Farmers News Update - Sach Kahoon Punjabi

Farmers News Update: ਕਿਸਾਨਾਂ ਨੇ ਚੰਡੀਗੜ੍ਹ ਧਰਨਾ ਲਿਆ ਵਾਪਸ, ਸਾਰੇ ਕਿਸਾਨ ਆਗੂ ਕੀਤੇ ਜਾਣਗੇ ਰਿਹਾਅ
ਮਨਜੀਤ ਸਿੰਘ ਧਨੇਰ ਨਾਲ ਹੋਈ ਆਈ.ਜੀ. ਪੁਲਿਸ ਨਾਲ ਮੀਟਿੰਗ | Farmers News Update

ਥਾਣਿਆਂ ਅਤੇ ਜੇਲ੍ਹ ਵਿੱਚ ਭੇਜੇ ਗਏ ਕਿਸਾਨ ਆਗੂਆਂ ਨੂੰ ਕੀਤਾ ਜਾਏਗਾ ਰਿਹਾਅ

Farmers News Update: (ਅਸ਼ਵਨੀ ਚਾਵਲਾ) ਚੰਡੀਗੜ੍ਹ। ਕਿਸਾਨ ਜਥੇਬੰਦੀਆਂ ਵਲੋਂ ਚੰਡੀਗੜ੍ਹ ਵਿਖੇ 7 ਦਿਨਾਂ ਲਈ ਕੀਤੇ ਜਾਣ ਵਾਲੇ ਧਰਨੇ ਪ੍ਰਦਰਸ਼ਨ ਨੂੰ ਵਾਪਸ ਲੈ ਲਿਆ ਗਿਆ ਹੈ ਅਤੇ ਹੁਣ ਤੋਂ ਬਾਅਦ ਚੰਡੀਗੜ੍ਹ ਵੱਲ ਨੂੰ ਕੋਈ ਵੀ ਕਿਸਾਨ ਜਾਂ ਫਿਰ ਕਿਸਾਨ ਆਗੂ ਕੂਚ ਨਹੀਂ ਕਰੇਗਾ। ਇਸ ਫੈਸਲੇ ਨੂੰ ਲਏ ਜਾਣ ਤੋਂ ਬਾਅਦ ਪੁਲਿਸ ਥਾਣਿਆਂ ਵਿੱਚ ਬੰਦ ਸਾਰੇ ਕਿਸਾਨ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਘਰਾਂ ਵਿੱਚ ਨਜ਼ਰਬੰਦ ਕੀਤੇ ਗਏ ਕਿਸਾਨਾਂ ਦੇ ਘਰਾਂ ਤੋਂ ਪੁਲਿਸ ਵਾਪਸ ਸੱਦ ਲਈ ਗਈ ਹੈ। ਇਥੇ ਹੀ ਬੁੱਧਵਾਰ ਰਾਤ ਨੂੰ ਹੀ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕਿਸਾਨ ਆਗੂਆਂ ਨੂੰ ਵੀ ਰਿਹਾ ਕੀਤਾ ਜਾ ਰਿਹਾ ਸੀ।

ਚੰਡੀਗੜ੍ਹ ਧਰਨੇ ਨੂੰ ਵਾਪਸ ਲੈਣ ਦਾ ਫੈਸਲਾ ਕਿਸਾਨ ਆਗੂਆਂ ਵਲੋਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਜਿਸ ਵਿੱਚ ਦੋਹੇ ਧਿਰਾਂ ਵਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਪੁਲਿਸ ਕਿਸੇ ਵੀ ਕਿਸਾਨ ਆਗੂ ਨੂੰ ਹਿਰਾਸਤ ਵਿੱਚ ਨਹੀਂ ਰੱਖੇਗੀ ਤਾਂ ਕਿਸਾਨਾਂ ਵਲੋਂ ਇਹ ਧਰਨਾ ਵਾਪਸ ਲਿਆ ਜਾਏਗਾ।

ਇਹ ਵੀ ਪੜ੍ਹੋ: War Against Drugs: ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼, 115 ਕਰੋੜ ਦੀ ਹੈਰੋਇਨ ਬਰਾਮਦ

ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨਾਲ ਮੀਟਿੰਗ ਹੋਈ ਹੈ ਅਤੇ ਇਸ ਮੀਟਿੰਗ ਵਿੱਚ ਧਰਨੇ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ। ਝੰਡਾ ਸਿੰਘ ਜੇਠੂਕੇ ਨੇ ਅੱਗੇ ਦੱਸਿਆ ਕਿ ਇਸ ਸਮੇਂ ਜ਼ਿਆਦਾਤਰ ਕਿਸਾਨ ਆਗੂ ਜੇਲ੍ਹਾਂ ਜਾ ਫਿਰ ਥਾਣਿਆਂ ਵਿੱਚ ਬੰਦ ਹਨ, ਜਿਸ ਕਾਰਨ ਹੀ ਸਾਰੇ ਆਗੂ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਪਾਏ ਸਨ। ਹੁਣ ਜੇਲ੍ਹਾਂ ਅਤੇ ਥਾਣਿਆਂ ਵਿੱਚੋਂ ਬਾਹਰ ਆਉਣ ਤੋਂ ਬਾਅਦ ਹੀ ਕਿਸਾਨ ਆਗੂ ਆਪਣੀ ਆਪਣੀ ਜਥੇਬੰਦੀ ਰਾਹੀਂ ਕਿਸਾਨਾਂ ਨੂੰ ਨਵੇਂ ਫੈਸਲੇ ਬਾਰੇ ਜਾਣਕਾਰੀ ਦੇਣਗੇ। ਉਨ੍ਹਾਂ ਅੱਗੇ ਦੱਸਿਆ ਕਿ ਜੋਗਿੰਦਰ ਸਿੰਘ ਉਗਰਾਹਾਂ ਵੀ ਪੁਲਿਸ ਹਿਰਾਸਤ ਵਿੱਚ ਸਨ ਅਤੇ ਉਨ੍ਹਾਂ ਨੂੰ ਇਹ ਫੈਸਲੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। Farmers News Update

Farmers News Update: ਮੁੜ ਦਿੱਲੀ ਕੂਚ ਕਰਦੇ ਕਿਸਾਨਾਂ ’ਤੇ ਦਾਗੇ ਹੰਝੂ ਗੈਸ ਦੇ ਗੋਲੇ, ਅੱਧੀ ਦਰਜਨ ਤੋਂ ਵੱਧ ਕਿਸਾਨ ਜ਼ਖਮੀ
Farmers News Update: ਹਰਿਆਣਾ ਪੁਲਿਸ ਨੇ ਪਹਿਲਾਂ ਕੀਤੀ ਫੁੱਲਾਂ ਦੀ ਵਰਖਾ, ਫਿਰ ਸੁੱਟੇ ਹੰਝੂ ਗੈਸ ਦੇ ਗੋਲੇ

ਅੱਜ ਕਿਸਾਨ ਮੀਟਿੰਗ ਕਰਨ ਤੋਂ ਬਾਅਦ ਕਰਨਗੇ ਅਗਲੀ ਰਣਨੀਤੀ ਦਾ ਐਲਾਨ

Farmers News Update: (ਨਰਿੰਦਰ ਸਿੰਘ ਬਠੋਈ) ਸੰਭੂ ਬਾਰਡਰ/ਪਟਿਆਲਾ। ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਲਈ ਕਾਨੂੰਨੀ ਗਾਰੰਟੀ ਸਣੇ ਵੱਖ-ਵੱਖ ਕਿਸਾਨੀ ਮੰਗਾਂ ਸਬੰਧੀ ਕੇਂਦਰ ’ਤੇ ਦਬਾਅ ਬਣਾਉਣ ਲਈ 101 ਕਿਸਾਨਾਂ ਦਾ ਇੱਕ ਹੋਰ ਜਥਾ ਅੱਜ ਦੁਪਹਿਰ 12 ਵਜੇ ਸ਼ੰਭੂ ਬਾਰਡਰ ਤੋਂ ਦਿੱਲੀ ਲਈ ਰਵਾਨਾ ਹੋਇਆ ਪਰ ਕੁਝ ਦੂਰੀ ’ਤੇ ਚੱਲਣ ਤੋਂ ਬਾਅਦ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕਰਕੇ ਰੋਕ ਲਿਆ। ਇਸ ਦੌਰਾਨ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਪੈਦਲ ਮਾਰਚ ਕੱਢਣ ਦੀ ਇਜਾਜ਼ਤ ਦਿਖਾਉਣ ਲਈ ਕਿਹਾ ਅਤੇ ਅੱਗੇ ਨਾ ਵਧਣ ਲਈ ਕਿਹਾ ਇਸ ਮੌਕੇ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਅੱਧੀ ਦਰਜਨ ਤੋਂ ਉੱਪਰ ਕਿਸਾਨ ਜ਼ਖ਼ਮੀ ਹੋ ਗਏ।

ਸੰਭੂ ਬਾਰਡਰ ’ਤੇ 4 ਘੰਟੇ ਬਣੀ ਰਹੀ ਤਣਾਅ ਪੂਰਨ ਸਥਿਤੀ , ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਸਾਨਾਂ ਨੂੰ ਵਾਪਸ ਬੁਲਾਇਆ

ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਮੀਡੀਆ ਸਮੇਤ 101 ਲੋਕਾਂ ਦੇ ਸਮੂਹ ਨੂੰ ਹੈਲਮੇਟ ਜੈਕਟ ਤੇ ਗੋਗਲਸ ਵੰਡੇ ਗਏ ਤਾਂ ਜੋ ਕਿਸਾਨਾਂ ਦਾ ਬਚਾਅ ਹੋ ਸਕੇ ,ਕਿਸਾਨਾਂ ਨੂੰ ਸ਼ਾਂਤ ਰੱਖਣ ਲਈ ਹਰਿਆਣਾ ਸਰਕਾਰ ਵੱਲੋਂ ਗੋਲੇ ਦਾਗਣ ਤੋਂ ਪਹਿਲਾਂ ਫੁੱਲਾਂ ਦੀ ਵਰਖਾ ਕੀਤੀ ਗਈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਹਰਿਆਣਾ ਪ੍ਰਸ਼ਾਸਨ ਵੱਲੋਂ ਸੁੱਟੇ ਗਏ ਫੁੱਲਾਂ ’ਚ ਕੋਈ ਕੈਮੀਕਲ ਮਿਲਾਇਆ ਗਿਆ ਸੀ, ਜਿਸ ਕਾਰਨ ਸਾਡੇ ਕਿਸਾਨ ਜ਼ਖ਼ਮੀ ਹੋਏ ਹਨ ਕਿਸਾਨਾਂ ਉੱਪਰ ਕੀਤੀ ਜਾ ਰਹੀ ਫੁੱਲਾਂ ਦੀ ਵਰਖਾ ਦੀ ਕਵਰੇਜ ਕਰਨ ਲਈ ਪੱਤਰਕਾਰ ਵੀ ਅੱਗੇ ਵੱਧ ਗਏ, ਪਰ ਜਦੋਂ ਪੱਤਰਕਾਰਾਂ ਤੇ ਕਿਸਾਨਾਂ ਦੀਆਂ ਅੱਖਾਂ ’ਚ ਜਲਣ ਹੋਣ ਲੱਗੀ ਤਾਂ ਸਭ ਦੰਗ ਰਹਿ ਗਏ ਕਿ ਫੁੱਲਾਂ ’ਚ ਕੋਈ ਮਿਲਾਵਟ ਕੀਤੀ ਗਈ ਹੈ।

ਇਹ ਵੀ ਪੜ੍ਹੋ: Earthquake: ਇਸ ਸ਼ਹਿਰ ‘ਚ ਲੱਗੇ ਭੂਚਾਲ ਦੇ ਝਟਕੇ

ਹਰਿਆਣਾ ਪੁਲਿਸ ਨੇ ਫੁੱਲਾਂ ਦੀ ਵਰਖਾ ਦਾ ਝਾਂਸਾ ਦੇ ਕੇ ਕਿਸਾਨਾਂ ਉੱਪਰ ਕੋਈ ਕੈਮੀਕਲ ਦਾ ਛਿੜਕਾਅ ਕਰ ਦਿੱਤਾ, ਜਿਸ ਕਾਰਨ ਕਈ ਕਿਸਾਨਾਂ ਤੇ ਪੱਤਰਕਾਰ ਜਖਮੀ ਹੋ ਗਏ ਤੇ ਉਨ੍ਹਾਂ ਅੱਖਾਂ ਦਾ ਅੱਖਾਂ ਕਾਫੀ ਜਿਆਦਾ ਜਲਣ ਹੋਣ ਲੱਗੀ। ਇਨ੍ਹਾਂ ਜਖਮੀ ਕਿਸਾਨਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਇਨ੍ਹਾਂ ਦਾ ਇਲਾਜ ਜਾਰੀ ਹੈ। ਇਸ ਦੌਰਾਨ ਹਰਿਆਣਾ ਦੇ ਸੁਰੱਖਿਆ ਮੁਲਾਜ਼ਮਾਂ ਨੇ ਸ਼ੰਭੂ ਬਾਰਡਰ ’ਤੇ ਪੰਜਾਬ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਚਾਹ ਪਿਆਈ ਨਾਲ ਹੀ ਕਿਹਾ ਕਿ ਇਹ ਅਦਰਕ ਵਾਲੀ ਹੈ ਜਦੋਂ ਇਸ ਬਾਰੇ ਸੁਰੱਖਿਆ ਮੁਲਾਜ਼ਮ ਨੂੰ ਸਵਾਲ ਕੀਤਾ ਗਿਆ ਤਾਂ ਜਵਾਬ ਮਿਲਿਆ ਕਿ ਜੇ ਕੋਈ ਤੁਹਾਡੇ ਘਰ ਆਉਂਦਾ ਹੈ ਤਾਂ ਕੀ ਤੁਸੀਂ ਉਸ ਦੀ ਸੇਵਾ ਨਹੀਂ ਕਰੋਗੇ? Farmers News Update

ਹਰਿਆਣਾ ਦੇ ਸੁਰੱਖਿਆ ਮੁਲਾਜ਼ਮਾਂ ਨੇ ਅੰਦੋਲਨਕਾਰੀਆਂ ਨੂੰ ਬਿਸਕੁਟ ਤੇ ਪਾਣੀ ਦੀਆਂ ਬੋਤਲਾਂ ਵੀ ਆਫਰ ਕੀਤੀਆਂ ਕਿਸਾਨਾਂ ਤੇ ਹਰਿਆਣਾ ਪੁਲਿਸ ਵਿਚਕਾਰ 12 ਵਜੇ ਤੋਂ 4 ਵਜੇ ਤੱਕ ਸਥਿਤੀ ਕਾਫੀ ਤਣਾਅ ਪੂਰਨ ਬਣੀ ਰਹੀ ਇਸ ਦੌਰਾਨ ਕਈ ਕਿਸਾਨਾਂ ਦੇ ਜਖਮੀ ਹੋਣ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅਪੀਲ ਕਰਦਿਆ ਕਿਸਾਨਾਂ ਦੇ ਜੱਥੇ ਨੂੰ ਵਾਪਸ ਬੁਲਾ ਲਿਆ ਤੇ ਕੁਝ ਸਮੇਂ ਬਾਅਦ ਕਿਸਾਨ ਆਗੂਆਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਹੁਣ ਕੱਲ ਨੂੰ ਕਿਸਾਨਾਂ ਦਾ ਕੋਈ ਵੀ ਜੱਥੇ ਦਿੱਲੀ ਵੱਲ ਰਵਾਨਾ ਨਹੀਂ ਹੋਵੇਗਾ। ਕੱਲ੍ਹ ਨੂੰ ਕਿਸਾਨ ਮੀਟਿੰਗ ਕਰਨ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕਰਨਗੇ।

ਮੀਡੀਆ ਨੂੰ ਨਹੀਂ ਰੋਕਿਆ ਗਿਆ: ਐੱਸਐੱਸਪੀ ਪਟਿਆਲਾ

ਪਟਿਆਲਾ ਦੇ ਐਸਐਸੀਪੀ ਨਾਨਕ ਸਿੰਘ ਨੇ ਕਿਹਾ ਕਿ ਮੀਡੀਆ ਨੂੰ ਨਹੀਂ ਰੋਕਿਆ ਗਿਆ ਹੈ ਸਾਡਾ ਅਜਿਹਾ ਕੋਈ ਇਰਾਦਾ ਨਹੀਂ ਹੈ ਪਰ ਮੀਡੀਆ ਨੂੰ ਜਾਣਕਾਰੀ ਦੇਣਾ ਜ਼ਰੂਰੀ ਸੀ ਪਿਛਲੀ ਵਾਰ ਸਾਨੂੰ ਪਤਾ ਲੱਗਾ ਸੀ ਕਿ 3-4 ਮੀਡੀਆ ਵਾਲੇ ਜ਼ਖ਼ਮੀ ਹੋਏ ਹਨ ਇਸ ਤੋਂ ਬਚਣ ਲਈ ਅਸੀਂ ਮੀਡੀਆ ਨੂੰ ਜਾਣਕਾਰੀ ਦਿੱਤੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅਜਿਹਾ ਨਾ ਹੋਵੇ ਪਰ ਜੇਕਰ ਕੋਈ ਜ਼ਖ਼ਮੀ ਹੋ ਜਾਂਦਾ ਹੈ ਤਾਂ ਉਸ ਨੂੰ ਕੱਢਣ ਲਈ ਸਾਡੇ ਕੋਲ ਮੈਡੀਕਲ ਟੀਮ ਹੈ

ਕੀ ਕਹਿਣਾ ਹੈ ਹਰਿਆਣਾ ਪੁਲਿਸ ਦਾ ……….

ਹਰਿਆਣਾ ਪੁਲੀਸ ਦੇ ਡੀਐਸਪੀ ਵਰਿੰਦਰ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕਿਸਾਨਾਂ ਦਾ ਪੂਰਾ ਸਤਿਕਾਰ ਕੀਤਾ, ਪਰ ਜਦੋ ਕਿਸਾਨ ਉਨ੍ਹਾਂ ਉੱਪਰ ਹਾਵੀ ਹੋਣ ਲੱਗੇ ਤਾਂ ਹੀ ਉਨ੍ਹਾਂ ਨੂੰ ਸਖਤੀ ਦਿਖਾਉਣੀ ਪਈ। ਡੀਐਸਪੀ ਸੁਰੇਸ਼ ਕੁਮਾਰ ਦਾ ਕਹਿਣਾ ਸੀ ਜੋ ਲਿਸਟ ਉਨ੍ਹਾਂ ਨੂੰ ਮਿਲੀ, ਉਸ ਵਿਚੋਂ ਛੇ ਕਿਸਾਨ ਹੀ ਲਿਸਟ ਨਾਲ ਮੈਚ ਕਰੇ ਸਕੇ, ਇਸ ਕਰਕੇ ਉਹ ਅੱਗੇ ਜਾਣ ਦੀ ਇਜਾਜਤ ਹੀ ਨਹੀਂ ਦੇ ਸਕਦੇ ਸਨ। ਇੱਕ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਪੁਲਿਸ ਨੇ ਅਜਿਹੀ ਕੋਈ ਵੀ ਵਸਤੂ ਨਹੀਂ ਵਰਤੀ, ਜੋ ਕਿਸੇ ਕਿਸਾਨ ਨੂੰ ਜਖਮੀ ਕਰਨ ਦਾ ਕਾਰਨ ਬਣਦੀ ਹੋਵੇ। Farmers News Update

Farmers News Update: ਡੀਏਪੀ ਖਾਦ ਨਾ ਮਿਲਣ ਤੋਂ ਤਪੇ ਕਿਸਾਨ, ਸੜਕਾਂ ਜਾਮ ਦੀ ਚੇਤਾਵਨੀ
ਬੀਕੇਯੂ ਏਕਤਾ ਸਿੱਧੂਪੁਰ ਨੇ ਨਾਇਬ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

Farmers News Update: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਬੀਕੇਯੂ ਏਕਤਾ ਸਿੱਧੂਪੁਰ ਬਲਾਕ ਸੁਨਾਮ ਦੇ ਇੱਕ ਵਫਦ ਵੱਲੋਂ ਕਿਸਾਨਾਂ ਦੀਆਂ ਝੋਨੇ ਦੇ ਸੀਜ਼ਨ ਦੌਰਾਨ ਚੱਲ ਰਹੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਨਾਇਬ ਤਹਿਸੀਲਦਾਰ ਮਨਮੋਹਨ ਸਿੰਘ ਨੂੰ ਐਸ ਡੀ ਐਮ ਸੁਨਾਮ ਦੇ ਨਾਮ ਮੰਗ ਪੱਤਰ ਦਿੱਤਾ।

ਇਸ ਮੌਕੇ ਜਿਲਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਮੰਡੀਆਂ ਦੇ ਵਿੱਚ ਰੁਲ ਰਿਹਾ ਹੈ ਆਗੂ ਨੇ ਚੇਤਾਵਨੀ ਦਿੰਦੇ ਕਿਹਾ ਕਿ ਸਰਕਾਰ ਨੇ ਆਪ ਹੀ ਪੂਸਾ 44 ਪਰਮਲ ਦੇ ਬਦਲੇ ਦੇ ਤੌਰ ਤੇ ਘੱਟ ਸਮਾਂ ਲੈਣ ਵਾਲੀ ਕਿਸਮ 126 ਬੀਜਣ ਲਈ ਕਿਸਾਨਾਂ ਨੂੰ ਉਤਸਾਹਿਤ ਕੀਤਾ ਸੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਘੱਟ ਸਮੇਂ ਵਾਲੀਆਂ ਕਿਸਮਾਂ ਦਾ ਦਾਣਾ-ਦਾਣਾ ਚੁੱਕਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਹੁਣ ਉਹਨਾਂ ਦੇ ਸਰਕਾਰੀ ਅਫਸਰ ਇਹ ਕਿਸਮਾਂ ਨਾ ਖਰੀਦਣ ਦੇ ਬਿਆਨ ਦੇ ਕੇ ਕਿਸਾਨਾਂ ਦੀ ਲੁੱਟਣ ਦਾ ਕਾਰਨ ਬਣ ਰਹੇ ਹਨ।

ਜੇਕਰ ਝੋਨੇ ਦੀ ਮੰਡੀਆਂ ਚ ਤੁਰੰਤ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ ਕਰਾਂਗੇ ਸੜਕਾਂ ਜਾਮ : ਰਣ ਸਿੰਘ ਚੱਠਾ | Farmers News Update

ਨੌਜਵਾਨ ਕਿਸਾਨ ਆਗੂ ਰਣ ਸਿੰਘ ਚੱਠਾ ਨੇ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਤੁਰੰਤ ਬਾਂਹ ਫੜਦੇ ਹੋਏ ਕਿਸਾਨਾਂ ਦੀਆਂ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਦਾ ਦਾਣਾ-ਦਾਣਾ ਚੁੱਕਣ ਦਾ ਪ੍ਰਬੰਧ ਨਾ ਕੀਤਾ ਤਾਂ ਫਿਰ ਕਿਸਾਨ ਸੜਕਾਂ ਤੇ ਆਉਣ ਲਈ ਮਜ਼ਬੂਰ ਹੋਣਗੇ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।

ਕਿਹਾ, ਜੇਕਰ ਖੇਤਾਂ ਚੋਂ ਪਰਾਲੀ ਨਾ ਚੁੱਕੀ ਗਈ ਤਾਂ ਮਜਬੂਰੀਵੱਸ ਕਿਸਾਨ ਲਾਉਣਗੇ ਅੱਗ

ਕਿਸਾਨ ਆਗੂ ਚੱਠਾ ਨੇ ਕਿਹਾ ਕਿ ਗਰੀਨ ਟ੍ਰਿਬਿਊਨਲ ਵੱਲੋਂ 2018 ਵਿੱਚ ਕਿਸਾਨਾਂ ਨੂੰ ਪਰਾਲੀ ਖੇਤਾਂ ਵਿੱਚ ਮਰਜ ਕਰਨ ਲਈ ਵਿੱਤੀ ਸਹਾਇਤਾ ਤੇ ਫਰੀ ਸੰਦ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਸਨ ਅਤੇ ਮਾਣਯੋਗ ਸੁਪਰੀਮ ਕੋਰਟ ਵੱਲੋਂ 2019 ਵਿੱਚ 100 ਰੁਪਏ ਪ੍ਰਤੀ ਕੁਇੰਟਲ ਝੋਨੇ ਉੱਪਰ ਬੋਨਸ ਦੇਣ ਦੇ ਸਰਕਾਰ ਨੂੰ ਹੁਕਮ ਦਿੱਤੇ ਗਏ ਸਨ ਪਰੰਤੂ ਪੰਜਾਬ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਅਤੇ ਸੰਦ ਮੁਹੱਈਆ ਕਰਵਾਉਣ ਦੀ ਬਜਾਏ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਕਿਸਾਨਾਂ ਉੱਪਰ ਪਰਾਲੀ ਸਾੜਨ ਦੇ ਪਰਚੇ ਦਰਜ ਕਰ ਰਹੀ ਹੈ

ਜੋ ਕਿ ਅਤਿ ਨਿੰਦਣ ਯੋਗ ਹਨ ਕਿਉਂਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਅਤੇ ਗ੍ਰੀਨ ਟ੍ਰਿਬਿਊਨਲ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਹੁਕਮ ਲਾਗੂ ਕਰਨ ਦੀ ਬਜਾਏ ਆਪਣੇ ਨਾਦਰਸ਼ਾਹੀ ਰੁਵੱਈਆ ਦਿਖਾ ਰਹੀ ਹੈ ਅਤੇ ਸਰਕਾਰ ਵੱਲੋਂ ਪਰਾਲੀ ਸਾੜਨ ਦੇ ਮੁੱਦੇ ਤੇ ਕਿਸਾਨਾਂ ਉੱਪਰ ਪਰਚੇ ਦਰਜ ਕਰਨ ਨਾਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਉਲੰਘਣਾ ਹੈ ਅਤੇ ਕਿਸਾਨਾਂ ਨੂੰ ਪੁਲਿਸ ਤੰਤਰ ਵੱਲੋਂ ਧਮਕਾਇਆ ਜਾਣਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। Farmers News Update

ਕਿਸਾਨਾਂ ਨੂੰ ਤੁਰੰਤ ਡੀਏਪੀ ਮੁਹੱਈਆ ਕਰਵਾਏ ਸਰਕਾਰ | Farmers News Update

ਕਿਸਾਨ ਆਗੂ ਚੱਠਾ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਫਸਲੀ ਵਿਭਿੰਨਤਾ ਦੀ ਗੱਲ ਕਰਦੀ ਹੈ ਪ੍ਰੰਤੂ ਕਿਸਾਨਾਂ ਨੂੰ ਆਲੂ ਬੀਜਣ ਲਈ ਡੀਏਪੀ ਖਾਦ ਨਹੀਂ ਮਿਲ ਰਹੀ ਅਤੇ ਜੋ ਬਾਜ਼ਾਰ ਦੇ ਵਿੱਚੋਂ ਮਿਲਦੀ ਵੀ ਹੈ ਉਸ ’ਤੇ ਦੁਕਾਨਦਾਰ ਵੱਲੋਂ ਵਾਧੂ ਸਮਾਨ ਦਿੱਤਾ ਜਾ ਰਿਹਾ ਹੈ ਇਸ ਲਈ ਪੰਜਾਬ ਸਰਕਾਰ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਤੁਰੰਤ ਕਿਸਾਨਾਂ ਨੂੰ ਡੀਏਪੀ ਮੁਹੱਈਆ ਕਰਵਾਵੇ ਅਤੇ ਜੋ ਪਹਿਲਾ ਪੰਜਾਬ ਸਰਕਾਰ ਦੀਆਂ ਕੋਅਪ੍ਰਟਿਵ ਸੋਸਾਇਟੀਆਂ ਰਾਹੀਂ ਸੈਂਪਲ ਫੇਲ੍ਹ ਹੋਇਆ ਡੀਏਪੀ ਕਿਸਾਨਾਂ ਨੂੰ ਵੰਡਿਆ ਗਿਆ ਸੀ ਉਸ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਜੋ ਦੋਸ਼ੀ ਅਧਿਕਾਰੀਆਂ ਉੱਪਰ ਕਾਰਵਾਈ ਕਰਨ ਲਈ ਕਮੇਟੀ ਗਠਨ ਕੀਤੀ ਗਈ ਸੀ ਉਸ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ।

ਇਸ ਮੌਕੇ ਬਲਾਕ ਜਰਨਲ ਸਕੱਤਰ ਜੱਗੀ ਸਿੰਘ ਗੰਢੂਆਂ, ਪ੍ਰਧਾਨ ਹਰੀ ਸਿੰਘ ਚੱਠਾ, ਗੁਰਚਰਨ ਸਿੰਘ ਨਮੋਲ, ਕੇਵਲ ਸਿੰਘ ਜਵੰਧਾਂ, ਦਰਸ਼ਨ ਸਿੰਘ ਛਾਜਲਾ, ਦਲੇਲ ਸਿੰਘ ਚੱਠਾ, ਹਰਬੰਸ ਸਿੰਘ ਖਡਿਆਲ, ਜਗਦੇਵ ਸਿੰਘ ਸ਼ਾਹਪੁਰ ਕਲਾਂ, ਨਸੀਬ ਸਿੰਘ ਜਖੇਪਲ, ਕੁਲਵਿੰਦਰ ਸਿੰਘ ਮਹਿਲਾਂ, ਭਗਵੰਤ ਸਿੰਘ ਮੈਦੇਵਾਸ, ਭੋਲਾ ਸਿੰਘ ਨੀਲੋਵਾਲ, ਮਲਕੀਤ ਸਿੰਘ ਗੰਢੂਆਂ, ਜੋਗਿੰਦਰ ਸਿੰਘ ਛਾਜਲਾ ਆਦਿ ਹਾਜ਼ਰ ਸਨ।