sbi - Sach Kahoon Punjabi
Rule Change: ਨਵੀਂ ਦਿੱਲੀ। ਮਾਰਚ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਨਵਾਂ ਟੈਕਸ ਸਾਲ ਸ਼ੁਰੂ ਹੋਣ ਵਾਲਾ ਹੈ। ਹਰ ਮਹੀਨੇ ਵਾਂਗ 1 ਅਪ੍ਰੈਲ, 2025 ਵੀ ਕਈ ਵੱਡੇ ਬਦਲਾਅ ਨਾਲ ਸ਼ੁਰੂ ਹੋਣ ਜਾ ਰਿਹਾ ਹੈ। ਇਹ ਬਦਲਾਅ ਤੁਹਾਡੀ ਰਸੋਈ ਵਿੱਚ ਵਰਤੇ ਜਾਣ ਵਾਲੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਨਾਲ-ਨਾਲ ਤੁਹਾਡੇ ਬੈਂਕ ਖਾਤੇ ਨੂੰ ਵੀ ਪ੍ਰਭਾਵਤ ਕਰਨਗੇ। ਇਸ ਦੇ ਨਾਲ ਹੀ, ਜੇਕਰ ਤੁਸੀਂ ਐਸਬੀਆਈ ਸਮੇਤ ਹੋਰ ਬੈਂਕਾਂ ਦੇ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਦੇ ਹੋ, ਤਾਂ ਇਸ ਨਾਲ ਸਬੰਧਤ ਨਿਯਮ ਵੀ ਬਦਲਣ ਵਾਲੇ ਹਨ। ਆਓ 1 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਇਨ੍ਹਾਂ ਵੱਡੇ ਬਦਲਾਵਾਂ ਬਾਰੇ ਵਿਸਥਾਰ ਵਿੱਚ ਜਾਣੀਏ…
LPG ਦੀਆਂ ਕੀਮਤਾਂ | Rule Change
ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਤੇਲ ਅਤੇ ਗੈਸ ਵੰਡ ਕੰਪਨੀਆਂ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ ਅਤੇ 1 ਅਪ੍ਰੈਲ 2025 ਨੂੰ ਵੀ ਇਨ੍ਹਾਂ ਵਿੱਚ ਬਦਲਾਅ ਦੇਖੇ ਜਾ ਸਕਦੇ ਹਨ। ਜਦੋਂ ਕਿ ਹਾਲ ਹੀ ਵਿੱਚ 19 ਕਿਲੋਗ੍ਰਾਮ ਦੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵਾਧਾ ਅਤੇ ਗਿਰਾਵਟ ਦੇਖਣ ਨੂੰ ਮਿਲੀ ਹੈ, ਐਲਪੀਜੀ ਸਿਲੰਡਰ ਦੀ ਕੀਮਤ ਲੰਬੇ ਸਮੇਂ ਤੋਂ ਇੱਕੋ ਜਿਹੀ ਬਣੀ ਹੋਈ ਹੈ। ਅਜਿਹੀ ਸਥਿਤੀ ਵਿੱਚ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਦੇ ਨਾਲ ਲੋਕ 14 ਕਿਲੋਗ੍ਰਾਮ ਵਾਲੇ ਸਿਲੰਡਰ ਦੀਆਂ ਕੀਮਤਾਂ ਵਿੱਚ ਰਾਹਤ ਭਰੇ ਬਦਲਾਅ ਦੀ ਉਮੀਦ ਕਰ ਰਹੇ ਹਨ। Rule Change
Read Also : DA Hike 2025: ਕੇਂਦਰੀ ਮੁਲਾਜ਼ਮਾਂ ਦੀ ਸਰਕਾਰ ਨੇ ਕਰਵਾਈ ਬੱਲੇ! ਬੱਲੇ!
ਸੀਐਨਜੀ (CNG) ਅਤੇ ਪੀਐਨਜੀ (PNG) ਦੀਆਂ ਕੀਮਤਾਂ ਤੋਂ ਇਲਾਵਾ ਏਅਰ ਟਰਬਾਈਨ ਫਿਊਲ ਯਾਨੀ ਏਟੀਐਫ ਦੀਆਂ ਕੀਮਤਾਂ ਵਿੱਚ ਵੀ ਸੋਧ ਕੀਤੀ ਗਈ ਹੈ ਅਤੇ 1 ਅਪ੍ਰੈਲ 2025 ਨੂੰ ਇਨ੍ਹਾਂ ਵਿੱਚ ਬਦਲਾਅ ਦੇਖੇ ਜਾ ਸਕਦੇ ਹਨ। ਜਦੋਂ ਕਿ ਸੀਐਨਜੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਤੁਹਾਡੇ ਵਾਹਨ ਦੇ ਖਰਚਿਆਂ ਵਿੱਚ ਵਾਧਾ ਕਰੇਗਾ ਜਾਂ ਰਾਹਤ ਪ੍ਰਦਾਨ ਕਰੇਗਾ, ਏਟੀਐਫ ਦੀਆਂ ਕੀਮਤਾਂ ਵਿੱਚ ਵਾਧਾ ਹਵਾਈ ਯਾਤਰਾ ਨੂੰ ਮਹਿੰਗਾ ਬਣਾ ਸਕਦਾ ਹੈ।
ਕ੍ਰੈਡਿਟ ਕਾਰਡ (Cradit Card) ਨਾਲ ਸਬੰਧਤ ਨਿਯਮ | Rule Change
1 ਅਪ੍ਰੈਲ 2025 ਤੋਂ ਕ੍ਰੈਡਿਟ ਕਾਰਡਾਂ (Cradit Card) ਦੇ ਨਿਯਮ ਵੀ ਬਦਲ ਰਹੇ ਹਨ, ਜਿਸ ਨਾਲ ਉਨ੍ਹਾਂ ’ਤੇ ਉਪਲਬਧ ਇਨਾਮਾਂ ਅਤੇ ਹੋਰ ਸਹੂਲਤਾਂ ’ਤੇ ਅਸਰ ਪਵੇਗਾ। ਜਦੋਂ ਕਿ SBI ਆਪਣੇ Simply3L93K ਕ੍ਰੈਡਿਟ ਕਾਰਡ ’ਤੇ Swiggy ਇਨਾਮਾਂ ਨੂੰ 5 ਗੁਣਾ ਤੋਂ ਘਟਾ ਕੇ ਅੱਧਾ ਕਰ ਦੇਵੇਗਾ। ਇਸ ਲਈ ਏਅਰ ਇੰਡੀਆ ਦੇ ਸਿਗਨੇਚਰ ਪੁਆਇੰਟ 30 ਤੋਂ ਘਟਾ ਕੇ 10 ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਆਈਡੀਐਫਸੀ ਫਸਟ ਬੈਂਕ ਕਲੱਬ ਵਿਸਤਾਰਾ ਮਾਈਲਸਟੋਨ ਦੇ ਲਾਭਾਂ ਨੂੰ ਬੰਦ ਕਰਨ ਜਾ ਰਿਹਾ ਹੈ।
ਇਹ ਬਦਲਾਅ ਬੈਂਕ ਖਾਤੇ ਨਾਲ ਸਬੰਧਤ ਹੈ
ਪਹਿਲੀ ਅਪ੍ਰੈਲ ਤੋਂ ਸਟੇਟ ਬੈਂਕ ਆਫ਼ ਇੰਡੀਆ (SBI) ਅਤੇ ਪੰਜਾਬ ਨੈਸ਼ਨਲ ਬੈਂਕ (PNB) ਸਮੇਤ ਕਈ ਬੈਂਕ ਗਾਹਕਾਂ ਦੇ ਬਚਤ ਖਾਤਿਆਂ ਵਿੱਚ ਘੱਟੋ-ਘੱਟ ਬਕਾਇਆ ਰੱਖਣ ਨਾਲ ਸਬੰਧਤ ਨਿਯਮਾਂ ਵਿੱਚ ਸੋਧ ਕਰਨ ਜਾ ਰਹੇ ਹਨ। ਬੈਂਕ ਖਾਤਾ ਧਾਰਕ ਦੇ ਘੱਟੋ-ਘੱਟ ਬਕਾਇਆ ਲਈ ਸੈਕਟਰ-ਵਾਰ ਆਧਾਰ ’ਤੇ ਇੱਕ ਨਵੀਂ ਸੀਮਾ ਤੈਅ ਕਰੇਗਾ ਅਤੇ ਖਾਤੇ ਵਿੱਚ ਘੱਟੋ-ਘੱਟ ਬਕਾਇਆ ਨਾ ਰੱਖਣ ਦੀ ਸੂਰਤ ਵਿੱਚ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਇਹ UPI ਖਾਤੇ ਬੰਦ ਕਰ ਦਿੱਤੇ ਜਾਣਗੇ
1 ਅਪ੍ਰੈਲ ਤੋਂ ਅਗਲਾ ਬਦਲਾਅ UPI ਨਾਲ ਸਬੰਧਤ ਹੈ ਅਤੇ ਮੋਬਾਈਲ ਨੰਬਰਾਂ ਨਾਲ ਜੁੜੇ UPI ਖਾਤੇ ਜੋ ਲੰਬੇ ਸਮੇਂ ਤੋਂ ਕਿਰਿਆਸ਼ੀਲ ਨਹੀਂ ਹਨ, ਉਨ੍ਹਾਂ ਨੂੰ ਬੈਂਕ ਰਿਕਾਰਡਾਂ ਤੋਂ ਹਟਾ ਦਿੱਤਾ ਜਾਵੇਗਾ। ਜੇਕਰ ਤੁਹਾਡਾ ਫ਼ੋਨ ਨੰਬਰ UPI ਐਪ ਨਾਲ ਜੁੜਿਆ ਹੋਇਆ ਹੈ ਅਤੇ ਤੁਸੀਂ ਇਸਨੂੰ ਲੰਬੇ ਸਮੇਂ ਤੋਂ ਨਹੀਂ ਵਰਤਿਆ ਹੈ, ਤਾਂ ਇਸ ਦੀਆਂ ਸੇਵਾਵਾਂ ਬੰਦ ਕੀਤੀਆਂ ਜਾ ਸਕਦੀਆਂ ਹਨ।
ਟੈਕਸ ਸੰਬੰਧੀ ਬਦਲਾਅ
ਬਜਟ 2025 ਵਿੱਚ, ਸਰਕਾਰ ਨੇ ਮੱਧ ਵਰਗ ਨੂੰ ਰਾਹਤ ਦੇਣ ਲਈ ਕਈ ਵੱਡੇ ਐਲਾਨ ਕੀਤੇ, ਜਿਸ ਵਿੱਚ ਟੈਕਸ ਸਲੈਬ, ਟੀਡੀਐਸ, ਟੈਕਸ ਛੋਟ ਅਤੇ ਹੋਰ ਚੀਜ਼ਾਂ ਵਿੱਚ ਬਦਲਾਅ ਸ਼ਾਮਲ ਸਨ। ਪੁਰਾਣੇ ਆਮਦਨ ਕਰ ਐਕਟ 1961 ਦੀ ਥਾਂ ਇੱਕ ਨਵਾਂ ਆਮਦਨ ਕਰ ਬਿੱਲ ਪ੍ਰਸਤਾਵਿਤ ਕੀਤਾ ਗਿਆ ਸੀ। ਇਹ ਸਾਰੇ ਬਦਲਾਅ 1 ਅਪ੍ਰੈਲ, 2025 ਤੋਂ ਲਾਗੂ ਹੋਣ ਜਾ ਰਹੇ ਹਨ। ਨਵੇਂ ਟੈਕਸ ਸਲੈਬ ਦੇ ਤਹਿਤ, ਸਾਲਾਨਾ 12 ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲੇ ਵਿਅਕਤੀਆਂ ਨੂੰ ਟੈਕਸ ਦੇਣ ਤੋਂ ਛੋਟ ਹੋਵੇਗੀ। ਇਸ ਤੋਂ ਇਲਾਵਾ, ਤਨਖਾਹਦਾਰ ਕਰਮਚਾਰੀ 75,000 ਰੁਪਏ ਦੀ ਮਿਆਰੀ ਕਟੌਤੀ ਲਈ ਯੋਗ ਹੋਣਗੇ। ਇਸਦਾ ਮਤਲਬ ਹੈ ਕਿ 12.75 ਲੱਖ ਰੁਪਏ ਤੱਕ ਦੀ ਤਨਖਾਹ ਆਮਦਨ ਹੁਣ ਟੈਕਸ ਤੋਂ ਛੋਟ ਪ੍ਰਾਪਤ ਕਰ ਸਕਦੀ ਹੈ। ਹਾਲਾਂਕਿ, ਇਹ ਛੋਟ ਸਿਰਫ਼ ਉਨ੍ਹਾਂ ’ਤੇ ਲਾਗੂ ਹੁੰਦੀ ਹੈ ਜੋ ਨਵੇਂ ਟੈਕਸ ਵਿਕਲਪ ਦੀ ਚੋਣ ਕਰਦੇ ਹਨ।
ਟੈਕਸ ਨਿਯਮ
ਇਸ ਤੋਂ ਇਲਾਵਾ ਟੈਕਸ ਡਿਡਕਸ਼ਨ ਐਟ ਸੋਰਸ (TDS) ਨਿਯਮਾਂ ਨੂੰ ਵੀ ਅਪਡੇਟ ਕੀਤਾ ਗਿਆ ਹੈ, ਜਿਸ ਵਿੱਚ ਬੇਲੋੜੀਆਂ ਕਟੌਤੀਆਂ ਨੂੰ ਘਟਾਉਣ ਅਤੇ ਟੈਕਸਦਾਤਾਵਾਂ ਲਈ ਨਕਦੀ ਪ੍ਰਵਾਹ ਨੂੰ ਬਿਹਤਰ ਬਣਾਉਣ ਲਈ ਵੱਖ-ਵੱਖ ਭਾਗਾਂ ਵਿੱਚ ਸੀਮਾਵਾਂ ਵਧਾ ਦਿੱਤੀਆਂ ਗਈਆਂ ਹਨ। ਉਦਾਹਰਣ ਵਜੋਂ ਬਜ਼ੁਰਗ ਨਾਗਰਿਕਾਂ ਲਈ ਵਿਆਜ ਆਮਦਨ ’ਤੇ ਟੀਡੀਐਸ ਸੀਮਾ ਦੁੱਗਣੀ ਕਰਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ, ਜਿਸ ਨਾਲ ਬਜ਼ੁਰਗਾਂ ਲਈ ਵਿੱਤੀ ਸੁਰੱਖਿਆ ਵਧਦੀ ਹੈ। ਇਸੇ ਤਰ੍ਹਾਂ ਕਿਰਾਏ ਦੀ ਆਮਦਨ ’ਤੇ ਛੋਟ ਸੀਮਾ ਵਧਾ ਕੇ 6 ਲੱਖ ਰੁਪਏ ਸਾਲਾਨਾ ਕਰ ਦਿੱਤੀ ਗਈ ਹੈ, ਜਿਸ ਨਾਲ ਮਕਾਨ ਮਾਲਕਾਂ ’ਤੇ ਬੋਝ ਘੱਟ ਹੋਵੇਗਾ ਅਤੇ ਸ਼ਹਿਰੀ ਖੇਤਰਾਂ ਵਿੱਚ ਕਿਰਾਏ ਦੇ ਬਾਜ਼ਾਰ ਨੂੰ ਹੁਲਾਰਾ ਮਿਲ ਸਕਦਾ ਹੈ।
SBI Scheme: ਸਿਰਫ਼ 591 ਰੁਪਏ ਕੱਢੋ ਤੇ ਲੱਖ ਰੁਪਏ ਦੇ ਬਣੋ ਮਾਲਕ, ਐਸਬੀਆਈ ਨੇ ਸ਼ੁਰੂ ਕੀਤੀ ਸ਼ਾਨਦਾਰ ਸਕੀਮ
ਐੱਸਬੀਆਈ ਦੀ ਹਰ ਘਰ ਲੱਖਪਤੀ ਸਕੀਮ: ਹਰ ਮਹੀਨੇ 591 ਰੁਪਏ ਜਮ੍ਹਾ ਕਰਨ ’ਤੇ ਮਿਲਣਗੇ ਇੱਕ ਲੱਖ | Har Ghar Lakhpati Scheme
ਦੇਸ਼ ਦੇ ਸਭ ਤੋਂ ਵੱਡੇ ਪਬਲਿਕ ਸੈਕਟਰ ਬੈਂਕ, ਸਟੇਟ ਬੈਂਕ ਆਫ਼ ਇੰਡੀਆ (RBI) ਨੇ ‘ਹਰ ਘਰ ਲੱਖਪਤੀ’ ਨਾਂਅ ਦੀ ਨਵੀਂ ਰਿਕਰਿੰਗ ਡਿਪਾਜ਼ਿਟ (RD) ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਦਾ ਮਕਸਦ ਲੋਕਾਂ ਨੂੰ ਛੋਟੀ-ਛੋਟੀ ਵਿੱਤੀ ਸੇਵਿੰਗ ਰਾਹੀਂ 1 ਲੱਖ ਰੁਪਏ ਜਾਂ ਉਸ ਤੋਂ ਵੱਧ ਰਕਮ ਦਾ ਫੰਡ ਖੜ੍ਹਾ ਕਰਨ ਵਿੱਚ ਮੱਦਦ ਕਰਨਾ ਹੈ। ਇਹ ਯੋਜਨਾ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ ਜੋ ਆਪਣੀ ਤਨਖਾਹ ’ਚੋਂ ਹਰ ਮਹੀਨੇ ਕੁਝ ਪੈਸੇ ਨਿਯਮਿਤ ਬਚਾਉਂਦੇ ਹਨ। ਨਿਯਮਿਤ ਵਿੱਤੀ ਸੇਵਿੰਗ ਨੂੰ ਤੈਅ ਵਿਆਜ ਤੇ ਸਮੇਂ ਲਈ ਨਿਵੇਸ਼ ਕਰਨਾ ਚਾਹੁੰਦੇ ਹਨ। ਇੱਥੇ ਜਾਣੋ ਐਸਬੀਆਈ ਦੀ ਲੱਖਪਤੀ ਯੋਜਨਾ ਤੁਹਾਨੂੰ ਲਖਪਤੀ ਬਣਾਉਣ ਵਿੱਚ ਕਿਵੇਂ ਮੱਦਦ ਕਰੇਗੀ। Har Ghar Lakhpati Scheme
ਯੋਜਨਾ ਦੇ ਫਾਇਦੇ | Har Ghar Lakhpati Scheme
ਇਸ ਯੋਜਨਾ ਦੇ ਤਹਿਤ ਗ੍ਰਾਹਕ 3 ਤੋਂ 10 ਸਾਲ ਲਈ ਫਲੈਕਸੀਬਲ ਟਾਈਮ ਪੀਰੀਅਡ ਲਈ ਮੰਥਲੀ ਸੇਵਿੰਗ ਕਰ ਸਕਦੇ ਹਨ। 10 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਬੱਚੇ ਵੀ ਐੱਸਬੀਆਈ ਦੀ ਇਸ ਯੋਜਨਾ ਵਿੱਚ ਨਿਵੇਸ਼ ਕਰ ਸਕਦੇ ਹਨ। ਇਸ ਵਿੱਚ ਖਾਸ ਗੱਲ ਹੈ ਕਿ ਉਹ ਆਪਣਾ ਹਸਤਾਖ਼ਰ ਕਰਨਾ ਜਾਣਦੇ ਹੋਣ। ਜੋ ਬੱਚੇ ਹਸਤਾਖਰ ਨਹੀਂ ਕਰ ਸਕਦੇ, ਉਨ੍ਹਾਂ ਲਈ ਖਾਤਾ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਦੇ ਨਾਲ ਖੋਲ੍ਹਿਆ ਜਾ ਸਕਦਾ ਹੈ।
ਯੋਜਨਾ ਕਿਵੇਂ ਕਰੇਗੀ ਕੰਮ?
ਇਸ ਯੋਜਨਾ ਵਿੱਚ ਮੈਚਿਊਰਿਟੀ ਰਕਮ 1 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਗ੍ਰਾਹਕ ਆਪਣੀ ਪਸੰਦ ਦੇ ਪੀਰੀਅਡ ਤੇ ਮਹੀਨਾਵਾਰ ਕਿਸ਼ਤ ਦੀ ਚੋਣ ਕਰ ਸਕਦੇ ਹਨ। ਉਦਾਹਰਨ ਲਈ ਜੇ ਕੋਈ ਗ੍ਰਾਹਕ 3 ਸਾਲ ਲਈ 2,500 ਰੁਪਏ ਮਹੀਨੇਵਾਰ ਜਮ੍ਹਾ ਕਰਦਾ ਹੈ, ਤਾਂ ਮੈਚਿਊਰਿਟੀ ’ਤੇ ਉਸ ਨੂੰ 1 ਲੱਖ ਰੁਪਏ ਮਿਲਣਗੇ। 10 ਸਾਲ ਲਈ ਯੋਜਨਾ ਚੁਣਨ ’ਤੇ ਮਹੀਨੇਵਾਰ ਕਿਸ਼ਤ ਘਟ ਕੇ 591 ਰੁਪਏ ਹੋ ਜਾਂਦੀ ਹੈ। ਮਹੀਨੇਵਾਰ ਕਿਸ਼ਤ ਯੋਜਨਾ ਸ਼ੁਰੂ ਕਰਦੇ ਸਮੇਂ ਲਾਗੂ ਵਿਆਜ ਦਰ ’ਤੇ ਅਧਾਰਿਤ ਹੁੰਦੀ ਹੈ। ਭਾਵ, ਇਸ ’ਤੇ ਪਹਿਲਾਂ ਤੋਂ ਤੈਅ ਵਿਆਜ ਮਿਲਦਾ ਹੈ।
ਲਚਕੀਲਾਪਣ ਤੇ ਜ਼ੁਰਮਾਨਾ
ਯੋਜਨਾ ਵਿੱਚ ਅੰਸ਼ਿਕ ਕਿਸ਼ਤ ਭੁਗਤਾਨ ਦੀ ਸਹੂਲਤ ਹੈ। ਹਾਲਾਂਕਿ, ਕਿਸ਼ਤਾਂ ’ਚ ਦੇਰੀ ’ਤੇ ਜ਼ੁਰਮਾਨਾ ਲਾਇਆ ਜਾਂਦਾ ਹੈ। ਜ਼ੁਰਮਾਨਾ 100 ਰੁਪਏ ਦੀ ਕਿਸ਼ਤ ’ਤੇ 1.50 ਤੋਂ 2 ਰੁਪਏ ਤੱਕ ਹੋ ਸਕਦਾ ਹੈ। ਇਹ ਜ਼ੁਰਮਾਨਾ ਪੀਰੀਅਡ ’ਤੇ ਨਿਰਭਰ ਕਰਦਾ ਹੈ। ਜੇ ਲਗਾਤਾਰ 6 ਕਿਸ਼ਤਾਂ ਜਮ੍ਹਾ ਨਹੀਂ ਕੀਤੀਆਂ ਜਾਂਦੀਆਂ, ਤਾਂ ਖਾਤਾ ਬੰਦ ਕਰਕੇ ਬੈਲੇਂਸ ਰਕਮ ਗ੍ਰਾਹਕ ਦੇ ਸੇਵਿੰਗ ਖਾਤੇ ਵਿੱਚ ਟਰਾਂਸਫ਼ਰ ਕਰ ਦਿੱਤੀ ਜਾਵੇਗੀ।
ਵਿਆਜ ਦਰਾਂ ਤੇ ਟੈਕਸ
ਯੋਜਨਾ ਦੇ ਤਹਿਤ ਵਿਆਜ ਦਰਾਂ ਗ੍ਰਾਹਕ ਦੀ ਸ਼੍ਰੇਣੀ ਅਨੁਸਾਰ ਵੱਖ-ਵੱਖ ਹਨ।
ਆਮ ਗ੍ਰਾਹਕਾਂ ਲਈ ਵਿਆਜ ਦਰ 6.75% ਤੱਕ ਹੈ।
ਸੀਨੀਅਰ ਸਿਟੀਜ਼ਨ ਲਈ ਵਿਆਜ ਦਰ 7.25% ਤੱਕ ਹੈ।
ਐੱਸਬੀਆਈ ਦੇ ਕਰਮਚਾਰੀ ਅਤੇ ਸੀਨੀਅਰ ਸਿਟੀਜ਼ਨ ਕਰਮਚਾਰੀ ਨੂੰ 8% ਤੱਕ ਵਿਆਜ ਮਿਲਦਾ ਹੈ।
ਆਮਦਨ ਟੈਕਸ ਨਿਯਮਾਂ ਦੇ ਅਨੁਸਾਰ ਯੋਜਨਾ ’ਤੇ ਟੀਡੀਐੱਸ ਲਾਗੂ ਹੈ।
ਕਿਵੇਂ ਖੋਲ੍ਹੀਏ ਖਾਤਾ
ਯੋਜਨਾ ਵਿੱਚ ਸ਼ਾਮਿਲ ਹੋਣ ਲਈ ਗ੍ਰਾਹਕ ਆਪਣੀ ਨਜ਼ਦੀਕੀ ਐਸਬੀਆਈ ਬ੍ਰਾਂਚ ਵਿੱਚ ਜਾ ਕੇ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰ ਸਕਦੇ ਹਨ। ਉਨ੍ਹਾਂ ਨੂੰ ਮੈਚਿਊਰਿਟੀ ਰਕਮ ਤੇ ਪੀਰੀਅਡ ਦੀ ਚੋਣ ਕਰਨੀ ਹੋਵੇਗੀ, ਜਿਸਦੇ ਆਧਾਰ ’ਤੇ ਮਹੀਨੇਵਾਰ ਕਿਸ਼ਤ ਤੈਅ ਕੀਤੀ ਜਾਵੇਗੀ।
ਐਸਬੀਆਈ ਬੈਂਕ ਕਰੇਗਾ ਸ਼ਹੀਦਾਂ ਦੇ ਲੋਨ ਮੁਆਫ਼
ਸ਼ਹੀਦਾਂ ਦੇ ਪਰਿਵਾਰਾਂ ਨੂੰ ਜਲਦ ਮਿਲੇਗੀ ਬੀਮਾ ਰਾਸ਼ੀ
ਨਵੀਂ ਦਿੱਲੀ। ਬੀਤੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀ ਹਮਲੇ ‘ਚ ਸੀ.ਆਰ.ਪੀ.ਆਫ. ਦੇ 40 ਜਵਾਨ ਸ਼ਹੀਦ ਹੋ ਗਏ। ਜਿਸ ਤੋਂ ਬਾਅਦ ਪਾਕਿਸਤਾਨ ਨੂੰ ਲੈ ਕੇ ਪੂਰੇ ਦੇਸ਼ ਵਿਚ ਗੁੱਸਾ ਹੈ। ਇਸ ਗੁੱਸੇ ਦੇ ਨਾਲ ਦੇਸ਼ ਦੇ ਲੋਕਾਂ ਦੇ ਦਿਲਾਂ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਲਈ ਵੀ ਸੋਗ ਹੈ।
ਉਨ੍ਹਾਂ ਪਰਿਵਾਰਾਂ ਦੀ ਸਹਾਇਤਾ ਲਈ ਜਿਥੇ ਕਈ ਮਸ਼ਹੂਰ ਹਸਤੀਆਂ ਆਰਥਿਕ ਸਹਾਇਤਾ ਦੇ ਰਹੀਆਂ ਹਨ। ਰਿਅਲ ਅਸਟੇਟ ਕੰਪਨੀ ਕ੍ਰੇਡਾਈ ਹਰੇਕ ਪਰਿਵਾਰ ਨੂੰ ਇਕ ਫਲੈਟ ਦੇਵੇਗੀ। ਇਸ ਦੇ ਨਾਲ ਹੀ ਦੇਸ਼ ਦਾ ਸਭ ਤੋਂ ਵੱਡਾ ਬੈਂਕ ਵੀ ਦੇਸ਼ ਦੇ ਸ਼ਹੀਦ ਜਵਾਨ ਪਰਿਵਾਰਾਂ ਦੇ ਦੁੱਖ ਦੀ ਘੜੀ ‘ਚ ਉਨ੍ਹਾਂ ਦੀ ਸਹਾਇਤਾ ਲਈ ਅੱਗੇ ਆਇਆ ਹੈ।
ਜਾਣਕਾਰੀ ਅਨੁਸਾਰ ਉਹ ਸ਼ਹੀਦ ਜਵਾਨਾਂ ਦੇ ਬੈਂਕ ਲੋਨ ਮੁਆਫ ਕਰੇਗਾ ਅਤੇ ਇਸ ਦੇ ਨਾਲ ਹੀ ਪਰਿਵਾਰ ਵਾਲਿਆਂ ਨੂੰ ਬੀਮੇ ਦੀ ਰਾਸ਼ੀ ਵੀ ਦੇਵੇਗਾ। ਬੈਂਕ ਨੇ ਆਪਣੇ ਸਟੇਟਮੈਂਟ ਵਿਚ ਕਿਹਾ ਹੈ ਕਿ ਜਵਾਨਾਂ ਲਈ ਡਿਫੈਂਸ ਸੈਲਰੀ ਪੈਕੇਜ ਦੇ ਤਹਿਤ 30 ਲੱਖ ਰੁਪਏ ਦਾ ਬੀਮਾ ਹੁੰਦਾ ਹੈ ਜਿਸਦੀ ਰਾਸ਼ੀ ਬੈਂਕ ਜਲਦੀ ਹੀ ਰੀਲੀਜ਼ ਕਰੇਗਾ। ਬੈਂਕ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਸਬੀਆਈ ਨੇ ਟਰੰਪ ਦੇ ਪ੍ਰਚਾਰ ਸਲਾਹਕਾਰ ਨਾਲ ਜੁੜੇ ਦਸਤਾਵੇਜ ਕੀਤੇ ਜਨਤਕ
412 ਪੇਜ ਦੇ ਦਸਤਾਵੇਜਾਂ ਨੂੰ ਕੀਤਾ ਜਨਤਕ
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਦੀ ਖੁਫੀਆ ਏਜੰਸੀ, ਸੰਘੀ ਜਾਂਚ ਬਿਊਰੋ (ਐਫਬੀਆਈ) ਨੇ ਸਾਲ 2016 ਦੇ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰੂਸ ਦੀ ਭੂਮਿਕਾ ਮਾਮਲੇ ‘ਚ ਰਾਸਟਰਪਤੀ ਡੋਨਾਲਡ ਟਰੰਪ ਦੇ ਚੋਣ ਪ੍ਰਚਾਰ ਸਲਾਕਾਰ ਕਾਰਟਰ ਪੇਜ ਨਾਲ ਜੁੜੇ ਦਸਤਾਵੇਜ ਜਨਤਕ ਕਰ ਦਿੱਤੇ ਹਨ। ਐਸਬੀਆਈ ਨੇ ਸ਼ਨਿੱਚਰਵਾਰ ਨੂੰ 412 ਪੇਜ ਦੇ ਦਸਤਾਵੇਜਾਂ ਨੂੰ ਜਨਤਕ ਕਰ ਦਿੱਤਾ। ਇਸ ਵਿਚ ਪੇਨੀ ਲਈ ਦਿੱਤੀ ਗਈ ਐਪਲੀਕੇਸ਼ਨ ਸ਼ਾਮਲ ਸੀ। ਅਕਤੂਬਰ 2016 ‘ਚ ਦਿੱਤੇ ਗਏ ਨਿਗਰਾਨੀ ਐਪਲੀਕੇਸ਼ਨ ਪੱਤਰ ‘ਚ ਕਿਹਾ ਗਿਆ, ”ਐਸਬੀਆਈ ਦਾ ਮੰਨਣਾ ਹੈ ਕਿ ਪੇਜ ਰੂਸ ਦੀ ਸਰਕਾਰ ਨਾਲ ਸੰਪੱਤੀ ਦੁਆਰਾ ਖਪਤਕਾਰ ਰਚੇ ਹੋਏ ਸਨ। ਸਰਵਜਨਿਕ ਕੀਤੇ ਗਏ ਦਸਤਾਵੇਜਾਂ ‘ਚ ਟਰੰਪ ਨੇ ਅਹੁਦੇ ਸੰਭਾਲਣ ਤੋਂ ਬਾਅਦ ਸਾਲ 2017 ‘ਚ ਜਾਰੀ ਕੀਤੇ ਨਵੇ ਵਾਰੰਟ ਅਤੇ ਐਪਲੀਕੇਸ਼ਨ ਪੱਤਰ ਸਾਮਲ ਹਨ।
ਜਾਰੀ ਕੀਤੇ ਗਏ ਦਸਤਾਵੇਜਾਂ ‘ਚ ਕਿਹਾ ਗਿਆ, ”ਐਫਬੀਆਈ ਦਾ ਮੰਨਣਾ ਹੈ ਕਿ ਰੂਸ ਦੀ ਸਰਕਾਰ ਨੇ ਪੇਜ ਅਤੇ ਸੰਭਵ ਤੌਰ ‘ਤੇ ਟਰੰਪ ਦੇ ਪ੍ਰਚਾਰ ਨਾਲ ਜੁੜੇ ਹੋਰ ਸਹਿਯੋਗੀਆਂ ਨਾਲ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕੀਤੀ। ਪੇਜ ਨੇ ਰੂਸ ਸਰਕਾਰ ਅਧਿਕਾਰੀਆਂ ਨਾਲ ਸਬੰਧ ਸਥਾਪਿਤ ਕੀਤੇ ਇਸ ਵਿਚ ਰੂਸ ਖੁਫੀਆ ਅਧਿਕਾਰੀ ਵੀ ਸ਼ਾਮਲ ਸਨ। ਪੇਜ ਨੇ ਰੂਸ ਸਰਕਾਰ ਦੇ ਏਜੰਟ ਹੋਣ ਦੇ ਦੋਸ਼ਾਂ ਤੋਂ ਇਨਕਾਰ ਕਰਦੇ ਰਹੇ ਹਨ।
75 ਫੀਸਦੀ ਤੱਕ ਘਟਾਇਆ ਜ਼ੁਰਮਾਨਾ
ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਬੱਚਤ ਖਾਤਿਆਂ ‘ਚ ਔਸਤ ਮਾਸਿਕ ਰਕਮ ਨਾ ਰੱਖਣ ‘ਤੇ ਜ਼ੁਰਮਾਨੇ ਦੀ ਰਕਮ ਲਗਭਗ-ਲਗਭਗ 75 ਫੀਸਦੀ ਤੱਕ ਘੱਟ ਕਰ ਦਿੱਤੀ ਹੈ ਨਵਾਂ ਟੈਕਸ 1 ਅਪਰੈਲ 2018 ਤੋਂ ਲਾਗੂ ਹੋ ਜਾਵੇਗਾ ਐਸਬੀਆਈ ਦੇ ਇਸ ਕਦਮ ਨਾਲ 25 ਕਰੋੜ ਗਾਹਕਾਂ ਨੂੰ ਫਾਇਦਾ ਹੋਵੇਗਾ ਐਸਬੀਆਈ ਨੇ ਕਿਹਾ ਕਿ ਐਵਰੇਜ਼ ਮੰਥਲੀ ਬੈਲੇਂਸ (ਏਐਮਬੀ) ‘ਚ ਕਟੌਤੀ ਦਾ ਫੈਸਲਾ ਵੱਖ-ਵੱਖ ਪੱਖਾਂ ਦੇ ਫੀਡਬੈਕ ਦੇ ਮੱਦੇਨਜ਼ਰ ਲਿਆ ਗਿਆ ਹੈ।
ਮਹਾਂਨਗਰਾਂ ਤੇ ਸ਼ਹਿਰੀ ਖੇਤਰਾਂ ਦੇ ਗਾਹਕਾਂ ਨੂੰ ਆਪਣੀ ਸੇਵਿੰਗ ਅਕਾਊਂਟਸ ‘ਚ ਐਵਰੇਜ਼ ਮੰਥਲੀ ਬੈਲੇਂਸ ਨਾ ਰੱਖਣ ‘ਤੇ ਹਰ ਮਹੀਨੇ 50 ਰੁਪਏ ਦਾ ਜ਼ੁਰਮਾਨਾ ਦੇਣਾ ਪੈਂਦਾ ਸੀ ਜੋ ਅਪਰੈਲ ਤੋਂ ਘੱਟ ਕੇ 15 ਰੁਪਏ ਹੋ ਜਾਵੇਗਾ ਇਸ ਤਰ੍ਹਾਂ ਅਰਧ ਸ਼ਹਿਰੀ ਜਾਂ ਕਸਬਾਈ ਖੇਤਰਾਂ ਦੇ ਗਾਹਕਾਂ ਲਈ ਇਹ ਹਰ ਮਹੀਨੇ 40 ਰੁਪਏ ਸੀ ਜੋ ਘੱਟ ਕੇ 12 ਰੁਪਏ ਰਹਿ ਗਿਆ  ਹਾਲਾਂਕਿ, ਜ਼ੁਰਮਾਨੇ ਦੀ ਰਕਮ ਦੇ ਨਾਲ-ਨਾਲ 10 ਰੁਪਏ ਦਾ ਜੀਐਸਟੀ ਵੀ ਦੇਣਾ ਪਵੇਗਾ ਭਾਵ, ਮੈਟਰੋ ਤੇ ਅਰਬਨ ਸੈਂਟਰਸ ‘ਤੇ ਗਾਹਕਾਂ ਨੂੰ ਕੁੱਲ 25 ਰੁਪਏ ਜਦੋਂਕਿ ਸੈਮੀ-ਅਰਬਨ ਸੈਂਟਰਸ ਦੇ ਗਾਹਕਾਂ ਨੂੰ ਕੁੱਲ 22 ਰੁਪਏ ਦਾ ਚਾਰਜ ਹਰ ਮਹੀਨੇ ਦੇਣਾ ਪਵੇਗਾ ਅਜਿਹੇ ‘ਚ ਉਨ੍ਹਾਂ ਨੂੰ ਕ੍ਰਮਵਾਰ 25 ਰੁਪਏ ਤੇ 18 ਰੁਪਏ ਦੀ ਰਾਹਤ ਮਿਲੇਗੀ।
ਜੇ ਤੁਸੀਂ SBI ਬੈਂਕ ਦੇ ਖਾਤਾਧਾਰਕ ਹੋ ਤਾਂ ਪੜ੍ਹੋ ਇਹ ਖ਼ਬਰ, ਪਹਿਲੀ ਜਨਵਰੀ ਤੋਂ ਬਾਅਦ ਹੋਵੇਗਾ ਇਹ ਨਿਯਮ ਲਾਗੂ
ਨਵੀਂ ਦਿੱਲੀ (ਏਜੰਸੀ)। ਪਹਿਲੀ ਜਨਵਰੀ ਤੋਂ ਸਟੇਟ ਬੈਂਕ ਆਫ਼ ਇੰਡੀਆ ਐਸਬੀਆਈ ਦੇ ਖਾਤਾ ਹੋਲਡਰਾਂ ਦੇ ਲਈ ਨਵੇਂ ਨਿਯਮ ਲਾਗੂ ਹੋ ਜਾਣਗੇ ਜਿਨ੍ਹਾਂ ਲੋਕਾਂ ਕੋਲ ਐਸਬੀਆਈ ‘ਚ ਮਰਜ਼ ਹੋ ਚੁੱਕੇ ਬੈਂਕਾਂ ਦੀ ਚੈੱਕਬੁੱਕ ਹਨ, ਉਹ ਇਨ੍ਹਾਂ ਨੂੰ ਬਦਲਾ ਲੈਣ ਇਨ੍ਹਾਂ ਬੈਂਕਾਂ ਦੀ ਪੁਰਾਣੀ ਚੈੱਕਬੁੱਕ ਤੇ ਆਈਐਫਐਸਸੀ ਕੋਡ 31 ਦਸੰਬਰ ਤੋਂ ਬਾਅਦ ਨਹੀਂ ਚੱਲੇਗਾ ਪਹਿਲੀ ਜਨਵਰੀ ਤੋਂ ਐਸਬੀਆਈ ਦੇ ਐਸੋਸੀਏਟ ਬੈਂਕਾਂ ਦੇ ਪੁਰਾਣੇ ਚੈੱਕ ਬੰਦ ਹੋ ਜਾਣਗੇ  ਭਾਵ ਉਹ ਬੈਂਕ ਜਿਨ੍ਹਾਂ ਦਾ ਐਸਬੀਆਈ ‘ਚ ਰਲੇਵਾਂ ਹੋ ਚੁੱਕਾ ਹੈ ਉਸਦੀ ਚੈੱਕਬੁੱਕ ਹੁਣ ਕਿਸੇ ਕੰਮ ਦੀ ਨਹੀਂ ਰਹੇਗੀ ਐਸਬੀਆਈ ਦੇ ਆਦੇਸ਼ ਅਨੁਸਾਰ, ਸਟੇਟ ਬੈਂਕ ਆਫ਼ ਪਟਿਆਲਾ। (SBI)
ਸਟੇਟ ਬੈਂਕ ਆਫ਼ ਬੀਕਾਨੇਰ ਤੇ ਜੈਪੁਰ, ਸਟੇਟ ਬੈਂਕ ਆਫ਼ ਰਾਏਪੁਰ, ਸਟੇਟ ਬੈਂਕ ਆਫ਼  ਤਰਾਵਣਕੋਰ, ਸਟੇਟ ਬੈਂਕ ਆਫ਼ ਹੈਦਰਾਬਾਦ ਤੇ ਭਾਰਤੀ ਮਹਿਲਾ ਬੈਂਕ ਦੇ ਖਾਤਾ ਹੋਲਡਰਾਂ ਨੂੰ ਨਵੀਂ ਚੈੱਕ ਬੁੱਕ ਲਈ ਬਿਨੈ ਕਰਨਾ ਪਵੇਗਾ ਨਵੀਂ ਚੈੱਕਬੁੱਕ ਲਈ ਤੁਸੀਂ ਐਸਬੀਆਈ ਦੀ ਬ੍ਰਾਂਚ, ਐਸਬੀਆਈ ਏਟੀਐੱਮ ਜਾਂ ਮੋਬਾਇਲ ਐਪ ‘ਤੇ ਜਾ ਕੇ ਬਿਨੈ ਕਰ ਸਕਦੇ ਹੋ ਐਸਬੀਆਈ ਨੇ ਵੱਡੇ ਸ਼ਹਿਰਾਂ ਦੀਆਂ ਕੁਝ ਬ੍ਰਾਂਚਾਂ ਦੇ ਨਾਂਅ, ਬ੍ਰਾਂਚ ਕੋਡ ਤੇ ਆਈਐਫਐਸਸੀ ਕੋਡ ਵੀ ਬਦਲ ਦਿੱਤੇ ਹਨ ਇਸ ਲਈ ਕਿਤੇ ਵੀ ਆਈਐਫਐਸਸੀ ਕੋਡ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਇੱਕ ਵਾਰ ਆਪਣੇ ਬੈਂਕ ਦਾ ਆਈਐਫਐਸਸੀ ਕੋਡ ਫਿਰ ਤੋਂ ਜਾਂਚ ਲਵੋ। (SBI)