New Zealand Cricket - Sach Kahoon Punjabi

IND vs NZ: ਅਕਤੂਬਰ ਤੋਂ ਦਸੰਬਰ ਤੱਕ, 40 ਦਿਨਾਂ ’ਚ ਭਾਰਤ ਖਿਲਾਫ਼ 12 ਮੈਚ ਖੇਡੇਗਾ ਨਿਊਜੀਲੈਂਡ, ਜਾਰੀ ਹੋਇਆ ਸ਼ਡਿਊਲ
IND vs NZ: ਸਪੋਰਟਸ ਡੈਸਕ। ਨਿਊਜ਼ੀਲੈਂਡ ਕ੍ਰਿਕੇਟ ਬੋਰਡ ਨੇ ਬੁੱਧਵਾਰ ਨੂੰ ਆਪਣੇ 2026/27 ਘਰੇਲੂ ਅੰਤਰਰਾਸ਼ਟਰੀ ਸੀਜ਼ਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਸ਼ਡਿਊਲ ਦੀ ਖਾਸ ਗੱਲ ਭਾਰਤ ਦਾ ਨਿਊਜ਼ੀਲੈਂਡ ਦੌਰਾ ਹੈ, ਜਿਸ ਨੂੰ ਮੇਜ਼ਬਾਨ ਦੇਸ਼ ਦੇ ਇਤਿਹਾਸ ਦੇ ਸਭ ਤੋਂ ਵੱਡੇ ਦੁਵੱਲੇ ਕ੍ਰਿਕੇਟ ਟੂਰ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਭਾਰਤੀ ਟੀਮ 22 ਅਕਤੂਬਰ ਤੋਂ 1 ਦਸੰਬਰ, 2026 ਤੱਕ ਨਿਊਜ਼ੀਲੈਂਡ ’ਚ ਰਹੇਗੀ। ਇਸ ਸਮੇਂ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਕੁੱਲ 12 ਅੰਤਰਰਾਸ਼ਟਰੀ ਮੈਚ ਖੇਡੇ ਜਾਣਗੇ, ਜਿਨ੍ਹਾਂ ’ਚ ਪੰਜ ਟੀ-20, ਪੰਜ ਇੱਕ ਰੋਜ਼ਾ ਤੇ ਦੋ ਟੈਸਟ ਮੈਚ ਖੇਡੇ ਜਾਣਗੇ। ਲਗਭਗ 40 ਦਿਨਾਂ ਤੱਕ ਚੱਲਣ ਵਾਲਾ ਇਹ ਦੌਰਾ ਪੰਜ ਵੱਡੇ ਸ਼ਹਿਰਾਂ ’ਚ ਹੋਵੇਗਾ।

ਬਲੈਕ ਕੈਪਸ ਨੇ ਦੱਸਿਆ ਇਸ ਨੂੰ ਖਾਸ ਮੌਕਾ

ਨਿਊਜ਼ੀਲੈਂਡ ਕ੍ਰਿਕੇਟ ਬੋਰਡ ਦੇ ਮੁੱਖ ਮਾਰਕੀਟਿੰਗ ਤੇ ਵਪਾਰਕ ਅਧਿਕਾਰੀ ਗਲੇਨ ਕ੍ਰਿਚਲੇ ਨੇ ਦੌਰੇ ਨੂੰ ਇੱਕ ਖਾਸ ਮੌਕਾ ਦੱਸਿਆ। ਉਨ੍ਹਾਂ ਕਿਹਾ, ‘ਇਹ ਪੀੜ੍ਹੀ ਵਿੱਚ ਇੱਕ ਵਾਰ ਮਿਲਣ ਵਾਲਾ ਮੌਕਾ ਹੈ। ਜਦੋਂ ਕ੍ਰਿਕੇਟ ਦੀ ਗੱਲ ਆਉਂਦੀ ਹੈ, ਤਾਂ ਭਾਰਤ ਤੋਂ ਵੱਡਾ ਕੁਝ ਨਹੀਂ ਹੈ। ਅਸੀਂ ਨਿਊਜ਼ੀਲੈਂਡ ਦੇ ਲੋਕਾਂ ਨੂੰ ਅਜਿਹਾ ਦੌਰਾ ਦੇਣ ਜਾ ਰਹੇ ਹਾਂ ਜੋ ਪਹਿਲਾਂ ਕਦੇ ਨਹੀਂ ਹੋਇਆ। ਇਹ ਸਿਰਫ਼ ਕ੍ਰਿਕੇਟ ਦਾ ਹੀ ਨਹੀਂ, ਸਗੋਂ ਦੋਵਾਂ ਦੇਸ਼ਾਂ ਵਿਚਕਾਰ ਸਾਂਝੇ ਇਤਿਹਾਸ, ਸੱਭਿਆਚਾਰ ਤੇ ਵਧਦੀ ਦੋਸਤੀ ਦਾ ਜਸ਼ਨ ਹੋਵੇਗਾ।’ ਨਿਊਜ਼ੀਲੈਂਡ ਸਰਕਾਰ ਨੇ ਵੀ ਇਸ ਦੌਰੇ ਲਈ ਆਪਣੇ ਸਮਰਥਨ ਦਾ ਐਲਾਨ ਕੀਤਾ ਹੈ। ਇਹ ਸਮਰਥਨ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਲਗਭਗ 100 ਸਾਲ ਪੁਰਾਣੇ ਖੇਡ ਸਬੰਧਾਂ ਨੂੰ ਸਮਰਪਿਤ ਦੱਸਿਆ ਜਾ ਰਿਹਾ ਹੈ।

Read Also : Delhi Fire: ਮਾਲਵੀਆ ਨਗਰ ਦੇ ਰੈਸਟਰੋਰੈਂਟ ’ਚ ਭਿਆਨਕ ਅੱਗ, ਬੇਸਮੈਂਟ ’ਚੋਂ 3 ਨੂੰ ਬਚਾਇਆ

ਟੀ-20 ਸੀਰੀਜ਼ ਤੋਂ ਹੋਵੇਗੀ ਸ਼ੁਰੂਆਤ | IND vs NZ

ਭਾਰਤ ਦਾ ਦੌਰਾ ਪੰਜ ਮੈਚਾਂ ਦੀ ਟੀ-20 ਸੀਰੀਜ਼ ਨਾਲ ਸ਼ੁਰੂ ਹੋਵੇਗਾ। ਪਹਿਲਾ ਤੇ ਦੂਜਾ ਟੀ-20 ਲੜੀਵਾਰ 22 ਤੇ 24 ਅਕਤੂਬਰ ਨੂੰ ਕ੍ਰਾਈਸਟਚਰਚ ਦੇ ਹੈਗਲੀ ਓਵਲ ਵਿਖੇ ਖੇਡਿਆ ਜਾਵੇਗਾ। ਤੀਜਾ ਟੀ-20 27 ਅਕਤੂਬਰ ਨੂੰ ਵੈਲਿੰਗਟਨ ’ਚ ਖੇਡਿਆ ਜਾਵੇਗਾ, ਜਦੋਂ ਕਿ ਚੌਥਾ 30 ਅਕਤੂਬਰ ਨੂੰ ਆਕਲੈਂਡ ਦੇ ਈਡਨ ਪਾਰਕ ’ਚ ਖੇਡਿਆ ਜਾਵੇਗਾ। ਪੰਜਵਾਂ ਤੇ ਆਖਰੀ ਟੀ-20 ਇੱਕ ਨਵੰਬਰ ਨੂੰ ਹੈਮਿਲਟਨ ਦੇ ਸੇਡਨ ਪਾਰਕ ਵਿਖੇ ਖੇਡਿਆ ਜਾਵੇਗਾ।

ਵਨਡੇ ਸੀਰੀਜ਼ ਦਾ ਪ੍ਰੋਗਰਾਮ

ਟੀ-20 ਸੀਰੀਜ਼ ਤੋਂ ਬਾਅਦ, ਦੋਵੇਂ ਟੀਮਾਂ ਪੰਜ ਮੈਚਾਂ ਦੀ ਵਨਡੇ ਸੀਰੀਜ਼ ’ਚ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ। ਪਹਿਲਾ ਵਨਡੇ 4 ਨਵੰਬਰ ਨੂੰ ਆਕਲੈਂਡ ’ਚ, ਦੂਜਾ 7 ਨਵੰਬਰ ਨੂੰ ਵੈਲਿੰਗਟਨ ’ਚ ਤੇ ਤੀਜਾ 10 ਨਵੰਬਰ ਨੂੰ ਹੈਮਿਲਟਨ ’ਚ ਖੇਡਿਆ ਜਾਵੇਗਾ। ਚੌਥਾ ਤੇ ਪੰਜਵਾਂ ਵਨਡੇ ਲੜੀਵਾਰ 13 ਤੇ 15 ਨਵੰਬਰ ਨੂੰ ਮਾਊਂਟ ਮੌਂਗਾਨੁਈ (ਟੌਰੰਗਾ) ਦੇ ਬੇ ਓਵਲ ਮੈਦਾਨ ’ਤੇ ਖੇਡਿਆ ਜਾਵੇਗਾ।

ਟੈਸਟ ਸੀਰੀਜ਼ ’ਤੇ ਹੋਣਗੀਆਂ ਨਿਗਾਹਾਂ | IND vs NZ

ਟੂਰ ਦੋ ਮੈਚਾਂ ਦੀ ਟੈਸਟ ਸੀਰੀਜ਼ ਨਾਲ ਸਮਾਪਤ ਹੋਵੇਗਾ। ਪਹਿਲਾ ਟੈਸਟ 19 ਨਵੰਬਰ ਤੋਂ 23 ਨਵੰਬਰ ਤੱਕ ਵੈਲਿੰਗਟਨ ਦੇ ਆਈਕਾਨਿਕ ਬੇਸਿਨ ਰਿਜ਼ਰਵ ’ਚ ਖੇਡਿਆ ਜਾਵੇਗਾ। ਦੂਜਾ ਤੇ ਆਖਰੀ ਟੈਸਟ 27 ਨਵੰਬਰ ਤੋਂ 1 ਦਸੰਬਰ ਤੱਕ ਕ੍ਰਾਈਸਟਚਰਚ ਦੇ ਹੈਗਲੀ ਓਵਲ ’ਚ ਹੋਵੇਗਾ।

ਭਾਰਤ ਬਨਾਮ ਨਿਊਜੀਲੈਂਡ ਸੀਰੀਜ਼ ਦਾ ਪੂਰਾ ਸ਼ਡਿਊਲ

22 ਅਕਤੂਬਰ : ਪਹਿਲਾ ਟੀ20 ਮੁਕਾਬਲਾ : ਹੈਗਲੇ ਓਵਲ, ਕ੍ਰਾਈਸਟਚਰਚ

24 ਅਕਤੂਬਰ : ਦੂਜਾ ਟੀ20 ਮੁਕਾਬਲਾ : ਹੈਗਲੇ ਓਵਲ, ਕ੍ਰਾਈਸਟਚਰਚ

27 ਅਕਤੂਬਰ : ਤੀਜਾ ਟੀ20 ਮੁਕਾਬਲਾ : ਹੇਨਰੀ ਸਟੇਡੀਅਮ, ਵੈÇਲੰਗਟਨ

30 ਅਕਤੂਬਰ : ਚੌਥਾ ਟੀ20 ਮੁਕਾਬਲਾ : ਈਡਨ ਪਾਰਕ, ਆਕਲੈਂਡ

1 ਨਵੰਬਰ : ਪੰਜਵਾਂ ਟੀ20 ਮੁਕਾਬਲਾ : ਸੇਡਨ ਪਾਰਕ, ਹੈਮਿਲਟਨ

4 ਨਵੰਬਰ : ਪਹਿਲਾ ਇੱਕਰੋਜਾ ਮੈਚ : ਈਡਨ ਪਾਰਕ ਆਕਲੈਂਡ

7 ਨਵੰਬਰ : ਦੂਜਾ ਇੱਕਰੋਜ਼ਾ ਮੈਚ : ਹੇਨਰੀ ਸਟੇਡੀਅਮ, ਵੈÇਲੰਗਟਨ

10 ਨਵੰਬਰ : ਤੀਜਾ ਇੱਕਰੋਜਾ ਮੈਚ : ਸੇਡਨ ਪਾਰਕ, ਹੈਮਿਲਟਨ

13 ਨਵੰਬਰ : ਚੌਥਾ ਇੱਕਰੋਜਾ ਮੈਚ : ਬੇ ਓਵਲ, ਟੌਰੰਗਾ

15 ਨਵੰਬਰ : ਪੰਜਵਾਂ ਇੱਕਰੋਜ਼ਾ ਮੈਚ : ਬੇ ਓਵਲ, ਟੌਰੰਗਾ

19-23 ਨਵੰਬਰ : ਪਹਿਲਾ ਟੈਸਟ ਮੈਚ : ਬੇਸਿਨ ਰਿਜ਼ਰਵ, ਵੈÇਲੰਗਟਨ

27-1 ਦਸੰਬਰ : ਦੂਜਾ ਟੈਸਟ ਮੈਚ : ਹੈਗਲੇ ਓਵਲ, ਕ੍ਰਾਈਸਟਚਰਚ

ਹੋਵੇਗਾ ਇੱਕ ਨਵਾਂ ਅਧਿਆਇ | IND vs NZ

ਭਾਰਤ ਤੇ ਨਿਊਜ਼ੀਲੈਂਡ ਨੇ ਪਿਛਲੇ ਕੁਝ ਸਾਲਾਂ ’ਚ ਬਹੁਤ ਸਾਰੇ ਹਾਈ-ਪ੍ਰੋਫਾਈਲ ਮੁਕਾਬਲੇ ਦੇਖੇ ਹਨ। 2019 ਵਿਸ਼ਵ ਕੱਪ ਸੈਮੀਫਾਈਨਲ, 2021 ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ, 2023 ਵਿਸ਼ਵ ਕੱਪ ਸੈਮੀਫਾਈਨਲ, 2024 ਚੈਂਪੀਅਨਜ਼ ਟਰਾਫੀ ਫਾਈਨਲ, ਤੇ ਹਾਲ ਹੀ ’ਚ ਟੀ-20 ਵਿਸ਼ਵ ਕੱਪ ਫਾਈਨਲ ਵਰਗੇ ਮੁਕਾਬਲੇ ਸਾਰੇ ਗਰਮ ਵਿਸ਼ੇ ਰਹੇ ਹਨ। ਸਿੱਟੇ ਵਜੋਂ, 2026 ’ਚ ਇਹ ਲੰਮਾ ਦੌਰਾ ਕ੍ਰਿਕੇਟ ਪ੍ਰਸ਼ੰਸਕਾਂ ਲਈ ਇੱਕ ਹੋਰ ਦਿਲਚਸਪ ਅਧਿਆਇ ਲਿਖ ਸਕਦਾ ਹੈ।

Tim Southee: ਭਾਰਤ ਦੌਰੇ ਤੋਂ ਪਹਿਲਾਂ ਟਿਮ ਸਾਊਦੀ ਨੇ ਛੱਡੀ ਕਪਤਾਨੀ
ਟਾਮ ਲੈਥਮ ਨੇ ਸੰਭਾਲੀ ਕਮਾਨ | Tim Southee

16 ਅਕਤੂਬਰ ਤੋਂ ਪਹਿਲਾਂ ਟੈਸਟ ਮੈਚ

ਸਪੋਰਟਸ ਡੈਸਕ। Tim Southee: ਨਿਊਜੀਲੈਂਡ ਦੇ ਕਪਤਾਨ ਟਿਮ ਸਾਊਥੀ ਨੇ ਭਾਰਤ ਦੌਰੇ ਤੋਂ ਠੀਕ ਪਹਿਲਾਂ ਕਪਤਾਨੀ ਛੱਡ ਦਿੱਤੀ ਹੈ। ਉਨ੍ਹਾਂ ਦੀ ਜਗ੍ਹਾ ਟਾਮ ਲੈਥਮ ਨੂੰ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ। ਉਹ 16 ਅਕਤੂਬਰ ਤੋਂ ਭਾਰਤੀ ਦੌਰੇ ’ਤੇ ਆਉਣ ਵਾਲੀ ਕੀਵੀ ਟੀਮ ਦੀ ਕਪਤਾਨੀ ਕਰੇਗਾ। ਨਿਊਜੀਲੈਂਡ ਕ੍ਰਿਕੇਟ ਬੋਰਡ ਨੇ ਮੰਗਲਵਾਰ ਰਾਤ ਨੂੰ ਇਹ ਜਾਣਕਾਰੀ ਦਿੱਤੀ। 35 ਸਾਲਾ ਸਾਊਦੀ ਨੇ ਕਿਹਾ- ‘ਮੈਂ ਟੀਮ ਦੇ ਹਿੱਤ ’ਚ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਨਿਊਜੀਲੈਂਡ ਦੀ ਕਪਤਾਨੀ ਕਰਨਾ ਮੇਰੇ ਲਈ ਬਹੁਤ ਖਾਸ ਰਿਹਾ ਹੈ। Tim Southee

Read This : IND vs BAN: ਕਾਨਪੁਰ ਟੈਸਟ ‘ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਸੀਰੀਜ਼ ‘ਚ ਕੀਤਾ ਕਲੀਨ ਸਵੀਪ

ਮੈਂ ਆਪਣੇ ਕਰੀਅਰ ’ਚ ਹਮੇਸ਼ਾ ਟੀਮ ਨੂੰ ਪਹਿਲ ਦਿੱਤੀ ਹੈ ਤੇ ਮੇਰਾ ਮੰਨਣਾ ਹੈ ਕਿ ਇਹ ਫੈਸਲਾ ਟੀਮ ਲਈ ਸਹੀ ਹੈ। ਹੁਣ ਮੈਂ ਆਪਣੇ ਪ੍ਰਦਰਸ਼ਨ ’ਤੇ ਧਿਆਨ ਦੇ ਸਕਦਾ ਹਾਂ ਤੇ ਟੀਮ ਦੀ ਬਿਹਤਰ ਸੇਵਾ ਕਰ ਸਕਦਾ ਹਾਂ। ਸਾਊਦੀ ਨੇ ਦਸੰਬਰ 2022 ’ਚ ਕੇਨ ਵਿਲੀਅਮਸਨ ਦੀ ਥਾਂ ਲਈ ਸੀ। ਸਾਊਦੀ ਨੇ 14 ਟੈਸਟ ਮੈਚਾਂ ’ਚ ਟੀਮ ਦੀ ਕਮਾਨ ਸੰਭਾਲੀ, ਜਿਸ ’ਚੋਂ 6 ਜਿੱਤੇ, 6 ਹਾਰੇ ਤੇ 2 ਮੈਚ ਡਰਾਅ ਰਹੇ।

ਸ਼੍ਰੀਲੰਕਾ ਖਿਲਾਫ਼ ਸੀਰੀਜ਼ 2-0 ਨਾਲ ਗੁਆਈ | Tim Southee

ਸਾਊਦੀ ਦੀ ਕਪਤਾਨੀ ’ਚ ਨਿਊਜੀਲੈਂਡ ਦੀ ਟੀਮ ਪਿਛਲੇ ਹਫਤੇ ਸ਼੍ਰੀਲੰਕਾ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ ’ਚ 2-0 ਨਾਲ ਹਾਰ ਗਈ ਸੀ। ਸ਼੍ਰੀਲੰਕਾ ਦੀ ਟੀਮ ਗਾਲੇ ’ਚ ਖੇਡੇ ਗਏ ਪਹਿਲੇ ਮੈਚ ’ਚ 63 ਦੌੜਾਂ ਨਾਲ ਹਾਰ ਗਈ ਸੀ, ਜਦਕਿ ਟੀਮ ਨੂੰ ਦੂਜੇ ਮੈਚ ’ਚ ਪਾਰੀ ਤੇ 154 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸੀਰੀਜ ’ਚ ਸਾਊਦੀ ਨੇ 49 ਓਵਰ ਸੁੱਟੇ ਸਿਰਫ 2 ਵਿਕਟਾਂ ਹੀ ਲੈ ਸਕੇ।

ਪਿਛਲੇ 8 ਟੈਸਟ ਮੈਚਾਂ ’ਚ 12 ਵਿਕਟਾਂ ਹੀ ਲੈ ਸਕੇ ਹਨ ਸਾਊਦੀ | Tim Southee

ਟਿਮ ਸਾਊਥੀ ਖਰਾਬ ਫਾਰਮ ’ਚੋਂ ਗੁਜਰ ਰਿਹਾ ਹੈ। ਉਹ ਪਿਛਲੇ 8 ਮੈਚਾਂ ’ਚ ਸਿਰਫ 12 ਵਿਕਟਾਂ ਹੀ ਲੈ ਸਕਿਆ ਹੈ। ਉਨ੍ਹਾਂ ਨੇ ਆਪਣੀ ਕਪਤਾਨੀ ’ਚ ਖੇਡੇ ਗਏ 14 ਟੈਸਟ ਮੈਚਾਂ ’ਚ 38.60 ਦੀ ਔਸਤ ਨਾਲ 35 ਵਿਕਟਾਂ ਲਈਆਂ ਹਨ।

16 ਅਕਤੂਬਰ ਤੋਂ ਬੈਂਗਲੁਰੂ ’ਚ ਪਹਿਲਾ ਟੈਸਟ ਮੈਚ

ਭਾਰਤੀ ਟੀਮ ਨਿਊਜੀਲੈਂਡ ਦੌਰੇ ਦਾ ਪਹਿਲਾ ਮੈਚ 16 ਅਕਤੂਬਰ ਤੋਂ ਬੈਂਗਲੁਰੂ ’ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਮੈਚ 24 ਅਕਤੂਬਰ ਤੋਂ ਪੁਣੇ ’ਚ ਤੇ ਤੀਜਾ ਮੈਚ 1 ਨਵੰਬਰ ਤੋਂ ਮੁੰਬਈ ’ਚ ਖੇਡਿਆ ਜਾਵੇਗਾ। ਹਾਲਾਂਕਿ ਭਾਰਤੀ ਦੌਰੇ ਲਈ ਟੀਮ ਦਾ ਐਲਾਨ ਨਹੀਂ ਕੀਤਾ ਗਿਆ ਹੈ। Tim Southee