲ ਕੀਤੀਆਂ।
ਰਵੀਚੰਦਰਨ ਅਸ਼ਵਿਨ ਦਾ ਫੇਲ ਹੋਣਾ | IND vs NZ
ਭਾਰਤ ਦੇ ਤਜਰਬੇਕਾਰ ਸਪਿਨਰ ਤੇ ਆਲਰਾਊਂਡਰ ਰਵੀਚੰਦਰਨ ਅਸ਼ਵਿਨ ਇਸ ਸੀਰੀਜ਼ ’ਚ ਪੂਰੀ ਤਰ੍ਹਾਂ ਅਸਫਲ ਰਹੇ। ਉਹ ਤਿੰਨ ਟੈਸਟਾਂ ’ਚ ਸਿਰਫ਼ 9 ਵਿਕਟਾਂ ਹੀ ਲੈ ਸਕੇ। ਜਦਕਿ ਮਿਸ਼ੇਲ ਸੈਂਟਨਰ ਨੇ ਸਿਰਫ਼ ਇੱਕ ਮੈਚ ਖੇਡ ਕੇ 13 ਵਿਕਟਾਂ ਹਾਸਲ ਕੀਤੀਆਂ ਸਨ। ਇਹ ਕਾਰਨਾਮਾ ਸੈਂਟਨਰ ਨੇ ਪੁਣੇ ਟੈਸਟ ’ਚ ਕੀਤਾ ਸੀ।
ਪਹਿਲੇ ਟੈਸਟ ’ਚ ਸੀਮ ਤੇ ਸਵਿੰਗ ਨਹੀਂ ਖੇਡ ਸਕੇ ਸਨ
ਬੈਂਗਲੁਰੂ ’ਚ ਸੀਰੀਜ਼ ਦੇ ਸ਼ੁਰੂਆਤੀ ਮੈਚ ’ਚ ਕੀਵੀਜ਼ ਦੇ ਉਛਾਲ ਤੇ ਸਵਿੰਗ ਦੇ ਸਾਹਮਣੇ ਭਾਰਤੀ ਬੱਲੇਬਾਜ਼ੀ ਵਿਗੜ ਗਈ। ਉੱਥੇ ਹੀ ਰੋਹਿਤ ਸ਼ਰਮਾ ਪਿੱਚ ਦੇ ਹਾਲਾਤ ਨਹੀਂ ਪੜ੍ਹ ਸਕੇ। ਇਸ ਮੈਚ ’ਚ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ 17 ਵਿਕਟਾਂ ਲਈਆਂ। ਇਨ੍ਹਾਂ ’ਚੋਂ 8 ਵਿਕਟਾਂ ਮੈਟ ਹੈਨਰੀ ਨੇ, 7 ਵਿਕਟਾਂ ਵਿਲੀਅਮ ਓ’ਰੂਰਕੇ ਨੇ ਤੇ 2 ਵਿਕਟਾਂ ਟਿਮ ਸਾਊਥੀ ਨੇ ਲਈਆਂ। ਇਸ ਮੈਚ ’ਚ ਭਾਰਤੀ ਟੀਮ ਪਹਿਲੀ ਪਾਰੀ ’ਚ 46 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਕੋਹਲੀ, ਸਰਫਰਾਜ਼, ਕੇਐਲ ਰਾਹੁਲ, ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਇਸ ਪਾਰੀ ’ਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ।
ਭਾਰਤ ਨੇ ਨਿਊਜ਼ੀਲੈਂਡ ਨੂੰ ਹਲਕੇ ’ਚ ਲਿਆ, ਬਿਹਤਰ ਤਿਆਰੀ ਕਰਕੇ ਆਏ ਸਨ ਕੀਵੀ
ਨਿਊਜ਼ੀਲੈਂਡ ਦੀ ਟੀਮ 1955 ਤੋਂ ਭਾਰਤ ਦਾ ਦੌਰਾ ਕਰ ਰਹੀ ਹੈ ਪਰ ਇਸ ਤੋਂ ਪਹਿਲਾਂ ਕਦੇ ਵੀ ਇੱਥੇ ਟੈਸਟ ਸੀਰੀਜ਼ ਜਿੱਤਣ ’ਚ ਸਫਲ ਨਹੀਂ ਹੋਈ ਸੀ। ਇਸ ਕਾਰਨ ਭਾਰਤੀ ਪ੍ਰਬੰਧਨ ਨੇ ਸ਼ਾਇਦ ਨਿਊਜ਼ੀਲੈਂਡ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਸੀਰੀਜ਼ ਤੋਂ ਠੀਕ ਪਹਿਲਾਂ ਕੀਵੀ ਟੀਮ ਨੂੰ ਸ਼੍ਰੀਲੰਕਾ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜ਼ਿਆਦਾਤਰ ਭਾਰਤੀ ਪ੍ਰਸ਼ੰਸਕਾਂ ਤੇ ਮਾਹਿਰਾਂ ਨੂੰ ਯਕੀਨ ਸੀ ਕਿ ਨਿਊਜ਼ੀਲੈਂਡ ਖਿਲਾਫ ਸੀਰੀਜ਼ ਜਿੱਤਣਾ ਭਾਰਤ ਲਈ ਕੇਕ ਵਾਕ ਸਾਬਤ ਹੋਵੇਗਾ। ਇਸ ਦੇ ਉਲਟ ਹੋਇਆ। ਸ਼੍ਰੀਲੰਕਾ ’ਚ ਸਪਿਨ ਖਿਲਾਫ ਚੰਗਾ ਅਭਿਆਸ ਭਾਰਤ ’ਚ ਨਿਊਜ਼ੀਲੈਂਡ ਦੇ ਕੰਮ ਆਇਆ। IND vs NZ
New Zealand vs India: ਵੱਡਾ ਉਲਟਫੇਰ, 24 ਸਾਲਾਂ ਬਾਅਦ ਕਿਸੇ ਟੀਮ ਨੇ ਭਾਰਤ ਤੇ ਕੀਤਾ ਕਲੀਨ ਸਵੀਪ, ਜਾਣੋ ਕਿਵੇਂ
ਏਜਾਜ ਪਟੇਲ ਨੇ ਲਈਆਂ ਮੈਚ ’ਚ 11 ਵਿਕਟਾਂ | New Zealand vs India
ਨਿਊਜੀਲੈਂਡ ਨੇ ਮੁੰਬਈ ਟੈਸਟ ’ਚ ਭਾਰਤ ਨੂੰ 25 ਦੌੜਾਂ ਨਾਲ ਹਰਾਇਆ
ਸਪੋਰਟਸ ਡੈਸਕ। New Zealand vs India: ਨਿਊਜ਼ੀਲੈਂਡ ਨੇ ਤੀਜੇ ਟੈਸਟ ’ਚ ਭਾਰਤ ਨੂੰ 25 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਨਾਲ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ 3-0 ਨਾਲ ਜਿੱਤ ਲਈ ਹੈ। ਕੀਵੀ ਟੀਮ ਨੇ ਪਹਿਲੀ ਵਾਰ ਭਾਰਤ ’ਚ ਟੈਸਟ ਸੀਰੀਜ਼ ਜਿੱਤੀ ਹੈ। ਭਾਰਤੀ ਟੀਮ ’ਤੇ ਕਿਸੇ ਟੀਮ ਨੇ 24 ਸਾਲਾਂ ਬਾਅਦ ਘਰੇਲੂ ਮੈਦਾਨ ’ਤੇ ਕਲੀਨ ਸਵੀਪ ਕੀਤਾ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਸਾਲ 2000 ’ਚ 2 ਮੈਚਾਂ ਦੀ ਟੈਸਟ ਸੀਰੀਜ਼ ’ਚ ਦੱਖਣੀ ਅਫਰੀਕਾ ਦੇ ਹੱਥੋਂ ਕਲੀਨ ਸਵੀਪ ਹੋਣਾ ਪਿਆ ਸੀ। ਪਹਿਲੀ ਵਾਰ ਟੀਮ ਇੰਡੀਆ ਨੂੰ ਤਿੰਨ ਜਾਂ ਇਸ ਤੋਂ ਜ਼ਿਆਦਾ ਟੈਸਟ ਮੈਚਾਂ ਦੀ ਘਰੇਲੂ ਸੀਰੀਜ਼ ’ਚ ਕਲੀਨ ਸਵੀਪ ਮਿਲੀ ਹੈ। New Zealand vs India
Read This : Railway News Punjab: ਚੱਲਦੀ ਰੇਲ ’ਚ ਹੋਇਆ ਧਮਾਕਾ, ਮਹਿਲਾ ਸਮੇਤ 4 ਜਣੇ ਜਖ਼ਮੀ
ਭਾਰਤ ਨੂੰ ਬੈਂਗਲੁਰੂ ਟੈਸਟ ਮੈਚ ’ਚ ਨਿਊਜੀਲੈਂਡ ਤੋਂ 8 ਵਿਕਟਾਂ ਨਾਲ ਤੇ ਪੁਣੇ ਟੈਸਟ ਮੈਚ ’ਚ 113 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੂੰ 12 ਸਾਲ ਬਾਅਦ ਧਰਤੀ ’ਤੇ ਟੈਸਟ ਸੀਰੀਜ਼ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡੇ ਗਏ ਤੀਜੇ ਟੈਸਟ ਮੈਚ ’ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੀ ਪਹਿਲੀ ਪਾਰੀ ’ਚ 235 ਦੌੜਾਂ ਬਣਾਈਆਂ। ਜਵਾਬ ’ਚ ਭਾਰਤੀ ਟੀਮ ਪਹਿਲੀ ਪਾਰੀ ’ਚ 263 ਦੌੜਾਂ ’ਤੇ ਆਲ ਆਊਟ ਹੋ ਗਈ।
ਭਾਰਤ ਕੋਲ 28 ਦੌੜਾਂ ਦੀ ਬੜ੍ਹਤ ਸੀ। ਜਵਾਬ ’ਚ ਨਿਊਜ਼ੀਲੈਂਡ ਦੀ ਦੂਜੀ ਪਾਰੀ 174 ਦੌੜਾਂ ’ਤੇ ਸਮਾਪਤ ਹੋ ਗਈ। ਭਾਰਤ ਨੂੰ ਜਿੱਤ ਲਈ 147 ਦੌੜਾਂ ਦਾ ਟੀਚਾ ਮਿਲਿਆ ਸੀ। ਜਵਾਬ ’ਚ ਟੀਮ 121 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਲਈ ਰਿਸ਼ਭ ਪੰਤ ਨੇ ਦੂਜੀ ਪਾਰੀ ’ਚ ਸਭ ਤੋਂ ਜ਼ਿਆਦਾ 64 ਦੌੜਾਂ ਬਣਾਈਆਂ, ਜਦੋਂ ਕਿ ਨਿਊਜ਼ੀਲੈਂਡ ਲਈ ਏਜਾਜ਼ ਪਟੇਲ ਨੇ 6 ਵਿਕਟਾਂ ਲਈਆਂ। ਏਜ਼ਾਜ਼ ਨੇ ਇਸ ਟੈਸਟ ਮੈਚ ’ਚ 11 ਵਿਕਟਾਂ ਲਈਆਂ। ਏਜ਼ਾਜ ਪਟੇਲ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਜਦਕਿ ਸੀਰੀਜ਼ ’ਚ ਨਿਊਜੀਲੈਂਡ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ’ਚ ਵਿਲ ਯੰਗ ਨੂੰ ‘ਪਲੇਅਰ ਆਫ ਦੀ ਸੀਰੀਜ਼’ ਦਾ ਅਵਾਰਡ ਦਿੱਤਾ ਗਿਆ।
WTC ਅੰਕ ਸੂਚੀ ’ਚ ਦੂਜੇ ਨੰਬਰ ’ਤੇ ਖਿਸਕਿਆ ਭਾਰਤ
ਇਸ ਹਾਰ ਤੋਂ ਬਾਅਦ ਭਾਰਤੀ ਟੀਮ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਅੰਕ ਸੂਚੀ ’ਚ ਦੂਜੇ ਨੰਬਰ ’ਤੇ ਖਿਸਕਣਾ ਪਿਆ ਹੈ। ਹੁਣ ਭਾਰਤੀ ਟੀਮ ਦੂਜੇ ਸਥਾਨ ’ਤੇ ਖਿਸਕ ਗਈ ਹੈ। ਇਸ ਮੈਚ ਤੋਂ ਪਹਿਲਾਂ ਭਾਰਤ ਦੇ ਅੰਕਾਂ ਦੀ ਪ੍ਰਤੀਸ਼ਤਤਾ 62.82 ਸੀ ਜੋ ਹੁਣ 58.33 ਹੋ ਗਈ ਹੈ।
https://twitter.com/ICC/status/1852999226700992685
ਦੋਵਾਂ ਟੀਮਾਂ ਦੀ ਪਲੇਇੰਗ-11 | New Zealand vs India
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸਰਫਰਾਜ਼ ਖਾਨ, ਵਾਸ਼ਿੰਗਟਨ ਸੁੰਦਰ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਮੁਹੰਮਦ ਸਿਰਾਜ ਤੇ ਆਕਾਸ਼ ਦੀਪ।
ਨਿਊਜ਼ੀਲੈਂਡ : ਟੌਮ ਲੈਥਮ (ਕਪਤਾਨ), ਡੇਵੋਨ ਕੌਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਬਲੰਡਲ (ਵਿਕਟਕੀਪਰ), ਗਲੇਨ ਫਿਲਿਪਸ, ਈਸ਼ ਸੋਢੀ, ਮੈਟ ਹੈਨਰੀ, ਏਜਾਜ਼ ਪਟੇਲ, ਵਿਲੀਅਮ ਓਰੂਰਕੇ।
ਹਾਰ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕੀ ਕਿਹਾ, ਪੜ੍ਹੋ…
ਮੈਂ ਟੈਸਟ ਮੈਚ ਤੇ ਸੀਰੀਜ਼ ਦੀ ਹਾਰ ਨੂੰ ਹਜ਼ਮ ਨਹੀਂ ਕਰ ਪਾ ਰਿਹਾ ਹਾਂ। ਅਸੀਂ ਸਵੀਕਾਰ ਕਰਦੇ ਹਾਂ ਕਿ ਅਸੀਂ ਚੰਗਾ ਨਹੀਂ ਖੇਡਿਆ ਤੇ ਨਿਊਜ਼ੀਲੈਂਡ ਨੇ ਸਾਡੇ ਤੋਂ ਬਿਹਤਰ ਪ੍ਰਦਰਸ਼ਨ ਕੀਤਾ। ਅਸੀਂ ਬਹੁਤ ਗਲਤੀਆਂ ਕੀਤੀਆਂ। ਪਹਿਲੇ ਦੋ ਮੈਚਾਂ ’ਚ ਅਸੀਂ ਸਕੋਰ ਬੋਰਡ ’ਤੇ ਦੌੜਾਂ ਨਹੀਂ ਲਾਈਆਂ ਤੇ ਇਸ ਮੈਚ ’ਚ ਟੀਚੇ ਦਾ ਪਿੱਛਾ ਕੀਤਾ ਜਾ ਸਕਦਾ ਸੀ ਪਰ ਅਸੀਂ ਇੱਕ ਇਕਾਈ ਦੇ ਰੂਪ ’ਚ ਅਸਫਲ ਰਹੇ। ਜਦੋਂ ਮੈਂ ਬੱਲੇਬਾਜ਼ੀ ਕਰਨ ਜਾਂਦਾ ਹਾਂ ਤਾਂ ਮੈਂ ਇੱਕ ਖਾਸ ਵਿਚਾਰ ਨਾਲ ਜਾਂਦਾ ਹਾਂ ਪਰ ਮੈਨੂੰ ਇਸ ਸੀਰੀਜ਼ ’ਚ ਨਤੀਜੇ ਨਹੀਂ ਮਿਲੇ, ਜਿਸ ਕਾਰਨ ਮੈਂ ਕਾਫੀ ਨਿਰਾਸ਼ ਹਾਂ। ਪੰਤ, ਵਾਸ਼ਿੰਗਟਨ ਤੇ ਗਿੱਲ ਨੇ ਸਾਨੂੰ ਦਿਖਾਇਆ ਕਿ ਅਜਿਹੀਆਂ ਪਿੱਚਾਂ ’ਤੇ ਕਿਵੇਂ ਖੇਡਣਾ ਹੈ। ਇਹ ਉਹ ਲੜੀ ਸੀ ਜਿੱਥੇ ਸਾਡੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਇੱਕ ਕਪਤਾਨ ਦੇ ਰੂਪ ’ਚ ਵੀ ਮੈਂ ਅਸਫਲ ਰਿਹਾ ਤੇ ਮੈਂ ਖੁਦ ਵੀ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਅਸੀਂ ਟੀਮ ਵਜੋਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ, ਜੋ ਹਾਰ ਦਾ ਕਾਰਨ ਬਣਿਆ।
ਜਿੱਤ ਤੋਂ ਬਾਅਦ ਨਿਊਜੀਲੈਂਡ ਦੇ ਕਪਤਾਨ ਟਾਮ ਲੈਥਮ ਨੇ ਕੀ ਕਿਹਾ, ਪੜ੍ਹੋ…
ਸੀਰੀਜ਼ ਦੀ ਸ਼ੁਰੂਆਤ ਤੇ ਇਸ ਸਥਿਤੀ ਨੂੰ ਵੇਖਦੇ ਹੋਏ ਮੈਂ ਬਹੁਤ ਖੁਸ਼ ਹਾਂ। ਇਹ ਪੂਰੀ ਤਰ੍ਹਾਂ ਨਾਲ ਟੀਮ ਦੀ ਕੋਸ਼ਿਸ਼ ਹੈ। ਡੇਰਿਲ ਮਿਸ਼ੇਲ ਨੇ ਪਿਛਲੀ ਪਾਰੀ ’ਚ ਵਧੀਆ ਪ੍ਰਦਰਸ਼ਨ ਕੀਤਾ ਸੀ ਤੇ ਏਜਾਜ਼ ਪਟੇਲ ਨੇ ਇਸ ਪਾਰੀ ’ਚ ਵਧੀਆ ਪ੍ਰਦਰਸ਼ਨ ਕੀਤਾ ਸੀ। ਸਾਡੇ ਖਿਡਾਰੀ ਬਹੁਤ ਵਧੀਆ ਖੇਡੇ। ਅਸੀਂ ਹਰ ਖੇਤਰ ’ਚ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕੀਤੀ। ਤੇਜ਼ ਗੇਂਦਬਾਜ਼ਾਂ ਨੇ ਬੇਂਗਲੁਰੂ ’ਚ ਕੰਮ ਕੀਤਾ, ਵੱਖ-ਵੱਖ ਖਿਡਾਰੀਆਂ ਨੇ ਵੱਖ-ਵੱਖ ਸਮੇਂ ’ਤੇ ਪ੍ਰਦਰਸ਼ਨ ਕੀਤਾ।