Attempt - Sach Kahoon Punjabi
ਪੁਲਿਸ ਨੇ ਮਾਮਲਾ ਦਰਜ ਕਰਕੇ ਕੀਤੀ ਜਾਂਚ ਸ਼ੁਰੂ
ਅਸ਼ੋਕ ਵਰਮਾ/ਬਠਿੰਡਾ। ਬਾਦਲ ਰੋਡ ‘ਤੇ ਅੱਜ ਸਵੇਰੇ ਨੰਨ੍ਹੀਂ ਛਾਂ ਚੌਂਕ ਕੋਲ ਪਿਆਜ ਨਾਲ ਭਰਿਆ ਟਰੱਕ ਲੁੱਟਣ ਦੀ ਕੋਸ਼ਿਸ਼ ਦੌਰਾਨ ਤੇਜਧਾਰ ਹਥਿਆਰ ਨਾਲ ਡਰਾਈਵਰ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਟਰੱਕ ‘ਚ 20 ਲੱਖ ਦੇ ਪਿਆਜ ਸਨ, ਜਿਨ੍ਹਾਂ ਨੂੰ ਰਾਮਪੁਰਾ ਅਤੇ ਲੁਧਿਆਣਾ ਉਤਾਰਿਆ ਜਾਣਾ ਸੀ ਕਾਤਲ ਆਪਣੇ ਨਾਲ ਲਿਆਂਦਾ ਟਰੱਕ ਲੈ ਕੇ ਫਰਾਰ ਹੋ ਗਏ ਹਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ ਤਿੰਨ ਵਜੇ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਸੀ ਕਿ ਇੱਕ ਟਰੱਕ ‘ਚ ਸਵਾਰ ਕੁਝ ਲੋਕਾਂ ਨੇ ਪਿਆਜ ਨਾਲ ਭਰਿਆ ਟਰੱਕ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਡਰਾਈਵਰ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ ਹੈ ਟਰੱਕ ਮਾਲਕ ਬਿੰਦਰ ਸਿੰਘ ਵਾਸੀ ਬਰਨਾਲਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਨਾਸਿਕ ਤੋਂ ਟਰੱਕ ‘ਚ ਪਿਆਜ ਭਰ ਕੇ ਲਿਆਇਆ ਸੀ ਤੇ ਡਰਾਈਵਰ ਬਨਵਾਰੀ ਲਾਲ (25) ਵਾਸੀ ਗੰਗਾਨਗਰ ਉਸ ਦੇ ਨਾਲ ਸੀ  ਦਿਨ ਵੇਲੇ ਟਰੱਕ ਬਿੰਦਰ ਸਿੰਘ ਅਤੇ ਰਾਤ ਵਕਤ ਡਰਾਈਵਰ ਚਲਾਉਂਦਾ ਸੀ।
ਪਿਆਜ ਨਾਲ ਭਰਿਆ ਟਰੱਕ ਲੈ ਕੇ ਉਹ ਡੱਬਵਾਲੀ ਤੋਂ ਰਾਮਪੁਰਾ ਨੂੰ ਚੱਲੇ ਸਨ ਨੰਨ੍ਹੀਂ ਛਾਂ ਚੌਂਕ ਤੋਂ ਪਹਿਲਾਂ ਡਰਾਈਵਰ ਨੇ ਟਰੱਕ ਰੋਕ ਕੇ ਚਾਹ ਪੀਤੀ ਅਤੇ ਮੁੜ ਆਪਣੀ ਮੰਜਿਲ ਵੱਲ ਤੁਰ ਪਏ ਥੋੜ੍ਹੀ ਦੂਰ ਅੱਗੇ ਜਾ ਕੇ ਇੱਕ ਖਾਲੀ ਟਰੱਕ, ਜਿਸ ‘ਚ ਤਿੰਨ ਵਿਅਕਤੀ ਸਵਾਰ ਸਨ, ਨੇ ਰਾਹ ਰੋਕ ਕੇ ਡਰਾਈਵਰ ਨੂੰ ਹੇਠਾਂ ਉੱਤਰਨ ਲਈ ਕਿਹਾ,  ਜਿਵੇਂ ਹੀ ਡਰਾਈਵਰ ਨੇ ਸ਼ੀਸ਼ਾ ਖੋਹਲਿਆ ਤਾਂ ਅਣਪਛਾਤੇ ਲੁਟੇਰਿਆਂ ਨੇ ਕਿਸੇ ਤੇਜਧਾਰ ਹਥਿਆਰ ਨਾਲ ਉਸ ‘ਤੇ ਹਮਲਾ ਕਰ ਦਿੱਤਾ ਕਿਉਂਕਿ ਟਰੱਕ ਮਾਲਕ ਪਿੱਛੇ ਸੌਂ ਰਿਹਾ ਸੀ ਤਾਂ ਖੂਨ ਨਾਲ ਲੱਥਪਥ ਡਰਾਈਵਰ ਨੇ ਉਸ ਨੂੰ ਜਗਾਇਆ ਅਤੇ ਟਰੱਕ ਲੁੱਟੇ ਜਾਣ ਬਾਰੇ ਦੱਸਿਆ ਬਿੰਦਰ ਸਿੰਘ ਨੇ ਡਰਾਇਵਰ ਨੂੰ ਪਿੱਛੇ ਹਟਾਕੇ ਖੁਦ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਤੇਜੀ ਨਾਲ ਆਪਣੀ ਜਾਨ ਬਚਾਉਂਦੇ ਹੋਏ ਪੁਲਿਸ ਕੰਟਰੋਲ ਰੂਮ ਦੇ 100 ਨੰਬਰ ਅਤੇ 108 ਐਂਬੂਲੈਂਸ ਨੂੰ ਫੋਨ ਕਰ ਦਿੱਤਾ ਰਾਹ ‘ਚ ਉਸ ਨੂੰ ਐਂਬੂਲੈਂਸ ਮਿਲ ਗਈ, ਜਿਸ ‘ਚ ਜ਼ਖਮੀ ਡਰਾਈਵਰ ਬਨਵਾਰੀ ਲਾਲ ਨੂੰ ਲਿਟਾ ਕੇ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ । ਮਾਮਲੇ ਦੀ ਸੂਚਨਾ ਮਿਲਦਿਆਂ ਐਸ.ਪੀ (ਇਨਵੈਸਟੀਗੇਸ਼ਨ) ਗੁਰਵਿੰਦਰ ਸਿੰਘ ਸੰਘਾ ਅਤੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਮੌਕੇ ‘ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਵੀ ਮੌਕੇ ‘ਤੇ ਪੁੱਜੀ ਅਤੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦੀ ਨਜ਼ਰ ‘ਚ ਮਾਮਲਾ ਸ਼ੱਕੀ
ਮੁੱਢਲੀ ਪੜਤਾਲ ਦੌਰਾਨ ਪੁਲਿਸ ਨੂੰ ਮਾਮਲਾ ਸ਼ੱਕੀ ਦਿਖਾਈ ਦੇ ਰਿਹਾ ਹੈ, ਕਿਉਂਕਿ ਟਰੱਕ ‘ਚ 30 ਟਨ ਪਿਆਜ ਸੀ ਜਦੋਂ ਕਿ ਦੂਸਰਾ ਟਰੱਕ ਖਾਲੀ ਦੱਸਿਆ ਗਿਆ ਹੈ ਪਿਆਜ ਨਾਲ ਭਰਿਆ ਟਰੱਕ ਖਾਲੀ ਟਰੱਕ ਤੋਂ ਕਿਸ ਤਰ੍ਹਾਂ ਭੱਜ ਸਕਦਾ ਹੈ ਪੁਲਿਸ ਇਸ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਆਮ ਤੌਰ ‘ਤੇ ਡਰਾਈਵਰ ਨਾਲ ਇੱਕ ਸਹਾਇਕ ਬੈਠਾ ਹੁੰਦਾ ਹੈ ਜਦੋਂਕਿ ਮਾਲਕ ਬਿੰਦਰ ਸਿੰਘ ਪਿੱਛੇ ਸੌਂ ਰਿਹਾ ਸੀ ਇਸ ਨੁਕਤੇ ਨੂੰ ਵੀ ਪੁਲਿਸ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਹੈ।
ਕਈ ਨੁਕਤਿਆਂ ਤਹਿਤ ਮਾਮਲੇ ਦੀ ਜਾਂਚ:ਐਸ.ਪੀ
ਐਸ.ਪੀ (ਇਨਵੈਸਟੀਗੇਸ਼ਨ) ਗੁਰਵਿੰਦਰ ਸਿੰਘ ਸੰਘਾ ਦਾ ਕਹਿਣਾ ਸੀ ਕਿ ਥਾਣਾ ਕੈਨਾਲ ਕਲੋਨੀ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਪੁਲਿਸ ਕੇਸ ਦਰਜ ਕਰ ਲਿਆ ਹੈ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਵਾਰਿਸਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਉਨ੍ਹਾਂ ਦੇ ਆਉਣ ‘ਤੇ ਪੋਸਟਮਾਰਟਮ ਉਪਰੰਤ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ ਜਾਵੇਗੀ ਸ੍ਰੀ ਸੰਘਾ ਨੇ ਦੱਸਿਆ ਕਿ ਪੁਲਿਸ ਕਈ ਨੁਕਤਿਆਂ ਤਹਿਤ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦੀ ਹੀ ਕਾਤਲਾਂ ਦੇ ਫੜੇ ਜਾਣ ਦੀ ਉਮੀਦ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਥਰਮਲ ਫੈਡਰੇਸ਼ਨ ਵੱਲੋਂ ਸੰਘਰਸ਼ ਦੀ ਧਮਕੀ
ਬਠਿੰਡਾ (ਅਸ਼ੋਕ ਵਰਮਾ) | ਬਠਿੰਡਾ ਥਰਮਲ ਪਲਾਂਟ ਦੇ ਅੰਦਰ ਅੱਜ ਤਿੰਨ ਚਾਰ ਸੌ ਅਣਪਛਾਤੇ ਵਿਅਕਤੀਆਂ ਵੱਲੋਂ ਨਜਾਇਜ ਤੌਰ ਤੇ ਕਬਜਾ ਕਰਨ ਦੀ ਕੋਸ਼ਿਸ਼ ਨੂੰ ਥਰਮਲ ਦੇ ਸੁਰੱਖਿਆ ਮੁਲਾਜਮਾਂ ਨੇ ਨਾਕਾਮ ਕਰ ਦਿੱਤਾ ਹਾਲਾਂਕਿ ਥਰਮਲ ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਪਰ ਪੁਲਿਸ ਅਫਸਰ ਪੱਲਾ ਝਾੜ ਰਹੇ ਹਨ ਸੂਤਰ ਦੱਸਦੇ ਹਨ ਕਿ ਮਾਮਲਾ ਸਿਆਸੀ ਇਸ਼ਾਰੇ ਨਾਲ ਜੁੜਿਆ ਹੋਣ ਕਰਕੇ ਪੁਲਿਸ ਕੁਝ ਵੀ ਬੋਲਣ ਤੋਂ ਪਾਸਾ ਵੱਟ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤਕਰੀਬਨ 11 ਕੁ ਵਜੇ ਦੀ ਹੈ ਜਦੋਂ ਤਿੰਨ ਸੌ ਦੇ ਕਰੀਬ ਅਣਪਛਾਤੇ ਕਬਜਾ ਕਰਨ ਦੀ ਨੀਅਤ ਨਾਲ ਉੜੀਆ ਕਲੋਨੀ ਵਾਲੇ ਪਾਸਿਓਂ ਥਰਮਲ ਦੇ ਅੰਦਰ ਦਾਖਲ ਹੋ ਗਏ ਅਤੇ ਐਸ਼ ਪਲਾਂਟ ਦੇ ਨਜ਼ਦੀਕ ਖਾਲੀ ਥਾਂ ਤੇ ਕਬਜੇ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ  ਇਸੇ ਦੌਰਾਨ ਰੌਲਾ ਪੈ ਗਿਆ ਤੇ ਥਰਮਲ ਦੇ ਸੁਰੱਖਿਆ ਮੁਲਾਜਮ ਮੌਕੇ ‘ਤੇ ਪਹੁੰਚੇ ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਮੌਕੇ ਤੇ ਪੁਲਿਸ ਨੂੰ ਦੇਖਦਿਆਂ ਕੁਝ ਲੋਕ ਫਰਾਰ ਹੋ ਗਏ ਜਦੋਂਕਿ ਬਾਕੀਆਂ ਨੂੰ ਪੁਲਿਸ ਨੇ ਖਦੇੜ ਦਿੱਤਾ ਓਧਰ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਬਠਿੰਡਾ ਅਤੇ ਟੈਕਨੀਕਲ ਸਰਵਿਸਜ਼ ਯੂਨੀਅਨ ਯੂਨਿਟ ਥਰਮਲ ਬਠਿੰਡਾ ਨੇ ਇਸ ਘਟਨਾ ਦਾ ਸਖਤ ਨੋਟਿਸ ਲਿਆ ਹੈ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਦਾ ਕਹਿਣਾ ਸੀ ਕਿ ਕਿਸੇ ਸ਼ਰਾਰਤੀ ਸਿਆਸੀ ਨੇਤਾ ਨੇ ਗਰੀਬ ਪਰਿਵਾਰਾਂ ਦਾ ਮਜ਼ਾਕ ਉਡਾਇਆ ਹੈ ਅਤੇ ਗਲਤ ਤਰੀਕੇ ਨਾਲ ਸਰਕਾਰੀ ਜਮੀਨ ‘ਤੇ ਕਬਜੇ ਕਰਵਾਉਣ ਦੀ ਕੋਸਿਸ਼ ਕੀਤੀ ਹੈ ਜਿਸ ਖਿਲਾਫ ਨਿਰਪੱਖ ਜਾਂਚ ਕਰਵਾ ਕੇ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ ਉਨ੍ਹਾਂ ਦੱਸਿਆ ਕਿ ਗਰੀਬ ਪਰਿਵਾਰਾਂ ਨੂੰ ਕਿਹਾ ਗਿਆ ਕਿ ਇਸ ਜਮੀਨ ‘ਤੇ ਉਹ ਆਪਣੇ ਘਰ ਬਣਾ ਕੇ ਰਹਿ ਸਕਦੇ ਹਨ ਮੁਲਾਜਮ ਆਗੂ ਤੇਜਾ ਸਿੰਘ ਰਾਜਿੰਦਰ ਸਿੰਘ ਨਿੰਮਾ ਅਤੇ ਰਘਬੀਰ ਸਿੰਘ ਸੈਣੀ ਨੇ ਗਰੀਬ ਪਰਿਵਾਰਾਂ ਨੂੰ ਵੀ ਸੁਚੇਤ ਕੀਤਾ ਕਿ ਉਹ ਸਿਆਸੀ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਉਣ ਕਿਉਂਕਿ ਚੋਣਾਂ ਮੌਕੇ ਉਨ੍ਹਾਂ ਦੀਆਂ ਕੀਮਤੀ ਵੋਟਾਂ ਬਟੋਰਨ ਲਈ ਸਬਜ਼ਬਾਗ ਵਿਖਾਏ ਜਾ ਰਹੇ ਹਨ ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦੀਆਂ ਝੁੱਗੀਆਂ ਬਣਵਾ ਦਿੱਤੀਆਂ ਜਾਣਗੀਆਂ ਤੇ ਵੋਟਾਂ ਹਾਸਲ ਕਰਨ ਮਗਰੋਂ ਜੇਸੀਬੀ ਚਲਾ ਦਿੱਤੀ ਜਾਏਗੀ ਫੈਡਰੇਸ਼ਨ ਆਗੂ ਬਾਬੂ ਸਿੰਘ ਰੋਮਾਣਾ, ਰਾਜਿੰਦਰ ਕੁਮਾਰ ਸ਼ਰਮਾ, ਮਨਜੀਤ ਸਿੰਘ ਦਰਸ਼ਨ ਸਿੰਘ ਬਹਿਮਣ ਦੀਵਾਨ ਅਤੇ  ਜਸਵੀਰ ਸਿੰਘ ਆਦਿ ਨੇ ਦੱਸਿਆ ਕਿ ਸਰਕਾਰ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀ ਇਸੇ ਜਮੀਨ ਨੂੰ ਸਰਕਾਰ ਦੇ ਨਾਂਅ ਟਰਾਂਸਫਰ ਕਰਨ ਲਈ ਜਨਰਲ ਮੈਨੇਜਰ ਥਰਮਲ ਬਠਿੰਡਾ ਨੂੰ ਆਖ ਚੁੱਕੀ ਹੈ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਥ ਭਰਾਤਰੀ ਜਥੇਬੰਦੀਆਂ ਨੂੰ ਜਾਣੂੰ ਕਰਵਾ ਕੇ ਐਕਸ਼ਨ ਕਮੇਟੀ ਬਣਾਈ ਜਾਏਗੀ ਅਤੇ ਬਠਿੰਡਾ ਵਿੱਚ ਸੰਘਰਸ਼ ਵਿੱਢਿਆ ਜਾਏਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੋਲੀਬਾਰੀ ‘ਚ 12 ਮਰੇ
ਰਿਅੋ ਦੀ ਜੇਨੇਰਿਅੋ। ਬ੍ਰਾਜ਼ੀਲ ਦੇ ਇੱਕ ਉੱਤਰ-ਪੂਰਵੀ ਪ੍ਰਾਂਤ ਸੇਆਰਾ ਦੇ ਮਿਲਾਗ੍ਰੇਸ ਸ਼ਹਿਰ ‘ਚ ਬੈਂਕ ਲੂਟੇਰਾਂ ਅਤੇ ਪੁਲਿਸ ਦੇ ਵਿੱਚ ਗੋਲੀਬਾਰੀ ‘ਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ। ਸਥਾਨੀ ਪ੍ਰਸ਼ਾਸਨ ਅਨੁਸਾਰ ਮਿਲਾਗ੍ਰੇਸ ਸ਼ਹਿਰ ‘ਚ 30 ਹਥਿਆਰਬੰਦ ਲੁਟੇਰਿਆ ਨੇ ਦੋ ਬੈਂਕਾਂ ਨੂੰ ਬੰਧਕ ਬਣਾਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪਰ ਪੁਲਿਸ ਦੀ ਸਤਰਕਤਾ ਨੇ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਮਿਲਾਗ੍ਰੇਸ ਦੀ ਮੇਅਰ ਲਿਏਲਸਨ ਲੈਂਡਿਮ ਨੇ ਦੱਸਿਆ ਕਿ ਲੂਟਰਿਆਂ ਨੇ ਬੈਂਕ ਲੁੱਟਣ ਲਈ ਸਿਟੀ ਸੈਂਟਰ ਆਉਣ ਤੋਂ ਪਹਿਲਾਂ ਇੱਕ ਟ੍ਰਕ ਚੋਰੀ ਕੀਤਾ ਤਾਂ ਜੋ ਸ਼ਹਿਰ ਦੀ ਮੁੱਖ ਸੜਕਾਂ ਦੇ ਰਾਹ ਅਵਰੁੱਧ ਕੀਤਾ ਜਾ ਸਕੇ। ਪੁਲਿਸ ਨੂੰ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ‘ਤੇ ਲੂਟੇਰਿਆਂ ਦੇ ਵਿੱਚਕਾਰ ਗੋਲੀਬਾਰੀ ਸ਼ੁਰੂ ਹੋ ਗਈ। ਲਗਭਗ 20 ਮਿਨਟ ਤੱਕ ਚੱਲੀ ਗੋਲੀਬਾਰੀ ‘ਚ 6 ਲੂਟੇਰੇ ਫੜੇ ਗਏ ਅਤੇ ਤਿੰਨ ਨਾਬਾਲਕਾਂ ਦੀ ਮੌਤ ਹੋ ਗਈ। ਕਈ ਲੂਟੇਰੇ ਘਟਨਾ ਵਾਲੀ ਜਗ੍ਹਾਂ ਤੋਂ ਫਰਾਰ ਹੋ ਗਏ। ਪੁਲਿਸ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਘੁਸਪੈਠ ਦੇ ਸ਼ੱਕ ਕਾਰਨ ਸੁਰੱਖਿਆ ਬਲਾਂ ਨੇ ਚਲਾਇਆ ਸੀ ਤਲਾਸ਼ੀ ਅਭਿਆਨ
ਸੁਰੱਖਿਆ ਬਲਾਂ ਵੱਲੋਂ ਜਵਾਬੀ ਕਾਰਵਾਈ ਜਾਰੀ
ਸ੍ਰੀਨਗਰ (ਏਜੰਸੀ)।
ਉੱਤਰੀ ਕਸ਼ਮੀਰ ‘ਚ ਬਾਰਾਮੁੱਲਾ ਜ਼ਿਲ੍ਹੇ ਦੇ ਸੋਪੋਰ ‘ਚ ਵੀਰਵਾਰ ਨੂੰ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋਇਆ। ਸੂਤਰਾਂ ਨੇ ਦੱਸਿਆ ਕਿ ਅੱਤਾਵਦੀਆਂ ਦੀ ਮੌਜ਼ੂਦਗੀ ਦੀ ਖੂਫ਼ੀਆ ਸੂਚਨਾ ਦੇ ਆਧਾਰ ‘ਤੇ ਰਾਸ਼ਟਰੀ ਰਾਇਫਲਸ, ਕੇਂਦਰੀ ਰਿਜ਼ਰਵ ਪੁਲਿਸ ਬਲ ਤੇ ਪੁਲਿਸ ਦੇ ਵਿਸ਼ੇਸ਼ ਅਭਿਆਨ ਦਸਤੇ ਸਵੇਰੇ ਸੋਪੋਰ ਦੇ ਤਾਨਕੀਪੋਰਾ ਇਲਾਕੇ ‘ਚ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਚਲਾਇਆ। ਇਸੇ ਦੌਰਾਨ ਉੱਥੇ ਲੁਕੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ, ਜਿਸ ਦੇ ਜਵਾਬ ‘ਚ ਸੁਰੱਖਿਆ ਬਲਾਂ ਨੇ ਵੀ ਗੋਲੀਆਂ ਚਲਾਈਆਂ। ਖ਼ਬਰ ਲਿਖੇ ਜਾਣ ਤੱਕ ਮੁਕਾਬਲਾ ਜਾਰੀ ਸੀ। ਨੇੜੇ-ਤੇੜੇ ਦੇ ਇਲਾਕੇ ‘ਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਹੋਰ ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਗਏ ਹਨ। (Infiltrate)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਦੌੜ : ਬਜੁਰਗ ਔਰਤ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝੀ
ਮਾਮਲਾ ਦੇਣਦਾਰੀ ਦਾ | Bhadaur Murder
ਭਦੌੜ ਦੀ ਰਾਜ ਰਾਣੀ ਦਾ ਕਤਲ ਭਦੌੜ ਦੇ ਹੀ ਬਿਜਲੀ ਮੁਲਾਜਮ ਨੇ ਕੀਤਾ ਸੀ | Bhadaur Murder
ਬਰਨਾਲਾ, (ਜੀਵਨ ਰਾਮਗੜ੍ਹ)। ਲੰਘੀ 6 ਅਗਸਤ ਨੂੰ ਭਦੌੜ ਦੇ ਸੁਰੱਖਿਅਤ ਮੰਨੇ ਜਾਂਦੇ ਮੁਹੱਲੇ ਚ ਇੱਕ ਘਰ ਵਿਖੇ ਇੱਕਲੀ ਰਹਿੰਦੀ ਬਜ਼ੁਰਗ ਔਰਤ ਦੇ ਅੰਨ੍ਹੇ ਕਤਲ ਤੋਂ 8 ਦਿਨਾਂ ਦੀ ਮੁਸ਼ੱਕਤ ਉਪਰੰਤ ਪੁਲਿਸ ਨੇ ਪਰਦਾ ਚੱਕ ਦਿੱਤਾ। ਪੁਲਿਸ ਅਨੁਸਾਰ ਭਦੌੜ ਦੀ ਰਾਜ ਰਾਣੀ ਦਾ ਕਤਲ ਭਦੌੜ ਦੇ ਹੀ ਯੋਗੇਸ਼ ਕੁਮਾਰ ਉਰਫ ਮਿੱਠੀ ਨੇ ਕੀਤਾ ਸੀ ਜੋ ਕਿ ਭਦੌੜ ਵਿਖੇ ਪਾਵਰਕੌਮ ਚ ਆਪਣੇ ਪਿਤਾ ਦੀ ਮੌਤ ਉਪਰੰਤ ਮੁਲਾਜਮ ਲੱਗਿਆ ਹੋਇਆ ਹੈ।
ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਰਾਜ ਰਾਣੀ ਪਤਨੀ ਸਵ ਰਮੇਸ਼ਵਰ ਦਾਸ ਦਾ ਉਸ ਦੇ ਰਿਹਾਇਸ਼ੀ ਮਕਾਨ ਅੰਦਰ ਕਤਲ ਹੋ ਗਿਆ ਸੀ ਤੇ ਕਾਤਲ ਮੌਕੇ ਤੋਂ ਉਸ ਦੇ ਪਹਿਣੇ ਸੋਨੇ ਦੇ ਗਹਿਣੇ ਵੀ ਲੁੱਟ ਕੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐਸਪੀ ਡੀ ਸੁਖਦੇਵ ਸਿੰਘ ਵਿਰਕ, ਡੀਐਸਪੀ ਸੁਰਜੀਤ ਸਿੰਘ ਧਨੌਆ, ਡੀਐਸਪੀ ਤਪਾ ਤੇਜਿੰਦਰ ਸਿੰਘ, ਸੀਆਈਏ ਇੰਚਾਰਜ਼ ਬਲਜੀਤ ਸਿੰਘ ਤੇ ਥਾਣਾ ਭਦੌੜ ਦੇ ਮੁਖੀ ਪ੍ਰਗਟ ਸਿੰਘ ਤੇ ਮਹਿਲਾ ਥਾਣੇਦਾਰ ਅਮਨਦੀਪ ਕੌਰ ‘ਤੇ ਅਧਾਰਿਤ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ।
ਜਿਨ੍ਹਾਂ ਵੱਲੋਂ ਉਕਤ ਕੇਸ ਦੀ ਬਹੁਤ ਹੀ ਡੂਘਾਈ ਨਾਲ ਪੜਤਾਲ ਕੀਤੀ ਜਾ ਰਹੀ ਸੀ, ਦੌਰਾਨੇ ਪੜਤਾਲ ਸੀਆਈਏ ਇੰਚਾਰਜ਼ ਬਲਜੀਤ ਸਿੰਘ ਤੇ ਐਸਐਚਓ ਪ੍ਰਗਟ ਸਿੰਘ ਥਾਣਾ ਭਦੌੜ ਨੂੰ ਖੁਫ਼ਿਆ ਇਤਲਾਹ ਮਿਲੀ ਕਿ ਯੋਗੇਸ਼ ਕੁਮਾਰ ਵਾਸੀ ਕਲਾਲ ਮੁਹੱਲਾ ਭਦੌੜ ਨੇ ਰਾਜ ਰਾਣੀ ਦੇ ਘਰ ਦਾਖਲ ਹੋ ਕੇ ਉਸ ਦਾ ਕਤਲ ਕੀਤਾ ਹੈ ਤੇ ਉਸ ‘ਤੇ ਪਾਏ ਸੋਨੇ ਦੇ ਗਹਿਣੇ ਲੁੱਟੇ ਹਨ। ਜ਼ਿਲ੍ਹਾ ਪੁਲਿਸ ਮੁਖੀ ਅਨੁਸਾਰ ਇਸ ਇਤਲਾਹ ‘ਤੇ ਯੋਗੇਸ਼ ਕੁਮਾਰ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ 13 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਯੋਗੇਸ਼ ਕੁਮਾਰ ਨੇ ਮੰਨਿਆ ਕਿ ਉਸ ਨੇ ਰਾਜ ਰਾਣੀ ਦੇ ਪੈਸੇ ਦੇਣੇ ਸਨ।
ਇਹ ਵੀ ਪੜ੍ਹੋ : ਪੰਜਾਬ ਰਾਜ ਖੁਰਾਕ ਕਮਿਸ਼ਨ ਮੈਂਬਰ ਵੱਲੋਂ ਰਾਸ਼ਨ ਡਿਪੂਆਂ, ਆਗਣਵਾੜੀ ਸੈਂਟਰਾਂ ਤੇ ਸਕੂਲਾਂ ਦਾ ਦੌਰਾ
ਜੋ ਉਸ ਨੂੰ ਵਾਰ ਵਾਰ ਤੰਗ ਕਰਦੀ ਸੀ, ਉਸ ਨੇ ਪੈਸੇ ਨਾ ਮੋੜਨ ਤੇ ਲੁੱਟ ਦੀ ਨੀਅੱਤ ਨਾਲ ਰਾਜ ਰਾਣੀ ਦਾ ਕਤਲ ਕਰ ਦਿੱਤਾ। ਪੁਲਿਸ ਯੋਗੇਸ਼ ਦੀ ਨਿਸ਼ਾਨਦੇਹੀ ‘ਤੇ ਲੁੱਟੇ 175 ਗ੍ਰਾਮ ਸੋਨੇ ਦੇ ਗਹਿਣੇ ਉਸ ਦੇ ਰਿਹਾਇਸ਼ੀ ਮਕਾਨ ‘ਚੋ ਬਰਾਮਦ ਕੀਤੇ। ਇਸ ਤੋਂ ਇਲਾਵਾ ਯੁਗੇਸ਼ ਕੁਮਾਰ ਨੇ ਇਹ ਵੀ ਮੰਨਿਆ ਕਿ ਉਸ ਨੇ 85.6 ਗ੍ਰਾਮ ਸੋਨੇ ਦੇ ਗਹਿਣੇ ਮਥੂਟ ਫ਼ਿਨਪੋਪ ਲਿਮ: ਬ੍ਰਾਂਚ ਬਰਨਾਲਾ ਕੋਲ ਗਹਿਣੇ ਰੱਖ ਕੇ ਲੋਨ ਲੈ ਲਿਆ ਹੈ। ਪੁਲਿਸ ਨੇ ਯੁਗੇਸ਼ ਕੁਮਾਰ ਵੱਲੋਂ ਲਏ ਲੋਨ ਦੇ ਦਸਤਾਵੇਜ਼ ਵੀ ਕਬਜ਼ੇ ‘ਚ ਲੈ ਲਏ ਹਨ। ਰਾਜ ਰਾਣੀ ਦੇ ਗਹਿਣਿਆਂ ਦੀ ਪਹਿਚਾਣ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਕਰਵਾਈ ਗਈ ਹੈ ਪੁਲਿਸ ਅਨੁਸਾਰ ਦੋਸ਼ੀ ਯੋਗੇਸ਼ ਕੁਮਾਰ ਤੋਂ ਪੁੱਛਗਿੱਛ ਦੌਰਾਨ ਹੋਰ ਖ਼ੁਲਾਸੇ ਹੋਣ ਦੀ ਵੀ ਸੰਭਾਵਨਾ ਹੈ।
2 ਅੱਤਵਾਦੀ ਢੇਰ, 4 ਜਵਾਨ ਸ਼ਹੀਦ
ਸ਼ਹੀਦਾਂ ‘ਚ ਇੱਕ ਅੰਬਾਲਾ ਦਾ ਵਿਕਰਮਜੀਤ ਵੀ ਸ਼ਾਮਲ
ਸ੍ਰੀਨਗਰ, 7 ਅਗਸਤ।
ਜੰਮੂ ਕਸ਼ਮੀਰ ‘ਚ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ ਸੈਕਟਰ ‘ਚ ਸੁਰੱਖਿਆ ਬਲਾਂ ਨੇ ਅੱਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਨਾਲ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ ਤੇ ਇਸ ਦੌਰਾਨ ਮੁਕਾਬਲੇ ‘ਚ ਫੌਜ ਦੇ ਇੱਕ ਅਧਿਕਾਰੀ ਸਮੇਤ ਚਾਰ ਜਵਾਨ ਸ਼ਹੀਦ ਹੋ ਗਏ।
ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਕੰਟਰੋਲ ਰੇਖਾ ਦੀ ਸੁਰੱਖਿਆ ‘ਚ ਤਾਇਨਾਤ ਫੌਜੀਆਂ ਨੇ ਦੇਖਿਆ ਕਿ ਗੁਰੇਜ ਸੈਕਟਰ ਦੇ ਰਾਹੀਂ ਪੀਓਕੇ ਤੋਂ ਸਰਹੱਦ ਕੋਲ ਅੱਤਵਾਦੀਆਂ ਦਾ ਸਮੂਹ ਸਰਹੱਦ ਪਾਰ ਕਰਨ ਦੀ ਫਿਰਾਕ ‘ਚ ਹੈ। ਉਨ੍ਹਾਂ ਦੱਸਿਆ ਕਿ ਚੁਣੌਤੀ ਦੇਣ ਤੇ ਆਤਮਸਮਰਪਣ ਦੀ ਚਿਤਾਵਨੀ ਦੇਣ ‘ਤੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਫੌਜੀਆਂ ਨੇ ਵੀ ਜਵਾਬੀ ਕਾਰਵਾਈ ਕੀਤੀ ਤੇ ਦੋ ਘੁਸਪੈਠੀਏ ਮਾਰ ਸੁੱਟੇ ਮੁਕਾਬਲੇ ‘ਚ ਫੌਜ ਦੇ ਇੱਕ ਅਧਿਕਾਰੀ ਤੇ ਤਿੰਨ ਜਵਾਨ ਵੀ ਸ਼ਹੀਦ ਹੋ ਗਏ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਆਖਰੀ ਰਿਪੋਰਟ ਆਉਣ ਤੱਕ ਅੱਤਵਾਦੀਆਂ ਦੇ ਖਿਲਾਫ਼ ਅਭਿਆਨ ਜਾਰੀ ਸੀ। ਗੁਰੇਜ ਸੈਕਟਰ ਤਿੰਨੇ ਪਾਸਿਓਂ ਪੀਓਕੇ ਨਾਲ ਘਿਰਿਆ ਹੋਇਆ ਹੈ।
ਇਲਾਕੇ ‘ਚ ਫੌਜ ਨੇ ਸ਼ੁਰੂ ਕੀਤਾ ਵੱਡਾ ਸਰਚ ਆਪ੍ਰੇਸ਼ਨ
ਜਵਾਬੀ ਕਾਰਵਾਈ ਦੌਰਾਨ ਫੌਜ ਦੇ ਇੱਕ ਮੇਜਰ ਤੇ 3 ਫੌਜ ਜਵਾਨ ਸ਼ਹੀਦ ਹੋ ਗਏ ਮਿਲੀ ਜਾਣਕਾਰੀ ਅਨੁਸਾਰ ਮੇਜਰ ਕੇਪੀ ਰਾਣੇ, ਹੌਲਦਾਰ ਜੇ. ਸਿੰਘ, ਵਿਕਰਮਜੀਤ ਸਿੰਘ ਰਾਈਫਲਮੈਨ ਮਨਦੀਪ ਇਸ ਅਪ੍ਰੇਸ਼ਨ ‘ਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਹਨ। ਇਸ ਕਾਰਵਾਈ ਤੋਂ ਬਾਅਦ ਫੌਜ ਦੀਆਂ ਕਈ ਟੀਮਾਂ ਨੂੰ ਗੁਰੇਜ ਸੈਕਟਰ ‘ਚ ਭੇਜ ਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਹੀ ਦਿਨੀਂ ਸੁਰੱਖਿਆ ਏਜੰਸੀਆਂ ਨੇ ਜੰਮੂ ਕਸ਼ਮੀਰ ‘ਚ ਕਿਸੇ ਵੱਡੀ ਅੱਤਵਾਦੀ ਘੁਸਪੈਠ ਦੇ ਹੋਣ ਦਾ ਅਲਰਟ ਜਾਰੀ ਕੀਤਾ ਸੀ। ਜੰਮੂ ਕਸ਼ਮੀਰ ‘ਚ ਦਿੱਲੀ ਜਾਣ ਵਾਲੀ ਇੱਕ ਬੱਸ ‘ਚੋਂ 8 ਗ੍ਰੇਨੇਡ ਦੇ ਨਾਲ ਇੱਕ ਅੱਤਵਾਦੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
ਸ਼ਹੀਦ ਜਵਾਨ ਦਾ ਅੰਤਿਮ ਸਸਕਾਰ ਅੱਜ ਤੋਂ
ਬਰਾੜਾ ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ ‘ਚ ਅੱਜ ਸਵੇਰੇ ਅੱਤਵਾਦੀਆਂ ਦੇ ਨਾਲ ਹੋਏ ਮੁਕਾਬਲੇ ‘ਚ ਸ਼ਹੀਦ ਹੋਏ ਚਾਰ ਜਵਾਨਾਂ ‘ਚੋਂ ਹਰਿਆਣਾ ਦੇ ਤੇਪਲਾ ਪਿੰਡ ਦੇ ਵਿਕਰਮਜੀਤ ਦਾ ਪਾਰਥਿਵ ਸਰੀਰ ਬੁੱਧਵਾਰ ਲਿਆਂਦਾ ਜਾਵੇਗਾ ਤੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਹੋਵੇਗਾ। ਵਿਕਰਮਜੀਤ (26) ਦੇ ਸ਼ਹੀਦ ਹੋਣ ਦੀ ਖਬਰ ਪਹੁੰਚਣ ਤੋਂ ਬਾਅਦ ਪਿੰਡ ‘ਚ ਸੋਗ ਦਾ ਮਾਹੌਲ ਹੈ।
ਵਿਕਰਮਜੀਤ ਦੀ ਸ਼ਾਦੀ ਇਸੇ ਸਾਲ 15 ਜਨਵਰੀ ਨੂੰ ਯਮੁਨਾਨਗਰ ਜ਼ਿਲ੍ਹੇ ਦੇ ਪਾਵਨੀ ਪਿੰਡ ਦੀ ਹਰਪ੍ਰੀਤ ਕੌਰ ਨਾਲ ਹੋਈ ਸੀ ਤੇ ਉਹ ਤਿੰਨ ਮਹੀਨਿਆਂ ਦੀ ਗਰਭਵਤੀ ਵੀ ਹੈ। ਵਿਕਰਮਜੀਤ ਦੇ ਛੋਟੇ ਭਾਈ ਮੋਨੂੰ ਵੀ ਫੌਜ ‘ਚ ਹਨ ਤੇ ਗੁਹਾਟੀ ‘ਚ ਤਾਇਨਾਤ ਹਨ। ਵਿਕਰਮਜੀਤ ਦੇ ਪਿਤਾ ਬਲਜਿੰਦਰ ਸਿੰਘ ਇੱਕ ਕਿਸਾਨ ਹਨ ਤੇ ਉਨ੍ਹਾਂ ਮੁਸ਼ਕਲਾਂ ਨਾਲ ਆਪਣੇ ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ ਵਿਕਰਮਜੀਤ ਦੇ ਦਾਦਾ ਕਰਤਾਰ ਸਿੰਘ ਵੀ ਫੌਜ ‘ਚ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਤੀ ਤੇ ਦਿਉਰ ਖਿਲਾਫ਼ ਮਾਮਲਾ ਦਰਜ | Ferozepur News
ਫਿਰੋਜ਼ਪੁਰ (ਸਤਪਾਲ ਥਿੰਦ)। ਪਿੰਡ ਕਰਮੂ ਵਾਲਾ ਕੋਲੋਂ ਲੰਘਦੀਆਂ ਦੋ ਜੋੜੀਆਂ ਨਹਿਰਾਂ ਵਿਚ ਇਕ ਔਰਤ ਨੂੰ ਉਸਦਾ ਪਤੀ ਅਤੇ ਦਿਓਰ ਰਲ ਕੇ ਸੁੱਟਣ ਲੱਗੇ ਤਾਂ ਪਤੀ ਆਪ ਹੀ ਨਹਿਰ ਵਿੱਚ ਜਾ ਡਿੱਗਿਆ, ਜਿਸ ਤੋਂ ਬਾਅਦ ਔਰਤ ਦਾ ਪਤੀ ਲਾਪਤਾ ਹੈ। ਇਸ ਮਾਮਲੇ ‘ਚ ਪੁਲਿਸ ਵੱਲੋਂ ਦੋ ਭਰਾਵਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਕੋਮਲ ਵਾਸੀ ਫਿਰੋਜ਼ਪੁਰ ਸ਼ਹਿਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸਦਾ ਪਤੀ ਅਨਵਰ ਮਸੀਹ ਅਤੇ ਉਸਦਾ ਦਿਉਰ ਨਛੱਤਰ ਸਿੰਘ ਪੁੱਤਰਾਨ ਪੱਪੂ ਮਸੀਹ ਵਾਸੀ ਮੱਲਾਂ ਵਾਲਾ ਨੇ ਉਸਨੂੰ ਕਰਮੂ ਵਾਲਾ ਕੋਲ ਲੰਘਦੀਆਂ ਜੋੜੀਆਂ ਨਹਿਰਾਂ ਵਿਚ ਸੁੱਟ ਕੇ ਮਾਰਨ ਦੀ ਕੋਸ਼ਿਸ ਕੀਤੀ। (Ferozepur News)
ਇਸ ਦੌਰਾਨ ਜਦ ਉਸਦਾ ਪਤੀ ਅਨਵਰ ਮਸੀਹ ਉਸਨੂੰ ਸੁੱਟਣ ਲੱਗਾ ਤਾਂ ਉਹ ਆਪ ਹੀ ਨਹਿਰ ਵਿਚ ਡਿੱਗ ਪਿਆ, ਜਿਸ ਤੋਂ ਬਾਅਦ ਉਹ ਲਾਪਤਾ ਹੈ। ਇਸ ਮਾਮਲੇ ‘ਚ ਥਾਣਾ ਮੱਲਾਂ ਵਾਲਾ ਤੋਂ ਏਐੱਸਆਈ ਲਾਲ ਸਿੰਘ ਨੇ ਦੱਸਿਆ ਕਿ ਕੋਮਲ ਦੇ ਬਿਆਨਾਂ ‘ਤੇ ਉਕਤ ਦੋਵਾਂ ਭਰਾਵਾਂ ਖਿਲਾਫ਼ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। (Ferozepur News)