loan - Sach Kahoon Punjabi
ਕੈਂਪ ਦੌਰਾਨ ਪੀਐਂਮ ਸਵੈਨਿਧੀ ਸਕੀਮ ਤਹਿਤ ਲੋਨ ਅਪਲਾਈ ਕਰਵਾਏ, ਲੋਕਾਂ ਨੇ ਵੱਡੀ ਗਿਣਤੀ ’ਚ ਲਿਆ ਲਾਹਾ
ਕੇਂਦਰ ਅਤੇ ਪੰਜਾਬ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ ਪੀਐੱਮ ਸਵੈਨਿਧੀ ਸਕੀਮ : ਕਾਰਜ ਸਾਧਕ ਅਫ਼ਸਰ | PM SVANIDHI Scheme
PM SVANIDHI Scheme: (ਅਨਿਲ ਲੁਟਾਵਾ) ਅਮਲੋਹ। ਅੱਜ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਅਮਲੋਹ ਬਲਜਿੰਦਰ ਸਿੰਘ ਦੇ ਦਿਸਾ-ਨਿਰਦੇਸਾਂ ਅਨੁਸਾਰ ਪੀਐੱਮ ਸਵੈਨਿਧੀ ਸਕੀਮ ਤਹਿਤ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਪੀਐਮ. ਸਵੈਨਿਧੀ ਸਕੀਮ ਚਲਾਈ ਜਾ ਰਹੀ ਹੈ, ਜਿਸ ਵਿੱਚ ਸ਼ਹਿਰ ਦੇ ਰੇਹੜੀ-ਫੜੀ ਵਾਲਿਆਂ ਨੂੰ ਆਰਥਿਕ ਸਹਾਇਤਾ ਦੇਣ ਲਈ ਸਬਸਿਡੀ ਵਾਲਾ ਲੋਨ ਮੁਹੱਇਆ ਕਰਵਾਇਆਂ ਜਾਦਾ ਹੈ ।
ਇਹ ਵੀ ਪੜ੍ਹੋ: CBSE Date Sheet: ਸੀਬੀਐਸਈ ਨੇ 10ਵੀਂ ਤੇ12ਵੀਂ ਦੀ ਡੇਟਸ਼ੀਟ ਕੀਤੀ ਜਾਰੀ
ਅੱਜ ਦੇ ਇਸ ਕੈਂਪ ਵਿੱਚ ਰੇਹੜੀ-ਫੜੀ ਵਾਲਿਆਂ ਦਾ ਨਗਰ ਕੌਂਸਲ ਦੇ ਡੇ-ਨੂਲਮ ਅਧਿਕਾਰੀਆਂ ਵੱਲੋਂ ਲੋਨ ਅਪਲਾਈ ਕੀਤਾ ਗਿਆ ਅਤੇ ‘ਸਵੈਨਿਧੀ ਸੇ ਸਮਰਿਧੀ’ ਸਕੀਮ ਦੇ ਤਹਿਤ ਰੇਹੜੀ-ਫੜੀ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਅੱਠ ਹੋਰ ਸਕੀਮਾਂ ਨਾਲ ਵੀ ਜੋੜਿਆ ਗਿਆ। ਕੈਂਪ ਦੌਰਾਨ ਨਗਰ ਕੌਂਸਲ ਦੇ ਡੇ-ਨੂਲਮ ਸਕੀਮ ਦੇ ਅਧਿਕਾਰੀ ਸਿਟੀ ਮਿਸ਼ਨ ਮੈਨੇਜ਼ਰ ਦਰਸ਼ਨ ਸਿੰਘ ਅਤੇ ਕਮਿਊਨਟੀ ਆਰਗੇਨਾਇਜਰ ਸ੍ਰੀਮਤੀ ਚੇਤਨਾ ਮੰਜੂ ਨੇ ਦੱਸਿਆਂ ਕਿ ਇਸ ਕੈਂਪ ਦਾ ਮੁੱਖ ਉਦੇਸ਼ ਸ਼ਹਿਰ ਦੇ ਰੇਹੜੀ-ਫੜੀ ਵਾਲਿਆਂ ਨੂੰ ਸਰਕਾਰ ਦੇ ਭਲਾਈ ਸਕੀਮਾਂ ਨਾਲ ਜੋੜਨਾ ਹੈ ਅਤੇ ਰੇਹੜੀ-ਫੜੀ ਵਾਲਿਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨੂੰ ਆਰਥਿਕ ਤੌਰ ’ਤੇ ਸਹਾਇਤਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇੇ ਕੈਂਪ ਵਿੱਚ ਜਿੱਥੇ ਇਨ੍ਹਾਂ ਦੇ ਲੋਨ ਕਰਵਾਏ ਗਏ, ਉੱਥੇ ਹੀ ਇਨ੍ਹਾਂ ਦੇ ਬੀਮੇ ਵੀ ਕਰਵਾਏ ਗਏ। PM SVANIDHI Scheme
Punjab Government: ਪੰਜਾਬ ਸਰਕਾਰ ਨੇ ਲਿਆ 1150 ਕਰੋੜ ਦਾ ਕਰਜ਼ਾ, ਲਗਾਤਾਰ ਹਰ ਮਹੀਨੇ ਕਰਜ਼ਾ ਲੈਂਦੀ ਆ ਰਹੀ ਐ ਪੰਜਾਬ ਸਰਕਾਰ
ਅਗਲੇ 20 ਸਾਲਾਂ ’ਚ ਪੰਜਾਬ ਸਰਕਾਰ ਨੂੰ ਚੁਕਾਉਣਾ ਪਏਗਾ ਲਗਭਗ 1800 ਕਰੋੜ ਰੁਪਏ
Punjab Government: (ਅਸ਼ਵਨੀ ਚਾਵਲਾ) ਚੰਡੀਗੜ੍ਹ। ਚਾਰ ਲੱਖ ਕਰੋੜ ਰੁਪਏ ਤੋਂ ਜਿਆਦਾ ਕਰਜ਼ ਦੇ ਬੋਝ ਹੇਠ ਚੱਲ ਰਹੀ ਪੰਜਾਬ ਸਰਕਾਰ ਵੱਲੋਂ ਇਸ ਮਹੀਨੇ ਵੀ ਕਰਜ਼ਾ ਲਿਆ ਗਿਆ ਹੈ। ਇਸ ਵਾਰ ਪੰਜਾਬ ਸਰਕਾਰ ਵੱਲੋਂ 1150 ਕਰੋੜ ਰੁਪਏ ਕਰਜ਼ਾ ਲਿਆ ਗਿਆ ਹੈ ਤੇ ਇਸ ਕਰਜ਼ ਦੀ ਵਾਪਸੀ ਸਾਲ 2044 ਤੱਕ ਕੀਤੀ ਜਾਏਗੀ। ਪੰਜਾਬ ਸੂਬਾ ਅਗਲੇ 20 ਤੇ 25 ਸਾਲਾਂ ਤੱਕ ਇਸ ਕਰਜ਼ ਦੀ ਵਾਪਸੀ ਕਰਦਾ ਰਹੇਗਾ।
ਪੰਜਾਬ ਸਰਕਾਰ ਵੱਲੋਂ ਇਸ 1150 ਕਰੋੜ ਰੁਪਏ ਦੇ ਕਰਜ਼ੇ ’ਚ 650 ਕਰੋੜ ਰੁਪਏ ਨੂੰ 25 ਸਾਲਾਂ ਲਈ ਲਿਆ ਗਿਆ ਹੈ ਤੇ 500 ਕਰੋੜ ਰੁਪਏ ਨੂੰ 20 ਸਾਲਾਂ ਲਈ ਲਿਆ ਗਿਆ ਹੈ। ਇਸ 1150 ਕਰੋੜ ਰੁਪਏ ਦੇ ਕਰਜ਼ ਦੀ ਵਾਪਸੀ ਲਈ ਪੰਜਾਬ ਸਰਕਾਰ ਨੂੰ 7.15 ਫੀਸਦੀ ਦਰ ਨਾਲ ਲਗਭਗ 650 ਕਰੋੜ ਰੁਪਏ ਦਾ ਵਿਆਜ ਵੀ ਦੇਣਾ ਪਏਗਾ। ਇਸ ਹਿਸਾਬ ਨਾਲ ਪੰਜਾਬ ਨੂੰ ਅਗਲੇ 20 ਤੋਂ 25 ਸਾਲਾਂ ’ਚ 1150 ਕਰੋੜ ਰੁਪਏ ਦੇ ਕਰਜ਼ ਦੀ ਵਾਪਸੀ 1800 ਕਰੋੜ ਰੁਪਏ ’ਚ ਕੀਤੀ ਜਾਏਗੀ। ਪੰਜਾਬ ਸਰਕਾਰ ਨੂੰ ਹਰ ਸਾਲ ਲਗਭਗ 85 ਕਰੋੜ ਰੁਪਏ ਦੀ ਅਦਾਇਗੀ ਕਰਨੀ ਪਏਗੀ।
ਜਾਣਕਾਰੀ ਅਨੁਸਾਰ ਪੰਜਾਬ ਸੂਬੇ ਦੀ ਆਮਦਨੀ ਵਿੱਚ ਉਮੀਦ ਅਨੁਸਾਰ ਵਾਧਾ ਨਾ ਹੋਣ ਕਰਕੇ ਪੰਜਾਬ ਸਰਕਾਰ ਦਾ ਖ਼ਰਚਾ ਆਪਣੀ ਕਮਾਈ ਤੋਂ ਜਿਆਦਾ ਹੋ ਰਿਹਾ ਹੈ। ਇਸ ਵਿੱਚ ਹੀ ਪਿਛਲੀਆਂ ਸਰਕਾਰਾਂ ਵੱਲੋਂ ਲਏ ਗਏ ਮੋਟੇ ਕਰਜ਼ੇ ਨੂੰ ਵੀ ਹਰ ਸਾਲ ਵਾਪਸ ਕਰਨਾ ਪੈ ਰਿਹਾ ਹੈ ਸੂਬਾ ਪਹਿਲਾਂ ਨਾਲੋਂ ਕਰਜ਼ਦਾਰ ਹੋਣ ਦੇ ਨਾਲ ਹੀ ਵਿੱਤੀ ਬੋਝ ਹੇਠ ਦੱਬ ਰਿਹਾ ਹੈ।
ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਅਕਤੂਬਰ ਮਹੀਨੇ ਦੇ ਸ਼ੁਰੂਆਤ ਵਿੱਚ ਹੀ 1150 ਕਰੋੜ ਰੁਪਏ ਦਾ ਕਰਜ਼ ਲਿਆ ਗਿਆ ਹੈ ਤੇ ਇਹ ਕਰਜ਼ ਇਕੱਠਾ ਲੈਣ ਦੀ ਥਾਂ ’ਤੇ 500 ਕਰੋੜ ਤੇ 650 ਕਰੋੜ ਰੁਪਏ ਵਿੱਚ ਲਿਆ ਗਿਆ ਹੈ। 500 ਕਰੋੜ ਰੁਪਏ ਨੂੰ ਪੰਜਾਬ ਸਰਕਾਰ ਵਲੋਂ 7.15 ਫੀਸਦੀ ਦਰ ਨਾਲ 25 ਸਤੰਬਰ 2044 ਤੱਕ ਵਾਪਸੀ ਕੀਤੀ ਜਾਣੀ ਹੈ ਤਾਂ 650 ਕਰੋੜ ਰੁਪਏ ਨੂੰ ਸਰਕਾਰ ਵਲੋਂ 7.14 ਫੀਸਦੀ ਦਰ ਨਾਲ 25 ਸਤੰਬਰ 2049 ਤੱਕ ਵਾਪਸ ਕੀਤਾ ਜਾਣਾ ਹੈ। Punjab Government
6 ਮਹੀਨਿਆਂ ’ਚ ਸਰਕਾਰ ਨੇ ਲਿਆ 11 ਹਜ਼ਾਰ 50 ਕਰੋੜ ਦਾ ਕਰਜ਼ | Punjab Government
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ ’ਚ ਹੀ 11 ਹਜ਼ਾਰ 50 ਹਜ਼ਾਰ ਕਰੋੜ ਦਾ ਕਰਜ਼ ਲੈ ਲਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਲਗਭਗ 1 ਹਜ਼ਾਰ ਕਰੋੜ ਰੁਪਏ ਤੋਂ ਲੈ ਕੇ 2500 ਕਰੋੜ ਰੁਪਏ ਤੱਕ ਦਾ ਕਰਜ਼ ਲਿਆ ਗਿਆ ਹੈ। ਜਿਸ ਨਾਲ ਇਹ ਜਾਪ ਰਿਹਾ ਹੈ ਕਿ ਪੰਜਾਬ ਸਰਕਾਰ ਨੂੰ ਹਰ ਮਹੀਨੇ ਹੀ ਆਪਣੇ ਖਰਚੇ ਚਲਾਉਣ ਲਈ ਕਰਜ਼ ਲੈਣਾ ਪੈ ਰਿਹਾ ਹੈ
Loan ਦਿਵਾਉਣ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਦਾ ਦੋਸ਼, ਮਾਮਲਾ ਦਰਜ਼
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਵੱਲੋਂ ਲੋਨ (Loan) ਦਿਵਾਉਣ ਦੇ ਬਹਾਨੇ ਇੱਕ ਮਹਿਲਾ ਨਾਲ ਕਥਿੱਤ ਧੋਖਾਧੜੀ ਕਰਨ ਦੇ ਦੋਸ਼ ’ਚ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ’ਚ ਸੰਗੀਤਾ ਦੇਵੀ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਉਰਫ਼ ਅੰਮੂ ਵੱਲੋਂ ਉਸਨੂੰ ਲੋਨ ਦਿਵਾਉਣ ਦੇ ਝਾਂਸਾ ਦੇ ਕੇ ਉਸ ਪਾਸੋਂ ਐੱਚਡੀਐੱਫ਼ਸੀ ਅਤੇ ਐੱਸਬੀਆਈ ਦੀ ਬੈਂਕ ਕਾਪੀ, ਅਧਾਰ ਕਾਰਡ ਦੀ ਕਾਪੀ ਤੇ ਪੈਨ ਕਾਰਡ ਦੀ ਕਾਪੀ ਤੋਂ ਇਲਾਵਾ ਉਸਦਾ ਮੋਬਾਇਲ ਲੈ ਲਿਆ।
ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਉਸਦੇ ਬੈਂਕ ਖਾਤਿਆਂ ਵਿੱਚੋਂ ਵੱਖ ਵੱਖ ਤਰੀਖ ਨੂੰ 18, 627, 80 ਰੁਪਏ ਕਢਵਾਉਣ ਤੋਂ ਇਲਾਵਾ 70 ਹਜ਼ਾਰ ਰੁਪਏ ਦੀ ਕੀਮਤ ਦਾ ਐਪਲ ਦਾ ਮੋਬਾਇਲ ਫੋਨ ਵੀ ਫਾਇਨਾਂਸ ਕਰਵਾ ਲਿਆ। ਜਿਸ ਤੋਂ ਬਾਅਦ ਉਸਨੇ 2 ਮਈ 2023 ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ। (Loan)
Also Read : ਵੱਡੀ ਵਾਰਦਾਤ, ਪਿਸਤੌਲ ਦਿਖਾ ਕੇ ਲੁੱਟੇ 6 ਲੱਖ ਰੁਪਏ
ਮਾਮਲੇ ’ਚ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਪੜਤਾਲ ਉਪਰੰਤ ਸੰਗੀਤਾ ਦੇਵੀ ਵਾਸੀ ਅਮਨ ਨਗਰ ਜਲੰਧਰ ਬਾਈਪਾਸ ਲੁਧਿਆਣਾ ਦੀ ਸ਼ਿਕਾਇਤ ’ਤੇ ਅੰਮ੍ਰਿਤਪਾਲ ਸਿੰਘ ਉਰਫ਼ ਅੰਮੂ ਵਾਸੀ ਲੁਧਿਆਣਾ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਤਫ਼ਤੀਸੀ ਅਫ਼ਸਰ ਹਰਮੇਸ਼ ਲਾਲ ਦਾ ਕਹਿਣਾ ਹੈ ਕਿ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਜਲਦ ਹੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਲੋਨ ਮੇਲੇ ’ਚ ਸਵੈ ਸਹਾਇਤਾ ਸਮੂਹਾਂ ਨੂੰ 4 ਕਰੋੜ 26 ਲੱਖ ਦੇ ਲੋਨ ਮਨਜ਼ੂਰ
ਏ.ਡੀ.ਸੀ. ਪੇਂਡੂ ਵਿਕਾਸ ਵਿਕਾਸ ਨੇ ਵੰਡੇ ਮਨਜ਼ੂਰੀ ਪੱਤਰ
(ਸੱਚ ਕਹੂੰ ਨਿਊਜ਼) ਬਠਿੰਡਾ। ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਤਹਿਤ ਬਣੇ ਸਵੈ ਸਹਾਇਤਾ ਸਮੂਹਾਂ ਨੂੰ ਕਰਜਾ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਵਿਖੇ ਇੱਕ ਲੋਨ ਮੇਲਾ ਲਗਾ ਕੇ 71 ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਨੂੰ 4 ਕਰੋੜ 26 ਲੱਖ ਰੁਪਏ ਦੇ ਲੋਨ ਮਨਜ਼ੂਰੀ ਪੱਤਰ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਮੈਡਮ ਲਵਜੀਤ ਕਲਸੀ ਵੱਲੋਂ ਵੰਡੇ ਗਏ। Loan
ਇਸ ਮੌਕੇ ਏ.ਡੀ.ਸੀ. ਨੇ ਸੰਬੋਧਨ ਕਰਦਿਆ ਜ਼ਿਲ੍ਹੇ ਭਰ ਤੋਂ ਪੁੱਜੇ ਸਵੈ ਸਹਾਇਤਾ ਸਮੂਹ ਮੈਂਬਰਾਂ ਨੂੰ ਪ੍ਰਾਪਤ ਰਾਸ਼ੀ ਨੂੰ ਢੁੱਕਵੇ ਤਰੀਕੇ ਨਾਲ ਵਰਤਣ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਘਰ ਦੇ ਸਿਰਫ ਪੁਰਸ਼ ਮੈਂਬਰ ਦੇ ਕੰਮ ਕਰਨ ਦੇ ਨਾਲ ਔਰਤਾਂ ਦਾ ਕੰਮ ਕਰਨਾ ਵੀ ਬਹੁਤ ਜ਼ਰੂਰੀ ਹੋ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਔਰਤਾਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਸ਼ਲਾਘਾਯੋਗ ਕੰਮ ਰਿਹਾ ਹੈ। Loan
ਸਵੈ ਸਹਾਇਤਾ ਸਮੂਹਾਂ ਨੂੰ 2 ਕਰੋੜ 52 ਲੱਖ ਰੁਪਏ ਦੇ ਸੀ.ਸੀ.ਐਲ ਸਬੰਧੀ ਮਨਜੂਰੀ ਪੱਤਰ ਦਿੱਤੇ
ਉਹਨਾਂ ਜ਼ਿਲ੍ਹੇ ਅੰਦਰ ਸਵੈ ਸਹਾਇਤਾ ਸਮੂਹ ਦੀਆਂ ਔਰਤਾਂ ਵੱਲੋਂ ਸ਼ੁਰੂ ਕੀਤੇ ਕੰਮਾਂ ਦਾ ਵਿਸ਼ੇਸ਼ ਤੌਰ ’ਤੇ ਜਿਕਰ ਕੀਤਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਸੁਖਵਿੰਦਰ ਸਿੰਘ ਚੱਠਾ ਨੇ ਦੱਸਿਆ ਹੈ ਕਿ ਇਸ ਲੋਨ ਮੇਲੇ ਵਿੱਚ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਪੁੱਜੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਵਿੱਚੋਂ ਸਟੇਟ ਬੈਂਕ ਆਫ ਇੰਡੀਆਂ ਨੇ 42 ਸਵੈ ਸਹਾਇਤਾ ਸਮੂਹਾਂ ਨੂੰ 2 ਕਰੋੜ 52 ਲੱਖ ਰੁਪਏ ਦੇ ਸੀ.ਸੀ.ਐਲ ਸਬੰਧੀ ਮਨਜੂਰੀ ਪੱਤਰ ਦਿੱਤੇ ਗਏ ਹਨ।
6 ਲੱਖ ਰੁਪਏ ਆਪਣੇ ਰੁਜ਼ਗਾਰ ਨੂੰ ਚਲਾਉਣ ਜਾਂ ਵਧਾਉਣ ਲਈ ਵਰਤ ਸਕਦੇ ਹਨ
ਇਸ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਵੱਲੋਂ 18 ਸਵੈ ਸਹਾਇਤਾ ਸਮੂਹਾਂ ਨੂੰ 1 ਕਰੋੜ 8 ਲੱਖ ਰੁਪਏ, ਪੰਜਾਬ ਐਂਡ ਸਿੰਧ ਬੈਂਕ ਵੱਲੋਂ 6 ਸਮੂਹਾਂ ਨੂੰ 30 ਲੱਖ ਰੁਪਏ, ਪੰਜਾਬ ਗ੍ਰਾਮੀਣ ਬੈਂਕ ਵੱਲੋਂ 3 ਸਵੈ ਸਹਾਇਤਾ ਸਮੂਹਾਂ ਨੂੰ 18 ਰੁਪਏ ਅਤੇ ਯੂਕੋ ਬੈਂਕ ਵੱਲੋਂ ਵੀ 3 ਸਵੈ ਸਹਾਇਤਾ ਸਮੂਹਾਂ ਨੂੰ 18 ਲੱਖ ਦੇ ਮੰਨਜੂਰੀ ਪੱਤਰ ਜਾਰੀ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਸਵੈ ਸਹਾਇਤਾ ਸਮੂਹ 6 ਲੱਖ ਦੀ ਇਸ ਲਿਮਟ ਰਾਸ਼ੀ ਵਿੱਚੋ ਪਹਿਲੀ ਚਰਨ ਵਿੱਚ ਡੇਢ ਲੱਖ ਰੁਪਏ, ਦੂਜੀ ਚਰਨ ਵਿੱਚ 3 ਲੱਖ ਰੁਪਏ ਅਤੇ ਤੀਜੀ ਚਰਨ ਵਿੱਚ 6 ਲੱਖ ਰੁਪਏ ਆਪਣੇ ਰੁਜ਼ਗਾਰ ਨੂੰ ਚਲਾਉਣ ਜਾਂ ਵਧਾਉਣ ਲਈ ਵਰਤ ਸਕਦੇ ਹਨ। Loan
ਇਹ ਵੀ ਪੜ੍ਹੋ: ਨੋਰਥ ਜ਼ੋਨ/ਆਲ ਇੰਡੀਆ ਇੰਟਰ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ-2024 (ਲੜਕੀਆਂ) ਦਾ ਜੀਕੇਯੂ ਵਿਖੇ ਸ਼ਾਨਦਾਰ ਆਗਾਜ਼
ਇਸ ਮੌਕੇ ਲੀਡ ਬੈਂਕ ਮੈਨੇਜ਼ਰ ਮੰਜੂ ਗਲਹੋਤਰਾ, ਐਸ.ਬੀ.ਆਈ. ਦੇ ਮੁੱਖ ਮੈਨੇਜ਼ਰ ਕ੍ਰੈਡਿਟ ਲਵਕੇਸ਼ ਕੁਮਾਰ, ਮੁੱਖ ਮੇਨੈਜ਼ਰ ਸੈਂਕਸ਼ਨ ਪਨਮਾ ਦੋਰਜੇ ਨੇਗੀ, ਵਿਕਾਸ ਕੁਮਾਰ, ਪੰਜਾਬ ਨੈਸ਼ਨਲ ਬੈਂਕ ਤੋਂ ਜਿਲ੍ਹਾ ਕੋਆਰਡੀਨੇਟਰ ਸਤਪਾਲ ਜਿੰਦਲ, ਪੰਜਾਬ ਐਂਡ ਸਿੰਧ ਬੈਂਕ ਤੋਂ ਧੀਰੇਂਦਰ ਕੁਮਾਰ, ਪੰਜਾਬ ਗ੍ਰਾਮੀਣ ਤੋਂ ਸੀਨੀਅਰ ਮੇਨੈਜ਼ਰ ਰਾਸੇਜ ਜਿੰਦਲ, ਯੂਕੋ ਬੈਂਕ ਤੋਂ ਬ੍ਰਾਚ ਮੈਨੇਜ਼ਰ ਰਾਜੀਵ ਕੁਮਾਰ ਅਤੇ ਯੂਨੀਅਨ ਬੈਂਕ ਤੋਂ ਚੀਫ ਮੈਨੇਜ਼ਰ ਪ੍ਰੇਮ ਰੰਜਨ ਕੁਮਾਰ ਮੌਜੂਦ ਸਨ।
ਜ਼ਾਅਲੀ ਦਸਤਾਵੇਜਾਂ ਸਹਾਰੇ ਫਰਜੀ ਪਿਓ ਬਣਕੇ ਲਿਆ ਸਵਾ 6 ਲੱਖ ਰੁਪਏ ਦਾ ਲੋਨ
ਸਵਾ ਸਾਲ ਦੀ ਪੜਤਾਲ ਤੋਂ ਬਾਅਦ ਪਤੀ-ਪਤਨੀ, ਦੋ ਪੁੱਤਰਾਂ ਸਮੇਤ 5 ’ਤੇ ਮਾਮਲਾ ਦਰਜ | Loan
ਲੁਧਿਆਣਾ (ਜਸਵੀਰ ਸਿੰਘ ਗਹਿਲ)। ਕਿਸੇ ਦੇ ਜ਼ਾਅਲੀ ਦਸਤਾਵੇਜਾਂ ਸਹਾਰੇ ਫ਼ਰਜੀ ਪਿਓ ਬਣਕੇ ਸਵਾ 6 ਲੱਖ ਰੁਪਏ ਦਾ ਲੋਨ ਲੈ ਕੇ ਧੋਖਾਧੜੀ ਕਰਨ ਦੇ ਮਾਮਲੇ ’ਚ ਸਵਾ ਸਾਲ ਦੀ ਪੜਤਾਲ ਉਪਰੰਤ ਪਤੀ-ਪਤਨੀ ਤੇ ਦੋ ਪੁੱਤਰਾਂ ਸਮੇਤ 5 ਜਣਿਆਂ ’ਤੇ ਮਾਮਲਾ ਰਜਿਸ਼ਟਰ ਕੀਤਾ ਹੈ।  ਥਾਣਾ ਜੋਧੇਵਾਲ (ਜ਼ਿਲਾ ਲੁਧਿਆਣਾ) ਕੋਲ ਦਿੱਤੀ ਸ਼ਿਕਾਇਤ ’ਚ ਵਿਨੋਦ ਕੁਮਾਰ ਵਾਸੀ ਪਿੰਡ ਲਸਾੜਾ (ਜਲੰਧਰ) ਨੇ ਦੱਸਿਆ ਕਿ ਜਸਵਿੰਦਰ ਕੌਰ, ਸੁਖਦੇਵ ਸਿੰਘ ਤੋਂ ਇਲਾਵਾ ਹਰਦੀਪ ਸਿੰਘ ਤੇ ਮਨਦੀਪ ਸਿੰਘ ਜੋ ਰਿਸਤੇ ਵਿੱਚ ਪਤੀ- ਪਤਨੀ ਤੇ ਪਿਓ- ਪੁੱਤਰ ਹਨ, ਸਮੇਤ ਰੇਖਾ ਰਾਣੀ ਨੇ ਮਿਲੀਭੁਗਤ ਕਰਕੇ ਮੌਤ ਤੋਂ ਬਾਅਦ ਉਸਦੇ ਪਿਤਾ ਦੇ ਜ਼ਾਅਲੀ ਦਸਤਾਵੇਜ ਤਿਆਰ ਕੀਤੇ ਅਤੇ ਉਨਾਂ ਜ਼ਾਅਲੀ ਦਸਤਾਵੇਜਾਂ ਨੂੰ ਸਰਕਾਰੀ ਵਿਭਾਗ ’ਚ ਵਰਤ ਕੇ ਉਸਦੇ ਪਿਤਾ ਨਾਮਦੇਵ ਪੁੱਤਰ ਜਗਤ ਰਾਮ ਦੀ ਮਾਲਕੀ ਪ੍ਰਾਪਰਟੀ ਦੀ ਖ੍ਰੀਦ- ਵੇਚ ਕਰਕੇ ਰਜਿਸਟਰੀ ਕਰਵਾਈ। (Loan)
ਇਸ ਪਿੱਛੋਂ ਹੋਰ ਅੱਗੇ ਵੱਧਦਿਆਂ ਉਕਤਾਨ ਨੇ ਨਜਾਇਜ਼ ਤਰੀਕੇ ਨਾਲ ਕੈਪਰੀ ਗਲੋਬਲ ਕੈਪੀਟਲ ਲਿਮਟਿਡ ਪਾਸੋਂ ਉਨਾਂ ਦੇ ਨਾਂਅ 6 ਲੱਖ 21 ਹਜ਼ਾਰ ਰੁਪਏ ਦਾ ਲੋਨ ਵੀ ਕਰਵਾ ਲਿਆ। ਪੀੜਤਾ ਨੇ ਦੱਸਿਆ ਕਿ ਆਪਣੇ ਨਾਲ ਹੋਈ ਧੋਖਾਧੜੀ ਸਬੰਧੀ ਉਸਨੇ 27 ਮਈ 2022 ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਨੇ ਸਵਾ ਸਾਲ ਤੋਂ ਵੱਧ ਸਮੇਂ ਦੀ ਪੜਤਾਲ ਉਪਰੰਤ ਮਾਮਲਾ ਦਰਜ਼ ਕੀਤਾ ਹੈ। ਸਹਾਇਕ ਥਾਣੇਦਾਰ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਵਿਨੋਦ ਕੁਮਾਰ ਦੀ ਸ਼ਿਕਾਇਤ ’ਤੇ ਜਸਵਿੰਦਰ ਕੌਰ, ਸੁਖਦੇਵ ਸਿੰਘ, ਹਰਦੀਪ ਸਿੰਘ ਤੇ ਮਨਦੀਪ ਸਿੰਘ ਤੋਂ ਇਲਾਵਾ ਰੇਖਾ ਰਾਣੀ ਵਾਸੀਆਨ ਵਿਹਾਰ ਕਲੋਨੀ ਕੈਲਾਸ਼ ਨਗਰ ਲੁਧਿਆਣਾ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ ਪਰ ਕਿਸੇ ਦੀ ਵੀ ਗਿ੍ਰਫਤਾਰੀ ਹਾਲੇ ਨਹੀਂ ਹੋਈ।
ਇਹ ਵੀ ਪੜ੍ਹੋ : ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਐਲਕੇਜੀ ਦੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਵਾਇਰਲ
ਸਸਤਾ ਹੋਵੇਗਾ ਮਕਾਨ ਲਈ ਕਰਜ਼ਾ
ਨਵੀਂਆਂ ਦਰਾਂ ਅਨੁਸਾਰ ਇੱਕ ਸਾਲ ਦਾ ਐਮਸੀਐਲਆਰ 8.40 ਫੀਸਦੀ ਹੋਵੇਗਾ
ਕਾਰ ਤੇ ਪਰਸਨਲ ਲੋਨ ਵੀ ਹੋਣਗੇ ਸਸਤੇ
1 ਅਪਰੈਲ ਤੋਂ ਹੁਣ ਤੱਕ ਹੋਮ ਲੋਨ ਦੀਆਂ ਦਰਾਂ ‘ਚ 20 ਬੇਸਿਸ ਪੁਆਇੰਟ ਦੀ ਕਮੀ
ਏਜੰਸੀ, ਨਵੀਂ ਦਿੱਲੀ
ਜਨਤਕ ਖੇਤਰ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਵਿਆਜ਼ ਦਰਾਂ ‘ਚ ਕਟੌਤੀ ਕੀਤੀ ਹੈ ਬੈਂਕ ਦੇ ਇਸ ਕਦਮ ਨਾਲ ਲੋਕਾਂ ਦਾ ਹੋਮ ਲੋਨ, ਵਹੀਕਲ ਲੋਨ ਤੇ ਪਰਸਨਲ ਲੋਨ ਦੀ ਈਐਮਆਈ ਘੱਟ ਹੋ ਜਾਵੇਗੀ ਬੈਂਕ ਨੇ ਆਪਣੀਆਂ ਵਿਆਜ਼ ਦਰਾਂ ‘ਚ 5 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ ਐਸਬੀਆਈ ਨੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਰੇਪੋ ਰੇਟ ਘੱਟ ਕੀਤੇ ਜਾਣ ਤੋਂ ਬਾਅਦ ਆਪਣੀਆਂ ਵਿਆਜ਼ ਦਰਾਂ ‘ਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ ਐਸਬੀਆਈ ਨੇ ਕਿਹਾ ਹੈ,
ਇਸ ਦੇ ਨਤੀਜੇ ਵਜੋਂ ਐਮਸੀਐਲਆਰ ਨਾਲ ਜੁੜੇ ਸਾਰੇ ਕਰਜ਼ਿਆਂ ‘ਤੇ ਵਿਆਜ਼ ਦਰ 10 ੁਜੁਲਾਈ 2019 ਤੋਂ ਪੰਜ ਅਧਾਰ ਅੰਕ ਘੱਟ ਜਾਵੇਗਾ ਮੌਜ਼ੂਦ ਵਿੱਤ ਵਰ੍ਹੇ ‘ਚ ਇਹ ਤੀਜੀ ਦਰ ਕਟੌਤੀ ਹੈ ਜ਼ਿਕਰਯੋਗ ਹੈ ਕਿ ਭਾਰਤੀ ਸਟੇਟ ਬੈਂਕ ਨੇ ਆਪਣੇ ਹੋਮ ਲੋਨ ਰੇਟ ਨੂੰ ਰੇਪੋ ਰੇਟ ਤੋਂ ਲਿੰਕ ਕਰਾਉਣ ਦਾ ਫੈਸਲਾ ਕੀਤਾ ਸੀ ਰੇਪੋ ਰੇਟ ਦੇ ਅਧਾਰ ‘ਤੇ ਜੁਲਾਈ ‘ਚ ਨਵੀਂਆਂ ਦਰਾਂ ਲਾਗੂ ਕਰਨ ਦੀ ਗੱਲ ਕਹੀ ਸੀ ਐਸਬੀਆਈ ਨੇ ਮੰਗਲਵਾਰ ਤੋਂ ਨਵੀਂਆਂ ਦਰਾਂ ਦਾ ਐਲਾਨ ਕੀਤਾ ਹਾਲੇ ਤੱਕ ਬੈਂਕ ਦੀ ਵਿਆਜ਼ ਦਰਾਂ ਮਿਨੀਮਮ ਕਾਸਟੇ ਲੈਂਡਿੰਗ ਰੇਟ (ਐਮਸੀਐਲਆਰ) ‘ਤੇ ਅਧਾਰਿਤ ਹੁੰਦੀ ਸੀ, ਜਿਨ੍ਹਾਂ ਨੂੰ ਬਦਲ ਕੇ ਰੇਪੋ ਰੇਟ ਨੂੰ ਅਧਾਰ ਬਣਾਇਆ ਗਿਆ ਹੈ
ਆਟੋ ਲੋਨ ਦੀ ਈਐਮਆਈ ‘ਚ ਆਵੇਗੀ ਕਮੀ
ਪਿਛਲੇ ਮਹੀਨੇ ਰਿਜ਼ਰਵ ਬੈਂਕ ਨੇ ਰੇਪੋ ਰੇਟ ‘ਚ 25 ਬੇਸਿਕ ਪੁਆਇੰਟ ਦੀ ਕਟੌਤੀ ਕੀਤੀ ਸੀ ਤੇ ਰੇਪੋ ਰੇਟ ਨੂੰ 6 ਫੀਸਦੀ ਤੋਂ ਘਟਾ ਕੇ 5.75 ਫੀਸਦੀ ਕਰ ਦਿੱਤਾ ਸੀ ਰੇਪੋ ਰੇਟ ਦੇ ਹਿਸਾਬ ਨਾਲ ਐਸਬੀਆਈ ਨੇ ਆਪਣੀਆਂ ਵਿਆਜ਼ ਦਰਾਂ ‘ਚ 5 ਬੇਸਿਸ ਪੁਆਇੰਟ ਦੀ ਕਟੌਤੀ ਦਾ ਐਲਾਨ ਕੀਤਾ ਹੈ ਵਰਤਮਾਨ ‘ਚ ਐਸਬੀਆਈ ਦੀ ਹੋਮ ਲੋਨ ਦੀ ਦਰ 8.45 ਫੀਸਦੀ ਸਾਲਾਨਾ ਹੈ, 5 ਬੇਸਿਸ ਪੁਆਇੰਟ ਦੀ ਕਟੌਤੀ ਤੋਂ ਬਾਅਦ ਵਿਆਜ਼ ਦਰ ਘੱਟ ਕੇ 8.40 ਫੀਸਦੀ ਸਾਲਾਨਾ ਹੋ ਜਾਵੇਗੀ
ਵਿਆਜ਼ ਦਰ ‘ਚ ਇਹ ਕਟੌਤੀ 10 ਜੁਲਾਈ ਤੋਂ ਲਾਗੂ ਹੋਵੇਗੀ ਜ਼ਿਕਰਯੋਗ ਹੈ ਕਿ ਐਸਬੀਆਈ ਨੇ ਐਮਸੀਐਲਆਰ ਨੇ 1 ਅਪਰੈਲ ਤੋਂ ਹੁਣ ਤੱਕ 3 ਵਾਰ ਕਟੌਤੀ ਕੀਤੀ ਹੈ ਬੈਂਕ ਦੇ ਇਸ ਕਦਮ ਨਾਲ ਹੋਮ ਲੋਨ ਤੋਂ ਇਸ ਸਾਲ 20 ਬੇਸਿਸ ਪੁਆਇੰਟ ਦੀ ਕਮੀ ਆਈ ਹੈ ਇਸ ਤਰ੍ਹਾਂ ਬੈਂਕ ਨੇ ਇੱਕ ਵਾਰ ਫਿਰ ਆਪਣੇ ਗ੍ਰਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਐਸਬੀਆਈ ਦੇ ਗਾਹਕਾਂ ਦੇ ਪਰਸਨਲ ਲੋਨ, ਹੋਮ ਲੋਨ, ਕ੍ਰੇਡਿਟ ਕਾਰਡ ਲੋਨ, ਪ੍ਰਾਪਰਟੀ ‘ਤੇ ਲੋਨ, ਆਟੋ ਲੋਨ ਦੀ ਈਐਮਆਈ ‘ਚ ਕਮੀ ਆਵੇਗੀ
ਕੀ ਹੈ ਐਮਸੀਐਲਆਰ
ਰਿਜ਼ਰਵ ਬੈਂਕ ਵੱਲੋਂ ਲੋਨ ਦੇਣ ਦੇ ਲਈ ਤੈਅ ਘੱਟੋ-ਘੱਟ ਦਰ ਸੀਮਾਂਤ ਲਾਗਤ ਅਧਾਰਿਤ ਵਿਆਜ਼ ਦਰ ਭਾਵ ਮਿਨੀਮਮ ਕਾਸਟ ਲੈਂਡਿੰਗ ਰੇਟ (ਐਮਸੀਐੱਲਆਰ) ਕਹਾਉਂਦੀ ਹੈ ਬੈਂਕ ਇਸ ਦਰ ਤੋਂ ਘੱਟ ‘ਤੇ ਕਰਜ਼ਾ ਨਹੀਂ ਦੇ ਸਕਦਾ ਹੈ 1 ਅਪਰੈਲ 2016 ਤੋਂ ਇਹ ਸਿਸਟਮ ਬੈਂਕਿੰਗ ਪ੍ਰਣਾਲੀ ‘ਚ ਸ਼ਾਮਲ ਹੈ ਇਹ ਲੋਨ ਦੇਣ ਦੀ ਘੱਟੋ-ਘੱਟ ਦਰ ਕਹਾਉਂਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸਾਨਾਂ ਦੇ 2 ਲੱਖ 3 ਹਜ਼ਾਰ ਕੇਸ ਪਾਏ ਗਏ ਫਰਜ਼ੀ
ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਸੋਸ਼ਲ ਆਡਿਟ ਵਿੱਚ ਆਇਆ ਸੱਚ ਬਾਹਰ
ਛੋਟਾ ਕਿਸਾਨ ਦੱਸ ਕੇ ਵੱਡੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦਿਵਾਉਣਾ ਚਾਹੁੰਦੇ ਸਨ ਪ੍ਰਾਈਵੇਟ ਬੈਂਕ
ਚੰਡੀਗੜ੍ਹ, ਅਸ਼ਵਨੀ ਚਾਵਲਾ
ਕਾਂਗਰਸ ਸਰਕਾਰ ਵਿੱਚ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਕਰਜ਼ਾ ਮੁਆਫ਼ੀ ਵਿੱਚ ਵੱਡਾ ਫਰਜ਼ੀਵਾੜਾ ਨਿਕਲ ਕੇ ਬਾਹਰ ਆਇਆ ਹੈ। ਇਸ ਵਿੱਚ ਪੰਜਾਬ ਸਰਕਾਰ ਨੂੰ 4 ਹਜ਼ਾਰ ਕਰੋੜ ਰੁਪਏ ਦਾ ਚੂਨਾ ਲੱਗਣਾ ਸੀ ਪਰ ਸਰਕਾਰ ਵੱਲੋਂ ਕਰਵਾਏ ਗਏ ਸੋਸ਼ਲ ਆਡਿਟ ਦੇ ਚਲਦੇ ਇਸ ਫਰਜ਼ੀਵਾੜੇ ਨੂੰ ਸਰਕਾਰ ਨੇ ਸਮਾਂ ਰਹਿੰਦਿਆਂ ਹੀ ਫੜ ਲਿਆ ਹੈ। ਪੰਜਾਬ ਸਰਕਾਰ ਦੀ ਸੂਚੀ ‘ਚ 2 ਲੱਖ 3 ਹਜ਼ਾਰ 91 ਕਿਸਾਨ ਇਹੋ ਜਿਹੇ ਮਿਲੇ ਹਨ, ਜਿਨ੍ਹਾਂ ਦਾ ਕਰਜ਼ਾ ਮੁਆਫ਼ ਕਰਨ ਲਈ ਬੈਂਕਾਂ ਵੱਲੋਂ ਕੇਸ ਬਣਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀ ਪਰ ਇਨ੍ਹਾ ‘ਚ 2 ਲੱਖ 3 ਹਜ਼ਾਰ 91 ਫਰਜ਼ੀ ਤੌਰ ‘ਤੇ ਤਿਆਰ ਕੀਤੇ ਹੋਏ ਛੋਟੇ ਕਿਸਾਨ ਪਾਏ ਗਏ ਹਨ। ਪੰਜਾਬ ਸਰਕਾਰ ਨੂੰ ਇਸ ਗੱਲ ਦੀ ਸ਼ੰਕਾ ਪਹਿਲਾਂ ਹੀ ਸੀ, ਜਿਸ ਕਾਰਨ ਮੁੱਖ ਮੰਤਰੀ ਦਫ਼ਤਰ ਵੱਲੋਂ ਨਾ ਸਿਰਫ਼ ਸੋਸ਼ਲ ਆਡਿਟ ਦਾ ਫ਼ਾਰਮੂਲਾ ਕੱਢਿਆ ਗਿਆ ਸੀ, ਸਗੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇੱਕ ਪੱਤਰ ਲਿਖਿਆ ਗਿਆ ਸੀ, ਜਿਸ ਵਿੱਚ ਪ੍ਰਾਈਵੇਟ ਬੈਂਕਾਂ ਵੱਲੋਂ ਕੀਤੀ ਜਾ ਰਹੀ ਚਲਾਕੀ ਦਾ ਜਿਕਰ ਕੀਤਾ ਗਿਆ ਸੀ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਵੱਲੋਂ ਸੱਤਾ ‘ਚ ਆਉਣ ਤੋਂ ਤੁਰੰਤ ਬਾਅਦ ਹੀ ਕਰਜ਼ਾ ਮੁਆਫ਼ ਕਰਨ ਸਬੰਧੀ ਫੈਸਲਾ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਭਰ ਵਿੱਚ 10 ਲੱਖ 3 ਹਜ਼ਾਰ 545 ਕਿਸਾਨਾਂ ਦੀ ਸੂਚੀ ਤਿਆਰ ਕੀਤੀ ਗਈ ਸੀ, ਜਿਨ੍ਹਾਂ ਨੇ ਫਸਲੀ ਕਰਜ਼ਾ ਲਿਆ ਸੀ ਤੇ ਇਨ੍ਹਾਂ ਦੀ ਜਮੀਨ 5 ਏਕੜ ਤੋਂ ਘੱਟ ਦੱਸੀ ਗਈ ਸੀ। ਪੰਜਾਬ ਸਰਕਾਰ ਵੱਲੋਂ ਇਨ੍ਹਾਂ 10 ਲੱਖ ਕਿਸਾਨਾਂ ਦੀ ਪੜਤਾਲ ਕਰਨ ਲਈ ਸੋਸ਼ਲ ਆਡਿਟ ਦਾ ਸਹਾਰਾ ਲਿਆ ਗਿਆ, ਜਿਸ ਵਿੱਚ ਪਹਿਲਾਂ ਕਰਜ਼ਾ ਮੁਆਫ਼ੀ ਲੈਣ ਵਾਲੇ ਕਿਸਾਨ ਤੋਂ ਹਲਫੀਆ ਬਿਆਨ ਲਿਆ ਗਿਆ ਤੇ ਫਿਰ ਉਸ ਹਲਫ਼ ਬਿਆਨ ਸਬੰਧੀ ਪਿੰਡ-ਪਿੰਡ, ਗਲੀ-ਗਲੀ ਜਾ ਕੇ ਪੜਤਾਲ ਕਰਵਾਈ ਗਈ। ਇਸ ਵਿੱਚ ਪਿੰਡਾਂ ਵਾਲਿਆਂ ਵੱਲੋਂ ਹੀ ਸਰਕਾਰ ਦੀ ਮੱਦਦ ਕਰਕੇ ਸੱਚਾਈ ਬਿਆਨ ਕਰ ਦਿੱਤੀ ਗਈ ਕਿ ਕਿਹੜਾ ਕਿਸਾਨ ਕਿੰਨੀ ਜ਼ਮੀਨ ਆਪਣੇ ਕੋਲ ਰੱਖੀ ਬੈਠਾ ਹੈ। ਇਸ ‘ਚ ਪਿੰਡ ਦੇ ਪਟਵਾਰੀ ਨੇ ਵੀ ਜ਼ਮੀਨ ਸਬੰਧੀ ਆਪਣੀ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਦਿੱਤੀ।
ਇਸ ਪੜਤਾਲ ਦੌਰਾਨ ਸਾਹਮਣੇ ਆਇਆ ਕਿ 10 ਲੱਖ 3 ਹਜ਼ਾਰ 545 ਕਿਸਾਨਾਂ ‘ਚੋਂ 2 ਲੱਖ 3 ਹਜ਼ਾਰ 91 ਕਿਸਾਨ ਫਰਜ਼ੀ ਪਾਏ ਗਏ ਹਨ। ਇਹ ਫਰਜ਼ੀ ਕਿਸਾਨ ਖੇਤੀਬਾੜੀ ਦਾ ਕੰਮ ਕਰਦੇ ਹੋਏ ਬੈਂਕਾਂ ਦੇ ਕਰਜ਼ਦਾਰ ਵੀ ਹਨ ਪਰ ਇਨ੍ਹਾਂ ਕੋਲ ਜਮੀਨ 5 ਏਕੜ ਤੋਂ ਜਿਆਦਾ ਹੋਣ  ਕਾਰਨ ਇਹ ਵੱਡੇ ਕਿਸਾਨਾਂ ਦੀ ਕੈਟਾਗਿਰੀ ਵਿੱਚ ਆਉਂਦੇ ਹਨ। ਇਸ ਕਾਰਨ ਇਹ ਫਸਲੀ ਕਰਜ਼ ਮੁਆਫ਼ੀ ਦੀ ਸਕੀਮ ਦੇ ਹੱਕਦਾਰ ਹੀ ਨਹੀਂ।
ਬੈਂਕਾਂ ਦੀ ਫੜੀ ਗਈ ਚਲਾਕੀ
ਇਸ ਸਬੰਧੀ ਸਾਰੀ ਜਾਣਕਾਰੀ ਹੋਣ ਦੇ ਬਾਵਜ਼ੂਦ ਬੈਂਕਾਂ ਨੇ ਇਨ੍ਹਾਂ ਕਿਸਾਨਾਂ ਨੂੰ ਛੋਟਾ ਕਿਸਾਨ ਦੱਸਦੇ ਹੋਏ ਕਰਜ਼ ਮੁਆਫ਼ੀ ਲਈ ਸਰਕਾਰ ਕੋਲ ਕੇਸ ਭੇਜ ਦਿੱਤੇ ਸਨ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 2 ਲੱਖ 3 ਹਜ਼ਾਰ 91 ਕਿਸਾਨਾਂ ਦੇ ਸਿਰ ‘ਤੇ 2 ਲੱਖ ਤੋਂ ਜ਼ਿਆਦਾ ਦਾ ਕਰਜ਼ ਵੀ ਖੜ੍ਹਾ ਹੈ, ਜਿਸ ਕਾਰਨ ਹਰ ਕਿਸਾਨ ਦਾ 2 ਲੱਖ ਰੁਪਏ ਤੱਕ ਦਾ ਕਰਜ਼ ਮੁਆਫ਼ ਹੋਣ ਸਬੰਧੀ ਹੀ ਫਾਈਲ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਜੇਕਰ ਪੰਜਾਬ ਸਰਕਾਰ ਸਮਾਂ ਰਹਿੰਦੇ ਹੋਏ ਇਨ੍ਹਾਂ ਵੱਡੇ ਕਿਸਾਨਾਂ ਬਾਰੇ ਖੁਲਾਸਾ ਨਾ ਹੁੰਦਾ ਤਾਂ ਪੰਜਾਬ ਸਰਕਾਰ ਨੂੰ 4 ਹਜ਼ਾਰ ਕਰੋੜ ਰੁਪਏ ਦਾ ਚੂਨਾ ਲੱਗ ਜਾਣਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਰਥਿਕਤਾ ਲਈ ਸਾਊਦੀ ਤੋਂ ਕਰਜੇ ਦੀ ਲੋੜ: ਇਮਰਾਨ
ਖਾਨ ਦੀ ਸਾਊਦੀ ਅਰਬ ਦੀ ਦੂਜੀ ਯਾਤਰਾ
ਇਸਲਾਮਾਬਾਦ, ਏਜੰਸੀ
ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਨੂੰ ਆਰਥਿਕਤਾ ਨੂੰ ਮਜਬੂਤ ਕਰਨ ਲਈ ਸਾਊਦੀ ਅਰਬ ਤੋਂ ਸੰਭਾਵਿਕ ਕਰਜਿਆਂ ਦੀ ਬਹੁਤ ਲੋੜ ਹੈ। ਇਮਰਾਨ ਖਾਨ ਸਾਊਦੀ ਅਰਬ ‘ਚ ‘ਦਾਵੋਸ ਇਜ ਦ ਡੇਜਰਟ’ ਕੌਮਾਂਤਰੀ ਨਿਵੇਸ਼ ਸੰਮੇਲਨ ‘ਚ ਹਿੱਸਾ ਲੈਣ ਲਈ ਗਏ ਹਨ। ਇਸ ਸੰਮੇਲਨ ਦਾ ਇਸਤਾਂਬੁਲ ‘ਚ ਸਾਊਦੀ ਵਣਜ ਦੂਤਾਵਾਸ ‘ਚ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਦੇ ਵਿਰੋਧ ‘ਚ ਹੋਰ ਆਗੂਆਂ ਨੇ ਬਾਈਕਾਟ ਕੀਤਾ ਹੈ।
ਪਾਕਿਸਤਾਨੀ ਪ੍ਰਧਾਨਮੰਤਰੀ ਨੇ ਸਾਊਦੀ ਜਾਣ ਤੋਂ ਪਹਿਲਾਂ ਕਿਹਾ ਕਿ ਉਹ ਜਮਾਲ ਖਸ਼ੋਗੀ ਦੀ ਮੌਤ ‘ਤੇ ਚਿੰਤਤ ਹਨ ਪਰ ਰਿਆਦ ਵੱਲੋਂ ਸੰਭਾਵਿਕ ਸਹਾਇਤਾ ਕਾਰਨ ਸੰਮੇਲਨ ‘ਚ ਹਿੱਸਾ ਲੈਣਾ ਨਹੀਂ ਛੱਡ ਸੱਕਦੇ ਹੈ। ਇੱਕ ਨਿਊਜ਼ ਏਜੰਸੀ ਰਿਪੋਰਟ ਦੀ ਅਨੁਸਾਰ, ਖਾਨ ਦੀ ਇਹ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ‘ਚ ਸਾਊਦੀ ਅਰਬ ਦੀ ਦੂਜੀ ਯਾਤਰਾ ਹੈ, ਪਰ ਉਹ ਕਰਜਾ ਸੰਕਟ ਨੂੰ ਰੋਕਣ ਲਈ ਹੁਣ ਤੱਕ ਮਹੱਤਵਪੂਰਨ ਵਿੱਤੀ ਸਹਾਇਤਾ ਹਾਸਲ ਕਰਨ ਵਿੱਚ ਸਫਲ ਨਹੀਂ ਹੋ ਸਕੇ।
ਉਨ੍ਹਾਂ ਨੇ ‘ਮਿਡਲ ਈਸਟ ਆਈ’ ਨੂੰ ਦਿੱਤੇ ਇੱਕ ਇੰਟਰਵਿਊ ‘ਚ ਦੱਸਿਆ ਕਿ ਉਹ ਫਿਰ ਤੋਂ ਸਊਦੀ ਆਗੂਆਂ ਨਾਲ ਮਿਲਣ ਲਈ ਸੱਦਾ ਨਹੀਂ ਪ੍ਰਾਪਤ ਕਰ ਸਕੇ। ਉਨ੍ਹਾਂ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਮੈਨੂੰ ਇਸ ਮੌਕੇ ਦਾ ਫਾਇਦਾ ਚੁੱਕਣਾ ਹੈ ਕਿਉਂਕਿ ਪਾਕਿਸਤਾਨ ਭਿਆਨਕ ਆਰਥਿਕਤਾ ਸੰਕਟ ਨਾਲ ਜੂਝ ਰਿਹਾ ਹੈ। ਜਦੋਂ ਤੱਕ ਕਿ ਅਸੀਂ ਮਿੱਤਰ ਦੇਸ਼ਾਂ ਜਾਂ ਕੌਮਾਂਤਰੀ ਮੁਦਰਾ ਕੋਸ਼ ਤੋਂ ਕਰਜਾ ਪ੍ਰਾਪਤ ਨਹੀਂ ਕਰਦੇ ਤੱਦ ਤੱਕ ਅਗਲੇ ਦੋ ਜਾਂ ਤਿੰਨ ਮਹੀਨੇ ‘ਚ ਵਿਦੇਸ਼ ਗਿਰਵੀ ਲਈ ਸਾਡੇ ਕੋਲ ਕਰਜਾ ਨਹੀਂ ਹੈ ਅਤੇ ਨਾ ਹੀ ਸਾਡੇ ਕੋਲ ਆਯਾਤ ਲਈ ਭੁਗਤਾਨੇ ਲਈ ਰਾਸ਼ੀ ਹੈ। ਇਸ ਲਈ ਇਸ ਸਮੇਂ ਅਸੀਂ ਹਤਾਸ਼ ਹਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
34 ਹਜ਼ਾਰ ਕਰੋੜ ਕਰਜਾ ਮੁਆਫ ਦਾ ਐਲਾਨ
ਹਰ ਕਿਸਾਨ ਦੇ 2 ਲੱਖ ਰੁਪਏ ਦਾ ਹੋਵੇਗਾ ਕਰਜ ਮੁਆਫ | Debt Forgiveness
ਬੈਂਗਲੁਰੂ, (ਏਜੰਸੀ)। ਕਰਨਾਟਕ ਦੇ ਮੁੱਖਮੰਤਰੀ ਐਚਡੀ ਮੁਕਾਰਸੁਆਮੀ ਨੇ ਵੀਰਵਾਰ ਨੂੰ ਆਪਣਾ ਪਹਿਲਾਂ ਬਜਟ ਪੇਸ਼ ਕੀਤਾ। ਉਨ੍ਹਾਂ ਨੇ ਆਪਣੇ ਬਜਟ ‘ਚ ਕਿਸਾਨਾਂ ਦੇ ਕਰਜੇ ਮੁਆਫ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ। ਚੋਣਾਂ ਦੇ ਸਮੇਂ ‘ਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਦੇ ਹੋਏ ਕਰਨਾਟਕ ਦੇ ਮੁੱਖਮੰਤਰੀ ਐਚਡੀ ਕੁਮਾਰਸੁਆਮੀ ਨੇ ਵੀਰਵਾਰ ਨੂੰ ਕਿਸਾਨਾਂ ਦੇ 34 ਹਜ਼ਾਰ ਕਰੋੜ ਦਾ ਕਰਜ ਮੁਆਫੀ ਦਾ ਐਲਾਨ ਕੀਤਾ। ਕੁਮਾਰਸੁਆਮੀ ਨੇ ਵਿਧਾਨਸਭਾ ‘ਚ ਆਪਣਾ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਪਹਿਲਾਂ ਚਰਣ ‘ਚ 31 ਦਸੰਬਰ 2017 ਤੱਕ ਦੇ ਕਿਸਾਨਾਂ ਦੇ ਕਰਜੇ ਮੁਆਫ ਹੋਣਗੇ। ਉਨ੍ਹਾਂ ਨੇ ਕਿਸਾਨਾਂ ਦੇ ਦੋ ਲੱਖ ਰੁਪਏ ਤੱਕ ਦੇ ਕਰਜ ਮੁਆਫ ਕਰਨ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਵਿਧਾਨਸਭਾ ਚੋਣਾਂ ਦੌਰਾਨ ਕਾਂਗਰਸ ਅਤੇ ਜਨਤਾ ਦਲ ਨੇ ਆਪਣੇ-ਆਪਣੇ ਘੋਸ਼ਣਾਪੱਤਰ ‘ਚ ਕਿਸਾਨਾਂ ਦੇ ਕਰਜ ਮੁਆਫ ਕਰਨ ਦਾ ਐਲਾਨ ਕੀਤਾ ਸੀ। (Debt Forgiveness)
ਪਹਿਲਾ ਬਜਟ | Debt Forgiveness
2017-18 ‘ਚ ਕਰਨਾਟਕ ਦੀ ਜੀਐਸਡੀਪੀ ਦੀ ਦਰ 8.5 ਫੀਸਦੀ ਰਹੀ, ਜਦੋਂ ਕਿ ਪਿਛਲੀ ਸਮਾਨ ਜਾਇਜ ‘ਚ ਇਹ 7.5 ਫੀਸਦੀ ਰਹੀ ਸੀ।
ਸੂਬੇ ‘ਚ ਪੈਟਰੋਲ ਦੇ ਰੇਟ ‘ਚ 1.14 ਰੁਪਏ ਪ੍ਰਤੀ ਲੀਟਰ ਦੇ ਵਾਧੇ ਦਾ ਐਲਾਨ।
ਉੱਥੇ ਹੀ 1.20 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਡੀਜਲ ਦੀ ਕੀਮਤ ‘ਚ ਹੋਇਆ ਵਾਧਾ।
ਕਰਨਾਟਕ ‘ਚ ਪੈਟਰੋਲ ਦੇ ਰੇਟ ‘ਚ 30 ਤੋਂ 32 ਫੀਸਦੀ ਵਧਿਆ।
ਡੀਜਲ ਦੇ ਰੇਟਾਂ ‘ਚ 19 ਤੋਂ 20 ਫੀਸਦੀ ਦਾ ਵਾਧਾ।
ਇਹ ਵੀ ਪੜ੍ਹੋ : ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਭਾਰੀ ਮੀਂਹ, ਕਈ ਵਾਹਨ ਵਹਿ ਗਏ
ਨਵਾਂਸ਼ਹਿਰ ਦੇ 2446 ਕਿਸਾਨਾਂ ਨੂੰ ਮਿਲੀ 18.83 ਕਰੋੜ ਰੁਪਏ ਦੀ ਕਰਜ਼ ਮੁਆਫ਼ੀ
ਹੁਸ਼ਿਆਰਪੁਰ, (ਰਾਜੀਵ ਸ਼ਰਮਾ)। ਪੰਜਾਬ ਦੇ ਕਿਸਾਨਾਂ ਦੇ ਸਿਰ ਤੋਂ ਖੇਤੀ ਕਰਜ਼ੇ ਬੋਝ ਨੂੰ ਉਤਾਰਨ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਨੂੰ ਸਮੁੱਚੇ ਸੂਬੇ ਵਿੱਚ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਹੈ ਜਿਸ ਤਹਿਤ 10 ਲੱਖ ਕਿਸਾਨਾਂ ਨੂੰ 9500 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਜਾ ਰਹੀ ਹੈ। ਇਹ ਪ੍ਰਗਟਾਵਾ ਸਾਬਕਾ ਵਿਧਾਇਕਾ ਗੁਰਇਕਬਾਲ ਕੌਰ ਨੇ ਅੱਜ ਜੀ.ਬੀ. ਪੈਲੇਸ ਜਾਡਲਾ ਵਿਖੇ ਨਵਾਂਸ਼ਹਿਰ (Nawanshahr) ਸਬ ਡਵੀਜ਼ਨ ਦੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫ਼ਿਕੇਟਾਂ ਦੀ ਵੰਡ ਕਰਨ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। (Nawanshahr)
ਉਨ੍ਹਾਂ ਦੱਸਿਆ ਕਿ ਅੱਜ ਦੇ ਸਮਾਗਮ ਦੌਰਾਨ 1157 ਕਿਸਾਨਾਂ ਨੂੰ 10.04 ਕਰੋੜ ਰੁਪਏ ਦੀ ਕਰਜਾਂ ਮੁਆਫ਼ੀ ਦਾ ਹੋਰ ਲਾਭ ਦਿੱਤੇ ਜਾਣ ਬਾਅਦ, ਹੁਣ ਤੱਕ ਨਵਾਂਸ਼ਹਿਰ ਹਲਕੇ ਦੇ 2446 ਕਿਸਾਨਾਂ ਨੂੰ 18.83 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 5 ਅਪਰੈਲ ਨੂੰ ਗੁਰਦਾਸਪੁਰ ਵਿਖੇ ਕਰਵਾਏ ਗਏ ਰਾਜ ਪੱਧਰੀ ਕਰਜ਼ਾ ਰਾਹਤ ਸਮਾਗਮ ਦੌਰਾਨ ਨਵਾਂਸ਼ਹਿਰ ਹਲਕੇ ਦੇ 1289 ਕਿਸਾਨਾਂ ਨੂੰ 8.79 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ ਸੀ। (Nawanshahr)
ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਸੂਬੇ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ, ਸਰਕਾਰ ਬਣਨ ‘ਤੇ ਪਹਿਲੇ ਹੀ ਸਾਲ ਵਿੱਚ ਨਿਭਾਅ ਕੇ ਦਰਸਾ ਦਿੱਤਾ ਹੈ ਕਿ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਦੇ ਅਸਲ ਹਿੱਤੂ ਉਹ ਹੀ ਹਨ। ਉਨ੍ਹਾਂ ਆਖਿਆ ਕਿ ਫ਼ਿਲਹਾਲ ਇਹ ਕਰਜ਼ਾ ਰਾਹਤ ਢਾਈ ਏਕੜ ਤੱਕ ਵਾਲੇ ਕਿਸਾਨਾਂ ਨੂੰ ਦਿੱਤੀ ਗਈ ਹੈ ਅਤੇ ਬਾਕੀ ਕਿਸਾਨ ਆਪਣਾ ਨਾਂ ਸੂਚੀਆਂ ਵਿੱਚ ਨਾ ਦੇਖ ਕੇ ਮਾਯੂਸ ਨਾ ਹੋਣ। ਸਰਕਾਰ ਉਨ੍ਹਾਂ ਬਾਰੇ ਵੀ ਵਿਚਾਰ ਕਰ ਰਹੀ ਹੈ।
ਅਰੀ ਦਾ ਲੋਨ ਪਾਸ ਕਰਵਾਉਣ ਬਦਲੇ ਲੱਖਾਂ ਦੀ ਮਾਰੀ ਠੱਗੀ, ਦੋ ਨਾਮਜ਼ਦ
ਸੰਗਤ ਮੰਡੀ, (ਮਨਜੀਤ ਨਰੂਆਣਾ)। (Froud) ਪਿੰਡ ਮੱਲਵਾਲਾ ਵਿਖੇ ਸੋਚੀ ਸਮਝੀ ਸ਼ਾਜਿਸ ਤਹਿਤ ਡੈਅਰੀ ਦਾ 20 ਲੱਖ ਦਾ ਲੋਨ ਸਬਸਿਡੀ ‘ਤੇ ਪਾਸ ਕਰਵਾਉਣ ਬਦਲੇ ਦੋ ਵਿਅਕਤੀਆਂ ਵੱਲੋਂ ਪਿੰਡ ਦੇ ਸਾਬਕਾ ਸਰਪੰਚ ਦੀ ਨੂੰਹ ਸਮੇਤ ਇਕ ਹੋਰ ਵਿਅਕਤੀ ਨਾਲ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। (Froud)
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੇਜਰ ਸਿੰਘ ਪੁੱਤਰ ਲਾਲ ਸਿੰਘ ਤੇ ਸਾਬਕਾ ਸਰਪੰਚ ਗੁਰਦੇਵ ਸਿੰਘ ਦੀ ਨੂੰਹ ਲਖਵਿੰਦਰ ਕੌਰ ਪਤਨੀ ਸਵ. ਪਰਮਜੀਤ ਸਿੰਘ ਨੇ ਲਗਭਗ 6 ਮਹੀਨੇ ਪਹਿਲਾ ਹਰਿੰਦਰ ਸਿੰਘ ਉਰਫ਼ ਗੋਰਾ ਪੁੱਤਰ ਬੱਗੜ ਸਿੰਘ ਵਾਸੀ ਸ਼ੇਰ ਖਾਂ ਵਾਲਾ (ਮਾਨਸਾ) ਅਤੇ ਬਲਜਿੰਦਰ ਸਿੰਘ ਉਰਫ਼ ਹੈਪੀ ਪੁੱਤਰ ਲੱਭਾ ਸਿੰਘ ਵਾਸੀ ਬੱਮਣਾ (ਪਟਿਆਲਾ) ਵਿਰੁੱਧ ਜ਼ਿਲਾ ਪੁਲਸ ਮੁਖੀ ਨੂੰ ਸ਼ਕਾਇਤ ਕੀਤੀ ਸੀ ਕਿ ਉਕਤ ਵਿਅਕਤੀਆਂ ਵੱਲੋਂ ਉਨਾਂ ਨੂੰ ਡੈਅਰੀ ‘ਤੇ 20-20 ਲੱਖ ਦਾ ਲੋਨ 50 ਫੀਸਦੀ ਸਬਸਿਡੀ ‘ਤੇ ਦਵਾਉਣ ਦਾ ਲਾਲਚ ਦਿੱਤਾ ਗਿਆ ਸੀ।
ਉਨਾਂ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਕਾਗਜੀ ਕਾਰਵਾਈ ਦੇ ਨਾਂ ‘ਤੇ ਲਖਵਿੰਦਰ ਕੌਰ ਤੋਂ 90 ਹਜ਼ਾਰ ਤੇ ਮੇਜਰ ਸਿੰਘ ਤੋਂ 50 ਹਜ਼ਾਰ ਉਗਰਾਹ ਲਏ ਪ੍ਰੰਤੂ ਅੱਜ ਤੱਕ ਨਾਂ ਤਾਂ ਉਨਾਂ ਨੂੰ ਲੋਨ ਨਹੀਂ ਦਵਾਇਆ ਗਿਆ ਅਤੇ ਨਾਂ ਹੀ ਪੈਸੇ ਵਾਪਸ ਕੀਤੇ ਗਏ।ਉਨਾਂ ਵੱਲੋਂ ਉਕਤ ਵਿਅਕਤੀਆਂ ਤੋਂ ਪੈਸੇ ਮੰਗਣ ‘ਤੇ ਫੋਨ ਹੀ ਬੰਦ ਕਰ ਲੈਦੇ ਸਨ। (Froud)
ਪੁਲਸ ਪੜਤਾਲ ‘ਚ ਇਹ ਮਾਮਲਾ ਸਹੀ ਪਾਇਆ ਗਿਆ। ਪੁਲਸ ਦੇ ਉਚ ਅਧਿਕਾਰੀਆਂ ਵੱਲੋਂ ਥਾਣਾ ਸੰਗਤ ਦੀ ਪੁਲਸ ਨੂੰ ਕਾਰਵਾਈ ਲਈ ਕਿਹਾ ਗਿਆ ਜਿਸ ਦੇ ਚੱਲਦਿਆਂ ਥਾਣਾ ਸੰਗਤ ਦੇ ਮੁਖੀ ਗੁਰਬਖਸ਼ੀਸ ਸਿੰਘ ਵੱਲੋਂ ਮੇਜਰ ਸਿੰਘ ਪੁੱਤਰ ਲਾਲ ਸਿੰਘ ਦੇ ਬਿਆਨਾਂ ‘ਤੇ ਹਰਿੰਦਰ ਸਿੰਘ ਉਰਫ਼ ਗੋਰਾ ਪੁੱਤਰ ਬੱਗੜ ਸਿੰਘ ਵਾਸੀ ਸ਼ੇਰ ਖਾਂ ਵਾਲਾ (ਮਾਨਸਾ) ਅਤੇ ਬਲਜਿੰਦਰ ਸਿੰਘ ਉਰਫ਼ ਹੈਪੀ ਪੁੱਤਰ ਲੱਭਾ ਸਿੰਘ ਵਾਸੀ ਬੱਮਣਾ (ਪਟਿਆਲਾ) ਵਿਰੁੱਧ ਮਾਮਲਾ ਦਰਜ ਕਰਕੇ ਉਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। (Froud)
ਅਨੁਸੂਚਿਤ ਜਾਤੀ ਦੇ ਲੋਕਾਂ ਦਾ 50 ਹਜ਼ਾਰ ਦਾ ਕਰਜ਼ਾ ਮੁਆਫ਼ : ਅਮਰਿੰਦਰ
ਡਾ. ਅੰਬੇਦਕਰ ਦੇ ਜਨਮ ਦਿਹਾੜੇ ‘ਤੇ ਮੁੱਖ ਮੰਤਰੀ ਵੱਲੋਂ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਕਰਜ਼ਾ ਮੁਆਫ਼ ਕਰਨ ਦੀ ਸਕੀਮ ਸ਼ੁਰੂ | Scheduled Caste
ਜਲੰਧਰ (ਸੱਚ ਕਹੂੰ ਨਿਊਜ਼)। ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਹਾੜੇ ‘ਤੇ ਹੋਏ ਸੂਬਾ ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨੁਸੂਚਿਤ (Scheduled Caste) ਜਾਤੀ ਦੇ ਲੋਕਾਂ ਦਾ ਕਰਜ਼ਾ ਮੁਆਫ ਕਰਨ ਦੀ ਸਕੀਮ ਸ਼ੁਰੂ ਕੀਤੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਹੋਰ ਗ਼ਰੀਬ ਲੋਕਾਂ ਦਾ ਵੀ ਕਰਜ਼ਾ ਸਰਕਾਰ ਮੁਆਫ਼ ਕਰ ਰਹੀ ਹੈ ਤੇ ਇਸੇ ਦੀ ਸ਼ੁਰੂਆਤ ਅੱਜ ਜਲੰਧਰ ਤੋਂ ਕੀਤੀ ਗਈ ਹੈ, ਜਿਸ ਤਹਿਤ ਅਨੁਸੂਚਿਤ ਜਾਤੀ ਤੇ ਜਨਜਾਤੀ ਦੇ ਲੋਕਾਂ ਦਾ 50 ਹਜ਼ਾਰ ਤੱਕ ਦਾ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ‘ਤੇ ਦਲਿਤ ਵਿਰੋਧੀ ਹੋਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਐਸ.ਸੀ. ਐਕਟ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਮੌਕੇ ਕੈਪਟਨ ਨੇ ਖੁਰਾਲਗੜ੍ਹ ਦੇ ਰਵੀਦਾਸ ਮੈਮੋਰੀਅਲ ਵਾਸਤੇ 20 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਤੇ ਜਲੰਧਰ ਦੀ ਬੂਟਾ ਮੰਡੀ ਵਿੱਚ ਡਾ. ਅੰਬੇਦਕਰ ਦੇ ਨਾਂਅ ‘ਤੇ ਕਾਲਜ ਖੋਲ੍ਹਣ ਦੀ ਗੱਲ ਵੀ ਆਖੀ ਕੈਪਟਨ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਡਾ. ਅੰਬੇਦਕਰ ਚੇਅਰ ਵਾਸਤੇ ਫੰਡ ਦੇਣਾ ਬੰਦ ਕਰ ਦਿੱਤਾ ਸੀ ਅਸੀਂ ਉਸ ਵਾਸਤੇ ਮੁੜ ਫੰਡ ਸ਼ੁਰੂ ਕਰਾਂਗੇ ਤਾਂ ਜੋ ਨੌਜਵਾਨ ਪੀੜ੍ਹੀ ਉੱਥੇ ਰਿਸਰਚ ਕਰ ਸਕੇ।
ਸੂਬਾ ਪੱਧਰੀ ਸਮਾਗਮ ਵਿੱਚ ਕੈਪਟਨ ਨਾਲ ਮੰਤਰੀ ਸਾਧੂ ਸਿੰਘ ਧਰਮਸੋਤ, ਮੰਤਰੀ ਚਰਨਜੀਤ ਚੰਨੀ, ਸਿੱਖਿਆ ਮੰਤਰੀ ਅਰੁਣਾ ਚੌਧਰੀ, ਐਮ.ਪੀ. ਸੰਤੋਖ ਚੌਧਰੀ, ਐਮ.ਪੀ. ਸੁਨੀਲ ਜਾਖੜ ਤੋਂ ਇਲਾਵਾ ਜਲੰਧਰ ਤੇ ਹੁਸ਼ਿਆਰਪੁਰ ਦੇ ਕਈ ਵਿਧਾਇਕ ਸ਼ਾਮਲ ਸਨ ਜ਼ਿਆਦਾਤਰ ਮੰਤਰੀ ਡਾ. ਅੰਬੇਦਕਰ ਬਾਰੇ ਗੱਲ ਕਰਨ ਦੀ ਥਾਂ ਪਿਛਲੀ ਸਰਕਾਰ ਦੇ ਦਲਿਤ ਵਿਰੋਧੀ ਹੋਣ ਦੀ ਗੱਲ ਆਖ ਕੇ ਉਨ੍ਹਾਂ ‘ਤੇ ਹੀ ਸ਼ਬਦੀ ਹਮਲੇ ਕਰਦੇ ਰਹੇ।