Environmental Risk - Sach Kahoon Punjabi

Global Warming Threat: ਨਿਕਾਸੀ ’ਚ ਘਾਟ ਤੇ ਸੰਸਾਰਿਕ ਤਾਪਮਾਨ ਦਾ ਵਧਦਾ ਖ਼ਤਰਾ
Global Warming Threat: ਜਲਵਾਯੂ ਤਬਦੀਲੀ ਹੁਣ ਕਿਸੇ ਦੂਰ ਦੇ ਭਵਿੱਖ ਦੀ ਸੰਭਾਵਨਾ ਨਹੀਂ ਰਹੀ, ਸਗੋਂ ਇਹ ਵਰਤਮਾਨ ਦੀ ਇੱਕ ਲਾਜ਼ਮੀ ਹਕੀਕਤ ਬਣ ਚੁੱਕੀ ਹੈ। ਸਮੁੰਦਰ ਦਾ ਪਾਣੀ ਪੱਧਰ ਲਗਾਤਾਰ ਵਧ ਰਿਹਾ ਹੈ, ਜੰਗਲਾਂ ਵਿੱਚ ਅੱਗ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ ਅਤੇ ਮੌਸਮੀ ਘਟਨਾਵਾਂ ਮਨੁੱਖੀ ਜੀਵਨ, ਰੋਜ਼ੀ-ਰੋਟੀ ਅਤੇ ਆਰਥਿਕਤਾ ਨੂੰ ਗੰਭੀਰ ਰੂਪ ਵਿੱਚ ਪ੍ਰਭਾਵਿਤ ਕਰ ਰਹੇ ਹਨ। ਇਸ ਦੇ ਬਾਵਜੂਦ ਦੁਨੀਆਂ ਦੀਆਂ ਜ਼ਿਆਦਾਤਰ ਸਰਕਾਰਾਂ ਅਜੇ ਵੀ ਅਜਿਹਾ ਵਿਹਾਰ ਕਰ ਰਹੀਆਂ ਹਨ ਜਿਵੇਂ ਸੰਕਟ ਦੀ ਗੰਭੀਰਤਾ ਨੂੰ ਪੂਰੀ ਤਰ੍ਹਾਂ ਸਮਝ ਹੀ ਨਾ ਪਾ ਰਹੀਆਂ ਹੋਣ। ਅੰਤਰਰਾਸ਼ਟਰੀ ਸੰਮੇਲਨ ਹੁੰਦੇ ਹਨ, ਐਲਾਨ ਕੀਤੇ ਜਾਂਦੇ ਹਨ।

ਟੀਚੇ ਤੈਅ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ ’ੱਤੇ ਉਨ੍ਹਾਂ ਦਾ ਅਸਰ ਸੀਮਤ ਹੀ ਰਹਿੰਦਾ ਹੈ। ਇਸੇ ਕਰਕੇ ਭਵਿੱਖ ਦਾ ਦ੍ਰਿਸ਼ਟੀਕੋਣ ਪ੍ਰਭਾਵਸ਼ਾਲੀ ਨਹੀਂ ਦਿਖਾਈ ਦਿੰਦਾ। ਸੰਯੁਕਤ ਰਾਸ਼ਟਰ ਦੀ ਹਾਲੀਆ ਰਿਪੋਰਟ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਜਲਵਾਯੂ ਕਾਰਵਾਈਆਂ ਦਾ ਮੁਲਾਂਕਣ ਕੀਤਾ ਗਿਆ ਹੈ, ਇਸ ਚਿੰਤਾ ਨੂੰ ਹੋਰ ਡੂੰਘਾ ਕਰਦੀ ਹੈ। ਰਿਪੋਰਟ ਅਨੁਸਾਰ, ਵਰਤਮਾਨ ਵਾਅਦਿਆਂ ਦੇ ਅਧਾਰ ’ਤੇ 2030 ਤੱਕ ਵਿਸ਼ਵ-ਵਿਆਪੀ ਕਾਰਬਨ ਨਿਕਾਸੀ ਵਿੱਚ ਸਿਰਫ਼ 11 ਫੀਸਦੀ ਅਤੇ 2035 ਤੱਕ ਲਗਭਗ 17 ਫੀਸਦੀ ਦੀ ਕਮੀ ਆਉਣ ਦੀ ਸੰਭਾਵਨਾ ਹੈ। ਇਹ ਭਾਵੇਂ ਪਹਿਲੀ ਵਾਰ ਦਰਜ ਕੀਤੀ ਜਾਣ ਵਾਲੀ ਗਿਰਾਵਟ ਹੋਵੇ।

ਇਹ ਖਬਰ ਵੀ ਪੜ੍ਹੋ : Punjab Fog Update: ਪੰਜਾਬ-ਚੰਡੀਗੜ੍ਹ ’ਚ ਸੰਘਣੀ ਧੁੰਦ ਦੀ ਮਾਰ, ਹਵਾਈ ਸਫ਼ਰ ’ਤੇ ਵੀ ਪਿਆ ਅਸਰ

ਪਰ ਵਿਸ਼ਵ-ਵਿਆਪੀ ਤਾਪਮਾਨ ਵਾਧੇ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਿਤ ਰੱਖਣ ਲਈ ਜ਼ਰੂਰੀ ਲਗਭਗ 60 ਪ੍ਰਤੀਸ਼ਤ ਕਟੌਤੀ ਤੋਂ ਇਹ ਬਹੁਤ ਦੂਰ ਹੈ। ਇੱਥੋਂ ਤੱਕ ਕਿ 2 ਡਿਗਰੀ ਸੈਲਸੀਅਸ ਦੀ ਹੱਦ ਵਿੱਚ ਤਾਪਮਾਨ ਨੂੰ ਰੋਕ ਸਕਣਾ ਵੀ ਮੌਜੂਦਾ ਯਤਨਾਂ ਨਾਲ ਸੰਭਵ ਨਹੀਂ ਦਿਸਦਾ। ਇਹ ਰਿਪੋਰਟ ਬ੍ਰਾਜ਼ੀਲ ਵਿੱਚ ਹੋਣ ਵਾਲੇ ਅਗਾਮੀ ਕਾਪ-30 ਜਲਵਾਯੂ ਸਿਖਰ ਸੰਮੇਲਨ ਦੇ ਨੇੜੇ ਜਾਰੀ ਕੀਤੀ ਗਈ ਹੈ ਤੇ ਇਸ ਵਿੱਚ 64 ਦੇਸ਼ਾਂ ਦੇ ਨਵੇਂ ਰਾਸ਼ਟਰੀ ਪੱਧਰ ਉੱਤੇ ਨਿਰਧਾਰਤ ਯੋਗਦਾਨਾਂ ਦਾ ਵਿਸ਼ਲੇਸ਼ਣ ਸ਼ਾਮਲ ਹੈ। ਹਾਲਾਂਕਿ, ਚੀਨ, ਭਾਰਤ ਅਤੇ ਯੂਰਪੀਅਨ ਯੂਨੀਅਨ ਵਰਗੇ ਵੱਡੇ ਨਿਕਾਸੀ ਵਾਲੇ ਦੇਸ਼ਾਂ ਨੇ ਅਜੇ ਤੱਕ ਆਪਣੇ ਨਵੇਂ ਟੀਚੇ ਪੇਸ਼ ਨਹੀਂ ਕੀਤੇ ਹਨ, ਜਿਸ ਨਾਲ ਵਿਸ਼ਵ-ਵਿਆਪੀ ਯਤਨਾਂ ਦੀ ਗੰਭੀਰਤਾ ’ਤੇ ਸਵਾਲੀਆ ਨਿਸ਼ਾਨ ਲੱਗਦਾ ਹੈ। Global Warming Threat

ਵਿਸ਼ਵ ਮੌਸਮ ਵਿਗਿਆਨ ਸੰਗਠਨ ਦੀ ਇੱਕ ਹੋਰ ਰਿਪੋਰਟ ਵੀ ਚਿਤਾਵਨੀ ਦਿੰਦੀ ਹੈ ਕਿ 2024 ਵਿੱਚ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਦਾ ਪੱਧਰ ਅੱਜ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਸੀ। ਇਸ ਦਾ ਕਾਰਨ ਸਿਰਫ਼ ਮਨੁੱਖੀ ਗਤੀਵਿਧੀਆਂ ਹੀ ਨਹੀਂ ਹਨ, ਸਗੋਂ ਜੰਗਲਾਂ ਦੀ ਅੱਗ, ਧਰਤੀ ਦੀ ਕਮਜ਼ੋਰ ਹੁੰਦੀ ਜਜ਼ਬ ਕਰਨ ਦੀ ਯੋਗਤਾ ਅਤੇ ਮਹਾਂਸਾਗਰਾਂ ਦੀ ਘਟਦੀ ਭੂਮਿਕਾ ਵੀ ਹੈ। ਕਾਰਬਨ ਡਾਈਆਕਸਾਈਡ ਦੇ ਨਾਲ-ਨਾਲ ਮੀਥੇਨ ਅਤੇ ਨਾਈਟ੍ਰਸ ਆਕਸਾਈਡ ਵਰਗੀਆਂ ਹੋਰ ਗ੍ਰੀਨਹਾਊਸ ਗੈਸਾਂ ਦਾ ਪੱਧਰ ਵੀ ਚਿੰਤਾਜਨਕ ਰਫ਼ਤਾਰ ਨਾਲ ਵਧ ਰਿਹਾ ਹੈ। Global Warming Threat

ਮੀਥੇਨ, ਜੋ ਮੁਕਾਬਲਤਨ ਘੱਟ ਮਾਤਰਾ ’ਚ ਹੁੰਦੇ ਹੋਏ ਵੀ ਵਧੇਰੇ ਤਾਪ ਸਮਾਉਣ ਦੀ ਯੋਗਤਾ ਰੱਖਦੀ ਹੈ, ਵਿਸ਼ਵ-ਵਿਆਪੀ ਤਾਪ ਵਾਧੇ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੀ ਹੈ। ਨਾਈਟ੍ਰਸ ਆਕਸਾਈਡ ਦੀ ਸੰਘਣਤਾ ਵੀ ਪੂਰਵ-ਉਦਯੋਗਿਕ ਪੱਧਰਾਂ ਦੀ ਤੁਲਨਾ ਵਿੱਚ ਕਾਫ਼ੀ ਵਧ ਚੁੱਕੀ ਹੈ। ਇਹ ਸਾਰੇ ਸੰਕੇਤ ਸਪੱਸ਼ਟ ਕਰਦੇ ਹਨ ਕਿ ਨਿਕਾਸੀ ਵਿੱਚ ਕਮੀ ਹੁਣ ਸਿਰਫ਼ ਵਾਤਾਵਰਨ ਮੁੱਦਾ ਨਹੀਂ, ਸਗੋਂ ਆਰਥਿਕ ਅਤੇ ਸਮਾਜਿਕ ਸੁਰੱਖਿਆ ਦਾ ਸਵਾਲ ਵੀ ਬਣ ਚੁੱਕਾ ਹੈ। ਭਾਰਤ ਦੇ ਸੰਦਰਭ ਵਿੱਚ ਸਥਿਤੀ ਹੋਰ ਵੀ ਗੁੰਝਲਦਾਰ ਦਿਖਾਈ ਦਿੰਦੀ ਹੈ। ਸੰਯੁਕਤ ਰਾਸ਼ਟਰ ਦੀ ਨਿਕਾਸੀ ਅੰਤਰਾਲ ਰਿਪੋਰਟ 2025 ਅਨੁਸਾਰ, 2023-24 ਦੌਰਾਨ ਭਾਰਤ ਵਿੱਚ ਗ੍ਰੀਨਹਾਊਸ ਗੈਸ ਨਿਕਾਸੀ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ। Global Warming Threat

ਭਾਵੇਂ ਪ੍ਰਤੀ ਵਿਅਕਤੀ ਨਿਕਾਸੀ ਦੇ ਮਾਮਲੇ ਵਿੱਚ ਭਾਰਤ ਅਜੇ ਵੀ ਮੁਕਾਬਲਤਨ ਘੱਟ ਪੱਧਰ ’ਤੇ ਹੈ, ਪਰ ਕੁੱਲ ਨਿਕਾਸੀ ਵਿੱਚ ਤੇਜ਼ ਵਾਧੇ, ਪਾਰਦਰਸ਼ੀ ਰਿਪੋਰਟਿੰਗ ਦੀ ਕਮੀ ਅਤੇ ਨਵੇਂ ਰਾਸ਼ਟਰੀ ਟੀਚਿਆਂ ਦੀ ਗੈਰ-ਮੌਜੂਦਗੀ ਨੇ ਦੇਸ਼ ਨੂੰ ਔਖੀ ਸਥਿਤੀ ਵਿੱਚ ਪਾ ਦਿੱਤਾ ਹੈ। ਸਰਕਾਰ ਨੇ ਹਾਲ ਹੀ ਵਿੱਚ ਕੁਝ ਠੋਸ ਕਦਮ ਚੁੱਕਦਿਆਂ ਉੱਚ ਨਿਕਾਸੀ ਵਾਲੇ ਉਦਯੋਗਾਂ ਲਈ ਕਾਨੂੰਨੀ ਰੂਪ ਵਿੱਚ ਟੀਚੇ ਤੈਅ ਕੀਤੇ ਹਨ। ਸੀਮਿੰਟ, ਐਲੂਮੀਨੀਅਮ, ਲੁਗਦੀ ਅਤੇ ਕਾਗਜ਼ ਵਰਗੇ ਖੇਤਰਾਂ ਨੂੰ ਨਿਰਧਾਰਿਤ ਸਮਾਂ-ਸੀਮਾ ਵਿੱਚ ਆਪਣੀ ਨਿਕਾਸੀ ਦੀ ਰਫ਼ਤਾਰ ਘੱਟ ਕਰਨੀ ਪਵੇਗੀ। ਕਾਰਬਨ ਕ੍ਰੈਡਿਟ ਟ੍ਰੇਡਿੰਗ ਸਕੀਮ ਦੇ ਅਧੀਨ ਇਨ੍ਹਾਂ ਉਦਯੋਗਾਂ ਨੂੰ ਜਵਾਬਦੇਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਹ ਇੱਕ ਸਕਾਰਾਤਮਕ ਪਹਿਲਕਦਮੀ ਹੈ, ਪਰ ਇਸ ਦੀ ਸਫਲਤਾ ਪ੍ਰਭਾਵਸ਼ਾਲੀ ਨਿਗਰਾਨੀ, ਪਾਰਦਰਸ਼ਿਤਾ ਅਤੇ ਸਖ਼ਤ ਪਾਲਣਾਂ ’ਤੇ ਨਿਰਭਰ ਕਰੇਗੀ। ਦੂਜੇ ਪਾਸੇ, ਦੇਸ਼ ਦੇ ਕਈ ਮਹਾਨਗਰਾਂ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਵਿਗੜਦੀ ਜਾ ਰਹੀ ਹੈ। ਦਿੱਲੀ ਦੇ ਨਾਲ-ਨਾਲ ਕੋਲਕਾਤਾ ਵਰਗੇ ਸ਼ਹਿਰਾਂ ਵਿੱਚ ਵੀ ਪ੍ਰਦੂਸ਼ਣ ਦਾ ਪੱਧਰ ਸਰਦੀਆਂ ਆਉਣ ਤੋਂ ਪਹਿਲਾਂ ਹੀ ਚਿੰਤਾਜਨਕ ਹੋ ਗਿਆ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਮੌਜੂਦਾ ਨਿਯਮ ਅਤੇ ਕੰਟਰੋਲ ਉਪਾਅ ਕਾਫ਼ੀ ਨਹੀਂ ਹਨ। Global Warming Threat

ਭਾਰਤ ਨੇ 2070 ਤੱਕ ਸ਼ੁੱਧ-ਸਿਫ਼ਰ ਨਿਕਾਸੀ ਦਾ ਟੀਚਾ ਤੈਅ ਕੀਤਾ ਹੈ, ਜਿਸ ਵਿੱਚ ਨਵਿਆਉਣਯੋਗ ਊਰਜਾ, ਉਦਯੋਗਿਕ ਡੀਕਾਰਬੋਨਾਈਜ਼ੇਸ਼ਨ ਅਤੇ ਕਾਰਬਨ ਬਾਜ਼ਾਰ ਦੀ ਮਹੱਤਵਪੂਰਨ ਭੂਮਿਕਾ ਮੰਨੀ ਗਈ ਹੈ। ਇਹ ਟੀਚਾ ਚੁਣੌਤੀਪੂਰਨ ਜ਼ਰੂਰ ਹੈ, ਪਰ ਜ਼ਰੂਰੀ ਵੀ ਹੈ। ਇਸ ਦੇ ਨਾਲ ਹੀ ਜਨਤਕ ਖ਼ਰੀਦ ਨੀਤੀ ’ਤੇ ਵੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ, ਕਿਉਂਕਿ ਸਰਕਾਰੀ ਖ਼ਰੀਦ ਦੇਸ਼ ਦੀ ਕੁੱਲ ਨਿਕਾਸੀ ਵਿੱਚ ਵੱਡਾ ਯੋਗਦਾਨ ਦਿੰਦੀ ਹੈ। ਜੇ ਖ਼ਰੀਦ ਫੈਸਲਿਆਂ ਵਿੱਚ ਵਾਤਾਵਰਣ ਮਾਪਦੰਡਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ, ਤਾਂ ਭਵਿੱਖ ਵਿੱਚ ਕਾਰਬਨ-ਅਧਾਰਿਤ ਢਾਂਚੇ ’ਚੋਂ ਬਾਹਰ ਨਿੱਕਲਣਾ ਹੋਰ ਵੀ ਮਹਿੰਗਾ ਅਤੇ ਔਖਾ ਹੋ ਜਾਵੇਗਾ।

ਦੁਨੀਆਂ ਦੇ ਕਈ ਦੇਸ਼ਾਂ ਨੇ ਇਸ ਦਿਸ਼ਾ ਵਿੱਚ ਜ਼ਿਕਰਯੋਗ ਤਰੱਕੀ ਕੀਤੀ ਹੈ। ਸਭ ਤੋਂ ਵੱਡੀ ਚੁਣੌਤੀ ਸ਼ਾਸਨ ਵਿਵਸਥਾ ਨਾਲ ਜੁੜੀ ਹੈ। ਆਵਾਜਾਈ, ਨਿਰਮਾਣ ਤੇ ਉਦਯੋਗ ਵਰਗੇ ਖੇਤਰਾਂ ਵਿੱਚ ਸਖ਼ਤ ਨਿਗਰਾਨੀ ਦੀ ਘਾਟ, ਭ੍ਰਿਸ਼ਟਾਚਾਰ ਅਤੇ ਰਾਜਨੀਤਿਕ ਤੇ ਵਪਾਰਕ ਹਿੱਤਾਂ ਦਾ ਗਠਜੋੜ ਨਿਕਾਸੀ ਕੰਟਰੋਲ ਨੂੰ ਕਮਜ਼ੋਰ ਕਰਦਾ ਹੈ। ਇਸ ਦਾ ਸਭ ਤੋਂ ਵੱਧ ਮਾੜਾ ਅਸਰ ਗ਼ਰੀਬ ਤੇ ਹਾਸ਼ੀਏ ’ਤੇ ਰਹਿਣ ਵਾਲੇ ਵਰਗਾਂ ’ਤੇ ਪੈਂਦਾ ਹੈ, ਜੋ ਪ੍ਰਦੂਸ਼ਣ ਅਤੇ ਜਲਵਾਯੂ ਆਫ਼ਤਾਂ ਪ੍ਰਤੀ ਸਭ ਤੋਂ ਵੱਧ ਸੰਵੇਦਨਸ਼ੀਲ ਹਨ।

ਅਜਿਹੇ ਵਿੱਚ, ਪ੍ਰਦੂਸ਼ਣਕਰਤਾ ਭੁਗਤਾਨ ਕਰੇ, ਸਿਧਾਂਤ ਨੂੰ ਲਾਗੂ ਨਾ ਕਰ ਸਕਣਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਸਰਕਾਰਾਂ ਅੱਧੇ-ਅਧੂਰੇ ਕਦਮਾਂ ਤੋਂ ਅੱਗੇ ਵਧਣ ਅਤੇ ਕਰੜੇ ਫੈਸਲੇ ਲੈਣ। ਵਾਤਾਵਰਨ ਸੰਕਟ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਅਤੇ ਹਰ ਸਾਲ ਇਸ ਦੇ ਅਸਰ ਹੋਰ ਸਪੱਸ਼ਟ ਹੁੰਦੇ ਜਾ ਰਹੇ ਹਨ। ਜੇ ਅੱਜ ਸਖ਼ਤ ਤੇ ਇਮਾਨਦਾਰ ਕਦਮ ਨਾ ਚੁੱਕੇ ਗਏ, ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਜਲਵਾਯੂ ਕਾਰਵਾਈ ਨੂੰ ਸਿਰਫ਼ ਕਾਗਜ਼ੀ ਵਾਅਦਾ ਨਹੀਂ, ਸਗੋਂ ਰਾਸ਼ਟਰੀ ਪਹਿਲ ਬਣਾਉਣਾ ਹੀ ਭਵਿੱਖ ਨੂੰ ਹਨ੍ਹੇਰੇ ’ਚੋਂ ਬਾਹਰ ਕੱਢਣ ਦਾ ਇੱਕੋ-ਇੱਕ ਰਾਹ ਹੈ। Global Warming Threat

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਧੁਰਜਤੀ ਮੁਖਰਜੀ

Air Pollution: ਹਵਾ ਪ੍ਰਦੂਸ਼ਣ ਸਭ ਤੋਂ ਵੱਡਾ ਵਾਤਾਵਰਨ ਜੋਖ਼ਿਮ
Air Pollution

Air Pollution: ਸੰਸਾਰਿਕ ਪੱਧਰ ’ਤੇ ਵਧਦੇ ਹਵਾ ਪ੍ਰਦੂਸ਼ਣ ਕਾਰਨ ਹਰ ਕਿਸੇ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਵਿਸ਼ਵ ਮੌਸਮ ਸੰਗਠਨ ਅਤੇ ਵਿਸ਼ਵ ਸਿਹਤ ਸੰਗਠਨ ਦੀ ਹਾਲ ਹੀ ’ਚ ਜਾਰੀ ਹੋਈ ਰਿਪੋਰਟ ਬਹੁਤ ਹੈਰਾਨੀ ਵਾਲੀ ਹੈ ਕਿ ਸੰਸਾਰ ’ਚ ਹਰ 10 ਇਨਸਾਨਾਂ ’ਚੋਂ 9 ਹਵਾ ਪ੍ਰਦੂਸ਼ਣ ਦੇ ਸ਼ਿਕਾਰ ਹੋ ਰਹੇ ਹਨ ਭਾਵ 90 ਫੀਸਦੀ ਮਨੁੱਖੀ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਜਿਸ ਕਾਰਨ ਨਾ ਸਿਰਫ਼ ਮਨੁੱਖੀ ਜੀਵਨ ਪ੍ਰਭਾਵਿਤ ਹੋ ਰਿਹਾ ਹੈ, ਸਗੋਂ ਇਹ ਵਰਤਮਾਨ ਸਮੇਂ ਦਾ ਸਭ ਤੋਂ ਵੱਡਾ ਵਾਤਾਵਰਨ ਜੋਖ਼ਿਮ ਬਣ ਗਿਆ ਹੈ ਜਿਸ ਨੂੰ ਕਾਬੂ ਕਰ ਸਕਣਾ ਵਿਸ਼ਵ ਸਿਹਤ ਸੰਗਠਨ ਦੇ ਨਾਲ-ਨਾਲ ਸਰਕਾਰਾਂ ਲਈ ਵੀ ਚੁਣੌਤੀ ਬਣ ਗਿਆ ਹੈ। Air Pollution

ਹਵਾ ਪ੍ਰਦੂਸ਼ਣ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨਾਲ ਜੁੜਿਆ ਹੋਇਆ ਹੈ

ਵਿਸ਼ਵ ਮੌਸਮ ਵਿਗਿਆਨ ਸੰਗਠਨ ਅਤੇ ਵਿਸ਼ਵ ਸਿਹਤ ਸੰਗਠਨ ਵਰਗੇ ਸੰਗਠਨ ਹਵਾ ਪ੍ਰਦੂਸ਼ਣ ਨੂੰ ਅਕਸਰ ਸਭ ਤੋਂ ਵੱਡੇ ਵਾਤਾਵਰਨ ਜੋਖ਼ਿਮਾਂ ’ਚੋਂ ਇੱਕ ਦੱਸਦੇ ਆਏ ਹਨ ਹਵਾ ਪ੍ਰਦੂਸ਼ਣ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਸਾਹ ਸੰਕ੍ਰਮਣ, ਦਿਲ ਰੋਗ, ਸਟ੍ਰੋਕ ਅਤੇ ਫੇਫੜਿਆਂ ਦਾ ਕੈਂਸਰ ਸ਼ਾਮਲ ਹੈ ਡਬਲਯੂਐੱਚਓ ਅਨੁਸਾਰ, ਪ੍ਰਦੂਸ਼ਿਤ ਹਵਾ ’ਚ ਮੌਜੂਦ ਬਰੀਕ ਕਣਾਂ ਦੇ ਸੰਪਰਕ ’ਚ ਆਉਣ ਨਾਲ ਹਰ ਸਾਲ ਕਰੀਬ 7 ਮਿਲੀਅਨ ਲੋਕਾਂ ਦੀ ਮੌਤ ਹੁੰਦੀ ਹੈ, ਜੋ ਐੱਚਆਈਵੀ ਅਤੇ ਮਲੇਰੀਆ ਨਾਲ ਹੋਣ ਵਾਲੀਆਂ ਮੌਤਾਂ ਤੋਂ ਵੱਡਾ ਅੰਕੜਾ ਹੈ ਕਮਜ਼ੋਰ ਅਬਾਦੀ, ਜਿਵੇਂ ਕਿ ਬੱਚੇ, ਬਜ਼ੁਰਗ ਅਤੇ ਪਹਿਲਾਂ ਤੋਂ ਹੀ ਸਿਹਤ ਸਬੰਧੀ ਸਮੱਸਿਆਵਾਂ ਨਾਲ ਪੀੜਤ ਲੋਕ, ਹਵਾ ਪ੍ਰਦੂਸ਼ਣ ਨਾਲ ਵਿਸ਼ੇਸ਼ ਤੌਰ ’ਤੇ ਜੋਖ਼ਿਮ ’ਚ ਹਨ ਇਸ ਨਾਲ ਪੁਰਾਣੀਆਂ ਸਾਹ ਸਬੰਧੀ ਬਿਮਾਰੀਆਂ ਹੋ ਸਕਦੀਆਂ ਹਨ।

ਹਵਾ ਪ੍ਰਦੂਸ਼ਣ ਨਾਲ ਵਿਸ਼ੇਸ਼ ਤੌਰ ’ਤੇ ਜੋਖ਼ਿਮ ’ਚ ਹਨ ਇਸ ਨਾਲ ਪੁਰਾਣੀਆਂ ਸਾਹ ਸਬੰਧੀ ਬਿਮਾਰੀਆਂ ਹੋ ਸਕਦੀਆਂ ਹਨ | Air Pollution

ਅਸਥਮਾ ਵਰਗੀਆਂ ਬਿਮਾਰੀਆਂ ਵਧ ਰਹੀਆਂ ਹਨ ਹਵਾ ਪ੍ਰਦੂਸ਼ਣ ਦੇ ਸਿਹਤ ਪ੍ਰਭਾਵ ਆਰਥਿਕ ਲਾਗਤਾਂ ’ਚ ਵੀ ਤਬਦੀਲ ਹੋ ਜਾਂਦੇ ਹਨ, ਜਿਸ ’ਚ ਸਿਹਤ ਸੇਵਾ ਖਰਚ ਅਤੇ ਕਿਰਤ ਉਤਪਾਦਕਤਾ ਦਾ ਨੁਕਸਾਨ ਸ਼ਾਮਲ ਹੈ ਇਹ ਲਾਗਤਾਂ ਵਿਅਕਤੀਆਂ ਅਤੇ ਸਮਾਜ ਦੋਵਾਂ ਲਈ ਮਹੱਤਵਪੂਰਨ ਹੋ ਸਕਦੀਆਂ ਹਨ ਮਨੁੱਖੀ ਸਿਹਤ ਤੋਂ ਇਲਾਵਾ, ਹਵਾ ਪ੍ਰਦੂਸ਼ਣ ਵਾਤਾਵਰਨ ਨੂੰ ਵੀ ਪ੍ਰਭਾਵਿਤ ਕਰਦਾ ਹੈ ਇਸ ਨਾਲ ਅਮਲੀ ਬਰਸਾਤ ਹੋ ਸਕਦੀ ਹੈ, ਜੋ ਫਸਲਾਂ, ਜੰਗਲਾਂ ਅਤੇ ਪਾਣੀ ਦੇ ਵਸੀਲਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਵਾਯੂ ਪ੍ਰਦੂਸ਼ਣ, ਵਿਸ਼ੇਸ਼ ਰੂਪ ਨਾਲ ਬਲੈਕ ਕਾਰਬਨ ਅਤੇ ਮੀਥੇਨ, ਸ਼ਕਤੀਸ਼ਾਲੀ ਜਲਵਾਯੂ ਬਲ ਹਨ। Air Pollution

ਵਧਦਾ ਸ਼ਹਿਰੀਕਰਨ ਹਵਾ ਪ੍ਰਦੂਸ਼ਣ ਦੇ ਉੁਚ ਪੱਧਰ ’ਚ ਯੋਗਦਾਨ ਦੇ ਰਿਹਾ

ਜੋ ਗਲੋਬਲ ਵਾਰਮਿੰਗ ’ਚ ਯੋਗਦਾਨ ਪਾਉਂਦੇ ਹਨ ਇਸ ਤਰ੍ਹਾਂ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਨਾਲ ਜਲਵਾਯੂ ਬਦਲਾਅ ਨੂੰ ਘੱਟ ਕਰਨ ’ਚ ਵੀ ਮੱਦਦ ਮਿਲ ਸਕਦੀ ਹੈ ਵਧਦਾ ਸ਼ਹਿਰੀਕਰਨ ਹਵਾ ਪ੍ਰਦੂਸ਼ਣ ਦੇ ਉੁਚ ਪੱਧਰ ’ਚ ਯੋਗਦਾਨ ਦੇ ਰਿਹਾ ਹੈ, ਵਿਸ਼ੇਸ਼ ਰੂਪ ਨਾਲ ਵਿਕਾਸਸ਼ੀਲ ਦੇਸ਼ਾਂ ’ਚ ਉਦਯੋਗਿਕ ਗਤੀਵਿਧੀਆਂ, ਵਾਹਨ ਨਿਕਾਸੀ ਅਤੇ ਊਰਜਾ ਪੈਦਾਵਾਰ ਸ਼ਹਿਰੀ ਹਵਾ ਪ੍ਰਦੂਸ਼ਣ ਦੇ ਮੁੱਖ ਸਰੋਤ ਹਨ ਹਾਲਾਂਕਿ ਇਸ ਦਿਸ਼ਾ ’ਚ ਯਤਨ ਹੋ ਰਹੇ ਪਰ ਹੌਲੀ ਇਲੈਕਟ੍ਰੀਕਲ ਵਾਹਨਾਂ ਦੀ ਗਿਣਤੀ ਵਧਣ ਨਾਲ ਹਵਾ ਪ੍ਰਦੂਸ਼ਣ ਦਾ ਪੱਧਰ ਘੱਟ ਹੋ ਸਕਦਾ ਹੈ ਹਵਾ ਪ੍ਰਦੂਸ਼ਣ ਦੇ ਲੰਮੇ ਸਮੇਂ ਤੱਕ ਸੰਪਰਕ ’ਚ ਰਹਿਣ ਨਾਲ ਮਨੁੱਖਾਂ ’ਤੇ ਗੰਭੀਰ ਅਤੇ ਵੱਖ-ਵੱਖ ਸਿਹਤ ਪ੍ਰਭਾਵ ਪੈ ਸਕਦੇ ਹਨ ਹਵਾ ਪ੍ਰਦੂਸ਼ਣ ਦੇ ਲੰਮੇ ਸਮੇਂ ਤੱਕ ਸੰਪਰਕ ’ਚ ਰਹਿਣ ਨਾਲ ਦਿਲ ਸਬੰਧੀ ਬਿਮਾਰੀਆਂ ਵਿਕਸਿਤ ਹੋਣ ਦੀ ਸੰਭਾਵਨਾ ਰਹਿੰਦੀ ਹੈ।

ਪ੍ਰਦੂਸ਼ਣ ਦੇ ਲਗਾਤਾਰ ਸੰਪਰਕ ਨਾਲ ਸਟ੍ਰੋਕ ਦਾ ਖ਼ਤਰਾ ਵਧ ਸਕਦਾ ਹੈ

ਜਿਨ੍ਹਾਂ ’ਚ ਇਸਕੇਮਿਕ ਦਿਲ ਰੋਗ ਅਤੇ ਦਿਲ ਦਾ ਦੌਰਾ ਸ਼ਾਮਲ ਹੈ ਇਸ ਦੇ ਸੰਪਰਕ ’ਚ ਆਉਣ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ, ਜੋ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦਾ ਹੈ ਪ੍ਰਦੂਸ਼ਣ ਦੇ ਲਗਾਤਾਰ ਸੰਪਰਕ ਨਾਲ ਸਟ੍ਰੋਕ ਦਾ ਖ਼ਤਰਾ ਵਧ ਸਕਦਾ ਹੈ ਬਚਪਨ ’ਚ ਲੰਮੇ ਸਮੇਂ ਤੱਕ ਸੰਪਰਕ ’ਚ ਰਹਿਣ ਨਾਲ ਫੇਫੜਿਆਂ ਦਾ ਵਿਕਾਸ ਰੁਕ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਫੇਫੜਿਆਂ ਦੀ ਕਾਰਜ ਸਮਰੱਥਾ ਘੱਟ ਹੋ ਰਹੀ ਹੈ ਲੰਮੇ ਸਮੇਂ ਤੱਕ ਇਸ ਦੇ ਸੰਪਰਕ ’ਚ ਰਹਿਣ ਨਾਲ ਕ੍ਰੋਨਿਕ ਆਬਸਟ੍ਰਕਟਿਵ ਪਲਮੋਨਰੀ ਡਿਜੀਜ਼ ਹੋ ਸਕਦੀ ਹੈ, ਜਿਸ ’ਚ ਹਵਾ ਪ੍ਰਵਾਹ ’ਚ ਰੁਕਾਵਟ ਅਤੇ ਸਾਹ ਲੈਣ ’ਚ ਦਿੱਕਤ ਹੁੰਦੀ ਹੈ। Air Pollution

ਹਵਾ ਪ੍ਰਦੂਸ਼ਣ, ਮੂਤਰਾਸ਼ਯ, ਗੁਰਦੇ ਅਤੇ ਹੋਰ ਅੰਗਾਂ ਦੇ ਕੈਂਸਰ ਦਾ ਸਭ ਤੋਂ ਵੱਡਾ ਕਾਰਨ

ਹਵਾ ਪ੍ਰਦੂਸ਼ਣ, ਵਿਸ਼ੇਸ਼ ਰੂਪ ਨਾਲ ਸੂਖਮ ਕਣ ਪਦਾਰਥ ਅਤੇ ਕੁਝ ਵਾਸ਼ਪਸ਼ੀਲ ਕਾਰਬਨਿਕ ਯੌਗਿਕਾਂ (ਵੀਓਸੀ) ਨਾਲ ਲੰਮੇ ਸਮੇਂ ਦੇ ਸੰਪਰਕ ਅਤੇ ਫੇਫੜਿਆਂ ਦੇ ਕੈਂਸਰ ਦੇ ਵਧਦੇ ਜੋਖ਼ਿਮ ਵਿਚਕਾਰ ਇੱਕ ਸਥਾਪਿਤ ਸਬੰਧ ਹੈ ਖੋਜ ਤੋਂ ਪਤਾ ਲੱਗਦਾ ਹੈ ਕਿ ਹਵਾ ਪ੍ਰਦੂਸ਼ਣ, ਮੂਤਰਾਸ਼ਯ, ਗੁਰਦੇ ਅਤੇ ਹੋਰ ਅੰਗਾਂ ਦੇ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਹੈ ਹਵਾ ਪ੍ਰਦੂਸ਼ਣ ਦੇ ਲੰਮੇ ਸਮੇਂ ਤੱਕ ਸੰਪਰਕ ’ਚ ਰਹਿਣ ’ਚ ਬੋਧਾਤਮਕ ਗਿਰਾਵਟ ਹੁੰਦੀ ਹੈ ਅਤੇ ਇਸ ਨਾਲ ਅਲਜ਼ਾਈਮਰ ਅਤੇ ਪਾਰਕਿੰਸੰਸ ਵਰਗੇ ਨਿਊਰੋਡੀਜੈਨੇਟਿਵ ਰੋਗਾਂ ਦਾ ਖ਼ਤਰਾ ਵਧ ਸਕਦਾ ਹੈ ਬੱਚਿਆਂ ਲਈ, ਪ੍ਰਦੂਸ਼ਿਤ ਹਵਾ ਦੇ ਸੰਪਰਕ ’ਚ ਲੰਮੇ ਸਮੇਂ ਤੱਕ ਰਹਿਣ ਨਾਲ ਦਿਮਾਗ ਦਾ ਵਿਕਾਸ ਪ੍ਰਭਾਵਿਤ ਹੋ ਸਕਦਾ ਹੈ, ਜਿਸ ਨਾਲ ਸੰਭਾਵਿਤ ਰੂਪ ਨਾਲ ਵਿਹਾਰਕ ਅਤੇ ਬੋਧਾਤਮਿਕ ਵਿਕਾਰ ਪੈਦਾ ਹੋ ਸਕਦੇ ਹਨ। Air Pollution

Read This : Air Pollution: ਹਵਾ ਪ੍ਰਦੂਸ਼ਣ ਤੋਂ ਮਾਸੂਮਾਂ ਨੂੰ ਬਚਾਉਣਾ ਹੋਵੇਗਾ

ਉੱਚ ਪੱਧਰ ਦੇ ਹਵਾ ਪ੍ਰਦੂਸ਼ਣ ਦੇ ਸੰਪਰਕ ’ਚ ਆਉਣ ਵਾਲੀਆਂ ਗਰਭਵਤੀ ਔਰਤਾਂ ’ਚ ਘੱਟ ਵਜ਼ਨ ਵਾਲੇ ਬੱਚਿਆਂ ਨੂੰ ਜਨਮ ਦੇਣ ਦਾ ਜੋਖ਼ਿਮ ਵਧ ਜਾਂਦਾ ਹੈ ਬੇਹੱਦ ਹਵਾ ਪ੍ਰਦੂਸ਼ਣ ਵਾਲੇ ਖੇਤਰਾਂ ’ਚ ਸਮੇਂ ਤੋਂ ਪਹਿਲਾਂ ਡਿਲੀਵਰੀ ਦਾ ਜੋਖ਼ਿਮ ਜ਼ਿਆਦਾ ਹੁੰਦਾ ਹੈ ਕੁੱਲ ਮਿਲਾ ਕੇ, ਹਵਾ ਪ੍ਰਦੂਸ਼ਣ ਦੇ ਲੰਮੇ ਸਮੇਂ ਤੱਕ ਸੰਪਰਕ ਨਾਲ ਵੱਖ-ਵੱਖ ਲੰਮੀਆਂ ਬਿਮਾਰੀਆਂ, ਵਿਸ਼ੇਸ਼ ਕਰਕੇ ਦਿਲ ਅਤੇ ਸਾਹ ਸਬੰਧੀ ਬਿਮਾਰੀਆਂ ਨਾਲ ਬੇਵਕਤੀ ਮੌਤ ਦਾ ਖ਼ਤਰਾ ਵਧ ਸਕਦਾ ਹੈ ਹਵਾ ਪ੍ਰਦੂਸ਼ਣ ਦੇ ਜੋਖ਼ਿਮ ਨੂੰ ਘੱਟ ਕਰਨ ਲਈ ਉਪਾਅ ਕਰਨਾ ਮਹੱਤਵਪੂਰਨ ਹੈ।

ਹਵਾ ਗੁਣਵੱਤਾ ਨੂੰ ਕੰਟਰੋਲ ਕਰਨ ਲਈ ਪ੍ਰਭਾਵਸ਼ਾਲੀ ਨਿਯਮ ਅਤੇ ਨੀਤੀਆਂ ਜ਼ਰੂਰੀ

ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਹੀ ਸਿਹਤ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਇਸ ’ਚ ਨੀਤੀਗਤ ਬਦਲਾਅ, ਤਕਨੀਕੀ ਨਵਾਚਾਰ ਅਤੇ ਨਿੱਜੀ ਸੁਰੱਖਿਆ ਰਣਨੀਤੀਆਂ ਸ਼ਾਮਲ ਹੋ ਸਕਦੀਆਂ ਹਨ ਹਵਾ ਗੁਣਵੱਤਾ ਨੂੰ ਕੰਟਰੋਲ ਕਰਨ ਲਈ ਪ੍ਰਭਾਵਸ਼ਾਲੀ ਨਿਯਮ ਅਤੇ ਨੀਤੀਆਂ ਜ਼ਰੂਰੀ ਹਨ, ਕਈ ਦੇਸ਼ਾਂ ਨੇ ਕਾਨੂੰਨ, ਸਵੱਛ ਤਕਨੀਕ ਅਤੇ ਜਨ ਜਾਗਰੂਕਤਾ ਮੁਹਿੰਮਾਂ ਜਰੀਏ ਹਵਾ ਪ੍ਰਦਸ਼ਣ ਨੂੰ ਘੱਟ ਕਰਨ ਲਈ ਕਦਮ ਚੁੱਕੇ ਹਨ, ਪਰ ਸੰਸਾਰਿਕ ਪੱਧਰ ’ਤੇ ਹਾਲੇ ਵੀ ਬਹੁਤ ਕੰਮ ਕੀਤਾ ਜਾਣਾ ਬਾਕੀ ਹੈ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਬਹੁ-ਮੁਕਾਮੀ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ। Air Pollution

ਜਿਸ ’ਚ ਤਕਨੀਕੀ ਨਵਾਚਾਰ, ਰੈਗੂਲੇਟਰੀ ਢਾਂਚੇ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਦੀਰਘਕਾਲੀ ਹੱਲਾਂ ’ਚ ਸੰਭਾਵ ਹੈ ਸਵੱਛ ਊਰਜਾ ਸਰੋਤਾਂ ’ਚ ਬਦਲਾਅ, ਸ਼ਹਿਰੀ ਨਿਯੋਜਨ ’ਚ ਸੁਧਾਰ ਅਤੇ ਸਖਤ ਨਿਕਾਸੀ ਮਾਪਦੰਡਾਂ ਨੂੰ ਲਾਗੂ ਕਰਨਾ ਸ਼ਾਮਲ ਹੋਵੇਗਾ ਹਵਾ ਪ੍ਰਦੂਸ਼ਣ ਨਾਲ ਨਜਿੱਠਣਾ ਸਿਰਫ਼ ਵਾਤਾਵਰਨ ਨਾਲ ਸਬੰਧਿਤ ਨਹੀਂ ਹੈ, ਇਹ ਜਨਤਕ ਸਿਹਤ ਅਤੇ ਆਰਥਿਕ ਸਥਿਰਤਾ ਲਈ ਮੌਲਿਕ ਹੈ, ਜਿਸ ਨਾਲ ਇਹ ਸੰਸਾਰਕ ਸੰਗਠਨਾਂ ਅਤੇ ਸਰਕਾਰਾਂ ਲਈ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਡਾ. ਸੰਦੀਪ ਸਿੰਹਮਾਰ