Assassin - Sach Kahoon Punjabi
ਹਮਲਾਵਰ ਵੱਲੋਂ ਔਰਤ ਦੇ ਪੇਟ ‘ਚ ਕਿਰਚ ਨਾਲ ਵਾਰ
ਪੁਲਿਸ ‘ਤੇ ਲਾਪਰਵਾਹੀ ਦੇ ਦੋਸ਼
ਗੁਰਦਾਸਪੁਰ, ਸਰਬਜੀਤ ਸਾਗਰ
ਨੇੜਲੇ ਪਿੰਡ ਨਿਆਮਤਾ ‘ਚ ਅੱਜ ਇੱਕ ਵਿਅਕਤੀ ਵੱਲੋਂ ਘਰ ‘ਚ ਦਾਖ਼ਲ ਹੋ ਕੇ ਪਰਿਵਾਰ ਦੀ ਇੱਕ ਨੂੰਹ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕੀਤਾ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਹਮਲਾਵਰ ਨੇ ਘਰ ‘ਚ ਦਾਖ਼ਲ ਹੁੰਦਿਆਂ ਹੀ ਕਿਰਚ ਔਰਤ ਦੇ ਪੇਟ ਵਿੱਚ ਮਾਰ ਦਿੱਤੀ, ਜਿਸ ਨਾਲ ਔਰਤ ਦੇ ਪੇਟ ਦੀਆਂ ਅੰਤੜੀਆਂ ਬਾਹਰ ਆ ਗਈਆਂ ਤੇ ਹਮਲਾਵਰ ਉਸ ਨੂੰ ਮ੍ਰਿਤਕ ਸਮਝ ਕੇ ਘਰ ਦੇ ਬਾਹਰ ਖੜ੍ਹੇ ਆਪਣੇ ਇੱਕ ਹੋਰ ਸਾਥੀ ਦੀ ਮੱਦਦ ਨਾਲ ਮੋਟਰਸਾਈਕਲ ‘ਤੇ ਫ਼ਰਾਰ ਹੋ ਗਿਆ। ਜ਼ਖ਼ਮੀ ਔਰਤ ਦੀ ਪਛਾਣ ਜੋਤੀ ਦੇਵੀ ਪਤਨੀ ਤਲਵਿੰਦਰ ਸਿੰਘ ਵਜੋਂ ਹੋਈ ਹੈ। ਇਸ ਦੌਰਾਨ ਜੋਤੀ ਦਾ ਸਹੁਰਾ ਸੇਵਾਮੁਕਤ ਫ਼ੌਜੀ ਪ੍ਰੇਮ ਚੰਦ ਵੀ ਉਸ ਨੂੰ ਬਚਾਉਣ ਮੌਕੇ ਹਮਲਾਵਰ ਦਾ ਸ਼ਿਕਾਰ ਬਣ ਕੇ ਗੰਭੀਰ ਜ਼ਖ਼ਮੀ ਹੋ ਗਿਆ। ਦੋਵਾਂ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਸਿਵਲ ਹਸਪਤਾਲ ਗੁਰਦਾਸਪੁਰ ਦਾਖ਼ਲ ਕਰਵਾਇਆ ਗਿਆ ਹੈ। ਪਿੰਡ ਦੇ ਪੰਚਾਇਤ ਮੈਂਬਰ ਮਲਕੀਤ ਸਿੰਘ ਤੇ ਹੋਰਨਾਂ ਲੋਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੋਮਵਾਰ ਰਾਤ ਕਰੀਬ 8:15 ਵਜੇ ਸਾਬਕਾ ਫ਼ੌਜੀ ਪ੍ਰੇਮ ਸਿੰਘ ਦੇ ਘਰ ਦੇ ਬਾਹਰ ਅਚਾਨਕ ਇੱਕ ਮੋਟਰਸਾਈਕਲ ਆਣ ਖਲੋਤਾ ਤੇ ਇੱਕ ਅਣਪਛਾਤੇ ਵਿਅਕਤੀ ਨੇ ਘਰ ‘ਚ ਦਾਖ਼ਲ ਹੋ ਕੇ ਰਸੋਈ ‘ਚ ਰੋਟੀ ਬਣਾ ਰਹੀ ਉਨ੍ਹਾਂ ਦੀ ਨੂੰਹ ਜੋਤੀ ‘ਤੇ ਕਿਰਚ ਨਾਲ ਹਮਲਾ ਕਰ ਦਿੱਤਾ। ਇਸ ਮੌਕੇ ਘਰ ਵਿੱਚ ਜੋਤੀ ਤੋਂ ਇਲਾਵਾ ਉਸ ਦੀ ਦਰਾਣੀ ਅਤੇ ਸਹੁਰਾ ਪ੍ਰੇਮ ਸਿੰਘ ਮੌਜ਼ੂਦ ਸਨ। ਦਰਾਣੀ ਦੇ ਰੌਲਾ ਪਾਉਣ ‘ਤੇ ਪ੍ਰੇਮ ਸਿੰਘ ਨੇ ਹਮਲਾਵਰ ਦਾ ਮੁਕਾਬਲਾ ਕੀਤਾ ਪਰ ਉਹ ਉਸ ਨੂੰ ਵੀ ਜ਼ਖ਼ਮੀ ਕਰਕੇ ਫ਼ਰਾਰ ਹੋ ਗਿਆ। ਪੰਚਾਇਤ ਮੈਂਬਰ ਮਲਕੀਤ ਸਿੰਘ ਨੇ ਦੱਸਿਆ ਕਿ ਜਦੋਂ ਰੌਲਾ ਪੈਣ ‘ਤੇ ਪਿੰਡ ਦੇ ਲੋਕਾਂ ਨੇ ਹਮਲਾਵਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਸਾਥੀ ਨਾਲ ਭੱਜ ਨਿਕਲਿਆ। ਉਨ੍ਹਾਂ ਦੱਸਿਆ ਕਿ ਜੋਤੀ ਦੇਵੀ ਦਾ ਪਤੀ ਸਾਊਦੀ ਅਰਬ ਰਹਿੰਦਾ ਹੈ ਅਤੇ ਕਰੀਬ ਚਾਰ ਪੰਜ ਸਾਲ ਪਹਿਲਾਂ ਹੀ ਇਨ੍ਹਾਂ ਦਾ ਵਿਆਹ ਹੋਇਆ ਸੀ। ਉਨ੍ਹਾਂ ਹਮਲੇ ਦੇ ਕਾਰਨਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੋਂ ਇਨਕਾਰ ਕੀਤਾ।
ਪੌਣੇ ਦੋ ਘੰਟੇ ਬਾਅਦ ਪੁੱਜੀ ਪੁਲਿਸ, ਲੋਕਾਂ ‘ਚ ਗੁੱਸਾ
ਪਿੰਡ ਨਿਆਮਤਾ ‘ਚ ਵਾਪਰੀ ਘਟਨਾ ਨੂੰ ਲੈ ਕੇ ਜਿੱਥੇ ਪਿੰਡ ‘ਚ ਦਹਿਸ਼ਤ ਦਾ ਮਾਹੌਲ ਹੈ, ਉੱਥੇ ਲੋਕਾਂ ‘ਚ ਪੁਲਿਸ ਦੀ ਲਾਪਰਵਾਹੀ ਨੂੰ ਲੈ ਕੇ ਭਾਰੀ ਗੁੱਸਾ ਵੀ ਪਾਇਆ ਗਿਆ। ਪਿੰਡ ਵਾਸੀਆਂ ਅਨੁਸਾਰ ਬਹਿਰਾਮਪੁਰ ਥਾਣਾ ਤੋਂ ਪੁਲਿਸ ਘਟਨਾ ਵਾਪਰਨ ਦੇ ਪੌਣੇ ਦੋ ਘੰਟੇ ਬਾਅਦ ਪੁੱਜੀ ਜਦਕਿ ਪਿੰਡ ਤੋਂ ਥਾਣੇ ਦੀ ਦੂਰੀ ਮਹਿਜ਼ ਕੁਝ ਹੀ ਕਿੱਲੋਮੀਟਰ ਦੂਰ ਹੈ। ਪੰਚਾਇਤ ਮੈਂਬਰ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਵਾਪਰਨ ਦੇ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਤੇ ਅਨੇਕਾਂ ਵਾਰ ਫ਼ੋਨ ਕਰਨੇ ਪਏ ਪਰ ਇਸ ਦੇ ਬਾਵਜ਼ੂਦ ਪੁਲਿਸ ਕਛੂਆ ਚਾਲ ਨਾਲ ਚੱਲਦੀ ਹੋਈ ਪੌਣੇ ਦੋ ਘੰਟੇ ਬਾਅਦ ਪੁੱਜੀ। ਜਿਸ ਕਾਰਨ ਲੋਕਾਂ ਨੇ ਗੁੱਸੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਖ਼ਰੀਆਂ-ਖ਼ਰੀਆਂ ਵੀ ਸੁਣਾਈਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁਸ਼ਰੱਫ਼ ਹੈ ਮੇਰੀ ਮਾਂ ਬੇਨਜ਼ੀਰ ਦਾ ਕਾਤਲ : ਬਿਲਾਵਲ
ਇਸਲਾਮਾਬਾਦ (ਏਜੰਸੀ)। ਮੇਰੀ ਮਾਂ ਬੇਨਜ਼ੀਰ ਭੁੱਟੋ ਦਾ ਕਾਤਲ ਪਰਵੇਜ਼ ਮੁਸ਼ੱਰਫ਼ ਹੈ। ਇਹ ਦੋਸ਼ ਪਾਕਿਸਤਾਨ ਪੀਪਲਜ਼ ਪਾਰਟੀ (PPP) ਦੇ ਚੇਅਰਮੈਨ ਬਿਲਾਵਲ ਭੁੱਟੋ ਨੇ ਆਪਣੀ ਮਰਹੂਮ ਮਾਂ ਅਤੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ 10ਵੀਂ ਬਰਸੀ ਮੌਕੇ ਸਾਬਕਾ ਰਾਸ਼ਟਰਪਤੀ ਜਨਰ ਲ ਪਰਵੇਜ਼ ਮੁਸ਼ੱਰਫ਼ ਦੇ ਲਾਏ। ਬਿਲਾਵਲ ਨੇ ਕਿਹਾ ਕਿ ਮੈਂ ਉਸ ਨੂੰ ਕਤਲ ਲਈ ਜਿੰਮੇਵਾਰ ਸਮਝਦਾ ਹਾਂ ਜਿਸ ਨੇ ਸੁਰੱਖਿਆ ਘੇਰੇ ਨੂੰ ਹਟਵਾਇਆ ਨਾ ਕਿ ਉਸ ਨੂੰ ਜਿਸ ਨੇ ਮੇਰੀ ਮਾਂ ਨੂੰ ਗੋਲੀ ਮਾਰੀ। ਬਿਲਾਵਲ ਨੇ ਇਸ ਤੋਂ ਬਾਅਦ ਤੇਜ਼ ਆਵਾਜ਼ ਵਿੱਚ ਕਿਹਾ ਕਿ ਮੁਸ਼ੱਰਫ਼ ਕਾਤਲ। ਜ਼ਿਕਰਯਗੋ ਹੈ ਕਿ ਸੰਨ 2007  ਦੀ 27 ਦਸੰਬਰ ਨੂੰ ਰਾਵਲਪਿੰਡੀ ਦੇ ਲਿਆਕਤ ਬਾਗ ਵਿੱਚ ਇੱਕ ਚੋਣ ਰੈਲੀ ‘ਤੇ ਹਮਲਾ ਹੋਇਆ ਸੀ, ਜਿਸ ਦੌਰਾਨ ਬੇਨਜ਼ੀਰ ਸਮੇਤ 21 ਜਣਿਆਂ ਦੀ ਮੌਤ ਹੋ ਗਈ ਸੀ। (Bilawal)
ਇਸ ਤੋਂ ਪਹਿਲਾਂ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਆਪਣੀ ਮਾਂ ਦੇ ਕਤਲ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ। ਉਸ ਨੇ ਕਿਹਾ ਕਿ ਮੁਸ਼ੱਰਫ਼ ਨੇ ਪੂਰੇ ਹਾਲਾਤਾਂ ਦੀ ਵਰਤੋਂ ਮੇਰੀ ਮਾਂ ਦੇ ਕਤਲ ਲਈ ਕੀਤੀ। ਉਨ੍ਹਾਂ ਜਾਣ ਬੁੱਝ ਕੇ ਉਸ ਦੀ ਮਾਂ ਦੀ ਸੁਰੱਖਿਆ ਘੱਟ ਕੀਤੀ ਤਾਂਕਿ ਉਸ ਦੀ ਹੱਤਿਆ ਕੀਤੀ ਜਾ ਸਕੇ। ਬਿਲਾਵਲ ਨੇ ਹਿਕਾ ਕਿ ਉਹ ਨਿੱਜੀ ਤੌਰ ‘ਤੇ ਮੁਸ਼ੱਰਫ਼ ਨੂੰ ਬੇਨਜ਼ੀਰ ਦੇ ਕਤਲ ਲਈ ਜਿੰਮੇਵਾਰ ਸਮਝਦੇ ਹਨ। ਪਰ ਉਨ੍ਹਾਂ ਕੋਲ ਫੋਨ ‘ਤੇ ਕਤਲ ਲਈ ਦਿੱਤੇ ਗਏ ਨਿਰਦੇਸ਼ ਅਤੇ ਕੋਈ ਹੋਰ ਖੁਫ਼ੀਆ ਮੈਸੇਜ ਨਾਲ ਜੁੜਿਆ ਕੋਈ ਵੇਰਵਾ ਨਹੀਂ ਹੈ। ਬਿਲਾਵਲ ਨੇ ਕਿਹਾ ਕਿ ਉਹ ਗੈਰ ਜ਼ਰੂਰੀ ਤੌਰ ‘ਤੇ ਦੇਸ਼ ਦੀ ਕਿਸੇ ਸੰਸਥਾ ਨੂੰ ਜਿੰਮੇਵਾਰ ਨਹੀਂ ਠਹਿਰਾਉਂਦੇ। ਬਿਲਾਵਲ ਨੇ ਇੰਟਰਵਿਊ ਵਿੱਚ ਕਿਹਾ ਕਿ ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਸੰਯੁਕਤ ਰਾਸ਼ਟਰ ਦੀ ਰਿਪੋਰਟ, ਸਰਕਾਰ ਦੀ ਜਾਂਚ, ਫੋਨ ਕਾਲ ਦੀ ਰਿਕਾਰਡਿੰਗ ਦੀ ਅਣਦੇਖੀ ਕੀਤੀ ਗਈ ਅਤੇ ਡੀਐਨਏ ਸਬੂਤ ‘ਤੇਵੀ ਵਿਚਾਰ ਨਹੀਂ ਕੀਤਾ ਗਿਆ। (Bilawal)