Historic - Sach Kahoon Punjabi
ਇਤਿਹਾਸਕ ਫੈਸਲਿਆਂ ਕਾਰਨ ਜਾਣੇ ਜਾਣਗੇ ਜਸਟਿਸ ਰੰਜਨ ਗੋਗੋਈ
ਧੰਨਵਾਦ ਕਰਦੇ ਅਦਾਲਤ ਰੂਮ ‘ਚੋਂ ਚਲੇ ਗਏ ਜਸਟਿਸ ਰੰਜਨ ਗੋਗੋਈ
ਏਜੰਸੀ/ਨਵੀਂ ਦਿੱਲੀ। ਚੀਫ ਜਸਟਿਸ ਦੇ ਰੂਪ ‘ਚ ਰੰਜਨ ਗੋਗੋਈ ਦਾ ਕਾਰਜਕਾਲ ਲਗਭਗ 13 ਮਹੀਨਿਆਂ ਦਾ ਰਿਹਾ ਇਸ ਦੌਰਾਨ ਉਨ੍ਹਾਂ ਨੇ ਕੁੱਲ 47 ਫੈਸਲੇ ਸੁਣਾਏ, ਜਿਨ੍ਹਾਂ ‘ਚੋਂ ਕੁਝ ਇਤਿਹਾਸਕ ਫੈਸਲੇ ਵੀ ਸ਼ਾਮਲ ਹਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਕੰਮ ਵਾਲੇ ਆਪਣੇ ਆਖਰੀ ਦਿਨ ਅਦਾਲਤ ਰੂਮ ‘ਚ ਸਿਰਫ ਪੰਜ ਮਿੰਟ ਰਹੇ ਅਤੇ ਸੂਚੀਬੱਧ ਸਾਰੇ ਮਾਮਲਿਆਂ ‘ਚ ਇਕੱਠੇ ਨੋਟਿਸ ਜਾਰੀ ਕਰਨ ਤੋਂ ਬਾਅਦ ਧੰਨਵਾਦ ਕਹਿ ਕੇ ਚਲੇ ਗਏ ਪੁਰਾਣੀ ਪਰੰਪਰਾ ਤਹਿਤ ਜਸਟਿਸ ਗੋਗੋਈ ਨਾਲ ਅੱਜ ਦੀ ਬੈਂਚ ‘ਚ ਦੇਸ਼ ਦੇ ਅਗਲੇ ਚੀਫ ਜਸਟਿਸ ਐਸ.ਏ. ਬੋਬੜੇ ਵੀ ਸ਼ਾਮਲ ਸਨ ਦੋਵਾਂ ਜੱਜਾਂ ਸਾਹਮਣੇ ਅੱਜ ਸਿਰਫ 10 ਮੁਕੱਦਮੇ ਸੂਚੀਬੱਧ ਸਨ ਜਸਟਿਸ ਗੋਗੋਈ ਨੇ ਆਖਰੀ ਵਾਰ ਬੈਂਚ ਦੀ ਅਗਵਾਈ ਕਰਦਿਆਂ ਕਿਹਾ ਕਿ ਅੱਜ ਕੋਈ ਮੇਂਸਨਿੰਗ ਨਹੀਂ ਹੋਵੇਗੀ ਉਨ੍ਹਾਂ ਸਾਰੇ ਦਸ ਮੁਕੱਦਮਿਆਂ ਲਈ ਇਕੱਠੇ ਨੋਟਿਸ ਜਾਰੀ ਕੀਤੇ ਅਤੇ ਧੰਨਵਾਦ ਕਰਦੇ ਹੋਏ ਸੀਟ ਤੋਂ ਉੱਠ ਕੇ ਚਲੇ ਗਏ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਖੰਨਾ ਨੇ ਉਨ੍ਹਾਂ ਨੂੰ ਧੰਨਵਾਦ ਕੀਤਾ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਨਿਆਂਇਕ ਜੱਜ ਬੋਬੜੇ 18 ਨਵੰਬਰ ਨੂੰ ਦੇਸ਼ ਦੇ 47ਵੇਂ ਚੀਫ ਜਸਟਿਸ ਦੀ ਸਹੁੰ ਚੁੱਕਣਗੇ। Justice Ranjan Gogoi
ਇਤਿਹਾਸਕ ਫੈਸਲੇ
1. ਅਯੁੱਧਿਆ ਮਾਮਲਾ: ਇਸ ਮਾਮਲੇ ‘ਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਰੰਜਨ ਗੋਗੋਈ ਦੀ ਅਗਵਾਈ ਵਾਲੀ 5 ਮੈਂਬਰੀ ਬੈਂਚ ਨੇ ਫੈਸਲਾ ਸੁਣਾਇਆ
2. ਚੀਫ ਜਸਟਿਸ ਦਾ ਆਫਿਸ ਪਬਲਿਕ ਅਥਾਰਟੀ:-ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਚੀਫ ਜਸਟਿਸ ਦੇ ਦਫ਼ਤਰ ਨੂੰ ਸੂਚਨਾ ਦੇ ਅਧਿਕਾਰ (ਆਰਟੀਆਈ) ਦੇ ਦਾਇਰੇ ‘ਚ ਲਿਆਉਣ ਸਬੰਧੀ ਫੈਸਲਾ ਸੁਣਾਇਆ
3. ਸਬਰੀਮਾਲਾ ਮਾਮਲਾ: ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਈ ਦੀ ਅਗਵਾਈ ਵਾਲੀ 5 ਜੱਜਾਂ ਦੀ ਬੈਂਚ ਨੇ ਸਬਰੀਮਾਲਾ ਮੰਦਰ ‘ਚ ਮਹਿਲਾਵਾਂ ਦੇ ਦਾਖਲੇ ਖਿਲਾਫ ਦਾਇਰ ਮੁੜ ਵਿਚਾਰ ਪਟੀਸ਼ਨ ‘ਤੇ ਸੁਣਵਾਈ ਕੀਤੀ
4. ਸਰਕਾਰੀ ਇਸ਼ਤਿਹਾਰ ‘ਚ ਆਗੂਆਂ ਦੀ ਤਸਵੀਰ ‘ਤੇ ਪਾਬੰਦੀ: ਚੀਫ ਜਸਟਿਸ ਰੰਜਨ ਗੋਈ ਅਤੇ ਪੀ.ਸੀ ਘੋਸ਼ ਦੀ ਬੈਂਚ ਨੇ ਸਰਕਾਰੀ ਇਸ਼ਤਿਹਾਰਾਂ ‘ਚ ਆਗੂਆਂ ਦੀ ਤਸੀਵਰ ਲਾਉਣ ‘ਤੇ ਪਾਬੰਦੀ ਲਾ ਦਿੱਤੀ ਸੀ
ਪ੍ਰਧਾਨ ਮੰਤਰੀ ਨੇ ਜਸਟਿਸ ਗੋਗੋਈ ਨੂੰ ਅਯੁੱਧਿਆ ਮਾਮਲੇ ‘ਤੇ ਚਿੱਠੀ ਨਹੀਂ ਲਿਖੀ: ਸਰਕਾਰ
ਸਰਕਾਰ ਨੇ ਅੱਜ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ‘ਚ ਰਾਮ ਮੰਦਰ ਨਾਲ ਸਬੰਧਤ ਮਾਮਲੇ ‘ਚ ਫੈਸਲਾ ਆਉਣ ਤੋਂ ਬਾਅਦ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਨੂੰ ਕੋਈ ਚਿੱਠੀ ਨਹੀਂ ਲਿਖੀ ਸਰਕਾਰ ਦੇ ਬੁਲਾਰੇ ਨੇ ਕਿਹਾ ਚੀਫ ਜਸਟਿਸ ਨੂੰ ਅਯੁੱਧਿਆ ਫੈਸਲੇ ਬਾਰੇ ਲਿਖਿਆ ਗਈ ਇੱਕ ਕਥਿਤ ਚਿੱਠੀ ਸੋਸ਼ਲ ਮੀਡੀਆ ‘ਚ ਆ ਰਹੀ ਹੈ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਚਿੱਠੀ ਨਹੀਂ ਲਿਖੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਫਗਾਨਿਸਤਾਨ ਨੇ ਪਹਿਲੀ ਪਾਰੀ ‘ਚ 342 ਅਤੇ ਬੰਗਲਾਦੇਸ਼ ਨੇ ਬਣਾਈਆਂ 205 ਦੌੜਾਂ
ਚਟਗਾਂਵ (ਏਜੰਸੀ)। ਅਫਗਾਨਿਸਤਾਨ ਦੀ ਟੀਮ ਬੰਗਲਾਦੇਸ਼ ਖਿਲਾਫ ਲੜੀ ਦੇ ਇਕਮਾਤਰ ਟੈਸਟ ਨੂੰ ਜਿੱਤਣ ਤੋ ੰਹੁਣ ਸਿਰਫ ਚਾਰ ਵਿਕਟਾਂ ਦੂਰ ਰਹਿ ਗਈ ਹੈ ਬੰਗਲਾਦੇਸ਼ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਛੇ ਵਿਕਟਾਂ ‘ਤੇ 136 ਦੌੜਾਂ ਬਣਾ ਲਈਆਂ ਹਨ ਅਤੇ ਉਸ ਨੂੰ ਹਾਲੇ ਵੀ 262 ਦੌੜਾਂ ਦੀ ਜ਼ਰੂਰਤ ਹੈ ਬੰਗਲਾਦੇਸ਼ ਵੱਲੋਂ ਦਿਨ ਦੀ ਖੇਡ ਸਮਾਪਤ ਹੋਣ ਤੱਕ ਕਪਤਾਨ ਸਾਕਿਬ ਅਲ ਹਸਨ 39 ਅਤੇ ਸੌਮਿਆ ਸਰਕਾਰ ਬਿਨਾ ਖਾਤਾ ਖੋਲ੍ਹੇ ਕ੍ਰੀਜ਼ ‘ਤੇ ਮੌਜ਼ੂਦ ਹਨ।
ਸਾਕਿਬ 46 ਗੇਂਦਾਂ ਦੀ ਆਪਣੀ ਪਾਰੀ ‘ਚ ਚਾਰ ਚੌਕੇ ਲਾ ਚੁੱਕੇ ਹਨ ਅਤੇ ਉਨ੍ਹਾਂ ‘ਤੇ ਆਪਣੀ ਟੀਮ ਨੂੰ ਹਾਰ ਦੇ ਖਤਰੇ ‘ਚੋਂ ਬਾਹਰ ਕੱਢਣ ਦੀ ਵੱਡੀ ਜ਼ਿੰਮੇਵਾਰੀ ਹੈ ਇਸ ਤੋਂ ਪਹਿਲਾਂ ਅਫਗਾਨਿਸਤਾਨ ਦੀ ਟੀਮ ਨੇ ਦੂਜੀ ਪਾਰੀ ‘ਚ ਅਸਗਰ ਅਫਗਾਨ ਦੇ ਅਰਧ ਸੈਂਕੜੇ ਅਤੇ ਵਿਕਟਕੀਪਰ ਬੱਲੇਬਾਜ਼ ਅਫਸਰ ਜਜਈ ਦੀਆਂ ਨਾਬਾਦ 48 ਦੌੜਾਂ ਦੀ ਬਿਹਤਰੀਨ ਪਾਰੀ ਦੀ ਬਦੌਲਤ 260 ਦੌੜਾਂ ਬਣਾਈਆਂ ਅਤੇ ਬੰਗਲਾਦੇਸ਼ ਖਿਲਾਫ 397 ਦੌੜਾਂ ਦਾ ਵੱਡਾ ਵਾਧਾ ਹਾਸਲ ਕਰ ਲਿਆ। (Cricket News)
ਬੰਗਲਾਦੇਸ਼ ਵੱਲੋਂ ਸਾਕਿਬ ਨੇ 58 ਦੌੜਾਂ ਦੇ ਕੇ ਤਿੰਨ ਅਤੇ ਮੇਹਦੀ ਹਸਨ, ਤੈਜੁਲ ਇਸਲਾਮ, ਨਯੀਮ ਹਸਨ ਨੇ ਦੋ-ਦੋ ਵਿਕਟਾਂ ਲਈਆਂ ਵੱਡੇ ਟੀਚੇ ਦਾ ਪਿੱਛਾ ਕਰਨ ਉੱਤਰੀ ਮੇਜ਼ਬਾਨ ਬੰਗਲਾਦੇਸ਼ ਦੀ ਟੀਮ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਫਲਾਪ ਰਹੀ ਅਤੇ ਉਸ ਦੀ ਅੱਧੀ ਟੀਮ 106 ਦੇ ਸਕੋਰ ‘ਤੇ ਪਵੇਲੀਅਨ ਪਰਤ ਗਈ ਬੰਗਲਾਦੇਸ਼ ਦੀ ਦੂਜੀ ਪਾਰੀ ‘ਚ ਸ਼ਾਦਮਨ ਇਸਲਾਮ ਨੇ 41 ਦੌੜਾਂ, ਮੁਸ਼ਫਿਕੁਰ ਰਹੀਮ ਨੇ 23, ਮੋਸਾਦੇਕ ਹੁਸੈਨ ਨੇ 12 ਅਤੇ ਲਿਟਨ ਦਾਸ ਨੇ 9 ਦੌੜਾਂ ਬਣਾਈਆਂ ਅਫਗਾਨਿਸਤਾਨ ਵੱਲੋਂ ਕਪਤਾਨ ਰਾਸ਼ਿਦ ਖਾਨ ਨੇ 46 ਦੌੜਾਂ ‘ਤੇ ਤਿੰਨ, ਜਹੀਰ ਖਾਨ ਨੇ 36 ਦੌੜਾਂ ‘ਤੇ ਦੋ ਅਤੇ ਮੁਹੰਮਦ ਨਬੀ ਨੂੰ 38 ਦੌੜਾਂ ‘ਤੇ ਇੱਕ ਵਿਕਟ ਮਿਲੀ। (Cricket News)
ਅਫਗਾਨਿਸਤਾਨ ਨੇ ਪਹਿਲੀ ਪਾਰੀ ‘ਚ 342 ਦੌੜਾਂ ਬਣਾਈਆਂ ਸਨ ਜਦੋਂਕਿ ਬੰਗਲਾਦੇਸ਼ ਦੀ ਪਹਿਲੀ ਪਾਰੀ 205 ਦੌੜਾਂ ‘ਤੇ ਸਿਮਟ ਗਈ ਸੀ ਜਿਸ ਨਾਲ ਮਹਿਮਾਨ ਟੀਮ ਨੂੰ 137 ਦੌੜਾਂ ਦਾ ਮਜ਼ਬੂਤ ਵਾਧਾ ਹਾਸਲ ਹੋ ਗਿਆ ਸੀ ਅਫਗਾਨਿਸਤਾਨ ਵੱਲੋਂ ਪਹਿਲੀ ਪਾਰੀ ‘ਚ ਰਹਿਮਤ ਸ਼ਾਹ ਨੇ ਸ਼ਾਨਦਾਰ 102 ਦੌੜਾਂ ਬਣਾਈਆਂ ਸਨ ਅਤੇ ਅਫਗਾਨ ਨੇ 92 ਦੌੜਾਂ ਬਣਾਈਆਂ ਸਨ। (Cricket News)
49 ਸਾਲਾਂ ਬਾਅਦ ਵਿਦੇਸ਼ੀ ਧਰਤੀ ਂਤੇ ਪਾਕਿਸਤਾਨ ਵਿਰੁੱਧ ਜਿੱਤੀ ਲੜੀ
ਅਬੁਧਾਬੀ, 7 ਦਸੰਬਰ
ਨਿਊਜ਼ੀਲੈਂਡ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਪਾਕਿਸਤਾਨ ਨੂੰ ਤੀਸਰੇ ਅਤੇ ਆਖ਼ਰੀ ਟੈਸਟ ‘ਚ 123 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਨਿਊਜ਼ੀਲੈਂਡ ਦੀ ਪਿਛਲੇ 49 ਸਾਲਾਂ ‘ਚ ਪਾਕਿਸਤਾਨ ਵਿਰੁੱਧ ਵਿਦੇਸ਼ੀ ਧਰਤੀ ‘ਤੇ ਇਹ ਪਹਿਲੀ ਲੜੀ ਜਿੱਤ ਹੈ ਨਿਊਜ਼ੀਲੈਂਡ ਨੇ ਪਾਕਿਸਤਾਨ ਸਾਹਮਣੇ 280 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦਾ ਪਿੱਛਾ ਕਰਦਿਆਂ ਪਾਕਿਸਤਾਨੀ ਬੱਲੇਬਾਜ਼ 56.1 ਓਵਰਾਂ ‘ਚ 156 ਦੌੜਾਂ ‘ਤੇ ਢੇਰ ਹੋ ਗਏ ਟਿਮ ਸਾਊਦੀ, ਅਜਾਜ ਪਟੇਲ ਅਤੇ ਵਿਲਿਅਮ ਸਮਰਵਿਲੇ ਨੇ ਤਿੰਨ ਤਿੰਨ ਵਿਕਟਾਂ ਲਈਆਂ
ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨੀ ਟੀਮ ਆਪਣੀਆਂ ਪੰਜ ਵਿਕਟਾਂ ਸਿਰਫ਼ 55 ਦੌੜਾਂ ‘ਤੇ ਗੁਆਉਣ ਤੋਂ ਬਾਅਦ ਮੁਕਾਬਲੇ ‘ਚ ਨਹੀਂ ਪਰਤ ਸਕੀ ਬਾਬਰ ਆਜ਼ਮ ਨੇ ਇੱਕ ਤਰਫ਼ਾ ਸੰਘਰਸ਼ ਕਰਦੇ ਹੋਏ 114 ਗੇਂਦਾਂ ‘ਚ ਪੰਜ ਚੌਕਿਆਂ ਦੀ ਮੱਦਦ ਨਾਲ 51 ਅਤੇ ਕਪਤਾਨ ਸਰਫ਼ਰਾਜ਼ ਅਹਿਮਦ ਨੇ 28 ਦੌੜਾਂ ਬਣਾਈਆਂ ਪਰ ਟੀਮ ਨੂੰ ਹਾਰ ਤੋਂ ਨਾ ਬਚਾ ਸਕੇ
ਨਿਊਜ਼ੀਲੈਂਡ ਨੇ ਇਸ ਤੋਂ ਪਹਿਲਾਂ ਚਾਰ ਵਿਕਟਾਂ ‘ਤੇ 272 ਦੌੜਾਂ ਤੋਂ ਅੱਗੇ ਖੇਡਦੇ ਹੋਏ ਆਪਣੀ ਦੂਸਰੀ ਪਾਰੀ 7 ਵਿਕਟਾਂ ‘ਤੇ 353 ਦੌੜਾਂ ਬਣਾ ਕੇ ਘੋਸ਼ਿਤ ਕਰ ਦਿੱਤੀ ਕਪਤਾਨ ਕੇਨ ਵਿਲਿਅਮਸਨ ਨੇ ਦੂਸਰੀ ਪਾਰੀ ‘ਚ 139 ਅਤੇ ਹੈਨਰੀ ਨਿਕੋਲਸ ਨੇ ਨਾਬਾਦ 126 ਦੌੜਾਂ ਬਣਾਈਆਂ ਵਿਲਿਅਮਸਨ ਨੂੰ 89 ਅਤੇ 139 ਦੌੜਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ਼ ਦ ਮੈਚ ਪੁਰਸਕਾਰ ਮਿਲਿਆ
ਇਸ ਮੁਕਾਬਲੇ ‘ਚ ਸਭ ਤੋਂ ਤੇਜ਼ 200 ਵਿਕਟਾਂ ਪੂਰੀਆਂ ਕਰਨ ਦਾ ਵਿਸ਼ਵ ਰਿਕਾਰਡ ਬਣਾਉਣ ਵਾਲੇ ਪਾਕਿਸਤਾਨ ਦੇ ਲੈੱਗ ਸਪਿੱਨਰ ਯਾਸਿਰ ਸ਼ਾਹ ਨੂੰ ਮੈਨ ਆਫ਼ ਦ ਸੀਰੀਜ਼ ਐਲਾਨਿਆ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਸਟਰੇਲੀਆ ਦਾ ਇਤਿਹਾਸਕ ਫੈਸਲਾ, ਟੈਸਟ ਟੀਮ ਦੇ ਦੋ ਕਪਤਾਨ
ਹਰਫ਼ਨਮੌਲਾ ਮਿਸ਼ੇਲ ਮਾਰਸ਼ ਅਤੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁਡ ਨੂੰ ਇਕੱਠਿਆਂ ਟੀਮ ਦੇ ਉਪ ਕਪਤਾਨ ਦੀ ਜਿੰਮ੍ਹੇਦਾਰੀ ਸੌਂਪੀ
ਨਵੀਂ ਦਿੱਲੀ, 27 ਸਤੰਬਰ
ਆਸਟਰੇਲੀਆਈ ਕ੍ਰਿਕਟ ‘ਚ ਤਜ਼ਰਬਿਆਂ ਦਾ ਦੌਰ ਜਾਰੀ ਹੈ ਤਜ਼ਰਬੇਕਾਰ ਖਿਡਾਰੀਆਂ ‘ਤੇ ਤਰਜੀਹ ਦਿੰਦੇ ਹੋਏ ਪਹਿਲਾਂ ਨੌਜਵਾਨ ਟਿਮ ਪੇਨ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਸੀ ਹੁਣ ਪਹਿਲੀ ਵਾਰ ਦੋ ਖਿਡਾਰੀਆਂ ਹਰਫ਼ਨਮੌਲਾ ਮਿਸ਼ੇਲ ਮਾਰਸ਼ ਅਤੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁਡ ਨੂੰ ਇਕੱਠਿਆਂ ਟੀਮ ਦੇ ਉਪ ਕਪਤਾਨ ਦੀ ਜਿੰਮ੍ਹੇਦਾਰੀ ਸੌਂਪੀ ਗਈ ਹੈ
ਕ੍ਰਿਕਟ ਆਸਟਰੇਲੀਆ ਨੇ ਕਿਹਾ ਕਿ ਇਹਨਾਂ ਦੋਵਾਂ ਨੂੰ ਟੀਮ ਦੇ ਮੈਂਬਰਾਂ ਦੀਆਂ ਵੋਟਾਂ ਨਾਲ ਕਪਤਾਨ ਟਿਮ ਪੇਨ ਦੇ ਸਹਾਇਕ ਦੇ ਤੌਰ ‘ਤੇ ਚੁਣਿਆ ਗਿਆ ਹੈ ਪਰ ਇਸ ‘ਤੇ ਆਖ਼ਰੀ ਫ਼ੈਸਲਾ ਚੋਣ ਕਮੇਟੀ ਨੇ ਕੀਤਾ ਜਿਸ ਵਿੱਚ ਕੋਚ ਜਸਟਿਨ ਲੇਂਗਰ ਅਤੇ ਚੋਣਕਰਤਾ ਟਰੇਵਰ ਹਾਂਸ ਸ਼ਾਮਲ ਹਨ ਹਾਂਸ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਸ ਤਰ੍ਹਾਂ ਕਪਤਾਨ ਨੂੰ ਅੱਵਲ ਮੱਦਦ ਮਿਲੇਗੀ ਇਹ ਇੱਕ ਸਫ਼ਲ ਮਾਡਲ ਹੈ ਜਿਸਨੂੰ ਦੁਨੀਆਂ ਭਰ ਦੀਆਂ ਖੇਡਾਂ ‘ਚ ਵਰਤਿਆ ਜਾਂਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਕਾਰਤਾ, (ਏਜੰਸੀ)। ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੂੰ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਕੋਰੀਆ ਵਿਰੁੱਧ 0-3 ਨਾਲ ਹਾਰ ਦਾ ਸਾਮਣਾ ਕਰਨਾ ਪਿਆ ਜਿਸ ਨਾਲ ਉਸਦੇ ਹੱਥ ਕਾਂਸੀ ਤਗਮਾ ਲੱਗਿਆ ਪਰ ਇਹ ਕਾਂਸੀ ਤਗਮਾ ਇਤਿਹਾਸਕ ਰਿਹਾ ਕਿਉਂਕਿ ਏਸ਼ੀਆਈ ਖੇਡਾਂ ਦੇ ਇਤਿਹਾਸ ‘ਚ ਇਸ ਖੇਡ ‘ਚ ਭਾਰਤ ਦਾ ਇਹ ਪਹਿਲਾ ਤਗਮਾ ਹੈ। ਭਾਰਤੀ ਟੀਮ ਨੇ ਕੱਲ੍ਹ ਕੁਆਰਟਰ ਫਾਈਨਲ ‘ਚ ਜਾਪਾਨ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ‘ਚ ਪਹੁੰਚਣ ਦੇ ਨਾਲ ਹੀ ਆਪਣਾ ਪਹਿਲਾ ਤਗਮਾ ਪੱਕਾ ਕਰ ਲਿਆ ਸੀ। (Table Tennis)
ਪਰ ਫ਼ਾਈਨਲ ‘ਚ ਪਹੁੰਚਣ ਲਈ ਟੀਮ ਦਾ ਮੁਕਾਬਲਾ ਮਜ਼ਬੂਤ ਕੋਰੀਆ ਨਾਲ ਸੀ ਜਿਸ ਅੱਗੇ ਭਾਰਤੀ ਖਿਡਾਰੀਆਂ ਨੂੰ ਪਹਿਲੇ ਤਿੰਨ ਮੁਕਾਬਲੇ ਗੁਆ ਕੇ ਹਾਰ ਦਾ ਸਾਹਮਣਾ ਕਰਨਾ ਪਿਆ। ਜਾਪਾਨ ਵਿਰੁੱਧ ਦੋ ਮੈਚ ਜਿੱਤਣ ਵਾਲੇ 25 ਸਾਲਾ ਜੀ ਸੱਤਿਅਨ ਨੂੰ ਸਾਂਗਸੂ ਵਿਰੁੱਧ 1-3 ਨਾਲ ਹਾਰ ਮਿਲੀ ਸੱਤਿਅਨ ਨੇ ਹਾਲਾਂਕਿ ਮੈਚ ‘ਚ ਚੰਗੀ ਸ਼ੁਰੂਆਤ ਕੀਤਾ ਅਤੇ ਪਹਿਲੀ ਗੇਮ 11-9 ਨਾਲ ਜਿੱਤ ਲਈ ਪਰ ਕੋਰਿਆਈ ਖਿਡਾਰੀ ਨੇ ਵਾਪਸੀ ਕਰਦੇ ਹੋਏ ਅਗਲੀਆਂ ਤਿੰਨ ਗੇਮਾਂ 11-9, 11-3, 11-3 ਨਾਲ ਜਿੱਤ ਕੇ ਮੁਕਾਬਲੇ ‘ਚ ਕੋਰੀਆ ਨੂੰ 1-0 ਦਾ ਵਾਧਾ ਦਿਵਾ ਦਿੱਤਾ। (Table Tennis)
ਇਹ ਵੀ ਪੜ੍ਹੋ : ਬੀਐੱਸਐੱਫ਼ ਨੇ ਰਾਮਗੜ੍ਹ ’ਚ ਪਾਕਿਸਤਾਨੀ ਨਸ਼ਾ ਤਸਕਰ ਨੂੰ ਕੀਤਾ ਢੇਰ
ਦੂਸਰੇ ਮੈਚ ‘ਚ ਅਚੰਤ ਸ਼ਰਤ ਕਮਲ ਨੇ ਸਿਕ ਯੰਗ ਵਿਰੁੱਧ ਪੰਜ ਗੇਮਾਂ ਤੱਕ ਜ਼ਬਰਦਸਤ ਸੰਘਰਸ਼ ਕੀਤਾ ਪਰ ਉਹ 2-3 ਨਾਲ ਹਾਰ ਗਏ ਸ਼ਰਤ ਨੇ ਪਹਿਲੀਆਂ ਦੋ ਗੇਮਾਂ 9-11, 9-11 ਨਾਲ ਗੁਆਉਣ ਤੋਂ ਬਾਅਦ ਵਾਪਸੀ ਕੀਤੀ ਅਤੇ ਅਗਲੀਆਂ ਦੋ ਗੇਮਾਂ 11-6, 11-7 ਨਾਲ ਜਿੱਤ ਕੇ 2-2 ਦੀ ਬਰਾਬਰੀ ਕੀਤੀ ਫ਼ੈਸਲਾਕੁਨ ਗੇਮ ‘ਚ ਕੋਰਿਆਈ ਖਿਡਾਰੀ ਨੇ 11-8 ਨਾਲ ਜਿੱਤ ਹਾਸਲ ਕੀਤੀ ਅਤੇ ਕੋਰੀਆ ਮੈਚ ‘ਚ 2-0 ਨਾਲ ਅੱਗੇ ਹੋ ਗਿਆ ਅਮਲਰਾਜ ਤੀਸਰੇ ਮੈਚ ‘ਚ ਜਾਂਗ ਵਿਰੁੱਧ 5-11, 7-11, 11-4, 7-11 ਨਾਲ ਮੁਕਾਬਲਾ ਗੁਆ ਬੈਠੇ ਅਤੇ ਕੋਰੀਆ ਨੇ 3-0 ਦਾ ਅਜੇਤੂ ਵਾਧਾ ਬਣਾਉਂਦੇ ਹੋਏ ਫ਼ਾਈਨਲ ‘ਚ ਜਗ੍ਹਾ ਬਣਾ ਲਈ।
ਭਾਰਤੀ ਮਹਿਲਾ ਟੀਮ ਨੂੰ ਕੁਆਰਟਰ ਫਾਈਨਲ ‘ਚ ਹਾਂਗਕਾਂਗ ਤੋਂ 1-3 ਨਾਲ ਹਾਰ ਦਾ ਸਾਮ੍ਹਣਾ ਕਰਨਾ ਪਿਆ ਸੀ ਇਸ ਤਗਮੇ ਤੋਂ ਬਾਅਦ ਭਾਰਤ ਦੀਆਂ ਆਸਾਂ ਹੁਣ ਮਿਕਸਡ ਡਬਲਜ਼ ਮੁਕਾਬਲਿਆਂ ‘ਤੇ ਟਿਕ ਗਈਆਂ ਹਨ ਜਿੱਥੇ ਅਮਲਰਾਤ ਅਤੇ ਮਧੁਰਿਕਾ ਪਾਟਕਰ, ਅਚੰਤ ਸ਼ਰਤ ਕਮਲ ਅਤੇ ਮਣਿਕਾ ਬੱਤਰਾ ਆਪਣੀ ਚੁਣੌਤੀ ਪੇਸ਼ ਕਰਨਗੇ। (Table Tennis)
ਸਿੰਧੂ ਇਤਿਹਾਸਕ ਸੋਨ ਤੋਂ ਇੱਕ ਕਦਮ ਦੂਰ, ਸਾਇਨਾ ਨੂੰ ਕਾਂਸੀ
ਵਿਸ਼ਵ ਦੀ ਨੰਬਰ ਇੱਕ ਖਿਡਾਰੀ ਨਾਲ ਹੋਵੇਗਾ ਫਾਈਨਲ | PV Sindhu
ਜਕਾਰਤਾ, (ਏਜੰਸੀ)। ਰਿਓ ਓਲੰਪਿਕ ਖੇਡਾਂ ਦੀ ਚਾਂਦੀ ਤਗਮਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ 18ਵੀਆਂ ਏਸ਼ੀਆਈ ਖੇਡਾਂ ਦੀ ਬੈਡਮਿੰਟਨ ਈਵੇਂਟ ਦੇ ਮਹਿਲਾ ਸਿੰਗਲ ਸੋਨ ਤਗਮੇ ਦੇ ਮੁਕਾਬਲੇ ‘ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਅਤੇ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਖਿਡਾਰੀ ਬਣ ਗਈ ਜਦੋਂਕਿ ਸਾਇਨਾ ਨੇਹਵਾਲ ਨੂੰ ਸੈਮੀਫਾਈਨਲ ‘ਚ ਹਾਰ ਕੇ ਕਾਂਸੀ ਤਗਮੇ ਨਾਲ ਸੰਤੋਸ਼ ਕਰਨਾ ਪਿਆ
ਸਿੰਧੂ ਭਾਰਤ ਦੀ ਪਹਿਲੀ ਬੈਡਮਿੰਟਨ ਖਿਡਾਰੀ ਬਣ ਗਈ ਹੈ। (PV Sindhu)
ਜਿਸਨੇ ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ ਉਸਨੇ ਮਹਿਲਾ ਸਿੰਗਲ ਸੈਮੀਫਾਈਨਲ ਮੁਕਾਬਲੇ ‘ਚ ਭਾਰਤੀ ਸਮਰਥਕਾਂ ਦੀ ਵੱਡੀ ਗਿਣਤੀ ਸਾਮਣੇ ਦੂਸਰਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਵਿਰੁੱਧ 66 ਮਿੰਟ ਤੱਕ ਚੱਲੇ ਰੋਮਾਂਚਕ ਮੁਕਾਬਲੇ ਨੂੰ 21-17, 15-21, 21-10 ਨਾਲ ਜਿੱਤਿਆ  ਸਿੰਧੂ ਦੇ ਫਾਈਨਲ ‘ਚ ਪਹੁੰਚਣ ਅਤੇ ਸਾਇਨਾ ਨੂੰ ਕਾਂਸੀ ਤਗਮਾ ਮਿਲਣ ਨਾਲ ਭਾਰਤ ਦਾ ਏਸ਼ੀਆਈ ਖੇਡਾਂ ਦੇ ਸਿੰਗਲ ਮੁਕਾਬਲੇ ‘ਚ ਪਿਛਲੇ 36 ਸਾਲਾਂ ਦਾ ਸੋਕਾ ਸਮਾਪਤ ਹੋ ਗਿਆ ਹੈ ਸਈਅਦ ਮੋਦੀ ਨੇ ਆਖ਼ਰੀ ਵਾਰ 1982 ਦੇ ਨਵੀਂ ਦਿੱਲੀ ਏਸ਼ੀਆਈ ਖੇਡਾਂ ‘ਚ ਪੁਰਸ਼ ਸਿੰਗਲ ਵਰਗ ‘ਚ ਕਾਂਸੀ ਤਗਮਾ ਜਿੱਤਿਆ ਸੀ।
ਦੂਸਰੀ ਗੇਮ ‘ਚ ਯਾਮਾਗੁਚੀ ਨੇ ਦਿੱਤੀ ਟੱਕਰ | PV Sindhu
ਵਿਸ਼ਵ ਦੀ ਤੀਸਰੇ ਨੰਬਰ ਦੀ ਸਿੰਧੂ ਨੇ ਯਾਮਾਗੁਚੀ ਵਿਰੁੱਧ ਪਹਿਲਾ ਗੇਮ ਜਿੱਤਿਆ ਪਰ ਯਾਮਾਗੁਚੀ ਨੇ ਦੂਸਰੀ ਗੇਮ ‘ਚ ਕਿਤੇ ਬਿਹਤਰ ਖੇਡ ਦਿਖਾਈ ਅਤੇ 8-10 ਨਾਲ ਸਿੰਧੂ ਤੋਂ ਪੱਛੜਨ ਬਾਅਦ ਲਗਾਤਾਰ ਭਾਰਤੀ ਖਿਡਾਰੀ ਨੂੰ ਗਲਤੀ ਕਰਨ ਲਈ ਮਜ਼ਬੂਰ ਕੀਤਾ ਅਤੇ 11-10 ਅਤੇ 16-12 ਨਾਲ ਵਾਧਾ ਬਣਾ ਲਿਆ ਸਿੰਧੂ ‘ਤੇ ਦਬਾਅ ਵਧਦਾ ਗਿਆ ਅਤੇ ਇੱਕ ਸਮੇਂ ਯਾਮਾਗੁਚੀ ਨੇ ਸਕੋਰ 17-14 ਪਹੁੰਚਾ ਦਿੱਤਾ ਅਤੇ ਫਿਰ 20-15 ‘ਤੇ ਗੇਮ ਪੁਆਇੰਟ ਜਿੱਤ ਕੇ 21-15 ਨਾਲ ਗੇਮ ਜਿੱਤੀ ਅਤੇ ਮੁਕਾਬਲਾ 1-1 ਨਾਲ ਬਰਾਬਰ ਪਹੁੰਚਾ ਦਿੱਤਾ।
ਫ਼ੈਸਲਾਕੁੰਨ ਗੇਮ ‘ਚ ਲਗਾਤਾਰ 50 ਸ਼ਾੱਟ ਦੀ ਲੰਮੀ ਰੈਲੀ | PV Sindhu
ਫ਼ੈਸਲਾਕੁੰਨ ਗੇਮ ਹੋਰ ਵੀ ਰੋਮਾਂਚਕ ਰਹੀ  ਜਿਸ ਵਿੱਚ ਸਿੰਧੂ ਨੇ ਲਗਾਤਾਰ ਚਾਰ ਅੰਕ ਲੈਂਦੇ ਹੋਏ 7-3 ਦਾ ਵਾਧਾ ਬਣਾਇਆ ਫ਼ੈਸਲਾਕੁੰਨ ਗੇਮ ‘ਚ ਬ੍ਰੇਕ ਦੇ ਸਮੇਂ ਸਿੰਧੂ 11-7 ਨਾਲ ਅੱਗੇ ਸੀ ਇਸ ਵਾਧੇ ਨਾਲ ਸਿੰਧੂ ਦਾ ਹੌਂਸਲਾ ਲਗਾਤਾਰ ਵਧਦਾ ਜਾ ਰਿਹਾ ਸੀ ਅਤੇ ਉਸਨੇ 50 ਸ਼ਾੱਟ ਦੀ ਲੰਮੀ ਰੈਲੀ ਜਿੱਤ ਕੇ 16-8 ਦਾ ਵਾਧਾ ਬਣਾ ਲਿਆ ਐਨਾ ਪੱਛੜਨ ਤੋਂ ਬਾਅਦ ਯਾਮਾਗੁਚੀ ਲਈ ਵਾਪਸੀ ਕਰਨਾ ਮੁਸ਼ਕਲ ਹੋ ਗਿਆ ਸਿੰਧੂ ਨੇ 20-10 ਦੇ ਸਕੋਰ ‘ਤੇ ਜ਼ਬਰਦਸਤ ਸਮੈਸ਼ ਲਾਈ ਅਤੇ ਮੈਚ ਸਮਾਪਤ ਕਰ ਦਿੱਤਾ ਮੈਚ ਜਿੱਤਦੇ ਹੀ ਸਿੰਧੂ ਨੇ ਜ਼ਬਰਦਸਤ ਹੁੰਕਾਰ ਨਾਲ ਜਿੱਤ ਦਾ ਜਸ਼ਨ ਮਨਾਇਆ। (PV Sindhu)
ਫ਼ਾਈਨਲ ‘ਚ ਹਾਰ ਦਾ ਦਬਾਅ ਰਹੇਗਾ ਸਿੰਧੂ ‘ਤੇ | PV Sindhu
23 ਸਾਲ ਦੀ ਸਿੰਧੂ ਹੁਣ ਫ਼ਾਈਨਲ ‘ਚ ਭਾਰਤ ਨੂੰ ਪਹਿਲਾ ਏਸ਼ੀਆਈ ਸੋਨ ਤਗਮਾ ਦਿਵਾਉਣ ਲਈ ਸਾਇਨਾ ਨੂੰ ਸੈਮੀਫਾਈਨਲ ‘ਚ ਹਰਾਉਣ ਵਾਲੀ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਚੀਨੀ ਤਾਈਪੇ ਦੀ ਤਾਈ ਜੂ ਵਿਰੁੱਧ ਨਿੱਤਰੇਗੀ ਦੁਨੀਆਂ ਦੀ ਨੰਬਰ ਇੱਕ ਖਿਡਾਰੀ ਜੂ ਇਸ ਸਮੇਂ ਜ਼ਬਰਦਸਤ ਲੈਅ ‘ਚ ਹੈ ਅਤੇ ਉਸਨੂੰ ਹਰਾਉਣਾ ਸਖ਼ਤ ਚੁਣੌਤੀ ਹੋਵੇਗੀ ਸਿੰਧੂ ਨੂੰ ਸੋਨ ਤਗਮਾ ਜਿੱਤਣ ਲਈ ਫਾਈਨਲ ‘ਚ ਹਾਰਨ ਦਾ ਅੜਿੱਕਾ ਤੋੜਨਾ ਹੋਵੇਗਾ ਸਿੰਧੂ 2016 ਦੀਆਂ ਰਿਓ ਓਲੰਪਿਕ, ਇਸ ਸਾਲ ਦੀਆਂ ਰਾਸ਼ਟਰਮੰਡਲ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹਾਰ ਕੇ ਚਾਂਦੀ ਤਗਮਾ ਹੀ ਜਿੱਤ ਸਕੀ ਸੀ ਅਤੇ ਉਸਨੂੰ ਇੱਕ ਵਾਰ ਫਿਰ ਫਾਈਨਲ ਦੀ ਰੁਕਾਵਟ ਤੋਂ ਬਾਹਰ ਨਿਕਲ ਕੇ ਦੇਸ਼ ਨੂੰ ਸੋਨ ਤਗਮਾ ਦਿਵਾਉਣ ਦੀ ਜ਼ਿੰਮ੍ਹੇਦਾਰੀ ਹੋਵੇਗੀ।
ਦੁਨੀਆਂ ਦੀ ਨੰਬਰ ਇੱਕ ਖਿਡਾਰਨ ਤੋਂ ਹਾਰੀ ਸਾਇਨਾ | PV Sindhu
ਸਾਇਨਾ ਨੂੰ ਸੈਮੀਫਾਈਨਲ ਮੈਚ ‘ਚ ਅੱਵਲ ਦਰਜਾ ਪ੍ਰਾਪਤ ਚੀਨੀ ਤਾਈਪੇ ਦੀ ਤਾਈ ਜੂ ਦੇ ਹੱਥੋਂ ਲਗਾਤਾਰ ਗੇਮਾਂ ‘ਚ 17-21, 14-21 ਨਾਲ ਮਾਤ ਝੱਲਣੀ ਪਈ ਅਤੇ ਕਾਂਸੀ ਤਗਮੇ ਨਾਲ ਸੰਤੋਸ਼ ਕਰਨਾ ਪਿਆ 10ਵੇਂ ਨੰਬਰ ਦੀ ਸਾਇਨਾ ਨੇ ਪਹਿਲੀ ਗੇਮ ‘ਚ ਜੂ ਵਿਰੁੱਧ ਥੋੜਾ ਸੰਘਰਸ਼ ਕੀਤਾ ਅਤੇ ਇੱਕ ਸਮੇਂ ਸਕੋਰ 8-8 ਨਾਲ ਬਰਾਬਰ ਕਰ ਲਿਆ ਪਰ ਤਾਈਪੇ ਦੀ ਖਿਡਾਰੀ ਨੇ ਫਿਰ ਲਗਾਤਾਰ ਚਾਰ ਅੰਕ ਲੈਂਦੇ ਹੋਏ ਵਾਧਾ ਬਣਾਇਆ ਅਤੇ ਪਹਿਲੀ ਗੇਮ 21-17 ‘ਤੇ ਸਮਾਪਤ ਕਰ ਦਿੱਤੀ। (PV Sindhu)
ਦੂਸਰੀ ਗੇਮ ‘ਚ ਵੀ ਸਾਇਨਾ ਨੇ ਪੱਛੜਨ ਤੋਂ ਬਾਅਦ ਵਾਪਸੀ ਕੀਤੀ ਅਤੇ ਸਕੋਰ 12-12 ਨਾਲ ਬਰਾਬਰ ਕੀਤਾ ਪਰ ਜੂ ਨੇ ਫਿਰ ਵਾਧਾ ਬਣਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਅਤੇ 21-14 ‘ਤੇ ਗੇਮ ਅਤੇ ਮੈਚ ਸਮਪਾਤ ਕਰ ਦਿੱਤਾ ਤਾਈਪੇ ਦੀ ਖਿਡਾਰੀ ਨੇ ਸਾਇਨਾ ਵਿਰੁੱਧ ਆਪਣਾ ਪਿਛਲਾ ਸ਼ਾਨਦਾਰ ਰਿਕਾਰਡ ਬਰਕਰਾਰ ਰੱਖਦੇ ਹੋਏ ਲਗਾਤਾਰ 10ਵੀਂ ਜਿੱਤ ਹਾਸਲ ਕੀਤੀ ਸਾਇਨਾ ਹਾਰ ਗਈ ਪਰ ਉਸਨੂੰ ਇਸ ਗੱਲ ਦਾ ਸੰਤੋਸ਼ ਰਿਹਾ ਕਿ ਉਸਨੇ ਏਸ਼ੀਆਈ ਖੇਡਾਂ ‘ਚ ਤਗਮਾ ਜਿੱਤਣ ਦਾ ਆਪਣਾ ਸੁਪਨਾ ਪੂਰਾ ਕਰ ਲਿਆ ਸਾਇਨਾ ਪਿਛਲੀਆਂ ਏਸ਼ੀਆਈ ਖੇਡਾਂ ਦੇ ਕੁਆਰਟਰ ਫਾਈਨਲ ‘ਚ ਹਾਰੀ ਸੀ ਅਤੇ ਇਸ ਵਾਰ ਉਸਨੇ ਕਾਂਸੀ ਤਗਮਾ ਜਿੱਤਿਆ ਅਤੇ 36 ਸਾਲ ਪਹਿਲਾਂ ਦੀ ਮੋਦੀ ਦੀ ਪ੍ਰਾਪਤੀ ਦੀ ਬਰਾਬਰੀ ਕਰ ਲਈ। (PV Sindhu)
ਸੋਨ ਤਗਮਾ ਦਿਵਾਉਣਾ ਵੱਡੀ ਜ਼ਿੰਮ੍ਹੇਦਾਰੀ : ਸਿੰਧੂ | PV Sindhu
ਵਿਸ਼ਵ ‘ਚ ਤੀਸਰੇ ਨੰਬਰ ਦੀ ਖਿਡਾਰੀ ਸਿੰਧੂ ਏਸ਼ੀਆਈ ਖੇਡਾਂ ‘ਚ ਮਹਿਲਾ ਸਿੰਗਲ ਫਾਈਨਲ ਤੱਕ ਪਹੁੰਚਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣੀ ਹੈ ਖ਼ਿਤਾਬੀ ਮੁਕਾਬਲੇ ‘ਚ ਉਹ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਚੀਨੀ ਤਾਈਪੇ ਦੀ ਤਾਈ ਜੂ ਨਾਲ ਭਿੜੇਗੀ ਸਿੰਧੂ ਨੇ ਸੈਮੀਫਾਈਨਲ ਜਿੱਤਣ ਤੋਂ ਬਾਅਦ ਕਿਹਾ ਕਿ ਮੇਰੇ ਲਈ ਇਹ ਮਾਣ ਦੀ ਗੱਲ ਹੈ ਕਿ ਮੈਂ ਫਾਈਨਲ ‘ਚ ਪਹੁੰਚੀ ਹਾਂ ਅਤੇ ਹੁਣ ਦੇਸ਼ ਨੂੰ ਪਹਿਲਾ ਸੋਨ ਤਗਮਾ ਦਿਵਾਉਣ ਲਈ ਖੇਡਾਂਗੀ ਇਹ ਵੱਡੀ ਜਿੰਮ੍ਹੇਦਾਰੀ ਹੈ ਪਰ ਮੈਂ ਇਸ ਸੋਚ ਕੇ ਨਹੀਂ ਖੇਡਾਂਗੀ ਕਿ ਕਿਸੇ ਵੱਡੀ ਖਿਡਾਰੀ ਵਿਰੁਧ ਖੇਡਣਾ ਹੈ ਸਗੋਂ ਮੈਂ ਫਾਈਨਲ ‘ਚ ਆਪਣਾ 100 ਫੀਸਦੀ ਖੇਡਣ ਦੀ ਕੋਸ਼ਿਸ਼ ਕਰਾਂਗੀ ਏਸ਼ੀਆਈ ਖੇਡਾਂ ਦੇ ਬੈਡਮਿੰਟਨ ਇਤਿਹਾਸ ‘ਚ  ਭਾਰਤ ਨੇ ਸਿਰਫ਼ ਅੱਠ ਕਾਂਸੀ ਤਗਮੇ ਜਿੱਤੇ ਹਨ ਭਾਰਤ ਕੋਲ ਹੁਣ ਤੱਕ ਏਸ਼ੀਆਡ ‘ਚ ਛੇ ਟੀਮ ਤਗਮੇ ਅਤੇ ਦੋ ਪੁਰਸ਼ ਤਗਮੇ ਹਨ
ਇੰਗਲੈਂਡ ਨੇ 1000ਵਾਂ ਟੈਸਟ ਸ਼ੁਰੂ ਕਰ ਰਚਿਆ ਇਤਿਹਾਸ
ਬਰਮਿੰਘਮ (ਏਜੰਸੀ)। ਇੰਗਲੈਂਡ ਕ੍ਰਿਕਟ ਟੀਮ ਨੇ ਭਾਰਤੀ ਟੀਮ ਵਿਰੁੱਧ ਬਰਮਿੰਘਮ ਟੈਸਟ ‘ਚ ਉੱਤਰਨ ਦੇ ਨਾਲ ਹੀ ਇਤਿਹਾਸ ਰਚ ਦਿੱਤਾ ਹੈ ਅਜ਼ਬੇਸਟਨ ‘ਚ ਭਾਰਤ ਵਿਰੁੱਧ ਟੈਸਟ ਇੰਗਲੈਂਡ ਟੀਮ ਦਾ 1000ਵਾਂ ਟੈਸਟ ਮੈਚ ਹੈ ਇਸ ਦੇ ਨਾਲ ਹੀ ਉਹ ਹਜ਼ਾਰ ਦਾ ਅੰਕੜਾ ਛੂਹਣ ਵਾਲੀ ਪਹਿਲੀ ਟੀਮ ਬਣ ਗਈ ਹੈ ਇਸ ਟੈਸਟ ਮੈਚ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੇ 999 ਟੈਸਟ ਮੈਚਾਂ ‘ਚ 357 ‘ਚ ਜਿੱਤ ਹਾਸਲ ਕੀਤੀ ਅਤੇ 297 ‘ਚ ਮਾਤ ਖਾਧੀ ਜਦੋਂਕਿ 345 ਟੈਸਟ ਮੈਚ ਡਰਾਅ ਰਹੇ ਇੰਗਲੈਂਡ ਨਾਲ ਟੈਸਟ ਮੈਚਾਂ ਦਾ ਸਫ਼ਰ ਸ਼ੁਰੂ ਕਰਨ ਵਾਲੀ ਆਸਟਰੇਲੀਆ ਦੀ ਟੀਮ ਨੇ ਹੁਣ ਤੱਕ 812 ਟੈਸਟ ਖੇਡੇ ਹਨ ਇੰਗਲੈਂਡ ਨੇ ਆਪਣਾ ਪਹਿਲਾ ਟੈਸਟ ਮੈਲਬੌਰਨ ਕ੍ਰਿਕਟ ਮੈਦਾਨ ‘ਤੇ ਆਸਟਰੇਲੀਆ ਵਿਰੁੱਧ 1877 ‘ਚ ਖੇਡਿਆ ਸੀ, ਉਹ ਉਹ 1 ਹਜ਼ਾਰ ਟੈਸਟ ਖੇਡਣ ਵਾਲੀ ਪਹਿਲੀ ਟੀਮ ਬਣ ਗਈ ਹੈ।
ਸਭ ਤੋਂ ਜ਼ਿਆਦਾ ਟੈਸਟ ਖੇਡਣ ਵਾਲੇ 7 ਦੇਸ਼ | Cricket News
ਇੰਗਲੈਂਡ (1877-2018) 1000 ਟੈਸਟ
ਆਸਟਰੇਲੀਆ (1877-2018) 812
ਵੈਸਟਇੰਡੀਜ਼ (1928-2018) 535 ਟੈਸਟ
ਭਾਰਤ (1932-2018) 427 ਟੈਸਟ
ਦੱਖਣੀ ਅਫਰੀਕਾ (1889-2018) 427 ਟੈਸਟ
ਨਿਊਜ਼ੀਲੈਂਡ (1930-2018) 426
ਪਾਕਿਸਤਾਨ (1952-2018) 415
ਵਿੰਬਲਡਨ ਇਤਿਹਾਸਕ ਉਲਟਫੇਰ : ਐਂਡਰਸਨ ਨੇ ਕੀਤਾ ਘਾਹ ਮੈਦਾਨ ਦਾ ਕਿੰਗ ਫੈਡਰਰ ਬਾਹਰ
ਮੈਰਾਥਨ ਸੰਘਰਸ਼ ਤੋਂ ਬਾਅਦ  ਨਡਾਲ, ਜੋਕੋਵਿਚ ਸੈਮੀਫਾਈਨਲ
ਲੰਦਨ (ਏਜੰਸੀ)। ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਨੇ ਕਰਿਸ਼ਮਾਈ ਪ੍ਰਦਰਸ਼ਨ ਕਰਦੇ ਹੋਏ ਅੱਠ ਵਾਰ ਦੇ ਚੈਂਪਿਅਨ ਅਤੇ ਚੋਟੀ ਦਾ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੂੰ ਪਸੀਨਾ ਕੱਢ ਦੇਣ ਵਾਲੇ ਕੁਆਰਟਰ ਫਾਈਨਲ ਂਚ ਪੰਜ ਸੈੱਟਾਂ ਦੇ ਮੈਰਾਥਨ ਸੰਘਰਸ਼ ਚ 2-6, 6-7, 7-5, 6-4, 13-11 ਨਾਲ ਹਰਾ ਕੇ ਬਾਹਰ ਕਰ ਦਿੱਤਾ ਅਤੇ ਵਿੰਬਲਡਨ ਟੈਨਿਸ ਚੈਂਪਿਅਨਸਿ਼ਪ ਦੇ ਸੈਮੀਫਾਈਨਲ ਚ ਜਗ੍ਾ ਬਣਾ ਲਈ। ਅੱਠਵਾਂ ਦਰਜਾ ਪ੍ਰਾਪਤ ਐਂਡਰਸਨ ਨੇ ਇਹ ਮੁਕਾਬਲਾ ਚਾਰ ਘੰਟੇ 13 ਮਿੰਟ ‘ਚ ਜਿੱਤਿਆ ਅਤੇ ਫੈਡਰਰ ਦਾ ਨੌਂਵੀਂ ਵਾਰ ਇਹ ਖ਼ਿਤਾਬ ਜਿੱਤਣ ਦਾ ਸੁਪਨਾ ਤੋੜ ਦਿੱਤਾ।
4 ਘੰਟੇ 13 ਮਿੰਟ ਦੇ ਮੈਰਾਥਨ ਸੰਘਰਸ਼ ਤੋਂ ਬਾਅਦ ਜਿੱਤਿਆ ਐਂਡਰਸਨ | Wimbledon
ਮੁਕਾਬਲਾ ਐਨਾ ਜ਼ਬਰਦਸਤ ਸੀ ਕਿ ਦਰਸ਼ਕਾਂ ਦੇ ਸਾਹ ਰੁਕਣ ਹੋ ਗਏ ਜਦੋਂ ਵੀ ਲੱਗਦਾ ਕਿ ਫੈਡਰਰ ਮੈਚ ਖ਼ਤਮ ਕਰਨ ਜਾ ਰਿਹਾ ਹੈ ਤਾਂ ਐਂਡਰਸਨ ਇੱਕ ਬਿਹਤਰੀਨ ਸਰਵਿਸ ਕਰ ਦਿੰਦਾ ਜਾਂ ਫਿਰ ਹੈਰਾਨੀਜਨਕ ਸ਼ਾੱਟ ਲਗਾ ਦਿੰਦਾ ਫੈਡਰਰ ਨੇ ਦੋ ਸੈੱਟ ਜਿੱਤ ਕੇ ਵਾਧਾ ਬਣਾ ਲਿਆ ਸੀ ਪਰ ਅੱਠਵਾਂ ਦਰਜਾ ਪ੍ਰਾਪਤ ਐਂਡਰਸਨ ਆਸਾਨੀ ਨਾਲ ਮੈਚ ਦੇਣ ਦੇ ਰੌਂਅ ‘ਚ ਨਹੀਂ ਸੀ ਐਂਡਰਸਨ ਨੇ ਵੀ ਅਗਲੇ ਦੋ ਸੈੱਟ ਜਿੱਤ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ ਫੈਸਲਾਕੁੰਨ ਸੈੱਟ ‘ਚ ਦੋਵਾਂ ਖਿਡਾਰੀਆਂ ਨੇ ਉੱਚ ਪੱਧਰੀ ਟੈਨਿਸ ਦਾ ਪ੍ਰਦਰਸ਼ਨ ਕੀਤਾ 11-11 ਦੀ ਬਰਾਬਰੀ ਹੋ ਚੁੱਕੀ ਸੀ ਅਤੇ ਕੋਈ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਸੀ। (Wimbledon)
ਮੈਚ ਚਾਰ ਘੰਟੇ ਪਾਰ ਕਰ ਚੁੱਕਾ ਸੀ ਆਖ਼ਰ ਐਂਡਰਸਨ ਨੇ 23ਵੇਂ ਗੇਮ ‘ਚ ਫੈਡਰਰ ਦੀ ਸਰਵਿਸ ਤੋੜੀ ਅਤੇ 24ਵੇਂ ਗੇਮ ‘ਚ ਆਪਣੀ ਸਰਵਿਸ ਬਰਕਰਾਰ ਰੱਖ ਕੇ ਇਤਿਹਾਸਕ ਜਿੱਤ ਹਾਸਲ ਕਰ ਲਈ ਇੱਕ ਹੋਰ ਕੁਆਰਟਰ ਫਾਈਨਲ ‘ਚ ਸਾਬਕਾ ਨੰਬਰ ਇੱਕ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ ਚਾਰ ਘੰਟੇ ‘ਚ 6-3, 3-6, 6-2, 6-2 ਨਾਲ ਹਰਾ ਕੇ ਅੱਠਵੀਂ ਵਾਰ ਵਿੰਬਲਡਨ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਸਰਬਿਆਈ ਖਿਡਾਰੀ ਸੱਟਾਂ ਅਤੇ ਖ਼ਰਾਬ ਲੈਅ ਕਾਰਨ ਵਿਸ਼ਵ ਰੈਂਕਿੰਗ ‘ਚ ਟਾਪ 20 ਤੋਂ ਬਾਹਰ ਹੋ ਗਏ ਸਨ ਪਰ ਵਿੰਬਲਡਨ ‘ਚ ਉਹਨਾਂ ਜ਼ਬਰਦਸਤ ਵਾਪਸੀ ਕਰਦਿਆਂ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਦਿਨ ਦੇ ਆਖ਼ਰੀ ਕੁਆਰਟਰ ਫਾਈਨਲ ‘ਚ ਸਪੇਨ ਦੇ ਰਾਫੇਲ ਨਡਾਲ ਨੇ ਇੱਕ ਹੋਰ ਜ਼ਬਰਦਸਤ ਮੁਕਾਬਲੇ ‘ਚ ਅਰਜਨਟੀਨਾ ਦੇ ਡੇਲ ਪੋਤਰੋ ਨੂੰ ਸੰਘਰਸ਼ਪੂਰਨ ਮੈਚ ‘ਚ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ। (Wimbledon)
ਫਿੰਚ ਦੀ ਇਤਿਹਾਸਕ ਪਾਰੀ, ਆਸਟਰੇਲੀਆ ਦੀ ਦੂਜੀ ਜਿੱਤ
ਫਿੰਚ ਨੇ ਆਪਣਾ ਹੀ ਰਿਕਾਰਡ ਤੋੜਿਆ | Sports News
ਹਰਾਰੇ, (ਏਜੰਸੀ)। ਆਸਟਰੇਲੀਆਈ ਓਪਨਰ ਅਤੇ ਕਪਤਾਨ ਆਰੋਨ ਫਿੰਚ ਨੇ ਧੜੱਲੇਦਾਰ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 76 ਗੇਂਦਾਂ ‘ਤੇ ਵਿਸ਼ਵ ਰਿਕਾਰਡ 172 ਦੌੜਾਂ ਠੋਕ ਕੇ ਆਸਟਰੇਲੀਆ ਨੂੰ ਜ਼ਿੰਬਾਬਵੇ ਵਿਰੁੱਧ ਤਿਕੋੜੀ ਟਵੰਟੀ20 ਲੜੀ ‘ਚ 100 ਦੌੜਾਂ ਨਾਲ ਜਿੱਤ ਦਿਵਾ ਦਿੱਤੀ ਆਸਟਰੇਲੀਆ ਦੀ ਇਹ ਲਗਾਤਾਰ ਦੂਸਰੀ ਜਿੱਤ ਹੈ ਉਸਨੇ ਕੱਲ ਪਾਕਿਸਤਾਨ ਨੂੰ 9 ਵਿਕਟਾਂ ਨਾਲ ਮਧੋਲਿਆ ਸੀ ਆਸਟਰੇਲੀਆ ਨੇ ਦੋ ਵਿਕਟਾਂ ‘ਤੇ 229 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਅਤੇ ਜ਼ਿੰਬਾਬਵੇ ਨੂੰ 9 ਵਿਕਟਾਂ ‘ਤੇ 129 ਦੌੜਾਂ ‘ਤੇ ਰੋਕ ਲਿਆ। (Sports News)
ਫਿੰਚ ਨੇ ਖ਼ਤਰਨਾਕ ਬੱਲੇਬਾਜ਼ੀ ਕਰਦੇ ਹੋਏ 76 ਗੇਂਦਾਂ ‘ਤੇ 172 ਦੌੜਾਂ ‘ਚ 16 ਚੌਕੇ ਅਤੇ 10 ਛੱਕੇ ਲਗਾਏ ਉਸਨੇ ਆਪਣੀਆਂ 50 ਦੌੜਾਂ 22 ਗੇਂਦਾਂ ‘ਚ ਛੇ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ, 100 ਦੌੜਾਂ 50 ਗੇਂਦਾਂ ‘ਚ 10 ਚੌਕਿਆਂ ਅਤੇ ਪੰਜ ਛੱਕਿਆਂ ਦੇ ਸਹਾਰੇ ਅਤੇ 150 ਦੌੜਾਂ 69 ਗੇਂਦਾਂ ‘ਚ ਬਣਾਈਆਂ ਫਿੰਚ ਨੇ 100 ਤੋਂ 150 ਤੱਕ ਪਹੁੰਚਣ ਲਈ ਸਿਰਫ਼ 19 ਗੇਂਦਾਂ ਖੇਡੀਆਂ ਮੈਨ ਆਫ਼ ਦ ਮੈਚ ਫਿੰਚ ਨੇ ਆਪਣਾ ਹੀ ਰਿਕਾਰਡ ਤੋੜਿਆ ਉਸਨੇ ਇਸ ਤੋਂ ਪਹਿਲਾਂ ਇੰਗਲੈਂਡ ਵਿਰੁੱਧ ਅਗਸਤ 2013 ‘ਚ ਸਾਊਥੈਂਪਟਨ ‘ਚ 63 ਗੇਂਦਾਂ ‘ਚ 156 ਦੌੜਾਂ ਬਣਾਈਆਂ ਸਨ। (Sports News)
ਪਹਿਲੀ ਵਿਕਟ ਲਈ 200 ਦੌੜਾਂ ਦੀ ਭਾਈਵਾਲੀ ਦਾ ਨਵਾਂ ਰਿਕਾਰਡ ਵੀ
ਫਿੰਚ ਦਾ ਟਵੰਟੀ20 ਅੰਤਰਰਾਸ਼ਟਰੀ ਮੈਚਾਂ ‘ਚ ਇਹ ਦੂਸਰਾ ਸੈਂਕੜਾ ਹੈ ਆਸਟਰੇਲੀਆ ਨੇ ਇਸ ਦੇ ਨਾਲ ਹੀ ਟੀ20 ਫਾਰਮੇਟ ‘ਚ ਪਹਿਲੀ ਵਿਕਟ ਲਈ 200 ਦੌੜਾਂ ਦੀ ਭਾਈਵਾਲੀ ਦਾ ਨਵਾਂ ਰਿਕਾਰਡ ਵੀ ਬਣਾ ਦਿੱਤਾ ਫਿੰਚ ਅਤੇ ਡੀ ਆਰਸੀ ਸ਼ਾਰਟ ਨੇ ਪਹਿਲੀ ਵਿਕਟ ਲਈ 19.2 ਓਵਰਾਂ ‘ਚ 223 ਦੌੜਾਂ ਦੀ ਭਾਈਵਾਲੀ ਕੀਤੀ ਜਿਸ ਵਿੱਚ ਸ਼ਾਰਟ ਦੀਆਂ ਸਿਰਫ਼ 46 ਦੌੜਾਂ ਸਨ ਫਿੰਚ ਆਖ਼ਰੀ ਓਵਰ ਦੀ ਚੌਥੀ ਗੇਂਦ ‘ਤੇ ਹਿੱਟ ਵਿਕਟ ਆਊਟ ਹੋਏ ਜ਼ਿੰਬਾਬਵੇ ਲਈ ਸੋਲੋਮਨ ਮਾਇਰ ਨੇ ਸਭ ਤੋਂ ਜ਼ਿਆਦਾ 28 ਦੌੜਾਂ ਬਣਾਈਆਂ ਐਂਡਰਿਊ ਟਾਈ ਨੇ 12 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਐਸ਼ਟਨ ਏਗਰ ਨੇ 16 ਦੌੜਾਂ ‘ਤੇ ਦੋ ਵਿਕਟਾਂ ਲਈਆਂ। (Sports News)
ਚਿੱਟੇ ਨੇ ਇਤਹਾਸਿਕ ਸ਼ਹਿਰ ਦਾ ਨੌਜਵਾਨ ਨਿਗਲਿਆ
ਰਾਮਾਂ ਮੰਡੀ ਦੇ ਇੱਕ ਨੌਜਵਾਨ ਦੀ ਤਲਵੰਡੀ ਸਾਬੋ ‘ਚ ਹੋਈ ਸੀ ਮੌਤ
ਤਲਵੰਡੀ ਸਾਬੋ, (ਸੱਚ ਕਹੂੰ ਨਿਊਜ਼)। ਪੰਜਾਬ ਅੰਦਰ ਚਿੱਟੇ ਕਾਰਨ ਨੌਜਵਾਨਾਂ ਦੀ ਮੌਤ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਆਏ ਦਿਨ ਕੋਈ ਨਾ ਕੋਈ ਨੌਜਵਾਨ ਚਿੱਟੇ ਦੇ ਓਵਰਡੋਜ਼ ਕਾਰਨ ਮੌਤ ਦੇ ਮੂੰਹ ‘ਚ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਖੇ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਬੀਤੀ ਰਾਤ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਦੇ ਮੂੰਹ ‘ਚ ਚਲਾ ਗਿਆ। ਮ੍ਰਿਤਕ ਲਵਪ੍ਰੀਤ ਸਿੰਘ ਬੱਬੂ (23) ਦੇ ਪਿਤਾ ਜੀਵਨ ਖਾਨ ਨੇ ਦੱਸਿਆ ਕਿ ਉਸ ਦਾ ਪੁੱਤਰ ਨਸ਼ੇ ਦਾ ਆਦੀ ਸੀ ਪਰ ਕੁਝ ਮਹੀਨੇ ਪਹਿਲਾਂ ਉਸ ਨੇ ਨਸ਼ਾ ਛੱਡ ਦਿੱਤਾ ਸੀ ਪਰ ਹੁਣ ਫਿਰ ਨਸ਼ਾ ਕਰਨ ਲੱਗ ਗਿਆ ਸੀ। (Drug)
ਉਹ ਮਾਤਾ, ਪਿਤਾ ਤੇ ਪਤਨੀ ਤੋਂ ਇਲਾਵਾ ਤਿੰਨ ਮਹੀਨਿਆਂ ਦੀ ਬੱਚੀ ਨੂੰ ਛੱਡ ਗਿਆ
ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਸਵੇਰ ਦੇ ਸਮੇਂ ਤਿੰਨ ਨੌਜਵਾਨ ਉਸ ਦੇ ਪੁੱਤਰ ਨੂੰ ਘਰੋਂ ਲੈ ਗਏ ਤੇ ਰਾਤ ਨੂੰ ਉਸ ਦੀ ਲਾਸ਼ ਸੂਏ ਕੋਲੋਂ ਬਰਾਮਦ ਹੋਈ ਮ੍ਰਿਤਕ ਲਵਪ੍ਰੀਤ ਸਿੰਘ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਹ ਆਪਣੇ ਪਿੱਛੇ ਮਾਤਾ, ਪਿਤਾ ਤੇ ਪਤਨੀ ਤੋਂ ਇਲਾਵਾ ਇੱਕ ਤਿੰਨ ਕੁ ਮਹੀਨਿਆਂ ਦੀ ਬੱਚੀ ਨੂੰ ਛੱਡ ਗਿਆ ਹੈ। ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਲਿਜਾਣ ਵਾਲੇ ਤੇ ਤਲਵੰਡੀ ਸਾਬੋ ਅੰਦਰ ਨਸ਼ਾ ਤਸਕਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਦੱਸਣਾ ਬਣਦਾ ਹੈ ਕਿ ਕੁਝ ਸਮਾਂ ਪਹਿਲਾਂ ਤਲਵੰਡੀ ਸਾਬੋ ਦੇ ਨਾਲ ਲਗਦੀ ਮੰਡੀ ਰਾਮਾਂ ਮੰਡੀ ਵਿਖੇ ਇੱਕ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਚੁੱਕੀ ਹੈ। (Drug)
ਪਰ ਪ੍ਰਸ਼ਾਸ਼ਨ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਹੁਣ ਫਿਰ ਚਿੱਟੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਕਾਰਨ ਲੋਕਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।  ਇਸ ਸਬੰਧੀ ਜਦੋਂ ਡੀ.ਐੱਸ.ਪੀ ਬਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦੀ ਮੌਤ ਚਿੱਟੇ ਦੀ ਵੱਧ ਡੋਜ ਹੋਣ ਨਾਲ ਹੋਈ ਹੈ ਤੇ ਅਸੀਂ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Drug)
ਇਹ ਵੀ ਪੜ੍ਹੋ : ਜੱਚਾ ਬੱਚਾ ਹਸਪਤਾਲ ‘ਚ ਹੋ ਜਾਣੀ ਸੀ ਵੱਡੀ ਵਾਰਦਾਤ, ਦੋ ਕਾਬੂ, ਪੁਲਿਸ ਜਾਂਚ ‘ਚ ਜੁਟੀ
ਕੇਂਦਰ ਵੱਲੋਂ ਪੰਜਾਬ ਦੇ ਇਤਿਹਾਸਕ ਸ਼ਹਿਰਾਂ ਲਈ 100 ਕਰੋੜ ਰੁਪਏ ਮਨਜ਼ੂਰ
ਨਵਜੋਤ ਸਿੱਧੂ ਨੇ ਕੇਂਦਰੀ ਮੰਤਰੀਆਂ ਨਾਲ ਕੀਤੀ ਮੁਲਾਕਾਤ | Navjot Singh Sidhu
ਨਵੀਂ ਦਿੱਲੀ/ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ, ਕੇਂਦਰੀ ਮੰਤਰੀ ਕੇਜੇ ਅਲਫੌਂਸ ਤੇ ਹਰਦੀਪ ਪੁਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਦੇ ਧਾਰਮਿਕ ਤੇ ਇਤਿਹਾਸਕ ਸ਼ਹਿਰਾਂ ਦੇ ਸੁੰਦਰੀਕਰਨ ਤੇ ਵਿਰਾਸਤੀ ਸ਼ਹਿਰਾਂ ਵਿੱਚ ਸ਼ਰਧਾਲੂਆਂ ਤੇ ਸੈਲਾਨੀਆਂ ਲਈ ਸਹੂਲਤਾਂ ਲਈ 100 ਕਰੋੜ ਰੁਪਏ ਮਨਜ਼ੂਰ ਕੀਤੇ। ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸ. ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਧਾਰਮਿਕ ਤੇ ਇਤਿਹਸਕ ਸ਼ਹਿਰਾਂ ਲਈ 100 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਸ ਤੋਂ ਇਲਾਵਾ ਤਿੰਨ ਸ਼ਹਿਰਾਂ ਵਿੱਚ ਸਮਾਰਟ ਸਿਟੀ ਦਾ ਪ੍ਰਾਜੈਕਟ ਹੁਣ ਤੇਜ਼ੀ ਫੜੇਗਾ ਜਿਸ ਲਈ ਸਾਰੇ ਰਾਹ ਪੱਧਰੇ ਹੋ ਗਏ ਹਨ।। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਰਟ ਸਿਟੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੇਂਦਰ ਦੀ ਮੰਗ ‘ਤੇ ਤੁਰੰਤ 50 ਕਰੋੜ ਰੁਪਏ ਜਾਰੀ ਕੀਤੇ ਜਾ ਰਹੇ ਹਨ ਜਿਸ ਨਾਲ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ 350 ਕਰੋੜ ਰੁਪਏ ਮਿਲਣਗੇ।। (Navjot Singh Sidhu)
ਇਹ ਵੀ ਪੜ੍ਹੋ : Punjab ਤੇ ਹਰਿਆਣਾ ’ਚ ਸ਼ੀਤ ਲਹਿਰ ਹੀ ਨਹੀਂ ਸੀਵੀਅਰ ਕੋਲਡ ਡੇ ਦੇ ਬਣੇ ਹਾਲਾਤ, ਜਾਣੋ ਮੌਸਮ ਦਾ ਹਾਲ
ਸਿੱਧੂ ਨੇ ਦੱਸਿਆ ਕਿ ਪੰਜਾਬ ਨੂੰ ਧਾਰਮਿਕ, ਇਤਿਹਾਸਕ ਤੇ ਵਿਰਾਸਤੀ ਕੇਂਦਰ ਵਜੋਂ ਉਭਾਰਨ, ਅੰਮ੍ਰਿਤਸਰ ਨੂੰ ਸੈਰ ਸਪਾਟਾ ਕੇਂਦਰ ਵਜੋਂ ਸਥਾਪਤ ਕਰਨ ਤੇ ਪੰਜਾਬ ਦੇ ਵੱਡੇ ਸ਼ਹਿਰਾਂ ਦੀ ਕਾਇਆ ਕਲਪ ਕਰਨ ਲਈ ਅੱਜ ਉਨ੍ਹਾਂ ਤਿੰਨ ਮੀਟਿੰਗਾਂ ਕੀਤੀਆਂ।। ਉਨ੍ਹਾਂ ਦੱਸਿਆ ਕਿ ਅੱਜ ਦੀਆਂ ਮੀਟਿੰਗਾਂ ਵਿੱਚੋਂ ਤਿੰਨੇ ਕੇਂਦਰੀ ਮੰਤਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਲਈ ਮਨਜ਼ੂਰ ਕੀਤੇ ਫੰਡ ਜਲਦ ਜਾਰੀ ਹੋਣਗੇ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਪੰਜਾਬ ਨੂੰ ਸੈਰ ਸਪਾਟਾ ਤੇ ਸ਼ਹਿਰੀ ਵਿਕਾਸ ਖੇਤਰਾਂ ਵਿੱਚ ਮਿਲਣ ਵਾਲੇ ਫੰਡ ਜਾਰੀ ਕਰਵਾਉਣ ਦੀ ਗੱਲ ਕੀਤੀ। ਸਿੱਧੂ ਨੇ ਅੱਗੇ ਦੱਸਿਆ ਕਿ ਕੇਂਦਰੀ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਰਾਜ ਮੰਤਰੀ ਕੇ.ਜੇ.ਅਲਫੌਂਸ ਨਾਲ ਕੀਤੀ ਮੁਲਾਕਾਤ ਵਿੱਚ ਉਨ੍ਹਾਂ ਕੇਂਦਰੀ ਸਕੀਮਾਂ ਤਹਿਤ ਪੰਜਾਬ ਦੇ ਧਾਰਮਿਕ, ਇਤਿਹਾਸਕ ਤੇ ਵਿਰਾਸਤੀ ਸ਼ਹਿਰਾਂ ਲਈ 100 ਕਰੋੜ ਰੁਪਏ ਦੇ ਫੰਡ ਮਨਜ਼ੂਰ ਕਰਵਾਏ। (Navjot Singh Sidhu)
ਉਨ੍ਹਾਂ ਵੇਰਵੇ ਦਿੰਦਿਆਂ ਦੱਸਿਆ ਕਿ ਆਨੰਦਪੁਰ ਸਾਹਿਬ ਲਈ 32 ਕਰੋੜ, ਫਤਹਿਗੜ੍ਹ ਸਾਹਿਬ ਲਈ 20 ਕਰੋੜ, ਚਮਕੌਰ ਸਾਹਿਬ ਲਈ 18 ਕਰੋੜ, ਖਟਕੜ ਕਲਾਂ ਤੇ ਹੁਸੈਨੀਵਾਲਾ ਲਈ 15 ਕਰੋੜ, ਜਲ੍ਹਿਆ ਵਾਲਾ ਬਾਗ ਲਈ 10 ਕਰੋੜ, ਸਾਰਾਗੜ੍ਹੀ ਯਾਦਗਾਰ ਲਈ 3 ਕਰੋੜ ਤੇ ਕਲਾਨੌਰ ਲਈ 2 ਕਰੋੜ ਰੁਪਏ ਹੋਏ ਮਨਜ਼ੂਰ ਕੀਤੇ ਗਏ ਹਨ ਜਿਨ੍ਹਾਂ ਨਾਲ ਇਨ੍ਹਾਂ ਸ਼ਹਿਰਾਂ ਦਾ ਹੋਰ ਵਿਕਾਸ ਕੀਤਾ ਜਾਵੇਗਾ। ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਰਾਜ ਮੰਤਰੀ ਹਰਦੀਪ ਪੁਰੀ ਨਾਲ ਮੀਟਿੰਗ ਬਾਰੇ ਸਿੱਧੂ ਨੇ ਕਿਹਾ ਕਿ ਪਵਿੱਤਰ ਨਗਰੀ ਅੰਮ੍ਰਿਤਸਰ ਸਾਹਿਬ ਨੂੰ ਢਾਂਚਾਗਤ ਸਹੂਲਤਾਂ ਨਾਲ ਲੈਸ ਕਰਨ ਲਈ ਠੋਸ ਵਿਚਾਰਾਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਵੱਲੋਂ ਕੇਂਦਰੀ ਸਕੀਮਾਂ ਤੋਂ ਇਲਾਵਾ ਸਮਾਰਟ ਸਿਟੀ, ਹਿਰਦੇ ਤੇ ਅਮਰੁਤ ਯੋਜਨਾ ਤਹਿਤ ਪੰਜਾਬ ਦੇ ਸ਼ਹਿਰਾਂ ਦੇ ਵਿਕਾਸ ਲਈ ਜਲਦ ਫੰਡ ਜਾਰੀ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ 6 ਜਨਵਰੀ 2018 ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨਗੇ। (Navjot Singh Sidhu)
ਉਲੰਘਣਾ ਕਰਨ ਵਾਲੇ ਨੂੰ ਹੋਵੇਗੀ ਤਿੰਨ ਸਾਲਾਂ ਦੀ ਸਜ਼ਾ ਕੈਦ ਤੇ ਜ਼ੁਰਮਾਨਾ | Triple Talaq Case
ਜੁਬਾਨੀ, ਲਿਖਤੀ ਜਿਵੇਂ ਈਮੇਲ ਐਸਐੱਮਐੱਸ, ਵਟਸਐੱਪ ਸਭ ਤਰੀਕਿਆਂ ਨਾਲ ਤਲਾਕ ਦੇਣਾ ਗੈਰ ਕਾਨੂੰਨੀ | Triple Talaq Case
ਨਵੀਂ ਦਿੱਲੀ (ਏਜੰਸੀ)। ਦੇਸ਼ ਦੀਆਂ ਕਰੋੜਾਂ ਮੁਸਲਮਾਨ ਔਰਤਾਂ ਲਈ ਅੱਜ ਦਾ ਦਿਨ ਇਤਿਹਾਸਕ ਹੋ ਨਿਬੜਿਆ ਇਨ੍ਹਾਂ ਔਰਤਾਂ ਨੂੰ ਤਿੰਨ ਤਲਾਕ ਦੀ ਭੈੜੀ ਅਲਾਮਤ ਤੋਂ ਨਿਜ਼ਾਤ ਦਿਵਾਉਣ ਲਈ ਸਰਕਾਰ ਵੱਲੋਂ ਲੋਕ ਸਭਾ ‘ਚ ਪੇਸ਼ ਕੀਤਾ ਗਿਆ ‘ਮੁਸਲਿਮ ਮਹਿਲਾ ਵਿਆਹ ਅਧਿਕਾਰ ਸੁਰੱਖਿਆ ਬਿੱਲ-2017’ ਮੇਜਾਂ ਦੀ ਥਪਥਪਾਹਟ ਨਾਲ ਪਾਸ ਹੋ ਗਿਆ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਵੀ ਇਸ ਦਾ ਸਮਰੱਥਨ ਕੀਤਾ ਇਸ ਬਿੱਲ ‘ਚ ਤਿੰਨ ਤਲਾਕ ਨੂੰ ਗੈਰ-ਜ਼ਮਾਨਤੀ ਗੁਨਾਹ ਕਰਾਰ ਦਿੱਤਾ ਗਿਆ ਹੈ ਬਿੱਲ ‘ਚ ਤਿੰਨ ਤਲਾਕ ਦੇਣ ‘ਤੇ ਪਤੀ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਦੀ ਤਜਵੀਜ਼ ਹੈ ਇਸ ਤੋਂ ਇਲਾਵਾ ਪਤਨੀ ਤੇ ਨਾਬਾਲਿਗ ਬੱਚਿਆਂ ਲਈ ਗੁਜਾਰਾ ਭੱਤਾ  ਦੇਣ ਦੀ ਵਿਵਸਥਾ ਕੀਤੀ ਗਈ ਹੈ ਤੇ ਪੀੜਤ ਔਰਤ ਨੂੰ ਨਾਬਾਲਿਗ ਬੱਚਿਆਂ ਨੂੰ ਆਪਣੇ ਨਾਲ ਰੱਖਣ ਦਾ ਅਧਿਕਾਰ ਦਿੱਤਾ ਗਿਆ ਹੈ। (Triple Talaq Case)
IND Vs SA : ਦੂਜੀ ਪਾਰੀ ’ਚ ਬੁਮਰਾਹ ਦਾ ਕਹਿਰ, ਅਫਰੀਕਾ ਆਲਆਊਟ
ਬਿੱਲ ਪਾਸ ਹੋਣ ਤੋਂ ਪਹਿਲਾਂ ਬੀਜੂ ਜਨਤਾ ਦਲ ਤੇ ਆਲ ਇੰਡੀਆ ਮਜਲੀਸੇ ਇਤਹਾਦੁਲ ਮੁਸਲਮੀਨ ਦੇ ਮੈਂਬਰਾਂ ਨੇ ਵਿਰੋਧ ਵਜੋਂ ਸਦਨ ਤੋਂ ਵਾਕਆਊਟ ਕੀਤਾ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਲਿਆਂਦੇ ਗਏ ਇਸ ਬਿੱਲ ‘ਚ ਤਿੰਨ ਤਲਾਕ (ਤਲਾਕੇ ਬਿੱਦਤ) ਨੂੰ ਗੈਰ ਜ਼ਮਾਨਤੀ ਅਪਰਾਧ ਦੀ ਸ਼੍ਰੇਣੀ ‘ਚ ਰੱਖਿਆ ਗਿਆ ਹੈ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਮੁਸਲਿਮ ਮਹਿਲਾ ਵਿਆਹ ਅਧਿਕਾਰ ਸੁਰੱਖਿਆ ਬਿੱਲ 2017 ਸਦਨ ‘ਚ ਪੇਸ਼ ਕਰਦਿਆਂ ਇਸ ਨੂੰ ਇਤਿਹਾਸਕ ਮੌਕਾ ਦੱਸਿਆ ਤੇ ਕਿਹਾ ਕਿ ਇਹ ਬਿੱਲ ਸੰਵਿਧਾਨ ਦੀਆਂ ਭਾਵਨਾਵਾਂ ਦੇ ਅਨੁਸਾਰ ਹੈ ਬਿੱਲ ‘ਚ ਤਿੰਨ ਤਲਾਕ ਪ੍ਰਥਾ ਦਾ ਖਾਤਮਾ ਕਰਦਿਆਂ ਉਲੰਘਣ ਕਰਨ ਵਾਲੇ ਵਿਅਕਤੀ ਨੂੰ ਤਿੰਨ ਸਾਲ ਦੀ ਸਜ਼ਾ ਤੇ ਜ਼ੁਰਮਾਨੇ ਦੀ ਤਜਵੀਜ਼ ਕੀਤੀ ਗਈ ਹੈ ਬਿੱਲ ਅਨੁਸਾਰ ਐਸਐੱਮਐੱਸ, ਵਟਸਐੱਪ ਅਤੇ ਫੋਨ ‘ਤੇ ਤਲਾਕ ਦੇਣਾ ਗੈਰ ਕਾਨੂੰਨੀ ਹੈ। (Triple Talaq Case)
ਵਿਆਹ ਮੁਸਲਿਮ ਔਰਤਾਂ ਦੇ ਸੰਵਿਧਾਨਿਕ ਅਧਿਕਾਰਾਂ ਦੇ ਸੁਰੱਖਿਆ ਲਈ ਬਿੱਲ ਨੂੰ ਜ਼ਰੂਰੀ ਦੱਸਦਿਆਂ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਤਿੰਨ ਤਲਾਕ ਨੂੰ ਗੈਰ ਕਾਨੂੰਨੀ ਦੱਸਿਆ ਹੈ ਉਨ੍ਹਾਂ ਕਿਹਾ ਕਿ ਅਦਾਲਤ ਦੇ ਆਦੇਸ਼ ਦੇ ਬਾਵਜ਼ੂਦ ਮੁਸਲਿਮ ਔਰਤਾਂ ਦੇ ਨਾਲ ਹੋ ਰਹੇ ਵਿਹਾਰ ਨੂੰ ਦੇਖਦਿਆਂ ਸਦਨ ਦਾ ਖਾਮੋਸ਼ ਰਹਿਣਾ ਠੀਕ ਨਹੀਂ ਹੈ ਉਨ੍ਹਾਂ ਕਿਹਾ ਕਿ ਇਸ ‘ਚ ਵਿਆਹੁਤਾ ਮੁਸਲਿਮ ਔਰਤਾਂ ਦੇ ਅਧਿਕਾਰਾਂ ਦੀ ਸੁਰੱਖਿਆ ਕਰਨ ਤੇ ਤਿੰਨ ਤਲਾਕ ‘ਤੇ ਰੋਕ ਲਾਉਣ ਦੀ ਤਜਵੀਜ਼ ਹੈ ਇਸ ਨਾਲ ਇਨ੍ਹਾਂ ਔਰਤਾਂ ਦਾ ਸ਼ਕਤੀਕਰਨ ਹੋਵੇਗਾ ਤੇ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਦੀ ਕਾਨੂੰਨ ਤੌਰ ‘ਤੇ ਰੱਖਿਆ ਕੀਤੀ ਜਾ ਸਕੇਗੀ ਇਸ ਦਰਮਿਆਨ ਰਵੀਸ਼ੰਕਰ ਨੇ ਇਸਲਾਮਿਕ ਦੇਸ਼ਾਂ ‘ਚ ਬਿੱਲ ‘ਤੇ ਲਾਈਆਂ ਪਾਬੰਦੀਆਂ ਦਾ ਜ਼ਿਕਰ ਕੀਤਾ। (Triple Talaq Case)
ਸਹਾਰਾ-ਏ-ਇੰਸਾਂ ਮੁਹਿੰਮ ਤਹਿਤ ਸਾਧ-ਸੰਗਤ ਵੱਲੋਂ ਇੱਕ ਪਰਿਵਾਰ ਨੂੰ ਰਾਸ਼ਨ ਤੇ ਗਰਮ ਕੱਪੜੇ ਦਿੱਤੇ
ਬੀਜੂ ਜਨਤਾ ਦਲ, ਅੰਨਾਦਰਮੁਕ, ਰਾਸ਼ਟਰੀ ਜਨਤਾ ਦਲ, ਏਆਈਐਮਆਈਐਮ ਤੇ ਮੁਸਲਿਮ ਲੀਗ ਨੇ ਇਸ ਦਾ ਵਿਰੋਧ ਕੀਤਾ ਤੇ ਦੋਸ਼ ਲਾਇਆ ਕਿ ਇਸ ਦੀਆਂ ਤਜਵੀਜ਼ਾਂ ਸਬੰਧੀ ਮੁਸਲਿਮ ਪ੍ਰਤੀਨਿਧੀਆਂ ਨਾਲ ਗੱਲ ਨਹੀਂ ਕੀਤੀ ਗਈ ਹੈ ਕਾਂਗਰਸ ਤੇ ਖੱਬੇਪੱਖੀ ਦਲਾਂ ਨੇ ਬਿੱਲ ਨੂੰ ਪੇਸ਼ ਕਰਨ ਸਮੇਂ ਆਪਣੀ ਗੱਲ ਕਹਿਣ ਦਾ ਮੌਕਾ ਨਾ ਦਿੱਤੇ ਜਾਣ ਦਾ ਵਿਰੋਧ ਕੀਤਾ ਸਪੀਕਰ ਨੇ ਕਿਹਾ ਕਿ ਉਨ੍ਹਾਂ ਨਿਯਮਾਂ ਤਹਿਤ ਨੋਟਿਸ ਨਹੀਂ ਮਿਲਿਆ ਹੈ ਇਸ ਲਈ ਬੋਲਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ ਇਸ ਦੇ ਵਿਰੋਧ ‘ਚ ਖੱਬੇਪੱਖੀ ਪਾਰਟੀਆਂ ਨੇ ਸਦਨ ਤੋਂ ਵਾਕਆਊਟ ਕੀਤਾ। (Triple Talaq Case)
ਰਵੀ ਸ਼ੰਕਰ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਇਸਲਾਮਿਕ ਦੇਸ਼ਾਂ ਦੀ ਦਿੱਤੀ ਦਲੀਲ
ਨਵੀਂ ਦਿੱਲੀ  ਲੋਕ ਸਭਾ ‘ਚ ਮੁੱਦੇ ‘ਤੇ ਚਰਚਾ ਹੋਈ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ ਨੂੰ ਗੈਰ ਕਾਨੂੰਨੀ ਕਰਾਰ ਦਿੱਤੇ ਜਾਣ ਦੀ ਗੱਲ ਰੱਖੀ ਰਵੀਸ਼ੰਕਰ ਨੇ ਕਿਹਾ ਕਿ ਤਿੰਨ ਤਲਾਕ ਬਿੱਲ ਔਰਤਾਂ ਦੇ ਸਨਮਾਨ ਨਾਲ ਜੁੜਿਆ ਹੋਇਆ ਹੈ ਰਵੀਸ਼ੰਕਰ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਤਿੰਨ ਤਲਾਕ ਨੂੰ ਗਲਤ ਦੱਸਿਆ ਹੈ ਤੇ ਇਹ ਉਮੀਦ ਸੀ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਥਿਤੀਆਂ ਬਦਲਣਗੀਆਂ, ਪਰ ਫਿਰ ਵੀ ਇਸ ਨਾਲ ਜੁੜੇ ਕਈ ਮਾਮਲੇ ਸਾਹਮਣੇ ਆਏ। (Triple Talaq Case)
22 ਮੁਸਲਿਮ ਦੇਸ਼ਾਂ ‘ਚ ਤਿੰਨ ਤਲਾਕ ਹੈ ਗੈਰ-ਕਾਨੂੰਨੀ | Triple Talaq Case
ਪਾਕਿਸਤਾਨ, ਅਫਗਾਨਿਸਤਾਨ, ਤੁਰਕੀ, ਮਿਸਰ, ਇਰਾਨ, ਇਰਾਕ, ਬੰਗਲਾਦੇਸ਼ੀ, ਸਾਇਪ੍ਰਸ, ਸੁਦਾਨ, ਬੁਰਨੂਰੀ, ਮੋਰੱਕੋ, ਯੂਏਈ, ਸੀਰੀਆ ਸਮੇਤ 22 ਮੁਲਕਾਂ ‘ਚ ਤਿੰਨ ਤਲਾਕ ਪ੍ਰਥਾ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ ਪਾਕਿਸਤਾਨ  ‘ਚ ਸੰਨ 1955 ‘ਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਮੁਹੰਮਦ ਅਲੀ ਬੋਗਰਾ ਨੇ ਆਪਣੀ ਪਹਿਲੀ ਪਤਨੀ ਨੂੰ ਬਿਨਾ ਤਲਾਕ ਦਿੱਤੇ ਦੂਜਾ ਵਿਆਹ ਕਰਵਾ ਲਿਆ ਸੀ, ਜਿਸ ਦਾ ਲੋਕਾਂ ਨੇ ਵਿਰੋਧ ਕੀਤਾ ਉਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਤਿੰਨ ਤਲਾਕ ਨੂੰ ਗੈਰ ਕਾਨੂੰਨੀ ਕਰਾਰ ਦਿੰਦੇ ਹੋਏ ਪਾਬੰਦੀ ਲਾ ਦਿੱਤੀ ਸੀ।
ਓਵੈਸੀ ਵੱਲੋਂ ਵਿਰੋਧ, ਸਪਾ ਨੇ ਸਹਿਮਤੀ ‘ਤੇ ਦਿੱਤਾ ਜ਼ੋਰ | Triple Talaq Case
ਸਾਂਸਦ ਓਵੈਸੀ ਦਾ ਕਹਿਣਾ ਹੈ ਕਿ ਇਹ ਬਿੱਲ ਮੌਲਿਕ ਅਧਿਕਾਰਾਂ ਦੇ ਖਿਲਾਫ਼ ਹੈ ਵਿਰੋਧ ਕਰ ਰਹੀਆਂ ਪਾਰਟੀਆਂ ‘ਚ ਇੱਕ ਸਮਾਜਵਾਦੀ ਪਾਰਟੀ ਨੇ ਕਿਹਾ ਕਿ ਸਾਰੇ ਪੱਖਾਂ ਨਾਲ ਗੱਲਬਾਤ ਤੋਂ ਬਾਅਦ ਹੀ ਇਸ ‘ਤੇ ਕੋਈ ਕਦਮ ਉੱਠਾਉਣਾ ਜਾਣਾ ਚਾਹੀਦਾ ਹੈ ਲਾਲੂ ਪ੍ਰਸਾਦ ਦੀ ਪਾਰਟੀ ਆਰਜੇਡੀ ਨੂੰ ਬਿੱਲ ਦੀਆਂ ਕਈ ਤਜਵੀਜ਼ਾਂ ‘ਚ ਇਤਰਾਜ਼ਗੀ ਹੈ ਕਾਂਗਰਸ ਦਾ ਕਹਿਣਾ ਹੈ ਕਿ ਉਹ ਸਜ਼ਾ ਦੀ ਤਜਵੀਜ਼ ਦਾ ਵਿਰੋਧ ਕਰੇਗੀ। (Triple Talaq Case)
ਕਾਂਗਰਸ ਬੋਲੀ, ਬਿੱਲ ਨੂੰ ਸਟੈਂਡਿੰਗ ਕਮੇਟੀ ਕੋਲ ਭੇਜਿਆ ਜਾਵੇ | Triple Talaq Case
ਕਾਂਗਰਸ ਵੱਲੋਂ ਮਲਿੱਕਾਅਰਜੁਨ ਖੜਗੇ ਨੇ ਕਿਹਾ ਕਿ ਬਿੱਲ ‘ਚ ਕਈ ਖਾਮੀਆਂ ਹਨ, ਇਸ ਲਈ ਬਿੱਲ ਨੂੰ ਸਟੈਂਡਿੰਗ ਕਮੇਟੀ ਕੋਲ ਭੇਜਿਆ ਜਾਵੇ, ਕਿਉਂਕਿ ਇਹ ਖਾਮੀਆਂ ਉੱਥੇ ਹੀ ਦੂਰ ਹੋ ਸਕਦੀਆਂ ਹਨ ਖੜਗੇ ਨੇ ਕਿਹਾ ਕਿ ਅਸੀਂ ਸਭ ਬਿੱਲ ਦੀ ਹਮਾਇਤ ‘ਚ ਹੈ ਪਰ ਕਮੀਆਂ ਨੂੰ ਵੀ ਦੂਰ ਕੀਤਾ ਜਾਣਾ ਵੀ ਜ਼ਰੂਰੀ ਹੈ। (Triple Talaq Case)