SpaceX - Sach Kahoon Punjabi

Spacex: ਪੁਲਾੜ ’ਚ ਏਆਈ ਡੇਟਾ ਸੈਂਟਰ ਲਾਂਚ ਕਰਨ ਦੀ ਤਿਆਰੀ ’ਚ ‘ਪੁਲਾੜ ਐਕਸ’
Spacex: ਐਕਸਏਆਈ ਨੂੰ ਅਕਵਾਇਰ ਕੀਤਾ, ਐਲਨ ਮਸਕ ਨੇ ਕੀਤਾ ਐਲਾਨ

Spacex: ਵਾਸ਼ਿੰਗਟਨ (ਏਜੰਸੀ)। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੈੱਕ ਦੇ ਵੱਡੇ ਉੱਦਮੀ ਐਲਨ ਮਸਕ ਨੇ ਕਿਹਾ ਹੈ ਕਿ ਉਨ੍ਹਾਂ ਦੀ ਏਰੋਸਪੇਸ ਕੰਪਨੀ ਸਪੇਸਐਕਸ ਨੇ ਉਨ੍ਹਾਂ ਦੇ ਏਆਈ ਸਟਾਰਟਅੱਪ ਐਕਸਏਆਈ ਨੂੰ ਅਕਵਾਇਰ ਕਰ ਲਿਆ ਹੈ। ਇਸ ਨਾਲ ਉਨ੍ਹਾਂ ਨੇ ਪੁਲਾੜ ’ਚ ਏਆਈ ਦੀ ਕੰਪਿਊਟਿੰਗ ਸਮਰੱਥਾ ਵਧਾਉਣ ਦੀ ਯੋਜਨਾ ਵੀ ਦੱਸੀ ਹੈ। ਇਸ ਯੋਜਨਾ ਅਨੁਸਾਰ ਵੱਡੀ ਗਿਣਤੀ ’ਚ ਸੈਟੇਲਾਈਟ ਲਾਂਚ ਕੀਤੇ ਜਾਣਗੇ, ਜੋ ਪੁਲਾੜ ’ਚ ਡੇਟਾ ਸੈਂਟਰ ਵਾਂਗ ਕੰਮ ਕਰਨਗੇ।

ਐਲਨ ਮਸਕ ਨੇ ਆਪਣੇ ਬਿਆਨ ’ਚ ਕਿਹਾ ਕਿ ਜੇਕਰ ਹਰ ਸਾਲ 10 ਲੱਖ ਟਨ ਸੈਟੇਲਾਈਟ ਲਾਂਚ ਕੀਤੇ ਜਾਣ ਅਤੇ ਹਰ ਟਨ ਤੋਂ ਕੁਝ ਕਿਲੋਵਾਟ ਕੰਪਿਊਟਿੰਗ ਪਾਵਰ ਮਿਲੇ, ਤਾਂ ਹਰ ਸਾਲ ਲਗਭਗ 100 ਗੀਗਾਵਾਟ ਏਆਈ ਕੰਪਿਊਟਿੰਗ ਸਮਰੱਥਾ ਵਧਾਈ ਜਾ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਸੈਟੇਲਾਈਟਾਂ ਨੂੰ ਚਲਾਉਣ ਅਤੇ ਉਨ੍ਹਾਂ ਦੀ ਦੇਖਭਾਲ ਲਈ ਵੱਖਰਾ ਖਰਚ ਨਹੀਂ ਕਰਨਾ ਪਵੇਗਾ। ਭਵਿੱਖ ’ਚ ਧਰਤੀ ਤੋਂ ਹਰ ਸਾਲ 1 ਟੈਰਾਵਾਟ ਤੱਕ ਦੀ ਸਮਰੱਥਾ ਪੁਲਾੜ ’ਚ ਭੇਜਣ ਦਾ ਰਾਹ ਵੀ ਸੰਭਵ ਹੈ।

Read Also: ਪੰਜਾਬ ਐਸਜੀਐਸਟੀ ਵਿਕਾਸ ਦਰ ਸਬੰਧੀ ਭਾਰਤ ਵਿੱਚ ਸਭ ਤੋਂ ਅੱਗੇ: ਹਰਪਾਲ ਸਿੰਘ ਚੀਮਾ

ਸਪੇਸਐਕਸ ਦੇ ਸੰਸਥਾਪਕ ਨੇ ਕਿਹਾ ਕਿ ਉੱਨਤ ਏਆਈ ਨੂੰ ਚਲਾਉਣ ਲਈ ਬਹੁਤ ਜ਼ਿਆਦਾ ਬਿਜਲੀ ਦੀ ਲੋੜ ਹੁੰਦੀ ਹੈ ਅਤੇ ਲੰਬੇ ਸਮੇਂ ’ਚ ਇਸ ਦਾ ਸਭ ਤੋਂ ਵਧੀਆ ਹੱਲ ਪੁਲਾੜ-ਅਧਾਰਿਤ ਏਆਈ ਹੀ ਹੈ। ਉਨ੍ਹਾਂ ਦੱਸਿਆ ਕਿ ਪੁਲਾੜ ’ਚ ਸੂਰਜ ਦੀ ਰੌਸ਼ਨੀ ਲਗਭਗ ਲਗਾਤਾਰ ਮਿਲਦੀ ਰਹਿੰਦੀ ਹੈ, ਜਿਸ ਨਾਲ ਧਰਤੀ ਤੇ ਬਣੇ ਡੇਟਾ ਸੈਂਟਰਾਂ ਦੇ ਮੁਕਾਬਲੇ ਬਹੁਤ ਘੱਟ ਖਰਚ ’ਚ ਕੰਪਿਊਟਿੰਗ ਪਾਵਰ ਮਿਲ ਸਕਦੀ ਹੈ।

ਐਲਨ ਮਸਕ ਦੇ ਅਨੁਸਾਰ ਇਸ ਤਰ੍ਹਾਂ ਦੀ ਘੱਟ ਲਾਗਤ ਵਾਲੀ ਕੰਪਿਊਟਿੰਗ ਨਾਲ ਕੰਪਨੀਆਂ ਆਪਣੇ ਏਆਈ ਮਾਡਲਾਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੇਜ਼ ਅਤੇ ਵੱਡੇ ਪੱਧਰ ’ਤੇ ਟਰੇਨ ਕਰ ਸਕਣਗੀਆਂ ਅਤੇ ਡੇਟਾ ਪ੍ਰੋਸੈਸਿੰਗ ਵੀ ਬਹੁਤ ਤੇਜ਼ੀ ਨਾਲ ਹੋ ਸਕੇਗੀ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸੂਰਜ ਦੀ ਊਰਜਾ ਦਾ ਸਿਰਫ਼ ਦਸ ਲੱਖਵਾਂ ਹਿੱਸਾ ਵੀ ਵਰਤਣਾ ਚਾਹੀਏ ਤਾਂ ਉਹ ਸਾਡੀ ਮੌਜ਼ੂਦਾ ਸੱਭਿਅਤਾ ਦੀਆਂ ਲੋੜਾਂ ਤੋਂ ਦਸ ਲੱਖ ਗੁਣਾ ਜ਼ਿਆਦਾ ਊਰਜਾ ਹੋਵੇਗੀ।

Spacex

ਇਸ ਲਈ ਅਜਿਹੇ ਭਾਰੀ ਵਸੀਲਿਆਂ ਵਾਲੇ ਕੰਮਾਂ ਨੂੰ ਧਰਤੀ ਤੋਂ ਬਾਹਰ ਭਾਵ ਪੁਲਾੜ ’ਚ ਲੈ ਜਾਣਾ ਹੀ ਸਭ ਤੋਂ ਸਹੀ ਹੱਲ ਹੈ। ਮਸਕ ਨੇ ਦੱਸਿਆ ਕਿ ਅੱਜ ਏਆਈ ਦੀ ਤਰੱਕੀ ਵੱਡੇ-ਵੱਡੇ ਡੇਟਾ ਸੈਂਟਰਾਂ ’ਤੇ ਨਿਰਭਰ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਬਿਜਲੀ ਅਤੇ ਕੂਲਿੰਗ (ਠੰਢਕ) ਦੀ ਲੋੜ ਹੁੰਦੀ ਹੈ, ਜੋ ਧਰਤੀ ’ਤੇ ਇੱਕ ਵੱਡੀ ਚੁਣੌਤੀ ਬਣ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਏਆਈ ਲਈ ਵਧਦੀ ਬਿਜਲੀ ਦੀ ਲੋੜ ਨੂੰ ਸਿਰਫ਼ ਧਰਤੀ ’ਤੇ ਮੌਜ਼ੂਦ ਸਾਧਨਾਂ ਨਾਲ ਪੂਰਾ ਕਰਨਾ ਮੁਸ਼ਕਲ ਹੈ। ਅਜਿਹਾ ਕਰਨ ਨਾਲ ਲੋਕਾਂ ਅਤੇ ਵਾਤਾਵਰਨ ’ਤੇ ਬੁਰਾ ਅਸਰ ਪੈ ਸਕਦਾ ਹੈ।

ਲੱਖਾਂ ਟਨ ਸਮਾਨ ਭੇਜਿਆ ਜਾ ਸਕੇਗਾ ਪੁਲਾੜ ’ਚ

ਸਪੇਸਐਕਸ ਦਾ ਸਟਾਰਸ਼ਿਪ ਰਾਕੇਟ 2026 ’ਚ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਵੀ3 ਸਟਾਰਲਿੰਕ ਸੈਟੇਲਾਈਟਾਂ ਨੂੰ ਅੰਤਰਿਕਸ਼ ’ਚ ਭੇਜਣਾ ਸ਼ੁਰੂ ਕਰੇਗਾ। ਹਰ ਲਾਂਚ ਨਾਲ ਮੌਜ਼ੂਦਾ ਸੈਟੇਲਾਈਟਾਂ ਦੇ ਮੁਕਾਬਲੇ 20 ਗੁਣਾ ਜ਼ਿਆਦਾ ਸਮਰੱਥਾ ਜੁੜੇਗੀ। ਐਲਨ ਮਸਕ ਨੇ ਦੱਸਿਆ ਕਿ ਭਵਿੱਖ ’ਚ ਹਰ ਘੰਟੇ 200 ਟਨ ਵਜ਼ਨ ਲੈ ਕੇ ਉਡਾਣ ਭਰਨ ਦੀ ਯੋਜਨਾ ਹੈ, ਜਿਸ ਨਾਲ ਲੱਖਾਂ ਟਨ ਸਾਮਾਨ ਅੰਤਰਿਕਸ਼ ’ਚ ਪਹੁੰਚਾਇਆ ਜਾ ਸਕੇਗਾ। ਇਸ ਨਾਲ ਅਗਲੀ ਪੀੜ੍ਹੀ ਦੇ ਡਾਇਰੈਕਟ-ਟੂ-ਮੋਬਾਇਲ ਸੈਟੇਲਾਈਟ ਵੀ ਲਾਂਚ ਕੀਤੇ ਜਾਣਗੇ, ਜੋ ਧਰਤੀ ਦੇ ਹਰ ਕੋਨੇ ’ਚ ਮੋਬਾਇਲ ਨੈੱਟਵਰਕ ਉਪਲਬਧ ਕਰਵਾਉਣਗੇ।

Polaris Dawn Mission: ਪੁਲਾੜ ’ਚ ਤੁਰਨ ਲਈ ਭੇਜੇ ‘ਇਨਸਾਨ’
ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਰਚਿਆ ਇਤਿਹਾਸ | Polaris Dawn Mission

(ਏਜੰਸੀ) ਵਾਸ਼ਿੰਗਟਨ। Polaris Dawn Mission: ਮੰਗਲਵਾਰ ਨੂੰ ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਸਫਲਤਾਪੂਰਵਕ ਆਪਣਾ ਬਹੁ-ਉਡੀਕ ਪੋਲਾਰਿਸ ਡਾਨ ਮਿਸ਼ਨ ਲਾਂਚ ਕੀਤਾ। ਇਸ ਵਿੱਚ ਇੱਕ ਚਾਰ ਮੈਂਬਰੀ ਨਾਗਰਿਕ ਟੀਮ ਨੂੰ ਪੁਲਾੜ ਵਿੱਚ ਭੇਜਿਆ ਗਿਆ। ਮਿਸ਼ਨ ਵੈਨ ਐਲਨ ਰੇਡੀਏਸ਼ਨ ਬੇਲਟਸ ਦੇ ਅੰਦਰ ਯਾਤਰਾ ਕਰਨ ਵਾਲਾ ਪਹਿਲਾ ਅਤੇ ਵਪਾਰਕ ਸਪੇਸ ਏਅਰਕ੍ਰਾਫਟ ਤੋਂ ਪਹਿਲਾ ਯੋਜਨਾਬੱਧ ਸਪੇਸਵਾਕ ਹੈ।

ਇਹ ਵੀ ਪੜ੍ਹੋ: Social Media News: ਅਸਟਰੇਲੀਆ ’ਚ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪਾਬੰਦੀ

ਮੌਸਮ ਦੀ ਸਥਿਤੀ ਕਾਰਨ ਲਾਂਚਿੰਗ ਨੂੰ ਕਈ ਵਾਰ ਮੁਲਤਵੀ ਕੀਤਾ ਗਿਆ ਸੀ, ਪਰ ਆਖਰਕਾਰ ਫਲੋਰੀਡਾ ਵਿੱਚ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਫਾਲਕਨ 9 ਰਾਕੇਟ ਨਾਲ ਮੰਗਲਵਾਰ ਸਵੇਰੇ 5:23 ਵਜੇ ਮਿਸ਼ਨ ਦੀ ਸ਼ੁਰੂਆਤ ਹੋਈ। ਸਪੇਸਐਕਸ ਨੇ ਇਸ ਇਤਿਹਾਸਕ ਪਲ ਨੂੰ ‘ਐਕਸ’ ’ਤੇ ਲਾਈਵ ਸਟਰੀਮ ਕੀਤਾ। ਜਿਉਂ ਹੀ ਕਾਊਂਟਡਾਊਨ ਖਤਮ ਹੋਇਆ, ਫਾਲਕਨ 9 ਰਾਕੇਟ ਨੇ ਧਮਾਕੇ ਨਾਲ ਉਡਾਨ ਭਰੀ ਅਤੇ ਸਪੇਸਐਕਸ ਦੇ ਕਰੂ ਡਰੈਗਨ ਕੈਪਸੂਲ ਨੇ ਚਾਰ ਪੁਲਾੜ ਯਾਤਰੀਆਂ ਨੂੰ ਲੈ ਕੇ ਧਰਤੀ ਦੇ ਵਾਯੂਮੰਡਲ ਨੂੰ ਛੱਡ ਦਿੱਤਾ। ਲਗਭਗ ਢਾਈ ਮਿੰਟ ਬਾਅਦ ਰਾਕੇਟ ਦਾ ਪਹਿਲਾ ਗੇੜ ਧਰਤੀ ’ਤੇ ਵਾਪਸ ਆਇਆ ਅਤੇ ਸਮੁੰਦਰ ਵਿੱਚ ਸਥਿਤ ਇੱਕ ਪਲੇਟਫਾਰਮ ’ਤੇ ਸੁਰੱਖਿਅਤ ਰੂਪ ਨਾਲ ਉਤਰਿਆ ਤਾਂ ਜੋ ਭਵਿੱਖ ਦੇ ਮਿਸ਼ਨਾਂ ਲਈ ਇਸ ਦੀ ਮੁੜ ਵਰਤੋਂ ਕੀਤੀ ਜਾ ਸਕੇ। ਇਸ ਉਡਾਣ ਵਿੱਚ ਉਦਯੋਗਪਤੀ ਜੇਰੇਡ ਇਸਾਕਮੈਨ ਵੀ ਸ਼ਾਮਲ ਸਨ। Polaris Dawn Mission