Punjab Panchayat Election - Sach Kahoon Punjabi

Punjab News: ਪੰਚਾਇਤੀ ਚੋਣਾਂ ਸਬੰਧੀ ਅੱਜ ਫਿਰ ਹਾਈਕੋਰਟ ’ਚ ਹੋਵੇਗੀ ਸੁਣਵਾਈ
Punjab News: 700 ਦੇ ਕਰੀਬ ਪਟੀਸ਼ਨਾਂ ਦਾਇਰ

ਪਹਿਲਾਂ 250 ਪੰਚਾਇਤਾਂ ਦੀਆਂ ਚੋਣਾਂ ’ਤੇ ਲੱਗੀ ਰੋਕ

Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ (ਸੋਮਵਾਰ) ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਸੁਣਵਾਈ ਹੋਵੇਗੀ। ਇਸ ਦੌਰਾਨ ਕਰੀਬ 700 ਪਟੀਸ਼ਨਾਂ ’ਤੇ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਰੀਬ 250 ਪੰਚਾਇਤਾਂ ਦੀਆਂ ਚੋਣਾਂ ’ਤੇ 16 ਅਕਤੂਬਰ ਤੱਕ ਰੋਕ ਲਾ ਦਿੱਤੀ ਗਈ ਹੈ।

Read Also: Punjab Weather: ਕੜਾਕੇ ਦੀ ਸਰਦੀ ਲਈ ਤਿਆਰ ਹੋ ਜਾਣ ਪੰਜਾਬੀ, ਮੌਸਮ ਵਿਭਾਗ ਨੇ ਦਿੱਤੀ ਇਹ ਚੇਤਾਵਨੀ

ਪਾਰਟੀ ਦੇ ਨਿਸ਼ਾਨ ’ਤੇ ਨਹੀਂ ਚੋਣ, ਫਿਰ ਵੀ ਵਿਵਾਦ | Punjab News

ਪੰਜਾਬ ’ਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਹਨ। ਇਸ ਵਾਰ ਪਾਰਟੀ ਚੋਣ ਨਿਸ਼ਾਨ ’ਤੇ ਵੀ ਚੋਣਾਂ ਨਹੀਂ ਹੋ ਰਹੀਆਂ। ਪਰ ਇਸ ਦੇ ਬਾਵਜੂਦ ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨਾਲ ਜੁੜੇ ਲੋਕਾਂ ਤੇ ਉਮੀਦਵਾਰਾਂ ਦੀਆਂ ਨਾਮਜਦਗੀਆਂ ਜਬਰਦਸਤੀ ਰੱਦ ਕੀਤੀਆਂ ਗਈਆਂ ਹਨ। ਕਿਸੇ ਨੂੰ ਵੀ ਜਾਰੀ ਨਹੀਂ ਕੀਤਾ ਗਿਆ ਹੈ। Punjab News

ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਸਵਾਲ ਚੁੱਕੇ ਹਨ। ਇਹ ਮਾਮਲਾ ਚੋਣ ਕਮਿਸ਼ਨ ਕੋਲ ਵੀ ਪਹੁੰਚ ਗਿਆ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਅਕਾਲੀ ਦਲ ਤੇ ਕਾਂਗਰਸ ਧੱਕਾ ਕਰ ਰਹੇ ਹਨ। ਇੱਥੋਂ ਤੱਕ ਕਿ ਸਾਡੇ ਵਰਕਰਾਂ ਦਾ ਵੀ ਕਤਲ ਕੀਤਾ ਗਿਆ ਹੈ। ਹੁਣ ਲੋਕਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਲਈ ਹੈ।

1.33 ਕਰੋੜ ਲੋਕ ਪਾਉਣਗੇ ਵੋਟ | Punjab News

ਇਸ ਸਮੇਂ ਸੂਬੇ ’ਚ 13937 ਗ੍ਰਾਮ ਪੰਚਾਇਤਾਂ ਹਨ। ਇਨ੍ਹਾਂ ਵਿੱਚ ਚੋਣਾਂ ਹੋ ਰਹੀਆਂ ਹਨ। 15 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਕੁੱਲ 1 ਕਰੋੜ 33 ਲੱਖ ਵੋਟਰ ਆਪਣੀ ਵੋਟ ਪਾਉਣਗੇ। ਚੋਣਾਂ ’ਚ 96 ਹਜਾਰ ਮੁਲਾਜਮ ਤਾਇਨਾਤ ਕੀਤੇ ਗਏ ਹਨ। ਸਰਕਾਰ ਨੇ ਚੋਣਾਂ ਸ਼ਾਂਤੀਪੂਰਵਕ ਕਰਵਾਉਣ ਲਈ ਕਈ ਕਦਮ ਚੁੱਕੇ ਹਨ। ਚੋਣਾਂ ਤੱਕ ਸਾਰੇ ਪੁਲਿਸ ਮੁਲਾਜਮਾਂ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਵੋਟਾਂ ਵਾਲੇ ਦਿਨ ਪੂਰੇ ਪੰਜਾਬ ’ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਕੰਟਰੋਲ ਰੂਮ ਵੀ ਕੀਤਾ ਗਿਆ ਹੈ ਗਠਿਤ

ਪੰਚਾਇਤੀ ਚੋਣਾਂ ਲਈ ਰਾਜ ਚੋਣ ਕਮਿਸ਼ਨ ਨੇ ਆਪਣੇ ਦਫਤਰ ਐਸਸੀਓ ਨੰਬਰ 49, ਸੈਕਟਰ 17-ਈ, ਚੰਡੀਗੜ੍ਹ ਵਿੱਚ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਹੈ। ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਨੰਬਰ ਸ਼ੁਰੂ ਕੀਤਾ ਗਿਆ ਹੈ। ਜਿੱਥੇ ਹਰ ਰੋਜ ਸਵੇਰੇ 8.30 ਤੋਂ ਰਾਤ 9 ਵਜੇ ਤੱਕ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਂਦੀਆਂ ਹਨ। ਕੰਟਰੋਲ ਰੂਮ ਨਾਲ ਸੰਪਰਕ ਕਰਨ ਲਈ ਲੋਕਾਂ ਨੂੰ ਲੈਂਡਲਾਈਨ ਨੰਬਰ 0172-2771326 ’ਤੇ ਕਾਲ ਕਰਨੀ ਪਵੇਗੀ। ਇਸ ਤੋਂ ਇਲਾਵਾ ਵਿਭਾਗ ਦੀ ਵੈੱਬਸਾਈਟ ’ਤੇ ਵੀ ਜਾਣਕਾਰੀ ਅਪਲੋਡ ਕੀਤੀ ਗਈ ਹੈ। Punjab Panchayat Election

Punjab Panchayat Election: ਰੱਬ ਦਾ ਵਾਸਤਾ, ਇੱਕ ਵਾਰ ਬਣਾ ਦਿਓ ਸਰਪੰਚ!
Punjab Panchayat Election: ਪੰਜਾਬ ਵਿੱਚ ਇਸ ਵਾਰ ਦੀਆਂ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣੀਆਂ ਹਨ ਜਿਸ ਕਾਰਨ ਸਾਰੇ ਪਾਸੇ ਮਾਰੋ-ਮਾਰ ਮੱਚੀ ਹੋਈ ਹੈ। ਸਿਆਸੀ ਪਾਰਟੀਆਂ ਦੇ ਵਰਕਰਾਂ ਵਿੱਚ ਜੰਮ ਕੇ ਲੜਾਈਆਂ ਹੋ ਰਹੀਆਂ ਹਨ ਤੇ ਹੁਣ ਤੱਕ ਤਿੰਨ-ਚਾਰ ਕਤਲ ਵੀ ਹੋ ਚੁੱਕੇ ਹਨ। ਬਣ ਰਹੇ ਮਾਹੌਲ ਤੋਂ ਲੱਗਦਾ ਹੈ ਕਿ ਜਿਉਂ-ਜਿਉਂ ਸਮਾਂ ਬੀਤਦਾ ਜਾਵੇਗਾ, ਲੜਾਈ-ਝਗੜੇ ਹੋਰ ਵਧ ਜਾਣਗੇ। ਅਖਬਾਰਾਂ ਵਿੱਚ ਇਸ ਸਬੰਧੀ ਕਈ ਦਿਲਚਸਪ ਖਬਰਾਂ ਪੜ੍ਹਨ ਲਈ ਮਿਲ ਰਹੀਆਂ ਹਨ। ਸਰਪੰਚੀ ਵੋਟਾਂ ਰਾਹੀਂ ਜਿੱਤਣ ਦੀ ਬਜਾਏ ਬੋਲੀ ਲਾਈ ਜਾ ਰਹੀ ਹੈ। 50-60 ਲੱਖ ਨੂੰ ਹੁਣ ਕੌਣ ਗੌਲਦਾ, ਬਟਾਲਾ ਨੇੜਲੇ ਇੱਕ ਪਿੰਡ ਵਿੱਚ ਦੋ ਕਰੋੜ ਦੇਣ ਦੀ ਗੱਲ ਸਾਹਮਣੇ ਆ ਚੁੱਕੀ ਹੈ। ਪਿਛਲੀਆਂ ਚੋਣਾਂ ਵਿੱਚ ਜਿਲ੍ਹਾ ਬਠਿੰਡਾ ਦੇ ਇੱਕ ਪਿੰਡ ਵਿੱਚ ਇੱਕ ਵਿਅਕਤੀ ਨੇ ਸਰਪੰਚੀ ਖਾਤਰ ਗੁਰਦੁਆਰਾ ਸਾਹਿਬ ਦੇ ਨਾਂਅ ਪੰਜ ਏਕੜ ਜ਼ਮੀਨ ਲਾਉਣ ਦੀ ਪੇਸ਼ਕਸ਼ ਕੀਤੀ ਸੀ।

ਮਾਲਵੇ ਤੋਂ ਸ਼ੁਰੂ ਹੋਈ ਵੋਟਾਂ ਖਰੀਦਣ ਦੀ ਬਿਮਾਰੀ ਹੁਣ ਸਾਰੇ ਪੰਜਾਬ ਵਿੱਚ ਫੈਲ ਚੁੱਕੀ ਹੈ। ਪ੍ਰਤੀ ਵਿਅਕਤੀ ਘੱਟੋ-ਘੱਟ ਰੇਟ 500 ਰੁਪਏ ਹੈ, ਵੱਧ ਕੋਈ ਜਿੰਨਾ ਮਰਜ਼ੀ ਦੇ ਦੇਵੇ। ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਅਨੁਸਾਰ ਬਿਜਲੀ ਦੇ ਪੱਖੇ, ਫਰਿੱਜ਼ਾਂ ਅਤੇ ਮੋਟਰ ਸਾਈਕਲ ਆਦਿ ਤੱਕ ਦਿੱਤੇ ਜਾਂਦੇ ਹਨ। ਪੰਜਾਬ ਵਿੱਚ ਸਭ ਨਾਲੋਂ ਵੱਧ ਜੋਸ਼-ਖਰੋਸ਼ ਨਾਲ ਪੰਚਾਇਤੀ ਚੋਣਾਂ ਲੜੀਆਂ ਜਾਂਦੀਆਂ ਹਨ, ਦੂਸਰੇ ਨੰਬਰ ’ਤੇ ਵਿਧਾਨ ਸਭਾ, ਤੀਸਰੇ ਨੰਬਰ ’ਤੇ ਪਾਰਲੀਮੈਂਟ ਤੇ ਸਭ ਤੋਂ ਘੱਟ ਦਿਲਚਸਪੀ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵੇਲੇ ਦਿਸਦੀ ਹੈ।

Punjab Panchayat Election

ਇਸ ਦਾ ਕਾਰਨ ਇਹ ਹੈ ਕਿ ਪਿੰਡ ਦੀ ਚੌਧਰ ਸਰਪੰਚ ਕੋਲ ਹੁੰਦੀ ਹੈ ਤੇ ਉਸ ਨੂੰ ਸਰਕਾਰੇ-ਦਰਬਾਰੇ ਕੁਰਸੀ ਮਿਲਦੀ ਹੈ। ਉਸ ਕੋਲ ਪਿੰਡ ਦੀਆਂ ਬਹੁਗਿਣਤੀ ਵੋਟਾਂ ਹੋਣ ਕਾਰਨ ਇਲਾਕੇ ਦੇ ਵਿਧਾਇਕ ਅਤੇ ਐਮ.ਪੀ. ਵੀ ਉਸ ਨੂੰ ਅਹਿਮੀਅਤ ਦਿੰਦੇ ਹਨ। ਪਿੰਡ ਦਾ ਸਾਰਾ ਸਰਕਾਰੀ ਕੰਮ ਉਸ ਦੇ ਹੱਥ ਵਿੱਚ ਹੁੰਦਾ ਹੈ। ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਸ਼ਗਨ ਸਕੀਮ, ਆਟਾ ਦਾਲ ਸਕੀਮ, ਮਨਰੇਗਾ ਵਿੱਚ ਕੰਮ ਦੇਣਾ, ਗਲੀਆਂ-ਨਾਲੀਆਂ ਬਣਾਉਣੀਆਂ ਤੇ ਛੱਪੜ ਸਾਫ ਕਰਵਾਉਣੇ ਆਦਿ ਕੰਮ ਉਸ ਦੇ ਹੱਥ ਵਿੱਚ ਹੁੰਦੇ ਹਨ।

Read Also : Punjab Kisan News: ਕਿਸਾਨਾਂ ਦਾ ਵੱਡਾ ਐਲਾਨ, ਸੜਕਾਂ ਰਹਿਣਗੀਆਂ ਜਾਮ

ਕਈ ਸਰਪੰਚ ਐਨੇ ਚੰਦਰੇ ਤੇ ਧੜੇਬਾਜ਼ ਹੁੰਦੇ ਹਨ ਕਿ ਵਿਰੋਧੀ ਪਾਰਟੀ ਦੇ ਬੰਦਿਆਂ ਦੇ ਘਰਾਂ ਸਾਹਮਣੇ ਗਲੀਆਂ ਤੇ ਨਾਲੀਆਂ ਤੱਕ ਨਹੀਂ ਬਣਨ ਦਿੰਦੇ। ਪੂਰਾ ਨਰਕ ਬਣਾ ਕੇ ਰੱਖਦੇ ਹਨ ਤੇ ਉਲਟਾ ਉਨ੍ਹਾਂ ਨੂੰ ਕਿਸੇ ਨਾ ਕਿਸੇ ਪੁਲਿਸ ਕੇਸ ਵਿੱਚ ਫਸਾਈ ਰੱਖਦੇ ਹਨ। ਪੰਚਾਇਤੀ ਚੋਣਾਂ ਪੰਜਾਬ ਦੀਆਂ ਸਭ ਤੋਂ ਖਰਚੀਲੀਆਂ ਚੋਣਾਂ ਮੰਨੀਆਂ ਜਾਂਦੀਆਂ ਹਨ। ਵੋਟਾਂ ਪੈਣ ਤੋਂ ਛੇ ਕੁ ਮਹੀਨੇ ਪਹਿਲਾਂ ਹੀ ਖਰਚਾ ਸ਼ੁਰੂ ਹੋ ਜਾਂਦਾ ਹੈ ਤੇ ਅਮੀਰ ਬੰਦਾ ਮਾੜੇ ਨੂੰ ਪੈਸੇ ਨਾਲ ਹੀ ਢਾਹ ਲੈਂਦਾ ਹੈ। ਪਕੌੜੇ ਜਲੇਬੀਆਂ ਦਾ ਲੰਗਰ ਚੱਲਦਾ ਰਹਿੰਦਾ ਹੈ। ਕਈ ਵੋਟਰ ਤਾਂ ਐਨੇ ਬੇਸ਼ਰਮ ਹੁੰਦੇ ਹਨ ਕਿ ਘਰ ਵਿੱਚ ਰਿਸ਼ਤੇਦਾਰ ਵੀ ਆ ਜਾਵੇ ਤਾਂ ਉਸ ਲਈ ਖਾਣ-ਪੀਣ ਦਾ ਸਾਮਾਨ ਉਮੀਦਵਾਰ ਤੋਂ ਲੈ ਕੇ ਆਉਂਦੇ ਹਨ।

Punjab Panchayat Election

ਹਰ ਕੋਈ ਇਹੀ ਸੋਚਦਾ ਹੈ ਕਿ ਚਾਰ ਦਿਨਾਂ ਦਾ ਮੇਲਾ ਹੈ, ਰੱਜ ਕੇ ਨਜ਼ਾਰੇ ਲੁੱਟੋ। ਪਰ ਇਸ ਤਰ੍ਹਾਂ ਦੀ ਚੁਣੀ ਹੋਈ ਪੰਚਾਇਤ ਤੋਂ ਫਿਰ ਕੀ ਉਮੀਦ ਰੱਖੀ ਜਾ ਸਕਦੀ ਹੈ? ਜਿਹੜਾ ਬੰਦਾ ਘਰ ਫੂਕ ਕੇ ਜਿੱਤਿਆ ਹੈ, ਉਹ ਤਾਂ ਫਿਰ ਸਰਕਾਰੀ ਫੰਡ ਹੜੱਪ ਕਰਨ ਦਾ ਪੂਰਾ-ਪੂਰਾ ਹੱਕਦਾਰ ਹੈ ਹੀ। ਸਰਪੰਚ ਬਣਨ ਦੀ ਸਭ ਤੋਂ ਵੱਡੀ ਖਿੱਚ ਹੁੰਦੀ ਹੈ ਸਰਕਾਰੀ ਗ੍ਰਾਂਟਾਂ ਦਾ ਪੈਸਾ। ਅਜ਼ਾਦੀ ਤੋਂ ਬਾਅਦ ਪਿੰਡਾਂ ਦੇ ਵਿਕਾਸ ਲਈ ਅਰਬਾਂ-ਖਰਬਾਂ ਰੁਪਿਆ ਸਰਕਾਰ ਵੱਲੋਂ ਅਲਾਟ ਕੀਤਾ ਜਾ ਚੁੱਕਾ ਹੈ।

ਪਰ ਹੁਣ ਵੀ ਚੰਦ ਕੁ ਪਿੰਡਾਂ ਨੂੰ ਛੱਡ ਕੇ ਬਾਕੀਆਂ ਦੀ ਹਾਲਤ ਝੋਂਪੜ ਪੱਟੀਆਂ ਵਰਗੀ ਹੈ। ਨਾਲੀਆਂ ਤੇ ਛੱਪੜ ਗੰਦੇ ਪਾਣੀ ਨਾਲ ਭਰੇ ਮੁਸ਼ਕ ਮਾਰ ਰਹੇ ਹਨ, ਗਲੀਆਂ ਟੁੱਟੀਆਂ ਪਈਆਂ ਹਨ, ਸਕੂਲਾਂ ਹਸਪਤਾਲਾਂ ਦੀਆਂ ਇਮਾਰਤਾਂ ਡਿਗੂੰ-ਡਿਗੂੰ ਕਰ ਰਹੀਆਂ ਹਨ, ਸ਼ਾਮਲਾਟ ਜ਼ਮੀਨਾਂ ਅਤੇ ਛੱਪੜਾਂ ’ਤੇ ਨਜ਼ਾਇਜ ਕਬਜ਼ੇ ਹੋ ਗਏ ਹਨ ਤੇ ਲਿੰਕ ਸੜਕਾਂ ਟੋਇਆਂ ਨਾਲ ਭਰੀਆਂ ਪਈਆਂ ਹਨ। ਜੇ ਪੰਜਾਬ ਸਰਕਾਰ ਇਮਾਨਦਾਰੀ ਨਾਲ ਕਿਸੇ ਰਾਸ਼ਟਰੀ ਪੱਧਰ ਦੀ ਕੰਪਨੀ ਕੋਲੋਂ ਆਡਿਟ ਕਰਵਾਏ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਉਣਗੇ।

ਪੰਜਾਬ ਦੇ ਲੰਬੀ ਵਰਗੇ ਕਈ ਵੀ.ਆਈ.ਪੀ. ਹਲਕੇ ਅਜਿਹੇ ਹਨ ਜਿੱਥੇ ਪਿਛਲੇ ਸਮਿਆਂ ਵਿੱਚ ਕਰੋੜਾਂ ਰੁਪਏ ਗ੍ਰਾਂਟ ਆਈ ਸੀ। ਐਨਾ ਪੈਸਾ ਵਰਿ੍ਹਆ ਸੀ ਕਿ ਸਾਰਾ ਪਿੰਡ ਢਾਹ ਕੇ ਚੰਡੀਗੜ੍ਹ ਦੇ ਕਿਸੇ ਪਾੱਸ਼ ਸੈਕਟਰ ਵਰਗਾ ਬਣਾਇਆ ਜਾ ਸਕਦਾ ਸੀ। ਪਰ ਉਨ੍ਹਾਂ ਦੇ ਹਾਲਾਤ ਵੀ ਪੰਜਾਬ ਦੇ ਬਾਕੀ ਪਿੰਡਾਂ ਵਰਗੇ ਹੀ ਹਨ ਪਰ ਪੈਸਾ ਪੂਰੀ ਇਮਾਨਦਾਰੀ ਨਾਲ ਕਾਗਜ਼ਾਂ ਵਿੱਚ ਵਰਤਿਆ ਜਾ ਚੁੱਕਾ ਹੈ।

Punjab Panchayat Election

ਜਿਹੜਾ ਵਿਅਕਤੀ ਸਕੂਲ ਦੀ ਇਮਾਰਤ ਜਾਂ ਖੇਡ ਟੂਰਨਾਮੈਂਟ ਲਈ 100 ਰੁਪਏ ਦੇਣ ਲੱਗਾ ਰੋਣ ਲੱਗ ਪੈਂਦਾ ਹੈ, ਉਹ ਸਰਪੰਚੀ ਲਈ 50-60 ਲੱਖ ਰੁਪਏ ਖਰਚਣ ਲਈ ਤਿਆਰ ਹੋ ਜਾਂਦਾ ਹੈ। ਪੰਜਾਬ ਵਿੱਚ ਇਸ ਵੇਲੇ ਕਰੀਬ 13028 ਪੰਚਾਇਤਾਂ ਹਨ। ਜੇ ਇੱਕ ਪਿੰਡ ਦਾ ਉਮੀਦਵਾਰ 5 ਲੱਖ ਵੀ ਚੋਣਾਂ ਵਿੱਚ ਖਰਚੇ (ਅਸਲ ਵਿੱਚ ਇਸ ਤੋਂ ਕਈ ਗੁਣਾ ਵੱਧ ਪੈਸੇ ਖਰਚੇ ਜਾਂਦੇ ਹਨ) ਤਾਂ ਕਰੀਬ 651 ਕਰੋੜ ਰੁਪਏ ਬਣਦੇ ਹਨ। ਐਨਾ ਪੈਸਾ ਜੇ ਪਿੰਡ ਦੇ ਭਲੇ ਵਾਸਤੇ ਖਰਚ ਦਿੱਤਾ ਜਾਵੇ ਤਾਂ ਸਰਕਾਰੀ ਗ੍ਰਾਂਟਾਂ ਦੀ ਜ਼ਰੂਰਤ ਹੀ ਨਹੀਂ ਪਵੇਗੀ। ਪਰ ਇਹ ਪੈਸਾ ਲੋਕ ਭਲਾਈ ਨਹੀਂ, ਬਲਕਿ ਚੌਧਰ ਦੀ ਭੁੱਖ ਅਤੇ ਜਿੱਤ ਕੇ ਗ੍ਰਾਂਟਾਂ ਛਕਣ ਲਈ ਖਰਚ ਕੀਤਾ ਜਾਂਦਾ ਹੈ।

ਜੇ ਕਿਸੇ ਸੰਭਾਵੀ ਸਰਪੰਚ ਨੂੰ ਉਸ ਦੇ ਏਜੰਡੇ ਬਾਰੇ ਪੁੱਛਿਆ ਜਾਵੇ ਤਾਂ ਪਤਾ ਲੱਗੇਗਾ ਕਿ 90 ਪ੍ਰਤੀਸ਼ਤ ਬੰਦੇ ਜਿੱਤ ਕੇ ਵਿਰੋਧੀ ਦੀ ਧੌਣ ’ਤੇ ਗੋਡਾ ਰੱਖਣ ਦੀ ਤਿਆਰੀ ਕਰੀ ਬੈਠੇ ਹਨ, ਜਾਂ ਕਹਿਣਗੇ, ਇਨ੍ਹਾਂ ਨੀਲਿਆਂ ਚਿੱਟਿਆਂ ਨੇ ਸਾਡੇ ’ਤੇ ਬੜੇ ਨਜਾਇਜ਼ ਪਰਚੇ ਦਰਜ਼ ਕਰਵਾਏ ਸਨ, ਪਹਿਲਾਂ ਤਾਂ ਉਹ ਭਾਂਗਾ ਲਾਹਵਾਂਗੇ। ਪੰਚਾਇਤੀ ਚੋਣਾਂ ਨੇ ਪਿੰਡਾਂ ਦੀ ਭਾਈਚਾਰਕ ਸਾਂਝ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ। ਕਈ ਪਿੰਡਾਂ ਵਿੱਚ ਤਾਂ ਫੋਕੀ ਚੌਧਰ ਹਾਸਲ ਕਰਨ ਲਈ ਸਕੇ ਭਰਾ ਇੱਕ-ਦੂਸਰੇ ਦੇ ਮੁਕਾਬਲੇ ਚੋਣ ਲੜ ਰਹੇ ਹਨ। ਪਿੰਡਾਂ ਵਿੱਚ ਪੱਕੇ ਧੜੇ ਬਣਨ ਕਾਰਨ ਲੜਾਈਆਂ-ਝਗੜੇ ਵਧ ਗਏ ਹਨ।

Punjab Panchayat Election

ਇਸ ਵਾਰ ਕਈ ਪਿੰਡਾਂ ਵਿੱਚ ਚੰਗੀ-ਭਲੀ ਸਰਬਸੰਮਤੀ ਹੋ ਰਹੀ ਸੀ ਪਰ ਭਾਨੀਮਾਰਾਂ ਨੇ ਖਾਣ-ਪੀਣ ਦੇ ਲਾਲਚ ਵਿੱਚ ਨਹੀਂ ਹੋਣ ਦਿੱਤੀ। ਲੀਡਰ ਆਪੋ-ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਕਰੋ ਜਾਂ ਮਰੋ ਲਈ ਉਤਸ਼ਾਹਿਤ ਕਰ ਰਹੇ ਹਨ। ਪਰ ਇਨ੍ਹਾਂ ਦਾ ਕੁਝ ਨਹੀਂ ਜਾਣਾ, ਭੁਗਤਣਾ ਆਮ ਲੋਕਾਂ ਨੂੰ ਪੈਣਾ ਹੈ। ਜੇ ਕਿਤੇ ਲੜਾਈ ਵਿੱਚ ਕੋਈ ਬੰਦਾ ਮਰ ਜਾਵੇ ਤਾਂ ਦੋਵੇਂ ਧਿਰਾਂ ਬਰਬਾਦ ਹੋ ਜਾਂਦੀਆਂ ਹਨ। ਇੱਕ ਦਾ ਕਮਾਊ ਪੁੱਤ ਗਿਆ ਤੇ ਦੂਸਰਾ ਥਾਣਿਆਂ-ਕਚਹਿਰੀਆਂ ਵਿੱਚ ਹੁੰਦੀ ਲੁੱਟ ਕਾਰਨ ਨੰਗ ਹੋ ਜਾਂਦਾ ਹੈ, ਜੇਲ੍ਹ ਦੀ ਸਜ਼ਾ ਜੋ ਮਿਲਦੀ ਹੈ ਉਹ ਅਲੱਗ।

ਪੰਚਾਇਤਾਂ ਲੋਕ ਰਾਜ ਦਾ ਮੁੱਢਲਾ ਥੰਮ੍ਹ ਹਨ ਤੇ ਇਨ੍ਹਾਂ ਵਿੱਚ ਹਿੱਸਾ ਜ਼ਰੂਰ ਲੈਣਾ ਚਾਹੀਦਾ ਹੈ। ਪਿੰਡ ਦੀ ਭਲਾਈ ਨੂੰ ਮੁੱਖ ਰੱਖ ਕੇ ਬਿਨਾਂ ਕਿਸੇ ਲੋਭ-ਲਾਲਚ ਦੇ ਅਜਿਹੇ ਪੜ੍ਹੇ-ਲਿਖੇ ਤੇ ਸੂਝਵਾਨ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਹੈ ਜੋ ਦਿਲੋਂ ਪਿੰਡ ਦਾ ਵਿਕਾਸ ਕਰਨਾ ਚਾਹੁੰਦਾ ਹੋਵੇ। ਹਜ਼ਾਰ ਦੋ ਹਜ਼ਾਰ ਦਾ ਖਾ-ਪੀ ਕੇ ਜਾਂ ਵੋਟਾਂ ਦਾ ਮੁੱਲ ਲੈ ਕੇ ਬਾਅਦ ਵਿੱਚ ਆਪਾਂ ਕਿਵੇਂ ਕਹਿ ਸਕਦੇ ਹਾਂ ਪੰਚਾਇਤ ਵਿਕਾਸ ਨਹੀਂ ਕਰਦੀ? ਫਿਰ ਤਾਂ ਜਿਵੇਂ ਪਿਛਲੇ ਪੰਜ ਸਾਲ ਵਾਲੇ ਸਰਪੰਚ ਨੇ ਗੁੱਲ ਖਿੜਾਏ ਸਨ, ਉਸੇ ਤਰ੍ਹਾਂ ਅਗਲੇ ਪੰਜਾਂ ਸਾਲਾਂ ਵਾਲਾ ਖਿੜਾਏਗਾ। ਉਂਜ ਵੀ ਚੋਣ ਲੜਨ ਵਾਲੇ ਉਮੀਦਵਾਰ ਇਹ ਖਿਆਲ ਰੱਖਣ ਕੇ ਪਿਛਲੀਆਂ ਸਰਕਾਰਾਂ ਵਰਗੇ ਗ੍ਰਾਂਟਾਂ ਦੇ ਗੱਫੇ ਇਸ ਵਾਰ ਨਹੀਂ ਲੱਭਣੇ। ਕੇਂਦਰ ਨਾਲ ਖਟਪਟੀ ਹੋਣ ਕਾਰਨ ਫਿਲਹਾਲ ਇਸ ਸਰਕਾਰ ਦਾ ਹੱਥ ਪੈਸੇ ਵੱਲੋਂ ਤੰਗ ਹੀ ਹੈ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)

ਪੰਡੋਰੀ ਸਿੱਧਵਾਂ

ਮੋ. 95011-00062

Punjab Panchayat Election: ਪੰਜਾਬ ਪੰਚਾਇਤ ਚੋਣ ਮਾਮਲੇ ਦੀ ਸੁਣਵਾਈ ਮੁਲਤਵੀ, ਜਾਣੋ ਕਾਰਨ
100 ਤੋਂ ਜ਼ਿਆਦਾ ਪਟੀਸ਼ਨਾ ਦਾਇਰ

ਡਿਟੇਲ ਹੁਕਮ ਨਾਲ ਮਿਲਣ ਕਾਰਨ ਲਿਆ ਗਿਆ ਫੈਸਲਾ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Panchayat Election: ਪੰਜਾਬ ’ਚ ਪੰਚਾਇਤੀ ਚੋਣਾਂ ਨਾਲ ਸਬੰਧਤ ਕੇਸ ਦੀ ਸੁਣਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਅੱਜ (ਵੀਰਵਾਰ) ਨੂੰ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ। ਅੱਜ 100 ਤੋਂ ਜ਼ਿਆਦਾ ਪਟੀਸ਼ਨਾਂ ’ਤੇ ਸੁਣਵਾਈ ਹੋਣੀ ਸੀ। ਸੁਣਵਾਈ ਮੁਲਤਵੀ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਬੁੱਧਵਾਰ ਨੂੰ ਅਦਾਲਤ ਨੇ ਕਰੀਬ 250 ਪੰਚਾਇਤਾਂ ਦੀ ਚੋਣ ਪ੍ਰਕਿਰਿਆ ’ਤੇ ਰੋਕ ਲਾ ਦਿੱਤੀ ਸੀ। ਇਸ ਸਬੰਧੀ ਅਜੇ ਤੱਕ ਕੋਈ ਵਿਸਥਾਰਤ ਹੁਕਮ ਜਾਰੀ ਨਹੀਂ ਕੀਤੇ ਗਏ ਹਨ। ਉਮੀਦ ਹੈ ਕਿ ਅੱਜ ਦੁਪਹਿਰ ਜਾਂ ਸ਼ਾਮ ਤੱਕ ਇਸ ਸਬੰਧੀ ਹੁਕਮ ਜਾਰੀ ਹੋ ਸਕਦੇ ਹਨ। ਜ਼ਿਆਦਾਤਰ ਪਟੀਸ਼ਨਾਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਹੋਰਾਂ ਵੱਲੋਂ ਦਾਇਰ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : New Rules: ਅਧਿਆਪਕਾਂ ਲਈ ਸਰਕਾਰ ਨੇ ਜਾਰੀ ਕੀਤੇ ਨਵੇਂ ਨਿਯਮ, ਕੀਤੀ ਇਹ ਗਲਤੀ ਤਾਂ ਹੋਵੇਗੀ ਕਾਰਵਾਈ

ਪਾਰਟੀ ਦੇ ਨਿਸ਼ਾਨ ’ਤੇ ਨਹੀਂ ਚੋਣ, ਫਿਰ ਵੀ ਵਿਵਾਦ | Punjab Panchayat Election

ਪੰਜਾਬ ’ਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਹਨ। ਇਸ ਵਾਰ ਪਾਰਟੀ ਚੋਣ ਨਿਸ਼ਾਨ ’ਤੇ ਵੀ ਚੋਣਾਂ ਨਹੀਂ ਹੋ ਰਹੀਆਂ। ਪਰ ਇਸ ਦੇ ਬਾਵਜੂਦ ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨਾਲ ਜੁੜੇ ਲੋਕਾਂ ਤੇ ਉਮੀਦਵਾਰਾਂ ਦੀਆਂ ਨਾਮਜਦਗੀਆਂ ਜਬਰਦਸਤੀ ਰੱਦ ਕੀਤੀਆਂ ਗਈਆਂ ਹਨ। ਕਿਸੇ ਨੂੰ ਵੀ ਜਾਰੀ ਨਹੀਂ ਕੀਤਾ ਗਿਆ ਹੈ। ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ’ਤੇ ਸਵਾਲ ਚੁੱਕ ਰਹੇ ਹਨ। ਮਾਮਲਾ ਚੋਣ ਕਮਿਸ਼ਨ ਕੋਲ ਵੀ ਪਹੁੰਚ ਗਿਆ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਅਕਾਲੀ ਦਲ ਤੇ ਕਾਂਗਰਸ ਧੱਕਾ ਕਰ ਰਹੇ ਹਨ। ਇੱਥੋਂ ਤੱਕ ਕਿ ਸਾਡੇ ਵਰਕਰਾਂ ਦਾ ਕਤਲ ਵੀ ਕੀਤਾ ਗਿਆ ਹੈ। ਹੁਣ ਲੋਕਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਲਈ ਹੈ। Punjab Panchayat Election

1.33 ਕਰੋੜ ਲੋਕ ਪਾਉਣਗੇ ਵੋਟ | Punjab Panchayat Election

ਇਸ ਸਮੇਂ ਸੂਬੇ ’ਚ 13937 ਗ੍ਰਾਮ ਪੰਚਾਇਤਾਂ ਹਨ। ਇਨ੍ਹਾਂ ਵਿੱਚ ਚੋਣਾਂ ਹੋ ਰਹੀਆਂ ਹਨ। 15 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਕੁੱਲ 1 ਕਰੋੜ 33 ਲੱਖ ਵੋਟਰ ਆਪਣੀ ਵੋਟ ਪਾਉਣਗੇ। ਚੋਣਾਂ ’ਚ 96 ਹਜਾਰ ਮੁਲਾਜਮ ਤਾਇਨਾਤ ਕੀਤੇ ਗਏ ਹਨ। ਸਰਕਾਰ ਨੇ ਚੋਣਾਂ ਸ਼ਾਂਤੀਪੂਰਵਕ ਕਰਵਾਉਣ ਲਈ ਕਈ ਕਦਮ ਚੁੱਕੇ ਹਨ। ਚੋਣਾਂ ਤੱਕ ਸਾਰੇ ਪੁਲਿਸ ਮੁਲਾਜਮਾਂ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਵੋਟਾਂ ਵਾਲੇ ਦਿਨ ਪੂਰੇ ਪੰਜਾਬ ’ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਕੰਟਰੋਲ ਰੂਮ ਵੀ ਕੀਤਾ ਗਿਆ ਹੈ ਗਠਿਤ

ਪੰਚਾਇਤੀ ਚੋਣਾਂ ਲਈ ਰਾਜ ਚੋਣ ਕਮਿਸ਼ਨ ਨੇ ਆਪਣੇ ਦਫਤਰ ਐਸਸੀਓ ਨੰਬਰ 49, ਸੈਕਟਰ 17-ਈ, ਚੰਡੀਗੜ੍ਹ ਵਿੱਚ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਹੈ। ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਨੰਬਰ ਸ਼ੁਰੂ ਕੀਤਾ ਗਿਆ ਹੈ। ਜਿੱਥੇ ਹਰ ਰੋਜ ਸਵੇਰੇ 8.30 ਤੋਂ ਰਾਤ 9 ਵਜੇ ਤੱਕ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਂਦੀਆਂ ਹਨ। ਕੰਟਰੋਲ ਰੂਮ ਨਾਲ ਸੰਪਰਕ ਕਰਨ ਲਈ ਲੋਕਾਂ ਨੂੰ ਲੈਂਡਲਾਈਨ ਨੰਬਰ 0172-2771326 ’ਤੇ ਕਾਲ ਕਰਨੀ ਪਵੇਗੀ। ਇਸ ਤੋਂ ਇਲਾਵਾ ਵਿਭਾਗ ਦੀ ਵੈੱਬਸਾਈਟ ’ਤੇ ਵੀ ਜਾਣਕਾਰੀ ਅਪਲੋਡ ਕੀਤੀ ਗਈ ਹੈ। Punjab Panchayat Election

Punjab Panchayat Election: ਪੰਜਾਬ ਦਾ ਇਕਲੌਤਾ ਪਿੰਡ, ਜਿੱਥੇ ਕਦੇ ਨਹੀਂ ਹੋਈ ਸਰਪੰਚੀ ਦੀ ਚੋਣ
Punjab Panchayat Election: ਪੰਚਾਇਤੀ ਰਾਜ ਸ਼ੁਰੂ ਹੋਣ ਤੋਂ ਹੀ ਪਿੰਡ ’ਚ ਚੁਣਿਆ ਜਾ ਰਿਹੈ ਸਰਬਸੰਮਤੀ ਨਾਲ ਸਰਪੰਚ

Punjab Panchayat Election: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਰਪੰਚੀ ਚੋਣਾਂ ਸਬੰਧੀ ਪਿੰਡਾਂ ਦੀ ਰਾਜਨੀਤੀ ਪੂਰੇ ਸਿਖਰ ’ਤੇ ਹੈ ਤੇ ਕਈ ਪਿੰਡਾਂ ਅੰਦਰ ਆਪਸੀ ਖਹਿਬਾਜੀ ਕਾਰਨ ਮਹੌਲ ਤਲਖੀ ਭਰਿਆ ਬਣਿਆ ਹੋਇਆ ਹੈ। ਇੱਧਰ ਪਟਿਆਲਾ ਜ਼ਿਲ੍ਹੇ ਦਾ ਇੱਕ ਅਜਿਹਾ ਪਿੰਡ ਪੰਜਾਬ ਦੇ ਬਾਕੀ ਪਿੰਡਾਂ ਲਈ ਵੱਖਰੀ ਮਿਸਾਲ ਪੈਦਾ ਕਰ ਰਿਹਾ ਹੈ, ਜਿੱਥੇ ਕਿ ਪੰਚਾਇਤੀ ਰਾਜ ਸ਼ੁਰੂ ਹੋਣ ਤੋਂ ਬਾਅਦ ਸਰਪੰਚੀ ਦੀ ਚੋਣ ਲਈ ਕਦੇ ਵੋਟਾਂ ਹੀ ਨਹੀਂ ਪਈਆਂ।

ਇਕੱਤਰ ਵੇਰਵਿਆਂ ਮੁਤਾਬਿਕ ਹਲਕਾ ਸਨੌਰ ਦੇ ਬਲਾਕ ਭੁਨਰਹੇੜੀ ਦੇ ਪਿੰਡ ਜਵਾਲਾਪੁਰ ਉਰਫ਼ ਉਲਟਪੁਰ ਵੱਲੋਂ ਇਸ ਵਾਰ ਵੀ ਸਰਪੰਚੀ ਲਈ ਸਰਬਸੰਮਤੀ ਦਿੱਤੀ ਗਈ ਹੈ ਅਤੇ ਪਿੰਡ ਦੇ ਲੋਕਾਂ ਵੱਲੋਂ ਸਰਬਸੰਮਤੀ ਦੀ ਰਵਾਇਤ ਨੂੰ ਖੋਰਾ ਨਹੀਂ ਲੱਗਣ ਦਿੱਤਾ। ਪਟਿਆਲਾ ਜ਼ਿਲ੍ਹੇ ਦਾ ਇਹ ਪਿੰਡ ਪੰਜਾਬ ਦਾ ਇਕਲੌਤਾ ਪਿੰਡ ਹੈ ਜਿੱਥੇ ਕਿ 2 ਅਕਤੂਬਰ 1959 ਨੂੰ ਪੰਚਾਇਤੀ ਰਾਜ ਸ਼ੁਰੂ ਹੋਣ ਤੋਂ ਬਾਅਦ ਅੱਜ ਤੱਕ ਕੋਈ ਚੋਣ ਨਹੀਂ ਹੋਈ।

ਗ੍ਰੈਜੂਏਟ ਸਿਮਰ ਸਿੰਘ ਦੇ ਨਾਂਅ ’ਤੇ ਬਣੀ ਸਰਪੰਚੀ ਲਈ ਸਹਿਮਤੀ

ਪਿੰਡ ਦੇ ਲੋਕਾਂ ਵੱਲੋਂ ਇਸ ਵਾਰ ਵੀ ਪਿੰਡ ਦਾ ਸਰਪੰਚ ਸਿਮਰ ਸਿੰਘ ਨੂੰ ਬਣਾਉਣ ਲਈ ਸਰਬਸੰਮਤੀ ਪ੍ਰਗਟਾਈ ਗਈ ਹੈ ਉਕਤ ਪਿੰਡ ਦੇ ਲੋਕ ਸਰਪੰਚੀ ਦੀ ਚੋਣ ਮੌਕੇ ਆਪਸੀ ਸਮਝਦਾਰੀ ਤੇ ਸਿਆਣਪ ਨੂੰ ਅੱਗੇ ਰੱਖਦੇ ਹਨ ਅਤੇ ਪਿੰਡ ਅੰਦਰ ਕਦੇਂ ਵੀ ਸਰਪੰਚੀ ਨੂੰ ਲੈ ਕੇ ਚੋਣ ਨਹੀਂ ਕਰਵਾਈ ਗਈ। ਉਲਟਪੁਰ ਪਿੰਡ ਅੰਦਰ 5 ਵਾਰਡ ਹਨ ਅਤੇ ਵੋਟਰਾਂ ਦੀ ਗਿਣਤੀ 360 ਹੈ।

Read Also : Jammu Kashmir Election Result 2024: ਜੰਮੂ-ਕਸ਼ਮੀਰ ਦੇ ਰੁਝਾਨਾਂ ’ਚ NC-ਕਾਂਗਰਸ ਦੀ ਸਰਕਾਰ

ਇਸ ਵਾਰ ਇਹ ਪਿੰਡ ਜਨਰਲ ਕੈਟਾਗਰੀ ਅਧੀਨ ਆਇਆ ਹੈ, ਜਦਕਿ ਪਿਛਲੀ ਵਾਰ ਇਹ ਪਿੰਡ ਔਰਤਾਂ ਲਈ ਰਾਖਵਾ ਸੀ। ਉਂਝ ਪਿੰਡ ਦੇ ਲੋਕਾਂ ਵੱਲੋਂ ਸਿਕਵਾ ਵੀ ਹੈ, ਕਿ ਭਾਵੇਂ ਉਨ੍ਹਾਂ ਦਾ ਪਿੰਡ ਪੰਜਾਬ ਦੇ ਬਾਕੀ ਪਿੰਡਾਂ ਲਈ ਰੋਲ ਮਾਡਲ ਹੈ ਪਰ ਸਰਕਾਰਾਂ ਵੱਲੋਂ ਸਰਬਸੰਮਤੀ ਲਈ ਐਲਾਨੀਆਂ ਗਈਆਂ ਗ੍ਰਾਂਟਾਂ ਤੋਂ ਹੱਥ ਘੁੱਟਿਆ ਜਾਂਦਾ ਹੈ। ਇਸ ਪਿੰਡ ਪਿਛਲੀ ਵਾਰ ਵੀ ਸਰਬਸੰਮਤੀ ਵਾਲੀ ਗ੍ਰਾਂਟ ਹਾਸਲ ਹੀਂ ਨਹੀਂ ਹੋਈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀਆਂ ਆਪਣੀਆਂ ਵਾਰਡਾਂ ਵਿੱਚ ਪੰਚ ਸਮੇਤ ਸਰਪੰਚ ਦੀ ਚੋਣ ਆਪਸੀ ਸਹਿਮਤੀ ਨਾਲ ਕਰ ਲਈ ਜਾਂਦੀ ਹੈ ਅਤੇ ਕਦੇਂ ਵੀ ਕਿਸੇ ਨੇ ਵੋਟਾਂ ਪਾਉਣ ਵੱਲ ਨਜ਼ਰ ਨਹੀਂ ਰੱਖੀ। ਪਿਛਲੇ ਦਿਨੀ ਚੋਣ ਆਬਜਰਵਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਇਸ ਪਿੰਡ ਦਾ ਦੌਰਾ ਵੀ ਕੀਤਾ ਅਤੇ ਪਿੰਡ ਵਾਸੀਆਂ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ।

ਸਰਕਾਰ ਪਿੰਡ ਨੂੰ ਸਪੈਸ਼ਲ ਗ੍ਰਾਂਟ ਦਾ ਐਲਾਨ ਕਰੇ: ਸਿਮਰ ਸਿੰਘ

ਉਲਟਪੁਰ ਪਿੰਡ ਦੇ ਸਰਪੰਚ ਲਈ ਆਪਣੇ ਨਾਂਅ ’ਤੇ ਸਹਿਮਤੀ ਬਣਨ ’ਤੇ ਸਿਮਰ ਸਿੰਘ ਗ੍ਰੈਜੂਏਟ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਪੰਜਾਬ ਭਰ ਦੇ ਪਿੰਡਾਂ ਲਈ ਰੋਲ ਮਾਡਲ ਹੈ, ਕਿਉਂਕਿ ਇੱਥੇ ਕਦੇ ਵੀ ਚੋਣ ਨਹੀਂ ਹੋਈ। ਉਨ੍ਹਾਂ ਆਖਿਆ ਕਿ ਸਰਕਾਰ ਇਸ ਪਿੰਡ ਵੱਲ ਵਿਸ਼ੇਸ ਧਿਆਨ ਦੇਵੇ ਅਤੇ ਇਸ ਪਿੰਡ ਨੂੰ ਸਪੈਸ਼ਲ ਗ੍ਰਾਂਟ ਦਾ ਐਲਾਨ ਕਰੇ। ਉਨ੍ਹਾਂ ਦੱਸਿਆ ਕਿ ਪਿੰਡ ਨੂੰ ਪਿਛਲੀ ਵੀ ਸਰਬਸੰਮਤੀ ਵਾਲੀ ਗ੍ਰਾਂਟ ਹਾਸਲ ਨਹੀਂ ਹੋਈ। ਉਨ੍ਹਾਂ ਆਖਿਆ ਕਿ ਆਪ ਸਰਕਾਰ ਵੱਲੋਂ 5 ਲੱਖ ਰੁਪਏ ਦੀ ਗ੍ਰਾਂਟ ਐਲਾਨੀ ਹੋਈ ਹੈ। ਸਿਮਰ ਸਿੰਘ ਨੇ ਆਖਿਆ ਕਿ ਪਿੰਡਾਂ ਦੇ ਲੋਕ ਆਪਸੀ ਸਹਿਮਤੀ ਤੇ ਭਾਈਚਾਰਕ ਸਾਂਝ ਨਾਲ ਆਪਣੀ ਪੰਚਾਇਤ ਚੁਣਨ ਤੇ ਚੋਣਾਂ ਮੌਕੇ ਧੜੇਬਾਜ਼ੀ ਕਾਰਨ ਪਿੰਡਾਂ ਅੰਦਰ ਮਹੌਲ ਤਖਲ ਭਰਿਆ ਹੋ ਜਾਂਦਾ ਹੈ।

Schools of Punjab: ਪੰਜਾਬ ਦੇ ਸਕੂਲਾਂ ਨੂੰ ਮੰਨਣਾ ਪਵੇਗਾ ਇਹ ਹੁਕਮ, ਨਾ ਮੰਨਿਆ ਤਾਂ ਹੋਵੇਗੀ ਕਾਰਵਾਈ!
Schools of Punjab: ਚੰਡੀਗੜ੍ਹ। ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਨੇ ਸਾਰੇ ਸਕੂਲ ਮੁਖੀਆਂ ਨੂੰ ਪੋਲਿੰਗ ਬੂਥਾਂ ਲਈ ਵਿਸ਼ੇਸ਼ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ ਹਨ। 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਵੱਖ-ਵੱਖ ਪ੍ਰਾਈਮਰੀ ਸਕੂਲਾਂ ਵਿਚ ਪੋਲਿੰਗ ਬੂਥ ਸਥਾਪਤ ਕੀਤੇ ਜਾਣਗੇ, ਜਿਨ੍ਹਾਂ ਲਈ ਪੋਲਿੰਗ ਪਾਰਟੀਆਂ 14 ਅਕਤੂਬਰ ਨੂੰ ਪਹੁੰਚ ਜਾਣਗੀਆਂ।

Read Also : Punjab Weather Update: ਪੰਜਾਬੀਓ ਹੋ ਜਾਓ ਤਿਆਰ, ਮੁੜ ਬਦਲੇਗਾ ਮੌਸਮ, ਮੀਂਹ ਦਾ ਅਲਰਟ ਜਾਰੀ

ਨਿਰਦੇਸ਼ਾਂ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਪੋਲਿੰਗ ਬੂਥ ਪੂਰੀ ਤਰ੍ਹਾਂ ਸਾਫ਼-ਸੁਥਰੇ ਹੋਣੇ ਚਾਹੀਦੇ ਹਨ, ਜਿਨ੍ਹਾਂ ਵਿੱਚ ਧੂੜ-ਮਿੱਟੀ ਤੇ ਜਾਲੇ ਨਹੀਂ ਹੋਣੇ ਚਾਹੀਦੇ। ਜੇਕਰ ਕਲਾਸਰੂਮ ਵਿਚ ਕੋਈ ਸਾਮਾਨ ਪਿਆ ਹੈ ਤਾਂ ਉਸ ਨੂੰ ਹੋਰ ਕਮਰਿਆਂ ਵਿਚ ਸ਼ਿਫਟ ਕੀਤਾ ਜਾਵੇ। ਬਾਥਰੂਮ ਦੀ ਸਾਫ਼-ਸਫ਼ਾਈ ਤੇ ਉਨ੍ਹਾਂ ਵਿਚ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਵੇ। Schools of Punjab

ਚੋਣ ਡਿਊਟੀ ਵਿੱਚ ਤਾਇਨਾਤ ਪੋਲਿੰਗ ਪਾਰਟੀਆਂ ਨੂੰ ਰਾਤ ਵੇਲੇ ਵੋਟਿੰਗ ਸੈਂਟਰਾਂ ’ਤੇ ਰੁਕਣਾ ਪਵੇਗਾ। ਇਸ ਲਈ ਬਿਜਲੀ ਪ੍ਰਬੰਧ ਵੀ ਸੁਚਾਰੂ ਹੋਣੇ ਚਾਹੀਦੇ ਹਨ। ਸਾਰੇ ਬਲਬ ਤੇ ਟਿਊਬਲਾਈਟਾਂ ਸਹੀ ਹਾਲਤ ਵਿੱਚ ਹੋਣੀਆਂ ਚਾਹੀਦੀਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਨਿਰਦੇਸ਼ ਦਿੱਤਾ ਹੈ ਕਿ ਇਨ੍ਹਾਂ ਸਾਰੀਆਂ ਤਿਆਰੀਆਂ ਨੂੰ ਪਹਿਲ ਦੇ ਅਧਾਰ ’ਤੇ ਕੀਤਾ ਜਾਵੇ ਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਦੀ ਸਥਿਤੀ ਵਿੱਚ ਸਬੰਧਤ ਸਕੂਲ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Punjab Panchayat Election: ਵਿਕਾਸ ਕੰਮਾਂ ਕਰਕੇ ਕੇਂਦਰ ਤੋਂ ਸਨਮਾਨਿਤ ਪਿੰਡ ਭੁਟਾਲ ਕਲਾਂ
ਸੂਬੇ ’ਚ ਪਹਿਲਾ ਏਸੀ ਬੱਸ ਸਟੈਂਡ ਬਣਾ ਕੇ ਪਿੰਡ ਭੁਟਾਲ ਕਲਾ ਨੇ ਬਟੋਰੀਆਂ ਸਨ ਸੁਰਖੀਆਂ

ਪਿੰਡ ਦੇ ਸਰਪੰਚ ਨੇ ਕਰਵਾਏ ਵੱਡੇ ਪੱਧਰ ’ਤੇ ਕੰਮ

ਲਹਿਰਾਗਾਗਾ (ਰਾਜ ਸਿੰਗਲਾ)। Punjab Panchayat Election: ਵਿਕਾਸ ਕੰਮਾਂ ਕਰਕੇ ਕੇਂਦਰ ਸਰਕਾਰ ਤੋਂ ਸਨਮਾਨ ਹਾਸਲ ਕਰਨ ਵਾਲਾ ਪਿੰਡ ਭੁਟਾਲ ਕਲਾਂ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਜੋ ਹਰ ਪਾਸੋਂ ਹਮੇਸ਼ਾ ਸੁਰਖੀਆਂ ’ਚ ਰਹਿੰਦਾ ਹੈ। ਪਿੰਡ ਭੁਟਾਲ ਕਲਾਂ ਦੀ ਆਬਾਦੀ ਲਗਭਗ 8200 ਹੈ। ਵੱਡਾ ਪਿੰਡ ਹੋਣ ਕਾਰਨ ਭੁਟਾਲ ਕਲਾਂ ਪੰਜ ਪੱਤੀਆਂ ’ਚ ਵੰਡਿਆ ਹੋਇਆ ਹੈ, ਜਿਸ ਦਾ ਨਾਮ ਮਾਣਕ ਪੱਤੀ, ਕੱਜਲ ਪੱਤੀ, ਰਮਦਾਸੀਆ ਪੱਤੀ, ਮਲੀ ਪੱਤੀ ਅਤੇ ਬੁਰਜ ਪੱਤੀ ਹੈ। ਪਿਛਲੀ ਵਾਰ ਪੰਚਾਇਤੀ ਚੋਣਾਂ ’ਚ ਕਾਂਗਰਸੀ ਹਮਾਇਤੀ ਗੁਰਵਿੰਦਰ ਸਿੰਘ ਬੱਗੜ ਸਰਪੰਚ ਬਣਿਆ ਅਤੇ ਆਪਣੇ ਪੰੰਜ ਸਾਲ ਦੇ ਕਾਰਜਕਾਲ ’ਚ ਪਿੰਡ ’ਚ ਕਈ ਸ਼ਲਾਘਾਯੋਗ ਕਾਰਜ ਕਰਵਾਏ। Punjab Panchayat Election

Read This : Fraud News: ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਕੰਮ, ਮਹਿਲਾ ਨੇ ਗੁਆਏ 6.82 ਲੱਖ

ਗੁਰਵਿੰਦਰ ਸਿੰਘ ਬੱਗੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਦੀ ਪੰਚਾਇਤ ’ਚ ਨੌਂ ਮੈਂਬਰ ਹਨ ਸਾਰੀ ਹੀ ਪੰਚਾਇਤ ਦੀ ਸਹਿਮਤੀ ਦੇ ਨਾਲ ਪਿੰਡ ਦੇ ਫੈਸਲੇ ਲਏ ਜਾਂਦੇ ਹਨ। ਗੁਰਵਿੰਦਰ ਸਿੰਘ ਬੱਗੜ ਨੇ ਆਪਣੇ ਪੰਚਾਇਤੀ ਸਫਰ ਦੇ ਦੌਰਾਨ ’ਚ ਕੀਤੇ ਹੋਏ ਵਿਕਾਸ ਕਾਰਜਾਂ ਬਾਰੇ ਆਖਿਆ ਕਿ ਪਿੰਡ ਦੇ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਵੀ ਪਿੰਡ ਦੀ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ ਸੀ। ਸੂਬੇ ਭਰ ’ਚ ਪਹਿਲਾ ਏਸੀ ਬੱਸ ਸਟੈਂਡ ਬਣਾ ਕੇ ਪਿੰਡ ਭੁਟਾਲ ਕਲਾ ਸੁਰਖੀਆਂ ’ਚ ਰਿਹਾ ਸੀ।

ਗੁਰਵਿੰਦਰ ਸਿੰਘ ਬੱਗੜ ਨੇ ਦੱਸਿਆ ਕਿ ਸਰਪੰਚੀ ਦੌਰਾਨ ੳਨ੍ਹਾਂ ਪਿੰਡ ਤੋਂ ਲੇਹਲ ਕਲਾਂ ਰੋਡ ਤੇ ਇੱਕ ਮੈਰਿਜ ਪੈਲਸ ਦੀ ਵੀ ਉਸਾਰੀ ਕਰਵਾਏ ਗਈ, ਜਿਸ ਦੀ ਬਿਲਡਿੰਗ ਬਹੁਤ ਸ਼ਾਨਦਾਰ ਬਣਾਈ ਗਈ ਹੈ। ਜਿਸ ਵਿੱਚ ਪਿੰਡ ਵਾਸੀ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਕੱਟ ਖਰਚੇ ਉੱਤੇ ਵਧੀਆ ਸਹੂਲਤ ਦੇ ਨਾਲ ਪ੍ਰੋਗਰਾਮ ਕਰ ਰਹੇ ਪਿੰਡ ’ਚ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਂਦੀ ਪਿੰਡ ’ਚ ਖੇਡਾਂ ਲਈ ਗਰਾਊਂਡ, ਪਿੰਡ ਦਾ ਆਪਣਾ ਡਾਕਖਾਨਾ, ਪਿੰਡ ਵਿੱਚ ਗਊਸ਼ਾਲਾ, ਪੰਚਾਇਤ ਘਰ ਪ੍ਰਾਈਵੇਟ ਵਿੱਦਿਅਕ ਅਦਾਰੇ, ਜਿੰਮ, ਪਾਰਕ ਤੋਂ ਇਲਾਵਾ ਲਗਭਗ ਸਾਰੇ ਪ੍ਰਬੰਧ ਕੀਤੇ ਹੋਏ ਹਨ। Punjab Panchayat Election

ਕੁਝ ਕਮੀਆਂ ਨੇ ਲਾਇਆ ਪਿੰਡ ਦੇ ਵਿਕਾਸ ਕਾਰਜਾਂ ’ਤੇ ਗ੍ਰਹਿਣ | Punjab Panchayat Election

ਪਿੰਡ ’ਚ ਸਹੂਲਤਾਂ ਦੇ ਨਾਲ ਕੁਝ ਕਮੀਆਂ ਨੇ ਵੀ ਜੋ ਪਿੰਡ ਦੇ ਵਿਕਾਸ ਕਾਰਜਾਂ ਨੂੰ ਗ੍ਰਹਿਣ ਲਾ ਰਹੀਆਂ ਹਨ ਪਿੰਡ ’ਚ ਬੱਸ ਦੀ ਸਹੂਲਤ ਘੱਟ ਹੋਣ ਕਾਰਨ ਬਹੁਤ ਲੰਮਾ ਸਮਾਂ ਇੰਤਜਾਰ ਕਰਨ ਤੋਂ ਬਾਅਦ ਪਿੰਡ ’ਚ ਬੱਸ ਆਉਂਦੀ ਹੈ, ਜਿਸ ਕਾਰਨ ਦੂਰ-ਦੂਰੇ ਸਕੂਲ/ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਡ ਭਟਾਲ ਕਲਾਂ ਵਾਸੀਆਂ ਨੇ ਆਖਿਆ ਕਿ ਪਿੰਡ ’ਚ ਪਹਿਲਾਂ ਮਿੰਨੀ ਹਸਪਤਾਲ ਦੇ ਕੁਝ ਹਿੱਸੇ ’ਚ ਆਮ ਆਦਮੀ ਕਲੀਨਿਕ ਬਣਾ ਦਿੱਤਾ ਹੈ ਜਿਸ ਵਿੱਚ ਐਮਰਜੈਂਸੀ ’ਚ ਕੋਈ ਵੀ ਡਾਕਟਰ ਦਾ ਇੰਤਜ਼ਾਮ ਨਹੀਂ ਹੈ ਨਾ ਹੀ ਕੋਈ ਸਰਕਾਰੀ ਐਂਬੂਲੈਂਸ ਹੈ ਪਿੰਡ ਵਿੱਚ ਸੀਵਰੇਜ ਪਾਣੀ ਦੇ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਖਾਸ ਕਰ ਸਕੂਲੀ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। Punjab Panchayat Election

Punjab Panchayat Election: ਕਰੋੜਾਂ ’ਚ ਪੁੱਜੀ ਸਰਪੰਚੀ ਦੀ ਬੋਲੀ, ਚੋਣ ਅਧਿਕਾਰੀ ਸਖ਼ਤ
Punjab Panchayat Election: ਪੰਜਾਬ ਰਾਜ ਚੋਣ ਕਮਿਸ਼ਨਰ ਨੇ ਡਿਪਟੀ ਕਮਿਸ਼ਨਰਾਂ ਤੋਂ 24 ਘੰਟਿਆਂ ’ਚ ਮੰਗੀ ਰਿਪੋਰਟ

Punjab Panchayat Election: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਭਰ ਵਿੱਚ ਬੋਲੀ ਲਾ ਕੇ ਸਰਪੰਚ ਦੀ ਸਰਵਸੰਮਤੀ ਨਾਲ ਚੋਣ ਕਰਨ ਵਾਲੇ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਰਾਜ ਚੋਣ ਕਮਿਸ਼ਨ ਕਾਫੀ ਜ਼ਿਆਦਾ ਸਖਤ ਹੋ ਗਿਆ ਹੈ ਇਸ ਮਾਮਲੇ ਵਿੱਚ ਰਾਜ ਚੋਣ ਕਮਿਸ਼ਨ ਵੱਲੋਂ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਰਿਪੋਰਟ ਤਲਬ ਕੀਤੀ ਗਈ ਹੈ ਤਾਂ ਕਿ ਇਸ ਤਰੀਕੇ ਦੀ ਗੈਰ ਕਾਨੂੰਨੀ ਕਾਰਵਾਈ ਕਰਨ ਵਾਲੇ ਸੰਭਾਵੀ ਉਮੀਦਵਾਰਾਂ ਅਤੇ ਬੋਲੀ ਲਾਉਣ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ।

ਭਾਰਤ ਦੇ ਲੋਕਤੰਤਰ ਦੇ ਵਿੱਚ ਬੋਲੀ ਲਾ ਕੇ ਕਿਸੀ ਸੰਵਿਧਾਨਿਕ ਪੋਸਟ ਨੂੰ ਲੈਣ ਦਾ ਅਧਿਕਾਰ ਕਿਸੇ ਨੂੰ ਵੀ ਨਹੀਂ ਹੈ, ਜਦੋਂ ਕਿ ਪੰਜਾਬ ਵਿੱਚ ਲਗਾਤਾਰ ਇਹੋ ਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਸਨ, ਜਿਸ ਵਿੱਚ 10-20 ਲੱਖ ਰੁਪਏ ਤੋਂ ਲੈ ਕੇ ਦੋ ਕਰੋੜ ਰੁਪਏ ਤੱਕ ਦੀ ਬੋਲੀ ਸਰਪੰਚ ਲਈ ਲਾਈ ਜਾ ਰਹੀ ਸੀ। ਪੰਜਾਬ ਵਿੱਚ ਇਹੋ ਜਿਹੇ ਬੋਲੀ ਲਾ ਕੇ ਜਿੱਤਣ ਵਾਲੇ ਸਰਪੰਚਾਂ ਨੂੰ ਨੱਥ ਪਾਉਣ ਲਈ ਰਾਜ ਚੋਣ ਕਮਿਸ਼ਨ ਨੇ ਡਿਟੇਲ ਵਿੱਚ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟ ਮੰਗੀ ਹੈ। Punjab Panchayat Election

ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪੋ-ਆਪਣੇ ਜ਼ਿਲ੍ਹੇ ਵਿੱਚ ਅਜਿਹੀ ਕਿਸੇ ਵੀ ਵਿਸ਼ੇਸ਼ ਘਟਨਾ, ਭਾਵੇਂ ਰਿਪੋਰਟ ਕੀਤੀ ਗਈ ਹੋਵੇ ਜਾਂ ਪ੍ਰਕਿਰਿਆ ਵਿੱਚ ਹੋਵੇ, ਦੀ ਪੂਰੀ ਬਾਰੀਕੀ ਨਾਲ ਨਿਗਰਾਨੀ ਕਰਨ ਅਤੇ 24 ਘੰਟਿਆਂ ਦੇ ਅੰਦਰ ਕਮਿਸ਼ਨ ਨੂੰ ਆਪਣੀਆਂ ਟਿੱਪਣੀਆਂ ਸਮੇਤ ਪੂਰੀ ਰਿਪੋਰਟ ਪੇਸ਼ ਕਰਨ ।

ਦਰਜ ਹੋ ਸਕਦੀ ਹੈ ਐੱਫਆਈਆਰ, ਚੋਣ ਵੀ ਕੀਤੀ ਜਾ ਸਕਦੀ ਐ ਰੱਦ

ਭਾਰਤੀ ਸੰਵਿਧਾਨ ਅਤੇ ਪੰਚਾਇਤ ਰਾਜ ਦੇ ਕਾਨੂੰਨ ਅਨੁਸਾਰ ਜੇਕਰ ਕੋਈ ਇਸ ਤਰੀਕੇ ਦੀ ਗੈਰ ਕਾਨੂੰਨੀ ਕਾਰਵਾਈ ਕਰਦੇ ਹੋਏ ਸੰਵਿਧਾਨਿਕ ਅਹੁਦੇ ਨੂੰ ਹਾਸਲ ਕਰਨ ਲਈ ਬੋਲੀ ਲਾਉਂਦਾ ਹੈ ਜਾਂ ਬੋਲੀ ਲਵਾਉਂਦਾ ਹੈ ਤਾਂ ਉਸ ਖਿਲਾਫ ਐੱਫਆਈਆਰ ਵੀ ਦਰਜ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਇਸ ਗੈਰ ਕਾਨੂੰਨੀ ਤਰੀਕੇ ਨਾਲ ਸਰਪੰਚ ਦੇ ਅਹੁਦੇ ਨੂੰ ਹਾਸਲ ਕਰਨ ਵਾਲੇ ਦੀ ਸਰਵਸੰਮਤੀ ਨਾਲ ਹੋਈ ਚੋਣ ਨੂੰ ਵੀ ਰੱਦ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਕਾਰਵਾਈ ਲਈ ਸਾਰੇ ਅਧਿਕਾਰ ਰਾਜ ਚੋਣ ਕਮਿਸ਼ਨ ਅਤੇ ਉੱਚ ਅਦਾਲਤਾਂ ਕੋਲ ਹੀ ਰਾਖਵੇਂ ਹਨ।

Read Also : Ludhiana News: ਪੰਜ ਮੰਜ਼ਿਲਾ ਇਮਾਰਤ ਦਾ ਹਿੱਸਾ ਡਿੱਗਿਆ, ਮਹਿਲਾ ਤੇ ਉਸਦਾ ਡੇਢ ਸਾਲਾ ਬੱਚਾ ਜਖ਼ਮੀ

Punjab Panchayat Election: ਪੰਚਾਇਤੀ ਚੋਣਾਂ ਦੇ ਰਾਖਵੇਂਕਰਨ ਸਬੰਧੀ ਪੂਰੀ ਜਾਣਕਾਰੀ ਇੱਥੇ ਦੇਖੋ, ਸਿਰਫ਼ ਇੱਕ ਕਲਿੱਕ ਨਾਲ ਲੱਗੇਗਾ ਪਤਾ
Punjab Panchayat Election: ਸਾਰੀਆਂ ਸੂਚੀਆਂ ਬੀ.ਡੀ.ਪੀ.ਓਜ ਦਫ਼ਤਰਾਂ ਵਿਖੇ ਚਸਪਾ ਵੀ ਕਰਵਾਈਆਂ

Punjab Panchayat Election: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ 1022 ਗ੍ਰਾਮ ਪੰਚਾਇਤਾਂ ਦੇ ਰਾਖਵੇਂਕਰਨ ਦੀਆਂ ਸੂਚੀਆਂ ਪਟਿਆਲਾ ਜ਼ਿਲ੍ਹੇ ਦੇ ਸਮੂਹ ਬੀ.ਡੀ.ਪੀ.ਓ. ਦਫ਼ਤਰਾਂ ਕੋਲ ਉਪਲਬੱਧ ਹਨ ਅਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ www.patiala.nic.in ਤੋਂ ਡਾਊਨਲੋਡ ਵੀ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਸਾਰੀਆਂ ਸੂਚੀਆਂ ਬੀ.ਡੀ.ਪੀ.ਓਜ ਦਫ਼ਤਰਾਂ ਵਿਖੇ ਚਸਪਾ ਕੀਤੀਆਂ ਗਈਆਂ ਹਨ ਅਤੇ ਇਹ ਸੂਚੀਆਂ ਡੀ.ਡੀ.ਪੀ.ਓ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਵੀ ਉਪਲਬੱਧ ਹਨ।

Read Also : Petrol-Diesel Price: ਘਟ ਸਕਦੀਆਂ ਨੇ ਪੈਟਰੋਲ-ਡੀਜਲ ਦੀਆਂ ਕੀਮਤਾਂ, ਰੇਟਿੰਗ ਏਜੰਸੀ ਨੇ ਕੀਤਾ ਸ਼ਾਨਦਾਰ ਇਸ਼ਾਰਾ

ਡੀ.ਸੀ ਡਾ. ਯਾਦਵ ਨੇ ਕਿਹਾ ਕਿ ਜੇਕਰ ਕੋਈ ਪਿੰਡ ਵਾਸੀ ਇਹ ਸੂਚੀਆਂ ਲੈਣ ਦਾ ਚਾਹਵਾਨ ਹੈ ਤਾਂ ਉਹ ਇਨ੍ਹਾਂ ਦਫ਼ਤਰਾਂ ਵਿੱਚੋਂ ਲੈ ਸਕਦਾ ਹੈ। ਇਸੇ ਦੌਰਾਨ ਏ.ਡੀ.ਸੀ. (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਇਹ ਸਾਰੀਆਂ ਸੂਚੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਉਪਲਬੱਧ ਕਰਵਾ ਦਿੱਤੀਆਂ ਗਈਆਂ ਹਨ। Punjab Panchayat Election