Diwali 2024 - Sach Kahoon Punjabi
Diwali 2024 : ਦੀਵਾਲੀ ’ਤੇ ਪੂਜਨੀਕ ਗੁਰੂ ਜੀ ਦੇ ਬਚਨ
Diwali 2024: ਸ਼੍ਰੀ ਰਾਮਜੀ ਦੇ ਪਦਚਿੰਨ੍ਹਾਂ ’ਤੇ ਚੱਲ ਕੇ ਮਨਾਓ ਇਹ ਤਿਉਹਾਰ
Diwali 2024: ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ  ਫਰਮਾਉਂਦੇ ਹਨ ਕਿ ਸਾਡੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਇਹ ਪ੍ਰਕਾਸ਼ ਦਾ ਤਿਉਹਾਰ ਤੁਹਾਡੇ ਸਾਰਿਆਂ ਦੇ ਘਰਾਂ ’ਚ ਖੁਸ਼ੀਆਂ ਲੈ ਕੇ ਆਵੇ ਅਤੇ ਤੁਹਾਡੇ ਗਮ, ਦੁੱਖ, ਦਰਦ, ਚਿੰਤਾ ਰੂਪੀ ਅੰਧਕਾਰ ਨੂੰ ਦੂਰ ਕਰ ਦੇਵੇ ਪ੍ਰਕਾਸ਼ ਨਾਲ ਭਰ ਦੇਵੇ ਭਗਵਾਨ ਨੂੰ ਪ੍ਰਾਰਥਨਾ ਕਰਦੇ ਹਾਂ ਅਤੇ ਤੁਹਾਨੂੰ ਸਭ ਨੂੰ ਅਸ਼ੀਰਵਾਦ ਦਿੰਦੇ ਹਾਂ ਪਰਮ ਪਿਤਾ ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਦਾਤਾ ਰਹਿਬਰ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ।
Read Also : Honesty: ਵਿਦੇਸ਼ ’ਚ ਡੇਰਾ ਸ਼ਰਧਾਲੂ ਨੇ ਵਿਖਾਈ ਇਮਾਨਦਾਰੀ
ਆਪਜੀ ਨੇ ਫਰਮਾਉਂਦੇ ਹਨ ਕਿ ਦੀਵਾਲੀ ਹਰ ਕੋਈ ਮਨਾਉਂਦਾ ਹੈ ਇਹ ਸਭ ਨੂੰ ਪਤਾ ਹੈ ਕਿ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਉਹ ਦਿਨ ਜਦੋਂ ਸ਼੍ਰੀ ਰਾਮਜੀ ਅਯੁੱਧਿਆ ਵਾਪਸ ਆਏ ਸਨ, ਘਰ-ਘਰ ਦੀਵੇ ਜਲਾਏ, ਖੁਸ਼ੀ ਮਨਾਈ ਗਈ ਤਾ ਉਸ ਤਿਉਹਾਰ ਨੂੰ ਦੀਵਾਲੀ ਦੇ ਰੂਪ ’ਚ ਮਨਾਇਆ ਜਾਂਦਾ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਲੋਕ ਇਨ੍ਹਾਂ ਦਿ31ਨਾਂ ’ਚ ਜੂਆ ਖੇਡਦੇ ਹਨ, ਨਸ਼ੇ ਕਰਦੇ ਹਨ, ਬੁਰੇ ਕਰਮ ਕਰਦੇ ਹਨ ਅਤੇ ਮਨੁੱਖ ਇਸਨੂੰ ਕਹਿੰਦਾ ਹੈ ਕਿ ਅਸੀਂ ਤਿਉਹਾਰ ਦਾ ਇੰਜੁਆਇ ਕਰ ਰਹੇ ਹਾਂ ਇਹ ਕੋਈ ਤਿਉਹਾਰ ਨੂੰ ਮਨਾਉਣ ਦਾ ਤਰੀਕਾ ਨਹੀਂ ਹੈ ਤਿਉਹਾਰ ਜਿਸ ਲਈ ਬਣੇ ਸਨ, ਅੱਜ ਕਲਿਯੁੱਗੀ ਇਨਸਾਨ ਉਸ ਤੋਂ ਬਹੁਤ ਦੂਰ ਹੋ ਚੁੱਕਾ ਹੈ ਅੱਜ ਸ਼੍ਰੀ ਰਾਮਜੀ ਦੇ ਦੱਸੇ ਮਾਰਗ ’ਤੇ ਚੱਲਣ ਵਾਲਿਆਂ ਦੀ ਕਮੀ ਹੈ ਅਤੇ ਰਾਵਣ ਸਭ ਦੇ ਅੰਦਰ ਜਾਗਿਆ ਹੋਇਆ ਹੈ ਦੀਵਾਲੀ ਦਾ ਦਿਨ ਰਾਮ ਜੀ ਦਾ ਦਿਨ ਹੈ, ਨਾ ਕਿ ਰਾਵਣ ਦਾ ਦਿਨ ਹੈ Diwali 2024
ਤਿਉਹਾਰਾਂ ਤੇ ਕਰੋ ਜ਼ਰੂਰਤਮੰਦਾਂ ਦੀ ਸੇਵਾ | Diwali 2024
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਇਸ ਪਾਵਨ ਤਿਉਹਾਰ ’ਤੇ ਮਾਨਵਤਾ ਭਲਾਈ ਦੇ ਕੰਮਾਂ ’ਚ ਨਵੇਂ ਕੰਮ ਸ਼ੁਰੂ ਕਰਨ ਲਈ ਸਾਧ-ਸੰਗਤ ਨੂੰ ਅਪੀਲ ਕੀਤੀ ਪੂਜਨੀਕ ਗੁਰੂ ਜੀ ਨੇ ਸਹੀ ਅਰਥਾਂ ’ਚ ਦੀਵਾਲੀ ਮਨਾਉਣ ਦੇ ਬਾਰੇ ’ਚ ਦੱਸਦੇ ਹੋਏ ਫਰਮਾਇਆ ਕਿ ਸਾਧ-ਸੰਗਤ ਇਸ ਦਿਨ ਨੂੰ ਰੋਡ ’ਤੇ ਬੈਠੇ, ਬੱਸ ਸਟੈਂਡ ’ਤੇ ਬੈਠੇ, ਰੇਲਵੇ ਸਟੇਸ਼ਨ ’ਤੇ ਬੈਠੇ ਅਤੇ ਕਿਤੇ ਘੁੰਮਦੇ ਅਪੰਗ, ਅਪਾਹਿਜ਼, ਅੰਗਹੀਣ, ਬੇਸਹਾਰੇ ਦਾ ਸਹਾਰਾ ਬਣਕੇ ਉਸਨੂੰ ਮਹੀਨੇਭਰ ਦਾ ਰਾਸ਼ਨ ਦੇਣ ਸਾਡੇ ਹਿਸਾਬ ਨਾਲ ਇਸ ਤੋਂ ਚੰਗੀ ਦੀਵਾਲੀ ਕੋਈ ਹੋਰ ਨਹੀਂ ਹੋ ਸਕਦੀ ਇਸ ਦਿਨ ਸਭ ਲੋਕ ਨਵੇਂ-ਨਵੇਂ ਕੱਪੜੇ ਪਹਿਨਦੇ ਹਨ, ਇਸ ਲਈ ਸਾਧ-ਸੰਗਤ ਨੂੰ ਅਪੀਲ ਕਰਦੇ ਹਾਂ ਕਿ ਸਰਦੀ ਆਉਣ ਵਾਲੀ ਹੈ, ਜਿਸ ’ਚ ਗਰੀਬ ਬੱਚੇ ਸਰਦੀ ਕਾਰਨ ਬਿਮਾਰ ਪੈ ਜਾਂਦੇ ਹਨ ਅਤੇ ਇਸ ਨਾਲ ਕਈਆਂ ਦੀ ਤਾਂ ਮੌਤ ਤੱਕ ਹੋ ਜਾਂਦੀ ਹੈ।
Diwali 2024
ਇਸ ਲਈ ਇਸ ਦਿਨ ਸਾਧ-ਸੰਗਤ ਅਜਿਹੇ ਗਰੀਬ ਲੋਕਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਕੱਪੜੇ ਪਹਿਨਾ ਕੇ ਆਉਣ ਇਸ ਤੋਂ ਇਲਾਵਾ ਤਿਉਹਾਰ ਦੇ ਮੌਕੇ ’ਤੇ ਬੂਟੇ ਜ਼ਰੂਰ ਲਗਾਉਣ ਅਤੇ ਜੋ ਜ਼ਰੂਰਤਮੰਦ ਹਨ ਅਤੇ ਬਿਮਾਰ ਪਏ ਹੋਏ ਹਨ, ਉਨ੍ਹਾਂ ਦਾ ਇਲਾਜ ਵੀ ਸਾਧ-ਸੰਗਤ ਜ਼ਰੂਰ ਕਰਵਾਏ ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਭੋਜਨ ਜ਼ਰੂਰ ਦਿਓ, ਤਾਂ ਕਿ ਉਨ੍ਹਾਂ ਦੀ ਆਉਣ ਵਾਲੀ ਸੰਤਾਨ ਸਹੀ ਸਲਾਮਤ ਪੈਦਾ ਹੋਵੇ ਦੂਜੇ ਪਾਸੇ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦਾ ਇਲਾਜ ਕਰਾਉਣ ਅਤੇ ਉਨ੍ਹਾਂ ਨੂੰ ਖੁਰਾਕ ਦੇਣ ਦਾ ਸੱਦਾ ਦਿੱਤਾ ਇਸ ’ਤੇ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਇਨ੍ਹਾਂ ਕੰਮਾਂ ਨੂੰ ਕਰਨ ਦੀ ਹਾਮੀ ਭਰੀ ਅਤੇ ਪ੍ਰਣ ਲਿਆ ਪੂਜਨੀਕ ਗੁਰੂ ਜੀ ਨੇ ਸੰਗਤ ਨੂੰ ਅਸ਼ੀਰਵਾਦ ਦਿੰਦੇ ਹੋਏ ਬਚਨ ਫਰਮਾਇਆ ਕਿ ਇਹ ਸਾਰੇ ਮਹਾਨ ਕੰਮ ਹਨ ਅਤੇ ਜੋ ਇਨ੍ਹਾਂ ਨੂੰ ਕਰਨਗੇ ਉਨ੍ਹਾਂ ਨੂੰ ਭਗਵਾਨ ਜੀ ਜ਼ਰੂਰ ਖੁਸ਼ੀਆਂ ਦੇਣਗੇ ਇਸ ਨਾਲ ਸਾਧ-ਸੰਗਤ ਦੇ ਘਰਾਂ ’ਚ ਖੁਸ਼ੀਆਂ ਦੇ ਹੋਰ ਚਾਰ-ਚੰਦ ਲੱਗ ਜਾਣਗੇ। Diwali 2024
ਬੁਰੀਆਂ ਆਦਤਾਂ ਨੂੰ ਛੱਡਣ ਦਾ ਪ੍ਰਣ ਕਰੋ ਤਾਂ ਇਹ ਹੋਵੇਗੀ ਤੁਹਾਡੇ ਲਈ ਸੱਚੀ ਦੀਵਾਲੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਜ ਦਾ ਦਿਨ ਰਾਮ ਜੀ ਦਾ ਦਿਨ ਹੈ ਨਾ ਕਿ ਰਾਵਣ ਜੀ ਦਾ, ਉਨ੍ਹਾਂ ਨੂੰ ਵੀ ਅਸੀਂ ਜੀ ਨਾਲ ਪੁਕਾਰ ਲਿਆ, ਕਿਉਂਕਿ ਜੀ ਨਾਲ ਨਹੀਂ ਪੁਕਾਰਾਂਗੇ ਤਾਂ, ਫਕੀਰ ਸੰਤ ਦੇ ਲਈ ਇੱਕ ਉਂਜ ਵੀ ਠੀਕ ਨਹੀਂ ਬੈਠਦਾ, ਕਿਉਂਕਿ ਜੇਕਰ ਕੋਈ ਬੁਰਾਈ ਨਾਲ ਜੁ਼ਡ਼ਿਆ ਹੈ, ਅੱਜ ਦਾ ਕੋਈ ਬੁਰਾ ਨਾ ਮੰਨਣਾ, ਉਨਾਂ ਨੂੰ ਫਾਲੋ ਕਰ ਰਿਹਾ ਹੈ, ਸਿੱਧੀ ਜਿਹੀ ਗੱਲ ਹੈ ਜਿਆਦਾ ਤਾਂ ਉਨਾਂ ਨੂੰ ਫਾਲੋ ਕਰ ਰਹੇ ਹਨ, ਰਾਮ ਜੀ ਨੂੰ ਫਾਲੋ ਕਰਨ ਵਾਲਾ ਤਾਂ ਕੋਈ-ਕੋਈ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਆਦਾਤਾਰ ਅੱਜ ਦੁਨੀਆ ’ਚ ਲੋਕ ਰਾਵਣ ਦੇ ਜਿਆਦਾ ਵੰਸਿਜ਼ ਲੱਗ ਰਹੇ ਹਨ। Diwali 2024
ਜਦੋਂਕਿ ਕਿ ਅਸੀਂ ਉਸ ਰਾਮ ਜੀ ਦੇ ਵੰਸਿਜ਼, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੇ ਵੰਸਿਜ਼ ਹਾਂ। ਕਿਉਂਕਿ ਅੱਜ ਦੇ ਦਿਨ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ, ਲੋਕ ਨਸ਼ਾ ਕਰਦੇ ਹਨ, ਪਾਰਟੀਆਂ ਕਰਦੇ ਹਨ, ਜਿਸ ’ਚ ਤਰ੍ਹਾਂ-ਤਰ੍ਹਾਂ ਦੇ ਨਸ਼ੇ ਚੱਲਦੇ ਹਨ, ਜੂਆ ਖੇਡਿਆ ਜਾਂਦਾ ਹੈ। ਇਸ ਨੂੰ ਕਹਿੰਦੈ ਹਨ ਇੰਜੁਆਮੈਂਟ, ਬਡ਼ਾ ਦਰਦ ਹੁੰਦਾ ਹੈ, ਇਹ ਦਿਨ ਮਨਾਇਆ ਗਿਆ ਸੀ ਕਿ ਅੱਜ ਸ੍ਰੀਰਾਮ ਜੀ ਬੁਰਾਈਆਂ ’ਤੇ ਜਿੱਤ ਹਾਸਲ ਕਰਕੇ ,ਬੁਰਾਈਆਂ ਦਾ ਖਤਮਾ ਕਰਕੇ, ਅਯੁੱਧਿਆ ਨਗਰੀ ’ਚ ਪਧਾਰੇ ਸਨ ਅਤੇ ਲੋਕਾਂ ਨੇ ਘਰ-ਘਰ ਦੀਵੇ ਬਾਲੇ ਸਨ ਤਾਂ ਤੁਹਾਨੂੰ ਸਭ ਨੂੰ ਹੱਥ ਜੋਡ਼ ਕੇ ਇਹ ਪ੍ਰਾਰਥਨਾ ਹੈ ਕਿ ਤੁਸੀਂ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਅੱਜ ਦੇ ਦਿਨ ਜ਼ਰੂਰ ਛੱਡੋ। ਜ਼ਿਆਦਾ ਨਹੀਂ ਤਾਂ ਘੱਟ ਤੋਂ ਘੱਟ ਦੋ ਚਾਰ।
Diwali 2024
ਇਕਾਂਤ ’ਚ ਬੈਠ ਜਾਓ, 5-7 ਮਿੰਟ ਆਪਣੇ ਬਾਰੇ ਸੋਚੋ, ਆਪਣੀ ਲਾਈਫ ਬਾਰੇ ’ਚ ਸੋਚੋ, ਜੋ ਗੁਜਰ ਚੁੱਕੀ ਹੈ, ਯਕੀਨ ਮੰਨੋ, ਤੁਹਾਨੂੰ ਜ਼ਰੂਰ ਪਤਾ ਚੱਲੇਗਾ ਕਿ ਹਾਂ ਮੇਰੇ ’ਚ ਇਹ ਗਲਤ ਆਦਤਾਂ ਹਨ, ਮੇਰੇ ’ਚ ਇਹ ਸਹੀ ਆਦਤਾਂ ਹਨ, ਮੇਰੇ ’ਚ ਇਹ ਔਵਗੁਣ, ਗੁਣ ਤਾਂ ਤੁਸੀਂ ਵੇਖਦੇ ਹੀ ਰਹਿੰਦੇ ਹੋ ਤੇ ਗਾਉਂਦੇ ਰਹਿੰਦੇ ਹੋ ਖੁਦ ਦੇ, ਪਰ ਔਵਗੁਣ ਜੋ ਛੁਪੇ ਹੋਏ ਹਨ ਤੁਹਾਡੇ ਅੰਦਰ, ਕਿਸੇ-ਕਿਸੇ ਨੂੰ ਪਤਾ ਹੋਵੇਗਾ ਜਾਂ ਤੁਹਾਡੇ ਮਾਂ-ਬਾਪ, ਜਾਂ ਪਰਿਵਾਰ ਜਨ, ਜਾਂ ਯਾਰ-ਦੋਸਤ, ਪਰ ਸਭ ਤਾਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਅੰਦਰ ਕਿਹਡ਼ੀਆਂ ਬੈਡ ਹੈਬਿਟਸ ਹਨ, ਕਿਹਡ਼ੀਆਂ ਬੁਰੀਆਂ ਆਦਤਾਂ ਹਨ,ਤਾਂ ਜ਼ਰੂਰ ਤੁਹਾਨੂੰ ਗੁਜ਼ਾਰਿਸ ਹੈ, ਪ੍ਰਾਰਥਨਾ ਹੈ ਕਿ ਤੁਸੀਂ ਆਪਣੀ ਇਕ ਜਾਂ ਦੋ-ਤਿੰਨ ਬੁਰੀਆਂ ਆਦਤਾਂ ਨੂੰ ਛੱਡਣ ਦਾ ਪ੍ਰਣ ਕਰੋ ਤਾਂ ਇਹ ਹੋਵੇਗੀ ਤੁਹਾਡੇ ਲਈ ਸੱਚੀ ਦੀਵਾਲੀ।
Punjab News: ਪੰਜਾਬ ਦੇ ਇਨ੍ਹਾਂ ਕਰਮਚਾਰੀਆਂ ਦੀ ਹੋਈ ਮੌਜ਼, ਪੰਜਾਬ ਸਰਕਾਰ ਦਾ ਵੱਡਾ ਐਲਾਨ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab News: ਦੀਵਾਲੀ ਮੌਕੇ ’ਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਕਈ ਵੱਡੇ ਐਲਾਨ ਕੀਤੇ ਜਾ ਰਹੇ ਹਨ। ਇਸ ਦੌਰਾਨ ਪੰਜਾਬ ਦੇ ਵਿੱਤ, ਯੋਜਨਾ ਤੇ ਆਬਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਹੈ ਕਿ ਪੰਜਾਬ ਮਿਡ-ਡੇ-ਮੀਲ ਸੁਸਾਇਟੀ ਨੇ ਕੇਨਰਾ ਬੈਂਕ ਨਾਲ ਸਮਝੌਤਾ ਕੀਤਾ ਹੈ, ਜਿਸ ਤਹਿਤ ਮਿਡ-ਡੇ-ਮੀਲ ਕੁੱਕ ਅਤੇ ਹੈਲਪਰਾਂ ਦਾ ਮੁਫਤ ਬੀਮਾ ਕੀਤਾ ਜਾਵੇਗਾ। ਵਿੱਤ ਮੰਤਰੀ ਚੀਮਾ ਨੇ ਖੁਲ੍ਹਾਸਾ ਕੀਤਾ ਕਿ ਕੈਬਨਿਟ ਸਬ-ਕਮੇਟੀ ਨੇ ਵੀ ਕੇਂਦਰ ਸਰਕਾਰ ਨੂੰ ਇੱਕ ਡੈਮੀ-ਅਧਿਕਾਰਤ ਪੱਤਰ ਲਿਖ ਕੇ ਮਿਡ-ਡੇ-ਮੀਲ ਕੁੱਕਾਂ ਦੀ ਤਨਖਾਹ 600 ਰੁਪਏ ਤੋਂ ਵਧਾ ਕੇ 2000 ਰੁਪਏ ਕਰਨ ਦੀ ਸਿਫਾਰਸ਼ ਕੀਤੀ ਹੈ।
ਇਹ ਖਬਰ ਵੀ ਪੜ੍ਹੋ : Punjab Weather: ਦੀਵਾਲੀ ’ਤੇ ਪੰਜਾਬ ’ਚ ਕਿਵੇਂ ਰਹੇਗਾ ਮੌਸਮ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ
ਇੱਥੇ ਆਪਣੇ ਦਫ਼ਤਰ ਵਿਖੇ ਮਿਡ-ਡੇ-ਮੀਲ ਕੁੱਕਜ਼ ਯੂਨੀਅਨ ਪੰਜਾਬ (ਬੀਐੱਮਐੱਸ) ਨਾਲ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਵਾਇਆ ਕਿ ਕੇਨਰਾ ਬੈਂਕ ’ਚ ਜ਼ੀਰੋ ਬੈਲੇਂਸ ਖਾਤੇ ਖੋਲ੍ਹਣ ਵਾਲੇ ਸਾਰੇ ਮਿਡ-ਡੇ-ਮੀਲ ਕੁੱਕ ਤੇ ਹੈਲਪਰਾਂ ਨੂੰ ਪੱਕਾ ਕੀਤਾ ਜਾਵੇਗਾ। ਇਸ ਬੀਮਾ ਯੋਜਨਾ ਤਹਿਤ ਕਵਰ ਕੀਤਾ ਜਾਵੇਗਾ। ਇਸ ਯੋਜਨਾ ਵਿੱਚ ਦੁਰਘਟਨਾ ਮੌਤ ਦੇ ਮਾਮਲੇ ’ਚ 16 ਲੱਖ ਰੁਪਏ, ਕੁਦਰਤੀ ਮੌਤ ਮਾਮਲੇ ਵਿੱਚ 1 ਲੱਖ ਰੁਪਏ ਤੇ ਜੀਵਨ ਸਾਥੀ ਦੀ ਦੁਰਘਟਨਾ ’ਚ ਮੌਤ ਦੇ ਮਾਮਲੇ ਵਿੱਚ 2 ਲੱਖ ਰੁਪਏ ਦਾ ਬੀਮਾ ਕਵਰੇਜ ਸ਼ਾਮਲ ਹੈ। ਤਨਖ਼ਾਹ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਨ੍ਹਾਂ ਨੂੰ ਦੱਸਿਆ ਕਿ ਕੈਬਨਿਟ ਸਬ ਕਮੇਟੀ ਵੱਲੋਂ ਕੇਂਦਰ ਸਰਕਾਰ ਨੂੰ ਲਿਖੇ ਗਏ। Punjab News
ਸਿਫ਼ਾਰਿਸ਼ ਪੱਤਰ ਤੋਂ ਇਲਾਵਾ ਸਿੱਖਿਆ ਮੰਤਰੀ ਅਤੇ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀ ਇਸ ਬਾਰੇ ਵਿਚਾਰ ਕਰ ਰਹੇ ਹਨ। ਇਹ ਮਾਮਲਾ ਸਬੰਧਤ ਕੇਂਦਰੀ ਮੰਤਰਾਲੇ ਨਾਲ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਲਿਖੇ ਪੱਤਰ ਵਿੱਚ ਹਰ 50 ਵਿਦਿਆਰਥੀਆਂ ਪਿੱਛੇ ਇੱਕ ਰਸੋਈਏ ਮੁਹੱਈਆ ਕਰਵਾਉਣ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਜਦੋਂ ਕਿ ਮੌਜੂਦਾ ਪ੍ਰਣਾਲੀ ਅਨੁਸਾਰ 1 ਤੋਂ 25 ਵਿਦਿਆਰਥੀਆਂ ਲਈ ਇੱਕ ਮਿਡ-ਡੇ-ਮੀਲ ਕੁੱਕ, 25 ਤੋਂ 100 ਵਿਦਿਆਰਥੀਆਂ ਲਈ 2 ਮਿਡ-ਡੇ-ਮੀਲ ਕੁੱਕ ਤੇ 100 ਤੋਂ ਉੱਪਰ ਦੇ ਹਰ 100 ਵਿਦਿਆਰਥੀਆਂ ਲਈ ਇੱਕ ਕੁੱਕ ਹੈ। ਉਨ੍ਹਾਂ ਕਿਹਾ ਕਿ ਕੁੱਕਾਂ ਦੀ ਗਿਣਤੀ ਵਧਣ ਨਾਲ ਮਿਡ-ਡੇ-ਮੀਲ ਤਿਆਰ ਕਰਨ ਦੀਆਂ ਚੁਣੌਤੀਆਂ ਵੀ ਦੂਰ ਹੋ ਜਾਣਗੀਆਂ।
ਇਸ ਦੌਰਾਨ ਮੰਤਰੀ ਹਰਪਾਲ ਚੀਮਾ ਨੇ ਸਕੂਲ ਸਿੱਖਿਆ ਦੇ ਸਕੱਤਰ ਕੇ.ਕੇ.ਯਾਦਵ ਨੂੰ ਵੀ ਕਿਹਾ ਕਿ ਉਹ ਬਲਾਕ ਪੱਧਰ ’ਤੇ ਮਿਡ-ਡੇ-ਮੀਲ ਕੁੱਕਾਂ ਦੀਆਂ ਵਾਧੂ ਅਸਾਮੀਆਂ ਸਿਰਜਣ ਲਈ ਵਿਚਾਰ ਕਰਨ ਤਾਂ ਜੋ ਮੁਲਾਜ਼ਮਾਂ ਨੂੰ ਛੁੱਟੀ ਦੀ ਲੋੜ ਪੈਣ ’ਤੇ ਬਦਲਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਮਿਡ-ਡੇ-ਮੀਲ ਸੋਸਾਇਟੀ ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰ ਸਿੰਘ ਬਰਾੜ ਨੂੰ ਵੀ ਹਦਾਇਤ ਕੀਤੀ ਕਿ ਉਹ ਮਿਡ-ਡੇ-ਮੀਲ ਵਰਕਰਾਂ ਨੂੰ ਜ਼ਰੂਰੀ ਕੱਪੜਿਆਂ ਜਿਵੇਂ ਕਿ ਐਪਰਨ, ਟੋਪੀਆਂ ਅਤੇ ਦਸਤਾਨੇ ਜਲਦੀ ਤੋਂ ਜਲਦੀ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ। Punjab News
Diwali: ਯੂਥ ਵੀਰਾਂਗਣਾਵਾਂ ਵੱਲੋਂ ਬਿਰਧ ਆਸ਼ਰਮ ਦੇ ਬਜ਼ੁਰਗਾਂ ਨਾਲ ਮਨਾਈ ਦੀਵਾਲੀ
(ਵਿੱਕੀ ਕੁਮਾਰ) ਮੋਗਾ। ਮੋਗਾ ਵਿੱਚ ਯੂਥ ਵੀਰਾਂਗਣਾਵਾਂ ਇਕਾਈ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ, ਮੋਗਾ ਦੇ ਸ਼ਿਵ ਕਿਰਪਾ ਬਿਰਧ ਆਸ਼ਰਮ ਬੇਦੀ ਨਗਰ ਵਿੱਚ ਜਾ ਕੇ ਬਜ਼ੁਰਗਾਂ ਨੂੰ ਭੋਜਨ ਛਕਾਇਆ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਕੌਰ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਵੱਡੇ ਪੱਧਰ ’ਤੇ ਸੇਵਾ ਕਾਰਜ ਕੀਤੇ ਜਾ ਰਹੇ ਹਨ। ਉਹਨਾਂ ਕਾਰਜਾਂ ’ਚੋਂ ਇੱਕ ਕਾਰਜ ਲੋੜਵੰਦਾਂ ਨੂੰ ਖਾਣਾ ਖਵਾਉਣਾ ਹੈ, ਇਸ ਲਈ ਸਾਡੀ ਸੰਸਥਾ ਨੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ। ਬਜ਼ੁਰਗਾਂ ਨੂੰ ਖਾਣਾ ਖਵਾਉਣ ਸਬੰਧੀ ਮਤਾ ਪਾਸ ਕੀਤਾ।
ਇਹ ਵੀ ਪੜ੍ਹੋ: New Traffic Rules: ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੇ ਚਲਾਨ ਕੀਤੇ
ਜਿਸ ਤਹਿਤ ਅੱਜ ਅਸੀਂ ਮੋਗਾ ਦੇ ਬੇਦੀ ਨਗਰ ਵਿੱਚ ਸਥਿੱਤ ਸ਼ਿਵ ਕਿਰਪਾ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਲਈ ਪੌਸ਼ਟਿਕ ਭੋਜਨ ਦਾ ਪ੍ਰਬੰਧ ਕੀਤਾ ਅਤੇ ਬਜ਼ੁਰਗਾਂ ਨਾਲ ਹਾਸਾ ਮਖੌਲ ਕਰਦਿਆਂ ਉਹਨਾਂ ਕੋਲੋਂ ਭਜਨ ਵੀ ਸੁਣੇ ਅਤੇ ਸੰਸਥਾ ਦੀਆਂ ਮੈਂਬਰਾਂ ਵੱਲੋਂ ਦੀਵਾਲੀ ਦੇ ਸਬੰਧੀ ਇਕ ਕਵਿਤਾ ਬਜ਼ੁਰਗਾਂ ਨੂੰ ਸੁਣਾਈ ਅਤੇ ਉਹਨਾਂ ਦਾ ਹੌਸਲਾ ਵੀ ਵਧਾਇਆ। Diwali
ਦੀਵਾਲੀ ਦੇ ਸਬੰਧੀ ਇਕ ਕਵਿਤਾ ਬਜ਼ੁਰਗਾਂ ਨੂੰ ਸੁਣਾਈ
ਯੂਥ ਵੀਰਾਂਗਣਾਵਾਂ ਦੀ ਜ਼ਿਲ੍ਹਾ ਇੰਚਾਰਜ਼ ਸੁਮਨ ਅਰੋੜਾ ਤੇ ਕੰਚਨ ਅਰੋੜਾ ਨੇ ਦੱਸਿਆ ਕਿ ਸਾਡੀ ਸੰਸਥਾ ਦਾ ਇਸ ਕਾਰਜ ਕਰਨ ਦਾ ਮਕਸਦ ਹੈ ਕਿ ਕੋਈ ਵੀ ਭੁੱਖਾ ਨਾ ਰਹੇ। ਉਹਨਾਂ ਕਿਹਾ ਕਿ ਅਸੀਂ ਭਵਿੱਖ ਵਿੱਚ ਵੀ ਇਹਨਾਂ ਬਜ਼ੁਰਗਾਂ ਲਈ ਕੋਈ ਨਾ ਕੋਈ ਉਪਰਾਲਾ ਕਰਦੇ ਰਹਾਂਗੇ। ਇਸ ਮੌਕੇ ਸ਼ਿਵਾਨੀ, ਆਸ਼ਾ ਰਾਣੀ, ਸੁਨੀਤਾ ਰਾਣੀ, ਨੈਨਸੀ ਸ਼ਰਮਾ ਸੁਖਜਿੰਦਰ ਕੌਰ, ਬਲਜੀਤ ਕੌਰ, ਗੁੱਡੂ ਕੌਰ, ਰਜਨੀ ਰਾਣੀ, ਰੀਤੂ ਅਰੋੜਾ, ਗੁਰਪ੍ਰੀਤ ਕੌਰ,ਜੋਤੀ ਰਾਣੀ ਹਾਜ਼ਰ ਸਨ।
Diwali Sweets: ਦੀਵਾਲੀ ਮੌਕੇ ਮਿਲਾਵਟੀ ਜ਼ਹਿਰਾਂ ਤੋਂ ਕਿਵੇਂ ਬਚੀਏ?, ਘਰੇ ਬਣਾਓ ਇਹ ਸ਼ਾਨਦਾਰ ਮਠਿਆਈਆਂ
Diwali Sweets: ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਜਿਸ ’ਤੇ ਮਠਿਆਈਆਂ ਦੀ ਖਰੀਦੋ-ਫਰੋਖਤ ਆਮ ਹੁੰਦੀ ਹੈ ਦੀਵਾਲੀ ਭਾਰਤ ਵਿੱਚ ਸਭ ਤੋਂ ਪਿਆਰੇ ਤਿਉਹਾਰਾਂ ਵਿੱਚੋਂ ਇੱਕ ਹੈ। ਇਸ ਪਵਿੱਤਰ ਤਿਉਹਾਰ ਦਾ ਮਹੱਤਵ ਸਿਰਫ਼ ਦੀਵਿਆਂ ਤੇ ਰੌਸ਼ਨੀ ਵਿੱਚ ਨਹੀਂ ਹੈ, ਸਗੋਂ ਇਹ ਮਠਿਆਈਆਂ ਦੇ ਸਵਾਦ ਅਤੇ ਖੁਸ਼ੀਆਂ ਦੇ ਆਦਾਨ-ਪ੍ਰਦਾਨ ਵਿੱਚ ਵੀ ਹੈ। ਇਸ ਮੌਕੇ ਘਰ ਵਿੱਚ ਬਣੀਆਂ ਮਠਿਆਈਆਂ ਨਾ ਸਿਰਫ਼ ਪਰਿਵਾਰ ਨੂੰ ਇੱਕਜੁਟ ਕਰਦੀਆਂ ਹਨ, ਸਗੋਂ ਰਿਸ਼ਤਿਆਂ ’ਚ ਮਿਠਾਸ ਵੀ ਭਰਦੀਆਂ ਹਨ। ਆਓ! ਜਾਣਦੇ ਹਾਂ ਕੁਝ ਸ਼ਾਨਦਾਰ ਮਠਿਆਈਆਂ ਬਾਰੇ, ਜਿਨ੍ਹਾਂ ਨੂੰ ਤੁਸੀਂ ਇਸ ਦੀਵਾਲੀ ’ਤੇ ਘਰੇ ਹੀ ਬਣਾ ਸਕਦੇ ਹੋ।
Diwali Sweets
ਲੱਡੂ: ਲੱਡੂ ਦੀਵਾਲੀ ਦੀਆਂ ਸਭ ਤੋਂ ਪ੍ਰਸਿੱਧ ਮਠਿਆਈਆਂ ’ਚੋਂ ਇੱਕ ਹਨ। ਵੇਸਣ, ਮੂੰਗਫਲੀ ਜਾਂ ਸੂਜੀ ਨਾਲ ਬਣੇ ਲੱਡੂ ਬੇਹੱਦ ਸੁਆਦ ਹੁੰਦੇ ਹਨ। ਇਨ੍ਹਾਂ ਨੂੰ ਤਿਆਰ ਕਰਨਾ ਸੌਖਾ ਹੈ, ਅਤੇ ਇਨ੍ਹਾਂ ਦੀ ਖੁਸ਼ਬੂ ਨਾਲ ਪੂਰਾ ਘਰ ਮਹਿਕ ਉੱਠਦਾ ਹੈ। ਬੱਸ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਭੁੰਨ੍ਹ ਕੇ, ਗੁੰਨ੍ਹ ਕੇ ਛੋਟੇ-ਛੋਟੇ ਲੱਡੂ ਬਣਾ ਲਓ। Diwali Sweets
ਬਰਫ਼ੀ: ਬਰਫ਼ੀ ਇੱਕ ਅਜਿਹੀ ਮਠਿਆਈ ਹੈ ਜਿਸਨੂੰ ਹਰ ਕੋਈ ਪਸੰਦ ਕਰਦਾ ਹੈ। ਖੋਇਆ, ਖੰਡ ਅਤੇ ਨੱਟਸ ਨੂੰ ਮਿਲਾ ਕੇ ਬਣਾਈ ਜਾਂਦੀ ਬਰਫ਼ੀ ਨਾ ਸਿਰਫ਼ ਦੇਖਣ ’ਚ ਸੋਹਣੀ ਹੁੰਦੀ ਹੈ, ਸਗੋਂ ਖਾਣ ਵਿੱਚ ਵੀ ਬੇਹੱਦ ਸੁਆਦ ਹੁੰਦੀ ਹੈ। ਇਸਨੂੰ ਤੁਸੀਂ ਕੱਟੇ ਹੋਏ ਬਾਦਾਮ ਅਤੇ ਪਿਸਤੇ ਨਾਲ ਸਜਾ ਕੇ ਹੋਰ ਵੀ ਆਕਰਸ਼ਕ ਬਣਾ ਸਕਦੇ ਹੋ।
ਗੁੜ ਦੀ ਚੱਕੀ: ਗੁੜ ਦੀ ਚੱਕੀ ਇੱਕ ਰਿਵਾਇਤੀ ਮਠਿਆਈ ਹੈ, ਜੋ ਸਰਦੀਆਂ ’ਚ ਖਾਸ ਤੌਰ ’ਤੇ ਬਣਾਈ ਜਾਂਦੀ ਹੈ। ਚੌਲਾਂ ਦੇ ਆਟੇ, ਗੁੜ ਅਤੇ ਤਿਲ ਦੇ ਬੀਜਾਂ ਨਾਲ ਬਣੀ ਇਹ ਮਠਿਆਈ ਨਾ ਸਿਰਫ਼ ਸੁਆਦ ਹੁੰਦੀ ਹੈ, ਸਗੋਂ ਸਿਹਤ ਲਈ ਵੀ ਫਾਇਦੇਮੰਦ ਹੈ। ਇਸ ਨੂੰ ਕੱਟ ਕੇ ਛੋਟੇ ਟੁਕੜਿਆਂ ਵਿੱਚ ਪਰੋਸੋ ਅਤੇ ਪਰਿਵਾਰ ਦੇ ਸਾਰੇ ਜੀਆਂ ਨਾਲ ਵੰਡੋ।
ਪੇਠਾ : ਫਲਾਂ ਤੋਂ ਬਣੀਆਂ ਮਠਿਆਈਆਂ ’ਚ ਪੇਠੇ ਦਾ ਨਾਂਅ ਪ੍ਰਮੁੱਖ ਹੈ। ਖਾਸ ਕਰਕੇ ਆਗਰਾ ਦਾ ਪੇਠਾ ਤਾਂ ਬਹੁਤ ਮਸ਼ਹੂਰ ਹੈ। ਕੱਦੂ ਜਾਂ ਕਿੰਨੂ ਦੇ ਰਸ ਨਾਲ ਬਣੀ ਇਸ ਮਠਿਆਈ ਨੂੰ ਤੁਸੀਂ ਘਰੇ ਵੀ ਅਸਾਨੀ ਨਾਲ ਬਣਾ ਸਕਦੇ ਹੋ। ਇਸਨੂੰ ਖੰਡ ਦੀ ਚਾਸ਼ਨੀ ’ਚ ਪਾ ਕੇ ਸੁਕਾ ਲਓ ਅਤੇ ਠੰਢਾ ਕਰਕੇ ਪਰੋਸੋ।
ਰਸਗੁੱਲਾ: ਰਸਗੁੱਲਾ ਬੰਗਾਲੀ ਮਠਿਆਈ ਹੈ, ਜੋ ਦੀਵਾਲੀ ’ਤੇ ਖਾਸ ਤੌਰ ’ਤੇ ਬਣਾਈ ਜਾਂਦੀ ਹੈ। ਛੇਨਾ ਤੇ ਚਾਸ਼ਨੀ ਨਾਲ ਬਣੀ ਇਹ ਮਠਿਆਈ ਹਰ ਕਿਸੇ ਨੂੰ ਭਾਉਂਦੀ ਹੈ। ਇਸ ਨੂੰ ਤਿਆਰ ਕਰਨ ਲਈ ਛੇਨਾ ਬਣਾ ਕੇ ਗੋਲਿਆਂ ਵਿੱਚ ਰੋਲ ਕਰੋ ਅਤੇ ਫਿਰ ਚਾਸ਼ਨੀ ਵਿੱਚ ਉਬਾਲੋ।
Diwali Sweets
ਮੋਤੀਚੂਰ ਦੇ ਲੱਡੂ : ਮੋਤੀਚੂਰ ਦੇ ਲੱਡੂ ਮਠਿਆਈ ਦੀ ਇੱਕ ਖਾਸ ਕਿਸਮ ਹੈ ਜੋ ਛੋਲਿਆਂ ਦੀ ਦਾਲ ਨਾਲ ਬਣਾਈ ਜਾਂਦੀ ਹੈ। ਇਸ ਨੂੰ ਗਾੜ੍ਹੀ ਚਾਸ਼ਨੀ ’ਚ ਲਪੇਟ ਕੇ ਛੋਟੇ ਗੋਲਿਆਂ ਵਿੱਚ ਬਣਾ ਲਓ। ਇਹ ਮਠਿਆਈ ਦੀਵਾਲੀ ਦੇ ਖਾਸ ਮੌਕੇ ’ਤੇ ਸਾਰਿਆਂ ਦਾ ਦਿਲ ਜਿੱਤ ਲੈਂਦੀ ਹੈ।
ਕਾਜੂ ਕਤਲੀ : ਕਾਜੂ ਕਤਲੀ ਇੱਕ ਬੇਜੋੜ ਮਠਿਆਈ ਹੈ, ਜੋ ਖਾਸ ਤੌਰ ’ਤੇ ਤਿਉਹਾਰਾਂ ’ਤੇ ਬਣਾਈ ਜਾਂਦੀ ਹੈ। ਕਾਜੂ ਦੇ ਪਾਊਡਰ ਨੂੰ ਖੰਡ ਨਾਲ ਮਿਲਾ ਕੇ ਤਿਆਰ ਕੀਤੀ ਜਾਂਦੀ ਹੈ। ਇਸ ਨੂੰ ਸਜਾਉਣ ਲਈ ਚਾਂਦੀ ਦੇ ਵਰਕ ਦਾ ਇਸਤੇਮਾਲ ਕਰੋ। ਇਹ ਮਠਿਆਈ ਨਾ ਸਿਰਫ਼ ਸੁਆਦ ਹੁੰਦੀ ਹੈ, ਬਲਕਿ ਦੇਖਣ ’ਚ ਵੀ ਬੇਹੱਦ ਆਕਰਸ਼ਕ ਲੱਗਦੀ ਹੈ।
ਸੂਜੀ ਦਾ ਹਲਵਾ : ਸੂਜੀ ਦਾ ਹਲਵਾ ਇੱਕ ਆਮ ਅਤੇ ਸੁਆਦਲਾ ਮਿੱਠਾ ਹੈ, ਜਿਸ ਨੂੰ ਬਹੁਤ ਜਲਦੀ ਬਣਾਇਆ ਜਾ ਸਕਦਾ ਹੈ। ਸੂਜੀ, ਖੰਡ, ਘਿਓ ਅਤੇ ਨੱਟਸ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਇਸ ਨੂੰ ਗਰਮਾ-ਗਰਮ ਪਰੋਸੋ ਅਤੇ ਸਾਰਿਆਂ ਦੇ ਚਿਹਰੇ ’ਤੇ ਮੁਸਕਾਨ ਲਿਆਉਂਦੇ ਹੋਏ ਅਨੰਦ ਲਵੋ।
Diwali Sweets
ਤਿਰੂਪਤੀ ਲੱਡੂ : ਇਹ ਖਾਸ ਲੱਡੂ ਆਂਧਰਾ ਪ੍ਰਦੇਸ਼ ਨਾਲ ਸੰਬੰਧਿਤ ਹਨ ਤੇ ਇਨ੍ਹਾਂ ਨੂੰ ਦੇਵੀ ਵੈਂਕਟੇਸ਼ਵਰ ਦੀ ਪੂਜਾ ਵਿੱਚ ਚੜ੍ਹਾਇਆ ਜਾਂਦਾ ਹੈ। ਇਸ ਨੂੰ ਚੌਲਾਂ ਦੇ ਆਟੇ ਅਤੇ ਗੁੜ ਨਾਲ ਬਣਾਇਆ ਜਾਂਦਾ ਹੈ। ਘਰ ’ਚ ਇਨ੍ਹਾਂ ਨੂੰ ਬਣਾ ਕੇ ਤੁਸੀਂ ਇਸ ਦੀਵਾਲੀ ਨੂੰ ਹੋਰ ਵੀ ਖਾਸ ਬਣਾ ਸਕਦੇ ਹੋ।
ਚਾਕਲੇਟ ਬਰਫ਼ੀ : ਜੇ ਤੁਹਾਡੇ ਪਰਿਵਾਰ ਨੂੰ ਚਾਕਲੇਟ ਦਾ ਸ਼ੌਕ ਹੈ, ਤਾਂ ਚਾਕਲੇਟ ਬਰਫ਼ੀ ਬਣਾਉਣਾ ਇੱਕ ਬਿਹਤਰ ਬਦਲ ਹੋ ਸਕਦਾ ਹੈ। ਖੋਇਆ ਅਤੇ ਚਾਕਲੇਟ ਨੂੰ ਮਿਲਾ ਕੇ ਇਸ ਨੂੰ ਤਿਆਰ ਕੀਤਾ ਜਾ ਸਕਦਾ ਹੈ। ਇਹ ਮਠਿਆਈ ਬੱਚਿਆਂ ਦੇ ਵਿੱਚ ਖਾਸ ਤੌਰ ’ਤੇ ਪ੍ਰਸਿੱਧ ਹੁੰਦੀ ਹੈ।
ਇਨ੍ਹਾਂ ਮਠਿਆਈਆਂ ਦੇ ਨਾਲ, ਦੀਵਾਲੀ ਦਾ ਪਵਿੱਤਰ ਤਿਉਹਾਰ ਹੋਰ ਵੀ ਖਾਸ ਬਣਦਾ ਹੈ। ਘਰ ਵਿੱਚ ਬਣਾਈਆਂ ਮਠਿਆਈਆਂ ਨਾ ਸਿਰਫ਼ ਤੁਹਾਡੇ ਪਰਿਵਾਰ ਲਈ ਇੱਕ ਸੁਆਦ ਤਜ਼ਰਬਾ ਪ੍ਰਦਾਨ ਕਰਦੀਆਂ ਹਨ, ਸਗੋਂ ਇਹ ਤੁਹਾਡੇ ਪਿਆਰ ਤੇ ਸਨੇਹ ਦਾ ਪ੍ਰਤੀਕ ਵੀ ਹੁੰਦੀਆਂ ਹਨ। ਇਸ ਦੀਵਾਲੀ, ਆਪਣੇ ਪਰਿਵਾਰ ਨਾਲ ਇਨ੍ਹਾਂ ਮਠਿਆਈਆਂ ਦਾ ਅਨੰਦ ਲਓ ਤੇ ਤਿਉਹਾਰ ਦੀ ਖੁਸ਼ੀ ਨੂੰ ਦੁੱਗਣਾ ਕਰੋ।
Green Crackers: ਕਿੰਨੇ ਲੋਕ ਉਤਸ਼ਾਹਿਤ ਹੋ ਰਹੇ ਨੇ ਗ੍ਰੀਨ ਪਟਾਕਿਆਂ ਵੱਲ, ਕੀ ਹੈ ਫ਼ਾਇਦਾ?
Green Crackers: ਅੱਜ-ਕੱਲ੍ਹ ਗ੍ਰੀਨ ਪਟਾਕਿਆਂ ਦਾ ਰੁਝਾਨ ਵਧ ਗਿਆ ਹੈ, ਜੋ ਨਾ ਤਾਂ ਸ਼ੋਰ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ ਸਗੋਂ ਇਨ੍ਹਾਂ ਤੋਂ ਨਿੱਕਲਣ ਵਾਲੇ ਧੂੰਏਂ ਨੂੰ ਵੀ ਘੱਟ ਕਰਦੇ ਹਨ। ਆਓ! ਜਾਣਦੇ ਹਾਂ ਗ੍ਰੀਨ ਪਟਾਕਿਆਂ ਦੇ ਫਾਇਦਿਆਂ ਤੇ ਇਨ੍ਹਾਂ ਨੂੰ ਚਲਾਉਣ ਦੇ ਕੁਝ ਵਧੀਆ ਤਰੀਕਿਆਂ ਬਾਰੇ।
ਵਾਤਾਵਰਨ ਜਾਗਰੂਕਤਾ: ਗ੍ਰੀਨ ਪਟਾਕੇ ਜਲਾਉਣ ਨਾਲ ਵਾਤਾਵਰਨ ਦੀ ਰੱਖਿਆ ਹੁੰਦੀ ਹੈ। ਇਹ ਪਟਾਕੇ ਰਵਾਇਤੀ ਪਟਾਕਿਆਂ ਨਾਲੋਂ ਘੱਟ ਨੁਕਸਾਨਦੇਹ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਹਵਾ ਅਤੇ ਸ਼ੋਰ ਪ੍ਰਦੂਸ਼ਣ ਘਟਦਾ ਹੈ, ਜਿਸ ਨਾਲ ਸਾਡੇ ਆਲੇ-ਦੁਆਲੇ ਦਾ ਵਾਤਾਵਰਨ ਸਾਫ਼ ਰਹਿੰਦਾ ਹੈ।
ਸਿਹਤ ਲਈ ਬਿਹਤਰ: ਦੀਵਾਲੀ ’ਤੇ ਪਟਾਕਿਆਂ ਤੋਂ ਪੈਦਾ ਹੋਣ ਵਾਲਾ ਧੂੰਆਂ ਬਹੁਤ ਸਾਰੇ ਲੋਕਾਂ, ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੇ ਮਰੀਜ਼ਾਂ ਲਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਗ੍ਰੀਨ ਪਟਾਕੇ ਘੱਟ ਧੂੰਆਂ ਪੈਦਾ ਕਰਦੇ ਹਨ, ਜਿਸ ਨਾਲ ਇੱਕ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।
ਪਟਾਕਿਆਂ ਦੀਆਂ ਨਵੀਆਂ ਕਿਸਮਾਂ: ਅੱਜ-ਕੱਲ੍ਹ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਗ੍ਰੀਨ ਪਟਾਕੇ ਉਪਲੱਬਧ ਹਨ, ਜਿਵੇਂ ਕਿ ਚਾਕਲੇਟ ਬੰਬ, ਫੁੱਲਝੜੀ ਅਤੇ ਹੋਰ ਰੰਗਦਾਰ ਪਟਾਕੇ। ਇਹ ਨਾ ਸਿਰਫ ਦੇਖਣ ’ਚ ਆਕਰਸ਼ਕ ਹਨ, ਸਗੋਂ ਇਨ੍ਹਾਂ ਦੀ ਆਵਾਜ਼ ਵੀ ਬਹੁਤ ਘੱਟ ਹੁੰਦੀ ਹੈ।
ਪਰਿਵਾਰ ਨਾਲ ਮਿਲ ਕੇ ਜਸ਼ਨ ਮਨਾਓ: ਗ੍ਰੀਨ ਪਟਾਕਿਆਂ ਦੀ ਵਰਤੋਂ ਕਰਦੇ ਸਮੇਂ ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ ਜਸ਼ਨ ਮਨਾਉਣਾ ਇੱਕ ਵਧੀਆ ਅਨੁਭਵ ਹੋ ਸਕਦਾ ਹੈ। ਤੁਸੀਂ ਸਾਰੇ ਮਿਲ ਕੇ ਪਟਾਕੇ ਚਲਾਓ, ਇਸ ਨਾਲ ਨਾ ਸਿਰਫ ਤਿਉਹਾਰ ਦੀ ਖੁਸ਼ੀ ਵਧਦੀ ਹੈ ਸਗੋਂ ਪਰਿਵਾਰ ਵਿਚ ਏਕਤਾ ਦੀ ਭਾਵਨਾ ਵੀ ਆਉਂਦੀ ਹੈ।
ਸੁਰੱਖਿਅਤ ਬਰਨਿੰਗ: ਜਦੋਂ ਤੁਸੀਂ ਗ੍ਰੀਨ ਪਟਾਕੇ ਚਲਾਉਂਦੇ ਹੋ, ਤਾਂ ਸੁਰੱਖਿਆ ਨੂੰ ਧਿਆਨ ਵਿੱਚ ਰੱਖੋ। ਪਟਾਕੇ ਹਮੇਸ਼ਾ ਖੁੱਲ੍ਹੀ ਥਾਂ ’ਤੇ ਚਲਾਓ ਅਤੇ ਯਕੀਨੀ ਬਣਾਓ ਕਿ ਆਲੇ-ਦੁਆਲੇ ਦੇ ਲੋਕ ਸੁਰੱਖਿਅਤ ਦੂਰੀ ’ਤੇ ਹੋਣ। ਪਟਾਕੇ ਸਾੜਨ ਵਿੱਚ ਬੱਚਿਆਂ ਦੀ ਮੱਦਦ ਕਰਨ ਤੋਂ ਪਹਿਲਾਂ, ਉਨ੍ਹਾਂ ਨੂੰ ਸਹੀ ਤਰੀਕੇ ਨਾਲ ਸਮਝਾਓ।
Read Also : Gold Price Today: ਸੋਨੇ ਦੀਆਂ ਕੀਮਤਾਂ ਦਾ ਤਾਜ਼ਾ ਅਪਡੇਟ, ਜਾਣੋ ਅੱਜ ਦੀਆਂ ਕੀਮਤਾਂ
Punjab News: ITI ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਮੇਨ ਗੇਟ ਤੇ ਰੋਸ ਪ੍ਰਦਰਸ਼ਨ
ਪੰਜਾਬ ਸਰਕਾਰ ਦੀਵਾਲੀ ਤੋਂ ਪਹਿਲਾਂ ਹੋਰ ਮੰਗਾ ਸਮੇਤ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ : ਆਗੂ | Punjab News
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Punjab News: ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂਟੀ ਤੇ ਪੀਐਸਐਮਐਸਯੂ ਜਥੇਬੰਦੀ ਵੱਲੋਂ ਉਲੀਕੇ ਸੰਘਰਸ਼ ਤਹਿਤ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਲਗਾਤਾਰ ਸਰਕਾਰੀ ਅਣਦੇਖੀ ਕਾਰਨ ਆਈਟੀਆਈ ਇਮਪਲਾਈਜ ਯੂਨੀਅਨ ਪੰਜਾਬ ਰਜਿਸਟਰਡ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਪੱਟੀ ਵੱਲੋਂ ਉਪਰੋਕਤ ਜਥੇਬੰਦੀਆਂ ਦੇ ਸੰਘਰਸ਼ ਦੇ ਹੱਕ ’ਚ ਸ਼ਹੀਦ ਉਧਮ ਸਿੰਘ ਸਰਕਾਰੀ ਆਈਟੀਆਈ ਸੁਨਾਮ ਦੇ ਸਟਾਫ ਮੈਂਬਰਾਂ ਵੱਲੋਂ ਅੱਜ ਲੰਚ ਟਾਈਮ ਆਪਣੀਆਂ ਭੱਖਦੀਆਂ ਤੇ ਜਾਇਜ ਮੰਗਾਂ ਪ੍ਰਤੀ ਪੰਜਾਬ ਸਰਕਾਰ ਵਿਰੁੱਧ ਮੇਨ ਗੇਟ ਤੇ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ।
ਇਹ ਵੀ ਪੜ੍ਹੋ : Satinder Sartaj: ਜਾਣੋ! ਕਿਉਂ ਭੇਜਿਆ ਅਦਾਲਤ ਨੇ ਸਤਿੰਦਰ ਸਰਤਾਜ਼ ਨੂੰ ਸੰਮਨ…
ਇਸ ਮੌਕੇ ਸੂਬਾ ਕਮੇਟੀ ਆਗੂ ਨਗਿੰਦਰ ਜੋਸ਼ੀ, ਕਮਲਜੀਤ ਸਿੰਘ, ਜਗਸੀਰ ਭੰਗੂ ਤੇ ਚਰਨਜੀਤ ਕਾਲੜਾ ਆਦਿ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪੰਜਾਬ ਸਰਕਾਰ ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਦਾ 15 ਫੀਸਦੀ ਬਕਾਇਆ ਡੀਏ ਦੀ ਕਿਸ਼ਤ ਜਾਰੀ ਕਰੇ, ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਕੀਤਾ ਵਾਅਦਾ ਪੂਰਾ ਕਰੇ, ਤੇ ਕਈ ਸਾਲਾਂ ਤੋਂ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ। ਇਸ ਮੌਕੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਜ਼ਿਨ੍ਹਾਂ ’ਚ ਕਮਲਜੀਤ ਪਾਲ ਸਿੰਘ ਟਰੇਨਿੰਗ ਅਫਸਰ। Punjab News
ਅਮਰਜੀਤ ਸਿੰਘ ਮਣਕੂ ਟਰੇਨਿੰਗ ਅਫਸਰ, ਰਾਮ ਸਿੰਘ ਟਰੇਨਿੰਗ ਅਫਸਰ, ਗਗਨਦੀਪ ਗੋਇਲ ਟਰੇਨਿੰਗ ਅਫਸਰ, ਵਿਨੋਦ ਕੁਮਾਰ ਦਫਤਰ ਸੁਪਰਡੈਂਟ, ਹਰਵਿੰਦਰ ਸਿੰਘ ਕਲਰਕ, ਸਤਨਾਮ ਸਿੰਘ ਕਲਰਕ, ਸੰਦੀਪ ਕੁਮਾਰ ਸੀਨੀਅਰ ਸਹਾਇਕ, ਜਸਵਿੰਦਰ ਧੀਮਾਨ, ਪਵਿੱਤਰ ਸਿੰਘ, ਬੀਰਪਾਲ ਭੰਗੂ, ਹਰਪ੍ਰੀਤ ਸਿੰਘ, ਬਲਜਿੰਦਰ ਸੇਖੂਵਾਸ, ਨੈਬ ਸਿੰਘ (ਸਾਰੇ ਇੰਸਟਰਕਟਰ), ਚਰਨ ਸਿੰਘ ਮਾਲੀ, ਰਵਿੰਦਰ ਕੁਮਾਰ ਵਰਕਸ਼ਾਪ ਅਟੈਂਡੈਂਟ, ਮੈਡਮ ਗੁਰਵਿੰਦਰ ਕੌਰ, ਮੈਡਮ ਵੀਰਪਾਲ ਕੌਰ, ਮੈਡਮ ਮਨਦੀਪ ਕੌਰ ਖੇਤਲਾ ਤੇ ਮੈਡਮ ਸਿੰਦਰਪਾਲ ਕੌਰ ਅਧਿਆਪਕਾਵਾਂ ਆਦਿ ਤੇ ਹੋਰ ਸਟਾਫ ਹਾਜਰ ਸੀ। Punjab News
ਸੁਨਾਮ : ਆਈਟੀਆਈ ਸੁਨਾਮ ਦੇ ਮੇਨ ਗੇਟ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਮੁਲਾਜ਼ਮ। ਤਸਵੀਰ : ਕਰਮ ਥਿੰਦ
Breaking: ਹਰਿਆਣਾ ’ਚ ਦੀਵਾਲੀ ਤੋਂ ਪਹਿਲਾਂ ਵੱਡੀ ਲੁੱਟ
ਦੁਕਾਨਦਾਰ ਦੇ ਸਿਰ ’ਚ ਪਸਤੌਲ ਦਾ ਬੱਟ ਮਾਰਿਆ
ਕੈਸ਼, ਸੋਨੇ-ਚਾਂਦੀ ਦੇ ਗਹਿਣੇ ਚੁੱਕੇ
ਹੀਰਿਆਂ ਦਾ ਹਾਰ ਵੀ ਲੈ ਗਏ ਨਾਲ
ਸੋਨੀਪਤ (ਸੱਚ ਕਹੂੰ ਨਿਊਜ਼)। Breaking News: ਹਰਿਆਣਾ ’ਚ ਦੀਵਾਲੀ ਤੋਂ ਪਹਿਲਾਂ ਵੱਡੀ ਲੁੱਟ ਹੋਈ ਹੈ। ਜ਼ਿਲ੍ਹਾ ਸੋਨੀਪਤ ’ਚ ਸ਼ੁੱਕਰਵਾਰ (25 ਅਕਤੂਬਰ) ਨੂੰ ਦਿਨ-ਦਿਹਾੜੇ ਇੱਕ ਗਹਿਣਿਆਂ ਦੀ ਦੁਕਾਨ ਲੁੱਟੀ ਲਈ ਗਈ। ਦੁਕਾਨ ਅੰਦਰ ਦਾਖਲ ਹੋਏ ਹਥਿਆਰਬੰਦ ਨੌਜਵਾਨਾਂ ਨੇ ਪਸਤੌਲ ਦੇ ਬੱਟ ਨਾਲ ਦੁਕਾਨਦਾਰ ਦੇ ਸਿਰ ’ਤੇ ਵਾਰ ਕਰ ਦਿੱਤਾ। ਇਸ ਤੋਂ ਬਾਅਦ ਦੁਕਾਨ ’ਚੋਂ ਲੱਖਾਂ ਰੁਪਏ ਦੀ ਨਕਦੀ, ਸੋਨਾ, ਚਾਂਦੀ ਦੇ ਗਹਿਣੇ ਅਤੇ ਹੀਰਿਆਂ ਦਾ ਹਾਰ ਲੁੱਟ ਕੇ ਫਰਾਰ ਹੋ ਗਏ। ਇਹ ਘਟਨਾ ਸਦਰ ਥਾਣੇ ਨੇੜੇ ਵਾਪਰੀ। ਲੁੱਟ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ। ਸ਼ਹਿਰ ਨੂੰ ਤੁਰੰਤ ਘੇਰਾ ਪਾ ਲਿਆ ਗਿਆ ਪਰ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿੰਨੀ ਨਕਦੀ ਤੇ ਗਹਿਣੇ ਲੁੱਟੇ ਗਏ। ਪੁਲਿਸ ਦੁਕਾਨਦਾਰ ਤੋਂ ਪੁੱਛਗਿੱਛ ਕਰ ਰਹੀ ਹੈ। Breaking News
Read This : ਕਤਲ ਦੇ ਦੋਸ਼ੀ ਨੂੰ ਉਮਰ ਕੈਦ, NRI ਨੇ ਗੋਲੀ ਮਾਰ ਕੇ ਕੀਤਾ ਸੀ ਦੋਸਤ ਦਾ ਕਤਲ
ਬਾਈਕ ’ਤੇ ਆਏ ਸਨ 2 ਨੌਜਵਾਨ | Breaking News
ਗੋਹਾਣਾ ਰੋਡ ’ਤੇ ਸਦਰ ਥਾਣਾ ਨੇੜੇ ਯੂਨੀਕ ਜਵੈਲਰਜ਼ ਦੇ ਨਾਂ ਨਾਲ ਗਹਿਣਿਆਂ ਦੀ ਦੁਕਾਨ ਹੈ। ਇਸ ਦਾ ਮਾਲਕ ਜਤਿੰਦਰ ਵਰਮਾ ਸ਼ੁੱਕਰਵਾਰ ਦੁਪਹਿਰ ਨੂੰ ਦੁਕਾਨ ’ਤੇ ਸੀ। ਇਸ ਦੌਰਾਨ ਦੋ ਨੌਜਵਾਨ ਬਾਈਕ ’ਤੇ ਆਏ ਤੇ ਦੁਕਾਨ ’ਚ ਦਾਖਲ ਹੋ ਗਏ। ਨੌਜਵਾਨ ਨੇ ਦੁਕਾਨਦਾਰ ਵੱਲ ਪਸਤੌਲ ਤਾਣ ਕੇ ਉਸ ਨੂੰ ਨਕਦੀ ਤੇ ਸੋਨੇ ਦੇ ਗਹਿਣੇ ਦੇਣ ਲਈ ਕਿਹਾ।
ਗੋਲੀ ਮਾਰਨ ਦੀ ਦਿੱਤੀ ਧਮਕੀ | Breaking News
ਜਦੋਂ ਦੁਕਾਨਦਾਰ ਨੇ ਇਨਕਾਰ ਕੀਤਾ ਤਾਂ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਇਸ ਦੌਰਾਨ ਜਤਿੰਦਰ ਵਰਮਾ ਦੇ ਸਿਰ ’ਤੇ ਪਸਤੌਲ ਦੇ ਬੱਟ ਨਾਲ ਵਾਰ ਕੀਤਾ ਗਿਆ। ਇਸ ਕਾਰਨ ਉਸ ਨੂੰ ਖੂਨ ਵਹਿ ਗਿਆ। ਲੁਟੇਰੇ ਦੁਕਾਨ ਤੋਂ ਨਕਦੀ, ਸੋਨੇ-ਚਾਂਦੀ ਦੇ ਗਹਿਣੇ ਤੇ ਹੀਰੇ ਦਾ ਹਾਰ ਲੈ ਕੇ ਫਰਾਰ ਹੋ ਗਏ। ਲੁਟੇਰੇ ਜਾਂਦੇ ਹੀ ਦੁਕਾਨਦਾਰ ਨੇ ਰੌਲਾ ਪਾਇਆ। ਇਸ ਤੋਂ ਬਾਅਦ ਆਸ-ਪਾਸ ਦੇ ਲੋਕ ਉੱਥੇ ਪਹੁੰਚ ਗਏ ਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। Breaking News
Diwali 2024: ਹੁਣ ਥਾਂ-ਥਾਂ ਨਹੀਂ ਵਿਕਣਗੇ ਪਟਾਕੇ, ਪ੍ਰਸ਼ਾਸਨ ਨੇ ਲਿਆ ਫ਼ੈਸਲਾ, ਦੇਖੋ ਪੂਰੀ ਡਿਟੇਲ
Diwali 2024: ਆਰਜੀ ਲਾਈਸੈਂਸ ਜਾਰੀ ਕਰਨ ਲਈ ਆਮ ਪਬਲਿਕ ਤੋਂ ਸੇਵਾ ਕੇਂਦਰ ਰਾਹੀਂ ਪ੍ਰਾਪਤ ਕੀਤੀਆਂ ਜਾਣਗੀਆਂ ਦਰਖਾਸਤਾਂ
ਬਠਿੰਡਾ (ਸੁਖਜੀਤ ਮਾਨ)। ਤਿਉਹਾਰੀ ਸੀਜ਼ਨ ਦੌਰਾਨ ਪ੍ਰਸ਼ਾਸਨ ਕਈ ਤਰ੍ਹਾਂ ਦੀਆਂ ਸਖਤਾਈਆਂ ਵਰਤਦਾ ਹੈ। ਇਸ ਦੌਰਾਨ ਦੀਵਾਲੀ ਮੌਕੇ ਪਟਾਕਿਆਂ ਦੀ ਵਿੱਕਰੀ ਸਬੰਧੀ ਵੀ ਸਖਤੀ ਵਰਤੀ ਜਾ ਰਹੀ ਹੈ। ਸ਼ਹਿਰਾਂ ’ਚ ਹਰ ਜਗ੍ਹਾ ਪਟਾਕੇ ਵੇਚਣ ’ਤੇ ਪੂਰਨ ਪਾਬੰਦੀ ਲਾਉਂਦਿਆਂ ਸਰਕਾਰ ਨੇ ਸਥਾਨ ਤੈਅ ਕੀਤੇ ਹਨ। ਇਨ੍ਹਾਂ ਸਥਾਨਾਂ ਵਿੱਚ ਸਭ ਤੋਂ ਜ਼ਿਆਦਾ ਸਕੂਲਾਂ ਨੂੰ ਚੁਣਿਆ ਗਿਆ ਹੈ। Diwali 2024
Read Also : Election Results: ਚੋਣ ਨਤੀਜਿਆਂ ’ਚੋਂ ਕਿਆਸਾਂ ਦੀ ਘਟ ਰਹੀ ਭਰੋਸੇਯੋਗਤਾ
ਜ਼ਿਲ੍ਹਾ ਮੈਜਿਸਟ੍ਰੇਟ ਸ਼ੌਕਤ ਅਹਿਮਦ ਪਰੇ ਨੇ ਦਿਵਾਲੀ ਦਾ ਤਿਉਹਾਰ ਅਤੇ ਗੁਰਪੁਰਬ ਦਾ ਦਿਹਾੜਾ ਮਨਾਉਣ ਦੇ ਮੱਦੇਨਜ਼ਰ 29, 30, 31 ਅਕਤੂਬਰ ਤੇ 14 ਨਵੰਬਰ ਨੂੰ ਆਤਿਸ਼ਬਾਜੀ ਅਤੇ ਪਟਾਕਿਆਂ ਦੀ ਵਿੱਕਰੀ ਕਰਨ ਲਈ ਥਾਵਾਂ ਨਿਸ਼ਚਿਤ ਕੀਤੀਆਂ ਹਨ। ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਹੁਕਮਾਂ ਰਾਹੀਂ ਦੱਸਿਆ ਕਿ ਨਿਸ਼ਚਿਤ ਕੀਤੀਆਂ ਥਾਵਾਂ ’ਚ ਨਗਰ ਸੁਧਾਰ ਟਰਸਟ ਦਫਤਰ ਬਠਿੰਡਾ ਦੇ ਸਾਹਮਣੇ, ਸਥਾਨਕ ਖੇਡ ਸਟੇਡੀਅਮ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ (ਲੜਕੇ) ਗੋਨਿਆਣਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭੁੱਚੋ ਮੰਡੀ, ਕੈਟਲ ਫੇਅਰ ਗਰਾਊਂਡ ਨਜਦੀਕ ਐੱਸਐੱਸਡੀ ਸੀਨੀਅਰ ਸੈਕੰਡਰੀ ਸਕੂਲ ਰਾਮਾਂ ਮੰਡੀ, ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਲਵੰਡੀ ਸਾਬੋ, ਖੇਡ ਸਟੇਡੀਅਮ ਨੇੜੇ ਸੂਆ ਵਾਲਾ ਪੁਲ ਮੰਡੀ ਰਾਮਪੁਰਾ ਫੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਠਾ ਗੁਰੂ ਰੋਡ ਭਗਤਾ ਭਾਈਕਾ ਅਤੇ ਐੱਸਡੀ ਹਾਈ ਸਕੂਲ ਮੌੜ ਆਦਿ ਸ਼ਾਮਿਲ ਹਨ। Diwali 2024
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਕਤ ਥਾਵਾਂ ’ਤੇ ਸਟਾਲਾਂ ਲਗਾ ਕੇ ਪਟਾਕਿਆਂ ਦੀ ਵਿੱਕਰੀ ਕਰਨ ਲਈ ਆਰਜੀ ਲਾਇਸੈਂਸ ਜਾਰੀ ਕਰਨ ਲਈ ਆਮ ਪਬਲਿਕ ਤੋਂ ਦਰਖਾਸਤਾਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੇਵਾ ਕੇਂਦਰ ਰਾਹੀਂ 20, 21 ਤੇ 22 ਅਕਤੂਬਰ ਨੂੰ ਪ੍ਰਾਪਤ ਕੀਤੀਆਂ ਜਾਣੀਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਆਰਜੀ ਲਾਈਸੈਂਸਾਂ ਲਈ ਡਰਾਅ 23 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਮੀਟਿੰਗ ਹਾਲ ਦਫਤਰ ਡਿਪਟੀ ਕਮਿਸ਼ਨਰ ਬਠਿੰਡਾ ਵਿਖੇ ਕੱਢਿਆ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਥਾਵਾਂ ’ਤੇ ਸਟਾਲਾਂ ਸਬੰਧਿਤ ਉਪ ਮੰਡਲ ਮੈਜਿਸਟ੍ਰੇਟ ਦੁਆਰਾ ਲਗਵਾਈਆਂ ਜਾਣਗੀਆਂ।
Diwali 2024
ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਹੁਕਮਾਂ ਰਾਹੀਂ ਦੱਸਿਆ ਕਿ ਪਟਾਕੇ ਰੱਖਣ ਵਾਲੀ ਥਾਂ ਕਾਫੀ ਮਜਬੂਤ ਹੋਵੇ, ਸਟਾਲ ਦੇ ਆਲੇ-ਦੁਆਲੇ ਇੱਕ ਸੁਰੱਖਿਆ ਘੇਰਾ ਬਣਾਇਆ ਹੋਵੇ ਤਾਂ ਜੋ ਕੋਈ ਅਣਅਧਿਕਾਰਤ ਵਿਅਕਤੀ ਇਸ ਸਟਾਲ ਵਿੱਚ ਦਾਖਲ ਨਾ ਹੋ ਸਕੇ। ਇਹ ਵੀ ਦੱਸਿਆ ਗਿਆ ਕਿ ਸਟਾਲਾਂ ਵਿੱਚ ਰੌਸ਼ਨੀ ਦੇ ਪ੍ਰਬੰਧ ਲਈ ਕੋਈ ਵੀ ਵਿਅਕਤੀ ਮਿੱਟੀ ਦੇ ਤੇਲ ਨਾਲ ਜਲਣ ਵਾਲੀ ਲਾਲਟੈਨ, ਗੈਸ ਨਾਲ ਚੱਲਣ ਵਾਲਾ ਲੈਂਪ, ਮੋਮਬੱਤੀਆਂ, ਮਾਚਿਸ ਇਸਤੇਮਾਲ ਨਹੀਂ ਕਰੇਗਾ ਵਿਕਰੇਤਾ ਇਸ ਗੱਲ ਦਾ ਧਿਆਨ ਰੱਖੇ ਕਿ ਕੋਈ ਬੱਚਾ ਜੋ 14 ਸਾਲ ਤੋਂ ਘੱਟ ਹੈ ਉਹ ਪਟਾਕਿਆਂ ਦੀ ਸੇਲ ਨਾ ਕਰੇ।
Diwali Cleaning Ideas 2024: ਦੀਵਾਲੀ ਦੀ ਸਫਾਈ ਕਰਦੇ ਸਮੇਂ ਪਾਣੀ ’ਚ ਮਿਲਾ ਲਓ ਇਹ ਚੀਜ਼, ਪੋਚਾ ਮਾਰਦੇ ਹੀ ਗਾਇਬ ਹੋ ਜਾਣਗੇ ਸਾਰੇ ਕਾਕਰੋਚ
Diwali Cleaning Ideas 2024: ਦੀਵਾਲੀ ਦਾ ਤਿਉਹਾਰ ਨੇੜੇ ਹੈ ਤੇ ਇਹ ਘਰ ਦੀ ਡੂੰਘੀ ਸਫਾਈ ਨਾਲ ਇੱਕ ਮਹੀਨਾ ਪਹਿਲਾਂ ਸ਼ੁਰੂ ਹੁੰਦਾ ਹੈ। ਇਸ ਸਫਾਈ ਦੌਰਾਨ ਕਾਫੀ ਗੰਦਗੀ, ਕੂੜਾ ਤੇ ਕਾਕਰੋਚ ਨਿਕਲਦੇ ਹਨ। ਇਹ ਕਾਕਰੋਚ, ਜੋ ਲਗਭਗ ਹਰ ਘਰ ਦੇ ਲੋਕਾਂ ਲਈ ਇੱਕ ਸਮੱਸਿਆ ਹਨ, ਘਰ ’ਚ ਗੰਦਗੀ ਤੇ ਬੈਕਟੀਰੀਆ ਫੈਲਾਉਣ ਦਾ ਕੰਮ ਕਰਦੇ ਹਨ। ਜਿੰਨੀ ਮਰਜੀ ਸਫਾਈ ਕੀਤੀ ਜਾਵੇ, ਉਹ ਕਿਸੇ ਨਾ ਕਿਸੇ ਕੋਨੇ ’ਚ ਹੀ ਰਹਿ ਜਾਂਦੇ ਹਨ ਤੇ ਹੌਲੀ-ਹੌਲੀ ਇਨ੍ਹਾਂ ਦੀ ਗਿਣਤੀ ਇੰਨੀ ਵੱਧ ਜਾਂਦੀ ਹੈ ਕਿ ਮੁੜ ਤੋਂ ਸਫਾਈ ਕਰਨੀ ਪੈਂਦੀ ਹੈ। ਜੇਕਰ ਤੁਹਾਡੇ ਘਰ ’ਚ ਵੀ ਕਾਕਰੋਚਾਂ ਨੇ ਆਪਣਾ ਡੇਰਾ ਬਣਾ ਲਿਆ ਹੈ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ ਜੋ ਉਨ੍ਹਾਂ ਨੂੰ ਭੱਜਣ ’ਚ ਮਦਦ ਕਰਨਗੇ। ਸਫਾਈ ਕਰਦੇ ਸਮੇਂ ਤੁਹਾਨੂੰ ਬਸ ਇਨ੍ਹਾਂ ਘਰੇਲੂ ਚੀਜਾਂ ਨੂੰ ਮੋਪ ਵਾਲੇ ਪਾਣੀ ’ਚ ਮਿਲਾਉਣਾ ਹੈ। ਤਾਂ ਆਓ ਜਾਣਦੇ ਹਾਂ। Diwali Cleaning Ideas 2024
Read This : Punjab Weather: ਕੜਾਕੇ ਦੀ ਸਰਦੀ ਲਈ ਤਿਆਰ ਹੋ ਜਾਣ ਪੰਜਾਬੀ, ਮੌਸਮ ਵਿਭਾਗ ਨੇ ਦਿੱਤੀ ਇਹ ਚੇਤਾਵਨੀ
ਮੋਪ ਵਾਲੇ ਪਾਣੀ ’ਚ ਮਿਲਾਓ ਲੌਂਗ ਦਾ ਪੇਸਟ | Diwali Cleaning Ideas 2024
ਘਰ ਦੀ ਸਫਾਈ ਕਰਦੇ ਸਮੇਂ ਤੁਸੀਂ ਪਾਣੀ ’ਚ ਕੁਝ ਅਜਿਹੀਆਂ ਚੀਜਾਂ ਮਿਲਾ ਸਕਦੇ ਹੋ ਜੋ ਕਾਕਰੋਚਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਹੁੰਦੀਆਂ ਤੇ ਉਹ ਉਨ੍ਹਾਂ ਤੋਂ ਦੂਰ ਭੱਜ ਜਾਂਦੇ ਹਨ। ਇਨ੍ਹਾਂ ਚੀਜਾਂ ’ਚੋਂ ਇੱਕ ਹੈ ਲੌਂਗ। ਇਸ ਦੇ ਲਈ ਚਾਰ ਤੋਂ ਪੰਜ ਲੌਂਗ ਲੈ ਕੇ ਉਨ੍ਹਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਹੁਣ ਇਸ ਪਾਊਡਰ ਨੂੰ ਇੱਕ ਗਲਾਸ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਲਓ। ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਲੌਂਗ ਦੇ ਇਸ ਅਰਕ ਨੂੰ ਮੋਪਿੰਗ ਵਾਲੇ ਪਾਣੀ ’ਚ ਮਿਲਾ ਕੇ ਪੂਰੇ ਘਰ ਨੂੰ ਸਾਫ ਕਰ ਲਓ। ਜੇਕਰ ਤੁਹਾਡੇ ਕੋਲ ਲੌਂਗ ਦਾ ਤੇਲ ਹੈ, ਤਾਂ ਤੁਸੀਂ ਇਸ ਦੀਆਂ ਕੁਝ ਬੂੰਦਾਂ ਪਾਣੀ ’ਚ ਮਿਲਾ ਕੇ ਵੀ ਪੀ ਸਕਦੇ ਹੋ। ਇਸ ਦੀ ਬਦਬੂ ਕਾਰਨ ਕਾਕਰੋਚ ਦੂਰ ਤੱਕ ਨਹੀਂ ਆਉਣਗੇ।
ਕੜਵਾ ਕਰੇਲਾ ਆਵੇਗਾ ਕੰਮ | Diwali Cleaning Ideas 2024
ਕਾਕਰੋਚ ਵੀ ਓਨੇ ਹੀ ਭੱਜਦੇ ਹਨ ਜਿੰਨੇ ਤੁਹਾਡੇ ਬੱਚੇ ਕਰੇਲੇ ਨੂੰ ਵੇਖ ਭੱਜਦੇ ਹਨ। ਦਰਅਸਲ, ਕਾਕਰੋਚ ਇਸ ਦੀ ਗੰਧ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ। ਅਜਿਹੇ ’ਚ ਤੁਸੀਂ ਘਰ ’ਚ ਰੱਖੇ ਕਰੇਲੇ ਦਾ ਥੋੜ੍ਹਾ ਜਿਹਾ ਪੇਸਟ ਬਣਾ ਕੇ ਮੋਪ ਵਾਲੇ ਪਾਣੀ ’ਚ ਮਿਲਾ ਸਕਦੇ ਹੋ। ਅਕਸਰ, ਕਰੇਲੇ ਨੂੰ ਤਿਆਰ ਕਰਦੇ ਸਮੇਂ, ਤੁਸੀਂ ਇਸ ਦੇ ਛਿਲਕੇ ਵੀ ਸੁੱਟ ਸਕਦੇ ਹੋ। ਪਰ ਉਨ੍ਹਾਂ ਨੂੰ ਸੁੱਟਣ ਦੀ ਬਜਾਏ, ਤੁਸੀਂ ਕਾਕਰੋਚਾਂ ਨੂੰ ਦੂਰ ਕਰਨ ਲਈ ਉਨ੍ਹਾਂ ਦੇ ਪੇਸਟ ਦੀ ਵਰਤੋਂ ਵੀ ਕਰ ਸਕਦੇ ਹੋ। ਸਫਾਈ ਕਰਦੇ ਸਮੇਂ ਹਰ ਚੀਜ ਨੂੰ ਕਰੇਲੇ ਦੇ ਪੇਸਟ ਨਾਲ ਮਿਲਾਏ ਗਏ ਪਾਣੀ ਨਾਲ ਸਾਫ ਕਰੋ। Diwali Cleaning Ideas 2024
ਪਾਣੀ ’ਚ ਮਿਲਾਓ ਇਹ ਮਿਸਰਣ
ਸਫਾਈ ਦੌਰਾਨ, ਤੁਸੀਂ ਰਸੋਈ ਦੀਆਂ ਚੀਜਾਂ ਤੋਂ ਬਣੇ ਮਿਕਸਰ ਨੂੰ ਮੋਪ ਵਾਟਰ ’ਚ ਵੀ ਜੋੜ ਸਕਦੇ ਹੋ। ਇਸ ਨਾਲ ਕਾਕਰੋਚ ਵੀ ਘਰ ਤੋਂ ਦੂਰ ਰਹਿੰਦੇ ਹਨ। ਇਸ ਦੇ ਲਈ ਇੱਕ ਬਾਲਟੀ ਪਾਣੀ ’ਚ ਇੱਕ ਚੱਮਚ ਸਿਰਕਾ ਤੇ ਦੋ ਚੱਮਚ ਬੇਕਿੰਗ ਸੋਡਾ ਮਿਲਾਓ। ਇਸ ਤੋਂ ਬਾਅਦ ਲਗਭਗ ਇੱਕ ਚੱਮਚ ਡਿਸ ਵਾਸ ਤਰਲ ਪਾਓ। ਹੁਣ ਤੁਸੀਂ ਇਸ ਸਫਾਈ ਘੋਲ ਦੀ ਮਦਦ ਨਾਲ ਘਰ ਨੂੰ ਚੰਗੀ ਤਰ੍ਹਾਂ ਸਾਫ ਕਰ ਸਕਦੇ ਹੋ। ਇਸ ਨਾਲ ਨਾ ਸਿਰਫ ਕਾਕਰੋਚ ਦੂਰ ਹੋਣਗੇ ਸਗੋਂ ਤੁਹਾਡੀ ਸਫਾਈ ਵੀ ਆਸਾਨ ਹੋ ਜਾਵੇਗੀ।
Diwali 2024: ਬਠਿੰਡਾ ਜ਼ਿਲ੍ਹੇ ਦੇ ਅੱਧੀ ਦਰਜ਼ਨ ਪਿੰਡਾਂ ‘ਚ ਪਟਾਖੇ ਚਲਾਉਣ ‘ਤੇ ਪਾਬੰਦੀ
Diwali 2024: ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਜ਼ਿਲ੍ਹੇ ਦੇ ਅੱਧੀ ਦਰਜ਼ਨ ਪਿੰਡਾਂ ‘ਚ ਪਟਾਖੇ ਚਲਾਉਣ (Crackers Online) ‘ਤੇ ਪਾਬੰਦੀ ਲੱਗੀ ਹੈ। ਕੋਈ ਵੀ ਤਿੱਥ ਤਿਉਹਾਰ ਆਉਂਦਾ ਹੈ ਤਾਂ ਇਹਨਾਂ ਪਿੰਡਾਂ ਦੇ ਨਿਆਣਿਆਂ-ਸਿਆਣਿਆਂ ਨੂੰ ਆਪਣੇ ਚਾਵਾਂ ਨੂੰ ਦਬਾਉਣਾ ਪੈਂਦਾ ਹੈ। ਬੱਚੇ ਪਟਾਖੇ ਚਲਾਉਣ ਦੀ ਜਿੱਦ ਕਰਦੇ ਨੇ ਤਾਂ ਮਾਪਿਆਂ ਦੀ ਘੂਰ ਚੱਲਣੀ ਪੈਂਦੀ ਹੈ। ਜ਼ਿਆਦਾ ਜਿੱਦ ਕਰਨ ਵਾਲੇ ਬੱਚਿਆਂ ਨੂੰ ਮਾਪੇ ਨਾਨਕੇ ਜਾਂ ਹੋਰ ਰਿਸ਼ਤੇਦਾਰੀਆਂ ‘ਚ ਭੇਜਕੇ ਉਹਨਾਂ ਦੇ ਚਾਅ ਨੂੰ ਪੂਰਾ ਕਰਦੇ ਹਨ। ਪਟਾਖੇ ਚਲਾਉਣ ‘ਤੇ ਇਹ ਪਾਬੰਦੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲਗਾਈ ਗਈ ਹੈ। Bathinda News
Read Also : Karva Chauth 2024: ਕਰਵਾਚੌਥ ਲਈ ਬੈਸਟ ਮਹਿੰਦੀ ਡਿਜ਼ਾਇਨ
ਜ਼ਿਲ੍ਹਾ ਮੈਜਿਸਟਰੇਟ ਸ਼ੌਕਤ ਅਹਿਮਦ ਪਰੇ ਵੱਲੋਂ ਜ਼ਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ (ਤੇਲ ਸੋਧਕ ਕਾਰਖਾਨਾ) ਫੁੱਲੋਖਾਰੀ ਦੇ ਨਜਦੀਕ ਪੈਂਦੇ ਪਿੰਡਾਂ (ਫੁੱਲੋਖਾਰੀ, ਰਾਮਾਂ ਮੰਡੀ, ਰਾਮਾਂ ਪਿੰਡ, ਰਾਮਸਰਾ, ਗਿਆਨਾ, ਕਣਕਵਾਲ) ’ਚ ਅਤੇ ਪਿੰਡ ਫੂਸ ਮੰਡੀ ਵਿਖੇ ਵੱਖ-ਵੱਖ ਤੇਲ ਕੰਪਨੀਆਂ ਦੇ ਤੇਲ ਭੰਡਾਰ ਹੋਣ ਕਾਰਨ ਦੀਵਾਲੀ ਦਾ ਤਿਉਹਾਰ, ਗੁਰਪੁਰਬ, ਕ੍ਰਿਸਮਿਸ, ਨਵਾਂ ਸਾਲ ਮਨਾਉਣ ਸਮੇਂ ਪਟਾਕੇ ਚਲਾਉਣ ਨਾਲ ਤੇਲ ਸੋਧਕ ਕਾਰਖਾਨੇ/ਤੇਲ ਭੰਡਾਰ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਨ੍ਹਾਂ ਪਿੰਡਾਂ ਤੇ ਆਲੇ-ਦੁਆਲੇ ਦੇ ਖੇਤਰ ’ਚ ਪਟਾਖੇ ਚਲਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਜਾਂਦੀ ਹੈ। Diwali 2024
ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਬਾਕੀ ਥਾਵਾਂ ‘ਤੇ ਦੁਸਹਿਰਾ, ਦੀਵਾਲੀ ਦਾ ਤਿਉਹਾਰ, ਗੁਰਪੁਰਬ, ਕ੍ਰਿਸਮਿਸ, ਨਵਾਂ ਸਾਲ ਮਨਾਉਣ ’ਤੇ ਪਟਾਖੇ-ਆਤਿਸ਼ਬਾਜ਼ੀ ਆਦਿ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਜਾਰੀ ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਨੇ ਅੱਜ ਮਨਾਏ ਜਾਣ ਵਾਲੇ ਦੁਸਹਿਰੇ ਦੇ ਤਿਉਹਾਰ ’ਤੇ ਸ਼ਾਮ 6 ਤੋਂ ਸ਼ਾਮ 7 ਵਜੇ ਤੱਕ, 31 ਅਕਤੂਬਰ ਨੂੰ ਦੀਵਾਲੀ ਵਾਲੀ ਰਾਤ ਨੂੰ ਸ਼ਾਮ 8 ਤੋਂ ਰਾਤ 10 ਵਜੇ ਤੱਕ, 15 ਨਵੰਬਰ ਨੂੰ ਗੁਰਪੁਰਬ ਦੇ ਮੌਕੇ ’ਤੇ ਸਵੇਰੇ 4 ਤੋਂ ਸਵੇਰੇ 5 ਵਜੇ (ਇੱਕ ਘੰਟਾ) ਰਾਤ 9 ਤੋਂ ਰਾਤ 10 ਵਜੇ ਤੱਕ (ਇੱਕ ਘੰਟਾ) ਤੇ ਕ੍ਰਿਸਮਿਸ/ਨਵਾਂ ਸਾਲ ਮੌਕੇ ਰਾਤ 11:55 ਵਜੇ ਤੋਂ ਸਵੇਰੇ 12:30 ਵਜੇ ਤੱਕ ਪਟਾਖੇ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ।
Bathinda News
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜੇਕਰ ਪਟਾਖੇ ਚਲਾਉਣ ਦੇ ਸਮੇਂ ਵਿੱਚ ਮਾਨਯੋਗ ਸੁਪਰੀਮ ਕੋਰਟ/ਪੰਜਾਬ ਤੇ ਹਰਿਆਣਾ ਹਾਈਕੋਰਟ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਸ ਤਬਦੀਲੀ ਅਨੁਸਾਰ ਹੀ ਪਟਾਖੇ ਚਲਾਏ ਜਾ ਸਕਣਗੇ, ਜਿਸ ਸਬੰਧੀ ਵੱਖਰੇ ਤੌਰ ’ਤੇ ਕੋਈ ਹੁਕਮ ਜਾਰੀ ਨਹੀਂ ਕੀਤਾ ਜਾਵੇਗਾ।
ਪਾਬੰਦੀ ਵਾਲੇ ਪਿੰਡਾਂ ‘ਚ ਰਹਿੰਦਾ ਹੈ ਪੁਲਿਸ ਦਾ ਪਹਿਰਾ
ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਜਿਹੜੇ ਪਿੰਡਾਂ ਵਿੱਚ ਪਟਾਖੇ ਚਲਾਉਣ ‘ਤੇ ਪਾਬੰਦੀ ਲਗਾਈ ਗਈ ਹੈ, ਉਹਨਾਂ ਪਿੰਡਾਂ ‘ਚ ਖਾਸ ਦਿਨਾਂ ‘ਤੇ ਪੁਲਿਸ ਦਾ ਪਹਿਰਾ ਵੀ ਰਹਿੰਦਾ ਹੈ। ਪੁਲਿਸ ਵੱਲੋਂ ਗਲੀਆਂ ‘ਚ ਹੂਟਰ ਵਜਾ ਕੇ ਲੋਕਾਂ ਨੂੰ ਚੌਕਸ ਕੀਤਾ ਜਾਂਦਾ ਹੈ ਤੇ ਸਪੀਕਰ ਰਾਹੀਂ ਨਿਯਮਾਂ ਦੀ ਪਾਲਣਾ ਦਾ ਹੋਕਾ ਵੀ ਦਿੱਤਾ ਜਾਂਦਾ ਹੈ। ਜੋ ਲੋਕ ਹੁਕਮਾਂ ਦੀ ਉਲੰਘਣਾ ਕਰਦੇ ਹਨ ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੈ।
ਫਾਇਦੇ ਘੱਟ, ਮੁਸੀਬਤਾਂ ਵੱਧ : ਪਿੰਡ ਵਾਸੀ
ਜਿਹੜੇ ਪਿੰਡਾਂ ਵਿੱਚ ਪ੍ਰਸ਼ਾਸਨ ਵੱਲੋਂ ਪਟਾਖੇ ਚਲਾਉਣ ‘ਤੇ ਪਾਬੰਦੀ ਲਗਾਈ ਗਈ ਹੈ, ਉੱਥੋਂ ਦੇ ਬਾਸਿੰਦਆਂ ਦਾ ਕਹਿਣਾ ਹੈ ਕਿ ਉਹ ਤਾਂ ਬਾਰੂਦ ਦੇ ਢੇਰ ‘ਤੇ ਜ਼ਿੰਦਗੀ ਕੱਟਦੇ ਹਨ। ਜਿਹੜੇ ਅਦਾਰਿਆਂ ਕਰਕੇ ਉਹਨਾਂ ‘ਤੇ ਪਾਬੰਦੀਆਂ ਮੜੀਆਂ ਜਾਂਦੀਆਂ ਹਨ, ਉਹਨਾਂ ਅਦਾਰਿਆਂ ਦੇ ਫਾਇਦੇ ਘੱਟ ਤੇ ਮੁਸੀਬਤਾਂ ਵੱਧ ਹਨ। ਸਰਕਾਰ ਪਾਬੰਦੀਆਂ ਦੇ ਨਾਲ-ਨਾਲ ਉਹਨਾਂ ਦੇ ਪਿੰਡਾਂ ਦੇ ਵੱਖਰੇ ਵਿਕਾਸ ਵੀ ਕਰਵਾਵੇ।
Diwali 2024: ਘਰ ਨੂੰ ਇਸ ਤਰ੍ਹਾਂ ਸੋਹਣਾ ਤੇ ਬਜਟ ਅੰਦਰ ਰਹਿ ਕੇ ਸਜਾਓ
Diwali 2024: ਤਿਉਹਾਰਾਂ ਦੇ ਮੌਸਮ ਵਿੱਚ ਘਰਾਂ ਨੂੰ ਰੰਗ-ਬਿਰੰਗੀ ਸਜਾਵਟ, ਰੌਸ਼ਨੀ, ਫੁੱਲਾਂ ਅਤੇ ਰੰਗੋਲੀ ਨਾਲ ਬਹੁਤ ਖੂਬਸੂਰਤੀ ਨਾਲ ਸਜਾਇਆ ਜਾਂਦਾ ਹੈ। ਇਸ ਸਾਲ ਆਪਣੇ ਘਰ ਦੇ ਮਾਹੌਲ ਨੂੰ ਕਿਉਂ ਨਾ ਬਿਹਤਰ ਬਣਾਇਆ ਜਾਵੇ
ਲਾਲਟੇਨ ਅਤੇ ਲਾਈਟ: | Diwali 2024
ਆਪਣੇ ਘਰ ਦੀ ਸਜਾਵਟ ਨੂੰ ਬਿਹਤਰ ਬਣਾਉਣ ਦੇ ਸਭ ਤੋਂ ਆਮ ਤਰੀਕਿਆਂ ਵਿੱਚੋਂ ਇੱਕ ਹੈ ਲਾਲਟੇਨ ਨੂੰ ਸ਼ਾਮਿਲ ਕਰਨਾ। ਚਾਹੇ ਉਨ੍ਹਾਂ ਨੂੰ ਆਪਣੀ ਬਾਲਕਨੀ ’ਤੇ ਟੀਲਾਈਟ ਨਾਲ ਲਟਕਾਇਆ ਜਾਵੇ ਜਾਂ ਪੌੜੀਆਂ ਦੇ ਨਾਲ ਲਾਇਆ ਜਾਵੇ, ਇਹ ਆਕਰਸ਼ਿਕ ਮਾਹੌਲ ਬਣਾਉਂਦੇ ਹਨ। ਇਸ ਤੋਂ ਇਲਾਵਾ ਆਪਣੀ ਬਾਲਕਨੀ ਜਾਂ ਪੌੜੀ ਨੂੰ ਰੌਸ਼ਨ ਕਰਨ ਲਈ ਰੰਗੀਨ ਲਾਈਟ ਰੌਸ਼ਨੀ ਦਾ ਇਸਤੇਮਾਲ ਕਰਨ ਨਾਲ ਇੱਕ ਤਿਉਹਾਰ ਦੀ ਛੋਹ ਜੁੜ ਜਾਂਦੀ ਹੈ ਜਿਸ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਿਲ ਹੈ। Diwali 2024
ਰੰਗੋਲੀ ਡਿਜ਼ਾਈਨ ਮੈਟ:
ਜੇਕਰ ਤੁਸੀਂ ਨਵਰਾਤਰੀ ਵਿੱਚ ਆਪਣੇ ਘਰ ਨੂੰ ਇੱਕ ਵੱਖਰਾ ਰੂਪ ਦੇਣਾ ਹੈ ਤਾਂ ਇਸ ਤਰ੍ਹਾਂ ਘਰ ਨੂੰ ਸਜਾਓ। ਪਰੰਪਰਾਗਤ ਰੰਗੋਲੀ ਬਣਾਉਣ ਵਿੱਚ ਸਮਾਂ ਲਾਉਣ ਦੀ ਬਜਾਏ ਤੁਸੀਂ ਚੰਗੇ ਡਿਜ਼ਾਈਨ ਵਾਲੇ ਸਜਾਵਟੀ ਮੈਟ ਚੁਣ ਸਕਦੇ ਹੋ। ਇਹ ਮੈਟ ਨਾ ਸਿਰਫ਼ ਤੁਹਾਡੇ ਦਰਵਾਜ਼ੇ ’ਤੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹਨ, ਬਲਕਿ ਸਹੀ ਤਿਉਹਾਰ ਦਾ ਸਮਾਂ ਵੀ ਚੰਗਾ ਬਣਾਉਂਦੇ ਹਨ, ਜਿਸ ਨਾਲ ਇਹ ਯਕੀਨੀ ਬਣਦਾ ਹੈ ਕਿ ਤੁਹਾਡਾ ਘਰ ਸਵਾਗਤਯੋਗ ਮਹਿਸੂਸ ਹੋਵੇ।
ਵਾਲ ਆਰਟ:
ਆਪਣੀਆਂ ਕੰਧਾਂ ਨੂੰ ਸਜਾਉਣ ਲਈ ਤੁਸੀਂ ਘਰੇ ਵਾਲ ਆਰਟ ਕਰਵਾ ਸਕਦੇ ਹੋ। ਨਵਰਾਤਰੀ ਵਿੱਚ ਰੰਗੋਲੀ ਤੋਂ ਪ੍ਰੇਰਿਤ ਵਾਲ ਪੇਂਟਿੰਗ ਹਨ। ਤਿਉਹਾਰ ਤੋਂ ਬਾਅਦ ਇਸ ਵਿਕਲਪ ਨੂੰ ਹਟਾਉਣਾ ਸੌਖਾ ਹੈ ਅਤੇ ਤੁਹਾਡੇ ਪ੍ਰਵੇਸ਼ ਦੁਆਰ ਮੈਟ ਦੇ ਨਾਲ ਵਾਲ ਆਰਟ ਦਾ ਮੇਲ ਇੱਕ ਆਕਰਸ਼ਿਕ ਲੁੱਕ ਬਣਾਉਂਦਾ ਹੈ।
ਘਰ ਵਿੱਚ ਪੌਦੇ ਲਾਓ:
ਇੰਡੋਰ ਪੌਦੇ ਆਪਣੇ ਘਰ ਵਿੱਚ ਜਾਨ ਫੂਕਣ ਦਾ ਇੱਕ ਬਜਟ-ਅਨੁਕੂਲ ਤਰੀਕਾ ਹੈ। ਇਹ ਨਾ ਸਿਰਫ਼ ਘਰ ਨੂੰ ਸੁੰਦਰ ਬਣਾਉਂਦੇ ਹਨ, ਸਗੋਂ ਹਵਾ ਦੀ ਗੁਣਵੱਤਾ ਵਿੱਚ ਵੀ ਸੁਧਾਰ ਕਰਦੇ ਹਨ। ਵਧੇਰੇ ਬਣਾਵਟ ਲਈ ਬਨਾਉਟੀ ਗੁਲਦਸਤੇ ਜਾਂ ਘਾਹ ਦੇ ਤੀਲੇ ਲਾ ਸਕਦੇ ਹੋ।
ਸੁਗੰਧ ਵਾਲੀਆਂ ਮੋਮਬੱਤੀਆਂ ਲਾਓ:
ਸੁਗੰਧਿਤ ਮੋਮਬੱਤੀਆਂ ਇੱਕ ਹੋਰ ਆਸਾਨ ਵਿਕਲਪ ਹੈ ਜੋ ਤੁਹਾਡੇ ਕਮਰੇ ਦਾ ਰੂਪ ਤੁਰੰਤ ਬਦਲ ਸਕਦੀਆਂ ਹਨ ਅਤੇ ਤਿਉਹਾਰ ਦੇ ਜਸ਼ਨ ਦਾ ਮਾਹੌਲ ਬਣਾ ਸਕਦੀਆਂ ਹਨ। ਸਵਾਗਤਯੋਗ ਚਮਕ ਅਤੇ ਸੁਖਦ ਖੁਸ਼ਬੂ ਲਈ ਆਪਣੇ ਲਿਵਿੰਗ ਰੂਮ ਵਿੱਚ ਸਜਾਵਟੀ ਹੋਲਡਰਾਂ ਵਿੱਚ ਕੁਝ ਸੁਗੰਧਿਤ ਮੋਮਬੱਤੀਆਂ ਰੱਖੋ।
Read Also : Panchayat Elections Punjab: ਸਰਵਸੰਮਤੀ ਦੀ ਅਸਲ ਪਰਿਭਾਸ਼ਾ