Rajinder Singh Insan - Sach Kahoon Punjabi

ਅਧਿਆਪਕ ਰਾਜਿੰੰਦਰ ਸਿੰਘ ਇੰਸਾਂ ਨੇ ਜਿੱਤਿਆ ‘ਟੀਚਰ ਆਫ਼ ਦਾ ਈਅਰ’ ਐਵਾਰਡ
ਖਾਲਸਾ ਕਾਲਜ ਆਫ਼ ਐਜੂਕੇਸ਼ਨ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਕੀਤਾ ਗਿਆ ਸਨਮਾਨਿਤ

Teacher Year Award: (ਸੁਖਜੀਤ ਮਾਨ) ਬਠਿੰਡਾ। ਖਾਲਸਾ ਕਾਲਜ ਆਫ਼ ਐਜੂਕੇਸ਼ਨ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਪੰਜਾਬ ਪੱਧਰ ’ਤੇ ਹਰ ਸਾਲ ਕਰਵਾਏ ਜਾਂਦੇ ‘ਟੀਚਰ ਆਫ ਦਾ ਈਅਰ ਆਫ਼ ਪੰਜਾਬ 2023’ ਨੂੰ ਇਸ ਵਾਰ ਬਠਿੰਡਾ ਜ਼ਿਲ੍ਹੇ ਦੇ ਪ੍ਰਾਇਮਰੀ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੇ ਜਿੱਤ ਕੇੇ ਬਠਿੰਡਾ ਜ਼ਿਲ੍ਹੇ ਦੇੇ ਨਾਲ-ਨਾਲ ਪੂਰੇ ਮਾਲਵੇੇ ਦਾ ਨਾਂਅ ਦੂਸਰੀ ਵਾਰ ਚਮਕਾਇਆ ਹੈ। ਇਹ ਐਵਾਰਡ ਖਾਲਸਾ ਕਾਲਜ ਆਫ਼ ਐਜੂਕੇਸ਼ਨ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਾਲਜ ਅੰਦਰ ਕਰਵਾਏ ਗਏ ਸ਼ਾਨਦਾਰ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਰਾਜਿੰਦਰ ਸਿੰਘ ਇੰਸਾਂ ਇਸੇੇ ਸਾਲ ਰਾਸ਼ਟਰੀ ਅਧਿਆਪਕ ਸਨਮਾਨ ਵੀ ਹਾਸਿਲ ਕਰਕੇ ਬਠਿੰਡਾ ਦਾ ਨਾਂਅ ਪੂਰੇ ਭਾਰਤ ਦੇਸ਼ ਵਿੱਚ ਰੌਸ਼ਨ ਕਰ ਚੁੱਕੇ ਹਨ।

ਇਹ ਵੀ ਪੜ੍ਹੋ: ਪੰਜਾਬ ਦੇ ਗੁਆਂਢੀ ਸ਼ਹਿਰ ਨੂੰ ਬਣ ਗਈ ਮੌਜ, ਮਿਲੇਗੀ ਇਹ ਸਹੂਲਤ, ਮੁੱਖ ਮੰਤਰੀ ਇਸ ਦਿਨ ਕਰਨਗੇ ਸ਼ੁੱਭ ਆਰੰਭ

ਜਾਣਕਾਰੀ ਅਨੁਸਾਰ ਖਾਲਸਾ ਕਾਲਜ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵਧੀਆ ਭੂਮਿਕਾ ਨਿਭਾਉਣ ਵਾਲੇ ਪੰਜਾਬ ਭਰ ਦੇ ਅਧਿਆਪਕਾਂ ਪਾਸੋਂ ਅਪਲਾਈ ਅਰਜੀਆਂ ਵਿੱਚੋਂ ‘ਟੀਚਰ ਆਫ਼ ਦਾ ਈਅਰ ਐਵਾਰਡ ਲਈ 10 ਵਧੀਆ ਪ੍ਰਾਪਤੀਆਂ ਵਾਲੇ ਅਧਿਆਪਕ/ਅਧਿਆਪਕਾਵਾਂ ਨੂੰ ਸੂਚੀਬੱਧ ਕੀਤਾ ਗਿਆ ਸੀ, ਜਿੰਨ੍ਹਾਂ ਦੀ ਪ੍ਰੈਜਨਟੇਸ਼ਨ ਪਿਛਲੇ ਮਹੀਨੇ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਈ ਗਈ ਸੀ। ਇਨ੍ਹਾਂ ਅਧਿਆਪਕਾਂ ਵਿੱਚ 3 ਅਧਿਆਪਕ ਨੈੈਸ਼ਨਲ ਐਵਾਰਡੀ ਅਤੇ 8 ਅਧਿਆਪਕ ਸਟੇਟ ਐਵਾਰਡੀ ਸਨ, ਜਿਸਦੇ ਫਾਈਨਲ ਮੁਕਾਬਲੇੇ ਵਿੱਚ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਅਧਿਆਪਕ ਰਾਜਿੰਦਰ ਸਿੰਘ ਗੋਨਿਆਣਾ ਮੰਡੀ ਨੇ ਆਪਣੇ ਸਿੱਖਿਆ ਦੇ ਖੇਤਰ ਵਿੱਚ ਪਾਏੇ ਗਏ ਲਾਮਿਸਾਲ ਯੋਗਦਾਨ ਅਤੇ ਪ੍ਰਾਪਤੀਆਂ ਦੇ ਚਲਦਿਆਂ ਇਹ ਐਵਾਰਡ ਦੇ ਰੂਪ ਵਿੱਚ ਇੱਕ ਲੱਖ ਰੁਪਏ ਦਾ ਇਨਾਮ ਜਿੱਤ ਕੇ ਬਠਿੰਡਾ ਜ਼ਿਲ੍ਹੇ ਦੀ ਝੋਲੀ ਪਾਇਆ ਹੈ।

ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੂੰ ਇਹ ਸਨਮਾਨ ਪ੍ਰਦਾਨ ਕਰਨ ਸਮੇਂ ਖਾਲਸਾ ਕਾਲਜ ਆਫ ਐਜੂਕੇਸ਼ਨ ਦੇ ਕੁਆਰਡੀਨੇਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਮਾਝਾ ਤੇ ਦੁਆਬਾ ਖੇਤਰ ਦੇ ਲੋਕ ਆਪਣੀ ਲੜਕੀ ਦਾ ਰਿਸ਼ਤਾ ਮਾਲਵਾ ਖੇਤਰ ਦੇ ਪੱਛੜੇਵੇਂ ਕਾਰਨ ਨਹੀਂ ਕਰਨਾ ਪਸੰਦ ਕਰਦੇ ਸੀ ਪਰ ਇਸ ਅਧਿਆਪਕ ਵੱਲੋਂ ਇਹ ਐਵਾਰਡ ਹਾਸਿਲ ਕਰਨ ਦਾ ਇਹ ਪ੍ਰਤੱਖ ਪ੍ਰਮਾਣ ਹੈ ਕਿ ਮਾਲਵਾ ਸਿੱਖਿਆ ਦੇ ਖੇਤਰ ਵਿੱਚ ਕਾਫੀ ਅੱਗੇ ਵਧ ਚੁੱਕਾ ਹੈ । Teacher Year Award

ਜ਼ਿਲ੍ਹਾ ਬਠਿੰਡਾ ਅੰਦਰ ਸਕੂਲ ਆਫ਼ ਐਕਟੀਵਿਟੀ ਦੀ ਪਹਿਚਾਣ ਨਾਲ ਮਸ਼ਹੂਰ ਹੈ ਸਕੂਲ

ਦੱਸਣਯੋਗ ਹੈ ਕਿ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਬਠਿੰਡਾ ਜ਼ਿਲ੍ਹੇ ਦੇ ਸਿੱਖਿਅਕ ਬਲਾਕ ਗੋਨਿਆਣਾ ਮੰਡੀ ਦੇੇ ਪਿੰਡ ਕੋਠੇ ਇੰਦਰ ਸਿੰਘ ਵਾਲੇ ਵਿਖੇੇ ਪਿਛਲੇ 9 ਸਾਲਾਂ ਤੋਂ ਸੇਵਾ ਨਿਭਾ ਰਹੇ ਹਨ। ਕਿਸੇੇ ਸਮੇਂ ਸਿਰਫ਼ 33 ਬੱਚਿਆਂ ਕਾਰਨ ਹਰ ਸਾਲ ਘਟਦੀ ਬੱਚਿਆਂ ਦੀ ਗਿਣਤੀ ਦੇ ਚੱਲਦਿਆਂ ਬੰਦ ਹੋਣ ਵੱਲ ਵਧ ਰਹੇੇੇ ਇਸ ਸਕੂਲ ਨੂੰ ਉਨ੍ਹਾਂ ਨੇ ਆਪਣੀ ਮਿਹਨਤ ਦੇ ਬਲਬੂਤੇ ਇਸ ਕਦਰ ਉਚਾਈਆਂ ’ਤੇ ਪਹੁੰਚਾਇਆ ਹੈ ਕਿ ਮੌਜੂਦਾ ਸਮੇਂ ਵਿੱਚ ਇਸ ਸਕੂਲ ਵਿੱਚ 16 ਵੱਡੇ-ਵੱਡੇ ਪਿੰਡਾਂ ਦੇ ਬੱਚੇ ਪੜ੍ਹਨ ਲਈ ਵੈਨਾਂ ’ਤੇ ਚੜ੍ਹ ਕੇ ਆਉਂਦੇ ਹਨ। ਇੱਥੇ ਹੀ ਬੱਸ ਨਹੀਂ ਇਸ ਛੋਟੇ ਜਿਹੇ ਪਿੰਡ ਦੇ ਇਸ ਛੋਟੇ ਜਿਹੇ ਸਕੂਲ ਦੇ ਨਾਂਅ ਵੱਡੇ-ਵੱਡੇ ਰਿਕਾਰਡ ਵੀ ਬੋਲਦੇ ਹਨ। ਜ਼ਿਲ੍ਹਾ ਬਠਿੰਡਾ ਅੰਦਰ ਸਕੂਲ ਆਫ਼ ਐਕਟੀਵਿਟੀ ਦੀ ਪਹਿਚਾਣ ਨਾਲ ਮਸ਼ਹੂਰ ਇਸ ਸਕੂਲ ਨੂੰ ਜ਼ਿਲ੍ਹੇ ਵਿੱਚ ਵੱਡੀਆਂ ਮੁਹਿੰਮਾਂ ਦੀ ਸ਼ੁਰੂਆਤ ਲਈ ਵੀ ਜਾਣਿਆ ਜਾਂਦਾ ਹੈ।

ਪਾਰਦਰਸ਼ੀ ਤਰੀਕੇ ਨਾਲ ਹੋਈ ਚੋਣ : ਪ੍ਰਿੰਸੀਪਲ

ਇਸ ਮੌਕੇ ਖਾਲਸਾ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨਾਹਨ ਨੇ ਦੱਸਿਆ ਕਿ ਸੰਸਥਾ ਵੱਲੋਂ ਸ਼ਾਰਟਲਿਸਟਿਡ ਕੀਤੇ ਸਾਰੇ ਅਧਿਆਪਕਾਂ ਵਿੱਚੋਂ ਤਿੰਨ ਨੈਸ਼ਨਲ ਅਵਾਰਡੀ ਅਤੇ 8 ਸਟੇੇਟ ਅਵਾਰਡੀ ਅਧਿਆਪਕਾਂ ਦੀ ਕਰੜੀ ਪ੍ਰੀਖਿਆ ਤੋਂ ਬਾਅਦ ਕਾਲਜ ਦੀ ਤਜ਼ਰਬੇਕਾਰ ਜਿਊਰੀ ਵੱਲੋਂ ਬੜੇ ਪਾਰਦਰਸ਼ੀ ਤਰੀਕੇ ਨਾਲ ਇਹ ਸਨਮਾਨ ਲਈ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਬਠਿੰਡਾ ਨੂੰ ਚੁਣਿਆ ਗਿਆ ਹੈ।

ਇਨਾਮੀ ਰਾਸ਼ੀ ਸਮਾਜ ਸੇਵਾ ਦੇ ਕੰਮਾਂ ’ਤੇ ਕਰਾਂਗਾ ਖਰਚ : ਰਾਜਿੰਦਰ ਸਿੰਘ ਇੰਸਾਂ

ਅਧਿਆਪਕ ਰਾਜਿੰਦਰ ਸਿੰਘ ਇੰਸਾਂ ਵੱਲੋਂ ‘ਟੀਚਰ ਆਫ ਦਾ ਈਅਰ ਆਫ ਪੰਜਾਬ ‘ ਐਵਾਰਡ ਹਾਸਿਲ ਕਰਨ ਤੋਂ ਬਾਅਦ ਅੱਜ ਸਕੂਲ ਪੁੱਜਣ ’ਤੇ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੇ ਆਪਣੀ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਨੂੰ ਸਮਾਜ ਸੇਵਾ ਦੇ ਕੰਮਾਂ ਅਤੇ ਵਿਦਿਆਰਥੀਆਂ ਦੀ ਸਿੱਖਿਆ ਨੂੰ ਅੱਗੇ ਲਿਜਾਣ ਲਈ ਖਰਚ ਕਰਨ ਦਾ ਐਲਾਨ ਵੀ ਕੀਤਾ।

ਰਾਸ਼ਟਰੀ ਸਨਮਾਨ ਨਾਲ ਸਨਮਾਨਿਤ ਅਧਿਆਪਕਾਂ ਨੂੰ ਮਿਲੇ ਪੀਐਮ ਮੋਦੀ
ਪੀਐਮ ਨਾਲ ਮੁਲਾਕਾਤ ਕਰਨ ਵਾਲਿਆਂ ’ਚ ਰਾਜਿੰਦਰ ਸਿੰਘ ਇੰਸਾਂ ਵੀ ਸ਼ਾਮਲ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)।  ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਅਧਿਆਪਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਅਧਿਆਪਕਾਂ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਸੰਗਠਨ ਦੀ ਵਰਦੀ ਪਾਈ ਰਜਿੰਦਰ ਸਿੰਘ ਇੰਸਾਂ ਸਭ ਤੋਂ ਪਹਿਲੀ ਲਾਈਨ ਵਿੱਚ ਬੈਠੇ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਾਰੇ ਹੀ ਸਨਮਾਨਿਤ ਅਧਿਆਪਕਾਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਅਧਿਆਪਕਾਂ ਦੀ ਮਿਹਨਤ ਤੇ ਉਪਲੱਬਧੀ ’ਤੇ ਵਧਾਈ ਦਿੱਤੀ। ਅਧਿਆਪਕ ਰਜਿੰਦਰ ਇੰਸਾਂ ਦੀ ਮਿਹਨਤ ਸਦਕਾ ਬਠਿੰਡਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦਾ ਸਕੂਲ ਕਈ ਨਿੱਜੀ ਸਕੂਲਾਂ ਨੂੰ ਮਾਤ ਦੇ ਰਿਹਾ ਹੈ।

https://www.youtube.com/live/_01Fh_Yll60?si=trOrEVO4UwD-Y0bJ

ਤੁਹਾਨੂੰ ਦੱਸ ਦਈਏ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀਰਵਾਰ ਨੂੰ ਅਧਿਆਪਕ ਦਿਵਸ ਮੌਕੇ 82 ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਪੰਜਾਬ ਸੂਬੇ ਦੇ ਦੋ ਅਧਿਆਪਕ ਰਾਜਿੰਦਰ ਸਿੰਘ ਇੰਸਾਂ, ਜ਼ਿਲ੍ਹਾ ਬਠਿੰਡਾ ਅਤੇ ਪੰਕਜ ਗੋਇਲ, ਬਰਨਾਲਾ ਨੂੰ ਸਿੱਖਿਆ ਖੇਤਰ ’ਚ ਪਾਏ ਅਹਿਮ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਵਿਗਿਆਨ ਭਵਨ ਵਿਖੇ ਹੋਏ ਸਨਮਾਨ ਸਮਾਰੋਹ ਦੌਰਾਨ ਰਾਸ਼ਟਰਪਤੀ ਨੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਸੰਗਠਨ ਦੀ ਵਰਦੀ ਪਾ ਕੇ ਪਹੁੰਚੇ ਰਾਜਿੰਦਰ ਸਿੰਘ ਇੰਸਾਂ ਨੂੰ ਸਰਟੀਫਿਕੇਟ, 50,000 ਰੁਪਏ ਦਾ ਨਕਦ ਇਨਾਮ ਅਤੇ ਚਾਂਦੀ ਦਾ ਤਮਗਾ ਪ੍ਰਦਾਨ ਕੀਤਾ। Narendra Modi

Rajinder Singh Insan

ਇਸ ਮੌਕੇ ਰਾਜਿੰਦਰ ਸਿੰਘ ਇੰਸਾਂ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪ੍ਰੇਰਨਾ ਸਰੋਤ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਸਾਨੂੰ ਆਪਣੇ ਦੇਸ਼ ਅਤੇ ਸਮਾਜ ਲਈ ਚੰਗੇ ਅਤੇ ਨੇਕ ਕੰਮ ਕਰਨ ਦੇ ਨਾਲ-ਨਾਲ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰਨ ਦੀ ਪ੍ਰੇਰਨਾ ਦਿੱਤੀ ਹੈ। ਪੂਜਨੀਕ ਗੁਰੂ ਜੀ ਦੀਆਂ ਇਨ੍ਹਾਂ ਸਿੱਖਿਆਵਾਂ ਸਦਕਾ ਉਨ੍ਹਾਂ ਨਾ ਸਿਰਫ਼ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ , ਸਗੋਂ ਬੱਚਿਆਂ ਲਈ ਪੜ੍ਹਾਈ ਦਾ ਵਧੀਆ ਮਾਹੌਲ ਵੀ ਸਿਰਜਿਆ, ਜਿਸ ਕਾਰਨ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਦੱਸ ਦੇਈਏ ਕਿ ਰਾਜਿੰਦਰ ਸਿੰਘ ਇੰਸਾਂ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਸੰਗਠਨ ਦੇ ਮੈਂਬਰ ਹਨ ਅਤੇ ਸਿੱਖਿਆ ਦੇ ਨਾਲ-ਨਾਲ ਸਮਾਜ ਸੇਵਾ ਦੇ ਹਰ ਕੰਮ ਵਿੱਚ ਹਮੇਸ਼ਾ ਅੱਗੇ ਰਹਿੰਦੇ ਹਨ। Narendra Modi

ਰਾਜਿੰਦਰ ਸਿੰਘ ਇੰਸਾਂ ਦੇ ਨਾਲ ਇਸ ਮੌਕੇ ਰਾਸ਼ਟਰਪਤੀ ਨੇ ਅਵਿਨਾਸ਼ ਸ਼ਰਮਾ (ਹਰਿਆਣਾ), ਸੁਨੀਲ ਕੁਮਾਰ (ਹਿਮਾਚਲ ਪ੍ਰਦੇਸ਼), ਪੰਕਜ ਕੁਮਾਰ ਗੋਇਲ (ਪੰਜਾਬ), ਬਲਜਿੰਦਰ ਸਿੰਘ ਬਰਾੜ (ਰਾਜਸਥਾਨ), ਹੁਕਮ ਚੰਦ ਚੌਧਰੀ (ਰਾਜਸਥਾਨ), ਕੁਸੁਮ ਲਤਾ ਗੜੀਆ (ਉੱਤਰਾਖੰਡ), ਰਵੀਕਾਂਤ ਦਿਵੇਦੀ (ਉੱਤਰ ਪ੍ਰਦੇਸ਼), ਸ਼ਿਆਮ ਪ੍ਰਕਾਸ਼ ਮੌਰੀਆ (ਉੱਤਰ ਪ੍ਰਦੇਸ਼), ਚਾਰੂ ਸ਼ਰਮਾ (ਦਿੱਲੀ), ਪੱਲਵੀ ਸ਼ਰਮਾ (ਦਿੱਲੀ) ਅਤੇ ਚਾਰੂ ਮੈਣੀ (ਹਰਿਆਣਾ) ਸਮੇਤ 50 ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਅਧਿਆਪਕ 28 ਸੂਬਿਆਂ, ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ 6 ਸੰਸਥਾਵਾਂ ਦੇ ਸਨ। 50 ਅਧਿਆਪਕਾਂ ਵਿੱਚ 34 ਪੁਰਸ਼, 16 ਔਰਤਾਂ, 2 ਅਪਾਹਜ ਅਤੇ ਇੱਕ ਅਪਾਹਜ ਬੱਚਿਆਂ ਨਾਲ ਕੰਮ ਕਰਨ ਵਾਲੇ ਅਧਿਆਪਕ ਸ਼ਾਮਲ ਹਨ ਇਨ੍ਹਾਂ ਤੋਂ ਇਲਾਵਾ ਉਚੇਰੀ ਸਿੱਖਿਆ ਵਿਭਾਗ ਦੇ 16 ਅਧਿਆਪਕਾਂ ਅਤੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਦੇ 16 ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਪ੍ਰਾਪਤੀਆਂ ਅਤੇ ਸਨਮਾਨ

ਅਧਿਆਪਕ ਰਾਜਿੰਦਰ ਸਿੰਘ ਇੰਸਾਂ ਹੁਣ ਤੱਕ ਸੂਬਾ ਪੱਧਰ ’ਤੇ 9 ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਇਹ ਸਨਮਾਨ ਸਰਕਾਰੀ ਗਰਾਂਟ ਤੋਂ ਬਿਨਾਂ ਖਸਤਾਹਾਲ ਸਕੂਲ ਨੂੰ ਸਮਾਰਟ ਬਣਾਉਣ, ਪੰਜਾਬ ਪੱਧਰ ’ਤੇ ਦੋ ਵਾਰ ਦਾਖ਼ਲੇ ਦਾ ਰਿਕਾਰਡ ਕਾਇਮ ਕਰਨ, ਕੋਵਿਡ ਦੌਰਾਨ ਆਨਲਾਈਨ ਸਿੱਖਿਆ ਦਾ ਪ੍ਰਸਾਰ ਕਰਨ ਦੇ ਸਾਧਨ ਵਜੋਂ ਦੂਰਦਰਸ਼ਨ ਲਈ ਟੀਵੀ ਪ੍ਰੋਗਰਾਮ ਤਿਆਰ ਕਰਨ, ‘ਨੰਨੇ੍ਹ ਉਸਤਾਦ ਬੱਲ’ ਪ੍ਰੋਗਰਾਮ ਦੀ ਐਂਕਰਿੰਗ ਕਰਨ, ਆਪਣੇ ਬੱਚੇ ਸਰਕਾਰੀ ਸਕੂਲ ’ਚ ਪੜ੍ਹਾਉਣ, ਵਿਦਿਆਰਥੀਆਂ ਲਈ ਸਮਾਰਟ ਸਿੱਖਿਆ ਸ਼ੁਰੂ ਕਰਨ, ਪ੍ਰਾਇਮਰੀ ਪੱਧਰ ’ਤੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਮਾਧਿਅਮ ਦੀਆਂ ਸਹੂਲਤਾਂ ਪ੍ਰਦਾਨ ਕਰਨ, ਛੁੱਟੀਆਂ ਦੌਰਾਨ ਸਮਰ ਕੈਂਪ ਲਾਉਣ, ਸੂਬਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਭਾਗ ਲੈਣ ਲਈ ਦਿੱਤੇ ਜਾ ਚੁੱਕੇ ਹਨ ਸਾਲ 2020 ਵਿੱਚ ਉਨ੍ਹਾਂ ਦੀਆਂ ਬੇਮਿਸਾਲ ਅਧਿਆਪਨ ਸੇਵਾਵਾਂ ਸਦਕਾ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਸੇਵਾ ਤੇ ਅਨੁਸ਼ਾਸਨ ਦਾ ਜਜ਼ਬਾ ਸਿਖਾਉਂਦੀ ਹੈ ਵਰਦੀ : ਰਾਜਿੰਦਰ ਸਿੰਘ ਇੰਸਾਂ

ਰਾਸ਼ਟਰੀ ਅਧਿਆਪਕ ਪੁਰਸਕਾਰ ਹਾਸਲ ਕਰਨ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਸੰਗਠਨ ਦੀ ਵਰਦੀ ਪਹਿਨਣ ਸਬੰਧੀ ਪੁੱਛੇ ਜਾਣ ’ਤੇ ਅਧਿਆਪਕ ਰਾਜਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਇਹ ਵਰਦੀ ਮਹਿਜ਼ ਇੱਕ ਕੱਪੜਾ ਨਹੀਂ, ਸਗੋਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਅਨੁਸ਼ਾਸਨ ਅਤੇ ਸੇਵਾ ਦਾ ਜਜ਼ਬਾ ਸਿਖਾਉਂਦੀ ਹੈ ਦੇਸ਼-ਵਿਦੇਸ਼ ’ਚ ਕਿਧਰੇ ਵੀ ਕੋਈ ਕੁਦਰਤੀ ਆਫਤ ਹੋਵੇ ਤੇ ਲੋੜਵੰਦਾਂ ਦੀ ਮੱਦਦ ਕਰਨੀ ਹੋਵੇ ਤਾਂ ਇਹੋ ਵਰਦੀ ਪਹਿਨ ਕੇ ਡੇਰਾ ਸ਼ਰਧਾਲੂ ਭਲਾਈ ਕਾਰਜ ਕਰਦੇ ਹਨ ਵਰਦੀ ਦੇ ਪਿੱਛੇ ਲਿਖਿਆ ‘ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਸੰਗਠਨ’ ਉਹਨਾਂ ਨੂੰ ਭਲਾਈ ਕਾਰਜਾਂ ’ਚ ਡਟੇ ਰਹਿਣ ਲਈ ਪਿੱਠ ਥਾਪੜਦਾ ਮਹਿਸੂਸ ਹੁੰਦਾ ਹੈ ਇਸ ਲਈ ਅੱਜ ਦੇ ਇਸ ਦਿਨ ’ਤੇ ਵੀ ਉਸਨੇ ਕੋਈ ਹੋਰ ਪਹਿਰਾਵਾ ਪਹਿਨਣ ਦੀ ਥਾਂ ਇਸ ਵਰਦੀ ਨੂੰ ਹੀ ਪਹਿਲ ਦਿੱਤੀ

ਕੀ ਹੈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਸੰਗਠਨ?

ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਸੰਗਠਨ ਦੀ ਸਥਾਪਨਾ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮਾਜ ਦੀ ਨਿਰਸਵਾਰਥ ਸੇਵਾ ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ। ਦੇਸ਼ ਵਿੱਚ ਜਦੋਂ ਵੀ ਕੋਈ ਔਖਾ ਸਮਾਂ ਆਇਆ ਤਾਂ ਇਹ ਸੇਵਾਦਾਰ ਸਭ ਤੋਂ ਪਹਿਲਾਂ ਲੋਕਾਂ ਦੀ ਮੱਦਦ ਕਰਨ ਅਤੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਪਹੁੰਚਦੇ ਰਹੇ ਹਨ। ਗੁਜਰਾਤ ਵਿੱਚ ਆਏ ਭਿਆਨਕ ਭੂਚਾਲ, ਰਾਜਸਥਾਨ ਵਿੱਚ ਭਿਆਨਕ ਸੋਕਾ, ਉੱਤਰਾਖੰਡ ਵਿੱਚ ਕੁਦਰਤੀ ਤ੍ਰਾਸਦੀ, ਦਾਰਜੀਲਿੰਗ ਵਿੱਚ ਭਿਆਨਕ ਅੱਗ, ਦਿੱਲੀ ਦੇ ਲਕਸ਼ਮੀ ਨਗਰ ਵਿੱਚ ਇਮਾਰਤ ਡਿੱਗਣ ਦਾ ਹਾਦਸਾ, ਸਰਸਾ ਜ਼ਿਲ੍ਹੇ ਵਿੱਚ ਆਏ ਭਿਆਨਕ ਹੜ੍ਹ ਵਰਗੇ ਸੈਂਕੜੇ ਮੌਕਿਆਂ ’ਤੇ ਪਹੁੰਚ ਕੇ ਇਨ੍ਹਾਂ ਸੇਵਾਦਾਰਾਂ ਨੇ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ।

Read Also : Weather Alert: ਅਜੇ ਜਾਰੀ ਰਹੇਗਾ ਮੀਂਹ ਦਾ ਦੌਰ, ਜਾਣੋ ਕਿੱਥੇ ਤੇਜ਼ ਤੇ ਕਿੱਥੇ ਹੋਵੇਗੀ ਹਲਕੀ ਬਾਰਿਸ਼?

ਇੰਨਾ ਹੀ ਨਹੀਂ ਕੋਰੋਨਾ ਦੇ ਭਿਆਨਕ ਦੌਰ ਵਿੱਚ ਇਨ੍ਹਾਂ ਸੇਵਾਦਾਰਾਂ ਨੇ ਆਪਣੇ ਘਰਾਂ ਵਿੱਚ ਫਸੇ ਲੋਕਾਂ ਤੱਕ ਭੋਜਨ, ਦਵਾਈਆਂ ਅਤੇ ਬਲੱਡ ਬੈਂਕਾਂ ਵਿੱਚ ਮਰੀਜ਼ਾਂ ਨੂੰ ਖੂਨ ਮੁਹੱਈਆ ਕਰਵਾਇਆ। ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਉਨ੍ਹਾਂ ਨੇ ਪਿੰਡਾਂ, ਸ਼ਹਿਰਾਂ, ਕਸਬਿਆਂ ਦੇ ਨਾਲ-ਨਾਲ ਧਾਰਮਿਕ ਸਥਾਨਾਂ ਨੂੰ ਸੈਨੇਟਾਈਜ਼ ਵੀ ਕੀਤਾ ਅਤੇ ਲਾਗ ਕਾਰਨ ਜਾਨ ਗੁਆਉਣ ਵਾਲਿਆਂ ਦੀਆਂ ਲਾਸ਼ਾਂ ਦਾ ਸਸਕਾਰ ਵੀ ਕਰਵਾਇਆ। ਤੁਹਾਨੂੰ ਦੱਸ ਦੇਈਏ ਕਿ ਇਹ ਸੇਵਾਦਾਰ ਇਨ੍ਹਾਂ ਸੇਵਾ ਕਾਰਜਾਂ ਲਈ ਕੋਈ ਫੀਸ ਨਹੀਂ ਲੈਂਦੇ ਹਨ, ਸਗੋਂ ਖੁਦ ਦੀ ਜੇਬ ਤੋਂ ਸਾਰਾ ਪੈਸਾ ਖਰਚ ਕਰਦੇ ਹਨ। Narendra Modi