Aryna Sabalenka - Sach Kahoon Punjabi

US Open 2026: ਯੂਐਸ ਓਪਨ, ਆਰਿਆਨਾ ਸਬਾਲੇਂਕਾ ਨੇ ਜਿੱਤਿਆ ਮੁਕਾਬਲਾ, ਤੀਜੇ ਦੌਰ ’ਚ ਪਹੁੰਚੀ
ਨਿਊਯਾਰਕ (ਸੱਚ ਕਹੂੰ ਨਿਊਜ਼/ਹਿੰ.ਸ.)। ਬੇਲਾਰੂਸ ਦੀ ਚੋਟੀ ਦੀ ਦਰਜਾ ਪ੍ਰਾਪਤ ਆਰੀਆਨਾ ਸਬਾਲੇਂਕਾ ਨੇ ਪ੍ਰਭਾਵਸ਼ਾਲੀ ਢੰਗ ਨਾਲ ਯੂਐਸ ਓਪਨ 2026 ਦੇ ਤੀਜੇ ਦੌਰ ’ਚ ਜਗ੍ਹਾ ਬਣਾਈ। ਸਬਾਲੇਂਕਾ ਨੇ ਬੁੱਧਵਾਰ ਰਾਤ ਨੂੰ ਪੋਲੀਨਾ ਯਾਤਸੇਂਕੋ ਨੂੰ ਸਿਰਫ਼ 53 ਮਿੰਟਾਂ ਵਿੱਚ 6-1, 6-1 ਨਾਲ ਹਰਾ ਕੇ ਲਗਾਤਾਰ ਤੀਜਾ ਯੂਐਸ ਓਪਨ ਖਿਤਾਬ ਜਿੱਤਣ ਦੇ ਆਪਣੇ ਦਾਅਵੇ ਨੂੰ ਮਜ਼ਬੂਤ ਕੀਤਾ। ਸਬਾਲੇਂਕਾ ਇੱਕ ਮੁਸ਼ਕਲ ਪੜਾਅ ਵਿੱਚੋਂ ਲੰਘਣ ਤੋਂ ਬਾਅਦ ਟੂਰਨਾਮੈਂਟ ’ਚ ਆਈ ਸਨ ਤੇ ਉਨ੍ਹਾਂ ਦੀ ਸਿਖਰਲੀ ਰੈਂਕਿੰਗ ਵੀ ਖ਼ਤਰੇ ਵਿੱਚ ਸੀ, ਪਰ ਬੁੱਧਵਾਰ ਨੂੰ, ਉਨ੍ਹਾਂ ਦੀ ਖੇਡ ’ਚ ਅਜਿਹੀ ਕੋਈ ਸਮੱਸਿਆ ਦਿਖਾਈ ਨਹੀਂ ਦਿੱਤੀ। ਉਨ੍ਹਾਂ ਨੇ ਹਮਲਾਵਰ ਤੇ ਸ਼ਕਤੀਸ਼ਾਲੀ ਸ਼ਾਟਾਂ ਨਾਲ ਸ਼ੁਰੂ ਤੋਂ ਅੰਤ ਤੱਕ ਮੈਚ ’ਤੇ ਕਾਬੂ ਬਣਾਈ ਰੱਖਿਆ। ਸਬਾਲੇਂਕਾ ਨੇ ਮੈਚ ਤੋਂ ਬਾਅਦ ਕਿਹਾ, ‘ਮੈਂ ਅੱਜ ਜੋ ਖੇਡ ਦਿਖਾਇਆ ਉਸ ਤੋਂ ਖੁਸ਼ ਹਾਂ।

ਮੈਂ ਆਪਣੇ ਫੋਕਸ ਤੇ ਇਸ ਮੈਚ ਨੂੰ ਜਿੱਤਣ ਤੇ ਅੱਗੇ ਵਧਣ ਨਾਲ ਵੀ ਖੁਸ਼ ਹਾਂ।’ ਪਹਿਲੇ ਸੈੱਟ ’ਚ, ਸਬਾਲੇਂਕਾ ਨੇ ਪਹਿਲੀ ਸਰਵਿਸ ’ਤੇ 16 ’ਚੋਂ 15 ਅੰਕ ਜਿੱਤੇ। ਉਨ੍ਹਾਂ ਨੇ ਦੂਜੇ ਸੈੱਟ ’ਚ ਆਪਣਾ ਦਬਦਬਾ ਜਾਰੀ ਰੱਖਿਆ, ਪੂਰੇ ਮੈਚ ਦੌਰਾਨ ਆਪਣੀ ਪਹਿਲੀ ਸਰਵਿਸ ’ਤੇ 28 ਵਿੱਚੋਂ 21 ਅੰਕ ਜਿੱਤੇ। ਉਨ੍ਹਾਂ ਦੀ ਵਿਰੋਧੀ, ਯਾਤਸੇਂਕੋ, ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ’ਚ ਖੇਡ ਰਹੀ ਸੀ। ਸਬਾਲੇਂਕਾ 2012 ਤੇ 2014 ਦੇ ਵਿਚਕਾਰ ਸੇਰੇਨਾ ਵਿਲੀਅਮਜ਼ ਤੋਂ ਬਾਅਦ ਫਲਸ਼ਿੰਗ ਮੀਡੋਜ਼ ’ਤੇ ਲਗਾਤਾਰ ਤਿੰਨ ਖਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰੀ ਬਣਨ ਦੀ ਕੋਸ਼ਿਸ਼ ਕਰ ਰਹੀ ਹਨ। ਹਾਲਾਂਕਿ, ਖਿਤਾਬ ਜਿੱਤਣ ਬਾਵਜੂਦ, ਉਨ੍ਹਾਂ ਨੂੰ ਆਪਣੀ ਚੋਟੀ ਦੀ ਰੈਂਕਿੰਗ ਬਣਾਈ ਰੱਖਣ ਲਈ ਹੋਰ ਨਤੀਜਿਆਂ ’ਤੇ ਨਿਰਭਰ ਕਰਨਾ ਪਵੇਗਾ। ਉਨ੍ਹਾਂ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਸੀਜ਼ਨ ਦੇ ਵਿਚਕਾਰ ਮੈਨੂੰ ਥੋੜ੍ਹੀ ਸਮੱਸਿਆ ਆਈ ਸੀ। ਮੈਂ ਇਹ ਨਹੀਂ ਦੱਸਣ ਜਾ ਰਹੀ ਕਿ ਕਿਉਂ, ਪਰ ਮੈਂ ਆਪਣੇ ਮੌਜੂਦਾ ਪੱਧਰ ਤੋਂ ਖੁਸ਼ ਹਾਂ। ਮਾਨਸਿਕ ਤੌਰ ’ਤੇ, ਮੈਂ ਸੀਜ਼ਨ ਦੇ ਵਿਚਕਾਰ ਨਾਲੋਂ ਬਹੁਤ ਮਜ਼ਬੂਤ ਹਾਂ, ਤੇ ਸਰੀਰਕ ਤੌਰ ’ਤੇ, ਮੈਂ ਵੀ ਬਿਹਤਰ ਮਹਿਸੂਸ ਕਰ ਰਹੀ ਹਾਂ।’ US Open 2026

ਇਹ ਵੀ ਪੜ੍ਹੋ : Pathankot News: ਪਠਾਨਕੋਟ ਸਬ ਜ਼ੇਲ੍ਹ ’ਚ ਪੁਲਿਸ ਦਾ ਅਚਾਨਕ ਕੋਰਡਨ ਐਂਡ ਸਰਚ ਆਪ੍ਰੇਸ਼ਨ

ਮੀਂਹ ਨੇ ਸ਼ਡਿਊਲ ’ਚ ਪਾਇਆ ਵਿਘਨ | US Open 2026

ਨਿਊਯਾਰਕ ’ਚ ਇੱਕ ਵਾਰ ਫਿਰ ਮੀਂਹ ਨੇ ਖੇਡ ਸ਼ਡਿਊਲ ’ਚ ਵਿਘਨ ਪਾਇਆ। ਬਾਹਰੀ ਕੋਰਟਾਂ ’ਤੇ ਮੈਚ ਅਸਥਾਈ ਤੌਰ ’ਤੇ ਰੋਕ ਦਿੱਤੇ ਗਏ, ਜਦੋਂ ਕਿ ਆਰਥਰ ਐਸ਼ ਸਟੇਡੀਅਮ ਤੇ ਲੂਈਸ ਆਰਮਸਟ੍ਰਾਂਗ ਸਟੇਡੀਅਮ ਦੇ ਛੱਤ ਵਾਲੇ ਕੋਰਟਾਂ ’ਤੇ ਮੈਚ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇ। ਅਸਟਰੇਲੀਆ ਦੇ ਛੇਵਾਂ ਦਰਜਾ ਪ੍ਰਾਪਤ ਐਲੇਕਸ ਡੀ ਮਿਨੌਰ ਦਾ ਮੈਚ ਵੀ ਮੀਂਹ ਕਾਰਨ ਦੋ ਵਾਰ ਬਦਲਿਆ ਗਿਆ। ਉਨ੍ਹਾਂ ਨੇ ਅੰਤ ’ਚ ਕੋਰਟ 11 ’ਤੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਤੇ ਇਟਲੀ ਦੇ ਐਂਡਰੀਆ ਗੁਰੇਰੀ ਨੂੰ 6-2, 6-2, 6-4 ਨਾਲ ਹਰਾਇਆ। ਸਪੇਨ ਦੀ ਪੌਲਾ ਬਾਡੋਸਾ ਨੇ ਵੀ ਮੰਗਲਵਾਰ ਨੂੰ ਅਧੂਰਾ ਰਹਿ ਗਿਆ ਮੈਚ ਪੂਰਾ ਕੀਤਾ, ਡਾਰੀਆ ਕਾਸਾਟਕੀਨਾ ਨੂੰ 6-1, 6-4 ਨਾਲ ਹਰਾਇਆ। ਹੁਣ ਉਹ ਦੂਜੇ ਦੌਰ ’ਚ ਚੌਥੀ ਦਰਜਾ ਪ੍ਰਾਪਤ ਕੋਕੋ ਗੌਫ ਦਾ ਸਾਹਮਣਾ ਕਰੇਗੀ।

ਇਸ ਦੌਰਾਨ, ਸਪੇਨ ਦੀ 19 ਸਾਲਾ ਰਾਫੇਲ ਜੋਦਾਰ ਚੀਨ ਦੀ ਬੂ ਯੁਆਨਚੋਕੇਟ ਤੋਂ 6-2, 6-1, 6-1 ਨਾਲ ਬਾਹਰ ਹੋ ਗਈ। ਪੁਰਸ਼ ਸਿੰਗਲਜ਼ ਦਾ ਪਹਿਲਾ ਦੌਰ ਵੀ ਬੁੱਧਵਾਰ ਦੇਰ ਰਾਤ ਸਮਾਪਤ ਹੋਇਆ। ਅਮਰੀਕੀ ਐਲੇਕਸ ਮਾਈਕਲਸਨ ਨੇ 16ਵੀਂ ਦਰਜਾ ਪ੍ਰਾਪਤ ਬ੍ਰੈਂਡਨ ਨਾਕਾਸ਼ਿਮਾ ਨੂੰ 6-3, 6-4, 6-4 ਨਾਲ ਹਰਾ ਕੇ ਉਲਟਫੇਰ ਕੀਤਾ। ਮਹਿਲਾ ਵਰਗ ’ਚ, ਸੱਤਵੀਂ ਦਰਜਾ ਪ੍ਰਾਪਤ ਕੈਰੋਲੀਨਾ ਮੁਚੋਵਾ ਨੇ ਕੇਟੀ ਬੋਲਟਰ ਨੂੰ 6-1, 6-0 ਨਾਲ ਹਰਾ ਕੇ ਤੀਜੇ ਦੌਰ ’ਚ ਪ੍ਰਵੇਸ਼ ਕੀਤਾ। 11ਵੀਂ ਦਰਜਾ ਪ੍ਰਾਪਤ ਮਾਰਟਾ ਕੋਸਟਯੁਕ ਨੇ 2017 ਯੂਐਸ ਓਪਨ ਚੈਂਪੀਅਨ ਸਲੋਏਨ ਸਟੀਫਨਸ ਨੂੰ 6-1, 7-5 ਨਾਲ ਹਰਾਇਆ। 31ਵੀਂ ਦਰਜਾ ਪ੍ਰਾਪਤ ਲੇਲਾਹ ਫਰਨਾਂਡੇਜ਼ ਵੀ ਅਗਲੇ ਦੌਰ ’ਚ ਪ੍ਰਵੇਸ਼ ਕੀਤੀ, ਜਿੱਥੇ ਉਨ੍ਹਾਂ ਦਾ ਸਾਹਮਣਾ ਜੈਸਿਕਾ ਪੇਗੁਲਾ ਨਾਲ ਹੋਵੇਗਾ।

Aryna Sabalenka: ਵਿਸ਼ਵ ਨੰਬਰ ਇੱਕ ਖਿਡਾਰਨ ਸਬਾਲੇਂਕਾ ਨੇ ਲਗਾਤਾਰ ਦੂਜਾ ਯੂਐਸ ਓਪਨ ਖਿਤਾਬ ਜਿੱਤਿਆ
ਫਾਈਨਲ ’ਚ ਅਨੀਸਿਮੋਵਾ ਨੂੰ ਹਰਾਇਆ | US Open Final 2025

ਸਪੋਰਟਸ ਡੈਸਕ। US Open Final 2025: ਦੁਨੀਆ ਦੀ ਨੰਬਰ ਇੱਕ ਤੇ ਮੌਜੂਦਾ ਚੈਂਪੀਅਨ ਬੇਲਾਰੂਸ ਦੀ ਆਰੀਆਨਾ ਸਬਲੇਂਕਾ (27) ਨੇ ਆਪਣਾ ਲਗਾਤਾਰ ਦੂਜਾ ਯੂਐਸ ਓਪਨ ਖਿਤਾਬ ਜਿੱਤ ਲਿਆ ਹੈ। ਉਨ੍ਹਾਂ ਸ਼ਨਿੱਚਰਵਾਰ ਰਾਤ ਨੂੰ ਆਰਥਰ ਐਸ਼ ਸਟੇਡੀਅਮ ’ਚ ਖੇਡੇ ਗਏ ਫਾਈਨਲ ’ਚ ਅਮਰੀਕਾ ਦੀ ਅਮਾਂਡਾ ਅਨੀਸਿਮੋਵਾ ਨੂੰ 6-3, 7-6 (7/3) ਨਾਲ ਹਰਾਇਆ। ਇਹ ਉਨ੍ਹਾਂ ਦਾ ਚੌਥਾ ਗ੍ਰੈਂਡ ਸਲੈਮ ਹੈ। ਇਹ ਸਬਾਲੇਂਕਾ ਦਾ ਸਾਲ ਦਾ ਤੀਜਾ ਗ੍ਰੈਂਡ ਸਲੈਮ ਫਾਈਨਲ ਸੀ। ਇਸ ਤੋਂ ਪਹਿਲਾਂ, ਉਹ ਦੋ ਵਾਰ ਅਮਰੀਕੀ ਖਿਡਾਰੀਆਂ ਤੋਂ ਹਾਰ ਗਈ ਸੀ। ਉਹ ਜਨਵਰੀ ’ਚ ਅਸਟਰੇਲੀਆਨ ਓਪਨ ’ਚ ਮੈਡੀਸਨ ਕੀਜ਼ ਤੋਂ ਤੇ ਜੂਨ ’ਚ ਫਰੈਂਚ ਓਪਨ ’ਚ ਕੋਕੋ ਗੌਫ ਤੋਂ ਹਾਰ ਗਈ ਸੀ। US Open Final 2025

ਇਹ ਖਬਰ ਵੀ ਪੜ੍ਹੋ : Punjab Flood 2025: ਪੰਜਾਬ ’ਚ ਹੜ੍ਹ ਸੰਕਟ, ਪੀਐਮ ਮੋਦੀ ਕਰਨਗੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ, ਤਾਰੀਖ ਤੈਅ

ਵਿੰਬਲਡਨ ਦੇ ਸੈਮੀਫਾਈਨਲ ’ਚ ਅਨੀਸਿਮੋਵਾ ਤੋਂ ਹਾਰ ਗਈ | US Open Final 2025

ਪਿਛਲੇ ਸਾਲ, ਸਬਾਲੇਂਕਾ ਨੇ ਯੂਐਸ ਓਪਨ ’ਚ ਅਮਰੀਕੀ ਖਿਡਾਰੀ ਜੈਸਿਕਾ ਪੇਗੁਲਾ ਨੂੰ ਹਰਾ ਕੇ ਆਪਣਾ ਪਹਿਲਾ ਯੂਐਸ ਓਪਨ ਖਿਤਾਬ ਆਪਣੇ ਨਾਂਅ ਕੀਤਾ ਸੀ। ਇੰਨਾ ਹੀ ਨਹੀਂ, ਉਹ 2012-14 ’ਚ ਸੇਰੇਨਾ ਵਿਲੀਅਮਜ਼ ਤੋਂ ਬਾਅਦ ਯੂਐਸ ਓਪਨ ’ਚ ਲਗਾਤਾਰ ਟਰਾਫੀਆਂ ਜਿੱਤਣ ਵਾਲੀ ਪਹਿਲੀ ਮਹਿਲਾ ਵੀ ਬਣੀ। ਜੁਲਾਈ ’ਚ ਵਿੰਬਲਡਨ ਦੇ ਸੈਮੀਫਾਈਨਲ ’ਚ ਸਬਾਲੇਂਕਾ ਅਨੀਸਿਮੋਵਾ ਤੋਂ ਹਾਰ ਗਈ ਸੀ। ਫਾਈਨਲ ਤੋਂ ਪਹਿਲਾਂ, ਇਨ੍ਹਾਂ ਦੋਵਾਂ ਖਿਡਾਰੀਆਂ ਵਿਚਕਾਰ ਨੌਂ ਮੈਚ ਖੇਡੇ ਗਏ ਸਨ। ਅਨੀਸਿਮੋਵਾ ਨੇ ਇਨ੍ਹਾਂ ’ਚੋਂ 6 ਜਿੱਤੇ ਹਨ। ਆਲ ਇੰਗਲੈਂਡ ਕਲੱਬ ਵਿੱਚ ਸਬਾਲੇਂਕਾ ਨੂੰ ਹਰਾਉਣ ਤੋਂ ਬਾਅਦ, ਅਨੀਸਿਮੋਵਾ ਆਪਣਾ ਪਹਿਲਾ ਗ੍ਰੈਂਡ ਸਲੈਮ ਫਾਈਨਲ ਇਗਾ ਸਵੈਟੇਕ ਤੋਂ 6-0, 6-0 ਨਾਲ ਹਾਰ ਗਈ।

Us Open 2024: ਇਟਲੀ ਦੇ ਜੈਨਿਕ ਸਿੰਨਰ ਨੇ ਜਿੱਤਿਆ ਯੂਐਸ ਓਪਨ
ਦੂਜਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ | Us Open 2024

ਅਮਰੀਕਾ ਦੇ ਟੇਲਰ ਫ੍ਰਿਟਜ਼ ਨੂੰ ਫਾਈਨਲ ’ਚ ਹਰਾਇਆ

ਸਪੋਰਟਸ ਡੈਸਕ। Us Open 2024: ਵਿਸ਼ਵ ਦੇ ਨੰਬਰ-1 ਟੈਨਿਸ ਖਿਡਾਰੀ ਜੈਨਿਕ ਸਿੰਨਰ ਨੇ ਯੂਐਸ ਓਪਨ ਪੁਰਸ਼ ਸਿੰਗਲ ਦਾ ਖਿਤਾਬ ਜਿੱਤ ਲਿਆ ਹੈ। ਇਤਾਲਵੀ ਸਟਾਰ ਨੇ ਅਮਰੀਕਾ ਦੇ ਟੇਲਰ ਫਰਿਟਜ ਨੂੰ 6-3, 6-4, 7-5 ਨਾਲ ਹਰਾਇਆ। ਉਹ ਸਾਲ ਦਾ ਆਖਰੀ ਗਰੈਂਡ ਸਲੈਮ ਜਿੱਤਣ ਵਾਲਾ ਪਹਿਲਾ ਇਤਾਲਵੀ ਪੁਰਸ਼ ਖਿਡਾਰੀ ਬਣ ਗਿਆ ਹੈ। ਉਹ ਕੁੱਲ ਮਿਲਾ ਕੇ ਦੂਜਾ ਖਿਡਾਰੀ ਬਣ ਗਿਆ ਹੈ। 2015 ’ਚ, ਫਲਾਵੀਆ ਪੈਨੇਟਾ ਨੇ ਮਹਿਲਾ ਸਿੰਗਲਜ ਦਾ ਖਿਤਾਬ ਜਿੱਤਿਆ।

23 ਸਾਲਾ ਸਿੰਨਰ ਨੇ ਆਪਣੇ ਕਰੀਅਰ ਦਾ ਦੂਜਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਹੈ। ਉਸ ਨੇ ਸਾਲ 2024 ਦੀ ਸ਼ੁਰੂਆਤ ’ਚ ਅਸਟਰੇਲੀਆ ਓਪਨ ਵੀ ਜਿੱਤਿਆ ਸੀ। ਸਿੰਨਰ ਲਈ ਇਹ ਸਾਲ ਬਹੁਤ ਸ਼ਾਨਦਾਰ ਰਿਹਾ ਹੈ। ਜਿੱਤ ਦੇ ਬਾਅਦ, ਸਿੰਨਰ ਨੇ ਟਵਿੱਟਰ ’ਤੇ ਲਿਖਿਆ ਤੁਹਾਡੇ ਸਹਿਯੋਗ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਹਾਡੇ ਸਮਰਥਨ ਦਾ ਬਹੁਤ ਮਤਲਬ ਹੈ। ਮੈਨੂੰ ਇਹ ਖੇਡ ਬਹੁਤ ਪਸੰਦ ਹੈ। ਇਹ ਮੇਰੇ ਲਈ ਸਭ ਕੁਝ ਮਤਲਬ ਹੈ, ਸਾਲ ਦੇ ਅੰਤ ’ਚ ਕੰਮ ’ਤੇ ਵਾਪਸ ਜਾਣ ਤੋਂ ਪਹਿਲਾਂ ਆਪਣੀ ਟੀਮ ਤੇ ਆਪਣੇ ਪਰਿਵਾਰ ਨਾਲ ਇਸ ਪਲ ਦਾ ਆਨੰਦ ਲੈਣ ਦਾ ਸਮਾਂ ਹੈ। ਕੰਮ ਕਦੇ ਨਹੀਂ ਰੁਕਦਾ, ਅਸੀਂ ਸਾਰੇ ਅੱਗੇ ਵਧਦੇ ਰਹਿੰਦੇ ਹਾਂ। ,

2 ਘੰਟਿਆਂ ਤੋਂ ਜ਼ਿਆਦਾ ਚੱਲਿਆ ਮੁਕਾਬਲਾ

ਨਿਊਯਾਰਕ ’ਚ ਐਤਵਾਰ ਦੇਰ ਰਾਤ ਸ਼ੁਰੂ ਹੋਇਆ ਫਾਈਨਲ ਮੁਕਾਬਲਾ 2 ਘੰਟੇ 16 ਮਿੰਟ ਤੱਕ ਚੱਲਿਆ। ਇਸ ’ਚ ਚੋਟੀ ਦਾ ਦਰਜਾ ਪ੍ਰਾਪਤ ਸਿਨੇਰ ਦਾ ਦਬਦਬਾ ਦੇਖਣ ਨੂੰ ਮਿਲਿਆ। ਉਸ ਨੇ ਪਹਿਲਾ ਸੈੱਟ 6-3 ਨਾਲ ਜਿੱਤਿਆ। ਫਿਰ ਉਸ ਨੇ ਦੂਜਾ ਸੈੱਟ 6-4 ਨਾਲ ਜਿੱਤ ਕੇ ਬੜ੍ਹਤ ਬਣਾ ਲਈ ਤੇ ਆਖਰੀ ਸੈੱਟ 7-5 ਨਾਲ ਜਿੱਤ ਲਿਆ।

18 ਸਾਲਾਂ ਬਾਅਦ ਫਾਈਨਲ ’ਚ ਪਹੁੰਚਿਆ ਸੀ ਅਮਰੀਕਾ ਦਾ ਖਿਡਾਰੀ

ਦੂਜੇ ਪਾਸੇ ਅਮਰੀਕਾ ਦੇ ਟੇਲਰ ਫ੍ਰਿਟਜ਼ ਆਪਣਾ ਪਹਿਲਾ ਗਰੈਂਡ ਸਲੈਮ ਖਿਤਾਬ ਜਿੱਤਣ ਤੋਂ ਖੁੰਝ ਗਏੇ। 18 ਸਾਲਾਂ ਬਾਅਦ ਕੋਈ ਅਮਰੀਕੀ ਖਿਡਾਰੀ ਯੂਐਸ ਓਪਨ ਵਿੱਚ ਪੁਰਸ਼ ਸਿੰਗਲਜ ਦੇ ਫਾਈਨਲ ’ਚ ਪਹੁੰਚਿਆ ਸੀ। ਉਸ ਤੋਂ ਪਹਿਲਾਂ ਐਂਡੀ ਰੌਡਿਕ ਨੇ 2006 ’ਚ ਇਹ ਉਪਲਬਧੀ ਹਾਸਲ ਕੀਤੀ ਸੀ। ਫਰਿਟਜ ਕੋਲ ਆਪਣਾ ਪਹਿਲਾ ਗਰੈਂਡ ਸਲੈਮ ਜਿੱਤਣ ਦਾ ਮੌਕਾ ਸੀ, ਪਰ ਉਹ ਸਫਲ ਨਹੀਂ ਹੋ ਸਕਿਆ। 2003 ਤੋਂ ਬਾਅਦ, ਕੋਈ ਵੀ ਅਮਰੀਕੀ ਖਿਡਾਰੀ ਯੂਐਸ ਓਪਨ ਪੁਰਸ਼ ਸਿੰਗਲ ਖਿਤਾਬ ਜਿੱਤਣ ’ਚ ਕਾਮਯਾਬ ਨਹੀਂ ਹੋਇਆ ਹੈ।