Stand - Sach Kahoon Punjabi
ਠੇਕਾ ਕਾਮਿਆਂ ਫੂਕਿਆ ਸੂਬਾ ਸਰਕਾਰ ਦਾ ਪੁਤਲਾ, ਕੀਤਾ ਪਿੱਟ ਸਿਆਪਾ ਤੇ ਨਾਅਰੇਬਾਜੀ
ਪਟਿਆਲਾ | ਪੰਜਾਬ ਭਰ ਦੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਸਿਹਤ ਵਿਭਾਗ ਵਿੱਚ ਕੰਮ ਕਰਦੇ ਠੇਕਾ ਆਧਾਰਤ ਮੁਲਾਜਮਾਂ ਵੱਲੋਂ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਬੱਸ ਸਟੈਂਡ ਚੌਂਕ ਤੱਕ ਮਾਰਚ ਕਰਦਿਆਂ ਚੌਂਕ ਵਿਖੇ ਚੱਕਾ ਜਾਮ ਕੀਤਾ ਗਿਆ ਅਤੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਸੂਬੇ ਭਰ ਵਿੱਚੋਂ ਆਏ ਹਜ਼ਾਰਾਂ ਦੀ ਗਿਣਤੀ ਵਿੱਚ ਐਨ.ਐਚ.ਐਮ ਕਾਮਿਆਂ ਨੇ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜੀ ਕੀਤੀ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ ਮੌਕੇ ਬੋਲਦਿਆਂ ਐਨ.ਐਚ.ਐਮ ਇੰਪਲਾਇਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਹ ਸਿਹਤ ਵਿਭਾਗ ਵਿੱਚ ਨੌਕਰੀ ਕਰਦੇ ਆ ਰਹੇ ਹਨ ਜਿਸ ਦੇ ਇਵਜ ਵਜੋਂ ਬਹੁਤ ਹੀ ਨਿਗੂਣੀਆਂ ਤਨਖਾਹਾਂ ਦੇ ਕੇ ਪੰਜਾਬ ਸਰਕਾਰ ਉਨ੍ਹਾਂ ਦਾ ਲਗਾਤਾਰ ਸ਼ੋਸ਼ਣ ਕਰਦੀ ਆ ਰਹੀ ਹੈ।
ਯੂਨੀਅਨ ਦੇ ਚੀਫ ਆਰਗੇਨਾਈਜਰ ਅਵਤਾਰ ਸਿੰਘ ਮਾਨਸਾ ਨੇ ਕਿਹਾ ਕਿ ਠੇਕਾ ਆਧਾਰਿਤ ਕਰਮਚਾਰੀਆਂ ਲਈ ਹਰਿਆਣਾ ਸਰਕਾਰ ਨੇ ਇੱਕ ਸਰਵਿਸ ਬਾਈ ਲਾਜ਼ ਬਣਾ ਕੇ ਐਨ.ਐਚ.ਐਮ ਕਾਮਿਆਂ ਨੂੰ ਰੈਗੂਲਰ ਮੁਲਾਜਮਾਂ ਦੇ ਬਰਾਬਰ ਤਨਖਾਹ ਅਤੇ ਹੋਰ ਭੱਤੇ ਦੇਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਵਿੱਚ ਹਰਿਆਣਾ ਦੀ ਤਰਜ ‘ਤੇ ਬਰਾਬਰ ਤਨਖਾਹ ਲਾਗੂ ਕਰਵਾਉਣ ਲਈ ਉਹ ਅਨੇਕਾਂ ਵਾਰ ਸਬੰਧਤ ਅਧਿਕਾਰੀਆਂ ਮੰਤਰੀਆਂ , ਮੁੱਖ ਮੰਤਰੀ ਦਫਤਰ ਇੱਥੋਂ ਤੱਕ ਕਿ ਸੂਬੇ ਦੇ ਰਾਜਪਾਲ ਕੋਲ ਜਾ ਕੇ ਆਪਣਾ ਦੁੱਖ ਰੋ ਚੁੱਕੇ ਹਨ ਅਤੇ ਇਸ ਸਬੰਧੀ ਮੰਗ ਪੱਤਰ ਵੀ ਦੇ ਚੁੱਕੇ ਹਨ, ਪਰ ਦੁੱਖ ਦੀ ਗੱਲ ਇਹ ਕਿ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਡਾ. ਵਿਸ਼ਵਜੀਤ ਸਿੰਘ ਖੰਡਾ ਨੇ ਕਿਹਾ ਕਿ ਸਾਰੇ ਨੈਸ਼ਨਲ ਪ੍ਰੋਗਰਾਮ ਜਿਵੇਂ ਕਿ ਪਲਸ ਪੋਲਿਓ, ਜਨਨੀ ਸੁਰੱਖਿਆ ਯੋਜਨਾ, ਰਾਸਟਰੀ ਬਾਲ ਸੁਰੱਖਿਆਂ ਪ੍ਰੋਗਰਾਮ, ਮੀਜਲ ਰੂਬੇਲਾ ਆਦਿ ਹਰ ਪ੍ਰਕਾਰ ਦਾ ਟੀਕਾਕਰਨ, ਕੈਂਸਰ ਅਤੇ ਟੀ.ਬੀ ਦੇ ਸਾਰੇ ਯੂਨਿਟਾਂ ਵਿੱਚੋਂ ਜਿੰਨੇ ਵੀ ਵਿਭਾਗ ਨੇ ਐਵਾਰਡ ਹਾਸਲ ਕੀਤੇ ਹਨ, ਉਹ ਸਾਰੇ ਐਨ.ਐਚ.ਐਮ ਕਰਮਚਾਰੀਆਂ ਦੀ ਦਿਨ ਰਾਤ ਕੀਤੀ ਹੋਈ ਹੱਡ ਤੋੜਵੀਂ ਮਿਹਨਤ ਸਦਕਾ ਹੀ ਸੰਭਵ ਹੋਏ ਹਨ, ਪਰ ਦੁੱਖ ਦੀ ਗੱਲ ਇਹ ਹੈ ਕਿ ਇਹ ਸਿਹਤ ਵਿਭਾਗ ਦੇ ਕਰਮਚਾਰੀ ਬੇਹੱਦ ਘੱਟ ਤਨਖਾਹਾਂ ਨਾਲ ਆਪਣਾ ਚੁੱਲਾ ਤੱਕ ਬਾਲਣ ਤੋਂ ਅਮਰਥ ਹਨ। ਇਸ ਮੌਕੇ ਸੂਬਾਈ ਆਗੂ ਡਾ. ਵਾਹਿਦ ਸੰਗਰੂਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਫੋਰੀ ਧਿਆਨ ਨਾ ਦਿੱਤਾ ਤਾਂ ਸੂਬੇ ਭਰ ਵਿੱਚ ਇਸੇ ਤਰ੍ਹਾਂ ਦੇ ਪਰਦਰਸ਼ਨ ਕਰਨਗੇ ਅਤੇ ਆਮ ਭਰਾਤਰੀ ਜੱਥੇਬੰਦੀਆਂ ਨੂੰ ਆਪਣੇ ਨਾਲ ਜੋੜ ਕੇ ਸਰਕਾਰ ਨੂੰ ਹਰ ਫਰੰਟ ਤੇ ਘੇਰਨ ਲਈ ਹਰਬਾ ਵਰਤਣਗੇ। ਇਸ ਮੌਕੇ ਕਿਰਨਜੀਤ ਕੌਰ ਮੋਹਾਲੀ, ਕਰਮਲਜੀਤ ਕੌਰ ਬਰਨਾਲਾ, ਗੁਰਪ੍ਰੀਤ ਸਿੰਘ ਭੁੱਲਰ, ਹਰਪਾਲ ਸੋਢੀ, ਜਗਦੇਵ ਸਿੰਘ ਮਾਨ, ਰਵਿੰਦਰ ਕੁਮਾਰ ਫਫੜੇ, ਨਾਥੂ ਰਾਮ ਸਰਦੂਲਗੜ੍ਹ, ਰਪਿੰਦਰ ਕੌਰ ਰਿੰਪੀ, ਕੇਵਲ ਸਿੰਘ ਮਲਟੀਪ੍ਰਪਜ ਹੈਲਥ ਵਰਕਰ ਯੂਨੀਅਨ, ਰਘਵੀਰ ਸਿੰਘ, ਕੁਲਦੀਪ ਕੌਰ, ਜਗਜੀਤ ਸਿੰਘ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੇਂ ਬਣੇ ਰਹੇ ਬੱਸ ਸਟੈਂਡ ਦਾ ਸਿੱਧੂ ਵੱਲੋਂ ਉਦਘਾਟਨ
ਸਿੱਧੂ ਨੇ ਭਵਾਨੀਗੜ੍ਹ ਦੇ ਵਿਕਾਸ ਲਈ ਕਰੋੜਾਂ ਰੁਪਏ ਗ੍ਰਾਂਟ ਦਿੱਤੀ
ਭਵਾਨੀਗੜ( ਵਿਜੈ ਸਿੰਗਲਾ) | ਸਥਾਨਕ ਸ਼ਹਿਰ ਦੇ ਨਵੇਂ ਬਣ ਰਹੇ ਬੱਸ ਸਟੈਂਡ ਦਾ ਉਦਘਾਟਨ ਅੱਜ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ। ਉਦਘਾਟਨ ਤੋਂ ਬਾਅਦ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਸਰਕਾਰ ਵੱਲੋਂ ਇੱਕ ਸਾਲ ਦੇ ਵਕਫ਼ੇ ਵਿੱਚ ਪੰਜਾਬ ਦੀ ਗੱਡੀ ਵਿਕਾਸ ਦੀ ਪਟੜੀ ‘ਤੇ ਚਾੜ ਲਈ ਗਈ ਹੈ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਦੀ ਹਨ੍ਹੇਰੀ ਲਿਆ ਦਿੱਤੀ ਹੈ ਇਸੇ ਤਹਿਤ ਹੀ ਅੱਜ ਭਵਾਨੀਗੜ੍ਹ ਲਈ ਸੀਵਰੇਜ਼, ਬੱਸ ਅੱਡਾ, ਗਲੀਆਂ-ਨਾਲੀਆਂ ਅਤੇ ਹੋਰ ਵਿਕਾਸ ਕਾਰਜਾਂ ਲਈ 32 ਕਰੋੜ ਰੁਪਏ ਦੇਣ ਲਈ ਤੁਹਾਡੀ ਕਚਿਹਰੀ ਵਿੱਚ ਆਏ ਹਾਂ।
ਉਹਨਾਂ ਦਾਅਵਾ ਕੀਤਾ ਕਿ ਇਹ ਕਰੋੜਾਂ ਰੁਪਏ ਦੀ ਰਕਮ ਇੱਕ ਮਹੀਨੇ ਦੇ ਅੰਦਰ-ਅੰਦਰ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੰਗਲਾ ਉਸਦਾ ਛੋਟਾ ਭਰਾ ਹੈ ਅਤੇ ਇਨ੍ਹਾਂ ਲਈ ਖਜ਼ਾਨੇ ਦੇ ਦਰਵਾਜੇ ਹਮੇਸ਼ਾਂ ਖੁੱਲ੍ਹੇ ਹਨ ਸਿੱਧੂ ਨੇ ਬੱਸ ਸਟੈਂਡ ਵਾਲੀ ਜ਼ਮੀਨ ਦੇ ਕੁਝ ਹਿੱਸੇ ‘ਤੇ ਨਜਾਇਜ ਕਬਜੇ ਬਾਰੇ ਤਾੜਨਾ ਕੀਤੀ ਕਿ ਇਸ ਸਬੰਧੀ ਕੱਲ੍ਹ ਨੂੰ ਹੀ ਮਹਿਕਮੇ ਦੇ ਅਧਿਕਾਰੀ ਪੜਤਾਲ ਕਰਨ ਲਈ ਆਉਣਗੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸਿੰਗਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਹੋਰ ਤੇਜੀ ਆ ਜਾਵੇਗੀ। ਉਹਨਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਦਿੱਤੀ ਜਾ ਰਹੀ 750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਨੂੰ ਵਧਾ ਕੇ ਆਪਣੇ ਵਾਅਦੇ ਅਨੁਸਾਰ 2000 ਰੁਪਏ ਕੀਤਾ ਜਾਵੇਗਾ ਅਤੇ ਪਛੜੀ ਸ਼੍ਰੇਣੀ ਨੂੰ 200 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ।
ਰੈਲੀ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ, ਰਣਜੀਤ ਸਿੰਘ ਤੂਰ, ਵਰਿੰਦਰ ਪੰਨਵਾਂ, ਨਾਨਕ ਚੰਦ ਨਾਇਕ, ਜਗਤਾਰ ਨਮਾਦਾ, ਕਪਿਲ ਗਰਗ, ਵਿਪਨ ਸ਼ਰਮਾ, ਕੁਲਵਿੰਦਰ ਮਾਝਾ, ਮਹੇਸ਼ ਮਾਝੀ, ਜਸਪਾਲ ਮਾਝੀ, ਦਰਸ਼ਨ ਸਿੰਘ ਕਾਲਾਝਾੜ, ਸੁਖਜਿੰਦਰ ਸਿੰਘ ਬਿੱਟੂ, ਰਾਂਝਾ ਸਿੰਘ, ਬਲਵਿੰਦਰ ਸਿੰਘ ਪੂਨੀਆ, ਬਲਵੀਰ ਸਿੰਘ ਘੁੰਮਣ, ਗੁਰਪ੍ਰੀਤ ਸਿੰਘ ਕੰਧੋਲਾ, ਨਰਿੰਦਰ ਸਲਦੀ, ਮੰਗਤ ਸ਼ਰਮਾ ਹਾਜਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਬੱਸ ਸਟੈਂਡ ਦੇ ਬਾਹਰ ਸੁੱਤੇ ਪਏ ਵਿਅਕਤੀ ਦੀ ਇੱਟ ਮਾਰ ਕੇ ਹੱਤਿਆ
ਬੱਸ ਸਟੈਂਡ ‘ਤੇ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ ਮ੍ਰਿਤਕ
ਸ੍ਰੀ ਮੁਕਤਸਰ ਸਾਹਿਬ| ਬੱਸ ਸਟੈਂਡ ਦੇ ਬਾਹਰ ਸੌ ਰਹੇ ਪਿੰਡ ਬਧਾਈ ਨਿਵਾਸੀ ਰਿਕਸ਼ਾ ਚਾਲਕ ਦੀ ਅਣਪਛਾਤੇ ਲੋਕਾਂ ਨੇ ਸਿਰ ‘ਚ ਇੱਟ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਜਾਂਦੇ ਹੋਏ ਉਸਦਾ ਰਿਕਸ਼ਾ ਵੀ ਨਾਲ ਲੈ ਗਏ। ਸਵੇਰੇ ਜਦ ਉਹ ਨਹੀਂ ਜਾਗਿਆ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਭੇਜ ਦਿੱਤਾ।
ਪਿੰਡ ਬਧਾਈ ਨਿਵਾਸੀ ਸੋਹਣ ਸਿੰਘ ਪੁੱਤਰ ਨਿਹਾਲ ਸਿੰਘ ਜੋ ਕਿ ਵਿਆਹਿਆ ਨਹੀਂ ਸੀ ਤੇ ਮੁਕਤਸਰ ਦੇ ਬੱਸ ਸਟੈਂਡ ਦੇ ਨੇੜੇ ਹੀ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ ਅਤੇ ਰਾਤ ਨੂੰ ਉਥੇ ਹੀ ਸੌ ਜਾਂਦਾ ਸੀ। ਵੀਰਵਾਰ ਦੀ ਰਾਤ ਨੂੰ ਵੀ ਉਹ ਰਿਕਸ਼ਾ ਲਗਾ ਕੇ ਉਥੇ ਹੀ ਸੌ ਗਿਆ। ਰਾਤ ਦੌਰਾਨ ਕੁਝ ਅਣਪਛਾਤੇ ਲੋਕਾਂ ਨੇ ਉਸਦੇ ਸਿਰ ‘ਤੇ ਇੱਟ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਜਿਸਦੇ ਬਾਅਦ ਉਹ ਉਸਦਾ ਰਿਕਸ਼ਾ ਲੈ ਕੇ ਫਰਾਰ ਹੋ ਗਏ। ਸਵੇਰੇ ਕਰੀਬ ਅੱਠ ਵਜੇ ਤੱਕ ਜਦ ਉਹ ਨਾ ਜਾਗਿਆ ਤਾਂ ਆਸ ਪਾਸ ਦੇ ਲੋਕਾਂ ਨੇ ਨਜ਼ਦੀਕ ਜਾ ਕੇ ਦੇਖਿਆ। ਦੀਵਾਰ ‘ਤੇ ਖੂਨ ਦੇ ਛਿੱਟੇ ਪਏ ਹੋਏ ਸਨ ਅਤੇ ਨਾਲ ਹੀ ਖੂਨ ਨਾਲ ਲੱਥਪਥ ਇੱਟ ਪਈ ਹੋਈ ਸੀ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਬੱਸ ਸਟੈਂਡ ਚੌਂਕੀ ਇੰਚਾਰਜ਼ ਦਰਸ਼ਨ ਸਿੰਘ, ਥਾਨਾ ਸਿਟੀ ਮੁਖੀ ਅਸ਼ੋਕ ਕੁਮਾਰ, ਡੀਐਸਪੀ ਤਲਵਿੰਦਰ ਸਿੰਘ ਤੇ ਡੀਐਸਪੀ (ਡੀ) ਜਸਮੀਤ ਸਿੰਘ ਮੌਕੇ ‘ਤੇ ਆਏ ਤੇ ਮੌਕੇ ਤੋਂ ਹੀ ਕੁਝ ਸਮਾਨ ਨੂੰ ਕਬਜ਼ੇ ‘ਚ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਭੇਜ ਦਿੱਤਾ। ਥਾਨਾ ਸਿਟੀ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਮ੍ਰਿਤਕ ਦੇ ਭਰਾ ਸੀਰਾ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਦਿਆਰਥੀ ਗਰੁੱਪਾਂ ‘ਚ ਹੋਈ ਲੜਾਈ ਸਬੰਧੀ ਜਾਂਚ ਕਮੇਟੀ ਬਣਾਈ ਜਾਵੇਗੀ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਹੇ ਵਿਦਿਆਰਥੀ ਅੰਦੋਲਨ ਸਬੰਧੀ ਅੱਜ ਚੌਥੇ ਦਿਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਡਾ. ਬੀ. ਐੱਸ. ਘੁੰਮਣ ਵੱਲੋਂ ਪ੍ਰੈਸ ਕਾਨਫਰੰਸ ਬੁਲਾ ਕੇ ਆਪਣਾ ਪੱਖ ਰੱਖਿਆ ਗਿਆ। ਉਨ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪਾਕ ਸਾਫ਼ ਦੱਸਦਿਆਂ ਇਸ ਮਾਮਲੇ ਦੇ ਨਿਭਾਈ ਗਈ ਭੂਮਿਕਾ ਦੀ ਆਪਣੇ ਮੂੰਹੋਂ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜਥੇਬੰਦੀ ਡੀਐੱਸਓ ਵੱਲੋਂ ਧਰਨਾ ਲਾਇਆ ਗਿਆ।
ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਜਥੇਬੰਦੀ ਆਗੂਆਂ ਨੂੰ ਗੱਲਬਾਤ ਲਈ ਬੁਲਾਇਆ ਗਿਆ। ਵਫਦ ਨੇ ਹੋਸਟਲਾਂ ‘ਚ ਮਿਲਦੀਆਂ ਸਹੂਲਤਾਂ ਤੇ ਪ੍ਰੀਖਿਆ ਦੇ ਨਤੀਜਿਆਂ ਨੂੰ ਲੈ ਕੇ ਆਪਣੀਆਂ ਮੰਗਾਂ ਰੱਖੀਆਂ, ਜਿਨ੍ਹਾਂ ਨੂੰ ਅਧਿਕਾਰੀਆਂ ਵੱਲੋਂ ਬੜੀ ਗੰਭੀਰਤਾ ਨਾਲ ਸੁਣਿਆ ਗਿਆ ਤੇ ਬਹੁਤ ਸਾਰੀਆਂ ਮੰਗਾਂ ਦਾ ਮੌਕੇ ‘ਤੇ ਨਿਪਟਾਰਾ ਕਰ ਦਿੱਤਾ ਗਿਆ। ਬਾਕੀ ਰਹਿੰਦੀਆਂ ਮੰਗਾਂ ਲਈ ਮੌਕੇ ‘ਤੇ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੂੰ ਜਲਦੀ ਤੋਂ ਜਲਦੀ ਆਪਣੀ ਰਿਪੋਰਟ ਦੇਣ ਲਈ ਕਿਹਾ ਗਿਆ।
ਇਨ੍ਹਾਂ ਮੰਗਾਂ ਤੋਂ ਇਲਾਵਾ ਇਸ ਜਥੇਬੰਦੀ ਵੱਲੋਂ ਜਿਹੜੀ ਅਹਿਮ ਮੰਗ ਉਭਾਰੀ ਗਈ ਉਹ ਲੜਕੀਆਂ ਦੇ ਹੋਸਟਲ ਨੂੰ ਚੌਵੀ ਘੰਟੇ ਖੁੱਲ੍ਹਾ ਰੱਖਣ ਦੀ ਸੀ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਇਨ੍ਹਾਂ ਆਗੂਆਂ ਨੂੰ ਵਾਰ ਵਾਰ ਸਮਝਾਇਆ ਗਿਆ ਕਿ ਇਹ ਮੰਗ ਕਿਸੇ ਤਰ੍ਹਾਂ ਉੱਚਿਤ ਨਹੀਂ ਹੈ। ਡਾ. ਘੁੰਮਣ ਨੇ ਦੱਸਿਆ ਕਿ ਰਾਤ ਦੀ ਸੀਸੀਟੀਵੀ ਫੁਟੇਜ ਨੂੰ ਵੇਖ ਕੇ ਇਸ ਗੱਲ ਦੀ ਜਾਂਚ ਕੀਤੀ ਜਾ ਸਕਦੀ ਹੈ ਕਿ ਉਹ ਬਾਹਰ ਸਨ ਤੇ ਰਾਤ ਨੂੰ ਹੀ ਯੂਨੀਵਰਸਿਟੀ ਪਹੁੰਚੇ ਸਨ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਘਟਨਾਕ੍ਰਮ ਨਾਲ ਸਬੰਧਿਤ ਸਾਰੀ ਵੀਡੀਓ ਫੁਟੇਜ ਸੰਭਾਲ਼ ਕੇ ਸੀਲਬੰਦ ਕਰ ਦਿੱਤੀ ਗਈ ਹੈ ਜੋ ਕਿ ਜਾਂਚ ਕਮੇਟੀ ਨੂੰ ਇੰਨ-ਬਿੰਨ ਸੌਂਪੀ ਜਾਣੀ ਹੈ।
ਉਨ੍ਹਾਂ ਦੱਸਿਆ ਕਿ ਵਿਦਿਆਰਥੀ ਜਥੇਬੰਦੀਆਂ ਦੀ ਉਨ੍ਹਾਂ ਦੀ ਅਗਵਾਈ ‘ਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਹੋਈ, ਜਿਸ ‘ਚ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਦੋ ਵਿਦਿਆਰਥੀਆਂ ਗਰੁੱਪਾਂ ਵਿਚ ਹੋਈ ਘਟਨਾ ਦੀ ਨਿਰਪੱਖ ਜਾਂਚ ਹਿੱਤ ਜਾਂਚ ਕਮੇਟੀ ਬਣਾਈ ਜਾਵੇਗੀ, ਜਿਸ ਦੇ ਮੈਂਬਰ ਯੂਨੀਵਰਸਿਟੀ ਤੋਂ ਬਾਹਰ ਦੇ ਹੋਣਗੇ ਜੋ ਤਿੰਨ ਮਹੀਨੇ ‘ਚ ਆਪਣੀ ਰਿਪੋਰਟ ਪੇਸ਼ ਕਰਨਗੇ ਤੇ ਇਸ ਰਿਪੋਰਟ ਨੂੰ ਸਿੰਡੀਕੇਟ ਵਿਚ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਤਿੰਨ ਮੈਂਬਰੀ ਕਮੇਟੀ ‘ਚ ਇੱਕ ਸੇਵਾਮੁਕਤ ਆਈਏਐੱਸ ਅਧਿਕਾਰੀ, ਇੱਕ ਆਈਪੀਐੱਸ ਅਧਿਕਾਰੀ ਤੇ ਇੱਕ ਸਿੱਖਿਆ ਨਾਲ ਸਬੰਧਿਤ ਮਾਹਿਰ ਹੋਵੇਗਾ। ਸਬੰਧਿਤ ਜਥੇਬੰਦੀ ਵੱਲੋਂ ਇਸ ਸਬੰਧੀ ਭਰੋਸੇ ਨੂੰ ਸਵੀਕਾਰ ਵੀ ਕਰ ਲਿਆ ਗਿਆ ਹੈ ਤੇ ਹੋਸਟਲ ਖੁੱਲ੍ਹੇ ਰੱਖਣ ਦੀ ਮੰਗ ‘ਤੇ ਵਾਈਸ-ਚਾਂਸਲਰ ਨੇ ਕਿਹਾ ਕਿ 2016 ‘ਚ ਵੀ ਕੁਝ ਵਿਦਿਆਰਥੀਆਂ ਵੱਲੋਂ ਅਜਿਹੀ ਹੀ ਮੰਗ ਰੱਖੀ ਗਈ ਸੀ, ਜਿਸ ਨੂੰ ਕਿ ਬੱਚਿਆਂ ਦੇ ਮਾਪਿਆਂ ਵੱਲੋਂ ਠੁਕਰਾ ਦਿੱਤਾ ਗਿਆ ਸੀ। ਇਸ ਸਮੇਂ ਵੀ ਇਹ ਮੰਗ ਮੰਨਣਾ ਸੰਭਵ ਨਹੀਂ ਹੈ।
‘ਵਰਸਿਟੀ ‘ਚ ਗੁੰਡਾਗਰਦੀ ਦੇ ਮਸਲੇ ‘ਤੇ ਜਥੇਬੰਦੀਆਂ ਦੇ ਵਫ਼ਦ ਵੱਲੋਂ ਵੀਸੀ ਨਾਲ ਮੁਲਾਕਾਤ
ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ 18 ਸਤੰਬਰ ਨੂੰ ਹੋਈ ਹਿੰਸਕ ਝੜਪ ਦੇ ਮੁੱਦੇ ‘ਤੇ ‘ਗੁੰਡਾਗਰਦੀ ਵਿਰੋਧੀ ਫਰੰਟ’ ਦੇ ਨਾਂਅ ਹੇਠ ਵੱਖ-ਵੱਖ ਜਥੇਬੰਦੀਆਂ ਦੇ ਇੱਕ ਵਫ਼ਦ ਵੱਲੋਂ 20 ਸਤੰਬਰ ਦੀ ਰਾਤ ਵਾਈਸ ਚਾਂਸਲਰ ਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ। ਵਫ਼ਦ ਨੇ ਮੰਗ ਕੀਤੀ ਕਿ ਮੁੱਖ ਸੁਰੱਖਿਆ ਅਫ਼ਸਰ ਕੈਪਟਨ ਗੁਰਤੇਜ ਸਿੰਘ ਨੂੰ ਬਰਖਾਸਤ ਕੀਤਾ ਜਾਵੇ ਤੇ ਕੁੜੀਆਂ ਲਈ ਨਿਯੁਕਤ ਕੀਤੀ ਅਡੀਸ਼ਨ ਡੀਨ ਤੇ ਅਡੀਸ਼ਨਲ ਪ੍ਰਵੋਸਟ ਨੂੰ ਵੀ ਉਹਨਾਂ ਦੇ ਅਹੁਦਿਆਂ ਤੋਂ ਫਾਰਗ਼ ਕੀਤਾ ਜਾਵੇ ਇਸਦੇ ਨਾਲ਼ ਹੀ ਹਮਲਾ ਕਰਨ ਵਾਲੇ ਵਿਦਿਆਰਥੀਆਂ ‘ਤੇ ਕੁੜੀਆਂ ਨਾਲ਼ ਛੇੜਛਾੜ, ਝਗੜੇ ਤੇ ਗੁੰਡਾਗਰਦੀ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਜਾਵੇ।
ਵਾਈਸ ਚਾਂਸਲਰ ਨੇ ਇਹਨਾਂ ਮੰਗਾਂ ਤਹਿਤ ਮੁੱਖ ਸੁਰੱਖਿਆ ਅਫ਼ਸਰ ਲਈ ਜਾਂਚ ਕਰਨ ਲਈ ਤਿੰਨ ਮਹੀਨਿਆਂ ਦਾ ਸਮਾਂ ਮੰਗਿਆ ਹੈ। ਇਸਦੇ ਨਾਲ਼ ਹੀ 18 ਸਤੰਬਰ ਦੀ ਰਾਤ ਦੇ ਪੂਰੇ ਘਟਨਾਕ੍ਰਮ ਦੀ ਜਾਂਚ ਲਈ ਯੂਨੀਵਰਸਿਟੀ ਤੋਂ ਬਾਹਰਲੇ ਕਿਸੇ ਵਿਅਕਤੀ ਨੂੰ ਨਿਯੁਕਤ ਕੀਤਾ ਜਾਵੇਗਾ ਜੋ ਇੱਕ ਭਰੋਸਯੋਗ ਪਛਾਣ ਰੱਖਦਾ ਹੋਵੇ ਇਸ ਮੋਰਚੇ ਨੇ ਫੈਸਲਾ ਕੀਤਾ ਹੈ ਕਿ ਸ਼ੁੱਕਰਵਾਰ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਦੇ ਫੈਸਲੇ ਦੀ ਉਡੀਕ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Punjabi University, Told, Itself, Stand
ਪੰਜਾਬੀਆਂ ਨੂੰ ਜੂਝਣਾ ਪਏਗਾ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ, ਸਰਕਾਰ ਨੇ ਕੀਤੇ ਹੱਥ ਖੜ੍ਹੇ
ਪੰਜਾਬ ਭਰ ‘ਚ 2 ਲੱਖ 50 ਹਜ਼ਾਰ ਤੋਂ ਜ਼ਿਆਦਾ ਅਵਾਰਾ ਪਸ਼ੂ ਘੁੰਮ ਰਹੇ ਹਨ ਸੜਕਾਂ ‘ਤੇ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ
ਪੰਜਾਬੀਆਂ ਦੀ ਜਾਨ ਨੂੰ ਖ਼ਤਰਾ ਬਣੇ ਹੋਏ ਅਵਾਰਾ ਪਸ਼ੂਆਂ ਨੂੰ ਕੰਟਰੋਲ ਕਰਨ ਤੋਂ ਪੰਜਾਬ ਸਰਕਾਰ ਨੇ ਸਾਫ਼ ਤੌਰ ‘ਤੇ ਹੱਥ ਖੜ੍ਹੇ ਕਰ ਦਿੱਤੇ ਹਨ। ਇਸ ਕਾਰਨ ਪੰਜਾਬੀਆਂ ਨੂੰ ਭਵਿੱਖ ਵਿੱਚ ਵੀ ਅਵਾਰਾ ਪਸ਼ੂਆਂ ਨਾਲ ਜੂਝਣਾ ਪਏਗਾ। ਹਾਲਾਂਕਿ ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 26 ਸਤੰਬਰ ਨੂੰ ਇੱਕ ਮੀਟਿੰਗ ਸੱਦ ਕੇ ਸੁਝਾਅ ਤਾਂ ਮੰਗੇ ਪਰ ਵਿਭਾਗੀ ਕੈਬਨਿਟ ਮੰਤਰੀ ਹੀ ਇਸ ਮਾਮਲੇ ਵਿੱਚ ਕੁਝ ਵੀ ਹੋਣ ਤੋਂ ਸਾਫ਼ ਇਨਕਾਰ ਕਰ ਰਹੇ ਹਨ।
ਜਿਸ ਪਿੱਛੇ ਵਿਭਾਗ ਵੱਲੋਂ ਅਵਾਰਾ ਪਸ਼ੂਆਂ ਲਈ ਫੰਡ ਨਹੀਂ ਹੋਣ ਦੀ ਗੱਲ ਕਹਿ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀਆਂ ਮੁੱਖ ਤੇ ਸ਼ਹਿਰ ਦੇ ਅੰਦਰ ਦੀਆਂ ਸੜਕਾਂ ‘ਤੇ ਅਵਾਰਾ ਪਸ਼ੂਆਂ ਦੀ ਪਰੇਸ਼ਾਨੀ ਨਾਲ ਹਰ ਪੰਜਾਬੀ ਪਿਛਲੇ ਕਈ ਸਾਲਾਂ ਤੋਂ ਦੋ ਚਾਰ ਹੋ ਰਿਹਾ ਹੈ ਤੇ ਸਰਕਾਰ ਵੱਲੋਂ ਕਈ ਵਾਰ ਅਵਾਰਾ ਪਸ਼ੂਆਂ ਦੀ ਦਿੱਕਤ ਨੂੰ ਦੂਰ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ ਪਰ ਹੁਣ ਤੱਕ ਇਸ ਮਾਮਲੇ ਵਿੱਚ ਕੋਈ ਹੱਲ ਤਾਂ ਕੀ ਨਿਕਲਣਾ ਸੀ ਪੰਜਾਬ ਵਿੱਚ ਇਨ੍ਹਾਂ ਅਵਾਰਾ ਪਸ਼ੂਆਂ ਦੀ ਗਿਣਤੀ ਵਿੱਚ ਹੀ ਦੋ ਗੁਣਾ ਵਾਧਾ ਹੋ ਗਿਆ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਸਾਲ 2012 ਵਿੱਚ ਪੰਜਾਬ ਦੀਆਂ ਸੜਕਾਂ ‘ਤੇ 1 ਲੱਖ 50 ਹਜ਼ਾਰ ਅਵਾਰਾ ਪਸ਼ੂ ਘੁੰਮਦੇ ਨਜ਼ਰ ਆਉਂਦੇ ਸਨ ਪਰ ਹੁਣ 2018 ਵਿੱਚ ਇਨ੍ਹਾਂ ਅਵਾਰਾ ਪਸ਼ੂਆਂ ਦੀ ਗਿਣਤੀ ਵੱਧ ਕੇ 2 ਲੱਖ 75 ਹਜ਼ਾਰ ਨੂੰ ਵੀ ਪਾਰ ਕਰ ਗਈ ਹੈ। ਸੜਕਾਂ ‘ਤੇ ਘੁੰਮ ਰਹੇ ਅਵਾਰਾ ਪਸ਼ੂਆਂ ਵਿੱਚ ਜ਼ਿਆਦਾਤਰ ਗਿਣਤੀ ਸਾਨ੍ਹਾਂ ਦੀ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਲਕਾਂ ਨੇ ਘਰ ਵਿੱਚ ਰੱਖਣ ਦੀ ਥਾਂ ਸੜਕਾਂ ‘ਤੇ ਛੱਡ ਦਿੱਤਾ ਹੈ ਅਤੇ ਉਹ ਸੜਕੀਂ ਹਾਦਸਿਆਂ ਦਾ ਮੁੱਖ ਕਾਰਨ ਬਣ ਰਹੇ ਹਨ।
ਸਰਕਾਰੀ ਅੰਕੜਿਆਂ ਅਨੁਸਾਰ ਹੀ ਪਿਛਲੇ 5 ਸਾਲਾਂ ਵਿੱਚ ਸਿਰਫ਼ ਅਵਾਰਾ ਪਸ਼ੂਆਂ ਕਾਰਨ ਹੀ ਸੜਕੀਂ ਹਾਦਸਿਆਂ ਵਿੱਚ 500 ਗੁਣਾ ਤੋਂ ਜਿਆਦਾ ਵਾਧਾ ਹੋਇਆ ਹੈ। ਹਰ 10ਵੇਂ ਹਾਦਸੇ ਤੋਂ ਬਾਅਦ ਕੋਈ ਨਾ ਕੋਈ ਮੌਤ ਦਾ ਸ਼ਿਕਾਰ ਹੋ ਰਿਹਾ ਹੈ। ਪੰਜਾਬ ਵਿੱਚ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਵਧੀ ਸੜਕੀਂ ਹਾਦਸਿਆਂ ਦੀ ਗਿਣਤੀ ਦੇ ਬਾਵਜੂਦ ਵੀ ਪੰਜਾਬ ਸਰਕਾਰ ਇਸ ਪਾਸੇ ਕੋਈ ਕਦਮ ਨਹੀਂ ਪੁੱਟਣ ਜਾ ਰਹੀ ਹੈ।
ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਬਲਬੀਰ ਸਿੱਧੂ ਨੇ ਇਸ ਸਬੰਧੀ ਕਿਹਾ ਕਿ ਅਵਾਰਾ ਪਸ਼ੂਆਂ ਨੂੰ ਕੰਟਰੋਲ ਕਰਨਾ ਬਹੁਤ ਹੀ ਜ਼ਿਆਦਾ ਔਖਾ ਹੈ, ਕਿਉਂਕਿ ਪੰਜਾਬ ਸਰਕਾਰ ਕੋਲ ਕੋਈ ਵੀ ਇਹੋ ਜਿਹੀ ਥਾਂ ਨਹੀਂ ਹੈ, ਜਿੱਥੇ ਕਿ ਇਨ੍ਹਾਂ ਨੂੰ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਗੋਚਰ ਜ਼ਮੀਨ ‘ਤੇ ਵੱਡੀ ਗਿਣਤੀ ਵਿੱਚ ਕਬਜ਼ੇ ਹੋਏ ਪਏ ਹਨ ਤੇ ਸਰਕਾਰ ਉਨ੍ਹਾਂ ਬਾਰੇ ਫਿਲਹਾਲ ਕੁਝ ਵੀ ਨਹੀਂ ਕਰ ਸਕਦੀ।
ਬਲਬੀਰ ਸਿੱਧੂ ਨੇ ਕਿਹਾ ਕਿ ਭਵਿੱਖ ‘ਚ ਵੀ ਆਮ ਲੋਕਾਂ ਨੂੰ ਇਨ੍ਹਾਂ ਅਵਾਰਾ ਪਸ਼ੂਆਂ ਦੀ ਦਿੱਕਤ ਨਾਲ ਜੂਝਣਾ ਪਏਗਾ, ਕਿਉਂਕਿ ਇਨ੍ਹਾਂ ਨੂੰ ਰੱਖਣ ਲਈ ਬਹੁਤ ਜਿਆਦਾ ਖ਼ਰਚਾ ਹੁੰਦਾ ਹੈ, ਜਿਸ ਲਈ ਪੰਜਾਬ ਸਰਕਾਰ ਕੋਲ ਫੰਡ ਨਹੀਂ ਹਨ। ਹਾਲਾਂਕਿ ਇਸ ਸਬੰਧੀ ਮੁੱਖ ਮੰਤਰੀ ਵੱਲੋਂ 26 ਸਤੰਬਰ ਨੂੰ ਮੀਟਿੰਗ ਸੱਦੀ ਹੋਈ ਹੈ। ਜਿੱਥੇ ਕਿ ਬੈਠ ਕੇ ਇਸ ਸਬੰਧੀ ਵਿਚਾਰ ਜਰੂਰ ਕੀਤਾ ਜਾਏਗਾ ਪਰ ਨਤੀਜੇ ਕਦੋਂ ਆਉਣਗੇ, ਇਸ ਸਬੰਧੀ ਨਹੀਂ ਕਿਹਾ ਜਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਕਾਰ ਨੇ ਫੰਡਾਂ ਤੋਂ ਹੱਥ ਕੀਤੇ ਖੜ੍ਹੇ
ਖ਼ੁਦ ਕਮਾਉਣ ਖ਼ੁਦ ਵਿਕਾਸ ਕਰਨ ਨਿਗਮ ਅਤੇ ਕੌਂਸਲਾਂ
ਸ਼ਹਿਰੀ ਵਿਕਾਸ ਲਈ ਨਹੀਂ ਐ ਸਰਕਾਰ ਕੋਲ ਕੋਈ ਫੰਡ, ਪਿਛਲੇ ਡੇਢ ਸਾਲ ਤੋਂ ਨਹੀਂ ਦਿੱਤੀ ਪੰਜੀ ਦੀ ਗ੍ਰਾਂਟ
ਨਵਜੋਤ ਸਿੱਧੂ ਨੇ ਖ਼ੁਦ ਚਾੜ੍ਹੇ ਆਦੇਸ਼, ਵਿਕਾਸ ਲਈ ਖੁਦ ਕਰੋ ਟੈਕਸ ਦੀ ਉਗਰਾਹੀ ਤੇ ਖ਼ਰਚ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਸਪੈਸ਼ਲ)। ਪੱਲੇ ਨਹੀਂ ਐ ਧੇਲਾ, ਕਰਦੀ ਮੇਲਾ ਮੇਲਾ… ਦਾ ਰਾਗ ਅੱਜ-ਕੱਲ੍ਹ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਅਲਾਪਦੇ ਨਜ਼ਰ ਆ ਰਹੇ ਹਨ ਕਿਉਂਕਿ ਪਿਛਲੇ ਡੇਢ ਸਾਲ ਦੇ ਵਕਫ਼ੇ ਦੌਰਾਨ ਇੱਕ ਪੰਜੀ ਦੀ ਵੀ ਗ੍ਰਾਂਟ ਨਾ ਭੇਜਣ ਵਾਲੇ ਨਵਜੋਤ ਸਿੱਧੂ ਨੇ ਹੁਣ ਪੱਕੇ ਤੌਰ ‘ਤੇ ਹੱਥ ਹੀ ਖੜ੍ਹੇ ਕਰ ਦਿੱਤੇ ਹਨ। ਨਵਜੋਤ ਸਿੱਧੂ ਨੇ ਪੰਜਾਬ ਦੀਆਂ ਸਾਰੀਆਂ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਨੂੰ ਆਦੇਸ਼ ਦੇ ਦਿੱਤੇ ਹਨ ਕਿ ਜੇਕਰ ਉਹ ਆਪਣੇ ਇਲਾਕੇ ਦਾ ਵਿਕਾਸ ਕਰਵਾਉਣਾ ਚਾਹੁੰਦੇ ਹਨ ਤਾਂ ਖ਼ੁਦ ਹੀ ਆਪਣੇ ਟੈਕਸ ਦੀ ਉਗਰਾਹੀ ਕਰਦੇ ਹੋਏ ਖ਼ੁਦ ਹੀ ਵਿਕਾਸ ਕਾਰਜ ਕਰਨ। ਇਸ ਦੇ ਨਾਲ ਹੀ ਸਥਾਨਕ ਸਰਕਾਰਾਂ ਵਿਭਾਗ ਵੱਲ ਉਹ ਝਾਕਣ ਵੀ ਨਾ, ਕਿਉਂਕਿ ਉਨ੍ਹਾਂ ਨੂੰ ਵਿਕਾਸ ਦੇ ਨਾਂਅ ‘ਤੇ ਗ੍ਰਾਂਟ ਰਾਹੀਂ ਇੱਕ ਨਵਾਂ ਪੈਸਾ ਵੀ ਨਹੀਂ ਮਿਲਣ ਵਾਲਾ ਹੈ।
ਜਾਣਕਾਰੀ ਅਨੁਸਾਰ ਸੱਤਾ ਵਿੱਚ ਆਉਣ ਤੋਂ ਬਾਅਦ ਲਗਾਤਾਰ ਅਮਰਿੰਦਰ ਸਿੰਘ ਦੀ ਸਰਕਾਰ ਖ਼ਾਲੀ ਖਜਾਨੇ ਦਾ ਰਾਗ ਅਲਾਪਦੇ ਹੋਏ ਪੰਜਾਬ ਭਰ ਵਿੱਚ ਹਰ ਤਰ੍ਹਾਂ ਦੇ ਵਿਕਾਸ ਕਾਰਜ ਰੋਕੀ ਬੈਠੀ ਹੈ। ਪਿਛਲੇ ਡੇਢ ਸਾਲ ਵਿੱਚ ਨਾ ਹੀ ਕਿਸੇ ਪਿੰਡ ਨੂੰ ਗ੍ਰਾਂਟ ਮਿਲੀ ਹੈ  ਅਤੇ ਨਾ ਹੀ ਕਿਸੇ ਸ਼ਹਿਰੀ ਇਲਾਕੇ ਨੂੰ ਤਵੱਜੋਂ ਦਿੰਦੇ ਹੋਏ ਵਿਕਾਸ ਕਾਰਜਾਂ ਲਈ ਪੈਸੇ ਦਿੱਤੇ ਗਏ ਹਨ। ਸ਼ੁਰੂਆਤ ਵਿੱਚ ਪਿੰਡਾਂ ਅਤੇ ਸਹਿਰਾ ਵਿੱਚ ਆਡਿਟ ਕਰਵਾਉਣ ਦਾ ਲਾਰੇ ਨਾਲ ਵਿਕਾਸ ਕਾਰਜ ਰੋਕੇ ਹੋਏ ਸਨ, ਜਦੋਂ ਕਿ ਹੁਣ ਪੰਜਾਬ ਸਰਕਾਰ ਵਲੋਂ ਪੱਕੇ ਤੌਰ ‘ਤੇ ਪੱਲਾ ਝਾੜ ਲਿਆ ਗਿਆ ਹੈ।
ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਿੱਧੇ ਤੌਰ ‘ਤੇ ਪੰਜਾਬ ਦੀਆਂ ਸਾਰੀਆਂ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਨੂੰ ਕਹਿ ਦਿੱਤਾ ਹੈ ਕਿ ਕੋਈ ਵੀ ਉਨਾਂ ਕੋਲ ਗ੍ਰਾਂਟ ਮੰਗਣ ਲਈ ਨਾ ਆਏ, ਕਿਉਂਕਿ ਉਨਾਂ ਦੇ ਹੱਥ ਪੱਲੇ ਕੁਝ ਵੀ ਨਹੀਂ ਹੈ। ਨਵਜੋਤ ਸਿੱਧੂ ਨੇ ਇਨਾਂ ਕੌਂਸਲਾਂ ਅਤੇ ਨਿਗਮਾਂ ਨੂੰ ਕਿਹਾ ਹੈ ਕਿ ਟੈਕਸ ਰਾਹੀਂ ਹੋਣ ਵਾਲੀ ਉਗਰਾਹੀ ਰਾਹੀਂ ਹੀ ਉਹ ਵਿਕਾਸ ਕਰਵਾਉਣ ਅਤੇ ਕਰਮਚਾਰੀਆਂ ਦੀ ਤਨਖਾਹ ਦਾ ਭੁਗਤਾਨ ਕਰਨ। ਸਥਾਨਕ ਸਰਕਾਰਾਂ ਵਿਭਾਗ ਵਲੋਂ ਪਿਛਲੇ ਡੇਢ ਸਾਲ ਖ਼ਾਲੀ ਬੀਤਣ ਤੋਂ ਬਾਅਦ ਹੁਣ ਅਗਲੇ ਸਾਲਾਂ ਵਿੱਚ ਵੀ ਗ੍ਰਾਂਟ ਦੇਣ ਦੀ ਕੋਈ ਉਮੀਦ ਨਾ ਰੱਖੀ ਜਾਵੇ।
ਵਿੱਤ ਕਮਿਸ਼ਨ ਰਾਹੀਂ ਆਈ ਕੇਂਦਰੀ ਗ੍ਰਾਂਟ, ਲਿਆ ਕੁਝ ਸਾਹ
ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਬੀਤੇ 4-5 ਮਹੀਨੇ ਪਹਿਲਾਂ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਨੂੰ ਕੁਝ ਰਾਹਤ ਦਿੰੰਦੇ ਹੋਏ ਵਿੱਤ ਕਮਿਸ਼ਨ ਰਾਹੀਂ ਵੱਖ-ਵੱਖ ਕੈਟਾਗਿਰੀ ਤਹਿਤ ਗ੍ਰਾਂਟ ਭੇਜੀ ਸੀ। ਜਿਸ ਨਾਲ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਵੱਲੋਂ ਕੁਝ ਪੁਰਾਣੇ ਫਸੇ ਹੋਏ ਅਤੇ ਅਧੂਰੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਵਾਇਆ ਗਿਆ ਹੈ ਪਰ ਨਵੇਂ ਵਿਕਾਸ ਕਾਰਜਾਂ ਬਾਰੇ ਕੁਝ ਵੀ ਨਹੀਂ ਹੋ ਰਿਹਾ ਹੈ।
ਕਾਸ਼! ਸਾਡੇ ਪਾਸੇ ਵੀ ਹੋ ਜਾਵੇ ਕੋਈ ਜਿਮਨੀ ਚੋਣ
ਕਾਸ਼ ਸਾਡੇ ਇਲਾਕੇ ਵਿੱਚ ਵੀ ਕੋਈ ਉਪ ਚੋਣ ਜਾਂ ਫਿਰ ਲੋਕਲ ਚੋਣ ਆ ਜਾਵੇ ਤਾਂ ਕਿ ਸਾਡੇ ਇਲਾਕੇ ਨੂੰ ਵੀ ਵਿਕਾਸ ਦੇ ਨਾਂਅ ‘ਤੇ ਕੁਝ ਕਰੋੜਾਂ ਰੁਪਏ ਮਿਲ ਜਾਣ। ਇਹ ਫਰਿਆਦ ਪੰਜਾਬ ਭਰ ਵਿੱਚ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਪਿਛਲੇ ਸਾਲ ਕੁਝ ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਸਣੇ ਇੱਕ ਲੋਕ ਸਭਾ ਤੇ ਵਿਧਾਨ ਸਭਾ ਦੀ ਉਪ ਚੋਣ ਆਉਣ ਕਾਰਨ ਅਮਰਿੰਦਰ ਸਿੰਘ ਵੱਲੋਂ ਖ਼ਾਲੀ ਖਜਾਨੇ ਦੇ ਮੂੰਹ ਨੂੰ ਖੋਲ੍ਹਦੇ ਹੋਏ ਕਰੋੜਾਂ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ ਪਰ ਜਿੱਥੇ ਕੋਈ ਚੋਣ ਨਹੀਂ ਹੈ, ਉਨ੍ਹਾਂ ਨੂੰ ਖ਼ਾਲੀ ਹੱਥ ਹੀ ਰਹਿਣਾ ਪੈ ਰਿਹਾ ਹੈ।
ਜਦੋਂ ਤੱਕ ਸਲਮਾਨ ਘਰ ਨਹੀਂ ਆਉਂਦਾ, ਬੂਹੇ ਖੜ੍ਹਕੇ ਕਰਦੀ ਰਹੇਗੀ ਇੰਤਜਾਰ! ਜਾਣੋ ਕੌਣ
ਨਵੀਂ ਦਿੱਲੀ, (ਏਜੰਸੀ) ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਅੱਜ-ਕਲ੍ਹ ਈਦ ‘ਤੇ ਰਿਲੀਜ਼ ਹੋਣ ਵਾਲੀ ਫਿਲਮ ‘ਰੇਸ 3’ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਸਲਮਾਨ ਇਕ ਅਜਿਹੇ ਹੋਸਟ ਅਤੇ ਐਕਟਰ ਹਨ, ਜੋ ਆਪਣੇ ਲਈ ਹਰ ਪ੍ਰੋਜੈਕਟ ‘ਤੇ ਬਿਨਾਂ ਥੱਕੇ ਕੰਮ ਕਰਦੇ ਰਹਿੰਦੇ ਹਨ। ਆਪਣੇ ਕਮਿਟਮੈਂਟ ਨੂੰ ਪੂਰਾ ਕਰਦੇ ਹੋਏ ਅਤੇ ਕਈ ਘੰਟਿਆਂ ਤੱਕ ਕੰਮ ਕਰਦੇ ਰਹਿਣ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਨਾਲ ਆਰਾਮ ਕਰਨ ਲਈ ਕੁਝ ਸਮਾਂ ਮਿਲਦਾ ਹੈ। ਸਲਮਾਨ ਇਕ ਦਿਨ ‘ਚ ਮੁਸ਼ਕਿਲ ਨਾਲ 3-4 ਘੰਟੇ ਦੀ ਨੀਂਦ ਹੀ ਲੈ ਪਾਉਂਦੇ ਹਨ। ਉਨ੍ਹਾਂ ਲਈ ਨਿਸ਼ਚਿਤ ਰੂਪ ਨਾਲ ਕੰਮ ਸਭ ਤੋਂ ਪਹਿਲਾਂ ਆਉਂਦਾ ਹੈ ਅਤੇ ਆਰਾਮ ਉਸ ਤੋਂ ਬਾਅਦ।
ਰਿਐਲਿਟੀ ਸ਼ੋਅ ‘ਦਸ ਕਾ ਦਮ’ ਦੌਰਾਨ ਚਕਰਧਰਪੁਰ ਦੀ ਸਨੇਹਾ ਰਾਣੀ ਸਿਨਹਾ ਅਤੇ ਦਿਲੀ ਦੇ ਨਰਿੰਦਰ ਕੁਮਾਰ ਨਾਲ ਗੇਮ ਖੇਡਦੇ ਹੋਏ, ਇਕ ਸਵਾਲ ਪੁੱਛਿਆ ਗਿਆ ਕਿ, ”ਕਿੰਨੇ ਪ੍ਰਤੀਸ਼ਤ ਭਾਰਤੀ ਮਾਵਾਂ ਦੇਰ ਰਾਤ ਤੱਕ ਆਪਣੇ ਬੱਚਿਆਂ ਦੇ ਘਰ ਵਾਪਸ ਆਉਣ ਦੀ ਉਡੀਕ ਕਰਦੀਆਂ ਹਨ?” ਇਹ ਸਵਾਲ ਪੁੱਛਣ ਤੋਂ ਬਾਅਦ ਸਲਮਾਨ ਨੇ ਆਪਣੀ ਲਾਈਫ ਨਾਲ ਜੁੜਿਆ ਇਕ ਕਿੱਸਾ ਸੁਣਾਇਆ।
ਸਲਮਾਨ ਨੇ ਦੱਸਿਆ ਕਿ ਅਸੀਂ ਹਮੇਸ਼ਾਂ ਹੀ ਆਪਣੇ ਕੰਮ ‘ਚ ਰੁੱਝੇ ਰਹਿੰਦੇ ਹਾਂ ਅਤੇ ਅਕਸਰ ਹੀ ਦੇਰ ਰਾਤ ਘਰ ਵਾਪਸ ਆਉਂਦੇ ਹਨ। ਮਾਂ ਦਾ ਲਾਡਲਾ ਹੋਣ ਕਾਰਨ ਸਲਮਾਨ ਖਾਨ ਦੀ ਮਾਂ ਸੁਸ਼ੀਲਾ ਚਾਰਕ ਹੁਣ ਤੱਕ ਉਨ੍ਹਾਂ ਦੀ ਉਡੀਕ ਕਰਦੀ ਹੈ ਅਤੇ ਉਨ੍ਹਾਂ ਨੂੰ ਘਰ ਸਰੁੱਖਿਅਤ ਵਾਪਸ ਆਉਂਦੇ ਹੋਏ ਦੇਖਣ ਲਈ ਖਿੜਕੀ ‘ਚ ਖੜ੍ਹੀ ਰਹਿੰਦੀ ਹੈ। ਇਕ ਚੰਗਾ ਬੇਟਾ ਹੋਣ ਦੇ ਨਾਅਤੇ, ਜਦੋਂ ਵੀ ਸਲਮਾਨ ਦੀ ਯੋਜਨਾ ਰਾਤ ਨੂੰ ਘਰ ਨਾ ਆਉਣ ਦੀ ਹੁੰਦੀ ਹੈ ਜਾਂ ਜਦੋਂ ਉਹ ਸਫਰ ਕਰ ਰਹੇ ਹੁੰਦੇ ਹਨ ਤਾਂ ਉਹ ਆਪਣੀ ਮਾਂ ਨੂੰ ਪਲ-ਪਲ ਦੀ ਖਬਰ ਦਿੰਦੇ ਰਹਿੰਦੇ ਹਨ।
ਇਹ ਸਾਫ ਤੌਰ ‘ਤੇ ਇਨ੍ਹਾਂ ਦੋਹਾਂ ਵਿਚਕਾਰ ਪਿਆਰਾ ਭਰਿਆ ਰਿਸ਼ਤਾ ਦਰਸਾਉਂਦਾ ਹੈ। ਇਕ ਪਰਿਵਾਰਕ ਵਿਅਕਤੀ ਹੋਣ ਕਾਰਨ ਸਲਮਾਨ ਖਾਨ ਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਬੇਹੱਦ ਪਸੰਦ ਹੈ ਅਤੇ ਉਹ ਕਦੇ ਵੀ ਉਨ੍ਹਾਂ ਨਾਲ ਰਹਿਣ ਦਾ ਮੌਕਾ ਨਹੀਂ ਗੁਆਉਂਦੇ। ਸੂਤਰਾਂ ਨੇ ਦੱਸਿਆ, ”ਇਹ ਨਿਸ਼ਚਿਤ ਤੌਰ ‘ਤੇ ਸਲਮਾਨ ਖਾਨ ਲਈ ਇਕ ਪਿਆਰਾ ਪਲ ਸੀ, ਜਦੋਂ ਉਨ੍ਹਾਂ ਨੇ ਸ਼ੋਅ ‘ਚ ਅਜਿਹੇ ਨਿੱਜੀ ਪਲਾਂ ਬਾਰੇ ਗੱਲਾਂ ਸ਼ੇਅਰ ਕੀਤੀਆਂ।
ਅਮੇਠੀ (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਡੀਲ ਤੇ ਨੀਰਵ ਮੋਦੀ ਮਾਮਲੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਟਹਿਰੇ ‘ਚ ਖੜ੍ਹਾ ਕਰਦੇ ਹੋਏ ਕਿਹਾ, ‘ਜੇਕਰ ਮੈਨੂੰ ਇਸ ਮੁੱਦੇ ‘ਤੇ 15 ਮਿੰਟ ਬੋਲਣ ਦਿੱਤਾ ਜਾਵੇ ਤਾਂ ਪ੍ਰਧਾਨ ਮੰਤਰੀ ਸੰਸਦ ‘ਚ ਖੜ੍ਹੇ ਨਹੀਂ ਹੋ ਸਕਣਗੇ’ ਤਿੰਨ ਰੋਜ਼ਾ ਦੌਰੇ ‘ਤੇ ਆਏ ਗਾਂਧੀ ਅੱਜ ਦੂਜੇ ਦਿਨ ਮਝਗਵਾਂ ਪਿੰਡ ‘ਚ ਸਾਂਸਦ ਨਿਧੀ ਨੂੰ ਨਿਰਮਿਤ 12 ਤੋਂ ਵੱਧ ਸੜਕਾਂ ਤੇ ਬਰਾਤ ਘਰ ਦਾ ਉਦਘਾਟਨ ਕੀਤਾ। (Rahul Gandhi)
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸੰਸਦ ‘ਚ ਖੜ੍ਹੇ ਹੋਣ ਤੋਂ ਡਰਦੇ ਹਨ ਸੰਸਦ ‘ਚ ਜੇਕਰ ਸਾਨੂੰ 15 ਮਿੰਟ ਬੋਲਣ ਦਾ ਸਮਾਂ ਮਿਲ ਜਾਵੇ ਤਾਂ ਪ੍ਰਧਾਨ ਮੰਤਰੀ ਉੱਥੇ ਖੜ੍ਹੇ ਨਹੀਂ ਰਹਿ ਸਕਣਗੇ ਗਾਂਧੀ ਤੋਂ ਨਗਦੀ ਦੀ ਕਿੱਲਤ ਸਬੰਧੀ ਪੁੱਛੇ ਜਾਣ ‘ਤੇ  ਉਹਨਾਂ ਕਿਹਾ ‘ਮੋਦੀ ਜੀ ਦੇ ਅੱਛੇ ਦਿਨ ਆ ਗਏ’ ਉਹਨਾਂ ਕਿਹਾ ਕਿ ਨੀਰਵ ਮੋਦੀ ਦੇਸ਼ ਦਾ 30 ਹਜ਼ਾਰ ਕਰੋੜ ਰੁਪਏ ਉੱਡਾ ਲੈ ਗਏ ਪਰ ਮੋਦੀ ਨੇ ਇੱਕ ਸ਼ਬਦ ਨਹੀਂ ਕਿਹਾ ਉਨ੍ਹਾਂ ਕਿਹਾ ਕਿ ਅੱਛੇ ਦਿਨ ਦੇਸ਼ ਦੇ 15 ਲੋਕਾਂ ਲਈ ਆਏ ਹਨ ਨੀਰਵ ਮੋਦੀ, ਮੋਹੁਲ ਚੋਕਸੀ ਵਰਗੇ ਲੋਕਾਂ ਲਈ ਅੱਛੇ ਦਿਨ ਆਏ ਹਨ ਦੇਸ਼ ਦਾ ਗਰੀਬ ਤੇ ਕਿਸਾਨ ਬਦਹਾਲੀ ਦਾ ਜੀਵਨ ਗੁਜ਼ਾਰ ਰਿਹਾ ਹੈ ਮੋਦੀ ਨੇ ਲੋਕਾਂ ਦੀ ਜੇਬ੍ਹ ‘ਚੋਂ 500 ਤੇ 1000 ਦੇ ਨੋਟ ਖੋਹ ਕੇ ਨੀਰਵ ਮੋਦੀ ਨੂੰ ਦੇਣ ਦਾ ਕੰਮ ਕੀਤਾ। (Rahul Gandhi)
ਨਵੀਂ ਦਿੱਲੀ (ਏਜੰਸੀ)। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੇ ਮਾਮਲੇ ਵਿੱਚ ਸੰਸਦ ਵਿੱਚ ਅੱਜ ਬਿਆਨ ਦੇਵੇਗੀ। ਕੁਲਭੂਸ਼ਨ ਜਾਧਵ ਦੇ ਮਾਮਲੇ ਵਿੱਚ ਵਿਦੇਸ਼ ਮੰਤਰਾਲੇ ਦਾ ਰੁਖ ਸਾਫ਼ ਹੈ ਅਤੇ ਅੱਜ ਵਿਦੇਸ਼ ਮੰਤਰੀ ਸੰਸਦ ਵਿੱਚ ਇਸ ਬਾਰੇ ਪਾਕਿਸਤਾਨ ਨੂੰ ਸ਼ੀਸ਼ਾ ਵਿਖਾ ਸਕਦੀ ਹੈ। ਪਾਕਿਸਤਾਨ ਨੇ ਕੁਲਭੂਸ਼ਨ ਜਾਧਵ ਨੂੰ ਭਾਰਤ ਦਾ ਜਾਸੂਸ ਦੱਸਣ, ਖੁਦ ਨੂੰ ਉੱਧਾਰ ਚੇਹਰੇ ਵਾਲਾ ਦੇਸ਼ ਦੱਸਣ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਗੁਆਂਢੀ ਦੇਸ਼ ਨੇ ਪਹਿਲਾਂ ਕੁਲਭੂਸ਼ਣ ਦੇਪਰਿਵਾਰ ਦੇ ਲੋਕਾਂ ਵੱਲੋਂ ਅਪੀਲ ਕੀਤੇ ਜਾਣ ਅਤੇ ਭਾਰਤ ਦੀ ਬੇਨਤੀ ‘ਤੇ ਜਾਧਵ ਦੀ ਪਤਨੀ ਨੂੰ ਉਸ ਨੂੰ ਮਿਲਣ ਦੀ ਇਜਾਜ਼ਤ ਦਿੱਤੀ। (Kulbhushan Case)
ਭਾਰਤ ਵੱਲੋਂ ਨਾਲ ਹੀ ਜਾਧਵ ਦੀ ਮਾਂ ਨੂੰ ਵੀ ਮਿਲਾਉਣ ਦੀ ਮਨਜ਼ੂਰ ਦੇਣ ਦੀ ਅਪੀਲ ਕਰਨ ‘ਤੇ ਪਾਕਿਸਤਾਨ ਨੇ ਇਸਨੂੰ ਵੀ ਮੰਨ ਲਿਆ, ਪਰ ਇਸ ਦੇ ਪਿੱਛੇ ਉਸ ਦੀ ਨਾਪਾਕ ਮਨਸ਼ਾ ਸੀ। ਇਹ ਮਨਸ਼ਾ ਹੌਲੀ-ਹੌਲੀ ਸਾਹਮਣੇ ਆ ਰਹੀ ਹੈ। ਕੁਲਭੂਸ਼ਨ ਦੀ ਪਤਨੀ ਨੂੰ ਮੁਲਾਕਾਤ ਤੋਂ ਬਾਅਦ ਪਾਕਿਸਤਾਨ ਦੇ ਅਧਿਕਾਰੀਆਂ ਵੱਲੋਂ ਬੂਟ ਵਾਪਸ ਨਾ ਕਰਨ ਦੀ ਜਾਣਕਾਰੀ ਮਿਲਦੇ ਹੀ ਭਾਰਤ ਦੇ ਸੁਰੱਖਿਆ ਅਧਿਕਾਰੀਆਂ ਅਤੇ ਕਾਨੂੰਨੀ ਮਾਹਿਰਾਂ ਦਾ ਸ਼ੱਕ ਗਹਿਰਾ ਗਿਆ ਸੀ। ਉਨ੍ਹਾਂ ਨੂੰ ਇਸ ਵਿੱਚ ਪਾਕਿਸਤਾਨ ਦੇ ਨਾਪਾਕ ਇਰਾਦੇ ਵਿਖਾਈ ਦੇਣ ਲੱਗੇ ਸਨ। ਇੱਕ ਸੀਨੀਅਰ ਅਧਿਕਾਰੀ ਨੇ 25 ਦਸੰਬਰ ਦੀ ਦੇਰ ਰਾਤ ਹੀ ਕੁਲਭੂਸ਼ਨ ਦੀ ਪਤਨੀ ਦੇ ਬੂਟਾਂ ਨੂੰ ਲੈ ਕੇ ਪਾਕਿਸਤਾਨ ਦੇ ਸਾਜਿਸ਼ ਰਚਣ ਦਾ ਸ਼ੱਕ ਪ੍ਰਗਟਾ ਦਿੱਤਾ ਸੀ। (Kulbhushan Case)