ED Punjab - Sach Kahoon Punjabi

ED Punjab: ਵਾਰ-ਵਾਰ ਭੇਜੀਆਂ ਜਾ ਰਹੀਆਂ ਚਿੱਠੀਆਂ ਦਾ ਮਕਸਦ ਸਿਰਫ਼ ਪੰਜਾਬ ਸਰਕਾਰ ਨੂੰ ਬਦਨਾਮ ਕਰਨਾ ਹੈ: ਕੁਲਦੀਪ ਧਾਲੀਵਾਲ
ਚੰਡੀਗੜ੍ਹ। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) 'ਤੇ ਕਰਾਰਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਆਪਣਾ ਕੋਈ ਜਨਾਧਾਰ ਨਹੀਂ ਬਚਿਆ, ਇਸ ਲਈ ਉਹ ਈਡੀ ਦਾ ਸਹਾਰਾ ਲੈ ਰਹੀ ਹੈ। ਈਡੀ ਹੁਣ ਨਿਰਪੱਖ ਏਜੰਸੀ ਨਾ ਰਹਿ ਕੇ ਪੂਰੀ ਤਰ੍ਹਾਂ ਨਾਲ ਭਾਜਪਾ ਦੀ ਸਹਿਯੋਗੀ ਪਾਰਟੀ ਬਣ ਚੁੱਕੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਨ ਅਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਸੀਨੀਅਰ ਆਗੂਆਂ ਨੂੰ ਝੂਠੇ ਮਾਮਲਿਆਂ ਵਿੱਚ ਫਸਾਉਣ ਲਈ ਕੇਂਦਰ ਸਰਕਾਰ ਲਗਾਤਾਰ ਗੰਦੀਆਂ ਰਾਜਨੀਤਿਕ ਸਾਜ਼ਿਸ਼ਾਂ ਰਚ ਰਹੀ ਹੈ। ਪੰਜਾਬ ਸਰਕਾਰ ਦਾ ਅਕਸ ਖਰਾਬ ਕਰਨ ਦੇ ਉਦੇਸ਼ ਨਾਲ ਵਾਰ-ਵਾਰ ਪੱਤਰ ਭੇਜਣ ਦਾ ਨਾਟਕ ਕੀਤਾ ਜਾ ਰਹਾ ਹੈ।

ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੁਲਦੀਪ ਧਾਲੀਵਾਲ ਨੇ ਹਾਲੀਆ ਘਟਨਾਕ੍ਰਮ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਲੰਘੀ 28 ਤਾਰੀਖ਼ ਨੂੰ ਪੰਜਾਬ ਦੇ ਪੁਲਿਸ ਮਹਾਨਿਦੇਸ਼ਕ (ਡੀਜੀਪੀ) ਨੇ ਈਡੀ ਨੂੰ ਸਪੱਸ਼ਟ ਰੂਪ ਵਿੱਚ ਪੱਤਰ ਲਿਖ ਕੇ ਸੂਚਿਤ ਕੀਤਾ ਸੀ ਕਿ ਉਨ੍ਹਾਂ ਵੱਲੋਂ ਭੇਜੇ ਗਏ ਦਸਤਾਵੇਜ਼ ਪੜ੍ਹਨਯੋਗ ਨਹੀਂ ਹਨ। ਪੁਲਿਸ ਪ੍ਰਸ਼ਾਸਨ ਨੇ ਈਡੀ ਤੋਂ ਬੇਨਤੀ ਕੀਤੀ ਸੀ ਕਿ 1 ਤਾਰੀਖ਼ ਨੂੰ ਉਹ ਆਪਣਾ ਕੋਈ ਜ਼ਿੰਮੇਵਾਰ ਅਧਿਕਾਰੀ ਪੁਲਿਸ ਮੁੱਖ ਦਫ਼ਤਰ (ਹੈੱਡਕੁਆਰਟਰ) ਭੇਜੇ ਜੋ ਇਹਨਾਂ ਦਸਤਾਵੇਜ਼ਾਂ ਦੀ ਸਹੀ ਜਾਣਕਾਰੀ ਦੇ ਸਕੇ। ਪਰ ਮਿਥੀ ਤਾਰੀਖ਼ 'ਤੇ ਈਡੀ ਦਾ ਕੋਈ ਵੀ ਅਧਿਕਾਰੀ ਦਸਤਾਵੇਜ਼ ਲੈ ਕੇ ਪੁਲਿਸ ਕੋਲ ਨਹੀਂ ਪਹੁੰਚਿਆ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਈਡੀ ਦਾ ਮਕਸਦ ਜਾਂਚ ਕਰਨਾ ਨਹੀਂ, ਬਲਕਿ ਕੇਵਲ ਅਤੇ ਕੇਵਲ ਮੀਡੀਆ ਵਿੱਚ ਪੰਜਾਬ ਸਰਕਾਰ ਅਤੇ ਸਾਡੇ ਆਗੂਆਂ ਨੂੰ ਬਦਨਾਮ ਕਰਨਾ ਹੈ।

Read Also ; ਹਰਿਆਣਾ ਦੇ 504 ਕਰੋੜ ਰੁਪਏ ਦੇ ਘੁਟਾਲੇ ਵਿੱਚ ਸੀਬੀਆਈ ਨੇ ਦਾਇਰ ਕੀਤੀ ਤੀਜੀ ਚਾਰਜਸ਼ੀਟ

ਆਪ ਆਗੂ ਨੇ ਕਿਹਾ ਕਿ ਈਡੀ ਅਤੇ ਭਾਜਪਾ ਦਾ ਇੱਕੋ-ਇੱਕ ਮੁੱਖ ਮਕਸਦ ਪਜਾਬ ਵਿੱਚ ਹੋ ਰਹੇ ਅਭੂਤਪੂਰਵ ਵਿਕਾਸ ਕਾਰਜਾਂ ਨੂੰ ਰੋਕਣਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਕੇ ਬਦਨਾਮ ਕਰਨਾ ਹੈ। ਧਾਲੀਵਾਲ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਭਾਜਪਾ ਇਹ ਨਾ ਭੁੱਲੇ ਕਿ ਉਸਨੇ ਸਾਡੇ ਸੀਨੀਅਰ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਦੇਖ ਲਿਆ ਹੈ, ਪਰ ਆਮ ਆਦਮੀ ਪਾਰਟੀ ਚੱਟਾਨ ਵਾਂਗ ਇੱਕਜੁੱਟ ਹੋ ਕੇ ਖੜ੍ਹੀ ਰਹੀ। ਈਡੀ ਅਤੇ ਸੀਬੀਆਈ ਚਾਹੇ ਜਿੰਨੀਆਂ ਵੀ ਕੋਸ਼ਿਸ਼ਾਂ ਕਰ ਲੈਣ, 2027 ਦੀਆਂ ਚੋਣਾਂ ਵਿੱਚ ਪੰਜਾਬ ਦੀ ਜਨਤਾ ਫਿਰ ਤੋਂ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣਾਏਗੀ। ਸਾਡੇ ਆਗੂਆਂ ਨੇ ਜੇਲ੍ਹ ਜਾਣਾ ਸਵੀਕਾਰ ਕੀਤਾ, ਪਰ ਭਾਜਪਾ ਦੀ ਤਾਨਾਸ਼ਾਹੀ ਅੱਗੇ ਝੁਕਣਾ ਪਸੰਦ ਨਹੀਂ ਕੀਤਾ।

ਭਾਜਪਾ ਨੂੰ ਪੰਜਾਬ ਦਾ "ਦੁਸ਼ਮਣ ਨੰਬਰ-1" ਕਰਾਰ ਦਿੰਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਇਸ ਪਾਰਟੀ ਨੇ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੇ 750 ਤੋਂ ਵੱਧ ਕਿਸਾਨਾਂ ਨੂੰ ਸ਼ਹੀਦ ਕੀਤਾ, ਪੰਜਾਬ ਦੇ ਵਿਕਾਸ ਫੰਡ ਰੋਕ ਦਿੱਤੇ ਅਤੇ ਰਾਜ ਦੇ ਵਿਕਾਸ ਵਿੱਚ ਹਰ ਕਦਮ 'ਤੇ ਰੋੜੇ ਅਟਕਾਏ। ਉਨ੍ਹਾਂ ਸਪੱਸ਼ਟ ਕੀਤਾ ਕਿ ਈਡੀ ਦੀਆਂ ਵਿਸਾਖੀਆਂ ਦੇ ਸਹਾਰੇ ਭਾਜਪਾ ਆਮ ਆਦਮੀ ਪਾਰਟੀ ਦੇ ਯੋਧਿਆਂ ਨੂੰ ਡਰਾ ਨਹੀਂ ਸਕਦੀ। ਅਸੀਂ ਇਹਨਾਂ ਝੂਠੇ ਮੁਕੱਦਮਿਆਂ ਤੋਂ ਡਰਨ ਵਾਲੇ ਨਹੀਂ ਹਾਂ। ਜਿਸ ਤਰ੍ਹਾਂ ਦਿੱਲੀ ਵਿੱਚ ਸੱਚ ਦੀ ਜਿੱਤ ਹੋਈ ਅਤੇ ਫਰਜ਼ੀ ਮਾਮਲੇ ਬੇਨਕਾਬ ਹੋਏ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਸੱਚ ਦੀ ਹੀ ਜਿੱਤ ਹੋਵੇਗੀ ਅਤੇ ਭਾਜਪਾ ਦਾ ਸਾਜਿਸ਼ਾਂ ਪੂਰੀ ਤਰ੍ਹਾਂ ਬੇਨਕਾਬ ਹੋਣਗੀਆਂ।

‘ਖੌਫ਼’ ਦੇ ਸਾਏ ਹੇਠ ਪੰਜਾਬ ਸਰਕਾਰ ਦੇ ਅਧਿਕਾਰੀ, ED ਦੇ ਡਰ ਤੋਂ ਫਾਈਲਾਂ ਨੂੰ ਲੱਗੀਆਂ ‘ਸਪੀਡ ਬ੍ਰੇਕਾਂ’
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਆਈ.ਏ.ਐੱਸ. ਤੇ ਆਈ. ਪੀ. ਐੱਸ. ਅਧਿਕਾਰੀਆਂ ਵਿੱਚ ਅੱਜ ਕੱਲ੍ਹ ਈਡੀ ਦਾ ਖੌਫ਼ ਕਾਫ਼ੀ ਜਿਆਦਾ ਨਜ਼ਰ ਆ ਰਿਹਾ ਹੈ, ਇੱਥੇ ਤੱਕ ਕਿ ਸਰਕਾਰੀ ਦਫ਼ਤਰਾਂ ’ਚ ਅਹਿਮ ਫਾਈਲਾਂ ਤਾਂ ਦੂਰ ਦੀ ਗੱਲ ਆਮ ਰੂਟੀਨ ਦੇ ਕੰਮਾਂ ਦੀ ਫਾਈਲਾਂ ਦੀ ਸਪੀਡ ਨੂੰ ਵੀ ਬ੍ਰੇਕ ਲੱਗੀ ਹੋਈ ਨਜ਼ਰ ਆ ਰਹੀ ਹੈ। ਹਰ ਅਧਿਕਾਰੀ ਫਾਈਲ ’ਤੇ ਦਸਤਖ਼ਤ ਕਰਨ ਤੋਂ ਪਹਿਲਾਂ ਕਈ ਕਈ ਵਾਰ ਉਸ ਫਾਈਲ ਨੂੰ ਪੜ੍ਹ ਰਿਹਾ ਹੈ ਤੇ ਆਪਣੇ ਹੇਠਲੇ ਅਧਿਕਾਰੀਆਂ ਤੋਂ ਲਿਖਵਾਇਆ ਤੱਕ ਜਾ ਰਿਹਾ ਹੈ ਕਿ ਉਨ੍ਹਾਂ ਨੇ ਨਿਯਮਾਂ ਹੇਠ ਹੀ ਫਾਈਲ ਨੂੰ ਭੇਜਿਆ ਹੈ। ਪੰਜਾਬ ਸਿਵਲ ਸਕੱਤਰੇਤ ਤੇ ਮਿੰਨੀ ਸਕੱਤਰੇਤ ਵਿਖੇ ਜਿਆਦਾਤਰ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਇੱਕੋ ਹੀ ਚਰਚਾ ਸਭ ਤੋਂ ਜਿਆਦਾ ਹੋ ਰਹੀ ਹੈ ਕਿ ਹੁਣ ਈ.ਡੀ. ਦਾ ਅਗਲਾ ਨਿਸ਼ਾਨਾ ਕੌਣ ਹੋਏਗਾ ਤੇ ਕਿਹੜੇ ਅਧਿਕਾਰੀ ਨੂੰ ਸੰਮਨ ਆਏਗਾ।

Read Also :  ਅਵਾਰਾ ਕੁੱਤਿਆਂ ਸਬੰਧੀ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, Dog Lovers ਨੂੰ ਵੱਡਾ ਝਟਕਾ

ਜਾਣਕਾਰੀ ਅਨੁਸਾਰ ਈਡੀ ਵੱਲੋਂ ਬੀਤੇ 2-3 ਹਫ਼ਤਿਆਂ ਤੋਂ ਪੰਜਾਬ ’ਚ ਧੜਾਧੜ ਕਾਰਵਾਈ ਕਰ ਰਹੀ ਹੈ ਤੇ ਕਈ ਅਧਿਕਾਰੀਆਂ ਨੂੰ ਆਪਣੇ ਦਫ਼ਤਰ ’ਚ ਤਲਬ ਕਰਦੇ ਹੋਏ ਲਗਾਤਾਰ ਨੋਟਿਸ ਭੇਜੇ ਜਾ ਰਹੇ ਹਨ ਏਥੋਂ ਤੱਕ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਤੱਕ ਪੈ ਗਈ ਹੈ। ਪੰਜਾਬ ਦੇ ਅਧਿਕਾਰੀ ਇਸ ਸਮੇਂ ਈਡੀ ਦੇ ਨੋਟਿਸ ਜਾਂ ਫਿਰ ਸੰਮਨ ਨੂੰ ਲੈ ਕੇ ਘੱਟ ਤੇ ਸੰਜੀਵ ਅਰੋੜਾ ਦੇ ਮਾਮਲੇ ਨੂੰ ਦੇਖ ਕੇ ਜਿਆਦਾ ਘਬਰਾਹਟ ਵਿੱਚ ਹਨ।

ਦੱਸਿਆ ਜਾ ਰਿਹਾ ਹੈ ਕਿ ਵਾਰ-ਵਾਰ ਈਡੀ ਦੇ ਦਫ਼ਤਰ ਵਿੱਚੋਂ ਅਫ਼ਵਾਹ ਜਾਂ ਫਿਰ ਖ਼ਬਰ ਬਾਹਰ ਆ ਰਹੀ ਹੈ ਕਿ ਉਨ੍ਹਾਂ ਦੇ ਰਡਾਰ ’ਤੇ ਪੰਜਾਬ ਦੇ 12 ਤੋਂ 18 ਅਧਿਕਾਰੀ ਹਨ ਤੇ ਉਨ੍ਹਾਂ ਨੂੰ ਇੱਕ ਇੱਕ ਕਰਕੇ ਸੰਮਨ ਕਰਕੇ ਸੱਦਿਆ ਵੀ ਜਾਏਗਾ ਪਰ ਇਹ ਅਧਿਕਾਰੀ ਕੌਣ ਹਨ, ਇਸ ਬਾਰੇ ਕੋਈ ਵੀ ਜਾਣਕਾਰੀ ਈਡੀ ਦਫ਼ਤਰ ਤੋਂ ਬਾਹਰ ਨਹੀਂ ਆ ਰਹੀ ਹੈ, ਜਿਸ ਕਾਰਨ ਹੀ ਕਈ ਆਈਏਐੱਸ ਅਧਿਕਾਰੀ ਤਾਂ ਇਸ ਗੱਲ ਦੇ ਖੌਫ਼ ਵਿੱਚ ਹੀ ਹਨ ਕਿ ਕਿਤੇ ਉਨ੍ਹਾਂ ਦਾ ਨਾਅ ਵੀ ਇਸ ਤਰ੍ਹਾਂ ਦੀ ਲਿਸਟ ਵਿੱਚ ਸ਼ਾਮਲ ਨਾ ਹੋ ਜਾਵੇ।

ED Punjab News: ਪੰਜਾਬ ’ਚ ED ਦਾ ਐਕਸ਼ਨ, LDP ਸਕੀਮ ਤਹਿਤ ਅਲਾਟ ਕੀਤੇ ਪਲਾਟਾਂ ਦਾ ਮੰਗਿਆ ਵੇਰਵਾ
ਲੁਧਿਆਣਾ (ਸੱਚ ਕਹੂੰ ਨਿਊਜ਼)। ED Punjab News: ਪੰਜਾਬ ਦੇ ਫੂਡ ਸਪਲਾਈ ਵਿਭਾਗ ’ਚ 2000 ਕਰੋੜ ਰੁਪਏ ਦਾ ਘਪਲਾ ਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ’ਚ ਐੱਲਡੀਪੀ ਸਕੀਮ ਤਹਿਤ ਪਲਾਟਾਂ ਦੀ ਨਿਲਾਮੀ ’ਚ ਹੋਏ ਘਪਲੇ ਸਬੰਧੀ ਈਡੀ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਸਮੇਤ ਕਈ ਲੋਕਾਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਈਡੀ ਫੂਡ ਸਪਲਾਈ ਵਿਭਾਗ ਘੁਟਾਲੇ ’ਚ ਸਾਬਕਾ ਮੰਤਰੀ ਆਸ਼ੂ ਸਮੇਤ 31 ਲੋਕਾਂ ਖਿਲਾਫ ਪੀਐੱਮਐੱਲਏ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਰਮਨ ਬਾਲਾ ਸੁਬਰਾਮਨੀਅਮ ਦੇ ਕਾਰਜਕਾਲ ਦੌਰਾਨ ਐਲਡੀਪੀ ਸਕੀਮ ਤਹਿਤ ਅਲਾਟ ਕੀਤੇ ਪਲਾਟਾਂ ਦਾ ਵੇਰਵਾ ਮੰਗਿਆ ਗਿਆ ਹੈ। ED Punjab News

ਇਹ ਵੀ ਪੜ੍ਹੋ : Baba Siddique Murder: ਬਾਬਾ ਸਿੱਦੀਕੀ ਕਤਲ ਕੇਸ ’ਚ ਕੈਥਲ ਤੋਂ ਇੱਕ ਹੋਰ ਨੌਜਵਾਨ ਗ੍ਰਿਫਤਾਰ

ਇਹ ਪਟੀਸ਼ਨ ਈਡੀ ਦੀ ਵਿਸ਼ੇਸ਼ ਅਦਾਲਤ ਜਲੰਧਰ ਵਿਖੇ ਦਾਇਰ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਲੁਧਿਆਣਾ ਇੰਪਰੂਵਮੈਂਟ ਟਰੱਸਟ ’ਚ ਐਲਡੀਪੀ ਸਕੀਮ ਤਹਿਤ ਪਲਾਟਾਂ ਦੀ ਅਲਾਟਮੈਂਟ ਦੌਰਾਨ ਵੱਡਾ ਘਪਲਾ ਹੋਇਆ ਹੈ, ਜਿਸ ਦਾ ਈਡੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਈਡੀ ਨੇ ਟਰੱਸਟ ਨੂੰ ਪੱਤਰ ਭੇਜ ਕੇ ਰਮਨ ਬਾਲਾ ਸੁਬਰਾਮਨੀਅਮ ਦੇ ਕਾਰਜਕਾਲ ਦੌਰਾਨ ਅਲਾਟ ਕੀਤੇ ਗਏ ਸਾਰੇ ਪਲਾਟਾਂ ਦੇ ਵੇਰਵੇ ਮੰਗੇ ਹਨ। ਐਡ. ਤੋਂ ਰਿਸ਼ੀ ਨਗਰ ਤੇ ਸਰਾਭਾ ਨਗਰ ਦੇ ਪਲਾਟਾਂ ਦੀ ਜਾਣਕਾਰੀ ਮੰਗੀ ਹੈ। ਤੁਹਾਨੂੰ ਦੱਸ ਦੇਈਏ ਕਿ ਰਮਨ ਬਾਲਾ ਸੁਬਰਾਮਨੀਅਮ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਟਰੱਸਟ ਦੇ ਚੇਅਰਮੈਨ ਰਹਿ ਚੁੱਕੇ ਹਨ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਰਹੇ ਹਨ। ED Punjab News