Female - Sach Kahoon Punjabi
ਕੰਨਿਆ ਭਰੂਣ ਹੱਤਿਆ ਰੋਕਣਾ ਜ਼ਰੂਰੀ
ਕੰਨਿਆ ਭਰੂਣ ਹੱਤਿਆ ਰੋਕਣਾ ਜ਼ਰੂਰੀ
ਔਰਤਾਂ ਦੀ ਭਾਈਵਾਲੀ ਘੱਟ ਹੈ, ਫਿਰ ਵੀ ਇਹ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਲੋਕ ਸਭਾ ਸਪੀਕਰ ਤੱਕ ਦੀ ਜਿੰਮੇਵਾਰੀ ਨਿਭਾਉਂਦੀਆਂ ਰਹੀਆਂ ਹਨ।
ਦੇਸ਼ 21ਵੀਂ ਸਦੀ ਦੇ 20ਵੇਂ ਸਾਲ ਵਿਚ ਦਾਖ਼ਲ ਹੋ ਗਿਆ ਹੈ ਪਰ ਭਾਰਤ ਵਿਚ ਧੀਆਂ ਦੀ ਸੁਰੱਖਿਆ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਰੋਜ਼ਾਨਾ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚੋਂ ਕੰਨਿਆ ਭਰੂਣ ਹੱਤਿਆ(Feticide) ਦੀਆਂ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਹਨ ਦੇਸ਼ ਵਿਚ ਕੰਨਿਆ ਭਰੂਣ ਹੱਤਿਆ(Feticide) ਵਰਗੇ ਮਾਮਲਿਆਂ ਨੂੰ ਰੋਕਣ ਲਈ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਣੀਪਤ ਤੋਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਚਲਾ ਕੇ ਪੂਰ ਭਾਰਤ ਵਾਸੀਆਂ ਦਾ ਧਿਆਨ ਇਸ ਗੰਭੀਰ ਵਿਸ਼ੇ ਵੱਲ ਖਿੱਚਿਆ ਹੈ ਪਰ ਜਿੱਥੋਂ ਤੱਕ ਲਿੰਗ ਅਨੁਪਾਤ ਦਾ ਸਵਾਲ ਹੈ, ਕੁੜੀਆਂ ਦੀ ਘਟਦੀ ਦਰ ਸਮਾਜ ਲਈ ਇੱਕ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਅਫ਼ਸੋਸਜਨਕ ਹੈ ਕਿ ਪੜ੍ਹਿਆ-ਲਿਖਿਆ ਵਰਗ ਵੀ ਪੁੱਤਰ ਦੀ ਇੱਛਾ ਵਿਚ ਧੀ ਨੂੰ ਕੁੱਖ ਵਿਚ ਕਤਲ ਕਰਨ ਵਰਗਾ ਘਿਨੌਣਾ ਕਾਰਾ ਕਰ ਰਿਹਾ ਹੈ।
ਸਮਾਜ ‘ਚ ਕੁੜੀਆਂ ਨੂੰ ਅਰੰਭ ਤੋਂ ਹੀ ਬੇਲੋੜੀਆਂ ਤੇ ਬੋਝ ਸਮਝਿਆ ਜਾਂਦੈ
ਅੱਜ ਵੀ ਦੇਸ਼ ਦੇ ਬਹੁਤ ਸਾਰੇ ਵਰਗਾਂ ਵਿਚ ਧੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਪੜ੍ਹਨ ਤੱਕ ਦੇ ਮੌਕੇ ਵੀ ਮੁਹੱਈਆ ਨਹੀਂ ਕਰਵਾਏ ਜਾਂਦੇ, ਜਿਸ ਨੂੰ ਇੱਕ ਵਿਡੰਬਨਾ ਹੀ ਕਿਹਾ ਜਾਏਗਾ ਜਦੋਂਕਿ ਦੇਖਣ ਵਿਚ ਆਉਂਦਾ ਹੈ ਕਿ ਔਰਤਾਂ ਸਮਾਜਿਕ, ਪ੍ਰਸ਼ਾਸਨਿਕ, ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿਚ ਪੁਰਸ਼ਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਪੂਰੀ ਸਮਰੱਥਾ ਨਾਲ ਸੇਵਾਵਾਂ ਦੇ ਰਹੀਆਂ ਹਨ ਰਾਜਨੀਤੀ ਵਿਚ ਬੇਸ਼ੱਕ ਔਰਤਾਂ ਦੀ ਭਾਈਵਾਲੀ ਘੱਟ ਹੈ, ਫਿਰ ਵੀ ਇਹ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਲੋਕ ਸਭਾ ਸਪੀਕਰ ਤੱਕ ਦੀ ਜਿੰਮੇਵਾਰੀ ਨਿਭਾਉਂਦੀਆਂ ਰਹੀਆਂ ਹਨ ਸਮਾਜਿਕ ਸੰਸਥਾਵਾਂ ਵੀ ਧੀਆਂ ਦੇ ਸਨਮਾਨ ਅਤੇ ਖੁਸ਼ਹਾਲੀ ਲਈ ਸਮੇਂ-ਸਮੇਂ ‘ਤੇ ਅੱਗੇ ਆਉਂਦੀਆਂ ਰਹੀਆਂ ਹਨ।
ਜਿਨ੍ਹਾਂ ਵਿਚ ਡੇਰਾ ਸੱਚਾ ਸੌਦਾ ਦੇ ਯਤਨ ਸ਼ਲਾਘਾਯੋਗ ਰਹੇ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਧੀਆਂ ਵਾਸਤੇ ਕਈ ਮੁਹਿੰਮਾਂ ਚਲਾਈਆਂ ਹਨ ਜਿਨ੍ਹਾਂ ਵਿਚ ‘ਕੁੱਲ ਦਾ ਕ੍ਰਾਊਨ’ ਦੁਆਰਾ ਰੂੜੀਵਾਦੀ ਵਿਚਾਰਧਾਰਾ ਨੂੰ ਬਦਲਣ ਦਾ ਬੀੜਾ ਚੁੱਕਿਆ ਗਿਆ ਹੈ ਇਸ ਮੁਹਿੰਮ ਦੇ ਤਹਿਤ ਹੁਣ ਧੀ ਤੋਂ ਵੀ ਵੰਸ਼ ਚੱਲਣ ਲੱਗਾ ਹੈ ਆਮ ਤੌਰ ‘ਤੇ ਵੰਸ਼ ਚਲਾਉਣ ਦਾ ਜਿੰਮਾ ਪੁੱਤਰਾਂ ‘ਤੇ ਹੀ ਸੀ ‘ਸ਼ਾਹੀ ਬੇਟੀਆਂ ਬਸੇਰਾ’ ਵਿਚ ਉਨ੍ਹਾਂ ਧੀਆਂ ਨੂੰ ਆਸਰਾ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਕੁੱਖ ਵਿਚ ਮਾਰ ਦਿੱਤਾ ਜਾਣਾ ਸੀ।
ਪ੍ਰਧਾਨ ਮੰੰਤਰੀ ਨਰਿੰਦਰ ਮੋਦੀ ਵੀ ਡੇਰਾ ਸੱਚਾ ਸੌਦਾ ਦੁਆਰਾ ਚਲਾਈਆਂ ਜਾ ਰਹੀਆਂ ਸਮਾਜ ਭਲਾਈ ਦੀਆਂ ਮੁਹਿੰਮਾਂ ਦੀ ਪ੍ਰਸੰਸਾ ਕਰ ਚੁੱਕੇ ਹਨ ਅੱਜ ਵੀ ਦੇਸ਼ ਦੇ 130 ਕਰੋੜ ਲੋਕਾਂ ਦੀਆਂ ਉਮੀਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਅਭਿਆਨ ‘ਤੇ ਟਿਕੀਆਂ ਹੋਈਆਂ ਹਨ, ਦੇਸ਼ ਦੀ ਸੰਸਕ੍ਰਿਤੀ ਬਚਾਉਣ ਦੇ ਨਾਲ-ਨਾਲ ਧੀਆਂ ਦੀ ਹੋਂਦ ਨੂੰ ਬਚਾਉਣ ਲਈ ਸਾਰਥਿਕ ਯਤਨ ਕਰਨੇ ਹੋਣਗੇ, ਕਿਉਂਕਿ ਧੀਆਂ ਤੋਂ ਬਿਨਾ ਦੇਸ਼ ਦੀ ਤਰੱਕੀ ਸੰਭਵ ਨਹੀਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿਲਾ ਸਰਪੰਚ ਦੇ ਲੜਕੇ ‘ਤੇ ਹਮਲਾ, ਗੰਭੀਰ ਹਾਲਤ ‘ਚ ਹਸਪਤਾਲ ਭਰਤੀ
ਅਸ਼ੋਕ ਵਰਮਾ, ਬਠਿੰਡਾ
ਚੱਕ ਅਤਰ ਸਿੰਘ ਵਾਲਾ ਦੀ ਸਰਪੰਚ ਜਸਪਾਲ ਕੌਰ ਦੇ ਲੜਕੇ ਜਗਦੀਪ ਸਿੰਘ ‘ਤੇ ਪਿੰਡ ਦੇ ਹੀ ਨਸ਼ੇ ‘ਚ ਟੱਲੀ ਹੋਏ ਇੱਕ ਨੌਜਵਾਨ ਨੇ ਜਾਨਲੇਵਾ ਹਮਲਾ ਕਰ ਦਿੱਤਾ ਗੰਭੀਰ ਹਾਲਤ ‘ਚ ਜਗਦੀਪ ਸਿੰਘ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਮੁਕਤ ਸੂਬੇਦਾਰ ਰਘਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਜਸਪਾਲ ਕੌਰ ਪਿੰਡ ਦੀ ਸਰਪੰਚ ਹੈ ਜੋ ਅਕਸਰ ਹੀ ਨਸ਼ਿਆਂ ਖਿਲਾਫ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮ ਚਲਾਉਂਦੀ ਰਹਿੰਦੀ ਹੈ ਉਸ ਨੇ ਦੱਸਿਆ ਕਿ ਪਿੰਡ ਦਾ ਨੌਜਵਾਨ ਦਵਿੰਦਰ ਸਿੰਘ ਨਸ਼ਿਆਂ ਦਾ ਆਦੀ ਹੈ ਤੇ ਉਹ ਉਨ੍ਹਾਂ ਦੇ ਪਰਿਵਾਰ ਦੇ ਨਸ਼ਿਆਂ ਖਿਲਾਫ ਹੋਣ ਕਾਰਨ ਰੰਜਿਸ਼ ਰੱਖਦਾ ਹੈ
ਵੀਰਵਾਰ ਨੂੰ ਸਵੇਰ 10 ਵਜੇ ਉਨ੍ਹਾਂ ਦਾ ਲੜਕਾ ਜਗਦੀਪ ਸਿੰਘ ਬੱਸ ਅੱਡੇ ਕੋਲ ਜਾ ਰਿਹਾ ਸੀ ਤਾਂ ਦਵਿੰਦਰ ਸਿੰਘ, ਉਸ ਦੇ ਪਿਤਾ ਤੇ ਮਾਂ ਨੇ ਜਗਦੀਪ ਦੇ ਸਿਰ ‘ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹੱਲਾ ਬੋਲ ਦਿੱਤਾ ਇਸ ਮੌਕੇ ਉਸ ਦੇ ਲੜਕੇ ਵੱਲੋਂ ਰੌਲਾ ਪਾਉਣ ‘ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੂੰ ਦੇਖਦਿਆਂ ਹਮਲਾਵਰ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ ਰਘਵੀਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਵੀ ਇੱਕ ਵਿਆਹ ਸਮਾਗਮ ‘ਚ ਵੀ ਦਵਿੰਦਰ ਸਿੰਘ ਨੇ ਗਾਲੀ ਗਲੋਚ ਕੀਤਾ ਸੀ ਜਿਸ ਸਬੰਧੀ ਥਾਣਾ ਨੰਦਗੜ੍ਹ ‘ਚ ਉਸ ਨੇ ਖੁਦ ਵੀ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਗੁੱਸੇ ‘ਚ ਆ ਕੇ ਉਨ੍ਹਾਂ ਨੇ ਉਸ ਦੇ ਲੜਕੇ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਥਾਣਾ ਨੰਦਗੜ੍ਹ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਰਾਜਪਾਲ ਸਿੰਘ ਨੇ ਕਿਹਾ ਕਿ ਅਜੇ ਤੱਕ ਹਸਪਤਾਲ ‘ਚੋਂ ਕੋਈ ਸੂਚਨਾ ਨਹੀਂ ਆਈ ਹੈ ਉਨ੍ਹਾਂ ਕਿਹਾ ਕਿ ਸੁਚਨਾ ਮਿਲਦਿਆਂ ਹੀ ਜ਼ਖਮੀ ਦੇ ਬਿਆਨ ਤੇ ਮੈਡੀਕਲ ਰਿਪੋਰਟ ਦੇ ਅਧਾਰ ‘ਤੇ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਰੜ : ਮਹਿਲਾ ਡਰੱਗ ਇੰਸਪੈਕਟਰ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ
ਹਮਲਾਵਰ ਨੇ ਵੀ ਕੀਤੀ ਖੁਦਕੁਸ਼ੀ
ਖਰੜ । ਖਰੜ ਦੀ ਫੌਰਾਂਸਿਕ ਲੈਬੋਰਟਰੀ ਵਿੱਚ ਤਾਇਨਾਤ ਮਹਿਲਾ ਡਰੱਗ ਇੰਸਪੈਕਟਰ ਨੂੰ ਦਫਤਰ ਵਿੱਚ ਹੀ ਇਕ ਵਿਅਕਤੀ ਨੇ ਗੋਲੀ ਮਾਰ ਦਿੱਤੀ। ਡਰੱਗ ਇੰਸਪੈਕਟਰ ਨੂੰ ਗੋਲੀ ਮਾਰਨ ਤੋਂ ਬਾਅਦ ਉਕਤ ਵਿਅਕਤੀ ਨੇ ਆਪਣੇ ਸਿਰ ਅਤੇ ਛਾਤੀ ਵਿਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਖਰੜ ਦੀ ਫੌਰਾਂਸਿਕ ਲੈਬ ਵਿਚ ਤਾਇਨਾਤ ਨੇਹਾ ਸੌਰਿਆ ਜੋ ਕਿ ਪੰਚਕੂਲਾ ਦੇ ਰਹਿਣ ਵਾਲੇ ਹਨ, ਆਪਣੇ ਦਫਤਰ ਵਿਚ ਬੈਠੇ ਹੋਏ ਸਨ। ਇਸ ਦੌਰਾਨ ਇਕ ਨੌਜਵਾਨ ਆਇਆ ਅਤੇ ਨੇਹਾ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਤੋਂ ਡਰੱਗ ਇੰਸਪੈਕਟਰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਦੌਰਾਨ ਜਦੋਂ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋਣ ਲੱਗਾ ਤਾਂ ਲੋਕਾਂ ਨੇ ਉਸ ਨੂੰ ਦਬੋਚ ਲਿਆ, ਜਿਸ ਤੋਂ ਬਾਅਦ ਉਕਤ ਨੇ ਆਪਣੀ ਛਾਤੀ ਅਤੇ ਸਿਰ ਵਿਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਵਾਰਦਾਤ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Civil Hospital ਦੇ ਡਾਕਟਰ ਵੱਲੋਂ ਮਹਿਲਾ ਮਰੀਜ਼ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ
ਡਾਕਟਰ ਖਿਲਾਫ਼ ਮਾਮਲਾ ਦਰਜ | Civil Hospital
ਡਾਕਟਰ ਨੇ ਮਹਿਲਾ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼ | Civil Hospital
ਫਿਰੋਜ਼ਪੁਰ (ਸਤਪਾਲ ਥਿੰਦ)। ਸਿਵਲ (Civil Hospital) ਹਸਪਤਾਲ ਫਿਰੋਜ਼ਪੁਰ ਦੇ ਇੱਕ ਡਾਕਟਰ ਵੱਲੋਂ ਇੱਕ ਮਹਿਲਾ ਮਰੀਜ਼ ਦੀ ਕੁੱਟਮਾਰ ਕਰਨ ਤੋਂ ਬਾਅਦ ਵਾਇਰਲ ਹੋਈ ਵੀਡਿਓ ਨੇ ਡਾਕਟਰ ਦੀਆਂ ਮੁਸੀਬਤਾਂ ਨੂੰ ਵਧਾ ਦਿੱਤਾ ਹੈ। ਵੀਡਿਓ ਵਾਇਰਲ ਹੋਣ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਵੱਲੋਂ ਉਕਤ ਡਾਕਟਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਜਦੋਂ ਡਾਕਟਰ ਵੱਲੋਂ ਮਹਿਲਾ ਦੀ ਕੁੱਟਮਾਰ ਕੀਤੀ ਜਾ ਰਹੀ ਸੀ। (Civil Hospital)
ਉਸ ਵਕਤ ਪੁਲਿਸ ਕੋਲ ਖੜ੍ਹ ਕੇ ਤਮਾਸ਼ਾ ਦੇਖ ਰਹੀ ਸੀ। ਵੀਡੀਓ ਵਿੱਚ ਫਿਰੋਜ਼ਪੁਰ ਦਾ ਡਾ. ਕੁਸ਼ਲਦੀਪ ਸਿੰਘ ਸ਼ਰੇਆਮ ਇੱਕ ਮਹਿਲਾ ਮਰੀਜ਼ ਦੀ ਕੁੱਟਮਾਰ ਕਰਦਾ ਵਿਖਾਈ ਦੇ ਰਿਹਾ ਤੇ ਡਾਕਟਰ ਵੱਲੋਂ ਵਾਲਾਂ ਤੋਂ ਫੜ ਕੇ ਔਰਤ ਨੂੰ ਘਸੀਟਿਆ ਅਤੇ ਉਸਦੇ ਲੱਤਾਂ ਵੀ ਮਾਰੀਆਂ ਜਾ ਰਹੀਆਂ ਹਨ ਪਰ ਪੁਲਿਸ ਕੋਲ ਖੜ੍ਹ ਕੇ ਸਭ ਦੇਖ ਰਹੀ ਸੀ। (Civil Hospital)
(Civil Hospital) ਇਸ ਸਬੰਧੀ ਐਸਐਸਪੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਕੋਲ ਵਾਇਰਲ ਹੋਈ ਵੀਡੀਓ ਦੀ ਜਾਣਕਾਰੀ ਮਿਲੀ ਹੈ ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਉਕਤ ਡਾਕਟਰ ਖਿਲਾਫ਼ ਆਈ.ਪੀ.ਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਡਾਕਟਰ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ। ਦੂਜੇ ਪਾਸੇ ਆਪਣਾ ਪੱਖ ਰੱਖਦੇ ਹੋਏ ਡਾ. ਕੁਸ਼ਲਦੀਪ ਸਿੰਘ ਨੇ ਦੱਸਿਆ ਕਿ ਇਹ ਔਰਤ ਕਥਿਤ ਤੌਰ ‘ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ ਜੋ ਪਿਛਲੇ ਦਿਨਾਂ ਤੋਂ ਉਸ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ। (Civil Hospital)
ਵਾਰਦਾਤ ਵਾਲੇ ਦਿਨ ਵੀ ਉਸ ਦੇ ਦਫਤਰ ਆ ਕੇ ਤੰਗ ਪ੍ਰੇਸ਼ਾਨ ਕਰਨ ਲੱਗੀ ਅਤੇ ਗਲਤ ਸ਼ਬਦਾਵਲੀ ਵਰਤਦੇ ਹੋਏ ਉਸ ਨਾਲ ਹੱਥੋ-ਪਾਈ ਕੀਤੀ, ਜਿਸ ਤੋਂ ਮਗਰੋਂ ਉਸਨੇ 100 ਨੰਬਰ ‘ਤੇ ਕਾਲ ਕਰਕੇ ਪੁਲਿਸ ਬੁਲਾਈ ਤਾਂ ਜਦੋ ਉਕਤ ਔਰਤ ਪੁਲਿਸ ਨੂੰ ਦੇਖ ਕੇ ਭੱਜਣ ਲੱਗੀ ਤਾਂ ਉਸ ਵੱਲੋਂ ਔਰਤ ਨੂੰ ਫੜਿਆ ਗਿਆ ਤਾਂ ਔਰਤ ਪੁਲਿਸ ਸਾਹਮਣੇ ਵੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਲੱਗੀ, ਜਿਸਤੋਂ ਖਫਾ ਹੋਕੇ ਉਸਨੂੰ ਮਜ਼ਬੂਰਨ ਅਜਿਹਾ ਕਰਨਾ ਪਿਆ। (Civil Hospital)
ਕੁੜੀਆਂ ਮਾਰਨ ਦਾ ਖਮਿਆਜ਼ਾ
ਹਰਿਆਣਾ ‘ਚ 30 ਲਾੜਿਆਂ ਨਾਲ ਮੋਟੀ ਠੱਗੀ ਵੱਜ ਗਈ ਹੈ ਇੱਕ ਔਰਤ ਨੇ ਇਨ੍ਹਾਂ ਲੜਕਿਆਂ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ 30 ਲੱਖ ਰੁਪਏ ਠੱਗੇ ਬਰਾਤ ਲੈ ਕੇ ਆਏ ਲਾੜਿਆਂ ਨੂੰ ਬਿਨਾ ਲਾੜੀ ਤੋਂ ਵਾਪਸ ਪਰਤਣਾ ਪਿਆ ਇਹ ਘਟਨਾ ਜਿੱਥੇ ਠੱਗੀ-ਠੋਰੀ ਦੇ ਮਾਹੌਲ ਨੂੰ ਪੇਸ਼ ਕਰਦੀ ਹੈ, ਉੱਥੇ ਇਸ ਕੌੜੀ ਹਕੀਕਤ ਨੂੰ ਸਾਹਮਣੇ ਲਿਆਉਂਦੀ ਹੈ ਕਿ ਮੁੰਡੇ-ਕੁੜੀਆਂ ਦੇ ਜਨਮ ਅਨੁਪਾਤ ਦਾ ਖਮਿਆਜ਼ਾ ਸਮਾਜ ਨੂੰ ਭੁਗਤਣਾ ਹੀ ਪੈਣਾ ਹੈ। (Girls)
ਗੁਆਂਢੀ ਸੂਬੇ ਪੰਜਾਬ ਦੇ ਖਾਸ ਕਰਕੇ ਮਾਲਵਾ ਖੇਤਰ ਅੰਦਰ ਵੀ ਅਣਵਿਆਹੇ ਵਿਅਕਤੀਆਂ ਨਾਲ ਫਰਜੀ ਵਿਚੋਲਿਆਂ ਵੱਲੋਂ ਠੱਗੀ ਮਾਰਨ ਦੀਆਂ ਘਟਨਾਵਾਂ ਆਮ ਵਾਪਰਦੀਆਂ ਰਹੀਆਂ ਹਨ ਹੁਣ ਕੰਨਿਆ ਭਰੂਣ ਹੱਤਿਆ ਖਿਲਾਫ ਦੇਸ਼ ਅੰਦਰ ਮੁਹਿੰਮ ਦੀ ਸਾਰਥਿਕਤਾ ਵੀ ਸਮਝ ਆਉਣੀ ਚਾਹੀਦੀ ਹੈ ਸਮਾਜ ਸ਼ਾਸਤਰੀ ਤੇ ਬੁੱਧੀਜੀਵੀ ਪਿਛਲੇ ਕਈ ਦਹਾਕਿਆਂ ਤੋਂ ਇਸ ਗੱਲ ਪ੍ਰਤੀ ਚਿੰਤਤ ਸਨ ਕਿ ਜੇਕਰ ਸਮਾਜ ਨੇ ਕੁੜੀਆਂ ਪ੍ਰਤੀ ਸੋਚ ਨਾ ਬਦਲੀ ਤਾਂ ਮੁੰਡਿਆਂ ਦੇ ਅਣਵਿਆਹੇ ਰਹਿ ਜਾਣ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਸਕਦੀ ਹੈ ਭਾਵੇਂ ਸਰਕਾਰਾਂ ਨੇ ਜਨਮ ਤੋਂ ਪਹਿਲਾਂ ਕੁੜੀਆਂ ਨੂੰ ਮਾਰਨ ਦਾ ਰੁਝਾਨ ਰੋਕਣ ਲਈ ਕਾਨੂੰਨਨ ਸਖ਼ਤੀ ਵੀ ਕੀਤੀ ਹੋਈ ਹੈ। (Girls)
ਪਰ ਅੰਦਰਖਾਤੇ ਅਜੇ ਇਹੀ ਰੁਝਾਨ ਹੈ ਕਿ ਪੜ੍ਹੇ-ਲਿਖੇ ਤੇ ਆਪਣੇ-ਆਪ ਨੂੰ ਆਧੁਨਿਕ ਕਹਾਉਣ ਵਾਲੇ ਲੋਕ ਵੀ ਰਿਸ਼ਵਤਖੋਰੀ ਕਾਰਨ ਕੰਨਿਆ ਭਰੂਣ ਹੱਤਿਆ ਕਰਵਾ ਰਹੇ ਹਨ ਨਿੱਜੀ ਹਸਪਤਾਲਾਂ ‘ਚ ਗਰਭ ‘ਚ ਬੱਚੇ ਦੀ ਲਿੰਗ ਜਾਂਚ ਦਾ ਗੈਰ-ਕਾਨੂੰਨੀ ਧੰਦਾ ਜਾਰੀ ਹੈ ਨਿੱਜੀ ਅਲਟ੍ਰਾਸਾਊਂਡ ਕੇਂਦਰ ਆਪਣੇ-ਆਪਣੇ ਤਰੀਕੇ ਨਾਲ ਇਹ ਧੰਦਾ ਚਾਲ ਰਹੇ ਹਨ ਦਰਅਸਲ ਪੁਲਿਸ ਕਾਰਵਾਈ ਦੀਆਂ ਖਾਮੀਆਂ ਤੇ ਲੰਮੀ ਨਿਆਂਇਕ ਪ੍ਰਕਿਰਿਆ ‘ਚੋਂ ਦੋਸ਼ੀ ਬਚ ਨਿੱਕਲਦੇ ਹਨ ਉਂਜ ਹਰਿਆਣਾ ਅੰਦਰ ਇਸ ਵਰ੍ਹੇ ਲੜਕੀਆਂ ਦੇ ਅੰਕੜੇ ‘ਚ ਸੁਧਾਰ ਹੋਇਆ ਹੈ ਇਸ ਸੂਬੇ ‘ਚ 1000 ਲੜਕਿਆਂ ਪਿੱਛੇ 950 ਲੜਕੀਆਂ ਦੀ ਪੈਦਾਇਸ਼ ਹੈ ਪਰ ਵਰਤਮਾਨ ਸੰਕਟ ਪਿਛਲੇ ਦੋ-ਤਿੰਨ ਦਹਾਕਿਆਂ ਦੀ ਦੇਣ ਹੈ ਸੰਨ 2011 ‘ਚ ਲੜਕੀਆਂ ਦੀ ਗਿਣਤੀ ਸਿਰਫ 834 ਰਹਿ ਗਈ ਸੀ ਉਨ੍ਹਾਂ ਸਾਲਾਂ ‘ਚ ਅਲਟ੍ਰਾਸਾਊਂਡ ਮਸ਼ੀਨਾਂ ਪੈਸਾ ਛਾਪਣ ਵਾਲੀਆਂ ਮਸ਼ੀਨਾਂ ਬਣ ਗਈਆਂ ਸਨ। (Girls)
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਨੂੰ ਦਿੱਤਾ ਤੋਹਫ਼ਾ
ਭਾਵੇਂ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਲੜਕੀਆਂ ਪ੍ਰਤੀ ਸਮਾਜ ਦੀ ਸੋਚ ਬਦਲਣ ਦੇ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ ਅਤੇ ਖਾਪ ਪੰਚਾਇਤਾਂ ਵੀ ਕੰਨਿਆ ਭਰੂਣ ਹੱਤਿਆ ਖਿਲਾਫ ਅੱਗੇ ਆ ਰਹੀਆਂ ਹਨ, ਫਿਰ ਵੀ ਕੰਨਿਆ ਭਰੂਣ ਹੱਤਿਆ ਰੋਕਣ ਲਈ ਹੋਰ ਸੁਚੇਤ ਹੋਣ ਦੀ ਜ਼ਰੂਰਤ ਹੈ ਜੇਕਰ ਨੂੰਹਾਂ ਲਿਆਉਣ ਦੀ ਜ਼ਰੂਰਤ ਹੈ ਤਾਂ ਕੁੜੀਆਂ ਨੂੰ ਵੀ ਮੁੰਡਿਆਂ ਵਾਂਗ ਮਾਣ-ਸਨਮਾਨ ਦੇਣਾ ਪਵੇਗਾ ਹਰਿਆਣਾ ‘ਚ ਕੁੜੀਆਂ ਨੇ ਖਾਸ ਕਰਕੇ ਖੇਡਾਂ ‘ਚ ਕੌਮਾਂਤਰੀ ਪੱਧਰ ‘ਤੇ ਦੇਸ਼ ਦਾ ਨਾਂਅ ਰੌਸ਼ਨ ਕਰਕੇ ਪ੍ਰਸਿੱਧੀ ਹਾਸਲ ਕੀਤੀ ਹੈ ਹੁਣ ਸਮਾਂ ਹੈ ਕਿ ਕਿਸੇ ਵੀ ਕੀਮਤ ‘ਤੇ ਕੰਨਿਆ ਭਰੂਣ ਹੱਤਿਆ ਬਰਦਾਸ਼ਤ ਨਾ ਕੀਤੀ ਜਾਵੇ। (Girls)