Punjab Sports News - Sach Kahoon Punjabi

Punjab Sports News: ਪੰਜਾਬ ਸਪੋਰਟਸ ਯੂਨੀਵਰਸਿਟੀ ਨੂੰ ਮੁੱਖ ਮੰਤਰੀ ਮਾਨ ਦਾ ਵੱਡਾ ਤੋਹਫ਼ਾ, ਖਿਡਾਰੀਆਂ ਦੀ ਲੱਗੀ ਮੌਜ!
ਪੰਜਾਬ ਅੰਦਰ ਖੇਡ ਉਤਮਤਾ ਤੇ ਅਕਾਦਮਿਕ ਖੇਤਰ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਨੂੰ ਆਕਾਰ ਦੇਵੇਗੀ ਮਹਾਰਾਜ ਭੁਪਿੰਦਰ ਸਿੰਘ ਪੰਜਾਬ ਸਪੋਰਟ ਯੂਨੀਵਰਸਿਟੀ : ਵੀ.ਸੀ. ਡਾ. ਗਿੱਲ

Punjab Sports News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਵਿਖੇ ਪਹਿਲੇ ਫੇਜ ਤਹਿਤ 53 ਕਰੋੜ ਰੁਪਏ ਦੀ ਲਾਗਤ ਨਾਲ ਅਕਾਦਮਿਕ ਬਲਾਕ ਅਤੇ ਲੜਕੇ ਤੇ ਲੜਕੀਆਂ ਦੇ ਹੋਸਟਲ ਦਾ ਉਦਘਾਟਨ ਕਰਨਾ ਪੰਜਾਬ ਦੀਆਂ ਖੇਡਾਂ ਲਈ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਇਆ ਹੈ। ਇਹ ਪ੍ਰਗਟਾਵਾ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਕਿਹਾ ਕਿ, 53 ਕਰੋੜ ਰੁਪਏ ਦੀ ਲਾਗਤ ਨਾਲ ਅਕਾਦਮਿਕ ਬਲਾਕ ਤੇ ਲੜਕੇ ਤੇ ਲੜਕੀਆਂ ਦੇ ਹੋਸਟਲ ਦੀ ਇੱਕ ਰਿਕਾਰਡ ਸਮੇਂ ਵਿੱਚ ਉਸਾਰੀ ਨਾਲ ਖੇਡ ਉਤਮਤਾ ਤੇ ਅਕਾਦਮਿਕ ਖੇਤਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ, ਜਿਸ ਨੂੰ ਸਪੋਰਟਸ ਯੂਨੀਵਰਸਿਟੀ ਨਵਾਂ ਆਕਾਰ ਦੇਵੇਗੀ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਉਦਘਾਟਨ ਪਿਛਲੇ ਦਿਨੀਂ ਕੀਤਾ ਗਿਆ ਸੀ।

ਵਾਈਸ ਚਾਂਸਲਰ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਯਤਨਾਂ ਸਦਕਾ ਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਕਾਰਜਾਂ ਦੇ ਲੋਕ ਅਰਪਣ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਯੂਨੀਵਰਸਿਟੀ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਉਥੇ ਹੀ ਸਾਡੇ ਵਿਦਿਆਰਥੀਆਂ ਨੂੰ ਵੀ ਹੱਲਾਸ਼ੇਰੀ ਦਿੱਤੀ ਹੈ, ਜਿਸ ਨਾਲ ਸਾਡੀ ਯੂਨੀਵਰਸਿਟੀ ਦਾ ਮਾਣ ਵਧਿਆ ਹੈ। ਡਾ. ਗਿੱਲ ਨੇ ਦੱਸਿਆ ਕਿ ਇਸ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਅਕਾਦਮਿਕ ਅਮਲੇ ਸਮੇਤ ਵੱਡੀ ਗਿਣਤੀ ਵਿਦਿਆਰਥੀਆਂ ਨੇ ਸ਼ਮੂਲੀਅਤ ਕਰਕੇ ਉਹ ਇਸ ਇਤਿਹਾਸਕ ਪਲ ਦੇ ਗਵਾਹ ਬਣੇ ਸਨ।

ਉਨ੍ਹਾਂ ਦੱਸਿਆ ਕਿ ਇਹ ਸਪੋਰਟਸ ਯੂਨੀਵਰਸਿਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਮੁਤਾਬਕ ਅਕਾਦਮਿਕ ਵਿਦਵਾਨਾਂ ਦੇ ਨਾਲ-ਨਾਲ ਸਪੋਰਟਸ ਚੈਂਪੀਅਨ ਐਥਲੀਟ ਤੇ ਖੇਡ ਗ੍ਰੈਜੂਏਟ ਪੈਦਾ ਕਰਨ ਸਮੇਤ ਖੇਡ ਵਿਗਿਆਨ, ਖੇਡ ਸੱਭਿਆਚਾਰ ਤੇ ਸਕਾਲਰਸ਼ਿਪ ਲਈ ਵੀ ਆਪਣੇ ਦਰਵਾਜੇ ਖੋਲ੍ਹ ਚੁੱਕੀ ਹੈ। ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਅੱਗੇ ਦੱਸਿਆ ਕਿ 92 ਏਕੜ ਵਿੱਚ ਫੈਲੀ ਇਸ ਪੰਜਾਬ ਖੇਡ ਯੂਨੀਵਰਸਿਟੀ ਵਿਖੇ ਲੋਕ ਨਿਰਮਾਣ ਵਿਭਾਗ ਵੱਲੋਂ ਤਿਆਰ ਕੀਤੇ ਗਏ ਅਕਾਦਮਿਕ ਬਲਾਕ ਦੇ ਜ਼ਮੀਨੀ ਤਲ ਵਿੱਚ ਰੀਹੈਬ ਸੈਂਟਰ, ਫਿਜਿਉਥਰੈਪੀ ਕਮਰਾ, ਜਿਮ, ਹੌਟ ਐਂਡ ਕੋਲਡ ਥਰੈਪੀ ਦੀ ਸੁਵਿਧਾ।

ਇਹ ਵੀ ਪੜ੍ਹੋ: Punjab Holiday: ਪੰਜਾਬ ’ਚ ਭਲਕੇ ਰਹੇਗੀ ਸਰਕਾਰੀ ਛੁੱਟੀ, PU ਨੇ ਸਾਰੀਆਂ ਪ੍ਰੀਖਿਆਵਾਂ ਕੀਤੀਆਂ ਮੁਲਤਵੀ

ਪਹਿਲੀ ਮੰਜ਼ਲ ਉਤੇ ਲੈਕਚਰ ਥੀਏਟਰ, ਕਲਾਸਰੂਮ, ਨਿਊਟਰੀਸ਼ਨ ਸਾਇਕੋਲੋਜੀ ਲੈਬ, ਫਿਜਿਉਥਰੈਪੀ ਲੈਬ ਬਣਾਈ ਗਈ ਹੈ। ਦੂਜੀ ਮੰਜਿਲ ਉਤੇ ਐਂਥਰੋਪੋਮੀਟਰੀ ਲੈਬ, ਸਾਇਕਲੋਜੀ ਲੈਬ ਤੇ ਕਲਾਸਰੂਮ ਬਣਾਏ ਗਏ ਹਨ। ਤੀਜੀ ਮੰਜਿਲ ਉਤੇ ਕਲਾਸ ਰੂਮ, ਐਨਾਟਮੀ ਲੈਬ, ਲੜਕੀਆਂ ਦਾ ਕਾਮਨ ਰੂਮ। ਚੌਥੀ ਮੰਜਲ ਉਤੇ ਕਲਾਸ ਰੂਮ, ਲਾਇਬ੍ਰੇਰੀ, ਪ੍ਰੌਫੈਸਰਾਂ ਦਾ ਕਮਰਾ ਅਤੇ ਪੰਜਵੀਂ ਮੰਜਿਲ ਉਤੇ ਕੰਪਿਊਟਰ ਰੂਮ ਬਣਾਇਆ ਗਿਆ ਹੈ। ਇਸ ਬਲਾਕ ਵਿੱਚ ਦੋ ਲਿਫਟਾਂ ਲਗਾਈਆਂ ਗਈਆਂ ਹਨ। ਅਕਾਦਮਿਕ ਬਲਾਕ ਕੁਲ ਕੁਲ ਕਵਰਡ ਏਰੀਆ 94523 ਵਰਗ ਫੁੱਟ ਹੈ।

ਵਾਈਸ ਚਾਂਸਲਰ ਨੇ ਹੋਰ ਦੱਸਿਆ ਕਿ ਬੁਆਏਜ ਅਤੇ ਗਰਲਜ ਹੋਸਟਲ ਦੀਆਂ 4-4 ਮੰਜਲਾਂ ਬਣੀਆਂ ਹਨ ਅਤੇ ਇਨ੍ਹਾਂ ਵਿੱਚ 20-20 ਕਮਰੇ ਬਣੇ ਹਨ। ਇਸ ਤਰ੍ਹਾਂ 100 ਕਮਰਿਆਂ ਵਾਲੇ ਇਸ ਹੋਸਟਲ ਵਿੱਚ 300 ਵਿਦਿਆਰਥੀਆਂ ਨੂੰ ਅਤਿਆਧੁਨਿਕ ਸਹੂਲਤਾਂ ਵਾਲੀ ਰਿਹਾਇਸ਼ ਪ੍ਰਦਾਨ ਕੀਤੀ ਜਾਵੇਗੀ। ਇੱਥੇ ਦੋ ਲਿਫਟਾਂ ਲਗਾਈਆਂ ਗਈਆਂ ਹਨ। ਪ੍ਰਤੀ ਕਮਰਾ ਤਿੰਨ ਵਿਦਿਆਰਥੀਆਂ ਦੇ ਰਹਿਣ ਲਈ ਤਿਆਰ ਕੀਤਾ ਗਿਆ ਹੈ ਅਤੇ ਇੱਥੈ ਡਾਇਨਿੰਗ ਹਾਲ ਤੇ ਕਿਚਨ ਦੀ ਸਹੂਲਤ ਹੈ। ਇੱਥੇ ਦੋ ਲਿਫਟਾਂ ਲਗਾਈਆਂ ਗਈਆਂ ਹਨ ਤੇ ਹੋਸਟਲ ਬਲਾਕ ਦਾ ਕੁੱਲ ਕਵਰਡ ਏਰੀਆ 97135 ਵਰਗ ਫੁੱਟ ਹੈ। ਇਸ ਦੀ ਪਹਿਲੀ ਮੰਜਿਲ ਉਤੇ 20 ਕਮਰੇ, ਰੀਕ੍ਰੀਏਸ਼ਨਲ ਹਾਲ, ਟੇਬਲ ਟੈਨਿਸ ਅਤੇ ਬਿਲੀਅਰਡਜ ਰੂਮ ਤੇ ਰੀਡਿੰਗ ਰੂਮ ਬਣਾਏ ਹਨ। ਅਤੇ ਬਾਕੀ ਦੀਆਂ ਸਾਰੀਆਂ ਮੰਜਿਲਾਂ ਉਪਰ ਪ੍ਰਤੀ ਮੰਜਿਲ 20-20 ਕਮਰੇ ਬਣਾਏ ਗਏ ਹਨ। Punjab Sports News

ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਨਵੇਂ ਕੰਪਲੈਕਸ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਦਘਾਟਨ

ਪਟਿਆਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਨਮਾਨ ਕਰਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ।

Punjab Sports News: ਪੰਜਾਬ ’ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਕੋਚ ਭਰਤੀ ਕੀਤੇ ਜਾਣਗੇ : ਡਾ. ਬਲਜੀਤ ਕੌਰ
ਕੈਬਨਿਟ ਮੰਤਰੀ ਨੇ ਮਲੋਟ ਵਿਖੇ ਪੰਜਾਬ ਲੇਵਲ ਦੀ ਚੈਂਪੀਅਨਸ਼ਿਪ ਦੀ ਕਰਵਾਈ ਸ਼ੁਰੂਆਤ

Punjab Sports News: (ਮਨੋਜ) ਮਲੋਟ। ਮਲੋਟ ਵਿਖੇ ਪੰਜ ਰੋਜ਼ਾ ਪੰਜਾਬ ਜੂਨੀਅਰ ਐਂਡ ਯੂਥ ਵੋਮੈਨ ਬੋਕਸਿੰਗ ਚੈਂਪੀਅਨਸ਼ਿਪ ਦੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਬੀਤੇ ਦਿਨੀਂ ਸ਼ੁਰੂਆਤ ਕਰਵਾਈ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਤੋਂ 300 ਦੇ ਕਰੀਬ ਬੌਕਸਿੰਗ ਖਿਡਾਰਨਾਂ ਨੇ ਭਾਗ ਲਿਆ ਕੈਬਨਿਟ ਮੰਤਰੀ ਨੇ ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਕਰਾਉਂਦੇ ਹੋਏ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਹੈ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਵੇ ਅਤੇ ਪਹਿਲੀ ਵਾਰ ਪੰਜਾਬ ਲੈਵਲ ਦੀ ਲੜਕੀਆਂ ਦੀ ਬੌਕਸਿੰਗ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ: Gold Prices : ਇਜ਼ਰਾਈਲ-ਈਰਾਨ ਜੰਗ: ਸੋਨਾ-ਚਾਂਦੀ ਦੀ ਕੀਮਤਾਂ ’ਚ ਹੋਇਆ ਭਾਰੀ ਵਾਧਾ, ਜਾਣੋ

ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਜਿੱਥੇ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਉੱਥੇ ਨਵੇਂ ਕੋਚ ਭਰਤੀ ਕੀਤੇ ਜਾਣਗੇ। ਇਸ ਮੌਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕੋਚ ਤੋਂ ਇਲਾਵਾ ਜਗਤਾਰ ਸਿੰਘ, ਜੋਨੀ ਗਰਗ, ਕੌਸਲਰ ਹਰਮੇਲ ਸਿੰਘ ਸੰਧੂ, ਜਸਮੇਲ ਸਿੰਘ ਸੰਧੂ, ਲਵ ਬੱਤਰਾ, ਸਾਬਕਾ ਕੌਸਲਰ ਸੁਰਮੁੱਖ ਸਿੰਘ, ਵਿਕਰਾਂਤ ਖੁਰਾਣਾ, ਗੁਰਅਵਤਾਰ ਸਿੰਘ ਅਤੇ ਪੀ.ਏ. ਅਰਸ਼ ਸਿੱਧੂ, ਪੀ ਏ ਛਿੰਦਰਪਾਲ ਸਿੰਘ ਮੌਜੂਦ ਸਨ। Punjab Sports News

Punjab Sports News: ਆਲ ਇੰਡੀਆ ਹਾਕੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
Punjab Sports News: ਟੂਰਨਾਮੈਂਟ ਦੀ ਜੇਤੂ ਰਹੀ ਟੀਮ ਲੁਧਿਆਣਾ ਅਕੈਡਮੀ

(ਅਨਿਲ ਲੁਟਾਵਾ) ਅਮਲੋਹ। ਸਵ. ਹੈਪੀ ਸੇਢਾ ਦੀ ਨਿੱਘੀ ਯਾਦ ’ਚ ਐਨਆਰਆਈ ਸਪੋਰਟਸ ਕਲੱਬ ਰਜਿ.ਅਮਲੋਹ ਵੱਲੋਂ ਚਾਰ ਰੋਜ਼ਾ 15ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਕੂਲ ਆਫ਼ ਐਮੀਨੈਂਸ ਦੇ ਗਰਾਊਂਡ ’ਚ ਚੱਲ ਰਿਹਾ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਟੂਰਨਾਮੈਂਟ ’ਚ ਚੇਅਰਮੈਨ ਬਲਵਿੰਦਰ ਸਿੰਘ ਘਟੌੜੇ, ਜਗਦੀਪ ਸਿੰਘ ਚੀਮਾ, ਪ੍ਰਦੀਪ ਗਰਗ, ਚਰਨਜੀਤ ਅਬਰੋਲ, ਮੈਡਮ ਸੁਖਵਿੰਦਰ ਕੌਰ ਗਹਿਲੋਤ ਚੇਅਰਪਰਸਨ ਮਾਰਕੀਟ ਕਮੇਟੀ ਅਮਲੋਹ, ਠੇਕੇਦਾਰ ਜਤਿੰਦਰ ਬੰਨਸਾਲ, ਚਤਿੰਦਰ ਸ਼ਰਮਾ ਤਹਿਸੀਲਦਾਰ, ਸੁਰਜੀਤ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ’ਤੇ ਓਲੰਪੀਅਨ ਗੁਨਦੀਪ ਕੁਮਾਰ ਧਿਆਨ ਚੰਦ ਐਵਾਰਡੀ, ਚਰਨਜੀਤ ਕੁਮਾਰ ਗੋਲਡ ਮੈਡਲਿਸਟ ਉਲੰਪੀਅਨ ਹਾਕੀ, ਮਾਧਵ ਕੇਆਰਜੀ ਗਰੁੱਪ ਮੰਡੀ ਗੋਬਿੰਦਗੜ ਦੇ ਏਜੀਐਮ ਰਾਜੀਵ ਸ਼ਰਮਾ,ਮੈਡਮ ਗਿਤੀਕਾ,ਗੁਰਮੀਤ ਸਿੰਘ,ਅਮਨਦੀਪ ਧੀਮਾਨ ਐਮਡੀਏਡੀ ਇਮੀਗ੍ਰੇਸ਼ਨ, ਜਸਵੀਰ ਸਿੰਘ ਰਿਟਾਇਰਡ ਐਸਪੀ, ਸੰਜੇ ਗੋਇਲ ਜੀਸੀਐਲ ਕਲੱਬ ਮੰਡੀ ਗੋਬਿੰਦਗੜ੍ਹ,ਐਸਕੇ ਚੋਪੜਾ,ਸੁਸ਼ੀਲ ਗਰਗ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ।

ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪੁਰਸ਼ ਵਰਗ ’ਚ ਲੁਧਿਆਣਾ ਅਕੈਡਮੀ ਅਤੇ ਰੋਪੜ ਹਾਕਸ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਸ਼ੁਰੂਆਤ ਤੋਂ ਹੀ ਲੁਧਿਆਣਾ ਅਕੈਡਮੀ ਦੀ ਟੀਮ ਰੋਪੜ ਹਾਕਸ ’ਤੇ ਪੂਰੀ ਤਰ੍ਹਾਂ ਭਾਰੂ ਰਹੀ। ਮੈਚ ਦੇ ਛੇਵੇਂ ਮਿੰਟ ਵਿੱਚ ਲੁਧਿਆਣਾ ਅਕੈਡਮੀ ਨੂੰ ਇੱਕ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਟੀਮ ਦੇ ਤੇਜ਼-ਤਰਾਰ ਖਿਡਾਰੀ ਗੌਰਵ ਨੇ ਬੜੀ ਮੁਹਾਰਤ ਨਾਲ ਗੋਲ ਵਿੱਚ ਬਦਲ ਕੇ ਆਪਣੀ ਟੀਮ ਨੂੰ ਅੱਗੇ ਕਰ ਦਿੱਤਾ। ਮੈਚ ਦੀ ਰਫ਼ਤਾਰ ਬਰਕਰਾਰ ਰੱਖਦਿਆਂ 16ਵੇਂ ਮਿੰਟ ਵਿੱਚ ਲੁਧਿਆਣਾ ਅਕੈਡਮੀ ਨੂੰ ਇੱਕ ਹੋਰ ਪੈਨਲਟੀ ਮਿਲੀ, ਜਿਸ ਨੂੰ ਮੁੜ ਗੋਲ ਵਿੱਚ ਤਬਦੀਲ ਕਰਕੇ ਟੀਮ ਨੇ ਆਪਣੀ ਸਥਿਤੀ ਮਜ਼ਬੂਤ ਕਰ ਲਈ।

ਇਹ ਵੀ ਪੜ੍ਹੋ: Rajasthan Weather Update: ਰਾਜਸਥਾਨ ’ਚ ਮੀਂਹ ਤੇ ਗੜੇਮਾਰੀ ਤੋਂ ਬਾਅਦ ਵਧੀ ਠੰਢ, ਹੁਣ ਤਾਪਮਾਨ ’ਚ ਹੋਵੇਗਾ ਵਾਧਾ

ਮੈਚ ਦੇ 20ਵੇਂ ਅਤੇ ਫਿਰ 24ਵੇਂ ਮਿੰਟ ਵਿੱਚ ਲੁਧਿਆਣਾ ਅਕੈਡਮੀ ਨੇ ਰੋਪੜ ਹਾਕਸ ’ਤੇ ਕਈ ਜ਼ਬਰਦਸਤ ਹਮਲੇ ਬੋਲੇ, ਪਰ ਰੋਪੜ ਦੀ ਟੀਮ ਵੱਲੋਂ ਦੋ ਗੋਲ ਕਰਵਾਉਣ ਤੋਂ ਬਾਅਦ ਮਜ਼ਬੂਤ ਕੀਤੀ ਡਿਫੈਸ ਲਾਈਨ ਨੇ ਇਹਨਾਂ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਮੈਚ ਦੇ 25ਵੇਂ ਮਿੰਟ ਵਿੱਚ ਰੋਪੜ ਹਾਕਸ ਨੂੰ ਵੀ ਇੱਕ ਪੈਨਲਟੀ ਕਾਰਨਰ ਮਿਲਿਆ ਪਰ ਉਹ ਇਸ ਸੁਨਹਿਰੀ ਮੌਕੇ ਨੂੰ ਗੋਲ ਵਿੱਚ ਨਹੀਂ ਬਦਲ ਸਕੇ।

ਮੈਚ ਦੇ ਦੂਜੇ ਅੱਧ ਵਿੱਚ ਰੋਪੜ ਹਾਕਸ ਦੀ ਟੀਮ ਨੇ ਵਾਪਸੀ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਅਤੇ ਗੋਲ ਕਰਨ ਲਈ ਕਈ ਹਮਲੇ ਕੀਤੇ ਜਿਸ ਦੌਰਾਨ ਤੀਸਰੇ ਕੁਆਰਟਰ ਦੇ ਅੰਤਿਮ ਮਿੰਟਾਂ ਵਿੱਚ ਰੋਪੜ ਹਾਕਸ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਵਿਰੋਧੀ ਟੀਮ ਵੱਲੋਂ ਗਲਤ ਤਰੀਕੇ ਨਾਲ ਰੋਕਣ ਕਾਰਨ ਅੰਪਾਇਰ ਵੱਲੋਂ ਰੋਪੜ ਨੂੰ ਇੱਕ ਹੋਰ ਪੈਨਲਟੀ ਕਾਰਨਰ ਦਿੱਤਾ ਗਿਆ, ਪਰ ਬਦਕਿਸਮਤੀ ਨਾਲ ਉਹ ਇਸ ਮੌਕੇ ਦਾ ਲਾਹਾ ਲੈਣ ਵਿੱਚ ਵੀ ਸਫਲ ਨਹੀਂ ਹੋ ਸਕੇ। ਇਸ ਤੋਂ ਬਾਅਦ ਮੈਚ ਦੇ ਅੰਤਿਮ ਕੁਆਟਰ ’ਚ ਦੋਵੇ ਟੀਮਾਂ ਨੇ ਬਹੁਤ ਹੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਫਿਰ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਜਿਸ ਕਾਰਨ 2-0 ਦੇ ਫਰਕ ਨਾਲ ਇਸ ਸਾਲ ਦੇ ਟੂਰਨਾਮੈਂਟ ਵਿੱਚੋਂ ਲੁਧਿਆਣਾ ਅਕੈਡਮੀ ਬਾਜ਼ੀ ਮਾਰ ਗਈ। Punjab Sports News

ਟੂਰਨਾਮੈਂਟ ’ਚ ਪਹਿਲੇ ਨੰਬਰ ’ਤੇ ਰਹਿਣ ਵਾਲੀ ਪੁਰਸ਼ਾਂ ਦੀ ਟੀਮ ਨੂੰ 71 ਹਜ਼ਾਰ ਰੁਪਏ ਦਿੱਤਾ ਇਨਾਮ

ਇਸੇ ਤਰ੍ਹਾਂ ਹੋਏ ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਰ.ਸੀ.ਐਫ. ਕਪੂਰਥਲਾ ਦੀ ਟੀਮ ਨੂੰ ਪੈਨਲਟੀ ਸਟੋਕਾਂ ਵਿੱਚ 1-0 ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਇਸ ਟੂਰਨਾਮੈਂਟ ’ਚ ਪਹਿਲੇ ਨੰਬਰ ’ਤੇ ਰਹਿਣ ਵਾਲੀ ਪੁਰਸ਼ਾਂ ਦੀ ਟੀਮ ਨੂੰ ਗੁਰਜੀਤ ਸਿੰਘ ਰੂਬੀ (ਐਨਆਰਆਈ) ਵੱਲੋਂ 71 ਹਜ਼ਾਰ ਰੁਪਏ ਅਤੇ ਦੂਸਰੇ ਸਥਾਨ ਦੀ ਟੀਮ ਨੂੰ ਡਾਕਟਰ ਕਰਨੈਲ ਸਿੰਘ ਵੱਲੋਂ 41 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ।

ਲੜਕੀਆਂ ਦੇ ਵਰਗ ਵਿੱਚ ਪਹਿਲੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ ਪਰਮਿੰਦਰ ਸਿੰਘ (ਐਨਆਰਆਈ) ਵੱਲੋਂ 31 ਹਜ਼ਾਰ ਰੁਪਏ ਅਤੇ ਦੂਸਰੇ ਨੰਬਰ ’ਤੇ ਰਹਿਣ ਵਾਲੀ ਟੀਮ ਨੂੰ ਬਲਵਿੰਦਰ ਸਿੰਘ ਘਟੌੜਾ ਵੱਲੋਂ 21ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਸ਼ਿੰਦਰ ਮੋਹਨ ਪੁਰੀ, ਸੀਨੀਅਰ ਉਪ ਪ੍ਰਧਾਨ ਰੁਪਿੰਦਰ ਹੈਪੀ ਤੇ ਪਵਨ ਕਾਲੀਆ ਨੇ ਦੱਸਿਆ ਕਿ ਲੁਧਿਆਣਾ ਅਕੈਡਮੀ ਦੇ ਖਿਡਾਰੀ ਸੌਰਵ ਤੇ ਪੰਜਾਬੀ ਯੂਨੀਵਰਸਿਟੀ ਦੀ ਖਿਡਾਰਨ ਦੀਪਾਲੀ ਨੂੰ ਟੂਰਨਾਮੈਂਟ ਦੇ ਬੈਸਟ ਪਲੇਅਰ ਹੋਣ ਕਾਰਣ ਸਨਮਾਨਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਭਗਵਾਨ ਦਾਸ ਮਾਜਰੀ ਵੱਲੋਂ ਬਹੁਤ ਹੀ ਸ਼ਾਨਦਾਰ ਕੁਮੈਂਟਰੀ ਕੀਤੀ ਗਈ।

Punjab Sports News: ਕਬੱਡੀ ਸੁਧਾਰ ਲਹਿਰ ਦੇ ਗੁਰਜੀਤ ਸਿੰਘ ਬਣੇ ਪ੍ਰਧਾਨ, ਮੰਦਰ ਮਿਰਜ਼ੇ ਕੇ ਨੂੰ ਸਕੱਤਰ ਚੁਣਿਆ
Punjab Sports News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਕਬੱਡੀ ਸੁਧਾਰ ਲਹਿਰ ਫ਼ਰੀਦਕੋਟ ਦੀ ਮੈਂਬਰਸ਼ਿਪ ਸਬੰਧੀ ਸਫਲ ਮੀਟਿੰਗ ਕਸਬਾ ਮੁੱਦਕੀ ਦੇ ਗੋਲਡਨ ਟੇਸਟ ਰੈਸਟੋਰੈਂਟ ਅੰਦਰ ਹੋਈ। ਇਸ ਮੌਕੇ ਕਬੱਡੀ ਸੁਧਾਰ ਲਹਿਰ ਦੇ ਗੁਰਜੀਤ ਸਿੰਘ ਸਾਥੀ ਪੰਜਾਬ ਪੁਲਿਸ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਮੀਤ ਪ੍ਰਧਾਨ ਵਜੋਂ ਸ਼ਵਿੰਦਰ ਸਿੰਘ ਭਲੂਰ ਏ.ਐਸ.ਆਈ ਨੂੰ, ਜਨਰਲ ਸੈਕਟਰੀ ਮੰਦਰ ਮਿਰਜ਼ੇ ਕੇ ਨੂੰ, ਬਿੰਦਰ ਮਿਸ਼ਰੀ ਵਾਲਾ ਨੂੰ ਖਜ਼ਾਨਚੀ, ਕੈਪਟਨ ਸੁਰਜੀਤ ਸਿੰਘ ਘੁਮਿਆਰਾ ਨੂੰ ਜੁਆਇੰਟ ਖਜ਼ਾਨਚੀ, ਜਸਪਾਲ ਸਿੰਘ ਪਾਲੀ ਸੱਪਾਂਵਾਲੀ, ਪ੍ਰਗਟ ਸਿੰਘ ਢਿਲਵਾਂ ਨੂੰ ਸਲਾਹਕਾਰ, ਸੀਪਾ ਕੋਚ ਆਲਮ ਵਾਲਾ, ਬੂਟਾ ਖਾਨ, ਆਲਮ ਵਾਲਾ, ਰਣਦੀਪ ਸਿੰਘ ਢੀਮਾਂਵਾਲੀ, ਕੁਲਦੀਪ ਸਿੰਘ ਮੁੱਦਕੀ, ਸਰਪੰਚ ਸਾਰਜ ਸਿੰਘ,ਜਗਦੇਵ ਸਿੰਘ ਕਾਲੀਏਵਾਲਾ ਨੂੰ ਮੀਡੀਆ ਸਲਾਹਕਾਰ, ਦਲਜੀਤ ਸਿੰਘ ਟੁਟੇਜਾ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਖੇਡ ਪ੍ਰੇਮੀ ਹਾਜ਼ਰ ਸਨ।

ਇਹ ਵੀ ਪੜ੍ਹੋ: Cricket News Today: ਇਸ ਦਿਨ ਤੋਂ ਸ਼੍ਰੀਲੰਕਾ-ਬੰਗਲਾਦੇਸ਼ ਵਿਚਕਾਰ ਟੈਸਟ ਸੀਰੀਜ਼, ਐਂਜਲੋ ਮੈਥਿਊਜ਼ ਲਈ ਬਹੁਤ ਖਾਸ ਹੋਵੇਗਾ …

Punjab Sports News: ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ, ਜਾਣੋ
‘ਪੰਜਾਬ ਸਟੇਟ ਸਪੋਰਟਸ ਡਿਵੈਲਪਮੈਂਟ ਐਂਡ ਪ੍ਰਮੋਸ਼ਨ ਐਕਟ 2024’ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ | Punjab News

Punjab Sports News: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ‘ਪੰਜਾਬ ਸਟੇਟ ਸਪੋਰਟਸ ਡਿਵੈਲਪਮੈਂਟ ਐਂਡ ਪ੍ਰਮੋਸ਼ਨ ਐਕਟ 2024’ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਇਸ ਐਕਟ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇੱਥੇ ਖੇਡ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ  ਮੁੱਖ ਮੰਤਰੀ ਮਾਨ ਨੇ ਆਖਿਆ ਕਿ ਇਸ ਐਕਟ ਦਾ ਮੁੱਖ ਮੰਤਵ ਸੂਬੇ ਵਿੱਚ ਖੇਡਾਂ ਦੇ ਵਿਕਾਸ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵਰਤੀਆਂ ਜਾਂਦੀਆਂ ਚੰਗੀਆਂ ਪ੍ਰਥਾਵਾਂ ਨੂੰ ਅਪਣਾਉਣਾ ਅਤੇ ਖਿਡਾਰੀਆਂ ਦੀ ਨਿਰਪੱਖ ਚੋਣ ਨੂੰ ਯਕੀਨੀ ਬਣਾਉਣਾ ਹੈ।

ਇਹ ਵੀ ਪੜ੍ਹੋ: Punjab Weather Alert: ਪੰਜਾਬੀਓ, ਕੜਾਕੇ ਦੀ ਠੰਢ ਲਈ ਹੋ ਜਾਓ ਤਿਆਰ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਮਾਨ ਨੇ ਆਖਿਆ ਕਿ ਇਸ ਨਾਲ ਖੇਡ ਐਸੋਸੀਏਸ਼ਨਾਂ ਵੱਲੋਂ ਸਰਕਾਰੀ ਫੰਡਾਂ ਦੀ ਸਹੀ ਵਰਤੋਂ ਵਿੱਚ ਵੀ ਮੱਦਦ ਮਿਲੇਗੀ। ਇਸ ਐਕਟ ਤਹਿਤ ਹਰੇਕ ਜ਼ਿਲ੍ਹੇ ਵਿਚ ਇੱਕ ਵਿਸ਼ੇਸ਼ ਖੇਡ ਲਈ ਜ਼ਿਲ੍ਹਾ ਐਸੋਸੀਏਸ਼ਨ ਰਜਿਸਟਰਡ ਕੀਤੀ ਜਾਵੇਗੀ। ਇਸ ਐਕਟ ਮੁਤਾਬਕ ਖਾਤਿਆਂ ਦੀ ਦੇਖ-ਰੇਖ ਲਾਜ਼ਮੀ ਤੌਰ ’ਤੇ ਚਾਰਟਰਡ ਅਕਾਊਂਟੈਂਟ ਵੱਲੋਂ ਕੀਤੀ ਜਾਵੇਗੀ ਅਤੇ ਸਾਰੇ ਖਰਚਿਆਂ ਤੇ ਆਮਦਨੀ ਦੇ ਸਰੋਤਾਂ ਦੀ ਸਾਲਾਨਾ ਸਟੇਟਮੈਂਟ 31 ਮਈ ਤੋਂ ਪਹਿਲਾਂ ਪ੍ਰਕਾਸ਼ਿਤ ਕੀਤੀ ਜਾਵੇਗੀ। Punjab Sports News

ਉਨਾਂ ਅੱਗੇ ਆਖਿਆ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹਾ ਪੱਧਰ ‘ਤੇ ਪੰਜ ਮੈਂਬਰੀ ਜਿਣਸੀ ਸ਼ੋਸ਼ਣ ਰੋਕਥਾਮ ਕਮੇਟੀ ਨੂੰ ਨੋਟੀਫਾਈ ਕੀਤਾ ਜਾਵੇਗਾ, ਜਿਸ ਵਿਚ ਸਾਰੀਆਂ ਖੇਡ ਐਸੋਸੀਏਸ਼ਨਾਂ ਦੀਆਂ ਕਾਰਜਕਾਰੀ ਕਮੇਟੀਆਂ ਦੇ ਮੈਂਬਰਾਂ ਵਿਚੋਂ ਤਿੰਨ ਮਹਿਲਾ ਅਤੇ ਦੋ ਪੁਰਸ਼ ਮੈਂਬਰ ਸ਼ਾਮਲ ਹੋਣਗੇ।

Punjab Sports News: ਸਬ-ਜੂਨੀਅਰ ਜਿਮਨਾਸਟਿਕ ’ਚ ਸੱਤ ਸੋਨ ਤਗਮੇ ਜਿੱਤ ਕੇ ਏਕਮਜੋਤ ਇੰਸਾਂ ਨੇ ਕੀਤਾ ਪੰਜਾਬ ਦਾ ਨਾਂਅ ਕੀਤਾ ਰੌਸ਼ਨ
ਪੂਜਨੀਕ ਗੁਰੂ ਜੀ ਦੇ ਆਸੀਰਵਾਦ ਨਾਲ ਇੱਕ ਸਾਲ ਵਿੱਚ ਹੀ ਹਾਸਿਲ ਕੀਤੇ ਦੁੱਗਣੇ ਗੋਲਡ ਮੈਡਲ : ਏਕਮਜੋਤ ਇੰਸਾਂ | Punjab Sports News

Punjab Sports News: (ਐੱਮ ਕੇ ਸ਼ਾਇਨਾ/ਨਰੇਸ ਕੁਮਾਰ) ਮੋਹਾਲੀ/ਸੰਗਰੂਰ। ਕਿਹਾ ਜਾਂਦਾ ਹੈ ਕਿ ਜਦੋਂ ਕੁਝ ਕਰਨ ਦਾ ਜਜਬਾ ਸਿਰ ‘ਤੇ ਹੋਵੇ ਤਾਂ ਉਮਰ ਕੋਈ ਮਾਇਨੇ ਨਹੀਂ ਰੱਖਦੀ। ਮੋਹਾਲੀ ਦੀ ਪੀਆਈਐਸ ਅਕੈਡਮੀ ਦੇ ਖਿਡਾਰੀ ਏਕਮਜੋਤ ਇੰਸਾਂ ਨੇ ਅਜਿਹਾ ਹੀ ਕੁਝ ਕੀਤਾ। ਜਿਸ ਨੇ ਮਹਿਜ 12 ਸਾਲ ਦੀ ਉਮਰ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਸੰਗਰੂਰ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਖੁਰਾਣਾ ਦੇ ਰਹਿਣ ਵਾਲੇ ਏਕਮਜੋਤ ਇੰਸਾਂ ਨੇ ਜਿਮਨਾਸਟਿਕ ਚੈਂਪੀਅਨਸ਼ਿਪ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ। ਪੰਜਾਬ ਦੇ ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਸ਼ੁਰੂ ਹੋਈ 34ਵੀਂ ਪੰਜਾਬ ਸਟੇਟ ਸਬ ਜੂਨੀਅਰ ਜਿਮਨਾਸਟਿਕ ਚੈਂਪੀਅਨਸ਼ਿਪ ਹਾਲ ਹੀ ਵਿੱਚ ਸਮਾਪਤ ਹੋ ਗਈ। ਜਿੱਥੇ ਪੀ.ਆਈ.ਐਸ.ਮੋਹਾਲੀ ਦੇ ਖਿਡਾਰੀ ਏਕਮਜੋਤ ਇੰਸਾਂ ਨੇ ਅੰਡਰ-12 ਵਰਗ ਵਿੱਚ ਸੱਤ ਸੋਨ ਤਗਮੇ ਜਿੱਤ ਕੇ ਇਤਿਹਾਸ ਰਚਿਆ ਅਤੇ ਉਸਨੂੰ ਸਰਬੋਤਮ ਜਿਮਨਾਸਟ ਦਾ ਖਿਤਾਬ ਵੀ ਦਿੱਤਾ ਗਿਆ।

ਇਸ ਦੇ ਨਾਲ ਹੀ ਏਕਮਜੋਤ ਨੇ ਟੀਮ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਵੀ ਜਿੱਤਿਆ, ਜੋ ਪੀਆਈਐਸ ਮੁਹਾਲੀ ਜਿਮਨਾਸਟਿਕ ਲਈ ਇੱਕ ਨਵਾਂ ਰਿਕਾਰਡ ਹੈ। ਉਪਰੋਕਤ ਜਾਣਕਾਰੀ ਮੁਹਾਲੀ ਸੈਕਟਰ-78 ਮਲਟੀ ਸਪੋਰਟਸ ਸਟੇਡੀਅਮ ਵਿਖੇ ਪਿਛਲੇ ਕਈ ਸਾਲਾਂ ਤੋਂ ਪੀ.ਆਈ.ਐਸ ਤਹਿਤ ਜਿਮਨਾਸਟਿਕ ਖਿਡਾਰੀਆਂ ਨੂੰ ਸਿਖਲਾਈ ਦੇ ਰਹੇ ਸੀਨੀਅਰ ਕੋਚ ਸਮੀਰ ਦੇਬ ਨੇ ਦਿੱਤੀ।

ਇੱਕ ਨਹੀਂ ਸਗੋਂ ਸੱਤ ਸੋਨ ਤਗਮੇ ਜਿੱਤੇ : ਕੋਚ ਸਮੀਰ ਦੇਬ

ਸੀਨੀਅਰ ਕੋਚ ਸਮੀਰ ਦੇਬ ਨੇ ਦੱਸਿਆ ਕਿ ਉਹ ਲਗਭਗ ਪੰਜ ਸਾਲਾਂ ਤੋਂ ਲਗਾਤਾਰ ਏਕਮਜੋਤ ਸਿੰਘ ਨੂੰ ਜਿਮਨਾਸਟਿਕ ਦੀ ਟ੍ਰੇਨਿੰਗ ਦੇ ਰਿਹਾ ਹੈ ਅਤੇ ਏਕਮਜੋਤ ਇੰਸਾਂ ਨੇ ਪਹਿਲਾਂ ਪਟਿਆਲਾ ਅਤੇ ਹੁਣ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਈਆਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸਨ ਕਰਕੇ ਮੋਹਾਲੀ ਜ਼ਿਲ੍ਹੇ ਦਾ ਨਾਂਅ ਰੌਸਨ ਕੀਤਾ ਹੈ। ਉਹਨਾਂ ਦੱਸਿਆ ਕਿ ਉਸਨੇ ਸੱਤ ਸੋਨ ਤਗਮੇ ਜਿੱਤ ਕੇ ਪੰਜਾਬ ਦਾ ਨਾਂਅ ਰੌਸਨ ਕੀਤਾ ਹੈ ਅਤੇ ਹੁਣ ਨੈਸ਼ਨਲ ਲਈ ਚੁਣਿਆ ਗਿਆ ਹੈ।

ਪੂਜਨੀਕ ਗੁਰੂ ਜੀ ਦੇ ਆਸੀਰਵਾਦ ਨਾਲ ਇੱਕ ਸਾਲ ਵਿੱਚ ਹੀ ਹਾਸਿਲ ਕੀਤੇ ਦੁੱਗਣੇ ਗੋਲਡ ਮੈਡਲ : ਏਕਮਜੋਤ ਇੰਸਾਂ

ਸੱਚ ਕਹੂੰ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਏਕਮਜੋਤ ਇੰਸਾਂ ਨੇ ਦੱਸਿਆ ਕਿ ਪਿਛਲੇ ਸਾਲ 4 ਦਸੰਬਰ 2023 ਨੂੰ ਪੂਜਨੀਕ ਗੁਰੂ ਜੀ ਨੇ ਮੇਰੀਆਂ ਪ੍ਰਾਪਤੀਆਂ ‘ਤੇ ਮੈਨੂੰ ਅਸੀਰਵਾਦ ਦਿੱਤਾ ਸੀ, ਜਿਸ ਤੋਂ ਬਾਅਦ ਮੇਰਾ ਆਤਮ-ਵਿਸਵਾਸ ਇੰਨਾ ਵੱਧ ਗਿਆ ਕਿ ਮੈਂ 2023 ਸਾਲ ਦੇ ਮੁਕਾਬਲੇ ਡਬਲ ਗੋਲਡ ਮੈਡਲ ਜਿੱਤੇ ਹਨ। ਏਕਮਜੋਤ ਦੇ ਪਿਤਾ ਮਦਨਜੀਤ ਇੰਸਾਂ ਨੇ ਦੱਸਿਆ ਕਿ ਮੇਰਾ ਬੇਟਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਵੱਲੋਂ ਦਿੱਤੇ ਨੁਕਤਿਆਂ ‘ਤੇ ਚੱਲ ਕੇ ਖੇਡਾਂ ‘ਚ ਤਰੱਕੀ ਕਰ ਰਿਹਾ ਹੈ, ਇਹ ਸਭ ਕੁਝ ਪੂਜਨੀਕ ਗੁਰੂ ਜੀ ਦੀ ਬਖਸ਼ਿਸ਼ ਸਦਕਾ ਹੀ ਹੋ ਰਿਹਾ ਹੈ। Punjab Sports News

Punjab Sports News: ਜਾਣੋ ਕਮਲਜੀਤ ਖੇਡਾਂ ਕੋਟਲਾ ਸਾਹੀਆ ਬਾਰੇ, ਖੇਡ ਪ੍ਰੇਮੀਆਂ ਲਈ ਪੂਰੀ ਜਾਣਕਾਰੀ
Punjab Sports News: ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਬਟਾਲਾ ਨੇੜਲੇ ਪਿੰਡ ਕੋਟਲਾ ਸਾਹੀਆ ਦੀਆਂ ਕਮਲਜੀਤ ਖੇਡਾਂ ਬਾਰੇ ਗੱਲ ਕਰੀਏ ਤਾਂ ਸਵ: ਕਮਲਜੀਤ ਸਿੰਘ ਦਾ ਜਨਮ 1959 ਨੂੰ ਮਾਤਾ ਮਹਿੰਦਰ ਕੌਰ ਪਿਤਾ ਸ੍ਰ. ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਕੋਟਲਾ ਸਾਹੀਆ ਵਿਖੇ ਹੋਇਆ ਸੀ। 23 ਅਕਤੂਬਰ 1990 ਨੂੰ ਇਸ ਸੰਸਾਰ ਤੋਂ ਚੱਲ ਵੱਸੇ ਇਸ ਸ਼ਖਸ ਨੇ ਆਪਣੀ ਛੋਟੀ ਉਮਰ ਵਿਚ ਪੋਲ ਵਾਲਟਰ ਖੇਡ ਵਿੱਚ ਵੱਡਾ ਮੁਕਾਮ ਹਾਸਲ ਕਰਕੇ ਆਪਣੇ ਪਿੰਡ, ਇਲਾਕੇ ਤੇ ਆਪਣੀ ਯੂਨਿਟ ਦਾ ਨਾਂਅ ਰੌਸ਼ਨ ਕੀਤਾ।

ਇਹ ਖੇਡਾਂ ਸਵ: ਕਮਲਜੀਤ ਸਿੰਘ ਦੀ ਯਾਦ ਵਿੱਚ 31 ਵਰ੍ਹੇ ਪਹਿਲਾਂ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ, ਇਲਾਕਾ ਨਿਵਾਸੀਆਂ, ਧਾਰਮਿਕ ਸੰਸਥਾਵਾਂ ਅਤੇ ਵਿਦੇਸ਼ ਵੱਸਦੇ ਸੱਜਣਾਂ ਦੇ ਸਹਿਯੋਗ ਸਦਕਾ ਸ਼ੁਰੂ ਕਰਵਾਈਆਂ ਗਈਆਂ ਸਨ। ਇਨ੍ਹਾਂ ਖੇਡਾਂ ਬਾਰੇ ਸੁਣਿਆ ਤਾਂ ਬਹੁਤ ਸੀ ਪਰ ਸਾਲ 2023 ਦੀਆਂ 29ਵੀਆਂ ਖੇਡਾਂ ’ਚ ਜਾਣ ਦਾ ਮੌਕਾ ਮਿਲਿਆ ਤਾਂ ਚਾਰ ਦਿਨਾਂ ਦੇ ਇਸ ਖੇਡ ਮੇਲੇ ਨੂੰ ਵੇਖਣ ਤੋਂ ਬਾਅਦ ਮਹਿਸੂਸ ਹੋਇਆ ਕਿ ਕਿੰਨਾ ਚੰਗਾ ਹੋਵੇ ਜੇ ਪੰਜਾਬ ਭਰ ’ਚ ਅਜਿਹੇ ਖੇਡ ਮੇਲੇ ਕਰਵਾਏ ਜਾਣ। Punjab Sports News

Read Also : Welfare: ਡੇਰਾ ਸ਼ਰਧਾਲੂਆਂ ਨੇ ਸਟੇਸ਼ਨ, ਬੱਸ ਅੱਡਿਆਂ ’ਤੇ ਪਏ ਬੇਸਹਾਰਾ ਲੋੜਵੰਦ ਲੋਕਾਂ ਨੂੰ ਕੰਬਲ ਵੰਡੇ

ਇਨ੍ਹਾਂ ਖੇਡਾਂ ’ਚ ਕਬੱਡੀ, ਫੁੱਟਬਾਲ, ਹਾਕੀ, ਵਾਲੀਬਾਲ, ਨੈੱਟ ਬਾਲ ਲੜਕੇ, ਲੜਕੀਆਂ, ਕੁੱਤਿਆਂ ਦੀਆਂ ਦੌੜਾਂ, ਅਥਲੈਟਿਕਸ ਮੁਕਾਬਲਿਆਂ ਵਿੱਚ ਪੋਲ ਵਾਲਟ, ਲੰਮੀ ਛਾਲ, ਉੱਚੀ ਛਾਲ, ਟ੍ਰਿਪਲ ਜੰਪ, ਸ਼ਾਟਪੁੱਟ, ਡਿਸਕਸ ਥ੍ਰ੍ਰੋ, ਦੌੜ ਆਦਿ ਖੇਡਾਂ ’ਚ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਖਿਡਾਰੀਆਂ ਵੱਲੋਂ ਹਿੱਸਾ ਲਿਆ ਜਾਂਦਾ ਹੈ। ਇਨ੍ਹਾਂ ਚਾਰਾਂ ਦਿਨਾਂ ਵਿਚ ਇੰਝ ਲੱਗਾ ਜਿਵੇਂ ਮੈਂ ਅੱਜ ਤੋਂ ਬਹੁਤ ਸਾਲ ਪਹਿਲਾਂ ਪਿੰਡਾਂ ’ਚ ਲੱਗਦੇ ਖੇਡ ਮੁਕਾਬਲਿਆਂ ਦਾ ਅਨੰਦ ਮਾਣ ਰਿਹਾ ਹੋਵਾਂ।

Punjab Sports News

ਇਸ ਖੇਡ ਮੇਲੇ ਵਿੱਚ ਹੋਣਹਾਰ ਖਿਡਾਰੀਆਂ ਦੀ ਹੌਂਸਲਾ ਅਫਜਾਈ ਲਈ ਲੱਖਾਂ ਰੁਪਏ ਦੀ ਨਗਦ ਰਾਸ਼ੀ ਵੰਡ ਕੇ ਜਿੱਥੇ ਖਿਡਾਰੀਆਂ ਦੀ ਮਾਲੀ ਮੱਦਦ ਕੀਤੀ ਗਈ, ਉੱਥੇ ਹੀ ਵਧੀਆ ਪ੍ਰਦਰਸ਼ਨ ਕਰਨ ਵਾਲੇ ਪੰਜ ਖਿਡਾਰੀਆਂ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਮੁਫਤ ਕਿਤਾਬਾਂ ਵੀ ਵੰਡੀਆਂ ਗਈਆਂ, ਤਾਂ ਜੋ ਨੌਜਵਾਨ ਆਪਣੀਆਂ ਖੇਡਾਂ ਤੇ ਆਪਣੇ ਵਿਰਸੇ ਨਾਲ ਪੂਰੀ ਤਰ੍ਹਾਂ ਜੁੜੇ ਰਹਿਣ। ਇਨ੍ਹਾਂ ਖੇਡ ਮੁਕਾਬਲਿਆਂ ਤੋਂ ਪ੍ਰੇਰਿਤ ਹੋ ਕੇ ਪਿੰਡ ਤੇ ਇਲਾਕੇ ਦੇ ਨੌਜਵਾਨਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਆਪਣਾ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। Kamaljit Games Kotla Sahiya

ਇਨ੍ਹਾਂ ਖੇਡਾਂ ਤੋਂ ਪ੍ਰਭਾਵਿਤ ਨੌਜਵਾਨ ਅਮਨ ਸ਼ੇਰ ਸਿੰਘ ਸੈਰੀ ਕਲਸੀ (ਵਿਧਾਇਕ ਬਟਾਲਾ) ਵੀ ਇਸੇ ਪਿੰਡ ਦਾ ਜੰਮਪਲ ਹੈ। ਇਸ ਖੇਡ ਮੇਲੇ ਵਿੱਚ ਰਾਜਨੀਤਿਕ ਹਸਤੀਆਂ, ਧਾਰਮਿਕ, ਸਮਾਜਿਕ ਜਥੇਬੰਦੀਆਂ ਤੇ ਪਿੰਡ ਦੇ ਐਨਆਰਆਈ ਭਰਾਵਾਂ ਵੱਲੋਂ ਵਿਦੇਸ਼ਾਂ ਤੋਂ ਪਹੁੰਚ ਕੇ ਮੇਲੇ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਏ ਜਾਂਦੇ ਹਨ। ਖੇਡ ਮੇਲੇ ਵਿੱਚ ਆਉਣ ਵਾਲੇ ਖਿਡਾਰੀਆਂ ਦੇ ਰਹਿਣ-ਸਹਿਣ, ਖਾਣ-ਪੀਣ ਦੇ ਇੰਤਜਾਮ ਨੂੰ ਵੇਖ ਕੇ ਇੰਜ ਲੱਗਦਾ ਜਿਵੇਂ ਅਸੀਂ ਕਿਸੇ ਵਿਆਹ ਦੇ ਪ੍ਰੋਗਰਾਮ ’ਤੇ ਪਹੁੰਚੇ ਹੋਈਏ।

Punjab Sports News

ਮੇਲੇ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਾਲੀ ਕਮੇਟੀ ਦੇ ਇੱਕ-ਇੱਕ ਮੈਂਬਰ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਘੱਟ ਹੈ। ਵਿਧਾਇਕ ਤੋਂ ਲੈ ਕੇ ਉੱਚ ਅਹੁਦਿਆਂ ’ਤੇ ਸੇਵਾ ਨਿਭਾ ਰਹੇ ਅਫਸਰ ਸਾਹਿਬਾਨਾਂ ਨੂੰ ਕੰਮ ਕਰਦੇ ਵੇਖ ਕੇ ਯਕੀਨ ਨਹੀਂ ਹੁੰਦਾ ਕਿ ਸੱਚਮੁੱਚ ਇਹ ਸਭ ਮੈਂਬਰ ਉੱਚ ਅਹੁਦਿਆਂ ’ਤੇ ਸੇਵਾ ਨਿਭਾ ਰਹੇ ਹੋਣਗੇ। ਸ਼ਾਇਦ ਇਹੀ ਕਾਰਨ ਹੋਵੇਗਾ ਕਿ ਇਹ ਮੇਲਾ ਆਏ ਸਾਲ ਨਵੇਂ ਰਿਕਾਰਡ ਸਥਾਪਤ ਕਰ ਰਿਹਾ ਹੈ।

ਖੇਡ ਦੇ ਵੱਡੇ ਮੈਦਾਨ ਨੂੰ ਵੇਖਦਿਆਂ ਹੀ ਮਨ ਵਿਚ ਆਇਆ ਕਿ ਭਾਗਾਂ ਵਾਲੇ ਲੋਕ ਨੇ ਜਿੰਨ੍ਹਾਂ ਨੂੰ ਇਸ ਤਰ੍ਹਾਂ ਦਾ ਖੇਡ ਸਟੇਡੀਅਮ ਤੇ ਖੇਡਾਂ ਦਾ ਸਾਜੋ-ਸਾਮਾਨ ਖੇਡਣ ਨੂੰ ਨਸੀਬ ਹੁੰਦਾ ਹੈ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਖੇਡ ਮੇਲਿਆਂ ਵਿਚ ਬਣਦਾ ਯੋਗਦਾਨ ਪਾ ਕੇ ਨੌਜਵਾਨਾਂ ਦਾ ਹੌਂਸਲਾ ਵਧਾਉਣ ਵਿਚ ਮੱਦਦ ਕਰਨ ਤਾਂ ਜੋ ਭਵਿੱਖ ਵਿੱਚ ਪੰਜਾਬ ਦੇ ਖਿਡਾਰੀ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਪੰਜਾਬ ਦਾ ਨਾਂਅ ਰੌਸ਼ਨ ਕਰ ਸਕਣ। ਖੇਡ ਪ੍ਰੇਮੀਆਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸਾਲ 2024 ’ਚ ਹੋਣ ਵਾਲੀਆਂ ਕਮਲਜੀਤ ਖੇਡਾਂ ਦੀ ਸ਼ੁਰੂਆਤ ਮਿਤੀ 28 ਨਵੰਬਰ ਤੋਂ ਹੋਵੇਗੀ ਜਿਸਦੀ ਸਮਾਪਤੀ ਮਿਤੀ 1 ਦਸੰਬਰ 2024 ਸ਼ਾਮ ਨੂੰ ਹੋਵੇਗੀ।

ਪਰਮਜੀਤ ਸੰਧੂ,

ਥੇਹ ਤਿੱਖਾ, ਗੁਰਦਾਸਪੁਰ

ਮੋ. 94644-27651

Punjab Sports News: ਕੋਮਲਪ੍ਰੀਤ ਕੌਰ ਨੇ ਪੰਜਾਬ ਪੱਧਰ ’ਤੇ ਕਾਂਸੀ ਤਮਗਾ ਜਿੱਤ ਕੇ ਚਮਕਾਇਆ ਸਕੂਲ ਦਾ ਨਾਂਅ
Punjab Sports News: (ਅਨਿਲ ਲੁਟਾਵਾ) ਅਮਲੋਹ। ਪ੍ਰਿੰਸੀਪਲ ਇਕਬਾਲ ਸਿੰਘ ਦੀ ਅਗਵਾਈ ਵਿੱਚ ਸਕੂਲ ਆਫ ਐਮੀਨੈਂਸ ਅਮਲੋਹ ਬੁਲੰਦੀਆਂ ਨੂੰ ਛੋਹ ਰਿਹਾ ਹੈ। 68ਵੀਂ ਸਟੇਟ ਪੱਧਰ ਦੀਆਂ ਖੇਡਾਂ ਕਰਾਟੇ ਵਿੱਚ 68 ਕਿਲੋਗ੍ਰਾਮ ਭਾਰ ਵਿੱਚ ਸਕੂਲ ਆਫ ਐਮੀਨੈਂਸ ਦੀ ਕਮਰਸ ਗਰੁੱਪ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਪੁੱਤਰੀ ਤਰਲੋਚਨ ਸਿੰਘ ਨੇ ਕਾਂਸੀ ਤਗਮਾ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ: Public Holiday: ਖੁਸ਼ਖਬਰੀ! ਇਸ ਤਰੀਕ ਨੂੰ ਸਾਰੇ ਸਕੂਲ, ਸਰਕਾਰੀ ਤੇ ਨਿੱਜੀ ਦਫਤਰ ਰਹਿਣਗੇ ਬੰਦ, ਸਰਕਾਰ ਨੇ ਕੀਤਾ ਐਲਾਨ

ਇਹ ਜਾਣਕਾਰੀ ਦਿੰਦਿਆਂ ਦਿੰਦਿਆਂ ਫਿਜੀਕਲ ਲੈਕਚਰਾਰ ਬੀਰਪਾਲ ਸਿੰਘ ਅਤੇ ਡੀਪੀ ਦਵਿੰਦਰ ਸਿੰਘ ਰਹਿਲ ਨੇ ਦੱਸਿਆ ਕਿ ਇਹ ਖੇਡਾਂ ਪਠਾਨਕੋਟ ਵਿਖੇ ਹੋਈਆਂ ਸਨ, ਇਹਨਾਂ ਵਿੱਚ ਕੋਮਲਪ੍ਰੀਤ ਕੌਰ ਨੇ ਵਧੀਆ ਪ੍ਰਦਰਸ਼ਨ ਕਰਕੇ ਇਹ ਤਗਮਾ ਜਿੱਤਿਆ। ਬੀਰਪਾਲ ਸਿੰਘ ਅਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਇਕਬਾਲ ਸਿੰਘ ਨੇ ਖਿਡਾਰੀਆਂ ਨੂੰ ਉਤਸਾਹਿਤ ਕਰਦਿਆਂ ਐਲਾਨ ਕੀਤਾ ਕਿ ਸਕੂਲ ਦੇ ਜਿੰਨੇ ਵੀ ਖਿਡਾਰੀ ਪੰਜਾਬ ਪੱਧਰ ਉੱਪਰ ਭਾਗ ਲੈਣਗੇ, ਉਹ ਹਰ ਇੱਕ ਨੂੰ 1100 ਆਪਣੀ ਜੇਬ ਵਿੱਚੋਂ ਦੇਣਗੇ। ਦੱਸਣਯੋਗ ਹੈ ਕਿ ਸਕੂਲ ਆਫ ਐਮੀਨੈਂਸ ਦੇ ਲਗਭਗ 50 ਖਿਡਾਰੀ ਸਟੇਟ ਪੱਧਰ ਵਿੱਚ ਭਾਗ ਲੈਣਗੇ। ਇਸ ਸਮੇਂ ਸੁਖਜੀਤ ਕੌਰ ਕੁਲਵਿੰਦਰ ਕੌਰ ਆਦਿ ਸਮੂਹ ਸਟਾਫ ਮੌਜੂਦ ਸੀ। Punjab Sports News