Punjab Fire Accident - Sach Kahoon Punjabi

Punjab News: ਗੈਰ-ਕਾਨੂੰਨੀ ਪਟਾਕਾ ਫੈਕਟਰੀ ’ਚ ਧਮਾਕਾ, 3 ਮੰਜ਼ਿਲਾ ਘਰ ’ਚ ਲੱਗੀ ਅੱਗ
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਅੰਮ੍ਰਿਤਸਰ ਦੇ ਇੱਕ ਤਿੰਨ ਮੰਜ਼ਿਲਾ ਘਰ ’ਚ ਚੱਲ ਰਹੀ ਇੱਕ ਗੈਰ-ਕਾਨੂੰਨੀ ਪਟਾਕਿਆਂ ਦੀ ਫੈਕਟਰੀ ’ਚ ਵੀਰਵਾਰ ਦੁਪਹਿਰ ਨੂੰ ਧਮਾਕਾ ਹੋਇਆ, ਜਿਸ ਨਾਲ ਸਾਰਾ ਘਰ ਅੱਗ ਦੀ ਲਪੇਟ ’ਚ ਆ ਗਿਆ। ਸੁਮਨ ਨਾਂਅ ਦੀ ਇੱਕ ਔਰਤ ਦੀ ਸੜਨ ਕਾਰਨ ਮੌਤ ਹੋ ਗਈ ਹੈ, ਜਦੋਂ ਕਿ ਗੁਰਪ੍ਰੀਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਧਮਾਕਾ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਸੀ ਕਿ ਇਸ ਨਾਲ ਘਰ ਦੀ ਛੱਤ ਤੇ ਕੰਧਾਂ ਟੁੱਟ ਗਈਆਂ, ਜਿਸ ਨਾਲ ਸਾਰੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਨੇੜਲੇ ਘਰਾਂ ਦੀਆਂ ਕੰਧਾਂ ਵੀ ਹਿੱਲ ਗਈਆਂ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ। ਏਸੀਪੀ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਦੋ ਫਾਇਰ ਟੈਂਡਰਾਂ ਦੀ ਮਦਦ ਨਾਲ ਲਗਭਗ ਅੱਧੇ ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

Read Also : Bathinda News: ਬਠਿੰਡਾ ਦੇ ਕਈ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਇਸ ਤੋਂ ਬਾਅਦ ਅੰਦਰ ਸੜਨ ਵਾਲੀਆਂ ਔਰਤਾਂ ਨੂੰ ਬਚਾਇਆ ਗਿਆ। ਧਮਾਕੇ ਸਮੇਂ 7 ਜਾਂ 8 ਲੋਕ ਅੰਦਰ ਸਨ, ਬਾਕੀ ਨੇ ਘਰ ਤੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਇਸ ਤਿੰਨ ਮੰਜ਼ਿਲਾ ਘਰ ਦੀ ਪਹਿਲੀ ਮੰਜ਼ਿਲ ’ਤੇ ਪਟਾਕੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਉੱਥੇ ਵਿਸਫੋਟਕ ਪਦਾਰਥ ਸਟੋਰ ਕੀਤੇ ਗਏ ਸਨ, ਜਿਸ ਨਾਲ ਅਚਾਨਕ ਅੱਗ ਲੱਗ ਗਈ ਤੇ ਧਮਾਕਾ ਹੋਇਆ। ਮੌਕੇ ’ਤੇ ਪਹੁੰਚੇ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਅੰਗਧ ਖੇਤਰ ’ਚ ਇਹ ਘਰ ਅਸ਼ੋਕ ਕੁਮਾਰ ਦਾ ਹੈ। ਉਨ੍ਹਾਂ ਨੇ ਆਪਣੇ ਘਰ ’ਚ ਪਟਾਕੇ ਸਟੋਰ ਕੀਤੇ ਸਨ। ਇਨ੍ਹਾਂ ਪਟਾਕਿਆਂ ’ਚ ਅੱਗ ਲੱਗ ਗਈ, ਜਿਸ ਨਾਲ ਅੱਗ ਫੈਲ ਗਈ। ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਵੱਲੋਂ ਅਗਲੇਰੀ ਜਾਂਚ ਜਾਰੀ ਹੈ।

Punjab Fire Accident: ਦੁੱਖਦਾਈ ਹਾਦਸਾ, ਪਿਤਾ-ਧੀ ਅੱਗ ’ਚ ਝੁਲਸੇ, ਘਰ ਦਾ ਸਮਾਨ ਸੜਿਆ
Punjab Fire Accident: ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਪਿੰਡ ਛਾਜਲੀ ਵਿਖੇ ਰੇਲਵੇ ਰੋਡ ਸਥਿਤ ਮਿਸਤਰੀ ਚਰਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਦੇ ਘਰ ਨੂੰ ਰਾਤ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ, ਪੀੜਤ ਦੇ ਭਰਾ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਭਤੀਜੀ ਸਰਬਜੀਤ ਕੌਰ ਮਿਕਸੀ ਨਾਲ ਦਵਾਈ ਵਗੈਰਾ ਪੀਸ ਰਹੀ ਸੀ ਅਚਾਨਕ ਕੋਲ ਪਈ ਸਿਉਂਕ ਵਾਲੀ ਦਵਾਈ ਕੈਮੀਕਲ ਨੂੰ ਮਿਕਸੀ ’ਚੋਂ ਸਪਾਰਕ ਹੋਣ ਕਾਰਨ ਚਿਗਾੜੇ ਨਿਕਲਣ ਕਾਰਨ ਅੱਗ ਲੱਗ ਗਈ। Punjab Fire Accident

ਇਹ ਖਬਰ ਵੀ ਪੜ੍ਹੋ : Satish Shah: ਟੀਵੀ ਅਦਾਕਾਰ ਸਤੀਸ਼ ਸ਼ਾਹ ਦਾ ਦੇਹਾਂਤ

ਅੱਗ ਇਨ੍ਹੀਂ ਤੇਜ਼ ਸੀ ਕਿ ਵੇਖਦੇ ਹੀ ਵੇਖਦੇ ਅੱਗ ਨੇ ਘਰ ਦਾ ਸਾਰਾ ਸਮਾਨ ਮੋਟਰਸਾਈਕਲ, ਫਰਿੱਜ਼ ਕੂਲਰ ਫਿਲਟਰ ਕੱਪੜੇ ਤੇ 30 ਹਜ਼ਾਰ ਰੁਪਏ ਨੰਗਦੀ ਆਪਣੀ ਲਪੇਟ ’ਚ ਲੈ ਲਿਆ, ਸਰਬਜੀਤ ਕੌਰ 70 ਫੀਸਦੀ ਅੱਗ ਦੀਆਂ ਲਾਟਾਂ ਵਿੱਚ ਝੁਲਸੀ ਗਈ ਜਦਕਿ ਚਰਨਜੀਤ ਸਿੰਘ ਦੇ ਹੱਥ ਸੜ ਗਏ, ਉਨ੍ਹਾਂ ਨੂੰ ਤੁਰੰਤ ਸੰਗਰੂਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੋਂ ਡਾਕਟਰਾਂ ਨੇ ਪਟਿਆਲਾ ਵਿਖੇ ਰੈਫਰ ਕਰ ਦਿੱਤਾ, ਉਨ੍ਹਾਂ ਸਰਬਜੀਤ ਕੌਰ ਦੀ ਹਾਲਤ ਗੰਭੀਰ ਵੇਖਦਿਆਂ ਪੀਜੀਆਈ ਚੰਡੀਗੜ੍ਹ ਵਿਖੇ ਭੇਜਿਆ ਗਿਆ, ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਛਾਜਲੀ ਦੇ ਮੁਖੀ ਗੁਰਮੀਤ ਸਿੰਘ ਪੁਲਿਸ ਪਾਰਟੀ ਸਮੇਤ ਤੁਰੰਤ 10 ਮਿੰਟਾਂ ਦੇ ’ਚ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ, ਸੜਕ ਤੇ ਸੈਰ ਕਰ ਰਹੇ ਨੋਜਵਾਨਾਂ ਨੇ ਅੱਗ ਲੱਗਣ ਦੀ ਘਟਨਾ ਦਾ ਰੌਲਾ ਪਾਉਣ ਤੇ ਪਿੰਡ ਵਾਸੀਆਂ ਨੇ ਇੱਕ ਘੰਟੇ ਦੀ ਜੱਦੋ-ਜਹਿਦ ਤੱਕ ਅੱਗ ’ਤੇ ਕਾਬੂ ਪਾਇਆ। Punjab Fire Accident

ਇੱਕ ਘੰਟੇ ਤੱਕ ਸੁਨਾਮ ਤੋਂ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਬੁਝਾਉਣ ਵਿੱਚ ਮੱਦਦ ਕੀਤੀ, ਮਿਸਤਰੀ ਚਰਨਜੀਤ ਸਿੰਘ ਲੱਕੜ ਦਾ ਮਿਸਤਰੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇੱਕ ਸਾਲ ਪਹਿਲਾਂ ਮਿਸਤਰੀ ਚਰਨਜੀਤ ਸਿੰਘ ਦੀ ਲੱਤ ਟੁੱਟਣ ਕਾਰਨ ਆਰਥਿਕ ਮੰਦਹਾਲੀ ਵਿਚ ਜੀਵਨ ਗੁਜ਼ਾਰ ਰਿਹਾ ਸੀ, ਪਿੰਡ ਵਾਸੀਆਂ ਵੱਲੋਂ ਪਿਉ ਧੀ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ, ਪਰਿਵਾਰ ਵੱਲੋਂ ਪੰਜਾਬ ਸਰਕਾਰ ਨੂੰ ਪਰਿਵਾਰ ਦੀ ਆਰਥਿਕ ਮੱਦਦ ਲਈ ਅਪੀਲ ਕੀਤੀ ਗਈ ਹੈ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਿਸਤਰੀ ਚਰਨਜੀਤ ਸਿੰਘ ਦਾ ਅੱਗ ਲੱਗਣ ਨਾਲ 2 ਲੱਖ ਰੁਪਏ ਦੇ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

Punjab Fire Accident: ਫੈਕਟਰੀ ’ਚ ਲੱਗੀ ਭਿਆਨਕ ਅੱਗ ’ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਜਾਨ ’ਤੇ ਖੇਡ ਅੱਗ ’ਤੇ ਪਾਇਆ ਕਾਬੂ
ਸੇਵਾਦਾਰਾਂ ਦੀ ਸੇਵਾ ਭਾਵਨਾ ਨੂੰ ਵੇਖ ਇਨ੍ਹਾਂ ਨੂੰ ਸਲੂਟ ਕਰਦਾ ਹਾਂ : ਪ੍ਰਧਾਨ ਜੀਵਨ ਗਰਗ

Punjab Fire Accident: (ਸੁਨੀਲ ਚਾਵਲਾ) ਸਮਾਣਾ। ਸਥਾਨਕ ਪਟਿਆਲਾ ਗੋਲਡ ਯਾਰਨ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ ਜਿਸ ਨਾਲ ਫੈਕਟਰੀ ਦੇ ਵਿੱਚ ਪਿਆ ਕਰੋੜਾਂ ਰੁਪਏ ਦੀ ਕੋਟਨ ਸੜ ਕੇ ਸਵਾਹ ਹੋ ਗਈ। ਅੱਗ ਲੱਗਣ ਦੀ ਜਾਣਕਾਰੀ ਜਿਵੇਂ ਹੀ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਵੈਲਫੇਅਰ ਸੰਗਠਨ ਦੇ ਸੇਵਾਦਾਰਾਂ ਨੂੰ ਮਿਲੀ ਤਾਂ ਸੇਵਾਦਾਰ ਇਕੱਠ ਹੋ ਕੇ ਤਰੁੰਤ ਫੈਕਟਰੀ ਵਿਚ ਅੱਗ ਬੁਝਾਉਣ ਲਈ ਲਈ ਪੁੱਜ ਗਏ। ਇਸ ਭਿਆਨਕ ਅੱਗ ’ਤੇ ਕਾਬੂ ਪਾਉਣ ’ਤੇ ਲੱਗਭਗ 24 ਘੰਟੇ ਦਾ ਸਮਾਂ ਲੱਗ ਗਿਆ।

ਇਹ ਵੀ ਪੜ੍ਹੋ: Reliance Jio: ਰਿਲਾਇੰਸ ਜੀਓ ਲਿਆਇਆ ਨਵਾਂ ਪਲਾਨ! ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ!

ਪਟਿਆਲਾ ਗੋਲਡ ਯਾਰਨ ਦੇ ਮਾਲਿਕ ਕਮਲ ਗਰਗ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਫੈਕਟਰੀ ਵਿੱਚ ਕੰਮ ਕਰਦੇ ਵਰਕਰ ਨੇ ਫੋਨ ਕਰ ਜਾਣਕਾਰੀ ਦਿੱਤੀ ਕਿ ਫੈਕਟਰੀ ਵਿੱਚ ਪਏ ਕੋਟਨ ਨੂੰ ਅਚਾਨਕ ਅੱਗ ਲੱਗ ਗਈ ਹੈ ਤਾਂ ਉਨ੍ਹਾਂ ਮੌਕੇ ’ਤੇ ਹੀ ਫਾਇਰ ਬਿ੍ਰਗੇਡ ਦਫਤਰ ਵਿੱਚ ਫੋਨ ਕਰ ਅੱਗ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫਾਇਰ ਬਿ੍ਰਗੇਡ ਦੀ ਤਿੰਨ ਗੱਡੀਆਂ ਜਿਸ ਵਿੱਚ ਸਮਾਣਾ ਤੋਂ 2 ਤੇ ਬਰਨਾਲਾ ਤੋਂ ਇੱਕ ਗੱਡੀ ਪੁੱਜ ਗਈ ਤੇ ਪੂਰੀ ਜਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

ਇਹ ਵੀ ਪੜ੍ਹੋ: Gold-Silver Price Today: ਸੋਨੇ ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ, ਜਾਣੋ ਤਾਜ਼ਾ ਅਪਡੇਟ!

ਉਨ੍ਹਾਂ ਕਿਹਾ ਕਿ ਫੈਕਟਰੀ ਵਿੱਚ ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਚਲਿਆ ਹੈ ਪਰ ਇਸ ਭਿਆਨਕ ਅੱਗ ਵਿੱਚ ਫੈਕਟਰੀ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਵਿੱਚ ਕੰਮ ਕਰਦੇ ਪ੍ਰੇਮੀ ਚਿਰਾਗ ਇੰਸਾਂ ਨੂੰ ਇਸ ਅੱਗ ਦੀ ਜਾਣਕਾਰੀ ਡੇਰਾ ਸੱਚਾ ਸੌਦਾ ਦੇ ਗਰੀਨ ਐਸ ਵੈਲਫੇਅਰ ਸੰਗਠਨ ਨੂੰ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕੁਝ ਹੀ ਪਲਾਂ ਵਿੱਚ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੁੱਜ ਕੇ ਫੈਕਟਰੀ ਵਿੱਚ ਲੱਗੀ ਅੱਗ ’ਤੇ ਕਾਬੂ ਪਾਉਣ ਵਿੱਚ ਜੁੱਟ ਗਏ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਜਜ਼ਬਾ ਕਾਬਿਲੇ ਤਾਰੀਫ ਹੈ। ਉਨ੍ਹਾਂ ਨੇ ਅੱਗ ’ਤੇ ਪਾਉਣ ਦੀ ਜੋ ਜਦੋ-ਜਹਿਦ ਕੀਤੀ ਹੈ ਉਸ ਨੂੰ ਬੋਲ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਇਸ ਸੇਵਾ ਨੂੰ ਮੈਂ ਸਲਾਮ ਕਰਦਾ ਹਾਂ ਜੋ ਨਿਸਵਾਰਥ ਹੋ ਕੇ ਕਾਰਜ ਕਰ ਰਹੇ ਹਨ।

ਫੈਕਟਰੀ ਮਾਲਕ ਕਮਲ ਗਰਗ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਤੇ ਪੂਜਨੀਕ ਗੁਰੂ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ

ਇਸ ਮੌਕੇ ਫੈਕਟਰੀ ਮਾਲਕ ਕਮਲ ਗਰਗ ਨੇ ਦੱਸਿਆ ਕਿ ਅੱਗ ਦੀ ਲਾਟਾਂ ਫੈਕਟਰੀ ਦੀ ਨਾਲ ਵਾਲੀ ਬਿਲਡਿੰਗ ਵਿੱਚ ਪਈ ਕਰੋੜਾਂ ਦੀ ਮਸ਼ੀਨਾਂ ਵਿਚ ਜਾ ਰਹੀ ਸੀ ਜਿਸ ਨੂੰ ਦੇਖਦੇ ਹੀ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਉਸ ਜਗਹਾ ਨੂੰ ਖਾਲੀ ਕਰਾਉਣ ਵਿੱਚ ਜੁੱਟ ਗਏ ਤੇ ਕਰੋੜਾਂ ਰੁਪਏ ਦੀ ਮਸ਼ੀਨਾਂ ਦਾ ਨੁਕਸਾਨ ਹੋਣ ’ਤੇ ਵੀ ਬਚਾਇਆ ਗਿਆ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ’ਤੇ ਭਿਆਨਕ ਅੱਗ ਲੱਗੀ ਹੋਈ ਸੀ ਉਥੇ ਖੜਨਾ ਵੀ ਬਹੁਤ ਔਖੀ ਗੱਲ ਸੀ ਪਰ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅੱਗ ਬੁਝਾਉਣ ਵਿੱਚ ਲਗਾਤਾਰ ਲੱਗੇ ਰਹੇ। ਉਨ੍ਹਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਤੇ ਪੂਜਨੀਕ ਗੁਰੂ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। Punjab Fire Accident

ਸੇਵਾਦਾਰਾਂ ਦਾ ਜਜ਼ਬਾ ਕਾਬਿਲੇ ਤਾਰੀਫ : ਕਮਲ ਗਰਗ | Punjab Fire Accident

ਇਸ ਮੌਕੇ ਲਾਈਨ ਕਲੱਬ ਰੋਸ ਗੋਲਡ ਦੇ ਪ੍ਰਧਾਨ ਜੀਵਨ ਗਰਗ ਨੇ ਦੱਸਿਆ ਕਿ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਭਿਆਨਕ ਅੱਗ ਨੂੰ ਬੁਝਾਉਣ ਵਿੱਚ ਜਿਸ ਤਰਾਹ ਸੇਵਾਦਾਰ ਲੱਗੇ ਹੋਏ ਹਨ ਤੇ ਉਨ੍ਹਾਂ ਦੀ ਸੇਵਾ ਭਾਵਨਾ ਨੂੰ ਸਲੂਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾਂ ਤੇ ਭਿਆਨਕ ਅੱਗ ਲੱਗੀ ਹੋਈ ਹੈ ਤੇ ਧੂੰਆਂ ਹੋਣ ਕਾਰਨ ਅੱਖਾਂ ਨਹੀ ਖੁੱਲ੍ਹ ਰਹੀਆਂ ਸਨ ਉੱਥੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਕਿਸੇ ਤਰ੍ਹਾਂ ਦੀ ਪ੍ਰਵਾਹ ਕੀਤੇ ਬਿਨਾਂ ਅੱਗ ’ਤੇ ਕਾਬੂ ਪਾਉਣ ’ਤੇ ਲੱਗੇ ਹੋਏ ਹਨ।

ਇਸ ਮੌਕੇ ਸ਼ਾਹ ਸਤਿਨਾਮ ਜੀ ਐਸ ਵੈਲਫੇਅਰ ਸੰਗਠਨ ਦੇ ਸੇਵਾਦਾਰ ਸ਼ੰਟੀ ਇੰਸਾਂ, ਪਵਨ ਇੰਸਾਂ, ਸੰਨੀ ਇੰਸਾਂ, ਗਰੀਬ ਦਾਸ ਇੰਸਾਂ ਤੇ ਲਲਿਤ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਕਿ ਪਟਿਆਲਾ ਗੋਲਡ ਯਾਰਨ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ ਤੇ ਜਿਸ ਤੋਂ ਬਾਅਦ ਇੱਕ ਦੂਜੇ ਸੇਵਾਦਾਰ ਨਾਲ ਸੰਪਰਕ ਕਰਨ ਤੋਂ ਬਾਅਦ ਫੈਕਟਰੀ ਵਿੱਚ ਪੁੱਜ ਕੇ ਅੱਗ ’ਤੇ ਕਾਬੂ ਪਾਇਆ ਗਿਆ। ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਮੇਸ਼ਾ ਹੀ ਮਾਨਵਤਾ ਭਲਾਈ ਦੇ ਕਾਰਜ ਕਰਦੀ ਰਹਿੰਦੀ ਹੈ ਜਿਵੇਂ ਅੱਜ ਫੈਕਟਰੀ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਸਮੂਹ ਸੇਵਾਦਾਰ ਇੱਥੇ ਪਹੁੰਚੇ ਹਨ। ਉਹਨਾਂ ਕਿਹਾ ਕਿ ਇਹ ਸੇਵਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਹੀ ਕੀਤਾ ਜਾ ਰਿਹਾ ਹੈ।