Cover - Sach Kahoon Punjabi
ਐਸਪੀਜੀ ਸਕਿਊਰਟੀ ‘ਤੇ ਕੇਂਦਰ ਸਖ਼ਤ
ਏਜੰਸੀ/ਨਵੀਂ ਦਿੱਲੀ। ਸਪੈਸ਼ਲ ਪ੍ਰੋਟੈਕਸ਼ਨ ਫੋਰਸ (ਐਸਪੀਜੀ) ‘ਚ ਰਹਿਣ ਵਾਲੇ ਹਰ ਵੀਵੀਆਈਪੀ ਨੂੰ ਇਸ ਵਿਸ਼ੇਸ਼ ਸੁਰੱਖਿਆ ਕਵਰ ਦੇ ਪੂਰੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਕੇਂਦਰ ਸਰਕਾਰ ਨੇ ਕਿਹਾ ਕਿ ਹੁਣ ਜਿਸ ਨੂੰ ਵੀ ਐਸਪੀਜੀ ਕਵਰ ਮਿਲਿਆ ਹੈ? ਉਸ ਨੂੰ ਹਰ ਸਮੇਂ ਐਸਪੀਜੀ ਟੀਮ ਆਪਣੇ ਨਾਲ ਰੱਖਣੀ ਪਵੇਗੀ, ਭਾਵੇਂ ਉਹ ਵਿਦੇਸ਼ ਪ੍ਰਵਾਸ ‘ਤੇ ਹੀ ਕਿਉਂ ਨਾ ਹੋਣ ਧਿਆਨ ਰਹੇ ਕਿ ਹਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਗਾਂਧੀ ਪਰਿਵਾਰ ਦੇ ਹੀ ਤਿੰਨ ਮੈਂਬਰਾਂ, ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਹੀ ਐਸਪੀਜੀ ਕਵਰ ਮਿਲਿਆ ਹੋਇਆ ਹੈ। Sonia Gandhi
ਇਹੀ ਵਜ੍ਹਾ ਹੈ ਕਿ ਕਾਂਗਰਸ ਪਾਰਟੀ ਇਸ ਫਰਮਾਨ ਨੂੰ ਗਾਂਧੀ ਪਰਿਵਾਰ ‘ਤੇ ਸਰਕਾਰੀ ਨਿਗਰਾਨੀ ਰੱਖੇ ਜਾਣ ਦੀ ਮੰਸ਼ਾ ਨਾਲ ਜੋੜ ਰਹੀ ਹੈ ਕਾਂਗਰਸ ਬੁਲਾਰੇ ਬ੍ਰਜੇਸ਼ ਕਲਪਾ ਨੇ ਕਿਹਾ ਕਿ ਇਹ ਸਿੱਧਾ-ਸਿੱਧਾ ਨਿਗਰਾਨੀ ਰੱਖਣ ਦਾ ਮਾਮਲਾ ਹੈ ਹਾਲਾਂਕਿ ਭਾਜਪਾ ਨੇ ਕਾਂਗਰਸ ਦੇ ਇਸ ਦੋਸ਼ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਕਾਂਗਰਸ ਛੱਡ ਭਾਜਪਾ ‘ਚ ਆਏ ਉੱਘੇ ਆਗੂ ਟਾਮ ਵੜਕਕਨ ਨੇ ਕਿਹਾ ਕਿ ਅਤਿ ਵਿਸ਼ੇਸ਼ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੁੰਦੀ ਹੈ, ਇਸ ਲਈ ਉਨ੍ਹਾਂ ਵੀਵੀਆਈਪੀ ਦੀ ਹਰ ਥਾਂ, ਹਰ ਹਾਲ ‘ਚ ਸੁਰੱਖਿਆ ਯਕੀਨੀ ਕਰਨੀ ਹੁੰਦੀ ਹੈ। Sonia Gandhi
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕ ਸਭਾ ਹਲਕਾ ਦੇ ਯੂਥ ਪ੍ਰਧਾਨਾਂ ਨੂੰ 2-2 ਪੁਲਿਸ ਮੁਲਾਜ਼ਮ ਦੇਣ ਦੇ ਆਦੇਸ਼
ਤਕਨੀਕੀ ਭਾਸ਼ਾ ਵਿੱਚ ਦਿੱਤੀ ਜਾਵੇਗੀ ਪੁਲਿਸ ਸੁਰੱਖਿਆ ਤਾਂ ਕਿ ਨਾ ਆਵੇ ਸੁਰੱਖਿਆ ਦੇਣ ‘ਚ ਮੁਸ਼ਕਲ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਵਿੱਚ ਵੀ.ਆਈ.ਪੀ. ਕਲਚਰ ਨੂੰ ਖ਼ਤਮ ਕਰਨ ਦਾ ਐਲਾਨ ਕਰਨ ਵਾਲੀ ਅਮਰਿੰਦਰ ਸਿੰਘ ਦੀ ਸਰਕਾਰ ਨੇ ਯੂਥ ਕਾਂਗਰਸ ਦੇ ਪ੍ਰਧਾਨਾਂ ਵੀ.ਆਈ.ਪੀਜ਼. ਵਾਂਗ ਸਰਕਾਰੀ ਸੁਰੱਖਿਆ ਦੇਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ, ਹਾਲਾਂਕਿ ਸਰਕਾਰੀ ਫਾਈਲਾਂ ਵਿੱਚ ਸੁਰੱਖਿਆ ਦੇਣ ਪਿੱਛੇ ਕਈ ਤਕਨੀਕੀ ਕਾਰਨਾਂ ਦੀ ਵਰਤੋਂ ਕੀਤੀ ਜਾਵੇਗੀ ਪਰ 13 ਲੋਕ ਸਭਾ ਹਲਕਿਆਂ ਦੇ ਯੂਥ ਪ੍ਰਧਾਨਾਂ ਨੂੰ ਸਰਕਾਰੀ ਸੁਰੱਖਿਆ ਛਤਰੀ ਹਰ ਹਾਲਤ ਵਿੱਚ ਮਿਲੇਗੀ। ਹਰ ਲੋਕ ਸਭਾ ਹਲਕਾ ਯੂਥ ਪ੍ਰਧਾਨ ਕੋਲ 2 ਪੁਲਿਸ ਸੁਰੱਖਿਆ ਮੁਲਾਜ਼ਮ ਤੈਨਾਤ ਹੋਣਗੇ, ਜਿਸ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਆਪਣੀ ਜੇਬ੍ਹ ਵਿੱਚੋਂ ਖ਼ਰਚ ਕਰੇਗੀ।
ਜਾਣਕਾਰੀ ਅਨੁਸਾਰ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ ਯੂਥ ਕਾਂਗਰਸ ਵੱਲੋਂ ਪ੍ਰਧਾਨ ਲਗਾਏ ਹੋਏ ਹਨ ਅਤੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਇਨ੍ਹਾਂ ਲੋਕ ਸਭਾ ਯੂਥ ਪ੍ਰਧਾਨਾਂ ਵੱਲੋਂ ਆਪਣੇ ਆਪਣੇ ਹਲਕੇ ਵਿੱਚ ਪਾਰਟੀ ਦੇ ਪ੍ਰਚਾਰ ਲਈ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਯੂਥ ਪ੍ਰਧਾਨਾਂ ਦੀ ਟੌਹਰ ਨੂੰ ਦੇਖ ਕੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰਭਾਵ ਬਣੇ ਇਸ ਲਈ ਵੀ.ਆਈ.ਪੀ. ਕਲਚਰ ਦੇ ਤੌਰ ‘ਤੇ ਪ੍ਰਭਾਵ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਹੁਣ ਇਨ੍ਹਾਂ ਯੂਥ ਪ੍ਰਧਾਨਾਂ ਨਾਲ ਲਗਾਈ ਜਾ ਰਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ 13 ਲੋਕ ਸਭਾ ਹਲਕਿਆਂ ਦੇ ਪ੍ਰਧਾਨਾਂ ਨੂੰ ਜਾਨ-ਮਾਲ ਦਾ ਖ਼ਤਰਾ ਹੋਣ ਜਾਂ ਫਿਰ ਕਿਸੇ ਹੋਰ ਤਕਨੀਕੀ ਨੁਕਤਾ ਲਗਾਉਂਦੇ ਹੋਏ ਪੁਲਿਸ ਦੀ ਸੁਰੱਖਿਆ ਦਿੱਤੀ ਜਾ ਰਹੀ ਹੈ, ਇਸ ਵਿੱਚ ਲਗਭਗ 5-6 ਯੂਥ ਪ੍ਰਧਾਨਾਂ ਨੂੰ ਇਸ ਤਰ੍ਹਾਂ ਦੀ ਸੁਰੱਖਿਆ ਦੇ ਵੀ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੇ ਯੂਥ ਪ੍ਰਧਾਨਾਂ ਨੂੰ ਜਲਦ ਹੀ ਇਹ ਪੁਲਿਸ ਸੁਰੱਖਿਆ ਮਿਲ ਜਾਵੇਗੀ।
ਹਲਕਾ ਇੰਚਾਰਜ ਸਿਸਟਮ ਦੇ ਖ਼ਿਲਾਫ਼ ਸੀ ਕਾਂਗਰਸ ਹੁਣ ਉਸੇ ਰਾਹ ਤੁਰੀ
ਪੰਜਾਬ ਵਿੱਚ ਹਲਕਾ ਇੰਚਾਰਜ ਸਿਸਟਮ ਖ਼ਿਲਾਫ਼ ਪੰਜਾਬ ਦੀ ਕਾਂਗਰਸ ਪਿਛਲੇ 10-11 ਸਾਲਾਂ ਤੋਂ ਵਿਰੋਧ ਕਰਦੀ ਆਈ ਹੈ ਅਤੇ ਪਿਛਲੇ ਸਾਲ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ ਇਸ ਸਰਕਾਰ ਵਿੱਚ ਕੋਈ ਵੀ ਹਲਕਾ ਇੰਚਾਰਜ ਸਿਸਟਮ ਨਹੀਂ ਹੋਵੇਗਾ ਪਰ ਹੁਣ ਉਸੇ ਰਾਹ ਪੰਜਾਬ ਕਾਂਗਰਸ ਤੁਰ ਪਈ ਹੈ। ਯੂਥ ਕਾਂਗਰਸ ਦੇ 13 ਲੋਕ ਸਭਾ ਹਲਕਾ ਇੰਚਾਰਜਾਂ ਨੂੰ ਪੁਲਿਸ ਸੁਰੱਖਿਆ ਦਾ ਫਾਇਦਾ ਦਿੰਦੇ ਹੋਏ ਅਮਰਿੰਦਰ ਸਿੰਘ ਖੁਦ ਆਪਣੇ ਵੱਲੋਂ ਕੀਤੇ ਐਲਾਨ ਦੇ ਖ਼ਿਲਾਫ਼ ਜਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵਜੋਤ ਸਿੱਧੂ ਨੇ ਕੀਤਾ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਵੱਡਾ ਹਮਲਾ (Amarinder)
ਕਿਹਾ, ਕਿਸੇ ਹੋਰ ਕੈਬਨਿਟ ਮੰਤਰੀ ਨੇ ਕੀਤੀ ਐ ਪ੍ਰੈਸ ਕਾਨਫਰੰਸ, ਜਿਹੜੇ ਕਰ ਰਿਹਾ ਹਾਂ ਮੈ ਖ਼ੁਲਾਸੇ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਦਿੱਲੀ ਵਾਪਸੀ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ (Amarinder) ‘ਤੇ ਹੀ ਵੱਡਾ ਹਮਲਾ ਕਰ ਦਿੱਤਾ ਹੈ। ਸਿੱਧੂ ਨੇ ਸਖ਼ਤ ਲਹਿਜੇ ‘ਚ ਕਿਹਾ ਕਿ ਅਮਰਿੰਦਰ ਸਿੰਘ ਬਾਦਲਾਂ ਖ਼ਿਲਾਫ਼ ਕਾਰਵਾਈ ਨਹੀਂ ਕਰ ਸਕਦੇ ਤਾਂ ਉਹ (ਨਵਜੋਤ ਸਿੱਧੂ ) ਆਪਣੇ ਮੂੰਹ ‘ਤੇ ਢੱਕਣ ਵੀ ਨਹੀਂ ਲਾਉਣਗੇ। ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰਕੇ ਜੋ ਖ਼ੁਲਾਸੇ ਉਨ੍ਹਾਂ ਨੇ ਕੀਤੇ ਹਨ ਕੀ ਪੰਜਾਬ ਦੇ  ਕਿਸੇ ਹੋਰ ਕੈਬਨਿਟ ਮੰਤਰੀ ਨੇ ਕੀਤੇ ਹਨ? ਬਾਦਲਾਂ ਨੂੰ ਲੁੱਟ ਕਰਨ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਹੈ।
ਅਮਰਿੰਦਰ ਸਿੰਘ ਵੱਲੋਂ ਅੰਕੜਿਆਂ ਵਿੱਚ ਕੁਝ ਨਹੀਂ ਹੋਣ ਦੀ ਗੱਲ ਦੇ ਸੁਆਲ ‘ਤੇ ਨਵਜੋਤ ਸਿੱਧੂ ਨੇ ਕਿਹਾ ਕਿ ਅੰਕੜਿਆਂ ਵਿੱਚ ਕਿਉਂ ਕੁਝ ਨਹੀਂ ਪਿਆ ਹੈ, ਅੰਕੜਿਆਂ ਵਿੱਚ ਹੀ ਸਾਰਾ ਕੁਝ ਪਿਆ ਹੈ। ਇਨ੍ਹਾਂ ਅੰਕੜਿਆਂ ਰਾਹੀਂ ਹੀ ਉਹ ਸਾਬਤ ਕਰ ਰਹੇ ਹਨ ਕਿ ਕਿਵੇਂ ਬਾਦਲਾਂ ਨੇ ਪੰਜਾਬ ਨੂੰ ਲੁੱਟਿਆ ਹੈ। ਨਵਜੋਤ ਸਿੱਧੂ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਖੇ ਮੀਟ ਦਾ ਪ੍ਰੈਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਨਵਜੋਤ ਸਿੱਧੂ ਨੇ ਕਿਹਾ ਕਿ ਸਾਰਾ ਪੰਜਾਬ ਇੱਕੋ ਹੀ ਵਿਅਕਤੀ ਦੇ ਖ਼ਿਲਾਫ਼ ਕਾਰਵਾਈ ਚਾਹੁੰਦਾ ਹੈ ਅਤੇ ਉਹ ਵੀ ਉਸੇ ਵਿਅਕਤੀ (ਬਿਕਰਮ ਮਜੀਠੀਆ) ਖ਼ਿਲਾਫ਼ ਹੀ ਕਾਰਵਾਈ ਦੀ ਮੰਗ ਕਰ ਰਹੇ ਹਨ ਪਰ ਪਤਾ ਨਹੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਉਸ ਦੇ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਵਿੱਚ ਇੱਕੋ ਮੁੱਦੇ ‘ਤੇ ਦੋ ਫ਼ਾਰਮੂਲੇ ਨਹੀਂ ਹੋਣੇ ਚਾਹੀਦੇ ਹਨ। ਜੇਕਰ ਮਜੀਠੀਆ ਖ਼ਿਲਾਫ਼ ਕੋਈ ਸਬੂਤ ਨਹੀਂ ਹਨ ਅਤੇ ਉਸ ਦਾ ਸਿਰਫ਼ ਨਾਂਅ ਲਿਆ ਗਿਆ ਹੈ ਤਾਂ ਬਿੱਟੂ ਔਲਖ ਅਤੇ ਇੰਸਪੈਕਟਰ ਚਾਹਲ ਨੂੰ ਵੀ ਛੱਡ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਕਚਹਿਰੀ ਵਿੱਚ ਜੁਆਬ ਦੇਣਾ ਪੈਣਾ ਹੈ, ਇਸ ਲਈ ਉਹ ਚੁੱਪ ਕਰਕੇ ਨਹੀਂ ਬੈਠ ਸਕਦੇ ਹਨ। ਜਿਹੜੇ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਹੈ, ਤੁਸੀਂ ਉਨਾਂ ਨੂੰ ਇਨਾਮ ਦੇਣ ਵਿੱਚ ਲੱਗੇ ਹੋਏ ਹੋ। ਉਨ੍ਹਾਂ ਨੂੰ ਕੋਈ ਕਹੇ ਕਿ ਇਸ ਬੰਦੇ ਨੇ ਪੰਜਾਬ ਨੂੰ ਲੁੱਟਿਆ ਹੈ ਅਤੇ ਤੁਸੀਂ ਇਨਾਂ ਨੂੰ ਛੱਡ ਦਿਓ ਤਾਂ ਮੈ ਕਿਸੇ ਵੀ ਹਾਲਤ ਵਿੱਚ ਨਹੀਂ ਛੱਡਾਂਗਾ। (Amarinder)
ਕਾਲੋਨੀਆਂ ਨਹੀਂ ਚੋਰਾਂ ਦੀ ਚੋਰੀ ਹੋ ਰਹੀ ਐ ਲੀਗਲ
ਨਵਜੋਤ ਸਿੱਧੂ ਨੇ ਨਾਜਾਇਜ਼ ਕਲੋਨੀਆਂ ਦੀ ਪਾਲਿਸੀ ਨੂੰ ਪਾਸ ਕਰਨ ਤੋਂ ਬਾਅਦ ਪੈਦਾ ਹੋਏ ਵਿਵਾਦ ‘ਤੇ ਕਿਹਾ ਕਿ ਪੰਜਾਬ ਵਿੱਚ ਨਜਾਇਜ਼ ਕਲੋਨੀਆਂ ਨਹੀਂ ਸਗੋਂ ਚੋਰਾਂ ਵੱਲੋਂ ਕੀਤੀ ਗਈ ਚੋਰੀ ਨੂੰ ਕੁਝ ਰੁਪਏ ਵਿੱਚ ਲੀਗਲ ਕੀਤਾ ਜਾ ਰਿਹਾ ਹੈ। ਜਿਸ ਦੇ ਉਹ ਪਹਿਲਾਂ ਵੀ ਖ਼ਿਲਾਫ਼ ਸਨ ਅਤੇ ਹੁਣ ਵੀ ਖ਼ਿਲਾਫ਼ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਾਹਮਣੇ ਉਨ੍ਹਾਂ ਨੇ ਵਿਰੋਧ ਜ਼ਾਹਿਰ ਕਰ ਦਿੱਤਾ ਸੀ ਕਿ ਖੇਤਾਂ ਨੂੰ ਪਾਸ ਕਰਨ ਦੀ ਥਾਂ ‘ਤੇ ਸਿਰਫ਼ ਉਨ੍ਹਾਂ ਕਲੋਨੀਆਂ ਨੂੰ ਪਾਸ ਕੀਤਾ ਜਾਵੇ, ਜਿਨਾਂ ਵਿੱਚ ਲੋਕ ਰਹਿੰਦੇ ਹਨ ਅਤੇ ਜਨਤਾ ਨੂੰ ਕਲੋਨੀ ਮਾਲਕ ਸਹੂਲਤਾਂ ਵੀ ਦੇਣ ਨੂੰ ਤਿਆਰ ਹਨ। ਇੰਥੇ ਤਾਂ ਖੇਤਾਂ ਵਿੱਚ ਫਸਲ ਉੱਗੀ ਪਈ ਹੈ ਅਤੇ ਪਲਾਟ ਤੱਕ ਨਹੀਂ ਕੱਟੇ ਗਏ ਹਨ ਪਰ ਸਾਡੀ ਸਰਕਾਰ ਉਸ ਨੂੰ ਪਾਸ ਕਰਨ ਲਈ ਤੁਰੀ ਹੋਈ ਹੈ।
ਮੇਰੇ ਹੱਥ ਦੇਣ ਕਮਾਨ, ਫੇਰ ਦੇਖਣਾ ਪੁੱਠੇ ਟੰਗ ਦਿਆਂਗਾ
ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਖ਼ਿਲਾਫ਼ ਕਾਰਵਾਈ ਨਾ ਹੋਣ ਕਾਰਨ ਨਰਾਜ਼ ਸਿੱਧੂ ਨੇ ਕਿਹਾ ਕਿ ਮੇਰੇ ਹੱਥ ਵਿੱਚ ਕਮਾਨ ਦੇ ਦਿੱਤੀ ਜਾਵੇ ਤਾਂ ਇਨ੍ਹਾਂ ਨੂੰ ਤਾਂ ਪੁੱਠਾ ਟੰਗ ਦਿਆਂਗਾ। ਉਨ੍ਹਾਂ ਕਿਹਾ ਕਿ ਸਬੂਤ ਇਕੱਠੇ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਕੋਲ ਬਾਦਲਾਂ ਵੱਲੋਂ ਕੀਤੀ ਗਈ ਠੱਗੀ ਦੇ ਸਾਰੇ ਸਬੂਤ ਹਨ ਪਰ ਕਾਰਵਾਈ ਉਨ੍ਹਾਂ ਨੇ ਨਹੀਂ ਸਗੋਂ ਮੁੱਖ ਮੰਤਰੀ ਨੇ ਕਰਨੀ ਹੈ, ਇਸ ਲਈ ਜੇਕਰ ਉਨ੍ਹਾਂ ਦੇ ਹੱਥ ਵਿੱਚ ਪਾਵਰ ਆਈ ਤਾਂ ਉਹ ਤਾਂ ਇੱਕ ਦਿਨ ਵਿੱਚ ਟੰਗ ਦੇਣਗੇ। (Amarinder)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਸ਼ਿਆਂ ਉੱਤੇ ਐੱਸ.ਟੀ.ਐਫ ਦੀ ਰਿਪੋਰਟ ਜਨਤਕ ਕਰਨ ਕੈਪਟਨ : ਡਾ. ਬਲਬੀਰ ਸਿੰਘ |AAP Govt
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਨਸ਼ਿਆਂ ਦੀ ਗ੍ਰਿਫ਼ਤ ਵਿੱਚ ਆਏ ਨੌਜਵਾਨਾਂ ਦੀਆਂ ਨਿੱਤ ਹੋ ਰਹੀਆਂ ਮੌਤਾਂ ਉੱਤੇ ਸਖ਼ਤ ਸਟੈਂਡ ਲੈਂਦਿਆਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਨੇ ਐਲਾਨ ਕੀਤਾ ਕਿ ਉਹ 12 ਜੁਲਾਈ ਨੂੰ ਐਸਐਸਪੀ ਫ਼ਰੀਦਕੋਟ ਦਾ ਦਫ਼ਤਰ ਘੇਰਨਗੇ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ, ਆਪ ਯੂਥ ਵਿੰਗ ਦੇ ਇੰਚਾਰਜ ਅਤੇ ਵਿਧਾਇਕ ਮੀਤ ਹੇਅਰ ਅਤੇ ਯੂਥ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਨਸ਼ਿਆਂ ਪ੍ਰਤੀ ਗੰਭੀਰ ਨਹੀਂ ਹੈ ਅਤੇ ‘ਆਪ’ ਇਸ ਮੁੱਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਵੱਲੋਂ ਗੁਟਕਾ ਸਾਹਿਬ ਫੜ ਕੇ ਚੁੱਕੀ ਸਹੁੰ ਯਾਦ ਕਰਵਾਉਂਦੇ ਰਹਿਣਗੇ। ਡਾ. ਬਲਬੀਰ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਸ਼ਿਆਂ ਦੇ ਮਾਮਲੇ ਵਿਚ ਐਸ.ਟੀ.ਐਫ ਦੀ ਰਿਪੋਰਟ ਜਨਤਕ ਕਰਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਨਸ਼ੇ ਦੇ ਵਪਾਰ ਵਿੱਚ ਸ਼ਾਮਲ ਅਕਾਲੀ ਆਗੂਆਂ ਨੂੰ ਜੇਲ੍ਹ ਭੇਜਣ ਦਾ ਦਾਅਵਾ ਕਰਨ ਵਾਲੇ ਕੈਪਟਨ ਸਪੱਸ਼ਟ ਕਰਨ ਕਿ ਉਨ੍ਹਾਂ ਖ਼ਿਲਾਫ਼ ਕਾਰਵਾਈ ਕਦੋਂ ਹੋਵੇਗੀ।
ਯੂਥ ਵਿੰਗ ਦੀ ਘਿਰਾਓ ਦੀ ਚਿਤਾਵਨੀ ਤੋਂ ਬਾਅਦ ਸਰਕਾਰ ਨੇ ਮੁਅੱਤਲ ਕੀਤੇ ਅਰਨੀਵਾਲਾ ਥਾਣੇ ਦੇ ਕਰਮਚਾਰੀ : ਮਨਜਿੰਦਰ ਸਿੱਧੂ | AAP Govt
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਸਰਕਾਰ ਡੋਪ ਟੈਸਟ ਦਾ ਡਰਾਮਾ ਕਰ ਕੇ ਨਸ਼ਿਆਂ ਦੇ ਮੁੱਦੇ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਡੋਪ ਟੈੱਸਟ ਇਸ ਮੁੱਦੇ ਦਾ ਕੋਈ ਸਾਰਥਿਕ ਹੱਲ ਨਹੀਂ ਹੈ ਅਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦੀ ਗਰੰਟੀ ਦਿੰਦੇ ਹਨ ਕਿ ਅਜਿਹਾ ਕਰਨ ਨਾਲ ਨਸ਼ੇ ਦੀ ਸਮੱਸਿਆ ਹੱਲ ਹੋ ਜਾਵੇਗੀ ਅਤੇ ਸੂਬੇ ਵਿਚ ਕੋਈ ਨੌਜਵਾਨ ਨਹੀਂ ਮਰੇਗਾ ਤਾਂ ਉਹ ਦਿਨ ਵਿਚ 2 ਵਾਰ ਡੋਪ ਟੈੱਸਟ ਕਰਵਾਉਣ ਲਈ ਤਿਆਰ ਹਨ।
ਹੇਅਰ ਨੇ ਕਿਹਾ ਕਿ ਸਰਕਾਰ ਨਸ਼ੇ ਦੇ ਤਸਕਰਾਂ ਨੂੰ ਫੜਨ ਦੀ ਥਾਂ ਆਪਣੇ ਹੀ ਕਰਮਚਾਰੀਆਂ ਨੂੰ ਪਰੇਸ਼ਾਨ ਕਰਨ ਉੱਤੇ ਤੁਲੀ ਹੋਈ ਹੈ। ਇਸ ਮੌਕੇ ਵਿਧਾਇਕ ਹਰਪਾਲ ਚੀਮਾ, ਮਾਝਾ ਜ਼ੋਨ ਪ੍ਰਧਾਨ ਕੁਲਦੀਪ ਧਾਲੀਵਾਲ, ਮਾਲਵਾ ਜ਼ੋਨ-2 ਪ੍ਰਧਾਨ ਗੁਰਦਿੱਤ ਸੇਖੋਂ, ਮਾਲਵਾ ਜ਼ੋਨ 3 ਪ੍ਰਧਾਨ ਦਲਬੀਰ ਢਿੱਲੋਂ, ਯੂਥ ਵਿੰਗ ਮਾਲਵਾ-2 ਪ੍ਰਧਾਨ ਅਮਨ ਮੋਹੀ, ਯੂਥ ਵਿੰਗ ਮਾਝਾ ਪ੍ਰਧਾਨ ਸੁਖਰਾਜ ਬਲ, ਯੂਥ ਵਿੰਗ ਦੋਆਬਾ ਪ੍ਰਧਾਨ ਰੋਬੀ ਕੰਗ ਅਤੇ ਹੋਰ ਅਹੁਦੇਦਾਰ ਮੌਜੂਦ ਸਨ।
ਥਰਮਲ ਮਾਮਲਾ : ਹੁਣ ਪੰਜਾਬ ਸਰਕਾਰ ਨੂੰ ਘੇਰੇਗਾ ਮਹਿਲਾ ਬ੍ਰਿਗੇਡ
ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਥਰਮਲ ਬੰਦ ਕਰਨ ਦੇ ਮਾਮਲੇ ‘ਚ ਪੰਜਾਬ ਸਰਕਾਰ ਨੂੰ ਹੁਣ ‘ਮਹਿਲਾ ਬ੍ਰਿਗੇਡ’ ਵੱਲੋਂ ਘੇਰਿਆ ਜਾਵੇਗਾ ਅਤੇ ਖਾਸ ਨਿਸ਼ਾਨਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਣਨਗੇ ਬਠਿੰਡਾ ਦੇ ‘ਥਰਮਲ ਬਚਾਓ ਪੱਕੇ ਮੋਰਚੇ’ ਵਿੱਚ ਡਟੀਆਂ ਔਰਤਾਂ  ਨੇ ਚੁੱਲ੍ਹੇ ਚੌਕੇ ਛੱਡ ਦਿੱਤੇ ਹਨ ਅਤੇ ਉਹ ਥਰਮਲ ਦੀ ਜੂਹ ਨੂੰ ਸਿਆਸੀ ਹੱਲੇ ਤੋਂ ਬਚਾਉਣ ਲਈ ਘਰਾਂ ਦੀ ਦਹਿਲੀਜ਼ ਤੋਂ ਬਾਹਰ ਕੁੱਦੀਆਂ ਹਨ ਅੱਜ ਤੋਂ ਥਰਮਲ ਮੁਲਾਜ਼ਮਾਂ ਦੇ ਪਰਿਵਾਰਾਂ ਦੀਆਂ ਔਰਤਾਂ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਲੱਗਿਆ ‘ਥਰਮਲ ਬਚਾਓ ਪੱਕਾ ਮੋਰਚਾ’ ਲਾਉਣ ਦਾ ਜਿੰਮਾ ਸਾਂਭ ਲਿਆ ਹੈ।
ਅੱਜ ਮੋਰਚੇ ਦੇ 65ਵੇਂ ਦਿਨ ਥਰਮਲ ਮੁਲਾਜਮ 15 ਤਰੀਕ ਦੇ ਪਟਿਆਲਾ ਧਰਨੇ ਲਈ ਪਿੰਡਾਂ ‘ਚ ਲਾਮਬੰਦੀ ਕਰਨ ‘ਚ ਜੁਟ ਗਏ ਹਨ ਮਹਿਲਾ ਬ੍ਰਿਗੇਡ ਵੱਲੋਂ ਸਰਕਾਰ ਖ਼ਿਲਾਫ਼ ਮੋਰਚਾ ਲਾਉਣ ਕਾਰਨ ਜਿਲ੍ਹਾ ਪ੍ਰਸ਼ਾਸਨ ਲਈ ਇਹ ਔਰਤਾਂ  ਸਿਰਦਰਦੀ ਬਣ ਗਈਆਂ ਹਨ ਕੱਚੇ ਕਾਮਿਆਂ ਦੀ ਗੈਰਮੌਜੂਦਗੀ ‘ਚ ਇੰਨ੍ਹਾਂ ਔਰਤਾਂ ਨੇ ਸੰਘਰਸ਼ੀ ਲੋਅ ਮੱਠੀ ਨਾ ਪੈਣ ਦੇਣ ਦਾ ਫੈਸਲਾ ਲਿਆ ਹੈ ਕਈ ਔਰਤਾਂ ਨੇ ਤਾਂ ਪਹਿਲੀ ਦਫ਼ਾ ਥਰਮਲ ਬਚਾਓ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਹੈ।
ਕੱਚੇ ਕਾਮਿਆਂ ਦਾ ਪ੍ਰਧਾਨ ਅਸ਼ਵਨੀ ਕੁਮਾਰ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਖਿਲਾਫ ਲੜਾਈ ਲੜ ਰਿਹਾ ਹੈ ਅੱਜ ਤੋਂ ਉਸ ਦੀ ਪਤਨੀ ਸ਼ਿੰਦਰਪਾਲ ਕੌਰ ਮੋਰਚੇ ਦੀ ਸਟੇਜ ਸੰਭਾਲਣ ਲਈ ਅੱਗੇ ਆ ਗਈ ਹੈ ਮਹਿਲਾ ਸ਼ਿੰਦਰਪਾਲ ਕੌਰ ਨੇ ਬੁਲੰਦ ਜਜਬੇ ਨਾਲ ਕਿਹਾ ਕਿ ਜੇਕਰ ਥਰਮਲ ਚਾਲੂ ਕਰਵਾਉਣਾ ਹੈ ਤਾਂ ਲੜਨਾ ਹੀ ਪੈਣਾ ਹੈ ਉਸ ਨੇ ਕਿਹਾ ਕਿ ਅੱਜ ਉਹ ਔਰਤਾਂ ਵੀ  ਮੋਰਚੇ ਵਿੱਚ ਪੁੱਜ ਰਹੀਆਂ  ਹਨ, ਜਿਨ੍ਹਾਂ ਨੇ ਸ਼ੁਰੂ ਤੋਂ ਹੀ ਸੰਘਰਸ਼ਾਂ ਵਿੱਚ ਭਾਗ ਲਿਆ ਹੈ ਜਦੋਂਕਿ ਕਾਫ਼ੀ ਔਰਤਾਂ ਨੇ ਪਹਿਲੀ ਦਫ਼ਾ ਸੰਘਰਸ਼ ਵਿੱਚ ਹਾਜ਼ਰੀ ਲਵਾਈ ਹੈ।
ਇਹ ਵੀ ਪੜ੍ਹੋ : ਸੀਐਮਸੀ ਡਕੈਤੀ : ਲੁਧਿਆਣਾ ਪੁਲਿਸ ਨੇ ਇੱਕ ਹੋਰ ਨੂੰ ਕਾਬੂ ਕਰਕੇ 75 ਲੱਖ ਕੀਤੇ ਬਰਾਮਦ
ਥਰਮਲ ਮੁਲਾਜਮ ਆਗੂ ਕਰਮਜੀਤ ਸਿੰਘ ਦਿਉਣ ਦੇ ਪਤਨੀ ਰਾਣੀ ਕੌਰ ਵੀ ਅੱਜ ਤੋਂ ਮੋਰਚੇ ਦੀ ਕਮਾਂਡ ਸੰਭਾਲਣ ਵਾਲਿਆਂ ‘ਚ ਸ਼ਾਮਲ ਹੋ ਗਈ ਹੈ ਉਸ ਨੇ ਆਖਿਆ ਕਿ ਮਹਿਲਾ ਬ੍ਰਿਗੇਡ ਬਣਾਏ ਵੱਲੋਂ ਆਉਂਦੇ ਦਿਨਾਂ ਵਿੱਚ ਹਾਕਮ ਧਿਰ ਕਾਂਗਰਸ ਸਰਕਾਰ ਦਾ ਰੋਸ ਮਾਰਚਾਂ ਅਤੇ ਧਰਨਿਆ ਰਾਹੀਂ ਵਿਰੋਧ ਕੀਤਾ ਜਾਵੇਗਾ ਥਰਮਲ ਮੁਲਾਜ਼ਮ ਪਰਮਿੰਦਰ ਸਿੰਘ ਦੀ ਪਤਨੀ ਗੁਰਮੀਤ ਕੌਰ ਦਾ ਕਹਿਣਾ ਸੀ ਕਿ ਮੁਲਾਜ਼ਮਾਂ ਦੀਆਂ ਵੱਖ ਵੱਖ ਧਿਰਾਂ ਨੇ 15 ਮਾਰਚ ਨੂੰ ਪਾਵਰਕੌਮ  ਦੇ ਪਟਿਆਲਾ ਸਥਿਤ ਮੁੱਖ ਦਫਤਰ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ।
ਜਿਸ ਲਈ ਮੁਲਾਜਮ ਪਿੰਡਾਂ ‘ਚ ਗਏ ਹੋਏ ਹਨ ਉਨ੍ਹਾਂ ਦੱਸਿਆ ਕਿ ਪਟਿਆਲਾ ਰੋਸ ਪ੍ਰਦਰਸ਼ਨ ਦੇ ਸਫਲਤਾਪੂਰਵਕ ਨੇਪਰੇ ਚੜ੍ਹਨ ਤੱਕ ਉਹ ਮੋਰਚੇ ਵਾਲੀ ਥਾਂ ਤੋਂ ਅਫਸਰਾਂ ਨੂੰ ਸੁਆਲ ਕਰਨਗੀਆਂ ਮਹਿਲਾ ਵੀਨਾ ਰਾਣੀ ਅਤੇ ਪੂਨਮ ਆਦਿ ਨੇ ਆਖਿਆ ਕਿ ਹੁਣ ਬ੍ਰਿਗੇਡ ਇਨ੍ਹਾਂ ਵਾਅਦਾ ਖਿਲਾਫੀਆਂ ਤੇ ਸਰਕਾਰ ਦੀਆਂ ਬੇਵਫਾਈਆਂ ਦਾ ਹਿਸਾਬ ਲਵੇਗਾ ਉਨ੍ਹਾਂ ਆਖਿਆ ਕਿ ਹੁਣ ਔਰਤਾਂ ਝਾਂਸੀ ਵਾਲੀ ਰਾਣੀ ਦੇ ਰੂਪ ਵਿੱਚ ਸਰਕਾਰ ਨਾਲ ਟੱਕਰਨਗੀਆਂ।
ਔਰਤਾਂ ਨੇ ਸਿੱਖੇ ਸੰਘਰਸ਼ੀ ਦਾਅ ਪੇਚ
ਜਾਣਕਾਰੀ ਅਨੁਸਾਰ ਮੁਲਾਜ਼ਮਾਂ ਦੀਆਂ ਪ੍ਰੀਵਾਰਕ ਮਹਿਲਾਵਾਂ ਨੇ ਤਾਂ ਲੰਘੇ ਦੋ ਮਹੀਨਿਆਂ ਦੌਰਾਨ ਭਾਸ਼ਨ ਕਲਾ ਦੀ ਮੁਹਾਰਤ ਹਾਸਲ ਕਰ ਲਈ ਹੈ ਕਈ ਔਰਤਾਂ ਕੋਲ ਕੋਈ ਵੱਡੀ ਵਿੱਦਿਅਕ ਯੋਗਤਾ ਨਹੀਂ ਹੈ ਪ੍ਰੰਤੂ ਉਨ੍ਹਾਂ ਨੇ ਮੋਰਚੇ ਦੌਰਾਨ ਆਪਣੇ ਜਜ਼ਬੇ ਦਾ ਜਦੋਂ ਮੁਜ਼ਾਹਰਾ ਕੀਤਾ ਤਾਂ ਸਭ ਦੰਗ ਰਹਿ ਗਏ ਪੱਕੇ ਮੋਰਚੇ ਦੌਰਾਨ ਭਾਸ਼ਨ ਦੇ ਰਹੀ ਇੱਕ ਔਰਤ ਨੇ ਆਪਣੀ ਗੱਲ ਥਰਮਲ ਪਲਾਂਟ ਤੋਂ ਸ਼ੁਰੂ ਕਰਕੇ ਪੰਜਾਬ ਸਰਕਾਰ ਦੀ ਕਿਸਾਨਾਂ ਦਾ ਕਰਜਾ ਮੁਆਫ ਨਾ ਕਰਨ, ਮੁਲਾਜ਼ਮਾਂ ਨੂੰ ਤਨਖਾਹਾਂ ਨਾ ਦੇਣ ਅਤੇ ਪਿੰਡ ਪਿੰਡ ‘ਚ ਹੋ ਰਹੀਆਂ ਕਿਸਾਨ ਮਜ਼ਦੂਰ ਖੁਦਕੁਸ਼ੀਆਂ ‘ਤੇ ਆ ਕੇ ਨਿਬੇੜੀ।
ਘਰੇ ਮਰਨ ਨਾਲੋਂ ਸੰਘਰਸ਼ ਨੂੰ ਤਰਜੀਹ
ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਥਰਮਲ ਬੰਦੀ ਦੀ ਸਭ ਤੋਂ ਵੱਡੀ ਮਾਰ ਝੱਲਣੀ ਪਈ ਹੈ ਜਿਸ ਦਾ ਵੱਡਾ ਭਾਰ ਔਰਤਾਂ ਨੂੰ ਸਹਿਣਾ ਪਿਆ ਹੈ ਉਨ੍ਹਾਂ ਦੱਸਿਆ ਕਿ ਔਰਤਾਂ ਅੰਦਰੋਂ ਅੰਦਰੀਂ ਮਾਲੀ ਸੰਕਟ ਨਾਲ ਜੂਝ ਰਹੀਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਸੰਘਰਸ਼ ਵਾਸਤੇ ਤਿਆਰ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਔਰਤਾਂ ਮਾਨਸਿਕ ਤੌਰ ‘ਤੇ ਏਨਾ ਤਿਆਰ ਹੋ ਗਈਆਂ  ਹਨ ਕਿ ਉਨ੍ਹਾਂ ਨੂੰ ਘਰਾਂ ਵਿੱਚ ਚੁੱਪ ਬੈਠ ਕੇ ਮਰਨ ਨਾਲੋਂ ਸੰਘਰਸ਼ ਵਿੱਚ ਕੁੱਦਣਾ ਤਰਜੀਹੀ ਲੱਗਣ ਲੱਗਿਆ ਹੈ।
ਪ੍ਰਦੂਸ਼ਣ ਕੰਟਰੋਲ ਬੋਰਡ ਹੋਇਆ ਸਖ਼ਤ
ਬੋਰਡ ਰੱਖੇਗਾ ਇਨ੍ਹਾਂ ਦੇ ਕੰਮ ‘ਤੇ ਨਜ਼ਰ : ਪੰਨੂੰ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਵਿੱਚ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਦਾ ਪ੍ਰਬੰਧ ਸੰਭਾਲ ਰਹੀਆਂ ਪ੍ਰਾਈਵੇਟ ਫਰਮਾਂ ਦੇ ਪ੍ਰੋਜੈਕਟ ਡਾਇਰੈਕਟਰਾਂ ਨੂੰ ਇਹਨਾਂ ਸੜਕਾਂ ਤੋਂ ਉÎੱਡ ਰਹੀ ਧੂੜ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਲਈ ਕਿਹਾ ਹੈ। ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਸੜਕਾਂ ਦੀ ਸੰਭਾਲ ਸਬੰਧੀ ਸਰਕਾਰ ਨਾਲ ਹੋਏ ਐਗਰੀਮੈਂਟ ਅਨੁਸਾਰ ਸੜਕਾਂ ਦੀ ਸੈਂਟਰਲ ਵਰਜ ਅਤੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਕਰਨ ਲਈ ਬੂਟੇ ਲਾਉਣ ਲਈ ਕਿਹਾ ਹੈ। ਇਹ ਪਾਇਆ ਗਿਆ ਕਿ ਟੋਲ ਟੈਕਸ ਪੂਰਾ ਉਗਰਾਹੁਣ ਦੇ ਬਾਵਜੂਦ ਕੰਪਨੀਆਂ ਵੱਲੋਂ ਇਸ ਪਾਸੇ ਕੋਈ ਖਾਸ ਤਵੱਜੋਂ ਨਹੀਂ ਦਿੱਤੀ ਜਾ ਰਹੀ।
ਉਨ੍ਹਾਂ ਅੱਗੇ ਦੱਸਿਆ ਕਿ ਖਾਸ ਕਰਕੇ ਸਰਦੀਆਂ ਵਿੱਚ ਸੜਕਾਂ ਤੋਂ ਉÎੱਡਦੀ ਧੂੜ ਪੰਜਾਬ ਵਿਚਲੀ ਹਵਾ ਦੀ ਕੁਆਲਿਟੀ ਨੂੰ ਖਰਾਬ ਕਰਦੀ ਹੈ, ਕਿਉਂਕਿ ਇਹ ਕੰਪਨੀਆਂ ਸੜਕਾਂ ਦੀ ਧੂੜ ਇਕੱਠੀ ਕਰਨ ਦਾ ਕੋਈ ਉਪਰਾਲਾ ਨਹੀਂ ਕਰਦੀਆਂ ਭਾਂਵੇ ਕੇ ਉਹਨਾਂ ਦੇ ਇਕਰਾਰਨਾਮੇ ਮੁਤਾਬਿਕ ਇਹ ਉਹਨਾਂ ਦੀ ਜਿੰਮੇਵਾਰੀ ਹੈ। ਓਵਰ ਬਰਿੱਜਾਂ ਅਤੇ ਸਰਵਿਸ ਲਾਇਨਾਂ ਵਿਚਕਾਰ ਪਿਆ ਕੱਚਾ ਏਰੀਆ ਵੀ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਬਣ ਰਿਹਾ ਹੈ, ਜਿਸ ਨੂੰ ਇਹਨਾਂ ਪ੍ਰਾਈਵੇਟ ਫਰਮਾਂ ਦੁਆਰਾ ਪੂਰਾ ਅਣਗੌਲਿਆ ਕੀਤਾ ਹੋਇਆ ਹੈ।
ਇਸ ਦੌਰਾਨ ਚੇਅਰਮੈਨ ਦੁਆਰਾ ਲਈ ਗਈ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਬੋਰਡ ਹੁਣ ਇਹਨਾਂ ਸੜਕਾਂ ਦੀ ਹਰਿਆਵਲ ‘ਤੇ ਆਪਣੀ ਪੂਰੀ ਅੱਖ ਰੱਖੇਗਾ ਅਤੇ ਇਹਨਾਂ ਕੰਪਨੀਆਂ ਤੋਂ ਸੜਕਾਂ ਦੇ ਵਿਚਕਾਰ ਅਤੇ ਆਲੇ-ਦੁਆਲੇ ਬੂਟੇ ਲਗਵਾਉਣ ਤੋਂ ਇਲਾਵਾ ਸੜਕਾਂ ਤੋਂ ਧੂੜ ਇਕੱਠੀ ਕਰਨ ਦੇ ਕੰਮ ‘ਤੇ ਨਜਰ ਰੱਖੇਗਾ ਤਾਂ ਜੋ ਹਵਾ ਪ੍ਰਦੂਸ਼ਣ ‘ਤੇ ਕਾਬੂ ਪਾਇਆ ਜਾ ਸਕੇ। ਇਹਨਾਂ ਹਈਵੇ ਦੇ ਪ੍ਰੋਜੈਕਟ ਡਾਇਰੈਕਟਰਾਂ ਨੇ ਵਿਸ਼ਵਾਸ ਦੁਆਇਆ ਕਿ ਆਉਣ ਵਾਲੇ ਮਾਨਸੂਨ ਸੀਜ਼ਨ ਦੌਰਾਨ ਵੱਡੇ ਪੱਧਰ ‘ਤੇ ਬੂਟੇ ਲਗਾਏ ਜਾਣਗੇ। ਚੇਅਰਮੈਨ ਨੇ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਟੋਲ ਪਲਾਜ਼ਿਆਂ ‘ਤੇ ਰੈਗੂਲਰ ਤੌਰ ‘ਤੇ ਹਵਾ-ਪ੍ਰਦੂਸ਼ਣ ਚੈÎੱਕ ਕਰਿਆ ਕਰੇਗਾ।
ਭਾਰਤ ਨੂੰ ਘੇਰਨ ਲਈ ਚੀਨ ਨੇ ਚੱਲੀ ਨਵੀਂ ਚਾਲ
ਨਵੀਂ ਦਿੱਲੀ (ਏਜੰਸੀ) ਭਾਰਤ ‘ਤੇ ਦਬਾਅ ਬਣਾਉਣ ਲਈ ਚੀਨ ਨੇ ਇੱਕ ਹੋਰ ਨਵੀਂ ਚਾਲ ਚੱਲੀ ਹੈ। ਭਾਰਤ ਨੂੰ ਆਪਣੀ ਮਹੱਤਵਪੂਰਨ ਵੰਨ ਬੈਲਟ ਵੰਨ ਰੋਡ ਪ੍ਰੋਜੈਕਟ ਨਾਲ ਜੋੜਨ ਵਿੱਚ ਅਸਫ਼ਲ ਰਹੇ ਚੀਨ ਨੇਹੁਣ ਨਵੀਂ ਦਿੱਲੀ ਦੇ ਗੁਆਂਢੀਆਂ ‘ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਅਫ਼ਗਾਨਿਸਤਾਨ ਨੂੰ ਚੀਨ-ਪਾਕਿ ਆਰਥਿਕ ਗਲਿਆਰੇ ਵਿੱਚ ਸ਼ਾਮਲ ਕਰਨ ਦੀ ਇੱਛਾਪ ੍ਰਗਟ ਕਰਨ ਤੋਂ ਬਾਅਦ ਹੁਣ ਖ਼ਬਰ ਹੈ ਕਿ ਚੀਨ ਨੇ ਭਾਰਤ ਦੇ ਸਹਿਯੋਗ ਨਾਲਬਣੇ ਚਾਬਹਾਰ ਪੋਰਟ ਅਤੇ ਪਾਕਿਸਤਾਨ ਦੇ ਗਵਾਦਰ ਪੋਰਟ ਦਰਮਿਆਨ ਕੁਨੈਕਸ਼ਨ ਬਣਾਉਣ ਦੀ ਆਪਣੀ ਇੱਛਾ ਇਰਾਨ ਦੇ ਸਾਹਮਣੇ ਰੱਖੀ ਹੈ। ਪਾਕਿਸਤਾਨ ਦੀਆਂ ਮੀਡੀਆ ਖ਼ਬਰਾਂ ਮੁਤਾਬਕ, ਇਰਾਨ ਦਾ ਕਹਿਣਾ ਹੈ ਹੈ ਕਿ ਚੀਨ ਨੇ ਅਜਿਹੀ ਮੰਗ ਰੱਖੀ ਹੈ ਕਿ ਚੀਨੀ ਕੰਪਨੀਆਂ ਵੱਲੋਂ ਪਾਕਿਸਤਾਨ ਵਿੱਚ ਬਣਾਏ ਜਾ ਰਹੇ ਗਵਾਦਰ ਪੋਰਟ ਅਤੇ ਇਰਾਨ ਦੀ ਦੱਖਣੀ ਪੂਰਬੀ ਬੰਦਰਗਾਹ ਚਾਬਹਾਰ ਨੂੰ ਆਪਸ ਵਿੱਚ ਜੋੜਿਆ ਜਾਵੇ। (China)
ਚਾਬਹਾਰ ਫ੍ਰੀ ਟਰੇਡ ਜੋਨ ਦੇ ਮੈਨੇਜਿੰਗ ਡਾਇਰੈਕਟਰ ਅਬਦੁਲ ਰਹੀਮ ਕੋਰਦੀ ਦੇ ਹਵਾਲੇ ਨਾਲ ਇਰਾਨੀ ਮੀਡੀਆ ਵਿੱਚ ਇਹ ਖ਼ਬਰ ਆਈ ਹੈ ਕਿ ਚੀਨ ਨੇ ਇਰਾਨ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਗਵਾਦਰ ਪੋਰਟ ਤੋਂ ਜਾਣ ਵਾਲੇ ਸਮਾਨ ਨੂੰ ਮੰਜਿਲ ਤੱਕ ਪਹੁੰਚਾਉਣ ਲਈ ਚਾਬਹਾਰ ਬੰਦਰਗਾਹ ਦੀ ਵਰਤੋਂ ਕਰਨ ਦਾ ਇੱਛੁਕ ਹੈ। ਹਾਲਾਂਕਿ, ਕੋਰਦੀ ਨੇ ਇਹ ਵੀ ਕਿਹਾ ਕਿ ਇਰਾਨ ਦੇ ਚਾਬਹਾਰ ਅਤੇ ਪਾਕਿਸਤਾਨ ਦੇ ਗਵਾਦਰ ਬੰਦਰਗਾਹ ਦਰਮਿਆਨ ਕਿਸੇ ਤਰ੍ਹਾਂ ਦਾ ਮੁਕਾਬਲਾ ਨਹੀਂ ਹੈ। ਉਨ੍ਹਾਂ ਜ਼ੋਰ ਦਿੰਦਿਆਂ ਹਿਕਾ ਕਿ ਬਜ਼ਾਰ ਤੱਕ ਪਹੁੰਚ ਬਣਾਉਣ ਦੀ ਸਮਰੱਥਾ ਦੇ ਮਾਮਲੇ ਵਿੱਚ ਦੋਵੇਂ ਬੰਦਰਗਾਹਾਂ ਇੱਕ-ਦੂਜੇ ਦੇ ਪੂਰਬ ਹੋ ਸਕਦੇ ਹਨ। (China)
ਇਹ ਵੀ ਪੜ੍ਹੋ : Punjab ਤੇ ਹਰਿਆਣਾ ’ਚ ਸ਼ੀਤ ਲਹਿਰ ਹੀ ਨਹੀਂ ਸੀਵੀਅਰ ਕੋਲਡ ਡੇ ਦੇ ਬਣੇ ਹਾਲਾਤ, ਜਾਣੋ ਮੌਸਮ ਦਾ ਹਾਲ
ਜ਼ਿਕਰਯੋਗ ਹੈ ਕਿ ਚਾਬਹਾਰ ਪੋਰਟ ਨੂੰ ਇਰਾਨ ਭਾਰਤ ਦੀ ਮੱਦਦ ਨਾਲ ਬਣਾ ਰਿਹਾ ਹੈ। ਹਾਲ ਹੀ ਵਿੱਚ ਇਸ ਦੇ ਪਹਿਲੇ ਫੇਜ਼ ਦਾ ਉਦਘਾਟਨ ਕੀਤਾ ਗਿਆ ਹੈ। ਭਾਰਤ ਇਸ ਪ੍ਰੋਜੈਕਟ ਵਿੱਚ 50 ਕਰੋੜ ਡਾਲਰ ਦਾ ਨਿਵੇਸ਼ ਕਰ ਰਿਹਾ ਹੈ। ਉੱਥੇ, ਚੀਨ ਗਵਾਦਰ ਬੰਦਰਗਾਹ ਨੂੰ ਚੀਨ-ਪਾਕਿਸਤਾਨ ਇਕਾਨਮਿਕ ਕੋਰੀਡੋਰ ਦੇ ਹਿੱਸੇ ਦੇ ਰੂਪ ਵਿੱਚ ਵਿਕਸਿਤ ਕਰ ਰਿਹਾ ਹੈ, ਜਿਸ ਨੂੰ ਸੀਪੀਈਸੀ ਦੇ ਨਾਂਲ ਨਾਲ ਵੀ ਜਾਣਿਆ ਜਾਂਦਾ ਹੈ। ਚੀਨ ਦਾ ਟੀਚਾ ਹੈ ਕਿ ਉਹ ਗਵਾਦਰ ਬੰਦਰਗਾਹ ਨੂੰ ਪੱਛਮੀ ਚੀਨ ਨਾਲ ਜੋੜੇ ਅਤੇ ਗਲੋਬਲ ਟਰੇਡ ਲਈ ਪਾਕਿਸਤਾਨ ਦੇ ਜ਼ਰੀਏ ਸੁਰੱਖਿਅਤ ਰਸਤੇ ਦਾ ਨਿਰਮਾਣ ਕਰੇ। (China)
ਚਾਬਹਾਰ ਬੰਦਰਗਾਹ ਜਾਹੇਦਾਨ ਤੋਂ 645 ਕਿਲੋਮੀਟਰ ਦੂਰ ਹੈ ਅਤੇ ਮੱਧ ਏਸ਼ੀਆ ਤੇ ਅਫ਼ਗਾਨਿਸਤਾਨ ਨੂੰ ਸਿਸਤਾਨ-ਬਲੋਚਿਸਤਾਨ ਨਾਲ ਜੋੜਨ ਵਾਲੀ ਇੱਕੋ-ਇੱਕ ਬੰਦਰਗਾਹ ਹੈ। ਭਾਰਤ ਲਈ ਇਹ ਬੰਦਰਗਾਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਭਾਰਤ ਲਈ ਪੱਛਮੀ ਏਸ਼ੀਆ ਨਾਲ ਜੁੜਨ ਦਾ ਸਿੱਧਾ ਰਸਤਾ ਮੁਹੱਈਆ ਕਰਵਾਏਗਾ ਅਤੇ ਇਸ ਵਿੱਚ ਪਾਕਿਸਤਾਨ ਦਾ ਕੋਈ ਦਖਲ ਨਹੀਂ ਹੋਵੇਗਾ। ਚਾਬਹਾਰ ਦੇ ਖੁੱਲਣ ਨਾਲ ਭਾਰਤ, ਇਰਾਨ ਅਤੇ ਅਫ਼ਗਾਨਿਸਤਾਨ ਦਰਮਿਆਨਵਪਾਰ ਨੂੰ ਵੱਡਾ ਸਹਾਰਾ ਮਿਲੇਗਾ। (China)